Press Club Sultanpur Lodhi

  • Home
  • Press Club Sultanpur Lodhi

Press Club Sultanpur Lodhi Wel Come To Spl News
You Can Get Update News On this page thanks

ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਸਿਰਫ਼ ਉਹੀ ਲੋਕ ਘਬਰਾਉਂਦੇ ਹਨ ਜਿੰਨ੍ਹਾਂ ਨੂੰ ਦੁੱਧ ਫਟਣ 'ਤੇ ਪਨੀਰ ਬਣਾਉਣਾ ਨਹੀਂ ਆਉਂਦਾ... ਖ਼ੁਸ਼ ਰਹੋ
10/10/2024

ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਸਿਰਫ਼ ਉਹੀ ਲੋਕ ਘਬਰਾਉਂਦੇ ਹਨ ਜਿੰਨ੍ਹਾਂ ਨੂੰ ਦੁੱਧ ਫਟਣ 'ਤੇ ਪਨੀਰ ਬਣਾਉਣਾ ਨਹੀਂ ਆਉਂਦਾ... ਖ਼ੁਸ਼ ਰਹੋ

ਨਵੀਂ ਪਾਰੀ ਦੀ ਸ਼ੁਰੂਆਤ ਖ਼ਬਰਾਂ ਵਾਸਤੇ ਸੰਪਰਕ 8699608000, 9914188618 #ਸੁਲਤਾਨਪੁਰਲੋਧੀ  #ਕਪੂਰਥਲਾ
28/09/2024

ਨਵੀਂ ਪਾਰੀ ਦੀ ਸ਼ੁਰੂਆਤ

ਖ਼ਬਰਾਂ ਵਾਸਤੇ ਸੰਪਰਕ 8699608000, 9914188618
#ਸੁਲਤਾਨਪੁਰਲੋਧੀ #ਕਪੂਰਥਲਾ

23/09/2024
ਤੀਜੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ 450ਵੇਂ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਾਨ-ਕੋਟਿ ਨਮਨ।
18/09/2024

ਤੀਜੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ 450ਵੇਂ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਾਨ-ਕੋਟਿ ਨਮਨ।

ਅਜਾਦੀ ਦਿਵਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਵਿਖੇ ਹੋਈ ਵੱਡੀ ਵਾਰਦਾਤ ਦਿਨ ਦਿਹਾੜੇ ਵਾਪਰੀ ਇਸ ਘਟਨਾ ਨੇ ਪੁਲਿਸ ਦੇ ਸੁਰੱਖਿਆ ਦੇ ਦਾਅਵਿਆਂ ਦੀ ਪੋਲ...
13/08/2024

ਅਜਾਦੀ ਦਿਵਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਵਿਖੇ ਹੋਈ ਵੱਡੀ ਵਾਰਦਾਤ

ਦਿਨ ਦਿਹਾੜੇ ਵਾਪਰੀ ਇਸ ਘਟਨਾ ਨੇ ਪੁਲਿਸ ਦੇ ਸੁਰੱਖਿਆ ਦੇ ਦਾਅਵਿਆਂ ਦੀ ਪੋਲ ਖੋਲ੍ਹੀ

ਸੁਲਤਾਨਪੁਰ ਲੋਧੀ 'ਚ ESSAR ਪੰਪ 'ਤੇ ਲੁੱਟ, ਲੁਟੇਰੇ ਨੇ ਪੰਪ ਦੇ ਦੋ ਵਿਅਕਤੀਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ*

ਪੈਟਰੋਲ ਪੰਪ ਲੁੱਟ ਕੇ ਲੁਟੇਰੇ ਹੋਏ ਫਰਾਰ

**ਜਖਮੀਆਂ ਦੋ ਕਰਿੰਦਿਆਂ ਨੂੰ ਨਿੱਜੀ ਹਸਪਤਾਲ ਕਰਵਾਇਆ ਭਰਤੀ

ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 13 ਅਗਸਤ 2024

ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਸਬ-ਡਵੀਜ਼ਨ 'ਚ ਅੱਜ ਮੰਗਲਵਾਰ ਸ਼ਾਮ ਕਰੀਬ 5 ਵਜੇ ਕੁਝ ਹਥਿਆਰਬੰਦ ਲੁਟੇਰਿਆਂ ਨੇ ਪਿੰਡ ਸੱਦੂਵਾਲ ਜੱਬੋਵਾਲ ਰੋਡ 'ਤੇ ਸਥਿਤ ਪੈਟਰੋਲ ਪੰਪ 'ਤੇ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦਿਨ ਦਿਹਾੜੇ ਵਾਪਰੀ ਇਸ ਘਟਨਾ ਨੇ ਪੁਲਿਸ ਦੇ ਸੁਰੱਖਿਆ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।

ਕੀ ਕਹਿੰਦੇ ਹਨ ਡੀਐਸਪੀ
ਮੌਕੇ ਉੱਤੇ ਪਹੁੰਚੇ ਡੀ ਐਸ ਪੀ ਬਬਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਨੂੰ ਇਸ ਵਾਰਦਾਤ ਦਾ ਪਤਾ ਲੱਗ ਗਿਆ। ਮੌਕੇ ਉੱਤੇ ਪਹੁੰਚੇ ਹਾ ਸਾਰੀ ਜਾਂਚ ਕਰਕੇ ਜਲਦ ਤੋਂ ਜਲਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਸ਼ਹਿਰ ਵਿੱਚ ਅਮਨ ਸ਼ਾਂਤੀ ਵਾਲਾ ਮਾਹੌਲ ਹੈ।

ਭਾਰਤ ਦੇ ਅਜ਼ਾਦੀ ਸੰਗਰਾਮ ਦੇ ਸੂਰਬੀਰ ਯੋਧੇ, ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਸੁਲਤਾਨਪੁਰ ਲੋਧੀ ਵਿਖੇ ਉਨ੍ਹਾਂ ਦੇ ਸਮਾਰਕ ਤੇ ਪਹੁੰਚਕੇ ...
31/07/2024

ਭਾਰਤ ਦੇ ਅਜ਼ਾਦੀ ਸੰਗਰਾਮ ਦੇ ਸੂਰਬੀਰ ਯੋਧੇ, ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਸੁਲਤਾਨਪੁਰ ਲੋਧੀ ਵਿਖੇ ਉਨ੍ਹਾਂ ਦੇ ਸਮਾਰਕ ਤੇ ਪਹੁੰਚਕੇ ਸ਼ਹੀਦ ਦੇ ਅਦੁੱਤੀ ਬਲਿਦਾਨ ਨੂੰ ਸਾਥੀਆਂ ਸਣੇ ਸਤਿਕਾਰ ਸਹਿਤ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਹਨਾਂ ਸੂਰਬੀਰਾਂ ਦੀਆਂ ਦਿੱਤੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਸਾਰੇ ਅਜ਼ਾਦ ਫ਼ਿਜ਼ਾ 'ਚ ਆਪਣੇ ਲੋਕਤੰਤਰੀ ਹੱਕ ਮਾਣ ਰਹੇ ਹਾਂ।

ਸਰਕਾਰਾਂ ਦੀ ਲਿਫਾਫੇਬਾਜ਼ੀ ਦਾ ਸ਼ਿਕਾਰ ਹੋਇਆ "ਬਾਬੇ ਨਾਨਕ ਦਾ ਪਿੰਡ" ਸੁਲਤਾਨਪੁਰ ਲੋਧੀ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ : ਭਾਰਤ ਦੇ ਮਹਾਨ ਸਪੂਤ ਸ਼ਹੀਦ...
31/07/2024

ਸਰਕਾਰਾਂ ਦੀ ਲਿਫਾਫੇਬਾਜ਼ੀ ਦਾ ਸ਼ਿਕਾਰ ਹੋਇਆ "ਬਾਬੇ ਨਾਨਕ ਦਾ ਪਿੰਡ" ਸੁਲਤਾਨਪੁਰ ਲੋਧੀ

ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ : ਭਾਰਤ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਅੱਜ ਦੇ ਨਵਾਂ ਜ਼ਮਾਨਾ ਅਖਬਾਰ ਵਿੱਚ ਵਿਸ਼ੇਸ਼ ਸਪਲੀਮੈਂਟ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ ਸਪਲੀਮੈਂਟ
31/07/2024

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ ਸਪਲੀਮੈਂਟ

ਧੰਨਵਾਦ ਜਗਬਾਣੀ
11/07/2024

ਧੰਨਵਾਦ ਜਗਬਾਣੀ

*ਪਿੱਪਲ**ਪਿੱਪਲ ਦਿਆ ਪੱਤਿਆ ਵੇ ਕੇਹੀ ਖੜ-ਖੜ ਲਾਈ ਆ**ਪੱਤ ਝੜ ਗਏ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਆ।*ਜੂਨ ਮਹੀਨਾ ਅੱਤ ਦੀ ਗਰਮੀ ਹੋਣ ਕਰਕੇ ਸਕੂਲ...
27/06/2024

