Sikh Post

Sikh Post Gurbani Vichar
(2)

28/09/2023

ਅੱਧੀ ਰਾਤ ਪੁਲਿਸ ਮੁਲਾਜ਼ਮਾਂ ਕੋਲੋਂ ਲੋਕਾਂ ਨੇ ਫੜ੍ਹਿਆ 2 ਕਿੱਲੋ ਚਿੱ/ਟਾ ਪੁਲਿਸ ਆਲਿਆਂ ਦੀ ਸਬਤੋਂ ਗੰਦੀ ਕਰਤੂਤ!,ਲੋਕਾਂ ਨੇ ਫੱੜ ਕੀਤਾ ਇਹ ਹਾਲ,ਪੰਜਾਬ ਦੇ ਨੌਜਵਾਨਾਂ ਤੇ ਵੀ ਨੀ ਆਇਆ ਤਰਸ,ਦੇਖੋ ਕਿਵੇਂ ਨੀਵੀਂ ਪਾਈ ਬੈਠੇ, ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜੇ, ਲੋਕਾਂ ਨੇ ਸੱਦ ਲਈ BSF

Live *ਹੁਕਮਨਾਮਾਂ ਕਥਾ  ਗੁ: ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਸਾਹਿਬ ਤੋਂ ਸ਼ੇਅਰ ਜ਼ਰੂਰ ਕਰੋ ਜੀ ਤਾਂ ਕੇ ਕੋਈ ਹੋਰ ਵੀ ਸੁਣ ਕੇ ਆਪਣਾ ਜੀਵਨ ...
28/09/2023

Live *ਹੁਕਮਨਾਮਾਂ ਕਥਾ ਗੁ: ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਸਾਹਿਬ ਤੋਂ ਸ਼ੇਅਰ ਜ਼ਰੂਰ ਕਰੋ ਜੀ ਤਾਂ ਕੇ ਕੋਈ ਹੋਰ ਵੀ ਸੁਣ ਕੇ ਆਪਣਾ ਜੀਵਨ ਸਫਲ ਕਰ ਸਕੇ* ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਦੱਬ ਕੇ ਨੋਟੀਫਿਕੇਸ਼ਨ ਫੋਲੋ ਕਰੋ ਜੀ।
Audio Toady Hukamnama Katha Manji Sahib Divan hall Amritsar Sahib to
https://youtube.com/?si=CpgKB39Mgux4igma

ਨੋਟ:~ ਵੀਡਿਓ ਲਿੰਕ ਸਿਰਫ 23 ਘੰਟੇ ਲਈ ਹੋਵੇਂਗਾ।
👆🏻👆🏻👆🏻👆🏻👆🏻👆🏻👆🏻👆🏻
Subscribe 🔔 Follow all Notification Click
YouTube ਤੇ ਕਥਾ ਸੁਣਨ channel Link :~ https://youtube.com/c/SikhPost1

*1 ਅਕਤੂਬਰ ਸ਼ਾਮ 6 ਵਜੇ ਤੋਂ ਸਹਿਜ ਪਾਠ ਦੀ ਦੀ ਲੜੀ ਸ਼ੁਰੂ ਕਰ ਕਰੇ ਹਾ ਆਪਣਾ ਨੰਬਰ ਨੋਟ ਕਰਵਾ ਦੇਵੋ ਜੀ ਜਦੋ 10 15 ਸਰੀਰ ਹੋ ਗਏ ਸ਼ੁਰੂ ਕਰ ਦੇਵਾਂਗੇ।ਜਿਨਾ ਸੰਗਤਾ ਨੇ ਗਰੁੱਪ ਜੋਇਨ ਕਰਨਾ ਹੋਵੇ ਹੇਠਾਂ ਦਿੱਤੇ ਨੰਬਰ ਤੇ ਮੈਸਜ ਕਰ ਸਕਦੇ ਹੋ*
ਸਹਿਜ ਪਾਠ ਕਥਾ ਵੀ ਲੜੀਵਾਰ ਸੁਰੂ ਹੈ,ਸਹਿਜ ਪਾਠ ਕਥਾ ਗਰੁੱਪ ਦੀ ਭੇਟਾ ਹੈ ਜੀ ਸੰਗਤ ਮਰਜੀ ਅਨੂਸਾਰ ਭੇਟਾ ਭੇਜ ਸਕਦੀਆਂ ਹਨ।
*ਗੁਰਬਾਣੀ ਵਿਚਾਰ ਗਰੁੱਪ* ਜਿਸ ਵਿਚ
ਸਿੱਖ ਇਤਿਹਾਸ,
ਗੁਰਬਾਣੀ ਵਿਚਾਰ
ਮਸਕੀਨ ਜੀ ਵਿਚਾਰ
ਸਿੱਖ ਇਤਿਹਾਸ ਸਾਖੀਆਂ
https://wa.me/qr/J5PEN5K7DT67J1
ਜੋਇਨ ਕਰਨ ਲਈ ਮੈਸਜ ਕਰੋ
+919855086990

*ਇਸ ਮੈਸਜ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ*

19/09/2023

Live Hukamnama katha Diwan Hall Manji Sahib Share Kro Ji

18/09/2023

Live Kirtan Darbar Sahib to Share Kro JI

03/07/2023

ਹੁਕਮਨਾਮਾ ਕਥਾ ਦੀਵਾਨ ਹਾਲ ਮੰਜੀ ਸਾਹਿਬ Subscribe Today Hukamnama Katha Manji Sahib 3 July 23

02/07/2023

ਹੁਕਮਨਾਮਾ ਕਥਾ ਦੀਵਾਨ ਹਾਲ ਮੰਜੀ ਸਾਹਿਬ Subscribe Today Hukamnama Katha Manji Sahib 2 July 23

16/06/2023

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਹਿਜ ਪਾਠ ਭਾਗ 37,ਅੰਗ 504 ਤੋਂ 517
Sehaj Path Sri Guru Granth Sahib Ji
Follow Dalveer Singh
ਸ਼ੇਅਰ ਜਰੂਰ ਕਰੋ
*ਹੋਰ ਵੀਡਿਓ ਦੇਖਣ ਲਈ ਯੂਟਿਊਬ ਚੈਨਲ ਸਬਕ੍ਰਾਈਬ bell Icon ਜ਼ਰੂਰ ਦੱਬ ਦੇਵੋ*
https://youtube.com/c/SikhPost1

16/06/2023

Sehaj Path Bhag 37 ang 504 to 517

SANDHYA VELE DA HUKUM NAMA SRI DARBAR SAHIB, SRI AMRITSAR, ANG-644, 12-DEC-2022🙏🙏🌸🌸🌸🌸🌸🙏🙏ਸਲੋਕੁ ਮਃ ੩ ॥ ਸਤਿਗੁਰ ਕੀ ਸੇਵਾ ਸਫਲੁ...
12/12/2022

SANDHYA VELE DA HUKUM NAMA SRI DARBAR SAHIB, SRI AMRITSAR,
ANG-644,

12-DEC-2022
🙏🙏🌸🌸🌸🌸🌸🙏🙏
ਸਲੋਕੁ ਮਃ ੩ ॥ ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥ ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥ ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ ॥ ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥ ਮਃ ੩ ॥ ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ ॥ ਤਿਸ ਨੋ ਸੁਖੁ ਸੁਪਨੈ ਨਹੀ ਦੁਖੇ ਦੁਖਿ ਵਿਹਾਇ ॥ ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ ॥ ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥ ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥ ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥ ਗੁਰ ਪਰਸਾਦੀ ਭਉ ਪਇਆ ਵਡਭਾਗਿ ਵਸਿਆ ਮਨਿ ਆਇ ॥ ਭੈ ਪਇਐ ਮਨੁ ਵਸਿ ਹੋਆ ਹਉਮੈ ਸਬਦਿ ਜਲਾਇ ॥ ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ ॥ ਸਤਿਗੁਰਿ ਮਿਲਿਐ ਨਾਉ ਪਾਇਆ ਨਾਨਕ ਸੁਖਿ ਸਮਾਇ ॥੨॥ ਪਉੜੀ ॥ ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥ ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥ ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥ ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥ ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ ॥੬॥

सलोकु मः ३ ॥ सतिगुर की सेवा सफलु है जे को करे चितु लाए ॥ मनि चिंदिआ फलु पावणा हउमै विचहु जाए ॥ बंधन तोड़ै मुकति होइ सचे रहै समाए ॥ इसु जग महि नामु अलभु है गुरमुखि वसै मनि आइ ॥ नानक जो गुरु सेवहि आपणा हउ तिन बलिहारै जाउ ॥१॥ मः ३ ॥ मनमुख मंनु अजितु है दूजै लगै जाए ॥ तिस नो सुखु सुपनै नही दुखे दुखि विहाए ॥ घरि घरि पड़ि पड़ि पंडित थके सिध समाधि लगाए ॥ इहु मनु वसि न आवई थके करम कमाए ॥ भेखधारी भेख करि थके अठिसठि तीरथ नाए ॥ मन की सार न जाणनी हउमै भरमि भुलाए ॥ गुर परसादी भउ पइआ वडभागि वसिआ मनि आए ॥ भै पइऐ मनु वसि होआ हउमै सबदि जलाए ॥ सचि रते से निरमले जोती जोति मिलाए ॥ सतिगुरि मिलिऐ नाउ पाइआ नानक सुखि समाए ॥२॥ पउड़ी ॥ एह भूपति राणे रंग दिन चारि सुहावणा ॥ एहु माइआ रंगु कसुम्भ खिन महि लहि जावणा ॥ चलदिआ नालि न चलै सिरि पाप लै जावणा ॥ जां पकड़ि चलाइआ कालि तां खरा डरावणा ॥ ओह वेला हथि न आवै फिरि पछुतावणा ॥६॥

Shalok, Third Mehl: Service to the True Guru is fruitful and rewarding, if one performs it with his mind focused on it. The fruits of the mind's desires are obtained, and egotism departs from within. His bonds are broken, and he is liberated; he remains absorbed in the True Lord. It is so difficult to obtain the Naam in this world; it comes to dwell in the mind of the Gurmukh. O Nanak, I am a sacrifice to one who serves his True Guru. ||1|| Third Mehl: The mind of the self-willed manmukh is so very stubborn; it is stuck in the love of duality.He does not find peace, even in dreams; he passes his life in misery and suffering. The Pandits have grown weary of going door to door, reading and reciting their scriptures; the Siddhas have gone into their trances of Samaadhi. This mind cannot be controlled; they are tired of performing religious rituals. The impersonators have grown weary of wearing false costumes, and bathing at the sixty-eight sacred shrines. They do not know the state of their own minds; they are deluded by doubt and egotism. By Guru's Grace, the Fear of God is obtained; by great good fortune, the Lord comes to abide in the mind. When the Fear of God comes, the mind is restrained, and through the Word of the Shabad, the ego is burnt away.
Those who are imbued with Truth are immaculate; their light merges in the Light. Meeting the True Guru, one obtains the Name; O Nanak, he is absorbed in peace. ||2|| Pauree: The pleasures of kings and emperors are pleasing, but they last for only a few days. These pleasures of Maya are like the color of the safflower, which wears off in a moment. They do not go with him when he departs; instead, he carries the load of sins upon his head. When death seizes him, and marches him away, then he looks absolutely hideous. That lost opportunity will not come into his hands again, and in the end, he regrets and repents. ||6||

ਪਦਅਰਥ: ਘਰਿ ਘਰਿ = ਘਰ ਘਰ ਵਿਚ। ਘਰਿ ਘਰਿ ਪੰਡਿਤ = ਘਰ ਘਰ ਵਿਚ ਪੰਡਿਤ, (ਭਾਵ) , ਅਨੇਕਾਂ ਪੰਡਿਤ। ਭੂਪਤਿ = ਰਾਜਾ। ਸਿਰਿ = ਸਿਰ ਤੇ।

ਅਰਥ: ਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ, ਤਾਂ ਸਤਿਗੁਰੂ ਦੀ (ਦੱਸੀ) ਸੇਵਾ ਜ਼ਰੂਰ ਫਲ ਲਾਂਦੀ ਹੈ; ਮਨ-ਇੱਛਿਆ ਫਲ ਮਿਲਦਾ ਹੈ, ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ; (ਗੁਰੂ ਦੀ ਦੱਸੀ ਕਾਰ ਮਾਇਆ ਦੇ) ਬੰਧਨਾਂ ਨੂੰ ਤੋੜਦੀ ਹੈ (ਬੰਧਨਾਂ ਤੋਂ) ਖ਼ਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ।ਇਸ ਸੰਸਾਰ ਵਿਚ ਹਰੀ ਦਾ ਨਾਮ ਦੁਰਲੱਭ ਹੈ, ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ; ਹੇ ਨਾਨਕ! ਆਖ-) ਮੈਂ ਸਦਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ।੧। ਮਨਮੁਖ ਦਾ ਮਨ ਉਸ ਦੇ ਕਾਬੂ ਤੋਂ ਬਾਹਰ ਹੈ, ਕਿਉਂਕਿ ਉਹ ਮਾਇਆ ਵਿਚ ਜਾ ਕੇ ਲੱਗਾ ਹੋਇਆ ਹੈ; (ਸਿੱਟਾ ਇਹ ਕਿ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ, (ਉਸ ਦੀ ਉਮਰ) ਸਦਾ ਦੁੱਖ ਵਿਚ ਹੀ ਗੁਜ਼ਰਦੀ ਹੈ। ਅਨੇਕਾਂ ਪੰਡਿਤ ਲੋਕ ਪੜ੍ਹ ਪੜ੍ਹ ਕੇ ਤੇ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ, ਕਈ ਕਰਮ ਕਰ ਕੇ ਥੱਕ ਗਏ ਹਨ; (ਪੜ੍ਹਨ ਨਾਲ ਤੇ ਸਮਾਧੀਆਂ ਨਾਲ) ਇਹ ਮਨ ਕਾਬੂ ਨਹੀਂ ਆਉਂਦਾ। ਭੇਖ ਕਰਨ ਵਾਲੇ ਮਨੁੱਖ (ਭਾਵ, ਸਾਧੂ ਲੋਕ) ਕਈ ਭੇਖ ਕਰ ਕੇ ਤੇ ਅਠਾਹਠ ਤੀਰਥਾਂ ਤੇ ਨ੍ਹਾ ਕੇ ਥੱਕ ਗਏ ਹਨ; ਹਉਮੈ ਤੇ ਭਰਮ ਵਿਚ ਭੁੱਲੇ ਹੋਇਆਂ ਨੂੰ ਮਨ ਦੀ ਸਾਰ ਨਹੀਂ ਆਈ।ਵੱਡੇ ਭਾਗ ਨਾਲ ਸਤਿਗੁਰੂ ਦੀ ਕਿਰਪਾ ਰਾਹੀਂ ਭਉ ਉਪਜਦਾ ਹੈ ਤੇ ਮਨ ਵਿਚ ਆ ਕੇ ਵੱਸਦਾ ਹੈ; (ਹਰੀ ਦਾ) ਭਉ ਉਪਜਿਆਂ ਹੀ, ਤੇ ਹਉਮੈ ਸਤਿਗੁਰੂ ਦੇ ਸ਼ਬਦ ਨਾਲ ਸਾੜ ਕੇ ਹੀ ਮਨ ਵੱਸ ਵਿਚ ਆਉਂਦਾ ਹੈ। ਜੋ ਮਨੁੱਖ ਜੋਤੀ-ਪ੍ਰਭੂ ਵਿਚ ਆਪਣੀ ਬ੍ਰਿਤੀ ਮਿਲਾ ਕੇ ਸੱਚੇ ਵਿਚ ਰੰਗੇ ਗਏ ਹਨ, ਉਹ ਨਿਰਮਲ ਹੋ ਗਏ ਹਨ; (ਪਰ) ਹੇ ਨਾਨਕ! ਸਤਿਗੁਰੂ ਦੇ ਮਿਲਿਆਂ ਹੀ ਨਾਮ ਮਿਲਦਾ ਹੈ ਤੇ ਸੁਖ ਵਿਚ ਸਮਾਈ ਹੁੰਦੀ ਹੈ।੨। ਰਾਜਿਆਂ ਤੇ ਰਾਣਿਆਂ ਦੇ ਇਹ ਰੰਗ ਚਾਰ ਦਿਨਾਂ (ਭਾਵ, ਥੋੜੇ ਚਿਰ) ਲਈ ਸੋਭਨੀਕ ਹੁੰਦੇ ਹਨ; ਮਾਇਆ ਦਾ ਇਹ ਰੰਗ ਕਸੁੰਭੇ ਦਾ ਰੰਗ ਹੈ (ਭਾਵ, ਕਸੁੰਭੇ ਵਾਂਗ ਛਿਨ-ਭੰਗੁਰ ਹੈ) , ਛਿਨ ਮਾਤ੍ਰ ਵਿਚ ਲਹਿ ਜਾਏਗਾ, (ਸੰਸਾਰ ਤੋਂ) ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ, (ਪਰ ਇਸ ਦੇ ਕਾਰਨ ਕੀਤੇ) ਪਾਪ ਆਪਣੇ ਸਿਰ ਤੇ ਲੈ ਜਾਈਦੇ ਹਨ। ਜਦੋਂ ਜਮ-ਕਾਲ ਨੇ ਫੜ ਕੇ ਅੱਗੇ ਲਾ ਲਿਆ, ਤਾਂ (ਜੀਵ) ਡਾਢਾ ਭੈ-ਭੀਤ ਹੁੰਦਾ ਹੈ; (ਮਨੁੱਖ-ਜਨਮ ਵਾਲਾ) ਉਹ ਸਮਾ ਫੇਰ ਮਿਲਦਾ ਨਹੀਂ, ਇਸ ਵਾਸਤੇ ਪਛੁਤਾਉਂਦਾ ਹੈ।੬।

