25/12/2022
ਸਾਡੇ ਕੋਠੇ ਤੇ ਹੀ ਅਸੀਂ ਚਿੱਭੜ ਦੀਆਂ ਦਸ ਬਾਰਾਂ ਵੇਲਾਂ ਲਾ ਰੱਖੀਆਂ ਹਨ। ਹਰ ਵੇਲ ਤੋਂ ਪੱਚੀ ਤੀਹ ਦੇ ਕਰੀਬ ਚਿੱਭੜ ਮਿਲ ਜਾਂਦੇ ਹਨ। ਸਾਡੇ ਸਾਰੇ ਪਰਿਵਾਰ ਨੂੰ ਚਿੱਭੜ ਦੀ ਚਟਣੀ ਬਹੁਤ ਪਸੰਦ ਹੈ। ਜੇ ਕਿਤੇ ਸਬਜ਼ੀ ਦਾਲ ਨਾਂ ਬਣੀ ਹੋਵੇ ਤਾਂ ਰੋਟੀ ਤੇ ਚਟਣੀ ਧਰਕੇ ਮਲਾਈ ਜਾਂ ਘਿਉ ਨਾਲ ਖਾਣ ਦਾ ਵੀ ਅਲੱਗ ਹੀ ਸੁਆਦ ਹੁੰਦਾ ਹੈ। ਦਹੀਂ ਨਾਲ ਵੀ ਚਟਣੀ ਦਹੀੰ ਨੂੰ ਹੋਰ ਸੁਆਦੀ ਲੱਗਣ ਲਾ ਦਿੰਦੀ ਹੈ।
ਇਉਂ ਹੀ ਇੱਕ ਦਿਨ ਚਿੱਭੜ ਬਾਰੇ ਡੂੰਘਾਈ ਵਿੱਚ ਪੜਤਾਲ ਕਰਨ ਦਾ ਸਾਨੂੰ ਫੁਰਨਾ ਫੁਰਿਆ। ਚਿੱਭੜ ਵਿੱਚ ਅਨੇਕ ਤੱਤ ਅਜਿਹੇ ਵੀ ਹੁੰਦੇ ਹਨ ਜੋ ਹੋਰ ਕਿਸੇ ਵੀ ਫਲ, ਸਲਾਦ, ਸਬਜ਼ੀ ਵਿੱਚ ਨਹੀਂ ਹੁੰਦੇ। ਇਹ ਦਿਲ, ਜਿਗਰ, ਗੁਰਦੇ, ਪਿੱਤੇ, ਅੰਤੜੀਆਂ, ਮਸਾਨੇ, ਫੇਫੜਿਆਂ ਆਦਿ ਅੰਗਾਂ ਨੂੰ ਤੰਦਰੁਸਤ ਰੱਖਣ ਚ ਮਦਦ ਕਰਦੇ ਹਨ। ਇਸੇ ਕਰਕੇ ਚਿੱਭੜ ਦੀ ਘੱਟ ਨਮਕ, ਮਿਰਚ ਵਾਲੀ ਚਟਣੀ ਪਾਚਣ ਪ੍ਰਣਾਲੀ ਦੇ ਅਨੇਕਾਂ ਰੋਗਾਂ ਨੂੰ ਵਿਗੜਨ ਨਹੀਂ ਦਿੰਦੀ। ਬਲਕਿ ਭੁੱਖ ਵਧਣ ਲਗਦੀ ਹੈ, ਖੂਨ ਵਧੇਰੇ ਬਣਨ ਲਗਦਾ ਹੈ, ਮਾਸਪੇਸ਼ੀਆਂ, ਹੱਡੀਆਂ, ਨਾੜੀਆਂ ਆਦਿ ਦਾ ਖੂਬ ਵਿਕਾਸ ਹੋਣ ਲਗਦਾ ਹੈ। ਪਿੱਤੇ ਗੁਰਦੇ ਦੀ ਪੱਥਰੀ, ਦਿਮਾਗੀ ਦੌਰਾ, ਧੜਕਣ ਵੱਧ ਘੱਟ, ਅੱਖਾਂ ਦੀ ਕਮਜ਼ੋਰੀ ਆਦਿ ਤੋਂ ਬਚਾਅ ਹੁੰਦਾ ਹੈ। ਇਸ ਵਿੱਚ ਐਸੇ ਤੱਤ ਵੀ ਹੁੰਦੇ ਹਨ ਜੋ ਥਾਇਰਾਡ, ਓਵਰੀਜ਼, ਲਿਵਰ ਆਦਿ ਗਲੈਂਡਜ਼ ਦੇ ਸਹੀ ਤਰ੍ਹਾਂ ਕੰਮ ਕਰਨ ਚ ਮਦਦ ਕਰਦੇ ਹਨ। ਪੁਰਾਣੇ ਸਮਿਆਂ ਵਿੱਚ ਪੰਜਾਬੀ ਲੋਕ ਚਿੱਭੜ ਬਹੁਤ ਵਰਤਦੇ ਸੀ। ਸ਼ਾਇਦ ਇਸੇ ਕਰਕੇ ਥਾਇਰਾਡ ਰੋਗ, ਘੱਟ ਨਜ਼ਰ, ਬਾਂਝਪਨ ਆਦਿ ਬਹੁਤ ਘੱਟ ਸੀ। ਚਿੱਭੜ ਗੁੱਡ ਕੋਲੈਸਟਰੋਲ ਨੂੰ ਵਧਾਉਂਦਾ ਹੈ।
