Doaba Belt News

  • Home
  • Doaba Belt News

Doaba Belt News Contact information, map and directions, contact form, opening hours, services, ratings, photos, videos and announcements from Doaba Belt News, News & Media Website, .

18/06/2024

ਡੀ.ਆਈ.ਜੀ. ਜਲੰਧਰ ਰੇਂਜ ਵੱਲੋਂ ਥਾਣਾ ਟਾਂਡਾ,ਦਾ ਅਚਾਨਕ ਨਿਰੀਖਣ ਕੀਤਾ

ਅੱਜ, ਸ਼੍ਰੀ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐਸ., ਡੀ.ਆਈ.ਜੀ. ਜਲੰਧਰ ਰੇਂਜ ਨੇ ਸਵੇਰੇ 07:30 ਵਜੇ ਥਾਣਾ ਟਾਂਡਾ, ਹੁਸ਼ਿਆਰਪੁਰ ਦਾ ਅਚਾਨਕ ਨਿਰੀਖਣ ਕੀਤਾ। ਇਸ ਅਚਾਨਕ ਦੌਰੇ ਦਾ ਮੁੱਖ ਮਕਸਦ ਪੰਜਾਬ ਪੁਲਿਸ ਦੇ ਫਰਜ਼ ਪ੍ਰੋਟੋਕਾਲ ਦੀ ਕੜੀ ਪਾਲਣਾ ਨੂੰ ਯਕੀਨੀ ਬਣਾਉਣਾ ਸੀ।

ਦੌਰੇ ਦੌਰਾਨ ਇਹ ਨੋਟ ਕੀਤਾ ਗਿਆ ਕਿ ਥਾਣੇ ਵਿੱਚ ਸਿਰਫ਼ ਸਹਾਇਕ ਮੁਨਸ਼ੀ ਹੀ ਬਿਨਾਂ ਹਥਿਆਰ ਦੇ ਮੌਜੂਦ ਸੀ। ਦੂਜਾ, ਸਵੇਰੇ 08:00 ਵਜੇ ਲਈ ਨਿਧਾਰਤ ਰੋਲ ਕਾਲ ਥਾਣੇ ਵੱਲੋਂ ਲਾਗੂੁ ਨਹੀਂ ਕੀਤੀ ਗਈ ਸੀ, ਜੋ ਕਿ ਸੀਨੀਅਰ ਅਫਸਰਾਂ ਦੇ ਨਿਰਦੇਸ਼ਾਂ ਦੀ ਸਿੱਧੀ ਉਲੰਘਣਾ ਹੈ। ਐਸ.ਐਚ.ਓ. ਥਾਣਾ ਟਾਂਡਾ ਅਤੇ ਡੀ.ਐਸ.ਪੀ. ਟਾਂਡਾ ਵੀ ਆਪਣੇ ਨਿਵਾਸ ਸਥਾਨਾਂ ਵਿੱਚ ਸੌ ਰਹੇ ਸਨ। ਬਾਕੀ ਰਹਿੰਦੀ ਪੁਲਿਸ ਫੋਰਸ ਥਾਣੇ ਵਿੱਚ ਸਵੇਰੇ 09:00-09:15 ਵਜੇ ਦੇ ਦਰਮਿਆਨ ਪਹੁੰਚੀ, ਜੋ ਕਿ ਡੀ.ਆਈ.ਜੀ. ਦੇ ਦੌਰੇ ਤੋਂ 1 ਘੰਟਾ 45 ਮਿੰਟ ਬਾਅਦ ਸੀ, ਜਿਸ ਨਾਲ ਥਾਣੇ ਵਿੱਚ ਸੁਰੱਖਿਆ ਦੀ ਕਮੀ ਅਤੇ ਸੰਭਾਵਿਤ ਖਤਰੇ ਦਾ ਪਤਾ ਲੱਗਦਾ ਹੈ। ਡਿਊਟੀ ਵਿੱਚ ਲਾਪਰਵਾਹੀ ਅਤੇ ਨਿਗਰਾਨੀ ਦੀ ਘਾਟ ਕਾਰਨ ਐਸ.ਐਚ.ਓ. ਟਾਂਡਾ, ਐਸ.ਆਈ. ਰਮਨ ਕੁਮਾਰ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਭੇਜਿਆ ਗਿਆ।

