Punjabi Junction

  • Home
  • Punjabi Junction

Punjabi Junction Only For Advertis - 8295134570
Punjabi Junction is an Indian Punjabi-language news & health channel
(5)

22/08/2023
Kithe aa Tara?  Bulayo ek vaar
21/08/2023

Kithe aa Tara? Bulayo ek vaar

"ਤੁਸੀਂ ਸ਼ੁਕਰ ਕਰੋ ਤੁਹਾਡੇ ਜੁੱਤੀਆਂ ਨਹੀਂ ਮਾਰੀਆ ਅਸੀਂ "-ਡਾ ਗੰਡਾ ਸਿੰਘ1957 ਨੂੰ ਝੂਠੇ ਗਦਰ ਦੇ 100 ਸਾਲ ਪੂਰੇ ਹੋਣ ਤੇ ਨਹਿਰੂ ਸਰਕਾਰ ਨੇ ਇੱਕ...
20/08/2023

"ਤੁਸੀਂ ਸ਼ੁਕਰ ਕਰੋ ਤੁਹਾਡੇ ਜੁੱਤੀਆਂ ਨਹੀਂ ਮਾਰੀਆ ਅਸੀਂ "
-ਡਾ ਗੰਡਾ ਸਿੰਘ
1957 ਨੂੰ ਝੂਠੇ ਗਦਰ ਦੇ 100 ਸਾਲ ਪੂਰੇ ਹੋਣ ਤੇ ਨਹਿਰੂ ਸਰਕਾਰ ਨੇ ਇੱਕ ਸੰਮੇਲਨ ਕਰਾਇਆ ਜਿਸ ਦਾ ਵਿਸ਼ਾ ਸੀ 1857 ਦਾ ਗਦਰ ਫੇਲ ਕਿਉਂ ਹੋਇਆ ? ਜਿਸ ਦੀ ਪ੍ਰਧਾਂਨਗੀ ਉੱਘੇ ਇੱਤਿਹਾਸਕਾਰ ਡਾ. ਗੰਡਾ ਸਿੰਘ ਨੂੰ ਦਿੱਤੀ ਗਈ ।
ਇਸ ਸੰਮੇਲਨ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਉੱਘੇ ਵਿਦਵਾਨਾਂ ਨੇ ਹਿੱਸਾ ਲਿਆ । ਜਿੰਨੇ ਅਖੌਤੀ ਵਿਦਵਾਨ ਬੋਲੇ ਸਰਿਆਂ ਦਾ ਲਹਿਜ਼ਾ ਇੱਕੋ ਸੀ ਜਿਵੇਂ ਸਾਰੇ ਮਿੱਥਕੇ ਆਏ ਸਨ ਕਿ ਸਿੱਖਾਂ ਨੂੰ ਨਿਸ਼ਾਨੇ ਤੇ ਰੱਖਕੇ ਰੱਜ਼ਕੇ ਜਲੀਲ ਕਰਨਾਂ ਅਤੇ ਅਪਣੇ ਝੂੱਠੇ ਰਜਵਾੜਿਆਂ ਦੇ ਗੁਨਾਹਾਂ ਤੇ ਪਰਦਾ ਪਾਕੇ 1857 ਦੇ ਗਦਰ ਦੇ ਹੀਰੋ ਬਣਾਉਣਾ ਦੇਸ਼-ਭਗਤੀ ਦੀ ਪਾਲਿਸ਼ ਮਾਰਕੇ ਉਹਨਾਂ ਨੂੰ ਲੋਕ ਨਾਇਕ ਬਣਾਉਣਾ ਕੁੱਲਮਿਲਾਕੇ ਰੱਸੀਆਂ ਦੇ ਸੱਪ ਬਣਾਉਣੇ ਤੇ ਸਿੰਘਾਂ ਸ਼ੇਰਾਂ ਦੀਆਂ ਕੁਰਬਾਨੀਆਂ ਨੂੰ ਘੱਟੇ ਰੋਲਣਾ ਸੀ ।
ਪਰ ਪ੍ਰਧਾਨਗੀ ਕਰ ਰਹੇ ਗੁਰੂ ਦੇ ਸਿੰਘ ਤੋਂ ਜਲਾਲਤ ਤੇ ਕੁਫਰ ਬਰਦਾਸ਼ਤ ਨਾ ਹੋਏ ਅਤੇ ਡਾ. ਸਾਹਿਬ ਜਾਣ ਗਏ ਪ੍ਰਧਾਂਨਗੀ ਦੀ ਮਿੱਠਾਸ ਵਿੱਚ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ।
ਡਾ. ਗੰਡਾ ਸਿੰਘ ਚੇਤੰਨ ਤੇ ਗੁਰੂ ਨੂੰ ਸਮਰਪਿਤ ਜਾਗਦੀ ਜ਼ਮੀਰ ਵਾਲੇ ਤਖਤਾਂ ਤਾਜ਼ਾਂ ਨੂੰ ਠੋਕਰ ਮਾਰਨ ਵਾਲਿਆਂ ਦੇ ਵਾਰਿਸ ਸਨ ਤਾਂ ਇੱਕ ਸੰਮੇਲਨ ਪ੍ਰਧਾਂਨਗੀ ਕੀ ਸ਼ੈਅ ਸੀ !!
ਡਾ. ਸਾਹਿਬ ਨੇ ਜ਼ਹਿਰ ਨਿਗਲਣ ਤੋਂ ਇੰਨਕਾਰ ਕਰ ਦਿੱਤਾ ਅਰਥਾਤ ਸਟੇਜ ਤੇ ਬੈਠਿਆਂ ਹੀ ਪ੍ਰਧਾਂਨਗੀ ਤੋਂ ਅਸਤੀਫਾ ਲਿੱਖਕੇ ਉਸੇ ਵੇਲੇ ਬਿੱਪਰਵਾਦ ਦੇ ਮੂੰਹ ਤੇ ਕੱਢ ਮਾਰਿਆ ਅਤੇ ਨਾਲ ਹੀ ਸਟੇਜ਼ ਤੋਂ ਬੋਲਣ ਦਾ ਸਮਾਂ ਮੰਗ ਲਿਆ ।
