Avtar Singh Sandhu

Avtar Singh Sandhu This page is about different colours of life. Videos and vloging about Nature and Places.

ਜੇ ਆਈ ਪੱਤਝੜ ਤਾਂ ਫੇਰ ਕੀ ਹੈਤੂੰ ਅਗਲੀ ਰੁੱਤ 'ਚ ਯਕੀਨ ਰੱਖੀਂਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ           ...
11/05/2024

ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ
ਅਲਵਿਦਾ ਸੁਰਜੀਤ ਪਾਤਰ

ਗੁਰਪ੍ਰੀਤ ਸਿੰਘ ਨਾਲ ਖੜ੍ਹਨ ਲਈ ਸਤਿਕਾਰਸਪੇਨ ‘ਚ ਜਦੋਂ 15 ਸਾਲਾਂ ਦੇ ਗੁਰਪ੍ਰੀਤ ਸਿੰਘ ਨੂੰ ਕਿਹਾ ਗਿਆ ਕਿ ਉਹ ਆਪਣਾ ਸਿਰ ਦਾ ਹੈਟ, ਹਟਾ ਕੇ ਹੀ ਫੁ...
02/02/2023

ਗੁਰਪ੍ਰੀਤ ਸਿੰਘ ਨਾਲ ਖੜ੍ਹਨ ਲਈ ਸਤਿਕਾਰ

ਸਪੇਨ ‘ਚ ਜਦੋਂ 15 ਸਾਲਾਂ ਦੇ ਗੁਰਪ੍ਰੀਤ ਸਿੰਘ ਨੂੰ ਕਿਹਾ ਗਿਆ ਕਿ ਉਹ ਆਪਣਾ ਸਿਰ ਦਾ ਹੈਟ, ਹਟਾ ਕੇ ਹੀ ਫੁੱਟਬਾਲ ਮੈਚ ਖੇਡ ਸਕਦਾ ਤਾਂ ਸਾਰੀ ਟੀਮ ਅਤੇ ਕੋਚ ਸਾਬ੍ਹ ਨੇ ਮੈਚ ਰੈਫ਼ਰੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਹ ਹੈਟ ਨਹੀਂ ਸਗੋਂ ਕੱਪੜੇ ਦਾ ਪਟਕਾ ਹੈ ਅਤੇ ਖਿਡਾਰੀ ਦੀ ਸਿੱਖ ਪਛਾਣ ਦਾ ਹਿੱਸਾ ਹੈ ਪਰੰਤੂ ਮੈਚ ਰੈਫ਼ਰੀ ਨਾ ਮੰਨਿਆ ਤਾਂ ਆਪਣੇ ਸਾਥੀ ਲਈ ਸਾਰੀ ਟੀਮ ਮੈਚ ਛੱਡ ਖੇਡ ਮੈਦਾਨ ‘ਚੋਂ ਬਾਹਰ ਆ ਗਈ। ਗੁਰਪ੍ਰੀਤ ਸਿੰਘ ਸਪੇਨ ਵਿੱਚ Arrita C ਲਈ ਖੇਡਦਾ ਹੈ ਅਤੇ ਇਹ ਮੈਚ ਸਥਾਨਕ ਟੀਮ Padura de Arrigorriga ਨਾਲ ਸੀ।

RESPECT to Whole TEAM and COACH

27/01/2023

ਬਹੁੱਤ ਕੁੱਝ ਦੇਖਿਆ ਗੋਦਾਵਰੀ ਨਦੀ ਨੇ | ਕਿਸ ਕੰਮ ਲਈ ਬਣਾਏ ਹਨ ਇਹ ਥੜੇ | ਕੀ ਹੈ ਕਬੀਟ ਫਲ | ਗੁਃ ਬੰਦਾ ਘਾਟ |Part-4

25/01/2023

ਗੰਨੇ ਦਾ ਰਸ ਕੱਢਣ ਵਾਲਾ ਲਕੱੜ ਦਾ ਵੇਲਣਾ | ਸ਼੍ਰੀ ਹਜ਼ੂਰ ਸਾਹਿਬ ਦਾ ਬਜ਼ਾਰ | ਗੁ : ਲੰਗਰ ਸਾਹਿਬ | Part-3 ||

