RG24 Filmi Tadka

  • Home
  • RG24 Filmi Tadka

RG24 Filmi Tadka Contact information, map and directions, contact form, opening hours, services, ratings, photos, videos and announcements from RG24 Filmi Tadka, News & Media Website, .

ਸ਼ਾਹਰੁਖ ਖਾਨ ਨੂੰ ਮੁੰਬਈ ਏਅਰਪੋਰਟ 'ਤੇ ਲਗਜ਼ਰੀ ਘੜੀ ਦਾ ਕਵਰ ਛੁਪਾਉਣ 'ਤੇ ਲੱਗਾ ਜੁਰਮਾਨਾ
12/11/2022

ਸ਼ਾਹਰੁਖ ਖਾਨ ਨੂੰ ਮੁੰਬਈ ਏਅਰਪੋਰਟ 'ਤੇ ਲਗਜ਼ਰੀ ਘੜੀ ਦਾ ਕਵਰ ਛੁਪਾਉਣ 'ਤੇ ਲੱਗਾ ਜੁਰਮਾਨਾ

ਅਕਸ਼ੈ ਕੁਮਾਰ ਦੀ ਸਮਰਾਟ ਪ੍ਰਿਥਵੀਰਾਜ ਨਹੀਂ ਚਲੀ, 6 ਦਿਨਾਂ ਚ ਕਮਾਏ ਸਿਰਫ ਇੰਨੇ ਰੁਪਏਅਕਸ਼ੇ ਕੁਮਾਰ ਦੀ 'ਸਮਰਾਟ ਪ੍ਰਿਥਵੀਰਾਜ' ਦੇ ਰਿਲੀਜ਼ ਹੋਣ ਤੋ...
10/06/2022

ਅਕਸ਼ੈ ਕੁਮਾਰ ਦੀ ਸਮਰਾਟ ਪ੍ਰਿਥਵੀਰਾਜ ਨਹੀਂ ਚਲੀ, 6 ਦਿਨਾਂ ਚ ਕਮਾਏ ਸਿਰਫ ਇੰਨੇ ਰੁਪਏ

ਅਕਸ਼ੇ ਕੁਮਾਰ ਦੀ 'ਸਮਰਾਟ ਪ੍ਰਿਥਵੀਰਾਜ' ਦੇ ਰਿਲੀਜ਼ ਹੋਣ ਤੋਂ ਪਹਿਲਾਂ ਇਸ ਨੂੰ ਸਾਲ ਦੀ ਸਭ ਤੋਂ ਵੱਡੀ ਬਾਲੀਵੁੱਡ ਫਿਲਮ ਕਿਹਾ ਜਾਂਦਾ ਸੀ। ਉਮੀਦ ਸੀ ਕਿ ਇਹ ਫਿਲਮ ਬਾਕਸ ਆਫਿਸ 'ਤੇ ਹਿੰਦੀ ਫਿਲਮਾਂ ਦਾ ਸੋਕਾ ਖਤਮ ਕਰ ਦੇਵੇਗੀ, ਪਰ ਅਜਿਹਾ ਨਹੀਂ ਹੋਇਆ। ਪ੍ਰਿਥਵੀਰਾਜ ਨੇ ਪਹਿਲੇ ਦਿਨ ਹੀ ਨਿਰਾਸ਼ ਕੀਤਾ ਸੀ, ਪਰ ਇਸ ਦੇ ਨਾਲ ਰਿਲੀਜ਼ ਹੋਈ ਕਮਲ ਹਾਸਨ ਦੀ 'ਵਿਕਰਮ' ਟਿਕਟ ਖਿੜਕੀ 'ਤੇ ਜ਼ਬਰਦਸਤ ਮੁਨਾਫਾ ਕਮਾ ਰਹੀ ਹੈ ਅਤੇ ਅਕਸ਼ੇ ਕੁਮਾਰ ਵੀ 50 ਕਰੋੜ ਤੱਕ ਪਹੁੰਚਣ ਲਈ ਤਰਸ ਰਹੇ ਸਨ

ਸਾਊਥ ਦੀ ਸੁਪਰਸਟਾਰ ਅਦਾਕਾਰਾ ਨਯਨਤਾਰਾ ਆਪਣੇ ਬੁਆਏਫ੍ਰੈਂਡ ਵਿਗਨੇਸ਼ ਸ਼ਿਵਨ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਵਿਗਨੇਸ਼ ਨੇ ਆਪਣੇ ਇੰਸਟਾਗ੍ਰਾਮ 'ਤੇ...
09/06/2022

ਸਾਊਥ ਦੀ ਸੁਪਰਸਟਾਰ ਅਦਾਕਾਰਾ ਨਯਨਤਾਰਾ ਆਪਣੇ ਬੁਆਏਫ੍ਰੈਂਡ ਵਿਗਨੇਸ਼ ਸ਼ਿਵਨ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ

ਵਿਗਨੇਸ਼ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀ ਪਹਿਲੀ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਵਿਗਨੇਸ਼ ਆਪਣੀ ਪਤਨੀ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ।

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਦੁਖੀ ਐਮੀ ਵਿਰਕ ਨੇ ਫਿਲਮ 'ਸ਼ੇਰ ਬੱਗਾ' ਦੀ ਰਿਲੀਜ਼ ਕੀਤੀ ਮੁਲਤਵੀਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜ...
06/06/2022

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਦੁਖੀ ਐਮੀ ਵਿਰਕ ਨੇ ਫਿਲਮ 'ਸ਼ੇਰ ਬੱਗਾ' ਦੀ ਰਿਲੀਜ਼ ਕੀਤੀ ਮੁਲਤਵੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਹੋਏ ਕਤਲ ਨਾਲ ਪੂਰਾ ਦੇਸ਼ ਸਦਮੇ ਵਿੱਚ ਹੈ। ਸਿੰਗਰ ਦੇ ਕਤਲ ਕਾਰਨ ਮਨੋਰੰਜਨ ਜਗਤ 'ਚ ਸੋਗ ਦੀ ਲਹਿਰ ਹੈ। ਖਾਸ ਤੌਰ 'ਤੇ ਪੰਜਾਬੀ ਫਿਲਮ ਅਤੇ ਗਾਇਕੀ ਇੰਡਸਟਰੀ ਅਜੇ ਵੀ ਇਸ ਖਬਰ ਨੂੰ ਮੰਨਣ ਤੋਂ ਅਸਮਰੱਥ ਹੈ ਕਿ ਸਿੱਧੂ ਮੂਸੇਵਾਲਾ ਉਨ੍ਹਾਂ ਵਿਚ ਨਹੀਂ ਰਿਹਾ। ਅਫਸਾਨਾ ਖਾਨ ਤੋਂ ਲੈ ਕੇ ਮੀਕਾ ਸਿੰਘ, ਦਿਲਜੀਤ ਦੋਸਾਂਝ ਤੱਕ, ਪੰਜਾਬੀ ਗਾਇਕੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਅਦਾਕਾਰ ਅਤੇ ਗਾਇਕ ਐਮੀ ਵਿਰਕ ਨੇ ਵੀ ਆਪਣੀ ਆਉਣ ਵਾਲੀ ਫਿਲਮ ਸ਼ੇਰ ਬੱਗਾ ਦੀ ਰਿਲੀਜ਼ ਡੇਟ ਟਾਲ ਦਿੱਤੀ ਹੈ।


