Nawan Savera

Nawan Savera This is news media page and Web TV. we will upload latest news , videos and current affairs on this page. Thanks to liking and sharing our page. Thanks.

we will try to to give our best service to people .

ਕਾਂਗਰਸ ਨੇ MLA ਵਿਕਰਮਜੀਤ ਚੌਧਰੀ ਨੂੰ ਕੀਤਾ ਪਾਰਟੀ 'ਚੋਂ ਸਸਪੈਂਡ,  ਫਿਲੋਰ ਤੋਂ ਵਿਧਾਇਕ ਹਨ ਚੌਧਰੀ
24/04/2024

ਕਾਂਗਰਸ ਨੇ MLA ਵਿਕਰਮਜੀਤ ਚੌਧਰੀ ਨੂੰ ਕੀਤਾ ਪਾਰਟੀ 'ਚੋਂ ਸਸਪੈਂਡ, ਫਿਲੋਰ ਤੋਂ ਵਿਧਾਇਕ ਹਨ ਚੌਧਰੀ

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਲੜਨਗੇ ਚੋਣ!!!!!ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਾਲਸਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼...
24/04/2024

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਲੜਨਗੇ ਚੋਣ!!!!!

ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਾਲਸਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਵਕੀਲ ਅਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਇਕ ਚੈਨਲ ਨੂੰ ਦਸਿਆ ਕਿ ਉਹ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਲਈ ਆਸਾਮ ਦੀ ਡਿਬਰੂਗੜ੍ਹ ਜੇਲ ਵਿਚ ਆਏ ਹੋਏ ਹਨ। ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਚੋਣਾਂ ਲੜਨ ਦੀ ਅਪੀਲ ਕੀਤੀ। ਇਸ ਮਗਰੋਂ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਹਾਮੀ ਭਰ ਦਿਤੀ ਹੈ।

ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਨੇ ਮੀਡੀਆ ਨੂੰ ਆਖਿਆ ਕਿ ਸਾਡੇ ਨਾਲ ਭਾਈ ਸਾਹਿਬ ਦੀ ਇਸ ਮਸਲੇ ਬਾਬਤ ਕੋਈ ਗੱਲ ਨਹੀਂ ਹੋਈ ਹੈ।

Copy FB

*ਜਲੰਧਰ ਵਿੱਚ ਇਸ ਤਰ੍ਹਾਂ ਲੱਗਦਾ ਕਿ ਤਿੰਨ ਕਾਂਗਰਸ ਦੇ ਉਮੀਦਵਾਰ ਦੋ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦੀ ਆਪਸ ਵਿੱਚ ਟੱਕਰ* ਦੋਸਤੋ ਮੈਂ ਇਸ ਵੇ...
22/04/2024

*ਜਲੰਧਰ ਵਿੱਚ ਇਸ ਤਰ੍ਹਾਂ ਲੱਗਦਾ ਕਿ ਤਿੰਨ ਕਾਂਗਰਸ ਦੇ ਉਮੀਦਵਾਰ ਦੋ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦੀ ਆਪਸ ਵਿੱਚ ਟੱਕਰ*

