ਪੰਜਾਬੀ ਮਾਂ. ਕੌਮ

  • Home
  • ਪੰਜਾਬੀ ਮਾਂ. ਕੌਮ

ਪੰਜਾਬੀ ਮਾਂ. ਕੌਮ PunjabiMaa.com is an online punjabi magazine & publish stories, poems, novels & much more about punj

https://punjabimaa.comਨਵਾਂ ਵਰ੍ਹਾ (ਕਵਿਤਾ)ਪਵਨਜੀਤ ਕੌਰ ਬੌਡੇ   Email: dhaliwalpawan953@gmail.comAddress:Indiaਪਵਨਜੀਤ ਕੌਰ ਬੌਡੇ ...
28/01/2021

https://punjabimaa.com

ਨਵਾਂ ਵਰ੍ਹਾ (ਕਵਿਤਾ)

ਪਵਨਜੀਤ ਕੌਰ ਬੌਡੇ

Email: [email protected]
Address:
Indiaਪਵਨਜੀਤ ਕੌਰ ਬੌਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

https://punjabimaa.com/ArticleDetail.aspx?ArticleID=12807

ਦੌਲਤ ਰੂਹਾਂ ਦੀ- ਖੁਸ਼ਹਾਲੀ,
ਕਾਮਯਾਬੀ, ਸਬਰ -ਸੰਤੋਖ,
ਆਤਮ ਵਿਸ਼ਵਾਸ ਤੇ ਪਿਆਰ ਜੀ।
ਨਵਾਂ ਵਰ੍ਹਾ ਲੈ ਕੇ ਆਵੇ ਸਭ ਲਈ
ਇਹ ਬੇ-ਸੁਮਾਰ ਕੀਮਤੀ ਉਪਹਾਰ ਜੀ।
ਕਿਸੇ ਦੀਆਂ ਸੱਧਰਾਂ ਨਾ ਹੋਣ ਮੈਲੀਆਂ,
ਤੇ ਨਾ ਹੀ ਧੂੜ ਪਵੇ ਅਰਮਾਨਾਂ ਤੇ।
ਜਜ਼ਬਾਤਾਂ ਦੀਆਂ ਪੈਣ ਕਦਰਾਂ ਤੇ
ਗੁੱਡੀ ਚੜੇ ਅਸਮਾਨਾਂ ਤੇ।
ਚਾਰੇ ਪਾਸੇ ਖੁਸ਼ੀਆਂ ਦੀ ਮਹਿਕ ਖਿਲਰੇ,
ਸਭ ਚਿਹਰਿਆਂ ਤੇ ਆ ਜਾਵੇ ਬਹਾਰ ਜੀ।
ਨਵਾਂ ਵਰ੍ਹਾ ਲੈ ਕੇ ਆਵੇ-----------------

ਤਿੱਤਲੀਆਂ ਦੇ ਬੁਲੰਦ ਹੋਣ ਜਜ਼ਬੇ,
ਇੱਕਠੇ ਹੋ ਕੇ ਭੰਬਰੇ ਵੀ ਗਾਉਣ ਨਗਮੇ।
ਠੋਕਰਾਂ ਖਾ ਸੰਭਲਿਆਂ ਨੂੰ ਮਿਲਣ ਤਗਮੇ।
ਪੇਸ਼ ਆਵੇ ਹਰ ਕੋਈ
ਨਾਲ ਅਦਬ ਸਤਿਕਾਰ ਜੀ।
ਨਵਾਂ ਵਰ੍ਹਾ ਲੈ ਕੇ ਆਵੇ ------------------------

ਭੇਦ -ਭਾਵ ਮਿਟਣ ਤੇ ਬੰਦ ਹੋਵੇ ਕੂੜ ਦਾ ਪ੍ਰਚਾਰ,
ਛੁੱਟ ਜਾਵੇ ਈਰਖਾ, ਨਰਾਜ਼ਗੀ,
ਹੰਕਾਰ ਤੇ ਢਿੱਲੀ ਜਿਹੀ ਚਾਲ,
ਹੌਂਸਲੇ ਬੁਲੰਦ ਹੋਣ ਤੇ ਤੇਜ਼ ਹੋਵੇ
ਤਰੱਕੀ ਵਾਲੀ ਰਫ਼ਤਾਰ ਜੀ।
ਦੌਲਤ ਰੂਹਾਂ ਦੀ- ਖੁਸ਼ਹਾਲੀ,
ਕਾਮਯਾਬੀ, ਸਬਰ -ਸੰਤੋਖ,
ਆਤਮ ਵਿਸ਼ਵਾਸ ਤੇ ਪਿਆਰ ਜੀ।
ਨਵਾਂ ਵਰ੍ਹਾ ਲੈ ਕੇ ਆਵੇ ਸਭ ਲਈ
ਇਹ ਬੇ-ਸੁਮਾਰ ਕੀਮਤੀ ਉਪਹਾਰ ਜੀ।

https://punjabimaa.comਨਵੇੰ ਸਾਲ ਦਾ ਗੀਤ (ਗੀਤ )ਸੁਰਜੀਤ ਸਿੰਘ ਕਾਉਂਕੇ   Email: sskaonke@gmail.comCell: +1301528 6269Address:ਮੈਰ...
26/01/2021

https://punjabimaa.com

ਨਵੇੰ ਸਾਲ ਦਾ ਗੀਤ (ਗੀਤ )

ਸੁਰਜੀਤ ਸਿੰਘ ਕਾਉਂਕੇ

Email: [email protected]
Cell: +1301528 6269
Address:
ਮੈਰੀਲੈਂਡ United Statesਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

