05/12/2022
ੀ_ਪੰਜਾਬ_ਹੈ
ਤਕਰੀਬਨ 25 ਸਾਲ ਪਹਿਲਾਂ ਰਾਜਪੁਰਾ ਦੇ ਨਜ਼ਦੀਕ ਪੈਂਦੇ ਪਿੰਡ ਬਸੰਤਪੁਰੇ ਕੋਲ ਰੇਲ ਗੱਡੀ ਦੇ ਕੁਝ ਡੱਬੇ ਪਟੜੀ ਤੋਂ ਉੱਤਰ ਗਏ ਸਨ । ਇਹ ਹਾਦਸਾ ਰਾਤ ਦੇ ਦੋ ਵਜੇ ਦੇ ਕਰੀਬ ਵਾਪਰਿਆ, ਤੇ ਇਸ ਹਾਦਸੇ ਉੱਪਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਇੱਕ ਬ੍ਰਿਗੇਡੀਅਰ ਅਫਸਰ ਲੇਖ ਲਿਖਣ ਮਜਬੂਰ ਹੋ ਗਿਆ । ਉਸਨੇ ਆਪਣੇ ਲੇਖ ਵਿੱਚ ਲਿਖਿਆ ਕਿ ਸੱਚਮੁੱਚ ਹੀ ਪੰਜਾਬ ਵਿੱਚ ਇਨਸਾਨ ਰਹਿੰਦੇ ਨੇ । ਉਹ ਲਿਖਦਾ ਹੈ ਕਿ ਰਾਤ ਦੋ ਵਜੇ ਜਦੋਂ ਇਹ ਹਾਦਸਾ ਵਾਪਰਿਆ ਤੇ ਲੋਕਾਂ ਨੇ ਟਰੈਕਰਾਂ ਦੀਆਂ ਲਾਈਟਾਂ ਨਾਲ ਦਿਨ ਚੜ੍ਹਾ ਦਿੱਤਾ ਤੇ ਇਲਾਕੇ ਦੇ ਲੋਕ ਟ੍ਰੇਨ ਵਿਚਲੇ
ਲੋਕਾਂ ਨੂੰ ਕੱਢਕੇ ਆਪਣੇ ਘਰਾਂ ਵਿੱਚ ਸੇਵਾ ਲਈ ਲੈ ਗਏ । ਰਾਤ ਨੂੰ ਹੀ ਓਥੇ ਲੰਗਰ ਸ਼ੁਰੂ ਹੋ ਗਏ । ਚਾਹ, ਪਾਣੀ, ਦੁੱਧ, ਰੋਟੀ, ਸਬਜ਼ੀ,ਦਾਲ ਤੇ ਫਲ ਖੁੱਲ੍ਹਾ ਵਰਤਾਇਆ ਜਾ ਰਿਹਾ ਸੀ । ਉਸ ਬਿਰਗੇਡੀਅਰ ਨੇ ਲਿਖਿਆ ਕਿ ਮੈਂ ਪੰਜਾਬ ਵਿੱਚ ਇਨਸਾਨੀਅਤ ਜਿਉਂਦੀ ਜਾਗਦੀ ਦੇਖੀ ਹੈ ।
ਹੁਣ ਪੱਚੀ ਸਾਲਾਂ ਬਾਅਦ ਕੱਲ੍ਹ ਯਾਨੀ 02-12-2022 ਨੂੰ ਫਿਰ ਦੁਬਾਰਾਂ ਇੱਕ ਛੋਟਾ ਜਿਹਾ ਬਸੰਤਪੁਰੇ ਕੋਲ ਛੋਟਾ ਜਿਹਾ ਹਾਦਸਾ ਹੋਇਆ । ਸਵੇਰੇ ਸੱਤ ਵਜੇ ਦੇ ਕਰੀਬ ਇੱਕ ਸੇਬਾਂ ਦਾ ਭਰਿਆ ਟਰੱਕ ਪਲਟ ਗਿਆ । ਲੋਕ ਇਸ ਟੁੱਟਕੇ ਪੈ ਗਏ ਜਿਵੇਂ ਕਦੇ ਸੇਬ ਨਾ ਦੇਖੇ ਹੋਣ । ਮੈਂ ਜੋ ਅੱਖੀਂ ਦੇਖਿਆ...ਇੱਕ ਵਧੀਆ ਦਿੱਖ ਵਾਲਾ ਤਕਰੀਬਨ ਸੱਠ ਸਾਲਾਂ ਬੰਦਾ ਜਿਸਨੇ ਅੰਮ੍ਰਿਤ ਛਕਿਆ ਹੋਇਆ ਸੀ ਜਿਸ ਕੋਲ ਫਾਰਚੂਨਰ ਗੱਡੀ ਸੀ, ਉਹ ਵੀ ਸੇਬ ਦੀ ਪੇਟੀ ਚੁੱਕਦਾ ਦੇਖਿਆ । ਮੈ ਉਸ ਸਰਦਾਰ ਜੀ ਨੂੰ ਪੁੱਛਿਆ ਕਿ ਬਾਬਾ ਜੀ ਗੱਡੀ ਕਿੰਨੇ ਕੂ ਦੀ ਹੈ ਉਹ ਕਹਿੰਦੇ ਪੈਂਤੀ ਲੱਖ ਦੀ । ਮੈਂ ਕਿਹਾ ਪੈਂਤੀ ਲੱਖ ਦੀ ਗੱਡੀ ਦਾ ਮਾਲਕ ਚਾਰ ਸੌ ਦੀ ਸੇਬਾਂ ਦੀ ਪੇਟੀ ਚੋਰੀ ਚੁੱਕ ਰਿਹਾ ਹੈ । ਬਾਬਾ ਜੀ ਕਮਾਲ ਈ ਹੋ ਗਈ ।
