ਮੌਲਸਰੀ

  • Home
  • ਮੌਲਸਰੀ

ਮੌਲਸਰੀ ਸਾਹਾਂ ਦੇ ਹਿੱਸੇ ਦੀ ਮੌਲਸਰੀ...

"तुम जो बिछड़े हो जल्दबाज़ी में यार तुम रूठ भी तो सकते थे "~ महशर आफ़रीदी 🍃
30/07/2024

"तुम जो बिछड़े हो जल्दबाज़ी में यार
तुम रूठ भी तो सकते थे "

~ महशर आफ़रीदी 🍃

ਤੇਰੇ ਕੋਲ ਬੈਠਾ ਮੈਂਸੁੱਚਾ ਜਿਆ ਹੁੰਨਾਂਸੋਹਣੇ ਮਨ ਵਾਲਾਜੀਅ ਆਉੰਦਾਮੇਰੇ ਕੋਲੋਂ ਹੋਈ ਔਰਤ ਨਾਲ ਜ਼ਿਆਦਤੀ ਦੀ ਮਾਫ਼ੀ ਮੰਗ ਲਵਾਂਪੁਰਸ਼ ਵੱਲੋੰ ਹੋਈ ਕ...
01/07/2024

ਤੇਰੇ ਕੋਲ ਬੈਠਾ ਮੈਂ
ਸੁੱਚਾ ਜਿਆ ਹੁੰਨਾਂ
ਸੋਹਣੇ ਮਨ ਵਾਲਾ
ਜੀਅ ਆਉੰਦਾ
ਮੇਰੇ ਕੋਲੋਂ ਹੋਈ ਔਰਤ ਨਾਲ ਜ਼ਿਆਦਤੀ ਦੀ ਮਾਫ਼ੀ ਮੰਗ ਲਵਾਂ
ਪੁਰਸ਼ ਵੱਲੋੰ ਹੋਈ ਕੁਲ ਨਾਰੀ ਨਾਲ ਬਦਸਲੂਕੀ ਦੀ

ਸੱਜਣੀ
ਮੇਰੀ ਮੁਟਿਆਰ ਧੀ
ਬਾਹਾਂ ਫੈਲਾ ਕੇ ਆਖਦੀ
Dada, I need your hug
ਤੇ ਜਿਸ ਬੇਬਾਕੀ ਨਾਲ ਗਲ ਲਾਉੰਦੀ
ਅਜਿਹੀ ਮਹਿਫੂਜ ਥਾਂ
ਮੇਰੇ ਕੋਲ
ਹੋਰ ਕੁੜੀ ਲਈ ਕਿਉੰ ਨਹੀਂ
ਹੋਰ ਆਦਮੀ ਲਈ ਮੇਰੀ ਧੀ ਕੋਲ ਅਜਿਹੀ ਭਰੋਸਗੀ ਕਿਉੰ ਨਹੀਂ

ਸੱਜਣੀ
ਇਹ ਕਿਸ ਤਰ੍ਹਾਂ ਦੇ ਹਾਂ ਅਸੀਂ

ਭੋਗ ਹੋਈ ਨਾਰੀ ਲਈ ਮੇਰੇ ਕੋਲ ਇਹ ਡੀਂਗ ਕੇਹੀ
ਇਹ ਕਿਸ ਫ਼ਤਿਹ ਦਾ ਪਰਚਮ
ਤੇ ਬਦਲੇ ‘ਚ
ਔਰਤ ਕੋਲ ਇਹ ਵਿਚਾਰਗੀ !

ਸੱਜਣੀ
ਇਹ ਪੈਣ ਵੇਲੇ ਇੱਕੋ ਜਿਹੇ ਮਨ
ਉੱਠਦੇ ਇੱਕੋ ਜਿਹੇ ਕਿਉਂ ਨਹੀਂ
ਕਿਸ ਜਿੱਤ ਦਾ ਠਹਾਕਾ ਲਾ ਰਿਹਾ ਹੈ ਨਰ
‘ਤੇ ਔਰਤ ਦਾ ਕਿਸ ਤਰਾਂ ਗੁੰਮ ਗਿਆ ਕੋਈ ਗੌਰਵ

ਸੱਜਣੀ
ਮੈਂ ਸਮਝ ਨਹੀਂ ਪਾ ਰਿਹਾ
ਆਪਾਂ ਕਿਸ ਤਰਾਂ ਹੋਏ ਧਰਤੀ ਦੀ ਸ਼੍ਰੇਸ਼ਟ ਜਾਤੀ

ਸੱਜਣੀ
ਧੀਆਂ ਜੋ ਇੱਥੋੰ
ਰੁੱਸੀਆਂ , ਉਦਾਸੀਆਂ ਤੁਰੀਆਂ
ਉਹਨਾਂ ਨੂੰ ਸੁਨੇਹਾਂ ਭੇਜ
ਆਉਣ ਵਾਲੀਆਂ ਬਾਲੜੀਆਂ ਕੋਲ ਸਾਡੇ ਕੋਹਜ ਦੀ ਗੱਲ ਨਾ ਕਰਨ
ਕੁੱਖਾਂ ਇਨਕਾਰੀ ਹੋ ਗਈਆਂ
ਤਾਂ ਰੱਬ ਦੀ ਬਾਤ ਅਗਾਂਹ ਕੌਣ ਤੋਰੇਗਾ

ਸੱਜਣੀ
ਕੁਝ ਆਖ
ਮੈਨੂੰ ਜ਼ਾਰ ਜ਼ਾਰ ਰੁਆ ਦੇ ।।

~ | ਪੌਣਪਾਣੀ | ਸੇਵਕ ਸਿੰਘ |🍃

ਆਖ਼ਰੀ ਪੰਨਾਐ ਜ਼ਿੰਦਗੀ!ਤੂੰ ਮੇਰੀ ਕਿਤਾਬ ਦੇਆਖ਼ਰੀ ਪੰਨੇ ਵਾਂਗ ਏਂਤੈਨੂੰ ਸਮੇਟਣਾ ਹੋਵੇਗਾਆਪਣਾ ਆਪਤੂੰ ਖ਼ੁੱਲੀ ਨਜ਼ਮ ਵਾਂਗਮੇਰੇ ਖਿਲਾਰ ਦੇ ਮੇਚਆ ਗਈਮੈਂ...
20/06/2024

ਆਖ਼ਰੀ ਪੰਨਾ

ਐ ਜ਼ਿੰਦਗੀ!
ਤੂੰ ਮੇਰੀ ਕਿਤਾਬ ਦੇ
ਆਖ਼ਰੀ ਪੰਨੇ ਵਾਂਗ ਏਂ

ਤੈਨੂੰ ਸਮੇਟਣਾ ਹੋਵੇਗਾ
ਆਪਣਾ ਆਪ
ਤੂੰ ਖ਼ੁੱਲੀ ਨਜ਼ਮ ਵਾਂਗ
ਮੇਰੇ ਖਿਲਾਰ ਦੇ ਮੇਚ
ਆ ਗਈ

ਮੈਂ ਸ਼ਬਦਾਂ ਦਾ ਜਾਦੂਗਰ
ਤੇਰੇ ਹਰ ਚਿਹਰੇ ਅਤੇ
ਹਰ ਅਦਾਅ ਲਈ
ਢੂੰਡਦਾ ਰਿਹਾ ਕੋਈ
ਢੁੱਕਵਾਂ ਰੂਪਕ

ਲੱਭਦਾ ਰਿਹਾ,
ਇਵੇਂ ਹੀ ਮੈਂ
ਤੇਰੀ ਖ਼ੁਸ਼ੀ ਲਈ
ਉਜਾੜਾਂ ਵਿਚੋਂ ਫੁੱਲ
ਨਖ਼ਲਿਸਤਾਨ ਵਿਚੋਂ
ਟਿਕੀ ਹੋਈ ਝੜੀ
ਸੁੱਕੇ ਵਿਚ ਵਹਿੰਦੀ
ਡੂੰਘੀ ਨਦੀ

ਮੈਂ ਤੈਨੂੰ ਜੱਫੀਆਂ
ਵਿਚ ਲਿਖਦਾ ਰਿਹਾ
ਅੱਖਾਂ ਵਿਚ ਮੀਚਦਾ ਰਿਹਾ
ਦਰਿਆਵਾਂ ਵਿਚ
ਬੇੜੀਆਂ ਵਾਂਗ ਤਾਰਦਾ ਰਿਹਾ
ਦਰੋਪਤੀ ਵਾਂਗ, ਜੂਹਿਆਂ
ਵਿਚ ਹਾਰਦਾ ਰਿਹਾ

ਅਨੇਕਾਂ ਹੜ੍ਹਾਂ ਵਿਚ ਸਾਂਭਦਾ ਰਿਹਾ
ਸਿਰਫ ਤੇਰੇ ਨਾਂ ਤੋਂ
ਤੈਨੂੰ ਨਾ ਪੁਕਾਰ ਸਕਿਆ
ਇੰਜ ਮੈਂ ਤੈਨੂੰ ਬਹੁਤ ਬਾਰ
ਹੋਰਨਾ ਨਾਵਾਂ ਦੀਆਂ 'ਵਾਜਾਂ
ਲੈ ਕੇ ਪੁਕਾਰਦਾ ਰਿਹਾ

ਐ ਜ਼ਿੰਦਗੀ! ਮੈਂ ਬੇ-ਵਜ਼ਾਹ
ਸਾਰੀ ਉਮਰ ਤੈਨੂੰ
ਕਿਤਾਬ ਦੇ ਆਖਰੀ ਪੰਨੇ ਵਾਂਗ
ਖ਼ਾਹਮਖ਼ਾਹ ਵਾਰ ਵਾਰ ਮਾਰਦਾ ਰਿਹਾ !

