Bharti Kisan Union Ekta Azad / ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ

  • Home
  • Pakistan
  • punjab
  • Bharti Kisan Union Ekta Azad / ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ

Bharti Kisan Union Ekta Azad / ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ This is an official facebook account of 'BKU EKTA AZAD'.

17 ਜਨਵਰੀ 2025 ਨੂੰ ਬਲਾਕ ਪਟਿਆਲਾ 2 ਦੀ ਮੀਟਿੰਗ ਗੁਰਦੁਆਰਾ ਸਾਹਿਬ ਪਿੰਡ ਲੰਗ ਦੇ ਵਿੱਚ ਬਲਾਕ ਪ੍ਰਧਾਨ ਹਰਬੰਸ ਸਿੰਘ ਅਤੇ ਸਕੱਤਰ ਇੰਦਰਜੀਤ ਬਾਰਨ ...
17/01/2025

17 ਜਨਵਰੀ 2025 ਨੂੰ ਬਲਾਕ ਪਟਿਆਲਾ 2 ਦੀ ਮੀਟਿੰਗ ਗੁਰਦੁਆਰਾ ਸਾਹਿਬ ਪਿੰਡ ਲੰਗ ਦੇ ਵਿੱਚ ਬਲਾਕ ਪ੍ਰਧਾਨ ਹਰਬੰਸ ਸਿੰਘ ਅਤੇ ਸਕੱਤਰ ਇੰਦਰਜੀਤ ਬਾਰਨ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸੂਬਾ ਆਗੂ ਕਰਨੈਲ ਸਿੰਘ ਲੰਗ ਤੇ ਜਿਲਾ ਆਗੂ ਪਰਮਜੀਤ ਸਿੰਘ ਅਰਦਾਸਪੁਰ ਵਿਸ਼ੇਸ਼ ਤੌਰ ਤੇ ਪਹੁੰਚੇ ਆਗੂਆਂ ਨੇ ਬੋਲਦੇ ਹੋਏ ਕਿਹਾ 21ਤਰੀਕ ਨੂੰ ਸ਼ੰਭੂ ਬਾਰਡਰ ਤੇ ਮਰਜੀਵੜਿਆਂ ਦੇ ਜਥੇ ਦਿੱਲੀ ਲਈ ਰਵਾਨਾ ਹੋਣਗੇ ਉਹਨਾਂ ਵਿੱਚ ਪਿੰਡਾਂ ਦੇ ਵਿੱਚੋਂ ਵੱਡੇ ਗਿਣਤੀਨੂੰ ਦੇ ਵਿੱਚ ਪਹੁੰਚਣ ਲਈ ਅਪੀਲ ਕੀਤੀ ਅਤੇ 26 ਜਨਵਰੀ ਨੂੰ ਟਰੈਕਟਰ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਲਈ ਕਿਹਾ ਜਿਸ ਵਿੱਚ ਪਿਆਰਾ ਸਿੰਘ ਫੱਗਣ ਮਾਜਰਾ ਗੁਲਜਾਰ ਸਿੰਘ ਬਾਰਨ ਅਮਰੀਕ ਸਿੰਘ ਹਰਜੀਤ ਕਲਾਕਾਰ ਚੰਦ ਸਿੰਘ ਗੁਰਪ੍ਰੀਤ ਸਿੰਘ ਬਾਰਨ ਹਰਦੇਵ ਸਿੰਘ ਹਰਦਾਸਪੁਰ ਲਾਲੀ ਹਰਦਾਸਪੁਰ ਸੁਖੀ ਇੰਦਰਜੀਤ ਸਿੰਘ ਰੀਠ ਖੇੜੀ ਹਰਬੰਸ ਸਿੰਘ ਚਰਨਜੀਤ ਸਿੰਘ ਨੰਦ ਪਰ ਕੇਸੋ ਬਲਾਕ ਆਗੂ ਭੀਮ ਸਿੰਘ ਲਾਂਗ ਜੋਗਾ ਸਿੰਘ ਨੰਬਰਦਾਰ ਜਗਤਾਰ ਸਿੰਘ ਨੰਬਰਦਾਰ ਬਹਾਦਰ ਸਿੰਘ ਅਮਰੀਕ ਸਿੰਘ ਗੁੜਥੜੀ ਅਜਾਇਬ ਸਿੰਘ ਬਲਵੀਰ ਸਿੰਘ ਜਸਵੰਤ ਸਿੰਘ ਰਣਧੀਰ ਸਿੰਘ ਅਮਰਜੀਤ ਸਿੰਘ ਸ਼ੇਰ ਸਿੰਘ ਹਰਦਾਸਪੁਰ ਲਾਲੀ ਗੁਰਦਾਸਪੁਰ ਆਦੀ ਕਿਸਾਨ ਹਾਜ਼ਰ ਸਨ

