Palwinder Singh Mattar

  • Home
  • Palwinder Singh Mattar

Palwinder Singh Mattar ਪਲਵਿੰਦਰ ਸਿੰਘ ਮੱਤੜ

29/04/2024
21/02/2024

ਕਿਸ-ਕਿਸ ਤੋਂ ਬਚੋਗੇ। ਤਸਕਰ ਤੋਂ, ਫਿਰੌਤੀਆਂ ਵਾਲਿਆਂ ਤੋਂ, ਕੁੱਤਿਆਂ ਤੋਂ, ਅਵਾਰਾ ਪਸ਼ੂਆਂ ਤੋਂ, ਟੋਇਆਂ ਤੋਂ, ਚਾਈਨਾ ਡੋਰ ਤੋਂ। ਡੰਗਰਖੇੜਾ ਪਿੰਡ ’ਚ ਇੱਕ ਬੱਚੀ ਘਰ ’ਚ ਖੇਡ ਰਹੀ ਸੀ। ਮਾਪੇ ਭੱਠੇ ’ਤੇ ਮਜ਼ਦੂਰੀ ਕਰਕੇ ਮੁੜੇ ਤਾਂ ਬੱਚੀ ਘਰ ਨਹੀਂ ਸੀ। ਕੁੱਝ ਦੂਰੀ ’ਤੇ ਕੁੱਤਿਆਂ ਦੀ ਮਧੋਲੀ ਕੁੜੀ ਪਈ ਸੀ। ਅੱਖ ਕੁੱਤੇ ਖਾ ਗਏ। ਕੁੜੀ ਬਠਿੰਡਾ ਏਮਜ਼ ’ਚ ਦਾਖ਼ਲ ਹੈ।
ਪਿਛਲੇ ਦਿਨੀਂ ਅਵਾਰਾ ਕੁੱਤਿਆਂ ਨੇ ਦੋ ਬੱਚੇ ਢਾਹ ਲਏ। ਇੱਕ ਦੀ ਮੌਤ ਹੋ ਗਈ, ਇੱਕ ਹਸਪਤਾਲ ਪੁਚਾਇਆ ਗਿਆ।
ਆਦਮਪੁਰ ਵੱਲ ਚੌਦਾਂ ਸਾਲ ਦਾ ਬੱਚਾ ਸਕੂਟਰੀ ਚਲਾ ਰਿਹਾ ਸੀ। ਸਾਹ ਰਗ਼ ਨੂੰ ਚਾਈਨਾ ਡੋਰ ਵੱਢ ਗਈ। ਬੱਚੇ ਦੀ ਮੌਤ ਹੋ ਗਈ।
ਵੱਡੇ-ਵੱਡੇ ਮਸਲਿਆਂ ਦਾ ਹੱਲ ਕਦੇ ਫੇਰ ਸਹੀ, ਪਹਿਲਾਂ ਕੁੱਤਿਆਂ, ਪਸ਼ੂਆਂ, ਟੋਇਆਂ ਤੇ ਡੋਰ ਤੋਂ ਲੋਕ ਬਚਾਈਏ। ਪੰਜਾਬ ਵਾਸੀ ਕੁੱਤਿਆਂ ਦਾ ਮੀਟ ਨਹੀਂ। ਆਥਣ ਨੂੰ ਘਰ ਪੂਰੇ ਮੁੜਨਾ ਜਾਂ ਅੱਧੇ, ਪਤਾ ਨਹੀਂ।
ਕਿਸੇ ਪਾਰਟੀ ਦੇ ਨੇਤਾ ਨੂੰ ਕੁੱਤਿਆਂ ਵਾਲਾ ਮਸਲਾ ਵੱਡਾ ਨਹੀਂ ਲੱਗਦਾ ਤਾਂ ਮੂੰਹ ਹਨੇਰੇ ਬਿਨਾਂ ਸਕਿਓਰਟੀ ਗਲੀਆਂ ਵਿਚੋਂ ਪੈਦਲ ਜਾਂ ਸਕੂਟਰ ’ਤੇ ਲੰਘੇ, ਹਕੀਕਤ ਲੱਭ ਜਾਵੇਗੀ।
- ਸਵਰਨ ਸਿੰਘ ਟਹਿਣਾ

