News PB04

News PB04 Contact information, map and directions, contact form, opening hours, services, ratings, photos, videos and announcements from News PB04, Broadcasting & media production company, Sadiq, punjab.

21/11/2023
12/11/2023

ਅਦਾਰਾ ਨਿਊਜ਼ ਪੀਬੀ04 ਵਲੋਂ ਆਪ ਸਭ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਜੀ

05/11/2023

ਬਹੁਤ ਘੱਟ ਖਰਚੇ ਵਿੱਚ ਕਣਕ ਦੀ ਬਿਜਾਈ ਕਰੋ ਨਵੀਂ ਵਿਧੀ ਨਾਲ ਦੇਖੋ ਵੀਡੀਓ

ਫ਼ਰੀਦਕੋਟ ਵਿੱਚ ਟਰੈਕਟਰਾਂ ਜਾਂ ਹੋਰ ਸੰਦਾਂ ਦੇ ਖਤਰਨਾਕ ਪ੍ਰਦਰਸ਼ਨ/ਸਟੰਟਾਂ ਉੱਪਰ ਪਾਬੰਦੀਫ਼ਰੀਦਕੋਟ 31 ਅਕਤੂਬਰ ( ਤਾਜਪ੍ਰੀਤ ਸੋਨੀ )-ਜਿਲਾ ਮੈਜਿਸਟ੍...
31/10/2023

ਫ਼ਰੀਦਕੋਟ ਵਿੱਚ ਟਰੈਕਟਰਾਂ ਜਾਂ ਹੋਰ ਸੰਦਾਂ ਦੇ ਖਤਰਨਾਕ ਪ੍ਰਦਰਸ਼ਨ/ਸਟੰਟਾਂ ਉੱਪਰ ਪਾਬੰਦੀ
ਫ਼ਰੀਦਕੋਟ 31 ਅਕਤੂਬਰ ( ਤਾਜਪ੍ਰੀਤ ਸੋਨੀ )
-ਜਿਲਾ ਮੈਜਿਸਟ੍ਰੇਟ ਸ੍ਰੀ ਵਿਨੀਤ ਕੁਮਾਰ ਆਈ.ਏ.ਐਸ ਨੇ ਫੌਜਦਾਰੀ ਦੰਡ ਸੰਘਤਾ 1973 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲਾ ਫਰੀਦਕੋਟ ਦੀ ਹਦੂਦ ਅੰਦਰ ਟਰੈਕਟਰਾਂ ਅਤੇ ਸਬੰਧਤ ਸੰਦਾਂ ਦੇ ਖਤਰਨਾਕ ਪ੍ਰਦਰਸ਼ਨ/ਸਟੰਟ ਕਰਨ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਰਾਜ ਵਿੱਚ ਬੀਤੇ ਦਿਨੀ ਕੁਝ ਘਟਨਾਵਾਂ ਵਾਪਰੀਆਂ ਹਨ, ਜਿੰਨ੍ਹਾਂ ਵਿੱਚ ਟਰੈਕਟਰਾਂ ਅਤੇ ਸਬੰਧਤ ਸੰਦਾਂ ਦੇ ਖਤਰਨਾਕ ਪ੍ਰਦਰਸ਼ਨ/ਸਟੰਟ ਦੌਰਾਨ ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਹੈ। ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਪਾਬੰਦੀ ਲਗਾਈ ਗਈ ਹੈ।

ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਫਰੀਦਕੋਟ 11 ਅਕਤੂਬਰ -ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ...
11/10/2023

ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਫਰੀਦਕੋਟ 11 ਅਕਤੂਬਰ
-ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ ਅਤੇ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੀ ਅਗਵਾਈ ਹੇਠ ਜਿਲ੍ਹਾ ਫਰੀਦਕੋਟ ਦੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਜਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਡਾ. ਗਿੱਲ ਨੇ ਹਾਜਰ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਝੋਨੇ/ਬਾਸਮਤੀ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਹੋਰਨਾਂ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਅਪੀਲ ਕੀਤੀ। ਇਸ ਤੋਂ ਇਲਾਵਾ ਡਾ. ਗਿੱਲ ਵੱਲੋਂ ਜਿਲ੍ਹੇ ਵਿੱਚ ਖਾਦਾਂ ਦੇ ਪ੍ਰਬੰਧਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਡਾ. ਕੁਲਵੰਤ ਸਿੰਘ ਬਲਾਕ ਖੇਤੀਬਾੜੀ ਅਫਸਰ ਫਰੀਦਕੋਟ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਸਬੰਧੀ ਵਿਸਥਾਰਪੂਰਵਕ ਦੱਸਿਆ ਗਿਆ।
ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਵੱਲੋਂ ਕੁਆਲਟੀ ਕੰਟਰੋਲ ਦੇ ਸਬੰਧ ਵਿੱਚ ਦੱਸਿਆ ਗਿਆ ਕਿ ਜਿਲ੍ਹਾ ਫਰੀਦਕੋਟ ਦੇ ਖਾਦ ਵਿਕਰੇਤਾਵਾਂ ਦੀ ਸਮੇਂ-ਸਮੇਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਿਸੇ ਕਿਸਮ ਦੀ ਕਾਲਾ ਬਜਾਰੀ ਅਤੇ ਟੈਗਿੰਗ ਨਹੀਂ ਹੋਣ ਦਿੱਤੀ ਜਾਵੇਗੀ। ਇੰਜ ਹਰਚਰਨ ਸਿੰਘ ਵੱਲੋਂ ਸਬਸਿਡੀ ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਬਾਰੇ ਦੱਸਿਆ ਗਿਆ ਅਤੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਗਿਆ ਕਿ ਜੇਕਰ ਕਿਸੇ ਕਿਸਾਨ ਵੀਰ ਕੋਲ ਪਰਾਲੀ ਪ੍ਰਬੰਧਨ ਸਬੰਧੀ ਕੋਈ ਮਸ਼ੀਨਰੀ ਨਹੀਂ ਹੈ ਤਾਂ ਵਿਭਾਗ ਉਸ ਨੂੰ ਕਿਰਾਏ ਉੱਤੇ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਪਾਬੰਦ ਹੋਵੇਗਾ। ਇਸ ਤੋਂ ਬਾਅਦ ਕਿਸਾਨ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਵੱਲੋਂ ਖੇਤੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ ਗਈ ਅਤੇ ਖੇਤੀ ਦੇ ਸਬੰਧ ਵਿੱਚ ਕਈ ਸੁਝਾਅ ਵੀ ਦਿੱਤੇ ਗਏ। ਮੀਟਿੰਗ ਦੇ ਅੰਤ ਵਿੱਚ ਮੁੱਖ ਖੇਤੀਬਾੜੀ ਅਫਸਰ ਵਲੋਂ ਭਰੋਸਾ ਦਵਾਇਆ ਗਿਆ ਕਿ ਖੇਤੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਸਰਕਾਰ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਉਹਨਾਂ ਦਾ ਹੱਲ ਕੱਢਿਆ ਜਾਵੇਗਾ।

ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਜ਼ਿਲ੍ਹਾ ਫਰੀਦਕੋਟ ਦੇ ਮਾਡਰਨ ਸੁਧਾਰ ਘਰ (ਜੇਲ੍ਹ) ਦਾ ਕੀਤਾ ਦੌਰਾSADIQ/ ਫ਼ਰੀਦਕੋਟ 11 ਅਕਤੂਬਰ ( News PB04)   ਮਿਸ...
11/10/2023

ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਜ਼ਿਲ੍ਹਾ ਫਰੀਦਕੋਟ ਦੇ ਮਾਡਰਨ ਸੁਧਾਰ ਘਰ (ਜੇਲ੍ਹ) ਦਾ ਕੀਤਾ ਦੌਰਾ
SADIQ/ ਫ਼ਰੀਦਕੋਟ 11 ਅਕਤੂਬਰ ( News PB04) ਮਿਸ ਨਵਜੋਤ ਕੌਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ- ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਅਜੀਤ ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਮਾਡਰਨ ਸੁਧਾਰ ਘਰ (ਜੇਲ੍ਹ) ਦਾ ਦੌਰਾ ਕੀਤਾ ਗਿਆ । ਇਸ ਮੌਕੇ ਜੇਲ੍ਹ ਸੁਪਰਡੰਟ ਸ਼੍ਰੀ ਰਾਜੀਵ ਅਰੋੜਾ ਵੀ ਹਾਜ਼ਰ ਸਨ ।
ਇਸ ਦੌਰੇ ਦੌਰਾਨ ਉਨ੍ਹਾਂ ਮਾਡਰਨ ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਦੇ ਹੁਕਮਾਂ ਅਨੁਸਾਰ ਚੱਲ ਰਹੀਆਂ ਦੋ ਕੰਪੇਨਾਂ (ਵੋਕੇਸ਼ਨਲ ਲਿਟਰੇਸੀ ਫਾਰ ਜੇਲ੍ਹ ਇਨਮੇਟਸ ਅਤੇ ਯੂ. ਟੀ. ਆਰ. ਸੀ.) ਦਾ ਜਾਇਜ਼ਾ ਲਿਆ ਅਤੇ ਲੀਗਲ ਏਡ ਡਿਫੈਂਸ ਕਾਊਂਸਲ ਐਡਵੋਕੇਟਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਕਿ ਇਨ੍ਹਾਂ ਕੰਪੇਨਾਂ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰਦਿਆਂ ਇਨ੍ਹਾਂ ਕੰਪੇਨਾਂ ਰਾਹੀਂ ਵੱਧ ਤੋਂ ਵੱਧ ਜੇਲ੍ਹ ਬੰਦੀਆਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾਵੇ ਤਾਂ ਜ਼ੋ ਉਹ ਇਸ ਜੇਲ੍ਹ ਤੋਂ ਬਾਹਰ ਜਾ ਕੇ ਵੀ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਕੇ ਉਸਨੂੰ ਬੇਮਿਸਾਲ ਬਨਾਉਣ ।
ਇਸ ਦੇ ਨਾਲ ਹੀ ਸੈਸ਼ਨਜ਼ ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਜੇਲ੍ਹ ਵਿੱਚ ਮੈਡੀਕਲ ਕੈਂਪ ਵੀ ਲਗਾਇਆ ਗਿਆ । ਇਸ ਕੈਂਪ ਦੌਰਾਨ ਕੁੱਲ 208 ਮਰੀਜ਼ਾ ਦਾ ਚੈੱਕਅੱਪ ਕਰਕੇ ਉਨ੍ਹਾਂ ਨੂੰ ਬਣਦੀ ਦਵਾਈ ਕੇ ਕੇ ਉਨ੍ਹਾਂ ਦਾ ਇਲਾਜ ਕੀਤਾ ਗਿਆ । ਇਸ ਦੌਰਾਨ ਜੱਜ ਸਾਹਿਬ ਨੇ ਮੁੱਖ ਦਫ਼ਤਰ ਵੱਲੋਂ ਚਲਾਈ ਗਈ ਇੱਕ ਹੋਰ ਕੰਪੇਨ ਪੰਜਾਬ ਅਗੇਨਸਟ ਡਰੱਗ ਅਡਿਕਸ਼ਨ ਤਹਿਤ ਜੇਲ੍ਹ ਹਵਾਲਾਤੀਆਂ/ਕੈਦੀਆਂ ਲਈ ਨਸ਼ਿਆਂ ਦੀ ਰੋਕਥਾਮ ਤੇ ਸੈਮੀਨਾਰ ਲਗਾਇਆ ਇਸ ਵਿੱਚ 80 ਬੰਦੀਆਂ ਨੇ ਭਾਗ ਲਿਆ । ਇਸ ਤੋਂ ਇਲਾਵਾ ਜੱਜ ਸਾਹਿਬ ਨੇ ਉਪਰੋਕਤ ਜੇਲ੍ਹ ਵਿਖੇ ਹਵਾਲਾਤੀਆਂ/ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ । ਇਸ ਮੌਕੇ ਜੱਜ ਸਾਹਿਬ ਨੇ ਜੇਲ੍ਹ ਵਿਭਾਗ ਦੇ ਡਾਕਟਰਾਂ ਨੂੰ ਖਾਸ ਹਦਾਇਤਾਂ ਦਿੱਤੀਆਂ ਕਿ ਜੇਲ੍ਹ ਵਿੱਚ ਮੌਜੂਦ ਬੰਦੀਆਂ ਨੂੰ ਸਿਹਤ ਪੱਖੋਂ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਨਾ ਆਉਣ ਦਿੱਤੀ ਜਾਵੇ । ਉਨ੍ਹਾਂ ਦੇ ਰਹਿਣ ਸਹਿਣ, ਖਾਣ ਪੀਣ ਅਤੇ ਦਵਾਈਆਂ ਦੇ ਨਾਲ ਨਾਲ ਡਾਕਟਰੀ ਹਦਾਇਤਾਂ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜ਼ੋ ਜੇਲ੍ਹ ਵਿੱਚ ਕਿਸੇ ਵੀ ਬੰਦੀ ਨੂੰ ਜਾਂ ਜੇਲ੍ਹ ਸਟਾਫ ਨੂੰ ਕਿਸੇ ਕਿਸਮ ਦੀ ਕੋਈ ਸਿਹਤ ਪੱਖੋਂ ਦਿੱਕਤ ਪੇਸ਼ ਨਾ ਆਵੇ । ਇਸ ਦੇ ਨਾਲ ਹੀ ਜੱਜ ਸਾਹਿਬ ਨੇ ਜੇਲ੍ਹ ਵਿੱਚ ਕਿੱਤਾ ਮੁਖੀ ਕੋਰਸ ਸ਼ੁਰੂ ਕਰਨ ਬਾਰੇ ਅਤੇ ਖੇਡਾਂ ਕਰਵਾਉਣ ਬਾਰੇ ਵੀ ਖਾਸ ਤਵੱਜੋਂ ਦੇ ਕੇ ਆਖਿਆ ਕਿ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲਿਆ ਜਾਵੇ । ਇਸ ਦੇ ਨਾਲ ਨਾਲ ਜੱਜ ਸਾਹਿਬ ਨੇ ਇਸ ਤੋਂ ਬਾਅਦ ਜੱਜ ਸਾਹਿਬ ਨੇ ਜ਼ੇਲ੍ਹ ਵਿਖੇ ਬਣੀ ਰਸੋਈ ਦਾ ਅਤੇ ਇੱਥੇ ਬਣੇ ਖਾਣੇ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਜੱਜ ਸਾਹਿਬ ਨੇ ਜਨਾਨਾ ਵਾਰਡ ਵਿੱਚ ਹਾਜ਼ਰ ਔਰਤਾਂ ਦੀਆਂ ਸਮੱਸਿਆਵਾਂ ਸੁਣੀਆਂ ।
ਅੰਤ ਵਿੱਚ ਜੱਜ ਸਾਹਿਬ ਨੇ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਕਿ ਤੁਸੀਂ ਇੱਥੋਂ ਦੇਸ਼ ਦੇ ਇੱਕ ਚੰਗੇ ਨਾਗਰਿਕ ਬਣ ਕੇ ਬਾਹਰ ਜਾਓ ਅਤੇ ਜ਼ਿੰਦਗੀ ਵਿੱਚ ਕੋਈ ਵੀ ਗਲਤ ਕੰਮ ਨਾ ਕਰਨ ਦਾ ਪ੍ਰਣ ਲਓ ਤਾਂ ਕਿ ਤੁਹਾਡੀ ਆਉਣ ਵਾਲੀ ਜ਼ਿੰਦਗੀ ਸੁਖਮਈ ਹੋਵੇ ਅਤੇ ਉਹ ਪ੍ਰਮਾਤਮਾ ਨੂੰ ਇਹੀ ਪ੍ਰਾਰਥਨਾ ਕਰਦੇ ਹਨ ਕਿ ਇੱਥੋਂ ਦੇ ਕਿਸੇ ਵੀ ਵਿਅਕਤੀ ਨੂੰ ਦੁਬਾਰਾ ਜੇਲ੍ਹ ਨਾ ਆਉਣਾ ਪਵੇ ਤਾਂ ਜ਼ੋ ਤੁਸੀਂ ਦੇਸ਼ ਦੇ ਇੱਕ ਚੰਗੇ ਨਾਗਰਿਕ ਬਣਦੇ ਹੋਏ ਦੇਸ਼ ਨੂੰ ਹੋਰ ਮਹਾਨ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ । ਇਸ ਮੌਕੇ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਦਾ ਸਟਾਫ, ਮਾਡਰਨ ਸੁਧਾਰ ਘਰ ਦਾ ਸਟਾਫ ਅਤੇ ਪੈਰਾ ਲੀਗਲ ਵਲੰਟੀਅਰਜ਼ ਵੀ ਜੇਲ੍ਹ ਦੌਰੇ ਦੌਰਾਨ ਲੀਗਲ ਸਰਵਿਸਜ਼ ਕਲੀਨਿਕ ਰਿਕਾਰਡ ਦੇ ਨਾਲ ਮੌਜੂਦ ਸਨ । ਇਸ ਦੇ ਨਾਲ ਜੱਜ ਸਾਹਿਬ ਦਾ ਇੱਥੇ ਮੌਜੂਦ ਸਾਰੇ ਅਫਸਰ ਸਾਹਿਬਾਨਾਂ ਨੇ ਧੰਨਵਾਦ ਕੀਤਾ ਅਤੇ ਅੰਤ ਵਿੱਚ ਜੱਜ ਸਾਹਿਬ ਨੇ ਇੱਥੋਂ ਵਿਦਾਇਗੀ ਲਈ।