ਦੋਸਤੋ ਮੈਂ ਇਸ ਵੇਲੇ ਬੜਾ ਸ਼ਸ਼ੋਪੰਜ ਵਿੱਚ ਆ ਮੈਨੂੰ ਇਹ ਨਹੀਂ ਸਮਝ ਆ ਰਹੀ ਕਿਹੜੀ ਪਾਰਟੀ ਕਿਹਦੇ ਖਿਲਾਫ ਲੜ ਰਹੀ ਹੈ। ਜਲੰਧਰ ਵਿੱਚ ਚਾਰ ਪਾਰਟੀਆਂ ਹੈਗੀਆਂ ਸਾਹਮਣੇ ਵੱਡੀਆਂ ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ ਤੇ ਬੀਜੇਪੀ ਹੁਣ ਤਿੰਨ ਕੈਂਡੀਡੇਟ ਤਾਂ ਇਹਨਾਂ ਦੇ ਹੈਗੇ ਕਾਂਗਰਸੀ ਇੱਕ ਅਕਾਲੀ ਜੋ ਪਹਿਲਾਂ ਬਹੁਜਨ ਸਮਾਜ ਪਾਰਟੀ ਦਾ ਹੁੰਦਾ ਸੀ। ਇਸ ਕਰਕੇ ਮੈਂ ਕਿਹਨੂੰ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਗਿਣਾ ਇੱਕ ਘੰਟੇ ਵਿੱਚ ਤਾਂ ਪਾਰਟੀ ਬਦਲ ਲੈਂਦੇ ਆ, ਹੁਣ ਅੱਜ ਜਲੰਧਰ ਦਾ ਇੱਕ ਟਕਸਾਲੀ ਕਾਂਗਰਸੀ ਅਕਾਲੀ ਦਲ ਦੇ ਵਿੱਚ ਚਲੇ ਗਿਆ । ਇੱਕ ਪਾਸੇ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਰਿਹਾ ਸੀ ਦੂਜੇ ਪਾਸੇ ਘਰ ਤੋਂ ਝੰਡਾ ਬਦਲਿਆ ਜਾ ਰਿਹਾ ਸੀ। ਅਕਾਲੀ ਦਲ ਹੁਣ ਤੱਕ ਕਹਿੰਦਾ ਆ ਰਿਹਾ ਸੀ ਕਿ ਵੀ ਸਾਡੀ ਕਾਂਗਰਸ ਨਾਲ ਲੜਾਈ ਹੈ। ਇੰਨੇ ਸਾਲਾਂ ਤੋਂ ਬਲੂ ਸਟਾਰ ਦੀ ਗੱਲ ਕਰਦਾ ਸੀ ਮਹਿੰਦਰ ਸਿੰਘ ਕੇਪੀ ਤਿੰਨ ਪੀੜ੍ਹੀਆਂ ਤੋਂ ਕਾਂਗਰਸੀ ਸੀ। ਫਿਰ ਦੋਸ਼ੀ ਤਾਂ ਉਹ ਵੀ ਹੋਣਾ ਚਾਹੀਦਾ। ਇਹ ਹੀ ਸਾਰਾ ਮਾਸਲਾ ਹੈ। ਅਕਾਲੀ ਦਲ ਹਮੇਸ਼ਾ ਕਹਿੰਦਾ ਸੀ। ਕਿ ਬਲੂ ਸਟਾਰ ਕਾਂਗਰਸ ਪਾਰਟੀ ਦੀ ਦੇਣ ਇਸ ਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ। ਹਾਂ ਵੱਡਾ ਇਸ਼ੂ ਹੈਗਾ ਮੈਂ ਮੰਨਦਾ ਹਾਂ। ਪਰ ਹੁਣ ਕਿਹਨੂੰ ਕਿੱਥੇ ਰੱਖਾਂ ਕਿਹੜੀ ਪਾਰਟੀ ਦੀ ਕਿੱਥੇ ਅਤੇ ਕਿਹਦੇ ਨਾਲ ਲੜਾਈ ਹੈ। ਇਹ ਲੜਾਈ ਅਲਟੀਮੇਟਲੀ ਰਹੇਗੀ। ਮਹਿੰਦਰ ਸਿੰਘ ਕੇਪੀ ਵਰਸਿਸ ਚਰਨਜੀਤ ਸਿੰਘ ਚੰਨੀ ਵਰਸਿਸ ਪਵਨ ਕੁਮਾਰ ਟੀਨੂੰ ਵਰਸਿਸ ਰਿੰਕੂ ਵਰਸਿਸ ਬਲਵਿੰਦਰ ਕੁਮਾਰ। ਮੈਂ ਪਾਰਟੀਆਂ ਪਾਸੇ ਕਰਤੀਆਂ ਪਾਰਟੀਆਂ ਦੀ ਕਦਰ ਕੋਈ ਨਹੀਂ ਰਹੇਗੀ । ਪਾਰਟੀਆਂ ਕੀ ਗੱਲ ਫਿੱਕੀ ਹੋ ਗਈ ਬਿਲਕੁਲ ਹੀ । ਕੋਈ ਕਿਸੇ ਪਾਰਟੀ ਦੀ ਕਦਰ ਨਹੀਂ ਕਰਦਾ।

ਦੂਜੀ ਗੱਲ ਬਈ ਹੁਣ ਤਾਂ ਖੁੱਲਾ ਦਰਵਾਜਾ ਤੁਹਾਨੂੰ ਇੱਕ ਦੁਕਾਨ ਤੋਂ ਤੁਹਾਡੇ ਪਸੰਦ ਦਾ ਸੋਦਾ ਨਹੀਂ ਮਿਲਦਾ ਤੁਸੀਂ ਦੂਸਰੀ ਦੁਕਾਨ ਦੇ ਵਿੱਚ ਚਲੇ ਜਾਂਦੇ ਹੋ। ਜੇ ਉੱਥੇ ਨਹੀਂ ਮਿਲਦਾ ਤੀਸਰੀ ਤੇ ਚੱਲੇ ਜਾਓ। ਕੋਈ ਦੀਨ ਧਰਮ ਨਹੀਂ ਰਿਹਾ ਇਹਨਾਂ ਦਾ।

ਚਾਹੀਦਾ ਇਹ ਸੀ ਅਕਾਲੀ ਦਲ ਆਪਣੀ ਹੀ ਪਾਰਟੀ ਵਿੱਚੋਂ ਟਕਸਾਲੀ ਸਰਬਨ ਸਿੰਘ ਫਿਲੌਰ, ਪਵਨ ਕੁਮਾਰ ਟੀਨੂੰ ਜਾ ਕੋਈ ਹੋਰ ਟਕਸਾਲੀ ਅਕਾਲੀ ਨੂੰ ਟਿਕਟ ਦਿੰਦਾ।
ਕਾਂਗਰਸ ਪਾਰਟੀ ਚੌਧਰੀਆਂ ਦਾ ਪਰਿਵਾਰ, ਕੇਪੀ ਪਰਿਵਾਰ, ਰਿੰਕੂ, ਜਾ ਕੋਈ ਹੋਰ ਟਕਸਾਲੀ ਕਾਂਗਰਸੀ,
ਬੀਜੇਪੀ ਕੇ ਡੀ ਭੰਡਾਰੀ, ਭਗਤ ਚੂਨੀ ਲਾਲ, ਮੰਨੋਰੰਜਨ ਕਾਲੀਆਂ, ਜਾ ਕੋਈ ਹੋਰ ਟਕਸਾਲੀ ਬੀਜੇਪੀ,
ਆਪ ਜਸਟਿਸ ਜੋਰਾ ਸਿੰਘ ਮਾਨ, ਬਲਕਾਰ ਸਿੰਘ, ਜਾ ਕੋਈ ਹੋਰ ਟਕਸਾਲੀ ਆਪ ਦਾ ਵਰਕਰ ਉਮੀਦਵਾਰ ਹੋਣਾ ਚਾਹੀਦਾ ਸੀ।
ਪਰ ਹੋਇਆ ਉੱਲਟ