https://punjabimaa.com/ArticleDetail.aspx?ArticleID=12803

ਚੜ੍ਹ ਚੜ੍ਹ ਚੜ੍ਹ ਨਵੇੰ ਸਾਲ ਦਿਆ ਸੂਰਜਾ ਵੇ
ਸੁੱਖ ਦਾ ਸੁਨੇਹਾ ਕੋਈ ਲਿਆ
ਦੂਰ ਕਰ ਨ੍ਹੇਰੇ ਲੱਭ ਨੱਵਿਆਂ ਸਵੇਰਿਆਂ ਨੂੰ
ਸ਼ਗਨਾ ਦੇ ਗੀਤ ਕੋਈ ਗਾ
ਨਫ਼ਰਤਾਂ ਦਾ ਬੀਜ ਜਿਹੜੇ ਬੀਜਦੇ ਨੇ ਰਾਹਾਂ ਵਿੱਚ
ਪਿਆਰ ਵਾਲੀ ਵੰਝਲ਼ੀ ਵਜਾ
ਭੁੱਲ ਜਾ ਅਤੀਤ ਦੀਆਂ ਯਾਦਾਂ ਲਹੂ ਪੀਣੀਆਂ ਨੂੰ
ਸੁਪਨੇ ਭਵਿੱਖ ਦੇ ਸਜਾ
ਚੜ੍ਹ ਚੜ੍ਹ ਚੜ੍ਹ ਨਵੇੰ.................
ਬੇਈਮਾਨੀ ਠੱਗੀ ਠੋਰੀ ਲੁੱਟਾਂ ਖੋਹਾਂ ਹੋਣ ਏਥੇ
ਕੀਤਾ ਮਹਿੰਗਾਈ ਬੁਰਾ ਹਾਲ ਵੇ
ਚੋਰ ਹੈ ਉਚੱਕਾ ਗੁੰਡੀ ਰੰਨ ਪ੍ਰਧਾਨ ਏਥੇ
ਕਿਵੇਂ ਆਊ ਦੱਸ ਨਵਾਂ ਸਾਲ ਵੇ ?
ਭੁੱਖੇ ਢਿੱਡੀੰ ਰੋਟੀ ਅਤੇ ਮਿਹਨਤਾਂ ਦਾ ਪਾਈੰ ਮੁੱਲ
ਹੱਕ ਸੱਚ ਨਾਲ ਕਰੀੰ ਨਿਆਂ
ਚੜ੍ਹ ਚੜ੍ਹ ਚੜ੍ਹ ਨਵੇੰ...............
ਨਵੇੰ ਸਾਲ ਤੋਲੀਂ ਆ ਕੇ ਮੰਦਰਾਂ ਚ ਸੋਨਾ ਕਿੰਨਾ
ਲੱਗਦੇ ਕਰੋੜਾਂ ਦੇ ਕਿਉੰ ਬੁੱਤ ਵੇ ?
ਭੁੱਖ ਅਤੇ ਚਿੱਟੇ ਨਾਲ ਹਰ ਸਾਲ
ਮਰ ਜਾਂਦੇ
ਦੱਸ ਕਾਹਤੋਂ ਮਾਂਵਾਂ ਦੇ ਹੀ ਪੁੱਤ ਵੇ
ਕਰਦੇ ਕਿਉਂ ਖ਼ੁਦਕੁਸ਼ੀ ਅੰਨਦਾਤੇ ਸਾਡੇ ਹੁਣ
ਬਾਹਰ ਦੱਸੀੰ ਧਨ ਕਿੰਨਾ ਪਿਆ?
ਚੜ੍ਹ ਚੜ੍ਹ ਚੜ੍ਹ ਨਵੇੰ .................
ਪੰਛੀਆਂ ਦੇ ਆਲ੍ਹਣੇ ਜੇ ਢਾਹ ਕੇ ਹੀ ਬਣਾਉੰਦਾ ਰਿਹਾ
ਆਪਣੇ ਹੀ ਘਰ ਇਹ ਮਨੁੱਖ ਵੇ
ਕਿੱਦਾਂ ਆਊ ਸਾਹ ਮੇਰੇ ਬੱਚਿਆਂ ਦੇ ਬੱਚਿਆਂ ਨੂੰ
ਕੱਟੇ ਗਏ ਏਦਾਂ ਹੀ ਰੁੱਖ ਵੇ
ਨਵੇੰ ਸਾਲ ਲਿਆ ਕੋਈ ਚਾਨਣੀ ਦੀ ਰੁੱਤ ਤੂੰ ਹੀ
ਬੁੱਕਲ਼ ਚ ਸੂਰਜ ਛੁਪਾ
ਚੜ੍ਹ ਚੜ੍ਹ ਚੜ੍ਹ ਨਵੇੰ...............
ਭੁੱਲ ਜਾ ਭਰੂਣ ਜਿਹੀ ਹੱਤਿਆ ਤੇ ਨਸ਼ਿਆਂ ਨੂੰ
ਛੇਵੇਂ ਦਰਿਆ ਨੂੰ ਠੱਲ੍ਹ ਪਾਈੰ ਵੇ
ਪੀਰਾਂ ਤੇ ਫਕੀਰਾਂ ਵਾਲੀ ਧਰਤੀ ਦੇ ਮਾਲਕਾ
ਨਿਤਾਣਿਆਂ ਨੂੰ ਗੱਲ ਨਾਲ ਲਾਈੰ ਵੇ
ਵਿਸ਼ਵ ਦੇ ਵਿਹੜੇ ਵਿੱਚ ਮਹਿਕਾਂ ਤੂੰ ਖਿਲਾਰ ਕੇ ਤੇ
ਆ ਜਾ ਭਾਗਾਂ ਵਾਲ਼ਿਆਂ ਤੂੰ ਆ
ਚੜ੍ਹ ਚੜ੍ਹ ਚੜ੍ਹ ਨਵੇੰ................
ਲੋਕ ਰਾਜ ਵਾਲੀ ਸਦਾ ਹੋਵੇ ਜੈ ਜੈ ਕਾਰ ਏਥੇ
ਦੱਬੀਂ ਨਾਂ ਲੋਕਾਈ ਦੀ ਆਵਾਜ਼ ਵੇ
ਰੱਬੀ ਮਿਹਰ ਰੱਖੀੰ ਸਦਾ ਰੱਬ ਦਿਆਂ
ਬੰਦਿਆਂ ਤੇ
ਮੱਨੀ ਸਾਡੀ ਇਕ ਅਰਦਾਸ ਵੇ
ਸੋਨ ਤੇ ਸੁਨਹਿਰੀ ਤੇਰੀ ਕਿਰਨਾਂ ਨੂੰ ਜੀ ਆਇਆਂ
ਦਿੱਤਾ ‘ ਕਾਉੰਕੇ ‘ ਤੇਲ ਹੈ ਚੁਆ
ਚੜ੍ਹ ਚੜ੍ਹ ਚੜ੍ਹ ਨਵੇੰ ਸਾਲ ਦਿਆ ਸੂਰਜਾ ਵੇ
ਸੁੱਖ ਦਾ ਸੁਨੇਹਾ ਕੋਈ ਲਿਆ
ਸੁੱਖ ਦਾ ਸੁਨੇਹਾ ਕੋਈ ਲਿਆ

https://punjabimaa.comਸਰਬਤ ਦਾ ਭਲਾ (ਕਵਿਤਾ)ਮਲਕੀਅਤ "ਸੁਹਲ"   Email: malkiatsohal42@yahoo.inCell: +91 98728 48610Address: ਪਿੰ...
25/01/2021

https://punjabimaa.com

ਸਰਬਤ ਦਾ ਭਲਾ (ਕਵਿਤਾ)

ਮਲਕੀਅਤ "ਸੁਹਲ"

Email: [email protected]
Cell: +91 98728 48610
Address: ਪਿੰਡ- ਨੋਸ਼ਹਿਰਾ ਬਹਾਦੁਰ ਪੁਲ ਤਿਬੜੀ
ਗੁਰਦਾਸਪੁਰ Indiaਮਲਕੀਅਤ "ਸੁਹਲ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

https://punjabimaa.com/ArticleDetail.aspx?ArticleID=12800

ਸਰਬਤ ਦਾ ਭਲਾ ਮੰਗਦੇ ਹਾਂ।
ਪਰ!ਇਕ ਦੂਜੇ ਨੂੰ ਡੰਗਦੇ ਹਾਂ।
ਆਪਣਿਆਂ ਨੂੰ ਹੁਣ ਆਪੇ ਹੀ,
ਤਾਂ ਸੂਲੀ ਤੇ ਕਿਉਂ ਟੰਗਦੇ ਹਾਂ।

ਇਕ ਮਾਂ ਦੇ ਪੇਟੋਂ,ਜਮੇਂ ਪੁੱਤਰ।
ਉਹ ਵੀ ਹੁੰਦੇ ਜਾਣ ਕਪੁੱਤਰ।
ਕਤਲ ਹੁੰਦੇ ਨੇ ਦੌਲਤ ਖਾਤਰ,
ਕੌਣ ਦੇਵੇਗਾ ਇਸ ਦਾ ਉੱਤਰ।

ਜੇ ਖ਼ੂਨ ਹਨੇਰੀ ਝੁੱਲ ਗਈ ਲੋਕੋ।
ਤਾਂ ਵੀ ਭਲਾ ਸਰਬਤ ਦਾ ਲੋਚੋ।
ਬਚਾਉਣੇ ਨੇ ਜੇ ਲਹੂ ਦੇ ਰਿਸ਼ਤੇ,
ਮਾਸ ਨਾ ਇਕ-ਦੂਜੇ ਦਾ ਨੋਚੋ।

ਇਹ ਗੱਲ ਆਦਿ-ਜੁਗਾਂਦਾਂ ਦੀ।
ਹੈ ਰਾਜਿਆਂ ਦੀ, ਤੇ ਸਾਧਾਂ ਦੀ।
ਤਗੜੇ ਨੇ ਵੀ ਗੱਲ ਨਹੀ ਸੁਣਨੀ
ਮਜ਼ਲੂਮ ਦੀਆਂ ਫ਼ਰਿਆਦਾਂ ਦੀ।

ਨਾ ਆਪਣਾ ਤੇ,ਨਾਹੀਂ ਬੇਗਾਨਾ।
ਦਿਲ ਵਿਚ ਰਖੋ ਨੇਕ ਨਿਸ਼ਾਨਾ।
ਆਪਣੀ ਕਿਰਤ ਕਮਾਈ ਖਾਵੋ,
ਹੱਕ ਕਿਸੇ ਦਾ ਕਿਉਂ ਹੈ ਖਾਣਾ।

