12/07/2023
ਦੁਨੀਆਂ ਦੀ ਸਭ ਤੋੰ ਸੋਹਣੀ ਤਸਵੀਰ
ਰਾਜ ਦਾ ਆਦਰਸ਼ ਕੀ ਹੁੰਦਾ ਏਹੋ ਤੇ ਹੁੰਦਾ ਨੰਗਾ ਭੁਖਾ ਅਰਥੀਆ ਖਾਲੀ ਕੋਈ ਨਾ ਜਾਏ”
ਸਿੱਖੀ ਦੇ ਅਵਚੇਤਨ ਵਿੱਚ ਸਭ ਨੂੰ ਰਜਾਉਣ ਦੀ ਸਮਰੱਥਾ ਹੈ। ਅਜਿਹੇ ਸਮਿਆਂ ਵਿੱਚ ਸਰਕਾਰਾਂ ਤੇ ਵੱਡੇ ਦੇਸ਼ ਹੱਥ ਖੜੇ ਕਰ ਜਾਣ । ਉਥੇ ਸਿੱਖਾਂ ਘਰ ਜੰਮਿਆ ਛੋਟਾ ਜਿਹਾ ਭੁਝੰਗ ਵੀ ਪਾਣੀ ਵਿੱਚ ਪਰਸ਼ਾਦੇ ਟੋਕਰੀ ਵਿੱਚ ਪਾ ਕੇ ਕਹਿੰਦਾ,” ਪ੍ਰਸ਼ਾਦਾ ਵਾਹਿਗੁਰੂ ਜੀ”
ਕੈਸਾ ਕਮਾਲ ਵਰਤ ਰਿਹਾ ਹੈ।
ਧੰਨ ਗੁਰੂ ਨਾਨਕ ਸਾਹਿਬ ਧੰਨ ਹੋ ਆਪ ਜੀ।
ਇਹ ਕੈਸੀ ਜਾਚ ਦੱਸ ਗਏ ਹੋ ।ਵਾਹਿਗੁਰੂ ਬੋਲ ਕੇ ਵੰਡ ਛਕਣ ਦੀ।
ਪਾਤਸ਼ਾਹ ਏਹਨਾਂ ਰਾਜੇ ਜੋਗੀਆਂ ਨੂੰ ਰਾਜ ਭਾਗ ਨਾਲ ਨਿਵਾਜ। ਤੇਰੀ ਖਲਕਤ ਦੀ ਸੇਵਾ ਤੇਰਾ ਰੂਪ ਜਾਣ ਕੇ ਕਰਨ ਵਾਲੇ ਤੇਰੇ ਸਿੱਖ ਹਨ।
-ਜੁਗਰਾਜ ਸਿੰਘ ਮਝੈਲ
#ਪੰਜਾਬੀ_ਸਾਹਿਤ