~ Gurdev Chauhan 🍃

🌟 ਤਾਰਾ 🌟ਰਣਧੀਰ ਦੀ ਕਿਤਾਬ ‘ਖ਼ਤ ਜੋ ਲਿਖਣੋ ਰਹਿ ਗਏ ‘ ਦੀ ਆਖ਼ਿਰੀ  ਪਰ ਬਹੁਤ ਪਿਆਰੀ ਨਜ਼ਮ ਐ - ‘ਤਾਰਾ’ ! ਇਸ ਨਜ਼ਮ ਦੀ ਆਖ਼ਿਰੀ ਸਤਰ ਐ -      ...
18/06/2024

🌟 ਤਾਰਾ 🌟

ਰਣਧੀਰ ਦੀ ਕਿਤਾਬ ‘ਖ਼ਤ ਜੋ ਲਿਖਣੋ ਰਹਿ ਗਏ ‘ ਦੀ ਆਖ਼ਿਰੀ ਪਰ ਬਹੁਤ ਪਿਆਰੀ ਨਜ਼ਮ ਐ - ‘ਤਾਰਾ’ ! ਇਸ ਨਜ਼ਮ ਦੀ ਆਖ਼ਿਰੀ ਸਤਰ ਐ -

ਤੁਸੀਂ ਤਾਰਾ ਵੇਖਿਆ ਕਿਤੇ ?

ਇਸ ਨਜ਼ਮ ਨੂੰ ਮੁਕਾਉਂਦਿਆਂ ਜਿਵੇਂ ਜਾਨ ਹੀ ਮੁੱਠੀ ‘ਚ ਆ ਗਈ ਹੋਵੇ !

ਮੇਰਾ ਜੀਅ ਕੀਤਾ ਮੈਂ ਦੱਸਾਂ ਕਿ ਹਾਂ ਮੈਂ ਤਾਰਾ ਵੇਖਿਆ ! ਮੈਂ ਤਾਰਾ ਹੀ ਨਹੀਂ ਵੇਖਿਆ ਸਗੋਂ ਲੇਖਕ ਨੂੰ ਤਾਰੇ ਨੂੰ ਵੇਖਦਿਆਂ ਵੀ ਵੇਖਿਆ ! ਤਾਰੇ ਨੂੰ ਵੇਖਣ ਲਈ ਜਿਹੜੀ ਸੰਵੇਦਨਸ਼ੀਲਤਾ ਨਾਲ ਹੰਝੂ ਸਿਆਹੀ ‘ਚ ਢਲਿਆ , ਮੈਂ ਉਹਨੂੰ ਵੀ ਵੇਖਿਆ ਤੇ ਮਹਿਸੂਸ ਕੀਤਾ ! ਜੀਅ ਤਾਂ ਇਹ ਵੀ ਕੀਤਾ ਸੀ ਮੈਂ ਆਖ਼ਰੀ ਸਤਰ ਦੇ ਸਵਾਲ ਦਾ ਜਵਾਬ ਮੈਂ ਦਰਵਾਜ਼ਾ ਖੜਕਾ ਕੇ ਦੇਵਾਂ , ਪਰ ਨਹੀਂ ਦਿੱਤਾ ! ਬੱਸ ਲੱਭ ਪਿਆ ਤੇ ਸਾਂਭ ਲਿਆ ! ਜਿੰਨੇ ਦੋਸਤ ਮਿਲੇ ਕਵਿਤਾ ਵਾਲੇ ਮੈਂ ਇਸ ਨਜ਼ਮ ਦਾ ਜ਼ਿਕਰ ਕੀਤਾ , ਪਰ ਦਿਲ ਕਰਦਾ ਸੀ ਕਿ ਜਿਹਨੇ ਨਹੀਂ ਵੇਖਿਆ ਤਾਰੇ ਨੂੰ , ਉਹ ਵੀ ਦੇਖੇ ! ਜਿਹਨੂੰ ਕੁਝ ਮਹਿਸੂਸ ਹੁੰਦਾ ਐ, ਉਹ ਉਹਦੇ ਦਰਦ ਨੂੰ ਮਹਿਸੂਸ ਕਰ ਹੀ ਲਵੇਗਾ !

🌟

ਜਦ ਵੀ ਕੋਈ
ਨਵਾਂ ਨਵਾਂ ਮੁਹੱਲੇ ਚ ਆਉਂਦਾ
ਸਵੇਰੇ ਸਵੇਰੇ
ਉੱਚੀ ਉੱਚੀ ਹੀਰ ਗਾਉਂਦੇ ਤਾਰੇ ਨੂੰ ਸੁਣਦਾ
ਤਾਂ
ਇਕਦਮ ਸਹਿਮ ਜਾਂਦਾ
ਸੰਨਾਟਾ ਛਿੜਦੀ ਤਾਰੇ ਦੀ ਆਵਾਜ਼ ਸੁਣਕੇ

ਹੈਰਾਨ ਹੁੰਦਾ
ਐਡੇ ਸੁਵਖਤੇ …!

ਇਕ ਦਿਨ …ਦੋ ਦਿਨ
ਬਸ ਫਿਰ
ਆਵਾਜ਼ ਤੋਂ ਹੀ ਨਹੀਂ
ਬੁਝ ਰਹੇ ਬਲਬਾਂ ਦੀ ਗਿਣਤੀ ਤੋਂ ਹੀ
ਸਮਝ ਜਾਂਦਾ
ਕਿ ਤਾਰਾ ਆਇਆ …

ਮਹਿਜ਼ ਘੰਟਿਆਂ
ਕਦੇ ਪਲਾਂ ‘ਚ
ਹੈਰਾਨ ਕਰਦਾ ‘ਤਾਰਾ’ !
ਬਸ ਤਾਰਾ ਬਣਕੇ ਰਹਿ ਜਾਂਦਾ !

ਤਾਰਾ ਦਿਨ ‘ਚ ਕੀ ਕਰਦਾ —

ਕਦੇ ਚੌਂਕ ‘ਚ ਖੜ੍ਹਾ ਗਾਲ੍ਹਾਂ ਕੱਢਦਾ
ਲੰਘਦੇ ਰਾਹੀ ਨਾਲ ਰੋਸਾ ਕਰਦਾ
ਗੁਜ਼ਰ ਰਹੀ ਰੇਹੜੀ ਹੱਟੀ ਤੋਂ
‘ਉਮੀਦ’ ਰੱਖਦਾ ਕੋਈ ,
ਸਾਰਾ ਦਿਨ ਗਲੀਆਂ ਚ ਭਾਉਂਦਾ
ਟੋਭੇ ‘ਚ ਰੋੜੇ ਸੁੱਟਦਾ
ਕਦੇ ਹੱਸਦਾ ਭੱਜਦਾ
ਕਦੇ ਗਾਉਂਦਾ

ਹੱਸਦੇ ਗਾਉਂਦੇ ਤਾਰੇ ਕੋਲੋਂ
ਕਿਸੇ ਇਕ ਥਾਂ ਟਿਕਿਆ ਨਾ ਜਾਂਦਾ !

ਕੋਈ ਕਹਿੰਦਾ ਤਾਰਿਆ
“ਤੇਰਾ ਵਿਆਹ ਕਰੀਏ ਓਏ !!!”
ਜਵਾਬ ‘ਚ ਉਹ
ਪਿਓ ਦੇ ਛਿੱਤਰ ਤਲਾਸ਼ਦਾ
ਸਿਵਿਆਂ ਵੱਲ ਝਾਕਦਾ
ਆਪਣੀ ਹਿੱਕ ਤੇ ਹੱਥ ਰੱਖ
ਦੂਰ ਭੱਜ ਜਾਂਦਾ !

ਕੋਈ ਨਹੀਂ ਸੋਚਦਾ
ਭੱਜਿਆ ਜਾਂਦਾ ਤਾਰਾ
ਕੀ ਸੋਚਦਾ ?

ਬਸ
ਵਕਤ ਬੇਵਕਤ ਕਿਸੇ ਡਰ ਤੇ ਜਾ ਖੜਕਦਾ
ਅੰਦਰੋਂ ਗਾਲ੍ਹ ਆਉਂਦੀ ਨਫ਼ਰਤ ਨਾਲ ਭਰਕੇ
ਕਦੇ ਕੋਈ ਹਮਦਰਦੀ ਚ ਭਿੱਜ ਕੇ

ਲੋਕਾਂ ਦਾ ਰੋਸਾ ਹੈ
ਤਾਰਾ ਉਹਨਾਂ ਦੇ ਕੰਮ ਨਹੀਂ ਕਰਦਾ
ਟੂਟੀ ਤੋਂ ਪਾਣੀ ਨਹੀਂ ਭਰਦਾ
ਲੰਘੀ ਲਾਰੀ ਬਾਰੇ ਪੁੱਛਣ ਤੇ ਵੀ ਹਨ ਨਾਂਹ ਨਹੀਂ ਕਰਦਾ
ਨਾ ਹੀ ਚੰਗਾ ਹੋਣ ਦੀ ਕਰਦਾ ਕੋਈ ਭਵਿੱਖਬਾਣੀ !

ਤਾਰਾ ਬਸ ਇੱਕੋ ਕੰਮ ਜਾਣਦਾ
ਸੁਵਖਤੇ ਉੱਠਦਾ
ਟੋਟਿਆਂ ‘ਚ ਹੀਰ ਗਾਉਂਦਾ !

