Daily Chandigarh khabarnama

  • Home
  • Daily Chandigarh khabarnama

Daily Chandigarh khabarnama media news Chanel

26/09/2022

ਜੀਵਨ ਨਗਰ ਦੇ ਮੁਹੱਲਾ ਨਿਵਾਸੀਆਂ ਨੇ ਕੀਤੀ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਅਤੇ ਕਿਹਾ ਕਿ ਸਾਡੇ ਮੁਹੱਲੇ ਵਿੱਚ ਕਾਂਗਰਸ ਸਰਕਾਰ ਵੇਲੇ ਗਲੀਆਂ ਵਿੱਚ ਜੋ ਇੱਟਾਂ ਲੱਗਿਆਂ ਹੋਇਆਂ ਸਨ ਓਹ ਪੱਟ ਕੇ ਲੈ ਗਏ ਸਨ ਅਤੇ ਕਿਹਾ ਸੀ ਕਿ ਇੱਥੇ ਟਾਈਲਾਂ ਲੱਗਣਗਿਆਂ ਪਰ ਹਲੇ ਤੱਕ ਨਹੀਂ ਲੱਗਿਆਂ ਇਸ ਸਬੰਧੀ ਐਮ ਐਲ ਏ ਨਰਿੰਦਰ ਕੋਰ ਭਰਾਜ ਅਤੇ ਮਨਿਸਟਰ ਅਮਨ ਅਰੋੜਾ ਅਤੇ ਡੀਸੀ ਸੰਗਰੂਰ ਅਤੇ ਈ ਓ ਸੰਗਰੂਰ ਨੂੰ ਵੀ ਕਈ ਵਾਰ ਮਿਲ ਕੇ ਆਪਣੀਆਂ ਮੁਸ਼ਕਿਲਾਂ ਦੱਸ ਚੁੱਕੇ ਹਾਂ ਅਤੇ ਸਾਨੂੰ ਇਹਨਾਂ ਨੇ ਹਮੇਸ਼ਾ ਲਾਰੇ ਹੀ ਲਾਏ ਹਨ ਮੁਹੱਲੇ ਵਿੱਚ ਗੰਦਗੀ ਕਾਰਨ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਹੋਇਆ ਹੈ ਅਤੇ ਸਕੂਲ ਜਾਣ ਵਾਲੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਰਾਸਤੇ ਜਾਣਾ ਆਣਾ ਬਹੁਤ ਹੀ ਔਖਾ ਹੈ ਅਤੇ ਜੇ ਕੋਈ ਬਿਮਾਰ ਹੋ ਜਾਵੇ ਤਾਂ ਉਸਨੂੰ ਹਸਪਤਾਲ ਲਿਜਾਣਾ ਬਹੁਤ ਔਖਾ ਹੈ ਕਿਉਂਕਿ ਗੱਲੀਆਂ ਵਿੱਚ ਟੋਏ ਹੋਣ ਕਾਰਨ ਗੱਡੀ ਵੀ ਗੱਲੀ ਵਿਚ ਨਹੀਂ ਵੜਦੀ
ਜੇ ਸਰਕਾਰ ਅਤੇ ਪ੍ਰਸ਼ਾਸਨ ਨੇ ਸਾਡੀਆਂ ਗੱਲੀਆਂ ਪੱਕਿਆਂ ਨਾ ਕਰਵਾਇਆਂ ਤਾਂ ਅਸੀਂ ਸੜਕਾਂ ਤੇ ਧਰਨੇ ਲਗਾਉਣ ਲਈ ਮਜ਼ਬੂਰ ਹੋਵਾਂਗੇ
1.Bite ਸੁੰਦਰਪਾਲ ਮੁਹੱਲਾ ਨਿਵਾਸੀ
2.Bite ਵਿਜੇ ਕੁਮਾਰ ਮੁਹੱਲਾ ਨਿਵਾਸੀ
3.Bite ਪਤਾਸੋ ਦੇਵੀ ਮੁਹੱਲਾ ਨਿਵਾਸੀ

ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੀਮਤੀ ਜਗਜੀਤ ਕੌਰ ਜਵੰਦਾ ਨੇ ਸੜਕੀ ਹਾਦਸੇ ਤੋਂ ਠੀਕ ਹੋਣ ਤੋਂ ਬਾਅਦ ਫਿਰ ਸੰਭਾਲਿਆ ਪਾਰਟੀ ਦੇ ਪ੍ਰ...
25/09/2022

ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੀਮਤੀ ਜਗਜੀਤ ਕੌਰ ਜਵੰਦਾ ਨੇ ਸੜਕੀ ਹਾਦਸੇ ਤੋਂ ਠੀਕ ਹੋਣ ਤੋਂ ਬਾਅਦ ਫਿਰ ਸੰਭਾਲਿਆ ਪਾਰਟੀ ਦੇ ਪ੍ਰਚਾਰ ਦਾ ਮੋਰਚਾ।
ਨਾਭਾ 25 ਦਸੰਬਰ (ਸੁਖਪਾਲ ਸਿੰਘ ਦੁਲੱਦੀ)
ਸ਼੍ਰੀਮਤੀ ਜਗਜੀਤ ਕੌਰ ਜਵੰਦਾ ਪਿਛਲੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਸ਼੍ਰੀਮਤੀ ਜਵੰਦਾ ਨੇ ਦੱਸਿਆ ਕਿ ਉਹ ਸਕੂਟਰ ਦੇ ਸਵਾਰ ਹੋ ਕੇ ਜਾ ਰਹੇ ਸਨ ਸਕੂਟਰ ਦਾ ਅਗਲਾ ਟਾਇਰ ਫਟਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਹੁਣ ਉਹ ਆਰਾਮ ਕਰਨ ਤੋਂ ਬਾਅਦ ਪਾਰਟੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਮੈਦਾਨ ਵਿਚ ਡਟ ਗਏ ਹਨ ਉਨਾ ਕਿਹਾ ਕਿ ਮੈਂ ਕੁਝ ਦਿਨ ਡਾਕਟਰ ਦੀ ਸਲਾਹ ਤੇ ਆਰਾਮ ਕਰ ਰਹੀ ਸੀ ਵਿਰੋਧੀਆਂ ਨੇ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ । ਉਨਾ ਕਿਹਾ ਪਕੀ ਮੈਂ ਪਾਰਟੀ ਦੀ ਫਾਊਂਡੇਸ਼ਨ ਮੈਂਬਰ ਹਾਂ ਕੋਈ ਮਾਈਗਰੇਟ ਨਹੀਂ ਹਾਂ। ਮੈਂ ਤਪਦੀਆਂ ਧੁੱਪਾਂ ਅਤੇ ਹੈ ਤੋੜਨ ਵਾਲ਼ੀਆਂ ਸਰਦੀਆਂ ਵਿਚ ਪਾਰਟੀ ਦੇ ਨਾਲ ਤੁਰੀ ਹੋਈ ਹਾਂ। ਮੈ ਬਿਨਾ ਕਿਸੇ ਲੋਭ ਲਾਲਚ ਦੇ ਪਾਰਟੀ ਦੇ ਕੰਮ ਕਰਦੀ ਰਹਿ ਹਨ ਅਤੇ ਕਰਦੀ ਰਹਾਂਗੀ। ਮੈ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਭਰੋਸੇ ਦੇ ਮੈਂਬਰਾਂ ਵਿਚੋਂ ਹਾਂ ਅਤੇ ਸੁਬੇ ਦੇ ਮੁੱਖ ਮੰਤਰੀ ਸਾਹਿਬ ਸ਼੍ਰੀ ਭਗਵੰਤ ਸਿੰਘ ਦੀ ਥਾਪਨਾ ਹੈ। ਪਾਰਟੀ ਦੇ ਸੰਵਿਧਾਨ ਨੂੰ ਮੈਂ ਸਰਵਉੱਚ ਮੰਨਦੀ ਹਾਂ। ਉਨਾ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਆਪ ਪਾਰਟੀ ਜਿਤ ਕੇ ਜਲਦੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੋਭਾ ਵਧਾਉਣਗੇ । ਨਾਭਾ ਦੇ ਵਿਧਾਇਕ ਸ੍ਰ ਗੁਰਦੇਵ ਸਿੰਘ ਦੇਵ ਮਾਨ ਖੁਦ ਕਈ ਵਾਰ ਮੈਨੂੰ ਹੌਸਲਾ ਅਫਜ਼ਾਈ ਕਰਕੇ ਗਏ ਹਨ। ਜਲਦੀ ਹੀ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਜੁਟਣ ਦੀ ਕਾਮਨਾ ਕਰਕੇ ਗਏ ਸਨ। ਜਿਨਾ ਦੇ ਹੌਸਲੇ ਦੇ ਕਾਰਨ ਫਿਰ ਤੋਂ ਮੈਂ ਪਾਰਟੀ ਦੇ ਕੰਮਾ ਵਿਚ ਜੁਟ ਗਈ ਹਾਂ। ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਦੇ ਨਜ਼ਰ ਅਵਾਂਗੀ। ਆਪਣੇ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਉਨਾ ਕਿਹਾ ਕਿ ਮੇਰੀ ਸਿਹਤ ਪ੍ਰਤੀ ਨਿੱਤ ਹਾਲਚਾਲ ਪੁੱਛਦੇ ਰਹਿੰਦੇ ਸਨ। ਮੈਨੂੰ ਫਿਰ ਤੋਂ ਪਹਿਲਾਂ ਦੀ ਤਰਾਂ ਕੰਮ ਕਾਰਨ ਦੀ ਪ੍ਰੇਰਨਾ ਦਿੰਦੇ ਰਹਿੰਦੇ ਸਨ। ਉਨਾ ਕਿਹਾ ਕਿ ਮੇਰਾ ਹਾਲਚਾਲ ਜਾਨਣ ਲਈ ਉਨਾ ਦੇ ਘਰ ਆਉਂਦੇ ਰਹੇ ਹਨ। ਮੇਰੇ ਸਮਰਥਕਾਂ ਦੇ ਭਰੋਸੇ ਅਤੇ ਜੋਸ਼ ਨੇ ਮੈਨੂੰ ਫਿਰ ਤੋਂ ਕੰਮ ਕਰਨ ਦੀ ਪ੍ਰੇਰਨਾ ਤੇਂ ਕਰਕੇ ਮੈਂ ਪਾਰਟੀ ਦੇ ਕੰਮਾ ਵਿਚ ਪਹਿਲਾਂ ਦੀ ਤਰਾਂ ਹੀ ਕੰਮ ਕਰਦੀ ਨਜ਼ਰ ਆਵਾਂਗੀ। ਉਨਾ ਸੂਬੇ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਭ ਲਾਲਚ ਦੇ ਕੇ ਡਾਕਾ ਮਾਰਨ ਵਾਲ਼ੀਆਂ ਪਾਰਟੀਆਂ ਤੋਂ ਸੁਚੇਤ ਰਹਿਣ ਆਮ ਆਦਮੀ ਪਾਰਟੀ ਹਮੇਸ਼ਾ ਤੁਹਾਡੇ ਦੁੱਖ ਸੁੱਖ ਨੂੰ ਸਮਝਦੀ ਹੈ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।ਇਸ ਸਮੇਂ ਉਨਾ ਦੇ ਸਮਰਥਕ ਅਤੇ ਪਾਰਟੀ ਦੇ ਮੈਂਬਰ ਭਾਰੀ ਗਿਣਤੀ ਵਿਚ ਹਾਜ਼ਿਰ ਸਨl

25/09/2022

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇੰਟਰਨੈਸ਼ਨਲ ਏਅਰ ਪੋਰਟ ਚੰਡੀਗੜ੍ਹ ਦਾ ਨਾ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰਖਿਆ
ਬੀਜੇਪੀ ਦੇ ਪਟਿਆਲਾ ਦੇ ਜਿਲ੍ਹਾ ਪ੍ਰਧਾਨ ਸ਼੍ਰ ਛਿੰਟਾਵਾਲਾ ਦੀ ਸਮੁੱਚੀ ਟੀਮ ਨੇ ਕੀਤਾ ਵਿਸ਼ੇਸ਼ ਧੰਨਵਾਦ

ਨਾਭਾ 25 ਸਤੰਬਰ (ਸੁਖਪਾਲ ਸਿੰਘ ਦੁਲੱਦੀ) ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਭਾਈ ਮੋਦੀ ਨੇ ਆਪਣਾ ਵਾਇਦਾ ਨਿਭਾਉਂਦਿਆ ਹੋਇਆਂ ਪੰਜਾਬ ਵਾਸੀਆਂ ਦੀ ਚਿਰੋਕਣੀ ਮੰਗ ਮੰਨਦਿਆਂ ਹੋਇਆਂ ਚੰਡੀਗੜ ਏਅਰ ਪੋਰਟ ਦਾ ਨਾਮ ਸ਼ਹੀਦ ਸ਼੍ਰ ਭਗਤ ਸਿੰਘ ਦੇ ਨਾਮ ਮੋਹਰ ਲਗਾ ਦਿੱਤੀ। ਜਿਸ ਨਾਲ ਪੰਜਾਬ ਦੇ ਕੌਮੀ ਸ਼ਹੀਦ ਸ਼੍ਰ ਭਗਤ ਸਿੰਘ ਨਾਮ ਵਿਸ਼ਵ ਪੱਧਰ ਤੇ ਹੋਰ ਵੀ ਉੱਚਾ ਹੋਇਆ ਹੈ। ਇਸ ਕਦਮ ਨਾਲ ਬੀਜੇਪੀ ਦੀ ਪੰਜਾਬ ਪ੍ਰਤੀ ਸੋਚ ਸਾਹਮਣੇ ਆਉਂਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰ ਪਲਵਿੰਦਰ ਸਿੰਘ ਛਿੰਟਾਵਾਲਾ ਨੇ ਕੀਤਾ ਉਨ੍ਹਾਂ ਬੋਲਦਿਆਂ ਕਿਹਾ ਕਿ ਨਾ ਤਾਂ ਆਪ ਪਾਰਟੀ ਦੀ ਤਰਾਂ ਕੋਈ ਵੱਡੇ ਇਸ਼ਤਿਹਾਰ ਲਗੇ ਨਾ ਕੋਈ ਟੈਲੀਵਿਜ਼ਨਾਂ ਤੇ ਐਡਵਰਟਾਈਜ਼ਮੈਂਟ ਹੀ ਕੀਤੀ ਗਈ। ਸਗੋਂ ਪੰਜਾਬ ਨੂੰ ਇਕ ਅਜਿਹਾ ਇਤਿਹਾਸਿਕ ਤੋਹਫ਼ਾ ਦਿੱਤਾ ਜਿਸ ਨਾਲ ਪੰਜਾਬ ਹੀ ਨਹੀਂ ਸਾਡੇ ਸ਼ਹੀਦਾਂ ਦਾ ਨਾਮ ਵਿਸ਼ਵ ਪੱਧਰ ਜਾਣਿਆ ਜਾਵੇਗਾ ਇਹ ਸ਼੍ਰੀ ਮੋਦੀ ਜੀ ਦੇ ਪੰਜਾਬ ਪ੍ਰਤੀ ਪ੍ਰੇਮ ਭਾਵਨਾ ਦਾ ਇਕ ਹਿੱਸਾ ਹੈ। ਸ਼੍ਰੀ ਮੋਦੀ ਪੰਜਾਬ ਨੂੰ ਇਕ ਵਿਕਸਿਤ ਸੂਬਾ ਤੇ ਖੁਸ਼ਹਾਲ ਦੇਖਣਾ ਚਾਹੁੰਦੇ ਹਨ। ਉਨਾ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੋਣ ਕਾਰਨ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ। ਸੂਬੇ ਦੀ ਸਰਕਾਰ ਰੰਗ ਮੰਚ ਤੋਂ ਨਿਕਲ ਕੇ ਆਈ ਹੋਈ ਹੋਣ ਕਰਕੇ ਸਟੇਜ ਅਤੇ ਸਟੇਟ ਵਿਚ ਫ਼ਰਕ ਨਹੀਂ ਸਮਝ ਰਹੀ। ਨਿੱਤ ਨਵੀਆਂ ਹਾਸਰਸ ਚੁਟਕਲੇ ਭਰੀਆ ਕੈਸੇਟਾਂ ਦੀ ਤਰਾਂ ਐਲਾਨ ਕਰਦੇ ਰਹਿੰਦੇ ਹਨ ਜਿਹੜੇ ਅਸਲੀਅਤ ਤੋਂ ਕੋਸਾਂ ਦੂਰ ਹੁੰਦੇ ਹਨ।
ਖੁਦ ਸੂਬੇ ਦੇ ਹਾਸਰਸ ਮੁੱਖ ਮੁੱਖ ਮੰਤਰੀ ਸਾਹਿਬ ਵਿਦੇਸ਼ ਦੌਰੇ ਤੇ ਬੀਐਮਡਬਲਯੂ ਦੇ ਪੰਜਾਬ ਆਉਣ ਵਾਲੇ ਕੌਮੀ ਪੱਧਰ ਚੁਟਕਲੇ ਛੱਡ ਰਹੇ ਹਨ ਉਹ ਸਟੇਜ ਅਤੇ ਸਟੇਟ ਅਜੇ ਤਕ ਨਹੀਂ ਸਮਝ ਸਕੇ। ਫਿਰ ਸ਼ਰਾਬੀ ਹਾਲਾਤ ਵਿਚ ਜਹਾਜ ਤੋਂ ਉਤਾਰਨ ਵਾਲੇ ਮੁੱਦੇ ਤੇ ਪੰਜਾਬ ਵਿਸ਼ਵ ਪੱਧਰ ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਉਨਾ ਕਿਹਾ ਕਿ ਕੇਂਦਰ ਅਤੇ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣਨ ਤੇ ਪੰਜਾਬ ਨੂੰ ਵਿਸ਼ੇਸ਼ ਸਹੂਲਤਾਂ ਨਾਲ ਨਿਵਾਜਿਆ ਜਾਵੇਗਾ। ਸੂਬੇ ਵਿਚੋਂ ਨਸ਼ੇ ਦੇ ਲੱਕ ਨੂੰ ਤੋੜਨਾ ਬੀਜੇਪੀ ਦਾ ਪਹਿਲਾ ਟੀਚਾ ਹੋਏਗਾ। ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਫਿਰ ਤੋਂ ਪੈਰਾਂ ਤੇ ਖੜਾ ਕੀਤਾ ਜਾਵੇਗਾ। ਦਲਿਤ ਵਰਗ ਨੂੰ ਹਰ ਖਿੱਤੇ ਵਿਚ ਨੁਮਾਇੰਦਗੀ ਦੇ ਕੇ ਦਲਿਤਾਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਇਸ ਸਮੇਂ ਉਨਾ ਨਾਲ ਸ਼੍ਰੀ ਵਿਨੋਦ ਕਾਲੜਾ ਅਸ਼ੋਕ ਜਿੰਦਲ ਸਿਕੰਦਰਵੀਰ ਜਿੰਦਲ ਦੋਵੇ ਜਿਲਾ ਜਨਰਲ ਸਕੱਤਰ ਅਤੁਲ ਬਾਂਸਲ ਮੋਹਿਤ ਸੂਦ ਦਿਹਾਤੀ ਪ੍ਰਧਾਨ ਹਰਚਰਨ ਸਿੰਘ ਅਗੇਤੀ ਮੰਡਲ ਪ੍ਰਧਾਨ ਭਾਦਸੋਂ ਸ਼੍ਰੀ ਅਮਿਤ ਜਿੰਦਲ ਮੰਡਲ ਪ੍ਰਧਾਨ, ਮੰਡਲ ਪ੍ਰਧਾਨ ਨਾਭਾ ਸ਼੍ਰੀ ਗੌਰਵ ਜਲੋਟਾ ਐਸ ਸੀ ਮੋਰਚਾ ਦੇ ਪ੍ਰਧਾਨ ਸ਼੍ਰੀ ਲਾਲ ਸਿੰਘ ਰਣਜੀਤ ਗੜ ਆਦਿ ਹਾਜ਼ਿਰ ਸਨ

