ਪਾਤੜਾ ਸ਼ਹਿਰ ਬਾਰੇ ਜਾਣਕਾਰੀ:-
ਪਾਤੜਾਂ ਪੰਜਾਬ ਦੇ ਦੱਖਣ-ਪੂਰਵ ਵਿੱਚ ਸਥਿਤ ਇੱਕ ਸ਼ਹਿਰ ਹੈ। ਇਹ ਪਟਿਆਲਾ, ਜਾਖਲ ਅਤੇ ਨਰਵਾਣਾ ਸੜਕਾਂ ਨੂੰ ਜੋੜਨ ਵਾਲੇਂ ਰਾਸਤੇ ਤੇ ਹੈ। ਇਹ ਪਟਿਆਲੇ ਤੋਂ 57 ਕਿਲੋਮੀਟਰ, ਸਗਰੂਰ ਤੋਂ 42 ਕਿਲੋਮੀਟਰ, ਨਵੀ ਦਿੱਲੀ ਤੋ 218 ਕਿਲੋਮੀਟਰ ਦੇ ਕਰੀਬ ਦੂਰੀ ਉੱਤੇ ਹੈ। ਪਾਤੜਾਂ ਵਿੱਚ ਆਸ-ਪਾਸ ਦੇ 68 ਪਿੰਡ ਆਉਂਦੇ ਹਨ। ਇਸ ਸ਼ਹਿਰ ਦੀ ਲਗਾਤਾਰ ਪ੍ਰਗਿਰਤੀ ਹੋਣ ਕਾਰਨ ਜਨ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਾਤੜਾਂ ਦੀ ਕਾਰ ਬਜਾਰ ਵੀ ਬਹੁਤ ਪ੍ਰਸਿੱਧ ਹੈ। ਜਿਸ ਵਿੱਚ
ਹਰ ਤਰ੍ਹਾਂ ਦੇ ਮੋਟਰਸਾਇਕਲ ਅਤੇ ਕਾਰਾਂ ਮਿਲਦੀਆਂ ਹਨ। ਪਾਤੜਾਂ ਦੀ ਦਾਣਾ ਮੰਡੀ ਵੀ ਬੜ੍ਹੀ ਵੱਡੀ ਹੈ। ਜਿਸ ਵਿੱਚ 100 ਤੋਂ ਉਪਰ ਦੁਕਾਨਾਂ ਹਨ।ਪਾਤੜਾਂ ਚੌਲਾਂ ਦਾ ਵੱਡਾ ਬਾਜ਼ਾਰ ਹੈ। ਇਸ ਸ਼ਹਿਰ ਵਿੱਚ 100 ਤੋਂ ਵੱਧ ਰਾਈਸ ਸ਼ੈਲਰ ਹਨ। ਪਾਤੜਾਂ ਸ਼ਹਿਰ ਕੈਥਲ, ਦਿੱਲੀ, ਜੀਂਦ, ਲੁਧਿਆਣਾ, ਜਲੰਧਰ, ਪਟਿਆਲਾ ਸਮਾਣਾ, ਦਿੜ੍ਹਬਾ ਅਤੇ ਸੰਗਰੂਰ ਨਾਲ ਚੰਗੀ ਤਰ੍ਹਾਂ ਬਣਾਈਆਂ ਸੜਕਾਂ ਦੁਆਰਾ ਜੁੜਿਆ ਹੈ। ਇਸ ਕਾਰਨ ਇਹਨਾਂ ਸ਼ਹਿਰਾਂ ਦੇ ਨਾਲ ਚੰਗੇ ਸਬੰਧ ਹਨ। ਇਹ ਇੱਕ ਵਿਕਾਸਸ਼ੀਲ ਸ਼ਹਿਰ ਹੈ। ਇਸਦੀ ਜ਼ਮੀਨ ਉਪਜਾਊ ਹੈ।
ਜਨਸੰਖਿਆ:-
1 ਜੂਨ 1970 ਨੂੰ ਪਾਤੜਾਂ ਵਿਖੇ ਨੋਟੀਫਾਈਡ ਏਰੀਆ ਕਮੇਟੀ ਦਾ ਗਠਨ ਕੀਤਾ ਗਿਆ ਸੀ।ਕਮੇਟੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਫਾਈ, ਜਲ ਸਪਲਾਈ, ਪੱਕੀਆਂ ਗਲੀਆਂ ਅਤੇ ਰੋਸ਼ਨੀ, ਸੀਵਰੇਜ ਦੀ ਸਫਾਈ ਅਤੇ ਕੂੜੇ ਦਾ ਨਿਪਟਾਰਾ ਸ਼ਾਮਲ ਸਨ।
1981 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਪਾਤੜਾਂ ਸ਼ਹਿਰ ਦਾ ਖੇਤਰਫਲ 3.00 km ਨਗਰ ਨਿਗਮ ਦੀ ਸੀਮਾ ਦੇ ਅੰਦਰ ਸੀਅਤੇ ਇਸਦੀ ਆਬਾਦੀ 7,998 ਸੀ।
1991 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਸ਼ਹਿਰ ਦੀ ਜਨਸੰਖਿਆ 14328 ਸੀ।