ਹੁਣ ਮੁਹੱਲੇ ਦੇ ਨਵੇਂ ਕਿਰਾਏਦਾਰ
ਸੁਵਖਤੇ ਗਾਉਂਦੇ ਤਾਰੇ ਨੂੰ ਸੁਣ
ਹੈਰਾਨ ਨਹੀਂ ਹੁੰਦੇ
ਨਾ ਪਰੇਸ਼ਾਨ ਹੋਏ ਨੇ ਕਦੇ

ਤਾਰਾ ਚੁੱਪਚਾਪ
ਛਿਪ ਜਾਂਦਾ ਹੈ ਪੂਰਬ ਦੇ ਓਹਲੇ
ਕਦੇ ਪੱਛਮ ਦੀ ਓਟ ‘ਚ ਜਾ ਕੇ !

ਤਾਰਾ ਬਸ ਹੀਰ ਗਾਉਂਦਾ ਹੈ
ਬਿਨਾ ਕੋਈ ਦਿਨ ਭੁੱਲੇ !

ਗੂੜ੍ਹੀ ਨੀਂਦਰ ਸੁੱਤੇ ਲੋਕਾਂ ਨੂੰ
ਤਾਰਾ ਨਹੀਂ ਸੁਣਦਾ
ਨਾ ਹੀ ਇਹਨਾਂ ਤਾਰਾ ਵੇਖਿਆ ਕਦੇ
………………………….
ਤੁਸੀਂ ਤਾਰਾ ਵੇਖਿਆ ਕਿਤੇ ?

🍃❤️🍃ਕਵਿਤਾ ਲਿਖਣ , ਪੜ੍ਹਨ ਤੇ ਜਿਉਣ ਵਾਲੇ ਸਾਰੇ ਪਿਆਰੇ ਲੋਕਾਂ ਨੂੰ ਰਣਧੀਰ ਦੀ ਕਿਤਾਬ ‘ਖ਼ਤ … ਜੋ ਲਿਖਣੋ ਰਹਿ ਗਏ ‘ ਨੂੰ ਭਾਰਤੀ ਸਾਹਿਤ ਅਕੈਡਮੀ ਦੇ ਯੁਵਾ ਪੁਰਸਕਾਰ ਲਈ ਚੁਣਿਆ ਜਾਣਾ ਮੁਬਾਰਕ !🍃❤️🍃

ਇਸ਼ਕ਼ ਰੌਸ਼ਨੀ ਮੇਰੇ ਲਈ …❤️
25/05/2024

ਇਸ਼ਕ਼ ਰੌਸ਼ਨੀ ਮੇਰੇ ਲਈ …❤️

ਨਾ ਰੰਗਾਂ ਦੀ ਜੁੜੀ ਮਹਿਫ਼ਲ ਨਾ ਮੇਲੇ ਜੁਗਨੂੰਆਂ ਦੇ,ਬੜਾ ਡਿੱਠਾ ਤਿਰੇ ਪਿਛੋਂ ਨਸੀਬਾ ਆਜ਼ਮਾ ਕੇ ।ਉਹ ਆਪਣੇ ਘਰ 'ਚ ਹੀ ਕਟਦਾ ਜਲਾਵਤਨੀ ਜਿਹੇ ਦਿਨ,ਕਿ...
25/05/2024

ਨਾ ਰੰਗਾਂ ਦੀ ਜੁੜੀ ਮਹਿਫ਼ਲ ਨਾ ਮੇਲੇ ਜੁਗਨੂੰਆਂ ਦੇ,
ਬੜਾ ਡਿੱਠਾ ਤਿਰੇ ਪਿਛੋਂ ਨਸੀਬਾ ਆਜ਼ਮਾ ਕੇ ।

ਉਹ ਆਪਣੇ ਘਰ 'ਚ ਹੀ ਕਟਦਾ ਜਲਾਵਤਨੀ ਜਿਹੇ ਦਿਨ,
ਕਿਸੇ ਦਿਨ ਵੇਖ ਜਾ 'ਜਗਤਾਰ' ਆਪਣੇ ਨੂੰ ਤੂੰ ਆ ਕੇ !

~ ਡਾ. ਜਗਤਾਰ 🍃

देर रात धीमे से डरावने सच भीबताये जा सकते हैं-इसलिए बता रहा हूँ-किकुछ मरुस्थलों में कभी नहीं होगी बारिश,समुन्दर हरदम खार...
14/05/2024

देर रात
धीमे से डरावने सच भी
बताये जा सकते हैं-
इसलिए बता रहा हूँ-
कि

कुछ मरुस्थलों में कभी नहीं होगी बारिश,
समुन्दर हरदम खारे ही रहेंगे,
और
कुछ ज़ख्म कभी नहीं भर पाएंगे।।

~ Kitabganj 🍃

ਤੇਰਾ ਸਾਥ ਹੁੰਦਾ !ਅਸੀਂ ਝੂਠ ਦੇ ਟੁਕੜਿਆਂ ਤੇ ਸੱਚ ਲਿਖ ਲੈਂਦੇ ਕੰਨਾ ’ਚ ਰੂੰ ਦੇ ਕੇ ਵਿਚਰਦੇਜਿੱਤ ਨੂੰ ਅੱਗੇ ਲਾ ਕੇ ਕੋਈ ਵੀ ਖੇਡ ਖੇਡਦੇਸ਼ਬਦਾਂ ਜ...
14/05/2024

ਤੇਰਾ ਸਾਥ ਹੁੰਦਾ !
ਅਸੀਂ ਝੂਠ ਦੇ ਟੁਕੜਿਆਂ ਤੇ ਸੱਚ ਲਿਖ ਲੈਂਦੇ
ਕੰਨਾ ’ਚ ਰੂੰ ਦੇ ਕੇ ਵਿਚਰਦੇ
ਜਿੱਤ ਨੂੰ ਅੱਗੇ ਲਾ ਕੇ ਕੋਈ ਵੀ ਖੇਡ ਖੇਡਦੇ
ਸ਼ਬਦਾਂ ਜਾਂ ਅਰਥਾਂ ਦੇ ਹੱਥੋਂ ਕਦੇ ਨਾ ਹਾਰਦੇ !

~ Darshan Buttar🍃

🍃ਸੁਖਵਿੰਦਰ ਅੰਮ੍ਰਿਤ ਜੀ ਦੀ ਕਲਮ ਤੋਂ ———-ਪਿਆਰੇ ਮੁਰਸ਼ਦ ਤੁਸੀਂ ਕਿਹਾ ਹੈ : ਜਦੋਂ ਤਕ ਲਫ਼ਜ਼ ਜਿਉਂਦੇ ਨੇਸੁਖ਼ਨਵਰ ਜਿਉਣ ਮਰ ਕੇ ਵੀਉਹ ਕੇਵਲ ਜਿਸ...
13/05/2024