ਗੀਤ "ਨੱਚਾਂਗੇ ਸਾਰੀ ਰਾਤ" ਦੇ ਮਸ਼ਹੂਰ ਗਾਇਕ ਤਰਸੇਮ ਸਿੰਘ ਉਰਫ਼ ਸਟੀਰੀਓ ਨੇਸ਼ਨ ਦਾ ਹੋਇਆ ਦੇਹਾਂਤ
30/04/2022

ਗੀਤ "ਨੱਚਾਂਗੇ ਸਾਰੀ ਰਾਤ" ਦੇ ਮਸ਼ਹੂਰ ਗਾਇਕ ਤਰਸੇਮ ਸਿੰਘ ਉਰਫ਼ ਸਟੀਰੀਓ ਨੇਸ਼ਨ ਦਾ ਹੋਇਆ ਦੇਹਾਂਤ

05/03/2022

ਇਸ ਸ਼ੋਅ ਡਾਂਸ ਦੇਖ ਕੇ ਹੋ ਜਾਵੋਗੇ ਹੈਰਾਨ, ਵੇਖੋ ਵੀਡੀਓ


ਸ਼ਾਹਰੁਖ ਖਾਨ ਦਾ ਬਹੁਤ ਹੀ ਸ਼ਾਹਰੁਖ ਖਾਨ ਦੇ ਸਵਾਲ ਦਾ ਜਵਾਬ ਕਿ ਉਹ ਕਿੱਥੇ ਗਾਇਬ ਹੋ ਗਿਆਸ਼ਾਹਰੁਖ ਖਾਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਆਪਣੇ ਪ੍ਰਸ...
02/03/2022

ਸ਼ਾਹਰੁਖ ਖਾਨ ਦਾ ਬਹੁਤ ਹੀ ਸ਼ਾਹਰੁਖ ਖਾਨ ਦੇ ਸਵਾਲ ਦਾ ਜਵਾਬ ਕਿ ਉਹ ਕਿੱਥੇ ਗਾਇਬ ਹੋ ਗਿਆ

ਸ਼ਾਹਰੁਖ ਖਾਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸਵਾਲ-ਜਵਾਬ ਸੈਸ਼ਨ ਕੀਤਾ

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਮਾਂ ਬਾਪ ਬਣ ਗਏ  ਪ੍ਰਿਅੰਕਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ ਹੈ ਕਿ ਸਾਂਨੂ...
22/01/2022

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਮਾਂ ਬਾਪ ਬਣ ਗਏ

ਪ੍ਰਿਅੰਕਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ ਹੈ ਕਿ ਸਾਂਨੂੰ ਇਸ ਗੱਲ ਦੀ ਪੁਸ਼ਟੀ ਕਰਦਿਆਂ ਬੇਹੱਦ ਖੁਸ਼ੀ ਹੈ ਅਸਿਓਂ ਸਰੋਗੇਸੀ ਰਾਹੀਂ ਮਾਪੇ ਬਣ ਗਏ ਹਾਂ। ਇਸ ਖ਼ਾਸ ਸਮੇਂ ਵਿੱਚ ਜਦੋਂ ਅਸੀਂ ਆਪਣੇ ਪਰਵਾਰ ਵੱਲ ਧਿਆਨ ਦੇ ਰਹੇ ਹਾਂ ਤੁਹਾਡੇ ਤੋਂ ਸਾਡੀ ਨਿੱਜਤਾ ਬਣਾਈ ਰੱਖਣ ਦੀ ਆਸ ਕਰਦੇ ਹਾਂ।

ਯਸ਼ਰਾਜ ਫਿਲਮਜ਼ ਨੇ ਆਪਣੀਆਂ ਤਿੰਨ ਵੱਡੀਆਂ ਫਿਲਮਾਂ ਦੀ ਸ਼ੂਟਿੰਗ ਕੀਤੀ ਰੱਦ, ਟਾਈਗਰ 3 ਤੇ ਪਠਾਨ ਸਮੇਤ ਇਹ ਫਿਲਮਾਂ ਹੋਈਆਂ ਪ੍ਰਭਾਵਿਤ
18/01/2022

ਯਸ਼ਰਾਜ ਫਿਲਮਜ਼ ਨੇ ਆਪਣੀਆਂ ਤਿੰਨ ਵੱਡੀਆਂ ਫਿਲਮਾਂ ਦੀ ਸ਼ੂਟਿੰਗ ਕੀਤੀ ਰੱਦ, ਟਾਈਗਰ 3 ਤੇ ਪਠਾਨ ਸਮੇਤ ਇਹ ਫਿਲਮਾਂ ਹੋਈਆਂ ਪ੍ਰਭਾਵਿਤ

ਸਾਇਨਾ ਨੇਹਵਾਲ 'ਤੇ ਇਤਰਾਜ਼ਯੋਗ ਟਿੱਪਣੀ ਕਰਕੇ ਫਸੇ ਅਦਾਕਾਰ ਸਿਧਾਰਥ, FIR ਦਰਜ ਕਰਨ ਦੇ ਹੁਕਮਹੂਣ ਅਭਿਨੇਤਾ ਸਿਧਾਰਥ  ਰਾਸ਼ਟਰੀ ਬੈਡਮਿੰਟਨ ਖਿਡਾਰਨ...
10/01/2022

ਸਾਇਨਾ ਨੇਹਵਾਲ 'ਤੇ ਇਤਰਾਜ਼ਯੋਗ ਟਿੱਪਣੀ ਕਰਕੇ ਫਸੇ ਅਦਾਕਾਰ ਸਿਧਾਰਥ, FIR ਦਰਜ ਕਰਨ ਦੇ ਹੁਕਮ

ਹੂਣ ਅਭਿਨੇਤਾ ਸਿਧਾਰਥ ਰਾਸ਼ਟਰੀ ਬੈਡਮਿੰਟਨ ਖਿਡਾਰਨ ਅਤੇ ਭਾਜਪਾ ਨੇਤਾ ਸਾਇਨਾ ਨੇਹਵਾਲ 'ਤੇ ਇਤਰਾਜ਼ਯੋਗ ਟਿੱਪਣੀ ਕਰ ਕੇ ਬੁਰੀ ਤਰ੍ਹਾਂ ਫਸ ਗਏ ਹਨ। ਇਸ ਮਾਮਲੇ ਦਾ ਨੋਟਿਸ ਲੈਂਦਿਆਂ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਸਿਧਾਰਥ ਖਿਲਾਫ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।

26/12/2021

ਫਾਰਮ ਹਾਊਸ 'ਚ ਕ੍ਰਿਸਮਸ ਦੀ ਪਾਰਟੀ ਕਰਨ ਗਏ ਸਲਮਾਨ ਖਾਨ ਨੂੰ ਜ਼ਹਿਰੀਲੇ ਸੱਪ ਨੇ ਡੱਸਿਆ, ਰਾਤ 3 ਵਜੇ ਹਸਪਤਾਲ 'ਚ ਹੋਏ ਭਰਤੀ

