ਯੂਹੰਨਾ3-16ਪਰਮੇਸ਼ੁਰ ਨੇ ਸੰਸਾਰ ਨੂੰ ਇੰਨ੍ਹਾਂ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਰੱਖੇ ਉਹ ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ।✝️ਮੱਤੀਂ11-28ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।29ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੇਰੇ ਕੋਲੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਅਰਾਮ ਪਾਓਗੇ। 30ਕਿਉਂਕਿ ਮੇਰਾ ਜੂਲਾ ਸੁਖਾਲਾ ਅਤੇ ਮੇਰਾ ਭਾਰ ਹਲਕਾ ਹੈ।✝️ਰਸੂਲਾਂ3-19ਇਸ ਲਈ ਤੋਬਾ ਕਰੋ ਅਤੇ ਮੁੜੋ, ਕਿ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ।
ਯੂਹੰਨਾ14-3ਉੱਥੇ ਜਾ ਕੇ ਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਤੋਂ ਬਾਅਦ, ਮੈਂ ਫੇਰ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਲੈ ਜਾਂਵਾਂਗਾ।🙏❤️ਯੂਹੰਨਾ13-13ਤੁਸੀਂ ਮੈਨੂੰ “ਗੁਰੂ” ਅਤੇ “ਪ੍ਰਭੂ” ਕਹਿੰਦੇ ਹੋ ਅਤੇ ਇਹ ਠੀਕ ਹੈ, ਕਿਉਂਕਿ ਮੈਂ ਉਹੀ ਹਾਂ।🙏ਰਸੂਲਾਂ1-10ਅਤੇ ਉਸ ਦੇ ਜਾਂਦਿਆਂ ਹੋਇਆਂ ਜਦੋਂ ਉਹ ਅਕਾਸ਼ ਦੀ ਵੱਲ ਤੱਕ ਰਹੇ ਸਨ, ਤਾਂ ਵੇਖੋ ਦੋ ਜਣੇ ਚਿੱਟਾ ਪਹਿਰਾਵਾ ਪਹਿਨੀ ਉਨ੍ਹਾਂ ਦੇ ਕੋਲ ਆ ਖੜੇ ਹੋਏ।11ਅਤੇ ਉਹ ਆਖਣ ਲੱਗੇ, ਹੇ ਗਲੀਲੀ ਮਨੁੱਖੋ, ਤੁਸੀਂ ਕਿਉਂ ਅਕਾਸ਼ ਦੀ ਵੱਲ ਵੇਖ ਰਹੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਸਵਰਗ ਉੱਪਰ ਉੱਠਾ ਲਿਆ ਗਿਆ, ਉਸੇ ਤਰ੍ਹਾਂ ਫਿਰ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਸਵਰਗ ਉੱਤੇ ਜਾਂਦੇ ਵੇਖਿਆ🙏✝️ ਮੱਤੀਂ 25-31ਜਦ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਨਾਲ ਸਾਰੇ ਦੂਤਾਂ ਨਾਲ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ।✝️ਮੱਤੀਂ24-27ਕਿਉਂਕਿ ਜਿਸ ਤਰ੍ਹਾਂ ਬਿਜਲੀ ਚੜ੍ਹਦਿਓਂ ਚਮਕਾਰਾ ਮਾਰ ਕੇ ਲਹਿੰਦੇ ਤੱਕ ਦਿਸਦੀ ਹੈ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ।
हम कैसे हिम्मत के साथ मसीह विरोधियों के मध्य प्रभु के वचन का प्रचार कर सकतेहैं ? यह वीडियो आपकी सोच को पूरी तरह बदल देता..... कृपया देखे और शेयर अवश्य करे....🙏🙏ਅਸੀਂ ਦੁਸ਼ਮਣਾਂ ਦੇ ਵਿੱਚ ਦਲੇਰੀ ਨਾਲ ਪ੍ਰਭੂ ਦੇ ਬਚਨ ਦਾ ਪ੍ਰਚਾਰ ਕਿਵੇਂ ਕਰ ਸਕਦੇ ਹਾਂ? ਇਹ ਵੀਡੀਓ ਤੁਹਾਡੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ ..... ਕਿਰਪਾ ਕਰਕੇ ਦੇਖੋ ਅਤੇ ਸ਼ੇਅਰ ਕਰੋ ...🙇🙏🙇🙏How can we boldly preach the word of the Lord among antichrists? This video will change your thinking completely.....Please watch and share...