ਮੌਤ ਦਾ ਰਸਤਾ ਬਣਿਆ ਨਾਭਾ ਦਾ ਇਕੋ ਇਕੋ ਫਲਾਈਓਵਰ।ਪ੍ਰਸਾਸ਼ਨ ਦੇ ਮੁੱਖ ਦਫ਼ਤਰਾਂ ਦੇ ਬਿਲਕੁਲ ਨੇੜੇ ਹੋਣ ਦੇ ਬਾਵਜੂਦ ਵੀ ਅਣਦੇਖੀ ਦਾ ਸ਼ਿਕਾਰ ਨਾਭਾ ...
24/09/2022

ਮੌਤ ਦਾ ਰਸਤਾ ਬਣਿਆ ਨਾਭਾ ਦਾ ਇਕੋ ਇਕੋ ਫਲਾਈਓਵਰ।

ਪ੍ਰਸਾਸ਼ਨ ਦੇ ਮੁੱਖ ਦਫ਼ਤਰਾਂ ਦੇ ਬਿਲਕੁਲ ਨੇੜੇ ਹੋਣ ਦੇ ਬਾਵਜੂਦ ਵੀ ਅਣਦੇਖੀ ਦਾ ਸ਼ਿਕਾਰ

ਨਾਭਾ 24 ਸਤੰਬਰ (ਸੁਖਪਾਲ ਸਿੰਘ ਦੁਲੱਦੀ) ਪ੍ਰਸਾਸ਼ਨ ਦੀ ਨਲਾਇਕੀ ਜਾਂ ਲਾਪਰਵਾਹੀ ਦੇ ਕਾਰਨ ਨਾਭਾ ਦਾ ਇਕੋ ਇਕ ਫਲਾਈਓਵਰ ਇੰਨੀ ਬੁਰੀ ਹਾਲਤ ਦਾ ਸ਼ਿਕਾਰ ਹੋ ਚੁੱਕਾ ਹੈ ਕਿ ਇਥੋਂ ਲੰਘਣਾ ਕਿਸੇ ਤਜ਼ੁਰਬੇਕਾਰ ਸਟੰਟ ਮੈਨ ਲਈ ਵੀ ਜਾਨ ਦੀ ਬਾਜ਼ੀ ਲਗਾਉਣ ਬਰਾਬਰ ਹੋਵੇਗਾ। ਇਹ ਪੁੱਲ ਬਠਿੰਡਾ ਸੰਗਰੂਰ ਧੂਰੀ ਸਮਾਣਾ ਸੁਨਾਮ ਵਰਗੇ ਸ਼ਹਿਰਾਂ ਨੂੰ ਨਾਭਾ ਨਾਲ ਜੋੜਦਾ ਹੈ। ਇਸ ਤੋਂ ਇਲਾਵਾ ਇਸ ਰੋਡ ਤੇ ਜਿਲ੍ਹਾ ਜੇਲ ਨਾਭਾ ਅਤੇ ਗੈਸ ਰਿਫਿਲਿੰਗ ਪਲਾਂਟ ਮੌਜੂਦ ਹੈ। ਛਿੰਟਾਵਾਲਾ ਰੋਡ ਤੇ ਫੋਕਲ ਪਲਾਂਟ ਬਹੁ ਚਰਚਿਤ ਸਕੂਟਰ ਫੈਕਟਰੀ ਸਥਿਤ ਹੈ। ਦੂਸਰੇ ਸ਼ਬਦਾਂ ਵਿਚ ਇਹ ਸੜਕ ਵਪਾਰਿਕ ਪੱਖੋਂ ਵੀ ਮਹੱਤਵਪੂਰਨ ਹੈ।ਜਿਕਰਯੋਗ ਹੈ ਇਸ ਫਲਾਈਓਵਰ ਦੇ ਠੀਕ ਚੰਦ ਕਦਮਾ ਦੀ ਦੂਰੀ ਤੇ ਨਾਭਾ ਪ੍ਰਸ਼ਾਸ਼ਨ ਦੇ ਮੁੱਖ ਦਫਤਰ ਹੋਣ ਦੇ ਬਾਵਜੂਦ ਇਹ ਪੁਲ ਥੋੜ੍ਹੇ ਸਮੇਂ ਵਿੱਚ ਹੀ ਖੂਨੀ ਰੂਪ ਧਾਰਨ ਕਰ ਚੁੱਕਾ ਹੈ।
ਇਹ ਸੜਕ ਨਿੱਤ ਕੀਮਤੀ ਜਿੰਦਗੀਆਂ ਨੂੰ ਲੀਲ ਰਹੀ ਹੈ। ਇਸ ਪੁਲ ਦੇ ਦੋਵੇਂ ਪਾਸੇ ਵੱਡੇ ਟੋਏ ਬਣ ਚੁੱਕੇ ਹਨ। ਬਰਸਾਤ ਵੇਲੇ ਇੰਨਾ ਟੋਇਆਂ ਵਿੱਚ ਪਾਣੀ ਭਰਨ ਕਾਰਨ ਸਕੂਟਰ ਮੋਟਰਸਾਈਕਲ ਵਾਲੇ ਹਮੇਸ਼ਾ ਜ਼ਖ਼ਮੀ ਹੋ ਜਾਂਦੇ ਹਨ।
ਕਈ ਵਾਰ ਇਸ ਪੁੱਲ ਤੇ ਧਰਨੇ ਪਰਦਰਸ਼ਨ ਲੱਗ ਚੁੱਕੇ ਹਨ। ਪ੍ਰਸਾਸ਼ਨ ਅਤੇ ਸਰਕਾਰ ਇਸ ਪਾਸੇ ਧਿਆਨ ਹੀ ਨਹੀਂ ਦੇ ਰਹੇ।
ਦੇਰ ਰਾਤ ਕਬਾੜ ਨਾਲ ਭਰੀ ਟਰਾਲੀ ਟੋਏ ਵਿਚ ਪੈਣ ਕਾਰਨ ਪਲਟ ਗਈ। ਟਰਾਲੀ ਵਿਚ ਗੱਡੀਆਂ ਅਤੇ ਕਾਰਾਂ ਆਦਿ ਦਾ ਸਮਾਨ ਲੱਦਿਆ ਸੀ।ਭਾਵੇਂ ਇਸ ਹਾਦਸੇ ਵਿਚ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।ਜੇਕਰ ਦਿਨ ਵੇਲੇ ਇਹ ਹਾਦਸਾ ਹੋਇਆ ਹੁੰਦਾ ਤਾਂ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ। ਹੋਰ ਤਾਂ ਇਸ ਪੁਲ ਤੇ ਰੌਸ਼ਨੀ ਦਾ ਪ੍ਰਬੰਧ ਵੀ ਨਾ ਦੇ ਬਰਾਬਰ ਹੈ। ਜੇਕਰ ਕੋਈ ਬਲਬ ਖਰਾਬ ਹੋ ਜਾਂਦਾ ਸੀ ਤਾਂ ਉਹ ਰਿਪੇਅਰ ਹੀ ਨਹੀਂ ਹੋਇਆ। ਇਸ ਸਬੰਧੀ ਪੁਲ ਦੇ ਨਾਲ ਹੀ ਇਸ ਮਹਿਕਮੇ ਦੇ ਐਕਸੀਅਨ ਸਾਹਿਬ ਨਾਲ ਗੱਲ ਕਰਨ ਤੇ ਉਨਾ ਦੱਸਿਆ ਕਿ ਟੋਲ ਪਲਾਜ਼ਾ ਦੇ ਠੇਕੇਦਾਰ ਨੇ ਇਸ ਨੂੰ ਰਿਪੇਅਰ ਕਰਨ ਲਈ ਫੰਡ ਜਾਰੀ ਕਰਵਾਏ ਹੋਏ ਹਨ ਪਰ ਉਹ ਟੋਲ ਪਲਾਜ਼ਾ ਬੰਦ ਹੋਣ ਕਾਰਨ ਕੰਮ ਨਹੀਂ ਕਰ ਰਿਹਾ। ਮਹਿਕਮੇ ਨੂੰ ਸਰਕਾਰ ਫੰਡ ਮੁਹਈਆ ਨਹੀਂ ਕਰਵਾ ਰਹੀ ਹੈ ਜਿਸ ਕਰਕੇ ਇਹ ਪੁਲ ਦਾ ਕੰਮ ਨਹੀਂ ਹੋ ਰਿਹਾ
ਹਲਕਾ ਵਿਧਾਇਕ ਸਾਹਿਬ ਕਦੋਂ ਇਸ ਪਾਸੇ ਧਿਆਨ ਦੇ ਕੇ ਨਾਭਾ ਦੀ ਲਾਈਫ ਲਾਈਨ ਇਸ ਅਣਗੌਲੇ ਪੁਲ ਵੱਲ ਦੇਣਗੇ। ਅਤੇ ਲੋਕਾਂ ਦੀ ਹੋ ਰਹੀ ਦੁਰਗਤੀ ਅਤੇ ਜਾਨੀ ਨੁਕਸਾਨ ਤੋਂ ਬਚਾਉਣਗੇ ਜਾਂ ਫਿਰ ਕੋਈ ਵੱਡਾ ਹਾਦਸਾ ਹੋਣ ਤੋਂ ਬਾਅਦ ਹੀ ਸਰਕਾਰ ਜਾਗੇਗੀ

23/09/2022

SANGRUR TYPIST WELFARE SOCIETY SANGRUR WALO DILY BHUK HARTAL 24 GHANTE DI

ਸੂਬੇ ਵਿਚ ਆਮ ਆਦਮੀ ਦੀ ਸਰਕਾਰ ਪਰ ਆਮ ਆਦਮੀ ਹੀ ਪ੍ਰੇਸ਼ਾਨ। ਨਾਭਾ ਦਾ ਇਕੋ ਇਕ ਫਲਾਈਓਵਰ ਬਣਿਆ ਮੌਤ ਦਾ ਪੁਲਨਾਭਾ 22 ਸਤੰਬਰ ਸੁਖਪਾਲ ਸਿੰਘ ਦੁਲੱਦੀ...
22/09/2022

ਸੂਬੇ ਵਿਚ ਆਮ ਆਦਮੀ ਦੀ ਸਰਕਾਰ ਪਰ ਆਮ ਆਦਮੀ ਹੀ ਪ੍ਰੇਸ਼ਾਨ।
ਨਾਭਾ ਦਾ ਇਕੋ ਇਕ ਫਲਾਈਓਵਰ ਬਣਿਆ ਮੌਤ ਦਾ ਪੁਲ
ਨਾਭਾ 22 ਸਤੰਬਰ ਸੁਖਪਾਲ ਸਿੰਘ ਦੁਲੱਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਲੋਂ ਆਮ ਲੋਕਾਂ ਦਾ ਰਾਜ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਸਰਕਾਰ ਦੇ ਰਾਜ ਵਿੱਚ ਆਮ ਆਦਮੀ ਹੀ ਪ੍ਰੇਸ਼ਾਨ ਹੋ ਗਏ ਹਨ। ਸਰਕਾਰ ਦੇ ਨਿੱਤ ਦੇ ਤੁਗਲਕੀ ਫਰਮਾਨਾ ਕਰਕੇ ਸੂਬੇ ਦੇ ਲੋਕ ਹੁਣ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਨ ਲੱਗ ਪਏ ਹਨ। ਸੂਬੇ ਹਾਲਤ ਨਿੱਘਰਦੀ ਜਾ ਰਹੀ ਹੈ। ਨੌਕਰੀਆਂ ਦੇਣ ਦਾ ਮੁੱਦਾ ਵੀ ਠੰਡੇ ਬਸਤੇ ਵਿੱਚ ਜਾ ਪਿਆ ਹੈ। ਅਧਿਆਪਕਾਂ ਨੂੰ ਨੌਕਰੀ ਤੇ ਪੱਕੇ ਕਰਨ ਦੀ ਬਜਾਏ ਸਰਕਾਰ ਕੁੱਟ ਕੁੱਟ ਕੇ ਪੱਕੇ ਕਰ ਰਹੀ ਹੈ
ਨਾਭਾ ਦਾ ਇਕੋ ਇੱਕ ਫਲਾਈਓਵਰ ਪੂਰੀ ਤਰਾਂ ਨਾਲ ਖੂਨੀ ਰੂਪ ਅਖਤਿਆਰ ਕਰ ਚੁੱਕਾ ਹੈ। ਕਈ ਵਾਰ ਸਮਾਜ ਸੇਵੀ ਸੰਗਠਨਾਂ ਅਤੇ ਵਿਰੋਧੀ ਪਾਰਟੀਆਂ ਨੇ ਧਰਨੇ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਪਰ ਸਰਕਾਰ ਤਸ ਤੋਂ ਮੱਸ ਨਹੀਂ ਹੋਈ। ਨਾਭਾ ਤੋਂ ਮਾਣਯੋਗ ਵਿਧਾਇਕ ਸਾਹਿਬ ਸਿਰਫ ਨਗਰ ਕੌਂਸਲ ਦੇ ਕੰਮਾ ਦੀ ਵੀਡਿਉ ਪਾਉਂਦੇ ਹਨ। ਉਹ ਵੀ ਸਿਰਫ ਨਾਲੀਆਂ ਸਫਾਈ ਅਤੇ ਕੂੜਾ ਕਰਕਟ ਚੁੱਕਣ ਦੀਆਂ। ਨਾਭਾ ਦੇ ਇਸ ਫਲਾਈਓਵਰ ਤੇ ਸ਼ਾਇਦ ਹੀ ਕਦੇ ਵਿਧਾਇਕ ਸਾਹਿਬ ਆਏ ਹੋਣ।ਚੋਣਾਂ ਵੇਲੇ ਵਿਧਾਇਕ ਸਾਹਿਬ ਬਹੁਤ ਵੱਡੇ ਐਲਾਨ ਕਰਦੇ ਸਨ ਪਰ ਉਹ ਐਲਾਨ ਜੂਮਲੇ ਹੀ ਬਣ ਗਏ। ਇਸ ਇਕੋ ਇਕ ਫਲਾਈਓਵਰ ਨਾਭਾ ਦੀ ਰੀੜ ਦੀ ਹੱਡੀ ਕਹਿਣਾ ਕੋਈ ਅਤਕਥਨੀ ਨਹੀਂ ਹੋਵੇਗੀ। ਥੋੜੀ ਜਿਹੀ ਕਿਣਮਿਣ ਤੋਂ ਬਾਅਦ ਤਾਂ ਜਿਵੇਂ ਜਮਦੂਤ ਇਸੇ ਪੁਲ ਤੇ ਆਣ ਕੇ ਬੈਠ ਗਏ ਲਗਦੇ ਹਨ। ਕਈ ਵਾਰ ਕੀਮਤੀ ਜਾਨਾ ਵੀ ਜਾ ਚੁਕੀਆਂ ਹਨ
ਇਥੇ ਇਹ ਦੱਸਣਾ ਜਰੂਰੀ ਹੋ ਜਾਂਦਾ ਹੈ ਕਿ ਇਸ ਫਲਾਈਓਵਰ ਦੇ 50 ਮੀਟਰ ਦੀ ਦੂਰੀ ਤੇ ਹੀ ਨਾਭਾ ਦਾ ਪੂਰਾ ਪ੍ਰਸ਼ਾਸ਼ਨ ਬੈਠਦਾ ਹੈ। ਅਤੇ ਸੜਕ ਮਹਿਕਮਾ ਵੀ ਇਥੇ ਹੀ ਹੈ।
ਇਥੇ ਹੀ ਬਸ ਨਹੀਂ ਮਾਲੇਰਕੋਟਲਾ ਚੁੰਗੀ ਤੋਂ ਲੈਕੇ ਰੋਹਟੀ ਪੁਲ ਤਕ ਵਪਾਰਿਕ ਰੋਡ ਹੈ ਇਸ ਰੋਡ ਦੇ ਉਪਰ ਅਵਾਰਾ ਗਾਵਾਂ ਬੈਠੀਆਂ ਰਹਿੰਦੀਆਂ ਹਨ। ਜਿਸ ਨਾਲ ਵੀ ਕਈ ਵਾਰ ਰਾਹ ਜਾਂਦੇ ਰਹੀ ਬੁਰੀ ਤਰਾਂ ਨਾਲ ਜਖਮੀ ਹੋ ਚੁੱਕਾ ਹਨ।
ਇਸ ਫਲਾਈਓਵਰ ਦੀ ਮੁਰੰਮਤ ਵਾਸਤੇ ਸੜਕ ਮਹਿਕਮੇ ਨੂੰ ਚੇਤਾਇਆ ਗਿਆ ਪਰ ਅਜੇ ਤੱਕ ਕੋਈ ਵਿਕੰਮ ਸ਼ੁਰੂ ਨਹੀਂ ਹੋਇਆ। ਸ਼ਾਇਦ ਪ੍ਰਸ਼ਾਸ਼ਨ ਕੋਈ ਵੱਡੀ ਘਟਨਾ ਦੇ ਇੰਤਜ਼ਾਰ ਵਿਚ ਹੈ।

