18/03/2024
Irregularities in Bridges by N.H.A.I.,which divided Moga into two parts
PRESS NOTE :- PUNJABI/HINDI
*ਮੋਗਾ ਜੀ ਟੀ ਰੋਡ ਤੇ ਦੁਕਾਨਦਾਰ ਅੱਤੇ ਰਹਿਣ ਵਾਲਿਆ ਦੀ ਕੌਣ ਲਵੇਗਾ ਸਾਰ - ਪੰਕਜ ਸੂਦ ਪੰਜਾਬ ਪ੍ਰਧਾਨ ਸੀ. ਆਰ .ਓ.*
ਅੱਜ ਮੋਗਾ ਵਿਖੇ ਕੰਜੂਮਰ ਰਾਈਟਸ ਆਰਗਨਾਈਜੇਸ਼ਨ ਦੇ ਪੰਜਾਬ ਪ੍ਰਧਾਨ ਪੰਕਜ ਸੂਦ ਨੇ ਜੀਟੀ ਰੋਡ ਤੇ ਰਹਿਣ ਵਾਲੇ ਲੋਕਾਂ ਅਤੇ ਉੱਥੇ ਵਪਾਰਿਕ ਅਦਾਰਿਆਂ ਨੂੰ ਆ ਰਹੀਆਂ ਮੁਸ਼ਕਲਾ ਦਾ ਮੁੱਦਾ ਚੁੱਕਿਆ ਹੈ,ਅਤੇ ਕਿਹਾ ਕਿ ਮੋਗਾ ਦੀ ਅਫਸਰਸ਼ਾਹੀ ਅਤੇ ਸਾਰਿਆ ਰਾਜਨੀਤਿਕ ਪਾਰਟੀਆਂ ਦੇ ਲੀਡਰ ਸੁੱਤੇ ਪਏ ਨੇ,ਅਤੇ ਸਮੂਹ ਜੀਟੀ ਰੋਡ ਤੇ ਰਹਿਣ ਵਾਲੇ ਜਾਂ ਕੰਮ ਕਰਨ ਵਾਲੇ ਦੁਕਾਨਦਾਰਾਂ ਦੀ ਕੋਈ ਸਾਰ ਨਹੀਂ ਲੈ ਰਿਹਾ,ਪੰਕਜ ਨੇ ਕਿਹਾ ਕਿ ਪਿਛਲੇ 14 ਸਾਲ ਤੋ ਮੋਗਾ ਨੂੰ ਦੋ ਹਿੱਸਿਆਂ ਵਿਚ ਵੰਡਣ ਵਾਲਾ ਅਧੂਰਾ ਪੁੱਲ ਜਿਸਦੇ ਕਾਰਨ ਸਮੂਹ ਦੁਕਾਨਦਾਰ ਅਤੇ ਪਬਲਿਕ ਬਹੁਤ ਹੀ ਜਿਆਦਾ ਦੁਖੀ ਹੈ,ਇਸ ਪੁੱਲ ਦੇ ਨਿਰਮਾਣ ਵਿਚ ਬਹੁਤ ਖਾਮੀਆਂ ਨੇ,ਇਕ ਪਾਸੇ ਤੋ ਦੁੱਜੇ ਪਾਸੇ ਜਾਣ ਲਈ ਰਸਤੇ ਨਹੀਂ ਦਿੱਤੇ ਗਏ ਜਿਹੜਾ ਅਕਾਲਸਰ ਚੌਂਕ ਵਿਚ ਰਸਤਾ ਹੈ ਓਹ ਬਹੁਤ ਤੰਗ ਹੈ, ਮੈਨ ਚੌਂਕ ਵਿੱਚ ਬੱਸ ਸਟੈਂਡ ਹੋਣ ਕਰਕੇ ਬਹੁਤ ਜਿਆਦਾ ਜਾਮ ਲਗ ਜਾਂਦਾ ਹੈ,ਪੈਦਲ ਆਣ ਜਾਣ ਵਾਲੇ ਬਜ਼ੁਰਗਾਂ ਨੂੰ ਬਹੁਤ ਹੀ ਜਿਆਦਾ ਸਮੱਸਿਆ ਆ ਰਹੀ ਹੈ,ਬਿਜਲੀ ਘਰ,ਦੱਤ ਰੋਡ,ਖਾਲਸਾ ਸਕੂਲ ਰੋਡ ਤੇ ਕੋਈ ਵੀ ਕਟ ਨਹੀਂ ਦਿੱਤਾ ਗਿਆ ਅੱਤੇ ਇੰਨਾ ਜਗਹਾ ਤੇ ਕੰਪਨੀ ਪੁੱਲ ਹੀ ਖਾ ਗਈ ਹੈ,
ਹੁਣ ਜਿਹੜੀ ਸੱਭ ਤੋਂ ਵੱਡੀ ਸਮੱਸਿਆ ਜੀਟੀ ਰੋਡ ਵਾਸੀਆਂ ਨੂੰ ਆ ਰਹੀ ਹੈ ਉਹ ਜਦੋਂ 14 ਸਾਲ ਪਹਿਲਾਂ ਆਹ ਪੁਲਾਂ ਦੀ ਉਸਾਰੀ ਕੀਤੀ ਜਾ ਰਹੀ ਸੀ ਉਸ ਵੇਲੇ ਸੜਕਾਂ ਦੇ ਕਿਨਾਰਿਆਂ ਤੇ ਬਰਸਾਤੀ ਨਾਲਿਆਂ ਦਾ ਇੰਤਜਾਮ ਕਰਨਾ ਜਰੂਰੀ ਸੀ ਜਿਹੜਾ ਕਿ ਸੜਕ ਨੂੰ ਬਰਸਾਤ ਦਾ ਪਾਣੀ ਤੋੜ ਨਾ ਸਕੇ ਉਦੋਂ ਜੀਟੀ ਰੋਡ ਦੇ ਜਿੰਨੇ ਦੁਕਾਨਦਾਰ ਸੀ ਛੇ ਮਹੀਨੇ ਪੁੱਲ ਦੀ ਉਸਾਰੀ ਕਾਰਨ ਕੰਮ ਬੰਦ ਰਹੇ ਬਿਜਲੀ ਬੋਰਡ, ਫੋਨ ਡਿਪਾਰਟਮੈਂਟ, ਅਤੇ ਹੋਰ ਅਦਾਰਿਆਂ ਨੇ ਆਪਣਾ ਕੰਮ ਉਸ ਸਮੇਂ ਪੂਰਾ ਕਰ ਲਿਆ ਪਰ ਜਿਹੜੀ ਕੰਪਨੀ ਨੇ ਪੁੱਲ ਦਾ ਠੇਕਾ ਲਿਆ ਹੋਇਆ ਸੀ ਉਹਨਾਂ ਨੇ ਉਸ ਸਮੇਂ ਆਪਦਾ ਕੰਮ ਪੂਰਾ ਨਹੀਂ ਕੀਤਾ ਅਤੇ ਉਸ ਵੇਲੇ ਵੀ ਸਾਰੇ ਜੀਟੀ ਰੋਡ ਵਾਸੀਆਂ ਨੇ ਬਹੁਤ ਤੰਗੀ ਸਹੀ ਹੈ ਜੀਟੀ ਰੋਡ ਦੇ ਉੱਪਰ ਟਰੈਕਟਰ ਬਾਜ਼ਾਰ ,ਸਕੂਟਰ ਬਾਜ਼ਾਰ, ਕਾਰ ਬਾਜ਼ਾਰ ਅਤੇ ਟਰੱਕਾਂ ਬੱਸਾਂ ਦੀਆਂ ਬਾਡੀਆਂ, ਜੀਪਾਂ ਤਿਆਰ ਕਰਨ ਵਾਲੇ ਰੰਗ ਆਲੇ, ਡੈਂਟਰ, ਸਪੇਅਰ ਪਾਰਟ ਵਾਲੇ, ਸਾਰੇ ਹੀ ਜਿਹੜੇ ਬਿਜਨਸ ਫੇਲ ਹੋ ਗਏ ਇਸ ਦਾ ਸਿਹਰਾ ਇਸ ਪੁਲ ਨੂੰ ਜਾਂਦਾ ਹੈ ਹੁਣ ਸ਼ਹਿਰ ਵਾਸੀਆਂ ਨੂੰ ਤੰਗ ਕਰਨ ਲਈ ਪਿਛਲੇ ਤਿੰਨ ਮਹੀਨਿਆਂ ਤੋਂ ਜੀਟੀਰੋਡ ਦੇ ਦੋਨੇ ਪਾਸੇ ਨਾਲੇ ਪੁੱਟ ਦਿੱਤੇ ਗਏ ਹਨ ਕਈਆਂ ਦੁਕਾਨਾਂ ਦੇ ਮੂਹਰੇ ਤਿੰਨ ਮਹੀਨੇ ਤੋਂ ਵੀ ਜਿਆਦਾ ਸਮਾਂ ਹੋ ਗਿਆ ਹੈ ਕਿ ਟੋਏ ਪੱਟ ਕੇ ਛੱਡ ਦਿੱਤੇ ਗਏ ਹਨ। ਕਈ ਥਾਵਾਂ ਤੇ ਸਰੀਏ ਸਿੱਧੇ ਖੜੇ ਹਨ ਰੱਬ ਵੱਲ ਨੂੰ ਮੂੰਹ ਕਰਕੇ ਉਹ ਕਿਸੇ ਸਮੇਂ ਵੀ ਕਿਸੇ ਵੱਡੇ ਹਾਦਸੇ ਨੂੰ ਜੀ ਆਇਆ ਕਹਿ ਰਹੇ ਹਨ , ਦੱਤ ਰੋਡ ਅਤੇ ਖਾਲਸਾ ਸਕੂਲ ਦੀ ਰੋਡ ਤੇ ਬਹੁਤ ਹੀ ਗ਼ਲਤ ਕਟ ਬਣਾਏ ਗਏ ਹਨ,ਉਸ ਸੜਕ ਤੋ ਰੋਜ਼ ਸਾਰੇ ਅਫ਼ਸਰ ਅਤੇ ਲੀਡਰ ਲੰਘਦੇ ਹਨ ਪਰ ਮੋਗਾ ਦੀ ਸਾਰੀ ਅਫਸਰਸ਼ਾਹੀ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਆਗੂ ਇਸ ਮਸਲੇ ਤੇ ਬੋਲ ਨਹੀਂ ਰਿਹਾ ,ਨਾ ਇੰਨਾ ਦੁਕਾਨਦਾਰਾਂ ਦੀ ਬਾਂਹ ਫੜ ਰਿਹਾ, ਸੀ.ਆਰ.ਓ. ਨੇ ਇੱਕ ਉਪਰਾਲਾ ਕੀਤਾ ਸੀ ਅੱਜ ਤੋਂ ਇੱਕ ਡੇਢ ਮਹੀਨਾ ਪਹਿਲਾਂ ਡੀਸੀ ਮੋਗਾ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਰਜਿਸਟਰਡ ਪੱਤਰ ਭੇਜੇ ਸੀ,ਜਿਸ ਦੇ ਵਿੱਚ ਸਮੂਹ ਜੀਟੀ ਰੋਡ ਦੇ ਦੁਕਾਨਦਾਰਾਂ ਨੇ ਮਤੇ ਦੇ ਸਾਈਨ ਕਿੱਤੇ ਸੀ ,ਕੀ ਮੌਜੂਦਾ ਅਫ਼ਸਰ ਅਤੇ ਸਰਕਾਰ ਦੇ ਨੁਮਾਇੰਦੇ ਅੱਗੇ ਲੱਗ ਕੇ ਐਨ.ਐਚ.ਏ.