02/02/2024

ਮੁਸਕਰਾਹਟ ਵਿਚ ਇਨਸਾਨੀਅਤ ਦੀ ਇਕ ਝਲਕ ਹੁੰਦੀ ਹੈ। ਇਨਸਾਨੀਅਤ ਹੀ ਮੁਸਕਰਾਹਟ ਉਪਜਾਉਂਦੀ ਹੈ। ਇਕ ਵਾਰੀ ਇਕ ਮਜਦੂਰ ਦਾ ਸਾਇਕਲ ਦੇ ਪਿੱਛੇ ਟਿਕਾਇਆ ਰੋਟੀ ਦਾ ਡੱਬਾ ਡਿੱਗ ਪਿਆ। ਉਹ ਸੜਕ ਉਤੇ ਆਪਣਾ ਡੁੱਲ੍ਹਿਆ ਨਿਕ- ਸੁੱਕ ਇਕੱਠਾ ਕਰ ਰਿਹਾ ਸੀ ਕਿ ਟਰੱਕ ਆਉਂਦਾ ਵੇਖ ਕਿ ਉਹ ਪਰੇ ਹਟ ਗਿਆ। ਟਰੱਕ ਦੇ ਡਰਾਈਵਰ ਨੇ ਵੇਖ ਲਿਆ ਸੀ, ਉਸ ਨੇ ਟਰੱਕ ਰੋਕ ਲਿਆ ਅਤੇ ਮੁਸਕਰਾ ਕੇ ਮਜ਼ਦੂਰ ਨੂੰ ਇਸਾਰਾ ਕੀਤਾ ਕਿ ਉਹ ਆਪਣੀਆਂ ਚੀਜ਼ਾਂ ਸਾਂਭ ਲਵੇ। ਜਿਹੜੇ ਵੇਖ ਰਹੇ ਸਨ , ਉਹ ਮਹਿਸੂਸ ਕਰ ਰਹੇ ਸਨ ਕਿ ਡਿੱਗਿਆ ਡੱਬਾ ਸੀ ਪਰ ਚੁੱਕੀ ਇਨਸਾਨੀਅਤ ਗਈ ਸੀ।।

26/12/2023

ਪਾਤਸ਼ਾਹ:
ਬੋਲੇ ਦਸ਼ਮੇਸ ਪਿਤਾ ਮੁੱਖੋਂ ਲਲਕਾਰ ਕੇ
ਲੈਣਾ ਕੀ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ
ਵੇਖ ਤਾਂ ਮੈਦਾਨ ਵਿੱਚ ਜ਼ਰਾ ਨਿਗ੍ਹਾ ਮਾਰ ਕੇ
ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ
ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਤਾ ਦਿਆਂ !
ਓ ਦਯਾ ਸਿੰਘਾ ! ਸਿੱਖੀ 'ਚ ਵਖੇਵਾਂ ਕਿੱਦਾ ਪਾ ਦਿਆਂ ?
ਔਖ ਸੌਖ ਵੇਲੇ ਐ ਮੇਰੇ ਸਿੱਖ ਭਾਈਵਾਲ ਨੇ
ਵੇਖ ਤਾਂ ! ਮੈਦਾਨ ਵਿੱਚ ਪਏ ਕਿਹੜੇ ਹਾਲ ਨੇ
ਇਹਨਾਂ ਲਾਲਾਂ ਤੋਂ ਵੀ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ
ਉਹ ਬਿਨਾਂ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ
ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਓਂ ਮੁੱਕਦਾ
ਅਜੀਤ 'ਤੇ ਜੁਝਾਰ ਦੀ ਮੈਂ ਲਾਸ਼ ਵੀ ਨੀ ਚੁੱਕਦਾ
ਦਯਾ ਸਿੰਘਾ ਮੋਹ ਵਾਲੇ ਤੂੰ ਤਿਣਕੇ ਤਰੋੜ ਦੇ
ਅਜੀਤ ਤੇ ਜੁਝਾਰ ਦਾ ਖਿਆਲ ਏਥੇ ਛੋੜ ਦੇ
ਪੰਥ ਦੇ ਸ਼ਹੀਦ ਨਹੀਓਂ ਕੱਫ਼ਣਾਂ ਨੂੰ ਲੋੜਦੇ
ਤੂੰ ਇਹਦਾ ਹੀ ਦੁਮਾਲਾ ਏਹਦੇ ਮੂੰਹ ਉੱਤੇ ਓੜਦੇ
ਦਯਾ ਸਿੰਘਾ ਕਿਓਂ ਦੇਈ ਜਾਨੈ ਮੋਹ ਦੀਆਂ ਥੰਮੀਆਂ
ਚੱਲ ! ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ

ਮੇਰੀ ਰੂਹ ਏਸ ਮੌਤ ਨੂੰ ਰਹੀ ਐ ਲੋਚਦੀ
ਪਰ ਮੈ ਹੁਕਮ ਵਜਾ ਕੇ ਆ ਗਿਆ ਹਾਂ
ਲੋਕੀ ਕਹਿਣਗੇ ਤੇ ਕਹਿੰਦੇ ਰਹਿਣ ਲੱਖ ਵਾਰੀ
ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ
ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ
ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ
ਪਰ ਮੈਂ ਇਹ ਨਹੀਂ ਸੁਣ ਸਕਦਾ ਕਿ
ਗੋਬਿੰਦ ਸਿੰਘ ਨੇ ਪੁੱਤ ਹੋਰ 'ਤੇ ਸਿੰਘ ਹੋਰ ਸਮਝੇ !!

ਰਾਹੀ ਕੋਈ ਪ੍ਰੀਤ ਦੀਆਂ ਮੰਜ਼ਿਲਾਂ ਦਾ
ਏਦਾਂ ਮੰਜਿਲਾਂ ਮੁਕਾਂਵਦਾ ਵੇਖਿਆ ਨਾ
ਹੰਸਾਂ ਜਿਹੇ ਪਿਆਰੇ ਪੁੱਤਰਾਂ ਨੂੰ
ਮੂੰਹ ਮੌਤ ਦੇ ਪਾਂਵਦਾ ਵੇਖਿਆ ਨਾ
ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ
ਹੀਰੇ ਲਾਲ ਗੁਆਂਵਦਾ ਵੇਖਿਆ ਨਾ
ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ
ਗੀਤ ਖੁਸ਼ੀ ਦੇ ਗਾਂਵਦਾ ਵੇਖਿਆ ਨਾ !!

ਸਰਦਾਰ ਚਰਨ ਸਿੰਘ ਸਫਰੀ

19/10/2023

Challenge or stress

ਅਕਸਰ ਹੀ ਸ਼ੋਕ ਜ਼ਿੰਦਗੀ ਚ ਮਿਲਦੇ ਚੈਲੰਜਾਂ ਨੂੰ stress ਦਾ
ਨਾਮ ਦੇ ਦਿੰਦੇ ਆ, challenges ਦਿਮਾਗ ਨੂੰ ਚੱਲਦਾ ਰੱਖਦੇ ਆ,

ਬੈਠੇ ਸੋਚੀਂ ਜਾਓ ਬੱਸ ਸੋਚੀਂ ਜਾਓ ਓਸ ਨਾਲ ਸੋਚ stuck ਹੋ ਜਾਂਦੀ ਤੇ
ਸਿਰ ਜਿੱਦਾਂ ਸੌਂ ਜਿਹਾ ਜਾਂਦਾ, ਜੇਕਰ instantly ਕਿਸੇ ਨਾਲ ਗੱਲ ਕਰਾਂਗੇ
ਤਾਂ ਹੱਲ ਮਿਲ ਜਾਂਦਾ,