ਵਿੱਕੀ ਕੌਸ਼ਲ ਲਈ ਪੰਜਾਬੀ ਦੁਲਹਨ ਬਣੇਗੀ ਕੈਟਰੀਨਾ ਕੈਫ
08/12/2021

ਵਿੱਕੀ ਕੌਸ਼ਲ ਲਈ ਪੰਜਾਬੀ ਦੁਲਹਨ ਬਣੇਗੀ ਕੈਟਰੀਨਾ ਕੈਫ

ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨੇ ਸ਼ੁਰੂ ਕੀਤੀ ਫਿਲਮ 'ਗਦਰ 2' ਦੀ ਸ਼ੂਟਿੰਗ
02/12/2021

ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨੇ ਸ਼ੁਰੂ ਕੀਤੀ ਫਿਲਮ 'ਗਦਰ 2' ਦੀ ਸ਼ੂਟਿੰਗ

ਪਦਮਸ੍ਰੀ ਨਾ ਮਿਲਣ 'ਤੇ ਸੋਨੂੰ ਸੂਦ ਨੇ ਦਿੱਤੀ ਪ੍ਰਤੀਕਿਰਿਆ; ਕਿਹਾ ਕਿ ਇਹ ਸੋਚਣ ਵਾਲੀ ਗੱਲ ਹੈ
14/11/2021

ਪਦਮਸ੍ਰੀ ਨਾ ਮਿਲਣ 'ਤੇ ਸੋਨੂੰ ਸੂਦ ਨੇ ਦਿੱਤੀ ਪ੍ਰਤੀਕਿਰਿਆ; ਕਿਹਾ ਕਿ ਇਹ ਸੋਚਣ ਵਾਲੀ ਗੱਲ ਹੈ

ਕੰਗਨਾ ਰਣੌਤ ਖ਼ਿਲਾਫ਼ ਦੋ FIR ਹੋਈਆਂ ਦਰਜ, 1947 ‘ਤੇ ਦਿੱਤੇ ਬਿਆਨ ਨੂੰ ਲੈ ਕੇ ਵਧੀਆ ਮੁਸਕਲਾ
12/11/2021

ਕੰਗਨਾ ਰਣੌਤ ਖ਼ਿਲਾਫ਼ ਦੋ FIR ਹੋਈਆਂ ਦਰਜ, 1947 ‘ਤੇ ਦਿੱਤੇ ਬਿਆਨ ਨੂੰ ਲੈ ਕੇ ਵਧੀਆ ਮੁਸਕਲਾ


ਕੰਗਨਾ ਰਣੌਤ ਨੂੰ ਮਿਲਿਆ ਦੇਸ਼ ਦਾ ਸਰਵਉੱਚ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਅਵਾਰਡ
08/11/2021

ਕੰਗਨਾ ਰਣੌਤ ਨੂੰ ਮਿਲਿਆ ਦੇਸ਼ ਦਾ ਸਰਵਉੱਚ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਅਵਾਰਡ


28/10/2021

ਡਰੱਗ ਕੇਸ ਮਾਮਲੇ ਚ, ਸ਼ਾਹਰੁਖ ਖ਼ਾਨ ਦੇ ਮੁੰਡੇ ਆਰੀਅਨ ਨੂੰ ਬੰਬੇ ਹਾਈਕੋਰਟ ਤੋਂ ਮਿਲੀ ਜ਼ਮਾਨਤ

***nKhan ***nKhanDrugCase

A***n Khan ਨੂੰ ਨਹੀ ਮਿਲੀ ਜ਼ਮਾਨਤ, ਜੇਲ੍ਹ ਵਿੱਚ ਰਹਿਣਗੇ ਮੀਡੀਆ ਵਿੱਚ ਚਲ ਰਹੀ ਆ ਖਬਰਾਂ ਮੁਤਾਬਕ ਆਰੀਅਨ ਖ਼ਾਨ ਦੇ ਵਕੀਲ ਬੰਬੇ ਹਾਈ ਕੋਰਟ ਜਾਣਗੇ।...
20/10/2021

A***n Khan ਨੂੰ ਨਹੀ ਮਿਲੀ ਜ਼ਮਾਨਤ, ਜੇਲ੍ਹ ਵਿੱਚ ਰਹਿਣਗੇ

ਮੀਡੀਆ ਵਿੱਚ ਚਲ ਰਹੀ ਆ ਖਬਰਾਂ ਮੁਤਾਬਕ ਆਰੀਅਨ ਖ਼ਾਨ ਦੇ ਵਕੀਲ ਬੰਬੇ ਹਾਈ ਕੋਰਟ ਜਾਣਗੇ। ਸੈਸ਼ਨ ਕੋਰਟ ਤੋਂ ਆਦੇਸ਼ ਦੀ ਕਾਪੀ ਮਿਲਣ ਤੋਂ ਬਾਅਦ, ਆਰੀਅਨ ਦੇ ਵਕੀਲ ਅਗਲੇਰੀ ਕਾਰਵਾਈ ਲਈ ਹਾਈ ਕੋਰਟ ਜਾਣਗੇ।

***nKhan

ਐਨਸੀਬੀ ਦੀ ਟੀਮ ਨੇ ਜਹਾਜ਼ 'ਚ ਚੱਲ ਰਹੀ ਡਰੱਗਜ਼ ਪਾਰਟੀ 'ਤੇ ਛਾਪਾ ਮਾਰਿਆ ਤੇ ਡਰੱਗਜ਼ ਪਾਰਟੀ ਦਾ ਪਰਦਾਫਾਸ਼ ਕੀਤਾ  ਐਨਸੀਬੀ ਨੇ ਆਰੀਅਨ ਸਣੇ 9 ਦੋ...
06/10/2021

ਐਨਸੀਬੀ ਦੀ ਟੀਮ ਨੇ ਜਹਾਜ਼ 'ਚ ਚੱਲ ਰਹੀ ਡਰੱਗਜ਼ ਪਾਰਟੀ 'ਤੇ ਛਾਪਾ ਮਾਰਿਆ ਤੇ ਡਰੱਗਜ਼ ਪਾਰਟੀ ਦਾ ਪਰਦਾਫਾਸ਼ ਕੀਤਾ

ਐਨਸੀਬੀ ਨੇ ਆਰੀਅਨ ਸਣੇ 9 ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਸਾਰਿਆਂ ਤੋਂ ਪੁੱਛਗਿੱਛ ਜਾਰੀ ਹੈ। ਐਨਸੀਬੀ ਦੁਆਰਾ ਫੜੇ ਗਏ ਬਹੁਤ ਸਾਰੇ ਲੋਕਾਂ ਤੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।ਐਨਸੀਬੀ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਹੋਰ ਵੀ ਕਈ ਸ਼ੱਕੀ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਨੈਸ਼ਨਲ ਕੰਟਰੋਲ ਬਿਊਰੋ ਐਨਸੀਬੀ ਵੱਲੋਂ ਆਰਿਅਨ ਖ਼ਾਨ ਨੂੰ ਡਰੱਗ ਪਾਰਟੀ ਕੇਸ 'ਚ ਗ੍ਰਿਫ਼ਤਾਰ ਕਰਨ ਮਗਰੋਂ ਕਰੂਜ਼ ਦੇ ਅੰਦਰ ਦੀ ਪਾਰਟੀ ਦੀ ਵੀਡੀਓ ਖੂਬ ਵ...
05/10/2021