ਹਰ ਧਰਮਾਂ ਦੇ ਗੁਰੂਆਂ ਪੀਰਾਂ।
ਪੈਗੰਬਰ,ਵਲੀਆਂ,ਸਾਧ,ਫਕੀਰਾਂ।
ਹੱਕ ਪਰਾਇਆ ਕਦੇ ਨਾ ਖਾਉ,
ਉੱਚੀਆਂ ਰਖਿਉ ਸਦਾ ਜ਼ਮੀਰਾਂ।

https://punjabimaa.comਮੱਚੀ ਹਾਹਾਕਾਰ (ਗੀਤ )ਅਮਰਜੀਤ ਸਿੰਘ ਸਿਧੂ   Email: amarjitsidhu55@hotmail.dePhone: 004917664197996Addres...
24/01/2021

https://punjabimaa.com

ਮੱਚੀ ਹਾਹਾਕਾਰ (ਗੀਤ )

ਅਮਰਜੀਤ ਸਿੰਘ ਸਿਧੂ

Email: [email protected]
Phone: 004917664197996
Address: Ellmenreich str 26,20099
Hamburg Germanyਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

https://punjabimaa.com/ArticleDetail.aspx?ArticleID=12798

ਨੀ ਤੂੰ ਗਾਫਲਾਨਾ ਨੀਂਦ ਸੁੱਤੀ ਦਿੱਲੀਏ, ਸੁਣ ਚਾਰੇ ਪਾਸੇ ਮੱਚੀ ਹਾਹਾਕਾਰ।

ਸਾਡੇ ਹੱਕ ਖੋਹਕੇ ਵੱਸਦੇ ਉਜਾੜ ਨਾਂ, ਕਾਮੇਂ ਕਿਰਤੀਆਂ ਦੀ ਸੁਣ ਲੈ ਪੁਕਾਰl

ਬੱਚੇ, ਬੁੱਢੇ, ਨੌਜਵਾਨ ਅਤੇ ਬੀਬੀਆਂ, ਬੈਠੇ ਮੱਲ ਨੇ ਬਰੂਹਾਂ ਆ ਕੇ ਤੇਰੀਆਂ,

ਕਹਿੰਦੇ ਸਾਡੀ ਇਕ ਮੰਗ ਇਹ ਮੰਨਲੈ, ਅਸੀਂ ਮੰਨੀਆਂ ਨੇ ਤੇਰੀਆਂ ਬਥੇਰੀਆਂ,

ਤੂੰ ਲੈਅ ਲੈ ਵਾਪਸ ਕਨੂੰਨ ਕਾਲੇ ਆਪਣੇ, ਅਸੀਂ ਕਰੀਏ ਜਾ ਘਰੀਂ ਕੰਮਕਾਰ।

ਨੀ ਤੂੰ ਗਾਫਲਾਨਾ ਨੀਦ ਸੁਤੀ ਦਿੱਲੀਏ - - - -

ਤੈਨੂੰ ਤੇਰੇ ਹੀ ਬਣਾਏ ਹੋਏ ਕਨੂੰਨ ਦੀ, ਕੱਲੀ ਕੱਲੀ ਮੱਦ ਦੱਸੀ ਹੈ ਫਰੋਲ ਕੇ,

ਕਿਉਂ ਅਤੇ ਕਾਹਤੋਂ ਘਾਤਿਕ ਹੈ ਸਾਡੇ ਲਈ, ਇਹ ਦੱਸ ਦਿੱਤਾ ਸਾਰਾ ਤੈਨੂੰ ਖੋਲਕੇ,

ਗੱਲਤੀ ਮੰਨ ਕੇ ਵੀ ਫਿਰ ਨਹੀਂ ਮੰਨਦੀ, ਪੜੀ ਲਿਖੀ ਹੋਈ ਮੋਦੀ ਸਰਕਾਰ।

ਨੀ ਤੂੰ ਗਾਫਲਾਨਾ ਨੀਦ ਸੁੱਤੀ ਦਿੱਲੀਏ------

ਹੱਕ ਮੰਗਿਆਂ ਨਾਂ ਮਿਲੇ, ਹੱਕ ਲੈਣ ਲਈ, ਆ ਸੜਕਾਂ ਤੇ ਡੇਰੇ ਹੁਣ ਲਾਏ ਨੇ,

ਆਪ ਛੱਕਦੇ, ਤੇ ਭੁੱਖੇ ਨੂੰ ਛਕਾਉਦੇ ਹਾਂ, ਅਸੀਂ ਥਾਂ-ਥਾਂ ਤੇ ਲੰਗਰ ਚਲਾਏ ਨੇ,

ਛੋਟੇ, ਵੱਡੇ ਅਤੇ ਧੀਆਂ, ਭੈਣਾਂ ਸੱਭ ਨੂੰ, ਇਥੇ ਮਿਲਦਾ ਹੈ ਪੂਰਾ ਸਤਿਕਾਰ।

ਨੀ ਤੂੰ ਗਾਫਲਾਨਾ ਨੀਦ ਸੁੱਤੀ ਦਿੱਲੀਏ - - - -

ਕਾਮੇ ਦੁਨੀਆਂ ਦੇ ਸਾਰੇ ਇਕ ਹੋ ਗਏ, ਖੜੇ ਮੋਢੇ ਨਾਲ ਮੋਢਾ ਇਹ ਜੋੜ ਨੀ,

ਸਾਡੀ ਮਿਹਨਤ ਜੋ ਖੋਹਣ ਲਈ ਆਕੜੂ, ਧੌਣ ਫੜ ਇਹ ਦੇਣਗੇ ਮਰੋੜ ਨੀ,

ਭਲਾ ਸਦਾ ਸਰਬੱਤ ਦਾ ਹਾਂ ਮੰਗਦੇ, ਦਿਲੋਂ ਕਿਸੇ ਨਾਲ ਰੱਖੀਏ ਨਾ ਖਾਰ।

ਨੀ ਤੂੰ ਗਾਫਲਾਨਾ ਨੀਂਦ ਸੁੱਤੀ ਦਿੱਲੀਏ,--------

ਹੱਕ ਕਿਸੇ ਦਾ ਹਰਾਮ ਸਾਡੇ ਲਈ ਹੈ, ਰਾਖੀ ਹੱਕਾਂ ਦੀ ਕਰਨ ਹਾਂ ਜਾਣਦੇ,

ਖੁਸ਼ੀ ਕਿਸੇ ਦੀ ਤੇ ਸਿੱਧੂ ਨਹੀਂ ਸੜਦੇ, ਰਹਿ ਕੇ ਰਜਾ ਚ ਅਨੰਦ ਹਾਂ ਮਾਣਦੇ,

ਸਾਡੇ ਪੁਰਖੇ ਗਏ ਸਾਨੂੰ ਇਹ ਦੱਸਕੇ, ਹੱਕ ਰੱਖੀਦੇ ਨੇ ਕਿੱਦਾਂ ਬਰਕਰਾਰ।

ਨੀ ਤੂੰ ਗਾਫਲਾਨਾ ਨੀਂਦ ਸੁੱਤੀ ਦਿੱਲੀਏ, ਸੁਣ ਚਾਰੇ ਪਾਸੇ ਮੱਚੀ ਹਾਹਾਕਾਰ।

ਸਾਡੇ ਹੱਕ ਖੋਹ ਕੇ ਵੱਸਦੇ ਉਜਾੜ ਨਾ, ਕਾਮੇ ਕਿਰਤੀਆਂ ਦੀ ਸੁਣ ਲੈ ਪੁਕਾਰ।

https://punjabimaa.comਕਿਸਾਨ ਤੇ ਕੁੱਤਾ (ਕਵਿਤਾ)ਬਲਵਿੰਦਰ ਸਿੰਘ ਭੁੱਲਰ   Email: bhullarbti@gmail.comCell: +91 98882 75913Address...
22/01/2021

https://punjabimaa.com

ਕਿਸਾਨ ਤੇ ਕੁੱਤਾ (ਕਵਿਤਾ)