ਸੈਂਟਰ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਾਨੀ ਸਿੰਘ ਵਾਲ਼ਾ ਦੀ ਝੰਡੀਸਾਦਿਕ -ਸੈਂਟਰ ਸਾਦਿਕ ਦੀਆ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਦੀਪ...
11/10/2023

ਸੈਂਟਰ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਾਨੀ ਸਿੰਘ ਵਾਲ਼ਾ ਦੀ ਝੰਡੀ
ਸਾਦਿਕ -

ਸੈਂਟਰ ਸਾਦਿਕ ਦੀਆ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਦੀਪ ਸਿੰਘ ਵਾਲਾ ਅਤੇ ਮਾਨੀ ਸਿੰਘ ਵਾਲਾ ਵਿਖੇ ਤਿੰਨ ਦਿਨ ਚੱਲੀਆਂ ਜਿਸ ਦੌਰਾਨ ਹੋਏ ਵੱਖ ਵੱਖ ਮੁਕਾਬਲਿਆਂ ਵਿੱਚ ਮਾਨੀ ਸਿੰਘ ਵਾਲਾ ਦੇ ਬੱਚਿਆਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਕੱਬਡੀ ਮੁੰਡੇ ਅਤੇ ਕੁੜੀਆਂ ਪਹਿਲੀ ਪੁਜੀਸ਼ਨ ਖੋ ਖੋ ਵਿੱਚ ਮੁੰਡੇ ਸੈਕਿੰਡ ਅਤੇ ਕੁੜੀਆਂ ਨੇ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ ਲੰਮੀ ਛਾਲ ਵਿੱਚ ਮੁੰਡੇ ਰਾਜਵੀਰ ਸਿੰਘ ਅਤੇ ਅੰਕਿਤ ਕੁਮਾਰ ਮਾਨੀ ਸਿੰਘ ਵਾਲਾ ਅਤੇ ਕੁੜੀਆਂ ਵਿੱਚੋ ਨਵਦੀਪ ਕੌਰ ਅਤੇ ਸਿਮਰਜੋਤ ਮਾਨੀ ਸਿੰਘ ਵਾਲਾ ਪਹਿਲੀ ਅਤੇ ਦੂਜੀ ਪੁਜੀਸ਼ਨ ਪ੍ਰਾਪਤ ਕੀਤੀ ਗੋਲਾ ਸੁੱਟਣਾ ਵਿੱਚ ਮਹਿਕਪ੍ਰੀਤ ਮਾਨੀ ਸਿੰਘ ਵਾਲਾ ਪਹਿਲੀ ਅਤੇ ਦੀਪਕ ਕੁਮਾਰ ਮਾਨੀ ਸਿੰਘ ਵਾਲਾ ਨੇ ਦੂਜੀ ਪੁਜੀਸ਼ਨ ਪ੍ਰਾਪਤ ਕੀਤੀ ਰੱਸਾਕਸੀ ਵਿੱਚ ਵੀ ਮਾਨੀ ਸਿੰਘ ਵਾਲਾ ਪਹਿਲੀ ਪੁਜੀਸ਼ਨ 400 ਮੀਟਰ ਕੁੜੀਆਂ ਸਿਮਰਜੀਤ ਕੌਰ ਮਾਨੀ ਸਿੰਘ ਵਾਲਾ ਫਸਟ 400 ਮੀਟਰ ਮੁੰਡੇ ਅੰਕਿਤ ਸੈਕਿੰਡ ਬੈਡਮਿੰਟਨ ਸਿੰਗਲ ਸੈਕਿੰਡ ਪੁਜੀਸ਼ਨ ਸ਼ਤਰੰਜ ਲੜਕੀਆਂ ਹਰਮਨਪ੍ਰੀਤ ਕੌਰ ਫਸਟ ਯੋਗਾ ਅਤੇ ਜਿਮਨਾਸਟਿਕ ਵਿੱਚ ਮਾਨੀ ਸਿੰਘ ਵਾਲਾ ਦੇ ਬੱਚੇ ਸੈਕਿੰਡ ਪੁਜੀਸ਼ਨ ਤੇ ਰਹੇ!ਕੁਸ਼ਤੀ 25 ਸੈਕਿੰਡ 28 ਕਿੱਲੋ ਫਸਟ 30 ਸੈਕਿੰਡ 32ਕਿੱਲੋ ਫਸਟ ਮਾਨੀ ਸਿੰਘ ਵਾਲ਼ਾ ਦੇ ਬੱਚੇ ਰਹੇ!ਇਸ ਤਰ੍ਹਾਂ ਸਭ ਤੋਂ ਵੱਧ ਮੈਡਲ ਜਿੱਤਣ ਵਾਲਾ ਸਕੂਲ ਮਾਨੀ ਸਿੰਘ ਵਾਲਾ ਰਿਹਾ ਸੁਖਵਿੰਦਰ ਸਿੰਘ ਸੁੱਖੀ ਜਿਲ੍ਹਾ ਪ੍ਰਧਾਨ ਡੀ ਟੀ ਐੱਫ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਐਚ ਟੀ ਜਸਵਿੰਦਰ ਸਿਘ ਅਗਵਾਈ ਵਿੱਚ ਹੋਈਆਂ ਖੇਡਾਂ ਵਿੱਚ ਜੇਤੂ ਬੱਚਿਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੇਵਾ ਸਿੰਘ ਵਲੋਂ 16 ਕਿੱਲੋ ਦੇਸੀ ਘਿਓ ਇਨਾਮ ਵਜੋਂ ਦਿੱਤਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਵਨ ਕੁਮਾਰ ਅਤੇ ਬੀ ਪੀ ਈ ਓ ਜਗਤਾਰ ਸਿੰਘ ਮਾਨ ਜਸਪਾਲ ਸਿੰਘ ਬਾਬਾ ਸੁਖਮੰਦਰ ਸਿੰਘ ਸਾਬਕਾ ਸਰਪੰਚ ਸਰਬਜੀਤ ਸਿੰਘ ਸਰਪੰਚ ਪ੍ਰੀਤ ਮਹਿੰਦਰਪਾਲ ਸਿੰਘ ਨੰਬਰਦਾਰ ਜਸਪਾਲ ਸਿੰਘ ਬਰਾੜ ਗੁਰਤੇਜ ਸਿੰਘ ਬਰਾੜ ਬਰਾੜ ਸੀਡ ਫਾਰਮ ਨੇ ਸਾਂਝੇ ਤੌਰ ਤੇ ਬੱਚਿਆ ਦੇ ਮੈਡਲ ਪਾ ਕੇ ਸਨਮਾਨਿਤ ਕੀਤਾ ਇਸ ਮੌਕੇ ਸਕੂਲ ਦੇ ਹੈੱਡ ਟੀਚਰ ਮਨਜੀਤ ਰਾਣੀ ਤੋਂ ਇਲਾਵਾ ਸਕੂਲ ਅਧਿਆਪਕ ਮਹਿੰਦਰਪਾਲ ਪਰਮਿੰਦਰ ਸਿੰਘ ਵੀਰਪਾਲ ਕੌਰ ਜਸਵੀਰ ਕੌਰ ਸੋਨੀਆ ਨਰੂਲਾ ਪਿੰਦਰ ਕੌਰ ਸੁਰਜੀਤ ਕੌਰ ਗੁਰਸੇਵਕ ਸਿੰਘ ਰਮਨਪ੍ਰੀਤ ਕੌਰ ਹਾਜਰ ਸਨ