ਇਹ ਇੱਕ ਬਰਾਤ ਦੀ ਫੋਟੋ ਹੈ ਦਸੋ ਇਸ ਵਿੱਚ ਕੀ ਖ਼ਾਸੀਅਤ ਹੈ
21/01/2023

ਇਹ ਇੱਕ ਬਰਾਤ ਦੀ ਫੋਟੋ ਹੈ ਦਸੋ ਇਸ ਵਿੱਚ ਕੀ ਖ਼ਾਸੀਅਤ ਹੈ

20/01/2023

ਪੈਂਟ ਉੱਤਰਦੀ ਉਤਰ ਜਾਵੇ, ਪਰ ਪਤੰਗ ਦੀ ਡੋਰ ਨਹੀਂ ਛੱਡਦਾ ਪਤੰਦਰ

20/01/2023

ਇਸ ਜਗ੍ਹਾ ਹੈ ਮਾਤਾ ਭਾਗੋ ਜੀ ਦੀ 50 ਕਿੱਲੋ ਵਜਨੀ ਬੰਦੂਕ ਅਤੇ ਸਵਾ ਤਿੰਨ ਸੋ ਸਾਲ ਪੁਰਾਤਨ ਗੁਰੂ ਗ੍ਰੰਥ ਸਾਹਿਬ ||

ਦੁਨੀਆਂ ਦੀ ਖੂਬਸੂਰਤ ਚੋਟੀ ਅੰਮਾ ਡਬਲਮ (ਨੇਪਾਲ) ਅੰਮਾ ਦਾ ਮਤਲਬ ਮਾਂ ਤੇ ਡਬਲਮ ਮਤਲਬ ਗਲ਼ੇ ਦਾ ਹਾਰ ਪੂਰਾ ਮਤਲਬ ਬਣ ਗਿਆ ਮਾਂ ਦੇ ਗਲ਼ੇ ਦਾ ਹਾਰ। ...
20/01/2023

ਦੁਨੀਆਂ ਦੀ ਖੂਬਸੂਰਤ ਚੋਟੀ ਅੰਮਾ ਡਬਲਮ (ਨੇਪਾਲ) ਅੰਮਾ ਦਾ ਮਤਲਬ ਮਾਂ ਤੇ ਡਬਲਮ ਮਤਲਬ ਗਲ਼ੇ ਦਾ ਹਾਰ ਪੂਰਾ ਮਤਲਬ ਬਣ ਗਿਆ ਮਾਂ ਦੇ ਗਲ਼ੇ ਦਾ ਹਾਰ। ਐਵਰੈਸਟ ਰੇਂਜ ਨੂੰ ਸੋਲੂਖੁੰਬੂ ਖੇਤਰ ਵਿੱਚ ਮਾਂ ਦੇ ਬਰਾਬਰ ਸਮਝਿਆ ਜਾਂਦਾ ਐ ਅਤੇ ਅੰਮਾ ਡਬਲਮ ਨੂੰ ਉਸ ਮਾਂ ਦੇ ਗਲ਼ੇ ਦਾ ਹਾਰ। ਮਤਲਬ ਕਿ ਜਿਵੇਂ ਹਾਰ ਸ਼ਿੰਗਾਰ ਵਿੱਚ ਹਾਰ ਸਭ ਤੋਂ ਵੱਧ ਸੁੰਦਰਤਾ ਵਧਾਉਂਦਾ ਐ ਓਵੇਂ ਈ ਐਵਰੈਸਟ ਰੇਂਜ ਦੀਆਂ ਅਨੇਕਾਂ ਖੂਬਸੂਰਤ ਚੋਟੀਆਂ ਚੋਂ ਅੰਮਾ ਡਬਲਮ ਸਭ ਤੋਂ ਵੱਧ ਖੂਬਸੂਰਤ ਐ।

A pic of a train ticket issued after independence on 17-09-1947, for 9 persons, for a travel from Rawalpindi to Amritsar...
20/01/2023

A pic of a train ticket issued after independence on 17-09-1947, for 9 persons, for a travel from Rawalpindi to Amritsar, costing 36 rupee & 9 aanas. Probably a family migrated to india.

