Focus Punjab Te

Focus Punjab Te ਗੱਲ ਹੋਵੇ ਦੇਸ਼ ਜਾ ਵਿਦੇਸ਼ ਦੀ ਪਰ ਫੋਕਸ, ਪੰਜਾਬ ਤੇ www.focuspunjabte.com

ਕਾਂਗਰਸੀ ਵਰਕਰਾਂ ਵੱਲੋਂ ਮਹਿਫਿਲ ਰਿਜ਼ੋਰਟ ਵਿਖੇ ਕੀਤੀ ਜਾ ਰਹੀ ਰੈਲ਼ੀ 'ਚ ਸ਼ਾਮਲ ਹੋਣ ਲਈ ਵਰਕਰਾਂ ਦੇ ਕਾਫਲੇ ਰਵਾਨਾਦਰਸ਼ਨ ਸਿੰਘ ਮਿੱਠਾਰਾਜਪੁਰਾ, 20 ...
20/04/2024

ਕਾਂਗਰਸੀ ਵਰਕਰਾਂ ਵੱਲੋਂ ਮਹਿਫਿਲ ਰਿਜ਼ੋਰਟ ਵਿਖੇ ਕੀਤੀ ਜਾ ਰਹੀ ਰੈਲ਼ੀ 'ਚ ਸ਼ਾਮਲ ਹੋਣ ਲਈ ਵਰਕਰਾਂ ਦੇ ਕਾਫਲੇ ਰਵਾਨਾ

ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 20 ਅਪਰੈਲ

ਟਕਸਾਲੀ ਕਾਂਗਰਸੀ ਵਰਕਰਾਂ ਅਤੇ ਆਗੂਆਂ ਵੱਲੋਂ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਰੱਖੀ ਇੱਥੋਂ ਦੇ ਮਹਿਫਿਲ ਰਿਜ਼ੋਰਟ ਵਿਖੇ ਰੱਖੀ ਵਰਕਰ ਰੈਲੀ ਵਿਚ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਦੇ ਕਾਫਲੇ ਪੁੱਜਣੇ ਸ਼ੁਰੂ ਹੋ ਗਏ ਹਨ। ਵਾਰਡ ਨੰਬਰ 26 ਤੋਂ ਕਾਂਗਰਸੀ ਕੌਂਸਲਰ ਅਮਨਦੀਪ ਸਿੰਘ ਨਾਗੀ ਦੀ ਅਗਵਾਈ ਹੇਠ ਵਰਕਰਾਂ ਦਾ ਇਕ ਵੱਡਾ ਕਾਫਲਾ ਹੱਥਾਂ ਵਿਚ ਕਾਗਰਸੀ ਝੰਡੀਆਂ ਲੈਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਦੇ ਗੇਟ ਮੁਹਰੇ ਤੋਂ ਰਵਾਨਾ ਹੋਇਆ ਹੈ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਗਿਆਨ ਚੰਦ , ਪ੍ਰੇਮ ਕੁਮਾਰ, ਬੱਬੂ,ਮਨਜੀਤੀ, ਮਾਸਟਰ ਰਾਮ ਗੌਪਾਲ ਸ਼ਰਮਾ ਤੋਂ ਇਲਾਵਾ ਹੋਰ ਵਰਕਰ ਮੌਜੂਦ ਸਨ।

ਕੈਪਸ਼ਨ:- ਕੌਂਸਲਰ ਅਮਨਦੀਪ ਸਿੰਘ ਨਾਗੀ ਦੀ ਅਗਵਾਈ ਹੇਠ ਵਰਕਰਾਂ ਦਾ ਕਾਫਲਾ ਰਵਾਨਾ ਹੁੰਦਾ ਹੋਇਆ।

23/03/2024

ਆਓ ! ਬੱਸ ਰਾਹੀਂ ਚਲੀਏ ਸ੍ਰੀ ਖਾਟੂ ਸ਼ਿਆਮ ਤੇ ਬਾਲਾ ਜੀ ਧਾਮ
ਲਾਈਵ ਯਾਤਰਾ ਦਾ ਲਓ ਅਨੰਦ ।
ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਕਰੋ ।
ਸੰਪਰਕ ਕਰੋ :- ਪੱਤਰਕਾਰ ਦਰਸ਼ਨ ਸਿੰਘ ਮਿੱਠਾ , ਮੋ :- 80507-00001

02/01/2024

ਦਸਮੇਸ਼ ਟੈਕਸੀ ਯੂਨੀਅਨ ਰਾਜਪੁਰਾ ਨੇ ਕਿਵੇਂ ਚੜ੍ਹਾਇਆ ਨਵਾਂ ਸਾਲ ??
ਵੇਖੋ ਇਹ ਖ਼ਾਸ ਰਿਪੋਰਟ ਕੇਵਲ ਫੋਕਸ ਪੰਜਾਬ 'ਤੇ ਵੈੱਬ ਚੈਨਲ ਤੇ

23/12/2023

ਆਸਟ੍ਰੇਲੀਆ , ਮੈਲਬੋਰਨ ਤੋਂ ਸ਼ਿਵ ਸਰਨ ਅੰਗੋਰਾ ਨੇ ਕੀ ਭੇਜਿਆ ਮੈਸੇਜ ???
ਵੇਖੋ ਇਹ ਖ਼ਾਸ ਰਿਪੋਰਟ ਕੇਵਲ ਵੈੱਬ ਚੈਨਲ 'Focus Punjab Te'
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:-80507-00001

21/12/2023
ਐਸਜੀਪੀਸੀ ਵੋਟਾਂ ਦੇ ਫਾਰਮ 'ਚ ਜਾਤ ਦਾ ਕਾਲਮ ਰੱਖਣਾ ਸਿੱਖੀ ਮਰਿਆਦਾ ਦੇ ਉਲਟ- ਕਰਨੈਲ ਸਿੰਘ ਗਰੀਬ ਸਿੱਖ ਧਰਮ 'ਚ ਜਾਤ ਪਾਤ ਦੀ ਕੋਈ ਥਾਂ ਨਹੀਂਰਾਜਪ...
14/12/2023