ਇੱਕ ਅਧਿਆਪਕ ਜੋੜਾ ਜੋ ਸਕੂਲ ਪੜ੍ਹਾਉਣ ਜਾ ਰਹੇ ਸੀ ਉਹ ਵੀ ਦੋ ਪੇਟੀਆਂ ਸੇਬ ਗੱਡੀ ਵਿੱਚ ਇਸ ਲਾਲਚ ਕਰਕੇ ਧਰ ਰਹੇ ਸੀ ਕਿ ਮਿਡ ਡੇ ਮੀਲ ਵਿੱਚ ਬੱਚਿਆਂ ਨੂੰ ਸੇਬ ਖਵਾਵਾਂਗੇ ।
ਹਰ ਧਰਮ ਦੇ ਬੰਦਿਆਂ ਨੇ ਓਥੋਂ ਸੇਬ ਦੀਆਂ ਪੇਟੀਆਂ ਚੁੱਕੀਆਂ ਤੇ ਤੁਰਦੇ ਬਣੇ । ਏਥੋਂ ਤੱਕ ਕਿ ਆਉਂਦੇ ਜਾਂਦੇ ਟਰੱਕ ਡਰਾਇਵਰ ਵੀ ਸੇਬ ਦੀਆਂ ਪੇਟੀਆਂ ਲੈ ਕੇ ਤੁਰਦੇ ਬਣੇ । ਉਹਨਾਂ ਨੇ ਵੀ ਇਹ ਨਹੀਂ ਸੋਚਿਆ ਕਿ ਇਹ ਸਾਡੇ ਕਿੱਤੇ ਦਾ ਬੰਦਾ ਹੈ । ਇ ccਸਦਾ ਨੁਕਸਾਨ ਹੋ ਗਿਆ, ਡਰਾਇਵਰ ਜਿਉਂਦਾ ਹੈ ਜਾਂ ਮਰ ਗਿਆ ਕਿਸੇ ਨੇ ਨਹੀਂ ਪੁੱਛਿਆ । ਮੇਰਾ ਦਿਲ ਓਦੋਂ ਦੁਖਿਆ ਜਦੋ ਦੀਪ ਸਿੱਧੂ ਦੀ ਫੋਟੋ ਗੱਡੀ ਤੇ ਲਾਉਣ ਵਾਲਾ ਵੀ ਚਾਰ ਪੇਟੀਆਂ ਸਕਾਰਪੀਓ ‘ਚ ਰੱਖਕੇ ਲੈ ਗਿਆ । ਇੱਕ ਪਤੀ ਪਤਨੀ ਜੋੜਾ ਜੋ ਆਪਣੇ ਇੱਕ ਸਾਲ ਦੇ ਛੋਟੇ ਜਿਹੇ ਬੱਚੇ ਨੂੰ ਗੱਡੀ ਵਿੱਚ ਇਕੱਲਾ ਛੱਡਕੇ ਵਧੀਆ ਪੇਟੀ ਲੱਭਦਾ ਉਹ ਵੀ ਮੈ goਅੱਖੀਂ ਦੇਖਿਆ । ਚਾਰ ਪੰਜ ਸੌ ਰੁਪਏ ਦੀ ਸੇਬਾਂ ਦੀ ਪੇਟੀ ਲਈ ਨੈਸ਼ਨਲ ਹਾਈਵੇ ਤੇ ਇੱਕ ਸਾਲ ਦੇ ਬੱਚੇ ਨੂੰ ਗੱਡੀ ਵਿੱਚ ਕੱਲਾ ਛੱਡਕੇ ਚਲੇ ਜਾਣਾ ਕੀ ਸੋਚ ਦਰਸਾਉਂਦਾ ਹੈ ਆਪ ਹੀ ਅੰਦਾਜ਼ਾ ਲਾ ਲਵੋ ।
ਜੇ ਅੱਜ ਵੀ ਬਸੰਤਪੁਰੇ ਦੇ ਆਸ-ਪਾਸ ਪੰਜ ਸੱਤ ਕਿੱਲੋਮੀਟਰ ਤੱਕ ਪਿੰਡਾਂ ਦੀ ਤਲਾਸ਼ੀ ਲਈ ਜਾਵੇ ਤਾਂ ਅੱਜ ਕਈ ਘਰਾਂ ਚੋਂ ਚੋਰੀ ਦੇ ਸੇਬ ਮਿਲ ਜਾਣਗੇ ।
ਹੁਣ ਆਪਾਂ ਵੀਚਾਰ ਕਰੀਏ
#ਕਿ_ਕੀ_ਇਹੀ_ਸੀ_ਪੰਜਾਬ?