ਬਲਵਿੰਦਰ ਸਿੰਘ ਭੁੱਲਰ

Email: [email protected]
Cell: +91 98882 75913
Address: ਭੁੱਲਰ ਹਾਊਸ ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ Indiaਬਲਵਿੰਦਰ ਸਿੰਘ ਭੁੱਲਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

https://punjabimaa.com/ArticleDetail.aspx?ArticleID=12796

ਜੇਠ ਹਾੜ ਦਾ ਤਿੱਖੜ ਦੁਪਹਿਰਾ
ਪੋਹ ਮਾਘ ਦੀਆਂ ਠੰਢੀਆਂ ਰਾਤਾਂ ।
ਵਿਹਲੜ ਇਸਤੋਂ ਡਰਦੇ ਲੁਕਦੇ
ਤੇਰੇ ਲਈ ਸੁਗਾਤਾਂ।
ਸੱਪਾਂ ਦੀਆਂ ਤੂੰ ਸਿਰੀਆਂ ਮਿਧੇਂ
ਭੁੱਖ ਤੇਹ ਦੀ ਪਰਵਾਹ ਨਾ ਕਰਦਾ।
ਦਿਨ ਰਾਤ ਵੀ ਇੱਕੋ ਲੱਗਣ
ਭੂਤ ਪਰੇਤ ਤੋਂ ਕਦੇ ਨਾ ਡਰਦਾ।
ਤੈਥੋਂ ਅਣਜਾਣ ਇੱਕ ਹਲਕਿਆ ਕੁੱਤਾ
ਤੈਨੂੰ ਡਰਾਵੇ
ਝੱਗ ਸਿੱਟੇ
ਅੱਖਾਂ ਕੱਢੇ
ਦੰਦ ਵਿਖਾਵੇ।
ਉਦਾਸ ਨਾ ਹੋ
ਕੱਲੇ ਦੇ ਜੇ ਵੱਸ ਨਾ ਲੱਗੇ।
ਕੱਠੇ ਹੋ ਕੇ ਘੇਰਾ ਪਾਓ
ਨਾਲ ਵਿਚਾਰਾਂ ਬਣਤ ਬਣਾਓ।
ਹਲਕੇ ਦਾ ਤਾਂ ਇਲਾਜ ਨੀ ਕੋਈ
ਇਹਨੂੰ ਕਿਤੇ ਨੀ ਮਿਲਦੀ ਢੋਈ।
ਹਥਿਆਰ ਤਾਂ ਕੋਈ ਫੜਣਾ ਪੈਣੈ।
ਇਹਨੂੰ ਖਤਮ ਤਾਂ ਕਰਨਾ ਪੈਣੈ।

https://punjabimaa.comਲੱਥਣਾ ਨਹੀਂ ਰਿਣ ਸਾਥੋਂ (ਗੀਤ )ਗੁਰਦੀਸ਼ ਗਰੇਵਾਲ   Email: gurdish.grewal@gmail.comCell: +1403 404 1450, +...
21/01/2021

https://punjabimaa.com

ਲੱਥਣਾ ਨਹੀਂ ਰਿਣ ਸਾਥੋਂ (ਗੀਤ )

ਗੁਰਦੀਸ਼ ਗਰੇਵਾਲ

Email: [email protected]
Cell: +1403 404 1450, +91 98728 60488 (India)
Address:
Calgary Alberta Canadaਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

https://punjabimaa.com/ArticleDetail.aspx?ArticleID=12795

ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ।
ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ।

ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ?
ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ?
ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ?
ਲੱਥਣਾ......

ਜੱਗ ਉਤੇ ਪੁੱਤਾਂ ਦੀਆਂ, ਦਾਤਾਂ ਨੇ ਪਿਆਰੀਆਂ।
ਹੱਸ ਹੱਸ ਕਿਸੇ ਨੇ ਨਾ, ਕੌਮ ਉਤੋਂ ਵਾਰੀਆਂ।
'ਪੁੱਤਰਾਂ ਦਾ ਦਾਨੀ' ਕਿਤੇ, ਐਵੇਂ ਨਹੀਂ ਕਹਾਈਦਾ
ਲੱਥਣਾ……

ਆਪੇ ਗੁਰ ਚੇਲੇ ਵਾਲਾ, ਸਬਕ ਪੜ੍ਹਾ ਗਿਆ।
ਇੱਕ ਇੱਕ ਸਿੰਘ ਸਵਾ, ਲੱਖ ਨਾਲ ਲੜਾ ਗਿਆ।
ਪੁੱਤਾਂ ਅਤੇ ਸਿੰਘਾਂ ਵਿੱਚ, ਫਰਕ ਨਹੀਂ ਪਾਈਦਾ
ਲੱਥਣਾ.......

ਦੇਸ਼ 'ਚੋਂ ਗੁਲਾਮੀ ਵਾਲੇ, ਸੰਗਲਾਂ ਨੂੰ ਤੋੜਿਆ।
ਓਹਦੇ 'ਪੰਥ ਖਾਲਸੇ' ਰਾਹ, ਜ਼ੁਲਮਾਂ ਦਾ ਮੋੜਿਆ।
ਵਾਰ ਸਰਬੰਸ ਕਿਵੇਂ, ਸ਼ੁਕਰ ਮਨਾਈਦਾ?
ਲੱਥਣਾ....

ਪੈਰਾਂ ਵਿੱਚ ਛਾਲੇ, ਥੱਕਾ ਟੁੱਟਿਆ ਸਰੀਰ ਏ।
ਚੜ੍ਹਦੀ ਕਲਾ 'ਚ 'ਦੀਸ਼', ਓਸ ਦੀ ਜ਼ਮੀਰ ਏ।
ਕੰਡਿਆਂ ਦੀ ਸੇਜ ਉਤੇ, ਗੀਤ ਕਿੱਦਾਂ ਗਾਈਦਾ?
ਲੱਥਣਾ......

https://punjabimaa.comਖੇਤੀ ਬਿੱਲ (ਕਵਿਤਾ)ਹਰਜੀਤ ਸਿੰਘ ਝੋਰੜਾਂ   Email: harjitsinghgill01@gmail.comAddress:Indiaਹਰਜੀਤ ਸਿੰਘ ਝੋਰ...
20/01/2021

https://punjabimaa.com

ਖੇਤੀ ਬਿੱਲ (ਕਵਿਤਾ)

ਹਰਜੀਤ ਸਿੰਘ ਝੋਰੜਾਂ

Email: [email protected]
Address:
Indiaਹਰਜੀਤ ਸਿੰਘ ਝੋਰੜਾਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

https://punjabimaa.com/ArticleDetail.aspx?ArticleID=12793

ਖੇਤੀ ਮਾਰੂ ਬਿੱਲ ਜਦ ਕੀਤੇ ਜਾਰੀ।

ਵਿਰੋਧ ਕੀਤਾ ਕਿਸਾਨੀ ਸਾਰੀ।

ਕਿਸਾਨ-ਮਜ਼ਦੂਰ 'ਤੇ ਐਸਾ ਟੁੱਟਿਆ ਪਹਾੜ।

ਗਰਮ-ਰੁੱਤੇ ਜਿਉਂ ਮਹੀਨਾ ਤੱਪਦਾ ਹਾੜ੍ਹ।

ਏਕਤਾ 'ਚ ਪਰੋਈ ਕਿਸਾਨੀ, ਸੰਘਰਸ਼ ਕਰ ਅਵਾਜ਼ ਉਠਾਵੇ ਸਾਰੀ।

ਖੇਤੀ ਮਾਰੂ ਬਿੱਲ ਜਦ ਕੀਤੇ ਜਾਰੀ।

ਵਿਰੋਧ ਕੀਤਾ ਕਿਸਾਨੀ ਸਾਰੀ।

ਹਰ ਉਹ ਦਰਦ-ਮੰਦੀ,ਕਿਸਾਨੀ ਦੀ ਅਵਾਜ਼ ਬਣ ਅੱਗੇ ਆਇਆ।

ਜਿਸ ਨੇ ਪੰਜਾਬ ਦਾ, ਤੇ ਕਿਸਾਨੀ ਦੇ ਹਿੱਤਾਂ ਦਾ ਹੈ ਭਲਾ ਚਾਹਿਆ।

ਐਤਕੀਂ ਯੁਵਾ ਵਰਗ ਕਿਸਾਨੀ, ਧਰਨਿਆਂ 'ਤੇ ਆਈ ਸਾਰੀ।

ਖੇਤੀ ਮਾਰੂ ਬਿੱਲ ਜਦ ਕੀਤੇ ਜਾਰੀ।

ਵਿਰੋਧ ਕੀਤਾ ਕਿਸਾਨੀ ਸਾਰੀ।

ਕਿਸਾਨ ਤਾਂ ਅੱਗੇ ਹੀ, ਘੁੱਟ ਸਬਰ ਦਾ ਭਰਦਾ ਸੀ।

ਆਪਣੇ ਪਰਿਵਾਰ ਦਾ ਗੁਜ਼ਾਰਾ, ਪਤਾ ਨਹੀਂ ਕਿੰਝ ਕਰਦਾ ਸੀ ?