ਉਸ ਵੇਲੇ ਮਿੱਟੀ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਨਿੱਕਲੀ ਪਰ ਅਜੇ ਭੁਚਾਲ ਆਉਣਾ ਬਾਕੀ ਸੀ। ਡਾ. ਗੰਡਾ ਸਿੰਘ ਜਦੋਂ ਸਟੇਜ਼ ਤੇ ਜ਼ਖਮੀ ਸ਼ੇਰ ਵਾਂਗੂੰ ਦਹਾੜੇ ਤਾਂ ਅਖੌਤੀ ਵਿਦਵਾਨ ਗਾਂਧੀ ਦੀ ਬੱਕਰੀ ਵਾਂਗ ਕੰਬਣ ਲੱਗੇ । ਫਤਿਹ ਬੁਲਾਕੇ ਉਹਨਾਂ ਕਹਿਣਾ ਸ਼ੁਰੂ ਕੀਤਾ
"ਅਜਿਹੇ ਅਕਿ੍ਤਘਣ ਲੋਕ ਇੱਤਿਹਾਸ ਵਿੱਚ ਅੱਜ ਤੱਕ ਪੜੇ ਸੁਣੇ ਨਹੀਂ ਜਿੰਨੇ ਮੇਰੇ ਮੁਹਰੇ ਬੈਠੇ ਨੇ ਇਹ ਅਹਿਸਾਨ ਫਰਮੋਸ਼ ਲੋਕ ਅੱਜ ਭੁੱਲ ਗਏ ਹਨ ਕਿ 700 ਸਾਲ ਤੋਂ ਮੁਗਲਾਂ ਦੀ ਗੁਲਾਮੀ ਦੇ ਸੰਗਲ਼ ਜੋ ਤੁਹਾਡੇ ਗਲ਼ ਪਏ ਸਨ ਅਸੀਂ ਵੱਢੇ ਜਦੋਂ ਅਜ਼ਾਦੀ ਦੀ ਪਹਿਲੀ ਅਵਾਜ਼ ਧੰਨ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਹਿਕੇ ਬੁਲੰਦ ਕੀਤੀ ( ਇਸ ਤੋਂ ਬਾਅਦ ਗੁਰੂ ਸਹਿਬ ਦੀਆਂ ਕੁਰਬਾਨੀਆਂ ਜਿਸ ਨਾਲ ਸਿੱਖਾਂ ਨੇ ਭਾਰਤ ਨੂੰ ਵਿਦੇਸ਼ੀ ਹਮਲਿਆਂ ਤੋਂ ਬਚਾਇਆ ਵਾਰੇ ਦੱਸਿਆ )
ਕਿਵੇਂ ਸਿੱਖ ਯੋਧਿਆਂ ਤੁਹਾਡੀਆਂ ਤੀਹ-ਤੀਹ ਹਜ਼ਾਰ ਬਹੂ ਬੇਟੀਆਂ ਗਜ਼ਨੀ ਦੇ ਬਜ਼ਾਰਾਂ ਵਿੱਚੋਂ ਵਾਪਿਸ ਲਿਆਂਦੀਆਂ ਅਹਿਸਾਨ ਫਰਾਮੋਸ਼ੋ ਭੁੱਲ ਗਏ ਬਾਬਾ ਗੁਰਬਖਸ਼ ਸਿੰਘ ਨੂੰ ਭੁੱਲ ਗਏ ਬਾਬਾ ਦੀਪ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਬਘੇਲ ਸਿੰਘ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਤੁਸੀਂ ਜਿਸ ਅਫਗਾਨਿਸਤਾਨ ਨੂੰ ਿਜਹਾਦੀਆਂ ਦੇ ਹਮਲਿਆਂ ਤੋਂ ਡਰਦੇ ਪਠਾਂਣਾਂ ਨੂੰ ਹਾਰ ਆਏ ਸੀ ਉੱਥੇ ਫਤਿਹ ਦੇ ਝੰਡੇ ਕਿਸਨੇ ਝੁਲਾਏ ?? ਅਸੀਂ
ਦਰਾ-ਏ-ਖਹਿਬਰ ਨੂੰ ਹੁਣ ਤੱਕ ਦੇ ਇੱਤਿਹਾਸ ਵਿੱਚ ਕਿਸਨੇ ਡੱਕਿਆ ?ਅਸੀਂ,
ਅੰਗਰੇਜ਼ ਨੂੰ ਕਿਸਨੇ ਦਵੱਲਿਆ ?ਅਸੀਂ,
ਲਾਹਣਤੀਉ ਡੇਢ ਪ੍ਰਸੈਂਟ ਸਾਡੀ ਗਿਣਤੀ ਜੰਗ-ਏ-ਅਜ਼ਾਦੀ ਵਿੱਚ ਸਾਡੀਆਂ ਕੁਰਬਾਨੀਆਂ 87% ਅੱਧੀ ਤੋਂ ਵੱਧ ਕੌਮ ਇਸ ਦੇਸ਼ ਨੂੰ ਬਚਾਉਂਦੀ ਖ਼ਤਮ ਹੋ ਗਈ ਤੇ ਦੇਸ਼ ਭਗਤ ਤੁਸੀਂ ਅਤੇ ਦੇਸ਼ ਗਦਾਰ ਅਸੀਂ ?
ਗੱਲ ਕਰੀਏ 1857 ਦੇ ਗਦਰ ਦੀ ਜਿਸ ਨੂੰ ਤੁਸੀਂ ਦੇਸ਼ ਦੀ ਅਜ਼ਾਦੀ ਲਈ ਲੜੀ ਗਈ ਪਹਿਲੀ ਜੰਗ ਐਲਾਨਦੇ ਹੋ ਅਜ਼ਾਦੀ ਨਾਲ ਤਾਂ ਉਸਦਾ ਕੋਈ ਵਾਹ-ਵਾਸਤਾ ਹੀ ਨਹੀਂ ਇਹ ਤਾਂ ਮੇਰਠ ਛਾਉਣੀ ਤੋਂ ਧਰਮ ਦੇ ਨਾਮ ਤੇ ਭੜਕੀ ਇੱਕ ਚਿੰਗਾਰੀ ਸੀ ਹਿੰਦੂ ਭੜਕੇ ਕਿ ਬੰਦੂਕ ਦੇ ਰੌਂਦ ਨੂੰ ਗਊ ਦੀ ਚਰਬੀ ਲੱਗੀ ਹੁੰਦੀ ਹੈ ਮੁਸਲਮਾਨ ਤਾਂ ਭੜਕੇ ਕਿ ਰੌਂਦ ਨੂੰ ਸੂਰ ਦਾ ਮਾਸ ਲੱਗਿਆ ਹੁੰਦਾ ਹੈ ਧਰਮ ਦੇ ਨਾਮ ਤੇ ਹੋਇਆ ਹੁੜਦੰਗ ਅਜ਼ਾਦੀ ਦੀ ਲੜਾਈ ਕਿਵੇਂ ਬਣਿਆਂ ?
