Khabri Laal ਖ਼ਬਰੀ ਲਾਲ

  • Home
  • Khabri Laal ਖ਼ਬਰੀ ਲਾਲ

Khabri Laal ਖ਼ਬਰੀ ਲਾਲ Contact information, map and directions, contact form, opening hours, services, ratings, photos, videos and announcements from Khabri Laal ਖ਼ਬਰੀ ਲਾਲ, News & Media Website, .

ਸਾਬਕਾ ਵਿਧਾਇਕ ਜੋਗਿੰਦਰਪਾਲ ਨੂੰ ਪੁਲੀਸ ਨੇ ਅੱਜ ਭੋਆ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਉਪਰ ਨਜ਼ਾਇਜ਼ ਮਾਈਨਿੰਗ ਕਰਨ ਦੇ ਦੋਸ਼ ਲੱਗੇ ਹਨ,  ਇੱਕ ਮਸ਼...
17/06/2022

ਸਾਬਕਾ ਵਿਧਾਇਕ ਜੋਗਿੰਦਰਪਾਲ ਨੂੰ ਪੁਲੀਸ ਨੇ ਅੱਜ ਭੋਆ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਉਪਰ ਨਜ਼ਾਇਜ਼ ਮਾਈਨਿੰਗ ਕਰਨ ਦੇ ਦੋਸ਼ ਲੱਗੇ ਹਨ, ਇੱਕ ਮਸ਼ੀਨ , ਟਿੱਪਰ ਅਤੇ ਟਰਾਲੀ ਬਰਾਮਦ ਹੋਈ ਹੈ।
ਕ੍ਰਿਸ਼ਨਾ ਸਟੋਨ ਸਟੋਰ 'ਤੇ ਪੁਲੀਸ ਨੇ ਰੇਡ ਕੀਤੀ ਸੀ ਜਿਸ ਦਾ ਹਿੱਸੇਦਾਰ ਸਾਬਕਾ ਵਿਧਾਇਕ ਦੱਸਿਆ ਜਾ ਰਿਹਾ ਹੈ। ਕਾਂਗਰਸੀਆਂ ਨੂੰ ਪੱਕਾ ਪਤਾ ਕਿ ਇਹ ਨਿਰਦੋਸ਼ ਹੈ , ਪਰ ਮੌਜੂਦਾ ਸਰਕਾਰ ਕੋਲ ਪੱਕੇ ਸਬੂਤ ਹੋਣ ਦਾ ਦਾਅਵਾ ਹੈ। ਵੈਸੇ ਪੁਲੀਸ ਨੇ ਦਿਨ ਵੇਲੇ ਰੇਡ ਕੀਤੀ ਹੈ ਤੇ ਇਹਨੇ ਪਾਰਟੀ ਵੀ ਨਹੀਂ ਬਦਲੀ , ਜੇ ਬੀਜੇਪੀ 'ਚ ਜਾਂਦਾ ਤਾਂ ਬਚ ਜਾਂਦਾ , ਹਨਾ ਸਰਕਾਰ ਜੀ । #ਸੁਖਨੈਬ_ਸਿੰਘ_ਸਿੱਧੂ

17/06/2022

ਸਵਿਸ ਬੈਂਕਾਂ 'ਚ ਵਧਿਆ ਭਾਰਤੀਆਂ ਦਾ ਪੈਸਾ, 14 ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਿਆ, 30,500 ਕਰੋੜ ਤੋਂ ਵਧੀ ਭਾਰਤੀਆਂ ਦੀ ਰਕਮ

17/06/2022

ਸੀਬੀਆਈ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਅਗਰਸੇਨ ਗਹਿਲੋਤ ਦੇ ਜੋਧਪੁਰ ਸਥਿਤ ਘਰ 'ਤੇ ਕੀਤੀ ਛਾਪੇਮਾਰੀ

17/06/2022

ਜੁਲਾਈ 'ਚ ਹੋ ਸਕਦੀ ਹੈ ਨਵੇਂ ਮੰਤਰੀਆਂ ਦੀ ਐਂਟਰੀ,
ਪੁਰਾਣੇ ਮੰਤਰੀ ਜਿੰਨ੍ਹਾ 'ਚ ਇੱਕ ਦੋਆਬੇ ਅਤੇ ਦੂਜਾ ਮੰਤਰੀ ਮਾਝੇ ਨਾਲ ਸਬੰਧਤ ਹੈ ਦੀ ਛੁੱਟੀ ਕਰਨ ਦੀਆਂ ਕਨਸੋਆਂ!

ਸਾਧਾਂ ਦੀਆਂ ਗੱਡੀਆਂ 'ਚ g pay ਦੇ ਸਕੈਨਰ ਨੀ....
17/06/2022

ਸਾਧਾਂ ਦੀਆਂ ਗੱਡੀਆਂ 'ਚ g pay ਦੇ ਸਕੈਨਰ ਨੀ....

