11/04/2024
*ਖਾਲਸੇ ਦਾ ੪੨੫ਵਾਂ ਪ੍ਰਗਟ ਦਿਵਸ ਮਨਾ ਰਹੇ ਹਾਂ* ਪਰ?
*ਵਿਤਕਰੇ ਦੂਰ ਨਹੀਂ ਹੋ ਰਹੇ?*
ਗੁਰੂ ਨਾਨਕ ਸਾਹਿਬ ਜੀ ਵਲੋਂ ਸਮਾਜਕ ਬਰਾਬਰੀ ਤਹਿਤ,
*॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥(ਮਃ ੧){੪੭੩}*
*ਅਰਥ*:-ਜਿਸ ਇਸਤ੍ਰੀ (ਜਾਤੀ) ਤੋਂ ਰਾਜੇ (ਭੀ) ਜੰਮਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ।,
ਦਾ ਨਾਅਰਾ ਮਾਰ ਕੇ ਪੁਰਸ਼ ਇਸਤਰੀ ਵਿਚ ਸਦੀਆਂ ਤੋਂ ਕੀਤੇ *ਭੇਦ ਭਾਵ* ਨੂੰ ਨਕਾਰ ਦਿੱਤਾ ਗਿਆ॥
▪️ *ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਾਹੁਲ ਦੇ ਕੇ *ਸਿੰਘ* ਅਤੇ *ਕੌਰ* *ਦੋਨਾ ਨੂੰ ਬਰਾਬਰ ਦਾ ਦਰਜਾ ਦਿੱਤਾ॥*
▪️ *ਗੁਰੂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਵਿਚ ਇਸੇ ਵਿਸ਼ੇ ਨੂੰ ਮੁਹਰ ਲਗਾਈ ਗਈ ਅੱਤੇ ਲਿਖਿਆ ਗਿਆ:-*
▪️ *ਸਿੱਖ* *ਸ਼ਬਦ ਤੋਂ ਭਾਵ ਹੈ (ਇਸਤਰੀ ਜਾਂ ਪੁਰਸ਼ ਦੋਨਾਂ ਲਈ ਹੈ)....*{ਦੇਖੋ; ਸਿੱਖ ਦੀ ਤਾਰੀਫ}
▪️ *ਸੰਗਤ ਵਿਚ ਕੀਰਤਨ / ਗੁਰਬਾਣੀ ਦੀ ਕਥਾ ਕੇਵਲ ਸਿੱਖ ਹੀ ਕਰ ਸਕਦਾ ਹੈ...*(ਦੇਖੋ ਕੀਰਤਨ/ ਗੁਰਬਾਣੀ ਦੀ ਕਥਾ)
▪️ *ਤਖਤਾਂ ਦੇ ਖਾਸ ਅਸਥਾਨ ਉੱਤੇ ਕੇਵਲ ਰਹਿਤਵਾਨ ਅੰਮ੍ਰਿਤਧਾਰੀ ਸਿੰਘ {ਸਿੰਘ ਜਾਂ ਸਿੰਘਣੀ} ਹੀ ਚੜ੍ਹ ਸਕਦੇ ਹਨ॥ ...*.(ਦੇਖੋ ਗੁਰਦੁਆਰੇ)
▪️ *ਦੀਵਾਨ ਸਮੇਂ ਸੰਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੇਵਲ ਸਿੱਖ {ਮਰਦ ਜਾਂ ਤੀਵੀਂ} ਹੀ ਬੈਠਣ ਦਾ ਅਧਿਕਾਰੀ ਹੈ॥...*(ਦੇਖੋ ਹੁਕਮ ਲੈਣਾ)
▪️ *ਅੰਮ੍ਰਿਤ ਛਕਾਉਣ ਲਈ ਘੱਟ ਤੋਂ ਘੱਟ ਛੇ ਤਿਆਰ ਬਰ ਤਿਆਰ ਸਿੰਘ ਹਾਜ਼ਰ ਹੋਣ॥....ਇਨ੍ਹਾਂ ਵਿਚ ਸਿੰਘਣੀਆਂ ਭੀ ਹੋ ਸਕਦੀਆਂ ਹਨ॥.....*(ਦੇਖੋ ਅੰਮ੍ਰਿਤ ਸੰਚਾਰ (ਅ))
*ਪਰ*
*ਅੱਜ ਤੱਕ ਸਿੱਖਾਂ ਦੇ ਕੇਂਦਰੀ ਅਸਥਾਨ ਅਤੇ ਸੱਭ ਤੋਂ ਪਹਿਲੇ ਗੁਰਦੁਆਰਾ ਸਾਹਿਬ*
▪️ *ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ *ਬੀਬੀਆਂ* ਨੂੰ *ਕੀਰਤਨ ਕਰਨ ਦੀ ਆਗਿਆ ਨਹੀਂ??*
▪️ *ਅੰਮ੍ਰਿਤ ਸੰਚਾਰ ਵਿਚ ਬੀਬੀਆਂ ਦੇ ਸ਼ਾਮਲ ਹੋਣ ਦੀ ਵਿਰੋਧਤਾ ਕੀਤੀ ਜਾਂਦੀ ਹੈ ਆਦਿ....*
*ਕਿਆ ਇਹ ਗੁਰਬਾਣੀ, ਗੁਰੂ ਪੰਥ ਦੇ ਹੁਕਮਾਂ ਦੀ ਖੁਲ੍ਹੇ ਤੋਰ ਉਲੰਘਣਾ ਨਹੀਂ?*
*ਸਿੱਖ ਰਹਿਤ ਮਰਯਾਦਾ ਨੂੰ ਲਾਗੂ ਕਰਾਉਣ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਿਸ਼ੇ ਤੇ ੪੨੫ ਵੇਂ *ਖਾਲਸਾ ਪ੍ਰਗਟ ਦਿਵਸ* ਤੇ *ਕੀ ਸੰਦੇਸ਼ ਦੇ ਰਹੀ ਹੈ?* ਕੌਮ ਪੁੱਛ ਰਹੀ ਹੈ?
*ਕਿਆ ਸ੍ਰੀ ਅਕਾਲ ਤਖਤ ਸਾਹਿਬ ਜੀ ਅੱਤੇ ਹੋਰ ਤਖਤ ਸਾਹਿਬਾਨ ਦੇ ਮਾਣਯੋਗ *ਜੱਥੇਦਾਰ* ਸਾਹਿਬਾਨ ਕੌਮ ਨੂੰ *ਇਸ ਵਿਤਕਰੇ* *ਨੂੰ ਦੂਰ ਕਰਨ ਦੇ ਆਦੇਸ਼ ੪੨੫ ਵੇਂ ਪ੍ਰਗਟ ਦਿਵਸ ਤੇ ਦੇਣਗੇ?*
ਕੌਮ ਆਸ ਕਰ ਰਹੀ ਹੈ॥
ਇੰਦਰ ਬੀਰ ਸਿੰਘ ਕਸ਼ਮੀਰੀ