ਹਰੇਕ ਕੰਮ ਉੱਤੇ ਕੰਮ ਚੋਰ ਜ਼ਰੂਰ ਹੁੰਦੇ ਆ ਜੋ stress
ਦਾ ਬਹਾਨਾ ਲਗਾ ਕੇ ਗਾਇਬ ਰਹਿੰਦੇ ਆ ,

ਕੰਮ ਉੱਤੇ ਨਵਾਂ challenge ਮਿਲਦਾ
ਰਹਿੰਦਾ ਜੇਕਰ help ਦੀ ਲੋੜ ਆ ਤਾਂ Ego ਨੂੰ ਛੱਡ ਕੇ
ਬੱਸ Can you help me please ? ਕਹਿਣਾ ਸਿੱਖ ਲਈਏ ,
ਹਰੇਕ problem ਦਾ solution ਹੈਗਾ,

ਬੱਚਾ ਕਿੱਦਾਂ nursery ਤੋਂ ਲੈਕੇ ਕਿੱਥੇ ਤੱਕ ਪਹੁੰਚ ਜਾਂਦਾ ਕਦੇ ਬੱਚਾ stress ਦੇਖਿਆ ?
Learning process ਨੂੰ ਜਦੋਂ ਅਸੀਂ overthink ਕਰਦੇ ਆਂ ਤਾਂ ਓਹ ਸੋਚ ਨੀ actually mental tiredness ਹੁੰਦੀ ਆ, ਐਵੇਂ ਝੋਕ ਲੱਗੀ ਰਹਿੰਦੀ ਆ ਤੇ ਦਿਮਾਗ ਕੁਛ ਸੋਚਦਾ ਹੀ ਨੀ ਹੁੰਦਾ,

ਜੇ mentally tired feel ਹੋਵੇ ਤਾਂ , music, read, fresh air, exercise,Tv, shower, bath, shopping, friends ਨੂੰ ਮਿਲਣਾ , Gardening, ਬੱਚਿਆਂ ਨਾਲ ਖੇਡਣਾ etc, ਕਿੰਨਾ ਕੁਛ ਘਰੇ ਹੁੰਦਾ ਤੇ ਲੋਕ ਡਾਕਟਰ ਤੋਂ ਦਵਾਈ ਲੈਂਦੇ ਆ stress ਦੀ, ਓਸ ਦਵਾਈ ਦੇ side effects ਹੁੰਦੇ ਆ Depression, stress , headache ਤੇ ਹੋਰ ਪਤਾ ਨੀ ਕੀ ਕੀ?

Antisocial ਹੋਣਾ stress ਤੇ Depression ਤੇ Dementia ਨੂੰ ਸੱਦਾ ਪੱਤਰ ਆ!
ਕਿਤੇ Engage ਰਹੋ, ਕੋਈ ਕਿੱਤੇ ਲੱਗੇ ਰਹੇ, ਜ਼ਰੂਰੀ ਨੀ ਪੈਸੇ ਲਈ ਹੀ ਕੰਮ ਕਰਨਾ, ਘਰੋ ਬਾਹਰ ਨਿਕਲਣ ਤੇ ਤਿਆਰ ਹੋਣ ਦਾ ਬਹਾਨਾ ਲੱਭਿਆ ਕਰੀਏ ਜੇਕਰ stress ਤੋਂ ਬਚਣਾ!