17/06/2022

ਕਤਲ ਅਤੇ ਯੋਨ ਸੋਸ਼ਣ ਦੇ ਕੇਸਾਂ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਮਿਲੀ ਇੱਕ ਮਹੀਨੇ ਦੀ ਪਰੋਲ

ਲਿਖਣ ਪੜ੍ਹਨ ਵਿੱਚ ਰੁਚੀ ਹੋਣ ਕਰਕੇ ਜਦੋਂ ਕੋਈ ਬੁੱਧੀਜੀਵੀਆਂ ਨੂੰ ਗਾਲ੍ਹਾਂ ਕੱਢਦਾ ਹੈ ਤਾਂ ਮਨ ਨੂੰ ਦੁੱਖ ਹੁੰਦਾ ਹੈ.....ਆਹ ਖ਼ਬਰ ਪੜ੍ਹ ਕੇ ਚੀਕ ...
17/06/2022

ਲਿਖਣ ਪੜ੍ਹਨ ਵਿੱਚ ਰੁਚੀ ਹੋਣ ਕਰਕੇ ਜਦੋਂ ਕੋਈ ਬੁੱਧੀਜੀਵੀਆਂ ਨੂੰ ਗਾਲ੍ਹਾਂ ਕੱਢਦਾ ਹੈ ਤਾਂ ਮਨ ਨੂੰ ਦੁੱਖ ਹੁੰਦਾ ਹੈ.....
ਆਹ ਖ਼ਬਰ ਪੜ੍ਹ ਕੇ ਚੀਕ ਮਾਰਨ ਨੂੰ ਜੀਅ ਕਰਦਾ ਹੈ ਇਹਨਾਂ ਨੂੰ ਲੱਖ ਦੀ ਲਾਹਨਤ - ਹਰਮੀਤ ਵਿਦਿਆਰਥੀ

16/06/2022
ਸੀਬੀਆਈ ਨੇ ਕੱਲ੍ਹ ਸੈਕਟਰ 42 ਚੰਡੀਗੜ੍ਹ ਦੇ ਸਰਕਾਰੀ ਕਾਲਜ ਦੀ  ਸਹਾਇਕ ਪ੍ਰੋਫੈਸਰ ਕਲਿਆਣੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ  ਪੰਜਾਬ ਅਤੇ ਹਰਿ...
16/06/2022