19/01/2023

ਦੋਸਤੋਂ ਕਈ ਵਾਰ ਅਸੀਂ ਜਦੋਂ ਕਿਸੇ ਧਾਰਮਿਕ ਜਗ੍ਹਾ ਦਰਸ਼ਨਾਂ ਲਈ ਜਾਂਦੇ ਹਾਂ ਤਾਂ ਅਸੀਂ ਕੇਵਲ ਉਸੇ ਧਾਰਮਿਕ ਸਥਾਨ ਤੱਕ ਹੀ ਸੀਮਿਤ ਰਹਿ ਜਾਨੇ ਹਾਂ, ਪਰ ਚਾਹੀਦਾ ਹੈ ਕੇ ਧਾਰਮਿਕ ਸਥਾਨ ਦੇ ਨਾਲ ਨਾਲ ਉਸ ਜਗ੍ਹਾ ਦਾ ਕਲਚਰ , ਉੱਥੋਂ ਦੇ ਖਾਣਪਾਨ ਆਦਿ ਬਾਰੇ ਵੀ ਜਾਣਿਆ ਜਾਵੇ |

ਸਮੇਂ ਦੇ ਚੱਕਰ ਨੂੰ ਬਿਆਨ ਕਰਦੀ ਖੂਬਸੂਰਤ ਤਸਵੀਰ ❤️ਉਹੀ ਜਗਾਹ, ਉਹੀ ਟਰੈਕਟਰ,ਉਹੀ ਪਰਿਵਾਰ.. ਬੱਸ ਸਮਾਂ ਬਦਲ ਗਿਆ
19/01/2023

ਸਮੇਂ ਦੇ ਚੱਕਰ ਨੂੰ ਬਿਆਨ ਕਰਦੀ ਖੂਬਸੂਰਤ ਤਸਵੀਰ ❤️
ਉਹੀ ਜਗਾਹ, ਉਹੀ ਟਰੈਕਟਰ,ਉਹੀ ਪਰਿਵਾਰ.. ਬੱਸ ਸਮਾਂ ਬਦਲ ਗਿਆ

🚩🚩ਅੱਜ ਕੱਲ ਦਾ ਹਾਲ :🚩🚩 ਇੱਕ ਪਰੌਂਠਾ ਆਰਡਰ ਕਰਦੇ ਹੋਏ:-ਕਾਲਰ :ਹੈਲੋ "ਪੰਜਾਬੀ ਪਰੌਂਠਾ ਜੰਕਸ਼ਨ" ਤੋਂ ਬੋਲ ਰਹੇ ਹੋ ?ਗੂਗਲ : ਨਹੀਂ ਜਨਾਬ, ਇਹ ਗੂਗ...
18/01/2023