ਝਾਂਸੀ ਦੀ ਰਾਣੀ ਜਿਸ ਨੂੰ ਤੁਸੀਂ ਅਜ਼ਾਦੀ ਦੀ ਰਾਣੀ ਦੇ ਰੂਪ ਵਿੱਚ ਸਿੱਖਰਾਂ ਤੇ ਚਾਹੜਿਆ ਉਸਨੇ ਕਿਹੜੀ ਅਜ਼ਾਦੀ ਦੀ ਲੜਾਈ ਲੜੀ ਸੀ? ਉਸਦਾ ਪਤੀ ਸਿਰੇ ਦਾ ਸ਼ਰਾਬੀ ਤੇ ਜ਼ੁਲਮੀ ਰਾਜਾ ਸੀ ਉਸਦੇ ਮਰਨ ਤੇ ਝਾਂਸੀ ਤੇ ਲਕਸ਼ਮੀ ਬਾਈ ਰਾਜ਼ ਕਰਨ ਲੱਗੀ ਇਸਨੇ ਝਾਂਸੀ ਦੀ ਗਰੀਬ ਪ੍ਰਜ਼ਾ ਤੇ ਜ਼ੁਲਮ ਕੀਤੇ ਪ੍ਰਜ਼ਾ ਅੰਗਰੇਜ਼ ਕੋਲ ਜਾ ਫਰਿਆਦੀ ਹੋਈ ਅਤੇ ਅੰਗਰੇਜ਼ਾਂ ਨੇ ਝਾਂਸੀ ਤੇ ਕਬਜ਼ਾ ਕਰ ਲਿਆ।
ਇਸ ਤੋਂ ਬਾਅਦ ਇਸਨੇ ਤਿੰਨ ਚਿੱਠੀਆਂ ਅੰਗਰੇਜ਼ਾਂ ਨੂੰ ਲਿੱਖੀਆਂ ਪਹਿਲੀ ਵਿੱਚ ਇਸਨੇ ਲਿੱਖਿਆ ਕੇ ਮੈਨੂੰ ਦੋ ਲੱਖ ਰੁਪਈਏ ਮਹੀਨਾਂ ਪੈਨਸ਼ਨ ਲਾਈ ਜਾਵੇ ਅੰਗਰੇਜ਼ਾਂ ਨੇ ਇਹ ਕਹਿਕੇ ਨਾਂਹ ਕਰ ਦਿੱਤੀ ਕਿ ਬੀਬੀ ਜੇ ਤੇਰੇ ਔਲਾਦ ਹੁੰਦੀ ਤਾਂ ਪੈਨਸ਼ਨ ਲੱਗ ਸਕਦੀ ਸੀ ਤੇਰੇ ਕੋਈ ਬੱਚਾ ਨਹੀਂ ਇਸ ਕਰਕੇ ਤੈਨੂੰ ਪੈਨਸ਼ਨ ਨਹੀਂ ਲਾ ਸਕਦੇ ।
ਇਸਨੇ ਅਪਣੇ ਵਫਾਦਾਰਾਂ ਦੀ ਸਲਾਹ ਤੇ ਇੱਕ ਬੱਚਾ ਗੋਦ ਲੈ ਲਿਆ ਅਤੇ ਦੂਜ਼ੀ ਚਿੱਠੀ ਲਿੱਖੀ ਕਿ ਹੁਣ ਮੈਂ ਬੱਚਾ ਗੋਦ ਲੈ ਲਿਆ ਹੈ ਇਸ ਕਰਕੇ ਦਸ ਲੱਖ ਸਲਾਨਾ ਪੈਨਸ਼ਨ ਲਾਈ ਜਾਵੇ । ਅੰਗਰੇਜਾਂ ਜਵਾਬ ਦਿੱਤਾ ਕਿ ਜੇ ਰਾਜੇ ਦੇ ਜਿਉਂਦੇ ਗੋਦ ਲਿਆ ਹੁੰਦਾ ਪੈਨਸ਼ਨ ਲੱਗ ਸਕਦੀ ਸੀ ਹੁਣ ਨਹੀਂ । ਫੇਰ ਝਾਂਸੀ ਦੀ ਰਾਣੀ ਨੇ ਤੀਜ਼ੀ ਚਿੱਠੀ ਅੰਗਰੇਜ਼ਾਂ ਨੂੰ ਲਿੱਖੀ ਕਿ ਦੋ ਲੱਖ ਰੁਪਈਆ ਦੇ ਦਿਉ ਝਾਂਸੀ ਸਮੇਤ ਮੈਂ ਤੁਹਾਡੀ ਹੋਈ ਅਤੇ ਮੇਰੇ ਸਿਪਾਹੀ ਤੁਹਾਡੀ ਵਿਦਰੋਹੀਆਂ ਦੇ ਵਿੱਰੁਧ ਲੜਨ ਵਿੱਚ ਮਦੱਦ ਕਰਨਗੇ ( ਜਾਣੀ ਦੋ ਲੱਖ ਰੁਪਈਏ ਲਈ ਉਹ ਅੰਗਰੇਜ਼ਾਂ ਨਾਲ ਮਿਲਕੇ ਭਾਰਤੀ ਲੋਕਾਂ ਨੂੰ ਮਾਰਨ ਲਈ ਅਪਣੇ ਸਿਪਾਹੀ ਭੇਜ਼ਣ ਲਈ ਤਿਆਰ ਸੀ ) ਇਹ ਤਿੰਨੋ ਚਿੱਠੀਆਂ ਲੰਡਨ ਵਿੱਚ ਪਈਆਂ ਹਨ ।
ਬਾਕੀ ਨਾਇਕ ਤਾਂਤੀਆ ਤੋਪੇ ਅਤੇ ਨਾਨਾ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਇਹ ਸਾਰੇ ਬਦਕਾਰ ਜਾਲਮ ਬੰਦੇ ਸੀ ਜਿੰਨਾ ਦੇ ਰਾਜ਼ ਨਾਲੋਂ ਲੋਕ ਅੰਗਰੇਜਾਂ ਦੇ ਰਾਜ਼ ਵਿੱਚ ਕਈ ਗੁਣਾ ਜਿਆਦਾ ਸੁਖੀ ਸਨ ਉਹ ਗਰੀਬ ਲੋਕਾਂ ਕੋਲੋਂ ਲਗਾਨ ਗਲੀ ਦੇ ਗੁੰਡਿਆਂ ਵਾਂਗੂੰ ਵਸੂਲਦੇ ਰਹੇ ਉਹਨਾਂ ਕਿਹੜੀ ਅਜਾਦੀ ਦੀ ਲੜਾਈ ਲੜੀ ਸੀ ?
