The Ground Reports

  • Home
  • The Ground Reports

The Ground Reports Contact information, map and directions, contact form, opening hours, services, ratings, photos, videos and announcements from The Ground Reports, Media/News Company, .
(2)

ਸਿੱਖਾਂ ਨੇ ਉਲਟਾਈਆਂ ਦੁਨੀਆਂ ਦੀਆਂ ਵੱਡੀਆਂ ਥਿਊਰੀਆਂ https://youtu.be/f9Qzro6Ti2U ਵੀਡੀਓ ਵੇਖ ਕੇ ਅੱਗੇ ਜ਼ਰੂਰ ਸ਼ੇਅਰ ਕਰ ਦਿਓ। ਚੈਨਲ ਸਬਸ...
05/06/2024

ਸਿੱਖਾਂ ਨੇ ਉਲਟਾਈਆਂ ਦੁਨੀਆਂ ਦੀਆਂ ਵੱਡੀਆਂ ਥਿਊਰੀਆਂ https://youtu.be/f9Qzro6Ti2U
ਵੀਡੀਓ ਵੇਖ ਕੇ ਅੱਗੇ ਜ਼ਰੂਰ ਸ਼ੇਅਰ ਕਰ ਦਿਓ। ਚੈਨਲ ਸਬਸਕ੍ਰਾਈਬ ਵੀ ਕਰ ਲਓ ਜੀ।

ਸੈਮੀਨਾਰ: 20 ਜੂਨ, 2024 ਵਿਸ਼ਾ: ਜੂਨ ਚੁਰਾਸੀ ਅਤੇ ਖਾੜਕੂ ਲਹਿਰ ਦੀ ਸਾਹਿਤਕ ਬਿੰਬਕਾਰੀ ਕਵਿਤਾ, ਕਹਾਣੀ, ਨਾਵਲ, ਨਾਟਕ, ਵਾਰਤਕ ਜਾਂ ਹੋਰ ਕਿਸੇ ਵੀ...
05/06/2024

ਸੈਮੀਨਾਰ: 20 ਜੂਨ, 2024
ਵਿਸ਼ਾ: ਜੂਨ ਚੁਰਾਸੀ ਅਤੇ ਖਾੜਕੂ ਲਹਿਰ ਦੀ ਸਾਹਿਤਕ ਬਿੰਬਕਾਰੀ

ਕਵਿਤਾ, ਕਹਾਣੀ, ਨਾਵਲ, ਨਾਟਕ, ਵਾਰਤਕ ਜਾਂ ਹੋਰ ਕਿਸੇ ਵੀ ਰੂਪਾਕਾਰ ਤੇ ਪਰਚਾ ਪੇਸ਼ ਕੀਤਾ ਜਾ ਸਕਦਾ ਹੈ।

ਪਰਚੇ ਦਾ ਸਿਰਲੇਖ ਅਤੇ ਸਾਰ ਭੇਜਣ ਦੀ ਆਖਰੀ ਮਿਤੀ 18 ਜੂਨ, 2024

ਈਮੇਲ ਪਤਾ: [email protected]
ਫੋਨ ਨੰ- +91 95925 88257

ਅਹਿਮ
04/06/2024

ਅਹਿਮ

03/06/2024
01/06/2024

ਤੁਹਾਡੇ ਇਲਾਕੇ ਚ ਕਿਸਦੀ ਚੱਲੀ ਹਵਾ ??
ਕੌਣ ਬਣੇਗਾ MP??

ਅਦਾਰਾ ਸਿੱਖ ਸ਼ਹਾਦਤ ਵਲੋਂ ਲਿਖਤਾਂ ਦੀ ਪੈੜਾ ਵਿਸ਼ੇ’ਤੇ ਕਰਵਾਈ ਗਈ ਗੋਸਟਿਘੱਲੂਘਾਰਾ ੧੯੮੪ ਦੇ ੪੦ ਵਰ੍ਹੇ ਬੀਤ ਜਾਣ ਉਪਰੰਤ ਇਸ ਘੱਲੂਘਾਰੇ ਸਬੰਧੀ ਇਸ ...
29/05/2024