17/01/2025
17/01/2025
ਸਧਾਰਨਪੁਰ ਦੀ ਸੰਗਤ ਨੇਂ ਰਾਤ ਦੀ ਹਾਜ਼ਰੀ ਲਗਵਾਈ
17/01/2025

ਸਧਾਰਨਪੁਰ ਦੀ ਸੰਗਤ ਨੇਂ ਰਾਤ ਦੀ ਹਾਜ਼ਰੀ ਲਗਵਾਈ

ਅੱਜ ਮਿਤੀ 16 ਜਨਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਜਸਵਿੰਦਰ ਸਿੰਘ ਲੌਂਗੋਵਾਲ ਸੁਖਵਿੰਦਰ ਸਿੰਘ ਸਭਰਾ ਗੁਰਦੇਵ ਸਿੰਘ ਗੱਜੂ ਮਾਜਰਾ ਲ...
16/01/2025

ਅੱਜ ਮਿਤੀ 16 ਜਨਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਜਸਵਿੰਦਰ ਸਿੰਘ ਲੌਂਗੋਵਾਲ ਸੁਖਵਿੰਦਰ ਸਿੰਘ ਸਭਰਾ ਗੁਰਦੇਵ ਸਿੰਘ ਗੱਜੂ ਮਾਜਰਾ ਲਖਬੀਰ ਸਿੰਘ ਦੋਦਰ ਅਤੇ ਤੇ ਬਲਾਕ ਪਟਿਆਲਾ ਟੂ ਦੇ ਆਗੂ ਸਰਦਾਰ ਕਰਨੈਲ ਸਿੰਘ ਲੰਗ ਮਿਲਣ ਪਹੁੰਚੇ

ਸ਼ੰਭੂ ਮੋਰਚਾ ਅੰਦੋਲਨ ਟੂ ਪਿੰਡ ਲੌਂਗੋਵਾਲ ਦੇ ਯੋਦੇ ਲੰਗਰ ਤਿਆਰ ਕਰਦੇ ਹੋਏ
16/01/2025

ਸ਼ੰਭੂ ਮੋਰਚਾ ਅੰਦੋਲਨ ਟੂ ਪਿੰਡ ਲੌਂਗੋਵਾਲ ਦੇ
ਯੋਦੇ ਲੰਗਰ ਤਿਆਰ ਕਰਦੇ ਹੋਏ

ਪ੍ਰੈਸ ਨੋਟ: ਸ਼ੰਭੂ ਮੋਰਚੇ ਤੋਂ 21 ਜਨਵਰੀ ਨੂੰ ਦਿੱਲੀ ਵੱਲ ਪੈਦਲ ਕੂਚ ਕਰਨਗੇ 101 ਅੰਦੋਲਨਕਾਰੀ16/01/2025 ਕਿਸਾਨ ਮਜ਼ਦੂਰ ਮੋਰਚਾ ( ਭਾਰਤ ) ਅਤ...
16/01/2025

ਪ੍ਰੈਸ ਨੋਟ:

ਸ਼ੰਭੂ ਮੋਰਚੇ ਤੋਂ 21 ਜਨਵਰੀ ਨੂੰ ਦਿੱਲੀ ਵੱਲ ਪੈਦਲ ਕੂਚ ਕਰਨਗੇ 101 ਅੰਦੋਲਨਕਾਰੀ

16/01/2025 ਕਿਸਾਨ ਮਜ਼ਦੂਰ ਮੋਰਚਾ ( ਭਾਰਤ ) ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਸ਼ੰਭੂ, ਖਨੌਰੀ ਅਤੇ ਰਤਨਪੁਰਾ (ਰਾਜਿਸਥਾਨ) ਬਾਡਰਾਂ ਤੇ ਪਿਛਲੇ 11 ਮਹੀਨੇ ਤੋਂ ਵੱਧ ਸਮੇਂ ਤੋਂ ਫ਼ਸਲਾਂ ਦੀ ਖਰੀਦ ਤੇ ਐਮ ਐਸ ਪੀ ਗਰੰਟੀ ਕਨੂੰਨ, ਕਿਸਾਨਾਂ ਮਜਦੂਰਾਂ ਦੇ ਕਰਜ਼ੇ ਸਮੇਤ 12 ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਜਾਰੀ ਹੈ ਅਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 52 ਦਿਨ ਵਿੱਚ ਜਾਰੀ ਹੈ, ਜਦਕਿ ਕੇਂਦਰ ਸਰਕਾਰ ਵੱਲੋਂ ਮੰਗਾਂ ਪ੍ਰਤੀ ਉਦਾਸੀਨ ਨਜ਼ਰੀਆ ਰੱਖਿਆ ਅਤੇ ਅੰਦੋਲਨਕਾਰੀ ਜਥੇਬੰਦੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਠੱਪ ਕੀਤੀ ਹੋਈ ਹੈ, ਅਜਿਹੇ ਵਿੱਚ ਸ਼ੰਭੂ ਬਾਰਡਰ ਤੇ ਅੰਦੋਲਨਕਾਰੀ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜਿਵੇਂ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ 6, 8 ਅਤੇ 14 ਦਸੰਬਰ ਨੂੰ ਤਿੰਨ ਜਥੇ ਪੈਦਲ ਅਤੇ ਸ਼ਾਂਤਮਈ ਤਰੀਕੇ ਦੇ ਨਾਲ ਅੱਗੇ ਵਧੇ ਸਨ ਇਸੇ ਹੀ ਤਰੀਕੇ ਦੇ ਨਾਲ ਦੋਨਾਂ ਫੋਰਮਾਂ ਦੇ ਫੈਸਲੇ ਅਨੁਸਾਰ 21 ਜਨਵਰੀ ਨੂੰ 101 ਕਿਸਾਨਾਂ ਜਥਾ ਦਿੱਲੀ ਵੱਲ ਨੂੰ ਕੂਚ ਕਰੇਗਾ ਜਿਸਦੀ ਅਗਵਾਈ ਮਨਜੀਤ ਸਿੰਘ ਰਾਏ ਸੂਬਾ ਪ੍ਰਧਾਨ ਬੀਕੇਯੂ ਦੁਆਬਾ ਅਤੇ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਕਰਨਗੇ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਤਿੰਨ ਜਥਿਆਂ ਦੇ ਤਿੰਨ ਦਰਜਨ ਤੋਂ ਵੱਧ ਕਿਸਾਨਾਂ ਮਜਦੂਰਾਂ ਨੂੰ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਫਟੜ ਕੀਤਾ ਗਿਆ ਉਹ ਅਤਿ ਨਿੰਦਯੋਗ ਹੈ। ਉਹਨਾਂ ਕਿਹਾ ਕਿ ਇਸ ਵਾਰ ਵੀ ਸ਼ਾਂਤਮਈ ਤਰੀਕੇ ਨਾਲ ਅੱਗੇ ਨੂੰ ਵਧਣਗੇ। ਉਹਨਾਂ ਕਿਹਾ ਕਿ ਸਰਕਾਰ ਨੂੰ ਅਪੀਲ ਹੈ ਕਿ ਜਾਂ ਅੰਦੋਲਨ ਦੀਆਂ ਮੰਗਾਂ ਮੰਨ ਕੇ ਕਿਸਾਨਾਂ ਮਜਦੂਰਾਂ ਦੇ ਇਥੋਂ ਹੀ ਵਾਪਿਸ ਘਰਾਂ ਨੂੰ ਚਲੇ ਜਾਣ ਦਾ ਪ੍ਰਬੰਧ ਕਰ ਦਿੱਤਾ ਜਾਵੇ ਜਾਂ ਬੇਰਿਕੇਡ ਖੋਲ੍ਹੇ ਜਾਣ ਅਤੇ ਉਹਨਾਂ ਨੂੰ ਦੇਸ਼ ਦੀ ਰਾਜਧਾਨੀ ਜਾ ਕੇ ਆਪਣੀ ਆਵਾਜ਼ ਚੱਕਣ ਦਾ ਰਾਹ ਪੱਧਰਾ ਕੀਤਾ ਜਾਵੇ । ਉਹਨਾਂ ਕਿਹਾ ਕਿ ਅਗਰ ਅਜਿਹਾ ਨਹੀਂ ਕੀਤਾ ਜਾਂਦਾ ਔਰ ਪਹਿਲਾਂ ਵਾਂਗ ਜ਼ਬਰ ਜੁਲਮ ਕੀਤਾ ਜਾਂਦਾ ਹੈ ਤਾਂ ਵੀ ਸੀਨੀਅਰ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਸ਼ਾਂਤਮਈ ਰੂਪ ਵਿੱਚ ਸਾਰਾ ਜੁਲਮ ਆਪਣੇ ਪਿੰਡੇ ਤੇ ਝੱਲ ਕੇ ਸਰਕਾਰ ਦਾ ਕਰੂਪ ਚਿਹਰਾ ਨੰਗਾ ਕਰਨਗੇ। ਉਹਨਾਂ ਕਿਹਾ ਕਿ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਅੱਜ ਲਗਾਤਾਰ 52 ਦਿਨ ਤੋਂ ਮਰਨ ਵਰਤ ਤੇ ਬੈਠੇ ਹੋਏ ਹਨ ਔਰ ਕੱਲ ਤੋਂ 111 ਕਿਸਾਨ ਮਰਨ ਵਰਤ ਤੇ ਬੈਠ ਚੁੱਕੇ ਹਨ। ਇੱਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਸਾਡੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ, ਸਾਡੀਆਂ ਉਹੀ 12 ਮੰਗਾਂ ਨੇ ਜਿਹੜੀਆਂ ਮੰਗਾਂ 2020 ਦੇ ਵਿੱਚ ਸਰਕਾਰਾਂ ਨੇ ਲਿਖਤੀ ਰੂਪ ਵਿੱਚ ਮੰਨੀਆ ਸਨ। ਇਸ ਮੌਕੇ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੀ ਵਿੱਚ ਫਿਰੋਜ਼ਪੁਰ ਰੈਲੀ ਦੇ ਪ੍ਰੋਗਰਾਮ ਕੈਂਸਲ ਹੋਣ ਤੇ ਧਰਨਾਕਾਰੀ ਕਿਸਾਨਾਂ ਤੇ ਕੀਤੇ ਗਏ ਜ਼ੀਰੋ ਐੱਫ ਆਈ ਆਰ ਤੇ ਹੁਣ ਪੰਜਾਬ ਦੀ ਭਗਵੰਤ ਸਰਕਾਰ ਵੱਲੋਂ ਜਾਨ ਲੈਣ ਦੀ ਕੋਸ਼ਿਸ਼ ਤਹਿਤ 307 ਦੇ ਪਰਚੇ ਦਰਜ ਕੀਤੇ ਹਨ ਜ਼ੋ ਕਿ ਬਿਲਕੁਲ ਬੇਹੂਦਾ ਅਤੇ ਤੁਗਲਕੀ ਫੈਸਲਾ ਹੈ, ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਅਗਰ ਅਜਿਹੀ ਕੋਈ ਕਾਰਵਾਈ ਕਿਸੇ ਵੀ ਕਿਸਾਨ ਖਿਲਾਫ ਕੀਤੀ ਗਈ ਤਾਂ ਜਥੇਬੰਦੀਆਂ ਵੱਲੋਂ ਤਿੱਖਾ ਪ੍ਰਤੀਕਰਮ ਕੀਤਾ ਜਾਵੇਗਾ। ਇਸ ਮੌਕੇ ਸੁਰਜੀਤ ਸਿੰਘ ਫੂਲ, ਬਲਵੰਤ ਸਿੰਘ ਬਹਿਰਾਮਕੇ, ਤੇਜਬੀਰ ਸਿੰਘ ਪੰਜੋਖਰਾ, ਜੰਗ ਸਿੰਘ ਭਟੇੜੀ, ਮਨਜੀਤ ਸਿੰਘ ਫੌਜੀ, ਸੁਖਚੈਨ ਸਿੰਘ, ਬਲਕਾਰ ਸਿੰਘ ਬੈਂਸ ਹਾਜ਼ਿਰ ਰਹੇ।
ਜਾਰੀ ਕਰਤਾ:
ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ)