ਨੈਸ਼ਨਲ ਕੰਟਰੋਲ ਬਿਊਰੋ ਐਨਸੀਬੀ ਵੱਲੋਂ ਆਰਿਅਨ ਖ਼ਾਨ ਨੂੰ ਡਰੱਗ ਪਾਰਟੀ ਕੇਸ 'ਚ ਗ੍ਰਿਫ਼ਤਾਰ ਕਰਨ ਮਗਰੋਂ ਕਰੂਜ਼ ਦੇ ਅੰਦਰ ਦੀ ਪਾਰਟੀ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

ਇਹ ਵੀਡੀਓ ਵੱਲੋਂ ਸ਼ੇਅਰ ਕੀਤੀ ਗਈ ਜਿਸ 'ਚ ਨੌਜਵਾਨਾਂ ਨੂੰ ਸੰਗੀਤ ਦਾ ਆਨੰਦ ਮਾਣਦੇ ਦਿਖਾਇਆ ਗਿਆ ਹੈ।

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਆਪਣੇ ਸ਼ਾਨਦਾਰ lifestyle ਲਈ ਜਾਣੀ ਜਾਂਦੀ ਹੈ ਕਿਉ ਨਾ ਹੋਵੇ ਇਹ ਬੇਟੀ ਕਿਸਦੀ
23/09/2021

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਆਪਣੇ ਸ਼ਾਨਦਾਰ lifestyle ਲਈ ਜਾਣੀ ਜਾਂਦੀ ਹੈ ਕਿਉ ਨਾ ਹੋਵੇ ਇਹ ਬੇਟੀ ਕਿਸਦੀ

Bollywood ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਥਲਾਇਵੀ’ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਅਜਿਹੇ ਵਿੱਚ ਫ਼ਿਲਮ ਦੀ ਪ੍ਰਮੋਸ਼ਨ ...
10/09/2021

Bollywood ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਥਲਾਇਵੀ’ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ।

ਅਜਿਹੇ ਵਿੱਚ ਫ਼ਿਲਮ ਦੀ ਪ੍ਰਮੋਸ਼ਨ ਲਈ ਹਾਲ ਹੀ ’ਚ ਕੰਗਨਾ ਰਣੌਤ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਪਹੁੰਚੀ। ਸ਼ੋਅ ਦੀ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

Akshay Kumar ਦੀ ਮਾਂ Aruna Bhatia ਦਾ ਹੋਇਆ ਦਿਹਾਂਤ ICU 'ਚ ਲੜ ਰਹੇ ਸਨ ਜ਼ਿੰਦਗੀ ਅਤੇ ਮੌਤ ਦੀ ਜੰਗ ਮੀਡੀਆ ਵਿੱਚ ਚਲ ਰਹੀ ਆ ਖਬਰਾਂ ਮੁਤਾਬਕ ...
08/09/2021

Akshay Kumar ਦੀ ਮਾਂ Aruna Bhatia ਦਾ ਹੋਇਆ ਦਿਹਾਂਤ ICU 'ਚ ਲੜ ਰਹੇ ਸਨ ਜ਼ਿੰਦਗੀ ਅਤੇ ਮੌਤ ਦੀ ਜੰਗ

ਮੀਡੀਆ ਵਿੱਚ ਚਲ ਰਹੀ ਆ ਖਬਰਾਂ ਮੁਤਾਬਕ
ਸਿਹਤ ਨਾਜ਼ੁਕ ਹੋਣ ਕਾਰਨ ਹਸਪਤਾਲ 'ਚ ਸੀ ਦਾਖਲ
ਅਕਸ਼ੇ ਨੇ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਮੌਤ ਦੀ ਖ਼ਬਰ


ਤਜਰਬੇਕਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਐਤਵਾਰ ਨੂੰ ਭਾਰਤੀ ਟੇਬਲ ਟੈਨਿਸ ਸੰਘ  TTFI ਦੇ ਉਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਜਿਸ ਵਿਚ ਰਾਸ਼...
06/09/2021

ਤਜਰਬੇਕਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਐਤਵਾਰ ਨੂੰ ਭਾਰਤੀ ਟੇਬਲ ਟੈਨਿਸ ਸੰਘ TTFI ਦੇ ਉਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ

ਜਿਸ ਵਿਚ ਰਾਸ਼ਟਰੀ ਮਹਾਸੰਘ ਨੇ ਕਿਹਾ ਸੀ ਕਿ ਇਸ ਖਿਡਾਰਨ ਨੇ ਰਾਸ਼ਟਰੀ ਕੋਚ ਸੌਮਿਆਦੀਪ ਰਾਏ ਖ਼ਿਲਾਫ਼ ਮਾਰਚ ਵਿਚ ਕਥਿਤ ਮੈਚ ਫਿਕਸਿੰਗ ਦੀ ਜਾਣਕਾਰੀ ਨਹੀਂ ਦਿੱਤੀ ਸੀ

ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੇ  #ਸਿਧਾਰਥਸ਼ੁਕਲਾ ਦਾ ਅਚਾਨਕ ਦੁਨੀਆ ਨੂੰ ਅਲਵਿਦਾ ਕਹਿਣਾ ਪਰਿਵਾਰ ਅਤੇ ਦੋਸਤਾਂ ਲਈ ਕਿਸੇ ਝਟਕੇ ਤੋਂ ਘੱਟ ਨਹੀਂ ...
04/09/2021

ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੇ #ਸਿਧਾਰਥਸ਼ੁਕਲਾ ਦਾ ਅਚਾਨਕ ਦੁਨੀਆ ਨੂੰ ਅਲਵਿਦਾ ਕਹਿਣਾ ਪਰਿਵਾਰ ਅਤੇ ਦੋਸਤਾਂ ਲਈ ਕਿਸੇ ਝਟਕੇ ਤੋਂ ਘੱਟ ਨਹੀਂ

ਉਸ ਨੇ 2 ਸਤੰਬਰ ਨੂੰ 40 ਸਾਲ ਦੀ ਉਮਰ ਵਿਚ ਆਖਰੀ ਸਾਹ ਲਿਆ। ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਟੀ. ਵੀ. ਜਗਤ ਦੇ ਬਹੁਤ ਸਾਰੇ ਸਿਤਾਰੇ ਸਿਧਾਰਥ ਸ਼ੁਕਲਾ ਦੀ ਆਖਰੀ ਯਾਤਰਾ ਵਿਚ ਵਿਦਾਈ ਦੇਣ ਲਈ ਸ਼ਾਮਲ ਹੋਏ। ਇਸ ਦੌਰਾਨ ਸਿਧਾਰਥ ਦੀ ਖ਼ਾਸ ਦੋਸਤ ਸ਼ਹਿਨਾਜ਼ ਕੌਰ ਗਿੱਲ ਅਤੇ ਮਾਂ ਰੀਟਾ ਸ਼ੁਕਲਾ ਦੀ ਹਾਲਤ ਨੂੰ ਦੇਖ ਕੇ ਲੋਕ ਆਪਣੇ ਹੰਝੂ ਰੋਕ ਨਾ ਸਕੇ।

