Jhalak Punjab tv

  • Home
  • Jhalak Punjab tv

Jhalak Punjab tv MD no

25/04/2023
ਹਨੀ ਸਿੰਘ ਨੇ ਅਲਫਾਜ਼ ਦੀ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਫੋਟੋ ਵਿੱਚ, ਅਲਫਾਜ਼ ਨੂੰ ਹਸਪਤਾਲ ਦੇ ਬਿਸਤਰੇ 'ਤੇ ਦੇਖਿਆ ਜਾ ਸਕਦਾ ਹੈ। ਉਸ...
03/10/2022

ਹਨੀ ਸਿੰਘ ਨੇ ਅਲਫਾਜ਼ ਦੀ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਫੋਟੋ ਵਿੱਚ, ਅਲਫਾਜ਼ ਨੂੰ ਹਸਪਤਾਲ ਦੇ ਬਿਸਤਰੇ 'ਤੇ ਦੇਖਿਆ ਜਾ ਸਕਦਾ ਹੈ। ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਉਸ ਦਾ ਇਕ ਹੱਥ ਸਿਰਹਾਣੇ 'ਤੇ ਵੀ ਰੱਖਿਆ ਹੋਇਆ ਹੈ। ਸਾਫ ਹੈ ਕਿ ਅਲਫਾਜ਼ ਦੀ ਹਾਲਤ ਬਹੁਤ ਖਰਾਬ ਹੈ। ਹਨੀ ਨੇ ਕੈਪਸ਼ਨ 'ਚ ਲਿਖਿਆ, 'ਪਿਛਲੇ ਦਿਨੀਂ ਮੇਰੇ ਭਰਾ ਅਲਫਾਜ਼ 'ਤੇ ਕਿਸੇ ਨੇ ਹਮਲਾ ਕੀਤਾ। ਜਿਸ ਨੇ ਵੀ ਇਹ ਯੋਜਨਾ ਬਣਾਈ ਸੀ, ਮੈਂ ਉਸ ਨੂੰ ਨਹੀਂ ਛੱਡਾਂਗਾ। ਕਿਰਪਾ ਕਰਕੇ ਉਸ ਲਈ ਪ੍ਰਾਰਥਨਾ ਕਰੋ।'

https://youtu.be/j65kI6ChqLs
28/09/2022

https://youtu.be/j65kI6ChqLs

Baba Banta Singh I Amritpal Singh Ji I ਬਾਰੇ ਚੱਲ ਰਹੇ ਵਿਵਾਦ ਬਾਰੇ ਫਿਰ ਬੋਲੇ

ਪਠਾਨਕੋਟ ਦੇ ਪਿੰਡ 'ਚੋਂ ਮਿਲਿਆ ਪਾਕਿਸਤਾਨ ਤੋਂ ਆਇਆ ਗੁਬਾਰਾ, ਉੱਤੇ 'ਤੇ ਲਿਖਿਆ 'ਆਈ ਲਵ ਪਾਕਿਸਤਾਨ
21/08/2022

ਪਠਾਨਕੋਟ ਦੇ ਪਿੰਡ 'ਚੋਂ ਮਿਲਿਆ ਪਾਕਿਸਤਾਨ ਤੋਂ ਆਇਆ ਗੁਬਾਰਾ, ਉੱਤੇ 'ਤੇ ਲਿਖਿਆ 'ਆਈ ਲਵ ਪਾਕਿਸਤਾਨ

ਆਸਟ੍ਰੇਲੀਆ ਦੇ ਇਕ ਆਰਟਿਸਟ Jamie Cooper Artist - JCAP  ਵਲੋਂ ਸ੍ਰੀ ਦਰਬਾਰ ਸਾਹਿਬ ਦੀ ਬਣਾਈ ਗਈ ਅਦਬੁਤ ਪੇਂਟਿੰਗ ਜਿਸਨੂੰ ਉਸਨੇ ਆਪਣੀ ਜ਼ਿੰਦਗ...
14/07/2022

ਆਸਟ੍ਰੇਲੀਆ ਦੇ ਇਕ ਆਰਟਿਸਟ Jamie Cooper Artist - JCAP ਵਲੋਂ ਸ੍ਰੀ ਦਰਬਾਰ ਸਾਹਿਬ ਦੀ ਬਣਾਈ ਗਈ ਅਦਬੁਤ ਪੇਂਟਿੰਗ ਜਿਸਨੂੰ ਉਸਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵਧੀਆ ਪੇਂਟਿੰਗ ਦੱਸਿਆ ਹੈ ਅਤੇ ਜਿਸਨੂੰ ਬਣਾਉਣ ਵਿੱਚ ਓਹਨੂੰ 700 ਘੰਟੇ ਲੱਗੇ ।।