ਬਹੁਤੇ ਪੰਜਾਬੀ ਸਮਝਦੇ ਹਨ ਕਿ ਚਿੱਭੜ ਸਿਰਫ ਪੰਜਾਬ ਵਿੱਚ ਹੀ ਪੈਦਾ ਹੁੰਦਾ ਹੈ। ਅਤੇ ਬਹੁਤ ਨੂੰ ਇਸਦੀ ਇੰਗਲਿਸ਼ ਵੀ ਨਹੀਂ ਪਤਾ ਜਦੋਂ ਕਿ ਇੰਗਲਿਸ਼ ਵਿਚ ਇਸਦੇ ਅਨੇਕ ਨਾਮ ਹਨ। ਇਸਨੂੰ ਯੂਰਪ ਵਿੱਚ mouse melon, ਮੈਕਸੀਕੋ ਵਿੱਚ sandiita, ਅਮਰੀਕਾ ਵਿੱਚ Mexican sour gherkin, ਆਸਟਰੇਲੀਆ, ਨਿਊਜ਼ੀਲੈਂਡ ਵਿੱਚ cucamelon, ਕਨੇਡਾ ਵਿੱਚ Mexican miniature watermelon ਜਾਂ Mexican sour cucumber, ਅਫਰੀਕਾ ਅਤੇ ਇੰਗਲੈਂਡ ਵਿੱਚ pepquinos ਕਿਹਾ ਜਾਂਦਾ ਹੈ। ਜਦੋਂ ਕਿ ਇਸਦਾ ਸਾਇੰਟਿਫਿਕ ਨਾਂ Melothria scabra ਹੈ।
ਇਹ ਅਸਲ ਵਿੱਚ Mexico ਵਿੱਚ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜੰਗਲਾਂ ਵਿੱਚ ਉੱਗਣ ਵਾਲੀ ਵੇਲ ਸੀ।ਉਥੋਂ ਦੇ ਆਦਿਵਾਸੀ ਹੀ ਇਸਨੂੰ ਸਭ ਤੋਂ ਪਹਿਲਾਂ ਖਾਣ ਲੱਗੇ। ਆਦਿਵਾਸੀਆਂ ਨੇ ਸਭ ਤੋਂ ਪਹਿਲਾਂ ਘਉਥੇ ਇਸਦਾ ਨਾਂ sandiita ਹੈ।
ਇਸਨੂੰ ਬਹੁਤ ਸਾਰੇ ਪਸ਼ੂ, ਪੰਛੀ ਵੀ ਖਾ ਲੈਂਦੇ ਹਨ। ਇਸਦੇ ਬੀਜ ਬਹੁਤ ਛੋਟੇ ਅਤੇ ਸਖਤ ਹੋਣ ਕਾਰਨ ਪੰਛੀ ਦੇ ਮਿਹਦੇ ਵਿਚ ਵੀ ਨਸ਼ਟ ਨਹੀਂ ਹੁੰਦੇ। ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਇਹਨਾਂ ਦੇ ਬੀਜ ਪ੍ਰਵਾਸੀ ਪੰਛੀਆਂ ਰਾਹੀਂ ਏਸ਼ੀਆ ਦੇ ਕਈ ਮੁਲਕਾਂ ਵਿੱਚ ਪਹੁੰਚੇ। ਬਾਅਦ ਵਿੱਚ ਇਹ ਵਪਾਰੀਆਂ ਰਾਹੀਂ ਯੂਰਪ ਤੇ ਇੰਗਲੈਂਡ ਪਹੁੰਚਿਆ। ਲੇਕਿਨ ਭਾਰਤ ਵਿੱਚ ਇਹ ਅੱਜ ਤੋਂ ਪੈਂਤੀ ਕੁ ਸੌ ਸਾਲ ਪਹਿਲਾਂ ਆਰੀਅਨ ਘਤੇ ਸਿਥੀਅਨ ਕਬੀਲਿਆਂ ਦੀ ਭਾਰਤ ਵੱਲ ਹਿਜ਼ਰਤ ਵੇਲੇ ਆਇਆ ਹੋ ਸਕਦਾ ਹੈ।
ਚਿੱਭੜ ਦੀ ਵੀ ਪੰਜਾਬ ਚ ਖੇਤੀ ਕੀਤੀ ਜਾ ਸਕਦੀ ਹੈ। ਇਸਦੀ ਬਹੁਤ ਘੱਟ ਦੇਖਭਾਲ ਕਰਨੀ ਪੈਂਦੀ ਹੈ। ਇਹ ਬਿਨਾਂ ਕੋਈ ਕੈਮੀਕਲ ਲਾਏ ਜ਼ਿਆਦਾ ਸਮੇਂ ਤੱਕ ਰੱਖੇ ਵੀ ਜਾ ਸਕਦੇ ਹਨ। ਇਹ ਸੁਕਾਕੇ ਵੀ ਰੱਖੇ ਜਾ ਸਕਦੇ ਹਨ। ਸੁਕਾਕੇ ਰੱਖਣ ਨਾਲ ਇਸਦੇ ਤੱਤ ਤੇ ਫਲੇਅਵਰ ਬਹੁਤ ਘੱਟ ਨਸ਼ਟ ਹੁੰਦੇ ਹਨ। ਇਉਂ ਇਹ ਹਰੇ ਜਾਂ ਸੁਕਾਏ ਹੋਏ ਵੀ ਪੈਕ ਕਰਕੇ ਵੇਚੇ ਜਾ ਸਕਦੇ ਹਨ। ਇਸਦੀ ਚਟਣੀ ਬਨਾਉਣ ਦਾ ਪਲਾਂਟ ਵੀ ਲੱਗ ਸਕਦਾ ਹੈ। ਇਹ ਚਟਣੀ ਸਾਰੇ ਸੰਸਾਰ ਵਿੱਚ ਹੀ ਮਸ਼ਹੂਰ ਹੋ ਸਕਦੀ ਹੈ। ਇਹ ਹਾਜ਼ਮੇਦਾਰ ਤੇ ਸਿਹਤਵਰਧਕ ਵੀ ਹੋਵੇਗੀ। ਕਿਸਾਨ ਨੂੰ ਇਹ ਬਹੁਤ ਸਸਤੀ ਵੀ ਪਵੇਗੀ। ਇਉਂ ਘੱਟ ਜ਼ਮੀਨ ਵਾਲੇ
ਕਿਸਾਨ ਰੇਤਲੀ ਜ਼ਮੀਨ ਚੋਂ ਵੀ ਵਧੀਆ ਆਮਦਨ ਲੈ ਸਕਦੇ ਹਨ।
ਜੇ ਸੁਧਰੀ ਕਿਸਮ ਦੇ ਚਿੱਭੜ ਉਗਾਕੇ ਵੱਖ ਵੱਖ ਤਰ੍ਹਾਂ ਦੀਆਂ ਚਟਣੀਆਂ ਬਣਾਕੇ ਪੈਕ ਕਰਕੇ ਇੰਟਰਨੈਸ਼ਨਲ ਮਾਰਕਿਟ ਚ ਵੇਚਣ ਦੀ ਟਰੇਨਿੰਗ ਸਰਕਾਰੀ ਤੌਰ ਤੇ ਕਿਸਾਨਾਂ ਨੂੰ ਦਿੱਤੀ ਜਾਵੇ ਤਾਂ ਜ਼ਾਇਕੇਦਾਰ ਪੰਜਾਬੀ ਚਿੱਭੜ ਦੀ ਚਟਣੀ ਦੀ ਸੰਸਾਰ ਭਰ ਵਿੱਚ ਮੰਗ ਬਣ ਸਕਦੀ ਹੈ।
ਪਾਰਸ ਆਯੂਰਵੈਦਿਕ ਮੈਡੀਸਨ ਕਲੀਨਿਕ ਪਿੰਡ ਪਰਿੰਗੜੀ ਰੋਡ ਭਿੱਖੀਵਿੰਡ ਖਾਲੜਾ ਵਾਲਾ whatsap number 9878686491