*ਪਿੱਪਲ*

*ਪਿੱਪਲ ਦਿਆ ਪੱਤਿਆ ਵੇ ਕੇਹੀ ਖੜ-ਖੜ ਲਾਈ ਆ*

*ਪੱਤ ਝੜ ਗਏ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਆ।*

ਜੂਨ ਮਹੀਨਾ ਅੱਤ ਦੀ ਗਰਮੀ ਹੋਣ ਕਰਕੇ ਸਕੂਲਾਂ ਕਾਲਜਾਂ ਵਿੱਚ ਛੁੱਟੀਆਂ ਚੱਲ ਰਹੀਆਂ ਹਨ ਇਸੇ ਕਰਕੇ ਪਿੰਡ ਦੇ ਨੌਜਵਾਨ ਬੱਚੇ ਅਗਾਂਹਵਧੂ ਸੋਚ ਵਾਲੇ ਜ਼ਿਆਦਾਤਰ ਲੰਘਦੇ ਵੜਦੇ ਗਲੀ ਮਹੁੱਲੇ ਵਿੱਚ ਮਿਲ ਪੈਂਦੇ ਹਨ। ਇੱਕ ਦਿਨ ਗੱਲਾਂ ਚਲ ਪਈਆ ਗਰਮੀ ਤੋਂ ਰਾਹਤ ਦਿਵਾਉਣ ਲਈ ਕਿਉਂ ਨਾ ਪਿੰਡ ਵਿੱਚ ਬੂਟੇ ਲਗਾਏ ਜਾਣ। ਇਸੇ ਦੌਰਾਨ ਅੱਜ ਪੰਜਾਬ ਵਿਚ ਬਹੁਤੀਆਂ ਥਾਵਾਂ ਤੇ ਮੀਂਹ ਪੈ ਗਿਆ ਅਤੇ ਗਰਮੀ ਤੋਂ ਕੁੱਝ ਰਾਹਤ ਮਿਲੀ ਮੈਂ ਸ਼ਹਿਰ ਤੋਂ ਘਰ ਜਾਣ ਸਮੇਂ ਸੋਚਿਆ ਕਿ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਤਾਵਰਣ ਪ੍ਰੇਮੀ ਵੱਲੋਂ ਚਲਾਈ ਜਾਂਦੀ ਨਰਸਰੀ ਤੋਂ ਪਿੱਪਲ ਦੇ ਬੂਟਾਂ ਲੈਕੇ ਜਾਵਾ ਅਤੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਲਗਾਇਆ ਜਾਵੇ। ਇਸੇ ਤਹਿਤ ਅੱਜ ਇਹ ਪਿੱਪਲ ਦਾ ਬੂਟਾ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਲਗਾਇਆ ਗਿਆ।

