Jasbir Singh Pamali

  • Home
  • Jasbir Singh Pamali

Jasbir Singh Pamali Contact information, map and directions, contact form, opening hours, services, ratings, photos, videos and announcements from Jasbir Singh Pamali, Media/News Company, .

20/04/2024

ਜਿਵੇਂ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਵਿਰੋਧ ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ ਉਵੇਂ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦਾ ਕਿਸਾਨ ਜਥੇਬੰਦੀਆਂ ਕਿਉਂ ਨਹੀਂ ਵਿਰੋਧ ਕਰ ਰਹੀਆਂ?
ਹੁਣ ਕੀ ਸਮਝੀਏ?

ਭਗਤੀ ਲਹਿਰ ਦੇ ਹੀਰੇ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਭਗਤ ਜੀ ਨੇ ਆਪਣਾ ਸਾਰਾ ਜੀਵਨ ਸੱਚੀ ਕਿਰਤ ਅਤੇ ਪ੍ਰਭੂ ...
20/04/2024

ਭਗਤੀ ਲਹਿਰ ਦੇ ਹੀਰੇ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਭਗਤ ਜੀ ਨੇ ਆਪਣਾ ਸਾਰਾ ਜੀਵਨ ਸੱਚੀ ਕਿਰਤ ਅਤੇ ਪ੍ਰਭੂ ਦੀ ਭਗਤੀ 'ਚ ਹੀ ਬਤੀਤ ਕੀਤਾ। ਭਗਤ ਧੰਨਾ ਜੀ ਦਾ ਸਮੁੱਚਾ ਜੀਵਨ ਸਾਨੂੰ ਚੰਗੀ ਤੇ ਸੱਚੀ ਸੁੱਚੀ ਸੇਧ ਦੀ ਪ੍ਰੇਰਣਾ ਦਿੰਦਾ ਰਹੇਗਾ।

ਸੰਵਿਧਾਨ ਨੂੰ ਬਚਾਉਣ ਲਈ ਸਮਾਜ ਦਾ ਹਰ ਵਰਗ ਇਕਜੁੱਟ ਹੋ ਕੇ ਡਾ ਅੰਬੇਡਕਰ ਦੇ ਸਿਧਾਂਤਾਂ ਤੇ ਪਹਿਰਾ ਦੇਵੇ
17/04/2024

ਸੰਵਿਧਾਨ ਨੂੰ ਬਚਾਉਣ ਲਈ ਸਮਾਜ ਦਾ ਹਰ ਵਰਗ ਇਕਜੁੱਟ ਹੋ ਕੇ ਡਾ ਅੰਬੇਡਕਰ ਦੇ ਸਿਧਾਂਤਾਂ ਤੇ ਪਹਿਰਾ ਦੇਵੇ

ਭਾਰਤ ਰਤਨ ਡਾ ਬੀ ਆਰ ਅੰਬੇਡਕਰ ਜੀ ਦੇ 133ਵੇਂ ਜਨਮ ਦਿਨ ਤੇ ਡਾ ਬੀ ਆਰ ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਮੰਡੀ ਮੁੱਲਾਂਪੁਰ ਵੱਲੋਂ ਕਰਵਾਏ ਗਏ ਸਮ...
15/04/2024

ਭਾਰਤ ਰਤਨ ਡਾ ਬੀ ਆਰ ਅੰਬੇਡਕਰ ਜੀ ਦੇ 133ਵੇਂ ਜਨਮ ਦਿਨ ਤੇ ਡਾ ਬੀ ਆਰ ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਮੰਡੀ ਮੁੱਲਾਂਪੁਰ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਸਿਰਕਤ ਕੀਤੀ। ਇਸ ਮੌਕੇ ਸੁਸਾਟਿਟੀ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਲੱਖਾਂ ਰੁਪਏ ਦੀ ਰਾਸ਼ੀ ਵਜੀਫੇ ਦੇ ਰੂਪ ਵਿੱਚ ਵੰਡੀ ਗਈ। ਇਸ ਮੌਕੇ ਪ੍ਰਧਾਨ ਹਰਦਿਆਲ ਸਿੰਘ ਚੋਪੜਾ ਜੀ ਅਤੇ ਸਮੁੱਚੀ ਕਮੇਟੀ ਵੱਲੋ ਮੇਰਾ ਅਤੇ ਰਾਜਿੰਦਰ ਸਿੰਘ ਰਾਜੂ ਜੋਧਾਂ ਕਾਰਜਕਾਰੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਜੀ ਦਾ ਵਿਸੇਸ ਸਨਮਾਨ ਵੀ ਕੀਤਾ ਗਿਆ।

ਪਿੰਡ ਪਮਾਲੀ ਵਿਖੇ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਜੀ ਦਾ 133ਵਾਂ ਜਨਮ ਦਿਹਾੜਾ ਮਨਾਇਆ ਗਿਆ
14/04/2024

ਪਿੰਡ ਪਮਾਲੀ ਵਿਖੇ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਜੀ ਦਾ 133ਵਾਂ ਜਨਮ ਦਿਹਾੜਾ ਮਨਾਇਆ ਗਿਆ

ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
13/04/2024

ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

325ਵੇਂ ਖ਼ਾਲਸਾ ਸਾਜਨਾ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ
12/04/2024

325ਵੇਂ ਖ਼ਾਲਸਾ ਸਾਜਨਾ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ

12/04/2024
ਸੂਬੇ ਦੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਡਰਾ, ਧਮਕਾ ਕੇ ਵੋਟਾਂ ਲੈਣ ਦੇ ਮੰਤਵ ਨਾਲ "The Punjab state Commission for Scheduled Cat...
27/03/2024

ਸੂਬੇ ਦੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਡਰਾ, ਧਮਕਾ ਕੇ ਵੋਟਾਂ ਲੈਣ ਦੇ ਮੰਤਵ ਨਾਲ "The Punjab state Commission for Scheduled Cates Act 2004 '' ਦੀ ਧਾਰਾ 3.2A ਨੂੰ ਨਜ਼ਰ ਅੰਦਾਜ਼ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜ਼ੋ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦੇ ਚੇਅਰਮੈਨ ਦੀ ਨਿਯੁਕਤੀ ਗਲਤ ਅਤੇ ਗੈਰ ਸੰਵਿਧਾਨਕ ਤਰੀਕੇ ਨਾਲ ਕੀਤੀ ਹੈ। ਉਸਨੂੰ ਰੱਦ ਕਰਵਾਉਣ ਲਈ ਰਿਜਰਵੇਸ਼ਨ ਚੋਰ ਫੜੋ ਮੋਰਚਾ ਮੋਹਾਲੀ ਵੱਲੋਂ ਮੁੱਖ ਚੋਣ ਕਮਿਸ਼ਨਰ ਭਾਰਤ, ਰਾਜਪਾਲ ਪੰਜਾਬ ਅਤੇ ਮੁੱਖ ਚੋਣ ਕਮਿਸ਼ਨਰ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਇਹ ਨਿਯੁਕਤੀ ਜਲਦ ਰੱਦ ਕੀਤੀ ਜਾਵੇ। ਇਸ ਸਬੰਧੀ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦਾ ਇੱਕ ਵਫਦ ਬਹੁਤ ਜਲਦ ਮੁੱਖ ਚੋਣ ਕਮਿਸ਼ਨਰ ਪੰਜਾਬ ਨੂੰ ਵੀ ਮਿਲਣ ਜਾ ਰਿਹਾ ਹੈ

25/03/2024

ਰਿਜਰਵੇਸ਼ਨ ਚੋਰ ਫੜੋ ਮੋਰਚਾ ਮੋਹਾਲੀ ਅਤੇ ਪ੍ਰਧਾਨ ਸੁਖਪਾਲ ਸਿੰਘ ਬਾਬਾ ਖੇੜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਸੰਗਰੂਰ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਪਰਵਾਰਾਂ ਨਾਲ ਦੁੱਖ ਪ੍ਰਗਟ ਕਰਨ ਸਮੇਂ ਮੇਜਰ ਸਿੰਘ ਮੁਬਾਰਕਪੁਰ ਚੁੰਗਾ ਅਤੇ ਸਾਥੀ।

ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦੇ ਚੇਅਰਮੈਨ ਦੀ ਕੀਤੀ ਗੈਰ ਸੰਵਿਧਾਨਕ ਨਿਯੁਕਤੀ ਰੱਦ ਕਰੋਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਜੀ ਦੀਆਂ ਤਸਵੀਰਾਂ...
23/03/2024

ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦੇ ਚੇਅਰਮੈਨ ਦੀ ਕੀਤੀ ਗੈਰ ਸੰਵਿਧਾਨਕ ਨਿਯੁਕਤੀ ਰੱਦ ਕਰੋ
ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਜੀ ਦੀਆਂ ਤਸਵੀਰਾਂ ਸਰਕਾਰੀ ਦਫ਼ਤਰਾਂ ਵਿੱਚ ਲਾਉਣ ਵਾਲੀ ਮਾਨ ਸਰਕਾਰ ਨੇ ਇਹ ਨਿਯੁਕਤੀ ਨਿਯਮਾਂ ਨੂੰ ਤੋੜ ਕੇ ਕੀਤੀ ਹੈ ਭਾਰਤੀ ਸੰਵਿਧਾਨ ਦੀ ਉਲੰਘਣਾ।

ਝੁੱਗੀਆਂ ਝੌਂਪੜੀਆਂ ਵਿੱਚ ਵੱਸਣ ਵਾਲੇ ਅਤੇ ਦੱਬੇ ਕੁਚਲੇ ਲਤਾੜੇ ਸਮਾਜ ਨੂੰ ਅਣਖ ਨਾਲ ਜੀਣਾ ਅਤੇ ਉਹਨਾਂ ਵਿੱਚ ਰਾਜ ਭਾਗ ਦੀ ਚਸਕ ਪੈਦਾ ਕਰਨ ਵਾਲੇ ,...
15/03/2024

ਝੁੱਗੀਆਂ ਝੌਂਪੜੀਆਂ ਵਿੱਚ ਵੱਸਣ ਵਾਲੇ ਅਤੇ ਦੱਬੇ ਕੁਚਲੇ ਲਤਾੜੇ ਸਮਾਜ ਨੂੰ ਅਣਖ ਨਾਲ ਜੀਣਾ ਅਤੇ ਉਹਨਾਂ ਵਿੱਚ ਰਾਜ ਭਾਗ ਦੀ ਚਸਕ ਪੈਦਾ ਕਰਨ ਵਾਲੇ , ਬਾਮਸੇਫ , ਡੀ ਐਸ ਫੋਰ , ਬਹੁਜਨ ਸਮਾਜ ਪਾਰਟੀ ਦੇ ਜਨਮ ਦਾਤਾ ਮਹਾਨ ਰਹਿਬਰ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ (15ਮਾਰਚ ) ‘ਤੇ ਸਮੂਹ ਜਗਤ ਨੂੰ ਬਹੁਤ ਬਹੁਤ ਮੁਬਾਰਕਬਾਦ

ਸਵ ਕੁਲਦੀਪ ਸਿੰਘ ਸੇਵਾਦਾਰ ਜੀਐਨਈ ਕਾਲਜ ਲੁਧਿਆਣਾ ਅੱਪਡੇਟਅੱਜ ਮਾਨਯੋਗ ਐਸਡੀਐਮ ਸਾਹਿਬ ਦੀ ਅਗਵਾਈ ਵਿੱਚ ਜੀਐਨਈ ਕਾਲਜ ਲੁਧਿਆਣਾ ਦੀ ਮੈਨੇਜਮੈਂਟ ਕਮ...
11/03/2024