ਬੀਬੀ ਜਗਜੀਤ ਕੌਰ ਜਵੰਦਾ ਨੂੰ ਦਿੱਤੀ ਜਾਵੇ ਨਗਰ ਸੁਧਾਰ ਟਰੱਸਟ ਦੀ ਜਿੰਮੇਵਾਰੀ। ___ ਆਸ਼ਾ ਸਿੰਘ ਸਿੱਧੂਨਾਭਾ 22 ਸਤੰਬਰ (ਸੁਖਪਾਲ ਸਿੰਘ ਦੁਲੱਦੀ) ...
22/09/2022

ਬੀਬੀ ਜਗਜੀਤ ਕੌਰ ਜਵੰਦਾ ਨੂੰ ਦਿੱਤੀ ਜਾਵੇ ਨਗਰ ਸੁਧਾਰ ਟਰੱਸਟ ਦੀ ਜਿੰਮੇਵਾਰੀ। ___ ਆਸ਼ਾ ਸਿੰਘ ਸਿੱਧੂ
ਨਾਭਾ 22 ਸਤੰਬਰ (ਸੁਖਪਾਲ ਸਿੰਘ ਦੁਲੱਦੀ) ਨਾਭਾ ਦੇ ਨਗਰ ਸੁਧਾਰ ਦੀ ਚੇਅਰਮੈਨੀ ਦੀ ਅਸਲ ਹੱਕਦਾਰ ਬੀਬੀ ਜਵੰਦਾ ਹੀ ਹੈ। ਇਨਾ ਸ਼ਬਦ ਦਾ ਪ੍ਰਗਟਾਵਾ ਸਮਾਜ ਸੇਵੀ ਸ਼੍ਰੀ ਆਸ਼ਾ ਸਿੰਘ ਸਿੱਧੂ ਨੇ ਕੀਤਾ। ਉਨਾ ਕਿਹਾ ਕਿ ਬੀਬੀ ਜਗਜੀਤ ਕੌਰ ਜਵੰਦਾ ਕਿਸੇ ਹਨ ਪਹਿਚਾਣ ਦੀ ਮੁਥਾਜ ਨਹੀਂ ਹੈ। ਧਾਰਮਿਕ ਕੰਮਾਂ ਵਿਚ ਵਿੱਚ ਮੋਹਰਲੀਆਂ ਕਤਾਰਾਂ ਅਤੇ ਰਾਜਨੀਤਿਕ ਕੰਮਾ ਵਿਚ ਵੀ ਨਾਭਾ ਵਿੱਚ ਚਮਕਦਾ ਸਿਤਾਰਾ ਹੈ। ਪੂਰੇ ਵਿਧਾਨ ਸਭਾ ਹਲਕਾ ਨਾਭਾ ਹਲਕੇ ਵਿਚ ਆਪ ਪਾਰਟੀ ਦੀ ਮੁੱਖ ਬੁਲਾਰੇ ਦੇ ਤੌਰ ਤੇ ਖੁਲ ਕੇ ਪ੍ਰਚਾਰ ਕਰਦੀ ਰਹੀ ਹੈ। ਇਹ ਬੀਬੀ ਪਰਚਾਰ ਕਰਨ ਦੀ ਹਰ ਹੱਦ ਪਾਰ ਕਰਕੇ ਟਰੈਕਟਰ ਤਕ ਖੁਦ ਚਲਾ ਕੇ ਅਤੇ ਬੋਨਟ ਤੇ ਖੜ ਕੇ ਪਰਚਾਰ ਕਰਦੀ ਰਹੀ ਹੈ। ਹਰ ਨਾਭਾ ਨਿਵਾਸੀ ਦੀ ਪੁਰਜ਼ੋਰ ਮੰਗ ਹੈ ਕਿ ਇਸ ਬੀਬੀ ਨੂੰ ਨਾਭਾ ਨਗਰ ਸੁਧਾਰ ਦੇ ਅਹੁਦੇ ਤੇ ਬਿਠਾ ਕੇ ਬਣਦਾ ਹੈ ਦਿੱਤਾ ਜਾਵੇ।
ਉਨਾ ਕਿਹਾ ਕਿ ਬੀਬੀ ਜਗਜੀਤ ਕੌਰ ਜਵੰਦਾ ਨੇ 2017 ਤੋਂ ਹੀ ਆਪ ਪਾਰਟੀ ਦੇ ਪਰਚਾਰ ਪ੍ਰਸਾਰ ਲਈ ਖੁਦ ਅੱਗੇ ਹੋ ਕੇ ਆਪਣੇ ਬਲਬੂਤੇ ਤੇ ਹੀ ਵਿਚਰਦੀ ਰਹੀ। ਇਕ ਆਮ ਔਰਤ ਲਈ ਇੰਨਾ ਕੁਝ ਪਾਰਟੀ ਲਈ ਕਰਨਾ ਕੋਈ ਛੋਟੀ ਗੱਲ ਨਹੀਂ। ਬੀਬੀ ਦਾ ਖੁਦ ਦਾ ਵੀ ਬਹੁਤ ਵੱਡਾ ਜਨ ਅਧਾਰ ਹੈ ਇਸੇ ਬਲਬੂਤੇ ਤੇ ਬੀਬੀ ਨੂੰ ਹਰ ਨਾਭਾ ਨਿਵਾਸੀ ਬੀਬੀ ਦੇ ਸਤਿਕਾਰ ਕਰਦੇ ਹਨ। ਇਸ ਨੇਕ ਅਤੇ ਸਾਫ ਦਿਲ ਬੀਬੀ ਤੇ ਕੋਈ ਵੀ ਦਾਗ ਨਹੀਂ ਹੈ। ਉਨਾ ਆਪ ਪਾਰਟੀ ਤੋਂ ਮੰਗ ਕੀਤੀ ਕਿ ਇਹੋ ਜਿਹੇ ਵਰਕਰ ਨੂੰ ਬਣਦਾ ਮਾਣ ਸਤਿਕਾਰ ਦੇਣ ਨਾਲ ਹੋਰ ਵੀ ਪਾਰਟੀ ਵਰਕਰਾਂ ਦੇ ਹੌਸਲੇ ਬੁਲੰਦ ਹੋਣਗੇ। ਇਸ ਸਮੇਂ ਉਨਾ ਨਾਲ ਸੰਦੀਪ ਸਿੱਧੂ ਜਤਿੰਦਰ ਕੁਮਾਰ ਨਾਭਾ ,ਫਾਊਂਡੇਸ਼ਨ ਤੋਂ ਬੀਬੀ ਕਾਜਲ, ਕਰਤਾਰ ਕੋਲੋਨੀ ਨਾਭਾ ਤੋਂ ਬੀਬੀ ਸੇਰੈ, ਜੌੜਾ ਸਿੰਘ ਮਲਕੋਂ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਮਰਥਕ ਹਾਜ਼ਿਰ ਸਨ

ਪੰਜਾਬ ਵਿੱਚ ਬੀਜੇਪੀ ਦੀ ਲਹਿਰ ਜ਼ੋਰ ਫੜਨ ਲੱਗੀ। ਜਲਦੀ ਹੀ ਕੇਂਦਰ ਦੀਆਂ ਨੀਤੀਆਂ ਅਤੇ ਸਕੀਮਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ। ___ ਸ਼੍ਰ ਪਰ...
21/09/2022

ਪੰਜਾਬ ਵਿੱਚ ਬੀਜੇਪੀ ਦੀ ਲਹਿਰ ਜ਼ੋਰ ਫੜਨ ਲੱਗੀ।
ਜਲਦੀ ਹੀ ਕੇਂਦਰ ਦੀਆਂ ਨੀਤੀਆਂ ਅਤੇ ਸਕੀਮਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ। ___ ਸ਼੍ਰ ਪਰਮਿੰਦਰ ਸਿੰਘ ਛੀਂਟਾਵਾਲਾ
ਨਾਭਾ 21 ਸਤੰਬਰ (ਸੁਖਪਾਲ ਸਿੰਘ ਦੁਲੱਦੀ) ਪੰਜਾਬ ਬੀਜੇਪੀ ਦੇ ਜਿਲ੍ਹਾ ਪਟਿਆਲਾ ਦੇ ਦਿਹਾਤੀ ਪ੍ਰਧਾਨ ਸ਼੍ਰ ਪਲਵਿੰਦਰ ਸਿੰਘ ਛੀਂਟਾਵਾਲਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬੀਜੇਪੀ ਦਾ ਅਧਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਜਿਸ ਦਾ ਵੱਡਾ ਕਾਰਨ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਭਾਈ ਮੋਦੀ ਦੀਆਂ ਨੀਤੀਆਂ ਅਤੇ ਪੰਜਾਬ ਪ੍ਰਤੀ ਉਨਾ ਦੀ ਸੋਚ ਦਾ ਹਿੱਸਾ ਹੀ ਹੈ। ਖੁਦ ਪ੍ਰਧਾਨ ਮੰਤਰੀ ਪੰਜਾਬ ਦੀ ਸਥਿਤੀ ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਵਲੋਂ ਬੀਜੇਪੀ ਦੇ ਵੱਡੇ ਨੇਤਾਵਾਂ ਅਤੇ ਮੰਤਰੀਆਂ ਨੂੰ ਨਸੀਹਤ ਦਿੱਤੀ ਹੋਈ ਹੈ ਕਿ ਬੂਥ ਪੱਧਰ ਤੇ ਸਰਕਾਰ ਦੀਆਂ ਨੀਤੀਆਂ ਨੂੰ ਪਹੁੰਚਾਇਆ ਜਾਵੇ। ਸੂਬੇ ਦੀ ਸਰਕਾਰ ਕੇਂਦਰ ਦੀਆਂ ਸਕੀਮਾਂ ਨੂੰ ਲੋੜਵੰਦਾ ਤਕ ਪਹੁੰਚਾਣ ਵਿੱਚ ਅਸਫਲ ਰਹੀ ਹੈ। ਕੇਂਦਰ ਵੱਲੋਂ ਜਾਰੀ ਸੂਬੇ ਦੇ ਕਿਸਾਨੀ ਨੂੰ ਹੋਰ ਉੱਚਾ ਚੁੱਕਣ ਲਈ ਕਦਮ ਉਠਾਏ ਜਾ ਰਹੇ ਹਨ। ਦਲਿਤ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਅਨੇਕ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ ਪਰ ਸੂਬੇ ਦੀ ਸਰਕਾਰ ਨੇ ਇਸ ਪ੍ਰਤੀ ਕੋਈ ਰੁਚੀ ਨਹੀਂ ਦਿਖਾਈ। ਕੇਂਦਰੀ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਪਟਿਆਲਾ ਵਿਖੇ ਲੋਕ ਸਭਾ ਦੀ ਕੌਰ ਕਮੇਟੀ ਦੀ ਮੀਟਿੰਗ ਕੀਤੀ ਸੀ। ਜਿਸ ਵਿਚ ਉਨਾ ਵਲੋਂ ਸੂਬੇ ਵਿਚ ਬੀਜੇਪੀ ਸਰਕਾਰ ਵੱਲੋਂ ਭੇਜੀਆਂ ਜਾਂਦੀਆਂ ਸਕੀਮਾਂ ਨੂੰ ਪਿੰਡ ਪੱਧਰ ਤੇ ਪਹੁੰਚਣ ਲਈ ਜਰੂਰੀ ਕਦਮ ਚੁੱਕਣ ਲਈ ਕਿਹਾ।
ਛੀਂਟਾਵਾਲਾ ਨੇ ਦਸਿਆ ਕਿ ਜਿਹੜੇ ਕੱਚੇ ਘਰਾਂ ਵਾਸਤੇ ਕੇਂਦਰੀ ਸਕੀਮ ਅਧੀਨ ਪੈਸਾ ਜਾਰੀ ਕੀਤਾ ਗਿਆ ਹੈ ਉਹ ਵੀ ਸੂਬਾ ਸਰਕਾਰ ਜਾਰੀ ਨਹੀਂ ਕਰ ਰਹੀ। ਨਾ ਹੀ ਮਨਰੇਗਾ ਨੂੰ ਸਹੀ ਤਰੀਕੇ ਨਾਲ ਲਾਗੂ ਕਰ ਸਕੀ ਹੈ। ਇਸ ਵਾਸਤੇ ਜਿਲਾ ਪੱਧਰ ਦੇ ਆਗੂਆਂ ਨੂੰ ਹਦਾਇਤਾਂ ਦੀਆਂ ਹੈ ਕਿ ਪਿੰਡ ਪੱਧਰ ਤੇ ਕੈਂਪ ਲਗ ਕੇ ਕੇਂਦਰ ਦੀਆਂ ਸਕੀਮਾਂ ਅਧੀਨ ਆਉਂਦੇ ਲੋੜਵੰਦਾ ਨੂੰ ਲਾਭ ਦਿਵਾਇਆ ਜਾਵੇ।
ਕੇਂਦਰ ਵੱਲੋਂ ਜਿਸ ਪਿੰਡ ਦੀ ਆਬਾਦੀ 50 % ਜਾ ਇਸ ਤੋਂ ਜਿਆਦਾ ਹੈ ਉਸ ਪਿੰਡ ਵਾਸਤੇ ਸਪੈਸ਼ਲ ਗ੍ਰਾਂਟ ਜਾਰੀ ਕੀਤੀ ਜਾਵੇਗੀ। ਬੀਜੇਪੀ ਵਲੋਂ ਜਲਦੀ ਹੀ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਕੇਂਦਰ ਦੀਆਂ ਨੀਤੀਆਂ ਨੂੰ ਵੀ ਘਰ ਘਰ ਤਕ ਪਹੁੰਚਾਇਆ ਜਾਵੇਗਾ। ਉਨਾ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਜਿਹੜੇ ਝੂਠੇ ਪਰਚੇ ਪਾਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਬਰਦਾਸ਼ਤ ਤੋਂ ਬਾਹਰ ਹਨ। ਸੂਬਾ ਸਰਕਾਰ ਦੀ ਅਮਨ ਕਾਨੂੰਨ ਦੀ ਹਾਲਤ ਬਿਲਕੁਲ ਖਸਤਾ ਹੋ ਚੁੱਕੀ ਹੈ। ਜਿਸ ਤੇ ਜਲਦੀ ਹੀ ਕੇਂਦਰ ਸਰਕਾਰ ਵੱਲੋਂ ਜਰੂਰੀ ਕਦਮ ਚੁੱਕੇ ਜਾ ਰਹੇ ਹਨ। ਸੂਬੇ ਵਿਚ ਵਧ ਰਹੀ ਨਸ਼ੇ ਦੇ ਵੱਡੇ ਮਗਰਮੱਛਾਂ ਨੂੰ ਕਾਬੂ ਕੀਤਾ ਜਾਵੇਗਾ।
ਉਨਾ ਕਿਹਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਹੁਣ ਵਿਸ਼ਵ ਪੱਧਰ ਦੇ ਨੇਤਾ ਵਜੋਂ ਨੇਤਾ ਬਣ। ਹੁਕੇ ਹਨ ਜਿਹੜਾ ਪੜੋਸੀ ਮੁਲਕ ਨਿੱਤ ਨਵੀਆਂ ਵਾਰਦਾਤਾਂ ਕਰ ਕੇ ਭਾਰਤ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਖੁਦ ਮੋਦੀ ਸਾਹਿਬ ਦੀਆਂ ਨੀਤੀਆਂ ਕਾਰਨ ਲੇਲੜੀਆਂ ਕੱਢਣ ਨੂੰ ਮਜਬੂਰ ਹੋ ਗਿਆ। ਯੂਕ੍ਰੇਨ ਯੁੱਧ ਦੌਰਾਨ ਜਿਹੜੇ ਵਿਦਿਆਰਥੀਆਂ ਦੀ ਪੜ੍ਹਾਈ ਅਧਰ ਵਿਚ ਰਹਿ ਗਈ ਸੀ ਉਨਾ ਵਾਸਤੇ ਕੇਂਦਰ ਨੇ ਹੋਰ ਮੁਲਕਾਂ ਵਿਚ ਰਹਿੰਦੀ ਪੜਾਈ ਵਾਸਤੇ ਕਰਾਰ ਕੀਤਾ ਹੈ।