ਪ੍ਰਾਇਮਰੀ ਸਕੂਲ ਖੇਡਾਂ ਵਿੱਚ ਐਸ.ਐਮ.ਐਸ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝੋਟੀ ਵਾਲਾ ਦੀ ਚੜਤ40 ਮੈਡਲ ਪ੍ਰਾਪਤ ਕਰਕੇ ਸਕੂਲ ਨੇ ਖੇਡਾਂ ਚ' ਮਾਰੀ...
11/10/2023

ਪ੍ਰਾਇਮਰੀ ਸਕੂਲ ਖੇਡਾਂ ਵਿੱਚ ਐਸ.ਐਮ.ਐਸ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝੋਟੀ ਵਾਲਾ ਦੀ ਚੜਤ
40 ਮੈਡਲ ਪ੍ਰਾਪਤ ਕਰਕੇ ਸਕੂਲ ਨੇ ਖੇਡਾਂ ਚ' ਮਾਰੀ ਬਾਜ਼ੀ
ਸਾਦਿਕ 11 ਅਕਤੂਬਰ ( ਤਾਜਪ੍ਰੀਤ ਸੋਨੀ )-
-ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝੋਟੀਵਾਲਾ ਦੇ ਖਿਡਾਰੀਆਂ ਨੇ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਵੀ ਬੱਲੇ ਬੱਲੇ ਕਰਵਾਈ । ਮਹਿਮੂਆਣਾ ਸੈਂਟਰ ਦੀਆਂ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਬੀਹਲੇ ਵਾਲਾ ਵਿਖੇ ਕਰਵਾਈਆਂ ਗਈਆਂ। ਜਿਸ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਕੋਚ ਹਰਮੀਤ ਸਿੰਘ ਅਤੇ ਬਬਲਪ੍ਰੀਤ ਕੌਰ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਰਿਲੇਅ 100x4 ਵਿੱਚ ਲੜਕੀਆਂ ਪਹਿਲਾ ਸਥਾਨ, ਖੋ-ਖੋ ਲੜਕੀਆਂ ਦੂਜਾ ਸਥਾਨ, ਕਬੱਡੀ ਨੈਸ਼ਨਲ ਦੂਜਾ ਸਥਾਨ ਰੱਸਾ-ਕੱਸੀ ਲੜਕੇ ਦੂਜਾ ਸਥਾਨ, ਬੈਟਮਿੰਟਨ ਦੂਜਾ ਸਥਾਨ ,ਤੇ ਰਿਲੇਅ 100x4 ਤੀਜੇ ਸਥਾਨ ਲੜਕੇ ਨੇ ਪ੍ਰਾਪਤ ਕੀਤਾ। ਸਮੁੱਚੀਆਂ ਖੇਡਾਂ ਵਿੱਚ ਇਸ ਸਕੂਲ ਨੇ 40 ਮੈਡਲ ਪ੍ਰਾਪਤ ਕੀਤੇ। ਇਨਾਮ ਵੰਡ ਦੇ ਮੁੱਖਮਹਿਮਾਨ ਬੇਅੰਤ ਕੌਰ ਸੇਖੋ ਪਤਨੀ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋ ਵੱਲੋਂ ਸਕੂਲ ਦੇ ਬੱਚਿਆਂ ਦੀ ਮੈਡਲਾ ਨਾਲ ਹੌਸਲਾ ਅਫਜਾਈ ਕੀਤੀ ਗਈ। ਇਹਨਾਂ ਖੇਡਾਂ ਵਿੱਚ ਜੇਤੂ ਸਾਰੇ ਵਿਦਿਆਰਥੀਆਂ ਦਾ ਸਕੂਲ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸਕੂਲ ਦੇ ਚੇਅਰਮੈਨ ਪ੍ਰਗਟ ਸਿੰਘ ਬੁੱਟਰ ਕਨੇਡਾ ਵੱਲੋਂ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ।ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਨਿਰਮਲ ਸਿੰਘ ਬੁੱਟਰ ਤੇ ਵਾਈਸ ਪ੍ਰਿੰਸੀਪਲ ਸਰਬਜੀਤ ਕੌਰ ਬੁੱਟਰ ਤੇ ਕੋਆਰਡੀਨੇਟਰ ਸਤਨਾਮ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।

11/10/2023

Sadiq

21 ਨਵੰਬਰ 2023 ਤੱਕ ਸਰਕਾਰੀ ਤੇ ਗ਼ੈਰ ਸਰਕਾਰੀ ਸੰਸਥਾਵਾਂ, ਵਿਭਾਗਾਂ, ਵਿੱਦਿਅਕ ਅਦਾਰਿਆਂ, ਸੜਕਾਂ ਤੇ ਮੀਲ ਪੱਥਰਾਂ ਦੇ ਨਾਮ ਪੰਜਾਬੀ ਵਿਚ ਲਿਖਣ ਦੀ...
06/10/2023

21 ਨਵੰਬਰ 2023 ਤੱਕ ਸਰਕਾਰੀ ਤੇ ਗ਼ੈਰ ਸਰਕਾਰੀ ਸੰਸਥਾਵਾਂ, ਵਿਭਾਗਾਂ, ਵਿੱਦਿਅਕ ਅਦਾਰਿਆਂ, ਸੜਕਾਂ ਤੇ ਮੀਲ ਪੱਥਰਾਂ ਦੇ ਨਾਮ ਪੰਜਾਬੀ ਵਿਚ ਲਿਖਣ ਦੀ ਹਦਾਇਤ
ਸਾਦਿਕ / ਫਰੀਦਕੋਟ 6 ਅਕਤੂਬਰ (ਤਾਜਪ੍ਰੀਤ ਸੋਨੀ)
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਵੱਲੋਂ ਜਾਰੀ ਪੱਤਰ ਰਾਹੀਂ ਪੰਜਾਬ ਰਾਜ ਦੇ ਸਮੂਹ ਸਰਕਾਰੀ, ਅਰਧ ਸਰਕਾਰੀ ਦਫਤਰਾਂ/ਅਦਾਰਿਆਂ/ਸੰਸਥਾਵਾਂ/ਵਿੱਦਿਅਕ ਅਦਾਰਿਆਂ/ਬੋਰਡਾਂ/ਨਿਗਮਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਿਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ ਸਾਈਨ/ਮੀਲ ਪੱਥਰ/ਨਾਮ ਪੱਟੀਆਂ/ਬੋਰਡ ਮਿਤੀ 21 ਫਰਵਰੀ 2023 ਤੱਕ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ ਸਬੰਧੀ ਹਦਾਇਤਾਂ ਜਾਰੀ ਕੀਤੀਆ ਗਈਆਂ ਸਨ। ਇਹ ਜਾਣਕਾਰੀ ਜਿਲ੍ਹਾ ਭਾਸ਼ਾ ਅਫਸਰ ਸ. ਮਨਜੀਤ ਪੁਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਪੱਤਰ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਪੱਤਰ ਰਾਹੀਂ ਹੁਣ ਉਕਤ ਦਰਜ ਕਾਰਜ ਮੁਕੰਮਲ ਕਰਨ ਲਈ 21 ਨਵੰਬਰ 2023 ਤੱਕ ਦਾ ਸਮਾਂ ਦਿੱਤਾ ਗਿਆ ਹੈ। ਜਿਲ੍ਹਾ ਭਾਸ਼ਾ ਅਫਸਰ ਨੇ ਕਿਹਾ ਕਿ ਜਿੰਨਾ ਨੇ ਉਕਤ ਅਨੁਸਾਰ ਬੋਰਡ ਪੰਜਾਬੀ ਭਾਸ਼ਾ ਵਿੱਚ ਨਹੀਂ ਕਰਵਾਏ ਉਹ ਨਿਰਧਾਰਤ ਮਿਤੀ ਤੋਂ ਪਹਿਲਾਂ ਮੁਕੰਮਲ ਕਰਵਾ ਲੈਣ।

ਏਸ਼ੀਅਨ ਗੇਮਜ਼ ਵਿੱਚ ਸੋਨ ਤਮਗਾ ਜਿੱਤ ਕੇ ਆਉਣ ਵਾਲੀ ਫਰੀਦਕੋਟ ਦੀ ਸਿਫਤ ਸਮਰਾ ਦਾ ਜਿਲ੍ਹਾ ਪ੍ਰਸ਼ਾਸ਼ਨ ਨੇ ਢੋਲ ਢਮੱਕੇ ਨਾਲ ਕੀਤਾ ਸਵਾਗਤਸਾਦਿਕ/ਫਰੀਦਕੋ...
05/10/2023