ਨਾਕਾ ਸਾਲੀਆਂ ਦਾ
07/07/2022

ਨਾਕਾ ਸਾਲੀਆਂ ਦਾ

Cm ਪੰਜਾਬ ਭਗਵੰਤ ਮਾਨ weds ਗੁਰਪ੍ਰੀਤ ਕੌਰ ਵਿਆਹ ਦੇ ਬੱਧਨ  ਵਿੱਚ
07/07/2022

Cm ਪੰਜਾਬ ਭਗਵੰਤ ਮਾਨ weds ਗੁਰਪ੍ਰੀਤ ਕੌਰ ਵਿਆਹ ਦੇ ਬੱਧਨ ਵਿੱਚ

25/06/2022

Sanjay popli IAS House in Chandigarh

ਸਿੱਧੂ ਮੂਸੇਵਾਲੇ ਦੀ ਗੀਤ ‘ਚ ਜਿਸ ਬਲਵਿੰਦਰ ਸਿੰਘ ਜਟਾਣਾ ਦੀ ਗੱਲ ਹੋ ਰਹੀ ਏ , ਜਾਣੋ ਕੌਣ ਸੀ ਬਲਵਿੰਦਰ ਸਿੰਘ ਜਟਾਣਾ ਅਤੇ ਉਸਦੇ ਸਾਥੀ -ਗੱਲ 23 ਜ...
23/06/2022

