Panj Teer Tv

Panj Teer Tv For Live Contact +91 7097370001 +91 8528162011

27/09/2022
27/09/2022

for live contact +91 7097370001 +91 8528162011

26/09/2022
04/07/2022

for live contect +91 7097370001 +91 8528162011

27/06/2022

for live contect +91 7097370001 +91 8528162011

27/06/2022
28/05/2022

ਨਵੀਂ ਦਿੱਲੀ ਵਿਖੇ
ਛੇਵੇ ਪਾਤਸਾਹ ਸਤਿਗੁਰੂ ਸੑੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋ ਵਰੋਸਾਇ ਹੋਏ ਬਹਾਦਰ ਬਾਬਾ ਬਿਧੀ ਚੰਦ ਜੀ ਦੀ ਅੰਸ਼ ਬੰਸ਼ ਦੇ 12ਵੇਂ ਜ਼ਾਨਸ਼ੀਨ ਸਿੰਘ ਸਾਹਿਬ ਜਥੇਦਾਰ ਸ਼੍ਰੀ ਮਾਨ ਬਾਬਾ ਜੀ ਬਾਬਾ ਅਵਤਾਰ ਸਿੰਘਜੀ ਮੌਜੂਦਾ ਮੁਖੀ ਸੰਪ੍ਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਸੁਰਸਿੰਘ ਵਾਲੇ।।

ਭਾਰਤੀ ਦੀ ਸਹੇਲੀ ਹੋ ਗਈ ਲਾਈਵ ਕਰਤਾ ਸਾਰਾ ਸੱਚ ਨੰਗਾ ,ਵੀਡੀਓ ਹੋਈ ਵਾਇਰਲਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸ...
20/05/2022

ਭਾਰਤੀ ਦੀ ਸਹੇਲੀ ਹੋ ਗਈ ਲਾਈਵ ਕਰਤਾ ਸਾਰਾ ਸੱਚ ਨੰਗਾ ,ਵੀਡੀਓ ਹੋਈ ਵਾਇਰਲ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਭਾਰਤੀ ਸਿੰਘ ਜੋ ਕਿ ਇਕ ਕਾਮੇਡੀਅਨ ਹਨ ਜਿਨ੍ਹਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਕਾਮੇਡੀ ਕਰਦੇ ਹੋਏ ਆਪਣੀ ਦੋਸਤ ਦੇ ਨਾਲ ਇਹੋ ਜਿਹੀ ਗੱਲ ਕਹਿ ਦਿੱਤੀ ਜਿਸ ਨੇ ਸੋਸ਼ਲ ਮੀਡੀਆ ਦੀ ਉਤੇ ਅੱਜ ਬਵਾਲ ਮਚਾਇਆ ਹੋਇਆ ਹੈ ਸੋਸ਼ਲ ਮੀਡੀਆ ਦੇ ਉੱਤੇ ਭਾਰਤੀ ਸਿੰਘ ਨੂੰ ਹਰ ਕੋਈ ਮੰਦਾ ਹੀ ਬੋਲ ਰਿਹਾ ਹੈ ਹਰ ਕਿਸੇ ਦੇ ਵੱਲੋਂ ਭਾਰਤੀ ਸਿੰਘ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਆਖਰਕਾਰ ਉਸ ਨੇ ਇਹ ਸ਼ਬਦ ਕਿਮ ਬੋਲੇ ਜਦੋਂ ਕੋਈ ਵੀ ਕਾਮੇਡੀ ਸ਼ੋਅ ਹੁੰਦਾ ਹੈ ਉਸ ਤੋਂ ਪਹਿਲਾਂ ਉਨ੍ਹਾਂ ਲੁਕ ਸਕਰਿਪਟ ਲਿਖੀ ਜਾਂਦੀ ਹੈ ਉਸ ਸਕਰਿਪਟ ਦੇ ਮੁਤਾਬਿਕ ਉਨ੍ਹਾਂ ਦੇ ਵੱਲੋਂ ਉਨ੍ਹਾਂ ਸ਼ਬਦਾਂ ਨੂੰ ਲੋਕਾਂ ਦੇ ਸਾਹਮਣੇ ਬੋਲਿਆ ਜਾਂਦਾ ਹੈ ਅਤੇ ਲੋਕਾਂ ਨੂੰ ਹਸਾਇਆ ਜਾਂਦਾ ਹੈ

ਪਰ ਜੇਕਰ ਮੈਂ ਗੱਲ ਕਰ ਲਵਾਂ ਤਾਂ ਭਾਰਤੀ ਸਿੰਘ ਦੇ ਵੱਲੋਂ ਦਾੜ੍ਹੀ ਅਤੇ ਮੁੱਛਾਂ ਰੱਖਣ ਵਾਲਿਆਂ ਦੀ ਉੱਤੇ ਇਹੋ ਜਿਹੀ ਭੱਦੀ ਗੱਲ ਕਹਿ ਦਿੱਤੀ ਜਿਸ ਦਾ ਹਰ ਕਿਸੇ ਨੇ ਵਿਰੋਧ ਕੀਤਾ ਹਾਲਾਂਕਿ ਭਾਰਤੀ ਸਿੰਘ ਕਾਮੇਡੀ ਦੇ ਵੱਲੋਂ ਮੁਆਫੀ ਵੀ ਮੰਗ ਲਈ ਗਈ ਅਤੇ ਕਹਿ ਦਿੱਤਾ ਗਿਆ ਕਿ ਮੈਂ ਮਾਫੀ ਮੰਗਦਿਆਂ ਕਿਉਂਕਿ ਮੈਂ ਕਿਸੇ ਵੀ ਜਾਤ ਜਾਂ ਫਿਰ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕੀਤਾ ਪਰ ਫੇਰ ਵੀ ਕਿਸੇ ਨੂੰ ਮੇਰੀਆਂ ਗੱਲਾਂ ਦਾ ਦੁੱਖ ਲੱਗਿਆ ਤਾਂ ਮੈਂ ਉਸ ਚੀਜ਼ ਤੋਂ ਲੋਕਾਂ ਤੋਂ ਮੁਆਫੀ ਮੰਗਦੀ ਹਾਂ ਪਰ ਮੇਰਾ ਇਸ ਤਰੀਕੇ ਦਾ ਕੋਈ ਵੀ ਵੀਜ਼ਾ ਨਹੀਂ ਸੀ ਕਿ ਮੈਂ ਕਿਸੇ ਨੂੰ ਦੁੱਖ ਪਹੁੰਚਾਵਾਂ ਮੈਂ ਸਿਰਫ਼ ਆਪਣੇ ਦੋਸਤ ਦੇ ਨਾਲ ਮਜ਼ਾਕ ਕਰ ਰਹੀ ਸੀ ਅਤੇ ਮਜ਼ਾਕ ਮਜ਼ਾਕ ਵਿੱਚ ਮੈਂ ਇਹ ਗੱਲਾਂ ਕਹੀਆਂ ਸੀ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦੇ ਉਤੇ ਇਕ ਭੈਣ ਦੇ ਵੱਲੋਂ ਵੀਡੀਓ ਬਣਾਉਂਦੇ ਹੋਏ ਕਿਹਾ ਗਿਆ ਕਿ ਭਾਰਤੀ ਸਿੰਘ ਦੇ ਵੱਲੋਂ ਜੋ ਗੱਲਾਂ ਕਹੀਆਂ ਗਈਆਂ ਉਹ ਬਹੁਤ ਜ਼ਿਆਦਾ ਗਲਤ ਹੈ ਕਿਉਂਕਿ ਭਾਰਤ ਦੇ ਵਿੱਚ ਜਾਂ ਤਾਂ ਮੁਸਲਮਾਨ ਭਾਈਚਾਰੇ ਦੀ ਦਾੜ੍ਹੀ ਰੱਖੀ ਹੋਈ ਹੈ ਜਾਂ ਫਿਰ ਸਿੱਖ ਭਾਈਚਾਰੇ ਦੀ