ਐਸਜੀਪੀਸੀ ਵੋਟਾਂ ਦੇ ਫਾਰਮ 'ਚ ਜਾਤ ਦਾ ਕਾਲਮ ਰੱਖਣਾ ਸਿੱਖੀ ਮਰਿਆਦਾ ਦੇ ਉਲਟ- ਕਰਨੈਲ ਸਿੰਘ ਗਰੀਬ
ਸਿੱਖ ਧਰਮ 'ਚ ਜਾਤ ਪਾਤ ਦੀ ਕੋਈ ਥਾਂ ਨਹੀਂ
ਰਾਜਪੁਰਾ, 14 ਦਸੰਬਰ (ਦਰਸ਼ਨ ਸਿੰਘ ਮਿੱਠਾ)
ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ ਦੇ ਚੇਅਰਮੈਨ ਗਿਆਨੀ ਕਰਨੈਲ ਸਿੰਘ ਗ਼ਰੀਬ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਛਾਪੇ ਫਾਰਮ ਵਿਚ ਜਾਤ ਦਾ ਕਾਲਮ ਛਾਪਣ ਦੀ ਨਿਖੇਧੀ ਕੀਤੀ ਹੈ।ਉਹ ਅੱਜ ਇੱਥੇ ਗੁਰਨੂਰ ਐਡਵਰਟਾਇਜ਼ਿੰਗ ਅਜੰਸੀ ਦੇ ਮਹੂਰਤ 'ਤੇ ਆਏ ਹੋਏ ਸਨ।ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀ ਨੀਂਹ ਹੀ ਜਾਤ ਪਾਤ ਦੀ ਖ਼ਿਲਾਫ਼ਤ ਤੋਂ ਹੋਈ ਸੀ।ਸਿੱਖ ਧਰਮ ਵਿਚ ਜਾਤ ਪਾਤ ਲਈ ਕੋਈ ਥਾਂ ਨਹੀਂ ਹੈ ਕਿਉਂ ਕਿ ਸਿੱਖ ਦੀ ਕੋਈ ਜਾਤ ਨਹੀਂ ਹੈ, ਜਿਸ ਦੀ ਜਾਤ ਹੈ, ਉਹ ਸਿੱਖ ਨਹੀਂ ਹੈ।ਉਨ੍ਹਾਂ ਕਿਹਾ ਕਿ ਹਿੰਦੂ ਧਰਮ ਵਿਚ ਚਾਰ ਵਰਣਾ ਦਾ ਜ਼ਿਕਰ ਹੈ ਜਦੋਂ ਕਿ ਸਿੱਖ ਧਰਮ ਵਿਚ ਅਜਿਹਾ ਕੁੱਝ ਵੀ ਨਹੀਂ ਹੈ।ਸਿੱਖ ਧਰਮ ਮਾਨਸ ਕੀ ਜਾਤ ਨੂੰ ਇਕ ਅੱਖ ਨਾਲ ਦੇਖਣ ਦੀ ਹਦਾਇਤ ਕਰਦਾ ਹੈ।ਇਸ ਲਈ ਐਸਜੀਪੀਸੀ ਵੋਟਾਂ ਦੇ ਫਾਰਮ ਵਿਚ ਜਾਤ ਦਾ ਕਾਲਮ ਹੋਣਾ ਬਹੁਤ ਮੰਦਭਾਗਾ ਹੈ।ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਵੀ ਗਲ ਕਰਨਗੇ।ਉਨ੍ਹਾਂ ਕਿਹਾ ਕਿ ਐਸਜੀਪੀਸੀ ਨੂੰ ਐੱਸ.ਸੀ./ਬੀ.ਸੀ. ਕੋਟੇ ਤੋਂ ਨਿਜਾਤ ਮਿਲਣੀ ਚਾਹੀਦੀ ਹੈ, ਜੋ ਵੀ ਕੋਈ ਗੁਰਸਿੱਖ ਹੈ, ਉਹ ਐਸਜੀਪੀਸੀ ਦਾ ਮੈਂਬਰ ਬਣ ਸਕਦਾ ਹੈ ਅਤੇ ਚੋਣ ਲੜ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੋ ਵੀ ਮੈਂਬਰ ਬਣੇ, ਉਸ ਦਾ ਧਿਆਨ ਹਮੇਸ਼ਾ, ਪੰਜਾਬ, ਪੰਜਾਬੀਅਤ, ਗੁਰੂ ਦੀ ਸੇਵਾ ਅਤੇ ਸਮਾਜ ਵੱਲ ਹੋਣਾ ਚਾਹੀਦਾ ਹੈ ਨਾ ਕਿ ਰਾਜਨੀਤੀ ਵੱਲ।ਇਸ ਮੌਕੇ ਬੂਥ ਮਾਰਕਿਟ ਦੇ ਚੇਅਰਮੈਨ ਪ੍ਰੀਤਮ ਸਿੰਘ ਤੇ ਚਰਨਜੀਤ ਸਿੰਘ ਵੀ ਮੌਜੂਦ ਸਨ।
ਕੈਪਸ਼ਨ:- ਗੁਰਨੂਰ ਐਡਵਰਟਾਇਜ਼ਿੰਗ ਦੇ ਸੰਚਾਲਕ ਵਿਕਰਮਜੀਤ ਸਿੰਘ ਨੂੰ ਸਨਮਾਨਤ ਕਰਦੇ ਹੋਏ ਗਿਆਨੀ ਕਰਨੈਲ ਸਿੰਘ ਗ਼ਰੀਬ।-ਫ਼ੋਟੋ:ਮਿੱਠਾ

22/11/2023

ਆਓ ਜੰਗਲ ਦੇ ਵਿਚੋਂ ਦੀ ਹੁੰਦੇ ਹੋਏ ਚੰਡੀ ਮਾਤਾ ਮੰਦਰ ਦੇ ਕਰੀਏ ਦਰਸ਼ਨ ! ਰੋਮਾਂਚਕ ਭਰਿਆ ਹੈ ਸਫ਼ਰ । ਕੀ ਕੀ ਮਿਲਿਆ ਜੰਗਲ 'ਚ ???
ਚੈਨਲ ਨੂੰ ਸਬਸਕਰਾਈਬ,ਲਾਇਕ ਅਤੇ ਸ਼ੇਅਰ ਜ਼ਰੂਰ ਕਰੋ

30/10/2023

ਰਾਜਪੁਰਾ ਤੋਂ ਹਰਿਦੁਆਰ ਜਾਓ, ਚੈਨਲ ਫੋਕਸ ਪੰਜਾਬ ਰਾਹੀਂ। ਵੇਖੋ ਲਾਈਵ ਹਰਿ ਕੀ ਪੋੜੀ ਦੀ ਆਰਤੀ। ਕੇਵਲ ਫੋਕਸ ਪੰਜਾਬ ਤੇ ਵੈੱਬ ਚੈਨਲ । ਵਧੇਰੇ ਜਾਣਕਾਰੀ ਲਈ ਸੰਪਰਕ ਕੋਰ:-80507-00001

18/10/2023

ਐਸਡੀਐਮ ਖਮਾਣੋ ਵੱਲੋਂ ਰਾਜਪੁਰਾ ਵਿਖੇ ਕਿੱਥੇ ਕੀਤਾ ਗਿਆ ਰਾਮਲੀਲਾ ਸਟੇਜ ਦਾ ਉਦਘਾਟਨ ???
ਆਪਣੇ ਸੰਬੋਧਨ ਵਿਚ ਐਸਡੀਐਮ ਨੇ ਕੀ ਕਿਹਾ ???
ਵੇਖੋ ਇਹ ਖਾਸ ਰਿਪੋਰਟ।
ਕੇਵਲ- ਫੋਕਸ ਪੰਜਾਬ ਤੇ ਵੇੱਬ ਚੈਨਲ।

17/10/2023

ਕੀ ਹੋਇਆ ਸੀ ਬੀਐਸਐਫ ਦੇ ਜਵਾਨ ਨੂੰ ?? ਮੈਘਾਲਿਆ ਵਿਚ ਕਿਵੇਂ ਹੋਈ ਮੌਤ???
ਬੀਐਸਐਫ ਨੇ ਕਿਵੇਂ ਕੀਤੀ ਜਵਾਨ ਦੀ ਵਿਦਾਈ ?? ਵੇਖੋ ਇਹ ਖਾਸ ਰਿਪੋਰਟ ।
ਕੇਵਲ- ਫੋਕਸ ਪੰਜਾਬ ਤੇ ਵੇੱਬ ਚੈਨਲ ।