ਸਿੱਧੂ ਮੂਸੇਵਾਲੇ ਦੀ ਗੀਤ ‘ਚ ਜਿਸ ਬਲਵਿੰਦਰ ਸਿੰਘ ਜਟਾਣਾ ਦੀ ਗੱਲ ਹੋ ਰਹੀ ਏ , ਜਾਣੋ ਕੌਣ ਸੀ ਬਲਵਿੰਦਰ ਸਿੰਘ ਜਟਾਣਾ ਅਤੇ ਉਸਦੇ ਸਾਥੀ -
ਗੱਲ 23 ਜੁਲਾਈ 1990 ਦੀ ਹੈ, ਸਵੇਰ ਦੇ 10:30 ਵਜੇ ਦਾ ਵਕਤ ਸੀ।
ਚੰਡੀਗਡ਼੍ਹ ਦੇ ਸੈਕਟਰ 26 ਵਿਚ ਐੱਸ.ਵਾਈ.ਐੱਲ.ਦੇ ਮੁੱਖ ਦਫ਼ਤਰ ਵਿਚ ਦਫ਼ਤਰੀ ਅਮਲਾ ਕੰਮਾਂ-ਕਾਰਾਂ ਵਿਚ ਰੁੱਝਾ ਹੋਇਆ ਸੀ । ਦੂਜੀ ਮੰਜ਼ਿਲ ਦੇ ਇਕ ਕਮਰੇ ਵਿਚ ਅਫ਼ਸਰਾਂ ਦੀ ਮੀਟਿੰਗ ਚੱਲ ਰਹੀ ਸੀ । ਇਸ ਮੌਕੇ ਚਾਰ ਜੁਝਾਰੂ ਸਿੰਘ ਸਕੂਟਰਾਂ ਉਪਰ ਇਸ ਦਫ਼ਤਰ ਪਹੁੰਚੇ । ਜਿਹਨਾਂ ਦੀ ਅਗਵਾਈ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਭਾਈ ਚਰਨਜੀਤ ਸਿੰਘ ਚੰਨੀ ਕਰ ਰਹੇ ਸੀ । ਦੂਜੀ ਮੰਜ਼ਿਲ ਤੇ ਪਹੁੰਚ ਕੇ ਜਿਉਂ ਹੀ ਇਹ ਮੀਟਿੰਗ ਵਾਲੇ ਕਮਰੇ ਵੱਲ ਵਧੇ ਤਾਂ ਸੇਵਾਦਾਰ ਭੋਲਾ ਪ੍ਰਸ਼ਾਦ ਨੇ ਇਹਨਾਂ ਜੁਝਾਰੂਆਂ ਨੂੰ ਰੋਕਿਆ । ਸਿੰਘਾਂ ਦੇ ਹੱਥਾਂ ਵਿਚ ਸਾਇਲੈਂਸਰ ਲੱਗੇ ਪਿਸਤੌਲ ਵੇਖ ਕੇ ਸੇਵਾਦਾਰ ਘਬਰਾ ਗਿਆ ਤੇ ਉਸ ਨੇ ਪਿੱਛੇ ਨੂੰ ਭੱਜ ਇਕ ਦਮ ਦੂਜੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ।ਸਕਿੰਟਾਂ ਵਿਚ ਹੀ ਸਾਰੇ ਸਿੰਘ ਮੀਟਿੰਗ ਵਾਲੇ ਕਮਰੇ ਵਿਚ ਦਾਖਲ ਹੋਏ ਅਤੇ ਐੱਸ.ਵਾਈ.ਐੱਲ.ਦੇ ਮੁੱਖ ਇੰਜੀਨੀਅਰ ਐੱਮ.ਐੱਸ.ਸੀਕਰੀ ਨੂੰ ਗੋਲੀ ਮਾਰ ਦਿੱਤੀ ( ਨਹਿਰ ਦੀ ਉਸਾਰੀ ਨੂੰ ਰੋਕੇ ਜਾਣ ਦੀਆਂ ਕਈ ਅਪੀਲਾਂ ਦਲੀਲਾਂ ਮਗਰੋਂ ) । ਇਸ ਮੌਕੇ ਨਿਗਰਾਨ ਇੰਜੀਨੀਅਰ ਅਵਤਾਰ ਸਿੰਘ ਔਲਖ ਵੀ ਮਾਰਿਆ ਗਿਆ।ਸਾਰੇ ਸਿੰਘ ਆਰਾਮ ਨਾਲ ਦਫ਼ਤਰੋਂ ਨਿਕਲੇ ਤੇ ਸਕੂਟਰਾਂ ਉਪਰ ਸਵਾਰ ਹੋ ਕੇ ਫ਼ਰਾਰ ਹੋ ਗਏ ।
ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਅਗਵਾਈ ਵਿਚ ਸੋਧੇ ਜਾਣ ਵਾਲੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਇੰਜੀਨੀਅਰ ਦੀ ਸੁਧਾਈ ਸਮੁੱਚੇ ਪੰਜਾਬੀ ਭਾਈਚਾਰੇ ਦੇ ਹਿੱਤ ਵਿਚ ਸੀ ਜੇਕਰ ਉਸ ਨਹਿਰ ਦੀ ਤਾਮੀਰ ਹੋ ਜਾਂਦੀ ਤਾਂ ਪੰਜਾਬ ਦੀ ਕਿਰਸਾਨੀ ਲਈ ਇਹ ਘਾਤਕ ਸਿੱਧ ਹੋਣੀ ਸੀ । ਭਾਈ ਸਾਹਿਬ ਜੀ ਦੀ ਸੰਘਰਸ਼ ਪ੍ਰਤੀ ਨਿਸ਼ਕਾਮ ਭਾਵਨਾ ਤੇ ਗੁਰਸਿੱਖੀ ਜੀਵਨ ਤੋਂ ਪ੍ਰਭਾਵਿਤ ਹੋ ਕੇ ਜਥੇਦਾਰ ਸੁਖਦੇਵ ਸਿੰਘ ਜੀ ਬੱਬਰ ਨੇ ਭਾਈ ਸਾਹਿਬ ਨੂੰ ਮਾਲਵੇ ਇਲਾਕੇ ਵਿਚ ਜਥੇਬੰਦੀ ਦਾ ਮੁੱਖੀ ਥਾਪ ਦਿੱਤਾ ਸੀ।