ਕਾਂਗਰਸ ਦਾ ਨਕਾਰਿਆ ਉਮੀਦਵਾਰ ਅਕਾਲੀ ਦਲ ਨੇ ਐਲਾਨ ਕਰਤਾ ਸ਼ਾਮਲ ਕਰਕੇ

ਅਕਾਲੀ ਦਲ ਵੱਲੋਂ ਨਕਾਰਿਆ ਉਮੀਦਵਾਰ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਸ਼ਾਮਲ ਕਰਕੇ।

ਕਾਂਗਰਸ ਅਤੇ ਆਪ ਤੋਂ ਖੋਹ ਕੇ ਬੀਜੇਪੀ ਨੇ ਐਲਾਨ ਕੀਤਾ ਉਮੀਦਵਾਰ ਸ਼ਾਮਲ ਕਰਕੇ

ਕਾਂਗਰਸ ਨੇ ਸਾਰੇ ਨਕਾਰ ਕੇ ਬਾਹਰੋਂ ਪੈਰਾਸ਼ੂਟ ਰਾਹੀਂ ਲਿਆਂਦਾ ਉਮੀਦਵਾਰ।

ਇਹ ਰੱਬ ਹੀ ਰਾਖਾ ਹੁਣ ਪੰਜਾਬ ਦਾ

22/04/2024

ਅਕਾਲੀ ਦਲ ਨੇ ਬਠਿੰਡਾ ਤੋਂ ਹਰਸਿਮਰਤ ਬਾਦਲ ਸਣੇ ਐਲਾਨੇ ਹੋਰ ਉਮੀਦਵਾਰ
ਜਲੰਧਰ ਤੋਂ ਮਹਿੰਦਰ ਕੇਪੀ
ਬਠਿੰਡਾ ਤੋਂ ਹਰਸਿਮਰਤ ਬਾਦਲ
ਫਿਰੋਜਪੁਰ ਤੋ ਵਰਦੇਵ ਸਿੰਘ ਮਾਨ
ਲੁਧਿਆਣਾ ਤੋਂ Ranjit singh ਢਿੱਲੋਂ
ਹੁਸਿ਼ਆਰਪੁਰ ਤੋਂ ਸੋਹਨ ਸਿੰਘ ਠੰਡਲ ਅਤੇ ਚੰਡੀਗੜ੍ਹ ਤੋਂ ਹਰਦੀਪ ਸਿੰਘ ਬਟਰੇਲਾ

'ਹਿੰਦ ਦੀ ਚਾਦਰ' ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਨੌਵੇਂ ਪਾਤਸ਼...
22/04/2024

'ਹਿੰਦ ਦੀ ਚਾਦਰ' ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਨੌਵੇਂ ਪਾਤਸ਼ਾਹ ਜੀ ਦੀ ਮਨੁੱਖੀ ਹੱਕਾਂ ਲਈ ਦਿੱਤੀ ਲਾਸਾਨੀ ਸ਼ਹਾਦਤ ਸਮੁੱਚੇ ਜਗਤ ਲਈ ਪ੍ਰੇਰਨਾ ਸਰੋਤ ਹੈ।

ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ
22/04/2024

ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ

ਮਿਹਨਤੀ, ਕਿਰਤੀ ਤੇ ਸੱਚੀ ਭਗਤੀ ਦੀ ਉਦਾਹਰਨ ਸ਼੍ਰੋਮਣੀ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਗਤ ਧੰਨਾ ਜੀ ਚੈਰੀਟੇਬਲ ਟਰੱਸਟ ਵੱਲੋਂ ਅੱਡਾ...
20/04/2024

ਮਿਹਨਤੀ, ਕਿਰਤੀ ਤੇ ਸੱਚੀ ਭਗਤੀ ਦੀ ਉਦਾਹਰਨ ਸ਼੍ਰੋਮਣੀ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਗਤ ਧੰਨਾ ਜੀ ਚੈਰੀਟੇਬਲ ਟਰੱਸਟ ਵੱਲੋਂ ਅੱਡਾ ਜਹਾਂਗੀਰ ਮੱਲੀਆਂ ਤੋਂ ਨਕੋਦਰ ਰੋਡ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਿਰਮਾਣ ਸ਼ੁਰੂ ਕਰ ਰਹੇ ਸੰਤ ਕੁਲਵਿੰਦਰ ਸਿੰਘ ਟੁੱਟ ਕਲਾ ਵਾਲੇ ਅਤੇ ਹਲਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ

ਮਿਹਨਤੀ, ਕਿਰਤੀ ਤੇ ਸੱਚੀ ਭਗਤੀ ਦੀ ਉਦਾਹਰਨ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ…
20/04/2024

ਮਿਹਨਤੀ, ਕਿਰਤੀ ਤੇ ਸੱਚੀ ਭਗਤੀ ਦੀ ਉਦਾਹਰਨ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ…

ਬੱਸਾਂ 'ਚੋਂ ਭਿੰਡਰਾਂਵਾਲੇ ਦੀ ਤਸਵੀਰ ਲਾਹੁਣ ਦੇ ਹੁਕਮਜਾਣੋ ਕਿਸ ਨੇ ਜਾਰੀ ਕੀਤੇ ਹੁਕਮ...ਪੰਜਾਬ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਕਿਸੇ ਵ...
18/04/2024

ਬੱਸਾਂ 'ਚੋਂ ਭਿੰਡਰਾਂਵਾਲੇ ਦੀ ਤਸਵੀਰ ਲਾਹੁਣ ਦੇ ਹੁਕਮ
ਜਾਣੋ ਕਿਸ ਨੇ ਜਾਰੀ ਕੀਤੇ ਹੁਕਮ...