अर्थ: जो कोई मनुष्य चिक्त लगा के सेवा करे, तो सतिगुरू की (बताई) सेवा जरूर फल लाती है; मन-इच्छित फल मिलता है, अहंकार मन में से दूर होता है; (गुरू की बताई हुई कार माया के) बँधनों को तोड़ती है (बँधनों से) खलासी हो जाती है और सच्चे हरी में मनुष्य समाया रहता है।इस संसार में हरी का नाम दुर्लभ है, सतिगुरू के सन्मुख मनुष्य के मन में आ के बसता है; हे नानक! (कह–) मैं सदके हूँ उनसे जो अपने सतिगुरू की बताई हुई कार करते हैं।1। मनमुख का मन उसके काबू से बाहर है, क्योंकि वह माया में जा लगा है; (नतीजा ये कि) उसे सपने में भी सुख नहीं मिलता, (उसकी उम्र) सदा दुख में ही गुजरती है। अनेकों पंडित लोग पढ़-पढ़ के और सिद्ध समाधियां लगा-लगा के थक गए है, कई कर्म करके थक गए हैं; (पढ़ने से और समाधियों से) ये मन काबू नहीं आता। भेख करने वाले मनुष्य (भाव, साधू लोग) कई भेष करके और अढ़सठ तीर्थों पर नहा के थक गए हैं; अहंकार व भ्रम में भूले हुओं को मन की सार नहीं आई। बड़े भाग्यों से सतिगुरू की कृपा से भउ उपजता है और मन में आ के बसता है; (हरी का) भय उपजते ही, और अहंकार सतिगुरू के शबद से जला के मन वश में आता है। जो मनुष्य ज्योति रूपी प्रभू में अपनी बिरती मिला के सच्चे में रंगे गए हैं, वे निर्मल हो गए हैं; (पर) हे नानक! सतिगुरू के मिलने से ही नाम मिलता है और सुख में समाई होती है।2। राजाओं और रानियों के ये रंग चार दिनों (अर्थात, थोड़े समय) तक ही शोभायमान रहते हैं; माया का ये रंग कुसंभ का रंग है (भाव, कुसंभ की तरह छण-भंगुर है), छिन-मात्र में उतर जाएगा, (संसार से) चलने के वक्त माया साथ नहीं जाती, (पर इसके कारण किए) पाप अपने सिर ले लिए जाते हैं। जब जम-काल ने पकड़ के आगे लगा लिया, तो (जीव) बहुत भय-भीत होता है; (मनुष्य-जन्म वाला) वह समय फिर नहीं मिलता, इसलिए पछताता है।6।
🙏🙏🌸🌸🌸🌸🌸🙏🙏
( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

21 ਅਕਤੂਬਰ ਜਨਮ ਦਿਹਾੜਾ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂਵਾਲੇ  ਸੰਤ ਕਰਤਾਰ ਸਿੰਘ ਜੀ ਦਾ ਜਨਮ  ਪਿੰਡ ਭੂਰੇ ਕੋਹਨੇ  ਜ਼ਿਲ੍ਹਾ ਅੰਮ੍ਰਿਤਸਰ ਦ...
21/10/2022

21 ਅਕਤੂਬਰ ਜਨਮ ਦਿਹਾੜਾ
ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂਵਾਲੇ

ਸੰਤ ਕਰਤਾਰ ਸਿੰਘ ਜੀ ਦਾ ਜਨਮ ਪਿੰਡ ਭੂਰੇ ਕੋਹਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਾਸੀ ਬਾਬਾ ਝੰਡਾ ਸਿੰਘ ਜੀ ਦੇ ਘਰ ਮਾਤਾ ਲਾਭ ਕੌਰ ਜੀ ਦੀ ਕੁੱਖੋਂ 1932 ਨੂੰ ਹੋਇਆ ਸੰਤਾਂ ਦੇ ਪੰਜ ਭੈਣ ਭਰਾ ਹੋਰ ਵੀ ਸੀ ਸਕੂਲ ਦੀ ਪੜ੍ਹਾਈ ਸਮੇਂ ਬਾਣੀ ਦੇ ਨਾਲ ਇੰਨਾ ਪਿਆਰ ਕਿ ਜਦੋਂ ਖੇਮਕਰਨ ਪੜ੍ਹਨ ਲੱਗੇ ਆਉਂਦਿਆਂ ਜਾਂਦਿਆਂ 25 ਪਾਠ ਜਪੁਜੀ ਸਾਹਿਬ ਕਰ ਲੈਦੀ ਸੀ 18 ਕ ਸਾਲ ਦੀ ਉਮਰੇ ਬੀਬੀ ਨਿਰੰਜਨ ਕੌਰ ਨਾਲ ਵਿਆਹ ਹੋਇਆ ਵੱਡੇ ਸੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਛੋਟਾ ਭਾਈ ਮਨਜੀਤ ਸਿੰਘ

ਪੜ੍ਹਾਈ ਪੂਰੀ ਕੀਤੀ ਤਾਂ ਪਟਵਾਰੀ ਦੀ ਨੌਕਰੀ ਮਿਲ ਗਈ ਬਾਣੀ ਦਾ ਅਭਿਆਸ ਜਾਰੀ ਰਿਹਾ ਫਿਰ ਪਿਤਾ ਜੀ ਦੀ ਆਗਿਆ ਨਾਲ ਦਮਦਮੀ ਟਕਸਾਲ ਦੇ 12ਵੇਂ ਮੁਖੀ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਥੇ ਚ ਰਲ ਗਏ ਖੰਡੇ ਬਾਟੇ ਦੀ ਪਾਹੁਲ ਪਹਿਲਾਂ ਲਈ ਸੀ ਕਈ ਸਾਲ ਜਥੇ ਚ ਰਹੇ ਗੁਰਮਤਿ ਦੀ ਵਿੱਦਿਆ ਪ੍ਰਾਪਤ ਕੀਤੀ ਸੇਵਾ ਕੀਤੀ ਸੰਤਾਂ ਦੇ ਅਕਾਲ ਚਲਾਣੇ ਤੋਂ ਬਾਅਦ 1969 ਨੂੰ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਬਣੇ ਮਹਿਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੀ ਨੀਂਹ ਰੱਖੀ ਨਾਲ ਕਈ ਕਮਰੇ ਬਣਾਏ ਜਿੱਥੇ ਵਿਦਿਆਰਥੀਆਂ ਨੂੰ ਬਾਣੀ ਸੰਥਿਅਾ ਕਥਾ ਕੀਰਤਨ ਵਿੱਦਿਆ ਦਿੱਤੀ ਜਾਂਦੀ ਸੀ ਅਾਪ ਵੀ ਬੜੀ ਦ੍ਰਿੜ੍ਹਤਾ ਦੇ ਨਾਲ ਸਿੱਖੀ ਦਾ ਪ੍ਰਚਾਰ ਕੀਤਾ ਇੱਕੇ ਦਿਨ ਚ ਕਈ ਪਿੰਡਾਂ ਚ ਕਥਾ ਕਰਦੇ ਅੰਮ੍ਰਿਤ ਸੰਚਾਰ ਦੇ ਜਥੇ ਭੇਜਦੇ ਹਜਾਰਾਂ ਨੂੰ ਗੁਰੂ ਕੇ ਜਹਾਜੇ ਚੜਾਇਅਾ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਵੱਡੇ ਵੱਡੇ ਲੀਡਰ ਦਾ ਬਾਹਰ ਨਿਕਲਣਾ ਵੀ ਔਖਾ ਸੀ ਉਦੋ ਸੰਤਾਂ ਨੇ ਸੈਂਤੀ ਨਗਰ ਕੀਰਤਨ ਕੱਢੇ ਇੰਦਰਾ ਗਾਂਧੀ ਦੇ ਮੂੰਹ ਤੇ ਕਹਿ ਦਿੱਤਾ ਸੀ ਜਿਨੇ ਸਰੀਰ ਦੇ ਰੋਮ ਅਾ ਬੀਬੀ ਏਨੇ ਜਨਮ ਲੈ ਕੇ ਸਿਰ ਵੱਢ ਕੇ ਗੁਰੂ ਚਰਨੀ ਰੱਖ ਦੇਵੇ ਗੁਰੂ ਤੇਗ ਬਹਾਦਰ ਸਾਹਿਬ ਦਾ ਦੇਣ ਨਹੀਂ ਦੇ ਸਕਦੀ ਏਡੇ ਨਿਰਭੈ ਸੀ ਨਰਕਧਾਰੀ ਪਖੰਡ ਦਾ ਗਰਜ ਕੇ ਵਿਰੋਧ ਕੀਤਾ ਸਿੱਖੀ ਨਾਲ ਪਿਆਰ ਇਨ੍ਹਾਂ ਕੇ ਜਦੋ ਐਕਸੀਡੈਂਟ ਹੋਇਆ ਡਾਕਟਰ ਨੇ ਕਿਹਾ ਜਾਨ ਬਚ ਸਕਦੀ ਅਪਰੇਸ਼ਨ ਹੋਊ ਕੇਸ ਕੱਟਣੇ ਪੈਣ ਸੰਤਾਂ ਨੇ ਕਿਹਾ ਮੈਂ ਤਾਂ ਹੋਕਾ ਦਿੰਦਾ ਰਿਹਾਂ
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ
ਸੋ ਕੇਸ ਨਹੀਂ ਕੱਟਣੇ ਜਾਨ ਨਹੀਂ ਬਚਦੀ ਕੋਈ ਗੱਲ

ਐਸੇ ਗੁਰੂ ਪਿਅਾਰੇ ਨਾਮਬਾਣੀ ਦੇ ਰਸੀਏ ਸੰਤ ਸਿਪਾਹੀ ਨਿਰਭੈ ਪ੍ਰਚਾਰਕ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਦੇ ਭਿੰਡਰਾਂਵਾਲੇ ਮਹਾਂਪੁਰਖਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ

ਨੋਟ ਕਿਤਾਬਾਂ ਚ ਸੰਤਾਂ ਦਾ ਜਨਮ ਅੱਸੂ ਸੁਦੀ ਪੰਜ ਦਾ ਲਿਖਿਆ ਪਰ ਕੈਲੰਡਰ ਚ ਅੱਜ ਦੀ ਤਰੀਕ ਦਿੱਤੀ ਤਾਂ ਕਰਕੇ ਪੋਸਟਰ ਅੱਜ ਪਾਈ
ਗੁਰੂ ਕਿਰਪਾ ਕਰੇ

ਭਾਈ ਮੱਖਣ ਸ਼ਾਹ ਲੁਬਾਣਾਲੁਬਾਣੇ ਕੌਣ ਸਨ ਇਹ ਨਾਮ ਕਿਵੇ ਮਸਹੂਰ ਹੋਇਆ ਜਿਹੜੇ ਵਪਾਰੀ ਲਵਣ ( ਲੂਣ ) ਦਾ ਵਪਾਰ ਕਰਦੇ ਸਨ ਇਹਨਾ ਨੂੰ ਹੌਲੀ ਹੌਲੀ ਲੋਕ ...
20/10/2022

ਭਾਈ ਮੱਖਣ ਸ਼ਾਹ ਲੁਬਾਣਾ

ਲੁਬਾਣੇ ਕੌਣ ਸਨ ਇਹ ਨਾਮ ਕਿਵੇ ਮਸਹੂਰ ਹੋਇਆ ਜਿਹੜੇ ਵਪਾਰੀ ਲਵਣ ( ਲੂਣ ) ਦਾ ਵਪਾਰ ਕਰਦੇ ਸਨ ਇਹਨਾ ਨੂੰ ਹੌਲੀ ਹੌਲੀ ਲੋਕ ਲੁਬਾਣੇ ਆਖਣ ਲੱਗ ਪਏ । ਇਹ ਲੁਬਾਣੇ ਤੋਮਰ ਰਾਜਪੂਤ ਸਨ ਇਹਨਾ ਤੋਮਰ ਰਾਜਪੂਤਾ ਨੇ 734 ਵਿੱਚ ਦਿੱਲੀ ਦਾ ਮੁੱਢ ਬੰਨਿਆ ਸੀ । ਗਵਾਲੀਅਰ ਦਾ ਮਜਬੂਤ ਕਿਲਾ ਵੀ ਤੋਮਰ ਰਾਜੇ ਨੇ ਬਣਵਾਇਆ ਸੀ ਬਾਅਦ ਵਿੱਚ ਤੋਮਰ ਰਾਜੇ ਮਾਨ ਸਿੰਘ ਨੇ ਗਵਾਲੀਅਰ ਦੇ ਕਿਲੇ ਵਿੱਚ ਆਪਣਾ ਮਹਿਲ ਬਣਵਾਇਆ ਸੀ । ਸਾਡੇ ਛੇਂਵੇ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਜਹਾਂਗੀਰ ਨੇ ਉਸੇ ਕਿਲੇ ਵਿੱਚ ਰੱਖਿਆ ਸੀ । ਤੋਮਰ ਰਾਜਪੂਤਾਂ ਦਾ ਘੱਗਰ ਦਰਿਆ ਤੋ ਚੰਬਲ ਦਰਿਆ ਦੇ ਵਿਚਕਾਰਲੇ ਇਲਾਕੇ ਵਿੱਚ ਰਾਜ ਸੀ ।
ਭਾਈ ਮੱਖਣ ਸ਼ਾਹ ਦਾ ਪਰਿਵਾਰ ਕਸ਼ਮੀਰ ਵਿਚ ਬਾਬਾ ਸਾਉਣ ਤੋਂ ਚਲਦਾ ਹੈ । ਉਸ ਦਾ ਪੁੱਤਰ ਸੀ ਬਹੋੜੂ ਤੇ ਬਹੋੜ ਦਾ ਬੰਨਾ ਜੀ , ਜਦੋ ਗੁਰੂ ਨਾਨਕ ਸਾਹਿਬ ਵੇਲੇ ਸਿੱਖੀ ਵਿਚ ਸ਼ਾਮਿਲ ਹੋਇਆ ਸੀ । ਬੰਨਾ ਦਾ ਪੁੱਤਰ ਅਰਥਾਂ ਤੇ ਅਰਥਾਂ ਦਾ ਪੁੱਤਰ ਦਾਸਾ ਸੀ । ਦਾਸਾ ਦਾ ਪੁੱਤਰ ਮੱਖਣ ਸ਼ਾਹ ਸੀ । ਉਸ ਅਗੋਂ ਤਿੰਨ ਪੁੱਤਰ ਸਨ : ਚੰਦੂ ਲਾਲ , ਲਾਲ ਚੰਦ ਤੇ ਕੁਸ਼ਾਲ ਚੰਦ । ਭਾਈ ਮੱਖਣ ਸ਼ਾਹ ਤੋਂ ਚੰਦੂ ਲਾਲ ਦਸਮ ਪਾਤਸ਼ਾਹ ਵੱਲੋਂ ਖੰਡੇ ਦਾ ਪਾਹੁਲ ਸ਼ੁਰੂ ਕਰਨ ( 1698 ) ਤੋਂ ਪਹਿਲਾਂ ਹੀ ਚੜਾਈ ਕਰ ਚੁਕੇ ਸਨ ਪਰ ਲਾਲ ਚੰਦ ਤੇ ਕੁਸ਼ਾਲ ਚੰਦ ਨੇ ਗੁਰੂ ਸਾਹਿਬ ਤੋਂ ਪਾਹੁਲ ਲਈ ਅਤੇ ਲਾਲ ਸਿੰਘ ਤੇ ਕੁਸ਼ਾਲ ਸਿੰਘ ਬਣ ਗਏ । ਇਨ੍ਹਾਂ ਵਿਚੋਂ ਲਾਲ ਸਿੰਘ ਦਾ ਖ਼ਾਨਦਾਨ ਅਜ ਵੀ ਚਲਦਾ ਹੈ । ਇਨ੍ਹਾਂ ਦਾ ਰਿਕਾਰਡ ਪਹੋਵਾ ਵਿਚ ਪੰਡਤ ਪੂਰਨ ਨੰਦ ( ਪੱਤਰ ਪੰਡਤ ਸ਼ਰਧਾ ਰਾਮ ) ਅਤੇ ਉਸ ਦੇ ਵਾਰਿਸਾਂ ਦੀਆਂ ਵਹੀਆਂ ਵਿਚ ਅਜ ਵੀ ਮੌਜੂਦ ਹੈ ।
ਪਹਿਲਾ ਆਪਾ ਭਾਈ ਮੱਖਣ ਸ਼ਾਹ ਦੇ ਪਰਿਵਾਰ ਦੀਆਂ ਪੀੜੀਆ ਤੇ ਇਕ ਝਾਤ ਮਾਰਦੇ ਹਾ ਜੀ ।

