12/06/2024
https://youtu.be/0SD8sjPQza8?si=MkH6SbgvgdKXyU8i
4 ਲੱਖ 80 ਹਜਾਰ ਰੁਪਏ ਡਰੱਗ ਮਨੀ ਅਤੇ 100 ਗ੍ਰਾਮ ਸਮੇਤ ਪਿੰਡ ਦਾ ਸਰਪੰਚ ਅਤੇ ਉਸਦਾ ਇਕ ਸਾਥੀ ਗ੍ਰਿਫ਼ਤਾਰ |
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਲੋ ਮਿਲੀ ਇੱਕ ਗੁਪਤ ਸੂਚਨਾ ਤੇ ਬਟਾਲਾ-ਕਾਦੀਆ ਰੋਡ ਤੇ ਐਕਟਿਵਾ ਤੇ ਜਾ ਰਹੇ ਦੋ ਵਿਅਕਤੀਆ ਨੂੰ ਰੋਕ ਉਹਨਾਂ ਦੀ ਤੇਲਾਸ਼ੀ ਲੈਣ ਤੇ ਉਹਨਾਂ ਕੋਲੋ ਕਰੀਬ 4 ਲੱਖ 80 ਹਜ਼ਾਰ ਰੁਪੇ ਅਤੇ 100 ਗ੍ਰਾਮ ਹੈਰੋਇਨ ਬਰਾਮਦ ਹੋਈ ।ਇਸ ਮਾਮਲੇ ਚ ਜਾਣਕਾਰੀ ਦਿੰਦਿਆਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਕਾਬੂ ਕਿਤੇ ਵਿਅਕਤੀਆ ਦੀ ਪਹਿਚਾਣ ਲਵਜੀਤ ਸਿੰਘ ਜੋ ਪਿੰਡ ਦਾ ਸਰਪੰਚ ਹੈ ਅਤੇ ਇੱਕ ਉਸਦਾ ਸਾਥੀ ਸੇਵਕ ਦੋਵੇ ਇਕੋ ਪਿੰਡ ਦੇ ਰਹਿਣ ਵਾਲੇ ਹਨ ਅਤੇ ਮੁੱਢਲੀ ਜਾਂਚ ਇਹ ਸਾਮਣੇ ਆਇਆ ਹੈ ਕੀ ਇਹ ਗੋਵਿੰਦਵਾਲ ਜੇਲ ਚ ਬੰਦ ਜਸ਼ਨ ਨਾਮ ਦੇ ਇੱਕ ਨਸ਼ਾ ਤਸਕਰ ਦੇ ਸੰਪਰਕ ਚ ਪਿਛਲੇ ਇੱਕ ਸਾਲ ਤੋ ਸਨ ਅਤੇ ਅਤੇ ਪੁਲਿਸ ਵਲੋ ਦੋਵਾਂ ਨੂੰ ਮਾਨਯੁਗ ਅਦਾਲਤ ਬਟਾਲਾ ਵਿਖੇ ਪੇਸ਼ ਕਰਵਾਇਆ ਗਿਆ ਹੈ ਅਤੇ ਪੁਲਿਸ ਅਧਕਾਰੀ ਦਾ ਕਹਿਣਾ ਸੀ ਕੀ ਇਹਨਾਂ ਦਾ ਪੁਲਿਸ ਰਿਮਾਂਡ ਲੈ ਅਗਲੀ ਪੁਛਗਿੱਸ਼ ਕੀਤੀ ਜਾਵੇਗੀ ਅਤੇ ਉਮੀਦ ਹੈ ਹੋਰ ਖ਼ੁਲਾਸੇ ਹੋਣਗੇ।
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਲੋ ਮਿਲੀ ਇੱਕ ਗੁਪਤ ਸੂਚਨਾ ਤੇ ਬਟਾਲਾ-ਕਾਦੀਆ ਰੋਡ ਤੇ ਐਕਟਿਵਾ ਤੇ ਜਾ ਰਹੇ ਦੋ ਵਿਅਕਤੀਆ ਨੂੰ .....