ਬਾਬੇ ਨਾਨਕ ਦਾ ਪੰਜਾਬ
ਗੁਰੂ ਦਸ਼ਮੇਸ਼ ਦਾ ਪੰਜਾਬ
ਬੰਦਾ ਸਿੰਘ ਬਹਾਦਰ ਦਾ ਪੰਜਾਬ
ਮਹਾਰਾਜੇ ਰਣਜੀਤ ਸਿੰਘ ਦਾ ਪੰਜਾਬ
ਭਗਤ ਸਿੰਘ ਦਾ ਪੰਜਾਬ
ਗੱਲ ਚਾਰ ਪੰਜ ਸੌ ਦੀ ਚੋਰੀ ਦੀ ਨਹੀਂ ਹੈ । ਗੱਲ ਅਣਖ ਤੇ ਜ਼ਮੀਰ ਦੀ ਹੈ । ਇਹ ਦਸੰਬਰ ਦਾ ਮਹੀਨਾ ਤਾਂ ਗਵਾਹ ਹੈ ਇਸ ਗੱਲ ਦਾ ਕਿ ਅਣਖ ਤੇ ਜ਼ਮੀਰ ਕੀ ਹੁੰਦੀ ਹੈ ।
ਇੱਕ ਤਮਾਕੂ ਖਾਣ ਵਾਲੇ ਨੇ ਮੈਨੂੰ ਓਦੋਂ ਹੈਰਾਨ ਕਰ ਦਿੱਤਾ ਜਦੋਂ ਉਹ ਤਮਾਕੂ ਮਲਦਾ ਮਲਦਾ ਸੇਬ ਚੁੱਕਣ ਵਾਲੇ ਲੋਕਾਂ ਨੂੰ ਗਾਲ੍ਹਾਂ ਕੱਢ ਰਿਹਾ ਸੀ ਕਿ ਸਾਲਿਓ ਪੰਜਾਬੀਓ ਮਰ ਗਈ ਜ਼ਮੀਰ ਥੋਡੀ, ਕਿੱਥੇ ਲੇਖਾ ਦੇਵੋਂਗੇ ।
ਹੁਣ ਵੀਚਾਰ ਕਰਿਉ ਕਿ ਪੰਜਾਬੀ ਸਭ ਤੋਂ ਵੱਧ ਦਾਨ ਕਰਦੇ ਨੇ । ਸਭ ਤੋਂ ਵੱਧ ਲੰਗਰ ਲਾਉਂਦੇ ਨੇ ।
ਕੀ ਇਹ ਸੇਵਾ ਇਹੀ ਸਿਖਾਉਂਦੀ ਹੈ ਕਿ ਕਿਸੇ ਦੇ ਨੁਕਸਾਨ ਦਾ ਵੀ ਅਸੀਂ ਫ਼ਾਇਦਾ ਚੁੱਕੀਏ ।
ਜਿੰਨ੍ਹਾਂ ਨੇ ਇਹ ਸੇਬ ਖਾਧੇ ਨੇ ਉਹ ਇੱਕ ਵਾਰ ਜ਼ਰੂਰ ਸੋਚਕੇ ਦੇਖਿਉ ਕਿ ਅਸੀ ਕਿੱਥੇ ਖੜ੍ਹੇ ਹਾਂ ? ਸਾਡੀ ਸੋਚ ਕਿੱਥੇ ਖੜ੍ਹੀ ਹੈ ?