ਜੇਕਰ ਭਾਰਤੀ ਸਿੰਘ ਦੇ ਵੱਲੋਂ ਹੁਣ ਇਹ ਬਿਆਨ ਦਿੱਤਾ ਜਾ ਰਿਹਾ ਹੈ ਕਿ ਮੈਂ ਕਿਸੇ ਨੂੰ ਟਾਰਗਿਟ ਨਹੀਂ ਕੀਤਾ ਹੈ ਅਤੇ ਨਾ ਹੀ ਕਿਸੇ ਧਰਮ ਦੇ ਬਾਰੇ ਬੋਲਿਆ ਹੈ ਅਤੇ ਨਾ ਹੀ ਕਿਸੇ ਦੀ ਜਾਤ ਬਾਰੇ ਅਤੇ ਨਾ ਹੀ ਕਿਸੇ ਵਿਅਕਤੀ ਬਾਰੇ ਤਾਂ ਮੈਂ ਭਾਰਤੀ ਸਿੰਘ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਆਖਿਰਕਾਰ ਫਿਰ ਭਾਰਤੀ ਸਿੰਘ ਨੇ ਇਹ ਗੱਲਾਂ ਕਿਸ ਨੂੰ ਪਈਆਂ ਹਨ ਕਿਉਂਕਿ ਜਾਂ ਤਾਂ ਸਿੱਖਾਂ ਦੀਆਂ ਦਾੜ੍ਹੀਆਂ ਰੱਖੀਆਂ ਹੁੰਦੀਆਂ ਹਨ ਜਾਂ ਫਿਰ ਮੁਸਲਮਾਨਾਂ ਦੀਆਂ ਜੇਕਰ ਇਸਦੇ ਵੱਲੋਂ ਇਹ ਕਿਹਾ ਗਿਆ ਕਿ ਜਦੋਂ ਉਹ ਕੁਝ ਖਾਂਦੇ ਹਨ ਅੱਜ ਜਦੋਂ ਉਨ੍ਹਾਂ ਦੀਆਂ ਮੁੱਛਾਂ ਮੂੰਹ ਅੰਦਰ ਜਾਂਦੀਆਂ ਹਨ ਤਾਂ ਉਸ ਵੇਲੇ ਸੇਵੀਆਂ ਦਾ ਸਵਾਦ ਆਉਂਦਾ ਹੈ ਤਾਂ ਉਸ ਭਾਰਤੀ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਕਿਸੇ ਚੀਜ਼ ਬਾਰੇ ਪਤਾ ਨਾ ਹੋਵੇ ਤਾਂ ਉਸ ਬਾਰੇ ਭੁੱਲਣਾ ਸਹੀ ਨਹੀਂ ਹੁੰਦਾ ਤੁਹਾਨੂੰ ਉਸ ਚੀਜ਼ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਜਿਸ ਚੀਜ਼ ਦੇ ਵਾਰੀ ਤੁਸੀਂ ਬੋਲ ਰਹੇ ਹੋ ਜੇਕਰ ਤੁਹਾਨੂੰ ਸਿੱਖਾਂ ਦੇ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤਾਂ ਤੁਸੀਂ ਚੁੱਪ ਕਰੋ ਅਤੇ ਤੁਹਾਨੂੰ ਬੋਲਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਇੱਕ ਵਾਰ ਸਿੱਕਾ ਦੇ ਇਤਿਹਾਸ ਬਾਰੇ ਜਾਣ ਕੇ ਵੇਖੋ ਤੁਹਾਡੀਆਂ ਅੱਖਾਂ ਵਿੱਚ ਅੱਥਰੂ ਨਹੀਂ ਰੁਕਣੀ ਪਰ ਉਸਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਸੋਚਣਾ ਚਾਹੀਦਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੀ ਫੀਸ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਲੜਾਂਗੇ ਮਿਲਦਿਆਂ ਇਕ ਨਵੀਂ ਖਬਰ ਦੇ ਨਾਲ ਇੱਕ ਨਵੀਂ ਸੋਚ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਸਿੱਖ ਕੌਮ ਦੇ ਮਹਾਨ ਲੀਡਰ  ਸ ਸਿਮਰਨਜੀਤ ਸਿੰਘ ਮਾਨ ਦਾ ਅੱਜ  ਜਨਮ ਦਿਨ ਹੈ  ਵਾਹਿਗੁਰੂ ਲੰਮੀ ਉਮਰ ਬਖਸ਼ਣ   ਅਕਾਲੀਦਲ (ਅ) ਜਿਲਾ  ਮੋਗਾ  ਵਲੋ  ਮੁਬ...
20/05/2022

ਸਿੱਖ ਕੌਮ ਦੇ ਮਹਾਨ ਲੀਡਰ ਸ ਸਿਮਰਨਜੀਤ ਸਿੰਘ ਮਾਨ ਦਾ ਅੱਜ ਜਨਮ ਦਿਨ ਹੈ ਵਾਹਿਗੁਰੂ ਲੰਮੀ ਉਮਰ ਬਖਸ਼ਣ ਅਕਾਲੀਦਲ (ਅ) ਜਿਲਾ ਮੋਗਾ ਵਲੋ ਮੁਬਾਰਕਵਾਦ ਸ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

ਕਲ ਦੇ ਦੀਪ ਭਾਜੀ ਦੀ ਯਾਦ ਚ ਰੱਖੇ ਸਮਾਗਮ ਦੀ ਤਸਵੀਰ । ਮੇਰੇ ਸਟੇਜ ਤੇ ਜਾਣ ਤੇ ਮਾਨ ਸਾਬ ਨੇ ਆਪ ਬੁਲਾ ਕੇ ਮੈਨੂੰ ਅਪਣੇ ਕੋਲ ਬਿਠਾ ਲਿਆ, ਮੇਰੇ ਲਈ...
10/03/2022