ਸੀਬੀਆਈ ਨੇ ਕੱਲ੍ਹ ਸੈਕਟਰ 42 ਚੰਡੀਗੜ੍ਹ ਦੇ ਸਰਕਾਰੀ ਕਾਲਜ ਦੀ ਸਹਾਇਕ ਪ੍ਰੋਫੈਸਰ ਕਲਿਆਣੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਤਾਇਨਾਤ ਰਹੀ ਜਸਟਿਸ ਸਬੀਨਾ ਦੀ ਧੀ ਹੈ।
20 ਸਤੰਬਰ 2015 ਨੂੰ ਸੈਕਟਰ 27 ਦੇ ਪਾਰਕ ਵਿੱਚੋਂ ਸੁਖਮਨਪ੍ਰੀਤ ਸਿੰਘ ਸਿੱਪੀ ਸਿੱਧੂ ਦੀ ਲਾਸ਼ ਮਿਲੀ ਸੀ । ਪਰ ਕੋਈ ਪੁਖਤਾ ਸਬੂਤ ਨਹੀਂ ਮਿਲ ਰਿਹਾ ਸੀ । ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਨਤੀਜਾ ਸਾਹਮਣੇ ਆਇਆ ਕਿ ਸਿੱਪੀ ਸਿੱਧੂ ਅਤੇ ਕਲਿਆਣੀ ਸਿੰਘ ਦੇ ਵਿਚਾਲੇ ਰੋਮਾਂਟਿਕ ਰਿਲੇਸ਼ਨਸਿਪ ਸੀ । ਕਲਿਆਣੀ , ਸਿੱਪੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਸਿੱਪੀ ਜਾਂ ਉਸਦਾ ਪਰਿਵਾਰ ਇਸ ਲਈ ਰਾਜ਼ੀ ਨਹੀਂ ਸੀ । ਦੋਸ਼ ਇਹ ਵੀ ਹੈ ਕਿ ਸਿੱਪੀ ਦੇ ਜ਼ਰੀਏ ਕਲਿਆਣੀ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਉਸਦੇ ਪਰਿਵਾਰ ਅਤੇ ਦੋਸਤਾਂ 'ਚ ਲੀਕ ਹੋਈਆਂ , ਇਸ ਕਰਕੇ ਕਲਿਆਣੀ ਦੇ ਪਰਿਵਾਰ ਨੂੰ ਵੀ ਨਮੋਸ਼ੀ ਝੱਲਣੀ ਪਈ।
ਹੁਣ ਸੀਬੀਆਈ ਨੇ ਇਸ ਆਧਾਰ ਤੇ ਮਾਮਲਾ ਦਰਜ ਕੀਤਾ ਕਿ ਕਲਿਆਣੀ ਨੇ ਆਪਣੇ ਕਿਸੇ ਸਾਥੀ ਨਾਲ ਮਿਲਕੇ ਇਸ ਸਿੱਪੀ ਦਾ ਕਤਲ ਕਰਵਾਇਆ ਜਦੋਂ ਕਤਲ ਹੋਇਆ ਤਾਂ ਕਲਿਆਣੀ ਵੀ ਉਸੇ ਪਾਰਕ 'ਚ ਮੌਜੂਦ ਸੀ ਜਿੱਥੇ ਘਟਨਾ ਵਾਪਰੀ ।
ਮ੍ਰਿਤਕ ਦੇ ਦਾਦਾ ਹਾਈਕੋਰਟ 'ਚ ਜੱਜ ਰਹੇ ਹਨ ਅਤੇ ਪਿਤਾ ਐਡਵੋਕੇਟ ਜਨਰਲ । ਇਸ ਪਰਿਵਾਰ ਦਾ ਦੋਸ਼ ਹੈ ਕਿ ਕਲਿਆਣੀ ਦੇ ਮਾਂ ਦੇ ਜੱਜ ਹੁੰਦੇ ਸਮੇਂ ਉਸਦੀ ਗ੍ਰਿਫ਼ਤਾਰੀ ਨਹੀਂ ਹੋਈ ।
ਬਾਕੀ ਕਹਾਣੀ ਜੋ ਮਰਜ਼ੀ ਹੋਵੇ ਜਿਵੇਂ ਕਿਹਾ ਜਾਂਦਾ ਖੰਦਕ ਕਰਕੇ ਕਤਲ ਕਰਵਾਇਆ ਜਾਂ ਫੋਟੋ ਲੀਕ ਕਰਨ ਕਰਕੇ ਪਰ ਇੱਕ ਗੱਲ ਸਪੱਸ਼ਟ ਹੈ ਜਿੱਥੇ ਐਡੇ ਐਡੇ ਰੁਤਬੇ ਵਾਲੇ ਪਰਿਵਾਰਾਂ ਨੂੰ ਇਨਸਾਫ਼ ਲੈਣ ਲਈ ਐਨਾ ਖੱਜਲ ਹੋਣਾ ਪੈਂਦਾ ਉੱਥੇ ਆਮ ਲੋਕਾਂ ਦਾ ਕੀ ਬਣਦਾ ਹੋਊ ?
ਕੱਲ੍ਹ ਮੈਂ ਇੱਕ ਸੇਵਾ ਮੁਕਤ ਜਸਟਿਸ ਦੀ ਟਿੱਪਣੀ ਪੜ੍ਹ ਰਿਹਾ ਜੋ ਸਾਡੇ ਜੁਡੀਸਲ ਢਾਂਚੇ ਤੇ ਕਰਾਰੀ ਤੇ ਜ਼ੋਰਦਾਰ ਚਪੇੜ ਹੈ ਕਿ , 'ਬਿਨਾ ਪੈਸਿਆਂ ਦੇ ਤਾਂ ਅਦਾਲਤ ਵੱਖ ਝਾਕਣਾ ਵੀ ਗੁਨਾਹ ਹੈ।'
#ਸੁਖਨੈਬ_ਸਿੰਘ_ਸਿੱਧੂ

15/06/2022

ਅਮਰ ਸਿੰਘ ਚਮਕੀਲੇ ਦਾ ਲੜਕਾ ਜੈਮਲ ਚਮਕੀਲਾ 1ਕਿਲੋ ਅਫੀਮ ਸਮੇਤ ਕਾਬੂ

15/06/2022

ਅਗਨੀਪਥ ਯੋਜਨਾ ਦੇ ਤਹਿਤ ਤਿੰਨ ਸੇਵਾਵਾਂ ਵਿੱਚ ਚਾਰ ਸਾਲ ਪੂਰੇ ਕਰ ਚੁੱਕੇ ਅਗਨੀ ਵੀਰਾਂ ਨੂੰ ਕੇਂਦਰੀ ਪੁਲਿਸ ਬਲਾਂ ਅਤੇ ਅਸਾਮ ਰਾਈਫਲਜ਼ ਵਿੱਚ ਭਰਤੀ ਦੇ ਮਾਮਲੇ ਵਿੱਚ ਪਹਿਲ ਦਿੱਤੀ ਜਾਵੇਗੀ - ਅਮਿਤ ਸ਼ਾਹ

