02/09/2024
Sade khet ਸਾਡੇ ਖੇਤ ਪੈਜ ਤੇ ਜੱਸ ਧਾਲੀਵਾਲ ਵਲੋਂ ਆਪ ਸਭ ਦਾ ਸਵਾਗਤ ਹੈ, ਬਹੁਤ ਵੀਰਾਂ ਦੇ ਫੋਨ ਅਤੇ ਮੈਸੇਜ ਆਏ ਕਿ ਝੋਨੇ ਦੀ ਬੀਮਾਰੀ ਬੀਐਲਬੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ
🙏 ਮੇਰੀ ਬੇਨਤੀ ਹੈ ਕੈਮੀਕਲ ਬ੍ਰਾਂਡਾਂ ਦੇ ਭਗਤ ਅਤੇ ਬੈਕਟੀਰੀਆ ਦੀ ਹੋਂਦ ਨੂੰ ਨਾਂ ਮੰਨਣ ਵਾਲੇ ਇਸ ਲੇਖ ਤੋਂ ਦੂਰ ਰਹਿਣ
🔎🔎ਸਾਥੀਉ ਅੱਜ ਗੱਲ ਕਰਦੇਂ ਹਾਂ ਇਸ ਮੌਸਮ ਚ ਆਉਣ ਵਾਲੀ ਮੁੱਖ ਬੀਮਾਰੀ ਬੀ ਐਲ ਬੀ ਬਾਰੇ ਜਿਸਨੂੰ ਲੰਬ, ਝੁਲਸ ਰੋਗ ਵੀ ਆਖਦੇ ਹਨ, ਜ਼ਿਆਦਾ ਡੂੰਘਾਈ ਚ ਨਹੀਂ ਜਾਵਾਂਗਾ ਸਿੱਧੀ ਪਤੇ ਦੀ ਗੱਲ ਕਰਾਂ ਕਿ ਇਹ ਬੀਮਾਰੀ ਆਪਣੀ ਆਈ ਤੇ ਆਵੇ ਤਾਂ 75% ਤੱਕ ਝਾੜ ਉਡਾ ਦਿੰਦੀ ਹੈ
⭐ BLB Xanthomonas oryzae pv bactiria ਕਾਰਨ ਹੁੰਦਾ ਹੈ, ਸਹੀ ਹਾਲਾਤ ਬਣਨ ਤੇ ਇਹ ਬਹੁਤ ਤੇਜ਼ੀ ਨਾਲ ਫੈਲਦੀ ਹੈ,ਕਈ ਵਰਾਇਟੀਆਂ ਇਸਦੀ ਚਪੇਟ ਚ ਆ ਸਕਦੀਆਂ ਹਨ,1509,1847,1692,1401, ਹਾਈਬ੍ਰਿਡ ਵਰਾਇਟੀਆਂ ਅਤੇ, 1121,1718,126 ਆਦਿ ਕੋਈ ਵਰਾਇਟੀਆਂ ਲਾਈ ਹੈ ਤਾਂ ਨਿਗਰਾਨੀ ਕਰਦੇ ਰਹੋ ਇਸ ਮੌਸਮ ਚ ਉਹਨਾਂ ਤੇ ਇਸਦਾ ਹਮਲਾ ਹੋਣ ਦਾ ਪੂਰਾ ਖਤਰਾ ਹੈ,
⭐ ਇਸ ਦੇ ਮੁੱਖ ਕਾਰਨ
👉ਹਲਕੀ ਬੂੰਦਾਬਾਂਦੀ , ਛੜਾਕਿਆਂ ਵਾਲਾ ਮੌਸਮ
👉ਦਿਨ ਦਾ ਤਾਪਮਾਨ 25/32 ਰਹਿਣਾ,
👉ਨਮੀਂ 70% ਤੋਂ ਉਪਰ ਹੋਵੇ
👉ਜਿਆਦਾ ਯੂਰੀਆ ਦੀ ਵਰਤੋਂ
👉 ਸਪਰੇ ਚ ਨਾਈਟ੍ਰੋਜਨ ਦੀ ਵਰਤੋਂ