ਕਲ ਦੇ ਦੀਪ ਭਾਜੀ ਦੀ ਯਾਦ ਚ ਰੱਖੇ ਸਮਾਗਮ ਦੀ ਤਸਵੀਰ । ਮੇਰੇ ਸਟੇਜ ਤੇ ਜਾਣ ਤੇ ਮਾਨ ਸਾਬ ਨੇ ਆਪ ਬੁਲਾ ਕੇ ਮੈਨੂੰ ਅਪਣੇ ਕੋਲ ਬਿਠਾ ਲਿਆ, ਮੇਰੇ ਲਈ ਕੋਮ ਦੇ ਮਹਾਨ ਯੋਦੇ ਦੇ ਨਾਲ ਇਸ ਤਰਾਂ ਬੈਠਣਾ ਬਹੁਤ ਵੱਡੀ ਗੱਲ ਏ । ਮੇਰੀ ਐਕਟਰ ਹੋਣ ਕਰਕੇ ਜੋ ਪਹਿਚਾਣ ਹੈ ਉਸ ਤੋ ਵੱਧ ਮੇਰੀ ਪਹਿਚਾਣ ਦੀਪ ਭਾਜੀ ਕਰਕੇ ਹੈ । ਮੈਨੂੰ ਦੀਪ ਭਾਜੀ ਜਾਂਦੇ ਹੋਏ ਵੀ ਅਪਣਾ ਹੋਰ ਵੱਡਾ ਕਰਜ਼ਦਾਰ ਕਰ ਗਏ । ਮੈ ਜਦ ਤੱਕ ਜਿਆਂਗਾ ਦੀਪ ਭਾਜੀ ਦਾ ਕਰਜ਼ਦਾਰ ਰਹਾਂਗਾ ।

ਦੀਪ ਦੀ ਮੌਤ ਤੋਂ 10 ਦਿਨਾਂ ਮਗਰੋਂ ਉਸਦੀ ਮਿੱਤਰ ਰੀਨਾ ਰਾਏ ਨੇ ਚੁੱਪੀ ਤੋੜੀ ਹੈ। ਥੱਲੇ ਰੀਨਾ ਰਾਏ ਦੀ ਪੋਸਟ ਹੈ।120 ਘੰਟੇ ਬੱਸ ਇੰਨਾਂ ਹੀ ਸਮਾਂ ...
26/02/2022

