09/03/2021
*🍁ਖੇਤੀਬਾੜੀ ਕਾਨੂੰਨਾਂ ਵਿਰੁੱਧ ਜੱਦੋਜਹਿਦ ਕਿਸਾਨਾਂ ਦਾ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਸੰਘਰਸ਼ ਹੈ।*
_26 ਜਨਵਰੀ 2021 ਤੋਂ ਬਾਅਦ ਹੋਏ ਮਨੋਵਿਗਿਆਨਿਕ ਹਮਲੇ ਦੇ ਅਸਰਾਂ ਹੇਠ ਇਸ ਸੰਘਰਸ਼ ਨੂੰ ‘ਪੰਥਕ ਬਨਾਮ ਕਾਮਰੇਡ’ ਅਤੇ ‘ਲੀਡਰ ਬਨਾਮ ਨੌਜਵਾਨੀ’ ਜਿਹੀ ਰੰਗਤ ਦੇਣ ਦੀਆਂ ਕਵਾਇਦਾਂ ਸ਼ੁਰੂ ਹੋਈਆਂ ਜਿਸ ਨਾਲ ਸੰਘਰਸ਼ ਵਿੱਚ ਢਹਿੰਦੀਕਲਾ ਅਤੇ ਨਿਰਾਸ਼ਾ ਪੱਸਰੀ_।
_ਕਿਸਾਨੀ ਸੰਘਰਸ਼ ਦੌਰਾਨ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਵੀਰ ਨਵਰੀਤ ਸਿੰਘ ਦੇ ਦਾਦਾ ਜੀ ਭਾਈ ਹਰਦੀਪ ਸਿੰਘ ਡਿਬਡਿਬਾ ਨੇ ਲੋਕ-ਸੰਘਰਸ਼ ਦੇ ਸਰੋਕਾਰਾਂ ਦੇ ਮੱਦੇਨਜ਼ਰ ਆਪਣੇ ਨਿੱਜੀ ਦੁੱਖ ਤੋਂ ਉੱਪਰ ਉੱਠ ਕੇ ਲਹਿਰ ਵਿੱਚ ਪੱਸਰ ਰਹੇ ਢਹਿੰਦੀ ਕਲਾ, ਬੇਵਿਸ਼ਵਾਸੀ ਤੇ ਅੰਦਰੂਨੀ ਖਿੱਚੋਤਾਣ ਦੇ ਆਤਮਘਾਤੀ ਰੁਝਾਨ ਨੂੰ ਠੱਲ੍ਹ ਲਈ ਸੁਹਿਰਦ ਯਤਨ ਸ਼ੁਰੂ ਕੀਤੇ।_
_ਇਹਨਾਂ ਯਤਨਾਂ ਤਹਿਤ 7 ਮਾਰਚ 2021 ਨੂੰ ਸਿੰਘੂ ਬਾਰਡਰ ਵਿਖੇ TDI Mall ਸਥਿਤ ਛਾਉਣੀ ਨਿਹੰਗ ਸਿੰਘਾਂ ਵਿਖੇ ਇੱਕ ਅਰਦਾਸ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਥਕ ਸੰਪਰਦਾਵਾਂ ਦੇ ਨੁਮਾਇੰਦੇ ਅਤੇ ਵੱਖ-ਵੱਖ ਕਿਸਾਨ ਧਿਰਾਂ ਦੇ ਨੁਮਾਇੰਦੇ ਇੱਕੋ ਮੰਚ ਉੱਤੇ ਇਕੱਤਰ ਹੋਏ। ਪੰਥਕ, ਕਾਮਰੇਡ, ਸਿੱਖ ਕਿਸਾਨੀ ਸਭ ਨੇ ਇੱਕਸੁਰ ਹੋ ਕੇ ਆਪਸੀ ਇਤਫਾਕ ਦੀ ਬੁਨਿਆਦੀ ਲੋੜ ਵੱਲ ਸੁਹਿਰਦਤਾ ਨਾਲ ਯਤਨ ਜਾਰੀ ਰੱਖਣ ਦਾ ਹੋਕਾ ਦਿੱਤਾ। ਇਸ ਸਮਾਗਮ ਨੇ ਕਈ ਧਾਰਨਾਵਾਂ ਭੰਨੀਆਂ ਹਨ। ਪੰਥਕ ਸਖਸ਼ੀਅਤਾਂ ਨੇ ਮੁੜ ਦਹੁਰਾਇਆ ਕਿ ਇਹ ਸੰਘਰਸ਼ ਕਿਰਸਾਨੀ ਦਾ ਹੈ ਅਤੇ ਖਾਲਸਾ ਪੰਥ ਦੀ ਇਸ ਵਿੱਚ ਭੂਮਿਕਾ ਗੁਰੂ ਪਾਤਿਸ਼ਾਹ ਵੱਲੋਂ ਨਿਤਾਣੇ ਦੀ ਧਿਰ ਬਣਨ ਤੇ ਫਰਜ਼ ਤਹਿਤ ਸਹਿਯੋਗੀ ਵਾਲੀ ਹੈ।_
_ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਇਸ ਸਮਾਗਮ ਰਾਹੀਂ ਉਹ ਪਹਿਲੀ ਵਾਰ ਬਾਕੀ ਕਿਸਾਨ ਆਗੂਆਂ ਨਾਲ ਇੱਕ ਮੰਚ ਉੱਤੇ ਇਕੱਤਰ ਹੋਏ ਹਨ।_