ਧੰਨੁ ਧੰਨੁ ਪਿਤਾ ਧੰਨੁ ਧੰਨੁ ਕੁਲੁ।ਧੰਨੁ ਧੰਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ।ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹਿ ਧੰਨ ਧੰਨ ਸ਼੍ਰੀ ਗੁਰੂ ਹਰਗ...
15/06/2022

ਧੰਨੁ ਧੰਨੁ ਪਿਤਾ ਧੰਨੁ ਧੰਨੁ ਕੁਲੁ।
ਧੰਨੁ ਧੰਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ।
ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹਿ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ।

ਇਹ ਵੀ ਠੀਕ ਹੈ ਕਿ ਹੋਸ਼ੋ ਹਵਾਸ ਵਿਚ ਗ਼ਲਤੀ ਕਰੋ ਤੇ ਹੋਸ਼ੋ ਹਵਾਸ ਵਿਚ ਹੀ ਗ਼ਲਤੀ ਮੰਨ ਲਵੋ....
15/06/2022

ਇਹ ਵੀ ਠੀਕ ਹੈ ਕਿ ਹੋਸ਼ੋ ਹਵਾਸ ਵਿਚ ਗ਼ਲਤੀ ਕਰੋ ਤੇ ਹੋਸ਼ੋ ਹਵਾਸ ਵਿਚ ਹੀ ਗ਼ਲਤੀ ਮੰਨ ਲਵੋ....

14/06/2022

ਦੇਖ ਲਓ ਲੀਡਰਾਂ ਦਾ ਹਾਲ : ਦਸਤਾਵੇਜ਼ਾਂ ਦਾ ਸਾਹਮਣਾ ਕਰਦੇ ਸਮੇਂ ਸਤੇਂਦਰ ਜੈਨ ਨੇ ਕੋਵਿਡ 19 ਕਾਰਨ ਯਾਦਦਾਸ਼ਤ ਗੁਆਉਣ ਦਾ ਹਵਾਲਾ ਦਿੱਤਾ: ਈਡੀ ਨੇ ਦਿੱਲੀ ਦੀ ਅਦਾਲਤ ਨੂੰ ਕਿਹਾ

14/06/2022

ਲਾਰੈਂਸ ਨੂੰ ਦਿੱਲੀ ਤੋਂ ਮਾਨਸਾ ਲਈ ਲੈ ਕੇ ਚੱਲੀ ਪੰਜਾਬ ਪੁਲਿਸ, ਮਾਨਸਾ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼

14/06/2022

ਆਰਥਿਕ ਸਥਿਤੀ ਨੂੰ ਸੁਧਾਰਨ ਲਈ ਮਾਨ ਸਰਕਾਰ ਨੇ ਨਵਾਂ ਯੋਜਨਾ ਬੋਰਡ ਬਣਾਇਆ, 'ਇਕੋਨਾਮਿਕ ਪਾਲਿਸੀ ਐਂਡ ਪਲਾਨਿੰਗ ਬੋਰਡ'
ਭਗਵੰਤ ਮਾਨ ਚੇਅਰਮੈਨ, ਵਿਤ ਮੰਤਰੀ ਉਪ ਚੇਅਰਮੈਨ ਬਣਾਏ

हाहाकार मचा हुआ है... नैनीताल जाम, भीमताल जाम, रानीखेत जाम, अल्मोड़ा जाम, शिमला जाम, मनाली जाम, हरिद्वार जाम, ऋषिकेश जाम,...
14/06/2022

हाहाकार मचा हुआ है... नैनीताल जाम, भीमताल जाम, रानीखेत जाम, अल्मोड़ा जाम, शिमला जाम, मनाली जाम, हरिद्वार जाम, ऋषिकेश जाम, धर्मशाला जाम, मैक्लोडगंज जाम, बद्रीनाथ जाम, केदारनाथ जाम... हर तरफ जाम।
टूरिस्ट कह रहे हैं कि पहाड़ के लोग, टैक्सी और दूसरे वाहन वाले लूट रहे हैं। पहाड़ के लोग कह रहे हैं कि टूरिस्ट खराब हैं। आठ दस किलोमीटर लंबे जाम में फँसा आदमी कह रहा है कि उसकी गाड़ी से अगली गाड़ी आगे नहीं सरक रही है, इसलिए जाम लगा है। हर पीछे वाला, आगे वाले को कोस रहा है। अपने बगल वाले को कोस रहा है कि इसने गाड़ी फँसा दी, इसलिए जाम लगा है।
आपस में मारपीट हो रही है। लाखों के मालिक, हजारों खर्च करने के बाद भी धूप में और रात में अपनी कार में ही सोने को मजबूर हैं। खाने पीने की, रहने की, पेट्रोल की... जबरदस्त मारा मारी है।
भेड़धंसान है। नये-नये पैसेवाले पगलाये हुए हैं। पैसा है तो तफरी भी होनी चाहिए, पर लाखों करोड़ों लोग.. एक साथ तफरी पर निकलेंगे तो... उतनी जगह ही कहां है धरती पर। सारी व्यवस्था तो चरमरा ही जायेगी। अब ऐसे में पहाड़ में भूकंप आ जाय तो... ...
पर जय हो भारत भाग्य विधाता।