*ਗੱਲ ਪਿੱਪਲ ਦੀ ਕਰਦੇ*

ਪਿੱਪਲ (ਅੰਗਰੇਜ਼ੀ: ਸੇਕਰਡ ਫਿਗ, ਸੰਸਕ੍ਰਿਤ: ਅਸ਼ਵੱਥ) ਭਾਰਤ, ਨੇਪਾਲ, ਸ਼੍ਰੀ ਲੰਕਾ, ਚੀਨ ਅਤੇ ਇੰਡੋਨੇਸ਼ੀਆ ਵਿੱਚ ਪਾਇਆ ਜਾਣ ਵਾਲਾ ਇੱਕ ਵਿਸ਼ਾਲ-ਆਕਾਰ ਰੁੱਖ ਹੈ ਜਿਸ ਨੂੰ ਭਾਰਤੀ ਸੰਸਕ੍ਰਿਤੀ ਵਿੱਚ ਮਹੱਤਵਪੂਰਣ ਸਥਾਨ ਦਿੱਤਾ ਗਿਆ ਹੈ ਅਤੇ ਪਹਿਲਾਂ ਸਮਿਆਂ ਵਿੱਚ ਅਨੇਕ ਪੁਰਬਾਂ ਉੱਤੇ ਇਸ ਦੀ ਪੂਜਾ ਕੀਤੀ ਜਾਂਦੀ ਸੀ/ਹੈ।
ਪਿੱਪਲ ਦੀ ਛਾਂ ਬੋਹੜ ਨਾਲੋਂ ਘੱਟ ਹੁੰਦੀ ਹੈ, ਫਿਰ ਵੀ ਇਸ ਦੇ ਪੱਤੇ ਜਿਆਦਾ ਸੁੰਦਰ, ਕੋਮਲ ਅਤੇ ਚੰਚਲ ਹੁੰਦੇ ਹਨ। ਬਸੰਤ ਰੁੱਤ ਵਿੱਚ ਇਸ ਉੱਤੇ ਧਾਨੀ ਰੰਗ ਦੀਆਂ ਨਵੀਆਂ ਕਰੂੰਬਲਾਂ ਆਉਣ ਲੱਗਦੀਆਂ ਹਨ। ਬਾਅਦ ਵਿੱਚ, ਉਹ ਹਰੀਆਂ ਅਤੇ ਫਿਰ ਗੂੜ੍ਹੀਆਂ ਹਰੀਆਂ ਹੋ ਜਾਂਦੀਆਂ ਹਨ। ਪਿੱਪਲ ਦੇ ਪੱਤੇ ਜਾਨਵਰਾਂ ਨੂੰ ਚਾਰੇ ਵਜੋਂ ਖਿਲਾਏ ਜਾਂਦੇ ਹਨ, ਖਾਸ਼ ਕਰ ਹਾਥੀਆਂ ਲਈ ਇਨ੍ਹਾਂ ਨੂੰ ਉੱਤਮ ਚਾਰਾ ਮੰਨਿਆ ਜਾਂਦਾ ਹੈ। ਪਿੱਪਲ ਦੀ ਲੱਕੜੀ ਬਾਲਣ ਦੇ ਕੰਮ ਆਉਂਦੀ ਹੈ ਪਰ ਇਹ ਕਿਸੇ ਇਮਾਰਤੀ ਕੰਮ ਜਾਂ ਫਰਨੀਚਰ ਲਈ ਅਨੁਕੂਲ ਨਹੀਂ ਹੁੰਦੀ। ਸਿਹਤ ਲਈ ਪਿੱਪਲ ਨੂੰ ਅਤਿ ਲਾਭਦਾਇਕ ਮੰਨਿਆ ਗਿਆ ਹੈ। ਪੀਲਿਆ, ਰਤੌਂਧੀ, ਮਲੇਰੀਆ, ਖੰਘ ਤੇ ਦਮੇ ਅਤੇ ਸਰਦੀ ਤੇ ਸਿਰ ਦਰਦ ਵਿੱਚ ਪਿੱਪਲ ਦੀ ਟਹਿਣੀ, ਲੱਕੜੀ, ਪੱਤਿਆਂ, ਕਰੂੰਬਲਾਂ ਅਤੇ ਸੀਕਾਂ ਦੇ ਪ੍ਰਯੋਗ ਦਾ ਚਰਚਾ ਮਿਲਦਾ ਹੈ।