👉ਵੱਟਾਂ ਖਾਲਾਂ ਸਾਫ ਨਾਂ ਰੱਖਣੀਆਂ ਜਾਂ ਉਪਰ ਸੁੱਕੇ ਨਦੀਨ ਪਏ ਹੋਣਾ,
👉ਪੱਕਣ ਜਾਂ ਗੋਭ ਸਮੇਂ ਜਿਆਦਾ ਤਰੇਲ ਤੇ ਦਿਨ ਸਮੇਂ ਤਾਪਮਾਨ ਵਧੇਰੇ ਹੋਣਾ ਇਸਦੇ ਮੁੱਖ ਕਾਰਨ ਹਨ
⭐ ਬਾਗਾਂ, ਸੂਇਆਂ, ਰੋਹੀਆਂ ਨਹਿਰਾਂ ਦੇ ਕੰਢੇ ਵਾਲੇ ਖੇਤਾਂ ਚ ਇਹ ਬੀਮਾਰੀ ਜਿਆਦਾ ਹਮਲਾ ਕਰਦੀ ਹੈ, ਕਿਉਂਕਿ ਅਜਿਹੀਆਂ ਥਾਵਾਂ ਤੇ ਬਿਮਾਰੀ ਦੇ ਪੁਰਾਣੇ ਪਏ ਸਪੋਰ ਲੰਮੇ ਸਮੇਂ ਤੱਕ ਜਿਉਂਦੇ ਰਹਿੰਦੇ ਹਨ, ਆਮ ਤੌਰ ਤੇ ਸ਼ੀਥ ਬਲਾਈਟ ਤੋਂ ਬਾਅਦ ਇਸਦਾ ਹਮਲਾ ਆਮ ਦੇਖਿਆ ਜਾਂਦਾ ਹੈ,ਚੰਗੀ ਤੋਂ ਚੰਗੀ ਕੈਮੀਕਲ ਦਵਾਈ ਜਿਵੇਂ ਅਜੌਕਸੀ ਟੈਬੂ, ਅਜੌਕਸੀ ਡਾਈਫੈਨੋ,ਥਾਈਫਲੂਜਾਮਾਈਡ,ਟਰਾਈਫਲੋਕਸਾਸਟਰੋਬਿਨ,ਪੀਕੌਕਸੀਸਟਰੋਬਿਨ,ਮੁੱਕਦੀ ਗੱਲ ਜੋਲ ਤੇ ਸਟਰੌਬਿਨ ਕੋਈ ਵੀ ਇਸਦਾ ਇਲਾਜ ਕਲੇਮ ਨਹੀਂ ਕਰ ਸਕਦੀ,ਬਹੁਤ ਵੀਰਾਂ ਦੇ ਮੈਸਿਜ ਆਏ ਕਿ ਅਸੀਂ ਇਹ ਮਹਿੰਗੇ ਫੰਗੀਸਾਈਡ ਵਰਤੇ ਪਰ ਰਿਜਲਟ ਨਹੀਂ ਮਿਲਿਆ, ਅਸੀਂ ਪਿਛਲੇ ਦਿਨਾਂ ਚ ਬਹੁਤ ਸਾਰੀਆਂ ਦਵਾਈਆਂ ਦੇ ਸਪਰੇ ਹੋਏ ਖੇਤਾਂ ਚ ਇਹ ਬੀਮਾਰੀ ਦੇਖ ਰਿਹਾ ਹਾਂ ਜਿਥੇ ਅਜੋਕਸੀ,ਟੈਬੂਕੋਨਾਜੋਲ, ਟਰਾਈਫਲੂ, ਆਦਿ ਦਵਾਈਆਂ ਵਰਤੀਆਂ ਹਨ ਨਾਲ ਦੁਕਾਨਦਾਰਾਂ ਨੇ ਧੜਾਧੜ ਸਟੈਪਟੋਸਾਈਕਲੀਨ ਦੇ ਟੀਕੇ, ਪਲਾਂਟੋਮਾਈਸੀਨ ਦੇ ਟੀਕੇ,ਵੈਲਡਾਮਾਈਸੀਨ ਤੇ ਕਾਸੂਗਾਮਾਈਸੀਨ ਇਹ ਕਹਿ ਕੇ ਵੇਚੀ ਤੇ ਪਵਾਈ ਕਿ ਬੀ ਐਲ ਬੀ ਨਹੀਂ ਆਏਗੀ
⭐⭐ ਬੀ ਐਲ ਬੀ ਬੀਮਾਰੀ ਦੇ ਲੱਛਣ ਝੋਨੇ ਦੇ ਉਪਰਲੇ ਪੱਤੇ ਗੋਲ ਹੋ ਕੇ ਸੁੱਕਣੇ,ਪਰਾਲ ਬਣਦਾ ਜਾਣਾ, ਫਸਲ ਚੋਂ ਧੋੜੀਆਂ ਦੇ ਰੂਪ ਚ ਸੁੱਕੇ ਪੌਦੇ ਨਜਰ ਆਉਣੇ ਹਨ,