ਅਦਾਰਾ ਸਿੱਖ ਸ਼ਹਾਦਤ ਵਲੋਂ ਲਿਖਤਾਂ ਦੀ ਪੈੜਾ ਵਿਸ਼ੇ’ਤੇ ਕਰਵਾਈ ਗਈ ਗੋਸਟਿ

ਘੱਲੂਘਾਰਾ ੧੯੮੪ ਦੇ ੪੦ ਵਰ੍ਹੇ ਬੀਤ ਜਾਣ ਉਪਰੰਤ ਇਸ ਘੱਲੂਘਾਰੇ ਸਬੰਧੀ ਇਸ ਵਕਫੇ ਦੌਰਾਨ ਵੱਖ-ਵੱਖ ਪਹੁੰਚ ਵਿਧੀਆਂ ਅਨੁਸਾਰ ਲਿਖੀਆਂ ਗਈਆਂ ਲਿਖਤਾਂ ਦੀਆਂ ਪੈੜਾਂ ਪਛਾਨਣ ਅਤੇ ਪਰਤਾ ਫਰੋਲਣ ਲਈ ਅਦਾਰਾ ਸਿੱਖ ਸ਼ਹਾਦਤ ਵੱਲੋਂ ੧੩ ਜੇਠ ੫੫੬ (੨੬ ਮਈ ੨੦੨੪) ਦਿਨ ਐਤਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਰੋਜ਼ਾ ਗੋਸਟਿ ਕਰਵਾਈ ਗਈ।
ਇਸ ਗੋਸਟੀ ਦੌਰਾਨ ਵੱਖ ਵੱਖ ਬੁਲਾਰਿਆ ਵਲੋਂ ਆਪਣੇ ਖੋਜ ਭਰਪੂਰ ਵਿਚਾਰ ਪੇਸ਼ ਕੀਤੇ ਗਏ। ਸਭ ਤੋਂ ਪਹਿਲਾਂ ਡਾ. ਕੰਵਲਜੀਤ ਸਿੰਘ ਨੇ ਵਿਸ਼ੇ ਦੀ ਮਹੱਤਤਾ ਅਤੇ ਗੰਭੀਰਤਾ ਬਾਰੇ ਭੂਮਿਕਾ ਵਜੋਂ ਆਪਣੇ ਵਿਚਾਰਾਂ ਦੀ ਸਾਝ ਪਾਉਦਿਆ ਗੋਸਟੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਤੋਂ ਉਪਰੰਤ ਨਵਜੋਤ ਸਿੰਘ ਨੇ ਕੁਲਦੀਪ ਨਈਅਰ ਦੀ ਜੀਵਨੀ ਵਿੱਚੋ ਉੱਭਰਦੇ ਪੱਖਾਂ ਤੇ ਰੋਸ਼ਨੀ ਪਾਈ, ਰਵਿੰਦਰਪਾਲ ਸਿੰਘ ਨੇ ਸਿੱਖ ਸ਼ਹਾਦਤ ਰਸਾਲੇ ਦਾ ਤੀਜੇ ਘੱਲੂਘਾਰੇ ਦੀ ਵਿਆਖਿਆ ਵਿੱਚ ਪੁੱਟਿਆ ਕਦਮ ਅਤੇ ਯੋਗਦਾਨ ਬਾਰੇ ਚਰਚਾ ਕੀਤੀ, ਡਾ. ਗੁਰਪ੍ਰੀਤ ਸਿੰਘ ਨੇ ਕੁਲਦੀਪ ਬਰਾੜ ਦੀ ਕਿਤਾਬ ਵਿੱਚੋਂ ਉਪਜੇ ਬਿਰਤਾਂਤਕਾਰੀ ਦੇ ਨੁਕਸਾ ਦੀ ਨਿਸ਼ਾਨਦੇਹੀ ਕਰਦਿਆਂ ਖੋਜ ਭਰਪੂਰ ਨੁਕਤਿਆਂ ਦੀ ਸਾਂਝ ਪਾਈ, ਪਰਮਜੀਤ ਸਿੰਘ ਗਾਜੀ ਨੇ ਬਿਜਾਲੀ ਜਬਰ ਅਤੇ ਘੱਲੂਘਾਰਾ ਵਿਸ਼ੇ ਤੇ ਵਿਚਾਰ ਪੇਸ਼ ਕੀਤੇ ਅਤੇ ਅਖੀਰ ਵਿੱਚ ਡਾ. ਸਿਕੰਦਰ ਸਿੰਘ ਹੁਰਾਂ ਨੇ ਸੰਤ ਸਿੰਘ ਸੇਖੋ ਦੇ ਤੀਜੇ ਘੱਲੂਘਾਰੇ ਬਾਰੇ ਦ੍ਰਿਸ਼ਟੀਕੋਣ ‘ਤੇ ਆਪਣੇ ਕੀਮਤੀ ਵਿਚਾਰਾ ਦੀ ਸਾਂਝ ਪਾਈ।
ਵਿਦਵਾਨਾਂ ਵਲੋਂ ਇਹ ਚਾਨਣਾ ਪਾਇਆ ਗਿਆ ਕਿ ਕਿਵੇਂ ਹੁਣ ਤੱਕ ਤੀਜੇ ਘੱਲੂਘਾਰੇ ਨਾਲ ਸੰਬੰਧਿਤ ਕਿਤਾਬ ਵਿਚੋ ਉਸਰੇ ਪ੍ਰਵਚਨ ਨੇ ਤੀਜੇ ਘੱਲੂਘਾਰੇ ਦੀ ਸਹੀ ਪੇਸ਼ਕਾਰੀ ਕਰਨ ਨਾਲ ਦਗਾ ਕੀਤਾ ਹੈ ਅਤੇ ਇਸ ਸਾਰੇ ਅਮਲ ਦੌਰਾਨ ਲੇਖਕਾਂ ਵਲੋ ਸਰਕਾਰੀ ਪ੍ਰਵਚਨ ਨੂੰ ਆਖਰੀ ਸੱਚ ਤਸੱਵਰ ਕਰਦਿਆਂ ਹੋਇਆ ਸਿੱਖ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ ਹੈ । ਅੱਗੇ ਇਸ ਪ੍ਰਵਚਨ ਦੇ ਨੁਕਸਾ ਕਾਰਨ ਸਾਡੀਆ ਨਵੀਆਂ ਪੀੜੀ ਕਿਸ ਤਰ੍ਹਾਂ ਗੁਮਰਾਹ ਹੋ ਰਹੀਆ ਹਨ ਦਾ ਜਿਕਰ ਕੀਤਾ ਗਿਆ ਹੈ। ਇਨ੍ਹਾਂ ਕਿਤਾਬਾ ਵਿਚਲੇ ਗਲਤ ਤੱਥਾ, ਟਰਮਾਂ, ਚਿੰਨ੍ਹ ਵਿਧਾਨ, ਵਿਆਖਿਆ ਅਤੇ ਮਨਸ਼ਾ ਤੋਂ ਕਿਵੇਂ ਸੁਚੇਤ ਰਹਿਣ ਹੈ, ਇਨ੍ਹਾਂ ਨੁਕਤਿਆਂ ਉੱਤੇ ਬੁਲਾਰਿਆਂ ਵਲੋਂ ਵਿਸ਼ੇਸ਼ ਜੋਰ ਦਿੱਤਾ ਗਿਆ । ਇਨ੍ਹਾਂ ਨੁਕਤਿਆਂ ਨੂੰ ਸਪਸ਼ਟ ਕਰਨ ਲਈ ਬੁਲਾਰਿਆਂ ਵਲੋਂ ਸਬੰਧਿਤ ਵੱਖ-ਵੱਖ ਕਿਤਾਬਾਂ ਵਿਚੋਂ ਹਵਾਲੇ ਵੀ ਦਿੱਤੇ ਗਏ ਹਨ ।
ਇਸ ਗੋਸਟਿ ਦੌਰਾਨ ਵੱਖ-ਵੱਖ ਪੰਥਕ ਅਦਾਰਿਆਂ ਵਿੱਚ ਸੇਵਾ ਨਿਭਾਉਂਦੀਆ ਸ਼ਖਸੀਅਤਾਂ, ਸਿੱਖ ਅਕਾਦਮਿਕਤਾ ਨਾਲ ਸੰਬੰਧਿਤ ਵਿਦਵਾਨ ਤੇ ਪ੍ਰਚਾਰਕ ਅਤੇ ਹੋਰ ਸਿੱਖ ਕਾਰਕੁੰਨ ਹਸਤੀਆਂ ਸ਼ਾਮਿਲ ਸਨ।

ਤੀਜੇ ਘੱਲੂਘਾਰੇ ਦੀ 40ਵੀਂ ਯਾਦ ’ਚ ਸੁਲਤਾਨਵਿੰਡ ਵਿਖੇ ਪੰਥਕ ਦੀਵਾਨ 5 ਜੂਨ ਨੂੰਪੰਥ ਸੇਵਕ ਸ਼ਖ਼ਸੀਅਤਾਂ ਵੱਲੋਂ ਤੀਜੇ ਘੱਲੂਘਾਰੇ (ਜੂਨ 1984) ਦੇ ਸ...
29/05/2024

ਤੀਜੇ ਘੱਲੂਘਾਰੇ ਦੀ 40ਵੀਂ ਯਾਦ ’ਚ ਸੁਲਤਾਨਵਿੰਡ ਵਿਖੇ ਪੰਥਕ ਦੀਵਾਨ 5 ਜੂਨ ਨੂੰ

ਪੰਥ ਸੇਵਕ ਸ਼ਖ਼ਸੀਅਤਾਂ ਵੱਲੋਂ ਤੀਜੇ ਘੱਲੂਘਾਰੇ (ਜੂਨ 1984) ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ‘ਪੰਥਕ ਦੀਵਾਨ’ ਗੁਰਦੁਆਰਾ ਅਟਾਰੀ ਸਾਹਿਬ, ਪਾਤਿਸ਼ਾਹੀ ਛੇਵੀਂ, ਸੁਲਤਾਨਵਿੰਡ (ਅੰਮ੍ਰਿਤਸਰ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਥ ਸੇਵਕਾਂ ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਤੀਜੇ ਘੱਲੂਘਾਰੇ ਮੌਕੇ ਗੁਰਧਾਮਾਂ ਉੱਤੇ ਕੀਤੇ ਗਏ ਫੌਜੀ ਹਮਲੇ ਦੌਰਾਨ ਬਿਪਰਵਾਦੀ ਦਿੱਲੀ ਹਕੂਮਤ ਨੇ ਸਿੱਖਾਂ ਨਾਲ ਆਪਣਾ ਪੰਜ ਸਦੀਆਂ ਦਾ ਵੈਰ ਪਰਗਟ ਕੀਤਾ ਸੀ ਅਤੇ ਖਾਲਸਾ ਪੰਥ ਦੇ ਯੋਧਿਆਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਗੁਰਧਾਮਾਂ ਦੀ ਅਜ਼ਮਤ ਲਈ ਸ਼ਹਾਦਤਾਂ ਪਾ ਕੇ ਖਾਲਸਾ ਪੰਥ ਦੀ ਇਤਿਹਾਸਕ ਪੈੜ ਅੱਜ ਦੇ ਸਮੇਂ ਵਿਚ ਮੁੜ ਪਰਗਟ ਕੀਤੀ।
ਉਹਨਾ ਕਿਹਾ ਕਿ ਦੁਨੀਆ ਭਰ ਦੀਆਂ ਸਿੱਖ ਸੰਗਤਾਂ, ਜਥਿਆਂ, ਸੰਸਥਾਵਾਂ, ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਕਰਨ ਵਾਲੀਆਂ ਕਮੇਟੀਆਂ ਵੱਲੋਂ ਤੀਜੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਮੌਕੇ ਸ਼ਹੀਦੀ ਸਮਾਗਮ, ਗੁਰਮਤਿ ਸਮਾਗਮ, ਸੈਮੀਨਾਰ, ਵਿਚਾਰ-ਗੋਸ਼ਟੀਆਂ ਅਤੇ ਹੋਰ ਅਜਿਹੇ ਸਮਾਗਮ ਉਲੀਕੇ ਜਾ ਰਿਹੇ ਹਨ ਜਿਨ੍ਹਾਂ ਰਾਹੀਂ ਸਿੱਖ ਨੌਜਵਾਨ ਪੀੜ੍ਹੀ ਅਤੇ ਸੰਸਾਰ ਸਾਹਮਣੇ ਘੱਲੂਘਾਰੇ ਦਾ ਸੱਚ ਤੇ ਸ਼ਹੀਦਾਂ ਦਾ ਪ੍ਰੇਰਣਾਮਈ ਇਤਿਹਾਸ ਰੱਖਿਆ ਜਾ ਰਿਹਾ ਹੈ। ਉਹਨਾ ਕਿਹਾ ਕਿ ਅਜਿਹੇ ਸੰਗਤੀ ਉੱਦਮ ਸਵਾਗਤਯੋਗ ਹਨ ਅਤੇ ਇਹ ਯਤਨ ਅਗਾਂਹ ਵੀ ਜਾਰੀ ਰਹਿਣੇ ਚਾਹੀਦੇ ਹਨ।
ਸੁਲਤਾਨਵਿੰਡ ਵਿਖੇ ਹੋਣ ਵਾਲੇ ਪੰਥਕ ਦੀਵਾਨ ਬਾਰੇ ਜਾਣਕਾਰੀ ਦਿੰਦਿਆਂ ਉਹਨਾ ਕਿਹਾ ਕਿ ਇਹ ਦੀਵਾਨ ਗੁ: ਅਟਾਰੀ ਸਾਹਿਬ ਦੇ ਇਤਿਹਾਸਕ ਸਥਾਨ ਵਿਖੇ ਸ਼ਾਮ 7:30 ਤੋਂ 10:30 ਵਜੇ ਤੱਕ ਸਜੇਗਾ। ਇਸ ਪੰਥਕ ਦੀਵਾਨ ਵਿਚ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ ਅਤੇ ਬੁਲਾਰੇ ਭਵਿੱਖ ਦੀ ਲੋੜੀਂਦੀ ਸੇਧ ਬਾਰੇ ਆਪਣੇ ਵੀਚਾਰ ਸੰਗਤਾਂ ਨਾਲ ਸਾਂਝੇ ਕਰਨਗੇ।

25/05/2024

ਸਿੱਖ ਨਸਲ*ਕੁਸ਼ੀ ਦੇ ਸਰਗਣੇ ਇੰਦਰਾ ਅਤੇ ਬੇਅੰਤੇ ਬੁੱ*ਚੜ ਦੇ ਵਾਰਸਾਂ ਤੇ ਹਾਮੀਆਂ ਨੂੰ ਕੀ ਪੰਜਾਬ ਪਾਵੇਗਾ ਵੋਟ?

25/05/2024
ਨਿਊਜੀਲੈਂਡ ਦੇ ਰਹਿਣ ਵਾਲੇ ਸ. ਮਲਕੀਅਤ ਸਿੰਘ ਨੇ 19 ਮਈ 2024 ਨੂੰ ਸਵੇਰੇ 8.37 ਵਜੇ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਸਰ ਕੀਤ...
23/05/2024

ਨਿਊਜੀਲੈਂਡ ਦੇ ਰਹਿਣ ਵਾਲੇ ਸ. ਮਲਕੀਅਤ ਸਿੰਘ ਨੇ 19 ਮਈ 2024 ਨੂੰ ਸਵੇਰੇ 8.37 ਵਜੇ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਸਰ ਕੀਤਾ ਅਤੇ ਉੱਥੇ ਸ੍ਰੀ ਨਿਸ਼ਾਨ ਸਾਹਿਬ ਝੁਲਾਇਆ। 53 ਸਾਲਾ ਦੇ ਮਲਕੀਅਤ ਸਿੰਘ ਪੰਜਾਬ ਦੇ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਹਨ ਅਤੇ ਉਹਨਾਂ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਕੀਤੀ ਅਤੇ ਫਿਰ ਉਹ ONGC ਵਿੱਚ ਬਤੌਰ ਮੈਨੇਜਰ ਮੁੰਬਈ ਵਿਖੇ ਨੌਕਰੀ ਕਰਨ ਲੱਗ ਪਏ। ਮੁੰਬਈ ਤੋਂ ਉਹ 1998 ਵਿੱਚ ਆਕਲੈਂਡ ਵਿਖੇ ਵੱਸ ਗਏ ਸਨ। ਉਹ ਸੁਪਰੀਮ ਸਿੱਖ ਸੁਸਾਇਟੀ ਦੇ ਵੀ 25 ਸਾਲਾਂ ਤੋਂ ਮੈਂਬਰ ਹਨ।ਉਹ ਆਕਲੈਂਡ ਵਿੱਚ ਕਈ ਕਲੱਬਾਂ ਵੱਲੋਂ ਹਾਕੀ ਵੀ ਖੇਡਦੇ ਰਹੇ ਹਨ। ਮਾਊਂਟ ਐਵਰੈਸਟ ਸਰ ਕਰਨ ਦੀ ਭਾਵਨਾ ਉਹਨਾਂ ਵਿੱਚ ਨਿਊਜੀਲੈਂਡ ਦੇ ਸਰ ਐਡਮੰਡ ਹਿਲੇਰੀ ਤੋਂ ਪ੍ਰਭਾਵਿਤ ਹੋ ਕੇ ਪੈਦਾ ਹੋਈ ਜਿੰਨਾਂ ਨੇ 1953 ਵਿੱਚ ਪਹਿਲੀ ਵਾਰ ਮਾਊਂਟ ਐਵਰੈਸਟ ਸਰ ਕੀਤੀ ਸੀ। ਉਹਨਾਂ ਦਾ ਪੁੱਤ ਮਨਸਿਮਰਤ ਸਿੰਘ ਨਿਊਜੀਲੈਂਡ ਫੌਜ ਵਿੱਚ ਸੈਕਿੰਡ ਲੈਫ਼ਟੀਨੈਂਟ ਹੈ।
ਇਸ ਸਮੇਂ ਦੌਰਾਨ ਉਹਨਾਂ ਦਾ 18 ਕਿੱਲੋ ਭਾਰ ਘੱਟ ਗਿਆ ਸੀ। ਉਹ ਇਸ ਸਮੇਂ ਉਹ ਨੇਪਾਲ ਵਿੱਚ ਹੀ ਹਨ ਅਤੇ ਇਸ ਮਹੀਨੇ ਦੇ ਅਖੀਰ ਵਿੱਚ ਨਿਊਜੀਲੈਂਡ ਵਾਪਸੀ ਕਰਨਗੇ।
- ਸ਼ਿਵਜੀਤ ਸਿੰਘ 'ਫਰੀਦਕੋਟ'

ਗਰੀਨ ਮੈਨੀਫੈਸਟੋ 2024 ਪਿੰਗਲਵਾੜਾ ਤੋਂ ਡਾ ਇੰਦਰਜੀਤ ਕੌਰ ਜੀ ਵੱਲੋਂ ਜਾਰੀ
18/05/2024

ਗਰੀਨ ਮੈਨੀਫੈਸਟੋ 2024 ਪਿੰਗਲਵਾੜਾ ਤੋਂ ਡਾ ਇੰਦਰਜੀਤ ਕੌਰ ਜੀ ਵੱਲੋਂ ਜਾਰੀ

ਨਹੀਂ ਰਹੇ ਪੰਜਾਬੀ ਕਵੀ ਸੁਰਜੀਤ ਪਾਤਰ।ਅੱਜ 11 ਮਈ ਨੂੰ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ।
11/05/2024

ਨਹੀਂ ਰਹੇ ਪੰਜਾਬੀ ਕਵੀ ਸੁਰਜੀਤ ਪਾਤਰ।
ਅੱਜ 11 ਮਈ ਨੂੰ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ।

ਦੂਜੀ ਛਾਪ (ਐਡੀਸ਼ਨ) ਜਾਰੀ📘 ਸਿੱਖ ਨਸਲਕੁਸ਼ੀ ਦਾ ਖੁਰਾ ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)ਸਿੱਖ ਨਸਲਕੁਸ਼ੀ ਬਾਰੇ ਸਾਡੀ ਆਮ ਜਾਣਕਾਰੀ ਦਿੱਲ...
28/04/2024

ਦੂਜੀ ਛਾਪ (ਐਡੀਸ਼ਨ) ਜਾਰੀ

📘 ਸਿੱਖ ਨਸਲਕੁਸ਼ੀ ਦਾ ਖੁਰਾ ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)

ਸਿੱਖ ਨਸਲਕੁਸ਼ੀ ਬਾਰੇ ਸਾਡੀ ਆਮ ਜਾਣਕਾਰੀ ਦਿੱਲੀ, ਕਾਨਪੁਰ, ਬੋਕਾਰੋ ਅਤੇ ਹੋਂਦ ਚਿੱਲੜ ਤੱਕ ਹੀ ਸੀਮਿਤ ਹੈ। ਪਰ ਇਹ ਵਰਤਾਰਾ ਕੇਵਲ ਇੱਥੋਂ ਤੱਕ ਸੀਮਤ ਨਹੀਂ ਸੀ ਇਸ ਤਹਿਤ ਭਾਰਤ ਦੇ ਬਾਕੀ ਰਾਜਾਂ ‘ਚ ਵੀ ਇੱਕੋ ਵਿਧੀ ਅਤੇ ਤੀਬਰਤਾ ਨਾਲ ਸਿੱਖ ਪਛਾਣ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਵਰਤਾਰੇ ਦੀ ਘੋਖ ਅਤੇ ਪੜਤਾਲ ਵਿੱਚ ਕਿਤਾਬ *ਸਿੱਖ ਨਸਲਕੁਸ਼ੀ ਦਾ ਖੁਰਾ ਖੋਜ* ਆਪਣੀ ਤਰ੍ਹਾਂ ਦਾ ਪਹਿਲਾ ਅਤੇ ਬਹੁਤ ਅਹਿਮ ਦਸਤਾਵੇਜ਼ ਹੈ। ਇਹ ਕਿਤਾਬ 6 ਰਾਜਾਂ - ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਤਾਮਿਲਨਾਡੂ ’ਚ ਹੋਈਆਂ ਘਟਨਾਵਾਂ ਦੀ ਜਾਣਕਾਰੀ ਦਿੰਦੀ ਹੈ।

ਕਿਤਾਬ ‘ਚ ਲਿਖੇ ਵਰਤਾਰੇ ਚਸ਼ਮਦੀਦਾਂ ਜਾਂ ਨਸਲਕੁਸ਼ੀ ਨੂੰ ਹੱਡੀਂ ਹੰਢਾਉਣ ਵਾਲਿਆਂ ਵੱਲੋਂ ਖੁਦ ਦੱਸੇ ਗਏ ਹਨ। ਕਿਤਾਬ, ਜੂਝਣ ਵਾਲੇ ਅਤੇ ਗੁਰੂ ਅਦਬ ‘ਚ ਸ਼ਹੀਦ ਹੋਏ ਸਿੱਖਾਂ ਦਾ ਅਪ੍ਰਗਟ ਅਤੇ ਅਣਛੋਹਿਆ ਪੱਖ ਵੀ ਸਾਹਮਣੇ ਰੱਖਦੀ ਹੈ। ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਹੁਣ ਕਿਤਾਬ ਦੀ ਦੂਜੀ ਛਾਪ ਪਾਠਕਾਂ ਦੇ ਲਈ ਛਪ ਕੇ ਹਾਜਰ ਹੈ।

🚚🏠 ਦੇਸ਼-ਵਿਦੇਸ਼ ਵਿਚ ਘਰ ਬੈਠੇ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ ਜੀ 👇🏻
🔗 https://wa.me/p/7619858938035876/919988868181 🔗

ਦੂਜੀ ਛਾਪ ਜਾਰੀ

📘 ਸਿੱਖ ਨਸਲਕੁਸ਼ੀ ਦਾ ਖੁਰਾ ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)

ਸਿੱਖ ਨਸਲਕੁਸ਼ੀ ਬਾਰੇ ਸਾਡੀ ਆਮ ਜਾਣਕਾਰੀ ਦਿੱਲੀ, ਕਾਨਪੁਰ, ਬੋਕਾਰੋ ਅਤੇ ਹੋਂਦ ਚਿੱਲੜ ਤੱਕ ਹੀ ਸੀਮਿਤ ਹੈ। ਪਰ ਇਹ ਵਰਤਾਰਾ ਕੇਵਲ ਇੱਥੋਂ ਤੱਕ ਸੀਮਤ ਨਹੀਂ ਸੀ ਇਸ ਤਹਿਤ ਭਾਰਤ ਦੇ ਬਾਕੀ ਰਾਜਾਂ ‘ਚ ਵੀ ਇੱਕੋ ਵਿਧੀ ਅਤੇ ਤੀਬਰਤਾ ਨਾਲ ਸਿੱਖ ਪਛਾਣ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਵਰਤਾਰੇ ਦੀ ਘੋਖ ਅਤੇ ਪੜਤਾਲ ਵਿੱਚ ਕਿਤਾਬ *ਸਿੱਖ ਨਸਲਕੁਸ਼ੀ ਦਾ ਖੁਰਾ ਖੋਜ* ਆਪਣੀ ਤਰ੍ਹਾਂ ਦਾ ਪਹਿਲਾ ਅਤੇ ਬਹੁਤ ਅਹਿਮ ਦਸਤਾਵੇਜ਼ ਹੈ। ਇਹ ਕਿਤਾਬ 6 ਰਾਜਾਂ - ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਤਾਮਿਲਨਾਡੂ ’ਚ ਹੋਈਆਂ ਘਟਨਾਵਾਂ ਦੀ ਜਾਣਕਾਰੀ ਦਿੰਦੀ ਹੈ।

ਕਿਤਾਬ ‘ਚ ਲਿਖੇ ਵਰਤਾਰੇ ਚਸ਼ਮਦੀਦਾਂ ਜਾਂ ਨਸਲਕੁਸ਼ੀ ਨੂੰ ਹੱਡੀਂ ਹੰਢਾਉਣ ਵਾਲਿਆਂ ਵੱਲੋਂ ਖੁਦ ਦੱਸੇ ਗਏ ਹਨ। ਕਿਤਾਬ, ਜੂਝਣ ਵਾਲੇ ਅਤੇ ਗੁਰੂ ਅਦਬ ‘ਚ ਸ਼ਹੀਦ ਹੋਏ ਸਿੱਖਾਂ ਦਾ ਅਪ੍ਰਗਟ ਅਤੇ ਅਣਛੋਹਿਆ ਪੱਖ ਵੀ ਸਾਹਮਣੇ ਰੱਖਦੀ ਹੈ। ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਹੁਣ ਕਿਤਾਬ ਦੀ ਦੂਜੀ ਛਾਪ ਪਾਠਕਾਂ ਦੇ ਲਈ ਛਪ ਕੇ ਹਾਜਰ ਹੈ।

🚚🏠 ਦੇਸ਼-ਵਿਦੇਸ਼ ਵਿਚ ਘਰ ਬੈਠੇ ਕਿਤਾਬ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਤੰਦ ਛੁਹੋ ਜੀ 👇🏻
🔗 https://wa.me/p/7619858938035876/919988868181 🔗

ਸਾਂਝਾ ਬਿਆਨਜੂਨ ’੮੪ ਦੇ ੪੦ ਸਾਲ: ਸਿੱਖ ਸੰਸਾਰ ਭਰ ਵਿਚ ਸਮਾਗਮਾਂ ਦੀਆਂ ਲੜੀਆਂ ਚਲਾਉਣ: ਪੰਥ ਸੇਵਕ ਸਖਸ਼ੀਅਤਾਂਸ਼ਹੀਦਾਂ ਦੀ ਯਾਦ ਨੌਜਵਾਨ ਪੀੜੀ ਤੱਕ ...
10/04/2024

ਸਾਂਝਾ ਬਿਆਨ
ਜੂਨ ’੮੪ ਦੇ ੪੦ ਸਾਲ:
ਸਿੱਖ ਸੰਸਾਰ ਭਰ ਵਿਚ ਸਮਾਗਮਾਂ ਦੀਆਂ ਲੜੀਆਂ ਚਲਾਉਣ: ਪੰਥ ਸੇਵਕ ਸਖਸ਼ੀਅਤਾਂ

ਸ਼ਹੀਦਾਂ ਦੀ ਯਾਦ ਨੌਜਵਾਨ ਪੀੜੀ ਤੱਕ ਪਹੁੰਚਾਈ ਜਾਵੇ ਤੇ ਆਪਸੀ ਵਿਚਾਰ-ਵਟਾਂਦਰੇ ਦਾ ਮਹੌਲ ਸਿਰਜਿਆ ਜਾਵੇ

ਜੂਨ 1984 ਵਿਚ ਇੰਡੀਅਨ ਸਟੇਟ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਹੋਰਨਾਂ ਗੁਰਧਾਮਾਂ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਹੈ। ਬਿਪਰਵਾਦੀ ਦਿੱਲੀ ਹਕੂਮਤ ਨੇ ਸਿੱਖਾਂ ਨਾਲ ਆਪਣਾ ਪੰਜ ਸਦੀਆਂ ਦਾ ਵੈਰ ਫੌਜੀ ਹਮਲੇ ਦੇ ਰੂਪ ਵਿਚ ਪਰਗਟ ਕੀਤਾ ਸੀ ਅਤੇ ਖਾਲਸਾ ਪੰਥ ਦੇ ਯੌਧਿਆਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਗੁਰਧਾਮਾਂ ਦੀ ਅਜ਼ਮਤ ਲਈ ਸ਼ਹਾਦਤਾਂ ਪਾ ਕੇ ਖਾਲਸਾ ਪੰਥ ਦੀ ਇਤਿਹਾਸਕ ਪੈੜ ਅੱਜ ਦੇ ਸਮੇਂ ਵਿਚ ਮੁੜ ਪਰਗਟ ਕੀਤੀ।

ਤੀਜੇ ਘੱਲੂਘਾਰੇ ਅਤੇ ਜੂਨ 1984 ਦੀ ਸ੍ਰੀ ਅੰਮ੍ਰਿਤਸਰ ਦੀ ਜੰਗ ਦੇ ਸ਼ਹੀਦਾਂ ਦਾ ਇਤਿਹਾਸ ਸਾਡੇ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੇਗਾ। ਨੌਜਵਾਨ ਪੀੜ੍ਹੀ ਨੂੰ ਇਸ ਸ਼ਾਨਾਂਮਤੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਸਿੱਖ ਸੰਗਤਾਂ ਸੰਸਾਰ ਭਰ ਵਿਚ ਸਮਾਮਗਾਂ ਦੀਆਂ ਲੜੀਆਂ ਚਲਾਉਣ।