14/06/2022

ਸਿੱਧੂ ਮੂਸੇਵਾਲਾ ਕਤਲ ਮਾਮਲਾ
ਦਿੱਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰਨ ਦੀ ਦਿੱਤੀ ਇਜਾਜ਼ਤ

14/06/2022

ਰਾਮਾ ਮੰਡੀ :- ਪਾਣੀ ਦੇ ਕੈਂਪਰ ਪਿੱਛੇ ਦਰਜੀ ਤੇ ਮੁਨਿਆਰੀ ਵਾਲੇ 'ਚ ਚੱਲੀਆਂ ਗੋਲ਼ੀਆਂ, ਦਰਜੀ ਦੀ ਮੌਤ...

ਸੁਣਿਆ ਸੀ ਆਹ ਬੀਬੀ ਸਿਆਣੀ ਹੈ
14/06/2022

ਸੁਣਿਆ ਸੀ ਆਹ ਬੀਬੀ ਸਿਆਣੀ ਹੈ

14/06/2022

"ਸਿੱਧੂ ਮੂਸੇਵਾਲਾ ਖੁਦ ਬੁਰੀ ਤਰ੍ਹਾਂ ਹਾਰ ਗਿਆ ਸੀ ਓਹ ਕਾਂਗਰਸ ਨੂੰ ਕਿਵੇਂ ਜਿਤਾ ਦਊ", ਕਾਂਗਰਸ ਦੇ ਪ੍ਰਚਾਰਕ ਗੀਤ ਉੱਤੇ ਬੋਲੇ ਆਪ ਵਿਧਾਇਕ ਜਸਵਿੰਦਰ ਸਿੰਘ

ਇਮੈਨੁਅਲ ਕਾਂਟ ਜਰਮਨੀ ਦਾ ਇੱਕ ਮਹਾਨ ਚਿੰਤਕ ਹੋਇਆ ਹੈ। ਇੱਕ ਔਰਤ ਨੇ ਉਸ ਅੱਗੇ ਪ੍ਰਸਤਾਵ ਪੇਸ਼ ਕੀਤਾ, ਪ੍ਰੇਮ ਦਾ। ਔਰਤ ਵੀ ਮਹਾਨ ਰਹੀ ਹੋਵੇਗੀ! ਕਿਉ...
14/06/2022

ਇਮੈਨੁਅਲ ਕਾਂਟ ਜਰਮਨੀ ਦਾ ਇੱਕ ਮਹਾਨ ਚਿੰਤਕ ਹੋਇਆ ਹੈ। ਇੱਕ ਔਰਤ ਨੇ ਉਸ ਅੱਗੇ ਪ੍ਰਸਤਾਵ ਪੇਸ਼ ਕੀਤਾ, ਪ੍ਰੇਮ ਦਾ। ਔਰਤ ਵੀ ਮਹਾਨ ਰਹੀ ਹੋਵੇਗੀ! ਕਿਉਂਕਿ ਇਮੈਨੁਅਲ ਕਾਂਟ ਅਜਿਹਾ ਆਦਮੀ ਨਹੀਂ ਜਿਸਦੇ ਪਿਆਰ ਵਿੱਚ ਪਿਆ ਜਾ ਸਕੇ। ਉਹ ਬਹੁਤ ਖੁਸ਼ਕ ਆਦਮੀ ਸੀ। ਗਣਿਤ, ਸ਼ੁੱਧ ਗਣਿਤ। ਅਜਿਹਾ ਗਣਿਤ ਕਿ ਉਸਦੇ ਨੌਕਰ ਨੂੰ ਇਹ ਕਹਿਣ ਦੀ ਲੋੜ ਨਹੀਂ ਪੈਂਦੀ ਸੀ ਕਿ ਨਾਸ਼ਤਾ ਕਰ ਲਓ। ਨੌਕਰ ਨੂੰ ਕਹਿਣਾ ਪੈਂਦਾ ਸੀ: ਸੱਤ ਵੱਜ ਗਏ ਹਨ, ਮਾਲਕ! ਸੱਤ ਵਜੇ ਗਏ ਮਤਲਬ ਹੈ ਨਾਸ਼ਤਾ। ਬਾਰਾਂ ਵੱਜ ਗਏ ਹਨ, ਮਾਲਕ! ਬਾਰ੍ਹਾਂ ਵਜੇ ਦਾ ਮਤਲਬ ਹੈ ਭੋਜਨ। ਦਸ ਵੱਜ ਗਏ ਹਨ, ਮਾਲਕ! ਦਸ ਵੱਜ ਗਏ ਹਨ ਭਾਵ ਰਾਤ ਹੋ ਗਈ ਹੈ - ਪਹੁੰਚੋ ਬਿਸਤਰੇ ਵਿੱਚ।