👉ਜੇਕਰ ਬੀਮਾਰੀ ਆ ਜਾਵੇ ਤਾਂ ਇਸਦੇ ਇਲਾਜ ਵਾਸਤੇ ਬੈਕਟਵਾਈਪ(ਸੂਡੋਮੋਨਾਸ ਫਲੋਰੋਸੈਂਸ 2%) 1 ਲੀਟਰ ਨੂੰ ਸਵੇਰੇ 6 ਤੋਂ 9 ਵਜੇ ਤੱਕ ਜਾਂ ਸ਼ਾਮ 5 ਤੋਂ 8 ਵਜੇ ਤੱਕ ਸਪਰੇ ਕਰੋ, ਜੇਕਰ ਪਿਛਲੇ 10 ਦਿਨਾਂ ਚ ਕੋਈ ਫੰਗੀਸਾਈਡ ਸਪਰੇ ਕੀਤਾ ਹੈ ਤਾਂ ਸਿਰਫ ਬੈਕਟਵਾਈਪ 1 ਲੀਟਰ ਇਕੱਲਾ ਹੀ ਕੰਮ ਕਰੇਗਾ, ਜੇਕਰ ਕੋਈ ਹੋਰ ਫੰਗੀ ਸਾਈਡ ਇਸ ਵਿੱਚ ਮਿਲਾ ਕੇ ਦੇਣਾ ਚਾਹੋ ਤਾਂ ਦੇ ਸਕਦੇ ਹੋ
⭐ 👉 ਬੀਐਲਬੀ ਨੂੰ ਕੰਟਰੋਲ ਕਰਨ ਲਈ ਸਾਵਧਾਨੀਆਂ
👉 ਜਿਸ ਖੇਤ ਵਿੱਚ ਬਿਮਾਰੀ ਆਈ ਹੋਵੇ ਉਸ ਵਿੱਚੋਂ ਸਪਰੇ ਕਰਕੇ ਦੂਸਰੇ ਖੇਤ ਵਿੱਚ ਕਦੀ ਵੀ ਨਹੀਂ ਜਾਣਾ ਕਿਉਂਕਿ ਇਹ ਲਾਗ ਨਾਲ ਬਹੁਤ ਜਲਦੀ ਫੈਲਦੀ ਹੈ
👉 ਬੈਕਟਵਾਈਪ ਨਾਲ ਕੋਈ ਵੀ ਮਾਈਸੀਨ ਗਰੁਪ ਦਾ ਐਂਟੀ ਬਾਇਓਟਿਕ ਜਿਵੇਂ ਕਾਸੂਗਾਮੀਸੀਨ,ਪਲਾਂਟੋਮਾਈਸੀਨ,ਵੈਲਡਾਮਾਈਸੀਨ,ਸਟੈਪਟੋਸਾਈਕਲੀਨ ਆਦਿ ਨਹੀਂ ਮਿਲਾਉਣਾ,ਦੂਸਰਾ ਇਸ ਵਿਚ ਕੋਈ ਵੀ ਕਾਪਰ ਫੰਗੀਸਾਈਡ ਨਹੀਂ ਮਿਲਾਉਣਾ ਇਸ ਤੋਂ ਬਿਨਾਂ ਕੋਈ ਵੀ ਫੰਗੀਸਾਈਡ ਨਾਲ ਲਾ ਕੇ ਸਪਰੇ ਕਰ ਸਕਦੇ ਹੋ, ਪਰ ਜੇਕਰ ਬਿਮਾਰੀ ਦੀ ਆਮਦ ਆ ਚੁੱਕੀ ਹੈ ਤਾਂ ਬੈਕਟਵਾਈਪ ਨੂੰ ਇਕੱਲਿਆਂ ਸਪਰੇ ਕਰਨ ਨੂੰ ਤਰਜੀਹ ਦਿਓ
👉 ਜਿਹੜੇ ਵੀਰ ਉਪਰ ਦਿੱਤੇ ਹੋਏ ਸਮੇਂ ਚ ਸਪਰੇ ਨਹੀਂ ਕਰ ਸਕਦੇ ਉਹ ਹੋਰ ਕੋਈ ਦਵਾਈ ਲੱਭਣ ਕਿਉਂਕਿ ਸਮਾਂ ਇਲਾਜ ਚ ਅਹਿਮ ਹੈ