15/06/2024

ਦਸੂਹਾ ਵਿਚ ਫਾਇਨੈਂਸ ਕੰਪਨੀ ਵਿਚ ਹੋਈ ਲੁੱਟ ਦੀ ਵਾਰਦਾਤ ਪੁਲਸ ਨੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਸ਼ੁਰੂ

12/06/2024

ਕਿਸਾਨਾਂ ਨੇ ਕਪੂਰਥਲਾ ਦੇ ਜਿਲ੍ਹਾ ਪ੍ਰਸਾਸ਼ਨ ਨੂੰ ਦਿੱਤਾ ਮੰਗ ਪੱਤਰ ਕੁਲਵਿੰਦਰ ਕੌਰ ਦੇ ਹੱਕ ਵਿੱਚ ਆਏ ਕਿਸਾਨ ਜਥੇਬੰਦੀਆਂ ਦੇ ਆਗੂ

10/06/2024

ਜਲੰਧਰ ਵਿਖੇ ਇੰਟਰਨੈਸ਼ਨਲ ਲਾਈਨਜ ਕਲੱਬ 321ਡੀ ਦੀ ਸਕੁਲਿੰਗ ਦੌਰਾਨ ਵੱਡੇ ਪੱਧਰ ਤੇ ਐਲਾਨ ਵੱਖ ਵੱਖ 13 ਐਵਾਰਡਾਂ ਦਾ ਐਲਾਨ

ਰਛਪਾਲ ਸਿੰਘ ਬੱਚਾ ਜੀਵੀ ਨੇ ਆਪਣੇ ਪਿਤਾ ਜੀ ਦੇ ਨਾਮ ਤੇ ਐਵਾਰਡ ਦੇਣ ਦਾ ਐਲਾਨ ਕੀਤਾ
ਕਿਹਾ ਵਧੀਆ ਸੇਵਾਵਾਂ ਕਰਨ ਵਾਲੇ ਨੂੰ ਦਿੱਤਾ ਜਾਵੇਗਾ ਵਿਸ਼ੇਸ ਐਵਾਰਡ

10/06/2024

ਕਿਸਾਨਾ ਦਾ ਵੱਡਾ ਕਾਫ਼ਲਾ 20 ਜੂਨ ਨੂੰ ਹੋਵੇਗਾ ਸੰਭੂ ਬਾਰਤਰ ਰਵਾਨਾ " ਚੁਤਾਲਾ

10/06/2024

ਸਮਾਜ ਸੇਵੀ ਸੰਸਥਾ ਲਾਈਨਜ ਇੰਟਰਨੈਸ਼ਨਲ 321 ਡੀ ਵਲੋਂ ਇਕ ਪ੍ਰਭਾਵਸਾਲੀ ਸਮਾਰੋਹ ਕਰਵਾਇਆ
ਰਿਆਨ ਗਿਆਨ ਦਾ ਸਾਗਰ 2024 ਦੇ ਤਹਿੰਤ ਇਕ ਸਕੂਲਿੰਗ ਵੱਖ ਵੱਖ ਕਲੱਬਾ ਨੇ ਭਾਗ ਲਿਆ #

10/06/2024

ਘਰੇਲੂ ਵਿਵਾਦ ਦੇ ਚਲਦਿਆਂ ਅਮਰੀਕਾ ਵਿਚ ਵਾਪਰੀ ਘਟਨਾ ਇਕ ਭਰਾ ਵਲੋਂ ਆਪਣੇ ਭਰਾ ਤੇ ਮਾਂ ਨੂੰ ਮਾਰੀ ਗੋਲੀ ਭਰਾ ਦੀ ਮੌਤ ਤੇ ਮਾਂ ਜਖਮੀ
ਘਟਨਾਂ ਦੇ ਵਾਪਰਨ ਮਗਰੋ ਬੇਗੋਵਾਲ ਦੇ ਨਜਦੀਕੀ ਪਿੰਡ ਨਾਰੰਗਪੁਰ ਵਿਚ ਸੋਗ ਦੀ ਲਹਿਰ ਪਾਈ ਗਈ