21/09/2022

SANGRUR TYPIST WELFARE SOCIETY WALO TEHSIL COMPLEX VICHLAYA DHARNA

21/09/2022
ਨਾਭਾ ਨਗਰ ਕੌਸ਼ਲ ਦੀ ਪ੍ਰਧਾਨ ਬੀਬੀ ਸੁਜਾਤਾ ਚਾਵਲਾ ਦੇ ਪਤੀ ਵਲੋਂ ਗੁੰਡਾ ਗਰਦੀ ਕਰਦਿਆਂ ਪ੍ਰੈਸ ਤੇ ਕੀਤਾ ਹਮਲਾਨਾਭਾ 19 ਸਤੰਬਰ (ਸੁਖਪਾਲ ਸਿੰਘ ਦੁ...
20/09/2022

ਨਾਭਾ ਨਗਰ ਕੌਸ਼ਲ ਦੀ ਪ੍ਰਧਾਨ ਬੀਬੀ ਸੁਜਾਤਾ ਚਾਵਲਾ ਦੇ ਪਤੀ ਵਲੋਂ ਗੁੰਡਾ ਗਰਦੀ ਕਰਦਿਆਂ ਪ੍ਰੈਸ ਤੇ ਕੀਤਾ ਹਮਲਾ
ਨਾਭਾ 19 ਸਤੰਬਰ (ਸੁਖਪਾਲ ਸਿੰਘ ਦੁਲੱਦੀ) ਨਾਭਾ ਨਗਰ ਕੌਸ਼ਲ ਦੀ ਪ੍ਰਧਾਨ ਦੇ ਪਤੀ ਪੰਕਜ ਪੱਪੂ ਜਿਹੜਾ ਕਿ ਸੱਤਾ ਦੇ ਨਸ਼ੇ ਵਿਚ ਨਾਭਾ ਸਹਿਰ ਵਿੱਚ ਗੁੰਡਾ ਗਰਦੀ ਦਾ ਸਿਤਾਰਾ ਬਣਦਾ ਜਾ ਰਿਹਾ ਹੈ। ਨਾਭਾ ਦੇ ਬੌੜਾਂ ਗਏ ਸਥਿਤ ਨਿੱਜੀ ਜਾਇਦਾਦ ਨੂੰ ਹੜੱਪ ਕਰਨ ਦੇ ਇਰਾਦੇ ਨਾਲ ਉਥੇ ਨਜਾਇਜ ਪਬਲਿਕ ਟਾਇਲਟ ਬਣਾ ਰਿਹਾ। ਮਾਲਿਕ ਵਲੋਂ ਚੈਕ ਪੋਸਟ ਨਾਭਾ ਦੇ ਪ੍ਰਤੀਨਿਧੀ ਸ਼੍ਰ ਦਲਜੀਤ ਸਿੰਘ ਨੂੰ ਮੌਕੇ ਤੇ ਬੁਲਾਇਆ ਗਿਆ। ਜਿੱਥੇ ਉਹ ਆਪਣੀ ਖ਼ਬਰ ਤਿਆਰ ਕਰ ਰਹੇ ਸਨ। ਰਾਜੀਵ ਕੁਮਾਰ ਦੇ ਦੱਸਣ ਮੁਤਾਬਿਕ ਉਨਾ ਵਲੋਂ ਮਾਣਯੋਗ ਹਾਈ ਕੋਰਟ ਵਿੱਚ ਕੇਸ ਫਾਈਲ ਕੀਤਾ ਹੋਈ ਹੈ ਅਤੇ ਉਨਾ ਨੂੰ ਇਸ ਜਾਇਦਾਦ ਦੀ ਸਟੇ ਮਿਲੀ ਹੋਈ ਹੈ ਮਾਣਯੋਗ ਕੋਰਟ ਦੇ ਹੁਕਮ ਦੇ ਬਾਵਜੂਦ ਪੰਕਜ ਪੱਪੂ ਇਸ ਜਗ੍ਹਾ ਨੂੰ ਹੜੱਪਣਾ ਚਾਹੁੰਦਾ ਹੈ। ਇਸੇ ਦੌਰਾਨ ਕਥਿਤ ਸਮਾਜ ਸੇਵਕ ਪੰਕਜ ਪੱਪੂ ਨੇ ਕੁਝ ਗੁੰਡਿਆ ਨੂੰ ਬੁਲਾ ਕੇ ਰਿਪੋਰਟਰ ਦਲਜੀਤ ਸਿੰਘ ਤੇ ਹਮਲਾ ਕਰ ਦਿੱਤਾ। ਕਾਫੀ ਭੱਦੀ ਸ਼ਬਦਾਵਲੀ ਵਰਤ ਕੇ ਗਲੀ ਗਲੋਚ ਵੀ ਕੀਤਾ।
ਕਥਿਤ ਪੰਕਜ ਪੱਪੂ ਪਹਿਲਾਂ ਆਮ ਆਦਮੀ ਪਾਰਟੀ ਵਿਚ ਸੀ ਉਦੋਂ ਸਾਬਕਾ ਮੰਤਰੀ ਸਾਧੂ ਸਿੰਘ ਨੂੰ
ਸੋਸ਼ਿਲ ਮੀਡੀਆ ਤੇ ਬੁਰਾ ਭਲਾ ਬੋਲਦਾ ਸੀ ਫਿਰ ਕਾਂਗਰਸ ਵਿਚ ਆਕੇ ਮਾਣਯੋਗ ਮੁੱਖ ਮੰਤਰੀ ਸਾਹਿਬ ਅਤੇ ਮੌਜੂਦਾ ਵਿਧਾਇਕ ਸਾਹਿਬ ਨੂੰ ਬਹੁਤ ਅਪਮਾਨਜਨਕ ਸ਼ਬਦਾਂ ਵਿਚ ਸੰਬੋਧਨ ਕਰਦਾ ਸੀ ਅਤੇ ਹੁਣ ਆਪ ਪਾਰਟੀ ਵਿਚ ਇਸ ਦੀ ਪਤਨੀ ਨਗਰ ਕੌਸ਼ਲ ਦੀ ਪ੍ਰਧਾਨ ਹੈ। ਇਸ ਦੀ ਗੁੰਡਾ ਗਰਦੀ ਸਿਖਰਾਂ ਤੇ ਹੈ।ਖੁਦ ਨੂੰ ਹੀ ਅਦਾਲਤ ਅਤੇ ਪ੍ਰਸ਼ਾਸ਼ਨ ਮੰਨਦਾ ਹੈ। ਨਜਾਇਜ ਤੌਰ ਤੇ ਨਗਰ ਕੌਸ਼ਲ ਦੇ ਪ੍ਰਧਾਨ ਦੇ ਦਫਤਰ ਵਿਚ ਬੈਠਕੇ ਹੁਕਮ ਸੁਣਾਉਂਦਾ ਹੈ। ਇਸ ਗੁੰਡਾ ਅਨਸਰ ਦੀ ਗੁੰਡਾ ਗਰਦੀ ਦਿਨ ਬ ਦਿਨ ਵਧਦੀ ਹੀ ਜਾ ਰਹੀ ਹੈ।
ਆਪ ਪਾਰਟੀ ਵਲੋਂ ਇਸ ਨੂੰ ਕਿਹੜੇ ਗੁਣਾ ਕਰਕੇ ਪ੍ਰਧਾਨਗੀ ਕਰਨ ਦਾ ਅਤੇ ਗੁੰਡਾ ਗਰਦੀ ਕਰਨ ਦਾ ਲਸੰਸ ਦਿੱਤਾ ਗਿਆ ਹੈ ਇਹ ਸਮਝ ਤੋਂ ਬਾਹਰ ਹੈ।
ਨਾਭਾ ਵਿਚ ਆਮ ਆਦਮੀ ਦਾ ਕੀ
ਹਾਲ ਹੋਵੇਗਾ ਜਿੱਥੇ ਪ੍ਰੈਸ ਦੀ ਆਜ਼ਾਦੀ ਨੂੰ ਵੀ ਬੰਦ ਕਰਨ ਵਾਸਤੇ ਗੁੰਡਾਗਰਦੀ ਕੀਤੀ ਜਾਂਦੀ ਹੋਵੇ

ਕੇਂਦਰੀ ਮੰਤਰੀ ਸ਼੍ਰੀ ਆਰ ਕੇ ਸਿੰਘ ਵਲੋਂ ਬੀਜੇਪੀ ਪੰਜਾਬ ਦੀ ਕੋਰ ਕਮੇਟੀ ਦੀ ਹੋਈ ਪਟਿਆਲਾ ਵਿਖੇ ਬੈਠਕ। ਅਮਨ ਕਾਨੂੰਨ ਅਤੇ ਆਰਥਿਕ ਅਤੇ ਕਿਸਾਨੀ ਮੁ...
20/09/2022

ਕੇਂਦਰੀ ਮੰਤਰੀ ਸ਼੍ਰੀ ਆਰ ਕੇ ਸਿੰਘ ਵਲੋਂ ਬੀਜੇਪੀ ਪੰਜਾਬ ਦੀ ਕੋਰ ਕਮੇਟੀ ਦੀ ਹੋਈ ਪਟਿਆਲਾ ਵਿਖੇ ਬੈਠਕ। ਅਮਨ ਕਾਨੂੰਨ ਅਤੇ ਆਰਥਿਕ ਅਤੇ ਕਿਸਾਨੀ ਮੁੱਦੇ ਰਹੇ ਚਰਚਾ ਦਾ ਵਿਸ਼ਾ।
ਗੁਰਪ੍ਰੀਤ ਸਿੰਘ ਸ਼ਾਹਪੁਰ ਨੇ ਨਾਭਾ ਦੇ ਮੌਜੂਦਾ ਹਾਲਤਾਂ ਤੋਂ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ।
ਨਾਭਾ 20 ਸਤੰਬਰ (ਸੁਖਪਾਲ ਸਿੰਘ ਦੁਲੱਦੀ) ਕੇਂਦਰੀ ਮੰਤਰੀ ਸ਼੍ਰੀ ਆਰ ਕੇ ਸਿੰਘ ਵਲੋਂ ਪੰਜਾਬ ਬੀਜੇਪੀ ਦੀ ਕੋਰ ਕਮੇਟੀ ਨਾਲ ਮੀਟਿੰਗ ਕੀਤੀ ਗਈ। ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈਕੇ ਇਸ ਮੀਟਿੰਗ ਨੂੰ ਦੇਖਿਆ ਜਾ ਰਿਹਾ ਹੈ। ਮੀਟਿੰਗ ਵਿੱਚ ਪੰਜਾਬ ਦੇ ਅਮਨ ਕਾਨੂੰਨ ਅਤੇ ਆਰਥਿਕ ਮੁੱਦਿਆਂ ਤੋਂ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਕੇਂਦਰੀ ਮੰਤਰੀ ਵੱਲੋਂ ਕੇਂਦਰ ਦੀਆਂ ਨੀਤੀਆਂ ਨੂੰ ਬੂਥ ਪੱਧਰ ਤੇ ਲਿਜਾਣ ਲਈ ਜ਼ੋਰ ਦਿੱਤਾ ਗਿਆ। ਉਨਾ ਕਿਹਾ ਕਿ ਸੂਬੇ ਵਿਚ ਵਧ ਰਹੀ ਅਰਾਜਕਤਾ , ਅਮਨ ਕਾਨੂੰਨ ਵੱਧ ਰਹੀ ਭ੍ਰਿਸ਼ਟਾਚਾਰੀ ਨੂੰ ਲੈਕੇ ਕੇਂਦਰ ਬਹੁਤ ਗੰਭੀਰ ਹੈ।
ਇਸ ਮੀਟਿੰਗ ਵਿਚ ਨਾਭਾ ਤੋਂ ਸ਼੍ਰ ਗੁਰਪ੍ਰੀਤ ਸਿੰਘ ਸ਼ਾਹਪੁਰ ਨੇ ਕੇਂਦਰੀ ਮੰਤਰੀ ਨੂੰ ਨਾਭਾ ਵਿੱਚ ਆਪ ਪਾਰਟੀ ਵਲੋਂ ਕੀਤੇ ਜਾ ਰਹੇ ਝੂਠੇ ਪਰਚੇ ਆਪ ਪਾਰਟੀ ਦੀ ਵੱਧ ਰਹੀ ਗੁੰਡਾਗਰਦੀ ਨਜਾਇਜ ਕਬਜ਼ੇ, ਆਦਿ ਪ੍ਰਤੀ ਜਾਣੂ ਕਰਵਾਇਆ। ਨਾਲ ਹੀ ਭਾਦਸੋਂ ਤੋਂ ਨਾਭਾ ਛਿੰਟਾਵਾਲਾ ਆਦਿ ਤੋਂ ਵਧ ਰਹੀ ਨਸ਼ੇ ਦੀ ਚੇਨ ਨੂੰ ਰੋਕਣ ਲਈ ਅਤੇ ਨਾਭਾ ਦੀਆਂ ਬਦਤਰ ਸੜਕਾਂ ਬਾਰੇ ਵੀ ਕੇਂਦਰੀ ਮੰਤਰੀ ਨੂੰ ਦੱਸਿਆ ਗਿਆ। ਵਿਧਾਇਕ ਦੇਵ ਮਾਨ ਦੇ ਭਰਾਵਾਂ ਅਤੇ ਉਨਾ ਦੇ ਗੁੰਡਿਆਂ ਵਲੋਂ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਬਾਰੇ ਵੀ ਦਸਿਆ ਗਿਆ। ਸ਼ਾਹਪੁਰ ਵਲੋਂ ਕੇਂਦਰੀ ਮੰਤਰੀ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਵਿਧਾਇਕ ਦੇਵ ਮਾਨ ਦੀ ਸਰਪ੍ਰਸਤੀ ਹਾਸਿਲ ਨਸ਼ੇ ਦੇ ਕਾਰੋਬਾਰੀ ਅਤੇ ਗੁੰਡਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਪੁਲਿਸ ਮੁਲਾਜਿਮ ਤੇ ਸ਼ਰੇਆਮ ਹਮਲਾ ਕਰ ਦਿੰਦੇ ਹਨ ਅਤੇ ਪ੍ਰੈਸ ਕਰਮੀਆਂ ਨੂੰ ਸ਼ਰੇਆਮ ਧਮਕਾ ਰਹੇ ਹਨ। ਨਗਰ ਕੌਸ਼ਲ ਵਿਚ ਬੈਠੇ ਇਨਾ ਦੇ ਸਹਿ ਪ੍ਰਾਪਤ ਗੁੰਡਾ ਅਨਸਰ ਸ਼ਹਿਰ ਨਿਵਾਸੀਆਂ ਤੋਂ ਨਜਾਇਜ ਵਸੂਲੀ ਕਰਦੇ ਹਨ।
ਕੇਂਦਰੀ ਮੰਤਰੀ ਸਾਹਿਬ ਨੇ ਮੌਕੇ ਤੇ ਹੀ ਐਸਐਸਪੀ ਪਟਿਆਲਾ ਅਤੇ ਡੀਸੀ ਪਟਿਆਲਾ ਨੂੰ ਤੁਰੰਤ ਐਕਸ਼ਨ ਲੈਣ ਲਈ ਹੁਕਮ ਦਿੱਤਾ।
ਕੇਂਦਰੀ ਮੰਤਰੀ ਸਾਹਿਬ ਨੇ ਬੀਜੇਪੀ ਦੇ ਵਰਕਰਾਂ ਨੂੰ ਸੰਦੇਸ਼ ਦਿੱਤਾ ਕਿ ਕੇਂਦਰ ਦੀਆਂ ਨੀਤੀਆਂ ਅਤੇ ਸਕੀਮਾਂ ਹਰ ਵੋਟਰ ਤਕ ਬਿਨਾ ਕਿਸੇ ਡਰ ਦੇ ਪਹੁੰਚਾਣ। ਆਪਣੇ ਹਲਕੇ ਵਿਚ ਨਸ਼ੇ ਦੀ ਚੈਨ ਨੂੰ ਤੋੜਨ ਲਈ ਪ੍ਰਸਾਸਨ ਦਾ ਸਾਥ ਦੇਣ । ਉਨਾ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸੂਬਾ ਇਕ ਸਰਹੱਦੀ ਸੂਬਾ ਹੋਣ ਕਾਰਨ ਅਸ਼ਾਂਤ ਹੋਣ ਦਾ ਭੈ ਬਣਿਆ ਰਹਿੰਦਾ ਹੈ। ਇਸ ਲਈ ਅਮਨ ਕਾਨੂੰਨ ਦੀ ਸਥਿਤੀ ਤੇ ਹਮੇਸ਼ਾ ਕੇਂਦਰ ਦੀ ਨਜ਼ਰ ਹੈ। ਸੂਬੇ ਦੇ ਕਿਸਾਨੀ ਮੁੱਦੇ ਹੱਲ ਕਾਰਨ ਲਈ ਕੇਂਦਰ ਵਚਨ ਬਧ ਹੈ। ਕਿਸਾਨਾਂ ਵਾਸਤੇ ਕੇਂਦਰ ਨੇ 2000 ਰੁਪੈ ਕਿਸਾਨਾਂ ਦਾ ਖਾਤੇ ਵਿਚ ਪਾਉਣੇ ਸ਼ੁਰੂ ਕੀਤਾ ਹੈ ਹਨ। ਫਸਲ ਦਾ ਕੋਈ ਵੀ ਦਾਣਾ ਰੁਲਣ ਨਹੀਂ ਦਿੱਤਾ ਜਾਵੇਗਾ ਐਮਐਸਪੀ ਤੇ ਹੀ ਖਰੀਦਿਆ ਜਾਵੇਗਾ। ਗਰੀਬੀ ਰੇਖਾ ਦਾ ਜਵਾਨ ਉੱਚਾ ਚੁੱਕਣ ਲਈ ਸਰਕਾਰ ਨੇ ਅਨੇਕ ਸਕੀਮ ਚਲਾਈਆਂ ਹਨ। ਉਨਾ ਨੂੰ ਵੀ ਹਰ ਹੱਕਦਾਰ ਤਕ ਪਹੁੰਚਦਾ ਕੀਤਾ ਜਾਵੇਗਾ
ਸੂਬੇ ਵਿਚ ਬੀਜੇਪੀ ਦੀ ਸਰਕਾਰ ਬਣਨ ਤੇ ਸੂਬਾ ਫਿਰ ਤੋਂ ਖੁਸ਼ਹਾਲ ਬਣੇਗਾ। ਹਰੇਕ ਯੋਗ ਵਿਅਕਤੀ ਨੂੰ ਨੌਕਰੀ ਤੇ ਹੁਨਰ ਵਾਨ ਲੋਕਾਂ ਨੂੰ ਸਸਤੇ ਵਿਆਜ ਤੇ ਕਰਜ਼ੇ ਮੁਹਈਆ ਕਰਵਾਏ ਜਾਣਗੇ।

