20/08/2021
ਸੰਜੀਵ ਕੁਮਾਰ ਪਿਆਰ ਦੇ ਕਤਲ ਵਿੱਚ ਹਾਜੀਪੁਰ ਪੁਲਿਸ ਵਲੋਂ ਇੱਕ ਵਿਅਕਤੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਹਾਜੀਪੁਰ18,ਅਗਸਤ (ਨਰਿੰਦਰ ਚੋਧਰੀ) ਹਾਜੀਪੁਰ ਪੁਲਿਸ ਵਲੋਂ ਕਲ ਰਾਤ ਜੁਗਿਆਲ ਰੋਡ ਵਾਸੀ ਸੰਜੀਵ ਕੁਮਾਰ ਪਿਆਰਾ ਦਾ ਕੁਝ ਵਿਅਕਤੀਆਂ ਵਲੋਂ ਕੀਤੇ ਜਾਣ ਲੇਵਾ ਹਮਲੇ ਬੁਰੀ ਤਰ੍ਹਾਂ ਜਖਮੀ ਹੋਣ ਤੋ ਬਾਦ ਮੌਕੇ ਤੇ ਹੀ ਦਮ ਤੋੜ ਦੇਣ ਤੋ ਬਾਦ ਹਾਜੀਪੁਰ ਪੁਲਿਸ ਨੇ ਉਸਦੇ ਕਤਲ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੁਵੀ ਗੋਧਾ ਅਤੇ ਕੁਝ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਾਜੀਪੁਰ ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਇਹ ਮੁਕਦਮਾ ਬਰ-ਪੂਨਮ ਪਤਨੀ ਸੰਜੀਵ ਕੁਮਾਰ ਵਾਸੀ ਜੁਗੀਆਲ ਰੋਡ ਹਾਜੀਪੁਰ ਦੇ ਬਿਆਨ ਦੇ ਅਧਾਰ ਤੇ ਰਜਿਸਟਰ ਹੋਇਆ ਹੈ ਜਿਸ ਵਿੱਚ ਉਹ ਨੇ ਦੱਸਿਆ ਕਿ ਉਸਦਾ ਪਤੀ ਸੰਜੀਵ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਜੁਗਿਆਲ ਰੋਡ ਹਾਜੀਪੁਰ ਜੋ ਕਿ ਆਪਣਾ ਭਾਰ ਢੋਹਣ ਟੈਪੁ ਚਲਾਉਂਦਾ ਸੀ। ਜੋ ਮਿਤੀ 18-8-2021 ਨੂੰ 6.45 ਪੀ.ਐਮ ਸਬਜ਼ੀ ਦੇਣ ਘਰ ਆਇਆ ਤੇ ਵਾਪਿਸ ਚਲਾ ਗਿਆ ਤੇ ਵਕਤ ਰੀਬ 8 ਪੀ.ਐਮ. ਪਰ ਮੇਰਾ ਪਤੀ ਰੋਜ ਦੀ ਤਰਾਂ ਆਪਣਾ ਟੈਂਪੂ ਨਰਿੰਦਰ ਕੁਮਾਰ ਦੀ ਹਵੇਲੀ ਖੜਾ ਕਰਨ ਗਿਆ ਜੋ ਵਾਪਿਸ ਨਹੀਂ ਆਇਆ ਤਾਂ ਰੌਲਾ ਰੱਪਾ ਪੈਣ ਤੇ ਮੈਂ ਆਪਣੇ ਟੈਂਪੂ ਪਾਸ ਜਾ ਕੇ ਦੇਖਿਆ ਕਿ ਮੇਰਾ ਪਤੀ ਜਿਸਦੇ ਸਿਰ ਵਿਚ ਕਿਸੇ ਤੇਜਧਾਰ ਹਥਿਆਰ ਨਾਲ ਕੱਟ ਲਗੇ ਸਨ ।ਜਿਸ਼ ਦੀ ਮੌਕੇ ਪਰ ਹੀ ਮੌਤ ਹੋ ਗਈ ਹੈ।ਮੇਰੇ ਪਤੀ ਨੇ ਮੈਨੂੰ ਦੱਸਿਆ ਸੀ ਕਿ ਉਸਦੇ ਪਤੀ ਦੀ ਮਿਤੀ 16-08-2021 ਨੂੰ ਨਵੀਂ ਵਾਸੀ ਗੋਧਾ ਅਤੇ ਉਸਦੇ ਸਾਥੀਆਂ ਨਾਲ ਲੜਾਈ ਝਗੜਾ ਹੋਇਆ ਸੀ ਕੀ ਉਸਦੇ ਪਤੀ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ ਜੋ ਨਵੀਂ ਵਾਸੀ ਗੋਧਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੇ ਪਤੀ ਦਾ ਕਤਲ ਕਰ ਦਿਤਾ ਹੈ। ਹਾਜੀਪੁਰ ਪੁਲਿਸ ਨੇ ਉਸ ਦੇ ਬਿਆਨ ਦੇ ਅਧਾਰ ਤੇ ਨੁਵੀ ਵਾਸੀ ਗੋਧਾ ਥਾਣਾ ਹਾਜੀਪੁਰ ਜ਼ਿਲਾਂ ਹੁਸ਼ਿਆਰਪੁਰ ਸਮੇ ਕੁਝ ਅਣਪਛਾਤੇ ਵਿਅਕਤੀਆਂ ਤੇ 302 ਆਈ ਪੀ ਸੀ ਦੇ ਅਧੀਨ ਮੁਕਦਮਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।