ਤੀਸਰੀ ਵਾਰ ਬਣੀ ਮੋਦੀ ਸਰਕਾਰ ਦੇ ਕੈਬਨਿਟ ਦੇ ਮੰਤਰੀਆਂ ਦੀ ਸੂਚੀ ਜਾਰੀ
09/06/2024

ਤੀਸਰੀ ਵਾਰ ਬਣੀ ਮੋਦੀ ਸਰਕਾਰ ਦੇ ਕੈਬਨਿਟ ਦੇ ਮੰਤਰੀਆਂ ਦੀ ਸੂਚੀ ਜਾਰੀ

ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਬਿਆਨ ਭੁੱਲਥ, ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋ ਚੁੱਕਿਆ ਗਿਆ ਮੁੱਦਾ ਬਿਲਕੁਲ ਜਾਇਜ ...
09/06/2024

ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਬਿਆਨ

ਭੁੱਲਥ, ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋ ਚੁੱਕਿਆ ਗਿਆ ਮੁੱਦਾ ਬਿਲਕੁਲ ਜਾਇਜ ਹੈ।ਖਹਿਰਾ ਨੇ ਆਪਣੇ ਸ਼ੋਅਲ ਮੀਡੀਆਂ ਅਕਾਂਊਂਟ ਰਾਹੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂਂ ਅਪੀਲ ਕਰਿਦਆਂ ਲਿਖਿਆ ਹੈ ਕਿ PM ਨਰਿੰਦਰ ਮੋਦੀ ਜੀ, CM ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਪਾਰਟੀ ਦੇ ਕੁਝ ਲੀਡਰਾਂ ਵੱਲੋਂ ਵਿਰੋਧ ਕੀਤੇ ਜਾਣ ਦੇ ਬਾਵਜੂਦ ਮੈਂ ਆਪਣੇ ਇਸ ਬਿਆਨ ਉੱਪਰ ਮੁਕੰਮਲ ਤੋਰ ਤੇ ਕਾਇਮ ਹਾਂ ਕਿ HP Tenancy ਐਕਟ 1972 ਦੀ ਤਰਜ਼ ਤੇ ਹੀ ਪੰਜਾਬ ਵਿੱਚ ਇੱਕ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਕਿ ਕੋਈ ਵੀ ਗੈਰ ਪੰਜਾਬੀ ਉਕਤ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕੀਤੇ ਜਾਣ ਤੋਂ ਬਿਨਾਂ ਸੂਬੇ ਵਿੱਚ ਵਾਹੀਯੋਗ ਜਮੀਨ ਨਾ ਖਰੀਦ ਸਕੇ, ਨਾ ਹੀ ਵੋਟਰ ਬਣ ਸਕੇ ਅਤੇ ਨਾ ਹੀ ਸਰਕਾਰੀ ਨੋਕਰੀ ਹਾਸਿਲ ਕਰ ਸਕੇ। ਅਜਿਹਾ ਹੋਣ ਨਾਲ ਨਾ ਸਿਰਫ ਪੰਜਾਬ ਦੀ ਅਬਾਦੀ ਵਿੱਚ ਆ ਰਹੇ ਵੱਡੇ ਬਦਲਾਅ ਨੂੰ ਰੋਕਿਆ ਜਾ ਸਕੇਗਾ ਬਲਕਿ ਇਹ ਵੀ ਯਕੀਨੀ ਬਣਾਇਆ ਜਾ ਸਕੇਗਾ ਕਿ ਕੋਈ ਵੀ ਗੈਰ ਪੰਜਾਬੀ ਸਾਡੇ ਨੋਜਵਾਨਾਂ ਦੀਆਂ ਸਰਕਾਰੀ ਨੋਕਰੀਆਂ ਉੱਪਰ ਕਬਜ਼ਾ ਨਾ ਕਰ ਸਕੇ। ਇਹ ਕਾਨੂੰਨ ਇਸ ਲਈ ਵੀ ਜਰੂਰੀ ਹੈ ਕਿਉਂਕਿ ਪਿਛਲੇ ਕੁਝ ਦਹਾਕਿਆਂ ਦੋਰਾਨ ਪੰਜਾਬ ਦੀ ਕੁੱਲ 3 ਕਰੋੜ ਅਬਾਦੀ ਵਿੱਚੋਂ 75 ਲੱਖ ਦੇ ਕਰੀਬ ਵਸੋਂ ਵਿਸ਼ਵ ਦੇ ਹੋਰਨਾਂ ਮੁਲਕਾਂ ਵਿੱਚ ਪ੍ਰਵਾਸ ਕਰ ਚੁੱਕੀ ਹੈ। ਗੁਜਰਾਤ, ਉਤਰਾਖੰਡ ਆਦਿ ਵਰਗੇ ਸੂਬਿਆਂ ਵਿੱਚ ਲਾਗੂ ਅਜਿਹਾ ਕਾਨੂੰਨ ਜੇਕਰ ਪੰਜਾਬ ਵਿੱਚ ਲਾਗੂ ਨਹੀਂ ਕੀਤਾ ਜਾਂਦਾ ਤਾਂ ਅਗਲੇ ਚੰਦ ਦਹਾਕਿਆਂ ਵਿੱਚ ਪੰਜਾਬੀ ਆਪਣੇ ਹੀ ਸੂਬੇ ਵਿੱਚ ਘੱਟ ਗਿਣਤੀ ਹੋ ਜਾਣਗੇ। ਮੈਂ ਇਸ ਸਬੰਧੀ ਪ੍ਰਾਈਵੇਟ ਮੈਂਬਰ ਬਿੱਲ ਜਨਵਰੀ 2023 ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੋਂਪ ਚੁੱਕਾ ਹਾਂ ਜਿਸ ਨੂੰ AAP ਸਰਕਾਰ ਸ਼ਾਇਦ ਕੇਜਰੀਵਾਲ, ਰਾਘਵ ਚੱਡਾ ਆਦਿ ਦੇ ਦਬਾਅ ਹੇਠ ਨਾ ਤਾਂ ਸਵੀਕਾਰ ਕਰ ਰਹੀ ਹੈ ਅਤੇ ਨਾ ਹੀ ਨਕਾਰ ਰਹੀ ਹੈ ਕਿਉਂਕਿ ਉਹਨਾਂ ਨੂੰ ਪੰਜਾਬ ਨਾਲ ਕੋਈ ਦਿਲੋਂ ਪਿਆਰ ਨਹੀਂ ਹੈ। ਇਸ ਕਾਨੂੰਨ ਦਾ ਵਿਰੋਧ ਕਰ ਰਹੇ ਭਗਵੰਤ ਮਾਨ ਸਮੇਤ ਸਮੂਹ ਲੀਡਰਾਂ ਨੂੰ ਮੇਰੀ ਚੁਣੋਤੀ ਹੈ ਕਿ ਇਸ ਅਹਿਮ ਮੁੱਦੇ ਸਬੰਧੀ ਜਲਦ ਤੋਂ ਜਲਦ ਇੱਕ ਖੁੱਲੀ ਬਹਿਣ ਕਰਵਾ ਲੈਣ।

08/06/2024

ਪੰਜਾਬ ਨੂੰ ਇੱਕ ਖਾਲਿਸਤਾਨੀ ਗੱਲ ਕਹਿਣਾ ਇੱਕ ਬਹੁਤ ਹੀ ਦੁੱਖ ਦੀ ਗੱਲ - ਬੀਬੀ ਜਗੀਰ ਕੌਰ

08/06/2024

ਲੋੜਵੰਦ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਸਮਾਜ ਸੇਵੀ ਸੰਸਥਾ ਅੱਗੇ ਆਈ
ਪ੍ਰੀਵਾਰ ਨੇ ਕੀਤਾ ਲਾਈਨਜ ਕਲੱਬ ਬੇਗੋਵਾਲ ਦੇ ਮੈਂਬਰਾਂ ਦਾ ਧੰਨਵਾਦ

