![ਟਰੰਪ ਰਾਸ਼ਟਰਪਤੀ - ਮੈਕਸੀਕੋ ਦੀ ਕੰਧ ਟੱਪਣੀ ਕਰੂ ਔਖੀ ---------------ਮੈਕਸੀਕੋ ਦਾ ਬਾਰਡਰ ਪਾਰ ਕਰਕੇ ਅਮਰੀਕਾ ਜਾ ਪੁੱਜਣ ਦਾ ਸਿਲਸਿਲਾ ਪੁਰਾਣਾ...](https://img3.medioq.com/456/311/612997194563115.jpg)
23/01/2025
ਟਰੰਪ ਰਾਸ਼ਟਰਪਤੀ - ਮੈਕਸੀਕੋ ਦੀ ਕੰਧ ਟੱਪਣੀ ਕਰੂ ਔਖੀ
---------------
ਮੈਕਸੀਕੋ ਦਾ ਬਾਰਡਰ ਪਾਰ ਕਰਕੇ ਅਮਰੀਕਾ ਜਾ ਪੁੱਜਣ ਦਾ ਸਿਲਸਿਲਾ ਪੁਰਾਣਾ ਚੱਲਦਾ ਪਰ ਪਿਛਲੇ ਕੁਝ ਸਾਲਾਂ ‘ਚ ਇਹ ਵਾਹਵਾ ਤੇਜ ਤੇ ਕੁਝ ਸੁਖਾਲਾ ਹੋ ਗਿਆ ਸੀ । ਮੈਕਸੀਕੋ ਦਾ ਬਾਰਡਰ ਪਾਰ ਕਰਕੇ ਅਮਰੀਕੀ ਪੁਲਿਸ ਤੇ ਫ਼ੌਜ ਤੋਂ ਲੁਕਣ ਬਚਣ ਦੀ ਥਾਂ ਉਹਨਾਂ ਕੋਲ ਜਾ ਕੇ ਸਮਰਪਣ ਕਰ ਦੇਣ ਦਾ ਕੰਮ ਸਿਖਰ ਤੇ ਰਿਹਾ । ਫਿਰ ਕੁਝ ਹਫ਼ਤੇ ਕੈਂਪ ‘ਚ ਤੇ ਰਿਫਿਊਜੀ ਕਲੇਮ ਕਰਨ ਤੋਂ ਅਮਰੀਕਾ ਦੀ ਖੁੱਲ੍ਹੀ ਹਵਾ ‘ਚ ਉਡਾਰੀਆਂ । ਫਿਰ ਕੰਮ ਤੇ ਡਾਲਰ ਅਤੇ ਕੇਸ ਦਾ ਕਈ ਸਾਲਾਂ ਤੱਕ ਫੈਸਲੇ ਆਉਣ ਦੀ ਉਡੀਕ ।
ਕਰੋੜਾਂ ਲੋਕ ਇਸ ਵੇਲੇ ਅਮਰੀਕਾ ‘ਚ ਬਿਨਾਂ ਕਾਗਜ਼ਾਂ(ਕੱਚੇ )ਦੇ ਰਹਿ ਰਹੇ ਨੇ । ਜਿਹਨਾਂ ‘ਚ ਸਭ ਤੋਂ ਵੱਡੀ ਗਿਣਤੀ ਮੈਕਸੀਕੋ ਦੇ ਲੋਕਾਂ ਦੀ ਤੇ ਹੈ ਦੂਸਰਾ ਨੰਬਰ ਭਾਰਤੀਆਂ ਦਾ ਜੋ ਵੀਹ ਲੱਖ ਦੇ ਕਰੀਬ ਨੇ |
ਗੈਰ ਕਾਨੂੰਨੀ ਪਰਵਾਸ ਅਮਰੀਕਾ ‘ਚ ਵੱਡਾ ਮੁੱਦਾ ਬਣਿਆ ਤੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੋਂਹ ਚੁੱਕਣ ਵਾਲੇ ਡੋਨਾਲਡ ਟਰੰਪ ਨੇ ਅਮਰੀਕੀ ਲੋਕਾਂ ਨਾਲ ਇਕ ਵਾਅਦਾ ਕੀਤਾ ਸੀ ਕਿ ਜੇ ਉਹ ਜਿੱਤਿਆ ਤਾਂ ਗੈਰ ਕਾਨੂੰਨੀ ਲੋਕਾਂ ਨੂੰ ਦੇਸ਼ ਤੋਂ ਬਾਹਰ ਕੱਢ ਦੇਵੇਗਾ ।
ਹੁਣ ਸੋਂਹ ਚੁੱਕਦਿਆਂ ਹੀ ਟਰੰਪ ਨੇ ਮੈਕਸੀਕੋ ਅਮਰੀਕਾ ਸਰਹੱਦ ਤੇ ਐਮਰਜੈਂਸੀ ਲਾਉਣ ਦਾ ਐਲਾਨ ਕਰ ਦਿੱਤਾ ਹੈ । ਇਹ ਵੀ ਕਿਹਾ ਕਿ ਹੁਣ ਸਰਹੱਦ ਗੈਰ ਕਾਨੂੰਨੀ ਤਰੀਕੇ ਟੱਪਣ ਵਾਲਿਆਂ ਨਾਲ ਫੜੋ ਤੇ ਛੱਡੋ ਨੀਤੀ ਨਹੀਂ ਅਪਣਾਈ ਜਾਵੇਗੀ ।
ਇਸਦਾ ਮਤਲਬ ਸਰਹੱਦ ਪਾਰ ਕਰਨੀ ਵੀ ਮੁਸ਼ਕਿਲ ਹੋ ਜਾਵੇਗੀ ਤੇ ਫੜੇ ਜਾਣ ਤੇ ਜਲਦ ਰਿਹਾਈ ਦੀ ਕੋਈ ਆਸ ਨਹੀਂ ਹੋਵੇਗੀ ।
ਇਸ ਕਰਕੇ ਬਦਲੇ ਰਾਸ਼ਟਰਪਤੀ ਨਾਲ ਹਾਲਤ ਬਦਲਣਗੇ , ਲੱਖਾਂ ਰੁਪਈਏ ਖਰਚ ਕੇ ਮੈਕਸੀਕੋ ਦਾ ਬੋਰਡਰ ਟੱਪ ਅਮਰੀਕਾ ਵੜਨਾ ਹੁਣ ਪਹਿਲਾਂ ਵਰਗਾ ਸੌਖਾ ਨਹੀਂ ਹੋਣ ਲੱਗਾ ।
ਅਮਰੀਕਾ ਚ ਵੜਦੇ ਸਾਰ ਪੱਤਣ ਤੇ ਥਾਪੀ ਮਾਰ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਣਾ ਹੁਣ ਬੀਤੇ ਦੀਆਂ ਬਾਤਾਂ ਹੋ ਸਕਦਾ ਹੈ ।
ਇਸ ਕਰਕੇ ਲੱਖਾਂ ਰੁਪੈ ਖਰਚ ਇਸ ਟੇਢੇ ਢੰਗ ਅਮਰੀਕਾ ਆਉਣ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਸੋਚ ਵਿਚਾਰ ਜ਼ਰੂਰ ਕਰਿਓ ।
ਗੋਲਡੀ ਬਰਾੜ ਪੰਜਾਬ Every Day GOAT Young America's Foundation