ਜਦੋਂ ਪਾਣੀ ਨੇ ਪ੍ਰਭੂ ਨੂੰ ਵੇਖਿਆ, ਉਸਦਾ ਸੁਭਾਅ ਬਦਲ ਗਿਆ, ਉਸਦੀ ਖੁਸ਼ਬੂ ਬਦਲ ਗਈ, ਉਸਦੀ ਪ੍ਰਕਿਰਤੀ ਬਦਲ ਗਈ, ਉਸਦੀ ਦਿੱਖ ਬਦਲ ਗਈ, ਉਹ ਆਮ ਤੋਂ ਅਸਾਧਾਰਣ ਹੋ ਗਿਆ ... ਪਾਣੀ ਵਾਈਨ ਵਿੱਚ ਬਦਲ ਰਿਹਾ ਹੈ !!🙇🙏🙇🙏🙇जब पानी ने प्रभू को देखा तो उसकी रंगत बदल गई उसकी ख़ुश्बू बदल गई उसकी तासीर बदल गई उसका स्वरूप बदल गया , वो साधारण से असाधारण बन गया … जल का दाखरस में प्रवर्तित हो जाना !!
🙇ਸਮਾਂ ਨੂੰ ਲਾਭਦਾਇਕ 🙏 ਬਣਾਓ✍️💖ਅਤੇ ਸ਼ੈਤਾਨ ਨੂੰ ਮੌਕਾ ਨਾ ਦਿਓ✍️🙇✍️🙇 🌍🌍
ਵਿਸ਼ਵ ਦਾ ਆਖਰੀ ਵਿਸ਼ਵ ਯੁੱਧ ਇਸਰਾਇਲ ਤੋਂ ਹੋਵੇਗਾ🌏🌏🌏ਮੈਂ ਸਾਰੀਆਂ ਕੌਮਾਂ ਨੂੰ ਇਕੱਠਾ ਕਰਾਂਗਾ ਕਿ ਯਰੂਸ਼ਲਮ ਨਾਲ ਲੜਾਈ ਕਰਨ ਅਤੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਜਾਵੇਗਾ, ਇਸਤਰੀਆਂ ਦੀ ਬੇ-ਪਤੀ ਹੋਵੇਗੀ ਅਤੇ ਅੱਧਾ ਸ਼ਹਿਰ ਗੁਲਾਮੀ ਵਿੱਚ ਜਾਵੇਗਾ ਪਰ ਬਾਕੀ ਲੋਕ ਸ਼ਹਿਰ ਤੋਂ ਵੱਢੇ ਜਾਣਗੇ। 3 ਤਾਂ ਯਹੋਵਾਹ ਨਿੱਕਲੇਗਾ ਅਤੇ ਉਹਨਾਂ ਕੌਮਾਂ ਨਾਲ ਯੁੱਧ ਕਰੇਗਾ, ਜਿਵੇਂ ਯੁੱਧ ਦੇ ਦਿਨ ਲੜਦਾ ਸੀ। 4 ਉਸ ਦਿਨ ਉਸ ਦੇ ਪੈਰ ਜ਼ੈਤੂਨ ਦੇ ਪਰਬਤ ਉੱਤੇ ਖੜੇ ਹੋਣਗੇ, ਜਿਹੜਾ ਯਰੂਸ਼ਲਮ ਦੇ ਅੱਗੇ ਪੂਰਬ ਵੱਲ ਹੈ ਅਤੇ ਜ਼ੈਤੂਨ ਦਾ ਪਰਬਤ ਪੂਰਬ ਤੋਂ ਪੱਛਮ ਤੱਕ ਵਿੱਚੋਂ ਪਾਟ ਜਾਵੇਗਾ ਅਤੇ ਇੱਕ ਬਹੁਤ ਵੱਡੀ ਘਾਟੀ ਹੋ ਜਾਵੇਗੀ, ਅੱਧਾ ਪਰਬਤ ਉੱਤਰ ਨੂੰ ਅਤੇ ਅੱਧਾ ਦੱਖਣ ਨੂੰ ਸਰਕ ਜਾਵੇਗਾ💐💐💐💐💐💐💐💐💐💐💐💐💐💐💐ਵੇਖ, ਮੈਂ ਯਰੂਸ਼ਲਮ ਨੂੰ ਆਲੇ-ਦੁਆਲੇ ਦੇ ਸਾਰੇ ਲੋਕਾਂ ਲਈ ਲੁੜਕਣ ਦਾ ਕਟੋਰਾ ਠਹਿਰਾਉਂਦਾ ਹਾਂ ਅਤੇ ਇਹ ਯਹੂਦਾਹ ਦੇ ਵਿਰੁੱਧ ਵੀ ਹੋਵੇਗਾ ਜਦ ਯਰੂਸ਼ਲਮ ਦੇ ਵਿਰੁੱਧ ਘੇਰਾ ਪਾਇਆ ਜਾਵੇਗਾ। 3 ਮੈਂ ਉਸ ਦਿਨ ਯਰੂਸ਼ਲਮ ਨੂੰ ਸਾਰਿਆਂ ਲੋਕਾਂ ਲਈ ਇੱਕ ਭਾਰੀ ਪੱਥਰ ਠਹਿਰਾਵਾਂਗਾ