ਦੀਪ ਦੀ ਮੌਤ ਤੋਂ 10 ਦਿਨਾਂ ਮਗਰੋਂ ਉਸਦੀ ਮਿੱਤਰ ਰੀਨਾ ਰਾਏ ਨੇ ਚੁੱਪੀ ਤੋੜੀ ਹੈ। ਥੱਲੇ ਰੀਨਾ ਰਾਏ ਦੀ ਪੋਸਟ ਹੈ।
120 ਘੰਟੇ
ਬੱਸ ਇੰਨਾਂ ਹੀ ਸਮਾਂ ਲੱਗਿਆ ਇੱਕ ਜ਼ਿੰਦਗੀ ਖੁਸ਼ੀਆਂ ਭਰਪੂਰ ਜਿਊਣ, ਪਿਆਰ ਨੂੰ ਅਨੁਭਵ ਕਰਨ ਅਤੇ ਫਿਰ ਦਿਲ ਕੰਬਾਊ ਦਰਦ ਨੂੰ ਸਹਿਣ ‘ਚ। 120 ਘੰਟਿਆਂ ਦੇ ਵਿੱਚ-ਵਿੱਚ ਮੈਂ ਭਾਰਤ ਪਹੁੰਚੀ, ਵੈਲੇਨਟਾਈਨ ਡੇਅ ਮਨਾਇਆ, ਹਸਪਤਾਲ ਦਾਖਲ ਹੋਈ ਅਤੇ ਫਿਰ ਵਾਪਸ ਘਰ (ਅਮਰੀਕਾ) ਆ ਗਈ।
ਮੈਨੂੰ ਪਤਾ ਹੈ ਕਿ ਸਾਰਿਆਂ ਕੋਲ ਬਹੁਤ ਸਾਰੇ ਪ੍ਰਸ਼ਨ ਹਨ ਅਤੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਇਹਨਾਂ ਦੇ ਜਵਾਬ ਦੇਣ ਦੀ।
ਦੀਪ ਅਤੇ ਮੈਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ ਸੀ ਜਦੋਂ ਅਸੀਂ ਸਾਲ 2018 ‘ਚ ਫ਼ਿਲਮ ‘ਰੰਗ ਪੰਜਾਬ’ ਦੀ ਸ਼ੂਟਿੰਗ ਕਰ ਰਹੇ ਸੀ। ਅੱਜ ਤੱਕ ਸਿਰਫ ਦੀਪ ਹੀ ਮੈਨੂੰ ਅਜਿਹਾ ਵਿਅਕਤੀ ਮਿਲਿਆ ਜੋ ਸਭ ਤੋਂ ਪਿਆਰਾ ਸੀ ਅਤੇ ਖਿਆਲ ਰੱਖਣ ਵਾਲਾ ਸੀ। ਜਿਵੇਂ-ਜਿਵੇਂ ਫ਼ਿਲਮ ਦੀ ਸ਼ੂਟਿੰਗ ਚੱਲਦੀ ਰਹੀ ਸਾਡੀ ਦੋਸਤੀ ਵੀ ਵੱਧਦੀ ਗਈ। ਫ਼ਿਲਮ ਤੋਂ ਵਕਫ਼ੇ ਦੌਰਾਨ ਅਸੀਂ ਘੰਟਿਆਂ ਬਿਤਾ ਦਿੰਦੇ ਗੱਲਾਂ ਮਾਰਦੇ, ਸਾਡੀ ਜ਼ਿੰਦਗੀ ਬਾਰੇ, ਪਰਿਵਾਰ ਬਾਰੇ ਅਤੇ ਸਾਡੇ ਸੁਪਨਿਆਂ ਬਾਰੇ। ਜਦੋਂ ਫ਼ਿਲਮ ਮੁਕੰਮਲ ਹੋ ਗਈ ਸਾਡੀ ਗੱਲ-ਬਾਤ ਫਿਰ ਵੀ ਹੁੰਦੀ ਰਹੀ ਅਤੇ ਸਾਡੀ ਦੋਸਤੀ ਪਿਆਰ ‘ਚ ਬਦਲ ਗਈ। ਅਸੀਂ ਇੱਕ-ਦੂਜੇ ਤੋਂ ਅਨਿੱਖੜਵੇਂ ਹੋ ਚੁੱਕੇ ਸੀ। ਦੀਪ ਨੇ ਅਤੇ ਮੇਰੇ ਪਰਿਵਾਰ ਨੇ ਇਕੱਠਿਆਂ ਸਮਾਂ ਵੀ ਬਿਤਾਇਆ, ਸੈਨ ਫ੍ਰੈਂਸਿਸਕੋ ਘੁੰਮੇ ਅਤੇ ਮੇਰੀ ਭੈਣ ਰੂਮੀ ਦਾ ਵਿਆਹ ਵੇਖਿਆ। ਦੀਪ ਅਤੇ ਮੈਂ ਇਕੱਠੇ ਉਸਦੇ ਭਰਾ ਮਨਦੀਪ ਦੇ ਘਰ ਲੁਧਿਆਣੇ ਵੀ ਗਏ ਅਤੇ ਦੇਰ ਰਾਤ ਤੱਕ ਜਾਗਦੇ ਮਨਦੀਪ ਦੇ ਬੱਚਿਆਂ ਨਾਲ ਖੇਡਦੇ ਰਹੇ। ਸਾਡਾ ਇਕੱਠਿਆਂ ਦਾ ਭਵਿੱਖ ਬਣਨਾ ਸ਼ੁਰੂ ਹੋ ਗਿਆ ਸੀ।
ਪਿਛਲੇ ਐਤਵਾਰ ਮੈਂ ਦਿੱਲੀ ਪਹੁੰਚੀ, ਕੁਝ ਕੰਮ-ਕਾਰ ਸਨ ਅਤੇ ਇਕੱਠਿਆਂ ਵੈਲੇਨਟਾਈਨ ਡੇਅ ਮਨਾਉਣਾ ਸੀ, ਕਿੳਂਕਿ ਅਸੀਂ ਪਿਛਲੀ ਵਾਰ ਵੀ ਇਕੱਠੇ ਨਹੀਂ ਮਨਾ ਸਕੇ। ਇਹ ਇੱਕ ਜਾਦੂਮਈ ਦਿਨ ਸੀ ਅਤੇ ਮੇਰੇ ਦਿਲ ਦੇ ਹਮੇਸ਼ਾ ਕਰੀਬ ਰਹੇਗਾ। ਅਗਲੇ ਦਿਨ ਅਸੀਂ ਪੰਜਾਬ ਜਾਣ ਦਾ ਫੈਸਲਾ ਕੀਤਾ ਬਜਾਏ ਕਿ ਮੁੰਬਈ ਘਰ ਜਾਣ ਦੇ। ਅਸੀਂ ਸਮਾਨ ਸਮੇਟਿਆ, ਸਕੋਰਪੀਓ ‘ਚ ਲੱਦਿਆ ਅਤੇ ਪੰਜਾਬ ਲਈ ਚੱਲ ਪਏ। ਦੀਪ ਅਤੇ ਮੈਂ ਕੁੱਝ ਸਮਾਂ ਗੱਲਾਂ ਮਾਰਦੇ ਰਹੇ ਅਤੇ ਫਿਰ ਮੈਂ ਕੁਝ ਸਮੇਂ ਲਈ ਸੌਣ ਦਾ ਫੈਸਲਾ ਕੀਤਾ ਕਿਉਂਕਿ ਹਵਾਈ ਸਫਰ ਕਾਰਨ ਮੈਂ ਹਾਲੇ ਥੱਕੀ ਹੋਈ ਸੀ। ਮੈਂ ਸੀਟ ਨੂੰ ਪਿੱਛੇ ਉਲਾਰ ਲਿਆ, ਬੂਟ ਉਤਾਰੇ ਅਤੇ ਸੌਂ ਗਈ। ਮੈਨੂੰ ਬੱਸ ਇੰਨਾ ਪਤਾ ਹੈ ਕਿ ਮੈਂ ਅਚਾਨਕ ਬੜੀ ਜ਼ੋਰ ਨਾਲ ਅੱਗੇ ਏਅਰਬੈਗ ‘ਚ ਵੱਜੀ ਅਤੇ ਫਿਰ ਥੱਲੇ ਪੈਰ ਰੱਖਣ ਵਾਲੀ ਥਾਂ ‘ਤੇ ਡਿੱਗ ਪਈ। ਮੇਰੀ ਪਿੱਠ ਇੱਦਾਂ ਸੀ ਜਿਵੇਂ ਅੱਗ ਲੱਗ ਗਈ ਹੋਵੇ ਅਤੇ ਮੈਂ ਬੇਹੱਦ ਸਦਮੇ ‘ਚ ਸੀ। ਮੈਂ ਉੱਤੇ ਵੇਖਿਆ ਤਾਂ ਦੀਪ ਹਿੱਲ ਵੀ ਨਹੀਂ ਸੀ ਰਿਹਾ। ਮੈਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਮੈਨੂੰ ਦੀਪ ਦੀ ਮਦਦ ਕਰਨ ਦਾ ਬਲ ਬਖ਼ਸ਼ੋ। ਮੈੰ ਚੀਕਦੀ ਰਹੀ “ਦੀਪ ਉੱਠ”। ਮੈਂ ਫਿਰ ਉੱਠੀ ਅਤੇ ਉਸਦੀ ਠੋਡੀ ਤੋਂ ਫੜ ਕੇ ਉਸਦਾ ਮੂੰਹ ਆਪਣੇ ਵੱਲ ਘੁੰਮਾਇਆ। ਉਸਦੇ ਚਿਹਰੇ ਦਾ ਸੱਜਾ ਪਾਸਾ ਪੂਰੀ ਤਰਾਂ ਲਹੂ-ਲੁਹਾਣ ਸੀ। ਮੈਂ ਘਬਰਾ ਗਈ, ਪਿਛਾਂਹ ਹੋ ਕੇ ਬਹਿ ਗਈ ਅਤੇ ਮਦਦ ਲਈ ਚੀਕਣ ਲੱਗੀ। ਫਿਰ ਨੇੜਿਓਂ ਹੀ ਕੋਈ ਆਇਆ ਉਸਨੇ ਮੈਨੂੰ ਸਕੋਰਪੀਓ ‘ਚੋਂ ਕੱਢਿਆ ਅਤੇ ਜ਼ਮੀਨ ‘ਤੇ ਲਿਟਾ ਦਿੱਤਾ। ਫੇਰ ਜ਼ਮੀਨ ‘ਤੇ ਪਈ ਹੋਈ ਨੇ ਹੀ ਮੈਂ ਕਿਸੇ ਨੂੰ ਮਨਦੀਪ ਨੂੰ ਫ਼ੋਨ ਕਰਨ ਨੂੰ ਕਿਹਾ ਅਤੇ ਨਾਲ ਹੀ ਦੀਪ ਦੀ ਮਦਦ ਕਰਨ ਦੀ ਬੇਨਤੀ ਕੀਤੀ। ਉਹ ਗੱਡੀ ਦੀ ਸੀਟ ਦੇ ਵਿੱਚ ਫਸ ਗਿਆ ਸੀ। ਜਦੋਂ ਪਹਿਲੀ ਐਂਬੂਲੈਂਸ ਆਈ ਤਾਂ ਮੈਨੂੰ ਉਸ ‘ਚ ਲਿਟਾਇਆ ਗਿਆ ਸ਼ਾਇਦ ਕੋਈ ਅੱਧੇ ਘੰਟੇ ਤੱਕ ਲਈ। ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਅਤੇ ਐਂਬੂਲੈਂਸ ਸਟਾਫ਼ ਨੇ ਦੀਪ ਨੂੰ ਗੱਡੀ ‘ਚੋਂ ਕੱਢ ਲਿਆ। ਉਹ ਦੀਪ ਨੂੰ ਇੱਕ ਹੋਰ ਵੱਖਰੀ ਐਬੂਲੈਂਸ ‘ਚ ਲੈ ਗਏ। ਸਾਨੂੰ ਦੋਵਾਂ ਨੂੰ ਹਸਪਤਾਲ ਲੈ ਗਏ। ਉਥੇ ਮੈਨੂੰ ਜਿਹੜਾ ਵੀ ਕੋਈ ਮਿਲਦਾ ਮੈਂ ਉਸਨੂੰ ਪੁੱਛਦੀ ਕਿ ਦੀਪ ਦਾ ਕੀ ਹਾਲ ਹੈ। ਹਰ ਕੋਈ ਕਹਿੰਦਾ ਕਿ ਠੀਕ ਹੈ। ਪਰ ਮੇਰਾ ਦਿਲ ਕੁਝ ਹੋਰ ਕਹਿ ਰਿਹਾ ਸੀ। ਮੇਰੇ ਪਰਿਵਾਰ ਨੇ ਵੀ ਅਮਰੀਕਾ ਤੋਂ ਮੈਨੂੰ ਉਦੋਂ ਤੱਕ ਦੀਪ ਦੀ ਮੌਤ ਬਾਰੇ ਨਾ ਦੱਸਿਆ ਜਦੋਂ ਤੱਕ ਮੇਰੇ ਕੋਲ ਮੇਰਾ ਕੋਈ ਪਰਿਵਾਰਕ ਜੀਅ ਨਾ ਆ ਗਿਆ। ਆਖ਼ਰ 5 ਘੰਟਿਆਂ ਬਾਅਦ ਮੇਰਾ ਭਰਾ (ਕਜ਼ਨ) ਪੰਜਾਬ ਤੋਂ ਆਇਆ। ਮੇਰੇ ਪਰਿਵਾਰ ਦੇ ਕਹਿਣ ‘ਤੇ ਮੈਨੂੰ ਹਾਰਟ ਇੰਸਟੀਚਿਊਟ ਦਿੱਲੀ (ਇੱਕ ਹੋਰ ਹਸਪਤਾਲ) ਲਿਜਾਇਆ ਗਿਆ ਤਾਂ ਕਿ ਹੋਰ ਟੈਸਟ ਕੀਤੇ ਜਾਣ। ਉੱਥੇ ਮੈਨੂੰ ਮੇਰੇ ਪਰਿਵਾਰ ਨੇ ਦੱਸਿਆ ਕਿ ਦੀਪ ਹੁਣ ਨਹੀਂ ਰਿਹਾ। ਮੈਂ ਸਦਮੇ ‘ਚ ਸੀ ਅਤੇ ਦਿਲ ਟੁੱਟ ਚੁੱਕਾ ਸੀ। ਮੈਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਮੇਰੇ ਪਰਿਵਾਰ ਦੀ ਬੇਨਤੀ ‘ਤੇ ਮੈਂ ਅਮਰੀਕਾ ਵਾਪਸ ਆ ਗਈ ਤਾਂ ਕਿ ਮੇਰੀ ਸਿਹਤ ਦਾ ਖਿਆਲ ਰੱਖਿਆ ਜਾ ਸਕੇ ਅਤੇ ਹੁਣ ਮੈਂ ਰੀੜ ਦੀ ਹੱਡੀ ਦੇ ਦਰਦ ਤੋਂ ਬਾਹਰ ਆ ਰਹੀ ਹਾਂ। ਮੇਰਾ ਪਰਿਵਾਰ ਇਹ ਆਸ ਕਰਦਾ ਹੈ ਕਿ ਦੀਪ ਦੇ ਐਕਸੀਡੈਂਟ ਦੇ ਕਾਰਨਾਂ ਦੀ ਜਾਂਚ ਹੋਵੇ ਤਾਂ ਕਿ ਅੱਗੇ ਤੋਂ ਕਿਸੇ ਨਾਲ ਅਜਿਹਾ ਨਾ ਹੋਵੇ।
ਮੈਂ ਜਦੋਂ ਇਹ ਪੋਸਟ ਲਿਖ ਰਹੀ ਹਾਂ ਤਾਂ ਨਾਲ ਹੀ ਦੀਪ ਦਾ ਭੋਗ ਵੇਖ ਰਹੀ ਹਾਂ। ਲੋਕਾਂ ਨੇ ਉਸ ਲਈ ਜੋ ਪਿਆਰ ਵਿਖਾਇਆ ਹੈ ਉਸ ਨਾਲ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕੁਝ ਸਕੂਨ ਮਿਲਿਆ ਹੈ। ਅਸੀਂ ਉਸ ਨੂੰ ਬਹੁਤ ਮਿਸ ਕਰਦੇ ਹਾਂ। ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਹਨਾਂ ਦੀਪ ਲਈ ਇੰਨਾਂ ਪਿਆਰ ਅਤੇ ਸਤਿਕਾਰ ਵਿਖਾਇਆ ਹੈ। ਉਹਨਾਂ ਸਾਰਿਆਂ ਦਾ ਵੀ ਧੰਨਵਾਦ ਜਿਹਨਾਂ ਨੇ ਦੁਨੀਆਂ ਭਰ ‘ਚ ਦੀਪ ਲਈ ਅਰਦਾਸਾਂ ਕੀਤੀਆਂ ਅਤੇ ਮੋਮਬੱਤੀ ਮਾਰਚ ਕੱਢੇ। ਉਹ ਹਮੇਸ਼ਾ ਇਹੀ ਮੰਨਦਾ ਸੀ ਕਿ ਤੁਸੀਂ ਸਾਰੇ ਉਸਦਾ ਇੱਕ ਪਰਿਵਾਰ ਹੋ ਅਤੇ ਉਹ ਅੱਜ ਵੀ ਉੱਤੇ ਇੱਕ ਹੋਰ ਦੁਨੀਆਂ ‘ਚ ਬੈਠਾ ਇਹ ਸਭ ਦੇਖ ਦਿਹਾ ਹੋਵੇਗਾ।
ਦੀਪ ਲਈ ਸੁਨੇਹਾ -
ਦੀਪ ਮੈਂ ਅੰਦਰੋਂ ਤਾਂ ਤੇਰੇ ਬਗੈਰ ਮਰ ਹੀ ਗਈ ਹਾਂ। ਮੈਂ ਤੈਨੂੰ ਬਹੁਤ ਮਿਸ ਕਰਦੀ ਹਾਂ। ਤੂੰ ਵਾਅਦਾ ਕੀਤਾ ਸੀ ਕਿ ਤੂੰ ਮੈਨੂੰ ਕਦੇ ਵੀ ਛੱਡ ਕੇ ਨਹੀਂ ਜਾਏਂਗਾ ਪਰ ਤੂੰ ਹੁਣ ਮੈਨੂੰ ਇਕੱਲੀ ਨੂੰ ਛੱਡ ਗਿਆ ਹੈ। ਮੈਂ ਟੁੱਟ ਚੁੱਕੀ ਹਾਂ। ਮੈਂ ਉਦਾਸ ਹਾਂ। ਮੈਂ ਗ਼ੁੱਸੇ ਹਾਂ। ਤੂੰ ਮੈਨੂੰ ਛੱਡ ਕੇ ਕਿਉਂ ਚਲਾ ਗਿਆ ਹੈਂ? ਮੈਂ ਤੈਨੂੰ ਆਪਣੀਆਂ ਬਾਂਹਾਂ ‘ਚ ਚਾਹੁੰਦੀ ਹਾਂ ਅਤੇ ਤੂੰ ਆਖੇਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਜਾਨ। ਮੈਨੂੰ ਤੇਰੇ ਜਾਣ ਮਗਰੋਂ ਸਿਰਫ ਇਹੀ ਸਕੂਨ ਮਿਲੀਆ ਹੈ ਕਿ ਇੱਕ ਪੀੜੀ ਨੂੰ ਪ੍ਰੇਰਣਾ ਮਿਲੀ ਹੈ ਪੰਜਾਬ ਲਈ ਕੁਝ ਕਰਨ ਦੀ। ਤੂੰ ਹਮੇਸ਼ਾਂ ਮੈਨੂੰ ਸਮਝਾਉਂਦਾ ਸੀ ਕਿ ਵੱਡਾ ਬਦਲਾਅ ਲਿਆਉਣ ਲਈ ਵੱਡੀ ਕੁਰਬਾਨੀ ਚਾਹੀਦੀ ਹੁੰਦੀ ਹੈ। ਸੋ ਮੇਰੀ ਜਾਨ, ਆਪਣੀ ਕਿਸਮਤ ਨੂੰ ਨਿਭਾਅ, ਦੁਨੀਆਂ ਨੂੰ ਪ੍ਰੇਰਣਾ ਦੇ। ਮੈਂ ਤੈਨੂੰ ਮਿਸ ਕਰਦੀ ਰਹਾਂਗੀ ਅਤੇ ਹਮੇਸ਼ਾਂ ਪਿਆਰ ਕਰਦੀ ਰਹਾਂਗੀ। ਪਿਆਰ ਕਰਨ ਵਾਲਿਆਂ ਰੂਹਾਂ ਅੱਡ ਨਹੀਂ ਹੁੰਦੀਆਂ। ਦੂਜੀ ਦੁਨੀਆਂ ‘ਚ ਮੈਂ ਹੁਣ ਤੈਨੂੰ ਮਿਲਾਂਗੀ।
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ

21/02/2022

ਦੀਪ ਸਿੱਧੂ ਦੇ ਆਖਰੀ ਬੋਲ ਸ਼੍ਰੀ ਫ਼ਤਿਹਗੜ੍ਹ ਸਾਹਿਬ ਦੀ ਧਰਤੀ ਤੋਂ

21/02/2022

ਦੁੱਖ ਤਾਂ ਦੀਪ ਸਿੱਧੂ ਦੀ ਪਤਨੀ ਤੇ ਬੇਟੀ ਨੂੰ ਹੋਣਾ
ਬਾਕੀ ਤਾਂ ਆਪੋ ਆਪਣੀਆਂ ਰੋਟੀਆਂ ਸੇਕ ਰਹੇ ਆ !
ਇੱਕ ਵੀਡੀਓ ਦੇਖੀ ਜਿੱਥੇ ਕੋਈ ਭੁੱਬਾਂ ਮਾਰ ਰਿਹਾ ,
ਕੋਈ ਦੂਰੋਂ ਆਓਣ ਦਾ ਦਾਅਵਾ ਕਰਦਾ ਸੀ,
ਪਰ ਜਿਨ੍ਹਾਂ ਨੂੰ ਅਸਲੀ ਦੁੱਖ ਆ ਓਨ੍ਹਾ ਦੇ ਚਿਹਰੇ ਪੜੇ ਜਾ ਸਕਦੇ ਆ ,
“ਪਤਨੀ ਤੇ ਧੀ” ਗ਼ਮ ਵਿੱਚ ਗੁੰਮ ਸੁੰਮ ਦਿਖਾਈ ਦੇ ਰਹੀਆਂ ਨੇ ।
“ਬੱਚੀ” ਦੇ ਮੂੰਹ ਤੋਂ ਪਿਓ ਦੇ ਜਾਣ ਦਾ ਦੁੱਖ ਤੇ “ਪਤਨੀ” ਦਾ ਭਾਵੁਕ ਚਿਹਰਾ ਸ਼ਾਇਦ ਆਪਣੇ ਪਤੀ ਤੋਂ ਕਈ ਜਵਾਬ ਮੰਗ ਰਿਹੈ ।

21/02/2022

ਦੀਪ ਸਿੱਧੂ ਦਾ ਜਾਂਦੀ ਵਾਰ ਦਾ ਕੌਮ ਨੂੰ ਹਲੂਣਾ ਦੇਣ ਵਾਲਾ ਭਾਸ਼ਣ
'ਜਿੰਨੇ ਜੰਗ ਦੇ ਮੈਦਾਨ 'ਚ ਤਕੜੇ ਆ, ਓਨੇ ਹੀ ਅਸੀਂ ਟੇਬਲ 'ਤੇ ਤਕੜੇ ਆ'

17/02/2022

ਐਸੀ ਮਰਨੀ ਜੋ ਮਰੈ ਬਹੁਰ ਨ ਮਰਨਾ ਹੋਇ

ਆਖਿਰ ਦੀਪ ਸਿੱਧੂ ਦੀ ਮੋ ਤ ਦਾ ਰਾਜ ਸਾਹਮਣੇ ਆ ਈ ਗਿਆ ਦੇਖੋਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ...
17/02/2022

ਆਖਿਰ ਦੀਪ ਸਿੱਧੂ ਦੀ ਮੋ ਤ ਦਾ ਰਾਜ ਸਾਹਮਣੇ ਆ ਈ ਗਿਆ ਦੇਖੋ

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ।

ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੀਪ ਸਿੱਧੂ ਹੁਣ ਇਸ ਦੁਨੀਆਂ ਤੋਂ ਅਲਵਿਦਾ ਕਹਿ ਗਿਆ ਹੈ ਉਨ੍ਹਾਂ ਦਾ ਰਾਤ ਬਾਰਾਂ ਵਜੇ ਇਕ ਭਿਆਨਕ ਐਕ ਸੀਡੈਂਟ ਹੋ ਗਿਆ ਸੀ। ਜਿਸ ਤੋਂ ਬਾਅਦ ਇਹ ਖ਼ਬਰ ਪੂਰੀ ਦੁਨੀਆਂ ਦੇ ਵਿਚ ਬਹੁਤੀ ਤੇਜ਼ੀ ਦੇ ਨਾਲ ਵਾਇਰਲ ਹੋ ਗਈ ਅਤੇ ਲੋਕਾਂ ਵੱਲੋਂ ਬਹੁਤੀਆਂ ਸ਼ੇਅਰ ਕੀਤਾ ਗਿਆ ਹੈ।