( ਵਰਨਣਯੋਗ ਹੈ ਜੇਤੂ ਜਰਨੈਲ ਸਰਦਾਰ ਸ਼ੇਰ ਸਿੰਘ ਸਪੁੱਤਰ ਮਹਾਨ ਸੂਰਮੇਂ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਜਿਸਨੇ ਰਾਮ ਨਗਰ ਅਤੇ ਚੇਲਿਆਂਵਾਲੀ ਦੇ ਮੈਦਾਨ ਅੰਦਰ ਅੰਗਰੇਜ਼ਾਂ ਦੀਆਂ ਵੱਖੀਆਂ ਦੇਹੜਕੇ ਰੱਖ ਦਿੱਤੀਆਂ ਸਨ ਜਿਸ ਕਾਰਨ ਗਵਰਨਰ ਜਨਰਲ ਹਿਊ ਗਫ਼ ਨੂੰ ਅਸਤੀਫਾ ਦੇਣਾ ਪਿਆ ਸੀ ਉਸ ਜਰਨੈਲ ਸ੍ਰ. ਸ਼ੇਰ ਸਿੰਘ ਅਟਾਰੀ ਨੂੰ ਬੰਦੀ ਬਣਾਕੇ ਇਲਾਹਾਬਾਦ ਦੇ ਕਿਲੇ ਵਿੱਚ ਰੱਖਿਆ ਗਿਆ ਸੀ ਅਤੇ ਇਲਾਹਾਬਾਦ ਤੇ ਨਾਨਾ ਸਾਹਿਬ ਦਾ ਕਬਜ਼ਾ ਸੀ )
ਇਹ ਕਿਹੜੀ ਅਜ਼ਾਦੀ ਲਈ ਲੜ ਰਹੇ ਸਨ ?
ਦੂਜੇ ਪਾਸੇ ਜੋ ਸੈਨਿਕ ਬਗਾਵਤ ਕਰ ਗਏ ਉਹਨਾਂ ਨੇ ਅਪਣਾ ਬਾਦਸ਼ਾਹ ਬਹਾਦਰ ਸ਼ਾਹ ਜਫਰ ਨੂੰ ਐਲਾਨਿਆਂ ਜਿਸ ਮੁਗਲ ਹਕੂਮਤ ਨਾਲ ਸਾਡੇ ਸਦੀਆਂ ਤੋਂ ਕ੍ਰਿਪਾਨਾਂ ਖੰਡੇ ਖੜਕਦੇ ਰਹੇ ਜਿਨਾਂ ਦੀ ਜੜ ਪੱਟਣ ਲਈ ਅਸੀਂ ਲੱਖਾਂ ਦੀ ਗਿਣਤੀ ਵਿੱਚ ਸ਼ਹਾਦਤਾਂ ਪਾਈਆਂ ਉਸ ਹਕੂਮਤ ਦੀ ਜੜ ਅਪਣੇ ਹੱਥੀਂ ਲਾਉਣ ਵਿੱਚ ਮਦੱਦ ਕਰਦੇ ਇਹ ਕਿਹੜੀ ਅਜਾਦੀ ਸੀ ?
ਅਸੀਂ ਤਾਂ ਅਜ਼ਾਦ ਸੀ ਖੁਸ਼ਹਾਲ ਸੀ ਸਾਡਾ ਅਪਣਾ ਵਿਸ਼ਾਲ ਰਾਜ਼ ਸੀ ਸ਼ੇਰੇ ਪੰਜਾਬ ਨੇ ਅੱਖਾਂ ਕੀ ਮੀਟੀਆਂ ਅੰਗਰੇਜਾਂ ਨਾਲ ਮਿਲਕੇ ਤੁਸੀਂ ਪੱਬਾਂ ਭਾਰ ਹੋ ਗਏ ਸਾਨੂੰ ਗੁਲਾਮ ਕਰਾਉਣ ਲਈ 1849 ਵਿੱਚ ਤੁਸੀਂ ਅੰਗਰੇਜਾਂ ਨਾਲ ਮਿਲਕੇ ਸਾਡੇ ਤੇ ਹਮਲਾ ਕੀਤਾ ਅਸੀਂ ਸੀਸ ਤਲੀ ਤੇ ਰੱਖਕੇ ਸ਼ੂਰਵੀਰਾਂ ਦੀ ਤਰਾਂ ਲੜੇ ਹੱਥਿਆਰਾਂ ਤੋਂ ਬਿਨਾਂ ਸ਼ੇਰਾਂ ਵਰਗੇ ਹੋਂਸਲਿਆਂ ਨਾਲ ਲੜੇ ਥੋਨੂੰ ਤੇ ਅੰਗਰੇਜ਼ ਨੂੰ ਭੰਨਿਆਂ ਜੰਗ ਜਿੱਤੀ ਅਤੇ ਜਿੱਤੀ ਜੰਗ ਤੁਹਾਡੇ ਵੱਡਿਆਂ ਵੱਲੋਂ ਕੀਤੀ ਗਦਾਰੀ ਕਰਕੇ ਹਾਰੇ ਲਾਲ, ਗੁਲਾਬ, ਧਿਆਂਨ ਕੌਣ ਸੀ ?
ਕੌਣ ਲੂਣ-ਹਰਾਮ ਸੀ ਖਾਲਸਾ ਰਾਜ਼ ਅੰਦਰ ?
ਤੁਸੀਂ ਅੰਗਰੇਜ਼ਾਂ ਦੀ ਸ਼ਹਿ ਤੇ ਸਾਡੀਆਂ ਜਾਇਦਾਦਾਂ ਲੁੱਟੀਆਂ ਘਰ ਘਾਟ ਸਾੜੇ ਹੱਦ ਦਰਜ਼ੇ ਦੇ ਘਟੀਆ ਕੁਕਰਮ ਕੀਤੇ ਇਸ ਦੇ ਗਵਾਹ ਮੁਸਲਮਾਨ ਇਤਿਹਾਸਕਾਰ ਅਤੇ ਅੰਗਰੇਜ਼ ਆਪ ਹਨ ਕਿਵੇਂ ਤੁਸੀਂ ਧੀਆਂ ਭੈਣਾ ਦੀ ਬੇਪਤੀ ਕੀਤੀ ਅਸੀਂ ਥੋਡੀਆਂ ਧੀਆਂ ਭੈਣਾ ਬਚਾਈਆਂ ਸੀ ਉਸਦਾ ਤੁਸੀਂ ਸਾਨੂੰ ਇਨਾਮ ਇਹ ਦਿੱਤਾ ?
1849 ਤੋਂ 1857 ਕਿੰਨੇ ਸਾਲ ਨੇ ? ਉਸ ਵੇਲੇ ਦਸ ਹਜ਼ਾਰ ਤੋਂ ਵੱਧ ਖਾਲਸਾ ਫੋਜ਼ ਜੇਲਾਂ ਵਿੱਚ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਜਵਾਨ ਲਾਪਤਾ ਸਿੱਖ ਜਰਨੈਲ ਕੈਦ ਸਨ ਸਿੰਘਾਂ ਦੇ ਘੋੜਿਆਂ ਤੇ ਚੜਨ ਤੱਕ ਦੀਆਂ ਪਾਬੰਦੀਆਂ ਸਨ । ਸਾਡੇ ਫੱਟ ਅੱਲੇ ਸੀ ਅਤੇ ਤੁਸੀਂ ਤਾਂ ਉਸ ਵੇਲੇ ਸਾਡੀ ਵੈਸੇ ਹੀ ਅੱਖ ਵਿੱਚ ਕੰਡੇ ਵਾਂਗ ਚੁੱਭਦੇ ਸੀ ਤੇ ਉੱਪਰੋਂ ਤੁਸੀਂ ਉਸ ਬਿਨ ਸਿਰ ਪੈਰ ਦੀ ਇਸ ਲੜਾਈ ਵਿੱਚ ਸਾਡਾ ਸਾਥ ਭਾਲਦੇ ਸੀ ?