ਸਭ ਤੋਂ ਪੁਰਾਣਾ ਦਰਖੱਤ ਹੋਣ ਦਾ ਮਾਣ ਹਾਸਲ ਹੈ ਅਤੇ ਦਵਾਈਆਂ ਵਿੱਚ ਵਿਆਪਕ ਪੱਧਰ ਉੱਤੇ ਇਸ ਦੀ ਵਰਤੋਂ ਕੀਤੀ ਜਾਂਦੀ ਸੀ। ਦਿਲ ਦੇ ਆਕਾਰ ਵਾਲੇ ਪਿੱਪਲ ਦੇ ਪੱਤੇ ਜ਼ਖ਼ਮਾਂ ਨੂੰ ਠੀਕ ਕਰਨ ਲਈ ਲੇਪ ਵਜੋਂ ਵਰਤੇ ਜਾਂਦੇ ਹਨ। ਪਿੱਪਲ ਦੇ ਫਲਾਂ ਨੂੰ ਪਪੀਸੀਆਂ ਆਖਦੇ ਹਨ। ਪੱਕਣ ’ਤੇ ਇਨ੍ਹਾਂ ਦਾ ਰੰਗ ਜਾਮਣੀ ਹੋ ਜਾਂਦਾ ਹੈ। ਪਿੱਪਲ ਦੀ ਪੱਤੀ ਨੂੰ ਗੁਰਬਾਣੀ ਵਿਚ ਕੋਮਲ ਮਨੁੱਖੀ ਮਨ ਨਾਲ ਤੁਲਨਾ ਦਿੱਤੀ ਗਈ ਹੈ ਕਿਉਂਕਿ ਮਨ ਚੰਚਲ ਹੈ ਤੇ ਪੱਤਾ ਵੀ ਚੰਚਲ। ਭੋਰਾ ਹਵਾ ਵੀ ਨਾ ਹੋਵੇ ਤਾਂ ਵੀ ਇਹ ਹਿੱਲਦਾ ਹੀ ਰਹਿੰਦਾ ਹੈ। ਪਿੱਪਲ ਦੀ ਦਾੜ੍ਹੀ ਬਹੁਤ ਘੱਟ ਹੁੰਦੀ ਹੈ। ਜੇ ਉਹ ਮਿਲ ਜਾਵੇ ਤਾਂ ਉਸ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹ ਬਹੁਤ ਮਹਿੰਗੀ ਤੋਲਿਆਂ ਦੇ ਭਾਅ ਵਿਕਦੀ ਹੈ। ਸਿਹਤ ਲਈ ਪਿੱਪਲ ਬਹੁਤ ਗੁਣਕਾਰੀ ਹੈ। ਪੀਲੀਆ, ਰਤੌਂਧੀ, ਮਲੇਰੀਆ, ਖੰਘ, ਦਮੇ, ਸਰਦੀ ਅਤੇ ਸਿਰ ਦਰਦ ਦੇ ਇਲਾਜ ਲਈ ਪਿੱਪਲ ਦੀਆਂ ਟਾਹਣੀਆਂ, ਲੱਕੜੀ, ਪੱਤੀਆਂ, ਕਰੂੰਬਲਾਂ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਪਿੱਪਲ ’ਤੇ ਦੇਵੀ-ਦੇਵਤਿਆਂ ਦੇ ਨਿਵਾਸ ਦੀ ਮਿੱਥ ਹੈ, ਪਰ ਅਸਲ ਗੱਲ ਤਾਂ ਇਹ ਹੈ ਕਿ ਪਿੱਪਲ ਦਿਨ ਰਾਤ ਆਕਸੀਜਨ ਛੱਡਦਾ ਹੈ। ਜੇ ਕੋਈ ਬੰਦਾ ਕੁਝ ਗੇੜੇ ਪਿੱਪਲ ਦੇ ਕੱਢ ਲਏ ਤਾਂ ਉਸਨੂੰ ਤਰੋਤਾਜ਼ਾ ਹਵਾ ਮਿਲ ਜਾਂਦੀ ਹੈ। ਹੁਸ਼ਿਆਰਪੁਰ ਵੜਦਿਆਂ ਪਿੱਪਲਾਂਵਾਲੀ ਨਾਂ ਦਾ ਪਿੰਡ ਹੈ। ਕਹਿੰਦੇ ਹਨ ਕਿ ਹੁਣ ਵੀ ਗਿਣਤੀ ਕਰਕੇ ਵੇਖੀਏ ਤਾਂ ਬਾਕੀ ਇਲਾਕਿਆਂ ਨਾਲੋਂ ਉੱਥੇ ਅਜੇ ਵੀ ਪਿੱਪਲਾਂ ਦੀ ਗਿਣਤੀ ਵੱਧ ਹੈ, ਪਰ ਆਉਣ ਵਾਲੇ ਸਮੇਂ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ।