20/09/2022

PUNJAB SARKAR DE KHILAF TEHSIL COMPLEX SANGRUR VICH LAYA THARNA SANGRUR TYPIST WELFARE SOCIETY SANGRUR WALO

ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਅਚਾਨਕ ਤਬੀਅਤ ਹੋਈ ਖ਼ਰਾਬ   ਪਟਿਆਲਾ, 16 ਸਤੰਬਰ (ਅਮਨ ਸਿੱਧੂ ਮੱਲ੍ਹੇਵਾਲੀਆ) : ਮਸ਼ਹੂ...
16/09/2022

ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਅਚਾਨਕ ਤਬੀਅਤ ਹੋਈ ਖ਼ਰਾਬ

ਪਟਿਆਲਾ, 16 ਸਤੰਬਰ (ਅਮਨ ਸਿੱਧੂ ਮੱਲ੍ਹੇਵਾਲੀਆ) : ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਅਚਾਨਕ ਤਬੀਅਤ ਹੋਈ ਖ਼ਰਾਬ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ। ਕੱਲ੍ਹ ਦੁਪਹਿਰ ਲਿਆਂਦਾ ਗਿਆ ਸੀ ਬਲਕੌਰ ਸਿੰਘ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਬਲਕੌਰ ਸਿੰਘ ਦਾ ਇਲਾਜ ਚੱਲ ਰਿਹਾ ਹੈ 'ਤੇ ਡਾਕਟਰਾਂ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਵਿੱਚ ਹੈ ਅਤੇ ਪਰਿਵਾਰਿਕ ਮੈਂਬਰਾਂ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਇਲਾਜ ਇੱਥੇ ਹੀ ਪਟਿਆਲਾ ਵਿੱਚ ਕਰਵਾਇਆ ਜਾਵੇਗਾ ਜਾ ਕਿ ਚੰਡੀਗੜ੍ਹ ਹਸਪਤਾਲ ਵਿੱਚ ਲਿਜਾਇਆ ਜਾਵੇਗਾ ਇਸ ਬਾਰੇ ਕਹਿਣਾ ਅਜੇ ਮੁਸ਼ਕਲ ਹੈ। ਜਿਵੇਂ ਹੀ ਰਾਜਨੀਤਿਕ ਲੋਕਾਂ ਨੂੰ ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹਨ ਤਾਂ ਲਗਾਤਾਰ ਰਾਜਨੀਤਿਕ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ। ਸਭ ਤੋਂ ਪਹਿਲਾਂ ਪਟਿਆਲਾ ਦੇ ਐੱਮ. ਪੀ ਮਹਾਰਾਣੀ ਪ੍ਰਨੀਤ ਕੌਰ ਮਿਲਣ ਲਈ ਪਹੁੰਚੇ 'ਤੇ ਨਾਲ ਹੀ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਪਹੁੰਚੇ। ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਐੱਮ. ਐੱਲ. ਏ ਅਜੀਤਪਾਲ ਸਿੰਘ ਕੋਹਲੀ ਅਤੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਕੁਲਵੰਤ,ਸਿੰਘ ਬਾਜ਼ੀਗਰ ਵੀ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਪਹੁੰਚੇ। ਸ਼੍ਰੌਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਪਹੁੰਚੇ ਅਤੇ ਸਾਬਕਾ ਐੱਮ. ਪੀ ਡਾ. ਧਰਮਵੀਰ ਗਾਂਧੀ ਵੀ ਉਨ੍ਹਾਂ ਦਾ ਹਾਲਚਾਲ ਪੁੱਛਣ ਲਈ ਪਹੁੰਚੇ।

ਨਾਭਾ ਸ਼ਹਿਰ ਵਿਚ ਨਸ਼ੇੜੀਆਂ ਵਲੋਂ ਪੁਲਿਸ ਮੁਲਾਜ਼ਮ ਤੇ ਕੀਤਾ ਜਾਨਲੇਵਾ ਹਮਲਾ। ਨਾਭਾ 16 ਸਤੰਬਰ (ਸੁਖਪਾਲ ਸਿੰਘ ਦੁਲੱਦੀ) ਪੰਜਾਬ ਦੀ ਅਮਨ ਕਾਨੂੰਨ ...
16/09/2022

ਨਾਭਾ ਸ਼ਹਿਰ ਵਿਚ ਨਸ਼ੇੜੀਆਂ ਵਲੋਂ ਪੁਲਿਸ ਮੁਲਾਜ਼ਮ ਤੇ ਕੀਤਾ ਜਾਨਲੇਵਾ ਹਮਲਾ।
ਨਾਭਾ 16 ਸਤੰਬਰ (ਸੁਖਪਾਲ ਸਿੰਘ ਦੁਲੱਦੀ) ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰਾਂ ਨਾਲ ਖਰਾਬ ਹੋ ਚੁੱਕੀ ਹੈ।ਅੱਜ ਦੇਰ ਸ਼ਾਮ ਨਾਭਾ ਦੇ ਬੌੜਾਂ ਗੇਟ ਦੇ ਰਹਿਣ ਵਾਲੇ ਪੁਲਿਸ ਮੁਲਾਜ਼ਮ ਸ਼੍ਰੀ ਸੁਨੀਲ ਪਾਲ ਆਪਣੀ ਡਿਊਟੀ ਤੋਂ ਆ ਕੇ ਕਾਰ ਨੂੰ ਗੁਰੂ ਬਾਲਮੀਕ ਮੰਦਿਰ ਵਿਚ ਖੜਾ ਕੇ ਆਪਣੇ ਘਰ ਜਾ ਰਿਹਾ ਸੀ। ਰਸਤੇ ਵਿਚ ਚਾਰ ਪੰਜ ਨਸ਼ੇੜੀ ਸੜਕ ਤੇ ਬੈਠ ਕੇ ਸ਼ਰਾਬ ਆਦਿ ਦਾ ਨਸ਼ਾ ਕਰ ਰਹੇ ਸਨ। ਮੁਲਾਜ਼ਿਮ ਦੇ ਪਿਤਾ ਸ਼੍ਰੀ ਧਰਮਪਾਲ ਅਤੇ ਮਾਤਾ ਸ਼੍ਰੀਮਤੀ ਕ੍ਰਿਸ਼ਨਾ ਨੇ ਦੱਸਿਆ ਕਿ ਮੁਲਾਜ਼ਿਮ ਸੁਨੀਲ ਪਾਲ ਨੇ ਸਿਰਫ ਇੰਨਾ ਕਿਹਾ ਕਿ ਰਸਤੇ ਤੋਂ ਹਟ ਕੇ ਬੈਠ ਜਾਓ। ਇੰਨੇ ਵਿਚ ਮੁਲਾਜ਼ਿਮ ਦੇ ਪਿਤਾ ਦੇ ਦਸਣ ਮੁਤਾਬਿਕ ਕਥਿਤ ਦੋਸ਼ੀ ਨਾਣੀ ਪੁੱਤਰ ਮਦਨ ਅਤੇ ਪਿਓਸ਼ ਪੁੱਤਰ ਲਾਲਾ ਦੋਵੇਂ ਬੌੜਾਂ ਗੇਟ ਦੇ ਵਾਸੀ ਅਤੇ ਉਨਾ ਦੇ ਨਾਲ ਚਾਰ ਪੰਜ ਬੰਦਿਆਂ ਨੇ ਤੇਜ਼ ਧਾਰ ਹਥਿਆਰਾਂ ਨਾਲ ਮੁਲਜ਼ਿਮ ਸੁਨੀਲ ਪਾਲ ਤੇ ਤੇਜ਼ ਧਾਰ ਹਤਿਆਰਾ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਮੁਲਾਜ਼ਿਮ ਸੁਨੀਲ ਪਾਲ ਨੇ ਦੀ ਹਥਿਆਰਾਂ ਨੂੰ ਜ਼ਖ਼ਮੀ ਹਾਲਾਤ ਵਿਚ ਹਮਲਾਵਰਾਂ ਤੋਂ ਖੋਹ ਲਿਆ। ਤਸਵੀਰ ਵਿਚ ਹਮਲਾਵਰਾਂ ਵਲੋਂ ਵਰਤੇ ਹਥਿਆਰ ਸਾਫ ਨਜ਼ਰ ਆ ਰਹੇ ਹਨ। ਇਸ ਹਮਲੇ ਵਿਚ ਮੁਲਾਜ਼ਿਮ ਸਖ਼ਤ ਜ਼ਖ਼ਮੀ ਹੋ ਗਿਆ। ਜਿਸ ਤੋਂ ਤੁਰੰਤ ਬਾਅਦ ਮੁਲਾਜ਼ਿਮ ਨੂੰ ਸਿਵਿਲ ਹਸਪਤਾਲ ਨਾਭਾ ਵਿਖੇ ਦਾਖਿਲ ਕਰਵਾ ਦਿੱਤਾ। ਕੋਤਵਾਲੀ ਨਾਭਾ ਤੋਂ ਡਿਊਟੀ ਅਫ਼ਸਰ ਏ ਐਸ ਆਈ ਸ੍ਰ ਬਲਜੀਤ ਸਿੰਘ ਨੇ ਮੌਕੇ ਤੇ ਸਥਿਤੀ ਦਾ ਜ਼ਾਇਜਾ ਲਿਆ। ਐਸ ਐਚ ਓ ਕੋਤਵਾਲੀ ਨਾਭਾ ਨੇ ਤੁਰੰਤ ਕਾਰਵਾਈ ਕਰਦਿਆਂ ਕਥਿਤ ਦੋਸ਼ੀਆਂ ਖਿਲਾਫ ਛਾਪੇਮਾਰੀ ਸ਼ੁਰੂ ਕਰ ਦਿੱਤੀ।
ਇਥੇ ਇਹ ਵਰਨਣ ਯੋਗ ਹੈ ਕਿ ਜਿਥੇ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਹੀ ਖੁਦ ਸੁਰੱਖਿਅਤ ਨਹੀਂ ਆਮ ਲੋਕਾਂ ਦਾ ਕਿ ਹਾਲ ਹੋਵੇਗਾ। ਜਿਕਰਯੋਗ ਹੈ ਕਿ ਸ਼ਾਮ ਹੁੰਦੀਆਂ ਹੀ ਨਸ਼ੇੜੀ ਸੜਕਾਂ ਤੇ ਆਮ ਘੁੰਮਦੇ ਨਜ਼ਰ ਆਉਂਦੇ ਹਨ। ਚੋਰੀ ਡਕੈਤੀ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਗੁੰਡਾ ਅਨਸਰ ਲਗਾਤਾਰ ਆਪਣਾ ਸਿਰ ਚੁੱਕ ਰਹੇ ਹਨ। ਨਾਭਾ ਪ੍ਰਸ਼ਾਸ਼ਨ ਮੂਕ ਦਰਸ਼ਕ ਬਣ ਕੇ ਬੈਠਾ ਹੋਇਆ ਹੈ।

ਜੱਸੀ ਸੋਹੀਆਂ ਵਾਲਾ ਨੂੰ ਜ਼ਿਲ੍ਹਾ ਪਟਿਆਲਾ ਪਲਾਨਿੰਗ ਬੋਰਡ ਦਾ ਚੇਅਰਮੈਨ ਬਣਾਉਣ ਨਾਭਾ ਹਲਕੇ ਵਿੱਚ ਖੂਸ਼ੀ ਦੀ ਲਹਿਰ , , ਨਾਭਾ 15ਸਤੰਬਰ(ਜਗਤਾਰ ਸਿ...
16/09/2022

ਜੱਸੀ ਸੋਹੀਆਂ ਵਾਲਾ ਨੂੰ ਜ਼ਿਲ੍ਹਾ ਪਟਿਆਲਾ ਪਲਾਨਿੰਗ ਬੋਰਡ ਦਾ ਚੇਅਰਮੈਨ ਬਣਾਉਣ ਨਾਭਾ ਹਲਕੇ ਵਿੱਚ ਖੂਸ਼ੀ ਦੀ ਲਹਿਰ , , ਨਾਭਾ 15ਸਤੰਬਰ(ਜਗਤਾਰ ਸਿੰਘ ਅਲੀਪੁਰ) ਪੰਜਾਬ ਸਰਕਾਰ ਵੱਲੋਂ ਲਗਾਏ ਗਏ ਜ਼ਿਲ੍ਹਾ ਪਟਿਆਲਾ ਨਵੇਂ ਬਣੇ ਪਲਾਨਿੰਗ ਬੋਰਡ ਦੇ ਚੇਅਰਮੈਨ ਜੱਸੀ ਸੋਹੀਆਂ ਵਾਲੇ ਨੂੰ ਸਨਮਾਨਿਤ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਜਰਨਲ ਸੈਕਟਰੀ ਹਰਜਿੰਦਰ ਸਿੰਘ ਖਾਲਸਾ ਛੱਜੂ ਭੱਟ ਦਰਸ਼ਨ ਸਿੰਘ ਖ਼ਾਲਸਾ ਅਤੇ ਸਾਬਕਾ ਸਰਪੰਚ ਨਰੰਗ ਸਿੰਘ ਛੱਜੂ ਭੱਟ

ਆਪਣੇ ਹੀ ਵਲੰਟੀਅਰਜ ਦੇ ਗੁੱਸੇ ਦਾ ਸ਼ਿਕਾਰ ਹੋਣ ਲੱਗੀ ਆਮ ਆਦਮੀ ਪਾਰਟੀ। ਬਣਦਾ ਸਨਮਾਨ ਨਾ ਮਿਲਣ ਤੇ  ਹੋਰ ਵਿਕਲਪ ਦੀ ਲੱਗੇ ਕਰਨ ਤਲਾਸ਼ਨਾਭਾ 15 ਸਤ...
15/09/2022