ਤੁਸੀਂ ਸ਼ੁਕਰ ਕਰੋ ਅਸੀਂ ਤੁਹਾਡੇ ਜੁੱਤੀਆਂ ਨੀ ਮਾਰੀਆਂ ਤੁਹਾਡੇ ਇਸ ਝੂੱਠ ਦਾ ਜਵਾਬ ਦੇਣਾ ਜਰੂਰੀ ਹੈ ਤਾਂ ਕਿ ਦੁਨੀਆਂ ਜਾਣ ਸਕੇ 1857 ਦੇ ਝੂੱਠੇ ਗਦਰ ਦਾ ਸੱਚ ਕੀ ਹੈ ਮੈਂ ਅੱਜ ਹੀ ਰਾਤੋ ਰਾਤ ਕਿਤਾਬ ਲਿਖਾਂਗਾ । ਇਹ ਬੋਲਕੇ ਡਾ ਸਾਹਿਬ ਨੇ ਇਜ਼ਾਜਤ ਲਈ।
ਕਈ ਅਖੌਤੀ ਬੁੱਧੀਜੀਵੀ ਖਿਸਕ ਗਏ ਜਿੰਨਾ ਅਜੇ ਬੋਲਣਾ ਸੀ ਕਈ ਅਪਣਾ ਨਾਮ ਕਟਾ ਗਏ ਅਤੇ ਕਈ ਭਾਸ਼ਨ ਨੂੰ ਦੁਬਾਰਾ ਤੋਂ ਲਿੱਖਣ ਵਿੱਚ ਵਿਅਸਤ ਹੋ ਗਏ ।
ਸੱਚਮੁਚ ਡਾ. ਗੰਡਾ ਸਿੰਘ ਨੇ ਉਸੇ ਰਾਤ ਕਿਤਾਬ ਲਿੱਖੀ
THE INDIAN MUTINY OF 1857 AND THE SIKHS
ਇਹ ਇੱਕ ਇੱਤਿਹਾਸਕ ਸਚਾਈ ਹੈ 1857 ਦੇ ਘੁਸਮਸੋਲੇ ਵਿੱਚ ਸਿੱਖ ਰਾਜ਼ ਦੀਆਂ ਕੀਮਤੀ ਵਸਤਾਂ ਫਤਿਹਗੜ ਦੇ ਕਿਲੇ ਵਿੱਚੋਂ ਅਖੌਤੀ ਇੰਕਲਾਬੀਆਂ ਵੱਲੋਂ ਲੁੱਟੀਆਂ ਗਈਆਂ । ਇਸ ਲੁੱਟ-ਘਸੁੱਟ ਨੂੰ ਬੜੇ ਸ਼ਾਤਿਰਾਨਾਂ ਤਰੀਕੇ ਨਾਲ 1907 ਵਿੱਚ ਪਹਿਲੀ ਵਾਰ ਅਜਾਦੀ ਦੀ ਲੜਾਈ ਦਾ ਨਾਮ ਵੀ.ਡੀ ਸਾਵਰਕਰ ਨੇ ਇੱਕ ਲੇਖ ਦੇ ਜ਼ਰੀਏ ਦਿੱਤਾ ਅਤੇ ਫੇਰ ਕੀ ਸੀ ਹੋਰ ਤਾਂ ਪੱਲੇ ਹੈ ਕੁੱਛ ਨਹੀਂ ਸੀ ਝੂੱਠ ਕੁਫਰ ਦੀ ਪਾਲਿਸ਼ ਮਾਰਕੇ ਜ਼ੁਲਮੀਂ ਰਜਵਾੜਿਆਂ ਨੂੰ ਫਿਲਮੀਂ ਕਹਾਣੀ ਵਾਂਗ ਦੇਸ਼ ਭਗਤ ਜਾਣੀ ਹੀਰੋ ਬਣਾਕੇ ਪੇਸ਼ ਕੀਤਾ ਗਿਆ ।
ਸਿੱਖਾਂ ਦੀ ਮਾਨਸਿਕਤਾ ਨੂੰ ਦਬਾਕੇ ਰੱਖਣ ਲਈ ਉਹਨਾਂ ਨੂੰ ਵਿਲੇਨ ਬਣਾਕੇ ਪੇਸ਼ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ । ਕਈ ਸਿੱਖ ਵੀਰ ਵੀ ਇਸ ਝੂੱਠ ਨੂੰ ਸੱਚ ਮੰਨੀ ਬੈਠੇ ਹਨ ਕਿਉਕਿ ਪੜਾਈ ਸਾਨੂੰ ਉਹੋ ਪੜਾਈ ਜਾਂਦੀ ਹੈ ਜੋ ਉਹ ਚਾਹੁੰਦੇ ਹਨ ਅਪਣੀ ਤਰਫੋਂ ਅਸੀਂ ਕਦੇ ਅਪਣਾ ਇੱਤਿਹਾਸ ਪੜਨਾਂ ਹੀ ਨਹੀਂ ਚਾਹੁੰਦੇ ।
ਸ਼ਾਇਦ ਇਹੀ ਕਾਰਨ ਹੈ ਸਾਨੂੰ ਲੱਕਸ਼ਮੀ ਬਾਈ ਤਾਂ ਬਚਪਨ ਤੋਂ ਪਤਾ ਹੁੰਦਾ ਕੋਣ ਮਾਈ ਭਾਗ ਕੋਰ ਦਾ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਦੁਨੀਆਂ ਸਾਨੂੰ ਦੱਸਦੀ ਹੈ ਕਿ ਦੁਨੀਆਂ ਦੀਆਂ ਤਿੰਨ ਦਲੇਰ ਬੀਬੀਆਂ ਵਿੱਚ ਤੁਹਾਡੀ ਮਾਤਾ ਭਾਗ ਕੋਰ ਵੀ ਹੈ । ਇਸ ਝੂੱਠ ਦੀ ਕਹਾਣੀ ਨੇ ਗਦਰੀ ਬਾਬਿਆਂ, ਉੱਧਮ, ਸਰਾਭਿਆਂ, ਬੱਬਰ ਅਕਾਲੀਆਂ ਦੀਆਂ ਸ਼ਹਾਦਤਾਂ ਨੂੰ ਰੋਲਕੇ ਰੱਖ ਦਿੱਤਾ ਸ਼ਇਦ ਇਸੇ ਕਰਕੇ ਇਹ ਕਹਾਣੀ ਨੂੰ ਪ੍ਰੋਜ਼ੈਕਟ ਕੀਤਾ ਗਿਆ । ਦੇਸ਼ ਭਗਤੀ ਉਹ ਹੁੰਦੀ ਹੈ ਜਿਸ ਪਿੱਛੇ ਕੋਈ ਨਿੱਜ਼ੀ ਸਵਾਰਥ ਨਾ ਹੋਵੇ ਜਿਸ ਪਿੱਛੇ ਮੋਹ ਲਾਲਚ ਛੁੱਪੀ ਹੋਵੇ ਉਹ ਦੇਸ਼ ਭਗਤੀ ਨਹੀਂ ਹੁੰਦੀ । ਐਂ ਤਾਂ ਵੱਟ ਬੰਨੇ ਦੇ ਰੋਲੇ ਪਿੱਛੇ ਲੱਖਾਂ ਕਤਲ ਹੋਗੇ ॥