ਅੱਜਕੱਲ ਮੀਡੀਆਂ ਵਿਚ ਸਿਆਸੀ ਭਲਵਾਨ ਬੜੀ ਫੁਕਰੀਆਂ ਮਾਰ ਰਹੇ ਨੇ ਕਿ ਸਤਲਜੁ-ਯਮੁਨਾ ਲਿੰਕ ਨਹਿਰ ਰਾਂਹੀ ਪੰਜਾਬ ਦਾ ਪਾਣੀ ਲੁਟੇ ਜਾਣ ਖਿਲਾਫ ਉਨਾਂ ਆਹ ਕੀਤਾ ਤੇ ਔਹ ਕੀਤਾ। ਪਰ ਅਸਲ ਵਿਚ ਇਹ ਸਾਰੇ ਲੋਕ ਗਿਣ-ਮਿਥਕੇ ਡਰਾਮੇ ਕਰਦੇ ਰਹੇ ਹਨ।ਕੋਈ ਵੀ ਹਿੱਕ ਡਾਹਕੇ ਨਹੀ ਲੜਿਆ।ਨਹਿਰ ਦੀ ਉਸਾਰੀ ਬਾਰੇ ਜਦ ਖਾੜਕੂ ਸਿੰਘਾਂ ਦੀ ਮੀਟਿੰਗ ਹੋਈ ਸੀ ਤਾਂ ਭਾਈ ਸੁਖਦੇਵ ਸਿੰਘ ਬੱਬਰ ਨੇ ਇਹ ਜਿੰਮੇਵਾਰੀ ਆਪ ਲਈ ਸੀ ।ਇਹ ਕਾਰਵਾਈ ਭਾਈ ਸੁਖਦੇਵ ਸਿੰਘ ਬੱਬਰ ਦੀ ਕਮਾਂਡ ਹੇਠ ਭਾਈ ਬਲਵਿੰਦਰ ਸਿੰਘ ਜਟਾਣਾ,ਭਾਈ ਜਗਤਾਰ ਸਿੰਘ ਪੰਜੋਲਾ,ਭਾਈ ਬਲਵੀਰ ਸਿੰਘ ਫੌਜੀ ਮਕਰੌੜ,ਭਾਈ ਹਰਮੀਤ ਸਿੰਘ ਭਾਊਵਾਲ ਨੇ ਕੀਤੀ ਸੀ । ਸਿੰਘਾਂ ਦੇ ਹੱਲੇ ਮਗਰੋਂ ਇਕ ਵੀ ਇੱਟ ਨਹਿਰ ਦੀ ਉਸਾਰੀ ਲਈ ਨਹੀ ਲੱਗੀ।
ਬਾਦਲ,ਬਰਨਾਲਾ,ਕੈਪਟਨ ਤੇ ਹੋਰ ਸਾਰੇ ਲੋਕ ਤਾਂ ਸਿਆਸੀ ਦਾਅ ਪੇਚ ਖੇਡਦੇ ਰਹੇ ਪਰ ਸਿੰਘਾਂ ਨੇ ਪੰਜਾਬ ਦੇ ਪਾਣੀ ਬਚਾਏ। ਕਿਉੁਂਕਿ ਸਾਫ ਦਿਸਦਾ ਹੈ ਕਿ ਭਾਰਤੀ ਨਿਜਾਮ ਨੇ ਪੰਜਾਬ ਨੂੰ ਬੰਜਰ ਬਣਾਉਣ ਦਾ ਅਹਿਦ ਕੀਤਾ ਹੋਇਆ ਹੈ। ਪਤਾ ਨਹੀ ਭਾਈ ਸੁਖਦੇਵ ਸਿੰਘ ਬੱਬਰ, ਭਾਈ ਬਲਵਿੰਦਰ ਸਿੰਘ ਜਟਾਣਾ,ਭਾਈ ਜਗਤਾਰ ਸਿੰਘ ਪੰਜੋਲਾ,ਭਾਈ ਬਲਵੀਰ ਸਿੰਘ ਫੌਜੀ ਮਕਰੌੜ,ਭਾਈ ਹਰਮੀਤ ਸਿੰਘ ਭਾਊਵਾਲ ਦੇ ਵਾਰਿਸ ਕਦੋਂ ਐਲਾਨ ਕਰ ਦੇਣ ਕਿ ਜਿਹੜਾ ਪੰਜਾਬ ਦੇ ਪਾਣੀ ਲੁਟਣੇ ਚਾਹੇਗੇ ਉਸਨੂੰ ਪੰਜਾਬ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ ਕਿ ਇਥੇ ਤਾਂ ਪਾਣੀ ਪਿਛੇ ਸਕਾ ਭਰਾ ਨਹੀ ਬਖਸ਼ਦੇ।............
ਖਾੜਕੂ ਸੰਘਰਸ਼ ਦੌਰਾਨ ਹਜ਼ਾਰਾਂ ਸਿੱਖ ਜੁਝਾਰੂਆਂ ਨੇ ਸ਼ਹੀਦੀਆਂ ਪਾਈਆਂ ਹਨ । ਇਸ ਲੰਮੀ ਸੂਚੀ ਵਿਚੋਂ ਬਹੁਤ ਸਾਰੇ ਜੁਝਾਰੂ ਕਿਸੇ ਅਹਿਮ ਕਾਰਨਾਮੇ ਨੂੰ ਅੰਜ਼ਾਮ ਦੇਣ ਕਾਰਨ ਸਿੱਖ ਮਾਨਸਿਕਤਾ ਨੂੰ ਬਾਰ-ਬਾਰ ਪ੍ਰਭਾਵਿਤ ਕਰਦੇ ਰਹੇ ਹਨ।ਜਦੋਂ ਵੀ ਇਹ ਮੁੱਦਾ ਉੱਠਦਾ ਹੈ ਤਾਂ ਆਪ-ਮੁਹਾਰੇ ਉਸ ਮੁੱਦੇ ਨਾਲ ਸੰਬੰਧਤ ਜੁਝਾਰੂ ਦਾ ਜ਼ਿਕਰ ਵੀ ਆ ਜਾਂਦਾ ਹੈ । ਪੰਜਾਬ ਅੰਦਰ ਇਹਨੀਂ ਦਿਨੀਂ ਦਰਿਆਈ ਪਾਣੀਆਂ ਦਾ ਮਸਲਾ ਭਖਿਆ ਹੈ । ਇਹ ਮਸਲਾ ਮੁੱਢ ਤੋਂ ਹੀ ਪੰਜਾਬ ਦੀ ਸਿਆਸਤ ਵਿਚ ਉੱਥਲ-ਪੁੱਥਲ ਮਚਾਉਂਦਾ ਰਿਹਾ ਹੈ । ਜਿਸ ਸਤਲੁਜ-ਜਮਨਾ ਲਿੰਕ ਨਹਿਰ ਦੀ ਨੀਂਹ ਇੰਦਰਾ ਗਾਂਧੀ ਨੇ ਰੱਖੀ ਤੇ ਜਿਸ ਦੀ ਬਰਨਾਲਾ ਸਾਰਕਾਰ ਨੇ ਉਸਾਰੀ ਸ਼ੁਰੂ ਕਰਵਾਈ,ਉਸ ਨੂੰ ਰੋਕਣ ਦੀ ਜ਼ਿੰਮੇਵਾਰੀ ਜੁਝਾਰੂਆਂ ਨੇ ਨਿਭਾਈ।
( ਸਰਬਜੀਤ ਸਿੰਘ ਘੁਮਾਣ)

