31/05/2021
ਪਾਕਿਸਤਾਨ ਟੀ ਵੀ ਪਤਰਕਾਰ ਦਾ ਵੱਡਾ ਖੁਲਾਸਾ ।
ਖੇਤੀ ਬਿੱਲ ਲਿਆਉਣ ਦਾ ਅਸਲੀ ਕਾਰਨ।
ਦੋਸਤੋ ਰਾਤ ਦੀ ਗੱਲ ਹੈ ਪਾਕਿਸਤਾਨ ਦੇ ਇੱਕ ਆਹਲਾ ਪੱਤਰਕਾਰ ਨੇ, ਆਫ਼ਤਾਬ ਇਕਬਾਲ ਇੱਕ ਟੀ ਵੀ ਸ਼ੋਅ ਚਲਾਉਂਦੇ ਨੇ ਜਿਸ ਦਾ ਨਾਮ ਹੈ "ਖਬਰਯਾਰ" ਜਿਸ ਚ ਹਾਸੇ ਠੱਠਿਆਂ ਦੇ ਨਾਲ ਨਾਲ ਦੁਨੀਆਂ ਦੀ ਹਿਸਟਰੀ ਦੀਆਂ ਉਹ ਬੇਸ਼ਕੀਮਤੀ ਜਾਣਕਾਰੀਆਂ ਵੀ ਦਿੰਦੇ ਰਹਿੰਦੇ ਨੇ। ਕੱਲੵ ਉਹਨਾਂ ਨੇ ਆਪਣੇ ਸ਼ੋਅ ਚ ਦੁਨੀਆਂ ਚ ਹੋਣ ਵਾਲੀ ਸੜਕੀ ਗਲੋਬਲਾਜੇਸ਼ਨ ਬਾਰੇ ਇੱਕ ਗੱਲ ਕਹੀ ਜੋ ਬਹੁਤ ਮਹੱਤਵਪੂਰਨ ਹੈ ਤੇ ਆਪ ਸਭ ਨਾਲ ਸਾਂਝੀ ਕਰਨੀਂ ਜਰੂਰੀ ਸੀ। ਇਸ ਦੇ ਹਿੰਦੁਸਤਾਨੀ ਤੇ ਪਾਕਿਸਤਾਨੀ ਪੰਜਾਬ ਤੇ ਆਉਣ ਵਾਲੇ ਸਮੇਂ ਚ ਕੀ ਪਰਭਾਵ ਪੈਣੇ ਨੇ ਉਹ ਹੇਠ ਲਿਖੇ ਹੋ ਸਕਦੇ ਨੇ। ਆਫ਼ਤਾਬ ਇਕਬਾਲ ਦੁਨੀਆਂ ਦਾ ਉਹ ਮਹਾਨ ਇੰਟਲੈਕੁਚਲ ਬੰਦਾ ਹੈ। ਜਿਸ ਜਿੰਨੀਂ ਦੁਨੀਆਂ ਬੇਸ਼ਕੀਮਤੀ ਜਾਣਕਾਰੀ ਸ਼ਾਇਦ ਕਿਸੇ ਹੋਰ ਬੰਦੇ ਕੋਲ ਨਾਂ ਹੋਵੇ।
ਦੋਸਤੋ ਆਉਣ ਵਾਲੇ ਪੰਦਰਾਂ ਵੀਹ ਸਾਲਾਂ ਚ ਦੁਨੀਆਂ ਦਾ ਸੜਕੀ ਗਲੋਬਲਾਈਜੇਸ਼ਨ ਹੋਣ ਜਾ ਰਿਹਾ ਹੈ। ਯੂਰਪ, ਤੇ ਅਮਰੀਕੀ ਮਹਾਂਦੀਪਾਂ ਦੇ ਮੁਲਕ ਆਪਸ ਚ ਇੰਟਰਨਲ ਸੜਕੀ ਆਵਾਜਾਈ ਲਈ ਖੁੱਲੇ ਹੋਏ ਨੇ ਤੇ ਸੜਕੀ ਵਪਾਰ ਜੋਰਾਂ ਤੇ ਹੈ। ਅਮਰੀਕਾ ਦੁਨੀਆਂ ਦੀ ਸੁਪਰ ਪਾਵਰ ਇਸ ਕਰਕੇ ਹੈ ਕਿ ਅਮਰੀਕਾ ਚਾਰੇ ਪਾਸੇ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ। ਦੁਨੀਆਂ ਦਾ 80% ਵਪਾਰ ਸਵੇਜ ਨਹਿਰ ਦੇ ਰਸਤਿਉਂ ਹੁੰਦਾ ਹੈ। ਚੀਨ ਕੋਲ ਸਾਰੇ ਸਾਧਨ ਹੋਣ ਦੇ ਬਾਵਜੂਦ ਚੀਨ ਬੰਦਰਗਾਹਾਂ ਤੋੰ ਮਾਰ ਖਾ ਰਿਹਾ ਹੈ।