ਪੰਜਾਬ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਕਿਸੇ ਵੀ ਕੋਨੇ ਜਾਂ ਖੂੰਝੇ 'ਚ ਹੁਣ ਤੁਹਾਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਵਿਖਾਈ ਨਹੀਂ ਦੇਵੇਗੀ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਲਿਮਟਿਡ ਨੇ ਇੱਕ ਪੱਤਰ ਜਾਰੀ ਕਰਕੇ ਹੋਏ ਡਿੱਪੂਆਂ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿਚੋਂ ਤਸਵੀਰਾਂ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਦੱਸ ਦਈਏ ਕਿ ਇਸਤੋਂ ਪਹਿਲਾਂ ਵੀ ਜੁਲਾਈ 2022 'ਚ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਦੋਂ ਪੰਜਾਬ ਦੀਆਂ ਸਰਕਾਰੀ ਬੱਸਾਂ 'ਤੇ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਦਿੱਤੀਆਂ ਸਨ, ਤਾਂ ਪੰਜਾਬ ਸਰਕਾਰ ਵੱਲੋਂ ਬੱਸਾਂ ਵਿਚੋਂ ਤਸਵੀਰਾਂ ਲਾਹੁਣ ਦੇ ਹੁਕਮ ਦਿੱਤੇ ਸਨ।

🟧ਅਕਾਲੀ ਦਲ ਨਵੀਂ ਮੁਸੀਬਤ! ਢੀਂਡਸਾ ਤੇ ਬਰਨਾਲਾ ਗਰੁੱਪ ਦੀ ਬੰਦ ਕਮਰਾ ਹੋਈ ਮੀਟਿੰਗ, ਫ਼ੈਸਲੇ ਦਾ ਅਧਿਕਾਰ ਵੱਡੇ ਢੀਂਡਸਾ ਨੂੰ ਦਿੱਤਾ ਦੂਜੇ ਪਾਸੇ, ਸ...
17/04/2024

🟧ਅਕਾਲੀ ਦਲ ਨਵੀਂ ਮੁਸੀਬਤ! ਢੀਂਡਸਾ ਤੇ ਬਰਨਾਲਾ ਗਰੁੱਪ ਦੀ ਬੰਦ ਕਮਰਾ ਹੋਈ ਮੀਟਿੰਗ, ਫ਼ੈਸਲੇ ਦਾ ਅਧਿਕਾਰ ਵੱਡੇ ਢੀਂਡਸਾ ਨੂੰ ਦਿੱਤਾ

ਦੂਜੇ ਪਾਸੇ, ਸੰਭਾਵਨਾ ਹੈ ਕਿ, ਸੁਖਬੀਰ ਬਾਦਲ ਦੀ ਅੱਜ ਢੀਂਡਸਾ ਤੇ ਬਰਨਾਲਾ ਗਰੁੱਪ ਦੇ ਨਾਲ ਮੀਟਿੰਗ ਹੋ ਸਕਦੀ ਹੈ।

ਹਾਲਾਂਕਿ ਸੂਤਰ ਦੱਸਦੇ ਹਨ ਕਿ, ਢੀਂਡਸਾ ਪਰਿਵਾਰ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨਾਲ ਨਹੀਂ ਤੁਰੇਗਾ। ਢੀਂਡਸਾ ਤੇ ਬਰਨਾਲਾ ਧੜੇ ਨੇ ਜਿਹੜੀ ਮੀਟਿੰਗ ਸੱਦੀ ਸੀ, ਉਸ ਵਿਚ ਸੰਗਰੂਰ ਸਮੇਤ ਸਮੁੱਚੇ ਪੰਜਾਬ ਦੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ। ਇਹ ਮੀਟਿੰਗ ਕਰੀਬ 3 ਘੰਟੇ ਚੱਲੀ।

ਪੰਜਾਬ ਵਿਚ ਫਿਰ ਵੱਡੀ ਵਾਰਦਾਤ, ਆਮ ਆਦਮੀ ਪਾਰਟੀ ਦੇ ਵਿਧਾਇਕ ''ਤੇ ਚੱਲੀਆਂ ਸਿੱਧੀਆਂ ਗੋਲ਼ੀਆਂਹਲਕਾ ਭੁੱਚੋ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਾ...
17/04/2024

ਪੰਜਾਬ ਵਿਚ ਫਿਰ ਵੱਡੀ ਵਾਰਦਾਤ, ਆਮ ਆਦਮੀ ਪਾਰਟੀ ਦੇ ਵਿਧਾਇਕ ''ਤੇ ਚੱਲੀਆਂ ਸਿੱਧੀਆਂ ਗੋਲ਼ੀਆਂ

ਹਲਕਾ ਭੁੱਚੋ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ 'ਤੇ ਕਾਤਲਾਨਾ ਹਮਲਾ ਹੋਇਆ ਹੈ। ਇਸ ਹਮਲੇ ਵਿਚ ਵਿਧਾਇਕ ਮਾਸਟਰ ਜਗਸੀਰ ਸਿੰਘ ਵਾਲ-ਵਾਲ ਬਚ ਗਏ।