ਆਪਣੇ ਹੀ ਵਲੰਟੀਅਰਜ ਦੇ ਗੁੱਸੇ ਦਾ ਸ਼ਿਕਾਰ ਹੋਣ ਲੱਗੀ ਆਮ ਆਦਮੀ ਪਾਰਟੀ।
ਬਣਦਾ ਸਨਮਾਨ ਨਾ ਮਿਲਣ ਤੇ ਹੋਰ ਵਿਕਲਪ ਦੀ ਲੱਗੇ ਕਰਨ ਤਲਾਸ਼
ਨਾਭਾ 15 ਸਤੰਬਰ (ਸੁਖਪਾਲ ਸਿੰਘ ਦੁਲੱਦੀ) ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਜਨ ਸਮਰਥਨ ਨਾਲ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਸੂਬੇ ਵਿਚ ਸਰਕਾਰ ਬਣਾ ਲਈ। ਮੁੱਢ ਤੋ ਜੁੜੇ ਵਲੰਟੀਅਰ ਨੇ ਬਹੁਤ ਸਖ਼ਤ ਮੇਹਨਤ ਨਾਲ ਇਕ ਲਹਿਰ ਦਾ ਰੂਪ ਦੇ ਦਿੱਤਾ ਸੀ। ਇਸ ਲਹਿਰ ਵਿਚ ਕਈ ਵੱਡੇ ਸਿਆਸਤੀ ਥੰਮ ਵੀ ਸੀਟ ਨਾ ਬਚਾ ਸਕੇ। ਪਰ ਹੁਣ ਵਲੰਟੀਅਰਜ ਵਿਚ ਨਿਰਾਸ਼ਾ ਦਾ ਆਲਮ ਫੈਲ ਰਿਹਾ ਹੈ। ਕਈ ਜੁਝਾਰੂ ਆਗੂ ਕੋਈ ਹੋਰ ਬਦਲ ਤਲਾਸ਼ਣ ਲਗੇ ਹੋਏ ਹਨ ਜਿਸਦਾ ਪਾਰਟੀ ਨੂੰ ਨੁਕਸਾਨ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ। ਆਮ ਜਨਤਾ ਦਾ ਰਾਜ ਵਾਲਾ ਨਾਅਰਾ ਕਿਧਰੇ ਹਨੇਰੇ ਵਿਚ ਗੁੰਮ ਹੁੰਦਾ ਜਾ ਰਿਹਾ ਹੈ। ਖਾਸ ਵਿਅਕਤੀ ਚਮਕ ਦਿਖਾ ਰਹੇ ਹਨ। ਕਿਉਂਕਿ ਹੁਣ ਜਿਹੜੇ ਧਨਾਢ ਅਤੇ ਪੁਰਾਣੇ ਜੀ ਹਜ਼ੂਰੀ ਵਾਲੇ ਅਤੇ ਸ਼ਰੇਆਮ ਪਾਰਟੀ ਨੂੰ ਅਪਸ਼ਬਦ ਬੋਲਣ ਵਾਲੇ ਮੂਹਰੇ ਆਉਣ ਲਗ ਪਏ ਹਨ। ਨਾਮ ਗੁਪਤ ਰੱਖਣ ਦੀ ਸ਼ਰਤ ਤੇ ਪਾਰਟੀ ਦੇ ਕਈ ਵਰਕਰ ਉਮੀਦਵਾਰਾਂ ਦੇ ਫੰਡ ਲੈਣ ਦੇ ਗੁੱਝੇ ਭੇਦ ਵੀ ਜ਼ਹਿਰ ਕਰਨ ਲਗ ਪਏ ਹਨ। ਜਿਸਦਾ ਦੂਸਰੀਆਂ ਵਿਰੋਧੀ ਪਾਰਟੀਆਂ ਫਾਇਦਾ ਉਠਾ ਸਕਦੀਆਂ ਹਨ।
ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਮੁੱਦੇ ਤੇ ਗੰਭੀਰ ਵਿਚਾਰ ਕਰਨਾ ਪਵੇਗਾ। ਆਪਣੇ ਪਾਰਟੀ ਦੇ ਮੁੱਢ ਤੋਂ ਜੁੜੇ ਵਰਕਰਾਂ ਵਿਚ ਫੈਲਦੀ ਨਿਰਾਸ਼ਾ ਨੂੰ ਸਮਝਣਾ ਪਵੇਗਾ। ਵਰਕਰਾਂ ਨੂੰ ਭੁਲਾਉਣਾ ਪਾਰਟੀ ਦੇ ਅਕਸ ਨੂੰ ਖਰਾਬ ਕਰ ਸਕਦਾ ਹੈ। ਕਿਉਂਕਿ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ। ਆਪ ਪਾਰਟੀ ਨੂੰ ਖੜਾ ਕਰਨ ਵਿਚ ਆਮ ਆਦਮੀ ਦਾ ਜ਼ੋਰ ਲੱਗਾ ਸੀ ਪਰ ਫਾਇਦਾ ਪਹਿਲਾਂ ਵਾਲੀਆਂ ਸਿਆਸੀ ਪਾਰਟੀਆਂ ਦੀ ਰਿਵਾਇਤ ਅਨੁਸਾਰ ਖਾਸ ਆਦਮੀ ਚੁੱਕ ਗਏ

ਸੂਬੇ ਦੇ ਮੁੱਖ ਮੰਤਰੀ ਅਤੇ ਹਾਸਰਸ ਕਲਾਕਾਰ ਸ਼੍ਰੀ ਭਗਵੰਤ ਸਿੰਘ ਮਾਨ ਦਾ ਨਵਾਂ ਚੁਟਕਲਾ ਬਿਆਨ ਲਾਵੇਗੀ ਪੰਜਾਬ ਚ ਪਲਾਂਟ। ਭਗਵੰਤ ਮਾਨ ਸਰਕਾਰ ਕੌਮਾਂ...
15/09/2022

ਸੂਬੇ ਦੇ ਮੁੱਖ ਮੰਤਰੀ ਅਤੇ ਹਾਸਰਸ ਕਲਾਕਾਰ ਸ਼੍ਰੀ ਭਗਵੰਤ ਸਿੰਘ ਮਾਨ ਦਾ ਨਵਾਂ ਚੁਟਕਲਾ ਬਿਆਨ ਲਾਵੇਗੀ ਪੰਜਾਬ ਚ ਪਲਾਂਟ।
ਭਗਵੰਤ ਮਾਨ ਸਰਕਾਰ ਕੌਮਾਂਤਰੀ ਪੱਧਰ ਤੇ ਚੁਟਕਲੇ ਛੱਡਣ ਤੋਂ ਕਰੇ ਗੁਰੇਜ਼। __ਸ਼੍ਰ ਕੁਲਦੀਪ ਸਿੰਘ ਸਮਸ਼ਪੁਰ
ਨਾਭਾ 15 ਸਤੰਬਰ (ਸੁਖਪਾਲ ਸਿੰਘ ਦੁਲੱਦੀ) ਜ਼ਬਰਜਸਤ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਨੇ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਸੂਬੇ ਦੀ ਦਿਨ ਬ ਦਿਨ ਖਰਾਬ ਹੁੰਦੀ ਹਾਲਤ ਤੋਂ ਧਿਆਨ ਭਟਕਾਉਣ ਲਈ ਸੂਬਾ ਸਰਕਾਰ ਨਿਤ ਨਵੇਂ ਚੁਟਕਲੇ ਛਡਦੀ ਰਹਿੰਦੀ ਹੈ। ਸੂਬੇ ਦੀ ਅਮਨ ਕਾਨੂੰਨ ਵਿਵਸਥਾ ਬੁਰੀ ਤਰਾਂ ਵਿਗੜ ਚੁੱਕੀ ਹੈ। ਲੋਕ ਭੁੱਖਮਰੀ ਦੀ ਹਾਲਤ ਤਕ ਅੱਪੜ ਚੁੱਕੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਵਿੱਚ ਐਲਾਨ ਦੇ ਮੁਤਾਬਿਕ ਨੌਜੁਆਨ ਵਿਦੇਸ਼ਾਂ ਵਿਚ ਕੰਮ ਕਰਨ ਲਈ ਜਾਂਦੇ ਹਨ ।ਉਨਾ ਨੂੰ ਇਥੇ ਹੀ ਕੰਮ ਦਿੱਤਾ ਜਾਵੇਗਾ। ਇਸ ਤੋਂ ਉਲਟ 65 ਪਸ਼ੂਆਂ ਦੇ ਡਾਕਟਰ ਨਿਯੁਕਤ ਕਿਤੇ ਹਨ ਜਿਨ੍ਹਾਂ ਵਿਚ 35 ਡਾਕਟਰ ਬਾਹਰਲੇ ਸੂਬਿਆਂ ਤੋਂ ਹਨ। ਕੀ ਪੰਜਾਬ ਦੇ ਲੋਕ ਕਾਬਿਲ ਨਹੀਂ ਸਨ। ਕੁਝ ਰਾਜ ਜਿੱਥੇ ਬਾਹਰਲੇ ਸੂਬੇ ਦੇ ਵਸ਼ਿੰਦੇ ਜਮੀਨ ਜਾਂ ਘਰ ਨਹੀਂ ਖਰੀਦ ਸਕਦੇ ਉਥੋਂ ਦੇ ਲੋਕਾਂ ਨੂੰ ਪੰਜਾਬ ਵਿੱਚ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ
ਸੂਬਾ ਸਰਕਾਰ ਦੀ ਆਟਾ ਸਕੀਮ ਤੇ ਮਾਣਯੋਗ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ। ਮਸਤੂਆਣਾ ਸਾਹਿਬ ਦਾ ਬਹੁ ਚਰਚਿਤ ਮੈਡੀਕਲ ਹਸਪਤਾਲ ਦਾ ਨੀਂਹ ਪੱਥਰ ਵੀ ਉਵੇਂ ਹੀ ਰਹਿ ਗਿਆ। ਬਿਜਲੀ ਦਾ ਮੁੱਦਾ ਗਰੀਬਾਂ ਨੂੰ ਪਲਾਟ ਦੇਣ ਅਤੇ ਦਲਿਤ ਉਪ ਮੁਖ ਮੰਤਰੀ ਦਾ ਮੁੱਦਾ ਲਗਭਗ ਸਾਰੇ ਐਲਾਨ ਕਾਗਜ਼ਾਂ ਵਿਚ ਹੀ ਸੀਮਿਤ ਰਹਿ ਗਏ
ਸੂਬੇ ਦੇ ਮੁੱਖ ਮੰਤਰੀ ਸਾਹਿਬ ਦਾ ਜਰਮਨ ਦਾ ਦੌਰਾ ਵੀ ਕਮੇਡੀ ਦੌਰਾ ਸਾਬਿਤ ਹੋਣ ਲਗ ਪਿਆ ਹੈ। ਆਪ ਪਾਰਟੀ ਸਰਕਾਰ ਵਲੋਂ ਬਹੁਤ ਵੱਡੇ ਪੱਧਰ ਤੇ ਐਲਾਨ ਕੀਤਾ ਸੀ ਕਿ ਬੀਐਮਡਬਲਯੂ ਪੰਜਾਬ ਵਿੱਚ ਪਲਾਂਟ ਲਾਵੇਗੀ। ਉਧਰ ਕੰਪਨੀ ਨੇ ਇਸ ਐਲਾਨ ਦੀ ਇਹ ਕਹਿਕੇ ਹਵਾ ਕਢ ਦਿੱਤੀ ਕਿ ਸਾਡਾ ਕੋਈ ਕਰਾਰ ਨਹੀਂ ਹੋਇਆ। ਪੰਜਾਬ ਦੀਆਂ ਵਿਰੋਧੀ ਧਿਰਾਂ ਵਲੋਂ ਇਸ ਮੁੱਦੇ ਤੇ ਇਕਸੁਰ ਹੋਕੇ ਸਰਕਾਰ ਨੂੰ ਘੇਰਨ ਲਗ ਪਾਈਆਂ ਹਨ। ਇਸ ਨਾਲ ਸਰਕਾਰ ਬੈਕਫੁੱਟ ਤੇ ਖੜੀ ਨਜ਼ਰ ਆਉਂਦੀ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਕਾਵਾਂ ਵਾਲੀ ਕਦੇ ਨੀ ਪੰਚਾਇਤ ਚੁਣੀਦੀ ਵਾਲੀ ਕਹਾਵਤ ਸੱਚ ਹੈ। ਇਥੇ ਇਹ ਵੀ ਵਰਨਣ ਯੋਗ ਹੈ ਕਿ ਸਿਆਣੇ ਬਜ਼ੁਰਗਾਂ ਮੁਤਾਬਕ ਪਰਿਵਾਰ ਨੇ ਗੱਡੀ ਤਾਂ ਖਰੀਦ ਲਈ ਚਲਾਉਣੀ ਕਿਸੇ ਨਾ ਆਵੇ ਵਾਲੀ ਕਹਾਣੀ ਅੱਜ ਦੀ ਸਰਕਾਰ ਤੇ ਇੰਨ ਬਿੰਨ ਢੁਕਦੀ ਹੈ ਇਸ ਸਮੇਂ ਓਨਾ ਨਾਲ
ਭਾਰੀ ਗਿਣਤੀ ਵਿੱਚ ਸੰਗਠਨ ਦੇ ਆਗੂ ਅਤੇ ਸਮਰਥਕ ਹਾਜ਼ਿਰ ਸਨ

13/09/2022

ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੀ ਬਲਾਕ ਕਮੇਟੀ ਦਾ ਗਠਨ ਨਾਭਾ, 13 ਸਤੰਬਰ (ਜਗਤਾਰ ਸਿੰਘ ਅਲੀਪੁਰ) ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਸਰਗਰਮ ਮੈਂਬਰਾਂ ਦੀ ਅੱਜ ਇੱਥੇ ਸੂਬਾਈ ਸਕੱਤਰ ਜਗਪਾਲ ਸਿੰਘ ਊਧਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਜਥੇਬੰਦੀ ਦੀ ਬਲਾਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ. ਇਸ ਮੌਕੇ ਕੁਲਦੀਪ ਸਿੰਘ ਪਾਲੀਆ ਪ੍ਰਧਾਨ, ਮੀਤ ਪ੍ਰਧਾਨ ਦਰਸ਼ਨ ਸਿੰਘ ਰੋਹਟੀ ਮੌੜਾਂ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਕਮੇਲੀ ਜਨਰਲ ਸਕੱਤਰ, ਖਜਾਨਚੀ ਗੁਰਚਰਨ ਸਿੰਘ ਅਗੇਤੀ ਖਜਾਨਚੀ ਚੁਣੇ ਗਏ. ਇਨ੍ਹਾਂ ਤੋਂ ਇਲਾਵਾ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਪਰਮਾਤ ਸਿੰਘ ਨਾਭਾ, ਗੁਰਦਿਆਲ ਸਿੰਘ ਅੱਚਲ ਜਗਪਾਲ ਸਿੰਘ, ਗੁਰਬਖਸ਼ੀਸ਼ ਸਿੰਘ ਕੌਲ, ਰਣਜੀਤ ਸਿੰਘ ਬਿਰੜਵਾਲ, ਸਤਗੁਰ ਸਿੰਘ ਨਰਮਾਣਾ, ਧਰਮਿੰਦਰ ਸਿੰਘ ਸ਼ਮਲਾ, ਰਣਧੀਰ ਸਿੰਘ ਰੋਹਟਾ, ਜਗਰੂਪ ਸਿੰਘ ਰੋਹਟੀ ਬਸਤਾ, ਨਾਹਰ ਸਿੰਘ ਘਮਰੌਦਾ , ਸਮਰਜੀਤ ਸਿੰਘ ਬਨੇਰਾ ਖੁਰਦ, ਦਵਿੰਦਰ ਸਿੰਘ ਨੌਹਰਾ, ਨਰਿੰਦਰ ਸਿੰਘ ਮੈਹਸ, ਗਮਦੂਰ ਸਿੰਘ ਕਲਾਲਮਾਜਰਾ, ਰਣਜੀਤ ਸਿੰਘ ਬੁੱਟਰ ਥੂਹੀ, ਸੁਰਜੀਤ ਸਿੰਘ ਰੋਹਟੀ ਖਾਸ, ਕੁਲਦੀਪ ਸਿੰਘ ਗੁੱਜਰਹੇੜੀ ਸ਼ਾਮਲ ਹਨ।

13/09/2022

ਪਿਨਾਇਕਲ ਐਜੂ ਕੇਅਰ ਵਲੋਂ ਬੱਚਿਆਂ ਦੀ ਪੜ੍ਹਾਈ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਪੂਰੇ ਪੰਜਾਬ ਦੇ ਬੱਚਿਆਂ ਨੇ ਹਿੱਸਾ ਲਿਆ ਅਤੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ ਅਤੇ ਇਸ ਖੂਸ਼ੀ ਦੇ ਦਿਹਾੜੇ ਕੇਕ ਵੀ ਕੱਟਿਆ ਗਿਆ
ਅਤੇ ਢੋਲ ਵਜਾ ਕੇ ਭੰਗੜਾ ਵੀ ਪਾਈਆ ਸਾਰਿਆਂ ਵਿੱਚ ਭਾਰੀ ਉਤਸ਼ਾਹ ਸੀ