ਅਜਿਹਾ ਵੀ ਹੋ ਜਾਂਦਾ ਸੀ ਕਿ ਲੋਕ ਬੈਠੇ ਹੁੰਦੇ ਸਨ – ਮਿਲਣ ਜੁਲਣ ਵਾਲੇ ਜਾਂ ਮਹਿਮਾਨ – ਤੇ ਨੌਕਰ ਆ ਕੇ ਆਖ ਦਿੰਦਾ: ਮਾਲਕ, ਦਸ ਵੱਜ ਗਏ। ਕਿ ਫਿਰ ਤਾਂ ਉਹ ਨਮਸਕਾਰ ਵੀ ਨਾ ਕਰਦਾ, ਕਿਉਂਕਿ ਓਨਾ ਸਮਾਂ ਵੀ ਗੁਆ ਨਹੀਂ ਸਕਦਾ। ਨਿਯਮ! ਉਹ ਕਾਹਲੀ ਨਾਲ ਜਾ ਕੇ ਆਪਣੇ ਕੰਬਲ ਅੰਦਰ ਜਾ ਵੜਦਾ। ਨੌਕਰ ਹੋਰਾਂ ਨੂੰ ਆਖਦਾ, ਹੁਣ ਤੁਸੀਂ ਲੋਕ ਵੀ ਜਾਓ, ਮਾਲਕ ਸੌਂ ਗਏ ਹਨ। ਦਸ ਵੱਜ ਗਏ ਭਾਵ ਉਹ ਸੌਂ ਗਿਆ। ਘੜੀ ਨਾਲ ਚੱਲਦਾ ਸੀ।

ਕਹਿੰਦੇ ਹਨ ਕਿ ਜਦੋਂ ਇਮੈਨੁਅਲ ਕਾਂਤ ਯੂਨੀਵਰਸਿਟੀ ਪੜ੍ਹਾਉਣ ਲਈ ਜਾਂਦਾ ਸੀ ਤਾਂ ਲੋਕ ਉਸ ਨੂੰ ਦੇਖ ਕੇ ਆਪਣੀਆਂ ਘੜੀਆਂ ਦਾ ਸਮਾਂ ਸੁਧਾਰਦੇ ਸਨ। ਕਿਉਂਕਿ ਉਸ ਤੋਂ ਕਦੇ ਕੋਈ ਭੁੱਲ ਹੋਈ ਹੀ ਨਹੀਂ – ਚਾਲੀ ਸਾਲਾਂ ਤੱਕ, ਸਟੀਕ, ਮਿੰਟ-ਮਿੰਟ। ਇੱਕ ਦਿਨ ਅਜਿਹਾ ਹੋਇਆ ਕਿ ਮੀਂਹ ਪਿਆ ਸੀ, ਰਸਤੇ ਵਿੱਚ ਪਾਣੀ ਖੜ੍ਹਾ ਸੀ, ਚਿੱਕੜ ਸੀ, ਇੱਕ ਜੁੱਤੀ ਚਿੱਕੜ ਵਿੱਚ ਫਸ ਗਈ।

ਤਾਂ ਉਸਨੇ ਉਸਨੁੰ ਕੱਢਿਆ ਨਾ, ਕਿਉਂਕਿ ਜੇ ਉਸਨੂੰ ਬਾਹਰ ਕੱਢੇ, ਤਾਂ ਓਨੀ ਦੇਰ ਹੋ ਜਾਵੇਗੀ ਪਹੁੰਚਣ 'ਚ! ਉਸ ਜੁੱਤੀ ਨੂੰ ਉੱਥੇ ਹੀ ਛੱਡ ਦਿੱਤਾ, ਇੱਕ ਹੀ ਜੁੱਤੀ ਪਾ ਕੇ ਯੂਨੀਵਰਸਿਟੀ ਪਹੁੰਚ ਗਿਆ। ਕਿਸੇ ਨੇ ਪੁੱਛਿਆ ਕਿ ਦੂਜੀ ਜੁੱਤੀ ਦਾ ਕੀ ਹੋਇਆ? ਉਸਨੇ ਕਿਹਾ, ਉਹ ਚਿੱਕੜ ਵਿੱਚ ਫਸ ਗਈ ਸੀ, ਜੇ ਮੈਂ ਕੱਢਣ ਲੱਗ ਜਾਂਦਾ, ਤਾਂ ਦੇਰ ਹੋ ਜਾਂਦੀ।