ਲੂਕਾ15-11ਪ੍ਰਭੂ ਦਾ ਸੱਚ ਵਚਨ ਆਮੀਨ 🙇🙇🙇🙇🙇 11 ਫਿਰ ਯਿਸੂ ਨੇ ਕਿਹਾ ਕਿ ਇੱਕ ਆਦਮੀ ਦੇ ਦੋ ਪੁੱਤਰ ਸਨ। 12 ਅਤੇ ਉਨ੍ਹਾਂ ਵਿੱਚੋਂ ਛੋਟੇ ਨੇ ਪਿਤਾ ਨੂੰ ਆਖਿਆ, ਪਿਤਾ ਜੀ ਜਾਇਦਾਦ ਦਾ ਜੋ ਮੇਰਾ ਹਿੱਸਾ ਬਣਦਾ ਹੈ ਸੋ ਮੈਨੂੰ ਦੇ ਦਿਓ। ਤਾਂ ਉਸ ਨੇ ਉਨ੍ਹਾਂ ਨੂੰ ਜਾਇਦਾਦ ਵੰਡ ਦਿੱਤੀ। 13 ਕੁਝ ਦਿਨਾਂ ਬਾਅਦ ਛੋਟਾ ਪੁੱਤਰ ਸੱਭੋ ਕੁਝ ਇਕੱਠਾ ਕਰ ਕੇ ਦੂਰ ਦੇਸ ਨੂੰ ਚੱਲਿਆ ਗਿਆ ਅਤੇ ਉੱਥੇ ਆਪਣਾ ਸਾਰਾ ਧਨ ਬੁਰੇ ਕੰਮਾਂ ਵਿੱਚ ਉਡਾ ਦਿੱਤਾ। 14 ਜਦ ਉਹ ਸਭ ਖ਼ਰਚ ਕਰ ਚੁੱਕਿਆ ਤਾਂ ਉਸ ਦੇਸ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ। 15 ਤਦ ਉਹ ਉਸ ਦੇਸ ਦੇ ਕਿਸੇ ਵਸਨੀਕ ਦੇ ਕੋਲ ਚਲਾ ਗਿਆ ਅਤੇ ਉਸ ਨੇ ਉਹ ਨੂੰ ਆਪਣੇ ਖੇਤਾਂ ਵਿੱਚ ਸੂਰਾਂ ਨੂੰ ਚਾਰਨ ਲਈ ਭੇਜਿਆ। 16 ਅਤੇ ਉਹ ਉਨ੍ਹਾਂ ਛਿੱਲਕਿਆਂ ਨਾਲ ਜੋ ਸੂਰ ਖਾਂਦੇ ਸਨ, ਆਪਣਾ ਪੇਟ ਭਰਨਾ ਚਾਹੁੰਦਾ ਸੀ ਪਰ ਕਿਸੇ ਨੇ ਉਸ ਨੂੰ ਕੁਝ ਨਾ ਦਿੱਤਾ। 17 ਤਦ ਉਸ ਨੇ ਆਪਣੀ ਹੋਸ਼ ਵਿੱਚ ਆ ਕੇ ਕਿਹਾ ਜੋ ਮੇਰੇ ਪਿਤਾ ਦੇ ਕਿੰਨੇ ਹੀ ਨੌਕਰਾਂ ਲਈ ਵਾਧੂ ਭੋਜਨ ਹੈ, ਪਰ ਮੈਂ ਐਥੇ ਭੁੱਖਾ ਮਰਦਾ ਹਾਂ। 18 ਮੈਂ ਆਪਣੇ ਪਿਤਾ ਕੋਲ ਜਾਂਵਾਂਗਾ ਅਤੇ ਉਸ ਨੂੰ ਆਖਾਂਗਾ,
ਮੱਤੀਂ19-1616 ਤਾਂ ਵੇਖੋ ਇੱਕ ਮਨੁੱਖ ਨੇ ਉਹ ਦੇ ਕੋਲ ਆ ਕੇ ਕਿਹਾ, ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜੋ ਮੈਨੂੰ ਸਦੀਪਕ ਜੀਵਨ ਮਿਲੇ? 17 ਉਸ ਨੇ ਉਹ ਨੂੰ ਆਖਿਆ, ਤੂੰ ਭਲਿਆਈ ਦੇ ਬਾਰੇ ਮੈਨੂੰ ਕਿਉਂ ਪੁੱਛਦਾ ਹੈਂ? ਭਲਾ ਤਾਂ ਇੱਕੋ ਹੀ ਹੈ। ਪਰ ਜੇ ਤੂੰ ਸਦੀਪਕ ਜੀਵਨ ਵਿੱਚ ਦਾਖਲ ਹੋਣਾ ਚਾਹੁੰਦਾ ਹੈਂ ਤਾਂ ਹੁਕਮਾਂ ਨੂੰ ਮੰਨ। 