22/06/2022

ਕੁਝ ਮਿੰਟਾ ਲਈ ਆਏ ਤੂਫ਼ਾਨ ਦੀਆਂ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ

20/06/2022

ਤਸਵੀਰਾਂ ਦਿਖਾਓ ਤੇ ਦੱਸੋ ਨਿਆਣਿਆਂ ਨੂੰਟੁੱਟਾ ਤਖਤ ਤੇ ਚੁਰਾਸੀ ਸਾਲ ਦੱਸੋਕਿੱਥੋਂ ਆਣ ਪ੍ਰਕਰਮਾ ਵਿੱਚ ਟੈਂਕ ਵੜ ਗਏਕਿਓਂ ਹੋਇਆ ਸੀ ਸਰੋਵਰ ਲਾਲ ਦੱਸ...
06/06/2022

ਤਸਵੀਰਾਂ ਦਿਖਾਓ ਤੇ ਦੱਸੋ ਨਿਆਣਿਆਂ ਨੂੰ
ਟੁੱਟਾ ਤਖਤ ਤੇ ਚੁਰਾਸੀ ਸਾਲ ਦੱਸੋ
ਕਿੱਥੋਂ ਆਣ ਪ੍ਰਕਰਮਾ ਵਿੱਚ ਟੈਂਕ ਵੜ ਗਏ
ਕਿਓਂ ਹੋਇਆ ਸੀ ਸਰੋਵਰ ਲਾਲ ਦੱਸੋ
ਗੋਲੀ ਝੱਟ ਦੁਮਾਲਿਓਂ ਪਾਰ ਹੁੰਦੀ
ਵਗੇ ਖੂਨ ਦੇ ਕਿੱਦਾਂ ਘਰਾਲ੍ਹ ਦੱਸੋ
ਦੋਹੇਂ ਸੰਤਾਲੀਆਂ ਦਾ ਕਰਨਾ ਜ਼ਿਕਰ ਪੱਕਾ
ਹੱਥ ਸੰਤਾਲੀ ਤੇ ਸੰਤਾਲੀਵਾਂ ਸਾਲ ਦੱਸੋ
ਓਹਨ੍ਹਾਂ ਜਾਣਕੇ ਸ਼ਹੀਦੀ ਦਿਨ ਚੁਣਿਆ
ਵਿਲ੍ਹਕਣ ਮਾਂਵਾਂ ਤੇ ਰੋਂਦੇ ਬਾਲ ਦੱਸੋ
ਲੰਮਾ ਕੱਦ ਛਾਟਵਾਂ ਸਰੀਰ ਕੀਹਦਾ
ਹੱਥੀਂ ਤੀਰ ਤੇ ਚਿਹਰੇ ਜਲਾਲ ਦੱਸੋ
ਕਹਿਣੀ ਕਰਨੀ ‘ਚ ਨਾ ਸੀ ਫਰਕ ਮਾਸਾ
ਯੋਧਾ ਹੋਣਾ ਓਹ ਕਿੱਡਾ ਕਮਾਲ ਦੱਸੋ....

ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ l ਆਪ ਜੀ ਦੇ ਪਿਤਾ ਗੁਰੂ ਰਾਮ ਦਾਸ ਜੀ ਸਨ ਅਤੇ ਮਾਤਾ ਭਾਨੀ ਜੀ ਸਨ l ਆਪ ਜੀ ਦਾ ਜਨਮ 1563...
03/06/2022

ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ l ਆਪ ਜੀ ਦੇ ਪਿਤਾ ਗੁਰੂ ਰਾਮ ਦਾਸ ਜੀ ਸਨ ਅਤੇ ਮਾਤਾ ਭਾਨੀ ਜੀ ਸਨ l ਆਪ ਜੀ ਦਾ ਜਨਮ 1563 ਈ: ਨੂੰ ਗੋਇੰਦਵਾਲ ਵਿਖੇ ਹੋਇਆ। ਆਪ ਜੀ ਦੇ ਦੋ ਭਰਾ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ ਜੀ ਸਨ। ਆਪ ਜੀ ਦੇ ਧਰਮ ਪਤਨੀ ਮਾਤਾ ਗੰਗਾ ਜੀ ਅਤੇ ਸਪੁੱਤਰ ਗੁਰੂ ਹਰਗੋਬਿੰਦ ਜੀ ਸਨ।

ਆਪ ਜੀ ਦਾ ਸੁਭਾਅ ਨਿਮਰਤਾ, ਮਿਠਾਸ ਭਰਿਆ ਅਤੇ ਸੇਵਾ-ਭਾਵ ਨਾਲ਼ ਭਰਪੂਰ ਸੀ l ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਪੁੱਤਰਾਂ ਤੋਂ ਵਧੇਰੇ ਯੋਗ ਸਮਝਦਿਆਂ ਆਪ ਜੀ ਨੂੰ ਗੁਰ-ਗੱਦੀ ਦਿੱਤੀ l

ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿੱਚ ਸ੍ਰੀ ਹਰਮੰਦਿਰ ਸਾਹਿਬ ਦੀ ਨੀਂਹ ਇਕ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਪਾਸੋਂ ਰਖਵਾਈ l ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ l ਉਹਨਾਂ ਸਾਰੇ ਗੁਰੂਆਂ ਦੀ ਬਾਣੀ ਸੰਗ੍ਰਹਿ ਕਰਨ ਤੋਂ ਇਲਾਵਾ ਹਿੰਦੁਸਤਾਨ ਭਰ ਦੇ ਸੰਤਾ, ਮਹਾਪੁਰਸ਼ਾਂ ਤੇ ਭਗਤਾਂ ਦੇ ਵਿਚਾਰਾਂ ਨੂੰ ਵੀ ਇਕੱਠਿਆਂ ਕੀਤਾ l

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੀ ਸਭ ਤੋਂ ਵੱਧ ਬਾਣੀ ਦਰਜ ਹੈ l ਆਪ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲ਼ੀ ਰਚਨਾ 'ਸੁਖਮਨੀ' ਹੈ l ਗੁਰੂ ਅਰਜਨ ਦੇਵ ਜੀ ਨੇ ਆਪਣੀ ਕੁਰਬਾਨੀ ਦੇ ਕੇ ਧਾਰਮਿਕ ਖੇਤਰ ਵਿੱਚ ਇੱਕ ਨਵੀਂ ਪਿਰਤ ਪਾਈ , ਜਿਸ ਨੇ ਸਿੱਖੀ ਨੂੰ ਸਦਾ - ਸਦਾ ਲਈ ਅਮਰ ਕਰ ਦਿਤਾ l ਆਪ ਜੀ ਨੇ 1606 ਵਿੱਚ ਤੱਤੀ-ਤਵੀ ਤੇ ਬੈਠ ਕੇ ਅਤੇ ਤਪਦੇ ਹਿਰਦਿਆਂ ਨੂੰ ਠਾਰ ਕੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਆਪਣੇ ਇਸ ਮਹਾਂ ਵਾਕ ਨੂੰ ਅਮਰ ਕੀਤਾ:

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ 'ਸਿੱਧੂ ਮੂਸੇ ਵਾਲਾ' ਦੇ ਘਰ ਪਹੁੰਚ, ਉਸ ਦੇ ਮਾਤਾ-ਪਿਤਾ ਨਾਲ ਉਸ ਦੇ ਬੇਵਕਤੀ ਦਿਹਾਂਤ ਦਾ ਦੁੱਖ ਵੰਡਾਇਆ। ਜਵਾ...
02/06/2022