ਬਿਗ ਬੌਸ 13 ਜਿੱਤਣ ਵਾਲੇ ਅਦਾਕਾਰ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਮੁੰਬਈ ਦੇ ਇੱਕ ਹਸਪਤਾਲ ਵਿੱਚ ਹ...
02/09/2021

ਬਿਗ ਬੌਸ 13 ਜਿੱਤਣ ਵਾਲੇ ਅਦਾਕਾਰ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਮੁੰਬਈ ਦੇ ਇੱਕ ਹਸਪਤਾਲ ਵਿੱਚ ਹੋਈ।

ਪਿ੍ਰਅੰਕਾ ਚੋਪੜਾ ਜੋਨਸ ਇਸ ਸਮੇਂ ਆਪਣੇ ਨਵੇਂ ਸ਼ੋਅ ਸਿਟੇਡਲ  ਦੀ ਸ਼ੂਟਿੰਗ ਕਰ ਰਹੀ ਹੈ ਸ਼ੂਟਿੰਗ ਦੌਰਾਨ ਖਿੱਚੀਆਂ ਫੋਟੋਜ਼ ਐਕਟਰੈੱਸ ਲਗਾਤਾਰ ਆਪਣੇ ਇੰਸ...
31/08/2021

ਪਿ੍ਰਅੰਕਾ ਚੋਪੜਾ ਜੋਨਸ ਇਸ ਸਮੇਂ ਆਪਣੇ ਨਵੇਂ ਸ਼ੋਅ ਸਿਟੇਡਲ ਦੀ ਸ਼ੂਟਿੰਗ ਕਰ ਰਹੀ ਹੈ

ਸ਼ੂਟਿੰਗ ਦੌਰਾਨ ਖਿੱਚੀਆਂ ਫੋਟੋਜ਼ ਐਕਟਰੈੱਸ ਲਗਾਤਾਰ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਵੀ ਕਰ ਰਹੀ ਹੈ।

wishes a very Happy Birthday to Neeru Bajwa.
26/08/2021

wishes a very Happy Birthday to Neeru Bajwa.


ਸੁਪਰਸਟਾਰ ਅਮਿਤਾਭ ਬੱਚਨ ਬਾਰੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੰਗਲੁਰੂ ਦੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਰ...
25/08/2021

ਸੁਪਰਸਟਾਰ ਅਮਿਤਾਭ ਬੱਚਨ ਬਾਰੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੰਗਲੁਰੂ ਦੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਰੋਲਸ ਰਾਇਸ, ਫੇਰਾਰੀ ਤੇ ਪੋਰਸ਼ ਵਰਗੀਆਂ 10 ਤੋਂ ਜ਼ਿਆਦਾ ਲਗਜ਼ਰੀ ਕਾਰਾਂ ਨੂੰ ਜ਼ਬਤ ਕੀਤਾ

ਖ਼ਾਸ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਇੱਕ ਰੋਲਸ ਰਾਏ ਕਾਰ ਅਮਿਤਾਭ ਬੱਚਨ ਦੇ ਨਾਂ 'ਤੇ ਹੈ। ਦਰਅਸਲ, ਟਰਾਂਸਪੋਰਟ ਵਿਭਾਗ ਨੇ ਇਨ੍ਹਾਂ ਕਾਰਾਂ ਨੂੰ ਰੋਡ ਟੈਕਸ ਨਾ ਅਦਾ ਕਰਨ ਲਈ ਜ਼ਬਤ ਕਰ ਲਿਆ ਹੈ।

ਪੂਰੇ ਦੇਸ਼ 'ਚ ਧੂਮਧਾਮ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਗਿਆਇਸ ਮੌਕੇ ਬਾਲੀਵੁੱਡ ਤੇ ਟੀਵੀ ਸੇਲੇਬਸ ਨੇ ਵੀ ਆਪਣੇ ਭਰਾ-ਭੈਣ ਨੂੰ ਰੱਖੜੀ ਬੰਨ੍ਹਦੇ ਹੋਏ...
23/08/2021

ਪੂਰੇ ਦੇਸ਼ 'ਚ ਧੂਮਧਾਮ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਗਿਆ

ਇਸ ਮੌਕੇ ਬਾਲੀਵੁੱਡ ਤੇ ਟੀਵੀ ਸੇਲੇਬਸ ਨੇ ਵੀ ਆਪਣੇ ਭਰਾ-ਭੈਣ ਨੂੰ ਰੱਖੜੀ ਬੰਨ੍ਹਦੇ ਹੋਏ ਫੋਟੋ ਸ਼ੇਅਰ ਕੀਤੀ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ। ਇਸ ਖਾਸ ਦਿਨ 'ਤੇ ਬਾਲੀਵੁੱਡ ਅਦਾਕਾਰਾ ਰੀਆ ਚਕਰਵਰਤੀ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਭਰਾ ਸ਼ੌਵਿਕ ਚਕਰਵਰਤੀ ਨਾਲ ਫੋਟੋ ਸ਼ੇਅਰ ਕੀਤੀ ਜੋ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਬਾਲੀਵੁੱਡ ਐਕਟਰੈੱਸ ਸ਼ਿਲਪਾ ਸ਼ੈੱਟੀ ਬੀਤੇ ਦਿਨੀਂ ਕਾਫੀ ਮੁਸ਼ਕਲਾਂ ’ਚ ਘਿਰੀ ਨਜ਼ਰ ਆਈ ਪਤੀ ਰਾਜ ਕੁੰਦਰਾ ਦੀ ਗਿ੍ਰਫ਼ਤਾਰੀ ਤੋਂ ਬਾਅਦ ਸ਼ਿਲਪਾ ਡਾਂਸਿੰਗ ਰ...
20/08/2021

