Live 24 Punjabi

  • Home
  • Live 24 Punjabi

Live 24 Punjabi ਪੰਜਾਬ ਦੀ ਹਰ Latest ਖ਼ਬਰ ਲਈ Live 24 Punjabi 'ਤੇ ਆਓ, ਅਸੀਂ ਹਰ ਮਸਲੇ ਨੂੰ ਤੁਹਾਡੇ ਤੱਕ ਪਹੁੰਚਾਵਾਂਗੇ । Punjab |

ਦੀਵਾਲੀ ਦੀ ਪੂਰਵ ਸੰਧਿਆ ਮੌਕੇ ਅਯੋਧਿਆ ਵਿਚ 26.17 ਲੱਖ ਦੀਵੇ ਜਗਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਗਿਆ, ਜਿਸ ਦਾ ਸਰੀਫ਼ਿਕੇਟ ਮੁੱਖ ਮੰਤਰੀ ਯੋਗੀ ਆਦ...
19/10/2025

ਦੀਵਾਲੀ ਦੀ ਪੂਰਵ ਸੰਧਿਆ ਮੌਕੇ ਅਯੋਧਿਆ ਵਿਚ 26.17 ਲੱਖ ਦੀਵੇ ਜਗਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਗਿਆ, ਜਿਸ ਦਾ ਸਰੀਫ਼ਿਕੇਟ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਦਿੱਤਾ ਗਿਆ।

ਫੋਟੋ

ਪੰਜਾਬੀ ਗਾਇਕ Rajvir Jawanda ਦੀ ਅੰਤਿਮ ਅਰਦਾਸ 'ਚ ਪੁੱਜੇ ਵੱਡੀ ਗਿਣਤੀ 'ਚ ਪ੍ਰਸ਼ੰਸਕ ਤੇ ਹਸਤੀਆਂਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਅਕਾਲ ਪੁਰਖ ਅ...
17/10/2025

ਪੰਜਾਬੀ ਗਾਇਕ Rajvir Jawanda ਦੀ ਅੰਤਿਮ ਅਰਦਾਸ 'ਚ ਪੁੱਜੇ ਵੱਡੀ ਗਿਣਤੀ 'ਚ ਪ੍ਰਸ਼ੰਸਕ ਤੇ ਹਸਤੀਆਂ
ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਅਕਾਲ ਪੁਰਖ ਅੱਗੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਕੀਤੀ ਅਰਦਾਸ

  | AAP ਦੇ ਰਾਜਸਭਾ MP ਚੁਣੇ ਗਏ ਰਾਜੇਂਦਰ ਗੁਪਤਾ | Rajinder Gupta
16/10/2025

| AAP ਦੇ ਰਾਜਸਭਾ MP ਚੁਣੇ ਗਏ ਰਾਜੇਂਦਰ ਗੁਪਤਾ | Rajinder Gupta

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਅਦਾਕਾਰ ਸੰਨੀ ਦਿਓਲ, ਤਸਵੀਰਾਂ ਆਈਆਂ ਸਾਹਮਣੇ #ਪੰਜਾਬ
13/10/2025

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਅਦਾਕਾਰ ਸੰਨੀ ਦਿਓਲ, ਤਸਵੀਰਾਂ ਆਈਆਂ ਸਾਹਮਣੇ
#ਪੰਜਾਬ

13/10/2025

ਮੁੱਖ ਮੰਤਰੀ ਨੇ ਅਜਨਾਲੇ ਦੇ 52 ਪਿੰਡਾਂ ਲਈ 5 ਕਰੋੜ 70 ਲੱਖ ਦਾ ਦਿੱਤਾ ਮੁਆਵਜ਼ਾ

- ਲਗਭਗ 631 ਲਾਭਪਾਤਰੀ ਕਿਸਾਨਾਂ ਨੂੰ ਘਰਾਂ ਅਤੇ ਫਸਲਾਂ ਦੇ ਮੁਆਵਜ਼ੇ ਦੇ ਚੈੱਕ ਵੰਡੇ


11/10/2025

ਵਿੱਦਿਅਕ ਸੰਸਥਾਵਾਂ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਉੱਤਮ ਇਨਸਾਨ ਬਣਾਉਣ ’ਚ ਸਰਗਰਮ ਭੂਮਿਕਾ ਨਿਭਾਉਣ : ਗੁਲਾਬ ਚੰਦ ਕਟਾਰੀਆ

◾ ਪੰਜਾਬ ਦੇ ਰਾਜਪਾਲ ਨੇ ਵਿੱਦਿਆ ਧਾਮ ਜਲੰਧਰ ਵਿਖੇ ਮੋਬਾਇਲ ਸਾਇੰਸ ਵੈਨ ਤੇ ਨਵੀਂ ਬਣੀ ਸ਼ਿਸ਼ੂ ਵਾਟਿਕਾ ਦਾ ਕੀਤਾ ਉਦਘਾਟਨ