ਲੋਕ ਸਭਾ ਚੋਣਾਂ ਦੌਰਾਨ ਹਲਕਾ ਭੁੱਲਥ ਵਿਚ ਕਿਹੜੀ ਪਾਰਟੀ ਨੂੰ ਕਿੰਨੀਆ ਪਾਈਆ ਵੋਟਾਂ
08/06/2024

ਲੋਕ ਸਭਾ ਚੋਣਾਂ ਦੌਰਾਨ ਹਲਕਾ ਭੁੱਲਥ ਵਿਚ ਕਿਹੜੀ ਪਾਰਟੀ ਨੂੰ ਕਿੰਨੀਆ ਪਾਈਆ ਵੋਟਾਂ

07/06/2024

ਲੋੜਵੰਦ ਪਰਿਵਾਰ ਦਾ ਘਰ ਬਣਾਉਣ ਲਈ ਅੱਗੇ ਆਏ ਸਮਾਜ ਸੇਵੀ ਆਗੂ
ਮੱਨੁਖਤਾ ਦੀ ਸੇਵਾ ਕਰਨ ਲਈ ਇਕ ਦੂਜੇ ਦਾ ਸਾਥ ਦੇਣਾ ਚਾਹੀਦਾ ਲਖਵਿੰਦਰ ਸਿੰਘ ਲੱਖਾ
ਭੁੱਲਥ ਦੇ ਲੋੜਵੰਦ ਪਰਿਵਾਰ ਨੇ ਕਲੱਬ ਤੇ ਸਮਾਜ ਸੇਵੀ ਲੋਕਾ ਦਾ ਕੀਤਾ ਧੰਨਵਾਦ

ਬੀਤੇ ਦਿਨੀ ਨਡਾਲਾ ਦੇ ਬਹੁਤ ਹੀ ਸਾਊ ਸੁਭਾਅ ਦੇ ਮਾਲਕ ਨੋਜਵਾਨ  ਭਵਨੀਤ ਸਿੰਘ ਢਿਲੋਂ  ਪੁੱਤਰ ਸਵ: ਪਰਦੀਪ ਸਿੰਘ  ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵ...
07/06/2024

ਬੀਤੇ ਦਿਨੀ ਨਡਾਲਾ ਦੇ ਬਹੁਤ ਹੀ ਸਾਊ ਸੁਭਾਅ ਦੇ ਮਾਲਕ ਨੋਜਵਾਨ ਭਵਨੀਤ ਸਿੰਘ ਢਿਲੋਂ ਪੁੱਤਰ ਸਵ: ਪਰਦੀਪ ਸਿੰਘ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹਨਾ ਦਾ ਅੰਤਿਮ ਸੰਸਕਾਰ ਕੱਲ 8 ਜੂਨ ਸਵੇਰੇ 9:30 ਵਜੇ ਕੁਟੀਆ ਕਲੋਨੀ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਜਵਾਨੀ ਸਮੇਂ ਹੋਈ ਇਸ ਮੌਤ ਨਾਲ ਸਾਰੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਵਾਹਿਗੁਰੂ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ

07/06/2024

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਭਲੱਥ ਵਿਖੇ ਹੋਈ
ਕਿਸਾਨੀ ਮਸਲਿਆਂ ਤੇ ਆਵਾਜ਼ ਬੁਲੰਦ ਕਰਦਿਆਂ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਭੜਾਸ ਕਰਦਿਆਂ ਨਾਅਰੇਬਾਜ਼ੀ