ਇਸ ਵੇਲੇ ਸਿੱਖ ਸਫਾਂ ਅੰਦਰੂਨੀ ਖਿੰਡਾਓ ਦੇ ਹਾਲਾਤ ਵਿਚ ਹਨ ਅਤੇ ਕਿਸੇ ਸਰਬਪ੍ਰਵਾਣਤ ਸਾਂਝੀ ਅਗਵਾਈ ਦੀ ਅਣਹੋਂਦ ਵਿਚ ਇਹ ਜਿੰਮੇਵਾਰੀ ਸਥਾਨਕ ਸੰਗਤਾਂ ਅਤੇ ਜਥਿਆਂ ਉੱਤੇ ਹੈ ਕਿ ਉਹ ਆਪਣੇ-ਆਪਣੇ ਪੱਧਰ ਉੱਤੇ ਆਪਣੇ ਕਾਰਜ-ਖੇਤਰਾਂ ਵਿਚ ਤੀਜੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਮੌਕੇ ਸ਼ਹੀਦੀ ਸਮਾਗਮ, ਗੁਰਮਤਿ ਸਮਾਗਮ, ਸੈਮੀਨਾਰ, ਵਿਚਾਰ-ਗੋਸ਼ਟੀਆਂ ਅਤੇ ਹੋਰ ਅਜਿਹੇ ਸਮਾਗਮ ਉਲੀਕਣ ਜਿਸ ਨਾਲ ਆਪਣੀ ਨੌਜਵਾਨ ਪੀੜ੍ਹੀ ਅਤੇ ਸੰਸਾਰ ਸਾਹਮਣੇ ਘੱਲੂਘਾਰੇ ਦਾ ਸੱਚ ਤੇ ਸ਼ਹੀਦਾਂ ਦਾ ਪ੍ਰੇਰਣਾਮਈ ਇਤਿਹਾਸ ਰੱਖਿਆ ਜਾ ਸਕੇ।

ਇਸ ਵੇਲੇ ਸੰਸਾਰ ਵਿਚ ਉਥਲ-ਪੁਥਲ ਦਾ ਮਹੌਲ ਹੈ ਤੇ ਆਲਮੀ ਨਿਜ਼ਾਮ ਵਿਚ ਤਬਦੀਲੀਆਂ ਦੀ ਕਸ਼ਮਕਸ਼ ਚੱਲ ਰਹੀ ਹੈ। ਅਜਿਹੇ ਵਿਚ ਪੰਜਾਬ ਆਪਣੇ ਭੂ-ਰਣਨੀਤਕ (ਜੀਓ-ਪੁਲਿਟਿਕਲ) ਸਥਿਤੀ ਕਰਕੇ ਅਤੇ ਸਿੱਖ ਆਪਣੇ ਰਾਜਨੀਤਕ ਇਤਿਹਾਸ ਕਰਕੇ ਆਲਮੀ ਅਹਿਮੀਅਤ ਅਖਤੀਆਰ ਕਰ ਗਏ ਹਨ। ਅਜਿਹੇ ਮੌਕੇ ਸਿੱਖਾਂ ਲਈ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕਰਨਾ ਬਹੁਤ ਜਰੂਰੀ ਹੈ। ਇਸ ਵਾਸਤੇ ਘੱਲੂਘਾਰੇ ਦੀ 40ਵੀਂ ਯਾਦ ਮੌਕੇ ਸੰਗਤਾਂ ਮੌਜੂਦਾ ਹਾਲਾਤ ਦੀ ਪੜਚੋਲ ਅਤੇ ਭਵਿੱਖ ਦੀ ਸੇਧ ਮਿੱਥਣ ਲਈ ਉਚੇਚੀਆਂ ਵਿਚਾਰ-ਚਰਚਾਵਾਂ ਕਰਵਾਉਣ ਤਾਂ ਕਿ ਅਸੀਂ ਭਵਿੱਖ ਬਾਰੇ ਸਾਂਝੀ ਤਜਵੀਜ਼ਤ ਸੇਧ ਉਭਾਰ ਸਕੀਏ।

ਵੱਲੋਂ:
ਭਾਈ ਦਲਜੀਤ ਸਿੰਘ
ਭਾਈ ਨਰਾਇਣ ਸਿੰਘ
ਭਾਈ ਲਾਲ ਸਿੰਘ ਅਕਾਲਗੜ੍ਹ
ਭਾਈ ਭੁਪਿੰਦਰ ਸਿੰਘ ਭਲਵਾਨ
ਭਾਈ ਸਤਨਾਮ ਸਿੰਘ ਖੰਡੇਵਾਲਾ
ਭਾਈ ਹਰਦੀਪ ਸਿੰਘ ਮਹਿਰਾਜ
ਭਾਈ ਸਤਨਾਮ ਸਿੰਘ ਝੰਜੀਆਂ
ਭਾਈ ਸੁਖਦੇਵ ਸਿੰਘ ਡੋਡ
ਭਾਈ ਅਮਰੀਕ ਸਿੰਘ ਈਸੜੂ
ਭਾਈ ਰਾਜਿੰਦਰ ਸਿੰਘ ਮੁਗਲਵਾਲ
ਭਾਈ ਮਨਜੀਤ ਸਿੰਘ ਫਗਵਾੜਾ

੨੭ ਚੇਤ ੫੫੬ (ਨਾਨਕਸ਼ਾਹੀ)
9 ਅਪ੍ਰੈਲ 2024 (ਈਸਵੀ)

ਘਵੱਧੀ ਵਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਚ ਸੋਧਾ ਲਾਉਣ ਵਾਲੇ ਸਿੰਘ ਸ. ਗੁਰਪ੍ਰੀਤ ਸਿੰਘ ਜੱਗੋਵਾਲ ਦੀ ਅੱਜ ੭ ਸਾਲ ਬਾਅਦ ਫਰੀਦਕੋਟ ਜੇਲ੍...
16/03/2024

ਘਵੱਧੀ ਵਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਚ ਸੋਧਾ ਲਾਉਣ ਵਾਲੇ ਸਿੰਘ ਸ. ਗੁਰਪ੍ਰੀਤ ਸਿੰਘ ਜੱਗੋਵਾਲ ਦੀ ਅੱਜ ੭ ਸਾਲ ਬਾਅਦ ਫਰੀਦਕੋਟ ਜੇਲ੍ਹ ਚੋਂ ਜਮਾਨਤ ਤੇ ਰਿਹਾਈ ਹੋਈ।
ਜਦੋਂ ਸਿੰਘ ਤੋਂ ਪੱਤਰਕਾਰ ਨੇ ਪੁੱਛਿਆ ਕੁਝ ਕਹਿਣਾ ਤਾਂ ਕਹਿੰਦੇ ਅਰਦਾਸ ਕਰੋ ਕਿ ਅੱਗੋਂ ਵੀ ਪੰਥ ਦੀਆਂ ਸੇਵਾਵਾਂ ਤੇ ਪੂਰਾ ਰਹਾਂ ।
ਇੱਕੋ ਸ਼ਬਦ ਚ ਸਿੰਘ ਨੂੰ ਬਿਆਨ ਕਰਨਾ ਹੋਵੇ
“ਚੜ੍ਹਦੀ ਕਲਾ”॥