17/04/2024

Dubai 'ਚ ਭਾਰੀ ਮੀਂਹ ਕਾਰਨ Flood ਦੀ ਤਬਾਹੀ, ਮਾ ਰੇ ਗਏ 11 ਲੋਕ, ਸੜਕਾਂ ਤੋਂ ਲੈ ਕੇ Airport ਤਕ ਹਰ ਪਾਸੇ ਪਾਣੀ ਹੀ ਪਾਣੀ, 75 ਸਾਲਾਂ ਬਾਅਦ ਵਰ੍ਹਿਆ ਅਜਿਹਾ ਕਹਿਰ,

17/04/2024

AAP ਦੀ ਮਹਿਲਾ ਵਿਧਾਇਕ ਖਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਹੋਏ ਜਾਰੀ, ਚੋਣਾਂ ਤੋਂ ਪਹਿਲਾਂ ਵਧੀਆਂ ਮੁਸ਼ਕਲਾਂ !
MLA Amandeep Kaur Arora: ਆਮ ਆਦਮੀ ਪਾਰਟੀ ਦੀ ਮੋਗਾ ਤੋਂ ਵਿਧਾਇਕ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਇੱਕ ਮਾਮਲੇ ਵਿੱਚ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਖਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ। ਹੁਣ ਉਹਨਾਂ ਨੂੰ ਅਦਾਤਲ ਵਿੱਚ ਪੇਸ਼ ਹੋਣਾ ਹੀ ਪਵੇਗਾ।
ਦਰਅਸਲ ਮਾਣਹਾਨੀ ਮਾਮਲੇ 'ਚ ਸੁਣਵਾਈ ਦੌਰਾਨ ਅਦਾਲਤ 'ਚ ਪੇਸ਼ ਨਾ ਹੋਣ 'ਤੇ ਵਿਧਾਇਕ ਡਾ. ਅਮਨਦੀਪ ਅਰੋੜਾ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਮਾਮਲੇ ਦੀ ਅਗਲੀ ਸੁਣਵਾਈ 30 ਮਈ ਨੂੰ ਹੋਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 12 ਜੂਨ ਨੂੰ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਪ੍ਰੈੱਸ ਕਾਨਫਰੰਸ ਕਰਕੇ ਸਤਨਾਮ ਸਿੰਘ 'ਤੇ ਇੱਕ ਕਾਲਜ ਦੇ ਪ੍ਰਿੰਸੀਪਲ 'ਤੇ ਉਸ ਦਾ ਫਰਜ਼ੀ ਪੀ.ਏ ਬਣ ਕੇ ਧਮਕੀਆਂ ਦੇਣ ਦੇ ਦੋਸ਼ ਲਾਏ ਸਨ। ਉਥੇ ਸਤਨਾਮ ਸਿੰਘ ਮਹੇਸ਼ਰੀ ਦੀ ਫੋਟੋ ਅਤੇ ਫੋਨ ਨੰਬਰ ਵੀ ਜਨਤਕ ਕੀਤਾ ਗਿਆ।

ਤੁਹਾਡੇ ਮੁਤਾਬਕ AAP ਦੇ 13 ਉਮੀਦਵਾਰਾਂ 'ਚੋਂ ਕਿੰਨੇ ਜਿੱਤਣਗੇ ?
16/04/2024

ਤੁਹਾਡੇ ਮੁਤਾਬਕ AAP ਦੇ 13 ਉਮੀਦਵਾਰਾਂ 'ਚੋਂ ਕਿੰਨੇ ਜਿੱਤਣਗੇ ?

ਬੀਜੇਪੀ ਵਲੋਂ ਪੰਜਾਬ ਲਿਸਟ ਜਾਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਹੁਸ਼ਿਆਰਪੁਰ ਤੋਂ ਉਮੀਦਵਾਰ ਮਨਜੀਤ ਸਿੰਘ ਮੰਨਾ ਖਡੂਰ ਸਾਹਿਬ ਤੋਂ ਉਮੀਦਵਾਰ ਬਠਿੰ...
16/04/2024

ਬੀਜੇਪੀ ਵਲੋਂ ਪੰਜਾਬ ਲਿਸਟ ਜਾਰੀ
ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਹੁਸ਼ਿਆਰਪੁਰ ਤੋਂ ਉਮੀਦਵਾਰ
ਮਨਜੀਤ ਸਿੰਘ ਮੰਨਾ ਖਡੂਰ ਸਾਹਿਬ ਤੋਂ ਉਮੀਦਵਾਰ
ਬਠਿੰਡਾ ਤੋਂ ਮਲੂਕਾ ਦੀ ਨੂੰਹ ਪਰਮਪਾਲ ਕੌਰ ਨੂੰ ਉਮੀਦਵਾਰ ਬਣਾਇਆ

ਆਮ ਆਦਮੀ ਪਾਰਟੀ ਨੇ ਤਿੰਨ ਹੋਰ ਮੌਜੂਦਾ ਵਿਧਾਇਕਾਂ ਨੂੰ ਦਿੱਤੀ ਟਿਕਟ ਫਿਰੋਜਪੁਰ ਤੋਂ ਮੌਜੂਦਾ ਵਿਧਾਇਕ ਜਗਦੀਪ ਕਾਕਾ ਨੂੰ ਉਮੀਦਵਾਰ ਐਲਾਨਿਆ ਗੁਰਦਾਸ...
16/04/2024

