The City Morning

  • Home
  • The City Morning

The City Morning Contact information, map and directions, contact form, opening hours, services, ratings, photos, videos and announcements from The City Morning, Media/News Company, .

ਦਿਨ ਵੇਲੇ ਲੋਲੋ ਪੋਪੋ ਸ਼ਾਮ ਨੂੰ ਤਲਖ਼ੀਆਂਬੱਲੇ ਓਏ ਪੁਲਿਸ ਦੇ
07/09/2024

ਦਿਨ ਵੇਲੇ ਲੋਲੋ ਪੋਪੋ
ਸ਼ਾਮ ਨੂੰ ਤਲਖ਼ੀਆਂ
ਬੱਲੇ ਓਏ ਪੁਲਿਸ ਦੇ

17/08/2024
14/08/2024

ਬਸਪਾ ਵਿਧਾਇਕ ਨਛੱਤਰ ਸਿੰਘ ਆਪ ਚ ਸ਼ਾਮਿਲ

ਅੱਜ ਤੱਕ ਦੀ ਸਭ ਤੋਂ ਮਨਹੂਸ ਖ਼ਬਰ ਦਫ਼ਤਰੀ ਛੁੱਟੀ ਹੋਣ ਕਾਰਣ ਐਤਵਾਰ ਦਾ ਦਿਨ ਮੈਂ ਪਿਛਲੇ ਸਵਾ ਕੁ ਸਾਲ ਤੋ ਘਰ ਬਿਤਾਉਣਾ ਹੀ ਪਸੰਦ ਕਰਦਾ ਹਾਂ। ਨੰਦ...
11/08/2024