19/08/2023

ਇਕ ਔਰਤ ਦੀ ਕਮਾਈ ਤੇ ਮਰਦ ਦੀ ਕਮਾਈ ਵਿੱਚ ਫ਼ਰਕ।

ਸਰਦੂਲ ਗੜ ਦੇ ਕਿਸੇ ਪਿੰਡ ਚ ਲੋਕਾਂ ਦੇ ਸਹਿਯੋਗ ਨਾਲ ਹੜ ਮਾਰੀ ਜਮੀਨ ਪੱਧਰੀ ਕੀਤੀ ਜਾ ਰਹੀ ਸੀ ,, ਇਹ ਛੋਟਾ ਜਿਹਾ ਬੱਚਾ ਓਥੇ ਟੈਂਟ ਚ ਬੈਠੇ ਬੰਦੇ ...
14/08/2023

ਸਰਦੂਲ ਗੜ ਦੇ ਕਿਸੇ ਪਿੰਡ ਚ ਲੋਕਾਂ ਦੇ ਸਹਿਯੋਗ ਨਾਲ ਹੜ ਮਾਰੀ ਜਮੀਨ ਪੱਧਰੀ ਕੀਤੀ ਜਾ ਰਹੀ ਸੀ ,, ਇਹ ਛੋਟਾ ਜਿਹਾ ਬੱਚਾ ਓਥੇ ਟੈਂਟ ਚ ਬੈਠੇ ਬੰਦੇ ਕੋਲ ਆਇਆ ਤੇ ਕਹਿੰਦਾ ਅੰਕਲ ਤੁਸੀ 10/10ਕੀਲਿਆ ਵਾਲੇ ਬੰਦਿਆ ਦੀ ਜਮੀਨ ਪੱਧਰੀ ਕਰੀ ਜਾਂਦੇ ਹੋ ,ਮੇਰਾ ਸਿਰਫ ਇਕ ਕਿੱਲਾ ਆਹ ਸਾਹਮਣੇ ਪਿਆ ਇਹ ਵੀ ਪੱਧਰਾ ਕੇ ਦੇਵੋ ,, ਮੇਰਾ ਡੈਡੀ ਬੁਹਤ ਗਰੀਬ ਹੈ ਸਾਡੇ ਕੋਲੋ ਮਿੱਟੀ ਨਹੀਂ ਚਕ ਹੋਣੀ ,, ਇਸ ਬੱਚੇ ਦੇ ਹੱਥ ਨਾਲ ਖੇਤ ਵਲ ਕੀਤੇ ਇਕ ਇਸ਼ਾਰੇ ਤੇ 2ਦਰਜਨ ਤੋਂ ਵੱਧ ਟਰੈਕਟਰ ਇਸਦੇ ਖੇਤ ਵਲ ਓਸੇ ਵੇਲੇ ਘੁੰਮ ਗਏ ,, ਤੇ ਵੇਖਦੇ ਹੀ ਵੇਖਦੇ ਇਸ ਬੱਚੇ ਦਾ ਖੇਤ ਪੱਧਰਾ ਹੋ ਗਿਆ ,, ਇਹ ਬੱਚਾ ਰੱਬ ਦਾ ਰੂਪ ਸੀ ਜਿਸਨੇ ਆਪਣੇ ਪਿਤਾ ਦੇ ਦਰਦ ਨੂੰ ਸਮਝਿਆ ਤੇ ਉਸਦਾ ਹਲ ਕਰਵਾਇਆ,, ਪਰ ਓਥੇ ਮਦਦ ਕਰਨ ਲਈ ਬੈਠੇ ਬੰਦੇ ਵੀ ਕਿਸੇ ਰੱਬ ਤੋ ਘਟ ਨਹੀ ਜੌ ਗਰੀਬ ਕਿਸਾਨਾਂ ਦੇ ਗਲ ਵਿਚ ਪੈਣ ਵਾਲੇ ਰੱਸੇ ਲਾਹ ਰਹੇ ਤੇ ਓਹਨਾ ਦੇ ਘਰ ਦਾ ਚੁਲਾ ਬੁੱਝਣ ਨਹੀਂ ਦੇ ਰਹੇ ,, salute ਓਹਨਾ ਸਾਰੇ ਭਰਾਵਾਂ ਨੂੰ

ਜਾਂਦੀ ਵਾਰੀ ਕਲਗੀ ਲਾ ਦਿਓ ਵਾਂਗੂ ਸਿੰਘ ਦਲੀਪ ਦੇ ,ਪਰਤ ਨਾਂ ਸਕਿਆ ਦੇਸ਼ ਪੰਜਾਬ ਚ ਰਹਿਗੇ ਸੱਜਣ ਉਡੀਕ ਦੇ ।✍️ਬਰਗਾੜੀ
13/08/2023

ਜਾਂਦੀ ਵਾਰੀ ਕਲਗੀ ਲਾ ਦਿਓ ਵਾਂਗੂ ਸਿੰਘ ਦਲੀਪ ਦੇ ,
ਪਰਤ ਨਾਂ ਸਕਿਆ ਦੇਸ਼ ਪੰਜਾਬ ਚ ਰਹਿਗੇ ਸੱਜਣ ਉਡੀਕ ਦੇ ।
✍️ਬਰਗਾੜੀ

09/08/2023

07/08/2023

ਗੁਰਦਾਸਪੁਰ ਤੋ ਸ਼ੁਰੂ ਹੋਈ ਸੰਨੀ ਦਿਓਲ ਦੀ ਆਉਣ ਵਾਲੀ ਫਿਲਮ Gadar2 ਦੀ ਬਾਈਕਾਟ ਦੀ ਮੁਹਿੰਮ।
ਨੌਜੁਆਨ ਨੇ ਪੰਜਾਬ ਵਾਸੀਆਂ ਨੂੰ ਕੀਤੀ ਸਾਥ ਦੇਣ ਦੀ ਅਪੀਲ

ਇੱਕ। ਭਈਆ ਬਣਿਆ ਗੁਰਦਵਾਰੇ ਦਾ ਪ੍ਰਬੰਧਕ ਇਕ ਦਿਨ ਇਹੀ ਹਾਲ ਪੰਜਾਬ ਚ ਹੋਣਾ ...
07/08/2023

ਇੱਕ। ਭਈਆ ਬਣਿਆ ਗੁਰਦਵਾਰੇ ਦਾ ਪ੍ਰਬੰਧਕ ਇਕ ਦਿਨ ਇਹੀ ਹਾਲ ਪੰਜਾਬ ਚ ਹੋਣਾ ...