ਆਮ ਆਦਮੀ ਪਾਰਟੀ ਨੇ ਤਿੰਨ ਹੋਰ ਮੌਜੂਦਾ ਵਿਧਾਇਕਾਂ ਨੂੰ ਦਿੱਤੀ ਟਿਕਟ
ਫਿਰੋਜਪੁਰ ਤੋਂ ਮੌਜੂਦਾ ਵਿਧਾਇਕ ਜਗਦੀਪ ਕਾਕਾ ਨੂੰ ਉਮੀਦਵਾਰ ਐਲਾਨਿਆ
ਗੁਰਦਾਸਪੁਰ ਤੋਂ ਮੌਜੂਦਾ ਵਿਧਾਇਕ ਸੈਰੀ ਕਲਸੀ ਨੂੰ ਉਮੀਦਵਾਰ ਬਣਾਇਆ
ਜਲੰਧਰ ਤੋਂ ਪਵਨ ਕੁਮਾਰ ਟੀਨੂ ਨੂੰ ਉਮੀਦਵਾਰ ਬਣਾਇਆ
ਲੁਧਿਆਣਾ ਤੋਂ ਅਸ਼ੋਕ ਪੱਪੀ ਨੂੰ ਉਮੀਦਵਾਰ ਬਣਾਇਆ

15/04/2024

ਚੋਣ ਅਧਿਕਾਰੀਆਂ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਲਈ ਤਲਾਸ਼ੀ

15/04/2024

ਸਿਡਨੀ ਦੇ ਚਰਚ 'ਚ ਬਿਸ਼ਪ 'ਤੇ ਚਾਕੂ ਨਾਲ ਹਮਲਾ, ਕਈ ਜ਼ਖਮੀ, ਤਿੰਨ ਦਿਨਾਂ 'ਚ ਚਾਕੂ ਮਾਰਨ ਦੀ ਇਹ ਦੂਜੀ ਘਟਨਾ

ਪਤਾ ਨਹੀਂ  ਫਿਲਮਾਂ ਵਾਲੇ ਜਾਣ ਬੁੱਝ ਕੇ ਕਰਦੇ ਹਨ ਜਾਂ  ਅਸਲੀਅਤ ਦਿਖਾਉਣ ਲਈ ਪਰ ਕੁੱਝ ਨਾ ਕੁੱਝ ਵਿਵਾਦਤ ਜਰੂਰ ਕਰਦੇ ਹਨ । ਦਿਲਜੀਤ ਦੀ ਫਿਲਮ  ਚਮ...
15/04/2024

ਪਤਾ ਨਹੀਂ ਫਿਲਮਾਂ ਵਾਲੇ ਜਾਣ ਬੁੱਝ ਕੇ ਕਰਦੇ ਹਨ ਜਾਂ ਅਸਲੀਅਤ ਦਿਖਾਉਣ ਲਈ ਪਰ ਕੁੱਝ ਨਾ ਕੁੱਝ ਵਿਵਾਦਤ ਜਰੂਰ ਕਰਦੇ ਹਨ । ਦਿਲਜੀਤ ਦੀ ਫਿਲਮ ਚਮਕੀਲਾ 'ਚ ਇੱਕ ਅਖਾੜਾ ਫਿਲਮਾਇਆ ਗਿਆ ਜਿਸ ਵਿੱਚ ਅੱਜਕੱਲ੍ਹ 'ਚ ਲੰਡਨ 'ਚ ਜਾ ਕੇ ਚੁੱਪ ਬੈਠੇ ਰਾਘਵ ਚੱਢਾ ਦੇ ਘਰਵਾਲੀ ਪ੍ਰਨੀਤੀ ਚੋਪੜਾ ਅਮਰਜੋਤ ਦੇ ਰੋਲ 'ਚ ਹੈ । ਗੀਤ ਚੱਲਦਾ 'ਤੇਰਾ ਵੀਰ ਸ਼ਰਾਬੀ ਦਿਓਰਾ ਵੇ ' ਅਤੇ ਮਾਈਕ ਤੇ ਪਲੇਟ ਲਾਈ ਹੈ 'ਖਾਲਸਾ' । ਪਤਾ ਨਹੀਂ ਉਹਨਾਂ ਵੇਲਿਆਂ 'ਚ ਖਾਲਸਾ ਸਾਊਂਡ ਐਨੀ ਮਸਹੂਰ ਸੀ ਜਾਂ ਹੰਗਾਮਾ ਕਰਵਾ ਕੇ ਪਬਲੀਸਿਟੀ ਬਟਰੋਨ ਲਈ ਇਹ ਖਾਲਸਾ' ਸਾਊਂਡ ਦੀ ਪਲੇਟ ਵਰਤੀ ਗਈ, ਵੈਸੇ ਇਹਦੇ ਬਿਨਾ ਸਰ ਸਕਦਾ ਸੀ । Copy by ਸੁਖਨੈਬ_ਸਿੰਘ_ਸਿੱਧੂ

ਕਾਂਗਰਸ ਨੇ ਪੰਜਾਬ 'ਚ 6 ਉਮੀਦਵਾਰਾਂ ਦੇ ਨਾਂਅ ਐਲਾਨੇ
14/04/2024

ਕਾਂਗਰਸ ਨੇ ਪੰਜਾਬ 'ਚ 6 ਉਮੀਦਵਾਰਾਂ ਦੇ ਨਾਂਅ ਐਲਾਨੇ

ਦੋਸਤੋ ਪੱਤਰਕਾਰਾਤਾ ਤੋਂ ਪਾਸੇ ਹੱਟ ਕੇ ਮੇਰੀ ਨਿੱਜੀ ਰਾਏ ਹੈ ਕਿ ਸਿਆਸਤ ਵਿੱਚ ਹੁਣ ਕਿਹੜਾ ਲੀਡਰ ਕਦੋ ਪਾਸਾ ਪਲਟ ਲਵੇ ਕੋਈ ਪਤਾ ਨਹੀ। ਇਹਨਾਂ ਪਿੱਛ...
14/04/2024