ਅੱਜ ਤੱਕ ਦੀ ਸਭ ਤੋਂ ਮਨਹੂਸ ਖ਼ਬਰ
ਦਫ਼ਤਰੀ ਛੁੱਟੀ ਹੋਣ ਕਾਰਣ ਐਤਵਾਰ ਦਾ ਦਿਨ ਮੈਂ ਪਿਛਲੇ ਸਵਾ ਕੁ ਸਾਲ ਤੋ ਘਰ ਬਿਤਾਉਣਾ ਹੀ ਪਸੰਦ ਕਰਦਾ ਹਾਂ। ਨੰਦੂ ਦੀ ਕੈਨੇਡਾ ਫੇਰੀ ਤੇ ਗਈ ਹੋਣ ਕਾਰਣ ਅਸੀਂ ਪਿਓ ਧੀ ਇੱਕਠੇ ਹੀ ਐਤਵਾਰ ਗੁਜਾਰਦੇ ਹਾਂ। ਐਤਵਾਰ ਮਨਾਉਣ ਦੀ ਯੋਜਨਾ ਸ਼ੁੱਕਰਵਾਰ ਨੂੰ ਹੀ ਕਰ ਲਈ ਜਾਂਦੀ ਹੈ।
ਅੱਜ ਜਦੋਂ ਸੁੱਤੇ ਉਠੇ ਤਾਂ ਮੀਂਹ ਦੇਖ ਕੇ ਬਹੁਤ ਪ੍ਰਸੰਨ ਹੋਏ ਪਰ ਇਹ ਪ੍ਰਸੰਨਤਾ ਜਿਆਦਾ ਦੇਰ ਨਹੀਂ ਰਹੀ ਜਦੋਂ ਜੇਜੋਂ ਦੋਆਬਾ ਨਜਦੀਕ ਹੜ੍ਹ ਦੇ ਪਾਣੀ ਵਿਚ ਰੁੜੀ ਇਕ ਗੱਡੀ ਦੀ ਖ਼ਬਰ ਸਾਹਮਣੇ ਆਈ। ਇਸ ਦਰਦਨਾਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਨਾਲ ਸਬੰਧਤ 11 ਲੋਕਾਂ ਤੇ ਗੱਡੀ ਚਾਲਕ ਦੀ ਮੌਤ ਹੋਈ। ਤਜ਼ਰਬੇ ਕਰਨ ਕੋਈ ਵੀ ਖ਼ਬਰ ਲਿਖਣ ਲਈ ਚਾਹੇ ਜਿੰਨੀ ਮਰਜੀ ਲੰਬੀ ਹੋਵੇ ਮੈਨੂੰ ਦਸ ਮਿੰਟ ਤੋਂ ਵੱਧ ਨਹੀ ਲੱਗੇ ਪਰ ਇਸ ਖ਼ਬਰ ਨੂੰ ਲਿਖ ਕੇ ਭੇਜਣ ਲਈ ਇਕ ਘੰਟੇ ਤੋਂ ਵੱਧ ਦਾ ਸਮਾਂ ਲੱਗ ਗਿਆ। ਕੰਪਿਊਟਰ ਤੇ ਲਿਖਦੇ ਸਮੇਂ ਹੱਥ ਵੀ ਕੰਬਦੇ ਸਨ। ਸ਼ਾਮ ਨੂੰ ਵੱਡਾ ਵੀਰ ਪੱਤਰਕਾਰ ਸਤਨਾਮ ਲੋਈ ਮੇਰੇ ਕੋਲ ਆਇਆ ਤਾਂ ਮੈਨੂੰ ਇੱਕ ਕਿੱਸਾ ਯਾਦ ਆ ਗਿਆ।
ਜਦੋਂ ਅਸੀਂ ਤਿੰਨੇ ਭਰਾ ਵਿਆਹੇ ਗਏ ਤਾਂ ਮੇਰੇ ਮਾਤਾ ਪਿਤਾ ਨੇ ਸਾਡਾ ਮੱਥਾ ਟਿਕਾਉਣ ਅਤੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨ ਦਾ ਮਨ ਬਣਾਇਆ। ਇਹ ਗੱਲ 2004 ਜਾ 2005 ਦੇ ਨਜਦੀਕ ਦੀ ਹੈ। ਸਾਰੀਆਂ ਮਾਤਾ ਦੇ ਜਾਣ ਲਈ ਸਵੇਰੇ ਜਦੋਂ ਸਾਰਾ ਪਰਿਵਾਰ ਤਿਆਰ ਹੋ ਗਿਆ ਤਾਂ ਤਿੰਨ ਮਾਰੂਤੀ ਵੈਨ ਪਿੰਡ ਪਹੁੰਚ ਗਈਆਂ। ਅਸੀ ਸਾਰੇ ਹੈਰਾਨ ਸੀ ਕਿ ਡੈਡੀ ਨੇ ਵੱਧ ਪੈਸੇ ਖਰਚ ਕਰ ਦਿੱਤੇ। ਉਸ ਸਮੇਂ ਮੈਟਾਡੋਰ ਦਾ ਯੁੱਗ ਸੀ ਅਸੀਂ ਤਿੰਨੇ ਭਰਾ, ਸਾਡੀਆਂ ਪਤਨੀਆਂ ਤੇ ਮਾਤਾ ਪਿਤਾ ਇਕ ਹੀ ਗੱਡੀ ਵਿਚ ਜਾ ਸਕਦੇ ਸੀ। ਪਿਤਾ ਜੀ ਨੇ ਪਹਿਲਾ ਬਣਾਈ ਯੋਜਨਾ ਦੇ ਹਿਸਾਬ ਨਾਲ ਹਰ ਵੈਨ ਵਿਚ ਪੁੱਤ ਨੂੰਹ ਤੇ ਬਾਕੀ ਘਰ ਦੇ ਮੈਂਬਰ ਬਿਠਾ ਕੇ ਯਾਤਰਾ ਕਰਵਾਈ।
ਯਾਤਰਾ ਤੋ ਬਾਦ ਘਰ ਪਹੁੰਚ ਕੇ ਮੇਰੇ ਮਨ ਵਿਚ ਖ਼ਟਕਦੇ ਤਿੰਨ ਗੱਡੀਆਂ ਦੇ ਪ੍ਰਸ਼ਨ ਨੇ ਮੇਰੀ ਉਤਸੁਕਤਾ ਵਧਾ ਰੱਖੀ ਸੀ ਬਾਰੇ ਪਿਤਾ ਜੀ ਪੁੱਛਿਆ ਤਾਂ ਓਹਨਾ ਕਿਹਾ ਕਿ ਸਫ਼ਰ ਕਰਦੇ ਸਮੇਂ ਕਦੀ ਵੀ ਸਾਰਾ ਪਰਿਵਾਰ ਇਕੱਠੇ ਸਫ਼ਰ ਨਾ ਕਰੀ। ਕਦੇ ਕੋਈ ਹਾਦਸਾ ਹੋ ਜਾਵੇ ਤਾਂ ਪਿੱਛੇ ਸਭ ਕੁਝ ਗੁਆਉਣ ਨਾਲੋਂ ਕੁਝ ਤਾਂ ਬਚ ਜਾਂਦਾ ਹੈ। ਜਿਸ ਨੂੰ ਦੇਖ ਬੁੱਢੇ ਮਾਤਾ ਪਿਤਾ ਦਾ ਬੁਢਾਪਾ ਕੁੱਝ ਤਾਂ ਚੰਗਾ ਕਟ ਜਾਂਦਾ।
ਇਸ ਅੱਜ ਦੀ ਘਟਨਾ ਨੇ ਮੈਨੂੰ 18-19 ਸਾਲ ਪੁਰਾਣੀ ਇਹ ਘਟਨਾ ਯਾਦ ਕਰਵਾ ਦਿੱਤੀ। ਇੱਥੇ ਤਾਂ ਬਚਿਆ ਹੀ ਕੁੱਝ ਨਹੀਂ।
ਸ਼ਾਇਦ ਨਾਮ ਲੈਣ ਵਾਲਾ ਵੀ ਨਹੀਂ।
ਕਿਸੇ ਵੀ ਖ਼ਬਰ ਨੂੰ ਲਿਖਣ ਲਈ ਮੈਨੂੰ ਇੰਨੀ ਜੱਦੋ ਜਹਿਦ ਨਹੀ ਕਰਨੀ ਪਈ ਜਿੰਨੀ ਅੱਜ ਕਰਨੀ ਪਈ।
ਇਸ ਪੋਸਟ ਨਾਲ ਜਿਹੜੀ ਤਸਵੀਰ ਪਾਈ ਹੈ ਇਹ ਉਸੇ ਯਾਤਰਾ ਦੀ ਹੈ।
ਰੱਬ ਖੈਰ ਕਰੇ। ਇਹ ਦਿਨ ਕਿਸੇ ਨੂੰ ਜਿੰਦਗੀ ਵਿਚ ਦੇਖਣਾ ਨਾ ਪਵੇ।
ਬੇਨਤੀ ਹੈ ਪੂਰੇ ਪਰਿਵਾਰ ਸਮੇਤ ਕਦੀ ਸਫ਼ਰ ਨਾ ਕਰੋ।
ਤੁਹਾਡਾ ਆਪਣਾ
ਦੀਪਕ ਅਗਨੀਹੋਤਰੀ