ਘੜੀ ਦੀਆਂ ਸੂਈਆਂ ਵਾਂਗ ਚੱਲਣ ਵਾਲਾ ਆਦਮੀ, ਉਸ ਦੇ ਵੀ ਪ੍ਰੇਮ ਵਿੱਚ ਇੱਕ ਔਰਤ ਪੈ ਗਈ। ਔਰਤਾਂ ਹੀ ਤਾਂ ਹਨ। ਇਨ੍ਹਾਂ ਦਾ ਵੀ ਕੋਈ ਭਰੋਸਾ ਨਹੀਂ। ਉਸ ਤੋਂ ਮੰਗ ਕਰ ਬੈਠੀ। ਤਾਂ ਉਸਨੇ ਕਿਹਾ ਕਿ ਮੈਂ ਸੋਚਾਂਗਾ, ਵਿਚਾਰ ਕਰਾਂਗਾ। ਹਾਂ – ਨਾਂਹ ਸਿੱਧਾ ਕਹਿ ਦਿੰਦਾ। ਅਜਿਹਾ ਤਾਂ ਉਹ ਕਰ ਹੀ ਨਹੀਂ ਸਕਦਾ ਸੀ। ਉਹ ਤਾਂ ਕਿਸੇ ਵੀ ਗੱਲ ਤੇ ਸਿੱਧਾ ਹਾਂ ਜਾਂ ਨਾਂਹ ਨਹੀਂ ਕਹਿੰਦਾ। ਸੋਚਾਂਗਾ, ਵਿਚਾਰਾਂਗਾ।

ਤਿੰਨ ਸਾਲ ਬੀਤ ਗਏ, ਸੋਚਿਆ, ਵਿਚਾਰਿਆ, ਖੂਬ ਸੋਚਿਆ, ਖੂਬ ਵਿਚਾਰਿਆ। ਸੈਂਕੜੇ ਕਾਰਨ ਹੱਕ ਵਿੱਚ ਲਿਖੇ, ਸੈਂਕੜੇ ਕਾਰਨ ਵਿਰੋਧ ਵਿੱਚ; ਜੇਕਰ ਵਿਆਹ ਕਰੋ ਤਾਂ ਇਹ ਫਾਇਦੇ, ਇਹ ਨੁਕਸਾਨ; ਵਿਆਹ ਨਾ ਕਰੋ ਤਾਂ ਇਹ ਫਾਇਦੇ, ਇਹ ਨੁਕਸਾਨ। ਅੰਤ ਵਿੱਚ, ਉਸਨੇ ਪਾਇਆ ਕਿ ਵਿਆਹ ਕਰਨ ਵਿੱਚ ਇੱਕ ਫਾਇਦਾ ਵੱਧ ਹੁੰਦਾ ਹੈ, ਉਹ ਇਹ ਕਿ ਅਨੁਭਵ ਹੋਵੇਗਾ। ਜੇਕਰ ਨਾ ਕਰੋ, ਤਾਂ ਇੱਕ ਨੁਕਸਾਨ ਹੈ ਅਨੁਭਵ ਨਹੀਂ ਹੋਵੇਗਾ। ਤਾਂ ਪੱਲੜਾ ਭਾਰੀ ਹੈ।

ਤਾਂ ਤਿੰਨ ਸਾਲ ਬਾਅਦ ਉਸ ਨੇ ਜਾ ਕੇ ਦਰਵਾਜ਼ਾ ਖੜਕਾਇਆ ਤਾਂ ਲੜਕੀ ਦੇ ਪਿਤਾ ਨੇ ਦਰਵਾਜ਼ਾ ਖੋਲ੍ਹਿਆ। ਅਤੇ ਕਾਂਟ ਨੇ ਕਿਹਾ ਕਿ ਆਖਰਕਾਰ ਮੈਂ ਫੈਸਲਾ ਕਰ ਲਿਆ ਹੈ, ਇੱਕ ਕਾਰਨ ਜ਼ਿਆਦਾ ਮਾਇਨੇ ਰੱਖਦਾ ਹੈ, ਇੱਧਰ ਪੱਲੜਾ ਭਾਰੀ ਹੈ। ਮੈਂ ਵਿਆਹ ਕਰਾਂਗਾ।