🍃ਸੁਖਵਿੰਦਰ ਅੰਮ੍ਰਿਤ ਜੀ ਦੀ ਕਲਮ ਤੋਂ ———-

ਪਿਆਰੇ ਮੁਰਸ਼ਦ

ਤੁਸੀਂ ਕਿਹਾ ਹੈ :
ਜਦੋਂ ਤਕ ਲਫ਼ਜ਼ ਜਿਉਂਦੇ ਨੇ
ਸੁਖ਼ਨਵਰ ਜਿਉਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ
ਜੋ ਸਿਵਿਆਂ ਵਿਚ ਸਵਾਹ ਬਣਦੇ
ਇਸ ਸੱਚੇ ਸ਼ੇਅਰ ਅਨੁਸਾਰ ਤੁਸੀਂ ਸਦਾ ਸਾਡੇ ਸੰਗ ਹੋ , ਸੰਗ ਹੀ ਰਹੋਗੇ ।
ਪੰਜਾਂ ਤੱਤਾਂ ਤੋਂ ਮੁਕਤ ਹੋ ਕੇ ਵੀ ਤੁਸੀਂ ਆਪਣੇ ਲਫ਼ਜ਼ਾਂ ਰਾਹੀਂ, ਆਪਣੀ ਸੁਹਣੀ ਸੁਖ਼ਨਵਰੀ ਰਾਹੀਂ ਸਾਡੇ ਪ੍ਰੇਰਨਾ ਸਰੋਤ ਬਣੇ ਰਹੋਗੇ ।
ਤੁਹਾਡਾ ਦੁਨੀਆਂ ‘ਤੇ ਆਉਣਾ, ਅਤੇ ਸੁਹਣਾ, ਸਿਰਜਣਾਤਮਕ, ਤੇਜਸੱਵੀ,ਜੀਵਨ ਜਿਉਂ ਕੇ ਬਿਨਾਂ ਕਿਸੇ ਕਸ਼ਟ ਤੋਂ ਬਿਨਾਂ ਕਿਸੇ ਆਹਟ ਤੋਂ ਆਪਣੇ ਸਹਿਜ ਸੁਭਾਅ ਵਾਂਗ , ਇਸ ਫ਼ਾਨੀ ਜਹਾਨ ਤੋਂ ਵਿਦਾ ਹੋ ਜਾਣਾ ਵੀ ਕੁਦਰਤ ਦੀ ਕਿਸੇ ਅਸੀਸ ਵਰਗਾ ਹੀ ਜਾਪਦਾ ਹੈ । ਜਿਉਂਦੇ ਜੀਅ ਵੀ ਕੁਦਰਤ ਨੇ ਤੁਹਾਨੂੰ ਮੋਹ-ਮਾਣ ਦੇ ਫੁੱਲਾਂ ਨਾਲ ਨਿਵਾਜ਼ੀ ਰੱਖਿਆ ਤੇ ਲਿਜਾਣ ਵੇਲੇ ਵੀ ਫੁੱਲਾਂ ਵਾਂਗ ਬੋਚ ਕੇ ਲੈ ਗਈ ।ਕੰਡੇ ਦੀ ਚੋਭ ਜਿੰਨਾਂ ਵੀ ਦਰਦ ਨਹੀਂ ਹੋਣ ਦਿੱਤਾ…।ਅਜਿਹੀ ਜ਼ਿੰਦਗੀ ਅਤੇ ਅਜਿਹੀ ਰੁਖ਼ਸਤੀ ਉਸ ਦੀ ਰਹਿਮਤ ਸਦਕਾ ਹੀ ਨਸੀਬ ਹੁੰਦੀ ਹੈ ।
ਹੇ ਸੁਖ਼ਨਵਰ, ਕਾਇਆ ਸਰੂਪ ਵਿਚ ਤੁਹਾਡਾ ਇਸ ਜਹਾਨ ‘ਤੇ ਹੋਣਾ ਤੁਹਾਡੇ ਪਾਠਕਾਂ-ਮੁਰੀਦਾਂ ਲਈ ਬਹੁਤ ਵੱਡਾ ਧਰਵਾਸ ਸੀ । ਅੱਜ ਕੋਈ ਸੰਘਣੀ ਛਾਂ ਸਾਡੇ ਸਿਰਾਂ ਤੋਂ ਉਠ ਗਈ ਹੈ…ਮਈ ਦੇ ਮਹੀਨੇ ਦੀ ਤਿੱਖੀ ਧੁੱਪ ਅਚਾਨਕ ਹੋਰ ਤਿੱਖੀ ਹੋ ਗਈ ਹੈ । ਕਵਿਤਾ ਦਾ ਮੂੰਹ ਮਸੋਸਿਆ ਗਿਆ ਹੈ । ਸ਼ਬਦ ਪੀਲੇ ਪੈ ਗਏ ਜਾਪਦੇ ਨੇ…। ਚੁਫੇਰੇ ਸੁੰਨ ਜਿਹੀ ਪਸਰ ਗਈ ਹੈ …ਜਿਵੇਂ ਵਕਤ ਤੁਰਦਾ ਤੁਰਦਾ ਥੱਕ ਗਿਆ ਹੋਵੇ । ਪਰ ਤੁਸੀਂ ਤਾਂ ਕਿਹਾ ਸੀ__’ ਮੈਂ ਤਾਂ ਸੂਰਜ ਹਾਂ ਛੁਪ ਕੇ ਵੀ ਬਲਦਾਂ, ਸ਼ਹਿਰ ਦੀ ਸ਼ਾਮ ਮੇਰੀ ਸ਼ਾਮ ਨਹੀਂ ‘ । ਹੇ ਸ਼ਬਦਾਂ ਦੇ ਜਾਦੂਗਰ ! ਤੁਹਾਡੇ ਇਸ ਹਕੀਕੀ ਸ਼ੇਅਰ ਤੋਂ ਅਤੇ ਤੁਹਾਡੀ ਅਮਰ ਸੁਖ਼ਨਵਰੀ ਤੋਂ ਕੌਣ ਮੁਨਕਰ ਹੋ ਸਕਦਾ ਹੈ ! ਸੱਚਮੁਚ ਤੁਹਾਡਾ ਜਲੌਅ, ਤੁਹਾਡਾ ਚਾਨਣ ਸਦੀਵੀ ਹੈ….।
ਪਿਆਰੇ ਮੁਰਸ਼ਦ,ਤੁਹਾਡੀ ਵਿਦਾ ਦੇ ਉਦਾਸ ਵਕਤ ਮੈਂ ਆਪਣੇ ਪਿਆਰਿਆਂ ਨਾਲ ਉਹ ਮੁਰਸ਼ਦਨਾਮਾ ਸਾਂਝਾ ਕਰ ਰਹੀ ਹਾਂ, ਜੋ ਮੈਂ ਤੁਹਾਡੀ ਅਕੀਦਤ ਵਿਚ ਡੁੱਬ ਕੇ ਬਹੁਤ ਸ਼ਰਧਾ ਨਾਲ ਲਿਖਿਆ ਹੈ ਤੇ ਤੁਹਾਨੂੰ ਬਹੁਤ ਪਸੰਦ ਹੈ….

ਮੁਰਸ਼ਦਨਾਮਾ____

ਮੁਹੱਬਤ ਵੇਦਨਾ ਨੇਕੀ ਹਲੀਮੀ ਤੇ ਵਫ਼ਾ ਪਾਤਰ
ਮਿਲਾ ਕੇ ਪੰਜ ਤੱਤ ਇਕ ਸਾਰ ਰੱਬ ਨੇ ਸਿਰਜਿਆ ਪਾਤਰ

ਸਮੇਂ ਦੇ ਗੰਧਲੇ ਪਾਣੀ ‘ਤੇ ਉਹ ਤਰਿਆ ਫੁੱਲ ਦੇ ਵਾਂਗੂੰ
ਸਮੇਂ ਦੇ ਸ਼ੋਰ ‘ਚੋਂ ਇਕ ਤਰਜ਼ ਬਣ ਕੇ ਉਭਰਿਆ ਪਾਤਰ

ਟਿਕੇ ਹੋਏ ਪਾਣੀਆਂ ਵਰਗਾ ਰਹੱਸਪੂਰਨ ਅਤੇ ਗਹਿਰਾ
ਹੈ ਚਿੰਤਨ ਦਾ ਸਮੁੰਦਰ ਤੇ ਤਰੱਨਮ ਦੀ ਹਵਾ ਪਾਤਰ

ਕਿਸੇ ਲਈ ਪੁਲ ਕਿਸੇ ਲਈ ਛਾਂ ਕਿਸੇ ਲਈ ਨੀਰ ਬਣ ਜਾਵੇ
ਕਿਸੇ ਦਾ ਰਹਿਨੁਮਾ ਬਣਿਆਂ ਕਿਸੇ ਦੀ ਆਸਥਾ ਪਾਤਰ

ਉਹ ਕੋਮਲ-ਮਨ ਹੈ ਤਾਂ ਹੀ ਹਰ ਕਿਸੇ ਨੂੰ ਆਪਣਾ ਲੱਗੇ
ਉਹ ਰੌਸ਼ਨ-ਰੂਹ ਹੈ ਤਾਂ ਹੀ ਨ੍ਹੇਰਿਆਂ ਵਿਚ ਜਗ ਰਿਹਾ ਪਾਤਰ

ਉਹਦੇ ਲਫ਼ਜ਼ਾਂ ‘ਚ ਉਹ ਲੱਜ਼ਤ ਉਹਦੇ ਬੋਲਾਂ ਦਾ ਉਹ ਲਹਿਜਾ
ਹਵਾ ਸਾਹ ਰੋਕ ਕੇ ਸੁਣਦੀ ਜਦੋਂ ਕੁਝ ਆਖਦਾ ਪਾਤਰ

ਖਿੜੇ ਗੁੰਚੇ ਜਗੇ ਦੀਵੇ ਤਰੰਗਿਤ ਹੋ ਗਏ ਪਾਣੀ
ਇਹ ਅਨਹਦ ਨਾਦ ਵਜਦਾ ਹੈ ਜਾਂ ਕਿਧਰੇ ਗਾ ਰਿਹਾ ਪਾਤਰ

ਉਹਦਾ ਬਿਰਖਾਂ ਨੂੰ ਸਿਜਦਾ ਹੈ ਉਹ ਸਾਜ਼ਾਂ ਦਾ ਹੈ ਸ਼ੈਦਾਈ
ਕਿਸੇ ਕੁਰਸੀ ਦੇ ਮੂਹਰੇ ਵੇਖਿਆ ਨਾ ਝੁਕ ਰਿਹਾ ਪਾਤਰ

ਕਦੇ ਵਿਹੜੇ ਦਾ ਬੂਟਾ ਹੈ ਗਯਾ ਦਾ ਰੁੱਖ ਕਦੇ ਜਾਪੇ
ਸ਼ਨਾਖ਼ਤ ਹੈ ਉਹ ਸਹਿਰਾ ਦੀ ਤੇ ਪਾਣੀ ਦਾ ਪਤਾ ਪਾਤਰ

ਕਿਸੇ ਜੋਗੀ ਦੀ ਧੂਣੀ ਹੈ ਕਿਸੇ ਕੁਟੀਆ ਦਾ ਦੀਵਾ ਹੈ
ਕਿਸੇ ਰਾਂਝੇ ਦੀ ਵੰਝਲੀ ਹੈ ਤੇ ਹਉਕੇ ਦੀ ਕਥਾ ਪਾਤਰ

ਕਦੇ ਉਹ ਤਪ ਰਹੇ ਸਹਿਰਾ ‘ਤੇ ਕਣੀਆਂ ਦੀ ਇਬਾਰਤ ਹੈ
ਕਦੇ ਧੁਖਦੇ ਹੋਏ ਜੰਗਲ ਦਾ ਲੱਗੇ ਤਰਜੁਮਾ ਪਾਤਰ

ਕਹੇ ਹਰ ਰੁੱਖ : ਮੇਰੇ ਦੁੱਖ ਦਾ ਨਗ਼ਮਾ ਬਣਾ ਪਿਆਰੇ
ਕਹੇ ਹਰ ਵੇਲ : ਮੈਨੂੰ ਆਪਣੇ ਗਲ਼ ਨਾਲ ਲਾ ਪਾਤਰ