👉 ਪਾਣੀ 150 ਤੋਂ 200 ਲੀਟਰ ਵਰਤੋ, ਜੇਕਰ ਦੋਧਾ ਜਿਆਦਾ ਹੈ ਜਾਂ ਫਸਲ ਗੋਭ ਚ ਹੈ ਜਾਂ ਨਿਸਰੀ ਹੀ ਹੈ ਤਾਂ ਸਪਰੇ ਜਰੂਰ ਕਰੋ
,👉 ਇਹ ਦਵਾਈ ਗੋਭ ਭਰਨ ਤੋਂ ਨਿਸਾਰੇ ਤੱਕ ਦੇ ਸਮੇਂ ਕਰਨ ਨਾਲ ਬਹੁਤ ਵਧੀਆ ਫਸਲ ਸੁਰੱਖਿਆ ਮਿਲਦੀ ਹੈ,ਵੱਡੇ ਵੱਡੇ ਬਰਾਂਡ ਦੀਆਂ ਮਸ਼ਹੂਰੀ ਵਾਲੀਆਂ ਦਵਾਈਆਂ ਵਰਤ ਕੇ ਥੱਕ ਚੁੱਕੇ ਕਿਸਾਨ ਬਾਸਮਤੀ ਵਿੱਚ ਕਿਸੇ ਵੀ ਨਾਰਮਲ ਫੰਗੀਸਾਈਡ ਜਿਵੇਂ ਟੈਬੂਕੋਨਾਜੋਲ 200 to 250ml, Z 78 400gm ਆਦਿ ਦੀ ਮਾਤਰਾ ਨਾਲ ਸਪਰੇ ਕਰਕੇ ਰਿਜਲਟ ਦੇਖੋ
👉 ਇੱਕ ਜਰੂਰੀ ਗੱਲ ਜੇਕਰ ਖੇਤ ਚ ਇਹ BLB ਬੀਮਾਰੀ ਦਾ ਹਮਲਾ ਹੋ ਗਿਆ ਹੈ ਤਾਂ ਉਸ ਨੇ ਦਾਣਿਆਂ ਨੂੰ ਖੁਰਾਕ ਸਪਲਾਈ ਕਰਨ ਵਾਲੇ ਸਿਸਟਮ ਨੂੰ ਖਰਾਬ ਕਰਨਾ ਹੈ ਇਸ ਤੋਂ ਬਚਾਅ ਲਈ ਤੇ ਬਚੇ ਹੋਏ ਦਾਣੇ ਪੂਰੇ ਭਰਨ ਲਈ 350ml 5G ਨਾਲ ਸਪਰੇ ਕਰੋ, ਦੋਧਾ ਭਰਨ ਤੋਂ ਪੱਕਣ ਤੱਕ ਖੇਤ ਦੀ ਮਿੱਟੀ ਸਿੱਲੀ ਰੱਖਣੀ ਜਰੂਰੀ ਹੈ
☠️☠️☠️,ਕੁਝ ਮੀਡੀਆ ਪੇਜਾਂ ਵਾਲੇ ਵੀਰਾਂ ਦੇ ਆਖੇ ਲੱਗ ਕੇ 13/0/45 ਪਾ ਕੇ ਬੀ ਐਲ ਬੀ ਨੂੰ ਖੇਤ ਚ ਸੱਦਾ ਨਾਂ ਦਿਉ, ਕਰਨੀ ਚਾਹੋ ਤਾਂ ਸਿਰਫ 0/0/50 ਜਾਂ 0/49/32 ਚ ਨਾਈਟ੍ਰੋਜਨ ਰਹਿਤ ਪੋਟਾਸ਼ ਦੀ ਸਪਰੇ ਕਰ ਸਕਦੇ ਹੋ
⭐⭐👉 ਨੋਟ ਬੀਮਾਰੀ ਆ ਗਈ ਹੋਵੇ ਉਪਰ ਲਿਖਿਆ ਮਹਿੰਗਿਆਂ ਫੰਗੀਸਾਈਡ ਚੋਂ ਕੋਈ ਵਰਤਿਆ ਹੋਵੇ ਪੈਸੇ ਖਰਾਬ ਕੀਤੇ ਹੋਣ ਤਾਂ ਇਕ ਵਾਰ ਇੱਕ ਲੀਟਰ ਬੈਕਟਵਾਈਪ 150 ਲੀਟਰ ਪਾਣੀ ਵਰਤ ਕੇ ਸ਼ਾਮ ਵੇਲੇ ਸਪਰੇ ਕਰਵਾ ਕੇ ਦੇਖੋ,ਗੁਰੂ ਕਿਰਪਾ ਨਾਲ ਫੁੱਲ ਰਿਜਲਟ ਮਿਲਣਗੇ