2001 ਦੀ ਭਾਰਤ ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਪਾਤੜਾਂ ਸ਼ਹਿਰ ਦੀ ਕੁੱਲ ਆਬਾਦੀ22,170 ਹੈ। ਜਿਸ ਵਿੱਚ ਮਰਦਾਂ ਦੀ ਆਬਾਦੀ 53% ਅਤੇ ਔਰਤਾਂ 47% ਹੈ।ਪਾਤੜਾਂ ਦੀ ਔਸਤ ਸਾਖਰਤਾ ਦਰ 65% ਹੈ,ਜੀ ਕੀ ਰਾਸ਼ਟਰ ਦੀ 59.5% ਦੀ ਔਸਤ ਤੋਂ ਵੱਧ ਹੈ।ਜਿਸ ਵਿੱਚ ਮਰਦਾਂ ਦੀ ਸਾਖਰਤਾ 69% ਹੈ, ਅਤੇ ਔਰਤਾਂ ਦੀ ਸਾਖਰਤਾ 60% ਹੈ। ਪਾਤੜਾਂ ਵਿੱਚ 13% ਆਬਾਦੀ 6 ਸਾਲ ਤੋਂ ਘੱਟ ਉਮਰ ਦੀ ਹੈ।
2011 ਦੀ ਮਰਦਮਸ਼ੁਮਾਰੀ ਅਨੁਸਾਰ ਪਾਤੜਾਂ ਦੀ ਜਨ ਸੰਖਿਆ 141087 ਹੈ। ਜਿਹਨਾਂ ਵਿੱਚੋ 74080 ਮਰਦ ਅਤੇ 67007 ਔਰਤਾ ਹਨ।
ਇਤਿਹਾਸ ਅਤੇ ਨਾਮਕਰਨ:-
ਰਿਆਸਤੀ ਸਮੇਂ ਦੌਰਾਨ ਪਾਤੜਾਂ ਇੱਕ ਛੋਟਾ ਜਿਹਾ ਪਿੰਡ ਸੀ ਅਤੇ ਮਿੱਟੀ ਦੇ ਕਾਫੀ ਟਿੱਬੇ ਮੌਜੂਦ ਸਨ ਪਾਤੜਾਂ ਦੇ ਨੇੜੇ ਇੱਕ ਵੱਡੀ ਝੀਲ ਸੀ ਜਿਸ ਨੂੰ 'ਭੁਪਿੰਦਰ ਸਾਗਰ' ਵਜੋਂ ਜਾਣਿਆ ਜਾਂਦਾ ਸੀ। ਜੋ ਕਿ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੁਆਰਾ ਪਾਤੜਾਂ ਦੇ ਨੇੜੇ ਸ਼ਿਕਾਰ ਲਈ ਬਣਵਾਈ ਗਈ ਸੀ। ਕੁੱਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਸਭ ਤੋਂ ਪਹਿਲਾਂ ਇਸ ਸਥਾਨ ਤੇ ਪਾਤੜ ਜਾਤੀ ਦੇ ਲੋਕ ਆਕੇ ਵਸੇ ਸਨ ਜਿਸ ਕਾਰਨ ਇਸਦਾ ਨਾਮ ਪਾਤੜਾਂ ਪਿਆ। ਸਥਾਨਕ ਲੋਕਾਂ ਅਨੁਸਾਰ ਪਾਤੜਾਂ ਸ਼ਹਿਰ ਦਾ ਸਬੰਧ ਬਦਨਾਮ ਜੱਗੇ ਡਾਕੂ ਨਾਲ ਵੀ ਸੀ।ਡਾਕੂ ਜੋ ਅਮੀਰਾਂ ਨੂੰ ਲੁੱਟਦਾ ਸੀ ਅਤੇ ਗਰੀਬਾਂ ਦੀ ਮਦਦ ਕਰਦਾ ਸੀ। ਇੱਥੇ ਇੱਕ ਪ੍ਰਾਚੀਨ ਡੇਰਾ ਸੀ ਜਿਸ ਨੂੰ ਮਾਈ ਡੇਰਾ ਕਿਹਾ ਜਾਂਦਾ ਸੀ, ਜੋ ਕਿ ਅੱਜ ਵੀ ਸ਼ਹਿਰ ਦੇ ਵਿਚਕਾਰ ਸਥਿਤ ਹੈ। ਪੁਰਾਣੇ ਰੁੱਖਾਂ ਦਾ ਕੁਦਰਤੀ ਮਾਹੌਲ ਅੱਜ ਵੀ ਇਥੇ ਮੌਜੂਦ ਹੈ। ਇਸ ਕੰਪਲੈਕਸ ਵਿੱਚ ਬਾਬੇ ਦੀ ਸਮਾਧ ਵੀ ਹੈਅਤੇ ਸ਼ਹਿਰ ਵਿੱਚ ਇੱਕ ਪ੍ਰਾਚੀਨ ਸ਼ਿਵ ਮੰਦਰ ਵੀ ਸੀ।