ਬੀਕੇਯੂ ਡਕੌਂਦਾ ਦੀ ਸਮਾਣਾ ਵਿਖੇ ਬਲਾਕ ਪੱਧਰੀ ਮੀਟਿੰਗ ਹੋਈ : ਟਹਿਲ ਸਿੰਘ ਕੱਕੇਪੁਰ-ਨਵੇਂ ਚੁਣੇ ਗਏ ਆਗੂਆਂ ਦੀ ਪਹਿਲੀ ਮੀਟਿੰਗ ਹੋਈਪਟਿਆਲਾ/ਸਮਾਣਾ...
12/09/2022

ਬੀਕੇਯੂ ਡਕੌਂਦਾ ਦੀ ਸਮਾਣਾ ਵਿਖੇ ਬਲਾਕ ਪੱਧਰੀ ਮੀਟਿੰਗ ਹੋਈ : ਟਹਿਲ ਸਿੰਘ ਕੱਕੇਪੁਰ

-ਨਵੇਂ ਚੁਣੇ ਗਏ ਆਗੂਆਂ ਦੀ ਪਹਿਲੀ ਮੀਟਿੰਗ ਹੋਈ

ਪਟਿਆਲਾ/ਸਮਾਣਾ, 12 ਸਤੰਬਰ (ਅਮਨ ਸਿੱਧੂ ਮੱਲ੍ਹੇਵਾਲੀਆ) : ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰੈੱਸ ਸਕੱਤਰ ਟਹਿਲ ਸਿੰਘ ਕੱਕੇਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਨਵੇਂ ਚੁਣੇ ਗਏ ਬਲਾਕ ਸਮਾਣਾ ਦੇ ਆਗੂਆਂ ਦੀ ਇਹ ਪਹਿਲੀ ਮੀਟਿੰਗ ਹੈ। ਉਨ੍ਹਾਂ ਕਿਹਾ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਗੁਰਮੇਲ ਸਿੰਘ ਢਕਡ਼ੱਬਾ ਤੇ ਬਲਾਕ ਸਮਾਣਾ ਦੇ ਪ੍ਰਧਾਨ ਜਗਮੇਲ ਸਿੰਘ ਸੱਸਾ ਗੁੱਜਰਾਂ ਅਤੇ ਜ਼ਿਲ੍ਹਾ ਪਟਿਆਲਾ ਦੇ ਪ੍ਰੈੱਸ ਸਕੱਤਰ ਟਹਿਲ ਸਿੰਘ ਕੱਕੇਪੁਰ ਦੀ ਅਗਵਾਈ ਵਿੱਚ ਸਮਾਣਾ ਤਹਿਸੀਲ ਦੇ ਪਾਰਕ ਵਿੱਚ ਬਲਾਕ ਪੱਧਰੀ ਮੀਟਿੰਗ ਹੋਈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ, ਤਾਂ ਤੁਰੰਤ ਬਲਾਕ ਸਮਾਣਾ ਦੇ ਪ੍ਰਧਾਨ ਜਗਮੇਲ ਸਿੰਘ ਸੱਸਾ ਗੁੱਜਰਾਂ ਨਾਲ ਸੰਪਰਕ ਕੀਤਾ ਜਾਵੇ। ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਗੁਰਮੇਲ ਸਿੰਘ ਢਕਡ਼ੱਬਾ ਅਤੇ ਜ਼ਿਲ੍ਹਾ ਪਟਿਆਲਾ ਦੇ ਪ੍ਰੈੱਸ ਸਕੱਤਰ ਟਹਿਲ ਸਿੰਘ ਕੱਕੇਪੁਰ ਨੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੂੰ ਕਿਹਾ ਕਿ ਪਿੰਡਾਂ ਵਿੱਚ ਜਾ ਕਿ ਕਿਸਾਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਪਿੰਡਾਂ ਵਿੱਚ ਵੱਧ ਤੋਂ ਵੱਧ ਨਵੀਆਂ ਕਮੇਟੀਆਂ ਬਣਾਈਆਂ ਜਾਣ। ਇਸ ਮੌਕੇ ਰਾਮ ਸਿੰਘ ਮਟੋਰੜਾ ਸੂਬਾ ਖਜ਼ਾਨਚੀ, ਗੁਰਬਚਨ ਸਿੰਘ ਕਨਸੂਹਾ ਕਲਾਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਬਲਬੀਰ ਸਿੰਘ ਮਵੀ ਸੱਪਾਂ ਬਲਾਕ ਪ੍ਰੈੱਸ ਸਕੱਤਰ, ਗੁਰਦੀਪ ਸਿੰਘ ਬਲਬੇਡ਼ਾ ਬਲਾਕ ਸੀਨੀਅਰ ਮੀਤ ਪ੍ਰਧਾਨ, ਜੀਤ ਸਿੰਘ ਮਵੀ ਸੱਪਾਂ ਬਲਾਕ ਮੀਤ ਪ੍ਰਧਾਨ, ਦਿਲਬਾਗ ਸਿੰਘ ਖੇੜਕੀ ਬਲਾਕ ਜਰਨਲ ਸਕੱਤਰ, ਬਲਵਿੰਦਰ ਸਿੰਘ ਹਰੀਨਗਰ ਬਲਾਕ ਜਥੇਬੰਧਕ ਸਕੱਤਰ, ਦਲਵੀਰ ਸਿੰਘ ਖੇੜਕੀ ਬਲਾਕ ਜਰਨਲ ਸਕੱਤਰ, ਰਾਮ ਸਿੰਘ ਕਰਹਾਲੀ ਸਾਹਿਬ ਇਕਾਈ ਸੀਨੀਅਰ ਮੀਤ ਪ੍ਰਧਾਨ, ਹਰਸੇਵਕ ਸਿੰਘ ਕਰਹਾਲੀ ਸਾਹਿਬ ਇਕਾਈ ਪ੍ਰਧਾਨ, ਲਾਲ ਸਿੰਘ ਫਤਿਹਮਾਜਰੀ ਇਕਾਈ ਪ੍ਰਧਾਨ, ਸਤਿਗੁਰ ਸਿੰਘ ਫਤਿਹਮਾਜਰੀ ਇਕਾਈ ਖਜ਼ਾਨਚੀ, ਰਣਧੀਰ ਸਿੰਘ ਫਤਿਹਮਾਜਰੀ ਇਕਾਈ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਢਿੱਲੋਂ ਫਤਿਹਮਾਜਰੀ ਇਕਾਈ ਸਟੇਜ ਸੈਕਟਰੀ, ਬਲਵਿੰਦਰ ਸਿੰਘ ਬਿੱਲੂ ਮਾਂਗਟ ਇਕਾਈ ਪ੍ਰਧਾਨ ਅਤੇ ਗੁਰਮੀਤ ਸਿੰਘ ਮਵੀ ਸੱਪਾਂ ਇਕਾਈ ਖਜ਼ਾਨਚੀ ਆਦਿ ਹੋਰ ਬਹੁਤ ਸਾਰੇ ਕਿਸਾਨ ਆਗੂ ਸ਼ਾਮਲ ਸਨ।

ਸਮਾਜ ਸੁਧਾਰ ਵੈਲਫੇਅਰ ਕਮੇਟੀ ਅਮਰਗੜ੍ਹ ਨੇ ਨਾਭਾ ਦੇ ਪਿੰਡ ਧਨੌਰੀ ਸਕੂਲ ਵਿੱਚ ਲੋੜਵੰਦਾਂ ਨੂੰ ਸਟੇਸ਼ਨਰੀ ਵੰਡੀ ਨਾਭਾ-10,ਸਤੰਬਰ(ਜਗਤਾਰ ਸਿੰਘ ਅਲੀਪ...
10/09/2022

ਸਮਾਜ ਸੁਧਾਰ ਵੈਲਫੇਅਰ ਕਮੇਟੀ ਅਮਰਗੜ੍ਹ ਨੇ ਨਾਭਾ ਦੇ ਪਿੰਡ ਧਨੌਰੀ ਸਕੂਲ ਵਿੱਚ ਲੋੜਵੰਦਾਂ ਨੂੰ ਸਟੇਸ਼ਨਰੀ ਵੰਡੀ
ਨਾਭਾ-10,ਸਤੰਬਰ(ਜਗਤਾਰ ਸਿੰਘ ਅਲੀਪੁਰ) ਸਾਦੇ ਵਿਆਹ...ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ ਦੇ ਮਿਸ਼ਨ ਨੂੰ ਪੂਰਾ ਕਰਨ ਦੇ ਇਰਾਦੇ ਲੈਕੇ ਸਮਾਜ ਸੇਵਾ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੀ ਪ੍ਰਸਿੱਧ ਸਮਾਜ ਸੁਧਾਰ ਵੈਲਫੇਅਰ ਕਮੇਟੀ ਰਜਿ.ਨੰਬਰ 9850 ਅਮਰਗੜ੍ਹ ਜਿਲ੍ਹਾ ਮਾਲੇਰਕੋਟਲਾ ਵੱਲੋਂ ਆਪਣੀ ਮਿਸ਼ਨ ਦੀ ਪੂਰਤੀ ਲਈ ਅੱਜ ਸੰਸਥਾ ਵੱਲੋਂ ਨਾਭਾ ਦੇ ਪਿੰਡ ਧਨੌਰੀ ਦੇ ਸਰਕਾਰੀ ਪ੍ਰਾਇਮਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਵਾਲੇ ਸਮੂਹ ਬੱਚਿਆਂ ਨੂੰ ਪੜ੍ਹਾਈ ਚ ਲੋੜੀਂਦੀ ਸਟੇਸ਼ਨਰੀ ਵੰਡਣ ਲਈ ਨਿੱਕਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਹਰੀ ਸਿੰਘ ਨੇ ਕਿਹਾ ਕਿ ਸਾਡੀ ਸੰਸਥਾ ਸਾਦੇ ਵਿਆਹ...ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ ਦੇ ਉਦੇਸ਼ ਦੀ ਪੂਰਤੀ ਲਈ ਲੋਕਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਚ ਜਾਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਉਹ ਆਪਣੇ ਬੱਚਿਆਂ ਦੇ ਵਿਆਹਾਂ ਅਤੇ ਬਜੁੱਰਗਾਂ ਦੇ ਭੋਗ ਸਮਾਗਮ ਬਿਲਕੁਲ ਸਾਦੇ ਢੰਗ ਨਾਲ ਕਰਨ ਨਾਕਿ ਹੋਰਨਾਂ ਲੋਕਾਂ ਦੀ ਦੇਖੋ ਦੇਖ ਵਧੇਰੇ ਫਜ਼ੂਲ ਖਰਚੀ ਕਰਕੇ ਕਰਜ਼ਾ ਆਪਣੇ ਸਿਰ ਚੜ੍ਹਾਉਣ ਤਾਂ ਕਿ ਭਵਿੱਖ ਚ ਇਹ ਕਰਜ਼ਾ ਨਾ ਮੋੜ ਸਕਣ ਦੀ ਸੂਰਤ ਵਿੱਚ ਤੁਹਾਨੂੰ ਆਤਮਹੱਤਿਆ ਕਰਨੀ ਪਵੇ।ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਆਪਣੀ ਪੜ੍ਹਾਈ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕਰਕੇ ਆਪਣੀ ਜਿੰਦਗੀ ਦੀ ਸਫਲਤਾ ਦੀ ਪੌੜੀ ਚੜ੍ਹਨ ਨਾ ਕਿ ਨਕਲ ਮਾਰਕੇ ਪਾਸ ਹੋਣ ਤੱਕ ਸੀਮਿਤ ਰਹਿਣ ਕਿਉਂਕਿ ਨਕਲ ਨਾਲ ਪਾਸ ਹੋਇਆ ਵਿਦਿਆਰਥੀ ਕਿਸੇ ਮੁਕਾਬਲੇ ਦੇ ਇਮਤਿਹਾਨ ਵਿੱਚ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ। ਇਸ ਮੌਕੇ ਉਨ੍ਹਾਂ ਆਪਣੀ ਸੰਸਥਾ ਦੇ ਅਹੁਦੇਦਾਰਾਂ ਤੇ ਪਿੰਡ ਦੇ ਪਤਵੰਤਿਆਂ ਨੂੰ ਨਾਲ ਲੈਕੇ ਪਿੰਡ ਧਨੌਰੀ ਦੇ ਸਕੂਲ,ਚ ਪੜ੍ਹਦੇ ਸਮੂਹ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਜਿਸਨੂੰ ਪ੍ਰਾਪਤ ਕਰਕੇ ਬੱਚਿਆਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਤਾੜੀਆਂ ਮਾਰ ਕੇ ਸੰਸਥਾ ਦਾ ਧੰਨਵਾਦ ਕੀਤਾ।ਇਸ ਮੌਕੇ, ਸੰਸਥਾ ਦੇ ਪ੍ਰਧਾਨ ਹਰੀ ਸਿੰਘ,ਮੇਵਾ ਸਿੰਘ, ਸੁਖਦੇਵ ਸਿੰਘ, ਹਰਨੇਕ ਸਿੰਘ ,ਮਾਸਟਰ ਕਰਮਜੀਤ ਸਿੰਘ ਅਲੀਪੁਰ, ਬਲਜੀਤ ਸਿੰਘ, ਬਲਜੀਤ ਸਿੰਘ ਮਾਸਟਰ, ਅਵਤਾਰ ਸਿੰਘ, ਮੇਜ਼ਰ ਸਿੰਘ, ਜ਼ੋਰਾਵਰ ਸਿੰਘ, ਬਲਜੀਤ ਸਿੰਘ, ਗੁਰਦਰਸ਼ਨ ਸਿੰਘ ਸਰਬਜੀਤ ਕੌਰ, ਬਲਜੀਤ ਕੌਰ ਸਮੇਤ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
ਫੋਟੋ ਜਗਤਾਰ ਸਿੰਘ ਅਲੀਪੁਰ

ਤਿੰਨ ਮਹੀਨਿਆ ਚ ਪਚੱਤਰ ਲੱਖ ਰੁਪਏ ਦੀ ਲਾਗਤ ਨਾਲ ਸੰਗਰੂਰ ਦੀ ਜਿਲ੍ਹਾ ਲਾਇਬਰੇਰੀ ਦੀ ਬਦਲੇਗੀ ਨੁਹਾਰ-ਭਰਾਜਸੰਗਰੂਰ ਤੋ ਵਿਧਾਇਕ ਨਰਿੰਦਰ ਕੌਰ ਭਰਾਜ ...
10/09/2022

ਤਿੰਨ ਮਹੀਨਿਆ ਚ ਪਚੱਤਰ ਲੱਖ ਰੁਪਏ ਦੀ ਲਾਗਤ ਨਾਲ ਸੰਗਰੂਰ ਦੀ ਜਿਲ੍ਹਾ ਲਾਇਬਰੇਰੀ ਦੀ ਬਦਲੇਗੀ ਨੁਹਾਰ-ਭਰਾਜ

ਸੰਗਰੂਰ ਤੋ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਬੀਤੀ ਕੱਲ੍ਹ ਜਿਲ੍ਹਾ ਲਾਇਬਰੇਰੀ ਸੰਗਰੂਰ ਦਾ ਦੌਰਾ ਕਰਦਿਆ ਕਿਹਾ ਕਿ ਕੁਝ ਸਮਾਂ ਪਹਿਲਾਂ ਜਦੋ ਉਨ੍ਹਾ ਜਿਲ੍ਹਾਂ ਲਾਇਬਰੇਰੀ ਸੰਗਰੂਰ ਦਾ ਦੌਰਾ ਕੀਤਾ ਸੀ ਤਾਂ ਪਾਠਕਾਂ ਨੇ ਇੱਕੋ ਮੰਗ ਰੱਖੀ ਸੀ ਕਿ ਕਾਫੀ ਸਮਾਂ ਪੁਰਾਣੀ ਇਸ ਲਾਇਬਰੇਰੀ ਨੂੰ ਨਵੀ ਅਤੇ ਆਧੁਨਿਕ ਲਾਇਬਰੇਰੀ ਬਣਾਇਆ ਜਾਵੇ ਜੋ ਕਿ ਸਮੇਂ ਦੇ ਹਿਸਾਬ ਨਾਲ ਅਤੇ ਪਾਠਕਾਂ ਦੇ ਸੁਨਹਿਰੇ ਭਵਿੱਖ ਲਈ ਅਤਿ ਜਰੂਰੀ ਵੀ ਹੈ।
ਵਿਧਾਇਕ ਭਰਾਜ ਨੇ ਕਿਹਾ ਕਿ ਉਨ੍ਹਾ ਤੁਰੰਤ ਇਸ ਮੰਗ ਬਾਰੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨਾਲ ਚਰਚਾ ਕੀਤੀ ਤਾਂ ਉਨ੍ਹਾ ਨੇ ਬੜੀ ਜਲਦ ਇਸ ਮੰਗ ਤੇ ਅਮਲ ਕਰਦਿਆ ਹਲਕਾ ਸੰਗਰੂਰ ਵਾਸੀਆ ਨੂੰ ਨਵੀ ਲਾਇਬਰੇਰੀ ਬਣਾਉਣ ਦਾ ਤੋਹਫਾਂ ਦਿੱਤਾ ਹੈ ਉਨ੍ਹਾ ਕਿਹਾ 75 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਮਹੀਨਿਆ ਦੇ ਬੜੇ ਥੋੜੇ ਸਮੇਂ ਵਿੱਚ ਸੰਗਰੂਰ ਦੀ ਲਾਇਬਰੇਰੀ ਡਿਜੀਟਲ ਬਣਨ ਜਾ ਰਹੀ ਹੈ ਜਿਸ ਦੀ ਜਾਣਕਾਰੀ ਵਿਧਾਇਕ ਭਰਾਜ ਵੱਲੋ ਬੀਤੀ ਕੱਲ੍ਹ ਲਾਇਬਰੇਰੀ ਪਹੁੰਚਕੇ ਪਾਠਕਾਂ ਨਾਲ ਸਾਂਝੀ ਕੀਤੀ।
ਜਿਸ ਲਈ ਸਮੂਹ ਪਾਠਕਾਂ ਅਤੇ ਸ਼ਹਿਰ ਵਾਸੀਆ ਨੇ ਸਰਕਾਰ ਅਤੇ ਵਿਧਾਇਕ ਭਰਾਜ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ।