01/03/2024
ਹਰਿਆਣਾ ਪੁਲਿਸ ਨੇ ਬੀਕੇਯੂ (ਸ਼ਹੀਦ ਭਗਤ ਸਿੰਘ) ਦੇ ਆਗੂ ਅਮਰਜੀਤ ਸਿੰਘ ਦੇ ਘਰ ਦੇ ਬਾਹਰ ਇੱਕ ਨੋਟਿਸ ਲਗਾਇਆ ਹੈ ਕਿ ਉਹ ਕਿਸਾਨ ਅੰਦੋਲਨ ਵਿੱਚ ਹਿੱਸ...
23/02/2024

ਹਰਿਆਣਾ ਪੁਲਿਸ ਨੇ ਬੀਕੇਯੂ (ਸ਼ਹੀਦ ਭਗਤ ਸਿੰਘ) ਦੇ ਆਗੂ ਅਮਰਜੀਤ ਸਿੰਘ ਦੇ ਘਰ ਦੇ ਬਾਹਰ ਇੱਕ ਨੋਟਿਸ ਲਗਾਇਆ ਹੈ ਕਿ ਉਹ ਕਿਸਾਨ ਅੰਦੋਲਨ ਵਿੱਚ ਹਿੱਸਾ ਨਾ ਲੈਣ, ਨਹੀਂ ਤਾਂ ਉਸਦੀ ਜਾਇਦਾਦ ਕੁਰਕ ਕੀਤੀ ਜਾ ਸਕਦੀ ਹੈ ਅਤੇ ਉਸਦੇ ਬੈਂਕ ਖਾਤੇ ਵੀ ਸੀਜ ਹੋ ਸਕਦੇ ਹਨ।

ਕਿਸਾਨਾਂ ਦੇ ਮੁੱਦਿਆਂ ‘ਤੇ ਅਦਾਲਤ ਤੋਂ ਲੈਕੇ ਹਰ ਸਮਝਦਾਰ ਬੰਦਾ ਕਹਿ ਰਿਹਾ ਹੈ ਕਿ ਇਸ ਸੰਕਟ ਨੂੰ ਬਹੁਤ ਭਾਵਨਾ ਨਾਲ ਹੱਲ ਕਰਨ ਦੀ ਲੋੜ ਹੈ। ਪਰ ਹਰਿ...
23/02/2024

ਕਿਸਾਨਾਂ ਦੇ ਮੁੱਦਿਆਂ ‘ਤੇ ਅਦਾਲਤ ਤੋਂ ਲੈਕੇ ਹਰ ਸਮਝਦਾਰ ਬੰਦਾ ਕਹਿ ਰਿਹਾ ਹੈ ਕਿ ਇਸ ਸੰਕਟ ਨੂੰ ਬਹੁਤ ਭਾਵਨਾ ਨਾਲ ਹੱਲ ਕਰਨ ਦੀ ਲੋੜ ਹੈ। ਪਰ ਹਰਿਆਣਾ ਸਰਕਾਰ ਸਾਹਮਣੇ ਤੋਂ ਦਮਨਕਾਰੀ ਪ੍ਰਭਾਵ ਸਿਰਜਦੀ ਆ ਰਹੀ ਹੈ।ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੁਤਾਬਕ ਇੱਕ ਕਿਸਾਨ ਸ਼ੁੱਭਕਰਨ ਸਿੰਘ ਦੀ ਪੱਕੀ ਗੋਲੀ ਲੱਗਣ ਕਰਕੇ ਮੌਤ ਹੋਈ ਹੈ।

250 ਦੇ ਲੱਗਭਗ ਕਿਸਾਨ ਜ਼ਖਮੀ ਹਨ। ਉਹਨਾਂ ਦਾ ਇਲਾਜ ਪੰਜਾਬ ਦੇ ਹਸਪਤਾਲਾਂ ਵਿੱਚ ਚੱਲ ਰਿਹਾ ਹੈ। ਦੂਜੇ ਪਾਸੇ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਸਿਹਤ ਦੇ ਵਿਗੜਦਿਆਂ ਦੋ ਮੁਲਾਜ਼ਮਾਂ ਦੀ ਵੀ ਮੌਤ ਹੋਈ ਹੈ। ਚਸ਼ਮਦੀਦਾਂ ਮੁਤਾਬਕ ਪੰਜਾਬ ਦੀ ਹੱਦ ਵਿੱਚ ਆਕੇ ਸੁਰੱਖਿਆ ਦਸਤਿਆਂ ਨੇ ਟਰੈਕਟਰਾਂ ਦੀ ਭੰਨਤੋੜ ਵੀ ਕੀਤੀ ਹੈ ਅਤੇ 15-30 ਕਿਸਾਨਾਂ ਦੇ ਗ੍ਰਿਫਤਾਰ ਹੋਣ ਦੀਆਂ ਖਬਰਾਂ ਵੀ ਹਨ। ਕਿੰਨੇ ਕਿਸਾਨ ਲਾਪਤਾ ਹਨ ਇਹਦੀ ਖਬਰ ਨਹੀਂ ਹੈ।

ਇਸ ਸਭ ਦਾ ਅਗਲਾ ਕਦਮ ਹਰਿਆਣਾ ਸਰਕਾਰ ਨੇ ਕਿਸਾਨਾਂ ‘ਤੇ NSA ਲਾਉਣ ਦਾ ਲੱਭਿਆ ਹੈ। ਕਿਸਾਨ ਜੋ ਸੰਕਟ ਵਿੱਚ ਹੈ ਇਹ ਉਸ ਬਾਰੇ ਅਸਲੋਂ ਮਾੜੀ ਅਤੇ ਗੈਰ ਸੰਵਿਧਾਨਕ ਤਾਨਾਸ਼ਾਹੀ ਸਮਝ ਹੈ ਜੋ ਮੂਰਖਤਾ ਦੀ ਹੱਦ ਤੱਕ ਪਹੁੰਚਦੀ ਜਾ ਰਹੀ ਹੈ।