ਸਿਮਰਨ ਕੌਰ

17/10/2023

ਉਦਾਸ ਹੋ, ਅਖਬਾਰ ਨਾ ਪੜ੍ਹੋ, ਖਬਰਾਂ ਹੋਰ ਉਦਾਸ ਕਰਨਗੀਆਂ । ਭੈੜੀਆਂ ਖਬਰਾਂ ਪੜ੍ਹੋਗੇ, ਦਿਲ ਕਹੇਗਾ : ਕਾਸ਼ ਮੈਂ ਅਨਪੜ੍ਹ ਹੀ ਹੁੰਦਾ । ਉਹ ਕੁਝ ਪੜ੍ਹੋ , ਜਿਸ ਦੇ ਅਰਥ ਸਦੀਵੀ ਹੋਣ। ਪੈਸੇ ਨਹੀਂ ਤਾਂ ਰਿਸ਼ਤੇਦਾਰ ਦੇ ਘਰ ਨਾ ਜਾਓ, ਉਹ ਸਮਝੇਗਾ ਪੈਸੇ ਮੰਗਣ ਆਏ ਹੋ, ਰੁੱਖਾ ਵਰਤਾਓ ਕਰੇਗਾ, ਹੋਰ ਉਦਾਸ ਹੋ ਜਾਵੋਗੇ ।ਸਾਂਝੀਆਂ, ਖੁੱਲ੍ਹੀਆਂ ਥਾਵਾਂ ਤੇ ਜਾਓ, ਵਹਿੰਦੇ ਪਾਣੀ ਦੇ ਕਿਨਾਰੇ ਬੈਠੋ, ਦਰੱਖਤ ਦੀ ਛਾਂ ਵਿਚ ਬੈਠੋ, ਮਨ ਸ਼ਾਂਤੀ ਮਹਿਸੂਸ ਕਰੇਗਾ। ਜੇ ਕੋਲ ਕੁਝ ਨਹੀਂ ਤਾਂ ਰਿਸ਼ਤੇਦਾਰ ਨੂੰ ਘਰ ਨਾ ਬੁਲਾਓ, ਉਹ ਬੁਲਾਉਣ'ਤੇ ਵੀ ਨਹੀਂ ਆਵੇਗਾ, ਤੁਸੀਂ ਹੋਰ ਉਦਾਸ ਹੋ ਜਾਵੋਗੇ ।

ਰਿਸ਼ਤੇਦਾਰਾਂ ਵਿਚ ਦੋਸ਼ ਨਾ ਕੱਢੋ , ਇਹ ਦੁਨੀਆ ਦਾ ਸੁਭਾਓ ਹੈ। ਦੁਨੀਆ ਚਲਦਿਆਂ ਨਾਲ ਚਲਦੀ ਹੈ, ਰੁਕਿਆਂ ਨਾਲ ਰੁਕਦੀ ਨਹੀਂ । ਜਿਨ੍ਹਾਂ ਕੋਲ ਪਹਿਲਾਂ ਹੀ ਬਹੁਤ ਹੁੰਦਾ ਹੈ, ਉਨ੍ਹਾਂ ਨੂੰ ਭਰਦੀ ਹੈ, ਖਾਲੀਆਂ ਵਲ ਧਿਆਨ ਨਹੀਂ ਦਿੰਦੀ । ਜਿਵੇਂ ਰਿਸ਼ਤੇਦਾਰ ਕਰ ਰਹੇ ਹਨ, ਅਸੀਂ ਵੀ ਉਵੇਂ ਹੀ ਕਰਦੇ ਹਾ। ਇਹ ਨਾ ਕਹੋ, ਕੋਈ ਰਿਸ਼ਤੇਦਾਰ ਮਦਦ ਨਹੀਂ ਕਰਦਾ, ਅਸੀਂ ਕਿਤਨਿਆਂ ਦੀ ਕੀਤੀ ਹੈ?? ਸ਼ਾਂਤ ਰਹੋ, ਸੰਜਮ ਵਰਤੋ, ਸਾਦਗੀ ਅਪਣਾਓ, ਚੁੱਪ ਰਹੋ, ਉਡੀਕ ਕਰੋ, ਸਵੱਖਤੇ ਉੱਠ ਕੇ ਸੈਰ ਕਰੋ,ਗੁਆਚੇ ਦਿਨ ਮੁੜ ਆਉਣਗੇ, ਉਦਾਸੀ ਮੁੱਕ ਜਾਵੇਗੀ ।ਪੱਤਝੜ ਬਹਾਰ ਬਣ ਜਾਵੇਗੀ। ਪੱਤਝੜ ਤੋਂ ਮਗਰੋਂ ਬਹਾਰ ਹੀ ਆਉਂਦੀ ਹੈ ।
- ਨਰਿੰਦਰ ਸਿੰਘ ਕਪੂਰ✍️

