24/10/2023
|| Trail of tears || ਹੰਝੂਆਂ ਦੀਆਂ ਡਾਰਾਂ ||
1838 ਦੀ ਗੱਲ ਹੈ। ਅਮਰੀਕਾ ਦੇ ਦੱਖਣ ਪੂਰਬੀ ਰਾਜਾਂ ਜੋਰਜੀਆ ਤੇ ਅਲਬਾਮਾ ਚੋਂ ਮੂਲਨਿਵਾਸੀ ਇੰਡੀਅਨ ਲੋਕਾਂ ਨੂੰ ਕੱਢਣ ਵਾਸਤੇ ਐਕਟ ਪਾਸ ਕੀਤਾ ਗਿਆ। ਉਸ ਵਕਤ ਐਂਡਰਿਊ ਜੈਕਸਨ ਰਾਸ਼ਟਰਪਤੀ ਸੀ।
ਕਾਰਨ ਇਹ ਸੀ ਕਿ ਯੂਰੋਪ ਦੇ ਗੋਰੇ ਉਥੇ ਆਪ ਆ ਕੇ ਵੱਸਣਾ ਚਾਹੁੰਦੇ ਸਨ. ਲੱਗਭੱਗ 60,000 ਮੂਲਨਿਵਾਸੀ ਲੋਕ ਧੱਕੇ ਨਾਲ ਖਦੇੜੇ ਗਏ. ਉਹਨਾਂ ਨੂੰ ਤਕਰੀਬਨ 1200 ਮੀਲ ਦਾ ਲੰਬਾ ਪੈਂਡਾ ਤਹਿ ਕਰਕੇ ਓਕਲਾਹੋਮਾ ਵਿੱਚ ਭੇਜਿਆ ਗਿਆ. ਰਸਤੇ ਵਿੱਚ ਠੰਡ, ਭੁੱਖ, ਪਿਆਸ, ਬਲਾਤਕਾਰ, ਆਰਮੀ ਦੀ ਲੁੱਟ ਮਾਰ ਤੇ ਕੁੱਟ ਮਾਰ ਕਰਕੇ ਲੱਗਭੱਗ 4000 ਲੋਕ ਮਾਰੇ ਗਏ.
ਇਸ ਨੂੰ Trail of Tears ਦਾ ਨਾਮ ਦਿੱਤਾ ਗਿਆ।
ਰਾਸ਼ਟਰਪਤੀ ਐਂਡਰਿਊ ਜੈਕਸਨ ਦੀ ਫੋਟੋ 20 ਡਾਲਰ ਦੇ ਨੋਟ ਤੇ ਹੈ।
ਅੱਜ ਲੱਗਭੱਗ 200 ਸਾਲ ਬਾਦ ਵੀ ਚਿਰੋਕੀ ਇੰਡੀਅਨ 20 ਡਾਲਰ ਦਾ ਨੋਟ ਨਹੀਂ ਲੈਂਦੇ। 10-10 ਡਾਲਰ ਦੇ ਦੋ ਨੋਟ ਲੈ ਲੈਣਗੇ।