ਬਹੁਤ ਸਾਰੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸਾਰਾ ਕੁਝ ਇੱਕ ਪਲੈਨਿੰਗ ਨਾ ਕੀਤਾ ਹੋਇਆ ਹੈ। ਵੀਰ ਨੇ ਕਿਹਾ ਕਿ ਜਿਸ ਹਿਸਾਬ ਦੇ ਨਾਲ ਗੱਡੀ ਦਾ ਐਕਸੀਡੈਂਟ ਹੋਇਆ ਹੈ ਉਸ ਹਿਸਾਬ ਨਾਲ ਕੋਈ ਵੀ ਵਿਅਕਤੀ ਉਸ ਗੱਡੀ ਵਿੱਚ ਬਚ ਨਹੀਂ ਸਕਦਾ ਹੈ। ਫਿਰ ਵੀ ਉਸ ਗੱਡੀ ਦੇ ਵਿੱਚ ਇੱਕ ਕੁੜੀ ਬਚ ਜਾਂਦੀ ਹੈ। ਵੀਰ ਨੇ

ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਦੀ ਗੱਡੀ ਖੜ੍ਹੇ ਟਰੱਕ ਦੇ ਵਿੱਚ ਜਾ ਕੇ ਵੱਜੀ ਹੈ ਜਿਸ ਤੋਂ ਬਾਅਦ ਇਹ ਭਿਆਨਕ ਹਾਦਸਾ ਵਾਪਰ ਗਿਆ ਹੈ ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕੇ ਵੀਰ ਨੇ ਕਿਹਾ ਕਿ ਇਹ ਇਕ ਬਹੁਤ ਹੀ ਵੱਡੀ ਸਾਜ਼ਿ ਸ਼ ਹੈ ਦੀਪ ਸਿੱਧੂ ਨੂੰ ਜਾਣਬੁੱਝ ਕੇ ਇਹ ਸਾਰਾ ਕੁਝ ਕਰਾਇਆ ਗਿਆ ਹੈ। ਇਸ ਮਾਮਲੇ ਦੇ ਵਿਚ ਬਹੁਤੀ ਕੁਝ ਨਿਕਲ ਕੇ ਸਾਹਮਣੇ ਆਵੇਗਾ। ਬਾਕੀ ਰਹਿੰਦੀ ਜਾਣਕਰੀ ਵੀਡੀਓ ਵਿਚ ਦੇਖ ਸਕਦੇ ਹੋ।

ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ

ਕੇਜਰੀ ਝਾੜੂ ਦੇ ਅਮਰਗੜ ਚ ਇੱਕਠ ਨੀ ਹੁੰਦੇ ਇਸ ਕਰਕੇ ਇਹਨੂੰ ਸੱਦਿਆ
14/02/2022

ਕੇਜਰੀ ਝਾੜੂ ਦੇ ਅਮਰਗੜ ਚ ਇੱਕਠ ਨੀ ਹੁੰਦੇ ਇਸ ਕਰਕੇ ਇਹਨੂੰ ਸੱਦਿਆ

ਤਰਨ ਤਾਰਨ ਵਾਲਿਉ ਤੁਹਾਡੇ ਲਈ ਪਰਖ ਦੀ ਘੜੀ। ਦੱਸੋ ਕੌਣ ਮਾਰੂ ਬਾਜੀ। ਫੈਸਲਾ ਤੁਹਾਡਾ
30/01/2022

ਤਰਨ ਤਾਰਨ ਵਾਲਿਉ ਤੁਹਾਡੇ ਲਈ ਪਰਖ ਦੀ ਘੜੀ।
ਦੱਸੋ ਕੌਣ ਮਾਰੂ ਬਾਜੀ।
ਫੈਸਲਾ ਤੁਹਾਡਾ

ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ੧੨ਵੇਂ ਜਾਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਦੇ ਸਪੁੱਤਰ ਬਾਬਾ ਚਰਨਜੀਤ ਸਿੰਘ ਜੀ ਜਥੇ ਸਮੇ...
30/01/2022

ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ੧੨ਵੇਂ ਜਾਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਦੇ ਸਪੁੱਤਰ ਬਾਬਾ ਚਰਨਜੀਤ ਸਿੰਘ ਜੀ ਜਥੇ ਸਮੇਤ ਖਾਲਸਾ ਛਾਉਣੀ ਸ਼ੈਪਰਟਨ ਅਤੇ ਸੰਗਤਾਂ ਦੇ ਗ੍ਰਹਿ ਵਿਖੇ ਦਰਸ਼ਨ ਦੀਦਾਰੇ ਕੀਤੇ ।
ਅੱਜ ਬਾਬਾ ਚਰਨਜੀਤ ਸਿੰਘ ਜੀ ੧੨-੧ ਵਜੇ ਤੱਕ ਖਾਲਸਾ ਛਾਉਣੀ ਪਲੰਪਟਨ ਵਿਖੇ ਸੰਗਤਾਂ ਦੇ ਦਰਸ਼ਨ ਕਰਨਗੇ ਜੀ ।

ਕਰੋਨਾ ਦੇ ਕਾਰਨ ਜਿੱਥੇ ਸਾਰੀ ਦੁਨੀਆਂ ਪ੍ਰਭਾਵਿਤ ਹੋਈ ਹੈ ਉਥੇ ਹੀ ਭਾਰਤ ਵਿਚ ਵੀ ਪਿਛਲੇ ਦੋ ਸਾਲ ਤੋਂ ਲਗਾਤਾਰ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲ...
29/01/2022

ਕਰੋਨਾ ਦੇ ਕਾਰਨ ਜਿੱਥੇ ਸਾਰੀ ਦੁਨੀਆਂ ਪ੍ਰਭਾਵਿਤ ਹੋਈ ਹੈ ਉਥੇ ਹੀ ਭਾਰਤ ਵਿਚ ਵੀ ਪਿਛਲੇ ਦੋ ਸਾਲ ਤੋਂ ਲਗਾਤਾਰ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੋਨਾ ਦੇ ਪਸਾਰ ਨੂੰ ਦੇਖਦੇ ਹੋਏ ਮਾਰਚ 2020 ਦੇ ਵਿਚ ਸਰਕਾਰ ਵੱਲੋਂ ਜਿਥੇ ਤਾਲਾਬੰਦੀ ਲਗਾ ਦਿੱਤੀ ਗਈ ਸੀ ਅਤੇ ਹੋਰ ਬਹੁਤ ਸਾਰੀਆ ਪਾਬੰਦੀਆਂ ਲਾਗੂ ਕੀਤੀਆਂ ਸਨ। ਉਸ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪਿਆ। ਜਿੱਥੇ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ। ਉਥੇ ਹੀ ਕਰੋਨਾ ਕੇਸਾਂ ਵਿਚ ਕਮੀ ਆਉਣ ਤੋਂ ਬਾਅਦ ਵਿਦਿਅਕ ਅਦਾਰਿਆਂ ਨੂੰ ਮੁੜ ਖੋਲ੍ਹ ਦਿੱਤਾ ਗਿਆ ਸੀ।