🤷♂️ ⭐⭐⭐ਉਪਰ ਲਿਖੀਆਂ ਦਵਾਈਆਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਬੈਨ ਕੈਮੀਕਲ ਦਵਾਈਆਂ ਦੀ ਲਿਸਟ ਚੋਂ ਬਾਹਰ ਹਨ,
⭐⭐⭐ ਬੈਕਟਵਾਈਪ ਬਿਲਕੁਲ ਜਹਿਰ ਰਹਿਤ, ਕੁਦਰਤੀ , ਜੈਵਿਕ ਖੇਤੀ ਲਈ ਵੀ ਪ੍ਰਮਾਣਿਤ ਹੈ,ਕਿਸੇ ਜੀਵ ਨੂੰ ਨਹੀਂ ਮਾਰਦੀ ਨਾਂ ਚੜਦੀ,ਨਾਂ ਲੜਦੀ ਹੈ,
⭐⭐⭐ ਬੈਕਟਵਾਈਪ ਸੂਡੋਮਨਾਸ ਫਲੋਰੋਸੈਂਸ ਦਾ ਲੀਕੁਅਡ ਰੂਪ ਹੈ ਇਸ ਦਾ ਪਾਊਡਰ ਰੂਪ ਜਿਸ ਨੂੰ ਕਿਸਾਨ ਵੀਰ ਫਸਲ ਰਕਸ਼ਕ ਦੇ ਨਾਮ ਹੇਠ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਜੋ ਝੰਡਾ ਰੋਗ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ ਬੈਕਵਾਈਪ ਉਸੇ ਦਾ ਤਰਲ ਰੂਪ ਹੈ,ਸੂਡੋਮੋਨਾਸ ਫਸਲ ਰਕਸਕ ਦੀ PAU ਵਲੋਂ ਦਿੱਤੀ ਟੈਸਟਿੰਗ ਰਿਪੋਰਟ ਨਾਲ ਨੱਥੀ ਹੈ
⭐💐ਬੈਕਟਵਾਈਪ ਸੂਡੋਮੋਨਾਸ ਦਾ ਕਰਾਮਾਤੀ ਪ੍ਰੋਡਕਟ ਹੈ ਇਸਦੀਆਂ ਤਾਕਤਾਂ ਵਰਤ ਕੇ ਚੈਕ ਕਰੋ,ਮਾਈਕਰੋਬੀਅਲ ਵਿਰੋਧੀ ਭੰਡੀ ਪ੍ਰਚਾਰ ਤੋਂ ਬਚਿਉ
⭐ਆਉ ਖੇਤੀਬਾੜੀ ਵਿਭਾਗ, ਸਰਕਾਰ,ਸ਼ੈਲਰ ਮਾਲਕ ਤੇ ਐਕਸਪੋਟਰਾਂ ਦਾ ਸਾਥ ਦੇਈਏ ਬਾਸਮਤੀ ਜ਼ਹਿਰ ਰਹਿਤ ਪੈਦਾ ਕਰਕੇ ਬਾਹਰਲੇ ਦੇਸ਼ਾਂ ਨੂੰ ਜ਼ਹਿਰ ਰਹਿਤ ਚੌਲ ਭੇਜੀਏ ਤੇ ਆਪਣੇ ਦੇਸ਼ ਦੇ ਅੰਨ ਭੰਡਾਰ ਚ ਜ਼ਹਿਰ ਰਹਿਤ ਚੌਲ ਦੇ ਕੇ ਆਪਣਾ ਤੇ ਦੇਸ਼ ਦਾ ਭਲਾ ਕਰੀਏ,ਬਾਕੀ ਫਸਲ ਤੁਹਾਡੀ, ਪੈਸੇ ਤੁਹਾਡੇ, ਮਰਜੀ ਤੁਹਾਡੀ, ਗੁਰੂ ਸਾਹਿਬ ਸਭ ਦਾ ਭਲਾ ਕਰਨ🙏🙏🙏🙏