◾ ਸੂਬੇ ਨੂੰ ਨਸ਼ਾ ਮੁਕਤ ਤੇ ਰੰਗਲਾ ਪੰਜਾਬ ਬਣਾਉਣ ਲਈ ਵਿੱਦਿਅਕ ਸੰਸਥਾਵਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ*

◾ ਔਖੀ ਘੜੀ 'ਚ ਪੰਜਾਬੀਆਂ ਦੇ ਹੌਸਲੇ ਅਤੇ ਹਿੰਮਤ ਦੀ ਕੀਤੀ ਸ਼ਲਾਘਾ

ਜਲੰਧਰ, 11 ਅਕਤੂਬਰ ( ਰਵੀ) : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿੱਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਉੱਤਮ ਇਨਸਾਨ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।

ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਦੇ ਭਵਿੱਖ ਦੇ ਨਿਰਮਾਣ ਲਈ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਦਾ ਧਾਰਨੀ ਬਣਾਉਣ ’ਤੇ ਖਾਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਗਿਆਨ ਹਾਸਲ ਕਰਨਾ ਨਹੀਂ, ਸਗੋਂ ਸੰਸਕਾਰ, ਸੰਵੇਦਨਸ਼ੀਲਤਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਕਰਨਾ ਵੀ ਹੈ।

ਕਟਾਰੀਆ ਅੱਜ ਇਥੇ ਗੁਰੂ ਗੋਬਿੰਦ ਸਿੰਘ ਐਵੇਨਿਊ ਸਥਿਤ ਵਿੱਦਿਆ ਧਾਮ ਵਿਖੇ ਮੋਬਾਇਲ ਸਾਇੰਸ ਵੈਨ, ਜਿਸ ਵਿੱਚ ਉਨ੍ਹਾਂ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ ਹੈ, ਅਤੇ ਨਵੀਂ ਬਣੀ ਸ਼ਿਸ਼ੂ ਵਾਟਿਕਾ ‘ਸਰਵਹਿੱਤਕਾਰੀ ਕੇਸ਼ਵ ਵਿਦਿਆ ਨਿਕੇਤਨ’ ਦਾ ਉਦਘਾਟਨ ਕਰਨ ਪਹੁੰਚੇ ਸਨ।

ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਧਰਮ ਪਤਨੀ ਅਨੀਤਾ ਕਟਾਰੀਆ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਤੋਂ ਇਲਾਵਾ ਵਿੱਦਿਆ ਭਾਰਤੀ ਪੰਜਾਬ ਅਤੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ ਅਹੁਦੇਦਾਰ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।

11/10/2025

ਦੇਸ਼ ਦੀ ਸਵੈ-ਨਿਰਭਰਤਾ ਅਤੇ ਕਿਸਾਨਾਂ ਦੀ ਭਲਾਈ ਲਈ ਦੋ ਮਹੱਤਵਪੂਰਨ ਯੋਜਨਾਵਾਂ ਸ਼ੁਰੂ ਕੀਤੀਆਂ

▪️ ਪ੍ਰਧਾਨ ਮੰਤਰੀ ਧਨ ਕ੍ਰਿਸ਼ੀ ਯੋਜਨਾ ਲਈ 100 ਜ਼ਿਲ੍ਹਿਆਂ ਨੂੰ ਤਿੰਨ ਮਾਪਦੰਡਾਂ ਦੇ ਆਧਾਰ 'ਤੇ ਚੁਣਿਆ
▪️ ਪਹਿਲਾ, ਖੇਤ ਦੀ ਉਪਜ
▪️ ਦੂਜਾ, ਖੇਤ ਦੀ ਕਾਸ਼ਤ ਕਿੰਨੀ ਵਾਰ ਕੀਤੀ ਜਾਂਦੀ ਹੈ
▪️ ਤੀਜਾ, ਕਿਸਾਨਾਂ ਲਈ ਕਰਜ਼ੇ ਜਾਂ ਨਿਵੇਸ਼ ਦੀ ਉਪਲਬਧਤਾ
▪️ ਇਸ ਯੋਜਨਾ ਵਿੱਚ, ਅਸੀਂ 36 ਸਰਕਾਰੀ ਯੋਜਨਾਵਾਂ ਨੂੰ ਜੋੜ ਰਹੇ ਹਾਂ

11/10/2025

ਜ਼ਿਲ੍ਹਾ ਬਠਿੰਡਾ ਦੇ ਰਾਮਪੁਰਾ ਫੂਲ ਵਿਖੇ ਰੇਲਵੇ ਓਵਰ ਬਰਿੱਜ ਦਾ CM ਮਾਨ ਨੇ ਕੀਤਾ ਉਦਘਾਟਨ
- ਲੋਕਾਂ ਨੂੰ ਸੁੱਖ-ਸਹੂਲਤਾਂ ਦੇਣਾ ਸਰਕਾਰਾਂ ਦੀ ਡਿਊਟੀ ਵੀ ਹੈ ਤੇ ਫ਼ਰਜ਼ ਵੀ ਹੈ। ਅਸੀਂ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।