ਮੱਖਣ ਸ਼ਾਹ ਜੀ ਦੇ ਵੱਡੇ ਬਜ਼ੁਰਗ ਜੋ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਬਣੇ ਸਨ ਉਹਨਾ ਦਾ ਨਾਮ ਸੀ ਭਾਈ ਸਾਉਣ ਪੇਲੀਆ ਜੀ ਸਾਉਣ ਪੇਲੀਆ ਦੇ ਪੁੱਤਰ ਦਾ ਨਾਮ ਬਹੋੜੂ ਜੀ ਭਾਈ ਬਹੋੜੂ ਜੀ ਦੇ ਪੁੱਤਰ ਦਾ ਨਾਮ ਬੱਣਾ ਜੀ ਭਾਈ ਬੱਣਾ ਜੀ ਦੇ ਪੁੱਤਰ ਦਾ ਨਾਮ ਅਰਥਾ ਜੀ ਭਾਈ ਅਰਥਾ ਜੀ ਦੇ ਪੁੱਤਰ ਦਾ ਨਾਮ ਭਾਈ ਦਾਸਾ ਜੀ ਭਾਈ ਦਾਸਾ ਜੀ ਦੇ ਪੁੱਤਰ ਦਾ ਨਾਮ ਭਾਈ ਮੱਖਣ ਸ਼ਾਹ ਜੀ ਭਾਈ ਮੱਖਣ ਸ਼ਾਹ ਜੀ ਦੇ ਤਿੰਨ ਪੁੱਤਰ ਸਨ ਭਾਈ ਚੰਦੂ ਲਾਲ ਭਾਈ ਲਾਲ ਸਿੰਘ ਤੇ ਭਾਈ ਕੁਸ਼ਾਲ ਸਿੰਘ। ਭਾਈ ਲਾਲ ਸਿੰਘ ਜੀ ਦੇ ਫੇਰ ਤਿੰਨ ਪੁੱਤਰ ਹੋਏ ਕਿਸ਼ਨ ਸਿੰਘ , ਜੀਤ ਸਿੰਘ ਤੇ ਜੱਟ ਮੱਲ ਫੇਰ ਕਿਸ਼ਨ ਸਿੰਘ ਦੇ ਦੋ ਪੁੱਤਰ ਹੋਏ ਭਗਵਾਨ ਸਿੰਘ ਤੇ ਬਿਸ਼ਨ ਸਿੰਘ ਅਗੋ ਭਗਵਾਨ ਸਿੰਘ ਦੇ ਪੰਜ ਪੁੱਤਰ ਹੋਏ ਭਾਈ ਹਰਿਜਸ ਸਿੰਘ , ਨੌਧ ਸਿੰਘ , ਪਿਆਰ ਸਿੰਘ , ਕਪੂਰ ਸਿੰਘ ਤੇ ਭਗਤ ਸਿੰਘ। ਹਰਿਜਸ ਸਿੰਘ ਦੇ ਇਕ ਪੁੱਤਰ ਹੋਇਆ ਧਰਮ ਸਿੰਘ ਨੌਧ ਸਿੰਘ ਦੇ ਦੋ ਪੁੱਤਰ ਹੋਏ ਦੀਦਾਰ ਸਿੰਘ ਤੇ ਦਿਆਲ ਸਿੰਘ । ਪਿਆਰ ਸਿੰਘ ਦੇ ਇਕ ਪੁੱਤਰ ਹੋਇਆ ਜਿਸ ਦਾ ਨਾਮ ਭਾਗ ਸਿੰਘ ਰੱਖਿਆ ਕਪੂਰ ਸਿੰਘ ਦੇ ਦੋ ਪੁੱਤਰ ਹੋਏ ਦੇਵਾ ਸਿੰਘ ਤੇ ਚੰਦਾ ਸਿੰਘ ਅਗੋ ਦਿਆਲ ਸਿੰਘ ਦਾ ਇਕ ਪੁੱਤਰ ਹੋਇਆ ਜਿਸ ਦਾ ਨਾਮ ਵੀ ਦੇਵਾ ਸਿੰਘ ਰੱਖਿਆ ਗਿਆ। ਭਾਗ ਸਿੰਘ ਦੇ ਦੋ ਪੁੱਤਰ ਹੋਏ ਜੈ ਸਿੰਘ ਅਤਰ ਸਿੰਘ। ਪਹਿਲੇ ਦੇਵਾ ਸਿੰਘ ਦੇ ਪੰਜ ਪੁੱਤਰ ਹੋਏ ਬੀੜਾ ਸਿੰਘ, ਵਜੀਰ ਸਿੰਘ, ਅਮਰ ਸਿੰਘ, ਸ਼ਮੀਰ ਸਿੰਘ ਤੇ ਹਰਿਨਾਮ ਸਿੰਘ।
ਖਾਂਡਾ ਨਗਰ ਵਿਚ ਭਾਈ ਮੱਖਣ ਸ਼ਾਹ ਦੀ ਕੁਲ ਵਿਚੋਂ 400 ਘਰ ਰਹਿੰਦੇ ਸਨ ਜੋ 1947 ਵਿਚ ਉਥੋਂ ਉਜੜ ਕੇ ਕਠੂਆ ਜ਼ਿਲ੍ਹੇ ਦੇ ਪਿੰਡ ਬਰਨੌਟੀ ਵਿਚ ਆ ਵਸੇ ਸਨ । ਖਾਂਡਾਂ ਦੇ ਆਲੇ ਦੁਆਲੇ ਦੇ ਕਈ ਹੋਰ ਪਿੰਡਾਂ ਵਿਚ ਵੀ ' ਪੇਲੀਆ ' ਗੋਤ ਦੇ ਲੁਬਾਣੇ ਰਿਹਾ ਕਰਦੇ ਸਨ । ਮੱਖਣ ਸ਼ਾਹ ਪਰਿਵਾਰ ਵਿਚੋਂ ਇਕ ਘਰ ਮੁਜਫ਼ਰਾਬਾਦ ਤੋਂ ਉੱਤਰ ਵਲ , 16-17 ਕਿਲੋਮੀਟਰ ਦੂਰ , ਪਹਾੜੀ ਵਿਚ ਮੇਰੀ ਦੌਰਾ ਪਿੰਡ ਵਿਚ ਵੀ ਵਸਦਾ ਸੀ । ਇਹ ਸਾਰੇ ਪਰਿਵਾਰ ਕਿਤੇ ਵੀ ਹੋਣ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦਿਨ ਤੇ ਹਰ ਸਾਲ 19 ਜੂਨ ਨੂੰ ਖਾਂਡਾ ਪਿੰਡ ਵਿਚ ਇਕੱਠੇ ਹੋਇਆ ਕਰਦੇ ਸਨ । ਖਾਡਾਂ ਲਬਾਣਾ ਵਿਚ ਭਾਈ ਮੱਖਣ ਸ਼ਾਹ ( ਪੋਲੀਆ ਗੋਤ ) ਤੋਂ ਇਲਾਵਾ ਕਈ ਹੋਰ ਗੋਤਾਂ ਦੇ ਲੁਬਾਣੇ ਵੀ ਰਿਹਾ ਕਰਦੇ ਸਨ , ਇਨ੍ਹਾਂ ਵਿਚੋਂ ਮੁਖ ਇਹ ਸਨ : ਮਠਾਣੇ , ਪਟਵਾਲ , ਅਜਰੰਤ , ਗੁਜਰ , ਦਾਤਲੇ , ਬਾਮਣ , ਮਨੌਲੀ , ਉਜਲ ਵਗੈਰਾ । ਭਾਈ ਮੱਖਣ ਸ਼ਾਹ ਦੇ ਪਰਿਵਾਰ ਨੂੰ ਗੁਰੂ ਸਾਹਿਬਾਨ ਵਲੋਂ ਬੜੀਆਂ ਬਖ਼ਸ਼ਿਸ਼ਾਂ ਸਨ । ਇਸ ਕਰ ਕੇ ਇਨ੍ਹਾਂ ਨੂੰ " ਬਾਵੇ ' ਤੇ ' ਬਾਵੇਂ ਰਾਮਦਾਸ ' ਵੀ ਆਖਿਆ ਜਾਂਦਾ ਸੀ । ਭਾਈ ਮੱਖਣ ਸ਼ਾਹ ਨੂੰ ' ਨਾਇਕ ' ਵੀ ਕਿਹਾ ਜਾਂਦਾ ਹੈ , ਜਿਸ ਦਾ ਮਤਲਬ ਮੁਖੀ ਆਗੂ ਹੁੰਦਾ ਹੈ । ਮੱਖਣ ਸ਼ਾਹ , ਉਸ ਦਾ ਪਿਤਾ ਦਾਸਾ , ਉਸ ਦਾ ਪਿਤਾ ਅਰਥਾ , ਉਸ ਦਾ ਪਿਤਾ ਬੰਨਾ ਸਾਰੇ ਹੀ ਨਾਇਕ ਸਨ ਯਾਨਿ ਉਹ ਪੇਲੀਆ ਗੋਤ ਦੇ ਮੁਖੀ ਸਨ । ਲੁਬਾਣਾ ਬਹਾਦਰੀ ਦਾ ਅੱਜ ਬੜਾ ਵੱਡਾ ਫੈਲਾਅ ਹੈ । ਇਹ ਦੁਨੀਆਂ ਦੇ ਹਰ ਪਾਸੇ ਵਿਚ ਫੈਲੇ ਹੋਏ ਹਨ । ਲੁਬਾਣਾ ਬਰਾਦਰੀ ਦੀਆਂ ਮੁੱਖ 11 ਗੋਤਾਂ ਹਨ " ਕੁੰਡਲਾ ਤੇ ਸੰਦਲਾ , ਮੁਖ ਗੋਤਾਂ ਹਨ । ਇਹ ਗੋਤਾਂ ਅਗੋਂ ਫਿਰ ਮੂੰਹੀਆਂ ਵਿਚ ਵੰਡੀਆਂ ਹੋਈਆਂ ਹਨ ; ਕੁੰਡਲਾ - ਡਾਲਟਾ , ਬਰਿਆਣਾ , ਮੁਲਤਾਨ , ਮਥੁਨ , ਕਰਨੀਏ , ਲਲੀਏ , ਕੁਲਸਾਨੇ ਕਵਾਨੇ , ਹਿਸਬਮਾਨੇ , ਨਿਮਤੀਆਨੇ ।
ਨਜਰਾਨੇ , ਗੜੇ , ਮੂਸਲੇ , ਕੂਲੀਆ , ਦਰਦਲੀਆ , ਮੂਈਏ , ਸੰਸੀਆਨਾ , ਜੋਗੀਏ , ਦਾਰੀਵ , ਉਦਮਾਲੀਆ , ਖਬਰੀਹੇ , ਨਾਲੇ , ਜਾਲੇ ਝੰਡੇ , ਲੰਮੇ , ਕਰਮਾਨੀ , ਨੰਗਸੰਘੀਏ , ਬਰਵਾਲ , ਮਾਨੇਮੀ , ਬਾਲਾ । ਸੰਦਲਾ ਗੋਤ : ਅਜਰਾਵਤ , ਘੋਤਰਾ , ਮੜੀਆਨਾ , ਲਖਮਣ , ਲਿਖਤਿਆਨ , ਮੁੰਦਰ , ਬਹਾਦੁਰੀਏ , ਡੋਡੀਏ , ਫੱਟੇ ਖਾਨੀ , ਭਰੇ , ਲਮਧਾਰੀਏ , ਮੁਛੀਏ , ਮਾਨਾਂ , ਡੇਡ , ਉਹਜਾਰੇ , ਬਟਾਮਲੇ , ਕਗੜਕੇ , ਧੋਤਲ , ਸਾਦੀਆਨੀ , ਕਉਲੀਏ , ਬਾਸੋਨੀਏ , ਨਾਨੰਤ , ਮੱਖਣ ਕੇ , ਸੁੰਦਰਨੀ , ਤੀਤਾਰੀਏ , ਦੋਕੇ , ਚਿਤੜੇ , ਲਾਕਨ , ਜਾਗਲੀਏ ਤੇ ਰਾਈ ਕੇ । ਕੁੜੋਤ ਗੋਤ : ਪਾਂਡੋ , ਪੰਡਵਾਲੀਏ , ਧਰੀਮੀਏ , ਮਨੀਹਾਨੀ , ਖਾਂਡੀਏ , ਯੂਤਾਨੀ , ਗਾਡਰੀਏ , ਚਿੰਗਾਰੀਏ । ਬਾਸਕ ਗੋਤ : ਕਾਸ਼ਮੀ , ਖਸਰੀਏ , ਖੂਨ - ਖਸਰੀਏ , ਭਰਾਵੀਏ , ਹਰਦਾਸੀਏ , ਮਲਕੇ , ਮਖਣਵਾਲ , ਕਰਮੂਕੇ । ਕੌਂਡਲ ਗੋਤ : ਮਖਣ , ਭੈਂਸੀਏ , ਅਧਮੂਦੀਏ , ਮਲਈਏ ਕਉਲਫ਼ ਗੋੜ ; ਗੁਰਜਾਰ , ਗੁੱਜਰ , ਪੋਪਾਲੇ , ਬੇਰੀਏ , ਮੁਲਾਈਕੇ , ਪਟਵਾਰੀਕੇ , ਕੰਬੀਰੀਏ । ਪ੍ਰਾਸਲਾ ਗੋਤ : ਰਾਏ , ਭਾਈਕਾਰੇ , ਭੱਟੀ , ਪੰਧ , ਸੁਰਤੀਏ , ਗੇੜ ਕਛਪ ਗੋਤ : ਪਾਲ , ਪੋਲੀਏ , ਮਖਣ ਸ਼ਾਹੀਏ , ਚੰਪਾਰਨੀਏ , ਫੱਟੜੇ , ਰਾਜੇ ਭਾਲਕੇ , ਗੋਮਤ , ਸੋਨਕ ਵਸ਼ਿਸ਼ਟ ਗੋਤ : ਨਾਇਕ ਬ੍ਰਾਹਮਣ , ਕਮੀਨੀ , ਰਾਜੇ ਕੇ , ਗੁਲਬੀ , ਦਸੌਂਧੀਏ , ਨਾਇਕੀਏ ਬਿਸ਼ਪਤ ਗੋਤ : ਸਾਰਾਪਤੀ , ਨਾਨਾਕੀ , ਰਖਬਾਰੇ , ਦਸੰਧੀਆ , ਭਾਉ ਅਟਰੋਲੋ ਗੋਤ ; ਮੰਜਲੇ , ਟਾਂਕਰੇ , ਬੇਦੀਏ , ਗੋਕੇ , ਬੰਬੀਏ । . ( ਦਰਅਸਲ ਗੋਤਾਂ ਦੇ ਇਹ ਨਾਂ ਕਿਸੇ ਗੋਤ ਦੇ ਮੁਖੀ ਤੋਂ ਚੱਲੇ ਪਰਿਵਾਰ ਦੀਆਂ ਮੂੰਹੀਆਂ ਬਣ ਕੇ ਕਾਇਮ ਹੋ ਗਏ ਸਨ ਤੇ ਹੌਲੀ - ਹੌਲੀ ਉਹ ਪੂਰੀ ਗੋਤ ਵਜੋਂ ਜਾਣੇ ਜਾਣ ਲੱਗ ਪਏ ਸਨ )
ਲੁਬਾਣਿਆਂ ਦਾ ਸਿੱਖੀ ਨਾਲ ਜੁੜਨਾ ਜਦੋਂ ਗੁਰੂ ਨਾਨਕ ਸਾਹਿਬ ਕਸ਼ਮੀਰ ਵਿਚ ਗਏ ਤਾਂ ਉਨ੍ਹਾਂ ਨੇ ਦੋ ਜਣਿਆਂ ਨੂੰ ਸਿੱਖ ਮਿਸ਼ਨ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਸੀ । ਇਹ ਦੋ ਸਨ : ਮਟਨ ਦਾ ਭਾਈ ਬ੍ਰਹਮ ਦਾਸ ( ਭਾਈ ਕਿਰਪਾ ਰਾਮ ਸਿੰਘ ਦਤ ਦਾ ਪੜਦਾਦਾ ) ਅਤੇ ਨਾਇਕ ਬੰਨਾ ( ਲੁਬਾਣਿਆਂ ਦਾ ਨਾਇਕ ਮੁਖੀ ) । ਭਾਈ ਬ੍ਰਹਮਦਾਸ , ਜੋ ਪਾਂਡਿਆਂ ਵਿਚੋਂ ਸਭ ਤੋਂ ਵਧ ਵਿਦਵਾਨ ਪੰਡਤ ਸੀ , ਉਸ ਵੇਲੇ ਹਿੰਦੂਆਂ ਦੇ ਤੀਰਥ ਮਾਰਤੰਡ ਕੋਲ ਪਿੰਡ ਬੀਜ ਬਿਹਾੜਾ ( ਨੇੜੇ ਮਟਨ ) ਰਹਿੰਦਾ ਸੀ । ਨਾਇਕ ਬੰਨਾ ( ਪੁੱਤਰ ਨਾਇਕ ਸਾਵਣ ) ਪੌਲੀਆ ਗੋਤ ਦਾ ਲੁਬਾਣਾ ਰਾਜਪੂਤ ਇਕ ਬੜਾ ਵੱਡਾ ਵਣਜਾਰਾ ( ਬਣਜਾਰਾ ) ਯਾਨਿ ਵਪਾਰੀ ਸੀ । ਉਸ ਦਾ ਟਾਂਡਾ ( ਵਪਾਰਕ ਕਾਫ਼ਲਾ । ਉਸ ਵਲ ਦਖਣੀ ਏਸ਼ੀਆ ਦਾ ਸਭ ਤੋਂ ਵੱਡਾ ਟਾਂਡਾ ਸੀ । ਨਾਇਕ ਬਣਾ ਮੁਜ਼ਫਰਾਬਾਦ ਤੋਂ 28 ਕਿਲੋਮੀਟਰ ਦੂਰ ਖਾਂਡਾ ਨਗਰ ਦਾ ਰਹਿਣ ਵਾਲਾ ਸੀ । ਨਾਇਕ ਬੰਨਾ ਦੇ ਟਾਂਡਾ ਵਿਚ ਤਕਰੀਬਨ ਇਕ ਹਜ਼ਾਰ ਘੋੜੇ , ਊਠ , ਖੱਤਰ , ਬਲਦ ਤੇ ਹਾਥੀ ਸਨ , ਇਸ ਕਰ ਕੇ ਇਸ ਵੱਡੇ ਟਾਂਡੇ ਕਾਰਨ ਖਾਂਡਾ ਪਿੰਡ ਨੂੰ ' ਮੋਟਾ ਟਾਂਡਾ ' ਵੀ ਕਿਹਾ ਕਰਦੇ ਸਨ । ਦਰਅਸਲ ਖਾਂਡਾ ਦਾ ਨਾਂ ਵੀ ਇਨ੍ਹਾਂ ਦੇ ਟਾਂਡੇ ਕਾਰਨ ਹੀ ਬੱਝਿਆ ਸੀ । ਇਕ ਟਾਂਡੇ ਵਿਚ 10 ਖਾਂਝ ਹੁੰਦੇ ਹਨ ਤੇ ਹਰ ਖਾਂਡੂ ਵਿਚ 100 ਪਸ਼ੂ ਹੋਇਆ ਕਰਦੇ ਸਨ । 10 ਖਾਂਡੂ ਹੋਣ ਕਰ ਕੇ ਨਾਇਕ ਬਹੋੜੂ ਦੇ ਪੁੱਤਰ ਬੰਨੇ ਦਾ ਪਿੰਡ ਵੀ ਖਾਂਡੂ ਤੇ ਫਿਰ ਖਾਂਡਾ ਅਖਵਾਉਣ ਲਗ ਪਿਆ ਸੀ । - ਨਾਇਕ ਖੰਨਾ ਨੇ ਕਸ਼ਮੀਰ ਵਿਚ ਸਿੱਖੀ ਦੇ ਪ੍ਰਚਾਰ ਵਿਚ ਬੜਾ ਵੱਡਾ ਰੋਲ ਅਦਾ ਕੀਤਾ । ਆਪ ਨੇ ਇਹ ਪ੍ਰਚਾਰ ਸਿਰਫ਼ ਆਪਣੇ ਇਲਾਕੇ ਵਿਚ ਹੀ ਨਹੀਂ ਕੀਤਾ ਬਲਕਿ ਹਰ ਉਸ ਜਗ੍ਹਾ ਜਿੱਥੇ ਵੀ ਉਹ ਵਣਜ - ਵਪਾਰ ਦੇ ਸਿਲਸਿਲੇ ਵਿਚ ਗਏ , ਉਥੇ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਪੈਗ਼ਾਮ ਪਹੁੰਚਾਇਆ । ਭਾਈ ਬੰਨਾ ਦਾ ਕਾਫ਼ਲਾ ਯਾਰਕੰਦ , ਅਫ਼ਗਾਨਿਸਤਾਨ , ਕਸ਼ਮੀਰ , ਰਾਜਪੁਤਾਨਾ , ਗੁਜਰਾਤ ਹੀ ਨਹੀਂ ਬਲਕਿ ਦੱਖਣ ਵਿਚ ਸ੍ਰੀਲੰਕਾ ਤਕ ਵੀ ਜਾਇਆ ਕਰਦਾ ਸੀ । ਇਨ੍ਹਾਂ ਵਿਚੋਂ ਕਈ ਜਗਹ ਤੇ ਗੁਰੂ ਨਾਨਕ ਸਾਹਿਬ ਪਹਿਲਾਂ ਜਾ ਚੁਕੇ ਸਨ । ਇਸ ਕਰ ਕੇ ਉਸ ਇਲਾਕੇ ਦੀ ਸੰਗਤ ਵਿਚ ਭਾਈ ਧੰਨਾ ਹਾਜ਼ਿਰ ਹੋਇਆ ਕਰਦੇ ਸਨ । ਪਰ ਜਿੱਥੇ ਅਜੇ ਗੁਰੂ ਨਾਨਕ ਸਾਹਿਬ ਨਹੀਂ ਸਨ ਗਏ ਉੱਥੇ ਭਾਈ ਬੰਨਾ ਨੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦਾ ਪ੍ਰਚਾਰ ਕੀਤਾ । ਕੇ ਜਦੋਂ ਗੁਰੂ ਨਾਨਕ ਸਾਹਿਬ ਰਾਵੀ ਦਰਿਆ ਦੇ ਕੰਢੇ ਕਰਤਾਰਪੁਰ ਵਸਾ ਕੇ ਰਹਿਣ ਲਗ ਪਏ ਤਾਂ ਨਾਇਕ ਬੰਨਾ ਅਕਸਰ ਉਨ੍ਹਾਂ ਦੇ ਦਰਸ਼ਨਾਂ ਨੂੰ ਜਾਇਆ ਕਰਦਾ ਸੀ ਤੇ ਲੰਗਰ ਵਿਚ ਵਧ ਚੜ੍ਹ ਕੇ ਹਿੱਸਾ ਪਾਇਆ ਕਰਦਾ ਸੀ । ਵੱਖ ਵੱਖ ਇਲਾਕਿਆਂ ' ਚੋਂ ਲਿਆਂਦ ਫਲਾਂ ਤੇ ਮੇਵਿਆਂ ਨੂੰ ਉਹ ਗੁਰੂ ਸਾਹਿਬ ਦੀ ਭੇਟਾ ਕਰਿਆ ਕਰਦਾ ਸੀ । ਗੁਰੂ ਅੰਗਦ ਸਾਹਿਬ ਵੇਲੇ ਉਹ ਖਡੂਰ ਸਾਹਿਬ ਵੀ ਜਾਂਦਾ ਰਿਹਾ ਸੀ । ਹੁਣ ਨਾਇਕ ਬੰਨਾਂ ਦੇ ਨਾਲ ਉਸ ਦਾ ਬੇਟਾ ਅਰਥਾ ਵੀ ਜਾਣ ਲਗ ਪਿਆ ਸੀ । ਨਾਇਕ ਖੰਨਾ ਅਤੇ ਅਰਥਾ ਜਦੋਂ ਵੀ ਦੱਖਣ ਵਲ ਜਾਂਦੇ ਸਨ ਤਾਂ ਉਹ ਗੋਇੰਦਵਾਲ ਤੋਂ ਬਿਆਸ ਦਰਿਆ ਦਾ ਪੱਤਣ ਪਾਰ ਕਰਿਆ ਕਰਦੇ ਸਨ । ਖਡੂਰ ਗੋਇੰਦਵਾਲ ਤੋਂ ਸਿਰਫ਼ ਕੁਝ ਕਿਲੋਮੀਟਰ ਦੂਰ ਸੀ , ਇਸ ਕਰ ਕੇ ਉਹ ਦਰਿਆ ਪਾਰ ਕਰਨ ਤੋਂ ਪਹਿਲਾਂ ਵੀ ਅਤੇ ਵਾਪਸੀ ' ਤੇ ਵੀ ਹਮੇਸ਼ਾ ਖਡੂਰ ਸਾਹਿਬ ਜਾਇਆ ਕਰਦੇ ਸਨ । ਉਨ੍ਹਾਂ ਦਾ ਇਹ ਸਿਲਸਿਲਾ ਗੁਰੂ ਅਮਰ ਦਾਸ ਸਾਹਿਬ ਵੇਲੇ ਵੀ ਜਾਰੀ ਰਿਹਾ । ਜਦੋਂ ਚੌਥੇ ਗੁਰੂ ਗੁਰੂ ਰਾਮ ਦਾਸ ਜੀ ਨੇ ' ਗੁਰੂ ਦਾ ਚੱਕ ' ( ਅੰਮ੍ਰਿਤਸਰ ) ਵਸਾਇਆ ਤਾਂ ਨਾਇਕ ਬੰਨਾ ਚੜ੍ਹਾਈ ਕਰ ਚੁੱਕੇ ਸਨ । ਹੁਣ ਉਨ੍ਹਾਂ ਦੀ ਥਾਂ ' ਤੇ ਨਾਇਕ ਅਰਥਾ ' ਗੁਰੂ ਕੇ ਚੁੱਕ ' ਆਉਂਦਾ ਰਹਿੰਦਾ ਸੀ । ਇਸ ਵੇਲੇ ਤਕ ਉਨ੍ਹਾਂ ਦਾ ਵਣਜ ਬੜਾ ਫੈਲ ਚੁੱਕਾ ਸੀ । ਉਹ ਯਾਰਕੰਦ ਤੋਂ ਦੱਖਣ ( ਸਮੁੰਦਰ ) ਤਕ ਵਪਾਰ ਕਰਦਾ ਰਹਿੰਦਾ ਸੀ । ਉਹ ਦੱਖਣ ਵਿਚ ਮੇਵੇ ਅਤੇ ਲੂਣ ਲਿਜਾਇਆ ਕਰਦੇ ਸਨ ਅਤੇ ਦੱਖਣ ਤੋਂ ਮਸਾਲੇ , ਮੇਵੇ ਤੇ ਕਪੜਾ ਲਿਜਾਇਆ ਕਰਦੇ ਸਨ । ਇੰਞ ਹੀ ਉਹ ਇਰਾਨ ਤੋਂ ਮੇਵੇ ਤੇ ਯਾਰਕੰਦ ਤੋਂ ਰੇਸ਼ਮੀ ਕਪੜਾ ਵੀ ਲਿਆਇਆ ਕਰਦੇ ਸਨ । ਨਾਇਕ ਅਰਥਾਂ ਗੋਇੰਦਵਾਲ ਤੋਂ ਪੱਤਣ ਪਾਰ ਕਰ ਕੇ ਗੁਰੂ ਦਾ ਚਕ ਆ ਕੇ ਗੁਰੂ ਸਾਹਿਬ ਨੂੰ ਹੋਰ ਸਾਮਾਨ ਦੇ ਨਾਲ - ਨਾਲ ਸੋਨੇ ਦੀਆਂ 100 ਮੁਹਰਾਂ ਵੀ ਭੇਟਾ ਕਰਿਆ ਕਰਦੇ ਸਨ । ਨਾਇਕ ਅਰਥਾ ਅਤੇ ਉਸ ਦੇ ਬੇਟੇ ਦਾਸਾ ਨੇ ‘ ਗੁਰੂ ਕਾ ਚਕ ’ ਜੋ ਅੱਜ ਅੰਮ੍ਰਿਤਸਰ ਸਾਹਿਬ ਕਰਕੇ ਮਸਹੂਰ ਹੈ ਦਾ ਸਰੋਵਰ ਬਣਾਉਣ ਦੀ ਕਾਰ ਸੇਵਾ ਵਿਚ ਵੀ ਹਿੱਸਾ ਪਾਇਆ ਅਤੇ ਮਗਰੋਂ ਦਰਬਾਰ ਸਾਹਿਬ ਦੀ ਉਸਾਰੀ ਵਿਚ ਵੀ ਅਹਿਮ ਰੋਲ ਅਦਾ ਕੀਤਾ ।
ਅਪ੍ਰੈਲ 1620 ਵਿਚ ਗੁਰੂ ਹਰਿਗੋਬਿੰਦ ਸਾਹਿਬ ਬਾਦਸ਼ਾਹ ਜਹਾਂਗੀਰ ਨਾਲ ਕਸ਼ਮੀਰ ਦੇ ਦੌਰੇ ' ਤੇ ਆਏ । 10 ਅਪ੍ਰੈਲ 1620 ਦੇ ਦਿਨ ਗੁਰੂ ਸਾਹਿਬ ਬਾਰਾਮੂਲਾ ਪੁੱਜੇ ਸਨ । ਆਪ ਬਾਰਾਮੂਲਾ ਤੋਂ 12 ਕਿਲੋਮੀਟਰ ਦੂਰ ਪਿੰਡ ਪੀਰਨੀਆਂ ਵੀ ਠਹਿਰੇ ਸਨ । ਇੱਥੋਂ ਆਪ 30-32 ਕਿਲੋਮੀਟਰ ਦੂਰ ਪ੍ਰਾਣ ਪੀਲਾ ਉੜੀ ਪਿੰਡ ਪੁੱਜੇ ਤੇ ਫਿਰ ਏਨੀ ਦੂਰੀ ' ਤੇ ਹੈਮਟ ਪਿੰਡ ਗਏ । ਇਸ ਮਗਰੋਂ ਆਪ 10 ਕਿਲੋਮੀਟਰ ਦੂਰ ਕਰਾਈਂ ਨਗਰ ਗਏ ( ਹੁਣ ਇਹ ਪਾਕਿਸਤਾਨ ਦੇ ਕਬਜ਼ੇ ਵਿਚ ਹੈ । ਇਥੋਂ 16 ਕਿਲੋਮੀਟਰ ਦੂਰ ਖਾਂਡਾ ਪਿੰਡ ਹੈ । ਖਾਂਡਾ ਤੋਂ ਨਫ਼ੀ ਸਿਰਫ 30 ਕਿਲੋਮੀਟਰ ਦੂਰ ਹੈ । ਖਾਂਡਾ ਨੂੰ ' ਖਾਂਡਾ ਲੁਬਾਣਾ ' ਵੀ ਕਹਿੰਦੇ ਹਨ ਤੇ ' ਖਾਂਡਾ ਮੱਖਣ ਸ਼ਾਹ ਵੀ । ਉਦੋਂ ਇਸ ਪਿੰਡ ਵਿਚ ਸਿਰਫ਼ ਪੋਲੀਆ ਲੁਬਾਣੇ ਹੀ ਰਹਿੰਦੇ ਸਨ । ਇਹ ਕਸਬਾ ਮੁਜ਼ਫਰਾਬਾਦ ਤੋਂ 28-29 ਕਿਲੋਮੀਟਰ ਪੂਰਬ ਵਲ ਹੈ ਅਤੇ ਦਰਿਆ ਜਿਹਲਮ ਦੇ ਸੱਜੇ ਕੰਢੇ ਤੋਂ ਸਿਰਫ਼ 250 ਗਜ਼ ਦੂਰ ਹੈ । ( ਹੁਣ ਖਾਂਡਾ ਪਿੰਡ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿਚ ਹੈ ) । ਜਦੋਂ ਗੁਰੂ ਹਰਿਗੋਬਿੰਦ ਸਾਹਿਬ ਖਾਂਡਾ ਵਿਚ ਗਏ ਤਾਂ ਨਾਇਕ ਅਰਥਾ ਦੀ ਉਮਰ ਬਹੁਤ ਵਡੇਰੀ ਹੋ ਚੁੱਕੀ ਸੀ ਤੇ ਉਨ੍ਹਾਂ ਦਾ ਬੇਟਾ ਦਾਸਾ ਤੇ ਪੋਤਾ ਮੱਖਣ ਸ਼ਾਹ ( ਜੋ ਅਜੇ ਨਿੱਕਾ ਜਿਹਾ ਸੀ ) ਨੇ ਗੁਰੂ ਸਾਹਿਬ ਤਹਿ - ਦਿਲੋਂ ਸੇਵਾ ਕੀਤੀ । ਗੁਰੂ ਹਰਿਗੋਬਿੰਦ ਸਾਹਿਬ ਕਈ ਦਿਨ ਪਿੰਡ ਖਾਂਡਾ ਵਿਚ ਨਾਇਕ ਦਾਸਾ ਤੇ ਮੱਖਣ ਸ਼ਾਹ ਦੇ ਘਰ ਵਿਚ ਰਹੇ ਅਤੇ ਦੀਵਾਨ ਸਜਾਂਦੇ ਰਹੇ । ਇਸ ਦੌਰਾਨ ਸਾਰਾ ਇਲਾਕਾ ਸਿੱਖੀ ਵਿਚ ਸ਼ਾਮਲ ਹੋ ਗਿਆ ( ਮਗਰੋਂ ਬਹੁਤ ਸਾਰੇ ਕਸ਼ਮੀਰੀ ਰਾਜਪੂਤ ਅਤੇ ਬ੍ਰਾਹਮਣ ਨੌਜਵਾਨ ਗੁਰੂ ਸਾਹਿਬ ਦੀ ਫ਼ੌਜ ਵਿਚ ਭਰਤੀ ਹੋਣ ਵਾਸਤੇ ਅੰਮ੍ਰਿਤਸਰ ਸਾਹਿਬ ਆਏ ਸਨ । ਨਾਇਕ ਦਾਸਾ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਹੈੱਡਕੁਆਟਰ ਖਾਂਡਾ ਪਿੰਡ ਵਿਚ ਹੀ ਬਣਾ ਲੈਣ । ਗੁਰੂ ਸਾਹਿਬ ਨੇ ਉਨ੍ਹਾਂ ਨੂੰ ਦੱਸਿਆ ਕਿ ਸਾਰੀਆਂ ਸੰਗਤਾਂ ਵਾਸਤੇ ਕਸ਼ਮੀਰ ਪਹੁੰਚਣਾ ਮੁਸ਼ਕਿਲ ਹੋ ਜਾਵੇਗਾ । ਉਂਜ ਮੈਂ ਫੇਰ ਵੀ ਕਸ਼ਮੀਰ ਆਉਂਦਾ ਰਹਾਂਗਾ । ਨਾਇਕ ਦਾਸਾ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿਚ ਇਕ ਆਲੀਸ਼ਾਨ ਮੰਜੀ ਸਾਹਿਬ ਬਣਾਇਆ ਜੋ ਮਗਰੋਂ ਇਕ ਵੱਡਾ ਗੁਰਦੁਆਰਾ ਬਣ ਗਿਆ । 1947 ਤਕ ਹਜ਼ਾਰਾਂ ਲੁਬਾਣਾ ਪਰਿਵਾਰ ਅਤੇ ਹੋਰ ਸਿੱਖ ਸੰਗਤਾਂ ਖਾਡਾਂ ਵਿਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ । ਨਾਇਕ ਦਾਸਾ ਤੇ ਨੌਜਵਾਨ ਮੱਖਣ ਸ਼ਾਹ ਛੇਵੇਂ ਪਾਤਿਸ਼ਾਹ ਦੇ ਦਰਸ਼ਨਾਂ ਵਾਸਤੇ ਅਕਸਰ ਕੀਰਤਪੁਰ ਜਾਂਦੇ ਰਹਿੰਦੇ ਸਨ । ਜਿਹਾ ਕਿ ਪਹਿਲਾਂ ਜ਼ਿਕਰ ਕੀਤਾ ਹੈ ਕਿ ਉਹ ਹਰ ਸਾਲ 100 ਮੁਹਰਾਂ ਗੁਰੂ ਸਾਹਿਬ ਨੂੰ ਭੇਟ ਕਰਦੇ ਰਹਿੰਦੇ ਸਨ ।
1644 ਵਿਚ ਗੁਰੂ ਹਰਿਗੋਬਿੰਦ ਸਾਹਿਬ ਜੋਤੀ - ਜੋਤਿ ਸਮਾ ਗਏ ਅਤੇ ਗੁਰੂ ਹਰਿਰਾਇ ਸਾਹਿਬ ਨੂੰ ਗੁਰਗੱਦੀ ਸੌਂਪ ਗਏ । ਇਸ ਸਮੇਂ ਦੌਰਾਨ ਨਾਇਕ ਦਾਸਾ ਬਜ਼ੁਰਗ ਹੋ ਚੁੱਕੇ ਸਨ ਪਰ ਨਾਇਕ ਮੱਖਣ ਸ਼ਾਹ ਕੀਰਤਪੁਰ ਆਉਂਦੇ ਰਹੇ ਅਤੇ ਹਰ ਸਾਲ ਦਸਵੰਧ ਭੇਟ ਕਰਦੇ ਰਹੇ | 28 ਮਾਰਚ 1660 ਦੇ ਦਿਨ ਗੁਰੂ ਹਰਿ ਰਾਇ ਸਾਹਿਬ ਸਿਆਲਕੋਟ ਪੁੱਜੇ । ਆਪ ਭਾਈ ਨੰਦ ਲਾਲ ਪੁਰੀ ( ਦਾਦਾ ਵੀਰ ਹਕੀਕਤ ਸਿੰਘ ਸ਼ਹੀਦ ) ਦੇ ਘਰ ਵਿਚ ਦੋ ਹਫ਼ਤੇ ਰਹੇ । ਇਨ੍ਹੀਂ ਦਿਨੀਂ ਨਾਇਕ ਮੱਖਣ ਸ਼ਾਹ ਦਾ ਟਾਂਡਾ ਆਪਣੇ ਵਪਾਰਕ ਦੌਰੇ ਮਗਰੋਂ ਵਾਪਿਸ ਖਾਂਡਾ ਨਗਰ ਜਾ ਰਿਹਾ ਸੀ ) ਜਦ ਉਸ ਨੂੰ ਗੁਰੂ ਸਾਹਿਬ ਦੇ ਸਿਆਲਕੋਟ ਹੋਣ ਦਾ ਪਤਾ ਲਗਾ ਤਾਂ ਉਹ ਗੁਰੂ ਜੀ ਨੂੰ ਮਿਲਣ ਆਇਆ । ਉਹ ਵੀ ਇਕ ਦਿਨ ਵਾਸਤੇ ਭਾਈ ਨੰਦ ਲਾਲ ਦੇ ਘਰ ਰਿਹਾ ਤੇ ਗੁਰੂ ਜੀ ਦੀ ਸੰਗਤ ਕੀਤੀ । ਅਗਲੇ ਦਿਨ ਉਸ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਉਸ ਦੇ ਨਾਲ ਖਾਂਡਾ ਨਗਰ ਚੱਲਣ । ਗੁਰੂ ਜੀ ਨੇ ਉਸ ਦੀ ਅਰਜ਼ ਮੰਨ ਲਈ ਤੇ ਉਸ ਦੇ ਟਾਂਡੇ ਵਿਚ ਸ੍ਰੀਨਗਰ ਵਲ ਚਲ ਪਏ । ਇਹ ਕਾਫ਼ਲਾ 20 ਅਪ੍ਰੈਲ 1660 ਦੇ ਦਿਨ ਸ੍ਰੀਨਗਰ ਪੁੱਜਾ । ਗੁਰੂ ਜੀ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੱਖ ਵੀ ਸਨ । ਇਸ ਸਬੰਧੀ ਭੱਟ ਵਹੀ ਤਲਾਉਂਡਾ ਪਰਗਨਾ ਜੀਂਦ , ਵਿਚ ਇੰਞ ਲਿਖਿਆ ਮਿਲਦਾ ਹੈ " ਗੁਰੂ ਹਰਿਰਾਇ ਜੀ ਮਹਲ ਸਤਮਾ ਬੇਟਾ ਬਾਬਾ ਗੁਰਦਿਤਾ ਜੀ ਦਾ , ਸੰਮਤ ਸਤਰਾਂ ਸੌ ਸਤਰਾ , ਕ੍ਰਿਸ਼ਨਾ ਪੱਖੋਂ ਜੇਠ ਦੀ ਪੰਚਮੀ ਦੇ ਦਿਹੁੰ ਸ੍ਰੀਨਗਰ ਆਏ , ਕਸ਼ਮੀਰ ਦੇਸ਼ ਮੇਂ । ਗੈਲੇ ਮਖਣ ਸ਼ਾਹ ਆਇਆ ਬੇਟਾ ਦਾਸੇ ਦਾ , ਪੜਪੋਤਾ ਬੰਨੇ ਦਾ , ਨਾਤੇ ਬਹੋੜ ਕੇ , ਬੰਸ ਸਾਉਣ ਕੀ , ਪੋਲੀਆ ਗੋਤਰ ਬਨਜਾਰਾ । ਗੈਲੇ ਮੁਖੂ ਚੰਦ ਆਇਆ ਚੇਲਾ ਅਲਮਸਤ ਜੀ ਕਾ , ਪੋਤਾ ਚੇਲਾ ਗੁਰਦਿਤਾ ਜੀ ਦਾ , ਪੜਪੋਤਾ ਚੇਲਾ ਥਾਣਾ ਸ੍ਰੀਚੰਦ ਦਾ , ਨਾਦੀ ਬੰਸ ਗੁਰੂ ਨਾਨਕ ਜੀ ਕੀ , ਹੋਰ ਸਿੱਖ ਫਕੀਰ ਆਏ , ਮਖਣ ਸ਼ਾਹ ਕੇ ਟਾਂਡੇ ਨੇਂ । ਚਾਰ ਮਾਸ ਕਸ਼ਮੀਰ ਦੇਸ਼ ਰਹੋ । ਇਨ੍ਹਾਂ ਦਿਨਾਂ ਵਿਚ ਆਪ ਸ੍ਰੀਨਗਰ , ਮਟਨ , ਮੁਜ਼ਫਰਾਬਾਦ , ਨਲਫੀ ਤੇ ਪੁਣਛ ਕਸਬਿਆਂ ਵਿਚ ਵੀ ਗਏ । ਪਰ ਆਪ ਬਹੁਤਾ ਸਮਾਂ ਖਾਂਡਾ ਨਗਰ ਵਿਚ ਹੀ ਰਹੇ । ਇਨ੍ਹਾਂ ਦਿਨਾਂ ਵਿਚ ਹੀ ਨਾਇਕ ਦਾਸਾ ਚੜਾਈ ਕਰ ਗਏ । ਭਾਈ ਦਾਸਾਂ ਦੀ ਦੇਹ ਨੂੰ ਗੁਰੂ ਜੀ ਨੇ ਆਪਣੇ ਹੱਥੀਂ ਅਗਨ ਭੇਟ ਕੀਤਾ । ਕੁਝ ਦਿਨ ਦੀਵਾਨ ਸਜਾਉਣ ਮਗਰੋਂ ਗੁਰੂ ਸਾਹਿਬ ਨੇ ਕੀਰਤਪੁਰ ਵਾਪਿਸ ਜਾਣ ਵਾਸਤੇ ਜੰਮੂ ਵਲ ਸਫ਼ਰ ਸ਼ੁਰੂ ਕੀਤਾ ।
ਭਾਈ ਮੱਖਣ ਸ਼ਾਹ ਲੁਬਾਣੇ ਦੀ ਏਵੇ ਨਹੀ ਗੁਰੂ ਨਾਨਕ ਸਾਹਿਬ ਜੀ ਤੇ ਏਨੀ ਜਿਆਦਾ ਸ਼ਰਧਾ ਬਣੀ ਕਿਉਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋ ਹੀ ਇਹ ਪਰਿਵਾਰ ਗੁਰੂ ਜੀ ਦੇ ਸਿੱਖ ਤੁਰੇ ਆਉਦੇ ਸਨ। ਆਪ ਸਭ ਨੂੰ ਪਤਾ ਹੀ ਹੈ ਕਿਵੇ ਭਾਈ ਮੱਖਣ ਸ਼ਾਹ ਜੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਸਾਰੀ ਸੰਗਤ ਵਿੱਚ ਆਉਣ ਦੀ ਬੇਨਤੀ ਕੀਤੀ ਤੇ ਕੋਠੇ ਚੜ ਕੇ ਆਖਿਆ ਗੁਰੂ ਲਾਧੋ ਰੇ ਗੁਰੂ ਲਾਧੋ ਰੇ । ਜੇ ਮੈ ਹੋਰ ਲਿਖਾਂ ਤਾ ਇਹ ਪੋਸਟ ਬਹੁਤ ਲੰਬੀ ਹੋ ਜਾਵੇਗੀ ਇਸ ਲਈ ਏਥੇ ਹੀ ਸਮਾਪਤੀ ਕਰਦੇ ਹਾ ਜੀ ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ।।

ਸੁਲਤਾਨ ਉਲ ਕੌਮਸ. ਜੱਸਾ ਸਿੰਘ ਆਹਲੂਵਾਲੀਆ ਦੀ ਬਰਸੀ  (3 ਮਈ1718 - 20ਅਕਤੂਬਰ1783 ਈ) ਸਰਦਾਰ ਜੱਸਾ ਸਿੰਘ ਦਾ ਜਨਮ ਲਾਹੌਰ ਨੇੜੇ ਆਹਲੂ ਪਿੰਡ ਵਿੱ...
20/10/2022

ਸੁਲਤਾਨ ਉਲ ਕੌਮ
ਸ. ਜੱਸਾ ਸਿੰਘ ਆਹਲੂਵਾਲੀਆ ਦੀ ਬਰਸੀ (3 ਮਈ1718 - 20ਅਕਤੂਬਰ1783 ਈ)


ਸਰਦਾਰ ਜੱਸਾ ਸਿੰਘ ਦਾ ਜਨਮ ਲਾਹੌਰ ਨੇੜੇ ਆਹਲੂ ਪਿੰਡ ਵਿੱਚ ਸ. ਬਦਰ ਸਿੰਘ ਦੇ ਘਰ ਮਾਤਾ ਜੀਵਨ ਕੌਰ ਦੀ ਕੁੱਖੋਂ ਹੋਇਆ । ਬਚਪਨ ਵਿੱਚ ਹੀ ਪਿਤਾ ਦਾ ਸਾਇਆ ਉੱਠ ਜਾਣ ਤੋਂ ਬਾਅਦ ਜੱਸਾ ਸਿੰਘ ਆਪਣੇ ਮਾਮੇ ਬਾਘ ਸਿੰਘ ਦੀ ਸਹਾਇਤਾ ਨਾਲ ਆਪਣੀ ਮਾਤਾ ਸਮੇਤ ਦਿੱਲੀ ਮਾਤਾ ਸੁੰਦਰੀ ਜੀ ਦੀ ਸ਼ਰਨ ਵਿੱਚ ਆ ਗਿਆ । ਇੱਥੇ ਮਾਂ ਪੁੱਤਰ ਕੀਰਤਨ ਦੀ ਸੇਵਾ ਕਰਦੇ । ਮਾਤਾ ਸੁੰਦਰੀ ਜੀ ਦੀ ਪ੍ਰੇਰਨਾ ਨਾਲ ਜੱਸਾ ਸਿੰਘ ਨਵਾਬ ਕਪੂਰ ਸਿੰਘ ਦੇ ਜਥੇ ਵਿੱਚ ਸ਼ਾਮਲ ਹੋ ਗਏ ।ਤੀਖਣ ਬੁੱਧੀ ਤੇ ਯੁੱਧ ਵਿੱਦਿਆ ਵਿੱਚ ਨਿਪੁੰਨ ਜੱਸਾ ਸਿੰਘ, ਨਵਾਬ ਕਪੂਰ ਸਿੰਘ ਦੀਆਂ ਅੱਖਾਂ ਦਾ ਤਾਰਾ ਬਣ ਗਿਆ । ਜਦੋਂ ਦਲ ਖ਼ਾਲਸਾ ਦੀਆਂ ਗਿਆਰਾਂ ਮਿਸਲਾਂ ਬਣਾਈਆਂ ਗਈਆਂ ਤਾਂ ਇੱਕ ਮਿਸਲ ਦਾ ਮਿਸਲਦਾਰ ਜੱਸਾ ਸਿੰਘ ਆਹਲੂਵਾਲੀਆ ਬਣਿਆ । ਇਸ ਦੀ ਮਿਸਲ ਦਾ ਨਾਮ ਵੀ ਆਹਲੂਵਾਲੀਆ ਮਿਸਲ ਪਿਆ । ਨਵਾਬ ਕਪੂਰ ਸਿੰਘ ਦੀ ਮੌਤ ਤੋਂ ਬਾਅਦ ਦਲ ਖ਼ਾਲਸੇ ਦਾ ਮੁਖੀ ਸਰਦਾਰ ਜੱਸਾ ਸਿੰਘ ਹੀ ਬਣਿਆ । 1761 ਈ. ਦੇ ਅਬਦਾਲੀ ਦੇ ਹਮਲੇ ਸਮੇਂ ਹਿੰਦ ਦੀਆਂ 2200 ਤੋਂ ਉਪਰ ਇਸਤਰੀਆਂ ਇਨ੍ਹਾਂ ਨੇ ਮੁਕਤ ਕਰਾ ਕੇ ਘਰੋ - ਘਰੀਂ ਪਹੁੰਚਾਈਆਂ । ਸਤੰਬਰ 1761 ਵਿੱਚ ਲਾਹੌਰ ਤੇ ਵੀ ਕਬਜ਼ਾ ਕੀਤਾ। ਕੌਮ ਨੇ ਇਸ ਸਰਦਾਰ ਨੂੰ ਸੁਲਤਾਨ-ਉਲ-ਕੌਮ ਦਾ ਖ਼ਿਤਾਬ ਦਿੱਤਾ । 1762 ਈ. ਦੇ ਵੱਡੇ ਘੱਲੂਘਾਰੇ ਵਿੱਚ ਹੋਰ ਜਰਨੈਲਾਂ ਸਮੇਤ ਸ. ਜੱਸਾ ਸਿੰਘ ਆਹਲੂਵਾਲੀਏ ਨੇ ਜੋ ਬਹਾਦਰੀ ਦਿਖਾਈ ਉਹ ਉਸ ਦੇ ਸਰੀਰ ਤੇ ਲੱਗੇ 22 ਜ਼ਖ਼ਮ ਬੋਲਦੇ ਸਨ। ਇਸ ਸਮੇਂ ਅਬਦਾਲੀ ਦਰਬਾਰ ਸਾਹਿਬ ਦੀ ਇਮਾਰਤ ਵੀ ਉਡਾ ਗਿਆ ਸੀ । ਜੱਸਾ ਸਿੰਘ ਨੇ ਦੁਬਾਰਾ ਸਿੱਖ ਸ਼ਕਤੀ ਇਕੱਠੀ ਕਰ ਕੇ ਅਬਦਾਲੀ ਨੂੰ ਵੀ ਅੱਗੇ ਲਾਇਆ ਅਤੇ ਪੰਜਾਬ ਉੱਤੇ ਦਲ ਖ਼ਾਲਸਾ ਦੁਆਰਾ ਪੂਰਨ ਅਖ਼ਤਿਆਰ ਸਥਾਪਿਤ ਕੀਤਾ । ਦਰਬਾਰ ਸਾਹਿਬ ਦੀ ਮੌਜੂਦਾ ਇਮਾਰਤ ਬਣਵਾਉਣ ਵਿਚ ਮੋਹਰੀ ਭੂਮਿਕਾ ਸ. ਆਹਲੂਵਾਲੀਆ ਦੀ ਰਹੀ ਹੈ। ਕਪੂਰਥਲਾ ਰਿਆਸਤ ਤੇ ਕਬਜ਼ਾ ਕਰਕੇ ਫਤਿਹਾਬਾਦ ਨੂੰ ਆਪਣੀ ਰਾਜਧਾਨੀ ਬਣਾਇਆ । ਬੰਦਾ ਸਿੰਘ ਬਹਾਦਰ ਤੋਂ ਬਾਅਦ ਖ਼ਾਲਸਾ ਰਾਜ ਦੀ ਦੁਬਾਰਾ ਨੀਂਹ ਸਰਦਾਰ ਜੱਸਾ ਸਿੰਘ ਦੀ ਸਰਪ੍ਰਸਤੀ ਹੇਠ ਹੀ ਮਿਸਲਦਾਰਾਂ ਨੇ ਰੱਖੀ । 1783 ਈ. ਵਿਚ ਦਿੱਲੀ ਫ਼ਤਹਿ ਵਿੱਚ ਵੀ ਇਸ ਸਰਦਾਰ ਦੀ ਅਹਿਮ ਭੂਮਿਕਾ ਸੀ ਇਸ ਸਰਦਾਰ ਹੱਥੋਂ ਖੰਡੇ ਬਾਟੇ ਦੀ ਪਾਹੁਲ ਲੈਣੀ ਹਰ ਪ੍ਰਾਣੀ ਲਈ ਮਾਣ ਵਾਲੀ ਗੱਲ ਸੀ । ਰਾਗ ਅਤੇ ਤਲਵਾਰ ਦਾ ਧਨੀ ਇਹ ਗੁਰੂ ਪਿਆਰਾ 20 ਅਕਤੂਬਰ 1783 ਈ. ਨੂੰ ਅੰਮ੍ਰਿਤਸਰ ਵਿੱਚ ਹੀ ਗੁਰਪੁਰੀ ਪਿਆਨਾ ਕਰ ਗਿਆ ।ਬਾਬਾ ਅਟੱਲ ਦੇ ਦੇਹੁਰੇ ਕੋਲ ਇਹਨਾਂ ਦੀ ਸਮਾਧ ਹੈ ।

ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਨੰਦ ਲਾਲ ਜੀ ।ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਕ ਐਸਾ ਹੋਰ ਮਹਾਨ ਉਪਕਾਰ ਤੇ ਗੁਣ ਦੱਸਣ ਦੀ ਕੋਸ਼ਿਸ਼ ਕਰਨ ਲੱਗਾ...
20/10/2022

ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਨੰਦ ਲਾਲ ਜੀ ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਕ ਐਸਾ ਹੋਰ ਮਹਾਨ ਉਪਕਾਰ ਤੇ ਗੁਣ ਦੱਸਣ ਦੀ ਕੋਸ਼ਿਸ਼ ਕਰਨ ਲੱਗਾ ਜੋ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗਾ । ਅਸੀ ਸਾਰੇ ਜਾਣਦੇ ਹਾ ਗੁਰੂ ਗੋਬਿੰਦ ਸਿੰਘ ਜੀ ਸੱਚੇ ਗੁਰੂ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਸੂਰਬੀਰ ਬਲੀ ਯੋਧੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਲਿਖਾਰੀ ਸਨ । ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਦੇ ਦਾਤੇ ਸਨ ਗੁਰੂ ਗੋਬਿੰਦ ਸਿੰਘ ਜੀ ਨਿਰਭਉ ਨਿਰਵੈਰ ਸਨ ਗੁਰੂ ਗੋਬਿੰਦ ਸਿੰਘ ਮਹਾਨ ਕਵੀ ਸਨ । ਗੁਰੂ ਗੋਬਿੰਦ ਸਿੰਘ ਸਰਬੰਸ ਦਾਨੀ ਸਨ ਗੁਰੂ ਗੋਬਿੰਦ ਸਿੰਘ ਮਹਾਨ ਤਿਆਗੀ ਸਨ ਗੁਰੂ ਗੋਬਿੰਦ ਸਿੰਘ ਮਜਲੂਮਾਂ ਦੀ ਰੱਖਿਆ ਕਰਨ ਵਾਲੇ ਸਨ । ਗੁਰੂ ਗੋਬਿੰਦ ਸਿੰਘ ਸਰਬ ਕਲਾ ਸਮਰਥ ਸਨ , ਐਸੇ ਕਿਨੇ ਹੀ ਹੋਰ ਗੁਣ ਸਨ ਪਰ ਸਾਡੀ ਸੋਚ ਸੀਮਤ ਹੈ ਅਸੀ ਗੁਰੂ ਸਾਹਿਬ ਦੀ ਕੀ ਉਪਮਾ ਕੀ ਲਿਖ ਸਕਦੇ ਹਨ । ਇਕ ਐਸਾ ਗੁਣ ਗੁਰੂ ਗੋਬਿੰਦ ਸਿੰਘ ਜੀ ਦਾ ਸਾਂਝਾ ਕਰਨ ਲੱਗਾ ਜੋ ਭਾਈ ਨੰਦ ਲਾਲ ਜੀ ਦੀ ਜੀਵਨੀ ਪੜ ਕੇ ਪਤਾ ਲਗਦਾ ਹੈ । ਜਦੋ ਭਾਈ ਨੰਦ ਲਾਲ ਜੀ ਔਰੰਗਜ਼ੇਬ ਦੇ ਰਾਜ ਵਿੱਚ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਫ਼ਾਰਸੀ ਦੇ ਨਾਲ ਹੋਰ ਵੀ ਕਈ ਵਿਦਿਆ ਦਾ ਗਿਆਨ ਦੇ ਰਿਹੇ ਸਨ । ਉਸ ਸਮੇ ਔਰੰਗਜ਼ੇਬ ਦੇ ਦਰਬਾਰ ਵਿੱਚ ਕੁਰਾਨ ਸਰੀਫ ਦੇ ਅਰਥ ਕਰਨ ਵਾਲੇ ਕਈ ਵਿਦਵਾਨ ਬੈਠੇ ਸਨ ਤੇ ਉਹ ਕੁਰਾਨ ਸਰੀਫ ਦੇ ਅਰਥ ਕਰ ਕੇ ਔਰੰਗਜ਼ੇਬ ਨੂੰ ਸੁਣਾ ਰਹੇ ਸਨ । ਜਦੋ ਅਖੀਰ ਵਿੱਚ ਕੁਰਾਨ ਦੇ ਅਰਥ ਨੰਦ ਲਾਲ ਜੀ ਨੇ ਕੀਤੇ ਤਾ ਸਾਰੀ ਰਾਜ ਸਭਾ ਹੈਰਾਨ ਰਹਿ ਗਈ ਏਨਾ ਮਹਾਨ ਵਿਦਵਾਨ ਸਾਰਿਆਂ ਦੇ ਮੂੰਹ ਖੁੱਲ੍ਹੇ ਰਹਿ ਗਏ। ਜਦੋ ਔਰੰਗਜ਼ੇਬ ਨੂੰ ਪਤਾ ਲਗਾ ਇਹ ਗੈਰ ਮੁਸਲਮਾਨ ਤੇ ਏਨਾ ਵੱਡਾ ਵਿਦਵਾਨ ਇਹ ਤੇ ਮੁਸਲਮਾਨ ਧਰਮ ਵਿੱਚ ਹੋਣਾ ਚਾਹੀਦਾ ਹੈ । ਹੁਕਮ ਲਾਗੂ ਕਰ ਦਿੱਤਾ ਗਿਆ ਕਲ ਸਵੇਰ ਤਕ ਜਾਂ ਤੇ ਨੰਦ ਲਾਲ ਮੁਸਲਮਾਨ ਬਣ ਜਾਵੇ ਨਹੀ ਤੇ ਇਸ ਨੂੰ ਕਤਲ ਕਰ ਦਿੱਤਾ ਜਾਵੈ । ਜਦੋ ਬਹਾਦੁਰ ਸ਼ਾਹ ਨੂੰ ਇਸ ਐਲਾਨ ਦਾ ਪਤਾ ਲੱਗਾ ਤਾ ਉਸ ਨੇ ਆਪਣੇ ਉਸਤਾਦ ਨੰਦ ਲਾਲ ਜੀ ਨੂੰ ਇਹ ਗਲ ਦੱਸੀ । ਨੰਦ ਲਾਲ ਇਹ ਐਲਾਨ ਸੁਣ ਕੇ ਡਰ ਗਿਆ ਤੇ ਕਹਿਣ ਲੱਗਾ ਮੈਨੂੰ ਆਪਣਾ ਧਰਮ ਵੀ ਬਹੁਤ ਪਿਆਰਾ ਹੈ ਤੇ ਜਾਨ ਵੀ ਮੈ ਕੀ ਕਰਾ ਜਿਸ ਨਾਲ ਇਹ ਦੋਵੇ ਚੀਜ਼ਾ ਬਚ ਜਾਣ । ਬਹਾਦਰ ਸ਼ਾਹ ਕਹਿਣ ਲੱਗਾ ਫੇਰ ਇਕ ਹੀ ਤਰੀਕਾ ਹੈ ਰਾਤੋ ਰਾਤ ਏਥੋ ਭੱਜ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪਹੁੰਚ ਜਾ ਇਹ ਦੋਵੇ ਚੀਜ਼ਾ ਬਚ ਜਾਣ ਗੀਆਂ । ਬਹਾਦਰ ਸਾਂਹ ਨੇ ਨੰਦ ਲਾਲ ਜੀ ਨੂੰ ਤੇਜ ਰਫਤਾਰ ਵਾਲਾ ਘੋੜਾ ਦੇ ਕੇ ਉਥੋ ਭਜਾ ਦਿੱਤਾ ਸਵੇਰ ਹੁੰਦਿਆ ਤਕ ਭਾਈ ਨੰਦ ਲਾਲ ਜੀ ਅਨੰਦਪੁਰ ਸਾਹਿਬ ਪਹੁੰਚ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚਿਆ ਤੇ ਸਾਰੀ ਵਾਰਤਾ ਸਾਂਝੀ ਕੀਤੀ ਗੁਰੂ ਜੀ ਨੇ ਰਹਿਣ ਦੀ ਇਜਾਜ਼ਤ ਦੇ ਦਿੱਤੀ । ਹੌਲੀ ਹੌਲੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦੀ ਏਨੀ ਪਰੀਤ ਲੱਗ ਗਈ ਗੁਰੂ ਜੀ ਦੇ ਦਰਸ਼ਨ ਕੀਤੇ ਬਗੈਰ ਕੋਈ ਜਲ ਭੋਜਨ ਨਾ ਛੱਕਦਾ । ਭਾਈ ਨੰਦ ਲਾਲ ਜੀ ਨੇ ਬਹੁਤ ਰਚਨਾਂ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤਿ ਵਿੱਚ ਲਿਖੀਆਂ ਬਹੁਤ ਸਮਾਂ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਿਹਾ । ਏਨਾਂ ਪਿਆਰ ਗੁਰੂ ਜੀ ਦੇ ਚਰਨਾਂ ਨਾਲ ਹੋ ਗਿਆ ਜੇ ਗੁਰੂ ਜੀ ਰਤੀ ਭਰ ਵੀ ਕਹਿ ਦੇਣ ਤਾਂ ਭਾਈ ਨੰਦ ਲਾਲ ਜੀ ਗੁਰੂ ਜੀ ਤੋ ਜਾਨ... ਕੁਰਬਾਨ ਕਰ ਦੇਣ । ਏਥੇ ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋ ਵੱਡਾ ਗੁਣ ਤੇ ਪਰਉਪਕਾਰ ਜੋ ਭਾਈ ਨੰਦ ਲਾਲ ਜੀ ਨਾਲ ਕੀਤਾ ਸਾਂਝਾ ਕਰਨ ਲੱਗਾ । ਗੁਰੂ ਜੀ ਨੇ ਕਦੇ ਵੀ ਭਾਈ ਨੰਦ ਲਾਲ ਜੀ ਨੂੰ ਇਹ ਨਹੀ ਆਖਿਆ ਤੂੰ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾ ਇਸ ਦਾ ਵੱਡਾ ਕਾਰਨ ਇਹ ਸੀ । ਜਦੋ ਭਾਈ ਨੰਦ ਲਾਲ ਦਿੱਲੀ ਤੋ ਭੱਜਿਆ ਤਾ ਉਸ ਸਮੇ ਔਰੰਗਜ਼ੇਬ ਉਸ ਨੂੰ ਉਸ ਦਾ ਧਰਮ ਛੱਡ ਕੇ ਮੁਸਲਮਾਨ ਬਣਨ ਵਾਸਤੇ ਕਹਿੰਦਾ ਸੀ ਪਰ ਨੰਦ ਲਾਲ ਨੇ ਆਖਿਆ ਮੈ ਆਪਣਾ ਧਰਮ ਨਹੀ ਛੱਡਣਾ ਚਾਹੁੰਦਾ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਵੀ ਭਾਈ ਨੰਦ ਲਾਲ ਜੀ ਨੂੰ ਨਹੀ ਆਖਿਆ ਤੂੰ ਸਿੰਘ ਬਣ ਜਾ ਉਸ ਨੂੰ ਉਸ ਦੇ ਧਰਮ ਵਿੱਚ ਰਹਿਣ ਦਿੱਤਾ । ਕਿ ਕਦੇ ਵੀ ਭਾਈ ਨੰਦ ਲਾਲ ਦੇ ਦਿਲ ਵਿੱਚ ਇਹ ਨਾ ਆਵੇ ਕਿ ਜਿਸ ਧਰਮ ਦਾ ਕਰਕੇ ਦਿੱਲੀ ਤੋ ਭੱਜਿਆ ਸੀ ਉਹ ਗਲ ਮੇਰੇ ਨਾਲ ਅਨੰਦਪੁਰ ਸਾਹਿਬ ਹੋ ਗਈ। ਗੁਰੂ ਗੋਬਿੰਦ ਸਿੰਘ ਜੀ ਇਕ ਧਰਮ ਦੇ ਨਹੀ ਸਨ ਉਹ ਸਾਰਿਆ ਦੇ ਸਾਂਝੇ ਸਨ ਭਾਵੈ ਗੁਰੂ ਜੀ ਦੇ ਸ਼ਰਧਾਲੂ ਪੀਰ ਬੁੱਧੂ ਸ਼ਾਹ ਵਰਗੇ ਹੋਵਣ ਜਿਨਾਂ ਨੇ ਆਪਣੇ ਪੁੱਤਰ , ਭਰਾ ਜਾ ਚੇਲੇ ਸਭ ਸ਼ਹੀਦ ਕਰਵਾ ਦਿੱਤੇ । ਜਿਹੜੇ ਖੁਸ਼ੀ ਨਾਲ ਸਿੰਘ ਧਰਮ ਵਿੱਚ ਆਏ ਉਹਨਾਂ ਨੂੰ ਹੀ ਧਰਮ ਵਿੱਚ ਰੱਖਿਆ ਕਦੇ ਕਿਸੇ ਧਰਮ ਵਾਲੇ ਨੂੰ ਮਜਬੂਰ ਨਹੀ ਕੀਤਾ ਕਦੇ ਅੱਜ ਕਲ ਵਰਗੇ ਪਾਸਟਰਾਂ ਵਾਗ ਲਾਲਚ ਨਹੀ ਦਿੱਤੇ ਕਦੇ ਕਿਸੇ ਨੂੰ ਜੋਰ ਨਾਲ ਮਜਬੂਰ ਨਹੀ ਕੀਤਾ ਧਰਮ ਛੱਡਣ ਲਈ । ਭਾਈ ਨੰਦ ਲਾਲ ਜੀ ਦੇ ਪਿਤਾ ਦਾ ਨਾਮ ਛੱਜੂ ਰਾਮ ਸੀ ਜੋ ਬਹੁਤ ਵਿਦਵਾਨ ਸੀ ਜਿਸ ਦੇ ਰੇਖ ਦੇਖ ਵਿੱਚ ਭਾਈ ਨੰਦ ਲਾਲ ਜੀ ਦੀ ਸਿਖਿਆ ਮੁਕੰਮਲ ਹੋਈ ਸੀ । ਜਦੋ ਅਨੰਦਪੁਰ ਸਾਹਿਬ ਛੱਡਣ ਦਾ ਸਮਾਂ ਆਇਆ ਤਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਨੂੰ ਉਹਨਾਂ ਦੇ ਪਿੰਡ ਭੇਜ ਦਿੱਤਾ ਭਾਈ ਨੰਦ ਲਾਲ ਗੁਰੂ ਤੋ ਦੂਰ ਨਹੀ ਹੋਣਾ ਚਾਹੁੰਦਾ ਸੀ ਪਰ ਪਿਆਰੇ ਦਾ ਹੁਕਮ ਵੀ ਮੰਨਣਾ ਪੈਣਾ ਸੀ । ਭਾਈ ਨੰਦ ਲਾਲ ਜੀ ਗਜ਼ਨੀ ਅਫਗਾਨਸਤਾਨ ਦੇ ਰਹਿਣ ਵਾਲੇ ਸਨ ਘਰ ਪਹੁੰਚ ਗਏ ਉਥੇ ਭਾਈ ਨੰਦ ਲਾਲ ਜੀ ਦੀ ਪੀੜੀ ਚੱਲੀ ਤੇ ਅੱਠਵੀ ਪੀੜੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ ਜਿਸ ਦਾ ਨਾਮ ਭਾਈ ਅਮਰ ਸਿੰਘ ਰੱਖਿਆ ਗਿਆ। ਭਾਈ ਨੰਦ ਲਾਲ ਦੀ ਪੀੜੀ ਇਸ ਤਰਾ ਸੀ ਭਾਈ ਨੰਦ ਲਾਲ ਜੀ ਦੇ ਦੋ ਪੁੱਤਰ ਸਨ ਉਹਨਾ ਦੇ ਨਾਮ ਭਾਈ ਲਖਪਤ ਰਾਏ ਤੇ ਭਾਈ ਲੀਲਾ ਰਾਮ ਜੀ ਹੋਏ। ਅਗੋ ਭਾਈ ਲੀਲਾ ਰਾਮ ਦੇ ਪੁੱਤਰ ਦਾ ਨਾਮ ਨੌਧ ਰਾਮ ਰੱਖਿਆ ਨੌਧ ਰਾਮ ਦੇ ਪੁੱਤਰ ਦਾ ਨਾਮ ਪਰਮ ਰਾਮ ਰੱਖਿਆ ਪਰਸ ਰਾਮ ਦੇ ਦੋ ਪੁੱਤਰ ਹੋਏ ਕਰਮ ਚੰਦ ਤੇ ਨੇਮ ਰਾਜ । ਕਰਮ ਚੰਦ ਦੇ ਦੋ ਪੁੱਤਰ ਹੋਏ ਲਾਲ ਚੰਦ ਤੇ ਮੋਹਨ ਲਾਲ ਤੇ ਨੇਮ ਰਾਜ ਦਾ ਇਕ ਪੁੱਤਰ ਹੋਇਆ ਜਿਸ ਦਾ ਨਾਮ ਭੂਪਤ ਰਾਏ ਰੱਖਿਆ ਗਿਆ ਅਗੋ ਭੂਪਤ ਰਾਏ ਦੇ ਤਿੰਨ ਪੁੱਤਰ ਹੋਏ ਮੁਰਲੀਧਰ ਭਗਵਾਨ ਦਾਸ ਤੇ ਸ਼ਾਮ ਦਾਸ । ਤੇ ਲਾਲ ਚੰਦ ਦਾ ਇਕ ਪੁੱਤਰ ਹੋਇਆ ਵੀਰ ਭਾਨ ਤੇ ਨੇਮ ਰਾਜ ਦਾ ਇਕ ਪੁੱਤਰ ਰਾਮ ਨਾਰਾਇਣ ਹੋਇਆ ਰਾਮ ਨਾਰਾਇਣ ਦਾ ਫੇਰ ਇਕ ਪੁੱਤਰ ਹੋਇਆ ਜਿਸ ਦਾ ਨਾਮ ਚੰਦਰ ਭਾਨ ਰੱਖਿਆ ਗਿਆ । ਤੇ ਵੀਰ ਭਾਨ ਦਾ ਇਕ ਪੁੱਤਰ ਹੋਇਆ ਜਿਸ ਨੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਸਿੰਘ ਸੱਜ ਗਿਆ ਜਿਸ ਦਾ ਨਾਮ ਭਾਈ ਅਮਰ ਸਿੰਘ ਰੱਖਿਆ ਗਿਆ।