ਬਾਲੀਵੁੱਡ ਐਕਟਰੈੱਸ ਸ਼ਿਲਪਾ ਸ਼ੈੱਟੀ ਬੀਤੇ ਦਿਨੀਂ ਕਾਫੀ ਮੁਸ਼ਕਲਾਂ ’ਚ ਘਿਰੀ ਨਜ਼ਰ ਆਈ

ਪਤੀ ਰਾਜ ਕੁੰਦਰਾ ਦੀ ਗਿ੍ਰਫ਼ਤਾਰੀ ਤੋਂ ਬਾਅਦ ਸ਼ਿਲਪਾ ਡਾਂਸਿੰਗ ਰਿਅਲਿਟੀ ਸ਼ੋਅ ‘ਸੁਪਰ ਡਾਂਸਰ ਚੈਪਟਰ 4’ ਦੀ ਸ਼ੂਟਿੰਗ ’ਤੇ ਨਹੀਂ ਜਾ ਰਹੀ ਸੀ। ਪਰ ਹੁਣ ਉਨ੍ਹਾਂ ਦੇ ਫੈਨਜ਼ ਲਈ ਇਕ ਵੱਡੀ ਖ਼ੁਸ਼ਖ਼ਬਰੀ ਹੈ ਕਿ ਉਹ ਜਲਦ ਹੀ ਇਕ ਵਾਰ ਫਿਰ ‘ਸੁਪਰ ਡਾਂਸਰ ਚੈਪਟਰ 4’ ਨੂੰ ਜੱਜ ਕਰਦੀ ਨਜ਼ਰ ਆਵੇਗੀ। ਹਾਲ ਹੀ ’ਚ ਜਿਥੇ ਸੈੱਟ ’ਤੇ ਜਾਂਦੇ ਹੋਏ ਸ਼ਿਲਪਾ ਦਾ ਵੀਡੀਓ ਸਾਹਮਣੇ ਆਇਆ ਸੀ ਉਥੇ ਹੀ ਹੁਣ ‘ਸੁਪਰ ਡਾਂਸਰ ਚੈਪਟਰ 4’ ਦਾ ਨਵਾਂ ਪ੍ਰੋਮੋ ਜਾਰੀ ਕੀਤਾ ਗਿਆ ਹੈ। ਇਸ ਪ੍ਰੋਮੋ ’ਚ ਸ਼ਿਲਪਾ ਆਪਣੇ ਪੁਰਾਣੇ ਅੰਦਾਜ਼ ’ਚ ਨਜ਼ਰ ਆ ਰਹੀ ਹੈ।

Deepika Padukone ਦੇ ਨਾਲ ਹਾਲੀਵੁੱਡ ਫਿਲਮ ’ਚ ਕੰਮ ਕਰ ਚੁੱਕੇ ਅਦਾਕਾਰ ’ਤੇ ਲੱਗਿਆ ਜਬਰ ਜਨਾਹ ਦਾ ਦੋਸ਼, ਕੀਤਾ ਗਿਆ ਗਿ੍ਰਫਤਾਰ
01/08/2021

Deepika Padukone ਦੇ ਨਾਲ ਹਾਲੀਵੁੱਡ ਫਿਲਮ ’ਚ ਕੰਮ ਕਰ ਚੁੱਕੇ ਅਦਾਕਾਰ ’ਤੇ ਲੱਗਿਆ ਜਬਰ ਜਨਾਹ ਦਾ ਦੋਸ਼, ਕੀਤਾ ਗਿਆ ਗਿ੍ਰਫਤਾਰ

ਭੜਕਾਊ ਭਾਸ਼ਣ ਦੇਣ ਦੇ ਮਾਮਲੇ ’ਚ ਅਦਾਕਾਰ ਤੇ ਭਾਜਪਾ ਆਗੂ ਮਿਥੁਨ ਚੱਕਰਵਰਤੀ ਨੂੰ ਕਲਕੱਤਾ ਹਾਈ ਕੋਰਟ ਤੋਂ ਸ਼ੁੱਕਰਵਾਰ ਨੂੰ ਰਾਹਤ ਨਹੀਂ ਮਿਲੀ ਜੱਜ ਕੌ...
26/06/2021

ਭੜਕਾਊ ਭਾਸ਼ਣ ਦੇਣ ਦੇ ਮਾਮਲੇ ’ਚ ਅਦਾਕਾਰ ਤੇ ਭਾਜਪਾ ਆਗੂ ਮਿਥੁਨ ਚੱਕਰਵਰਤੀ ਨੂੰ ਕਲਕੱਤਾ ਹਾਈ ਕੋਰਟ ਤੋਂ ਸ਼ੁੱਕਰਵਾਰ ਨੂੰ ਰਾਹਤ ਨਹੀਂ ਮਿਲੀ

ਜੱਜ ਕੌਸ਼ਿਕ ਚੰਦ ਦੇ ਬੈਂਚ ਨੇ ਪੁਲਿਸ ਨੂੰ ਅਦਾਕਾਰ ਤੋਂ ਮੁੜ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪੁਲਿਸ ਉਨ੍ਹਾਂ ਤੋਂ ਸੋਮਵਾਰ ਨੂੰ ਵਰਚੁਅਲੀ ਪੁੱਛਗਿੱਛ ਕਰੇਗੀ। ਮਾਮਲੇ ’ਤੇ ਅਗਲੀ ਸੁਣਵਾਈ ਬੁੱਧਵਾਰ ਨੂੰ ਹੋਵੇਗੀ।

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਕੰਗਨਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰ...
24/06/2021

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਕੰਗਨਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ

ਤੇ ਆਪਣੇ ਫੈਨਜ਼ ਨਾਲ ਗੱਲਬਾਤ ਤੇ ਨਵੀਆਂ-ਨਵੀਆਂ ਤਸਵੀਰਾਂ ਤੇ ਵੀਡੀਓਜ਼ ਆਦਿ ਸ਼ੇਅਰ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਕਈ ਸਾਰੇ ਵਿਵਾਦਾਂ ਦੇ ਦੌਰਾਨ ਹਾਲਾਂਕਿ ਟਵਿੱਟਰ ਨੇ ਕੰਗਨਾ ਰਣੌਤ ਦੇ ਅਕਾਊਂਟ ਨੂੰ ਬਲਾਕ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਵੀ ਉਹ ਫੇਸਬੁੱਕ ਤੇ ਇੰਸਟਾਗ੍ਰਾਮ ਜ਼ਰੀਏ ਵੱਖ-ਵੱਖ ਮੁੱਦਿਆਂ ’ਤੇ ਅਾਪਣੀ ਰਾਏ ਜ਼ਰੂਰ ਸਾਂਝੀ ਕਰਦੀ ਰਹਿੰਦੀ ਹੈ। ਇਸ ਦੌਰਾਨ ਇਕ ਵਾਰ ਫਿਰ ਕੰਗਨਾ ਰਣੌਤ ਇਕ ਅਜਿਹੀ ਹੀ ਮੰਗ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ ਜਿਸ 'ਚ ਅਦਾਕਾਰਾ ਨੇ ਦੇਸ਼ ਦਾ ਨਾਂ ਬਦਲਣ ਦੀ ਮੰਗ ਕੀਤੀ ਹੈ।

ਟੀ. ਵੀ. ਕਲਾਕਾਰ ਪ੍ਰਤਿਊਸ਼ਾ ਬੈਨਰਜੀ ਦੀ ਮੌਤ ਦੇ 5 ਸਾਲ ਬਾਅਦ ਵੀ ਉਸ ਦੀ ਜ਼ਿੰਦਗੀ ਨਾਲ ਜੁੜੇ ਵਿਵਾਦ ਖ਼ਤਮ ਨਹੀਂ ਹੋ ਰਿਹਾਪਿਛਲੇ ਦਿਨੀਂ ਵਿਕਾਸ ਗ...
21/06/2021