11/10/2025

ਦੇਸ਼ ਦੀ ਸਵੈ-ਨਿਰਭਰਤਾ ਅਤੇ ਕਿਸਾਨਾਂ ਦੀ ਭਲਾਈ ਲਈ ਦੋ ਮਹੱਤਵਪੂਰਨ ਯੋਜਨਾਵਾਂ ਸ਼ੁਰੂ ਕੀਤੀਆਂ

ਪਹਿਲੀ, ਪ੍ਰਧਾਨ ਮੰਤਰੀ ਧਨ ਕ੍ਰਿਸ਼ੀ ਯੋਜਨਾ ਅਤੇ ਦੂਜੀ, ਸਵੈ-ਨਿਰਭਰਤਾ ਮਿਸ਼ਨ।

ਇਹ ਦੋਵੇਂ ਯੋਜਨਾਵਾਂ ਭਾਰਤ ਦੇ ਲੱਖਾਂ ਕਿਸਾਨਾਂ ਦੀ ਕਿਸਮਤ ਨੂੰ ਬਦਲ ਦੇਣਗੀਆਂ। ਭਾਰਤ ਸਰਕਾਰ ਇਨ੍ਹਾਂ ਯੋਜਨਾਵਾਂ 'ਤੇ 35,000 ਕਰੋੜ ਰੁਪਏ ਤੋਂ ਵੱਧ ਖਰਚ ਹੋਣਗੇ : PM Modi

ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ, ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਗੁਰੂ ਸ...
08/10/2025

ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ, ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਗੁਰੂ ਸਾਹਿਬ ਜੀ ਨੇ ਧੁਰ ਕੀ ਬਾਣੀ ਦਾ ਅਮੁੱਲ ਤੇ ਵੱਡਾ ਭੰਡਾਰ ਮਨੁੱਖਤਾ ਦੀ ਝੋਲੀ ਪਾਇਆ। ਆਪ ਜੀ ਦੀ ਬਾਣੀ ਮਨੁੱਖ ਮਾਤਰ ਲਈ ਪ੍ਰੇਰਨਾ-ਸ੍ਰੋਤ ਹੈ।

ਅਲਵਿਦਾ ਰਾਜਵੀਰ : ਪਿਛਲੇ 10 ਦਿਨਾਂ ਤੋਂ ਲੜ ਰਹੇ ਸੀ ਜ਼ਿੰਦਗੀ ਦੀ ਲੜਾਈ ਹਾਰੇ ਰਾਜਵੀਰ ਜਵੰਧਾਮੋਹਾਲੀ : ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦ...
08/10/2025

ਅਲਵਿਦਾ ਰਾਜਵੀਰ : ਪਿਛਲੇ 10 ਦਿਨਾਂ ਤੋਂ ਲੜ ਰਹੇ ਸੀ ਜ਼ਿੰਦਗੀ ਦੀ ਲੜਾਈ ਹਾਰੇ ਰਾਜਵੀਰ ਜਵੰਧਾ
ਮੋਹਾਲੀ : ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ ਹੋ ਗਿਆ। 35 ਸਾਲਾ ਗਾਇਕ ਬਾਈਕ ਹਾਦਸੇ ਤੋਂ ਬਾਅਦ ਵੈਂਟੀਲੇਟਰ 'ਤੇ ਸੀ। ਇਹ ਹਾਦਸਾ 27 ਸਤੰਬਰ ਨੂੰ ਹੋਇਆ ਸੀ, ਜਿਸ ਤੋਂ ਬਾਅਦ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਅਧੀਨ ਸੀ। ਰਾਜਵੀਰ ਜਵੰਦਾ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਤੋਂ ਮੋਟਰਸਾਈਕਲ 'ਤੇ ਸ਼ਿਮਲਾ ਜਾ ਰਿਹਾ ਸੀ ਜਦੋਂ ਉਸ ਦਾ ਇੱਕ ਘਾਤਕ ਹਾਦਸਾ ਹੋਇਆ। ਉਸ ਦੇ ਸਿਰ ਅਤੇ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ।

,

07/10/2025

ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਵੇਰੇ 2 ਵਜੇ ਹੋਈ ਆਤਿਸ਼ਬਾਜੀ

Address


Alerts

Be the first to know and let us send you an email when Live 24 Punjabi posts news and promotions. Your email address will not be used for any other purpose, and you can unsubscribe at any time.

Contact The Business

Send a message to Live 24 Punjabi:

  • Want your business to be the top-listed Media Company?

Share