8 ਅਗਸਤ ਨੂੰ 100 ਸਾਲ ਹੋ ਚਲੇ ਹਨ ਗੁਰੂ ਕੇ ਬਾਗ ਮੋਰਚੇ ਲਗੇ ਨੂੰ ਪਰ ਅੱਜ ਵੀ ਯਾਦ ਸਾਡੇ ਦਿਲਾ ਦੇ ਵਿੱਚ ਤਾਜਾ ਹੈ । ਸਰਦਾਰ ਪਿਆਰਾ ਸਿੰਘ ਪਦਮ ਜੀ...
20/10/2022

8 ਅਗਸਤ ਨੂੰ 100 ਸਾਲ ਹੋ ਚਲੇ ਹਨ ਗੁਰੂ ਕੇ ਬਾਗ ਮੋਰਚੇ ਲਗੇ ਨੂੰ ਪਰ ਅੱਜ ਵੀ ਯਾਦ ਸਾਡੇ ਦਿਲਾ ਦੇ ਵਿੱਚ ਤਾਜਾ ਹੈ । ਸਰਦਾਰ ਪਿਆਰਾ ਸਿੰਘ ਪਦਮ ਜੀ ਦਸਦੇ ਹਨ ਕਿਵੇ ਸਾਡੇ ਵੱਡਿਆ ਨੇ ਸ਼ਾਂਤਮਈ ਤਰੀਕੇ ਨਾਲ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਗ੍ਰਿਫਤਾਰੀਆਂ ਦਿੱਤੀਆ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ ।
ਗੁਰੂ ਕੇ ਬਾਗ ਦੇ ਗੁਰਦੁਆਰੇ ਦਾ ਮਹੰਤ ਸੁੰਦਰ ਦਾਸ ਸੀ, ਜਿਸ ਨਾਲ ਇਕ ਸਾਲ ਪਹਿਲਾਂ ਸਿੱਖ ਕਮੇਟੀ ਦਾ ਸਮਝੌਤਾ ਹੋ ਗਿਆ ਸੀ ਤੇ ਮਹੰਤ ਨੇ ਅੰਮ੍ਰਿਤਪਾਨ ਕਰਕੇ ਕਮੇਟੀ ਅਧੀਨ ਸੇਵਾ ਕਰਨਾ ਪ੍ਰਵਾਨ ਕਰ ਲਿਆ ਸੀ। ਸਿੰਘਾਂ ਉੱਤੇ ਸਰਕਾਰੀ ਸਖ਼ਤੀ ਦਾ ਦੌਰ ਵੇਖ ਕੇ ਮਹੰਤ ਵੀ ਆਪਣੀ ਤੋਰ ਬਦਲ ਬੈਠਾ। ਉਸ ਨੇ ਸਮਝਿਆ ਕਿ ਹੁਣ ਮੁੜ ਜਾਇਦਾਦ ਆਪਣੇ ਕਬਜ਼ੇ ਕੀਤੀ ਜਾ ਸਕੇਗੀ। ਪਹਿਲਾਂ ਵਾਂਗ 8 ਅਗਸਤ ਨੂੰ ਪੰਜ ਸਿੰਘ ਗੁਰੂ ਕੇ ਬਾਗ ਦੀ ਜ਼ਮੀਨ ਵਿੱਚੋਂ, ਜੋ ਸਮਝੌਤੇ ਅਨੁਸਾਰ ਕਮੇਟੀ ਦੇ ਪ੍ਰਬੰਧ ਹੇਠ ਆ ਚੁੱਕੀ ਸੀ, ਲੱਕੜਾਂ ਲੈਣ ਗਏ, ਕਿਸੇ ਨੇ ਕੁਛ ਨਾ ਆਖਿਆ ਤੇ ਨਾ ਹੀ ਮਹੰਤ ਨੇ ਰਿਪੋਰਟ ਕੀਤੀ। ਹਾਂ, ਇਸ ਗੱਲ ਦੀ ਇਤਲਾਹ ਬੇਦੀ ਬ੍ਰਿਜ ਲਾਲ ਨੇ ਪੁਲਿਸ ਨੂੰ ਪਹੁੰਚਾਈ, ਜਿਸ ’ਤੇ 9 ਅਗਸਤ ਨੂੰ ਪੁਲਿਸ ਇਨ੍ਹਾਂ ਪੰਜਾਂ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ ਤੇ 10 ਅਗਸਤ ਨੂੰ ਛੇ ਛੇ ਮਹੀਨੇ ਦੀ ਸਜ਼ਾ ਸੁਣਾ ਦਿੱਤੀ। ਸਰਕਾਰ ਨੇ ਅਜਿਹਾ ਕਿਉਂ ਕੀਤਾ ਜਦੋਂ ਕਿ ਕਮੇਟੀ ਦੇ ਆਦਮੀ ਗੁਰਦੁਆਰੇ ਦੀ ਮਲਕੀਅਤ ਵਿੱਚੋਂ ਹੀ ਗੁਰੂ ਕੇ ਲੰਗਰ ਲਈ ਲੱਕੜਾਂ ਲਿਆਉਂਦੇ ਸਨ, ਇਸ ਦਾ ਸਰਕਾਰ ਨੂੰ ਵੀ ਕੋਈ ਗਿਆਨ ਨਹੀਂ ਸੀ, ਪਰ ਸਰਕਾਰ ਤਾਂ ਜਾਣ ਬੁੱਝ ਕੇ ਲੱਤ ਅੜਾ ਰਹੀ ਸੀ ਤਾਂ ਕਿ ਅਕਾਲੀਆਂ ਨੂੰ ਕਿਵੇਂ ਨਾ ਕਿਵੇਂ ਜੇਲ੍ਹੀਂ ਭੇਜਿਆ ਜਾ ਸਕੇ। ਜੇ ਇਹ ਬੇਕਾਨੂੰਨੀ ਕਰ ਰਹੇ ਸਨ ਤਾਂ ਮਹੰਤ ਸੁੰਦਰ ਦਾਸ ਦੀ ਰਿਪੋਰਟ ’ਤੇ ਹੀ ਪੁਲਿਸ ਨੂੰ ਉੱਥੇ ਪਹੁੰਚਣ ਦੀ ਲੋੜ ਸੀ, ਪਰ ਅਸਲੀਅਤ ਇਹ ਹੈ ਕਿ ਗੋਰੀ ਸਰਕਾਰ ਦਾ ਆਪਣਾ ਹੀ ਸੀਨਾ ਕਾਲ਼ਾ ਸੀ ਤੇ ਉਹ ਕਿਸੇ ਨਾ ਕਿਸੇ ਬਹਾਨੇ ਨਾਮਿਲਵਰਤਨੀਏ ਸਿੱਖਾਂ ਨੂੰ ਦਬਕਾਉਣ ਧਮਕਾਉਣ ਦੀਆਂ ਵਿਉਂਤਾਂ ਬਣਾ ਰਹੀ ਸੀ। ਅਗਲੀਆਂ ਘਟਨਾਵਾਂ ਇਸ ਗੱਲ ਨੂੰ ਹੋਰ ਸਾਫ਼ ਕਰਦੀਆਂ ਹਨ।
10 ਤੋਂ 22 ਅਗਸਤ ਤੱਕ ਪੁਲਿਸ ਚੁੱਪ ਕਰਕੇ ਬੈਠੀ ਰਹੀ ਪਰ ਗ੍ਰਿਫ਼ਤਾਰੀ ਕੋਈ ਨਾ ਹੋਈ। ਅਖੀਰ ਉਤਲੇ ਹੁਕਮ ਅਨੁਸਾਰ 22 ਤਰੀਕ ਤੋਂ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਸ਼ੁਰੂ ਹੋਇਆ। ਮਿ: ਡੰਟ, ਡਿਪਟੀ ਕਮਿਸ਼ਨਰ ਅੰਮ੍ਰਿਤਸਰ 25 ਅਗਸਤ ਨੂੰ ਸ਼ਿਮਲੇ ਤੋਂ ਖ਼ਾਸ ਹਦਾਇਤਾਂ ਲੈ ਕੇ ਅੰਮ੍ਰਿਤਸਰ ਪਹੁੰਚ ਗਿਆ ਤੇ ਅੱਗੋਂ ਤੋਂ ਮਾਰ-ਕੁਟਾਈ ਦਾ ਕੰਮ ਵੀ ਸ਼ੁਰੂ ਹੋ ਗਿਆ। 26 ਅਗਸਤ 1922 ਨੂੰ ਸ਼੍ਰੋਮਣੀ ਕਮੇਟੀ ਦੇ ਮੀਟਿੰਗ ਕਰ ਰਹੇ ਅੰਤਰਿੰਗ ਮੈਂਬਰ ਸ. ਮਹਿਤਾਬ ਸਿੰਘ (ਪ੍ਰਧਾਨ), ਭਗਤ ਜਸਵੰਤ ਸਿੰਘ (ਜਨਰਲ ਸਕੱਤਰ), ਪ੍ਰੋ. ਸਾਹਿਬ ਸਿੰਘ (ਮੀਤ ਸਕੱਤਰ), ਸ. ਸਰਮੁਖ ਸਿੰਘ ਝਬਾਲ (ਪ੍ਰਧਾਨ ਅਕਾਲੀ ਦਲ), ਮਾਸਟਰ ਤਾਰਾ ਸਿੰਘ, ਬਾਬਾ ਕੇਹਰ ਸਿੰਘ ਪੱਟੀ, ਸ. ਰਵੇਲ ਸਿੰਘ ਵੀ ਫੜ ਲਏ ਗਏ। ਸਰਕਾਰ ਨੇ ਗੁਰੂ ਕੇ ਬਾਗ ਹੋਰ ਪੁਲਿਸ ਵਧਾ ਦਿੱਤੀ ਤੇ ਪਾੱਲਸੀ ਇਹ ਧਾਰਨ ਕੀਤੀ ਕਿ ਜੋ ਵੀ ਸਿੰਘ, ਲੱਕੜਾਂ ਲੈਣ ਜਾਂ ਵੈਸੇ ਆਏ, ਉਸ ਦੀ ਖ਼ੂਬ ਡਾਂਗਾਂ ਨਾਲ ਮਾਰ ਕੁਟਾਈ ਕੀਤੀ ਜਾਵੇ। ਸਿੰਘਾਂ ਨੇ ਅਕਾਲ ਤਖ਼ਤ ਸਾਮ੍ਹਣੇ ਭਰੇ ਦੀਵਾਨ ਵਿੱਚ ਐਲਾਨ ਕੀਤਾ ਕਿ ‘ਗੁਰੂ ਕਾ ਬਾਗ’ ਸਿੱਖ ਕੌਮ ਦੀ ਮਲਕੀਅਤ ਹੈ, ਜੇ ਸਰਕਾਰ ਨੇ ਆਪਣਾ ਦਖ਼ਲ ਨਾ ਛੱਡਿਆ ਤਾਂ ਇਸੇ ਤਰ੍ਹਾਂ ਸ਼ਾਂਤਮਈ ਸੱਤਿਆਗ੍ਰਹਿ ਦਾ ਅੰਦੋਲਨ ਜਾਰੀ ਰਹੇਗਾ।
ਇਸ ਸਮੇਂ ਸਿਵਲ ਨਾਫੁਰਮਾਨੀ ਦੀ ਲਹਿਰ ਸਰਕਾਰ ਨੇ ਦਬਾਅ ਛੱਡੀ ਸੀ, ਇਸ ਲਈ ਉਸ ਨੂੰ ਅਭਿਮਾਨ ਸੀ ਕਿ ਇਹ ਖਾਲਸਈ ਜੋਸ਼ ਵੀ ਮਾਰ-ਕੁਟਾਈ ਨਾਲ ਠੰਢਾ ਪਾ ਦਿੱਤਾ ਜਾਵੇਗਾ ਪਰ ਉਸ ਦਾ ਇਹ ਅਨੁਮਾਨ ਗ਼ਲਤ ਨਿਕਲਿਆ। 30 ਅਗਸਤ ਨੂੰ 60 ਕੁ ਸਿੱਖਾਂ ਦਾ ਜੱਥਾ ਗੁਰੂ ਕੇ ਬਾਗ ਵੱਲ ਰਵਾਨਾ ਹੋਇਆ, ਰਾਹ ਵਿੱਚ ਰਾਤ ਪੈ ਜਾਣ ’ਤੇ ਸਿੰਘ ਉੱਥੇ ਹੀ ਸੌਂ ਗਏ ਪਰੰਤੂ ਪੁਲਿਸ ਨੇ ਸੁੱਤੇ ਪਏ ਜੱਥੇ ਉੱਤੇ ਵੀ ਮਾਰ ਕੁਟਾਈ ਕੀਤੀ। 31 ਅਗਸਤ ਤੋਂ ਹਰ ਰੋਜ਼ ਸੌ ਸੌ ਸਿੰਘਾਂ ਦਾ ਜੱਥਾ ਅਕਾਲ ਤਖ਼ਤ ਤੋਂ ਅਰਦਾਸਾ ਸੋਧ ਕੇ ਜਾਣ ਲੱਗਾ। ਰਸਤੇ ਵਿੱਚ ਹੀ ਜੱਥੇ ਉੱਤੇ ਸਖ਼ਤ ਮਾਰ ਕੁਟਾਈ ਹੁੰਦੀ ਤੇ ਸਿੱਖਾਂ ਨੂੰ ਕੇਸਾਂ ਤੋਂ ਫੜ ਕੇ ਕੁੱਟ-ਕੁੱਟ ਬੇਹੋਸ਼ ਕਰ ਕੇ ਸੁੱਟ ਦਿੱਤਾ ਜਾਂਦਾ। ਬਾਅਦ ਵਿੱਚ ਕਮੇਟੀ ਵੱਲੋਂ ਮੋਟਰਾ ਕਾਰਾ ਜਾਂਦੀਆਂ ਤੇ ਜ਼ਖ਼ਮੀਆਂ ਨੂੰ ਹਸਪਤਾਲ ਲਿਆ ਕੇ ਉਨ੍ਹਾਂ ਦੀ ਸੇਵਾ-ਸੰਭਾਲ ਕੀਤੀ ਜਾਂਦੀ। ਇਸ ਸਮੇਂ ਤਿੰਨ ਹਸਪਤਾਲ ਕੰਮ ਕਰ ਰਹੇ ਸਨ, ਜਿਨ੍ਹਾਂ ਦਾ ਰੋਜ਼ਾਨਾ ਤਿੰਨ ਹਜ਼ਾਰ ਰੁਪਿਆ ਖ਼ਰਚ ਪੈਂਦਾ ਸੀ ਪਰ ਬਾਵਜੂਦ ਇੰਨੀ ਸਖ਼ਤੀ ਦੇ ਕਿਸੇ ਸਿੰਘ ਨੇ ਸ਼ਾਂਤਮਈ ਦੀ ਪ੍ਰਤਿੱਗਿਆ ਨਾ ਤੋੜੀ। 2 ਸਤੰਬਰ ਨੂੰ ਪੰਡਿਤ ਮਦਨ ਮੋਹਨ ਮਾਲਵੀ ਜੀ ਨੇ ਵੀ ਸਿੱਖਾਂ ਦੇ ਇਸ ਅਦੁੱਤੀ ਸੱਤਿਆਗ੍ਰਹਿ ਨੂੰ ਅੱਖੀਂ ਦੇਖ ਕੇ ਪ੍ਰਸੰਸਾ ਅਤੇ ਹਮਦਰਦੀ ਕੀਤੀ। 3 ਸਤੰਬਰ ਨੂੰ ਮੁਸਲਮਾਨਾਂ ਖ਼ੈਰ ਦੀਨ ਦੀ ਮਸਜਿਦ ਵਿੱਚ ਸੱਤਿਆਗ੍ਰਹੀ ਸਿੱਖਾਂ ਨਾਲ ਹਮਦਰਦੀ ਕਰਦਿਆਂ ਰੱਬ ਅੱਗੇ ਦੁਆ ਕੀਤੀ ਗਈ। 9 ਸਤੰਬਰ ਨੂੰ ਪੁਲਿਸ ਨੇ ਰਾਹ ਦੀ ਚੌਂਕੀ ਉੱਠਾ ਲਈ ਤੇ ਰਸਤੇ ਵਿੱਚ ਕੀਤੀ ਜਾਂਦੀ ਮਾਰ-ਕੁਟਾਈ ਬੰਦ ਕਰ ਦਿੱਤੀ ਤੇ ਜੱਥਾ ਸਿੱਧਾ ਗੁਰੂ ਕੇ ਬਾਗ ਵਿੱਚ ਪਹੁੰਚਿਆ। ਮਿਸਟਰ ਬੀ. ਟੀ. (ਡਿਪਟੀ ਸੁਪਰਡੰਟ ਪੁਲਿਸ) ਨੇ ਖ਼ੂਬ ਕੁਟਾਈ ਕਰਵਾਈ ਪਰ ਸਿੰਘਾਂ ਦੀ ਕੁਰਬਾਨੀ ਤੇ ਧਾਰਮਕ ਉਤਸ਼ਾਹ ਵੀ ਲਾਸਾਨੀ ਸੀ। ਉਹ ਡਾਂਗਾਂ ਦੀਆਂ ਮਾਰਾਂ ਖਾਂਦੇ ‘ਵਾਹਿਗੁਰੂ ਵਾਹਿਗੁਰੂ’ ਆਖਦੇ ਤੇ ਕਈ ਵੇਰ ਇਹ ਵੀ ਕਹਿੰਦੇ ‘ਹੋਰ ਗੱਫੇ ਬਖ਼ਸ਼ੋ।’ ਸਿੱਖਾਂ ਦੀ ਅਜਿਹੀ ਸਪਿਰਟ ਦੇਖ ਦੇਖ ਹਰ ਗ਼ੈਰ ਸਿੱਖ ਨੇ ਵੀ ਸਿੰਘਾਂ ਦੀ ਪ੍ਰਸੰਸਾ ਕੀਤੀ।