ਏਸ਼ੀਅਨ ਗੇਮਜ਼ ਵਿੱਚ ਸੋਨ ਤਮਗਾ ਜਿੱਤ ਕੇ ਆਉਣ ਵਾਲੀ ਫਰੀਦਕੋਟ ਦੀ ਸਿਫਤ ਸਮਰਾ ਦਾ ਜਿਲ੍ਹਾ ਪ੍ਰਸ਼ਾਸ਼ਨ ਨੇ ਢੋਲ ਢਮੱਕੇ ਨਾਲ ਕੀਤਾ ਸਵਾਗਤ
ਸਾਦਿਕ/ਫਰੀਦਕੋਟ 5 ਅਕਤੂਬਰ ( ਤਾਜਪ੍ਰੀਤ ਸੋਨੀ ) -ਏਸ਼ੀਅਨ ਗੇਮਜ਼ ਦੌਰਾਨ ਸ਼ੂਟਿੰਗ ਵਿੱਚ ਸੋਨ ਤਮਗਾ ਜਿੱਤਣ ਵਾਲੀ ਸਿਫਤ ਕੌਰ ਸਮਰਾ ਦਾ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਢੋਲ ਢਮੱਕੇ ਦੇ ਨਾਲ ਸਥਾਨਕ ਨਹਿਰੂ ਸਟੇਡੀਅਮ ਵਿਖੇ ਸਵਾਗਤ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਫਰੀਦਕੋਟ ਐਮ.ਐਲ.ਏ ਗੁਰਦਿੱਤ ਸਿੰਘ ਸੇਖੋਂ ਦੀ ਧਰਮ ਪਤਨੀ ਸਰਦਾਰਨੀ ਬੇਅੰਤ ਕੌਰ ਸੇਖੋਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ, ਜ਼ਿਲ੍ਹਾ ਖੇਡ ਅਫਸਰ ਸ. ਬਲਜਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਸਿਫਤ ਕੌਰ ਨੇ ਨਾ ਕੇਵਲ ਫਰੀਦਕੋਟ ਬਲਕਿ ਪੂਰੇ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਿਫਤ ਕੌਰ ਸਮਰਾ ਅੱਗੇ ਆਉਣ ਵਾਲੀਆਂ ਉਲੰਪਿਕ ਗੇਮਜ਼ ਵਿੱਚ ਜਾ ਕੇ ਸੋਨੇ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਸਿਫਤ ਕੌਰ ਸਮਰਾ ਉਦਹਾਰਨ ਹੈ ਕਿ ਛੋਟੇ ਜਿਹੇ ਜਿਲ੍ਹੇ ਨਾਲ ਸਬੰਧ ਰੱਖਣ ਵਾਲੀਆਂ ਕੁੜੀਆਂ ਦੇਸ਼ ਦਾ ਨਾਮ ਚਮਕਾ ਸਕਦੀਆਂ ਹਨ। ਉਨ੍ਹਾਂ ਹਾਜ਼ਰ ਬਾਕੀ ਖਿਡਾਰੀਆਂ ਨੂੰ ਕਿਹਾ ਕਿ ਉਹ ਵੀ ਸਿਫਤ ਕੌਰ ਸਮਰਾ ਤੋਂ ਪ੍ਰੇਰਨਾ ਲੈ ਕੇ ਦੇਸ਼ ਲਈ ਹੋਰ ਤਮਗੇ ਲਿਆਉਣ ਅਤੇ ਫਰੀਦਕੋਟ ਜਿਲ੍ਹੇ ਦਾ ਨਾਮ ਚਮਕਾਉਣ।
ਜਿਲ੍ਹਾ ਖੇਡ ਅਫਸਰ ਸ. ਬਲਜਿੰਦਰ ਸਿੰਘ ਨੇ ਦੱਸਿਆ ਕਿ ਨਿਸ਼ਾਨੇਬਾਜ਼ੀ ਦੀ ਇਸ ਖੇਡ ਵਿੱਚ ਤਿੰਨ ਰਾਊਂਡ (ਲੇਟ ਕੇ, ਬੈਠ ਕੇ ਅਤੇ ਖੜ੍ਹੇ ਹੋ ਕੇ) ਨਿਸ਼ਾਨਾ ਲਗਾਉਣ ਤੇ ਹਰ ਰਾਊਂਡ ਵਿੱਚ 20 ਵਾਰ ਫਾਇਰ ਕੀਤੇ ਜਾਂਦੇ ਹਨ ਅਤੇ ਹਰ ਫਾਇਰ ਦੇ ਵੱਧ ਤੋਂ ਵੱਧ 10 ਅੰਕ ਦਿੱਤੇ ਜਾਂਦੇ ਹਨ। ਸਿਫਤ ਸਮਰਾ ਨੇ ਇਨ੍ਹਾਂ ਤਿੰਨਾਂ ਰਾਊਂਡਾਂ ਵਿੱਚ ਕੁੱਲ 60 ਰਾਊਂਡ ਫਾਇਰ ਕੀਤੇ, ਜਿਸ ਵਿੱਚ ਉਸਨੇ 600 ਵਿੱਚੋਂ 594 ਅੰਕ ਪ੍ਰਾਪਤ ਕੀਤੇ ਅਤੇ ਦੇਸ਼ ਦੀ ਝੋਲੀ ਵਿੱਚ ਸੋਨ ਤਮਗਾ ਪਾਇਆ।
ਸਿਫਤ ਕੌਰ ਸਮਰਾ ਨੇ ਕਿਹਾ ਕਿ ਉਨ੍ਹਾਂ ਨੂੰ ਕਾਫੀ ਖੁਸ਼ੀ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਨੇ ਉਨ੍ਹਾਂ ਦਾ ਸਵਾਗਤ ਬੜੇ ਵਧੀਆ ਤਰੀਕੇ ਨਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਖਿਡਾਰੀਆਂ ਨੂੰ ਅੱਗੇ ਆਉਣ ਵਾਲੀਆਂ ਖੇਡਾਂ ਲਈ ਬਹੁਤ ਜਿਆਦਾ ਸਹਿਯੋਗ ਮਿਲੇਗਾ। ਉਲੰਪਿਕ ਖੇਡਾਂ ਬਾਰੇ ਪੱਤਰਾਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਸ ਕੋਲ ਪਹਿਲਾਂ ਹੀ ਉਲੰਪਿਕ ਕੋਟਾ ਹੈ ਪਰ ਖੇਡਣ ਲਈ ਕੌਣ ਜਾਵੇਗਾ ਇਹ ਸਮੇਂ ਤੇ ਹੀ ਪਤਾ ਲੱਗੇਗਾ। ਜਿਕਰਯੋਗ ਹੈ ਕਿ ਸਿਫਤ ਕੌਰ ਸਮਰਾ ਸਥਾਨਿਕ ਦਸ਼ਮੇਸ਼ ਸਕੂਲ ਦੇ ਵਿਦਿਆਰਥਣ ਰਹੀ ਹੈ ਅਤੇ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਡੀ.ਪੀ.ਐੱਡ (ਡਿਪਲੋਮਾ ਆਫ ਫਿਜ਼ੀਕਲ ਐਜੂਕੇਸ਼ਨ) ਕਰ ਰਹੀ ਹੈ। ਏਸ਼ੀਅਨ ਗੇਮਜ਼ ਦੌਰਾਨ 50 ਮੀਟਰ 3-ਪੀ ਟੀਮ ਮੁਕਾਬਲਿਆਂ ਵਿੱਚ ਸਿਫਤ ਨੇ ਸੋਨ ਤਮਗਾ ਹਾਸਲ ਕੀਤਾ ਸੀ।

ਕਾਂਗਰਸ ਨੂੰ ਇੱਕ ਹੋਰ ਝਟਕਾ, ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਨੇ ਦਿੱਤਾ ਅਸਤੀਫ਼ਾ
05/09/2022

ਕਾਂਗਰਸ ਨੂੰ ਇੱਕ ਹੋਰ ਝਟਕਾ, ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਨੇ ਦਿੱਤਾ ਅਸਤੀਫ਼ਾ

05/09/2022

ਅਧਿਆਪਕ ਦਿਵਸ 'ਤੇ `NEWS PB04` ਵਲੋਂ ਸ਼ੁੱਭਕਾਮਨਾਵਾਂ

ਅੱਜ ਸਾਦਿਕ ਦੇ ਸਮਾਜਸੇਵੀ ਨਵੀਨ ਅਰੋੜਾ ਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਹੋਵਣ
27/08/2022

ਅੱਜ ਸਾਦਿਕ ਦੇ ਸਮਾਜਸੇਵੀ ਨਵੀਨ ਅਰੋੜਾ ਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਹੋਵਣ

ਭਾਜਪਾ ਆਗੂ ਸੋਨਾਲੀ ਫੋਗਾਟ ਦੀ ਗੋਆ 'ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋਣ ਦੀ ਖ਼ਬਰ ਹੈ। ਇਸ ਦੀ ਪੁਸ਼ਟੀ ਗੋਆ ਦੇ ਡੀ.ਜੀ.ਪੀ. ਨੇ ਕੀਤੀ ਹੈ।ਸੋਨਾਲ...
23/08/2022