ਭਾਰਤੀ ਸੰਸਕ੍ਰਿਤੀ ਵਿਚ ਪਿੱਪਲ ਦੇ ਦਰੱਖਤ ਨੂੰ ਮਹੱਤਵਪੂਰਨ ਸਥਾਨ ਹਾਸਲ ਹੈ ਤੇ ਇਸ ਦੀ ਅਨੇਕ ਸਮਿਆਂ ’ਤੇ ਪੂਜਾ ਕੀਤੀ ਜਾਂਦੀ ਹੈ। ਪਿੱਪਲ ਦੇ ਬੀਜ ਰਾਈ ਦੇ ਦਾਣਿਆਂ ਤੋਂ ਵੀ ਅੱਧੇ ਆਕਾਰ ਦੇ ਹੁੰਦੇ ਹਨ। ਬਰਸਾਤ ਦੇ ਮੌਸਮ ਵਿਚ ਇਸਨੂੰ ਨਵੀਆਂ ਕਰੂੰਬਲਾਂ ਫੁੱਟਦੀਆਂ ਹਨ। ਪਿੱਪਲ ਦੇ ਪੱਤੇ ਬੋਹੜ ਦੇ ਪੱਤਿਆਂ ਨਾਲੋਂ ਮੁਲਾਇਮ ਹੁੰਦੇ ਹਨ। ਪਿੱਪਲ ਦੇ ਪੱਤੇ ਹਾਥੀਆਂ ਦੀ ਖੁਰਾਕ ਵਜੋਂ ਵੀ ਵਰਤੇ ਜਾਂਦੇ ਹਨ। ਬੱਕਰੀਆਂ ਵੀ ਬਹੁਤ ਖ਼ੁੁਸ਼ ਹੋ ਕੇ ਖਾਂਦੀਆਂ ਹਨ। ਇਸਦੀ ਲੱਕੜ ਨੂੰ ਜਲਾਉਣ ਸਮੇਂ ਇਸ ਵਿਚੋਂ ਕਾਰਬਨ ਡਾਈਆਕਸਾਈਡ ਨਿਕਲਦੀ ਹੈ, ਇਸੇ ਕਰਕੇ ਪਿੱਪਲ ਨੂੰ ਜਲਾਉਣਾ ਪਾਪ ਮੰਨਿਆ ਜਾਂਦਾ ਹੈ। ਇਹ ਗੈਸ ਮਨੁੱਖ ਨੂੰ ਅੰਨ੍ਹਾ ਵੀ ਕਰ ਸਕਦੀ ਹੈ। ਪਿੱਪਲ ਦੇ ਪੱਤੇ, ਟਾਹਣੀਆਂ , ਲੱਕੜੀ, ਕਰੂੰਬਲਾਂ ਆਦਿ ਨੂੰ ਕਈ ਬਿਮਾਰੀਆਂ ਵਿਚ ਪ੍ਰਯੋਗ ਕੀਤਾ ਜਾਂਦਾ ਹੈ। ਭਾਰਤੀ ਪਰੰਪਰਾ ਵਿਚ ਇਸਨੂੰ ਪੁਰਾਣਾ ਦਰੱਖਤ ਹੋਣ ਕਰਕੇ ਬਹੁਤ ਮਾਣ-ਸਨਮਾਨ ਦਿੱਤਾ ਜਾਂਦਾ ਹੈ। ਪਿੱਪਲ ਦੇ ਫ਼ਲਾਂ ਨੂੰ ਪਪੀਸੀਆਂ/ਗੋਲਾਂ ਆਖਿਆ ਜਾਂਦਾ ਹੈ। ਇਨ੍ਹਾਂ ਫ਼ਲਾਂ ਨੂੰ ਪੰਛੀ ਬਹੁਤ ਹੀ ਚਾਅ ਨਾਲ ਖਾਂਦੇ ਹਨ। ਇਨ੍ਹਾਂ ਪੰਛੀਆਂ ਜ਼ਰੀਏ ਹੀ ਨਵੇਂ ਦਰੱਖਤ ਤਿਆਰ ਕਰਨ ਵਿਚ ਮਦਦ ਮਿਲਦੀ ਹੈ।