ਮੁਸਲਮ ਆਊਟ ਲੁਕ’ 7 ਸਤੰਬਰ 1922 ਦੇ ਪਰਚੇ ਵਿੱਚ ਲਿੱਖਦਾ ਹੈ, ਜਿਤਨੀ ਦੇਰ ਮਾਰ ਪੈਂਦੀ ਰਹੀ, ਨਗਾਰਾ ਵੱਜਦਾ ਰਿਹਾ, ਅਕਾਲੀ ਜ਼ਮੀਨ ’ਤੇ ਬੈਠ ਗਏ, ਉਨ੍ਹਾਂ ਦੀ ਪਿੱਠ, ਲੱਤਾ, ਗਿੱਟਿਆਂ ਤੇ ਕਈ ਹੋਰ ਹਿੱਸਿਆਂ ਤੇ ਡਾਂਗਾਂ ਮਾਰੀਆਂ ਗਈਆਂ। ਇਹ ਮਾਰ ਬਹੁਤ ਜ਼ਿਆਦਾ ਜ਼ਾਲਮਾਨਾ ਤੇ ਬੇਰਹਿਮੀ-ਭਰੀ ਸੀ, ਇਸ ਨੂੰ ਵੇਖਿਆ ਨਹੀਂ ਸੀ ਜਾ ਸਕਦਾ। ਇਸੇ ਤਰ੍ਹਾਂ ਡਾ. ਖਾਨ ਚੰਦ ਦੇਵਾ ਅਕਾਲੀਆਂ ਦੀ ਮਾਨਸਕ ਦ੍ਰਿੜ੍ਹਤਾ ਦੀ ਪ੍ਰਸੰਸਾ ਕਰਦੇ ਕਹਿੰਦੇ ਹਨ, ‘ਇਹ ਅਕਾਲੀ ਲਹੂ ਹੱਡੀਆਂ ਦੇ ਨਹੀਂ ਸੀ ਬਣੇ ਹੋਏ, ਨਾ ਹੀ ਇਨ੍ਹਾਂ ਵਿੱਚ ਆਮ ਮਨੁੱਖਾਂ ਵਾਲੀ ਰੂਹ ਸੀ। ਇਨ੍ਹਾਂ ਦੀ ਸਰੀਰ ਤੇ ਰੂਹਾਨੀ ਸ਼ਕਤੀ ਸੱਚ ਮੁੱਚ ਅੰਦਾਜ਼ੇ ਤੋਂ ਬਾਹਰ ਸੀ।’ ਇਸੇ ਤਰ੍ਹਾਂ ਖਿਲਾਫਤ ਕਮੇਟੀ ਦੇ ਮੁਖੀ ਮਿਰਜ਼ਾ ਯਾਕੂਬ ਬੇਗ ਜਿਨ੍ਹਾਂ ਕਾਫ਼ੀ ਅਰਸਾ ਜ਼ਖ਼ਮੀਆਂ ਦੀ ਡਾਕਟਰੀ ਸੇਵਾ ਕੀਤੀ, ਲਿਖਦੇ ਹਨ, ‘ਸਿੱਖ ਪੰਜਾਬ ਦੀਆਂ ਸਾਰੀਆਂ ਕੌਮਾਂ ਨਾਲੋਂ ਸਖ਼ਤ ਜਾਨ ਹਨ। ਜੇ ਇਤਨਾ ਕੁਟਾਪਾ ਕਿਸੇ ਹੋਰ ਕੌਮ ’ਤੇ ਪਿਆ ਹੁੰਦਾ ਤਾਂ ਉਹ ਬਹੁਤ ਦੁੱਖ ਮੰਨਦੀ। ਮੈਂ ਕਿਸੇ ਆਦਮੀ ਨੂੰ ਮਾਰ ਪੈਣ ਤੇ ‘ਹਾਇ ਹਾਇ’ ਕਰਦਿਆਂ ਨਹੀਂ ਦੇਖਿਆ ਤੇ ਨਾ ਹੀ ਕਿਸੇ ਨੇ ਕੁਟਾਈ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰਤੱਖ ਤੱਕਿਆ ਕਿ ਪੁਲਿਸ ਅੰਦਰ ਜ਼ੁਲਮ ਅਤੇ ਅਕਾਲੀਆਂ ਵਿੱਚ ਰੱਬ ਵੱਸਦਾ ਸੀ।
12 ਸਤੰਬਰ ਨੂੰ ਪਾਦਰੀ ਸੀ. ਐਫ. ਐਂਡ੍ਰਿਊਜ਼ ਨੇ ਆਪ ਆ ਕੇ ਮਾਰ-ਕੁਟਾਈ ਹੁੰਦੀ ਤੱਕੀ ਤੇ ਇਸ ਬਾਰੇ ਗਵਰਨਰ ਪੰਜਾਬ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਸੈਂਕੜੇ ਈਸਾ ਮਸੀਹ ਰੋਜ਼ਾਨਾ ਤਸੀਹਿਆਂ ਦਾ ਸ਼ਿਕਾਰ ਹੋ ਰਹੇ ਹਨ, ਜੋ ਸੰਸਾਰ ਨੂੰ ਸ਼ਾਂਤਮਈ ਤੇ ਸਾਹਸ ਦਾ ਨਵਾਂ ਸਬਕ ਸਿਖਾ ਰਹੇ ਹਨ। 13 ਸਤੰਬਰ ਨੂੰ ਗਵਰਨਰ ਸਰ ਐਡਵਰਡ ਮੈਕਲੇਗਨ ਵੀ ਗੁਰੂ ਕੇ ਬਾਗ ਪਹੁੰਚਿਆ। ਉਸ ਦੇ ਹੁਕਮ ਨਾਲ ਅੱਗੇ ਤੋਂ ਮਾਰ ਕੁਟਾਈ ਬੰਦ ਹੋ ਗਈ ਤੇ ਗ੍ਰਿਫ਼ਤਾਰੀਆਂ ਹੋਣ ਲੱਗੀਆਂ। ਹੁਣ ਤੱਕ 1300 ਦੇ ਲਗਭਗ ਗ੍ਰਿਫ਼ਤਾਰੀ ਹੋ ਚੁੱਕੀ ਸਨ। ਪਹਿਲੇ 20-20 ਸਿੰਘਾਂ ਦਾ ਜੱਥਾ ਜਾਂਦਾ ਰਿਹਾ ਅਤੇ 10 ਅਕਤੂਬਰ ਤੋਂ ਸੌ ਸੌ ਦਾ ਜੱਥਾ ਰੋਜ਼ਾਨਾ ਜਾਣ ਲੱਗਾ। 25 ਅਕਤੂਬਰ ਨੂੰ ਰਸਾਲਦਾਰ ਅਨੂਪ ਸਿੰਘ ਜੀ ਜਥੇਦਾਰੀ ਹੇਠ ਸੌ ਫੌਜੀ ਸਿੱਖ ਪੈਨਸ਼ਨਰਾਂ ਦਾ ਜੱਥਾ ਗਿਆ। ਦੂਰ ਦੂਰ ਤੋਂ ਹਿੰਦੂ ਮੁਸਲਮਾਨ ਸਿੰਘਾਂ ਦੇ ਇਸ ਮੋਰਚੇ ਨੂੰ ਵੇਖਣ ਲਈ ਆਉਂਦੇ ਤੇ ਸਰਕਾਰ ਨੂੰ ਫਿਟਕਾਰਾਂ ਪਾਉਂਦੇ ਜਾਂਦੇ ਸਨ। ਸੱਯਦ ਬੁੱਧੂ ਸ਼ਾਹ ਦੀ ਸੰਤਾਨ ਨੇ ਵੀ ਇਸ ਸੱਤਿਆਗ੍ਰਹਿ ਲਈ ਆਪਣਾ ਆਪ ਪੇਸ਼ ਕੀਤਾ। ਗ੍ਰਿਫ਼ਤਾਰ ਹੋਣ ਵਾਲੇ ਸਿੰਘਾਂ ਨੂੰ ਸਰਕਾਰ ਭੁੱਖਣ-ਭਾਣੇ ਲਿਜਾ ਕੇ ਦੂਰ ਦੂਰ ਦੇ ਜੇਲ੍ਹ ਖਾਨਿਆਂ ਵਿੱਚ ਸੁੱਟਦੀ ਜਾ ਰਹੀ ਸੀ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਸਰਕਾਰੀ ਜ਼ੁਲਮ ਨਾਲ ਨੱਕੋ-ਨੱਕ ਭਰੀਆਂ ਪਈਆਂ ਸਨ। ਕੋਈ ਖ਼ਾਲੀ ਥਾਂ ਨਹੀਂ ਸੀ ਰਿਹਾ।
ਸਾਕੇ ਵਿੱਚ ਸਾਕਾ
30 ਅਕਤੂਬਰ 1922 ਨੂੰ ਗੁਰੂ ਕੇ ਬਾਗ ਦੇ ਮੋਰਚੇ ਦੇ ਸਿੰਘ ਕੈਦੀਆਂ ਦੀ ਗੱਡੀ ਅਟਕ ਜੇਲ੍ਹ ਵੱਲ ਲਿਜਾਈ ਜਾ ਰਹੀ ਸੀ। ਪੰਜਾ ਸਾਹਿਬ ਦੇ ਸਿੰਘਾਂ ਨੇ ਇਨ੍ਹਾਂ ਕੈਦੀ ਭਰਾਵਾਂ ਨੂੰ ਦੁੱਧ, ਪਾਣੀ ਛਕਾਉਣ ਦਾ ਵਿਚਾਰ ਬਣਾਇਆ। ਸਟੇਸ਼ਨ ਮਾਸਟਰ ਗੱਡੀ ਖੜ੍ਹੀ ਕਰਨਾ ਨਾ ਮੰਨਿਆ। ਕਈ ਸਿੰਘ ਗੱਡੀ ਮੂਹਰੇ ਬੈਠ ਗਏ, ਉਨ੍ਹਾਂ ਕਿਹਾ, ‘ਸਾਡਾ ਭਾਵੇਂ ਸਰੀਰ ਲੱਥ ਜਾਵੇ, ਅਸੀਂ ਆਪਣੇ ਭੁੱਖੇ ਭਰਾਵਾਂ ਦੀ ਜ਼ਰੂਰ ਟਹਿਲ ਕਰਨੀ ਹੈ।’ ਇੰਜਨ ਚੱਲਦਾ ਲੰਘ ਗਿਆ ਤੇ ਗੱਡੀ ਖੜ੍ਹੀ ਹੋ ਗਈ। ਭਾਈ ਪਰਤਾਪ ਸਿੰਘ ਖਜ਼ਾਨਚੀ ਗੁਰਦੁਆਰਾ ਪੰਜਾ ਸਾਹਿਬ ਤੇ ਭਾਈ ਕਰਮ ਸਿੰਘ ਜੋ ਯਾਤਰਾ ਲਈ ਆਏ ਸਨ, ਦੋਵੇਂ ਸਿੰਘ ਥਾਂ ’ਤੇ ਸ਼ਹੀਦ ਹੋ ਗਏ ਤੇ 6 ਸਿੰਘ ਬਹੁਤ ਜ਼ਖ਼ਮੀ ਹੋ ਗਏ।
ਇਉਂ ਹਰ ਥਾਂ ਸਿੰਘਾਂ ਦੇ ਮਨ ਵਿੱਚ ਕੁਰਬਾਨੀਆਂ ਦਾ ਚਾਅ ਠਾਠਾਂ ਮਾਰ ਰਿਹਾ ਸੀ। ਇਧਰ ਬੀ. ਟੀ. ਦੀਆਂ ਡਾਂਗਾਂ ਝੱਲੀਆਂ ਜਾ ਰਹੀਆਂ ਸਨ ਅਤੇ ਉਧਰ ਇੰਜਨ ਦਾ ਮੁਕਾਬਲਾ ਹੋ ਰਿਹਾ ਸੀ। ਸਿੱਖਾਂ ਨੂੰ ਜਾਨ ਨਾਲੋਂ ਧਰਮ ਦੀ ਕੀਮਤ ਸਾਫ਼ ਵੱਧ ਨਜ਼ਰ ਆਉਂਦੀ ਸੀ।
ਗੁਰੂ ਕੇ ਬਾਗ ਦਾ ਸੱਤਿਆਗ੍ਰਹਿ, ਮਾਰ ਕੁਟਾਈ ਤੇ ਗ੍ਰਿਫ਼ਤਾਰੀਆਂ ਦਾ ਸਿਲਸਿਲਾ 17 ਨਵੰਬਰ ਨੂੰ ਖ਼ਤਮ ਹੋਇਆ ਜਦੋਂ ਹਾਰੀ ਹੋਈ ਸਰਕਾਰ ਨੇ ਸਰ ਗੰਗਾ ਰਾਮ ਨੂੰ ਆਖਿਆ ਕਿ ਉਹ ਗੁਰੂ ਕੇ ਬਾਗ ਦੀ ਜ਼ਮੀਨ ਠੇਕੇ ’ਤੇ ਲੈ ਲਵੇ। ਇਹ ਤਾਂ ਇੱਕ ਬਹਾਨਾ ਸੀ। ਗੰਗਾ ਰਾਮ ਨੇ ਜ਼ਮੀਨ ਠੇਕੇ ’ਤੇ ਲਿਖਾ ਲਈ ਤੇ ਪੁਲਿਸ ਨੂੰ ਕਿਹਾ, ‘ਜਾਓ, ਮੈਨੂੰ ਤੁਹਾਡੀ ਲੋੜ ਨਹੀਂ।’ ਇਉਂ ਗੁਰੂ ਕੇ ਬਾਗ ਦਾ ਮੋਰਚਾ ਖ਼ਤਮ ਹੋਇਆ। ਕੁੱਲ 5605 ਸਿੰਘ ਕੈਦ ਹੋਏ, ਜਿਸ ਵਿੱਚ 30 ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ। ਇਹ ਉਹ ਅਕਾਲੀ ਦਲ ਜਾ ਸ਼੍ਰੋਮਣੀ ਕਮੇਟੀ ਦੇ ਧਰਮੀ ਯੋਧੇ ਸਨ ਜਿਨਾ ਨੇ ਗੁਰੂ ਤੇ ਗੁਰੂ ਘਰਾ ਦੀ ਆਣ ਬਾਣ ਤੇ ਸ਼ਾਨ ਵਾਸਤੇ ਆਪਣਾ ਸਭ ਕੁਝ ਵਾਰ ਦਿੱਤਾ ਸੀ , ਭਲੇਖੇ ਨਾਲ ਹੁਣ ਵਾਲੇ ਬਾਦਲ ਪਰਿਵਾਰ ਨੂੰ ਨਾ ਯੋਧੇ ਸਮਝ ਲੈਣਾ।

Address


Telephone

+919855086990

Website

Alerts

Be the first to know and let us send you an email when Sikh Post posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share