ਤੁਸੀਂ ਚੁੱਪ-ਚਾਪ ਕਿਸਾਨੀ ਦਾ, ਗਲ-ਘੁੱਟਣ ਦੀ ਕੀਤੀ ਤਿਆਰੀ।

ਖੇਤੀ ਮਾਰੂ ਬਿੱਲ ਜਦ ਕੀਤੇ ਜਾਰੀ।

ਵਿਰੋਧ ਕੀਤਾ ਕਿਸਾਨੀ ਸਾਰੀ।

ਏ.ਸੀ ਕਮਰਿਆਂ 'ਚ ਬੈਠ ਕੇ,

ਜੋ ਕਾਲੇ ਕਾਨੂੰਨ ਬਣਾਉਂਦੇ ਨੇ।

ਦੇਖੋ ! ਥੱਕ-ਟੁੱਟ ਕੇ ਜੱਟ ਲੋਕ ਖੇਤੋਂ,ਆਥਣੇ ਘਰ ਨੂੰ ਆਉਂਦੇ ਨੇ।

ਕੀ-ਕੀ ਮੁਸ਼ਕਿਲਾਂ ਨੇ ਖੇਤੀ 'ਚ,

ਹਿਸਾਬ (ਲਿਸਟ) ਬਣਾਇਓ ਕਦੇ ਸਾਰੀ।

ਖੇਤੀ ਮਾਰੂ ਬਿੱਲ ਜਦ ਕੀਤੇ ਜਾਰੀ।

ਵਿਰੋਧ ਕੀਤਾ ਕਿਸਾਨੀ ਸਾਰੀ।

ਖੇਤਾਂ 'ਚ ਸੱਪਾਂ ਦੀਆਂ ਸਿਰੀਆਂ 'ਤੇ ਤਾਂ, ਜੱਟ ਪੈਰ ਧਰਦਾ।

ਰੇਆਂ, ਸਪਰੇਆਂ ਲਈ ਦੇਖੋ, ਖੇਤਾਂ 'ਚ ਕਿੰਝ ਮਰਦਾ ?

ਪਰ ਉੱਨਾ ਮੁੱਲ ਨਾ ਮਿਲਿਆ,

ਧਨਾਢਾਂ ਨੂੰ ਬੈਠੇ ਹੀ ਕਮਾਈ ਹੁੰਦੀ ਆਈ ਸਾਰੀ।

ਖੇਤੀ ਮਾਰੂ ਬਿੱਲ ਜਦ ਕੀਤੇ ਜਾਰੀ।

ਵਿਰੋਧ ਕੀਤਾ ਕਿਸਾਨੀ ਸਾਰੀ।

ਦਿਨ-ਰਾਤ ਜਿਹੜਾ, ਪੁੱਤਾਂ ਵਾਂਗੂੰ ਫ਼ਸਲਾਂ ਪਾਲੇ।

ਫਿਰ ਓ ਫ਼ਸਲ ਵੇਚਣ ਲਈ, ਕਿਉਂ ਕਿਸੇ ਦੇ ਕੱਢੇ ਹਾੜ੍ਹੇ ?

ਫ਼ਸਲ, ਜ਼ਮੀਨ ਜੱਟ ਦੀ,

ਹੱਕ ਮਿਲੇ ਉਸ ਪੂਰਾ ਜਿਸ 'ਚ ਖ਼ੁਸ਼ ਹੋਵੇ ਕਿਸਾਨੀ ਸਾਰੀ।

ਖੇਤੀ ਮਾਰੂ ਬਿੱਲ ਜਦ ਕੀਤੇ ਜਾਰੀ।

ਵਿਰੋਧ ਕੀਤਾ ਕਿਸਾਨੀ ਸਾਰੀ।

ਹੇ ਰੱਬਾ ! ਇਹ ਤਾਂ ਭੋਰ-ਭੋਰ ਕੇ, ਖਾ ਜਾਣਗੇ ਮੈਨੂੰ।

ਕਿਸਾਨੀ ਦੀ ਤੂੰ ਹੀ ਬਾਂਹ ਫੜ੍ਹ ਲੈ, ਦੁੱਖ ਵੀ ਸੁਣਾਏ ਤੈਨੂੰ।

ਕੀ-ਕੀ ਲਾਗੂ ਕਰਦੇ ਇਥੇ ? ਕਿਸਾਨੀ ਨੇ "ਹਰਜੀਤ ਝੋਰੜਾਂ "

ਧਰਨਿਆਂ 'ਤੇ ਬੈਠ ਵਕਤ ਗੁਜ਼ਾਰੀ।

ਖੇਤੀ ਮਾਰੂ ਬਿੱਲ ਜਦ ਕੀਤੇ ਜਾਰੀ।

ਵਿਰੋਧ ਕੀਤਾ ਕਿਸਾਨੀ ਸਾਰੀ।

ਸਮੇਂ ਦੇ ਹੁਕਮਰਾਨਾਂ ਦੋਵਾਂ ਨੂੰ,

ਰੱਬ ਦਾ ਵਾਸਤਾ ! ਸਮੇਂ ਨਾਲ ਕਿਸਾਨੀ ਦੀ ਪੀੜ੍ਹਾ,

ਚੀਕ-ਪੁਕਾਰ ਨੂੰ ਸੁਣ ਲੋ।

ਹੱਥ ਜੋੜਦੇ ਆ ! ਰੱਦ ਕਰਕੇ ਸਭ ਬਿੱਲਾਂ ਨੂੰ,

ਅੰਨਦਾਤੇ ਦੀ ਖੁਸ਼ਹਾਲੀ ਲਈ ਕੋਈ ਚੰਗਾ ਰਸਤਾ ਚੁਣ ਲੋ।

https://punjabimaa.comਲੋਕਾਂ ਦੀ ਕਚਹਿਰੀ (ਕਵਿਤਾ)ਕੁਲਤਾਰ ਸਿੰਘ   Email: kultar1025@gmail.comCell: +91 94631 94483Address:India...
19/01/2021

https://punjabimaa.com

ਲੋਕਾਂ ਦੀ ਕਚਹਿਰੀ (ਕਵਿਤਾ)

ਕੁਲਤਾਰ ਸਿੰਘ

Email: [email protected]
Cell: +91 94631 94483
Address:
Indiaਕੁਲਤਾਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

https://punjabimaa.com/ArticleDetail.aspx?ArticleID=12792

ਦੂਜੇ ਨੂੰ ਦੱਸਦਾ ਦੋਸ਼ੀ ਜੋ ਇਸ ਜਹਾਨ ਵਿੱਚ
ਆਪਣੇ ਗਿਰੀਵਾਨ ਕਿਉਂ ਨਹੀ ਝਾਤੀ ਮਾਰਦਾ

ਖੁਦ ਦੀ ਹੋਂਦ ਨੂੰ ਬਚਾਉਣ ਲਈ ਹਰ ਕੋਈ
ਜਹਾਨ ਅੰਦਰ ਉਂਝ ਹੱਥ ਪੈਰ ਪਿਆ ਮਾਰਦਾ

ਕੋਸ਼ਿਸ ਕਰ ਅਣਥੱਕ ਵੱਧਦਾ ਜੋ ਮੰਜਿਲ ਵੱਲ
ਕੁਲਤਾਰ ਨਹੀ ਉਹ ਇਨਸਾਨ ਕਦੇ ਹਾਰਦਾ

ਬਹੁਤੀ ਚਤਰਾਈ ਹਰ ਵਾਰ ਤਾਂ ਚੱਲਦੀ ਨਾ
ਧੋਖੇ ਨਾਲ ਨਹੀ ਕੋਈ ਹਰ ਵਾਰ ਹਾਰਦਾ

ਔਖੇ ਵੇਲੇ ਖੜ ਗਿਆ ਆ ਕੇ ਜੋ ਨਾਲ ਸੀ
ਉਸ ਨੂੰ ਕਦਰਦਾਨ ਨਾ ਕਦੇ ਵੀ ਵਿਸਾਰਦਾ

ਦਿਲ ਜਿੱਤ ਕੇ ਖਲ਼ਕਤ ਦਾ ਕਰਦਾ ਰਾਜ ਜੋ
ਲੋਕਾਂ ਦੀ ਕਚਹਿਰੀ ਨਹੀ ਕਦੇ ਉਹ ਹਾਰਦਾ

https://punjabimaa.comਨਵਾਂ ਸਾਲ (ਕਵਿਤਾ)ਓਮਕਾਰ ਸੂਦ   Email: omkarsood4@gmail.comCell: +91 96540 36080Address: 2467,ਐੱਸ.ਜੀ.ਐ...
18/01/2021

https://punjabimaa.com

ਨਵਾਂ ਸਾਲ (ਕਵਿਤਾ)

ਓਮਕਾਰ ਸੂਦ

Email: [email protected]
Cell: +91 96540 36080
Address: 2467,ਐੱਸ.ਜੀ.ਐੱਮ.-ਨਗਰ
ਫ਼ਰੀਦਾਬਾਦ Haryana India 121001ਓਮਕਾਰ ਸੂਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

https://punjabimaa.com/ArticleDetail.aspx?ArticleID=12788

ਵਧੀਆ-ਵਧੀਆ ਦਿਨ ਦਿਖਲਾਵੇ ਨਵਾਂ ਸਾਲ।

ਸਭ ਲਈ ਖੁਸ਼ੀਆਂ ਲੈ ਕੇ ਆਵੇ ਨਵਾਂ ਸਾਲ।

ਨਫਰਤ,ਦੂਈ-ਦਵੈਤ ਮੁਕਾਵੇ ਹਰ ਦਿਲ ਚੋਂ,

ਸਭ ਦੇ ਦਿਲ ਵਿੱਚ ਪਿਆਰ ਵਧਾਵੇ ਨਵਾਂ ਸਾਲ।

ਹੈਪੀ-ਹੈਪੀ ਕਰਦੇ ਨੇ ਸਭ ਹਰ ਵਾਰੀ,

ਸੱਚੀਂ ਹੈਪੀ ਬਣ ਹੀ ਜਾਵੇ ਨਵਾਂ ਸਾਲ।

ਚੂਰ-ਚੂਰ ਕਰ ਦੇਵੇ ਨਫਰਤ ਦੀਆਂ ਕੰਧਾਂ,

ਐਸਾ ਜਾਦੂ ਕਰ ਦਿਖਲਾਵੇ ਨਵਾਂ ਸਾਲ।

ਸਭ ਨੂੰ ਰੋਟੀ-ਕੱਪੜਾ ਅਤੇ ਮਕਾਨ ਮਿਲੇ,

ਕਰ ਕੋਈ ਚਮਤਕਾਰ ਦਿਖਾਵੇ ਨਵਾਂ ਸਾਲ।

ਕਾਲੀਆਂ ਇੱਥੇ ਕਰੇ ਕੋਈ ਕਰਤੂਤਾਂ ਨਾ,

ਐਸਾ ਸੱਚ ਦਾ ਫੁੱਲ ਖਿੜਾਵੇ ਨਵਾਂ ਸਾਲ।

ਸੂਰਜ ਬੇਸ਼ਕ ਆਮ ਦਿਨਾਂ ਵੱਤ ਚੜ੍ਹਨਾ ਹੈ,

ਫਿਰ ਵੀ ਮਹਿਕੇ-ਹੱਸੇ-ਗਾਵੇ ਨਵਾਂ ਸਾਲ।

ਦੇਸ਼ਾਂ ਦੀਆਂ ਜੋ ਹੱਦਾਂ ਤੇ ਸਰਹੱਦਾਂ ਨੇ,

ਉੱਥੇ ਰੁਕ ਕੇ ਕੁਝ ਸਮਝਾਵੇ ਨਵਾਂ ਸਾਲ।

ਹਾਕਮ ਕਰਦਾ ਕਹਿੰਦਾ ਹੈ ਮਨ ਆਈਆਂ,

ਉਸਦੇ ਮਨ ਵਿਚ ਤਰਸ ਵਧਾਵੇ ਨਵਾਂ ਸਾਲ।

ਸੜਕਾਂ ਉੱਤੇ ਬੈਠੇ ਲੋਕੀਂ ਹੱਕਾਂ ਲਈ,

ਹੱਕ ਦੇ ਕੇ ਹੜਤਾਲ ਮੁਕਾਵੇ ਨਵਾਂ ਸਾਲ।

ਸਾਧੂ ਭੇਸ ਚ ਠੱਗਾਂ ਦੀ ਜੋ ਟੋਲੀ ਹੈ,

ਉਹਨੂੰ ਸੱਚ ਦਾ ਰਾਹ ਦਿਖਲਾਵੇ ਨਵਾਂ ਸਾਲ।

ਵੰਡਣ ਦੀ ਜੋ ਗੱਲ ਕਰਦੇ ਨੇ ਦੁਨੀਆਂ ਨੂੰ,

ਐਸੇ ਜ਼ਾਲਮ ਮਾਰ ਮੁਕਾਵੇ ਨਵਾਂ ਸਾਲ।

ਫਿਰ ਬਹੋਨੇ ਜੰਨਤ ਦੁਨੀਆਂ ਬਣ ਜਾਊ,

ਜੇਕਰ ਸੱਚ ਦੇ ਬੋਲ ਪੁਗਾਵੇ ਨਵਾਂ ਸਾਲ।

https://punjabimaa.comਅੱਤਵਾਦੀ (ਗੀਤ )ਬਲਜਿੰਦਰ ਸਿੰਘ   Email: baljinderbali68@gmail.comAddress:Indiaਬਲਜਿੰਦਰ ਸਿੰਘ ਦੀਆਂ ਹੋਰ ਰਚ...
17/01/2021

https://punjabimaa.com

ਅੱਤਵਾਦੀ (ਗੀਤ )

ਬਲਜਿੰਦਰ ਸਿੰਘ

Email: [email protected]
Address:
Indiaਬਲਜਿੰਦਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