ਪੜ੍ਹੇ ਜੋ ਵੀ ਇਹੀ ਆਖੇ : ਇਹ ਮੇਰੇ ਦੁੱਖ ਦਾ ਚਿਹਰਾ ਹੈ
ਡੁਬੋ ਕੇ ਖ਼ੂਨ ਵਿਚ ਕਾਨੀ ਜੋ ਅੱਖਰ ਲਿਖ ਰਿਹਾ ਪਾਤਰ

ਸਮੇਂ ਦੇ ਪੰਨਿਆਂ ‘ਤੇ ਜਗ ਰਿਹਾ ਸਿਰਤਾਜ ਹਸਤਾਖ਼ਰ
ਜ਼ਖ਼ੀਰਾ ਜਜ਼ਬਿਆਂ ਦਾ ਹੈ ਖ਼ਿਆਲਾਂ ਦੀ ਘਟਾ ਪਾਤਰ

ਹਵਾ ਵਿਚ ਹਰਫ਼ ਲਿਖਦਾ ਹੈ ਸੁਲਗਦਾ ਹੈ ਹਨੇਰੇ ਵਿਚ
ਕੋਈ ਦਰਗਾਹ ਹੈ ਲਫ਼ਜ਼ਾਂ ਦੀ ਤੇ ਬਿਰਖਾਂ ਦੀ ਦੁਆ ਪਾਤਰ

ਉਹਦੀ ਕਵਿਤਾ ‘ਚੋਂ ਉਸ ਦੀ ਆਤਮਾ ਦੇ ਨਕਸ਼ ਦਿਸਦੇ ਨੇ
ਕਿ ਜਿਸ ਨੇ ਭਾਲ਼ਿਆ ਕਵਿਤਾ ‘ਚੋਂ ਉਸ ਨੂੰ ਮਿਲ ਗਿਆ ਪਾਤਰ

~ ਸੁਖਵਿੰਦਰ ਅੰਮ੍ਰਿਤ 🍃

ਏਸ ਜਨਮ ਨਾ ...20 ਸਾਲ ਪਹਿਲਾਂ। ਮੇਰੀ ਪਤਨੀ ਦੀ ਕੁੱਖ ਵਿਚ ਸਾਡਾ ਪਹਿਲਾ ਬੱਚਾ ਆਇਆ। ਢਾਈ ਮਹੀਨੇ ਪਿੱਛੋਂ ਵਿਦਾ ਹੋ ਗਿਆ। ਛੇ ਸਾਲਾਂ ਵਿਚ ਏਹ ਘਟਨ...
04/05/2024

ਏਸ ਜਨਮ ਨਾ ...

20 ਸਾਲ ਪਹਿਲਾਂ। ਮੇਰੀ ਪਤਨੀ ਦੀ ਕੁੱਖ ਵਿਚ ਸਾਡਾ ਪਹਿਲਾ ਬੱਚਾ ਆਇਆ। ਢਾਈ ਮਹੀਨੇ ਪਿੱਛੋਂ ਵਿਦਾ ਹੋ ਗਿਆ। ਛੇ ਸਾਲਾਂ ਵਿਚ ਏਹ ਘਟਨਾ ਲਗਾਤਾਰ ਤਿੰਨ ਵਾਰ ਵਾਪਰੀ। ਸਮਾਜ ਵਿਚ ਭਰੂਣ ਹੱਤਿਆ ਹੋਵੇ, ਉਸ ਨਾਲ ਲੜਿਆ ਜਾ ਸਕਦਾ। ਕੁਦਰਤ ਨਾਲ ਕੋਈ ਕਿਵੇਂ ਲੜੇ ?
ਡਾਕਟਰ ਨੇ ਹੌਂਸਲਾ (?) ਦੇਂਦਿਆਂ ਕਿਹਾ : “ਕੋਈ ਖ਼ਾਸ ਗੱਲ ਨਹੀਂ। ਹਰ ਇਸਤ੍ਰੀ ਨੂੰ ਇਹ ਵਾਪਰਦਾ ਹੈ। ਗਰਭ ਵਿਚ ਆਇਆ ਹਰ ਚੌਥਾ ਬੱਚਾ ਜ਼ਾਇਆ ਹੋ ਜਾਂਦਾ ਹੈ।”
ਉਹ ਝੂਠ ਨਹੀਂ ਸੀ ਬੋਲ ਰਿਹਾ, ਪਰ ਦੁੱਖ – Statistics ਨਹੀਂ, ਗਿਣਤੀ-ਮਿਣਤੀ ਨਹੀਂ ਹੁੰਦਾ। ਸੱਟ ਹੁੰਦਾ ਹੈ ਤੇ ਸੱਚ ਹੁੰਦਾ ਹੈ। ਜਿਸ ਨੂੰ ਵੀ ਮਿਲਦਾ ਹੈ, ਆਪਣੇ ਪੂਰੇ ਜਲੌਅ ਨਾਲ ਮਿਲਦਾ ਹੈ। ਸੰਸਾਰ ਦੀਆਂ ਸਭ ਵੱਡੀਆਂ ਘਟਨਾਵਾਂ ਵੱਡੇ ਸੱਚ ਸਾਨੂੰ ਆਪਣੇ ਮੌਲਿਕ ਅਤੇ ਸੰਪੂਰਨ ਵੇਗ ਡੂੰਘਾਈ ਅਤੇ ਸ਼ਕਤੀ ਨਾਲ ਜੱਫੀ ਵਿਚ ਲੈਂਦੇ ਹਨ। ਸੰਸਾਰ ਵਿਚ ਕਰੋੜਾਂ ਨੇ ਪਿਆਰ ਕੀਤਾ ਹੋਵੇਗਾ। ਕੋਈ ਨਹੀਂ ਕਹਿ ਸਕਦਾ ਕਿ ਉਹਨੂੰ ਪਹਿਲੀ ਵਾਰੀ ਮਿਲਿਆ ਪਿਆਰ ਬੇਹਾ ਸੀ। “ਸੱਚ ਪੁਰਾਣਾ ਨਾ ਥੀਐ”। ਸੁਤੰਤਰਤਾ ਦਾ ਆਨੰਦ ਹਰ ਕਿਸੇ ਨੂੰ ਭਰਿਆ ਭਰਿਆ ਲਗਦਾ ਹੈ। ਕਹਿੰਦੇ ਹਨ ਕਿ ਰੱਬ ਦਾ ਅਨੁਭਵ ਵੀ ਹਰ ਕਿਸੇ ਨੂੰ ਸੰਪੂਰਨ ਅਤੇ ਇਉਂ ਹੁੰਦਾ ਹੈ ਜਿਵੇਂ ਬਸ ਉਸੇ ਨੂੰ ਤੇ ਪਹਿਲੀ ਵਾਰੀ ਵਾਪਰਿਆ ਹੋਵੇ। ਜੀਵਨ ਏਨਾ ਵੱਡਾ ਹੈ - ਜਿੰਨੇ ਮਰਜ਼ੀ ਜਣੇ ਏਹਨੂੰ ਜੀਅ ਲੈਣ, ਇਸ ਵਿਚ ਤੋਟ ਨਹੀਂ ਪੈਂਦੀ, ਖਰਚ ਨਹੀਂ ਹੁੰਦਾ। ਸ਼ਾਇਦ ਸਾਨੂੰ ਵੀ ਏਨ੍ਹਾਂ ਸਭਨਾਂ ਨੂੰ ਏਵੇਂ ਹੀ ਮਿਲਣਾ ਚਾਹੀਦਾ ਹੈ – ਸਾਰੀਆਂ ਬਾਹਾਂ ਖੋਲ੍ਹ ਕੇ ਸੰਪੂਰਨ ਸਵੀਕਾਰ ਨਾਲ। ਦੁੱਖ ਵਿਚ ਪੂਰਾ ਦੁਖ਼ੀ ਹੋ ਕੇ, ਰੋ ਕੇ – ਇਉਂ ਕਿ ਅਸੀਂ ਮੁੱਕ ਜਾਈਏ, ਸਾਡੇ ਅੰਦਰ ਬਾਹਰ ਚਾਰ ਚੁਫੇਰੇ ਦੁੱਖ ਹੀ ਦੁੱਖ ਰਹਿ ਜਾਏ ...
20 ਸਾਲ ਪਹਿਲਾਂ ਉਸ ਵੇਲ਼ੇ - ਦੁੱਖ ਦਾ ਹੱਲ ਧਰਵਾਸ ਬਿਆਨ ਜਦੋਂ ਕਵਿਤਾ ਵਿਚ ਲੱਭਣਾ ਚਾਹਿਆ, ਕਵਿਤਾ ਮਿਲੀ ਨਹੀਂ।
ਉਸ ਵੇਲ਼ੇ ਇਹ ਕਵਿਤਾ ਆਈ ...

ਏਸ ਜਨਮ ਨਾ ਜਨਮੇ ਮਾਧਓ
_________________________

ਸਾਡੇ ਬੱਚੇ !
ਤੂੰ ਜੋ ਕੱਦ ਵਿਚ ਮੇਰੇ ਨਹੁੰ ਤੋਂ ਨਿੱਕਾ ਸੈਂ
ਹਫ਼ਤੇ ਹਫ਼ਤੇ ਤੇਰੀ ਉਮਰਾ ਮੇਰੇ ਪੋਟਿਆਂ ਤੋਂ ਥੋੜ੍ਹੀ ਸੀ
ਘਰ ਤੇਰਾ ਅਜੇ ਮਾਂ ਦੀ ਕੁੱਖ ਸੀ
ਤੂੰ ਤਾਂ ਨਹੀਂ ਰਿਹਾ
ਅਸੀਂ ਹਾਲੇ ਵੀ ਤੇਰੇ ਮਾਤ-ਪਿਤਾ ...