ਭਾਜਪਾ ਆਗੂ ਸੋਨਾਲੀ ਫੋਗਾਟ ਦੀ ਗੋਆ 'ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋਣ ਦੀ ਖ਼ਬਰ ਹੈ। ਇਸ ਦੀ ਪੁਸ਼ਟੀ ਗੋਆ ਦੇ ਡੀ.ਜੀ.ਪੀ. ਨੇ ਕੀਤੀ ਹੈ।ਸੋਨਾਲੀ ਫੋਗਾਟ ਟਿਕ ਟਾਕ ਸਟਾਰ ਸੀ ਜੋ ਕਿ ਰਿਆਲਟੀ ਸ਼ੋਅ ਬਿਗ ਬੌਸ 'ਚ ਵੀ ਨਜ਼ਰ ਆਈ ਸੀ।।

06/08/2022

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਵੰਡੀਆ ਗਈਆ।

ਤਲਵੰਡੀ ਸਾਬੋ ਵਿੱਚ ਨਸ਼ੇ ਦੀ ਭੇਟ ਚਾੜਿਆ ਬਾਕਸਿੰਗ ਦਾ ਖਿਡਾਰੀਨੈਸ਼ਨਲ ਖੇਡ ਗੋਲਡ ਮੈਡਲ ਜਿੱਤ ਚੁੱਕਾ ਸੀ ਇਹ ਖਿਡਾਰੀ
28/07/2022

ਤਲਵੰਡੀ ਸਾਬੋ ਵਿੱਚ ਨਸ਼ੇ ਦੀ ਭੇਟ ਚਾੜਿਆ ਬਾਕਸਿੰਗ ਦਾ ਖਿਡਾਰੀ
ਨੈਸ਼ਨਲ ਖੇਡ ਗੋਲਡ ਮੈਡਲ ਜਿੱਤ ਚੁੱਕਾ ਸੀ ਇਹ ਖਿਡਾਰੀ

ਸਾਉਣ ਮਹੀਨੇ ਦਾ ਮੀਂਹ
16/07/2022

ਸਾਉਣ ਮਹੀਨੇ ਦਾ ਮੀਂਹ

16/07/22
16/07/2022

16/07/22

ਫਰੀਦਕੋਟ ਜਿਲੇ ਦੀ ਸਥਾਪਨਾ ਦੇ 50 ਸਾਲਾਂ ਨੂੰ ਸਮਰਪਿਤ 50 ਮਿੰਨੀ ਜੰਗਲ ਸਥਾਪਤ ਕੀਤੇ ਜਾਣਗੇ-ਸੰਧਵਾਂਵਣ ਮਹਾਂਉਤਸਵ ਤਹਿਤ ਲਗਾਏ ਪੌਦੇਕੋਟਕਪੂਰਾ 6 ...
06/07/2022

ਫਰੀਦਕੋਟ ਜਿਲੇ ਦੀ ਸਥਾਪਨਾ ਦੇ 50 ਸਾਲਾਂ ਨੂੰ ਸਮਰਪਿਤ 50 ਮਿੰਨੀ ਜੰਗਲ ਸਥਾਪਤ ਕੀਤੇ ਜਾਣਗੇ-ਸੰਧਵਾਂ
ਵਣ ਮਹਾਂਉਤਸਵ ਤਹਿਤ ਲਗਾਏ ਪੌਦੇ
ਕੋਟਕਪੂਰਾ 6 ਜੁਲਾਈ (NEWS PB04) ਫਰੀਦਕੋਟ ਜਿਲੇ ਦੀ 50 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਬਾਬਾ ਫਰੀਦ ਕਾਲਜ ਆਫ ਨਰਸਿੰਗ ਕੋਟਕਪੂਰਾ ਵਿਖੇ ਵਣ ਮਹਾਂਉਤਸਵ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਾਲਜ ਵਿੱਚ ਬੂਟੇ ਲਗਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਅਤੇ ਐਸ.ਐਸ.ਪੀ. ਮੈਡਮ ਅਵਨੀਤ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਪੀਕਰ ਸ. ਸੰਧਵਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਿੱਥੇ ਰਾਜ ਦੇ ਵਸਨੀਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਰਾਜ ਦੀ ਤਰੱਕੀ ਲਈ ਵੱਡੇ ਫੈਸਲੇ ਲੇ ਰਹੇ ਹਨ, ਉੱਥੇ ਹੀ ਸਰਕਾਰ ਵੱਲੋਂ ਵਾਤਾਵਰਨ ਦੇ ਸੁਧਾਰ ਲਈ ਵੱਡੀ ਪੱਧਰ ਤੇ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਫਰੀਦਕੋਟ ਵੱਲੋਂ ਫਰੀਦਕੋਟ ਜਿਲੇ ਦੀ ਸਥਾਪਨਾ ਦੇ 50 ਸਾਲਾਂ ਨੂੰ ਸਮਰਪਿਤ ਪੂਰੇ ਜਿਲੇ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਵੱਖ ਵੱਖ ਸੰਸਥਾਵਾਂ, ਪੰਚਾਇਤਾਂ ਦੇ ਸਹਿਯੋਗ ਨਾਲ ਜਿਲੇ ਵਿੱਚ 50 ਮਿੰਨੀ ਜੰਗਲ ਵੀ ਸਥਾਪਿਤ ਕੀਤਾ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਫਰੀਦਕੋਟ ਜਿਲੇ ਵਿੱਚ 1 ਲੱਖ 50 ਹਜਾਰ ਬੂਟੇ ਲਗਾਉਣ ਦੀ ਟੀਚਾ ਮਿੱਥਿਆ ਗਿਆ ਹੈ ਜੋ ਕਿ ਬਹੁਤ ਸਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਰੁੱਖ ਜੀਵਨ ਹਨ ਅਤੇ ਰੁੱਖਾਂ ਬਿਨਾਂ ਮਨੁੱਖਾਂ, ਜੀਵ ਜੰਤੂਆਂ ਦੀ ਹੋਂਦ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਫਰੀਦਕੋਟ ਨੂੰ ਜਿਲਾ ਬਣਾਉਣ ਵਿੱਚ ਉਨ੍ਹਾਂ ਦਾ ਵੱਡਮੁੱਲਾ ਯੋਗਦਾਨ ਹੈ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਗਿਆਨੀ ਜੀ ਨੇ ਫਰੀਦਕੋਟ ਨੂੰ ਮੈਡੀਕਲ ਕਾਲਜ ਤੇ ਹਸਪਤਾਲ ਵਰਗੀ ਸੁਗਾਤ ਵੀ ਦਿੱਤੀ ਹੈ। ਉਨ੍ਹਾਂ ਜਿਲੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਣ ਮਹਾਂਉਤਸਵ ਤਹਿਤ ਵੱਧ ਤੋਂ ਵੱਧ ਰੁੱਖ ਲਗਾਉਣ। ਉਨ੍ਹਾਂ ਕਿਸਾਨਾਂ ਨੂੰ ਵਿਸ਼ੇਸ਼ ਤੋਰ ਤੇ ਅਪੀਲ ਕੀਤੀ ਕਿ ਉਹ ਆਪਣੀਆਂ ਮੋਟਰਾਂ ਦੇ ਆਲੇ ਦੁਆਲੇ ਘੱਟੋ ਘੱਟ 5 ਰੁੱਖ ਲਗਾ ਕੇ ਉਨ੍ਹਾਂ ਦੀ ਸੰਭਾਲ ਜਰੂਰ ਕਰਨ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਅਪੀਲ ਕੀਤੀ ਕਿ ਵਾਤਾਵਰਨ ਦੀ ਸੰਭਾਲ ਤੇ ਇਸ ਵਿੱਚ ਸਾਵਾਂਪਨ ਬਣਾਈ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਸਥਾਪਨਾ ਦੇ 50 ਸਾਲਾਂ ਨੂੰ ਸਮਰਪਿਤ ਪੂਰੇ ਜ਼ਿਲ੍ਹੇ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ , ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੰਸਥਾਵਾਂ, ਪੰਚਾਇਤਾਂ ਦੇ ਸਹਿਯੋਗ ਨਾਲ ਮਿੰਨੀ ਜੰਗਲ ਸਥਾਪਤ ਕੀਤੇ ਜਾਣਗੇ ਅਤੇ ਇਨ੍ਹਾਂ ਦੀ ਨਿਰੰਤਰ ਸੰਭਾਲ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਵੀ ਖੁਸ਼ੀ ਤੇ ਦਿੱਤੇ ਜਾਣ ਵਾਲੇ ਤੋਹਫਿਆਂ ਤੋ ਹੋਰ ਸਮਾਗਮਾਂ ਵਿੱਚ ਵੀ ਵੱਧ ਤੋਂ ਵੱਧ ਬੂਟੇ ਵੰਡਣ ਤਾਂ ਜੋ ਇਸ ਮੁਹਿੰਮ ਨੂੰ ਹੋਰ ਬਲ ਮਿਲੇ।