ਭਾਰਤੀ ਜਨਤਾ ਪਾਰਟੀ ਨਾਭਾ ਵਿਧਾਨ ਸਭਾ ਹਲਕੇ ਦੇ ਮੁੱਖ ਸੇਵਾਦਾਰ ਸ਼੍ਰ ਗੁਰਪ੍ਰੀਤ ਸਿੰਘ ਸ਼ਾਹਪੁਰ ਨੇ ਐਸ ਐਸ ਪੀ ਪਟਿਆਲਾ ਸ਼੍ਰੀ ਦੀਪਕ ਪਾਰਿਕ ਨਾਲ ...
07/09/2022

ਭਾਰਤੀ ਜਨਤਾ ਪਾਰਟੀ ਨਾਭਾ ਵਿਧਾਨ ਸਭਾ ਹਲਕੇ ਦੇ ਮੁੱਖ ਸੇਵਾਦਾਰ ਸ਼੍ਰ ਗੁਰਪ੍ਰੀਤ ਸਿੰਘ ਸ਼ਾਹਪੁਰ ਨੇ ਐਸ ਐਸ ਪੀ ਪਟਿਆਲਾ ਸ਼੍ਰੀ ਦੀਪਕ ਪਾਰਿਕ ਨਾਲ ਕੀਤੀ ਵਿਸ਼ੇਸ਼ ਮੁਲਾਕਾਤ। ਨਾਭਾ 07 ਸਤੰਬਰ (ਸੁਖਪਾਲ ਸਿੰਘ ਦੁਲੱਦੀ) ਨਾਭਾ ਵਿਧਾਨ ਸਭਾ ਹਲਕੇ ਦੀ ਬੀਜੇਪੀ ਵਲੋਂ ਚੋਣ ਲੜ ਚੁੱਕੇ ਸ਼੍ਰ ਗੁਰਪ੍ਰੀਤ ਸਿੰਘ ਸ਼ਾਹਪੁਰ ਨੇ ਐਸ ਐਸ ਪੀ ਪਟਿਆਲਾ ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਹਲਕੇ ਦੀਆਂ ਮੁਸ਼ਕਲਾਂ ਅਤੇ ਹੋ ਰਹੀਆਂ ਵਧੀਕੀਆਂ ਬਾਰੇ ਜਾਣੂ ਕਰਵਾਇਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ ਐਸ ਪੀ ਸਾਹਿਬ ਨੇ ਬੜੇ ਸੁਹਿਰਦ ਤਰੀਕੇ ਨਾਲ ਗੱਲਬਾਤ ਕੀਤੀ ਅਤੇ ਉਨਾ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਪਟਿਆਲੇ ਦੇ ਅਮਨ ਕਾਨੂੰਨ ਨੂੰ ਕਾਇਮ ਰੱਖਿਆ ਜਾਵੇਗਾ। ਕਿਸੇ ਵੀ ਅਪਰਾਧੀ ਨੂੰ ਸਿਰ ਚੁੱਕਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਸ਼ਾਹਪੁਰ ਵਲੋਂ ਮੌਜੂਦਾ ਸਰਕਾਰ ਵੱਲੋਂ ਕੀਤੇ ਜਾ ਰਹੇ ਧੱਕੇ ਅਤੇ ਵਧੀਕੀਆਂ ਬਾਬਤ ਜਾਣਕਾਰੀ ਦਿੱਤੀ।ਉਨਾ ਮੌਜੂਦਾ ਵਿਧਾਇਕ ਤੇ ਦੋਸ਼ ਲਾਉਂਦਿਆ ਕਿਹਾ ਕਿ ਵਿਧਾਇਕ ਬਣਦੇ ਹੀ ਨਗਰ ਕੌਸ਼ਲ ਦਾ ਪਰਦਾਫਾਸ਼ ਕਰਨ ਦਾ ਵਾਇਦਾ ਕਿਧਰੇ ਵਗਦੀ ਗੰਗਾ ਵਿਚ ਹੀ ਤਾਂ ਨਹੀਂ ਰੁੜ੍ਹ ਗਿਆ। ਲਗਦਾ ਹੈ ਚੋਰ ਚੋਰ ਦਾ ਹੋਕਾ ਦੇਣ ਵਾਲਾ ਖੁਦ ਤਾਂ ਨੂੰ ਸਰਦਾਰ ਬਣ ਗਿਆ। ਪਿਛਲੀਆਂ ਸਰਕਾਰਾਂ ਦੇ ਕੀਤੇ ਕੰਮਾ ਤੇ ਰੰਗ ਰੋਗਨ ਕਰਕੇ ਖੁਦ ਦੀਆਂ ਤਖਤੀਆਂ ਟੰਗ ਕੇ ਵਿਕਾਸ ਕਹਿ ਜਾਂਦੇ ਹਨ। ਹੁਣ ਵਿਧਾਇਕ ਸਾਹਿਬ ਉਸ ਵਾਇਦੇ ਦਾ ਜਿਕਰ ਵੀ ਨਹੀਂ ਕਰਦਾ। ਸਗੋਂ ਸੂਬਾ ਸਰਕਾਰ ਦੀ ਤਰਾਂ ਹਰ ਮਹਿਕਮੇ ਦੇ ਇੰਚਾਰਜ ਨਿਯੁਕਤ ਕਰ ਦਿੱਤੇ ਹਨ ਖੁਦ ਮੁੱਖ ਮੰਤਰੀ ਦੀ ਤਰਾਂ ਸਰਕਾਰ ਦਾ ਗਠਨ ਕਰ ਲਿਆ ਹੈ। ਉਨਾ ਦੱਸਿਆ ਕਿ ਮੈ ਹਰ ਵੇਲੇ ਨਾਭਾ ਦੇ ਨਿਵਾਸੀਆਂ ਦੀ ਪਹੁੰਚ ਵਿਚ ਹਾਂ ਕਿਸੇ ਵੀ ਵੇਲੇ ਕੋਈ ਵੀ ਵਿਅਕਤੀ ਮੈਨੂੰ ਮਿਲ ਸਕਦੇ ਹਨ। ਉਨਾ ਮੌਜੂਦਾ ਸਰਕਾਰ ਤੇ ਦੋਸ਼ ਲਾਉਂਦਿਆ ਕਿਹਾ ਕਿ ਸਰਕਾਰ ਵਿਚ ਬੈਠੇ ਨੁਮਾਇੰਦੇ ਜਿਆਦਾਤਰ ਰੰਗ ਮੰਚ ਨਾਲ ਜੁੜੇ ਹੋਏ ਹਨ। ਉਹ ਅਜੇ ਵੀ ਆਪਣੇ ਆਪ ਨੂੰ ਸਟੇਜ ਤੇ ਖੜੇ ਮਹਿਸੂਸ ਕਰ ਰਹੇ ਹਨ। ਜਿਸ ਤਰਾਂ ਚੁਟਕਲੇ ਸੁਣਾ ਕੇ ਲੋਕਾਂ ਦਾ ਮਨ ਪ੍ਰਚਾਵਾ ਕਰਦੇ ਸਨ ਹਨ ਇਸੇ ਤਰਾਂ ਨਿੱਤ ਨਵੇਂ ਐਲਾਨ ਕਰਕੇ ਸਮਾਂ ਲੰਘਾ ਰਹੇ ਹਨ। ਜਿਹੜਾ ਟੋਲ ਪਲਾਜ਼ਾ ਖੁਦ ਹੀ ਮਿਆਦ ਪੂਰੀ ਕਰਕੇ ਬੰਦ ਹੋ ਗਿਆ ਸੀ ਖੁਦ ਸੂਬੇ ਦੇ ਮੁੱਖ ਮੰਤਰੀ ਨੇ ਉਥੇ ਜਾ ਕੇ ਵਾਹਵਾਈ ਖੱਟਣ ਲਈ ਡਰਾਮਾ ਕੀਤਾ। ਪਿਛਲਾ ਮੁੱਖ ਮੰਤਰੀਆਂ ਤੇ ਸੁਰੱਖਿਆ ਅਮਲੇ ਤੇ ਉਂਗਲ ਚੁੱਕਣ ਵਾਲਾ ਹੁਣ ਖੁਦ ਵਾਸਤੇ ਸੁਰੱਖਿਆ ਅਮਲੇ ਦੀ ਪੂਰੀ ਬਟਾਲੀਅਨ ਚੁੱਕੀ ਫਿਰਦਾ ਹੈ। ਸੂਬੇ ਵਿਚ ਪਹਿਲਾਂ ਹੀ ਵਿਸ਼ਵ ਪੱਧਰ ਦੇ ਸਿੱਖਿਆ ਅਤੇ ਸਿਹਤ ਸਹੂਲਤਾਂ ਮੌਜੂਦ ਹੋਣ ਤੇ ਦਿੱਲੀ ਮਾਡਲ ਦੀਆਂ ਗੱਲਾਂ ਕਰਦੇ ਰਹਿੰਦੇ ਹਨ ਕਰੋਨਾ ਕਾਲ ਵੇਲੇ ਦਿੱਲੀ ਦੇ ਮਰੀਜ਼ ਪੰਜਾਬ ਤੋਂ ਇਲਾਜ਼ ਕਰਵਾਉਂਦੇ ਸਨ। ਫਿਰ ਸਿਹਤ ਸਹੂਲਤਾਂ ਜਿਹੜੀਆਂ ਪਹਿਲਾਂ ਅਵਲ ਦਰਜ਼ੇ ਦੀਆਂ ਮੌਜੂਦ ਹਨ ਫਿਰ ਇਥੇ ਨਵਾਂ ਬੇਤੁਕਾ ਮਾਡਲ ਜਿਹੜਾ ਦਿੱਲੀ ਫੇਲ ਹੋ ਗਿਆ ਉਸ ਦੀ ਕੀ ਲੋੜ ਸੀ ਪਹਿਲਾਂ ਵਾਲਾ ਸਿਸਟਮ ਸਹੀ ਚਲਾ ਲੈਂਦੇ।ਦਿੱਲੀ ਮਾਡਲ ਲਿਆ ਕੇ ਮੁਹੱਲਾ ਕਲੀਨਿਕ ਵਰਗੇ ਅਨੇਕ ਕਲੀਨਿਕ ਖੋਲ ਤਾਂ ਦਿੱਤੇ ਜਿਨਾ ਵੀ ਡਾਕਟਰਾਂ ਨੂੰ ਤਾਇਨਾਤ ਕੀਤਾ ਉਹ ਡਾਕਟਰ ਨੌਕਰੀਆਂ ਛੱਡ ਰਹੇ ਹਨ। ਇਥੇ ਹੀ ਬਸ ਨਹੀਂ ਜਿਹੜੇ ਧਰਨਿਆਂ ਵਿਚ ਜਾਕੇ ਮੌਜੂਦਾ ਮੰਤਰੀ ਬਿਆਨ ਦਿੰਦੇ ਸਨ ਹੁਣ ਉਨਾ ਨੂੰ ਕੁੱਟ ਰਹੇ ਹਨ। ਫਿਰ ਬਦਲਾਵ ਕਿੱਥੇ ਹੈ। ਜਿਹੜੇ ਕਹਿੰਦੇ ਸਨ ਕਿ ਸਾਡੀ ਸਰਕਾਰ ਬਣਨ ਤੇ ਧਰਨੇ ਪ੍ਰਦਰਸ਼ਨ ਕਰਨ ਦਾ ਮੌਕਾ ਨਹੀਂ ਦੇਵਾਂਗੇ ਹੁਣ 5 ਮਹੀਨੇ ਬਾਅਦ ਵੀ ਮਸਲੇ ਜਿਉਂ ਦੇ ਤਿਉਂ ਖੜੇ ਹਨ। ਸਰਕਾਰ ਬਦਲਾਅ ਦਾ ਨਾਹਰਾ ਲਗਾ ਕੇ ਆਈ ਸੀ ਕਿ ਨਿਜ਼ਾਮ ਬਦਲਣਗੇ ਲੋਕਾ ਨੂੰ ਵਧੀਆ ਸਹੂਲਤਾਂ ਦੇਵਾਂਗੇ। ਖੁਦ ਮੰਤਰੀ ਅਤੇ ਵਿਧਾਇਕ ਰਿਸ਼ਵਤ ਅਤੇ ਘੋਟਾਲਿਆਂ ਵਿਚ ਫਸਦੇ ਜਾ ਰਹੇ ਹਨ। ਅਮਨ ਕਾਨੂੰਨ ਨਾਮ ਦੀ ਸੂਬੇ ਵਿਚ ਕੋਈ ਵਿਵਸਥਾ ਨਹੀਂ ਗ਼ਰੀਬਾਂ ਦੀਆਂ ਸਹੂਲਤਾਂ ਨੂੰ ਹੌਲੀ ਹੌਲੀ ਬੰਦ ਕੀਤਾ ਜਾ ਰਿਹਾ ਹੈ। ਹਰ ਪਾਸੇ ਹਾਹਾਕਾਰ ਮੱਚ ਚੁੱਕੀ ਹੈ। ਸੂਬੇ ਦੇ ਮੁੱਖ ਮੰਤਰੀ ਸਾਹਿਬ ਅਜੇ ਨਵੇਂ ਵਿਆਹ ਦੇ ਚਾਅ ਵਿਚ ਹਨ। ਮੰਤਰੀ ਭ੍ਰਿਸ਼ਟਾਚਾਰ ਦੇ ਗ੍ਰਾਫ ਨੂੰ ਉੱਚਾ ਕਰਨ ਵਿਚ ਲੱਗੇ ਹੋਏ ਹਨ। ਉਨਾ ਕਿਹਾ ਕਿ ਭਰਤੀ ਜਨਤਾ ਪਾਰਟੀ ਹੀ ਇਕੋ ਇੱਕ ਪਾਰਟੀ ਹੈ ਜਿਹੜੀ ਸਰਹੱਦੀ ਸੂਬੇ ਨੂੰ ਸੁਰੱਖਿਆ ਅਤੇ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੀ ਹੈ। ਸਾਡੀ ਸਰਕਾਰ ਸਿਸਟਮ ਨੂੰ ਸੁਧਾਰ ਕਰੇਗੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸ਼੍ਰੀ ਅਮਿਤ ਸ਼ਾਹ ਦਾ ਸੁਪਨਾ ਹੈ ਕਿ ਭਾਰਤ ਤਰੱਕੀ ਕਰਕੇ ਵਿਸ਼ਵ ਦੀ ਅਗਵਾਈ ਕਰੇ। ਭਾਰਤ ਖੁਦ ਮੁਖਤਿਆਰ ਬਣਕੇ ਵਿਸ਼ਵ ਦੀਆਂ ਲੋੜਾਂ ਨੂੰ ਪੂਰਾ ਕਰੇ। ਜਿਹੜਾ ਭਾਰਤ ਪਿਛਲੇ 70 ਸਾਲ ਪਿਛਲੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਪਿੱਛੇ ਹੋ ਗਿਆ। ਉਹ ਦੁਬਾਰਾ ਆਪਣੇ ਸੀਨੇ ਦੀ ਚਿੜੀ ਵਾਲੇ ਮਾਣ ਨੂੰ ਹਾਸਿਲ ਕਰੇ l ਪੰਜਾਬ ਸੂਬਾ ਦੇਸ਼ ਦੀ ਤਰੱਕੀ ਦਾ ਮੋਹਰੀ ਸੀ ਜਿਹੜਾ ਸਰਕਾਰਾਂ ਨੇ ਭਿਖਾਰੀ ਬਣਾ ਦਿੱਤਾ। ਪੰਜਾਬ ਨੂੰ ਮੁੜ ਤੋਂ ਪੈਰਾਂ ਤੇ ਸਿਰਫ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੀ ਕਰ ਸਕਦੀ ਹੈ।ਪੰਜਾਬ ਨੂੰ ਫਿਰ ਤੋਂ ਭਾਰਤ ਦਾ ਮੋਹਰੀ ਸੂਬਾ ਬਣਾ ਸਕਦੀ ਹੈ।

Address


Telephone

+917627893400

Website

Alerts

Be the first to know and let us send you an email when Daily Chandigarh khabarnama posts news and promotions. Your email address will not be used for any other purpose, and you can unsubscribe at any time.

Contact The Business

Send a message to Daily Chandigarh khabarnama:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share