ਆਈ. ਤੋਂ ਮੁਆਵਜ਼ਾ ਲੈ ਕੇ ਦੇਵੇ ਕਿਉਂਕਿ ਜਦੋਂ ਇਹ ਪੁੱਲ ਬਣਾਏ ਗਏ ਸਨ ਉਦੋਂ ਪੁਲ ਦੇ ਹਿਸਾਬ ਨਾਲ ਸਭ ਨੇ ਆਪਣੀਆਂ ਦੁਕਾਨਾਂ ਆਪਣੇ ਘਰ ਉੱਚੇ ਕਰ ਲਏ ਸਨ ਹੁਣ ਇਹ ਜਿਹੜੇ ਨਾਲੇ ਬਣ ਰਹੇ ਹਨ ਦੁਬਾਰਾ ਇਹਨਾਂ ਨੂੰ ਹੋਰ ਉੱਚਾ ਕਰਕੇ ਬਣਾ ਦਿੱਤਾ ਹੈ,ਅਤੇ ਸਾਰੇ ਲੋਕਾਂ ਨੂੰ ਫੇਰ ਸਾਰਾ ਦੁਕਾਨ ਅਤੇ ਘਰ ਉੱਚੇ ਕਰਨੇ ਪੈ ਰਹੇ ਹਨ,ਸਾਰੇ ਸੀਵਰੇਜ ਅਤੇ ਪਾਣੀ ਅਤੇ ਫੋਨ ਦੇ ਕੁਨੈਕਸ਼ਨ ਜੇਸੀਬੀ ਨਾਲ ਵਡ ਦਿੱਤੇ ਗਏ ਸਨ,ਜਿਸ ਨਾਲ ਆਰਥਿਕ ਬੋਝ ਸਾਰੇ ਦੁਕਾਨਦਾਰਾਂ ਦੇ ਪੈ ਰਿਹਾ ਹੈ ਅਤੇ ਪੁੱਲ ਇਨਾ ਕ ਅਧੂਰਾ ਹੈ ਕਿ ਨਾ ਤਾਂ ਪੈਦਲ ਜਾਣ ਵਾਲਿਆਂ ਦਾ ਕੋਈ ਇੰਤਜ਼ਾਮ ਕੀਤਾ ਗਿਆ ਨਾ ਜੀਵੇ ਕੇ ਪੁੱਲ ਦੇ ਉੱਪਰ ਦੀ ਪਬਲਿਕ ਦੇ ਲੰਘਣ ਵਾਸਤੇ ਪੌੜੀਆਂ ਦਾ ਪੁੱਲ ਬਣਾਇਆ ਜਾਂਦਾ ਹੈ, ਬੱਸਾਂ ਨੂੰ ਬੱਸ ਸਟੈਂਡ ਤੋ ਬਾਹਰ ਆਉਣ ਜਾਣ ਲਈ ਕੋਈ ਪੁੱਲ ਨਹੀਂ ਬਣਾਇਆ,ਕੋਈ ਵੀ ਸਲੀਪ ਰੋਡ ਨਹੀਂ ਬਣਾਈ ਗਈ,ਪੁਰਾਣੇ ਜੀ ਟੀ ਰੋਡ ਉੱਪਰ ਸੜਕ ਦੇ ਦੋਨੋਂ ਕੰਡਿਆਂ ਤੇ ਲੱਖਾਂ ਦੀ ਗਿਣਤੀ ਵਿਚ ਪੇੜ ਲੱਗੇ ਸਨ,ਪੰਜਾਬ ਜੰਗਲਾਤ ਮਹਿਕਮਾ ਕਿ ਕਰ ਰਿਹਾ ਹੈ, ਉਹ ਪੁੱਲ ਨਿਰਮਾਤਾ ਕੰਪਨੀ ਉਹਨਾਂ ਪੇੜਾਂ ਨੂੰ ਵੱਢ ਕੇ ਵੇਚ ਗਈ ਅਤੇ ਉਸ ਦੀ ਜਗ੍ਹਾ ਤੇ ਹਾਈਵੇ ਬਣਨ ਤੇ ਉਨਾਂ ਨੇ ਲੱਖਾਂ ਦੀ ਤਾਦਾਦ ਚ ਨਵੇਂ ਪੇੜ ਲਾਉਣੇ ਸੀ ਉਹ ਪੇੜ ਹਾਲੇ ਤੱਕ ਵੀ ਨਹੀਂ ਲਾਏ ਗਏ,ਪਰ ਟੋਲ ਟੈਕਸ ਸਾਡੇ ਤੋ ਪੂਰਾ ਵਸੂਲ ਕਰ ਰਹੇ ਹਨ, ਇਸ ਲਈ ਹੁਣ ਡੀਸੀ ਮੋਗਾ ਅਤੇ ਐਮਐਲਏ ਮੋਗਾ ਨੂੰ ਅਸੀਂ ਸਮੂਹ ਜੀਟੀ ਰੋਡ ਵਾਸੀਆਂ ਵੱਲੋਂ ਮਿਲ ਕੇ ਇੱਕ ਮੈਮੋਰੈਂਡਮ ਦਿੱਤਾ ਹੈ, ਮੈਮੋਰੈਂਡਮ ਦੇ ਵਿੱਚ ਐਨ. ਐਚ. ਏ .ਆਈ. ਤੋ ਮੁਆਵਜਾ ਲੈ ਕੇ ਦੇਣ ਬਾਰੇ ਹੈ ਜੇਕਰ ਪ੍ਰਸ਼ਾਸਨ ਇਹਨਾਂ ਸ਼ਰਤਾਂ ਨੂੰ ਪੂਰਾ ਕਰਨ ਵਿਚ ਸਫਲ ਨਹੀਂ ਹੁੰਦਾ ਤਾਂ ਅਸੀਂ ਸਾਰੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਸਲੇ ਤੇ ਰਿਟ ਪਟੀਸ਼ਨ ਪਾਵਾਂਗੇ ਕਿ ਮੋਗਾ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰਾ ਨੂੰ ਹੁਕਮ ਦਿੱਤਾ ਜਾਵੇ ਕੇ ਜਾਂ ਤਾਂ ਪੁੱਲ ਨੂੰ ਢਾਵੇ ਤੇ ਜਾਂ ਫਿਰ ਇਹਨੂੰ ਪੂਰਾ ਬਣਾਵੇ ਕਿਉਂਕਿ ਹੁਣ ਆਉਣ ਵਾਲੇ ਪਾਰਲੀਮੈਂਟ ਇਲੈਕਸ਼ਨ ਚ ਅਸੀਂ ਸਮੂਹ ਜੀ ਟੀ ਰੋਡ ਦੇ ਦੁਕਾਨਦਾਰਾਂ ਨੇ ਇਹ ਫੈਸਲਾ ਵੀ ਲੈ ਲਿਆ ਹੈ ਜਿਹੜੀ ਪਾਰਟੀ ਜ਼ਾ ਜਿਹੜਾ ਲੀਡਰ ਇਸ ਪੁੱਲ ਦੇ ਮਸਲੇ ਨੂੰ ਸੈਂਟਰਲ ਗੌਰਮੈਂਟ ਤੋਂ ਹੱਲ ਕਰਾ ਕੇ ਦਊਗਾ ਅਸੀਂ ਉਹਨੂੰ ਹੀ ਵੋਟ ਪਾਵਾਂਗੇ ਉਹਦੀ ਸਪੋਰਟ ਕਰਾਂਗੇ,ਕਿਉ ਕਿ ਹੁਣ ਸਾਨੂੰ ਜੀਟੀ ਰੋਡ ਨਿਵਾਸੀਆਂ ਅਤੇ ਦੁਕਾਨਦਾਰਾਂ ਨੂੰ ਆਪਣੇ ਹੱਕ ਲਈ ਖੁਦ ਹੀ ਲੜਨਾ ਪੈਣਾ ਹੈ,