ਸਵ ਕੁਲਦੀਪ ਸਿੰਘ ਸੇਵਾਦਾਰ ਜੀਐਨਈ ਕਾਲਜ ਲੁਧਿਆਣਾ ਅੱਪਡੇਟ
ਅੱਜ ਮਾਨਯੋਗ ਐਸਡੀਐਮ ਸਾਹਿਬ ਦੀ ਅਗਵਾਈ ਵਿੱਚ ਜੀਐਨਈ ਕਾਲਜ ਲੁਧਿਆਣਾ ਦੀ ਮੈਨੇਜਮੈਂਟ ਕਮੇਟੀ ਦੇ ਨਾਲ ਐਕਸ਼ਨ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਹੋਈ ਜੋ ਬੇਸਿੱਟਾ ਨਿਕਲੀ। ਜਿਸ ਕਰਕੇ ਲੁਧਿਆਣਾ ਦੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਦੀ ਅਗਵਾਈ ਵਿੱਚ ਕੱਲ ਮਿਤੀ 12 ਮਾਰਚ 2024 ਸਵੇਰੇ 10 ਵਜੇ ਮੀਟਿੰਗ ਰੱਖੀ ਗਈ ਹੈ। ਜਿਸ ਦੇ ਨਤੀਜੇ ਤੋਂ ਬਾਅਦ ਮ੍ਰਿਤਕ ਸਰੀਰ ਦੇ ਅੰਤਿਮ ਸੰਸਕਾਰ ਬਾਰੇ ਫੈਸਲਾ ਲਿਆ ਜਾਵੇਗਾ।

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਤੇ ਮੁੱਲਾਂਪੁਰ ਵਿਖੇ ਹੋ ਰਹੇ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਦੇ ਰਾਤ ਦੇ ਦੀਵਾਨ
01/03/2024

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਤੇ ਮੁੱਲਾਂਪੁਰ ਵਿਖੇ ਹੋ ਰਹੇ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਦੇ ਰਾਤ ਦੇ ਦੀਵਾਨ

ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ
28/02/2024

ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ

ਬੇਗਮਪੁਰਾ ਦੇ ਸਿਜਰਣਹਾਰੇ ਨੂੰ ਯਾਦ ਕਰਦਿਆਂਜਸਵੀਰ ਸਿੰਘ ਪਮਾਲੀਅੱਜ ਜਦੋਂ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ...
23/02/2024

