THIRD EYE MEDIA

  • Home
  • THIRD EYE MEDIA

THIRD EYE MEDIA News, Current Affairs , Viewpoints

27/02/2021

Found on Google from twitter.com

03/05/2020

ਬਾਬਾ ਸਾਨ੍ਹ ਸਿੰਘ ਮੇਵੇ ਵਾਲਿਆਂ ਦੇ ਕੌਤਕ.......
ਸਿੱਖੀ ਨੂੰ ਚਿੰਬੜੀਆਂ ਲਹੂ-ਪੀਣੀਆਂ ਜੋਕਾਂ 'ਚੋਂ ਇੱਕ ਫਿੱਟੀ ਤੇ ਪਲ੍ਹੀ ਹੋਈ ਜੋਕ ਦਾ ਨਾਂਅ ਹੈ 'ਸੰਤ ਬਾਬਾ ਸਾਨ੍ਹ ਸਿੰਘ ਮੇਵੇ ਵਾਲੇ'। ਬਾਬਾ ਸਾਨ੍ਹ ਸਿੰਘ ਦੇ ਕੌਤਕਾਂ ਦੀ ਚਰਚਾ ਬੜੀ ਦੂਰ ਤੱਕ ਹੈ। ਆਪ ਜੀ ਨੂੰ ਬਲਾਤਕਾਰੀ ਬਾਬੇ ਵਜੋਂ ਜਾਣਿਆ ਜਾਂਦਾ ਹੈ। ਇੰਦੌਰ ਨਾਲ ਸਬੰਧਿਤ ਇੱਕ ਪਰਿਵਾਰ ਦੀ ਧੀ ਗੁਲਵਿੰਦਰ ਕੌਰ (ਕਾਲਪਨਿਕ ਨਾਮ) 'ਤੇ ਆਪ ਜੀ ਦੀ ਕਾਮੁੱਕ ਕ੍ਰਿਪਾ ਹੋ ਗਈ ਤੇ ਆਪ ਜੀ ਨੇ "ਮਹਾਂਪੁਰਸ਼ਾਂ ਨੂੰ ਸਭ ਮੁਆਫ਼ ਹੁੰਦਾ ਹੈ" ਜਿਹੇ ਪ੍ਰਵਚਨ ਕਰਦਿਆਂ ਉਸ ਧੀ ਦਾ ਕੁਆਰ ਭੰਗ ਕਰਨ ਵਰਗਾ ਤਪ ਵੀ ਹੰਢਾਇਆ। ਉਸ ਕੁੜੀ ਦਾ ਕਸੂਰ ਇਹ ਸੀ ਉਸ ਗ਼ਰੀਬ ਪਰਿਵਾਰ ਦਾ ਮੁੱਖੀ ਟਰੱਕ ਡਰਾਇਵਰੀ ਕਰਕੇ ਵੀ ਘਰ ਦਾ ਗੁਜ਼ਾਰਾ ਚਲਾਉਣ ਤੋਂ ਅਸਮਰੱਥ ਸੀ ਤੇ ਉਸ ਦੀ ਮਾਂ ਵੀ ਮਹਾਂਪੁਰਸ਼ਾਂ ਦੇ ਚੁੰਗਲ਼ 'ਚ ਸੀ। ਉਹ ਦਿਨ ਸਿੱਖੀ ਲਈ ਨਿਸ਼ਚੇ ਹੀ ਕਾਲਾ ਤੇ ਸ਼ਰਮਸਾਰ ਕਰਨ ਵਾਲਾ ਹੋਵੇਗਾ ਜਦੋਂ ਉਸ ਕੁੜੀ ਦੀ ਮਾਂ ਆਪਣੀ ਲਾਡੋ ਨੂੰ ਇਹ ਕਹਿ ਕੇ ਚੋਲੇ 'ਚ ਲੁਕੇ ਬੈਠੇ ਬਘਿਆੜ ਦੇ ਭੋਰੇ 'ਚ ਲੈ ਗਈ ਕਿ ਪੁੱਤ ਮਹਾਂਪੁਰਸ਼ਾਂ ਦੀ ਸੇਵਾ ਮਨ-ਤਨ ਨਾਲ ਕਰੀਦੀ ਆ।
ਇਹ ਵੀ ਮਹਾਂਪੁਰਸ਼ਾਂ ਦੀ ਹੀ ਕ੍ਰਿਪਾ ਸੀ ਉਸ ਕੁੜੀ ਦਾ ਵਿਆਹ ਉਹਨਾਂ ਨੇ ਆਪਣੇ ਹੀ ਇੱਕ ਅਜਿਹੇ ਸ਼ਰਧਾਲੂ ਪਰਿਵਾਰ ਦੇ ਸਾਊ ਮੁੰਡੇ ਨਾਲ ਕਰ ਦਿੱਤਾ, ਜੋ ਬਾਬਾ ਸਾਨ੍ਹ ਸਿੰਘ ਨੂੰ ਰੱਬੀ-ਰੂਪ ਈ ਸਮਝਦਾ ਸੀ। ਦਾਸ ਵੀ ਉਸ ਵਿਆਹ 'ਚ ਸ਼ਾਮਿਲ ਸੀ ਜਿੱਥੇ ਮਹਾਂਪੁਰਸ਼ਾਂ ਨੇ ਆਪ ਹੀ ਕੱਚੀਆਂ ਧਾਰਨਾਵਾਂ ਪੜ੍ਹੀਆਂ। ਸਹੁਰੇ ਪਰਿਵਾਰ ਦਾ ਮਹਾਂਪੁਰਸ਼ਾਂ 'ਤੇ ਅਟੁੱਟ ਭਰੋਸਾ ਤੇ ਸਾਦਗੀ ਨੇ ਨਵ-ਵਿਆਹੁਤਾ ਦੇ ਮਨ ਨੂੰ ਅਜਿਹਾ ਹਲੂਣਾ ਮਾਰਿਆ ਕਿ ਉਸ ਨੇ ਅਪਰਾਧਬੋਧ ਮਹਿਸੂਸਦਿਆਂ ਪਹਿਲੀ ਰਾਤ ਹੀ ਆਪਣੇ ਪਤੀ ਨੂੰ ਮਹਾਂਪੁਰਸ਼ਾਂ ਦੁਆਰਾ ਕੀਤੀ ਹਰਕਤ ਦੀ ਹੱਡਬੀਤੀ ਸੁਣਾ ਦਿੱਤੀ। ਮਾਮਲਾ ਵਿਗੜ ਗਿਆ ਤੇ ਦਾਸ ਨੂੰ ਬੁਲਾਇਆ ਗਿਆ। ਕੁੜੀ ਨੇ ਰੋ-ਰੋ ਕੇ ਮਹਾਂਪੁਰਸ਼ਾਂ ਦੀ ਕਰਤੂਤ ਦੱਸੀ। ਉਸ ਕੁੜੀ ਦੀ ਸੱਚ-ਬਿਆਨੀ ਦੀ ਕਦਰ ਕਰਨ ਦੀਆਂ ਕਈ ਦਲੀਲਾਂ ਦੇ ਬਾਵਜੂਦ ਵੀ ਉਸ ਜੋੜੇ ਦਾ ਤਲਾਕ ਹੋਣੋਂ ਰੁਕ ਨਾ ਸਕਿਆ ਤੇ ਰੌਲਾ ਵੱਧਦਾ ਵੇਖ ਕੇ ਮਹਾਂਪੁਰਸ਼ਾਂ ਦੀ ਹਾਜ਼ਰੀ 'ਚ ਲਿਖ-ਲਿਖਾਅ ਹੋ ਗਿਆ ਤੇ ਕੁੜੀ ਮੁੜ ਜੋਕਾਂ ਦੀ ਦੁਨੀਆਂ 'ਚ ਪਰਤ ਗਈ।
ਮਹਾਂਪੁਰਸ਼ਾਂ ਦੇ ਕੌਤਕ ਜਾਰੀ ਹਨ। ਅਧਰਮ-ਪ੍ਰਚਾਰ ਜ਼ੋਰਾਂ 'ਤੇ ਹੈ। ਸਿੱਖੀ ਨੂੰ ਚਿੰਬੜੀਆਂ ਜੋਕਾਂ ਹੋਰ ਫਿੱਟ ਰਹੀਆਂ ਹਨ ਤੇ ਦਾਸ ਵਰਗਿਆਂ ਦਾ ਸਾਰਾ ਜ਼ੋਰ ਸੰਤਾਂ-ਮਹਾਂਪੁਰਸ਼ਾਂ ਨੂੰ ਨਿੰਦਣ 'ਚ ਲੱਗਾ ਹੈ। ਪਤਾ ਨਹੀਂ ਮੋਹ-ਮਾਇਆ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਰਗੇ ਸੰਸਾਰਿਕ ਕੋਹੜਾਂ 'ਚ ਫਸੇ ਸਾਡੇ ਵਰਗੇ ਭੁੱਲੇ-ਭਟਕੇ ਪ੍ਰਾਣੀਆਂ ਦਾ ਕਿਹੜੇ ਯੁੱਗ 'ਚ ਭਲਾ ਹੋਊ........!!!-Sukhdeep Sidhu

21/04/2020

Congratulation
to Sukhdeep Sidhu bhaji for his official Media page !!

21/04/2020

peoples for a balanced and daring journalism.

Address


Telephone

+919501114430

Website

Alerts

Be the first to know and let us send you an email when THIRD EYE MEDIA posts news and promotions. Your email address will not be used for any other purpose, and you can unsubscribe at any time.

Contact The Business

Send a message to THIRD EYE MEDIA:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share