🚩🚩ਅੱਜ ਕੱਲ ਦਾ ਹਾਲ :🚩🚩
ਇੱਕ ਪਰੌਂਠਾ ਆਰਡਰ ਕਰਦੇ ਹੋਏ:-
ਕਾਲਰ :ਹੈਲੋ "ਪੰਜਾਬੀ ਪਰੌਂਠਾ ਜੰਕਸ਼ਨ" ਤੋਂ ਬੋਲ ਰਹੇ ਹੋ ?
ਗੂਗਲ : ਨਹੀਂ ਜਨਾਬ, ਇਹ ਗੂਗਲ ਪਰੌਂਠਾ ਦਾ ਨੰਬਰ ਹੈ।
ਕਾਲਰ: ਮਾਫ਼ ਕਰਿਓ,ਸਾਲਾ ਗਲਤ ਨੰਬਰ ਲੱਗ ਗਿਆ।
ਗੂਗਲ :ਨਹੀਂ ਸਰ,ਗੂਗਲ ਨੇ ਪਿਛਲੇ ਮਹੀਨੇ ਪੰਜਾਬੀ ਪਰੌਂਠਾ ਜੰਕਸ਼ਨ ਖਰੀਦ ਲਿਆ ਹੈ।
ਕਾਲਰ:ਠੀਕ ,ਮੈਂ ਇੱਕ ਪਰੌਂਠਾ ਆਰਡਰ ਕਰਨਾ ਚਾਹੁੰਦਾ ਹਾਂ।
ਗੂਗਲ :ਆਪਣਾ ਫੇਵਰੇਟ ਆਰਡਰ ਕਰੋਗੇ ?
ਕਾਲਰ:ਤੁਹਾਨੂੰ ਮੇਰਾ ਫੇਵਰੇਟ ਪਤਾ ਹੈ ?
ਗੂਗਲ:ਸਰ ਸਾਡੇ ਰਿਕਾਰਡ ਮੁਤਾਬਿਕ ਪਿਛਲੀ ਬਾਰਾਂ ਵਾਰ ਤੁਸੀਂ ਵੱਧ ਮਿਰਚ ਵਾਲਾ,ਦੇਸੀ ਘਿਓ ਚ ਬਣਾਇਆ ਤੇ ਧਨੀਏ ਤੇ ਮੇਥੀ ਸਮੇਤ ਮੱਖਣ ਦੀਆਂ ਦੋ ਟਿੱਕੀਆਂ ਨਾਲ ਦੋ ਪਰੌਂਠੇ ਆਰਡਰ ਕੀਤੇ ਸੀ।
ਕਾਲਰ : ਠੀਕ ਏ ਇਹੋ ਚਾਹੀਦਾ ਹੈ।
ਗੂਗਲ :ਪਰ ਤੁਹਾਨੂੰ ਕਹਾਂਗੀ ਕਿ ਤੁਸੀਂ ਪਿਆਜ਼ ਪਰੌਂਠਾ ਖਾਓ ਉਹ ਵੀ ਬਿਨਾਂ ਘਿਉ ਤੇ ਬਿਨਾਂ ਮੱਖਣ ਤੋਂ।
ਕਾਲਰ:ਮੈਨੂੰ ਮੱਖਣ ਤੋਂ ਬਿਨਾਂ ਰੁੱਖੀਆਂ ਰੋਟੀਆਂ ਖਾਣ ਦਾ ਸ਼ੌਂਕ ਨਹੀਂ।
ਗੂਗਲ : ਪਰ ਤੁਹਾਡਾ ਕੋਲੋਸਟ੍ਰੋਲ ਵਧਿਆ ਹੋਇਆ ,ਮੱਖਣ ਘਿਉ ਤੇ ਆਲੂ ਤੁਹਾਡੀ ਸਿਹਤ ਲਈ ਠੀਕ ਨਹੀ।
ਕਾਲਰ: ਤੁਹਾਨੂੰ ਕਿਵੇਂ ਪਤਾ ?
ਗੂਗਲ:ਸਾਡੇ ਕੋਲ ਤੁਹਾਡਾ ਫੋਨ ਨੰਬਰ ਹੈ,ਤੁਹਾਡੇ ਹਸਪਤਾਲ ਦੀ ਰਿਪੋਰਟਾਂ ਉਸ ਨੰਬਰ ਰਾਹੀਂ ਸਾਡੇ ਕੋਲ ਹਨ। ਪਿਛਲੇ 7 ਸਾਲ ਦਾ ਬਲੱਡ ਟੈਸਟ ਰਿਪੋਰਟ ਹੈ।