*PRESS NOTE :- HINDI
*मोगा जीटी रोड के दुकानदारों और वहा रहने वालो की कौन लेगा सार_पंकज सूद पंजाब प्रदेश अध्यक्ष सी. आर. ओ.*
आज मोगा में कंज्यूमर राइट्स ऑर्गेनाइजेशन के परदेश अध्यक्ष पंकज सूद ने बताया की जी टी रोड पर व्यापारियों और वहा पर रहने वाले लोगो को आ रही परेशानियों का मुद्दा उठाया है,और कहा हैं की मोगा की सारी अफसरशाही और सभी राजनीतिक पार्टियों के लीडर सोए पड़े है,और समूह जी टी रोड पर काम करने वाले दुकानदारों और रहने वालो की कोई सार नही ले रहा,पंकज ने कहा की पिछले 14 से मोगा को दो हिस्सो में बाटने वाला अधूरा पुल जिसके कारण दुकानदार और पब्लिक बहुत दुखी है,इस पुल के निर्माण में बहुत खामियां है,एक तरफ से दूसरी तरफ जाने के लिए कोई रास्ता नही दिया गया,और जो रास्ता अकालसर रोड चौंक में है वह बहुत तंग है, दूसरा रास्ता मैन चौंक में बस स्टैंड होने के कारण वहा पर भी हर समा जाम लगा रहता है, पैदल आने जाने वाले बजुर्गो को बहुत ही ज्यादा समस्या आ रही है,बिजली घर, दत्त रोड,खालसा स्कूल रोड पर कोई कट नही दिया गया और इन जगहों पर कंपनी पुल ही खा गई
अब जो सबसे बड़ी समस्या जी टी रोड वासियो को आ रही है की 14 साल पहले जब यह पुल शुरू किया गया था,तब इसकी सर्विस लेन के साथ बरसाती नाले बनाने थे,जिससे बरसात के पानी से सड़को को नुकसान ना पहुंचे, जी टी रोड के