06/06/2024

ਭਾਈ ਅਮ੍ਰਿੰਤਪਾਲ ਸਿੰਘ ਦੀ ਜਿੱਤ ਤੇ ਗੁਰੂ ਘਰ ਜਾ ਕੇ ਕੀਤਾ ਸ਼ੁਕਰਾਨਾ

06/06/2024

ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਦਾ ਬਿਆਨ

06/06/2024

ਦੋਆਬਾ ਦੇ ਟਾਂਡਾ ਉੜਮੁੜ ਵਿਖੇ ਬਾਬਾ ਬੂਟਾ ਭਗਤ ਜੀ ਦੇ ਸਲਾਨਾ ਮੇਲਾ ਦੀਆ ਤਿਆਰੀਆ ਮੁਕੰਮਲ 16,17,18 ਜੂਨ 2024 ਨੂੰ
33ਵਾਂ ਵਿਸ਼ਾਲ ਭਗਵਤੀ ਜਾਗਰਣ 18 ਨੂੰ ਹੋਵੇਗਾ -ਸੇਵਾ ਦਲ ਬਾਬਾ ਬੂਟਾ ਭਗਤ ਕਲੱਬ (ਰਜਿ.) ਵਲੋਂ

06/06/2024

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪ੍ਰਸਾਸ਼ਨ ਤੇ ਲਗਾਏ ਧੱਕੇਸ਼ਾਹੀ ਦੇ ਇਲਜਾਮ
ਕਿਸਾਨ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਦੇ ਵਿੱਚ ਥਾਣੇ ਦਸੂਹਾ ਅੱਗੇ ਧਰਨਾ ਦੇ ਕੇ ਪ੍ਰਸ਼ਾਸਨ ਦਾ ਪਿੱਟ ਸਿਆਪਾ

04/06/2024

ਹਲਕਾ ਇੰਚਾਰਜ਼ ਐਡਵੋਕੇਟ ਹਰਸਿਮਰਨ ਘੁੰਮਣ ਦੀ ਅਗਵਾਈ ਹੇਠ ਭੁਲੱਥ ਚ ਆਪ ਅੱਗੇ ਨਾਲੋ ਮਜ਼ਬੂਤ ਹੋਈ
ਹਲਕਾ ਭੁੱਲਥ ਦੇ ਵਰਕਰਾ ਕ ਚ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਜਿੱਤ ਤੇ ਖੁਸ਼ੀ ਦੀ ਲਹਿਰ
ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਲਖਵਿੰਦਰ ਸਿੰਘ ਲੱਖਾ ਬਾਉਲੀ ਨੰਬਰਦਾਰ ਨੇ ਦਿੱਤੀਆ ਸ਼ੁਭਕਾਮਨਾਵਾ

ਲੋਕ ਸਭਾ ਮੈਬਰ ਵਜੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਦੀ ਜਿੱਤ ਨੂੰ ਲੈਕੇ ਵਰਕਰਾਂ ਤੇ ਚਿਹਰਿਆ ਦੀ ਖੁਸ਼ੀ ਦੀ ਲਹਿਰ - ਲਖਵਿੰਦਰ ਸਿੰਘ ਲੱਖਾ ਹਲਕੇ ਅੰ...
04/06/2024

ਲੋਕ ਸਭਾ ਮੈਬਰ ਵਜੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਦੀ ਜਿੱਤ ਨੂੰ ਲੈਕੇ ਵਰਕਰਾਂ ਤੇ ਚਿਹਰਿਆ ਦੀ ਖੁਸ਼ੀ ਦੀ ਲਹਿਰ - ਲਖਵਿੰਦਰ ਸਿੰਘ ਲੱਖਾ
ਹਲਕੇ ਅੰਦਰ ਆਮ ਆਦਮੀ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ

ਬੇਗੋਵਾਲ, ਦੇਸ਼ ਭਰ ਵਿੱਚ ਹੋਈਆਂ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਅੱਜ ਜਿੱਥੇ ਆਮ ਆਦਮੀ ਪਾਰਟੀ ਹਲਕਾ ਹੁਸ਼ਿਆਰਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਜਿੱਤ ਤੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਆਮ ਆਦਮੀ ਪਾਰਟੀ ਹਲਕਾ ਭੁੱਲਥ ਵਿੱਚ ਹੋਰ ਮਜਬੂਤ ਹੋਈ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਲਖਵਿੰਦਰ ਸਿੰਘ ਲੱਖਾ ਬਲਾਕ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਰਾਜ ਕੁਮਾਰ ਚੱਬੇਵਾਲ ਦੀ ਜਿੱਤ ਯਕੀਨੀ ਤੇ ਖੁਸ਼ੀ ਦੀ ਪ੍ਰਸੰਸਾ ਕੀਤੀ। ਇਸ ਮੌਕੇ ਰਾਜ ਕੁਮਾਰ ਚੱਬੇਵਾਲ ਦੀ ਇਸ ਜਿੱਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਮਿਲ ਰਹੀ ਹੈ। ਉੱਥੇ ਹਲਕਾ ਭਲੱਥ ਦੇ ਵਿੱਚ ਵੀ ਆਮ ਆਦਮੀ ਪਾਰਟੀ ਮੋਹਰੀ ਰਹੀ ਹੈ ਇਸ ਮੌਕੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਬਾਉਲੀ ਨੇ ਕਿਹਾ ਕਿ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਦੀ ਅਗਵਾਈ ਦੇ ਵਿੱਚ ਆਉਣ ਵਾਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾਵੇਗਾ ਤੇ ਆਉਣ ਵਾਲੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਯਕੀਨੀ ਬਣਾਈ ਜਾਵੇਗੀ ਇਸ ਮੌਕੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਇੱਕ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਉਸ ਮੁਕੇ ਉਹਨਾਂ ਕਿਹਾ ਕਿ ਆਉਣ ਵਾਲੀਆਂ ਨਗਰ ਪੰਚਾਇਤੀ ਚੋਣਾਂ ਅਤੇ ਪਿੰਡਾਂ ਵਿੱਚ ਹੋਣ ਵਾਲੀਆਂ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਹੋਰ ਜਿੱਤ ਯਕੀਨੀ ਬਣਾਈ ਜਾਵੇਗੀ ਅਤੇ ਉਹਨਾਂ ਕਿਹਾ ਕਿ ਡਾਕਟਰ ਰਾਜ ਕੁਮਾਰ ਇੱਕ ਐਸੀ ਸ਼ਖਸ਼ੀਅਤ ਹਨ ਜਿਨਾਂ ਨੇ ਹਮੇਸ਼ਾ ਸਮਾਜ ਸੇਵਾ ਦੇ ਖੇਤਰ ਵਿੱਚ ਅਤੇ ਰਾਜਨੀਤਿਕ ਖੇਤਰ ਦੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਹਰੇਕ ਲੋਕਾਂ ਦੀ ਬਿਨਾਂ ਭੇਦਭਾਵ ਸੇਵਾ ਕੀਤੀ ਹੈ। ਇਸ ਮੌਕੇ ਲਖਵਿੰਦਰ ਸਿੰਘ ਲੱਖਾ ਨੇ ਕਿਹਾ ਕਿ ਡਾਕਟਰ ਰਾਜ ਕੁਮਾਰ ਚੱਬੇਵਾਲ ਦੀ ਜਿੱਤ ਯਕੀਨੀ ਪਿੰਡਾਂ ਵਿੱਚ ਮੀਟਿੰਗਾਂ ਦੌਰਾਨ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਦੀ ਅਗਵਾਈ ਦੇ ਵਿੱਚ ਵਰਕਰਾਂ ਵੱਲੋਂ ਦਿੱਤਾ ਗਿਆ ਸਾਥ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਵਰਕਰਾਂ ਦਾ ਬਣਦਾ ਮਾਣ ਸਤਿਕਾਰ ਦਾ ਹਮੇਸ਼ਾ ਮਾਨ ਸਨਮਾਨ ਕਰਨ ਲਈ ਆਮ ਆਦਮੀ ਪਾਰਟੀ ਵਰਕਰਾਂ ਦੇ ਨਾਲ ਖੜੀ ਹੈ।