ਅੱਜ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਪਿੱਪਲ ਲਗਾਉਣ ਸਮੇਂ ਪਿੰਡ ਦੇ ਨੌਜਵਾਨਾਂ ਨਾਲ ਯਾਦਗਾਰੀ ਤਸਵੀਰ
ਬਲਵਿੰਦਰ ਸਿੰਘ ਧਾਲੀਵਾਲ
9914188618
#ਸਰਾਏਖਾਮ

10/06/2024

ਸ਼ਹੀਦਾਂ ਦੇ ਸਰਤਾਜ
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।
🙏🙏ਕੋਟਿ ਕੋਟਿ ਪ੍ਰਣਾਮ🙏🙏

01/06/2024

ਪੰਜਾਬ 'ਚ ਵਸਦੇ ਭੈਣੋਂ-ਭਰਾਵੋ, ਚੰਗੀ ਸਰਕਾਰ ਬਨਾਉਣ ਵਿਚ ਹਿੱਸੇਦਾਰ ਬਣੋ !!

ਅੱਜ 1 ਜੂਨ ਸ਼ਨੀਵਾਰ ਨੂੰ ਵੋਟ ਪਾਉਣ ਜਰੂਰ ਜਾਇਉ !!

ਪੰਜਾਬ 'ਚ ਰਹਿ ਰਹੇ ਸਾਰੇ ਵੀਰਾਂ ਭੈਣਾਂ-ਭਰਾਵਾਂ ਨੂੰ ਅਪੀਲ ਹੈ ਕਿ 1 ਜੂਨ ਸ਼ਨੀਵਾਰ ਨੂੰ ਪਾਰਲੀਮੈਂਟ ਦੀਆਂ ਹੋ ਰਹੀਆਂ ਚੋਣਾਂ ਵਿਚ ਆਪਣੀ ਵੋਟ ਜ਼ਰੂਰ ਪਾਉਣ ਦੀ ਕ੍ਰਿਪਾਲਤਾ ਕਰਨੀ। ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਉਹ ਵੋਟ ਪਾਉਣ ਜ਼ਰੂਰ ਜਾਣ ਤੇ ਸਰਕਾਰ ਬਨਾਉਣ 'ਚ ਆਪਣਾ ਬਣਦਾ ਹਿੱਸਾ ਪਾਉਣ। ਦੇਸ਼ ਵਿਚ ਜਿੰਨੇ ਦੁੱਖ-ਸੁੱਖ ਹਨ ਉਹ ਸਭ ਦੇਸ਼ ਵਾਸੀਆਂ ਦੇ ਸਾਂਝੇ ਹਨ, ਇਹ ਦੇਸ਼ ਸਾਡਾ ਹੈ। ਸਾਡੀ ਜਨਮ ਭੂਮੀ ਅਤੇ ਕਰਮ-ਭੂਮੀ ਹੈ । ਚੰਗੀ ਸਰਕਾਰ ਬਣੀ ਤਾਂ ਦੁੱਖ ਘਟਣਗੇ ਦੇਸ਼ ਤਰੱਕੀ ਕਰੇਗਾ। ਸਭ ਦਾ ਭਵਿੱਖ (ਸਾਡੇ ਬੱਚਿਆਂ ਦਾ ਵੀ) ਚੰਗੇਰਾ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਜੋ ਹਰ ਰੋਜ਼ ਪੰਜਾਬ ਚੋਂ ਜਹਾਜ ਭਰ ਭਰ ਵਿਦੇਸ਼ਾਂ ਨੂੰ ਜਾ ਰਿਹਾ ਹੋ ਸਕਦਾ ਸਾਡੇ ਬੱਚੇ ਅੱਗੇ ਤੋਂ ਪ੍ਰਵਾਸ ਨਾ ਕਰਨ ਇਥੇ ਹੀ ਚੰਗਾ ਭਵਿੱਖ ਮਿਲ ਸਕੇ।
ਇਸ ਮੌਕੇ ਨੂੰ ਵਰਤੋ, ਸਮਾਜ ਦਾ ਅੰਗ ਬਣ ਕੇ ਸਮਾਜੀ-ਸਾਂਝ ਵਿਚ ਵਾਧਾ ਕਰੋ। ਮਿਲੇ ਹੋਏ ਅਧਿਕਾਰ ਦੀ ਆਪਣੀ ਸੂਝ-ਸਿਆਣਪ ਤੇ ਸਿਆਸੀ ਸਮਝਦਾਰੀ ਅਨੁਸਾਰ ਵਰਤੋਂ ਕਰੋ।
ਚੋਣਾਂ ਵਿਚ ਹਿੱਸਾ ਲੈ ਰਹੀਆਂ ਲੋਕਰਾਜੀ ਸਿਆਸੀ ਪਾਰਟੀਆਂ ਵਲੋਂ ਭਵਿੱਖ ਦੇ ਅਗਲੇ ਪੰਜ ਸਾਲਾਂ ਵਾਸਤੇ ਪੇਸ਼ ਕੀਤੇ ਜਾ ਰਹੇ ਏਜੰਡੇ ਬਾਰੇ ਜਾਣੋ ਅਤੇ ਖੁਦ ਫੈਸਲਾ ਕਰੋ ਕਿ ਤੁਸੀਂ ਕਿਸ ਪਾਰਟੀ ਨੂੰ ਵੋਟ ਪਾਉਣੀ ਹੈ, ਕੀ ਤੁਸੀਂ ਉਸ ਪਾਰਟੀ ਦੇ ਚੋਣਾਂ ਵਾਸਤੇ ਦਿੱਤੇ ਪ੍ਰੋਗਰਾਮ ਨਾਲ ਸਹਿਮਤ ਹੋ। ਇਹ ਪਾਰਟੀਆਂ ਹਨ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਬੀਜੇਪੀ, ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸੀਪੀਆਈ , ਅਤੇ ਹੋਰ ਪਾਰਟੀਆਂ ਅਤੇ ਅਜ਼ਾਦ ਉਮੀਦਵਾਰ।
ਬੇਨਤੀ ਹੈ ਕਿ ਜਿਹੜੀ ਪਾਰਟੀ ਸਮਾਜ ਅੰਦਰ ਪਾੜੇ ਪਾਉਣ ਦਾ ਕੰਮ ਕਰੇ ਜਿਵੇਂ (ਫਾਸ਼ੀਵਾਦੀ) ਜ਼ਹਿਰੀ, ਨਫਰਤੀ ਪ੍ਰਚਾਰ ਕਰਦੀ ਹੈ ਉਹ ਭਾਈਚਾਰੇ ਨੂੰ ਤੋੜਦੀ ਹੈ, ਉਹ ਆਪਣੇ ਆਪ ਨੂੰ ਅਲਟਰਨੇਟਿਵ ਵੀ ਦੱਸਦੀ ਹੈ ਉਸ ਨੂੰ ਵੋਟ ਨਾ ਪਾਇਉ। ਨਫਰਤ ਨੂੰ ਨਕਾਰਨ ਵਾਸਤੇ ਆਪਣੇ ਹੋਰ ਭੈਣਾਂ-ਭਰਾਵਾਂ ਨੂੰ ਵੀ ਇਸ ਬਾਰੇ ਸੁਚੇਤ ਕਰੋ, ਯਾਦ ਰੱਖੋ ਅਸੀਂ ਨਫਰਤਾਂ ਦੇ ਖਿਲਾਫ ਮੁਹੱਬਤਾਂ ਦਾ ਸੁਨੇਹਾ ਦੇਣਾ ਹੈ ।
