15/11/2022
ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਜ਼ਿੰਦਾਬਾਦ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 26 ਨਵੰਬਰ ਤੋਂ ਡੀ ਸੀ ਦਫਤਰਾਂ ਅੱਗੇ ਲੰਬੇ ਮੋਰਚਿਆ ਲਈ ਪਿੰਡ ਪੱਧਰ ਤੇ ਤਿਆਰੀਆਂ ਦੇ ਚਲਦੇ ਅੱਜ 55 ਪਿੰਡਾਂ ਦੀਆਂ ਹੋਈਆਂ ਮੀਟਿੰਗਾਂ
ਅੱਜ ਮਿਤੀ 15/11/2022 ਨੂੰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਿਚ, ਸੂਬਾ ਪੱਧਰੀ ਕਾਲ ਤੇ, ਡੀ.ਸੀ. ਦਫਤਰਾਂ ਤੇ 26 ਨਵੰਬਰ ਤੋਂ ਲੱਗਣ ਵਾਲੇ ਮੋਰਚੇ ਦੀਆਂ ਤਿਆਰੀਆਂ ਦੇ ਚਲਦੇ, ਜੋਨ ਪੱਧਰੀ ਮੀਟਿੰਗਾਂ ਦੇ ਦੌਰ ਤੋਂ ਬਾਅਦ ਵੱਖ ਵੱਖ ਜੋਨਾ ਵਿਚ ਪਿੰਡ ਪੱਧਰੀ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ | ਕਿਸਾਨ ਮਜਦੂਰ ਆਗੂਆਂ ਨੇ ਦੱਸਿਆ ਕਿ ਮੀਟਿੰਗਾਂ ਵਿਚ ਨੂੰ ਪੰਜਾਬ ਦੇ ਅਹਿਮ ਮੁਦਿਆਂ ਸੰਬੰਧੀ ਵਿਚਾਰ ਚਰਚਾ ਕਰਕੇ ਲੱਗਣ ਵਾਲੇ ਮੋਰਚਿਆਂ ਵਿਚ ਹਰ ਪਿੰਡ ਤੋਂ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਨੂੰ ਵੱਡੀ ਸ਼ਮੂਲੀਅਤ ਲਈ ਲਾਮਬੰਦ ਕੀਤਾ ਜਾ ਰਿਹਾ ਹੈ | ਓਹਨਾ ਕਿਹਾ ਕਿ ਮੀਟਿੰਗ ਵਿਚ ਇਸ ਧਰਨੇ ਦੇ ਅਹਿਮ ਮੁੱਦੇ ਜਿਵੇਂ, ਸੰਸਾਰ ਬੈਂਕ ਦੁਆਰਾ ਲਾਏ ਜਾਣ ਵਾਲੇ ਸਾਰੇ ਪ੍ਰੋਜੈਕਟ ਰੱਦ ਕਰਨ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਖੇਤੀ ਵਿਭਿੰਨਤਾ, ਜੁਮਲਾ ਮੁਸ਼ਤਰਕਾ ਜਮੀਨਾਂ ਨੂੰ ਪੰਚਾਇਤੀ ਜਮੀਨਾਂ ਐਲਾਨਣ ਵਾਲਾ ਕਨੂੰਨ ਵਾਪਿਸ ਕਰਵਾਉਣ, ਸਾਰੀਆਂ ਫਸਲਾਂ ਤੇ ਐਮ.ਐਸ.ਪੀ. ਗਰੰਟੀ ਕਨੂੰਨ ਬਣਾਉਣ, ਡਾ.ਸਵਾਮੀਨਾਥਨ ਕਮਿਸ਼ਨ ਦੀ ਰਿਪੋਟ ਅਨੁਸਾਰ ਫਸਲਾਂ ਦੇ ਭਾਅ ਲੈਣ, ਕਿਸਾਨਾਂ ਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਮਾਈਕਰੋ-ਫਾਇਨਾਂਸ ਕੰਪਨੀਆਂ ਵੱਲੋਂ ਗਰੀਬ ਦੀ ਹੁੰਦੀ ਲੁੱਟ ਰੋਕਣ, ਕਾਰਪੋਰੇਟ ਜਗਤ ਵੱਲੋਂ ਫੈਕਟਰੀਆਂ ਰਹੀ ਪਾਣੀ ਦੀ ਦੁਰਵਰਤੋ ਕਰਕੇ ਉਸ ਨੂੰ ਦੂਸ਼ਤ ਕਰਨ, ਪ੍ਰਦੂਸ਼ਿਤ ਪਾਣੀ ਨੂੰ ਧਰਤੀ ਹੇਠ ਪਾਉਣਾ ਜਾਂ ਫਿਰ ਦਰਿਆਵਾਂ ਵਿੱਚ ਸੁੱਟਣਾ ,ਬਰਸਾਤੀ ਪਾਣੀ ਨੂੰ ਧਰਤੀ ਹੇਠ ਰੀਚਾਰਜ਼ ਕਰਨ ਲਈ ਪੋਲਿਸੀ ਬਣਾਉਣ ਤੇ ਉਸ ਤੇ ਕੰਮ ਕਰਨ, ਨਹਿਰੀ ਪਾਣੀ ਨੂੰ ਖੇਤੀ ਸੈਕਟਰ ਲਈ ਵਰਤਣ , ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀ ਦੇਣ( ਜੋ ਸਰਕਾਰ ਪਹਿਲਾਂ ਮੰਨ ਚੁੱਕੀ ਹੈ ਪਰ ਲਾਗੂ ਨਹੀਂ) ਕੇਰਲਾ ਪੈਟਰਨ ਤੇ ਸਬਜ਼ੀਆਂ ਤੇ ਐਮ ਐਸ ਪੀ ਗਰੰਟੀ ਕਨੂੰਨ ਬਣਾਉਣ, ਮਜਦੂਰਾਂ ਨੂੰ ਮਨਰੇਗਾ ਵਰਗੀਆਂ ਸਕੀਮਾਂ ਹੇਠ ਸਾਲ ਦੇ 365 ਦਿਨ ਰੁਜ਼ਗਾਰ ਦੇਣ, ਮਨਰੇਗਾ ਮਜਦੂਰਾਂ ਦੇ ਦੇ ਰੁਕੇ ਹੋਏ ਪੈਸੇ ਜਾਰੀ ਕਰਨ, ਸੰਪੂਰਨ ਨਸ਼ਾ ਮੁਕਤੀ ,ਤਾਰ ਪਾਰਲੀਆ ਜ਼ਮੀਨਾ ਦਾ ਮੁਆਵਜ਼ਾ ,ਰੇਤ ਬਜਰੀ ਦੇ ਵੱਧ ਰਹੇ ਭਾਅ, ਲੰਪੀ ਸਕਿਨ ਬਿਮਾਰੀ ਨਾਲ ਮਾਰੇ ਪਸ਼ੂ ਧਨ ਦਾ ਮੁਆਵਜ਼ਾ ਅਤੇ ਹੋਰ ਵੀ ਲੋਕ ਪੱਖੀ ਨੀਤੀਆਂ ਲਾਗੂ ਕਰਵਾਉਣ ਨੂੰ ਲੈ ਕੇ ਸੂਬਾ ਪੱਧਰੀ ਕਾਲ ਤੇ ਜ਼ਿਲ੍ਹੇ ਵੱਲੋਂ ਤਿਆਰੀਆਂ ਦੇ ਚਲਦੇ ਵਿਚਾਰ ਚਰਚਾ ਕੀਤੀ ਗਈ | ਆਗੂਆਂ ਨੇ ਲੋਕਾਂ ਨੂੰ ਦਿੱਲੀ ਮੋਰਚੇ ਦੀ ਤਰਜ਼ ਤੇ ਧਰਨੇ ਵਿਚ ਟਰਾਲੀਆਂ ਤਿਆਰ ਕਰਨ, ਦੁੱਧ ਪ੍ਰਸ਼ਾਦੇ, ਆਪਣਾ ਕੌਲੀ ਗਿਲਾਸ ਤੇ ਜਰੂਰਤ ਦੇ ਸਭ ਸਾਧਨਾਂ ਦਾ ਪ੍ਰਬੰਧ ਖੁਦ ਕਰਨ ਲਈ ਪ੍ਰੇਰਿਆ | ਅੱਜ ਦੀਆਂ ਮੀਟਿੰਗਾਂ ਵਿਚ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ, ਚਰਨਜੀਤ ਸਿੰਘ ਸਫੀਪੁਰ, ਪ੍ਰਗਟ ਸਿੰਘ, ਰੇਸ਼ਮ ਸਿੰਘ, ਕੰਵਲਜੀਤ ਸਿੰਘ, ਅੰਗਰੇਜ ਸਿੰਘ ਸਹਿੰਸਰਾ, ਗੁਰਦਾਸ ਸਿੰਘ ਵਿਸ਼ੋਆ, ਕੁਲਵੰਤ ਸਿੰਘ ਰਾਜਾਤਾਲ, ਕੁਲਬੀਰ ਸਿੰਘ ਲੋਪੋਕੇ, ਜਸਮੀਤ ਸਿੰਘ ਰਾਣੀਆਂ, ਗੁਰਤੇਜ ਸਿੰਘ ਜਠੌਲ, ਚਰਨ ਸਿੰਘ ਕਲੇਰ ਘੁੰਮਾਣ, ਅਮਰੀਕ ਸਿੰਘ, ਅਜੀਤ ਸਿੰਘ, ਸੰਤੋਖ ਸਿੰਘ ਤੇ ਹੋਰ ਸੀਨੀਅਰ ਜ਼ੋਨ ਆਗੂਆਂ ਨੇ ਅਗਵਾਹੀ ਕੀਤੀ ਅਤੇ ਮੀਟਿੰਗਾਂ ਵਿਚ ਭਰਪੂਰ ਗਿਣਤੀ ਵਿਚ ਕਿਸਾਨ ਮਜਦੂਰ ਅਤੇ ਬੀਬੀਆਂ ਨੇ ਹਾਜ਼ਰੀ ਭਰੀ |