ਆਪ ਦੇ ਟਕਸਾਲੀ ਵਰਕਰ ਮਹਿੰਦਰ ਸਿੰਘ ਗਣੇਸ਼ ਨਗਰ ਵੱਲੋਂ ਚੇਅਰਮੈਨੀ ਦੀ ਮੰਗਚੋਣਾਂ ਦੌਰਾਨ ਪਾਰਟੀ ਦਾ ਵਿਰੋਧ ਕਰਨ ਵਾਲ਼ਿਆਂ ਨੂੰ ਮਾਣ ਸਤਿਕਾਰ ਦੇਣ 'ਤੇ...
12/10/2023

ਆਪ ਦੇ ਟਕਸਾਲੀ ਵਰਕਰ ਮਹਿੰਦਰ ਸਿੰਘ ਗਣੇਸ਼ ਨਗਰ ਵੱਲੋਂ ਚੇਅਰਮੈਨੀ ਦੀ ਮੰਗ
ਚੋਣਾਂ ਦੌਰਾਨ ਪਾਰਟੀ ਦਾ ਵਿਰੋਧ ਕਰਨ ਵਾਲ਼ਿਆਂ ਨੂੰ ਮਾਣ ਸਤਿਕਾਰ ਦੇਣ 'ਤੇ ਕੀਤਾ ਗਿਲ੍ਹਾ

ਰਾਜਪੁਰਾ, 12 ਅਕਤੂਬਰ (ਦਰਸ਼ਨ ਸਿੰਘ ਮਿੱਠਾ)

ਵਿਧਾਨ ਸਭਾ ਹਲਕਾ ਰਾਜਪੁਰਾ ਦੇ ਵਸਨੀਕ ਅਤੇ ਆਮ ਆਦਮੀ ਪਾਰਟੀ ਦੇ ਟਕਸਾਲੀ ਵਰਕਰ ਮਹਿੰਦਰ ਸਿੰਘ ਗਣੇਸ਼ ਨਗਰ (ਰਿਟਾਇਰਡ ਆਡਿਟ ਅਫ਼ਸਰ) ਨੇ ਪਾਰਟੀ ਹਾਈ ਕਮਾਂਡ ਤੋਂ ਉਨ੍ਹਾਂ ਨੂੰ ਬਿਨਾਂ ਤਨਖ਼ਾਹ ਦੇ ਚੇਅਰਮੈਨੀ ਦੇਣ ਦੀ ਮੰਗ ਕੀਤੀ ਹੈ। ਪਾਰਟੀ ਹਾਈ ਕਮਾਂਡ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਹਲਕਾ ਰਾਜਪੁਰਾ ਵਿਚ ਜਦੋਂ ਪਾਰਟੀ ਨੂੰ ਕੋਈ ਜਾਣਦਾ ਵੀ ਨਹੀਂ ਸੀ, ਉਹ ਉਦੋਂ ਤੋਂ ਹੀ ਪਾਰਟੀ ਲਈ ਕੰਮ ਕਰ ਰਹੇ ਹਨ।ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿੰਦਰ ਸਿੰਘ ਨੇ ਗਿਲ੍ਹਾ ਕੀਤਾ ਕਿ ਪਾਰਟੀ ਨੇ ਅਜੇ ਤੱਕ ਉਨ੍ਹਾਂ ਵੱਲੋਂ ਕੀਤੀ ਮਿਹਨਤ ਦਾ ਮੁੱਲ ਨਹੀਂ ਮੋੜਿਆ ਹੈ, ਜਦੋਂ ਕਿ ਪਾਰਟੀ ਨੇ ਉਨ੍ਹਾਂ ਤੋਂ ਕਿਸੇ ਵੀ ਰਾਜ ਵਿਚ ਹੁੰਦੀਆਂ ਚੋਣਾਂ ਦੌਰਾਨ ਦੱਬ ਕੇ ਕੰਮ ਲਿਆ ਹੈ।ਉਨ੍ਹਾਂ ਚੇਤੇ ਕਰਵਾਇਆ ਕਿ 2013 ਵਿਚ ਉਨ੍ਹਾਂ ਨੂੰ 39 ਜ਼ੋਨਾਂ ਦਾ ਮੁਲਾਜ਼ਮ ਵਿੰਗ ਦਾ ਕੋਆਰਡੀਨੇਟਰ ਲਗਾਇਆ ਗਿਆ ਇਨ੍ਹਾਂ ਜ਼ੋਨਾਂ ਵਿਚ ਹਲਕਾ ਰਾਜਪੁਰਾ, ਘਨੌਰ, ਡੇਰਾਬਸੀ ਆਦਿ ਸ਼ਾਮਲ ਹਨ।ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ ਜ਼ੋਨਾਂ ਵਿਚ ਪ੍ਰਚਾਰ ਕੀਤਾ। ਇਵੇਂ ਹੀ 2017 ਵਿਚ ਹਲਕਾ ਘਨੌਰ ਤੋਂ ਪਾਰਟੀ ਦੀ ਉਮੀਦਵਾਰ ਅਨੂੰ ਰੰਧਾਵਾ ਦਾ ਡੋਰ ਟੂ ਡੋਰ ਕੰਪੈਨ ਵਿੰਗ ਦਾ ਇੰਚਾਰਜ ਲਗਾਇਆ ਗਿਆ।2018 ਵਿਚ ਦਿੱਲੀ ਦਾ ਅਬਜ਼ਰਵਰ ਲਗਾ ਕੇ ਭੇਜਿਆ ਗਿਆ।2020 ਵਿਚ ਭਾਵਨਾਗੋਡ ਪਾਲਮਪੁਰ ਦਿੱਲੀ ਵਿਚ ਪ੍ਰਚਾਰਕ, 2022 ਵਿਚ ਵਿਧਾਨ ਸਭਾ ਹਲਕਾ ਰਾਜਪੁਰਾ ਵਿਚ ਸਟਾਰ ਪ੍ਰਚਾਰਕ ਅਤੇ ਗੁਜਰਾਤ ਚੋਣਾਂ ਵਿਚ ਪ੍ਰਚਾਰਕ ਬਣਾਇਆ ਗਿਆ। ਇਸ ਤੋਂ ਇਲਾਵਾ 2017 ਤੇ 2018 ਵਿਚ ਜ਼ਿਮਨੀ ਚੋਣ ਗੁਰਦਾਸਪੁਰ ਤੇ ਸ਼ਾਹਕੋਟ ਵਿਚ ਪ੍ਰਚਾਰਕ ਦਾ ਕੰਮ ਕੀਤਾ ਹੈ।ਪਾਰਟੀ ਲਈ ਇਨ੍ਹਾਂ ਕੁੱਝ ਕਰਨ ਦੇ ਬਾਵਜੂਦ ਵੀ ਗਣੇਸ਼ ਨਗਰ ਦੇ ਹੱਥ ਖ਼ਾਲੀ ਹੀ ਹਨ। ਪਾਰਟੀ ਨੇ ਉਨ੍ਹਾਂ ਦਾ ਮਾਣ ਸਨਮਾਨ ਨਹੀਂ ਕੀਤਾ ਬਲਕਿ ਜਿਹੜੇ ਲੋਕ ਚੋਣਾਂ ਦੌਰਾਨ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਕਰ ਰਹੇ ਸਨ, ਉਨ੍ਹਾਂ ਨੂੰ ਪਾਰਟੀ ਮਾਣ ਤਾਣ ਬਖ਼ਸ਼ ਰਹੀ ਹੈ।ਉਨ੍ਹਾਂ ਕਿਹਾ ਕਿ ਉਹ ਫਿਰ ਵੀ ਪਾਰਟੀ ਨੂੰ ਸਮਰਪਿਤ ਹਨ, ਪਾਰਟੀ ਹੁਣ ਵੀ ਜਿੱਥੇ ਕਿਧਰੇ ਵੀ ਉਨ੍ਹਾਂ ਦੀ ਡਿਊਟੀ ਲਗਾਵੇਗੀ, ਉਹ ਉੱਥੇ ਸੇਵਾ ਨਿਭਾਉਣਗੇ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਮੰਨਾ ਹੈ ਕਿ ਉਨ੍ਹਾਂ ਨੂੰ ਬਿਨਾਂ ਤਨਖ਼ਾਹ ਤੋਂ ਚੇਅਰਮੈਨੀ ਦਿੱਤੀ ਜਾਵੇ, ਉਹ ਬਿਨਾਂ ਤਨਖ਼ਾਹ ਦੇ ਚੇਅਰਮੈਨ ਦਾ ਫ਼ਰਜ਼ ਨਿਭਾਉਣਗੇ।

ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਹੋਣਗੀਆਂ ਪ੍ਰਾਈਵੇਟ ਹਸਪਤਾਲਾਂ ਦੇ ਬਰਾਬਰ ਸਹੂਲਤਾਂਮੁੱਖ ਮੰਤਰੀ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾ...
02/10/2023

ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਹੋਣਗੀਆਂ ਪ੍ਰਾਈਵੇਟ ਹਸਪਤਾਲਾਂ ਦੇ ਬਰਾਬਰ ਸਹੂਲਤਾਂ

ਮੁੱਖ ਮੰਤਰੀ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਹਤ ਖੇਤਰ ਵਿੱਚ ਕ੍ਰਾਂਤੀ ਦੀ ਸ਼ੁਰੂਆਤ ਕੀਤੀ; 1300 ਕਰੋੜ ਰੁਪਏ ਨਾਲ ਹੋਵੇਗਾ ਕਾਇਆ-ਕਲਪ

ਪਟਿਆਲਾ, 2 ਅਕਤੂਬਰ (ਦਰਸ਼ਨ ਸਿੰਘ ਮਿੱਠਾ)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ 1300 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਭਰ ਵਿੱਚ ਸੈਕੰਡਰੀ ਸਿਹਤ ਸੰਭਾਲ ਸਹੂਲਤਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ/ਮਜ਼ਬੂਤ ਕਰਨ ਲਈ ਵਿਆਪਕ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਮੁਹਿੰਮ ਤਹਿਤ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਅੱਜ ਪਟਿਆਲਾ ਵਿਖੇ ਅਪਗ੍ਰੇਡਸ਼ਨ ਤੋਂ ਬਾਅਦ ਮਾਤਾ ਕੌਸ਼ੱਲਿਆ ਹਸਪਤਾਲ ਲੋਕਾਂ ਨੂੰ ਸਮਰਪਿਤ ਕੀਤਾ, ਜੋ ਇਤਿਹਾਸਕ ਸ਼ਹਿਰ ਪਟਿਆਲਾ ਅਤੇ ਇਸ ਦੇ ਨੇੜਲੇ ਇਲਾਕੇ ਦੇ ਲਗਭਗ 20 ਲੱਖ ਲੋਕਾਂ ਦੀ ਆਬਾਦੀ ਨੂੰ ਸਿਹਤ ਸਹੂਲਤਾਂ ਮੁਹੱਈਆ ਕਰੇਗਾ। ਇਸ ਹਸਪਤਾਲ ਵਿੱਚ 300 ਬੈੱਡ ਹਨ ਅਤੇ ਹੁਣ ਇਸ ਵੱਕਾਰੀ ਹਸਪਤਾਲ ਵਿੱਚ 66 ਬੈੱਡਾਂ ਦਾ ਵਾਧਾ ਕੀਤਾ ਗਿਆ ਹੈ। ਹਸਪਤਾਲ ਨੂੰ 13.80 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤ ​​ਕੀਤਾ ਗਿਆ ਹੈ ਅਤੇ ਹੁਣ ਇਹ ਹਸਪਤਾਲ ਆਈ.ਸੀ.ਯੂ, ਐਨ.ਆਈ.ਸੀ.ਯੂ ਅਤੇ ਹੋਰ ਸਹੂਲਤਾਂ ਨਾਲ ਲੈਸ ਹੈ। ਸਰਕਾਰ ਨੇ ਵਿੱਤੀ ਸਾਲ 2023-24 ਦੇ ਆਪਣੇ ਬਜਟ ਵਿੱਚ ਕਮਿਊਨਿਟੀ ਹੈਲਥ ਸੈਂਟਰਾਂ, ਸਬ ਡਿਵੀਜ਼ਨਲ ਹਸਪਤਾਲਾਂ ਅਤੇ ਜ਼ਿਲ੍ਹਾ ਹਸਪਤਾਲਾਂ ਦੀ ਮਜ਼ਬੂਤੀ ਲਈ 1300 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਵਿਸ਼ੇਸ਼ ਪ੍ਰਾਜੈਕਟ ਦਾ ਐਲਾਨ ਕੀਤਾ ਹੈ ਅਤੇ ਇਸ ਪ੍ਰਾਜੈਕਟ ਨੂੰ ਪੜਾਅਵਾਰ ਪੂਰਾ ਕੀਤਾ ਜਾਵੇਗਾ। ਅੱਜ 19 ਜ਼ਿਲ੍ਹਾ ਹਸਪਤਾਲਾਂ, 6 ਸਬ ਡਿਵੀਜ਼ਨਲ ਹਸਪਤਾਲਾਂ ਅਤੇ 15 ਸੀ.ਐਚ.ਸੀ. ਨੂੰ ਕਵਰ ਕਰਨ ਵਾਲੇ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਗਈ, ਜਿਸ ਉਤੇ 402 ਕਰੋੜ ਦੀ ਲਾਗਤ ਆਵੇਗੀ। ਇਸ ਪ੍ਰਾਜੈਕਟ ਤਹਿਤ ਸਰਕਾਰ ਨੇ ਹਸਪਤਾਲਾਂ ਵਿੱਚ ਸੇਵਾਵਾਂ ਜਿਵੇਂ ਵੱਖ-ਵੱਖ ਸਹੂਲਤਾਂ ਸਬੰਧੀ ਮਰੀਜ਼ਾਂ ਦੀ ਸਹਾਇਤਾ ਅਤੇ ਮਾਰਗਦਰਸ਼ਨ ਲਈ ਇੱਕ ਸਮਰਪਿਤ ਮਰੀਜ਼ ਸੁਵਿਧਾ ਕੇਂਦਰ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ।
ਇਨ੍ਹਾਂ ਵਿੱਚੋਂ ਹਰੇਕ ਹੈਲਥ ਕੇਅਰ ਫੈਸਿਲਿਟੀ ਵਿੱਚ ਪੂਰੀ ਤਰ੍ਹਾਂ ਲੈਸ ਮਾਡਿਊਲਰ ਆਪ੍ਰੇਸ਼ਨ ਥੀਏਟਰ (ਓ.ਟੀਜ਼) ਦਾ ਨਿਰਮਾਣ ਕੀਤਾ ਜਾਵੇਗਾ ਅਤੇ ਵੈਂਟੀਲੇਟਰਾਂ, ਕਾਰਡਿਅਕ ਮਾਨੀਟਰਾਂ ਅਤੇ ਹੋਰ ਸਾਰੇ ਉਪਕਰਣਾਂ ਦੀ ਉਪਲਬਧਤਾ ਨਾਲ ਐਮਰਜੈਂਸੀ ਬਲਾਕਾਂ ਨੂੰ ਹੋਰ ਮਜ਼ਬੂਤ ​​ਕੀਤਾ ਜਾਵੇਗਾ। ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ) ਖੋਲ੍ਹੇ ਜਾਣਗੇ। ਪੰਜਾਬ ਸਰਕਾਰ ਨੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪਿਛਲੇ ਇੱਕ ਸਾਲ ਵਿੱਚ ਸੂਬੇ ਵਿੱਚ 664 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਹੈ। ਇਨ੍ਹਾਂ ਕਲੀਨਿਕਾਂ ਵਿੱਚ ਕੁੱਲ 80 ਕਿਸਮਾਂ ਦੀਆਂ ਦਵਾਈਆਂ ਅਤੇ 41 ਤਰ੍ਹਾਂ ਦੇ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ।

ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਵਿੱਚ ਸਟਾਫ਼ ਵਧਾਉਣ 'ਤੇ ਧਿਆਨ ਦੇ ਰਹੀ ਹੈ ਅਤੇ ਹੁਣ ਤੱਕ ਸਿਹਤ ਵਿਭਾਗ ਵਿੱਚ 9 ਸੁਪਰ ਸਪੈਸ਼ਲਿਸਟ, 299 ਸਪੈਸ਼ਲਿਸਟ, 1094 ਸਟਾਫ ਨਰਸਾਂ, 122 ਪੈਰਾ ਮੈਡੀਕਲ, 113 ਕਲਰਕ ਅਤੇ ਹੋਰ ਸਟਾਫ਼ ਭਰਤੀ ਕੀਤਾ ਚੁੱਕਾ ਹੈ। ਪੰਜਾਬ ਨੂੰ ਮੈਡੀਕਲ ਸਿੱਖਿਆ ਦੇ ਧੁਰੇ ਵਜੋਂ ਉਭਾਰਨ ਲਈ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ 415 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ 100 ਐਮ.ਬੀ.ਬੀ.ਐਸ ਸੀਟਾਂ ਵਾਲੇ ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਮਾਲੇਰਕੋਟਲਾ ਵਿਖੇ 100 ਐਮ.ਬੀ.ਬੀ.ਐਸ. ਸੀਟਾਂ ਵਾਲਾ ਮਾਇਨਿਉਰਿਟੀ ਮੈਡੀਕਲ ਕਾਲਜ ਅਤੇ ਐਸ.ਏ.ਐਸ. ਨਗਰ ਵਿਖੇ ਵਿਸ਼ੇਸ਼ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਾਇਲਰੀ ਸਾਇੰਸਿਜ਼ ਦੀ ਸਥਾਪਨਾ ਕੀਤੀ ਜਾ ਰਹੀ ਹੈ। ਸਮਾਜ ਦੀ ਸਿਹਤ ਵਿੱਚ ਸੁਧਾਰ ਦੇ ਉਦੇਸ਼ ਨਾਲ ਨਾਗਰਿਕਾਂ ਨੂੰ ਨਿਯਮਤ ਯੋਗਾ ਸੈਸ਼ਨਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿੱਚ ਵਿਸ਼ੇਸ਼ ਪ੍ਰੋਜੈਕਟ "ਸੀ.ਐਮ ਦੀ ਯੋਗਸ਼ਾਲਾ" ਸ਼ੁਰੂ ਕੀਤਾ ਗਿਆ ਹੈ।

ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਕਾਂਗਰਸੀ ਕੌਂਸਲਰਾਂ ਨੇ ਘਰ ਵਾਪਸੀ ਕੀਤੀਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਰਾਮ- ਐਡਵੋਕੇਟ ਰਵਿੰਦਰ ਸਿੰਘਰਾਜਪੁਰ...
22/09/2023

ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਕਾਂਗਰਸੀ ਕੌਂਸਲਰਾਂ ਨੇ ਘਰ ਵਾਪਸੀ ਕੀਤੀ
ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਰਾਮ- ਐਡਵੋਕੇਟ ਰਵਿੰਦਰ ਸਿੰਘ

ਰਾਜਪੁਰਾ, (ਦਰਸ਼ਨ ਸਿੰਘ ਮਿੱਠਾ)