ਹੁਣ ਚੀਨ ਏਸ਼ੀਆ ਚ ਇਸੇ ਤਕਨੀਕ ਤੇ ਕੰਮ ਕਰ ਰਿਹਾ ਹੈ। ਪਾਕਿਸਤਾਨ ਦੀ ਗਵਾਦਰ ਬੰਦਰਗਾਹ ਚੀਨ ਨੇ ਲੀਜ ਤੇ ਲੈ ਲਈ ਹੈ। ਚੀਨ ਇਸ ਬੰਦਰਗਾਹ ਦੇ ਰਸਤੇ ਇੱਕ ਤਾਂ ਸਵੇਜ ਨਹਿਰ ਦੇ ਨੇੜੇ ਹੋਇਆ ਹੈ ਤੇ ਦੂਜਾ ਪੂਰੇ ਏਸ਼ੀਆ ਨੂੰ ਚੀਨ ਸੜਕੀ ਵਪਾਰਕ ਆਵਾਜਾਈ ਨਾਲ ਜੋੜਨ ਤੇ ਕੰਮ ਕਰ ਰਿਹਾ ਹੈ। ਚੀਨ C Peck ਸੜਕ ਯੋਜਨਾਂ ਰਾਂਹੀ ਪੂਰੀ ਦੁਨੀਆਂ ਤੇ ਆਪਣਾ ਕੰਟਰੋਲ ਕਰਨ ਦੀ ਫਿਰਾਕ ਚ ਹੈ। ਇਸ ਯੋਜਨਾਂ ਚ ਰਸ਼ੀਆ ਵੀ ਚੀਨ ਦੇ ਨਾਲ ਹੈ।
ਇਸ ਸੜਕ ਰਾਂਹੀ ਚੀਨ ਆਪਣਾ ਮਾਲ ਸਿੱਧਾ ਟਰਾਂਸਪੋਰਟੇਸ਼ਨ ਰਾਂਹੀ ਪਾਕਿਸਤਾਨ, ਇਰਾਕ, ਇਰਾਨ, ਉਜਬੇਕਿਸਤਾਨ, ਰਸ਼ੀਆ, ਤਾਈਵਾਨ, ਤੁਰਕੀ ਇਟਲੀ ਪੂਰੇ ਯੂਰਪ ਚ ਸਿੱਟੇਗਾ। ਇਹ ਸੜਕ ਹਿੰਦੁਸਤਾਨ ਦੀ ਜਵਾਂ ਵੱਖੀ ਚੋਂ ਨਿੱਕਲ ਰਹੀ ਹੈ। ਉਹ ਸੜਕ ਹਿੰਦੁਸਤਾਨ ਚ ਜਿਸ ਸੂਬੇ ਦੇ ਸਭ ਤੋਂ ਨੇੜਿਉਂ ਗੁਜਰਨੀਂ ਹੈ। ਉਹ ਪੰਜਾਬ ਹੈ। ਜੇ ਏਸ਼ੀਆ ਦਾ ਵਪਾਰ ਖੁੱਲੵਦਾ ਹੈ ਤਾਂ ਹਿੰਦੁਸਤਾਨ ਚ ਸਭ ਤੋਂ ਮਹਿੰਗੀ ਹੋਣ ਵਾਲੀ ਜਮੀਨ ਪੰਜਾਬ ਦੀ ਹੈ। ਦੁਨੀਆਂ ਦੇ ਕਾਰਪੋਰੇਟਸ ਦੀ ਨਜਰ ਦੋਨੋੰ ਪਾਸੇ ਪੰਜਾਬ ਦੀ ਧਰਤੀ ਤੇ ਹੈ। ਦੁਨੀਆਂ ਦਾ ਟੌਪ ਦਾ ਕਿੰਨੂੰ, ਅੰਬ, ਮਾਲਟਾ, ਆੜੂ ਅਮਰੂਦ ਗੱਲ ਕੀ ਹਰ ਤਰਾਂ ਦੇ ਫਰੂਟ ਤੇ ਵੈਜੀਟੇਬਲ ਤੇ ਸੀਡਸ ਤਿਆਰ ਕਰਨ ਲਈ ਕੈਪੇਬਲ ਹੈ। ਹਿੰਦੁਸਤਾਨ ਤੇ ਦੁਨੀਆਂ ਦੇ ਵਪਾਰਕ ਅਦਾਰੇ ਉਸ ਸੜਕ ਨਾਲ ਜੁੜਨ ਵਾਸਤੇ ਤਰਲੋ ਮੱਛੀ ਹੋ ਰਹੇ ਨੇ। ਉਹ ਕਦੇ ਵੀ ਨਹੀਂ ਚਹੁੰਦੇ ਕਿ ਐਨੇ ਵੱਡੇ ਸੁਨਿਹਰੇ ਮੌਕੇ ਦਾ ਦੋਨਾਂ ਪਾਸਿਆਂ ਦੇ ਪੰਜਾਬੀ ਲਾਭ ਉਠਾਉਣ।
ਪਾਕਿਸਤਾਨੀ ਪੰਜਾਬ ਚ ਵੱਡੀਆ ਕੰਪਨੀਆਂ ਦੀ ਐਂਟਰੀ ਹੋ ਚੁੱਕੀ ਹੈ ਤੇ ਉਹ ਗੋਲਡਨ ਸੜਕ ਲਾਹੌਰ ਲੰਘ ਚੁੱਕੀ ਹੈ। ਪਾਕਿਸਤਾਨ ਚ ਜਿਮੀਂਦਾਰਾ ਤੇ ਮੁਜਾਰਾ ਸਿਸਟਮ ਹੈ। ਜਮੀਨਾਂ ਦੇ ਮਾਲਕੀ ਹੱਕ ਪਹਿਲਾਂ ਈ ਲੈਂਡਲੌਰਡਸ ਕੋਲ ਨੇ ਤੇ ਮੁਜਾਰੇ ਨੇ ਲੇਬਰ ਈ ਕਰਨੀ ਹੈ ਉਹ ਜਿਮੀਂਦਾਰ ਦੀ ਹੋਵੇ ਜਾਂ ਕੰਪਨੀਆਂ ਦੀ। ਦੂਜਾ ਭੁੱਖਮਰੀ ਦਾ ਸ਼ਿਕਾਰ ਪਾਕਿਸਤਾਨ ਇਸ ਸੜਕੀ ਯੋਜਨਾਂ ਰਾਂਹੀ ਆਪਣੇ ਦੇਸ਼ ਦੀ ਗਰੀਬੀ ਚੱਕਣਾ ਚਹੁੰਦਾ ਹੈ।
ਏਧਰ ਹਿੰਦੁਸਤਾਨੀ ਪੰਜਾਬ ਦੇ ਹਾਲਾਤ ਪਾਕਿਸਤਾਨੀ ਪੰਜਾਬ ਤੋੰ ਬਿੱਲਕੁੱਲ ਉਲਟ ਨੇ, ਏਥੇ ਮੁਜਾਰੇਦਾਰੀ ਸਿਸਟਮ ਦਾ ਅੰਤ 1950 ਚ ਈ ਹੋ ਗਿਆ ਸੀ। ਇਸਤੇਮਾਲ ਵੇਲੇ ਤਕਰੀਬਨ ਸਭ ਨੂੰ ਮਾਲਕੀ ਹੱਕ ਦੇਕੇ ਉਸ ਵੇਲੇ ਦੀ ਸਾਂਝੇ ਪੰਜਾਬ ਦੀ ਸਰਕਾਰ ਪਹਿਲੀ ਜਮਾਂਬੰਦੀ ਪੰਜਾਬੀ ਭਾਸ਼ਾ ਚ 1950 ਚ ਲਾਗੂ ਕਰਕੇ ਜਗੀਰਦਾਰੀ ਸਿਸਟਮ ਦਾ ਭੋਗ ਪਾ ਦਿੱਤਾ ਸੀ। ਜਿਸ ਤਰਾਂ ਲਹਿੰਦੇ ਪੰਜਾਬ ਚ ਬਿਨਾਂ ਰੋਕ ਟੋਕ ਦੇ ਕੰਪਨੀਆਂ ਉੱਤਰ ਗਈਆਂ ਹਨ। ਭਾਰਤੀ ਪੰਜਾਬ ਚ ਇਹ ਕੰਮ ਬਹੁਤ ਔਖਾ ਸੀ ਇਸ ਲਈ ਕੰਪਨੀਆਂ ਨੂੰ ਜਰੂਰਤ ਤੋੰ ਵੱਧ ਛੋਟਾਂ ਦਿੰਦੇ ਕਨੂੰਨ ਭਾਰਤ ਸਰਕਾਰ ਨੇ ਭਾਰਤੀ ਕਾਰਪੋਰੇਟਾਂ ਲਈ ਲਿਆਂਦੇ ਤਾਂ ਕਿ ਭਾਰਤੀ ਕਾਰਪੋਰੇਟਾਂ ਨੂੰ ਪਾਕਿਸਤਾਨ ਨਾਲ ਦਰਵਾਜੇ ਖੋਹਲ ਕੇ ਸਿੱਧੀ ਇੰਟਰਨੈਸ਼ਲ ਮਾਰਕੀਟ ਚ ਆਪਣਾ ਸਮਾਨ ਵੇਚਣ ਦੀ ਖੁੱਲੵ ਦਿੱਤੀ ਜਾ ਸਕੇ।
ਭਾਰਤੀ ਕਾਰਪੋਰੇਟ ਘਰਾਣਿਆਂ ਨੂੰ ਜਿਵੇਂ ਇਸਦੀ ਸੂਹ ਲੱਗੀ ਇਹਨਾਂ ਸਰਕਾਰ ਤੇ ਪੰਜਾਬ ਦੀ ਜਮੀਨ ਹਥਿਆਉਣ ਤੇ ਇਸ ਸੋਨੇ ਦੀ ਖਾਨ ਬਣਨ ਜਾ ਰਹੀ ਜਮੀਨ ਤੇ ਆਪਣਾ ਕਬਜਾ ਕਰਨ ਦੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਤੇ ਸਰਕਾਰ ਨੇ ਇਸਨੂੰ ਐਸ ਤਰੀਕੇ ਨਾਲ ਪਲਟਾ ਦਿੱਤਾ ਕਿ ਲੋਕਾਂ ਨੂੰ ਸਮਝ ਈ ਨਾਂ ਆਵੇ ਕਿ ਅਸਲ ਮਾਜਰਾ ਹੈ ਕੀ। ਹਿੰਦੁਸਤਾਨੀ ਪੰਜਾਬ ਦੀ ਗਵਾਦਰ ਬੰਦਰਗਾਹ ਤੋਂ ਮਹਿਜ ਦੂਰੀ 350-400 ਕਿਲੋਮੀਟਰ ਹੈ। ਨਵਾਂ ਬਣ ਰਿਹਾ ਕਟੜਾ ਐਕਸਪਰੈਸ ਵੇਅ ਵੀ ਏਸੇ ਲੜੀ ਦਾ ਹਿੱਸਾ ਹੈ। ਏਸੇ ਲਈ ਸਰਕਾਰ ਕਨੂੰਨ ਬਦਲਣ ਤੋਂ ਟੱਸ ਤੋਂ ਮੱਸ ਨਹੀਂ ਹੋਣਾ ਚਹੁੰਦੀ ਕਿਉਂਕਿ ਕਾਰਪੋਰੇਟਸ ਦਾ ਭਾਰਤੀ ਸਰਕਾਰ ਤੇ ਪਰੈਸ਼ਰ ਹੀ ਐਨਾਂ ਹੈ ਕਿ ਉਹ ਕਿਸੇ ਵੀ ਕੀਮਤ ਤੇ ਫੈਸਲਾ ਨਹੀਂ ਬਦਲਨਾਂ ਚਹੁੰਦੀ। ਚੀਨ ਜਿਸ ਤਰੀਕੇ ਨਾਲ ਨਵੇਂ ਵਪਾਰਕ ਰਸਤੇ ਖੋਹਲ ਰਿਹਾ ਹੈ। ਭਾਰਤ ਦਾ ਉਸ ਤੋਂ ਪਰਭਾਵਿਤ ਹੋਣਾ ਲਾਜਮੀਂ ਹੈ।
ਜਿਹੜਾ ਚੀਨ C Peck ਐਕਸ ਪਰੈਸ ਵੇਅ ਬਣਾ ਰਿਹਾ ਹੈ। ਉਹ