ਮਾਂ ਬਾਪ ਹੋ ਜਾਵਣ ਮਗਰੋਂ
ਮਾਂ ਬਾਪ ਨਾ ਹੋਣਾ ਕਿੰਜ ਅਸੰਭਵ ਹੁੰਦਾ
ਪੱਲਾ ਖ਼ਾਲੀ ਹੁੰਦੇ ਸੁੰਦੇ ਜੀਅ ਕਿੰਜ ਭਰਿਆ ਹੁੰਦਾ
ਆਉਣ ਤੋਂ ਪਹਿਲਾਂ ਹੀ ਕੋਈ ਕਿਵੇਂ ਚਲਾ ਜਾਂਦਾ
ਇਹ ਸਭ ਤੇਰੇ ਵਿਛੜਣ ਮਗਰੋਂ ਜਾਣਿਆ ...
ਕੁੱਖ ਤੇ ਹੱਥ ਧਰ ਮਾਂ ਕਹਿੰਦੀ ਹੈ
ਪਹਿਲੀ ਵਾਰ ਉਸ “ਖ਼ਾਲੀ” ਸ਼ਬਦ ਦਾ ਅਰਥ ਜਾਣਿਆ ...

ਮਾਂ ਦੀ ਕੁੱਖ ਵਿਚ ਆ ਗਿਆ ਸੈਂ ਤੂੰ
ਕੁੱਖੋਂ ਬਾਹਰ ਆਉਣਾ ਸਮਾਂ ਨਾ ਆਇਆ ਹਾਲੇ
ਹੁਣ ਜਾਣਿਆ –
ਸਮੇਂ ਤੋਂ ਪਹਿਲਾਂ ਹੀ ਘਟਨਾ ਦਾ ਵਾਪਰ ਜਾਣਾ
ਓਨਾ ਹੀ ਦੁਖ਼ਦਾਈ ਹੁੰਦਾ ਜਿੰਨਾ ਸਮੇਂ ਤੋਂ ਪੱਛੜ ਜਾਣਾ ...

ਤੂੰ ਜੰਮਦਾ ਤਾਂ ਮਿਲ ਕੇ ਤੈਨੂੰ ਗੋਦੀ ਦੇਂਦੇ
ਏਹ ਘਰ ਦੇਂਦੇ
ਏਸ ਮੁਲਕ ਦਾ ਸ਼ਹਿਰੀ ਹੋਣਾ ਵੀ ਮਿਲ ਜਾਂਦਾ
ਪਰ ਕੁਦਰਤ ਨੂੰ ਕਹਿ ਕੇ ਤੈਨੂੰ ਮਾਂ ਦੀ ਕੁੱਖ ਵਿਚ
ਨਾੜੂ ਨਾਲ ਜੁੜਣ ਜਿੰਨੀ ਅੱਧ ਉਂਗਲ ਜਿੰਨੀ
ਥਾਂ ਲੈ ਦੇਣਾ ਸਾਡੇ ਵਸ ਨਾ ਹੋਇਆ ...

ਜਦ ਤੂੰ ਕੁੱਖ ਧਾਰਣ ਕੀਤੀ ਸੀ
ਤੇਰੇ ਅੱਧੇ ਗੁਣ ਸਨ ਮੇਰੇ ਅੱਧੇ ਮਾਂ ਦੇ
ਇਹ ਤਾਂ ਵੇਖਣ ਨੂੰ ਲਗਦਾ ਹੈ
ਸਾਡੇ ਮੇਲ ‘ਚੋਂ ਤੂੰ ਸੀ ਜੰਮਣਾ
ਸੱਚ ਤਾਂ ਇਹ ਹੈ ਤੇਰੇ ਅੰਦਰ
ਅਸੀਂ ਦੁਹਾਂ ਸੀ ਪਹਿਲੀ ਵਾਰੀ ਸੱਚਮੁੱਚ ‘ਮਿਲਣਾ’ !

ਜਦ ਤੂੰ ਮਾਂ ਦੇ ਗਰਭ ‘ਚ ਸੀ
ਉਹ ਮੈਨੂੰ ਹਸ ਕੇ ਕਹਿੰਦੀ ਸੀ
“ਹੁਣ ਮੈਂ ਤੈਨੂੰ ਆਪਣੇ ਅੰਦਰੋਂ ਵੀ ਛੋਹ ਸਕਦੀ”
ਤੇਰੇ ਵਿਛੜਣ ਮਗਰੋਂ ਹੁਣ ਉਸਨੂੰ ਇਹ ਲਗਦਾ
ਤੂੰ ਹੀਂ ਨਹੀਂ ਹੁਣ ਮੈਂ ਵੀ ਉਸਦੇ ਹੱਥੋਂ ਛੁੱਟ ਗਿਆ ...

ਪਿੰਡੇ ਦਾ ਵਿਗਿਆਨ ਆਖ਼ਦਾ ਮੌਤ ਵਾਪਰੇ ਓਦੋਂ
ਜਦ ਬੰਦ ਹੁੰਦਾ ਹਿਰਦਾ ਲਹੂ ਜਾਂ ਸਾਹ
ਹਿਰਦਾ ਤੇਰਾ ਨਿੱਕਾ, ਮਾਂ ਦਾ ਲਹੂ ਸੀ ਤੈਨੂੰ ਲਗਦਾ
ਕੁੱਖ ਵਿਚ ਬੰਦ ਫ਼ੇਫ਼ੜੇ ਤੇਰੇ, ਮਾਂ ਦਾ ਸਾਹ ਹੀ ਤੇਰਾ ਸਾਹ
ਤੇਰੀ ਮਾਂ ਤਾਂ ਹਾਲੇ ਵੀ ਸਾਹ ਲੈਂਦੀ
ਹਿਰਦਾ ਉਸਦਾ ਅਜੇ ਵੀ ਧੜਕੇ
ਫਿਰ ਵੀ ਮੌਤ ਹੋ ਗਈ ਤੇਰੀ ...

‘ਨਿੱਕਾ ਬੱਚਾ’ ਬਣਨ ਤੋਂ ਪਹਿਲਾਂ
ਜੀਂਦਾ ਸੈਂ ਤੂੰ ਭਰੂਣ ਰੂਪ ਵਿਚ ਮਾਂ ਦੀ ਕੁੱਖ ਵਿਚ
ਉਸ ਤੋਂ ਪਹਿਲਾਂ ਜੀਂਦਾ ਸੈਂ ਅੰਡੇ ਦੀ ਸ਼ਕਲੇ
ਅੰਡਾ ਬਣਿਆ ਮਾਂ ਦੇ ਮਾਸ ਦੇ ਅਣੂਆਂ ਵਿਚੋਂ
ਮਾਂ ਦੇ ਅਣੂ ਆਏ ਸਨ ਭੋਜਨ ਮਿੱਟੀ ਵਾਅ ‘ਚੋਂ
ਮਾਂ ਦੀ ਕੁੱਖ ਵਿਚ ਕਿਸੇ ਰੂਪ ਵਿਚ ਆਉਣੋਂ ਪਹਿਲਾਂ
ਜੀਂਦਾ ਸੈਂ ਤੂੰ ਆਲ ਦੁਆਲੇ ਦੀ ਸ੍ਰਿਸ਼ਟੀ ਵਿਚ
ਜਲ ਮਿੱਟੀ ਵਿਚ ਰੁੱਖ ਬੂਟੇ ਵਿਚ ਵਾਅ ਖਲਾਅ ਵਿਚ
ਸਿਰਫ਼ ਅਸੀਂ ਨਹੀਂ ਸਾਂ ਤਕ ਸਕਦੇ ...
ਓਵੇਂ ਸ਼ਾਇਦ ਹਾਲੇ ਵੀ ਤੂੰ
ਇਹ ਸਭ ਬਣਕੇ ਜੀਂਦਾ ਏਥੇ ਕਿਧਰੇ
ਸਿਰਫ਼ ਅਸੀਂ ਹੀ ਨਾ ਲਭ ਸਕਦੇ ...

ਸਾਡੀ ਸੋਚ ਦੇ ਅੰਦਰ ਸਾਡਾ ਦੁੱਖ ਤੇ ਸੁੱਖ ਹੈ
ਸੱਚ ਤਾਂ ਸੋਚੋਂ ਬਾਹਰ ਵਸਦਾ
ਤੇਰਾ ਜਾਣਾ ਪੀੜ ਤਾਂ ਹੈ ਸੱਚ ਵੀ ਹੈ ਸਾਡਾ
ਇਹ ਸੱਚ ਵੀ ਓਨਾ ਹੀ ਰੌਸ਼ਨ
ਜਿੰਨਾ ਰੌਸ਼ਨ ਗਰਭ ਹੈ ਮਾਂ ਦਾ

ਆਪਣੀ ਮਾਂ ਦੀ ਕੁੱਖ ਦੇ ਨਿਜ ਵਿਚ ਹੁਣ ਤੂੰ ਨਹੀਂ
ਪਰ ਇਸ ਸੁੰਦਰ ਬ੍ਰਹਿਮੰਡ ਦੀ
ਨਿੱਘੀ ਕੁੱਖ ਵਿਚ ਤੂੰ ਤੇ ਅਸੀਂ ਹਾਂ ਕੋਲੋ਼ ਕੋਲ਼
ਉਸੇ ਤਰਾਂ ਜਿਉਂ ...