ਦੋਸਤੋ ਪੱਤਰਕਾਰਾਤਾ ਤੋਂ ਪਾਸੇ ਹੱਟ ਕੇ ਮੇਰੀ ਨਿੱਜੀ ਰਾਏ ਹੈ ਕਿ ਸਿਆਸਤ ਵਿੱਚ ਹੁਣ ਕਿਹੜਾ ਲੀਡਰ ਕਦੋ ਪਾਸਾ ਪਲਟ ਲਵੇ ਕੋਈ ਪਤਾ ਨਹੀ। ਇਹਨਾਂ ਪਿੱਛੇ ਪਿੰਡਾਂ ਦੀ ਭਾਈਚਾਰਕ ਸਾਂਝ ਨਾ ਖ਼ਰਾਬ ਕਰਾਇਆ ਕਰੋਂ। ਅਸੀਂ ਲੋਕ ਪਿੰਡਾਂ ਵਿੱਚ ਧੜੇਬੰਦੀ ਬਣਾ ਲੈਂਦੇ ਆ। ਇੱਕ ਦੂਸਰੇ ਦੇ ਭੋਗਾ ਅਤੇ ਵਿਆਹ ਸ਼ਾਦੀਆਂ ਤੇ ਜਾਣੋਂ ਹੱਟ ਜਾਂਦੇ ਆ। ਮੈਂ ਕਈ ਵਾਰ ਦੇਖਿਆ ਹੈ ਕਿ ਰਾਜਨੀਤਿਕ ਪਾਰਟੀਆਂ ਪਿੱਛੇ ਪਿੰਡਾਂ ਵਿੱਚ ਲੜਾਈ ਝਗੜੇ ਵੀ ਹੋ ਜਾਂਦੇ ਨੇ ਤੇ ਕਈ ਵਾਰ ਕਈ ਲੋਕਾਂ ਨੂੰ ਵੋਟਾਂ ਦੀ ਖਾਤਰ ਜੇਲ ਵੀ ਜਾਣਾ ਪੈਂਦਾ ਹੈ ਪਰ ਇਹਨਾਂ ਲੋਕਾਂ ਦਾ ਕੋਈ ਭਰੋਸਾ ਨਹੀਂ ਕਦੋਂ ਕਿਹੜੀ ਪਾਰਟੀ ਵੱਲ ਪਲਟੀ ਮਾਰ ਜਾਣ ਸੋ ਇਸ ਕਰਕੇ *ਮੇਰਾ ਨਿੱਜੀ ਵਿਚਾਰ ਹੈ* ਕਿ ਭਰਾਵੋ ਲੀਡਰਾਂ ਪਿੱਛੇ ਪਿੰਡਾਂ ਦੀ ਭਾਈਚਾਰਕ ਸਾਂਝ ਨਾ ਖਰਾਬ ਕਰੋ ਆਪਸ ਵਿੱਚ ਮਿਲ ਵਰਤਾਰਾ ਵਧੀਆ ਰੱਖੋ ਭਾਈਚਾਰਕ ਸਾਂਝ ਨੂੰ ਸਦਾ ਕਾਇਮ ਰੱਖੋ ਵੋਟ ਜਿਹੜੇ ਜਿੱਥੇ ਪਾਉਣੀ ਮਰਜ਼ੀ ਪਾਈ ਜਾਓ ਪਰ ਪਿੰਡ ਵਿੱਚ ਪਿਆਰ ਏਕਤਾ ਭਾਈਚਾਰਕ ਸਾਂਝ ਬਣਾ ਕੇ ਰੱਖੋ।
ਬਲਵਿੰਦਰ ਸਿੰਘ ਧਾਲੀਵਾਲ

14/04/2024

ਅਕਾਲੀ ਦਲ ਨੂੰ ਝਟਕਾ, ਪਵਨ ਕੁਮਾਰ ਟੀਨੂੰ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ

14/04/2024

ਤਾਏ ਦੀ ਧੀ ਚੱਲੀ ਮੈਂ ਕਿਊ ਰਹਾਂ ਕੱਲੀ•• ਤੂੰ ਚੱਲ ਮੈਂ ਆਇਆ , ਲਾਲ ਮੌਜੇ ਪਾਇਆ ਤੇ ਠੁੰਮਕ ਠੁੰਮਕ ਕਰਦਾ ਆਇਆ ••• ਜਲੰਧਰ ਵਾਲਾ ਪਵਨ ਟੀਨੂੰ ਤੇ ਫਰੀਦਕੋਟ ਹਲਕੇ ਤੋਂ ਅਕਾਲੀ ਦਲ ਵੱਲੋਂ ਢੀਂਡਸਾ ਕੋਟੇ ‘ਚੋ ਟਿਕਟ ਦੀ ਆਸ ਲਾਈ ਬੈਠੀ ਬੀਬੀ ਪਰਮਜੀਤ ਕੌਰ ਗੁਲਸ਼ਨ ਵੀ ਨਵੀਂ ਥਾਂ ਵੱਲ ਉਡਾਰੀ ਮਾਰਨ ਲਈ ਪਰ ਤੋਲਣ ਲੱਗੇ !!
ਕਾਪੀ ਮਲਵਿੰਦਰ ਮਾਲੀ

13/04/2024

ਕਾਂਗਰਸ ਨੇ ਮੁਨੀਸ਼ ਤਿਵਾੜੀ ਨੂੰ ਚੰਡੀਗੜ ਤੋਂ ਐਲਾਨਿਆ ਉਮੀਦਵਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਹਨ ਮੌਜੂਦਾ ਲੋਕ ਸਭਾ ਮੈਂਬਰ