ਪਿੰਡ ਘਰ, ਖੇਤ, ਚੌਂਕੇ ਚੁੱਲੇ ਉੱਥੇ ਰਹਿ ਗਏ|ਹਵੇਲੀਆਂ ਦੇ ਬੂਹੇ ਸਭ ਖੁੱਲੇ ਉਥੇ ਰਹਿ ਗਏ|ਦੱਸਦੀ ਦੱਸਦੀ ਰੋ ਪੈਂਦੀ ਮੇਰੀ ਦਾਦੀ,ਸਾਨੂੰ ਪੁੱਤ ਵੇ ਬ...
15/08/2023

ਪਿੰਡ ਘਰ, ਖੇਤ, ਚੌਂਕੇ ਚੁੱਲੇ ਉੱਥੇ ਰਹਿ ਗਏ|
ਹਵੇਲੀਆਂ ਦੇ ਬੂਹੇ ਸਭ ਖੁੱਲੇ ਉਥੇ ਰਹਿ ਗਏ|
ਦੱਸਦੀ ਦੱਸਦੀ ਰੋ ਪੈਂਦੀ ਮੇਰੀ ਦਾਦੀ,
ਸਾਨੂੰ ਪੁੱਤ ਵੇ ਬੜੀ ਮਹਿੰਗੀ ਪਈ ਆਜ਼ਾਦੀ|

ਚੰਗੇ ਭਲਿਆ ਦੇ ਉਤੇ ਕਿੱਡਾ ਕਹਿਰ ਢਹਿ ਗਿਆ|
ਕੋਠੇ ਜਿੱਡੀ ਧੀ ਨੂੰ ਹੱਥੀਂ ਦੇਣਾ ਜ਼ਹਿਰ ਪੈ ਗਿਆ|
ਵੇਂਹਦੇ ਕਿਵੇਂ ਅੱਖਾਂ ਸਾਹਵੇਂ ਇੱਜ਼ਤਾਂ ਦੀ ਬਰਬਾਦੀ,
ਸਾਨੂੰ ਪੁੱਤ ਵੇ ਬੜੀ ਮਹਿੰਗੀ ਪਈ ਆਜ਼ਾਦੀ|

ਚੰਦਰੇ ਹਾਕਮ ਚੌਧਰ ਦੀ ਭੁੱਖ ਉੱਤੇ ਹੋ ਗਏ|
ਆਪਣੇ ਹੀ ਆਪਣਿਆਂ ਦੀ ਵੱਢ ਟੁੱਕ ਉੱਤੇ ਹੋ ਗਏ|
ਕੱਲ ਤੱਕ ਕੱਠੇ ਰਹਿਣ ਦੇ ਸੀ ਜੋ ਆਦੀ,
ਸਾਨੂੰ ਪੁੱਤ ਵੇ ਬੜੀ ਮਹਿੰਗੀ ਪਈ ਆਜ਼ਾਦੀ|

ਮੋਨੂੰ ਪੁਰੀ

ਕਾਹਦੀ ਆਜ਼ਾਦੀ ਤੇ ਕਿਹੜੀ ਆਜ਼ਾਦੀ|
ਅੱਖਾਂ ਭਰ ਭਰ ਰੋਂਦੀ ਪਈ ਅੱਜ ਵੀ ਦਾਦੀ|

Address

MI

Telephone

+19478551785

Website

Alerts

Be the first to know and let us send you an email when Palwinder Singh Mattar posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share