*ਪੰਜਾਬੀ ਜਾਗਰਣ*🎯 *ਮੀਂਹ ਦਾ ਕਹਿਰ ! ਚੋਅ ਵਿਚ ਆਏ ਹੜ੍ਹ 'ਚ ਰੁੜ੍ਹੀ ਇਨੋਵਾ ਗੱਡੀ, ਇੱਕੋ ਪਰਿਵਾਰ ਦੇ 10 ਮੈਂਬਰ ਲਾਪਤਾ; ਵਿਆਹ ਲਈ ਜਾ ਰਹੇ ਸੀ ਨ...
11/08/2024

*ਪੰਜਾਬੀ ਜਾਗਰਣ*

🎯 *ਮੀਂਹ ਦਾ ਕਹਿਰ ! ਚੋਅ ਵਿਚ ਆਏ ਹੜ੍ਹ 'ਚ ਰੁੜ੍ਹੀ ਇਨੋਵਾ ਗੱਡੀ, ਇੱਕੋ ਪਰਿਵਾਰ ਦੇ 10 ਮੈਂਬਰ ਲਾਪਤਾ; ਵਿਆਹ ਲਈ ਜਾ ਰਹੇ ਸੀ ਨਵਾਂਸ਼ਹਿਰ*
👉

Punjab news : ਇਨੋਵਾ 'ਚ ਸਵਾਰ 11 ਬੰਦਿਆਂ 'ਚੋਂ ਇਕ ਨੂੰ ਬਚਾਅ ਲਿਆ ਗਿਆ ਜਦਕਿ 10 ਮੈਂਬਰ ਬੰਦੇ ਲਾਪਤਾ ਹਨ। ਗੱਡੀ ਦੀਆਂ ਖੁੱਲ੍ਹੀਆਂ ਤਾਕੀਆਂ ਤੋਂ ਸਪੱਸ਼...

Address


Telephone

+917380010666

Website

Alerts

Be the first to know and let us send you an email when The City Morning posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share