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ 'ਸਿੱਧੂ ਮੂਸੇ ਵਾਲਾ' ਦੇ ਘਰ ਪਹੁੰਚ, ਉਸ ਦੇ ਮਾਤਾ-ਪਿਤਾ ਨਾਲ ਉਸ ਦੇ ਬੇਵਕਤੀ ਦਿਹਾਂਤ ਦਾ ਦੁੱਖ ਵੰਡਾਇਆ। ਜਵਾਨ ਪੁੱਤ ਦਾ ਦਿਨ-ਦਿਹਾੜੇ ਕਤਲ ਮਾਪਿਆਂ ਲਈ ਬੜੀ ਡੂੰਘੀ ਸੱਟ ਹੈ। ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਸ ਸੰਗੀਨ ਮਾਮਲੇ 'ਚ ਪਰਿਵਾਰ ਨੂੰ ਛੇਤੀ ਤੋਂ ਛੇਤੀ ਇਨਸਾਫ਼ ਦਿੱਤਾ ਜਾਵੇ।

ਇਕਨਾਂ ਦੇ ਘਰ ਪੁੱਤ ਤੇ ਪੁੱਤਾਂ ਦੇ ਘਰ ਪੋਤਰੇ, ਇਕਨਾਂ ਦੇ ਘਰ ਧੀ ਤੇ ਧੀਆਂ ਦੇ ਘਰ ਦੋਹਤਰੇ, ਇਕਨਾਂ ਦੇ ਘਰ ਇਕ ਤੇ ਓਹ ਵੀ ਜਾਵੇ ਮਰਕੌਣ ਸਾਈਂ ਨੂੰ...
31/05/2022

ਇਕਨਾਂ ਦੇ ਘਰ ਪੁੱਤ ਤੇ ਪੁੱਤਾਂ ਦੇ ਘਰ ਪੋਤਰੇ,
ਇਕਨਾਂ ਦੇ ਘਰ ਧੀ ਤੇ ਧੀਆਂ ਦੇ ਘਰ ਦੋਹਤਰੇ,
ਇਕਨਾਂ ਦੇ ਘਰ ਇਕ ਤੇ ਓਹ ਵੀ ਜਾਵੇ ਮਰ
ਕੌਣ ਸਾਈਂ ਨੂੰ ਆਖੇ, ਇਉਂ ਨਹੀ, ਇੰਝ ਕਰ
😢😢😢😢😢😢😢😢😢

ਸਿੰਧੂ ਮੂਸੇਵਾਲਾ ਨਹੀਂ ਰਹੇ
29/05/2022

ਸਿੰਧੂ ਮੂਸੇਵਾਲਾ ਨਹੀਂ ਰਹੇ

To appreciate the honorable Vice President of India, Shri M Venkaiah Naidu, for International Conference at the CU campu...
07/05/2022

To appreciate the honorable Vice President of India, Shri M Venkaiah Naidu, for International Conference at the CU campus, Chandigarh University

Additionally, the Governor of Punjab (India), Mr. Banwarilal Purohit,

ਪੰਜਾਬ ਦੇ ਸਰਕਾਰੀ ਸਕੂਲਾਂ ਲਈ ਸਰਕਾਰ ਨੇ ਜਾਰੀ ਕੀਤੇ ਆਦੇਸ਼ਹੁਣ ਡਬਲ ਸ਼ਿਫ਼ਟਾਂ 'ਚ ਲੱਗਿਆ ਕਰਨਗੇ ਸਰਕਾਰੀ ਸਕੂਲ
05/05/2022

ਪੰਜਾਬ ਦੇ ਸਰਕਾਰੀ ਸਕੂਲਾਂ ਲਈ ਸਰਕਾਰ ਨੇ ਜਾਰੀ ਕੀਤੇ ਆਦੇਸ਼
ਹੁਣ ਡਬਲ ਸ਼ਿਫ਼ਟਾਂ 'ਚ ਲੱਗਿਆ ਕਰਨਗੇ ਸਰਕਾਰੀ ਸਕੂਲ