ਇਸ ਮੌਕੇ ਐਸ.ਐਸ.ਪੀ. ਮੈਡਮ ਅਵਨੀਤ ਕੌਰ ਤੇ ਕਿਹਾ ਕਿ ਜਿੱਥੇ ਸਾਡੇ ਸਾਹਮਣੇ ਨਸ਼ਿਆਂ ਤੋ ਹੋਰ ਸਮਾਜਿਕ ਅਲਾਮਤਾਂ ਵਰਗੀਆਂ ਚੁਣੌਤੀਆਂ ਹਨ, ਉੱਥੇ ਹੀ ਵਾਤਾਵਰਨ ਦਾ ਪ੍ਰਦੂਸ਼ਤ ਹੋਣਾ ਵੀ ਵੱਡੀ ਚੁਣੌਤੀ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਦੂਜਿਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਨਜੀਤ ਸਿੰਘ ਢਿੱਲੋਂ ਵੱਲੋਂ ਸਾਰੇ ਮਹਿਮਾਨਾਂ ਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਗੁੱਡ ਮੌਰਨਿੰਗ ਕਲੱਬ ਵੱਲੋਂ 15 ਅਗਸਤ ਤੱਕ ਹਜ਼ਾਰ ਤੋਂ ਵੱਧ ਬੂਟੇ ਲਗਾਏ ਜਾਣਗੇ। ਇਸ ਮੌਕੇ ਗੁੱਡ ਮੌਰਨਿੰਗ ਕਲੱਬ ਦੇ ਗੁਰਿੰਦਰ ਸਿੰਘ ਮਹਿੰਦੀਰੱਤਾ, ਡਿਪਟੀ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੋਕਰ,ਮਨਪ੍ਰੀਤ ਸਿੰਘ ਧਾਲੀਵਾਲ ਤੋਂ ਇਲਾਵਾ ਸਮਾਜ ਸੇਵੀ ਗੁਰਪ੍ਰੀਤ ਸਿੰਘ ਚੰਦਬਾਜਾ, ਉਧਮ ਸਿੰਘ ਔਲਖ, ਗੁਰਚਰਨ ਸਿੰਘ ਬਰਾੜ ਸਮੇਤ ਹੋਰ ਹਾਜ਼ਰ ਸਨ।

ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫ਼ਤਚੰਡੀਗੜ੍ਹ, 1 ਜੁਲਾਈ - ਪੰਜਾਬ 'ਚ ਅੱਜ ਤੋਂ 300 ਯੂਨਿਟ ਬਿਜਲੀ ਮੁਫ਼ਤ ਹੋਣ 'ਤੇ ਮੁੱਖ ਮੰਤਰੀ ਪੰਜਾਬ ਭਗਵ...
01/07/2022

ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫ਼ਤ
ਚੰਡੀਗੜ੍ਹ, 1 ਜੁਲਾਈ - ਪੰਜਾਬ 'ਚ ਅੱਜ ਤੋਂ 300 ਯੂਨਿਟ ਬਿਜਲੀ ਮੁਫ਼ਤ ਹੋਣ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੇ ਇਤਿਹਾਸ 'ਚ ਨਵੀਂ ਪਿਰਤ ਪਾ ਚੁੱਕੀ ਹੈ। ਅੱਜ ਪੰਜਾਬੀਆਂ ਨਾਲ ਕੀਤੀ ਇਕ ਹੋਰ ਗਰੰਟੀ ਨੂੰ ਪੂਰਾ ਕਰਨ ਜਾ ਰਹੇ ਹਾਂ। ਅੱਜ ਤੋਂ ਪੂਰੇ ਪੰਜਾਬ 'ਚ ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫ਼ਤ ਮਿਲੇਗੀ।

ਪਾਣੀਆਂ ਦੇ ਸੰਕਟ ਦੇ ਹੱਲ ਲਈ ਚੰਡੀਗੜ੍ਹ ਮੁਜਾਹਰੇ ਲਈ ਸਾਦਿਕ ਬਲਾਕ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਆਪਣੇ ਸਾਥੀਆ ਨਾਲ ਰਵਾਨਾ ਹੁੰਦੇ ਹੋਏ ।
30/06/2022

ਪਾਣੀਆਂ ਦੇ ਸੰਕਟ ਦੇ ਹੱਲ ਲਈ ਚੰਡੀਗੜ੍ਹ ਮੁਜਾਹਰੇ ਲਈ ਸਾਦਿਕ ਬਲਾਕ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਆਪਣੇ ਸਾਥੀਆ ਨਾਲ ਰਵਾਨਾ ਹੁੰਦੇ ਹੋਏ ।

27/06/2022

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਘੋਸ਼ਿਤ ਕੀਤਾ ਜਾਣ ਵਾਲਾ 12ਵੀਂ ਸ਼੍ਰੇਣੀ ਦਾ ਨਤੀਜਾ ਮੁਲਤਵੀ

Address

Sadiq
Punjab

Website

Alerts

Be the first to know and let us send you an email when News PB04 posts news and promotions. Your email address will not be used for any other purpose, and you can unsubscribe at any time.

Contact The Business

Send a message to News PB04:

Videos

Share


Other Broadcasting & media production in Punjab

Show All

You may also like