https://punjabimaa.com/ArticleDetail.aspx?ArticleID=12787

ਅੱਤਵਾਦੀ ਕਹਿ ਚਹੇ ਵੱਖਵਾਦੀ

ਕਹਿ ਨਕਸਲੀ ,ਕੀ ਹੋਰ ਕਹਾਂ

ਹਾਕਿਮਾਂ ਦੇਖ ਸਾਜਿਸ਼ਾਂ ਤੇਰੀਆਂ

ਸ਼ਰੇਆਮ ਮੈਂ ਤੈਨੂੰ ਚੋਰ ਕਹਾਂ---------

ਤੈਨੂੰ ਮੈਂ ਚੋਰ ਕਹਾਂ-------

ਵੇਚ ਰਿਹਾਂ ਸਰਮਾਇਆ ਤੂੰ ਵਤਨ ਦਾ

ਸਾਫ਼ ਖਜ਼ਾਨਾ ਕਰਇਆ ਤੂੰ ਵਤਨ ਦਾ

ਨਾਲ਼ ਲੁਟੇਰਿਆ ਗੰਡ-ਸੰਡ ਤੇਰੀ

ਬੁੱਚੜ-ਕਸਾਈ ਤੋਰ ਕਹਾਂ

ਹਾਕਿਮਾਂ ਦੇਖ ਸਾਜ਼ਿਸ਼ਾਂ ਤੇਰੀਆਂ-------

ਬੇ-ਗ਼ੈਰਤ ਹੈਂ ਵਿਕਿਆ ਚੋਰ-ਉਚੱਕਾ ਤੂੰ

ਬਦਨੀਤੀ-ਸਾਜ਼ਿਸ਼ ਦਾ ਹੁਕਮੀ ਯੱਕਾ ਤੂੰ

ਦੇਸ ਦੇ ਕਿਰਤੀ ਵੇਚ ਕਿਸਾਨ ਰਿਹੈਂ

ਪਾਗਲ-ਪਣ ਏ ਸਤਾ ਦੀ ਲੋਰ ਕਹਾਂ

ਹਾਕਿਮਾਂ ਦੇਖ ਸਾਜ਼ਿਸ਼ਾਂ ਤੇਰੀਆਂ--------

ਮਾਵਾਂ ਰੋਹੀਆਂ ਵਿੱਚ,ਬਾਪ ਬਜ਼ੁਰਗ ਰੋਲ਼ਤੇ

ਕੰਡਿਆਂ ਉੱਤੇ ਬੱਚੇ ਸੁਰਖ ਗੁਲਾਬ ਮਧੋਲਤੇ

ਸਾਡਾ ਪਰਖ਼ ਨਾ ਸਬਰ ਸਮੁੰਦਰ ਤੂੰ

ਤੇਗ਼ਾਂ ਦੀ ਲਸ਼ਕੋਰ, ਕੀ ਹੋਰ ਕਹਾਂ

ਹਾਕਿਮਾਂ ਦੇਖ ਸਾਜਿਸ਼ਾਂ ਤੇਰੀਆਂ--------

ਚਾਨਣ ਹਾਂ ਅਸੀਂ ਸੂਰਜ ਬਣਕੇ ਚਮਕਾਂਗੇ

ਰੇਤਗੜੵ ਤੋ ਤੁਰਕੇ ਦੇਹਲੀ ਤੇਰੀ ਧਮਕਾਂਗੇ

ਅਸੀਂ "ਬਾਲੀ " ਰਾਖੇ ਪੁੱਤਰ ਧਰਤੀ ਦੇ

ਅਣਖਾਂ ਦੇ ਜਾਏ, ਹਲ਼-ਪੋਰ ਕਹਾਂ

ਹਾਕਿਮਾਂ ਦੇਖ ਸਾਜਿਸ਼ਾਂ ਤੇਰੀਆਂ

https://punjabimaa.comਹੱਕ (ਕਵਿਤਾ)ਅਮਰਿੰਦਰ ਕੰਗ   Email: gabber.amrinder@gmail.comCell: +91 97810 13315Address: ਕੋਟ ਈਸੇ ਖਾਂ...
15/01/2021

https://punjabimaa.com

ਹੱਕ (ਕਵਿਤਾ)

ਅਮਰਿੰਦਰ ਕੰਗ

Email: [email protected]
Cell: +91 97810 13315
Address: ਕੋਟ ਈਸੇ ਖਾਂ
ਮੋਗਾ Indiaਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

https://punjabimaa.com/ArticleDetail.aspx?ArticleID=12786

ਗੋਬਿੰਦ ਦੇ ਲਾਲ ਨੀ ਸੋਹਣੇ ਨਾਨਕ ਦੇ ਜਾਏ ਹਾਂ
ਤੇਗਾਂ ਨਾਲ ਜੂਝਣਾ ਸਿੱਖਿਆ ਦਿੱਲੀ ਤੱਕ ਆਏ ਹਾਂ

ਕਿਹੜਾ ਰਾਹ ਰੋਕੂ ਐਸਾ ਜੰਮਿਆ ਕੋਈ ਸੂਰਾ ਨਹੀਂ
ਸ਼ੇਰਾਂ ਦੀ ਡਾਰ ਤੁਰੀ ਏ ਕੋਈ ਕੁੱਤ ਕਤੂਰਾ ਨਹੀਂ

ਮਾਤਾ ਤੋਂ ਸਿੱਖਿਆ ਅਸਾ ਨੇ ਬੁਰਜਾਂ ਵਿੱਚ ਸੌਣਾਂ ਨੀ
ਸਵਾ ਲੱਖ ਤੇ ਇੱਕੋ ਦਿੱਲੀਏ ਭਾਰੂ ਅਸੀਂ ਪਾਉਣਾ ਨੀ

ਲਾ ਲੈ ਤੂੰ ਜ਼ੋਰ ਨੀ ਦਿੱਲੀਏ ਮੁੜ ਦਿਨ ਆਉਣਾ ਨਹੀਂ
ਚੁੱਪ ਹਾਲੇ ਧਾਰੀ ਭੈਠੇ ਰਾਹ ਤੈਨੂੰ ਥਿਉਣਾ ਨਹੀਂ

ਸਮਝ ਕੇ ਯੂ.ਪੀ. ਬਿਹਾਰੀ ਪੰਗਾ ਕਿੱਥੇ ਪਾ ਬੈਠੀ
ਭੂੰਡਾਂ ਦੀ ਖੱਖਰਾਂ ਤਾਈ ਹੱਥ ਕਿਥੇ ਲਾ ਬੈਠੀ

ਸਿੱਖ ਫੌਜਾਂ ਬਾਡਰ ਖੜੀਆਂ ਤੇਰੇ ਤੇ ਚਾੜ੍ਹਣ ਲਈ
ਤੇਰੇ ਹਿੱਕ ਤਵੀਆਂ ਧਰੀਆਂ ਸਿਦਕਾਂ ਨੂੰ ਰਾੜ੍ਹਣ ਲਈ

ਭੁੱਖੇ ਅਸੀਂ ਮਰਦੇ ਨਾਹੀਂ ਫਸਲਾਂ ਦੇ ਜਾਏ ਹਾਂ
ਤੈਥੋਂ ਹੱਕ ਖੋਹਣ ਦੀ ਖ਼ਾਤਰ ਦਿੱਲੀਏ ਅਸੀਂ ਆਏ ਹਾਂ

ਵਾਪਸ ਕੰਗ ਹੱਕ ਨੇ ਲੈਣੇ ਖਾਲ਼ੀ ਹੱਥ ਜਾਣਾ ਨਹੀਂ
ਤੈਨੂੰ ਹੁਣ ਸਬਕ ਸਿਖਾਓ ਨੀਲਾ ਇਹ ਬਾਣਾ ਨੀ

ਤੈਨੂੰ ਹੁਣ ਸੋਧਾ ਲਾਓ ਕੇਸਰੀ ਬਾਣਾ ਨੀ
ਹਟ ਜਾ ਨੀ ਬਚ ਜਾ ਦਿੱਲੀਏ।

https://punjabimaa.comਗੱਲ ਕੋੜੀ (ਕਵਿਤਾ)ਮਨਪ੍ਰੀਤ ਸਿੰਘ ਲੈਹੜੀਆਂ   Email: khadrajgiri@gmail.comCell: +91 94638 23962Address: ਪ...
14/01/2021

https://punjabimaa.com

ਗੱਲ ਕੋੜੀ (ਕਵਿਤਾ)

ਮਨਪ੍ਰੀਤ ਸਿੰਘ ਲੈਹੜੀਆਂ

Email: [email protected]
Cell: +91 94638 23962
Address: ਪਿੰਡ ਲੈਹੜੀਅਾਂ, ਡਾਕ - ਭਾੳੁਵਾਲ
ਰੂਪਨਗਰ Indiaਮਨਪ੍ਰੀਤ ਸਿੰਘ ਲੈਹੜੀਆਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

https://punjabimaa.com/ArticleDetail.aspx?ArticleID=12785

ਗੱਲ ਕੌੜੀ ਏ ਬੇਸ਼ੱਕ ਥੋੜੀ ਏ,

ਸੱਜਣਾ ਮਿੱਤਰਾਂ ਤੋਂ ਸਿੱਖੀ ਏ,

ਅੱਜ ਕਲਮ ਮੇਰੀ ਤੋਂ ਬੋੜ੍ਹੀ ਏ,

ਤਲਵਾਰ ਦੇ ਵਾਂਗੂੰ ਤਿੱਖੀ ਏ,

ਕੁੱਝ ਯਾਰ ਟੱਕਰੇ ਰੱਬ ਵਰਗੇ,

ਕੁੱਝ ਦੇ ਮਨਾਂ ਵਿੱਚ ਦਰਾਰਾਂ ਨੇ,

ਬਹੁਤਿਆਂ ਦੇ ਦਿਲ ਮੈਂ ਜਿੱਤ ਲਏ ,

ਕੁੱਝ ਰੱਖੀ ਬੈਠੇ ਖਾਰਾਂ ਨੇ,

ਲੱਗਦਾ ਕੁੱਝ ਮੈਨੂੰ ਜਰਦੇ ਨਹੀ,

ਕੁੱਝ ਸਿਰ ਤੇ ਮੈਨੂੰ ਬਿਠਾ ਬੈਠੇ,

ਕੁੱਝ ਉਗਾਵੇ ਫੁੱਲ ਮੇਰੇ ਬੋਲਾਂ ਤੇ,

ਕੁੱਝ ਸਬਦਾਂ ਨੂੰ ਕੰਡੇ ਬਣਾ ਬੈਠੇ,

ਕੁੱਝ ਵੀ ਤਾਂ ਹੋ ਸਕਦਾ ਹੈ ,

ਸ਼ਾਇਦ ਮੁਹੱਬਤ ਹੋ ਕਤਲ ਗਈ,

ਜਾਂ ਮੈਂ ਹੁਣ ਉਹ ਨਹੀ ਰਿਹਾ,

ਜਾਂ ਉਹਨਾਂ ਦੀ ਨਿਗ੍ਹਾ ਬਦਲ ਗਈ!