ਫੋਟੋ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਖਵਿੰਦਰ ਸਿੰਘ ਲੱਖਾ ਬਾਉਲੀ ਉਹਨਾਂ ਦੇ ਨਾਲ ਐਡਵੋਕੇਟ ਹਰ ਸਿਮਰਨ ਸਿੰਘ ਘੁੰਮਣ ਹਲਕਾ ਇੰਚਾਰਜ

03/06/2024

ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਸਮਾਗਮ ਮੌਕੇ ਸੰਗਤਾ ਦੀ ਇਕੱਤਰਤਾ
ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਜੀਵਨੀ ਤੇ ਚਾਨਣਾ ਪਾਇਆ

ਦੁਖਦ ਸੂਚਨਾ:  ਨਹੀਂ ਰਹੇ ਸੇਵਾ ਮੁਕਤ DPRO ਜਲੰਧਰ ਸ. ਗੁਰਮੀਤ ਸਿੰਘ ਧੁੱਗਾ (ਪਿੰਡ ਧੁੱਗਾ ਕਲਾ)। ਉਨਾਂ ਦੇ ਅੰਤਿਮ ਸੰਸਕਾਰ ਸਬੰਧੀ ਜਲਦੀ ਹੀ ਜਾਣ...
03/06/2024

ਦੁਖਦ ਸੂਚਨਾ: ਨਹੀਂ ਰਹੇ ਸੇਵਾ ਮੁਕਤ DPRO ਜਲੰਧਰ ਸ. ਗੁਰਮੀਤ ਸਿੰਘ ਧੁੱਗਾ (ਪਿੰਡ ਧੁੱਗਾ ਕਲਾ)। ਉਨਾਂ ਦੇ ਅੰਤਿਮ ਸੰਸਕਾਰ ਸਬੰਧੀ ਜਲਦੀ ਹੀ ਜਾਣਕਾਰੀ ਦਿੱਤੀ ਜਾਵੇਗੀ।

ਦਸੂਹਾ ਦੇ ਤਲਵਾੜਾ ਬਲਾਕ ਦੇ ਪਿੰਡ ਭਵਨੌਰ ਦੇ ਰਹਿਣ ਵਾਲੇ ਸੂਬੇਦਾਰ ਜਗਜੀਵਨ ਰਾਮ ਜੀ ਜੋ ਸ਼੍ਰੀਨਗਰ ਵਿੱਚ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਹਨ….ਬਹੁ...
03/06/2024

ਦਸੂਹਾ ਦੇ ਤਲਵਾੜਾ ਬਲਾਕ ਦੇ ਪਿੰਡ ਭਵਨੌਰ ਦੇ ਰਹਿਣ ਵਾਲੇ ਸੂਬੇਦਾਰ ਜਗਜੀਵਨ ਰਾਮ ਜੀ ਜੋ ਸ਼੍ਰੀਨਗਰ ਵਿੱਚ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਹਨ….ਬਹੁਤ ਦੁੱਖਦਾਈ ਖ਼ਬਰ ….
ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ 👏

02/06/2024

ਹਜ਼ਾਰਾਂ ਸੇਜਲ ਅੱਖਾਂ ਦੀ ਹਾਜ਼ਰੀ ' ਚ ਸੰਤ ਬਾਬਾ ਰੋਸ਼ਨ ਸਿੰਘ ਜੀ ਮਸਕੀਨ ਦਾ ਪੰਜ ਭੂਤਕ ਸਰੀਰ ਦਰਿਆ ਬਿਆਸ ਵਿਚ ਕੀਤਾ ਗਿਆ ਜਲ ਪ੍ਰਵਾਹ
ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ ਸਿਆਸੀ ਪਾਰਟੀਆਂ ਦੇ ਆਗੂ ਹਜਾਰਾ ਦੀ ਤਦਾਦ ਵਿੱਚ ਸੰਗਤਾ ਪੁੱਜੀਆ

01/06/2024

ਬੇਗੋਵਾਲ ਵਿਖੇ ਚੋਣ ਪ੍ਰਕਿਰਿਆ ਦੌਰਾਨ ਤਸਵੀਰਾ

Address


Telephone

+917717316116

Website

Alerts

Be the first to know and let us send you an email when Doaba Belt News posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share