ਇਸ ਵਾਰ ਵੱਡੇ ਉਲਟ ਫੇਰ ਹੋਣ ਦੀਆਂ ਬਹੁਤ ਸੰਭਾਵਨਾਵਾਂ ਹਨ, ਲੋਕਪੱਖੀ ਸਰਕਾਰ ਬਣੇ , ਇਸ ਦੇ ਭਾਗੀਦਾਰ ਬਣੋ। ਕਾਮੇ-ਕਿਰਤੀਆਂ, ਮਜ਼ਦੂਰਾਂ, ਮੁਲਾਜ਼ਮਾ, ਕਿਸਾਨਾਂ ਦੇ ਦੁੱਖ ਦੂਰ ਕਰਨ ਵਾਲੀ ਸਰਕਾਰ ਆਵੇ। ਵਿੱਦਿਆ, ਸਿਹਤ ਅਤੇ ਵਾਤਾਵਰਣ ਅੰਦਰਲੀਆਂ ਘਾਟਾਂ ਦੂਰ ਕਰਨ ਨੂੰ ਸਰਕਾਰ ਪਹਿਲ ਦੇਵੇ। ਪੰਜਾਬ ਪੱਖੀ ਗੱਲ ਕਰੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ। ਪੰਜਾਬ ਦੇ ਪਾਣੀ, ਧਰਤੀ, ਹਵਾ, ਮਿੱਟੀ ਦੀ ਗੱਲ ਹੋਵੇ ਜੋ ਇਹਨਾਂ ਚੀਜ਼ਾਂ ਨੂੰ ਬਚਾਵੇ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਹੋਵੇ।
ਛੋਟੇ ਵਪਾਰ ਅਤੇ ਛੋਟੀਆਾਂ ਸਨਅਤਾਂ ਜਿੱਥੇ ਲੱਖਾਂ ਲੋਕ ਕੰਮ ਕਰਦੇ ਹਨ, ਇਸ ਖੇਤਰ ਨੂੰ ਉਤਸ਼ਾਹਿਤ ਕੀਤਾ ਜਾਵੇ, ਜਿਸ ਨਾਲ ਹੋਰ ਲੱਖਾਂ ਕੰਮ ਦੀਆਂ ਥਾਵਾਂ (Jobs) ਪੈਦਾ ਹੋਣਗੀਆਂ, ਕੰਮ ਕਰਨ ਵਾਲਿਆਂ ਨੂੰ ਯੋਗ ਤਨਖਾਹ/ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਸਰਕਾਰ ਵਲੋਂ ਮਿਲਦੀ ਮੱਦਦ ਵਲ ਨਾ ਦੇਖਣਾ ਪਵੇ। ਮੁਫ਼ਤ ਬਿਜਲੀ, ਰਾਸ਼ਨ ਬੰਦ ਹੋਵੇ ਤਾਂ ਜੋ ਦੇਸ਼ ਤੇ ਹੋਰ ਬੋਝ ਨਾ ਬਣੇਂ।
ਪੈਨਸ਼ਨ ਲੈਣ ਵਾਲਿਆਂ ਨੂੰ ਇੱਜ਼ਤਦਾਰ ਜ਼ਿੰਦਗੀ ਜੀਊਣਯੋਗ ਪੈਨਸ਼ਨ ਮਿਲੇ। ਮਹਿੰਗਾਈ ਦਰ ਅਤੇ ਸਿੱਕੇ ਦੇ ਪਸਾਰ ਦਾ ਖਿਆਲ ਕਰਦਿਆਂ ਸਮੇਂ ਸਮੇਂ ਪੈਨਸ਼ਨ ਵਿਚ ਵਾਧਾ ਹੋਵੇ। ਹਥਿਆਰਾਂ, ਜੰਗੀ ਸਮਾਨ ਤੇ ਜ਼ਿੰਦਗੀਆਂ ਬਰਬਾਦ ਕਰਨ 'ਤੇ ਵੱਧੋ ਵੱਧ ਮੁਨਾਫੇ ਦੀ ਹੋੜ ਦੇ ਲੋਭ ਵਿਚ ਖਰਚ ਕੀਤੇ ਜਾ ਰਹੇ ( ਦਰਅਸਲ ਬਰਬਾਦ ਕੀਤੇ ਜਾ ਰਹੇ) ਅਰਬਾਂ ਰੁਪਏ ਮੌਤ ਵੰਡਣ ਵਾਸਤੇ ਨਹੀਂ, ਇਸ ਦੀ ਥਾਂ ਲੋਕ ਭਲਾਈ ਸਕੀਮਾਂ ਲਈ ਵਰਤੇ ਜਾਣ। ਲੋਕਾਂ ਦੀਆਂ ਜੀਊਣਯੋਗ ਹਾਲਤਾਂ ਪਹਿਲਾਂ ਤੋਂ ਬਿਹਤਰ ਹੋਣ ਹੁਣ ਤੁਹਾਡੇ ਹੱਥ ਹੈ, ਇਹ ਵੀ ਤੁਹਾਡੀ ਵੋਟ 'ਤੇ ਹੀ ਨਿਰਭਰ ਕਰਦਾ ਹੈ ਕਿ ਸਰਕਾਰ ਚੰਗੀ ਬਣਦੀ ਹੈ ਜਾਂ ਨਹੀਂ।

*ਤੁਹਾਡਾ ਆਪਣਾ*
ਬਲਵਿੰਦਰ ਸਿੰਘ ਧਾਲੀਵਾਲ
+91 89996 08000, 99141 88618

Address


Opening Hours

Monday 09:00 - 17:00
Tuesday 09:00 - 17:00
Wednesday 09:00 - 17:00
Thursday 09:00 - 17:00
Friday 09:00 - 17:00
Saturday 09:00 - 17:00
Sunday 09:00 - 17:00

Telephone

+911828223602

Website

Alerts

Be the first to know and let us send you an email when Press Club Sultanpur Lodhi posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Opening Hours
  • Alerts
  • Videos
  • Claim ownership or report listing
  • Want your business to be the top-listed Media Company?

Share