ਨਗਰ ਕੌਂਸਲ ਦੇ ਤਿੰਨ ਮੌਜੂਦਾ ਕੌਂਸਲਰਾਂ ਨੇ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਪਲਾਂ ਫੜ ਲਿਆ ਹੈ।ਸਾਬਕਾ ਵਿਧਾਇਕ ਕੰਬੋਜ ਦੇ ਕਿਸੇ ਸਮੇਂ ਬਹੁਤ ਨਜ਼ਦੀਕੀ ਸਮਝੇ ਜਾਂਦੇ ਵਾਰਡ ਨੰਬਰ 28 ਤੋਂ ਕੌਂਸਲਰ ਅਮਰ ਸਿੰਘ ਪਾਸੀ, ਵਾਰਡ ਨੰਬਰ 15 ਤੋਂ ਰੀਟਾ ਰਾਣੀ ਅਤੇ ਵਾਰਡ ਨੰਬਰ 5 ਤੋਂ ਅੰਜੂ ਪੁਰੀ ਲਗਭਗ 9 ਮਹੀਨੇ ਪਹਿਲਾਂ ਕਾਂਗਰਸ ਪਾਰਟੀ ਨੂੰ ਛੱਡ ਕੇ ਮੌਜੂਦਾ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ।ਬੀਤੀ ਰਾਤ ਤਿੰਨੋ ਐੱਮ.ਸੀਜ਼ ਨੇ ਦੁਬਾਰਾ ਕਾਂਗਰਸ ਵਿਚ ਸ਼ਮੂਲੀਅਤ ਕੀਤੀ ਹੈ।ਇਸ ਮੌਕੇ ਕੌਂਸਲਰ ਪਾਸੀ ਨੇ ਕਿਹਾ ਕਿ ਉਹ ਆਪਣੇ ਵਾਰਡ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ ਪਰ ਉੱਥੇ ਜਾ ਕੇ ਉਨ੍ਹਾਂ ਨੂੰ ਨਿਰਾਸਤਾ ਹੀ ਹੋਈ ਹੈ।ਇਸ ਲਈ ਉਹ ਵਾਪਸ ਆਪਣੇ ਘਰ (ਕਾਂਗਰਸ ਪਾਰਟੀ) ਵਿਚ ਆ ਗਏ ਹਨ।ਸ੍ਰੀ ਪਾਸੀ ਦੇ ਕਾਂਗਰਸ ਪਾਰਟੀ ਵਿਚ ਆਉਣ ਤੋਂ ਬਾਅਦ ਹੀ ਉਨ੍ਹਾਂ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ ਜੋ ਕਿ ਉਸ ਸਮੇਂ ਦੀ ਹੈ ਜਦੋਂ ਉਨ੍ਹਾਂ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ। ਸ੍ਰੀ ਪਾਸੀ ਨੇ ਮੀਡੀਆ ਨੂੰ ਬਿਆਨ ਦੇ ਰਹੇ ਹਨ ਕਿ ਉਹ ਵਿਧਾਇਕਾ ਨੀਨਾ ਮਿੱਤਲ ਵੱਲੋਂ ਕਰਵਾਏ ਜਾ ਰਹੇ ਨਿਰਪੱਖ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹਨ ਅਤੇ ਵਿਧਾਇਕਾ ਨੀਨਾ ਮਿੱਤਲ ਬਿਨਾ ਕਹੇ ਉਨ੍ਹਾਂ ਦੇ ਵਾਰਡਾਂ ਵਿਚ ਵਿਕਾਸ ਕਾਰਜ ਕਰਵਾ ਰਹੇ ਹਨ, ਜਿਸ ਕਾਰਨ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ।ਵੀਡੀਓ ਤੋਂ ਬਾਅਦ ਵੱਖ ਵੱਖ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਸ੍ਰੀ ਪਾਸੀ ਖ਼ਿਲਾਫ਼ ਕੰਮੇਟਾ ਦੀ ਭਰਮਾਰ ਲੱਗ ਗਈ ਹੈ।ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵਾਪਸ ਆਏ ਕੌਂਸਲਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਕੌਂਸਲਰਾਂ ਨੇ ਘਰ ਵਾਪਸੀ ਕੀਤੀ ਹੈ ਕਿਉਂ ਕਿ ਆਪ ਵਿਚ ਜਾ ਕੇ ਇਨ੍ਹਾਂ ਨੂੰ ਝੂਠੇ ਲਾਰਿਆਂ ਤੋਂ ਸਿਵਾ ਕੁੱਝ ਨਹੀਂ ਮਿਲਿਆ ਹੈ।ਇਸ ਸਬੰਧੀ ਵਿਧਾਇਕਾ ਨੀਨਾ ਮਿੱਤਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਪੀਏ ਅਮਰਿੰਦਰ ਮੀਰੀ ਨੇ ਕਿਹਾ ਕਿ ਉਹ ਵਿਧਾਨ ਸਭਾ ਵਿਚ ਵਿਅਸਤ ਹਨ, ਗੱਲ ਨਹੀਂ ਕਰ ਸਕਦੇ।ਉੱਧਰ ਸਪੋਕਸਮੈਨ ਆਮ ਆਦਮੀ ਪਾਰਟੀ ਪੰਜਾਬ ਐਡਵੋਕੇਟ ਰਵਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਨੂੰ ਅਸੀਂ ਥਾਲ਼ੀ ਦੇ ਬੈਂਗਣ ਸਮਝਦੇ ਹਾਂ,ਜਿੱਧਰ ਪਾਸਾ ਝੁਕਿਆ ਉੱਧਰ ਹੀ ਰੁੜ੍ਹ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਕੌਂਸਲਰਾਂ ਦੇ ਆਉਣ ਨਾਲ ਨਾ ਤਾਂ ਪਾਰਟੀ ਨੂੰ ਕੋਈ ਲਾਭ ਹੋਇਆ ਹੈ ਅਤੇ ਜਾਣ ਨਾਲ ਪਾਰਟੀ ਨੂੰ ਕੋਈ ਨੁਕਸਾਨ ਹੋਇਆ ਹੈ। ਕੌਂਸਲਰ ਪਾਸੀ ਵੱਲੋਂ ਕੀਤੀ ਬਿਆਨਬਾਜ਼ੀ ਸਬੰਧੀ ਉਨ੍ਹਾਂ ਕਿਹਾ ਕਿ ਇਹ ਲੋਕ 'ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਰਾਮ' ਵਰਗੇ ਕਿਰਦਾਰਾਂ ਵਾਲ਼ੇ ਹਨ।
ਕੀ ਕਹਿੰਦੇ ਹਨ ਵਾਰਡ ਵਾਸੀ:-
ਉੱਧਰ ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਪਬਲਿਕ ਦਾ ਤਾਂ ਨਾਮ ਬਦਨਾਮ ਕੀਤਾ ਜਾ ਰਿਹਾ ਹੈ ਅਸਲ ਵਿਚ ਇਹ ਰਾਜਸੀ ਲੋਕ ਆਪਣਾ ਫ਼ਾਇਦਾ ਦੇਖਦੇ ਹਨ। ਜਿੱਧਰ ਉਨ੍ਹਾਂ ਨੂੰ ਨਿੱਜੀ ਲਾਭ ਹੁੰਦਾ ਦਿਖਾਈ ਦਿੰਦਾ ਹੈ, ਜਨਤਾ ਜਾਂ ਵਿਕਾਸ ਕਾਰਜਾਂ ਦਾ ਨਾਮ ਲੈ ਕੇ ਉੱਧਰ ਹੀ ਚੱਲੇ ਜਾਂਦੇ ਹਨ।ਕੌਂਸਲਰ ਅਮਰ ਪਾਸੀ ਦੇ ਕਰੀਬੀ ਸਮਰਥਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਅਮਰ ਪਾਸੀ ਨੇ ਜਦੋਂ ਕਾਂਗਰਸ ਪਾਰਟੀ ਛੱਡੀ ਸੀ ਅਤੇ ਹੁਣ ਜਦੋਂ ਦੁਬਾਰਾ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ, ਤਾਂ ਉਨ੍ਹਾਂ ਨਾਲ ਜਾਂ ਵਾਰਡ ਵਾਸੀਆਂ ਨਾਲ ਬਿਲਕੁਲ ਵੀ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ।ਇਸ ਨੇ ਕੇਵਲ ਆਪਣਾ ਨਿੱਜੀ ਲਾਭ ਦੇਖਿਆ ਹੈ।

20/09/2023

ਚੰਦੂਮਾਜਰਾ ਨੇ ਭਗਵੰਤ ਮਾਨ ਤੇ ਕਿਵੇਂ ਲਾਏ ਰਗੜੇ ???
ਵੇਖੋ ਇਹ ਖ਼ਾਸ ਰਿਪੋਰਟ ਕੇਵਲ ਫੋਕਸ ਪੰਜਾਬ 'ਤੇ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ । 80507-00001