जितने दुकानदार थे सभी के काम छह महीने तक बंद रहे उस समय बिजली बोर्ड,टेलीफोन डिपार्टमेंट और बाकी सरकारी अदारो ने अपने काम खतम कर लिए थे पर जिस कंपनी ने पुल का ठेका लिया था उसने इन बरसाती नालों का उस समय निर्माण नही किया,तब भी समूह दुकानदारों ने बहुत तंगी सही है, जी टी रोड के उपर ट्रैक्टर बाजार, कार बाजार,जीप बाजार,मोटरसाइकिल बाजार,ट्रक एवम बस की बॉडी लगाने वाले कारीगर,जीप बनाने वाले कारीगर,रंग करने वाले, डेंटर, स्पेयर पार्ट वाले सारे बिज़नेस ठप करने का सेहरा इस अधूरे पुल को जाता है,अब शहर वासियों को तंग करने के लिए पिछले तीन महीने से जी टी रोड के दोनो तरफ बरसाती नालों के लिए सारी जगह उखाड़ दी गई है कई दुकानों के आगे तीन महीने से गड़े किए हुए है कई जगह पर सरिए उपर को मुंह करके किसी बड़े हादसे का कारण बन सकते हैं, दत्त रोड और खालसा स्कूल की रोड के सामने बहुत गलत डिवाइडर बनाए गए है,उसी जगह से सभी अफसर साहिबान और लीडर निकलते है,पर मोगा का कोई लीडर या किसी भी राजनीतिक पार्टी का लीडर इस मसले पर कुछ नही बोल रहा
आज से लगभग डेड महीना पहले सी .आर.ओ.पंजाब ने पहलकदमी करते हुए डीसी मोगा और मानयोग मुख्य मंत्री पंजाब को रिजिस्टर्ड डाक के माध्यम से पत्र भेजा था,जिस में समूह जी टी रोड के दुकानदारों ने अपने हस्ताक्षर करके मता भेजा था,की मौजूदा अफसर और सरकार के नुमाइंदे आगे लग कर एनएचएआई से समूह दुकानदारों को मुआवजा ले कर दे क्यों की जब पुल बन गया था तो सभी लोगो ने अपने घर और दुकानें पुल के हिसाब से अपनी जेब से पैसा लगा के ऊंची कर ली थी,पर अब