ਬੇਗਮਪੁਰਾ ਦੇ ਸਿਜਰਣਹਾਰੇ ਨੂੰ ਯਾਦ ਕਰਦਿਆਂ
ਜਸਵੀਰ ਸਿੰਘ ਪਮਾਲੀ
ਅੱਜ ਜਦੋਂ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਉਨ੍ਹਾਂ ਦੀ ਮਾਨਵਵਾਦੀ ਸੋਚ ਨੂੰ ਸਿਜਦਾ ਕਰਦੇ ਹਾਂ। ਉਨ੍ਹਾਂ ਨੇ ਉਨ੍ਹਾਂ ਸਮਿਆਂ ਦੇ ਵਿੱਚ ਬ੍ਰਹਾਮਣਵਾਦੀ ਵਿਚਾਰਧਾਰਾ ਦੇ ਵਿਰੁੱਧ ਅਵਾਜ ਬੁਲੰਦ ਕੀਤੀ ਜਿਹਨਾਂ ਸਮਿਆਂ ਵਿੱਚ ਦਲਿਤ ਭਾਈਚਾਰੇ ਨੂੰ ਪਸ਼ੂਆਂ ਵਰਗਾ ਜੀਵਨ ਜਿਉਣਾ ਪੈਦਾ ਸੀ। ਮੂੰਹ ਦੇ ਮੂਹਰੇ ਕੁੱਜਾ ਰੱਖਣਾ ਪੈਦਾ ਤਾਂ ਕਿ ਆਪਣੀ ਪੈਰਾਂ ਦੀ ਪੈੜ ਨਾ ਰਹਿ ਜਾਵੇ। ਉਨ੍ਹਾਂ ਸਮਿਆਂ ਦੇ ਵਿੱਚ ਦੱਖਣ ਵੱਲ ਤੋਂ ਭਗਤੀ ਲਹਿਰ ਸ਼ੁਰੂ ਹੋ ਚੁਕੀ ਸੀ। ਭਗਤ ਫਰੀਦ, ਭਗਤ ਨਾਮਦੇਵ ਤੇ ਭਗਤ ਕਬੀਰ ਜੀ ਇਸ ਲਹਿਰ ਨੂੰ ਅੱਗੇ ਤੋਰ ਰਹੇ ਸਨ। ਗੁਰੂ ਰਵਿਦਾਸ ਜੀ ਨੇ ਭਗਤ ਰਾਮਾਨੰਦ ਨੂੰ ਆਪਣਾ ਮਨ ਹੀ ਮਨ ਗੁਰੂ ਬਣਾ ਲਿਆ ਸੀ। ਭਗਤ ਰਾਮਾਨੰਦ ਗੰਗਾ ਨਦੀ ਵਿੱਚ ਨਹਾਉਣ ਜਾਇਆ ਕਰਦੇ ਸਨ ਤਾਂ ਗੁਰੂ ਰਵਿਦਾਸ ਜੀ ਉਹਨਾਂ ਦੇ ਰਸਤੇ ਵਿੱਚ ਪੈ ਗਏ ਤੇ ਉਨ੍ਹਾਂ ਦਾ ਪੈਰ ਇਨ੍ਹਾਂ ਦੇ ਲੱਗਿਆ ਤੇ ਉਨ੍ਹਾਂ ਕਿਹਾ ਭਗਤਾ ਰਾਮ ਰਾਮ ਕਰ। ਉਨ੍ਹਾਂ ਦੀ ਗੱਲ ਇਹਨਾਂ ਨੇ ਲੜ ਬੰਨ੍ਹ ਲਈ। ਉਹ ਰੋਜੀ ਰੋਟੀ ਦੇ ਲਈ ਲੋਕਾਂ ਦੀਆਂ ਜੁੱਤੀਆਂ ਬਣਾਇਆ ਕਰਦੇ ਸਨ ਤੇ ਭਗਤ ਉਚਾਰਿਆ ਕਰਦੇ ਸਨ। ਉਨ੍ਹਾਂ ਸਮਿਆਂ ਵਿੱਚ ਨੀਵੀਂ ਜਾਤ ਦੇ ਲੋਕਾਂ ਨੂੰ ਰੱਬ ਦਾ ਨਾਮ ਜਪਣ ਉਤੇ ਵੀ ਪਾਬੰਦੀ ਸੀ। ਨੀਵੀਆਂ ਜਾਤੀਆਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ ਤਾਂ ਕਿ ਉਨ੍ਹਾਂ ਨੂੰ ਰੱਬ ਦੀ ਕੋਈ ਗੱਲ ਨਾ ਸੁਣੇ ਪਰ ਗੁਰੂ ਰਵਿਦਾਸ ਜੀ ਨੇ ਬ੍ਰਾਹਮਣਵਾਦੀ ਸੋਚ ਦਾ ਆਪਣੇ ਸ਼ਬਦਾਂ ਖੰਡਨ ਹੀ ਨਹੀ ਕੀਤਾ ਸਗੋਂ ਇਹਨਾਂ ਨੇ ਬਾਣੀ ਵੀ ਉਚਾਰੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਦਰਾਂ ਭਗਤ ਸਾਹਿਬਾਨਾਂ ਦੀ ਬਾਣੀ ਦਰਜ ਹੈ। ਅੱਜ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਜਦਾ ਕਰਦੇ ਹਾਂ ਤਾਂ ਸਾਰੇ ਭਗਤਾਂ ਤੇ ਗੁਰੂ ਸਾਹਿਬਾਨ ਨੂੰ ਸਿਜਦਾ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਗੁਰਮਤਿ ਵਿਚਾਰਧਾਰਾ ਦੀ ਲਹਿਰ ਨੂੰ ਚਲਾਇਆ। ਉਨ੍ਹਾਂ ਨੇ ਇਹਨਾਂ ਭਗਤਾਂ ਦੀ ਬਾਣੀ ਨੂੰ ਇਕੱਠਾ ਕੀਤਾ ਤੇ ਪੰਜਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨ ਕੀਤੀ ਤੇ ਇਹਨਾਂ ਪੰਦਰਾਂ ਸ਼੍ਰੋਮਣੀ ਭਗਤਾਂ ਦੀ ਬਾਣੀ ਨੂੰ ਵੀ ਦਰਜ ਕੀਤਾ। ਉਨ੍ਹਾਂ ਨੇ ਸਮਾਜਵਾਦ ਤੇ ਮਾਨਵਵਾਦੀ ਵਿਚਾਰਧਾਰਾ ਦਾ ਫਲਸਫਾ ਆਪਣੇ ਸ਼ਬਦਾਂ ਵਿੱਚ ਪੇਸ ਕੀਤਾ। ‘‘ ਬੇਗਮਪੁਰਾ ਸਹਰ ਕਾ ਨਾਉਂ’’ ਵਾਲਾ ਸ਼ਬਦ ਹੀ ਅਸਲ ਵਿੱਚ ਮਨੁੱਖਤਾ ਦਾ ਮੈਨੀਫੈਸਟੋ ਹੈ। ਜਿਹੜਾ ਫਲਸਫਾ ਸੋਵੀਅਤ ਦੇਸ ਵਿੱਚ ਲੈਨਿਨ ਨੇ ਲਾਗੂ ਕੀਤਾ ਸੀ। ਜਿਹੜਾ ਲੋਕਤੰਤਰ ਵਿੱਚ ਹਰ ਵਰਗ ਨੂੰ ਬਰਾਬਰਤਾ ਦਾ ਮਾਣ ਦਿੱਤਾ ਗਿਆ ਹੈ ਉਸਨੂੰ ਗੁਰੂ ਰਵਿਦਾਸ ਜੀ ਨੇ ਉਸ ਤੋਂ ਪੰਜ ਸੌ ਸਾਲ ਪਹਿਲਾਂ ਲਾਗੂ ਕਰ ਦਿੱਤਾ ਸੀ। ਉਨ੍ਹਾਂ ਸਮਿਆਂ ਦੇ ਵਿੱਚ ਗੁਰੂ ਰਵਿਦਾਸ ਜੀ ਬ੍ਰਾਹਮਣਾਂ ਵੱਲੋਂ ਚਲਾਏ ਜਾ ਰਹੇ ਮਨੁੱਖਤਾ ਵਿਰੁੱਧ ਆਵਾਜ ਦਾ ਜਵਾਬ ਹੀ ਨਹੀਂ ਦਿੱਤਾ ਸਗੋਂ ਉਹਨਾਂ ਦੀ ਹਰ ਗੱਲ ਦਾ ਉਹਨਾਂ ਨੇ ਤਰਕ ਤੇ ਦਲੀਲ ਦੇ ਨਾਲ ਜਵਾਬ ਵੀ ਦਿੱਤਾ। ਉਨ੍ਹਾਂ ਦੇ ਵਿਰੁੱਧ ਸਮੇਂ ਦੇ ਹਾਕਮ ਨੇੇ ਕੰਨ ਵੀ ਭਰੇ ਪਰ ਗੁਰੂ ਜੀ ਨੇ ਉਹਨਾਂ ਦੇ ਹਰ ਹਮਲੇ ਨੂੰ ਰੋਕਿਆ। ਉਨ੍ਹਾਂ ਸਮਿਆਂ ਵਿੱਚ ਬ੍ਰਾਹਮਣ ਸਮਾਜ ਨਾਲ ਟੱਕਰ ਲੈਣੀ ਜੁਰਅਤ ਦਾ ਕੰਮ ਸੀ ਪਰ ਉਨ੍ਹਾਂ ਨੇ ਬ੍ਰਾਹਮਣਾਂ ਦੀਆਂ ਹਰ ਤਰ੍ਹਾਂ ਦੀਆਂ ਗੱਲਾਂ ਦਾ ਖੰਡਣ ਕੀਤਾ। ਗੁਰੂ ਸਾਹਿਬ ਕਾਫੀ ਸਮਾਂ ਸ੍ਰੀ ਖੁਰਾਲਗ੍ਹੜ ਸਾਹਿਬ ਵੀ ਰਹੇ । ਉਨ੍ਹਾਂ ਦਾ ਜਨਮ ਭਾਵੇਂ ਕਾਸ਼ੀ ਦੇ ਵਿੱਚ ਬਹੁਤ ਹੀ ਗਰੀਬ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਨੇ ਗਿਆਨ, ਧਿਆਨ ਤੇ ਕਿਰਤ ਆਪਣੇ ਜੀਵਨ ਦਾ ਹਿੱਸਾ ਬਣਾਇਆ। ਹੁਣ ਫੇਰ ਬ੍ਰਾਹਮਣਾਂ ਦੇ ਵੱਲੋਂ ਮਨੁੱਖਤਾ ਦੇ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਲੋਕਾਂ ਦੇ ਉਪਰ ਖਾਸ ਕਰਕੇ ਦੱਬੇ ਕੁਚਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ ਵਿੱਚ ਦਲਿਤ ਤੇ ਮੁਸਲਮਾਨਾਂ ਦੇ ਖਿਲਾਫ ਫੇਰ ਉਹੀ ਕੁੱਝ ਕੀਤਾ ਜਾ ਰਿਹਾ ਹੈ ਜੋ ਕੁੱਝ ਤੇਰਵੀਂ ਸਦੀ ਵਿੱਚ ਹੁੰਦਾ ਰਿਹਾ ਹੈ। ਦੇਸ ਵਿੱਚ ਬਹੁਗਿਣਤੀ ਲੋਕਾਂ ਨੂੰ ਘੱਟ ਗਿਣਤੀ ਲੋਕ ਬਣਾਇਆ ਜਾ ਰਿਹਾ ਹੈ। ਦੇਖਿਆ ਜਾਵੇ ਤਾਂ ਬ੍ਰਾਹਮਣ ਤਿੰਨ ਪ੍ਰਤੀਸ਼ਤ ਹਨ ਪਰ ਦੇਸ ਦੇ ਵੱਡੇ ਆਹੁਦਿਆਂ ਦੇ ਉਪਰ ਇਹ ਕਾਬਜ ਹਨ। ਦੇਸ ਦੀਆਂ ਅਦਾਲਤਾਂ ਨੂੰ ਆਪਣੇ ਲਈ ਵਰਤਿਆ ਜਾ ਰਿਹਾ ਹੈ। ਮਾਣਯੋਗ ਸੁਪਰੀਮ ਕੋਰਟ ਦੇ ਬਹੁਗਿਣਤੀ ਜੱਜ ਲੋਕਾਂ ਦੇ ਵਿਰੁੱਧ ਫੈਸਲੇ ਕਰ ਰਹੇ ਹਨ। ਅੱਜ ਦੇ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਰਵਿਦਾਸ ਜੀ ਵਰਗੇ ਕ੍ਰਾਂਤੀਕਾਰੀ ਯੋਧਿਆਂ ਦੀ ਬਹੁਤ ਜਰੂਰਤ ਹੈ। ਅੱਜ ਜਦੋਂ ਅਸੀਂ ਗੁਰੂ ਰਵਿਦਾਸ ਜੀ ਬਾਣੀ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਇਹ ਮਾਨਸਿਕ ਤਾਕਤ ਬਖਸ ਦੀ ਹੈ ਪਰ ਅਸੀਂ ਨਾ ਤਾਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਨਾ ਹੀ ਉਸ ਤੋਂ ਕੋਈ ਸੇਧ ਲੈਦੇ ਹਾਂ। ਅੱਜ ਲੋੜ ਹੈ ਕਿ ਅਸੀ ਗੁਰੂ ਜੀ ਬਾਣੀ ਦਾ ਕੇਵਲ ਪਾਠ ਹੀ ਨਾ ਕਰੀਏ ਸਗੋਂ ਆਪਣੇ ਜੀਵਨ ਦਾ ਹਿੱਸਾ ਵੀ ਬਣਾਈਏ। ਹੁਣ ਗੁਰੂ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਹੁਤ ਵਿਚਾਰਾਂ ਹੋਣਗੀਆਂ ਤੇ ਉਨ੍ਹਾਂ ਦੀਆਂ ਗੱਲਾਂ ਹੋਣਗੀਆਂ ਪਰ ਅਗਲੇ ਦਿਨ ਫੇਰ ਉਹੀ ਸਭ ਕੁੱਝ ਗੁਆਚ ਜਾਵੇਗਾ। ਅੱਜ ਦੇ ਸਮਿਆਂ ਵਿੱਚ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਤੋਂ ਸੇਧ ਲੈਣ ਦੀ ਜਰੂਰਤ ਹੈ। ਨਹੀਂ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਬਹੁਤ ਹੀ ਖਤਰਨਾਕ ਹਨ। ਹੁਣ ਸਮਾਜ ਨੂੰ ਗੁਰੂ ਜੀ ਬਾਣੀ ਦੀ ਲੋੜ ਹੈ ਜੋ ਮਨੁੱਖਤਾ ਤੇ ਬਰਾਬਰੀ ਦੀ ਗੱਲ ਕਰਦੀ ਹੈ। ਆਓ ਉਨ੍ਹਾਂ ਦੇ ਪ੍ਰਕਾਸ਼ ਦਿਹਾੜੇ ਉਤੇ ਉਹਨਾਂ ਦੀ ਵਿਚਾਰਧਾਰਾ ਉਤੇ ਪਹਿਰਾ ਦੇਣ ਦਾ ਪ੍ਰਣ ਕਰੀਏ।