ਟੀ. ਵੀ. ਕਲਾਕਾਰ ਪ੍ਰਤਿਊਸ਼ਾ ਬੈਨਰਜੀ ਦੀ ਮੌਤ ਦੇ 5 ਸਾਲ ਬਾਅਦ ਵੀ ਉਸ ਦੀ ਜ਼ਿੰਦਗੀ ਨਾਲ ਜੁੜੇ ਵਿਵਾਦ ਖ਼ਤਮ ਨਹੀਂ ਹੋ ਰਿਹਾ

ਪਿਛਲੇ ਦਿਨੀਂ ਵਿਕਾਸ ਗੁਪਤਾ ਵੱਲੋਂ ਕੀਤੇ ਸਨਸਨੀਖੇਜ਼ ਖ਼ੁਲਾਸੇ 'ਤੇ ਰੌਲਾ ਪੈਣਾ ਹਾਲੇ ਤੱਕ ਬੰਦ ਨਹੀਂ ਹੋਇਆ ਸੀ ਕਿ ਹੁਣ ਅਦਾਕਾਰਾ ਦੇ ਪ੍ਰੇਮੀ ਨੇ ਇਕ ਵਾਰ ਫਿਰ ਇਹ ਕਹਿ ਕੇ ਧਮਾਕਾ ਕੀਤਾ ਹੈ ਕਿ ਉਹ ਜਾਣਦੇ ਹਨ ਕਿ ਪ੍ਰਤਿਊਸ਼ਾ ਦਾ ਕਾਤਲ ਕੌਣ ਹੈ। ਦੱਸ ਦੇਈਏ ਕਿ ਪ੍ਰਤਿਊਸ਼ਾ ਦੇ ਪ੍ਰੇਮੀ ਰਾਹੁਲ ਰਾਜ 'ਤੇ ਉਸ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਇਸ ਦੇ ਨਾਲ ਹੀ ਉਸ ਉੱਪਰ ਕੇਸ ਵੀ ਚੱਲ ਰਿਹਾ ਹੈ

ਬਾਲੀਵੁਡ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਟਵੀਟ ਕਰਦਿਆਂ ਦੱਸਿਆ ਕਿ ਆਈ.ਏ.ਐਸ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਸਹਾਇਤ...
14/06/2021

ਬਾਲੀਵੁਡ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਟਵੀਟ ਕਰਦਿਆਂ ਦੱਸਿਆ ਕਿ ਆਈ.ਏ.ਐਸ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਸਹਾਇਤਾ ਲਈ ਉਸ ਨੇ ਇੱਕ ਨਵੀਂ ਪਹਿਲ ‘ਸੰਭਾਵਵਮ’ ਯੋਜਨਾ ਸ਼ੁਰੂ ਕੀਤੀ ਹੈ।

ਮੁਫਤ ਕੋਚਿੰਗ ਦੇਣ ਬਾਰੇ ਜਾਣਕਾਰੀ ਦਿੰਦੇ ਹੋਏ ਅਦਾਕਾਰ ਨੇ ਇੱਕ ਟਵੀਟ ਵਿੱਚ ਲਿਖਿਆ, ‘ਆਈ.ਏ.ਐਸ ਲਈ ਤਿਆਰੀ ਕਰਨੀ ਪਏ3 ਅਸੀਂ ਤੁਹਾਡੀ ਜ਼ਿੰਮੇਵਾਰੀ ਨਿਭਾਵਾਂਗੇ। ‘ਸੰਭਾਵਾਂ’ ਦੀ ਸ਼ੁਰੂਆਤ ਦੀ ਘੋਸ਼ਣਾ ਕਰਨ ਲਈ ਉਤਸੁਕ।

ਇਹ ਸੂਦ ਚੈਰੀਟੀ ਫਾਉਂਡੇਸ਼ਨ ਅਤੇ ਦੀਆ ਦਿੱਲੀ ਦੀ ਇੱਕ ਪਹਿਲ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਅਭਿਨੇਤਾ ਨੇ ਇੱਕ ਫੋਟੋ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਸਦੀ ਤਸਵੀਰ ਵੀ ਕੋਚਿੰਗ ਬਾਰੇ ਕਈ ਜਾਣਕਾਰੀ ਨਾਲ ਛਾਪੀ ਗਈ ਹੈ।

ਉਮੀਦਵਾਰਾਂ ਨੂੰ ਮੁਫਤ ਆਈ.ਏ.ਐੱਸ. ਦੀ ਕੋਚਿੰਗ ਸਕਾਲਰਸ਼ਿਪ ਪ੍ਰਦਾਨ ਕਰਨ ਲਈ। ਦੱਸ ਦੇਈਏ ਕਿ ਪ੍ਰਸ਼ੰਸਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੋਨੂੰ ਨੂੰ ਮਹਾਂਮਾਰੀ ਵਿੱਚ ਪ੍ਰਸੰਸਾਯੋਗ ਕੰਮ ਲਈ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇ।

ਦੱਸਿਆ ਜਾਂਦਾ ਹੈ ਕਿ ਇਸ ਵਾਰ ਕੇਂਦਰ ਸਰਕਾਰ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਬਿਨੈ ਪੱਤਰ ਦੇਣ। ਇਸ ਦੇ ਤਹਿਤ ਸਾਊਥ ਸਟਾਰ ਬ੍ਰਹਮਾਜੀ ਨੇ ਸੋਨੂੰ ਸੂਦ ਦਾ ਨਾਮ ਅੱਗੇ ਭੇਜਿਆ ਹੈ।

ਲਕਸ਼ਦੀਪ ਦੇ ਮੁੱਦੇ ’ਤੇ ਫਿਲਮ ਨਿਰਮਾਤਾ ਆਇਸ਼ਾ ਸੁਲਤਾਨਾ ਵੀ ਕੁੱਦ ਪਈ ਹੈਕੋਰੋਨਾ ਮਹਾਮਾਰੀ ਬਾਰੇ ਭੜਕਾਊ ਬਿਆਨ ਦੇਣ ’ਤੇ ਉਨ੍ਹਾਂ ਖ਼ਿਲਾਫ਼ ਸਥਾਨਕ ਪੁਲ...
13/06/2021