07/09/2023

ਚਰਚਾ ਪੰਜਾਬ ਦੀ ਪ੍ਰੋਗਰਾਮ ਤਹਿਤ ਕੈਪਟਨ ਅਮਰਿੰਦਰ ਬਾਰੇ ਕੀ ਬੋਲੇ ਰਾਜਾ ਵੜਿੰਗ ::
ਕੀ ਕੈਪਟਨ ਅਮਰਿੰਦਰ ਦੀ ਕਾਂਗਰਸ 'ਚ ਦੁਬਾਰਾ ਐਂਟਰੀ ਸੰਭਵ ਹੈ ??
ਛੱਲੀਆਂ ਵੇਚਣ ਵਾਲ਼ੇ.........................
ਵੇਖੋ ਇਹ ਖਾਸ ਰਿਪੋਰਟ ਕੇਵਲ ਫੋਕਸ ਪੰਜਾਬ 'ਤੇ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ।80507-00001

06/09/2023

ਵੇਖੋ ਅਧਿਆਪਕ ਦਿਵਸ ਦੀ ਮਹੱਤਤਾ 'ਤੇ ਚਾਨਣਾ ਪਾਉਂਦੀ ਇਹ ਖਾਸ ਰਿਪੋਰਟ।
ਬੱਚਿਆਂ ਵਿਚ ਵੱਧ ਰਹੇ ਸਟਰੈੱਸ ਨੂੰ ਮਾਪੇ ਕਿਵੇਂ ਦੂਰ ਕਰ ਸਕਦੇ ਹਨ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਦੀ ਜੁਬਾਨੀ ਸੁਣੋ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ- 80507-00001

22/08/2023

ਪੰਜਾਬੀ ਚੁੱਲ੍ਹਾ ਵਿਖੇ ਕਿਵੇਂ ਮਨਾਇਆ ਤੀਜ ਦਾ ਤਿਉਹਾਰ ??
ਕੀ ਹੈ ਤੀਜ ਦੇ ਤਿਉਹਾਰ ਦੀ ਮਹੱਤਤਾ ??
ਵੇਖੋ ਇਹ ਖਾਸ ਰਿਪੋਰਟ ਕੇਵਲ ਫੋਕਸ ਪੰਜਾਬ 'ਤੇ

15/08/2023

ਕਿਵੇ ਮਨਾਇਆ ਆਜ਼ਾਦੀ ਦਿਹਾੜਾ ਰਾਜਪੁਰਾ ਵਿਖੇ?
ਕਿਸ ਦੇ ਵੱਲੋਂ ਲਹਿਰਾਇਆ ਗਿਆ ਰਾਸ਼ਟਰੀ ਝੰਡਾ?
ਵੇਖੋ ਇਹ ਖ਼ਾਸ ਰਿਪੋਰਟ 'ਫੋਕਸ ਪੰਜਾਬ ਤੇ'

03/07/2023

ਵੇਖੋ, ਫਨੀਅਰ ਸੱਪ ਦੇ ਬੱਚੇ ਨੂੰ ਜਿਊਂਦਾ ਫੜਨ ਦਾ ਲਾਈਵ ਵੀਡੀਓ !

02/06/2023

ਰਾਜਪੁਰਾ ਦੇ ਸਫਾਈ ਸੇਵਕ ਨੇ ਥਾਈਲੈਂਡ ਵਿਚ ਕਿਹੜਾ ਕੀਤਾ ਕਾਰਨਾਮਾ ?? ਵੇਖੋ ਇਹ ਖਾਸ ਰਿਪੋਰਟ ਕੇਵਲ FOCUS PUNJAB TE

17/03/2023

ਬਿਨਾਂ ਲਾਈਨ ਤੋਂ ਕਿੱਥੇ ਹੋਵੇਗਾ ਆਧਾਰ ਕਾਰਡ ਅੱਪਡੇਟ??? ਵਿਖੋ ਇਹ ਖਾਸ ਰਿਪੋਰਟ ਕੇਵਲ FOCUS PUNJAB TE Like And Subscribe

26/01/2023

ਲਵੋ ਆੰਨਦ ਸਮਾਗਮ ਦਾ ਸ਼ੋਟਕਟ ਵਿੱਚ !!!
Pls Subscribe This Channel
ਵੇਖੋ ਇਹ ਖਾਸ ਰਿਪੋਰਟ ਕੇਵਲ :- FOCUS PUNJAB TE

17/01/2023

ਕੌਣ ਕੌਣ ਰਿਹਾ ਨਗਰ ਕੌਂਸਲ ਰਾਜਪੁਰਾ ਦੀ ਚੋਣ ਦਾ ਜੇਤੂ ? ਕਿਸ ਸਿਰ ਸਜਿਆ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦਾ ਤਾਜ ??
Pls Subscribe This Channel
ਵੇਖੋ ਇਹ ਖਾਸ ਰਿਪੋਰਟ ਕੇਵਲ :- FOCUS PUNJAB TE

15/01/2023

ਜੈਨ ਸਥਾਨ ਰਾਜਪੁਰਾ ਵਿਖੇ ਰਾਮਲੀਲਾ ਪਰਿਵਾਰ ਨੇ ਕਿ ਅਜਿਹਾ ਕੀਤਾ ਕਿ ਸਾਰੇ ਅਸ਼-ਅਸ਼ ਕਰ ਉੇੱਠੇ ??? Pls Subscribe This Channel ਵੇਖੋ ਇਹ ਖਾਸ ਰਿਪੋਰਟ ਕੇਵਲ:- FOCUS PUNJAB TE

13/01/2023

ਕਰਨਾਟਕਾ ਵਾਸੀ ਨੇ ਕਿਵੇਂ ਕੀਤਾ ਪੰਜਾਬੀ ਦਾ ਪ੍ਰਚਾਰ, ਦੁਕਾਨਦਾਰਾਂ ਨੂੰ ਕਿਵੇਂ ਪਾਈ ਫਿਟਕਾਰ ?? ਵੇਖੋ ਇਹ ਖ਼ਾਸ ਰਿਪੋਰਟ ਕੇਵਲ FOCUS PUNJAB TE

25/12/2022

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗੁਰਦੁਆਰਾ ਭਾਈ ਮਤੀਂ ਦਾਸ ਜੀ ਵਿਖੇ ਲੰਗਰ ਲਾਇਆ
ਵੇਖੋ ਇਹ ਖ਼ਾਸ ਰਿਪੋਰਟ ਕੇਵਲ :ਫੈਕਸ ਪੰਜਾਬ ਤੇ ਵੈੱਬ ਚੈਨਲ ।
Please subscribe this channel 'FOCUS PUNJAB TE'

23/12/2022

ਮਿੰਨੀ ਸੈਕਟਰੀਏਟ ਰਾਜਪੁਰਾ ਵਿਖੇ ਲਾਇਸੰਸ ਹੋਲਡਰਾਂ ਨੇ ਕਿਵੇਂ ਕੀਤਾ ਸਹੀਦਾ ਨੂੰ ਨਮਨ ??
ਵੇਖੋ ਇਹ ਖ਼ਾਸ ਰਿਪੋਰਟ ਕੇਵਲ :ਫੈਕਸ ਪੰਜਾਬ ਤੇ ਵੈੱਬ ਚੈਨਲ ।
Please subscribe this channel 'FOCUS PUNJAB TE'