जो नाले बन रहे हैं इनको और ऊंचा करके बनाया जा रहा है,सभी जी टी रोड वासियों को फिर से अपना घर दुकान ऊंचा करना पड़ेगा,जितने भी पानी और सीवर के कनेक्शन थे वह जेसीबी के कारण तोड़ दिए गए,जिस के कारण सभी दुकानदारों पर आर्थिक बोझ पड़ गया है,पुल इतना अधूरा है की न तो पैदल यात्रियों को दूसरी तरफ जाने के लिए सीढ़ी वाला पुल नही बनाया गया, बसों को बस स्टैंड में से अंदर बाहर जाने वाले पुल को निर्माण नही किया गया,कोई स्लिप रोड का निर्माण नही किया गया,जंगलात विभाग के अधिकारी क्या कर रहे है,पुराने जी टी रोड के दोनो तरफ लाखो की तादाद में पेड़ लगे थे जिनको यह सड़क निर्माण कंपनी बेच गई,और इसके बदले में नई हाईवे के दोनो तरफ लाखो पेड़ो के पौधे लगाए जाने थे वह अभी तक नही लगाए गए पर कंपनी वाहनों से टोल टैक्स पूरा वसूल कर रही है,इस लिए हम समूह जी टी रोड वासियों और दुकानदारों की तरफ से डीसी मोगा और एमएलए मोगा को एक मेमोरेंडम दिया है,मेमोरेंडम में एनएचएआई से मुआवजा ले के देने के बारे में लिखा गया है,अगर प्रशासन हमारी इन शर्तों को पूरा नहीं करता तो हम मनयोग पंजाब हरियाणा हाईकोर्ट में याचिका डालेंगे की मौजूदा सरकार को हुक्म जारी किया जाए की जा तो इस पुल को तोड़ा जाए या इसको पूरा किया जाए, क्यों की समूह जी टी रोड वासियों ने फैसला किया है की किस्सी भी राजनीतिक पार्टी का लीडर पार्लियामेंट इलेक्शन से पहले इस पुल के मसले का हल करेगा,उसको ही वोट डाली जाएगी और समर्थन दिया जाएगा,क्यों की अब जी टी रोड निवासियों और दुकानदारों को अपने हक के लिए खुद लड़ना पड़ेगा