ਇਸ ਬੀਬੀ ਕੋਲ ਟਿਕਟੌਕ ਬਣਾਉਣ,ਜਿਮ ਜਾਣ ਦੀ ਵਿਹਲ ਤਾਂ ਹੈ ਪਰ ਲੰਗਰ ਵਿਚ ਸੇਵਾ ਕਰਨ ਦਾ ਸਮਾਂ ਨਹੀਂ, ਗੁਰੂ ਘਰ ਕੇਵਲ ਪਰੌਂਠੇ ਖਾਣ ਅਤੇ ਅਗਲੇ ਟਾਇਮ...
07/08/2023

ਇਸ ਬੀਬੀ ਕੋਲ ਟਿਕਟੌਕ ਬਣਾਉਣ,ਜਿਮ ਜਾਣ ਦੀ ਵਿਹਲ ਤਾਂ ਹੈ ਪਰ ਲੰਗਰ ਵਿਚ ਸੇਵਾ ਕਰਨ ਦਾ ਸਮਾਂ ਨਹੀਂ, ਗੁਰੂ ਘਰ ਕੇਵਲ ਪਰੌਂਠੇ ਖਾਣ ਅਤੇ ਅਗਲੇ ਟਾਇਮ ਲਈ ਨਾਲ ਲਿਜਾਣ ਲਈ ਹੀ ਨਹੀਂ ਆਈਦਾ, ਕਦੇ ਸੇਵਾ ਕਰਨ ਲਈ ਵੀ ਸਮਾਂ ਕੱਢੋ, ਫਿਰ ਵੀਡੀਓ ਬਣਾ ਕੇ ਭੰਡਣ ਦੀ ਲੋੜ ਨਹੀਂ ਪਵੇਗੀ।
ਸਲਿਊਟ ਹੈ ਉਹਨਾਂ ਮਾਤਵਾਂ, ਬਜ਼ੁਰਗਾਂ ਨੂੰ ਜਿਹੜੇ ਹਰ ਰੋਜ਼ ਸਵੇਰੇ ਢਾਈ ਵਜੇ ਉੱਠ ਕੇ ਬਿਨਾਂ ਤਨਖਾਹ ਤੋਂ ਨਿਸ਼ਕਾਮ ਸੇਵਾ ਕਰਕੇ ਟਿੱਕਟੌਕਰਾਂ ਲਈ ਪਰੌਂਠੇ ਚਾਹ ( ਬ੍ਰੇਕਫਾਸ਼ਟ ) ਤਿਆਰ ਕਰਦੇ ਹਨ ਅਤੇ ਟਿੱਕਟੌਕਰਾਂ ਦੇ ਝੂਠੇ ਭਾਂਡੇ ਮਾਂਜਦੇ ਹਨ,ਜੇ ਉਹ ਬਜ਼ੁਰਗ ਕਦੇ ਮੈਨੂੰ ਕੋਈ ਸਖਤੀ ਨਾਲ ਗੱਲ ਕਹਿ ਦੇਣਗੇ ਤਾਂ ਮੈਂ ਉਸਦੀ ਆੜ ਵਿੱਚ ਟਿੱਕਟੌਕ ਤੇ ਮਸ਼ਹੂਰ ਹੋਣ ਲਈ ਗੁਰਦੁਆਰਾ ਸਾਹਿਬ ਦਾ ਜਲੂਸ ਨਹੀਂ ਕੱਢਾਂਗਾ ।
ਬਾਕੀ ਮਾਪਿਆਂ ਨੂੰ ਬੇਨਤੀ ਹੈ ਕਿ ਜੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹੋ ਤਾਂ ਖਾਣਾ ਬਣਾਉਣਾ ਵੀ ਸਿਖਾ ਕੇ ਭੇਜੋ।

06/08/2023

ਹੜ੍ਹ ਪੀੜਤ ਇਲਾਕੇ ਦੇ ਕਿਸਾਨ ਵੀਰ ਜਾਇਜ਼ ਰੇਟ ਤੇ
ਪਨੀਰੀ (PR 126) ਲੈਣ ਲਈ ਸੰਪਰਕ ਕਰਨ
ਗੁਰਵਿੰਦਰ ਸਿੰਘ
81460 42100
70095 71214
ਵੀਡਿਉ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਓ ਜੀ

#ਝੋਨਾ #ਪਨੀਰੀ
ਲੱਖਾ ਸਿੰਘ ਸਿਧਾਣਾ Lakha Singh Sidhana

Pr 126 ਦੀ ਪਨੀਰੀ ਤਿਆਰ ਹੈ ਜੀ ਜਿਸ ਕਿਸਾਨ ਵੀਰ ਨੂੰ ਪਨੀਰੀ ਦੀ ਲੋੜ ਹੈ ਲਿਜਾ ਸਕਦਾ ਹੈ (ਫਰੀ ਸੇਵਾ) ਪਤਾ = ਜੋਸਨ ਫਾਰਮ ਐਂਡ ਕੋਲਡ ਸਟੋਰ (ਕੋਟਲ...
05/08/2023

Pr 126 ਦੀ ਪਨੀਰੀ ਤਿਆਰ ਹੈ ਜੀ ਜਿਸ ਕਿਸਾਨ ਵੀਰ ਨੂੰ ਪਨੀਰੀ ਦੀ ਲੋੜ ਹੈ ਲਿਜਾ ਸਕਦਾ ਹੈ (ਫਰੀ ਸੇਵਾ) ਪਤਾ = ਜੋਸਨ ਫਾਰਮ ਐਂਡ ਕੋਲਡ ਸਟੋਰ (ਕੋਟਲੀ ਵਾਲੇ) ,ਜਲੰਧਰ ,ਪਿੰਡ ਪੂੰਨੀਆ ਸਪੰਰਕ 9782068115. 9779002561.9878048105.9872663262

04/08/2023

Risk Factors Of Back Pain..........