ਭਾਰਤੀ ਪੰਜਾਬ ਦੇ ਤਿੰਨ ਜਿਲਿਆਂ ਨਾਲ ਖਹਿ ਕੇ ਲੰਘਦਾ ਹੈ। ਫਿਰੋਜਪੁਰ ਤੋਂ ਇਹਦੀ ਦੂਰੀ 80 Km ਤਰਨਤਾਰਨ ਸਾਹਿਬ ਤੋਂ 65km ਤੇ ਸ਼ਿਰੀ ਅੰਮਰਿਤਸਰ ਸਾਹਿਬ ਤੋਂ ਮਹਿਜ 50 km ਦੀ ਦੂਰੀ ਤੇ ਲੰਘਦਾ ਹੈ। ਕਟੜਾ ਐਕਸ ਪਰੈਸ ਵੇਅ ਨੂੰ ਵੀ ਅੰਮਰਿਤਸਰ ਨਾਲ ਜੋੜਕੇ C Peck ਐਕਸਪਰੈਸ ਨਾਲ ਜੋੜਨ ਦੀ ਭਾਰਤ ਸਰਕਾਰ ਦੀ ਯੋਜਨਾ ਹੈ।
ਸੋ ਵੀਰੋ ਇਹ ਕੋਈ ਛੋਟੀ ਗੱਲ ਨਹੀਂ ਜਮੀਨਾਂ ਹਥਿਆ ਕਿ ਪੰਜਾਬੀਆਂ ਨੂੰ ਫਿਰ ਇੱਕ ਈਸਟ ਇੰਡੀਆ ਕੰਪਨੀ ਦੇ ਬੂਥੇ ਸੁੱਟਣ ਦੀ ਤਿਆਰੀ ਹੈ। ਪਹਿਲਾਂ ਈ ਸੰਤਾਲੀ ਦੀ ਵੰਡ ਫਿਰ ਹਰਿਆਣਾ ਹਿਮਾਚਲ ਬਣਾਕੇ ਪੰਜਾਬ ਦੀਆਂ ਬਾਹਾਂ ਵੱਢ ਦਿੱਤੀਆਂ ਗਈਆਂ ਨੇ। ਫਿਰ ਚੁਰਾਸੀ ਫਿਰ ਦਿੱਲੀ ਤੋੰ ਹੈਰੋਇਨ ਰਾਂਹੀ ਪੰਜਾਬ ਨੂੰ ਨਸ਼ੇੜੀ ਬਣਾਕੇ ਮਾਰਨ ਦੇ ਸਰਕਾਰੀ ਮਨਸੂਬੇ ਫੇਲੵ ਹੋਣ ਤੋਂ ਬਾਅਦ ਹੁਣ ਪੰਜਾਬ ਨੂੰ ਇਹ ਫਾਰਮ ਬਿੱਲ ਲਿਆਕੇ ਫਾਹੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਬਹੁਤ ਵੱਡੀ ਸਾਜਿਸ਼ ਹੈ। ਜੇ ਹੁਣ ਆਪਾਂ ਹੱਕਾਂ ਦੀ ਲੜਾਈ ਛੱਡਕੇ ਘਰੇ ਬਹਿ ਗੇ ਤਾਂ ਇਹ ਸਮਝ ਲਿਉ, ਅਸੀਂ ਮੁਦਕੀ ਸਭਰਾਵਾਂ ਦੀ ਜੰਗ ਇੱਕ ਵਾਰ ਫੇਰ ਹਾਰ ਜਾਵਾਂਗੇ ਤੇ ਜਿਵੇੰ 1849 ਤੋਂ ਬਾਅਦ ਸਾਨੂੰ ਆਪਣੀ ਆਜਾਦੀ ਲਈ ਲੜਦਿਆਂ ਨੂੰ 98 ਸਾਲ ਬੀਤ ਗਏ ਸਨ। ਫਿਰ ਪਤਾ ਨੀ ਹੋਰ ਕਿੰਨੀਆਂ ਪੀਹੜੀਆਂ ਇਹਨਾਂ ਕਾਰਪੋਰੇਟਾਂ ਨਾਲ ਲੜਦਿਆਂ ਨਿਕਲ ਜਾਣ। ਆਉ ਤਕੜੇ ਹੋਕੇ ਹੱਕਾਂ ਲਈ ਲੜੀਏ।