ਪਰ ਕਰੋਨਾ ਦੇ ਨਵੇਂ ਵਾਇਰਸ ਦੇ ਕਾਰਨ ਵਿਦਿਅਕ ਅਦਾਰਿਆਂ ਨੂੰ ਫਿਰ ਬੰਦ ਕੀਤਾ ਗਿਆ ਹੈ ਅਤੇ ਸਾਰੀਆਂ ਵਿਦਿਅਕ ਸੰਸਥਾਵਾਂ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਹੁਣ ਸਕੂਲ ਕਾਲਜ ਖੋਲ੍ਹਣ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਬੱਚੇ ਤਿਆਰ ਰਹਿਣ। ਕੇਂਦਰ ਸਰਕਾਰ ਵੱਲੋਂ ਸਾਰੀਆਂ ਸੂਬਾ ਸਰਕਾਰਾਂ ਨੂੰ ਸਥਿਤੀ ਦੇ ਅਨੁਸਾਰ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਹਨ। ਉਥੇ ਹੀ ਕਈ ਸੂਬਿਆਂ ਵਿੱਚ ਹੁਣ ਕਰੋਨਾ ਸਥਿਤੀ ਨੂੰ ਕਾਬੂ ਹੇਠ ਦੇਖਦੇ ਹੋਏ ਵਿਦਿਅਕ ਅਦਾਰਿਆਂ ਨੂੰ ਖੋਲਣ ਦੇ ਆਦੇਸ਼ ਦਿੱਤੇ ਜਾ ਰਹੇ ਹਨ ਜਿਨ੍ਹਾਂ ਵਿੱਚ 15 ਤੋਂ 18 ਸਾਲ ਦਰਮਿਆਨ ਦੇ ਵਿਦਿਆਰਥੀਆਂ ਦਾ ਟੀਕਾਕਰਨ ਵੀ ਹੋ ਚੁੱਕਾ ਹੈ।

ਇਸ ਲਈ ਕਈ ਸੂਬਿਆਂ ਵਿੱਚ ਇੱਕ ਫਰਵਰੀ ਤੋਂ ਦਸਵੀਂ ,ਗਿਆਰਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਜਿੱਥੇ ਅਧਿਆਪਕਾਂ ਦਾ ਟੀਕਾਕਰਨ ਕੀਤਾ ਗਿਆ ਹੈ ਉਥੇ ਹੀ 15 ਸਾਲ ਤੋਂ ਉੱਪਰ ਉਮਰ ਵਰਗ ਦੇ ਵਿਦਿਆਰਥੀਆਂ ਦਾ ਟੀਕਾਕਰਨ ਵੀ ਹੋ ਚੁੱਕਾ ਹੈ। ਜਿੱਥੇ ਹੁਣ ਬਹੁਤ ਸਾਰੇ ਸੂਬਿਆਂ ਵਿੱਚ ਕੋਰੋਨਾ ਦੇ ਮਾਮਲਿਆਂ ਵਿਚ ਕਮੀ ਆਉਣ ਤੋਂ ਬਾਅਦ ਬਜ਼ਾਰ , ਜਿਮ, ਬਾਰ,ਸਿਨੇਮਾ ਹਾਲ, ਦੁਕਾਨਾਂ, ਰੈਸਟੋਰੈਂਟ ਅਤੇ ਹੋਟਲ ਆਦਿ ਨੂੰ ਖੋਲ੍ਹਿਆ ਗਿਆ ਹੈ। ਉਸਤੋਂ ਬਾਅਦ ਸਰਕਾਰ ਵੱਲੋਂ ਹੁਣ ਵਿਦਿਅਕ ਅਦਾਰਿਆਂ ਨੂੰ ਖੋਲ੍ਹਣ ਦੀ ਤਿਆਰੀ ਕਰ ਦਿੱਤੀ ਗਈ ਹੈ।

ਇਥੇ ਇਕ ਫਰਵਰੀ ਤੋਂ ਦਸਵੀਂ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਆਫ ਲਾਈਨ ਕਲਾਸਾਂ ਲਗਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਉਥੇ ਹੀ ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਵੀ ਜਲਦੀ ਹੀ ਦਿੱਤੀ ਜਾਵੇਗੀ। ਕਿਉਂਕਿ ਇਸ ਬਾਰੇ ਸਿਹਤ ਮੰਤਰਾਲੇ ਵੱਲੋਂ ਵੀ ਇਹ ਆਦੇਸ਼ ਦੇ ਦਿੱਤੇ ਗਏ ਹਨ ਕਿ ਵਿਦਿਆਰਥੀਆਂ ਨੂੰ ਸਕੂਲ ਆਉਣ ਦੌਰਾਨ ਕੋਈ ਖਤਰਾ ਨਹੀਂ ਹੋਵੇਗਾ। ਉੱਥੇ ਹੀ ਕਰੋਨਾ ਸੰਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।

ਡਿਪਟੀ CM ਓਪੀ ਸੋਨੀ ਨੇ ਅੰਮ੍ਰਿਤਸਰ ਕੇਂਦਰੀ ਤੋਂ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ, 15 ਸਾਲਾਂ 'ਚ 18 ਗੁਣਾ ਵਧੀ ਜਾਇਦਾਦ
29/01/2022

ਡਿਪਟੀ CM ਓਪੀ ਸੋਨੀ ਨੇ ਅੰਮ੍ਰਿਤਸਰ ਕੇਂਦਰੀ ਤੋਂ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ, 15 ਸਾਲਾਂ 'ਚ 18 ਗੁਣਾ ਵਧੀ ਜਾਇਦਾਦ

ਆਹ ੳਹ ਐਡਵੋਕੇਟ ਭਗਵੰਤ ਦਾ ਟੱਬਰ ਹੈ ਜਿਸਨੇ ਨਰਕਧਾਰੀਏ ਦਾ ਕੇਸ ਲੜਿਆ ਸੀ । ਸਾਰਿਆਂ ਨੇ ਸੁੱਣ ਹੀ ਲਿਆ ਹੋਣਾ ਕੇ ਕੀ ਬਣਿਆ ਇਸ ਟੱਬਰ ਦਾ ।
29/01/2022

ਆਹ ੳਹ ਐਡਵੋਕੇਟ ਭਗਵੰਤ ਦਾ ਟੱਬਰ ਹੈ ਜਿਸਨੇ ਨਰਕਧਾਰੀਏ ਦਾ ਕੇਸ ਲੜਿਆ ਸੀ । ਸਾਰਿਆਂ ਨੇ ਸੁੱਣ ਹੀ ਲਿਆ ਹੋਣਾ ਕੇ ਕੀ ਬਣਿਆ ਇਸ ਟੱਬਰ ਦਾ ।

Address


Website

Alerts

Be the first to know and let us send you an email when Panj Teer Tv posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share