ਗੋਲੀ ਮਾਰਨ ਵਾਲੇ ‘ਤੇ ਮੁੱਖ ਮੰਤਰੀ ਪੰਜਾਬ ਦੇ ਬਿਆਨ ਮੁਤਾਬਕ ਪਰਚਾ ਹੋਣਾ ਸੀ ਪਰ 24 ਘੰਟਿਆਂ ਵਿੱਚ ਪਰਚਾ ਤਾਂ ਨਹੀਂ ਪੁੱਠਾ ਕਿਸਾਨਾਂ ‘ਤੇ ਕਾਰਵਾਈ ਹੋਰ ਸਖ਼ਤ ਕਰਨ ਦੀ ਤਿਆਰੀ ਹੈ। ਮੁੱਖ ਮੰਤਰੀ ਮਾਨ ਸਾਹਬ ਨੂੰ ਇਹਦੀ ਗੰਭੀਰਤਾ ਸਮਝਦਿਆਂ ਇਸ ਬਾਰੇ ਪੁਖਤਾ ਐਕਸ਼ਨ ਲੈਣਾ ਚਾਹੀਦਾ ਹੈ।

ਦੂਜੇ ਪਾਸੇ 200 ਤੋਂ ਉੱਪਰ ਕਿਸਾਨ ਜਥੇਬੰਦੀਆਂ ਨੂੰ ਵੀ ਆਪਣੇ ਰਾਹ ਵੱਖ ਵੱਖ ਨਹੀਂ ਤੋਰਨੇ ਚਾਹੀਦੇ। ਇਸ ਮੁਜ਼ਾਹਰੇ ਦੀ ਗੰਭੀਰਤਾ ਸਰਕਾਰ ਦੇ ਬਿਰਤਾਂਤ ਦੇ ਦੂਜੇ ਪਾਸੇ ਆਪਣੇ ਬਿਰਤਾਂਤ ਵਿੱਚ ਸਿਆਣਪ ਸੂਝ ਬੂਝ ਨਾਲ ਵਿਊਂਤਬੰਦੀ ਕਰਨ ਵਿੱਚ ਹੈ।

ਸਰਕਾਰ ਦਾ ਹਰ ਇਕਾਈ ਇਹਨੂੰ ਤਾਨਾਸ਼ਾਹੀ ਢੰਗ ਨਾਲ ਨਿਜਿੱਠ ਰਹੀ ਹੈ। ਟਿਵਿੱਟਰ ਅਕਾਊਂਟ ਬੰਦ ਕਰ ਰਹੀ ਹੈ। ਚੈਨਲਾਂ ਨੂੰ ਜ਼ਖਮੀ ਕਿਸਾਨ ਦੀ ਇੰਟਰਵਿਊ ਹਟਾਉਣ ਨੂੰ ਵੀ ਕਿਹਾ ਹੈ। ਕਿਸਾਨ ਦੀ ਅਵਾਜ਼ ਅਤੇ ਅਵਾਜ਼ ਨੂੰ ਰਿਪੋਰਟ ਕਰਨ ਵਾਲਿਆਂ ਤੱਕ ਦਖਲਅੰਦਾਜੀ ਹੈ।

~ ਹਰਪ੍ਰੀਤ ਸਿੰਘ ਕਾਹਲੋਂ

ਇੱਕ ਲੱਖ ਯੂਟਿਊਬ ਵਿਊ ਲਈ ਤੁਹਾਡਾ ਸਭ ਦਾ ਧੰਨਵਾਦ । ਅੱਗੇ ਵੀ ਤੁਹਾਡੇ ਤੋਂ ਇਸੇ ਤਰ੍ਹਾਂ ਸਹਿਯੋਗ ਦੀ ਆਸ ਕਰਦੇ ਹਾਂ ।
18/02/2024

ਇੱਕ ਲੱਖ ਯੂਟਿਊਬ ਵਿਊ ਲਈ ਤੁਹਾਡਾ ਸਭ ਦਾ ਧੰਨਵਾਦ । ਅੱਗੇ ਵੀ ਤੁਹਾਡੇ ਤੋਂ ਇਸੇ ਤਰ੍ਹਾਂ ਸਹਿਯੋਗ ਦੀ ਆਸ ਕਰਦੇ ਹਾਂ ।

ਪੰਥ ਸੇਵਕ ਸਖਸ਼ੀਅਤਾਂ ਵੱਲੋਂ ਕਿਰਸਾਨੀ ਮੋਰਚੇ ਬਾਰੇ ਸਾਂਝਾ ਬਿਆਨ …
15/02/2024

ਪੰਥ ਸੇਵਕ ਸਖਸ਼ੀਅਤਾਂ ਵੱਲੋਂ ਕਿਰਸਾਨੀ ਮੋਰਚੇ ਬਾਰੇ ਸਾਂਝਾ ਬਿਆਨ …

14/02/2024

ਸ਼ੰਭੂ ਬੈਰੀਅਰ ਵਿਖੇ ਨੌਜਵਾਨ ਕਿਰਸਾਨ ਨੇ ਪਤੰਗ ਨਾਲ ਡਰੋਨ ਧਰਤੀ ’ਤੇ ਸੁੱਟਿਆ

14/02/2024

ਸਰਕਾਰ ਨੇ ਸੜਕਾਂ ਤੋਂ ਸਾਈਬਰ ਤੱਕ ਹਰ ਪਾਸੇ ਬੈਰੀਗੇਡਿੰਗ ਕੀਤੀ (ਰੋਕਾਂ ਲਗਾਈਆਂ)। ਕਿਸਾਨ ਆਗੂਆਂ ਦੇ ਫੇਸਬੁੱਕ ਤੇ ਟਵਿੱਟਰ ਖਾਤੇ ਰੋਕੇ।

14/02/2024

ਖਨੌਰੀ ਬਾਰਡਰ ਤੋਂ ਅੱਜ ਦੀ ਪਹਿਲੀ ਜਾਣਕਾਰੀ — ਪਹਿਲਾ ਬੈਰੀਗੇਟ ਕਿਸਾਨਾਂ ਨੇ ਤੋੜਿਆ।
ਲਾਂਘਾ ਲੈਣ ਦੇ ਯਤਨ ਜਾਰੀ

    ਚੰਡੀਗੜ੍ਹ: ਕੇਂਦਰ ਤੇ ਕਿਸਾਨਾਂ ਵਿਚਾਲੇ ਖ਼ਤਮ ਹੋਈ ਮੀਟਿੰਗ, ਬੈਠਕ ਬੇਸਿੱਟਾ ਰਹੀ “ਕਿਸਾਨ ਆਗੂਆਂ ਦਾ ਐਲਾਨ,  ਦਿੱਲੀ ਕੂਚ ਕਰਨਗੇ ਕਿਸਾਨ “The...
12/02/2024



ਚੰਡੀਗੜ੍ਹ: ਕੇਂਦਰ ਤੇ ਕਿਸਾਨਾਂ ਵਿਚਾਲੇ ਖ਼ਤਮ ਹੋਈ ਮੀਟਿੰਗ, ਬੈਠਕ ਬੇਸਿੱਟਾ ਰਹੀ “ਕਿਸਾਨ ਆਗੂਆਂ ਦਾ ਐਲਾਨ, ਦਿੱਲੀ ਕੂਚ ਕਰਨਗੇ ਕਿਸਾਨ “

The farmers march to Delhi will go on. The meeting didn't reach any conclusion.

Address


Telephone

+916239279237

Website

Alerts

Be the first to know and let us send you an email when The Ground Reports posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share