https://punjabimaa.comਸਾਲ ਨਵਾਂ (ਕਵਿਤਾ)ਮਹਿੰਦਰ ਮਾਨ   Email: m.s.mann00@gmail.comCell: +91 99158 03554Address: ਪਿੰਡ ਤੇ ਡਾਕ ...
12/01/2021

https://punjabimaa.com

ਸਾਲ ਨਵਾਂ (ਕਵਿਤਾ)

ਮਹਿੰਦਰ ਮਾਨ

Email: [email protected]
Cell: +91 99158 03554
Address: ਪਿੰਡ ਤੇ ਡਾਕ ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ Indiaਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

https://punjabimaa.com/ArticleDetail.aspx?ArticleID=12784

ਅਮੀਰ-ਗਰੀਬ ਵਿੱਚ ਪਾੜਾ ਘਟਾਏ ਸਾਲ ਨਵਾਂ।
ਹਰ ਘਰ ਖੁਸ਼ੀਆਂ ਲੈ ਕੇ ਆਏ ਸਾਲ ਨਵਾਂ।
ਪਿਛਲੇ ਸਾਲ ਬਥੇਰਾ ਤੰਗ ਕੀਤਾ ਹੈ ਮਹਿੰਗਾਈ ਨੇ,
ਇਸ ਤੋਂ ਛੁਟਕਾਰਾ ਤੋਂ ਦੁਆਏ ਸਾਲ ਨਵਾਂ।
ਉਨ੍ਹਾਂ ਦੀਆਂ ਜੜ੍ਹਾਂ ਵੱਢਣ ਵਾਲੇ ਤਿੰਨ ਕਨੂੰਨਾਂ ਤੋਂ,
ਕਿਸਾਨਾਂ ਨੂੰ ਰਾਹਤ ਦੁਆਏ ਸਾਲ ਨਵਾਂ।
ਧਰਮਾਂ ਤੇ ਜ਼ਾਤਾਂ ਦੇ ਨਾਂ ਤੇ ਜੋ ਲੜਾਂਦੇ ਲੋਕਾਂ ਨੂੰ,
ਉਨ੍ਹਾਂ ਨੂੰ ਸਿੱਧੇ ਰਸਤੇ ਪਾਏ ਸਾਲ ਨਵਾਂ।
ਮੰਦਰਾਂ ਤੇ ਬੁੱਤਾਂ ‘ਤੇ ਕਰੋੜਾਂ ਖਰਚਣ ਵਾਲਿਆਂ ਨੂੰ,
ਗਰੀਬਾਂ ਦੀਆਂ ਝੁੱਗੀਆਂ ਦਿਖਾਏ ਸਾਲ ਨਵਾਂ।
ਪਹਿਲਾਂ ਉਨ੍ਹਾਂ ਦੀ ਇੱਜ਼ਤ ਮਿੱਟੀ ‘ਚ ਰੁਲੀ ਹੈ,
ਹੁਣ ਧੀਆਂ-ਭੈਣਾਂ ਦੀ ਇੱਜ਼ਤ ਬਚਾਏ ਸਾਲ ਨਵਾਂ।
ਜਨਤਾ ਨੂੰ ਟਿੱਚ ਸਮਝਦੇ ਜਿਹੜੇ ਨੇਤਾ,
ਉਨ੍ਹਾਂ ਨੂੰ ਖੁੱਡੇ ਲਾਈਨ ਲਾਏ ਸਾਲ ਨਵਾਂ।
ਪਿਛਲੇ ਸਾਲ ਜੋ ਭੁੱਲ ਗਏ ਸਨ ਪਿਆਰ ਕਰਨਾ,
ਉਨ੍ਹਾਂ ਨੂੰ ਪਿਆਰ ਕਰਨਾ ਸਿਖਾਏ ਸਾਲ ਨਵਾਂ।
ਵੱਡਿਆਂ ਦਾ ਨਿਰਾਦਰ ਕਰਨ ਵਾਲਿਆਂ ਨੂੰ,
ਉਨ੍ਹਾਂ ਦਾ ਆਦਰ ਕਰਨਾ ਸਿਖਾਏ ਸਾਲ ਨਵਾਂ।
‘ਮਾਨ’ਸੁਸਤੀ ਨਾ ਅੱਗੇ ਵਧਣ ਦੇਵੇ ਬੰਦੇ ਨੂੰ,
ਸੱਭ ਦੀ ਸੁਸਤੀ ਦੂਰ ਭਜਾਏ ਸਾਲ ਨਵਾਂ।

Address


Alerts

Be the first to know and let us send you an email when ਪੰਜਾਬੀ ਮਾਂ. ਕੌਮ posts news and promotions. Your email address will not be used for any other purpose, and you can unsubscribe at any time.

Contact The Business

Send a message to ਪੰਜਾਬੀ ਮਾਂ. ਕੌਮ:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share

PunjabiMaa.com

ਜੇ ਤੁਸੀਂ ਵੀ ਲਿਖਣ ਦੇ ਸ਼ੌਕੀਨ ਹੋ ਅਤੇ ਆਪਣੀ ਰਚਨਾ ਇਸ ਮੈਗਜ਼ੀਨ ਵਿਚ ਪਬਲਸ਼ਿ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਤੁਸੀਂ ਆਪਣੀ ਰਚਨਾ ਸਾਨੂੰ [email protected] ਤੇ ਈ-ਮੇਲ ਕਰ ਸਕਦੇ ਹੋ । ਰਚਨਾ ਕਿਸੇ ਵੀ ਫੋਂਟ ਦੇ ਵਿਚ ਹੋ ਕਦੀ ਹੈ। ਕਿਰਪਾ ਕਰਕੇ ਪਹਿਲਾਂ ਛਪ ਚੁਕੀਆਂ ਰਚਨਾਵਾਂ ਭੇਜਣ ਤੋ ਗੁਰੇਜ ਕੀਤਾ ਜਾਵੇ। ਰਚਨਾ ਕੰਪਿਊਟਰ ਤੇ ਟਾਈਪ ਕਰ ਕੇ ਹੀ ਭੇਜੀ ਜਾਵੇ। ਹੱਥ-ਲਿਖਤ ਅਤੇ ਪ੍ਰਿੰਟ ਕੀਤੀ ਹੋਈ ਰਚਨਾ ਨਾ ਭੇਜੀ ਜਾਵੇ।ਰਚਨਾ ਵਿਚ ਸੋਧ ਕੀਤੀ ਜਾ ਸਕਦੀ ਹੈ। ਲੇਖਕ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ।ਕਿਸੇ ਵੀ ਵਿਵਾਦਿਤ ਰਚਨਾ ਲਈ ਸੰਪਾਦਕੀ ਮੰਡਲ ਜ਼ਿੰਮੇਵਾਰ ਨਹੀਂ ਹੋਵੇਗਾ। ਛਪਣ ਵਾਲੀ ਕਿਸੇ ਰਚਨਾ ਦਾ ਕੋਈ ਸੇਵਾ ਫਲ ਨਹੀਂ ਦਿੱਤਾ ਜਾਂਦਾ।