ਕਾਲਰ: ਠੀਕ ਆ,ਪਰ ਮੈਂ ਰੈਗੂਲਰ ਦਵਾਈ ਖਾ ਰਿਹਾ ਹਾਂ।
ਗੂਗਲ:ਪਰ ਸਾਡੇ ਰਿਕਾਰਡ ਅਨੁਸਾਰ ਤੁਸੀਂ ਪਿਛਲੇ ਛੇ ਮਹੀਨੇ ਚ ਸਿਰਫ ਹਫਤੇ ਕੁ ਦੀ ਅੰਮ੍ਰਿਤ ਫਾਰਮੇਸੀ ਤੋਂ ਦਵਾਈ ਖਰੀਦੀ ਹੈ।
ਕਾਲਰ:ਮੈਂ ਕਿਸੇ ਹੋਰ ਜਗ੍ਹਾ ਤੋਂ ਖਰੀਦ ਲਈ ਸੀ।
ਗੂਗਲ: ਪਰ ਇਹ ਤੁਹਾਡੇ ਡੈਬਿਟ ਜਾਂ ਕਰੈਡਿਟ ਕਾਰਡ ਚ ਨਹੀਂ ਦਿਸ ਰਹੀ।
ਕਾਲਰ: ਮੈਂ ਕੈਸ਼ ਤੇ ਖਰੀਦੀ ਸੀ।
ਗੂਗਲ: ਪਰ ਤੁਸੀਂ ਐਨਾ ਕੁ ਕੈਸ਼ ਏਟੀਐੱਮ ਚੋ ਕਢਵਾਇਆ ਨਹੀਂ। ਤੇ ਤੁਹਾਡੀ ਕੋਈ ਵੀ ਲੋਕੇਸ਼ਨ ਦੱਸ ਨਹੀਂ ਰਹੀ ਕਿ ਤੁਸੀਂ ਕਦੇ ਕਿਸੇ ਹੋਰ ਮੈਡੀਕਲ ਸਟੋਰ ਤੇ ਗਏ ਵੀ ਸੀ।
ਕਾਲਰ:ਮੇਰੇ ਕੋਲ ਕੈਸ਼ ਪੈਸੇ ਦੇ ਹੋਰ ਵੀ ਸੋਰਸ ਹਨ, ਤੇ ਫੋਨ ਮੈਂ ਘਰ ਰੱਖ ਗਿਆ ਸੀ।
ਗੂਗਲ:ਪਰ ਤੁਹਾਡੀ ਇਨਕਮ ਟੈਕਸ ਦੀ ਰਿਟਰਨ ਵਿੱਚ ਇਸਦੀ ਕੋਈ ਜਾਣਕਾਰੀ ਨਹੀਂ, ਇਹ ਤਾਂ ਕਾਨੂੰਨੀ ਤੌਰ ਤੇ ਅਪਰਾਧ ਹੈ।
ਕਾਲਰ: ਕੀ ਬਕਵਾਸ ਹੈ।
ਗੂਗਲ: ਮਾਫ ਕਰਨਾ ਜਨਾਬ,ਤੁਹਾਡੀ ਮਦਦ ਲਈ ਤੁਹਾਡੀ ਜਾਣਕਾਰੀ ਲਈ ਵਰਤ ਰਹੇਂ ਹਾਂ।
ਕਾਲਰ:ਬਹੁਤ ਹੋ ਗਿਆ,ਤੰਗ ਆ ਗਿਆ ਗੂਗਲ,ਫੇਸਬੁੱਕ,ਵਟਸਐਪ,ਟਵਿਟਰ ਤੋਂ,ਮੈਂ ਤਾਂ ਐਸੇ ਦੇਸ਼ ਚਲੇ ਜਾਣਾ ਜਿੱਥੇ ਨਾ ਇੰਟਰਨੈੱਟ ਹੋਵੇ ਨਾ ਮੋਬਾਇਲ। ਸਾਲਾ ਕੋਈ ਮੇਰੀ ਜਾਸੂਸੀ ਨਾ ਕਰ ਸਕੇ।
ਗੂਗਲ: ਮੈਂ ਤੁਹਾਡਾ ਦੁੱਖ ਸਮਝ ਸਕਦੀ ਹਾਂ ਜਨਾਬ, ਪਰ ਉਸਤੋਂ ਪਹਿਲਾਂ ਤੁਹਾਨੂੰ ਆਪਣਾ ਪਾਸਪੋਰਟ ਰਿਨਿਊ ਕਰਵਾਉਣਾ ਪਵੇਗਾ ਜਿਸਦੀ ਮਿਆਦ ਛੇ ਮਹੀਨੇ ਪਹਿਲਾਂ ਪੁੱਗ ਗਈ ਹੈ।
😂😂