16/01/2025

ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਸ਼ੰਭੂ ਬਾਰਡਰ ਤੇ ਸੰਬੋਧਨ ਕਰਦੇ ਹੋਏ

ਅੱਜ ਰਾਤ ਦੀ ਡਿਊਟੀ ਖਨੌਰੀ ਮੋਰਚਾ
15/01/2025

ਅੱਜ ਰਾਤ ਦੀ ਡਿਊਟੀ
ਖਨੌਰੀ ਮੋਰਚਾ

ਖਨੌਰੀ ਬਾਰਡਰ ਤੇ ਪਿੰਡ ਇਕਾਈ ਘੱਗਾ ਦੇ ਕਿਸਾਨਾਂ ਵੱਲੋਂ ਲਵਾਈ ਗਈ ਹਾਜ਼ਰੀ
15/01/2025

ਖਨੌਰੀ ਬਾਰਡਰ ਤੇ ਪਿੰਡ ਇਕਾਈ ਘੱਗਾ ਦੇ ਕਿਸਾਨਾਂ ਵੱਲੋਂ ਲਵਾਈ ਗਈ ਹਾਜ਼ਰੀ

15/01/2025

ਖਨੌਰੀ ਬਾਰਡਰ ਤੇ ਪਿੰਡ ਮੰਡਵੀ ਤੋਂ ਲੰਗਰ ਦੀ ਸੇਵਾ ਬੀਕੇਯੂ ਏਕਤਾ ਅਜ਼ਾਦ

15/01/2025

ਲਖਵੀਰ ਸਿੰਘ ਜੰਗ ਦੌਧਰ

Address

SANGRUR
Punjab
148001

Website

Alerts

Be the first to know and let us send you an email when Bharti Kisan Union Ekta Azad / ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ posts news and promotions. Your email address will not be used for any other purpose, and you can unsubscribe at any time.

Contact The Business

Send a message to Bharti Kisan Union Ekta Azad / ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ:

Videos

Share