29/04/2022

ਬਿਜਲੀ ਕਾਟਾ ਨੇ ਕੀਤਾ ਬੁਰਾ ਹਾਲ

29/04/2022

ਇਕ ਮੌਕਾ ਆਪ ਨੂੰ
ਬਿਜਲੀ ਦਿਨੇ ਮਿਲੇ ਨਾ ਰਾਤ ਨੂੰ

26/04/2022

ਜਦੋਂ ਭਗਵੰਤ ਮਾਨ ਦੀ ਤਾਰੀਫ ਵਿਚ ਕੁੜੀ ਨੇ ਸੁਣਾ ਦਿਤੀ ਕਵਿਤਾ

26/04/2022

ਸੁਪਰੀਮ ਕੋਰਟ ਨੇ ਬੱਚਿਆਂ ਨੂੰ ਘੱਟ ਉਮਰ 'ਚ ਸਕੂਲ ਨਾਂ ਭੇਜਣ ਦੇ ਦਿੱਤੇ ਆਦੇਸ਼

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੱਚਿਆਂ ਦੇ ਘੱਟ ਉਮਰ 'ਚ ਸਕੂਲ ਜਾਣ ਦੇ ਮੁੱਦੇ 'ਤੇ ਨੋਟਿਸ ਲਿਆ ਹੈ। ਸੁਪਰੀਮ ਕੋਰਟ ਨੇ ਬੱਚਿਆਂ ਦੀ ਸਕੂਲੀ ਪੜ੍ਹਾਈ ਨੂੰ ਲੈ ਕੇ ਮਾਪਿਆਂ ਦੀ ਚਿੰਤਾ 'ਤੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। SC ਨੇ ਕਿਹਾ, ਬੱਚਿਆਂ ਨੂੰ ਬਹੁਤ ਘੱਟ ਉਮਰ ਵਿੱਚ ਸਕੂਲਾਂ ਭੇਜਣ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਦੋ ਸਾਲ ਦੇ ਹੁੰਦੇ ਹੀ ਸਕੂਲ ਜਾਣਾ ਸ਼ੁਰੂ ਕਰ ਦੇਣ ਪਰ ਇਸ ਨਾਲ ਉਨ੍ਹਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪਵੇਗਾ। ਜਸਟਿਸ ਸੰਜੇ ਕਿਸ਼ਨ ਕੌਲ ਅਤੇ ਐਮਐਮ ਸੁੰਦਰੇਸ਼ ਦੀ ਬੈਂਚ ਨੇ ਇਹ ਟਿੱਪਣੀ ਕੀਤੀ ਹੈ। ਬੈਂਚ ਅਗਲੇ ਅਕਾਦਮਿਕ ਸੈਸ਼ਨ ਕੇਂਦਰੀ ਵਿਦਿਆਲਿਆ 'ਚ ਪਹਿਲੀ ਜਮਾਤ ਵਿੱਚ ਦਾਖ਼ਲੇ ਲਈ ਛੇ ਸਾਲ ਦੀ ਘੱਟੋ-ਘੱਟ ਉਮਰ ਦੇ ਮਾਪਦੰਡ ਨੂੰ ਚੁਣੌਤੀ ਦੇਣ ਵਾਲੇ ਮਾਪਿਆਂ ਦੀ ਇੱਕ ਅਪੀਲ 'ਤੇ ਸੁਣਵਾਈ ਕਰ ਰਹੀ ਸੀ। ਮਾਪਿਆਂ ਨੇ ਦਿੱਲੀ ਹਾਈ ਕੋਰਟ ਦੇ 11 ਅਪ੍ਰੈਲ ਦੇ ਹੁਕਮ ਨੂੰ ਚੁਣੌਤੀ ਦਿੱਤੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੇਂਦਰੀ ਵਿਦਿਆਲਿਆ ਸੰਗਠਨ (ਕੇਵੀਐਸ) ਨੇ ਮਾਰਚ 2022 ਵਿੱਚ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋਣ ਤੋਂ ਸਿਰਫ਼ ਚਾਰ ਦਿਨ ਪਹਿਲਾਂ ਪਹਿਲੀ ਤੋਂ ਛੇ ਸਾਲ ਤੱਕ ਦੇ ਦਾਖ਼ਲੇ ਦੇ ਮਾਪਦੰਡਾਂ ਵਿੱਚ ਅਚਾਨਕ ਤਬਦੀਲੀ ਕੀਤੀ ਸੀ। ਪਿਛਲਾ ਨਿਯਮ ਪੰਜ ਸਾਲ ਸੀ। ਅਦਾਲਤ ਨੇ ਅੱਗੇ ਕਿਹਾ ਕਿ ਸੁਣਵਾਈ ਦੌਰਾਨ ਬੱਚਿਆਂ ਨੂੰ ਸਕੂਲ ਭੇਜਣ ਦੀ ਸਹੀ ਉਮਰ ਕੀ ਹੈ ਇਸ ਬਾਰੇ ਅਧਿਐਨ ਕੀਤਾ ਗਿਆ ਹੈ। ਬੱਚਿਆਂ ਨੂੰ ਸਕੂਲ ਭੇਜਣ ਲਈ ਮਜਬੂਰ ਨਾ ਕਰੋ, ਇਸ ਦਾ ਉਨ੍ਹਾਂ ਦੀ ਸਿਹਤ 'ਤੇ ਡੂੰਘਾ ਅਸਰ ਪੈ ਸਕਦਾ ਹੈ।


*

Address


Telephone

+919914814688

Website

Alerts

Be the first to know and let us send you an email when Jhalak Punjab tv posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share