ਚੰਗੀ ਸੋਚ ਚੰਗੀ ਜਿੰਦਗੀ ਤੋਂ ਧੰਨਵਾਦ ਸਹਿਤ। ।

ਆਪ ਜੀ ਨੂੰ ਅਤੇ ਸਮੂਹ ਪਰਿਵਾਰ ਨੂੰ ਲੋਹੜੀ ਅਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ...ਰਿਸ਼ਤਿਆਂ ਦਾ ਨਿਘ ਬਣਿਆ ਰਹੇ...ਖੁਸ਼ੀਆਂ ਖੇੜੇ ਵੰਡਦੇ ਰਹ...
13/01/2023

ਆਪ ਜੀ ਨੂੰ ਅਤੇ ਸਮੂਹ ਪਰਿਵਾਰ ਨੂੰ ਲੋਹੜੀ ਅਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ...ਰਿਸ਼ਤਿਆਂ ਦਾ ਨਿਘ ਬਣਿਆ ਰਹੇ...ਖੁਸ਼ੀਆਂ ਖੇੜੇ ਵੰਡਦੇ ਰਹੋ ਅਤੇ ਤੰਦਰੁਸਤ ਜੀਵਨ ਦਾ ਅਨੰਦ ਮਾਣਦੇ ਰਹੋ।
ਅਵਤਾਰ ਸਿੰਘ ਸੰਧੂ

08/01/2023

Patna Sahib Railway Station Bihar today - ਪਟਨਾ ਸਾਹਿਬ ਰੇਲਵੇ ਸਟੇਸ਼ਨ ਬਿਹਾਰ ਗੁਰਪਰਬ ਗੁਰੂ ਗੋਬਿੰਦ ਸਿੰਘ ਜੀ Guru Gobind Singh ji Gurpurab - 🙏

08/01/2023
ਹਵਾਈ ਅੱਡੇ ਦੀ ਤਸਵੀਰ...ਬੋਰੇ ’ਚ ਸਾਮਾਨ ਬੰਨ੍ਹ ਕੇ ਪੰਜਾਬ ਤੋਂ ਉਡਾਰੀ ਮਾਰਨ ਪਿੱਛੇ ਬਹੁਤ ਕੁਝ ਸਮਝਣ ਵਾਲਾ ਹੈ...ਇਹ ਫੋਟੋ ਨੂੰ ਕਾਫੀ ਦਿਨਾਂ ਤੋ...
08/01/2023

ਹਵਾਈ ਅੱਡੇ ਦੀ ਤਸਵੀਰ...ਬੋਰੇ ’ਚ ਸਾਮਾਨ ਬੰਨ੍ਹ ਕੇ ਪੰਜਾਬ ਤੋਂ ਉਡਾਰੀ ਮਾਰਨ ਪਿੱਛੇ ਬਹੁਤ ਕੁਝ ਸਮਝਣ ਵਾਲਾ ਹੈ...

ਇਹ ਫੋਟੋ ਨੂੰ ਕਾਫੀ ਦਿਨਾਂ ਤੋਂ ਮੀਡਿਆ ਨੇ ਤਰੋੜ ਮਰੋਡ਼ ਕੇ ਪੇਸ਼ ਕੀਤਾ ਜਾ ਰਹਾ ਆ ਮੈਨੂੰ ਇਹ ਗਲ ਦੱਸੋ ਭਲਾ ਜਿਹੜਾ ਬੰਦਾ 15- 20 ਲੱਖ ਲਾ ਸਕਦਾ ਕੀ ਉਹ 1000-2000 ਦੀ ਅਟੈਚੀ ਨੀ ਲੈ ਸਕਦਾ ਸੀ
ਇਸ ਵੀਰ ਦਾ ਨਾਮ ਜੈਪਾਲ ਸਿੰਘ ਸੰਧੂ ਆ ਪਿੰਡ ਦਾ ਨਾਮ ਜੰਗ ਆ
ਇਸ ਵੀਰ ਕੋਲ ਵਧੀਆ ਪਿੰਡ ਗੁਜਾਰੇ ਜੋਗੀ ਸੋਹਣੀ ਜਮੀਨ ਆ ਇਹ ਵੀਰ ਭਾਰਤ ਦੀ ਆਰਮੀ ਦੀ ਸਿੱਖ ਰੈਜੀਮਿੰਟ ਦਾ ਫੌਜੀ ਆ ਇਹਨਾਂ ਦਾ ਪਿੰਡ ਵੀ ਘਰ ਬਾਰ ਆ ਤੇ ਪੱਕੀ ਰਿਹੈਸ਼ ਸ਼੍ਰੀ ਮੁਕਤਸਰ ਸਾਹਿਬ ਆ
ਫੁਕਰਪਾਂਥੀ ਤੋਂ ਉਪਰ ਉਠਕੇ ਇਹ ਵੀਰ ਨੇ ਖਾਦ ਵਾਲੇ ਗੱਟੇ ਵਿੱਚ ਸਮਾਨ ਪਾਇਆ ਜਿਸਦਾ ਵੇਟ ਵੀ ਘੱਟ ਹੁੰਦਾ ਤੇ ਸਮਾਨ ਵੀ ਵੱਧ ਪੈ ਗਿਆ ਅਟੈਚੀ ਦਾ ਤਾਂ ਭਾਰ ਈ 3,4 ਕਿੱਲ ਬਣ ਜਾਂਦਾ ਓਹਨਾ ਸਮਾਨ ਘੱਟ ਪੈਂਦਾ ਆ ਨਾਲ਼ੇ ਪੈਸੇ ਬਚ ਗਏ