18/11/2022

ਗੁਜਰਾਤ ਵਿਖੇ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਵਲੰਟੀਅਰ ਕਿਵੇਂ ਕਰ ਰਹੇ ਨੇ ਚੋਣ ਪ੍ਰਚਾਰ ??
ਕਿਵੇਂ ਵਿਖਾ ਰਹੇ ਨੇ ਪੰਜਾਬ ਦਾ ਸੱਭਿਆਚਾਰ ??
ਵੇਖੋ ਇਹ ਖ਼ਾਸ ਰਿਪੋਰਟ ਕੇਵਲ ਫੈਕਸ ਪੰਜਾਬ ਤੇ ਵੈੱਬ ਚੈਨਲ।
Please subscribe, like and share this channel '' FOCUS PUNJAB TE '

ਇਤਿਹਾਸਕ ਇਮਾਰਤਾਂ ਅਤੇ  ਇਤਿਹਾਸਕ ਕਲਾਵਾਂ ਦੀ ਸਾਂਭ ਲਈ ਸਰਕਾਰ ਵਚਨਬੱਧ - ਅਨਮੋਲ ਗਗਨ ਮਾਨਗਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੌਹਾਨ ਨੇ ਸਭਿਆਚਾਰਕ ਮੰ...
17/11/2022

ਇਤਿਹਾਸਕ ਇਮਾਰਤਾਂ ਅਤੇ ਇਤਿਹਾਸਕ ਕਲਾਵਾਂ ਦੀ ਸਾਂਭ ਲਈ ਸਰਕਾਰ ਵਚਨਬੱਧ - ਅਨਮੋਲ ਗਗਨ ਮਾਨ
ਗਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੌਹਾਨ ਨੇ ਸਭਿਆਚਾਰਕ ਮੰਤਰੀ ਅਨਮੋਲ ਗਗਨ ਮਾਨ ਨਾਲ ਕੀਤੀ ਮੁਲਾਕਾਤ

ਰਾਜਪੁਰਾ ( ਦਰਸ਼ਨ ਸਿੰਘ ਮਿੱਠਾ)

ਪੰਜਾਬ ਦੇ ਉੱਘੇ ਕਲਾਕਾਰ ਅਤੇ ਗਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੋਣ ਨੇ ਪੰਜਾਬ ਰਾਜ ਦੇ ਸਭਿਆਚਾਰਕ ਮੰਤਰੀ ਅਨਮੋਲ ਗਗਨ ਮਾਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਇਤਿਹਾਸਕ ਧਰੋਹਰਾਂ ਵਿਖੇ ਪਈਆਂ ਕਲਾ ਕ੍ਰਿਤੀਆਂ ਨੂੰ ਸੰਭਾਲਣ ਉਪਰ ਜ਼ੋਰ ਦਿੱਤਾ। ਸ੍ਰੀ ਚੌਹਾਨ ਨੇ ਦੱਸਿਆ ਕਿ ਇਤਿਹਾਸਕ ਇਮਾਰਤਾਂ ਦੀ ਮੁਰੰਮਤ ਕਰਕੇ ਦੱਸਿਆ ਜਾਂਦਾ ਹੈ ਕਿ ਇਹ ਸਾਡੀ ਵਿਰਾਸਤ ਹੈ, ਪਰ ਉਹਨਾਂ ਇਮਾਰਤਾਂ ਵਿਚ ਜੋ ਕਲਾ-ਕ੍ਰਿਤੀਆਂ ਸਨ, ਉਹ ਕਿੱਥੇ ਹਨ? ਇਸ ਦੇ ਜਵਾਬ ਵਿਚ ਸ੍ਰੀਮਤੀ ਗਗਨ ਨੇ ਕਿਹਾ ਕਿ ਇਤਿਹਾਸਕ ਇਮਾਰਤਾਂ ਅਤੇ ਇਤਿਹਾਸਕ ਕਲਾ ਕ੍ਰਿਤੀਆਂ ਦੀ ਸਾਂਭ ਸੰਭਾਲ ਲਈ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਸਤ ਸ਼ਿਲਪ ਕਲਾਕਾਰਾਂ ਲਈ ਵੀ ਨਵੀਂ ਸਕੀਮ ਲਿਆਂਦੀ ਜਾਵੇਗੀ।ਇਸ ਮੌਕੇ ਸ੍ਰੀ ਚੌਹਾਨ ਨੇ ਘਾਹ ਦੀਆਂ ਤੀਲ੍ਹੀਆਂ ਤੋਂ ਤਿਆਰ ਕੀਤੇ ਏਕ ਓਂਕਾਰ ਦਾ ਚਿੱਤਰ ਮੰਤਰੀ ਅਨਮੋਲ ਗਗਨ ਮਾਨ ਨੂੰ ਭੇਟ ਕੀਤਾ। ਇਕ ਏਕ ਓਂਕਾਰ ਗੁਰਦਵਾਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਆਜੀਵਨ ਸੁਸ਼ੋਭਿਤ ਹੈ। ਸ੍ਰੀ ਚੌਹਾਨ ਵੱਲੋਂ 1100 ਤੀਲ੍ਹੀਆਂ ਨੂੰ 11000 ਵਾਰ ਮੋੜ ਕੇ ਅਤੇ ਅੱਖਾਂ 'ਤੇ ਪੱਟੀ ਬੰਨ੍ਹ ਕੇ 10 ਘੰਟਿਆਂ ਵਿੱਚ ਬਣਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਅਭਿਸ਼ੇਕ ਚੌਹਾਨ ਵਿਸ਼ਵ ਪੱਧਰ 'ਤੇ ਆਪਣੀ ਵਿਲੱਖਣ ਪ੍ਰਤਿਭਾ ਨਾਲ ਚਮਕਿਆ ਹੈ। ਸ੍ਰੀ ਚੌਹਾਨ ਨੇ ਅੱਖਾਂ 'ਤੇ ਕਾਲ਼ੀ ਪੱਟੀ ਬੰਨ੍ਹ ਕੇ ਘਾਹ ਦੀ ਤੀਲ੍ਹੀਆਂ ਤੋ ਕਲਾ ਕ੍ਰਿਤੀਆਂ ਸਿਰਜਦਾ ਹੈ। ਸੂਬਾ ਸਰਕਾਰ ਵੱਲੋਂ ਉਹਨਾਂ ਨੂੰ ਦੇਸ਼ ਦਾ ਏਦਾਂ ਦਾ ਇਕਲੌਤਾ ਕਲਾਕਾਰ ਐਲਾਨਿਆ ਜਾ ਚੁੱਕਾ ਹੈ। ਸ੍ਰੀ ਚੌਹਾਨ ਦੇ ਨਾਮ ਕਈ ਵਿਸ਼ਵ ਰਿਕਾਰਡ ਦਰਜ ਹਨ। ਹਾਲ ਹੀ ਵਿਚ ਇਹ ਕਲਾਕਾਰ ਵੱਲੋਂ ਦੁਬਈ ਦੇ ਇਕ ਇੰਟਰਨੈਸ਼ਨਲ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵੀ ਸ਼ਿਰਕਤ ਕੀਤੀ ਗਈ ਹੈ।

Address

Rajpura
140401

Telephone

+918050700001

Website

Alerts

Be the first to know and let us send you an email when Focus Punjab Te posts news and promotions. Your email address will not be used for any other purpose, and you can unsubscribe at any time.

Contact The Business

Send a message to Focus Punjab Te:

Videos

Share


Other News & Media Websites in Rajpura

Show All