👉आज ही मिलिए👈
👇
👉सिरसा का एकमात्र Chiropractor Center👈
B.S Health Care And Chiropractic Center

04/08/2023

Share kro jada thi jada

Keep   gys!
26/07/2023

Keep gys!

ਆਸਟ੍ਰੇਲੀਆ ਦੇ ਬਿ੍ਸਬੇਨ ਸ਼ਹਿਰ ਵਿਚ ਮੈਂਗੋ ਹਿੱਲ ਟਾਊਨ ਤੋਂ ਗੁਰਪ੍ਰੀਤ ਸਿੰਘ ਸਿੱਧੂ (ਦੌਧਰ) ਆਪਣੇ ਬੇਟੇ ਨਾਲ ਗਰੋਸਰੀ ਲੈ ਕੇ ਗੱਡੀ ‘ਚ ਘਰ ਪਰਤ ...
26/07/2023

ਆਸਟ੍ਰੇਲੀਆ ਦੇ ਬਿ੍ਸਬੇਨ ਸ਼ਹਿਰ ਵਿਚ ਮੈਂਗੋ ਹਿੱਲ ਟਾਊਨ ਤੋਂ ਗੁਰਪ੍ਰੀਤ ਸਿੰਘ ਸਿੱਧੂ (ਦੌਧਰ) ਆਪਣੇ ਬੇਟੇ ਨਾਲ ਗਰੋਸਰੀ ਲੈ ਕੇ ਗੱਡੀ ‘ਚ ਘਰ ਪਰਤ ਰਿਹਾ ਸੀ ਤਾਂ ਰਸਤੇ ਵਿਚ ਕਿਸੇ ਤਰਾਂ ਜ਼ਖਮੀ ਹੋਈ ਇਕ ਗੋਰੀ ਔਰਤ ਨੇ ਉਹਨਾਂ ਨੂੰ ਮੱਦਦ ਲਈ ਆਵਾਜ਼ ਦਿੱਤੀ।

ਉਸ ਔਰਤ ਦੇ ਮੱਥੇ 'ਤੇ ਸੱਟ ਲੱਗਣ ਕਾਰਨ ਖ਼ੂਨ ਵਹਿ ਰਿਹਾ ਸੀ। ਸਿੰਘ ਨੇ ਤੁਰੰਤ ਆਪਣੀ ਦਸਤਾਰ ਉਤਾਰ ਕੇ ਸੱਟ ਦੁਆਲੇ ਲਪੇਟ ਦਿੱਤੀ ਤਾਂ ਕਿ ਖੂਨ ਰੁਕ ਸਕੇ ਅਤੇ ਐਂਬੂਲੈਂਸ ਸੱਦ ਲਈ।

ਗੁਰਪ੍ਰੀਤ ਸਿੰਘ ਮੁਤਾਬਕ ਇੱਕ ਜ਼ਖ਼ਮੀ ਔਰਤ ਦੀ ਮੱਦਦ ਕਰਨ ਲਈ ਉਸਨੇ ਆਪਣੀ ਦਸਤਾਰ ਉਤਾਰ ਕੇ ਗੁਰੂ ਸਾਹਿਬਾਨਾਂ ਦੇ ਦੱਸੇ ਲੋੜਵੰਦ ਦੀ ਮਦਦ ਦੇ ਸਿਧਾਂਤ 'ਤੇ ਪਹਿਰਾ ਦਿੱਤਾ ਹੈ।

26/07/2023

ਪੰਜਾਬੀ ਗਾਇਕੀ ਦਾ ਬਾਬਾ ਬੋਹੜ ਅੱਜ ਏਸ ਜਹਾਨੋਂ ਤੁਰਗਿਆ ਵਾਹਿਗੁਰੂ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ ਵਿਛੜੀ ਰੂਹ ਨੂੰ

ਪੰਜਾਬੀ ਲੋਕ-ਗਾਇਕ ਸੁਰਿੰਦਰ ਛਿੰਦਾ ਨਹੀਂ ਰਹੇ, ਪਿਛਲੇ ਕੁਝ ਦਿਨਾਂ ਤੋਂ ਬਿਮਾਰੀ ਨਾਲ ਜੂਝ ਰਹੇ ਸੀ।

ਉਹਨਾਂ ਵਲੋਂ ਗਾਏ ਸੈਂਕੜੇ ਲੋਕ ਗੀਤ ਦਹਾਕਿਆਂ ਤੱਕ ਯਾਦ ਰਹਿਣਗੇ ਪਰਮਤਾਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ, ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

Punjabi folk singer Surinder Chinda has died, he had been struggling with illness for the past few days.

Hundreds of folk songs sung by him will be remembered for decades

May God rest the departed soul in His feet, give strength to the family.

25/07/2023

Dhanyawad veer bhout sonhi gl keti aa tuci .... waheguru mahar kre

ਬਰਨਾਲੇ ਜਿੱਲ੍ਹੇ ਦੇ ਪਿੰਡ ਵੱਡੀ ਖੇੜੀ ਦਾ ਇਹ ਅੱਲੜ ਉਮਰ ਦਾ ਨੌਜਵਾਨ ਮਹਿਜ ਹਲੇ 19 ਵੇ ਸਾਲ ਚ ਸੀ,ਅੱਜ ਚਿੱਟੇ ਦੀ ਭੇਟ ਚੜ ਗਿਆ, ਇਹੋ ਜੇ ਛੋਟੇ ਛ...
24/07/2023

ਬਰਨਾਲੇ ਜਿੱਲ੍ਹੇ ਦੇ ਪਿੰਡ ਵੱਡੀ ਖੇੜੀ ਦਾ ਇਹ ਅੱਲੜ ਉਮਰ ਦਾ ਨੌਜਵਾਨ ਮਹਿਜ ਹਲੇ 19 ਵੇ ਸਾਲ ਚ ਸੀ,ਅੱਜ ਚਿੱਟੇ ਦੀ ਭੇਟ ਚੜ ਗਿਆ, ਇਹੋ ਜੇ ਛੋਟੇ ਛੋਟੇ ਜਵਾਕਾ ਦਾ ਨਸ਼ੇ ਦੀ ਦਲਦਲ ਚ ਫਸਣਾ ਬਹੁਤ ਵੱਡੀ ਚਿੰਤਾ ਮਾਪਿਆ ਇਕਲੌਤਾ ਪੁੱਤ ਸੀ ਉਹਨਾ ਦਾ ਹਾਲ ਅੱਜ ਅੱਖਾ ਤੋ ਦੇਖਿਆ ਨਹੀ ਸੀ ਜਾ ਰਿਹਾ😔

Address


Alerts

Be the first to know and let us send you an email when Punjabi Junction posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Junction:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share