ਇਹ ਓਹ ਇਨਸਾਨ ਆ ਜਿਹਨਾਂ ਨੇ ਮਾੜੇ ਦਿਨ ਚਪੇੜਾਂ ਮਾਰ ਮਾਰ ਘਰੋਂ ਕੱਢੇ ਆ ਤੇ ਲੋਕ ਐਵੇਂ ਹੋਰ ਈ ਗੱਲਾਂ ਮਾਰੀ ਜਾਂਦੇ ਆ

ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਯੇ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੌਂ ਮੇਂ ਯਹਾਂ ਸੇ ਬਨ ਕੇ...
27/12/2022

ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ
ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਯੇ

ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੌਂ ਮੇਂ
ਯਹਾਂ ਸੇ ਬਨ ਕੇ ਸਤਾਰੇ ਗਏ ਸੱਮਾਂ ਕੇ ਲੀਯੇ🙏
ਅੱਲ੍ਹਾ ਯਾਰ ਖਾਂ ਜੋਗੀ

25/12/2022

ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਅਤੇ ਸਮੂਹ ਗੁਰਸਿੱਖਾਂ ਨੇ ਚਮਕੌਰ ਦੀ ਜੰਗ ਵਿੱਚ ਪਾਤਸ਼ਾਹ ਦੀ ਅਗਵਾਈ ਹੇਠ ਜ਼ਾਲਮਾਂ ਦਾ ਟਾਕਰਾ ਕੀਤਾ ਅਤੇ ਸ਼ਹਾਦਤ ਦਾ ਜਾਮ ਪੀਤਾ ਸੀ।
ਗੁਰੂ ਸਾਹਿਬ ਦੇ ਚਮਕੌਰ ਦੇ ਜੰਗ ਦੇ ਮੈਦਾਨ ਚੋਂ ਗੁਜ਼ਰਨ ਸਮੇਂ ਦਾ ਕਮਾਲ ਦਾ ਵਰਣਨ ਕੀਤਾ ਹੈ।
ਵੀਡੀਉ ਨੂੰ ਸ਼ੇਅਰ ਜਰੂਰ ਕਰਨਾ ਜੀ।

ਮਾਂ ਨੂੰ ਪੁੱਛਦੇ ਦਾਦੀ ਜੀ ਘਰ ਹੁਣ ਕਿਤਨੀ ਕੂ ਦੂਰ
25/12/2022

ਮਾਂ ਨੂੰ ਪੁੱਛਦੇ ਦਾਦੀ ਜੀ ਘਰ ਹੁਣ ਕਿਤਨੀ ਕੂ ਦੂਰ

Address

Sultanpur Lodhi

Alerts

Be the first to know and let us send you an email when Avtar Singh Sandhu posts news and promotions. Your email address will not be used for any other purpose, and you can unsubscribe at any time.

Contact The Business

Send a message to Avtar Singh Sandhu:

Videos

Share

Category


Other Video Creators in Sultanpur Lodhi

Show All