ਡੁੱਬਦੇ ਦਿਨ ਦਾ ਸੂਰਜ ਬਣ ਜਾਏ
ਚੰਦ੍ਰਮਾ ਦਾ ਚਾਨਣ
ਦਿਲ ਨੂੰ ਪਰਤੇ ਲਹੂ ਦੀ ਗਰਦਿਸ਼
ਬਣ ਜਾਏ ਅਗਲੀ ਧੜਕਣ
ਨਿਰਗੁਣ ਮੁੜ ਕੇ ਸਰਗੁਣ ਬਣ ਜਾਏ
ਸਰਗੁਣ ਪਰਤ ਕੇ ਨਿਰਗੁਣ

ਅੰਦਰ ਆਉਂਦਾ ਸਾਹ ਬਣ ਜਾਵੇ
ਬਾਹਰ ਜਾਂਦਾ ਸਾਹ
ਸੁਫ਼ਨਈ ਅੱਖਾਂ ਵਿਚ ਸਮਾਵੇ
ਸਰਦਲ ਮੁੱਕਿਆ ਰਾਹ
ਆਪ ਵੀ ਧਰਤ ਬਨਸਪਤ ਹੋ ਜਾਏ
ਧਰਤ ਵਸੀ ਵਰਖਾ ...

**
ਸੁਖਪਾਲ
03 ਮਈ 2024

❤️
03/05/2024

❤️

ਬਕੌਲ ਰਿਸ਼ੀ ਪੁਰੀ -ਹੱਥਾਂ ਤੇ ਬਣੇ ਰੱਟਣਤੇ ਪੋਟਿਆਂ ਤੇ ਪਈਆਂਦਰਾਰਾਂ ਨੂੰ ਸਲਾਮ  !
01/05/2024

ਬਕੌਲ ਰਿਸ਼ੀ ਪੁਰੀ -

ਹੱਥਾਂ ਤੇ ਬਣੇ
ਰੱਟਣ
ਤੇ ਪੋਟਿਆਂ ਤੇ ਪਈਆਂ
ਦਰਾਰਾਂ
ਨੂੰ ਸਲਾਮ !

इतना दूर मत जाना कि मैं तुम्हें देखूं तो तुम यह देख ही न सको कि मैं तुम्हें देख रहा हूँ!~ नवीन रांगियाल🍃
30/04/2024

इतना दूर मत जाना कि मैं तुम्हें देखूं तो तुम यह देख ही न सको कि मैं तुम्हें देख रहा हूँ!

~ नवीन रांगियाल🍃

। : Jacknama - ਜੈਕਨਾਮਾ ਤੋਂ ਧੰਨਵਾਦ ਸਹਿਤ : ।———————————————————-ਮਹਾਨ ਅਭਿਨੇਤਾ ਇਰਫਾਨ ਖਾਨ ਨੂੰ ਪੂਰੇ ਹੋਇਆਂ ਪੂਰੇ 4 ਸਾਲ ਬੀਤ ਗਏ ਹਨ...
30/04/2024

। : Jacknama - ਜੈਕਨਾਮਾ ਤੋਂ ਧੰਨਵਾਦ ਸਹਿਤ : ।
———————————————————-

ਮਹਾਨ ਅਭਿਨੇਤਾ ਇਰਫਾਨ ਖਾਨ ਨੂੰ ਪੂਰੇ ਹੋਇਆਂ ਪੂਰੇ 4 ਸਾਲ ਬੀਤ ਗਏ ਹਨ।ਖਾਨ ਦੀਆਂ ਫਿਲਮਾਂ ਦੇ ਇਹ ਡਾਇਲੌਗ ਉਸਨੂੰ ਸਦਾ ਅਮਰ ਰੱਖਣਗੇ:-

(1)ਮੈਂ ਸਮਝਤਾ ਹੂੰ ਕਿ ਆਖਿਰ ਮੇਂ ਸਭ ਕੁਝ ਜਾਨੇ ਦੇਨੇ ਕਾ ਨਾਮ ਹੀ ਜ਼ਿੰਦਗੀ ਹੈ (Life of Pi,2012)

(2)ਆਦਮੀ ਕਾ ਸੁਪਨਾ ਟੂਟ ਜਾਤਾ ਹੈ ਨਾ,ਤੋ ਆਦਮੀ ਖ਼ਤਮ ਹੋ ਜਾਤਾ ਹੈ (Angrezi Medium,2020)

(3)ਕਿਸਮਤ ਕੀ ਏਕ ਖਾਸ ਬਾਤ ਹੋਤੀ ਹੈ...
ਕਿ ਵੋਹ ਪਲਟਤੀ ਜ਼ਰੂਰ ਹੈ (Gunday,2014)

(4)ਗਲਤੀਆਂ ਵੀ ਰਿਸ਼ਤੋ ਕੀ ਤਰ੍ਹਾਂ ਹੋਤੀ ਹੈ,ਕਰਨੀ ਨਹੀਂ ਪੜਤੀ,ਹੋ ਜਾਤੀ ਹੈ (D-Day, 2013)

(5)ਮੁਹੱਬਤ ਥੀ,ਇਸ ਲਈ ਜਾਨੇ ਦੀਆ,ਜ਼ਿਦ ਹੋਤੀ ਤੋਂ ਬਾਹੋਂ ਮੇਂ ਹੋਤੀ (Jazbaa, 2015)

(6)ਲੋਗੋਂ ਕੋ ਹੱਕ ਜਤਾਨਾ ਆਤਾ ਹੈ,ਰਿਸ਼ਤਾ ਨਿਭਾਨਾ ਨਹੀਂ ਆਤਾ (ਕਾਰਵਾਂ,2018)

(7)Life is very busy these days.There are too many people, and everyone wants what the other has(Lunchbox,2013)

(8)ਬੀਹੜ ਮੇਂ ਬਾਗ਼ੀ ਹੋਤੇ ਹੈਂ,ਡਕੈਤ ਮਿਲਤੇ ਹੈਂ ਪਾਰਲੀਮੈਂਟ ਮੇਂ!
(Pan Singh Tomar,2012)

~ Jacknama - ਜੈਕਨਾਮਾ 🍃

🍃| Rana Ranbir | Calligraphy |🍃
29/04/2024

🍃| Rana Ranbir | Calligraphy |🍃

27/04/2024

ਬੰਸਰੀ

ਮੇਰੇ ਪਿੰਡ ਦੇ ਘਰ ਵਿਚ
ਵਰ੍ਹਿਆਂ ਤੋਂ ਸੰਦੂਕ ਦੇ ਇਕ ਰਖਨੇ ਵਿਚ
ਪਈ ਹੈ ਇਕ ਬੰਸਰੀ
ਆਪਣੇ ਛੇਕਾਂ ਰਾਹੀਂ ਅਜੇ ਵੀ ਸਾਹ ਲੈਂਦੀ
ਅਜੇ ਵੀ ਜੀਊਂਦੀ , ਅਜੇ ਵੀ
ਬਾਲ ਬੁੱਲ੍ਹਾਂ ਨੂੰ ਭਾਲਦੀ

ਵਰ੍ਹਿਆਂ ਤੋਂ ਏਸੇ ਸੰਦੂਕ ਦੇ
ਇਕ ਹੋਰ ਰਖਨੇ ਵਿਚ
ਪਿੰਡ ਦਾ ਮੇਲਾ ਪਿਆ ਹੈ
ਆਪਣੀ ਬੰਸਰੀ ਨੂੰ ਭਾਲਦਾ !

~Gurdev Chauhan 🍃

26/04/2024

ਪਾਗਲ ਹੋ ਜਾਣ ਦੀ ਸ਼ਜਾ

ਜੇ ਤੂੰ ਮੈਨੂੰ ਫਰੋਲ ਕੇ ਵੇਖੇ
ਬਹੁਤ ਕੁੱਝ ਉੱਛਲ਼ਕੇ ਤੇਰੇ ਅੰਦਰ ਡੁੱਲ ਜਾਵੇਗਾ
ਉਸਨੇ ਗੂੜੀ ਨਜ਼ਰ ਭਰਕੇ ਤੱਕਿਆ
ਹਉਕਾ ਹੱਸਿਆ ਤੇ
ਤੇ ਚੁੱਪ ਹੋ ਗਈ
ਏਨੀ ਚੁੱਪ
ਉਹ ਕਿਤੇ ਰਾਤ ਦੇ ਹਨੇਰੇ ‘ਚ ਲਹਿ ਗਈ
ਕਿੰਨਾ ਕਠਨ ਹੁੰਦਾ ਚੋਰੀ ਛੁਪੇ ਕਿਸੇ ਨੂੰ ਲੱਭਣਾ
ਉਸ ਦੀ ਇੱਕ ਛੋਹ ਨੂੰ ਤਰਸ਼ਣਾ
ਵਾਵਰੋਲੇ ਵਾਂਗ ਭਟਕਣਾ
ਤੇ ਕਿਣਕਾ ਕਿਣਕਾ ਹੋ ਕੇ ਖਿੱਲਰ ਜਾਣਾ
ਅਜੀਬ ਹੈ ਉਹ ਰੱਬ ਦੀ ਬੰਦੀ
ਹੱਸਦੀ ਹੱਸਦੀ
ਸ਼ਬਜੀ ਵਿਚ ਆਟਾ ਧੂੜ ਦਿੰਦੀ
ਆਟੇ ‘ਚ ਸ਼ਬਜੀ ਗੁੰਨ ਦਿੰਦੀ
ਚਾਹ ‘ਚ ਮਿਰਚਾਂ ਘੋਲ ਕੇ ਆਖੇਗੀ
ਜ਼ਿੰਦਗੀ ਕੋਫ਼ੀ ਜਿੰਨੀ ਕੌੜੀ ਕਿਉਂ ਹੁੰਦੀ ਏ
ਮੈਂ ਜ਼ੋਰ ਦੀ ਹੱਸਿਆ ਤੇ ਆਪਣੀ ਯਾਦਦਾਸ਼ਤ ਗੁਆ ਬੈਠਾ

