30/04/2022
*ਬਾਘਾਪੁਰਾਣਾ ਹਲਕੇ ਨੂੰ ਮਿਲਿਆ ਫਾਇਰ ਸਟੇਸ਼ਨ ਤੇ 2 ਗੱਡੀਆਂ*
ਬਾਘਾਪੁਰਾਣਾ, 29 ਅਪ੍ਰੈਲ(ਲਵਲੀ ਮਾਛੀਕੇ)- ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਦਸਿਆ ਕਿ ਸੂਬੇ ਵਿਚ ਅੱਗ ਲੱਗਣ ਦੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅੱਗ ਸੁਰੱਖਿਆ ਦੇ ਬੁਨਿਆਦੀ ਢਾਂਚੇ ਨੂੰ ਹੋਰ ਵਧੇਰੇ ਮਜ਼ਬੂਤ ਬਣਾਉਣ ਲਈ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਨਵੇਂ ਸਥਾਪਿਤ ਕੀਤੇ 20 ਫਾਇਰ ਸਟੇਸ਼ਨਾਂ ਨੂੰ ਅੱਗ ਬੁਝਾਉਣ ਵਾਲੇ ਨਵੇਂ ਮਲਟੀਪਰਪਜ਼ ਫਾਇਰ ਅਤੇ ਮਿੰਨੀ ਫਾਇਰ ਟੈਂਡਰ ਸਮਰਪਿਤ ਕੀਤੇ।
ਉਹਨਾਂ ਕਿਹਾ ਕਿ ਜੇਕਰ ਬਾਘਾਪੁਰਾਣਾ ਦੀ ਗੱਲ ਕਰੀਏ ਤਾਂ ਬਾਘਾਪੁਰਾਣਾ ਵਿੱਚ 55 ਪਿੰਡ ਹਨ ਅਤੇ 75 ਤੋਂ ਜਿਆਦਾ ਸੈਲਰ ਹਨ। ਜਦੋਂ ਕਣਕ ਦੀ ਫਸਲ ਤਿਆਰ ਹੋ ਜਾਂਦੀ ਸੀ ਤਾਂ ਫਸਲ ਦੀ ਕਟਾਈ ਸਮੇਂ ਅੱਗ ਲੱਗਣ ਦਾ ਡਰ ਬਣਿਆ ਰਹਿੰਦਾ ਸੀ ਇਸੇ ਤਰਾਂ ਸ਼ਹਿਰ ਵਿੱਚ ਅੱਗ ਲੱਗਣ ਨਾਲ ਵਾਪਰਨ ਵਾਲੀ ਅਣਸੁਖਾਵੀਂ ਘਟਨਾ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਪਿੱਛਲੇ 70 ਸਾਲਾਂ ਤੋਂ ਕੋਈ ਪੱਕਾ ਪ੍ਰਬੰਧ ਨਹੀਂ ਸੀ। ਅਜਿਹੀ ਹਾਲਤ ਚ' ਫਾਇਰ ਬਰਗੇਡ ਮੋਗਾ ਤੋਂ ਜਾ ਫਿਰ ਹੋਰ ਕਿਸੇ ਹਲਕੇ ਤੋ ਮੰਗਵਾਉਣੀਆ ਪੇਂਦੀਆਂ ਸਨ ਉਹਨਾਂ ਦੇ ਅੱਗ ਵਾਲੀ ਜਗ੍ਹਾ ਤੇ ਪਹੁੰਚਣ ਤੱਕ ਕਾਫੀ ਨੁਕਸਾਨ ਹੋ ਚੁੱਕਾ ਹੁੰਦਾ ਸੀ। ਉਸ ਤੋਂ ਬਚਣ ਲਈ ਇਸ ਨੂੰ ਦੇਖਦੇ ਹੋਏ ਪਿੰਡਾਂ ਵਿੱਚ ਫਸਲ ਨੂੰ ਅੱਗ ਤੋਂ ਬਚਾਉਣ ਲਈ ਨਵੀਆਂ ਅਤੇ ਆਧੁਨਿਕ ਫਾਇਰ ਬਰਗੇਡ ਦਿੱਤੀਆਂ ਗਈਆਂ ਹਨ। ਹਲਕਾ ਬਾਘਾਪੁਰਾਣਾ ਦੇ ਲੋਕਾਂ ਦੀ ਪਿਛਲੇ 70-75 ਸਾਲਾ ਦੀ ਅਹਿਮ ਅਤੇ ਅਤਿ ਜਰੂਰੀ ਮੰਗ ਸੀ ਜਿਸ ਨੂੰ ਮੰਨਦਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋ ਬਾਘਾਪੁਰਾਣਾ ਵਿਖੇ ਫਾਇਰ ਸਟੇਸ਼ਨ, 2 ਫਾਇਰ ਬ੍ਰਿਗੇਡ ਗੱਡੀਆਂ ਅਤੇ ਪੂਰੀ ਟੀਮ ਸਥਾਪਿਤ ਕਰਨ ਲਈ ਅੱਜ ਚੰਡੀਗੜ੍ਹ ਵਿਖੇ ਇਨ੍ਹਾਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇੱਕ ਫਾਇਰ ਬਰਗੇਡ ਤੇ ਲੱਗਭਗ 21 ਮੁਲਾਜਮਾਂ ਦੀ ਜਰੂਰਤ ਹੁੰਦੀ ਹੈ ਬਹੁਤ ਜਲਦ ਇਸ ਨੂੰ ਪੂਰਾ ਕੀਤਾ ਜਾਵੇਗਾ। ਮੈਂ ਮੁੱਖ ਮੰਤਰੀ ਸਾਹਿਬ ਦਾ ਹਲਕਾ ਵਾਸੀਆਂ ਵੱਲੋਂ ਇਸ ਵੱਡੀ ਸੌਗਾਤ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਇਸ ਸਮੇ ਉਹਨਾਂ ਨਾਲ ਟਰੇਡ ਵਿੰਗ ਪੰਜਾਬ ਪ੍ਰਧਾਨ ਰਿੰਪੀ ਮਿੱਤਲ, ਗੁਰਪ੍ਰੀਤ ਸਚਦੇਵਾ, ਈ. ਟੀ. ਓ. ਬਾਘਾਪੁਰਾਣਾ, ਕਪਤਾਨ ਸਿੰਘ, ਹਰਪ੍ਰੀਤ ਰਿੰਟੂ, ਗਗਨ ਰਾਜੇਆਣਾ, ਮਾਸਟਰ ਮਨਜੀਤ ਸਿੰਘ ਅਤੇ ਹੋਰ ਆਪ ਆਗੂ ਮਜ਼ੂਦ ਸਨ।