_ਇਸ ਮੌਕੇ ਬੋਲਣ ਵਾਲੇ ਕਿਸਾਨ ਆਗੂਆਂ ਨੇ ਸਿੱਖਾਂ ਦੇ ਭਰਪੂਰ ਯੋਗਦਾਨ ਦਾ ਉਚੇਚਾ ਜਿਕਰ ਕੀਤਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਸਿੱਖ ਕਿਸਾਨੀ ਇਸ ਸੰਘਰਸ਼ ਦੀ ਰੀੜ੍ਹ ਦੀ ਹੱਡੀ ਹੋਣ ਦੇ ਨਾਲ-ਨਾਲ ਇਸ ਦਾ ਦਿਮਾਗ ਹੈ ਅਤੇ ਸਾਰੇ ਖਿੱਤੇ ਦੇ ਕਿਸਾਨ ਇਹ ਆਸ ਕਰਦੇ ਹਨ ਕਿ ਪੰਜਾਬੀ ਕਿਰਸਾਨ, ਜਿਸ ਵਿੱਚ ਸਿੱਖ ਕਿਸਾਨੀ ਦਾ ਅਹਿਮ ਤੇ ਮੁੱਖ ਸਥਾਨ ਹੈ, ਇਸ ਸੰਘਰਸ਼ ਦੀ ਅਗਵਾਈ ਕਰਕੇ ਇਸ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਨਗੇ। ਉਹਨਾਂ ਕਿਹਾ ਕਿ ਆਪਸੀ ਇਤਫਾਕ ਲਈ ਭਾਈ ਹਰਦੀਪ ਸਿੰਘ ਡਿਬਡਿਬਾ ਵੱਲੋਂ ਕੀਤਾ ਉੱਦਮ ਮੁਬਾਰਕ ਹੈ ਅਤੇ ਸੰਘਰਸ਼ ਵਿੱਚ ਰਹੀਆਂ ਕਮੀਆਂ ਦੂਰ ਕਰਨ ਲਈ ਆਪਸੀ ਇਤਫਾਕ ਵਾਸਤੇ ਇਹ ਯਤਨ ਜਾਰੀ ਰਹਿਣ।_
_ਅਸੀਂ ਇਸ ਸਮਾਗਮ ਦੀਆਂ ਮੁੱਖ ਤਕਰੀਰਾਂ ਦੀਆਂ ਤੰਦਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਰੂਰ ਸੁਣੋ ਅਤੇ ਇਹ ਸਾਰਥਕ ਸੁਨੇਹਾ ਅੱਗੇ ਜਰੂਰ ਪ੍ਰਚਾਰੋ ਜੀ ਤਾਂ ਕਿ ਸੰਘਰਸ਼ ਵਿੱਚ ਮੁੜ ਚੜ੍ਹਦੀਕਲਾ ਤੇ ਇਤਫਾਕ ਵਾਲਾ ਮਹੌਲ ਬਣੇ—_
“ਨਵਰੀਤ ਸਿੰਘ ਦੀ ਸ਼ਹਾਦਤ ਨੇ ਮੇਰੀ ਜਿੰਮੇਵਾਰੀ ਵਧਾ ਦਿੱਤੀ ਹੈ। ਨਵਰੀਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਜਿਸ ਸੰਘਰਸ਼ ਵਿੱਚ ਉਸ ਦੀ ਸ਼ਹੀਦੀ ਹੋਈ ਹੈ, ਉਹ ਇਤਫਾਕ ਤੇ ਮਜਬੂਤੀ ਨਾਲ ਨੇਪਰੇ ਚੜ੍ਹੇ” —
*👉🏻ਭਾਈ ਹਰਦੀਪ ਸਿੰਘ ਡਿਬਡਿਬਾ* — ਪੂਰੀ ਤਕਰੀਰ ਸੁਣੋ https://youtu.be/3irlkabnmes
*👉🏻ਡਾ. ਦਰਸ਼ਨਪਾਲ (ਕਿਸਾਨ ਆਗੂ ਤੇ ਮੈਂਬਰ ਸੰਯੁਕਤ ਕਿਸਾਨ ਮੋਰਚਾ) — ਪੂਰੀ ਤਕਰੀਰ ਸੁਣੋ* https://youtu.be/UwwwHUxEupE
*👉🏻ਕਿਸਾਨੀ ਆਗੂ ਹਰਪਾਲ ਸਿੰਘ ਦੀ ਤਕਰੀਰ ਸੁਣੋ* https://www.youtube.com/watch?v=-ylWT-oX7u8
*👉🏻ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਦੀ ਤਕਰੀਰ ਸੁਣੋ* — https://youtu.be/ugiMD6NZu1o
*👉🏻ਹਰਿਆਣੇ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਤਕਰੀਰ ਸੁਣੋ* — https://youtu.be/CG2WQ226pwI
ਕਿਸਾਨੀ ਸੰਘਰਸ਼ ਵਿੱਚ ਜਾਨਾਂ ਨਿਸ਼ਾਵਰ ਕਰਨ ਵਾਲੇ ਯੋਧਿਆਂ ਦੀ ਯਾਦ ਵਿੱਚ, ਸੰਘਰਸ਼ ਦੀ ਚੜ੍ਹਦੀ ਕਲਾ, ਏਕਤਾ ਇਤਫਾਕ ਅਤੇ ਸਮੂਹ ਨਜ਼ਰਬੰਦ ਸਖ.....