ਪਿਤਾ ਹੱਸਣ ਲੱਗਾ ਅਤੇ ਉਸ ਨੇ ਕਿਹਾ, ਬਹੁਤ ਦੇਰ ਹੋ ਗਈ ਹੈ। ਮੇਰੀ ਧੀ ਦਾ ਤਾਂ ਵਿਆਹ ਵੀ ਹੋ ਚੁੱਕਾ ਹੈ; ਇੱਕ ਬੱਚਾ ਵੀ ਪੈਦਾ ਹੋ ਗਿਆ ਹੈ; ਤੁਸੀਂ ਬਹੁਤ ਦੇਰ ਨਾਲ ਆਏ ਹੋ; ਹੁਣ ਥੌੜਾ ਹੋਰ ਸੋਚੋ। ਫਿਰ ਜੇਕਰ ਕੋਈ ਤੁਹਾਨੂੰ ਦੁਬਾਰਾ ਅਜਿਹੀ ਬੇਨਤੀ ਕਰੇ, ਤਾਂ ਤੁਸੀਂ ਪਹਿਲਾਂ ਤੋਂ ਫੈਸਲਾ ਤਿਆਰ ਰੱਖਣਾ।

ਫਿਰ ਵਿਆਹ ਨਹੀਂ ਹੋਇਆ, ਕਿਉਂਕਿ ਦੁਬਾਰਾ ਕਿਸੇ ਨੇ ਪ੍ਰਸਤਾਵ ਇਮੈਨੁਅਲ ਕਾਂਟ ਨੂੰ ਦਿੱਤਾ ਨਹੀਂ।

ਸੋਚ-ਸੋਚ ਕੇ ਜਿਉਗੇ ਤਾਂ ਬਹੁਤ ਥੋੜੇ ਵਿੱਚ ਹੀ ਖਤਮ ਹੋ ਜਾਉਗੇ, ਬਹੁਤ ਸਸਤੇ 'ਚ। ਵਿਸ਼ਾਲ ਵਿੱਚ ਛਾਲ ਲਗਾਉਣੀ ਹੁੰਦੀ ਹੈ, ਸੋਚਣਾ ਨਹੀਂ ਹੁੰਦਾ। ਵਿਰਾਟ ਵਿੱਚ ਤਾਂ ਸਾਹਸ ਚਾਹੀਦਾ ਹੈ ਜੋਖਮ ਲੈਣ ਦਾ, ਜੁਆਰੀਪਣ ਚਾਹੀਦਾ ਹੈ, ਵਪਾਰ ਨਹੀਂ, ਦੁਕਾਨਦਾਰੀ ਨਹੀਂ।

— #ਓਸ਼ੋ 🍀 ( ਪੇਜ ਓਸ਼ੋ ਤੋਂ ਧੰਨਵਾਦ ਸਹਿਤ )

ਮਾਨ ਸਰਕਾਰ ਵੱਲੋਂ ਲਰਨਿੰਗ ਲਾਈਸੈਂਸ ਦੀ ਆਨਲਾਈਨ ਸਹੂਲਤ ਸ਼ੁਰੂ ਕੀਤੀ ਹੈ.."ਇਹ ਨਾ ਸਿਰਫ਼ E-Governance ਵੱਲ ਵੱਡਾ ਕਦਮ ਹੈ..ਸਗੋਂ ਇਸ ਨਾਲ ਤੁਹ...
14/06/2022

ਮਾਨ ਸਰਕਾਰ ਵੱਲੋਂ ਲਰਨਿੰਗ ਲਾਈਸੈਂਸ ਦੀ ਆਨਲਾਈਨ ਸਹੂਲਤ ਸ਼ੁਰੂ ਕੀਤੀ ਹੈ..

"ਇਹ ਨਾ ਸਿਰਫ਼ E-Governance ਵੱਲ ਵੱਡਾ ਕਦਮ ਹੈ..ਸਗੋਂ ਇਸ ਨਾਲ ਤੁਹਾਡਾ ਸਮਾਂ ਬਚੇਗਾ..RTA ਦੀਆਂ ਲਾਇਨਾਂ ਤੋਂ ਬਚੋਗੇ..ਭ੍ਰਿਸ਼ਟਾਚਾਰ ਨੂੰ ਵੀ ਨੱਥ ਪਵੇਗੀ" - ਭਗਵੰਤ ਮਾਨ

14/06/2022

ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥
ਭਗਤ ਕਬੀਰ ਜੀ ਦੇ ਜਨਮ ਦਿਨ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ

13/06/2022

ਚੰਡੀਗੜ੍ਹ 'ਚ ਮੁੜ ਮਾਸਕ ਲਗਾਉਣਾ ਜ਼ਰੂਰੀ

Address


Website

Alerts

Be the first to know and let us send you an email when Khabri Laal ਖ਼ਬਰੀ ਲਾਲ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share