ਮਿੱਥ ਵੀ ਕਦੇ ਕਦੇ ਇੰਜ ਹੀ ਫਰੋਲਦੀ ਹੋਵੇਗੀ ਖ਼ੁਦ ਨੂੰ
ਮਿੱਥ ‘ਚ ਮਿੱਥਕ ਤੋੜਨਾ
ਇਲਮ ਨਾਲ ਘੁੱਲਣਾ ਤੇ ਪਾਗ਼ਲਖਾਨੇ ਜਾ ਵੜਨਾ
ਦ੍ਰਿਸ਼ ਵੀ ਕਦੇ ਕਦੇ ਖੁਦ ਨੂੰ ਮਖੌਲਾ ਕਰਦੇ ਹੋਣਗੇ ਇਵੇਂ ਜਿਵੇ
ਜੰਡ ਦੇ ਹੇਠਾਂ ਸਾਹਿਬਾ ਕਾਨੀਆਂ ਟੁੱਕ ਰਹੀ ਹੋਵੇ
ਸੋਹਣੀ ਝਨਾਅ ਦੇ ਪਾਣੀਆਂ ਨੂੰ ਚਿੱਥਦੀ
ਕੱਚੇ ਘੜੇ ਦੀ ਤਾਨ ਤੇ ਨੱਚਦੀ ਮਹੀਂਵਾਲ ਗਾ ਰਹੀ ਹੋਵੇ
ਸੱਸੀ ਮਾਰੂਥਲ ‘ਚ ਤੱਤੀ ਰੇਤ ਦਾ ਬਟਨਾਂ ਮੱਲਦੀ
ਪੰਨੂੰ ਦੀ ਯਾਦ ‘ਚ ਪਿੰਡੇ ਤੇ ਛਾਲੇ ਪਵਾ ਲਵੇ
ਰਾਧਾ ਬਿੰਦਰਾਵਨ ‘ਚ ਭਟਕਦੀ ਰੱਥ ਤੇ ਬੈਠੀ
ਗੀਤਾ ਦੇ ਅਠਾਰਵੇਂ ਅਧਿਆਏ ਤੇ ਬੰਸਰੀ ਦੀ ਹੂਕ ਤੋੜ ਦੇਵੇ
ਕੋਈ ਇੰਜ ਵੀ ਕਿਤੇ ਮਿੱਥ ਦਾ ਨਾਰੀਅਲ ਤੋੜਦਾ
ਮੈਗਨੈਟਿਕ ਅਵਸਥਾ ‘ਚ ਪਹੁੰਚ ਜਾਂਦਾ
ਝੱਲਾ ਕਵੀ ਮਜਨੂੰ ਬਣਿਆ
ਪਿਆਰ ਕਵਿਤਾਵਾਂ ਲਿਖਦਾ
ਰਾਤ ਦੇ ਹਨੇਰੇ ‘ਚ ਕਿਤੇ ਗ਼ਰਕ ਜਾਵੇ
ਦਿਨ ਦੇ ਉਜਾਲੇ ‘ਚ ਊਲ ਝਲੂਲ ਗੱਲਾਂ ਕਰਦਾ
ਕੰਧ ਤੇ ਮਹਿਬੂਬ ਦਾ ਨਾਂ ਲਿਖਦਾ
ਭੈਅ ‘ਚ ਰੰਬੇ ਨਾਲ ਹਨੇਰ ਖੁਰਚਦਾ ਇਵੇਂ ਜਿਵੇਂ
ਕਥਾ ਅਤੀਤ ਤੋਂ ਸ਼ੁਰੂ ਹੋਈ : ਮੱਧ ਤੋਂ ਸਿੱਖਰ ਵੱਲ ਨੂੰ ਫੈਲਦੀ
ਹਾਲੇ ਵੀ ਫਰੋਲ ਰਹੀ ਹੈ , ਮੁਸਕਰਾ ਰਹੀ ਹੈ
ਦਾਰਸ਼ਨਿਕ ਫ਼ਲਸਫ਼ਾ
ਝੱਲੇ ਹੋ ਜਾਵਣ ਨੂੰ ਬਾਵਰਾ ਆਖਦਾ ਹੈ
ਕੀ ਕਦੇ ਕਦੇ ਇੰਜ ਵੀ ਫਰੋਲ ਕੇ ਵੇਖਿਆ ਜਾ ਸਕਦਾ
ਖੁਦ ਨੂੰ ਮਿੱਥ ‘ਚੋਂ
ਮਿੱਥ ‘ਚੋਂ ਖੁਦ ਨੂੰ
ਸੁਵਾਲ ਹਵਾ ‘ਚ ਲਟਕ ਰਿਹਾ
ਜਿਵੇਂ ਮੇਰੇ ਮਨ ਦੀ ਕੰਧ ਤੇ ਯੀਸੂ ਮਸੀਹ ਲਟਕ ਰਿਹਾ ਹੋਵੇ
ਪਾਗਲ ਹੋ ਜਾਣ ਦੀ ਸ਼ਜਾ ਕਦੇ ਕਦੇ ਕਵੀ ਨੂੰ ਭੁਗਤਣੀ ਪੈਂਦੀ !

~ ਮੱਖਣ ਮਾਨ 🍃

24/04/2024

ਮਰ ਗਏ ਸੁਪਨਿਆਂ ਦੇ ਵੀ ਰੰਗ ਹੁੰਦੇ ਨੇ
ਜੋ ਪੋਟਿਆਂ ਤੇ ਨਹੀਂ
ਨਜ਼ਰਾਂ ’ਚ ਜੰਮ ਜਾਂਦੇ ਨੇ
ਇੱਕਲ ’ਚ ਪਿਘਲ ਜਾਂਦੇ ਨੇ
ਹਨੇਰੇ ’ਚ ਲਿਸ਼ਕ ਪੈਂਦੇ ਨੇ

ਇੱਕ ਲਗਾਤਾਰ ਤਕ੍ਲੀਫ਼ ਦੇ ਸੌਂ ਜਾਣ ਬਾਅਦ
ਬੋਲ ਪੈਂਦੇ ਨੇ
ਸੁਪਨਿਆਂ ਦੇ ਰੰਗ ...!

~ ਜਸਵੰਤ ਦੀਦ 🍃

ਜੇ ਕੋਈ ਪੁੱਛੇ ਮੈਨੂੰਸਭ ਤੋਂ ਸੋਹਣੀ ਆਵਾਜ਼ ਕਿਹੜੀ ਲੱਗਦੀ ਹੈ ਤੈਨੂੰ ? ਤਾਂ ਆਖਾਂਕਿਤਾਬ ਦੇ ਪੰਨੇ ਪਲਟਣ ਦੀ ਆਵਾਜ਼ ! ~ ਗੁਰਪ੍ਰੀਤ 🍃
23/04/2024

ਜੇ ਕੋਈ ਪੁੱਛੇ ਮੈਨੂੰ
ਸਭ ਤੋਂ ਸੋਹਣੀ ਆਵਾਜ਼
ਕਿਹੜੀ ਲੱਗਦੀ ਹੈ ਤੈਨੂੰ ?

ਤਾਂ ਆਖਾਂ
ਕਿਤਾਬ ਦੇ ਪੰਨੇ
ਪਲਟਣ ਦੀ ਆਵਾਜ਼ !

~ ਗੁਰਪ੍ਰੀਤ 🍃

ਕਿਤਾਬਾਂਮਾਂ ਵਾਂਗ ਮੱਥਾ ਚੁੰਮਦੀਆਂਮਹਿਬੂਬ ਵਾਂਗ ਅੰਦਰ ਧੜਕਦੀਆਂ ਮੇਰੇ ਰੱਬ ਹੋਣ ਦੇ ਭਰਮ ਨੂੰ ਜਿਊਂਦਾ ਰੱਖਦੀਆਂਮੇਰਾ ਰੱਬ ਹੋ ਨਿੱਬੜਦੀਆਂ ! ~R2 ...
23/04/2024

ਕਿਤਾਬਾਂ

ਮਾਂ ਵਾਂਗ ਮੱਥਾ ਚੁੰਮਦੀਆਂ
ਮਹਿਬੂਬ ਵਾਂਗ ਅੰਦਰ ਧੜਕਦੀਆਂ

ਮੇਰੇ ਰੱਬ ਹੋਣ ਦੇ
ਭਰਮ ਨੂੰ ਜਿਊਂਦਾ ਰੱਖਦੀਆਂ
ਮੇਰਾ ਰੱਬ ਹੋ ਨਿੱਬੜਦੀਆਂ !

~R2 🍃

23/04/2024

Tehzeeb Hafi ❤️

Address


Telephone

+919872391313

Website

Alerts

Be the first to know and let us send you an email when ਮੌਲਸਰੀ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share