ਲਕਸ਼ਦੀਪ ਦੇ ਮੁੱਦੇ ’ਤੇ ਫਿਲਮ ਨਿਰਮਾਤਾ ਆਇਸ਼ਾ ਸੁਲਤਾਨਾ ਵੀ ਕੁੱਦ ਪਈ ਹੈ

ਕੋਰੋਨਾ ਮਹਾਮਾਰੀ ਬਾਰੇ ਭੜਕਾਊ ਬਿਆਨ ਦੇਣ ’ਤੇ ਉਨ੍ਹਾਂ ਖ਼ਿਲਾਫ਼ ਸਥਾਨਕ ਪੁਲਿਸ ਨੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਉਨ੍ਹਾਂ ਨੂੰ ਪੁੱਛਗਿੱਛ ਲਈ 20 ਜੂਨ ਨੂੰ ਹਾਜ਼ਰ ਹੋਣ ਨੂੰ ਕਿਹਾ ਹੈ। ਦੱਸਣਯੋਗ ਹੈ ਕਿ ਇਕ ਟੀਵੀ ਚੈਨਲ ਦੀ ਬਹਿਸ ਦੌਰਾਨ ਆਇਸ਼ਾ ਨੇ ਲਕਸ਼ਦੀਪ ਪ੍ਰਸ਼ਾਸਕ ਪ੍ਰਫੁੱਲ ਪਟੇਲ ਦੇ ਫ਼ੈਸਲਿਆਂ ਦੇ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਉਨ੍ਹਾਂ ਦੀ ਆਲੋਚਨਾ ਕੀਤੀ ਸੀ ਜਿਸ ਤੋਂ ਬਾਅਦ ਅਫ਼ਵਾਹ ਫੈਲਾਉਣ ਦੇ ਦੋਸ਼ ’ਚ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਅਦਾਕਾਰ ਦਿਲੀਪ ਕੁਮਾਰ ਦੀ ਮੁੰਬਈ ਦੇ ਹਿੰਦੂਜਾ ਹਸਪਤਾਲ ਤੋਂ ਮਿਲੀ ਛੁੱਟੀ ਬਜ਼ੁਰਗ ਅਦਾਕਾਰ ਦਿਲੀਪ ਕੁਮਾਰ ਹਸਪਤਾਲ ਵਿਚ ਕਰੀਬ ਇਕ ਹਫ਼ਤੇ ਬਿਤਾਉਣ ਤ...
11/06/2021

ਅਦਾਕਾਰ ਦਿਲੀਪ ਕੁਮਾਰ ਦੀ ਮੁੰਬਈ ਦੇ ਹਿੰਦੂਜਾ ਹਸਪਤਾਲ ਤੋਂ ਮਿਲੀ ਛੁੱਟੀ ਬਜ਼ੁਰਗ ਅਦਾਕਾਰ ਦਿਲੀਪ ਕੁਮਾਰ ਹਸਪਤਾਲ ਵਿਚ ਕਰੀਬ ਇਕ ਹਫ਼ਤੇ ਬਿਤਾਉਣ ਤੋਂ ਬਾਅਦ ਵਾਪਸ ਘਰ ਪਰਤੇ ਹਨ। ਅਭਿਨੇਤਾ ਨੂੰ ਇਕ ਸਟ੍ਰੈਚਰ 'ਤੇ ਰੋਲ ਆਉਟ ਕੀਤਾ ਗਿਆ ਸੀ, ਜਦੋਂ ਕਿ ਉਨ੍ਹਾਂ ਦੀ ਪਤਨੀ, ਅਦਾਕਾਰ ਸਾਇਰਾ ਬਾਨੋ ਵੀ ਨਾਲ ਸੀ


ਦਿਓਲ ਨਗਰ ਵਿਚ ਰਹਿਣ ਵਾਲੇ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ’ਤੇ ਉਨ੍ਹਾਂ ਦੀ ਪਤਨੀ, ਬੱਚਿਆਂ ਅਤੇ ਸਾਲੀ ਨੇ ਮਾਰਕੁੱਟ ਕਰਨ ਦਾ ਦੋਸ਼ ਲਾਇਆ ਹੈ। ਗ...
02/06/2021

ਦਿਓਲ ਨਗਰ ਵਿਚ ਰਹਿਣ ਵਾਲੇ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ’ਤੇ ਉਨ੍ਹਾਂ ਦੀ ਪਤਨੀ, ਬੱਚਿਆਂ ਅਤੇ ਸਾਲੀ ਨੇ ਮਾਰਕੁੱਟ ਕਰਨ ਦਾ ਦੋਸ਼ ਲਾਇਆ ਹੈ। ਗਾਇਕ ਦੇ ਘਰ ਦੇ ਬਾਹਰ ਦੋ ਘੰਟੇ ਤੱਕ ਹੰਗਾਮਾ ਹੋਇਆ। ਜ਼ਖਮੀਆਂ ਨੂੰ ਸਿਵਲ ਹਪਸਤਾਲ ਵਿਚ ਦਾਖਲ ਕਰਾਇਆ ਗਿਆ।ਲਹਿੰਬਰ ਹੁਸੈਨਪੁਰੀ ਨੇ ਦੋਸ਼ਾਂ ਨੂੰ ਨਿਰਾਧਾਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਸਾਲੀ ਦੀ ਗੱਲਾਂ ਵਿਚ ਆ ਕੇ ਪਤਨੀ ਝਗੜਾ ਕਰਦੀ ਹੈ। ਇਸ ਦੌਰਾਨ ਲਹਿੰਬਰ ਦੇ ਘਰ ਵਾਲੇ ਬੇਹੋਸ਼ ਹੋ ਗਏ ਸੀ ਜਿਨ੍ਹਾਂ ਨੂੰ ਲੋਕਾਂ ਨੇ ਸੰਭਾਲਿਆ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਲਹਿੰਬਰ ਦੀ ਸਾਲੀ ਰਜਨੀ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਵੀ ਲਹਿੰਬਰ ਦੇ ਸਾਹਮਣੇ ਹੀ ਹੈ। ਉਨ੍ਹਾਂ ਦੱਸਿਆ ਕਿ ਘਰ ’ਚ ਕਿਰਾਏਦਾਰ ਰੱਖਣੇ ਸੀ ਜਿਸ ਦੇ ਲਈ ਕੁਝ ਲੋਕਾਂ ਨੂੰ ਕਿਹਾ ਗਿਆ ਸੀ। ਸੋਮਵਾਰ ਸ਼ਾਮ ਨੂੰ ਕਿਰਾਏਦਾਰ ਘਰ ਦੇਖਣ ਲਈ ਆਏ ਤਾਂ ਲਹਿੰਬਰ ਨੇ ਉਨ੍ਹਾਂ ’ਤੇ ਦੋਸ਼ ਲਾਇਆ ਕਿ ਉਹ ਗਲਤ ਆਦਮੀ ਲੈ ਕੇ ਘਰ ਆ ਗਈ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਲਹਿੰਬਰ ਅਪਣੇ ਸਾਥੀਆਂ ਨੂੰ ਲੈ ਕੇ ਆਇਆ ਅਤੇ ਪਿਸਤੌਲ ਤੇ ਹਥਿਆਰ ਲਹਿਰਾਏ ਅਤੇ ਸਾਰਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ।
ਲਹਿੰਬਰ ਨੇ ਅਪਣੀ ਪਤਨੀ, ਸਾਲੀ, ਬੱਚਿਆਂ ਅਤੇ ਦੂਜੇ ਸ਼ਹਿਰ ਤੋਂ ਇਲਾਜ ਕਰਾਉਣ ਆਈ ਦੂਜੀ ਸਾਲੀ ਨੂੰ ਵੀ ਕੁੱਟਿਆ।
ਉਧਰ ਲਹਿੰਬਰ ਹੁਸੈਨਪੁਰੀ ਨੇ ਸਾਰੇ ਦੋਸ਼ਾਂ ਨੂੰ ਨਿਰਾਧਾਰ ਦੱਸਿਆ

Address


Alerts

Be the first to know and let us send you an email when RG24 Filmi Tadka posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share