9878700325

21/02/2024

"ਮਰਦਾ ਹੋਇਆ ਬੰਦਾ ਜਿਹੜੀ ਭਾਸ਼ਾ ਚ ਪਾਣੀ ਮੰਗਦਾ ਉਹ ਉਹਦੀ ਮਾਂ ਬੋਲੀ ਹੁੰਦੀ.... "ਰਸੂਲ ਹਮਜਾਤੋਵ" !
ਮਾਂ ਬੋਲੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ

ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਨੇ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਲੈ ਕੇ ਮੁੱਲਾਂਪੁਰ ’ਚ ਬਣਾਇਆ ਦਫਤਰ|ਇਸ ਮੌਕੇ ਫੈਡਰੇਸ਼ਨ ਦੇ ...
15/02/2024

ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਨੇ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਲੈ ਕੇ ਮੁੱਲਾਂਪੁਰ ’ਚ ਬਣਾਇਆ ਦਫਤਰ|
ਇਸ ਮੌਕੇ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਜੋਧਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਮਾਗਮ ਦੀ ਸਫਲਤਾ ਲਈ ਜੋ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।

07/02/2024
ਇਤਿਹਾਸਕ ਪਲਭਾਰਤ ਰਤਨ ਡਾ ਭੀਮ ਰਾਓ ਅੰਬੇਡਕਰ ਜੀ ਦੇ ਪੋਤੇ ਬੀ ਆਰ ਜਸਵੰਤ ਰਾਓ ਅੰਬੇਡਕਰ ਜੀ ਨਾਲ ਤਸਵੀਰਾਂ
03/02/2024

ਇਤਿਹਾਸਕ ਪਲ
ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰ ਜੀ ਦੇ ਪੋਤੇ ਬੀ ਆਰ ਜਸਵੰਤ ਰਾਓ ਅੰਬੇਡਕਰ ਜੀ ਨਾਲ ਤਸਵੀਰਾਂ

ਆਉ ਜੀ ਅੰਬੇਡਕਰ ਸਾਹਿਬ ਜੀ ਆਇਆਂ ਨੂੰ
01/02/2024

ਆਉ ਜੀ ਅੰਬੇਡਕਰ ਸਾਹਿਬ
ਜੀ ਆਇਆਂ ਨੂੰ

ਕਵਰੇਜ ਕਰਨ ਲਈ ਕਸਬਾ ਜੋਧਾਂ ਦੇ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ
01/02/2024

ਕਵਰੇਜ ਕਰਨ ਲਈ ਕਸਬਾ ਜੋਧਾਂ ਦੇ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ

ਸੰਵਿਧਾਨ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ
26/01/2024

ਸੰਵਿਧਾਨ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ

Address


Telephone

+919878700325

Website

Alerts

Be the first to know and let us send you an email when Jasbir Singh Pamali posts news and promotions. Your email address will not be used for any other purpose, and you can unsubscribe at any time.

Contact The Business

Send a message to Jasbir Singh Pamali:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share