18 ਉਸ ਨੇ ਉਹ ਨੂੰ ਆਖਿਆ, ਕਿਹੜੇ ਹੁਕਮ? ਤਦ ਯਿਸੂ ਨੇ ਕਿਹਾ, ਖ਼ੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ। 19 ਆਪਣੇ ਮਾਂ ਪਿਉ ਦਾ ਆਦਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। 20 ਉਸ ਜਵਾਨ ਨੇ ਉਹ ਨੂੰ ਆਖਿਆ, ਮੈਂ ਤਾਂ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰਦਾ ਰਿਹਾ ਹਾਂ। ਹੁਣ ਮੇਰੇ ਵਿੱਚ ਕੀ ਕਮੀ ਹੈ? 21 ਯਿਸੂ ਨੇ ਉਹ ਨੂੰ ਕਿਹਾ, ਜੇ ਤੂੰ ਸਿੱਧ ਹੋਣਾ ਚਾਹੁੰਦਾ ਹੈਂ ਤਾਂ ਜਾ ਕੇ ਆਪਣੀ ਜਾਇਦਾਦ ਵੇਚ ਅਤੇ ਕੰਗਾਲਾਂ ਵਿੱਚ ਵੰਡ ਦੇ ਤਾਂ ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ ਅਤੇ ਆ, ਮੇਰੇ ਮਗਰ ਹੋ ਤੁਰ। 22 ਪਰ ਉਸ ਜਵਾਨ ਨੇ ਜਦ ਇਹ ਗੱਲ ਸੁਣੀ ਤਾਂ ਉਦਾਸ ਹੋ ਕੇ ਚੱਲਿਆ ਗਿਆ, ਕਿਉਂ ਜੋ ਉਹ ਵੱਡਾ ਧਨਵਾਨ ਸੀ।
23 ਤਦ ਯਿਸੂ ਨੇ ਆਪਣੇ ਚੇਲਿਆਂ ਨ
GURPIAR HERON MINISTRY
( 6-10-2020 ) Sunday service
https://youtu.be/UPpm8_ua-iw
If you remain in me, and if my words remain in you, ask whatever you wish, and it will be done for you.
( John 15-7 )
ਝੂਠ ਬੋਲ ਕੇ ਨਜ਼ਰਾਂ ਝੁਕਉਣ ਨਾਲੋ ਚੰਗਾ ਏ..
ਸੱਚ ਬੋਲ ਕੇ ਸਿਰ ਉੱਚਾ ਰੱਖਣਾ..ਯਿਸੂ ਹੀ ਪ੍ਭੂ ਹੈ ਅਤੇ ਕਿਸੇ ਦੂਜੇ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾ ਸਕਦੇ ਹਾਂ ਯਿਸੂ ਦਾ ਨਾਮ ਸੱਭ ਨਾਮ ਤੋਂ ਉੱਤਮ ਹੈ ਆਮੀਨ ਅਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਵਾਲੇ ਨੂੰ ਮੇਰੇ ਵਲੋਂ ਜਵਾਬ
ਪਰਮੇਸ਼ਵਰ ਦਾ ਰਾਜ ਕੀ ਹੈ ਆਮੀਨ