ਰਾਣਾ ਗੁਰਜੀਤ ਜਾਨਾਂ ਦਾ ਬੇਟਾ ਇੰਦਰ ਪ੍ਰਤਾਪ ਹੋ ਸਕਦਾ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ

13/04/2024

ਅਕਾਲੀ ਦਲ ਵਲੋਂ 7 ਉਮੀਦਵਾਰਾਂ ਦਾ ਐਲਾਨ, ਪੜ੍ਹੋ ਵੇਰਵਾ

ਢੀਂਡਸਾ ਪਰਿਵਾਰ ਨੂੰ ਨਹੀਂ ਮਿਲੀ ਟਿਕਟ

ਚੰਡੀਗੜ੍ਹ, 13 ਅਪ੍ਰੈਲ 2024- ਅਕਾਲੀ ਦਲ ਦੇ ਵਲੋਂ 7 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਹੇਠਾਂ ਪੜ੍ਹੋ ਵੇਰਵਾ
1.Dr Daljit Singh Cheema from Gurdaspur.
2. Prem Singh Chandumajra from Sri Anandpur Sahib.
3. NK Sharma from Patiala.
4.Shri Anil Joshi from Sri Amritsar Sahib.
5.S Bikramjit Singh Khalsa from Sri Fatehgarh Sahib.
6.S Rajwinder Singh (Grandson of late S Gurdev Singh Badal) from Faridkot.
7.S Iqbal Singh Jhoonda from Sangrur.

13/04/2024

ਨਕੋਦਰ ਦੇ ਪਿੰਡ ਸ਼ੰਕਰ ਵਿੱਚ ਸ਼ਹੀਦਾ ਦੀ ਜਗਾ ਤੇ ਨਿਸ਼ਾਨ ਸਾਹਿਬ ਚੜ੍ਹਾਉਣ ਮੌਕੇ ਵਰਤ ਗਿਆ ਭਾਣਾ,ਕਰੰਟ ਲੱਗਣ ਨਾਲ 2 ਮੌਤ, 3 ਜਖ਼ਮੀ ।

13/04/2024
ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਿਸਾਖ ਮਹੀਨੇ ਦੀ ਸ਼ੁਰੂਆਤ ਤੇ ਪੰਜਾਬੀਆਂ ਦੇ ਸੱਭਿਆਚਾਰ ਦੀ ਆਕਰਸ਼ਕ ਦਿੱਖ ਵਿਸਾਖੀ ...
13/04/2024

ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ

ਵਿਸਾਖ ਮਹੀਨੇ ਦੀ ਸ਼ੁਰੂਆਤ ਤੇ ਪੰਜਾਬੀਆਂ ਦੇ ਸੱਭਿਆਚਾਰ ਦੀ ਆਕਰਸ਼ਕ ਦਿੱਖ ਵਿਸਾਖੀ ਦੇ ਮੇਲੇ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ। ਇਹ ਤਿਉਹਾਰ ਪੰਜਾਬੀਆਂ ਦੀ ਜਿੰਦਾਦਿਲੀ, ਸਖਤ ਮਿਹਨਤ ਅਤੇ ਮੇਲਿਆਂ ਦੇ ਸ਼ੌਕੀਨ ਖੁੱਲ੍ਹੇ ਡੁੱਲ੍ਹੇ ਸੁਭਾਅ ਦੀ ਤਰਜਮਾਨੀ ਕਰਦਾ ਹੈ। ਪੱਕੀ ਕਣਕ ਦੀਆਂ ਬੱਲੀਆਂ ਨੂੰ ਸੋਨਾ ਆਖਦਾ ਕਿਸਾਨ ਮੇਲੇ ਵਿੱਚ ਧਮਾਲਾਂ ਪਾਉਂਦਾ ਆਪਣੇ ਚਿਹਰੇ ਦੀ ਖੁਸ਼ੀ ਨਾਲ ਰੌਣਕਾਂ ਬਿਖੇਰਦਾ ਹੈ। ਥਾਂ ਥਾਂ ਪੈਂਦੇ ਭੰਗੜੇ ਪੰਜਾਬੀਆਂ ਦੇ ਜੋਸ਼ੀਲੇਪਣ ਦੀ ਗਵਾਹੀ ਭਰਦੇ ਹਨ। ਖਾਲਸੇ ਦੀ ਸਾਜਨਾ ਨਾਲ ਗੁਰੂ ਗੋਬਿੰਦ ਸਿੰਘ ਨੇ ਰੁੱਤ ਦੇ ਇਸ ਪੜਾਅ ਨੂੰ ਰੱਤ ਦੀ ਸਿਆਹੀ ਨਾਲ ਸਿੰਝ ਕੇ ਤਵਾਰੀਖ ਦੇ ਕਾਬਿਲ-ਏ-ਤਾਰੀਫ ਪੰਨੇ ਲਿਖੇ

ਵਿਸਾਖੀ ਦੀਆਂ ਲੱਖ ਲੱਖ ਵਧਾਈਆਂ । ਵੱਲੋਂ ਬਲਵਿੰਦਰ ਸਿੰਘ ਧਾਲੀਵਾਲ

Address

Near B. D. P. O Office
Sultanpur Lodhi
144626

Telephone

+91 99141 88618

Website

Alerts

Be the first to know and let us send you an email when Nawan Savera posts news and promotions. Your email address will not be used for any other purpose, and you can unsubscribe at any time.

Contact The Business

Send a message to Nawan Savera:

Videos

Share


Other News & Media Websites in Sultanpur Lodhi

Show All