25/08/2020
ਭੂਤ ਪਰਿਵਾਰ ਨੇ ਆੜ•ਤੀਆਂ ਦੀ ਚੌਣ ਨੂੰ ਸਰਬਸੰਮਤੀ 'ਚ ਤਬਦੀਲ ਕਰਕੇ ਏਕਤਾ ਦਾ ਦਿੱਤਾ ਸਬੂਤ
-------------------------------------------------
ਤਪਾ ਮੰਡੀ, ਮਨਪ੍ਰੀਤ ਜਲਪੋਤ
ਆਉਣ ਵਾਲੀ 30 ਅਗਸਤ ਨੂੰ ਕੱਚਾ ਆੜ•ਤੀਆ ਐਸੋਸੀਏਸ਼ਨ ਤਪਾ ਦੀ ਚੌਣ ਹੋਣੀ ਸੀ ਪਰ ਕੁੱਝ ਮੋਹਤਵਰਾਂ ਨੇ ਇਸ ਚੌਣ ਨੂੰ ਸਰਬਸਮੰਤੀ 'ਚ ਤਬਦੀਲ ਕਰ ਦਿੱਤਾ। ਜਿਸ ਵਿੱਚ ਹਮੇਸ਼ਾ ਦੀ ਤਰਾਂ ਸ਼ਹਿਰ ਦੇ ਸੀਨੀਅਰ ਕਾਂਗਰਸੀ ਅਤੇ ਅੱਤਵਾਦ ਪੀੜਤ ਪਰਿਵਾਰ ਦੇ ਅਸ਼ੌਕ ਕੁਮਾਰ ਭੂਤ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਆਸ਼ੂ ਭੂਤ, ਹੇਮ ਰਾਜ ਭੂਤ, ਦੀਵਾਨ ਚੰਦ ਮੌੜ, ਮੇਘ ਰਾਜ ਭੁਤ, ਮੋਲ•ਾ ਮੌੜ, ਬਿੱਟੂ ਭੈਣੀ, ਰਾਜੂ ਮੌੜ, ਰਘਵੀਰ ਚੰਦ ਅੱਗਰਵਾਲ, ਸਾਬਕਾ ਪ੍ਰਧਾਨ ਜਨਕ ਰਾਜ ਮੌੜ ਨੇ ਅਹਿਮ ਰੋਲ ਅਦਾ ਕੀਤਾ। ਜਾਣਕਾਰੀ ਦਿੰਦੇ ਹੋਏ ਆੜ•ਤੀਆ ਐਸੋਸੀਏਸ਼ਨ ਦੇ ਨਵਨਿਯੂਕਤ ਸਰਪ੍ਰਸਤ ਜਨਕ ਰਾਜ ਮੌੜ ਨੇ ਦੱਸਿਆ ਕਿ ਭਾਂਵੇ 12 ਸਾਲ ਬਾਅਦ ਆੜ•ਤੀਆ ਐਸੋਸੀਏਸ਼ਨ ਦੀ ਚੌਣ ਹੋਣ ਦੇ ਆਸਾਰ ਬਣਦੇ ਜਾ ਰਹੇ ਸਨ ਪਰ ਹਮੇਸ਼ਾ ਦੀ ਵਾਂਗ ਇਸ ਵਾਰ ਵੀ ਅਸ਼ੌਕ ਕੁਮਾਰ ਭੂਤ ਅਤੇ ਉਨ•ਾਂ ਦੇ ਪਰਿਵਾਰ ਵੱਲੋਂ ਇਹ ਵਾਂਗਡੋਰ ਅਨੀਸ਼ ਮੌੜ ਨੂੰ ਸੰਭਾ ਦਿੱਤੀ ਹੈ ਜਿਸਤੇ ਸਮੂਹ ਆੜ•ਤੀਆਂ ਨੇ ਖੁਸ਼ੀ ਜਾਹਰ ਕੀਤੀ ਹੈ। ਉਨ•ਾਂ ਦੱਸਿਆ ਕਿ ਬਾਕੀ ਦੀ ਕਮੇਟੀ ਚੁਣਨ ਦਾ ਅਧਿਕਾਰ ਪ੍ਰਧਾਨ ਅਨੀਸ਼ ਮੌੜ, ਅਸ਼ੌਕ ਭੂਤ, ਬਿੱਟੂ ਭੈਣੀ ਅਤੇ ਮੇਨੂੰ ਦਿੱਤਾ ਗਿਆ ਹੈ। ਜੋ ਆੜ•ਤੀਆ ਦੀ ਭਲਾਈ ਖ਼ਾਤਰ ਮਿਲਕੇ ਯਤਨ ਆਰੰਭ ਕਰਨਗੇ । ਉਨ•ਾਂ ਕਿਹਾ ਕਿ ਆੜ•ਤੀਆਂ ਪ੍ਰਤੀ ਸਰਕਾਰ ਦਾ ਨਜਰੀਆ ਮਾੜਾ ਹੀ ਰਿਹਾ ਹੈ ਜਦਕਿ ਕਿਸਾਨਾਂ ਦੀਆਂ ਫ਼ਸਲਾਂ ਨੂੰ ਪ੍ਰਫੂਲਿਤ ਕਰਨ ਵਿੱਚ ਆੜ•ਤੀਆਂ ਦਾ ਮੁੱਖ ਰੋਲ ਹੁੰਦਾਂ ਹੈ। ਉਧਰ ਨਵਨਿਯੂਕਤ ਪ੍ਰਧਾਨ ਅਨੀਸ਼ ਕੁਮਾਰ ਮੌੜ ਨੇ ਸਮੂਹ ਆੜ•ਤੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਆੜ•ਤੀਆਂ ਨੂੰ ਨਾਲ ਲੈਕੇ ਚੱਲਣਾ ਉਨ•ਾਂ ਦਾ ਮੁੱਡਲਾ ਫਰਜ ਹੋਵੇਗਾ। ਉਨ•ਾਂ ਕਿਹਾ ਕਿ ਆੜ•ਤ ਦਾ ਵਪਾਰ ਦਾ ਦਿਨ-ਬ-ਦਿਨ ਮਾੜੀ ਦਸ਼ਾ ਵੱਲ ਜਾ ਰਿਹਾ ਹੈ। ਇਸ ਲÂਂ ਆੜ•ਤੀਆਂ ਦੀਆਂ ਜਾਇਜ਼ ਮੰਗਾਂ ਸਰਕਾਰ ਦੇ ਧਿਆਨ 'ਚ ਲਿਆਕੇ ਇਸ ਵਪਾਰ ਨੂੰ ਬਚਾਉਣਾ ਪਹਿਲਾ ਕਾਰਜ ਹੋਵੇਗਾ। ਉਨ•ਾਂ ਨੇ ਇਸ ਸਰਬਸਮੰਤੀ ਦਾ ਸਿਹਰਾ ਸੀਨੀਅਰ ਕਾਂਗਰਸੀ ਅਸ਼ੌਕ ਭੁਤ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਿਰਲੋਚਣ ਬਾਂਸਲ, ਸੁਰੇਸ਼ ਪੱਖੋ, ਹੇਮ ਰਾਜ ਭੂਤ, ਦੀਵਾਨ ਚੰਦ ਮੌੜ, ਸਾਬਕਾ ਪ੍ਰਧਾਨ ਸ਼ੰਟੂ ਮੌੜ, ਮੇਘ ਰਾਜ ਭੂਤ, ਰਾਜੂ ਮੌੜ, ਮੋਲ•ਾ ਮੌੜ, ਬਿੱਟੂ ਭੈਣੀ, ਰਘਵੀਰ ਚੰਦ ਅੱਗਰਵਾਲ, ਜਨਕ ਰਾਜ ਮੌੜ, ਅਰਵਿੰਦ ਕੁਮਾਰ ਰੰਗੀ ਅਤੇ ਹੇਮ ਰਾਜ ਸ਼ੰਟੀ ਮੌੜ ਆਦਿ ਦੇ ਸਿਰ ਸਜਾਇਆ। ਉਨ•ਾਂ ਇਹ ਵੀ ਕਿਹਾ ਕਿ ਸਰਬਸਮੰਤੀ ਦੀ ਮੀਟਿੰਗ ਮੇਘ ਰਾਜ ਭੂਤ ਦੀ ਦੁਕਾਨ ਤੇ ਕੀਤੀ ਗਈ ਸੀ ਜਿੱਥੋ ਉਨ•ਾਂ ਦੀ ਚੌਣ ਕੀਤੀ ਗਈ ਅਤੇ ਬਾਅਦ ਵਿੱਚ ਸ਼ਹਿਰ ਦਾ ਧੰਨਵਾਦੀ ਗੇੜਾ ਵੀ ਲਗਾਇਆ ਗਿਆ ਸੀ। ਇਸ ਮੌਕੇ ਸ਼ੁਸ਼ੀਲ ਕੁਮਾਰ ਭੂਤ, ਜੀਵਨ ਬਾਂਸਲ, ਸੰਜੀਵ ਟਾਂਡਾ, ਪੱਪੂ ਧੌਲਾ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਸੰਜੀਵ ਉਗੋਕੇ, ਰਾਜ ਕੁਮਾਰ ਭੂਤ, ਨੀਨਾ ਮੌੜ, ਟਿੰਕੂ ਮੌੜ, ਸੋਨੂੰ ਗੁੱਲੀ ਅਤੇ ਸਤਪਾਲ ਮੌੜ ਆਦਿ ਹਾਜ਼ਰ ਸਨ।
25-ਤਪਾ -02
ਕੈਪਸ਼ਨ : ਆੜ•ਤੀਆ ਐਸੋਸੀਏਸ਼ਨ ਦੀ ਸਰਬਸੰਮਤੀ ਹੋਣ ਸਮੇਂ ਦੀ ਤਸਵੀਰ ।