01/04/2020
ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਘਰਾਂ ਵਿਚ ਹੀ ਬੈਠੋ ਕਿਸੇ ਵੀ ਬਹਿਕਾਵੇ ਵਿੱਚ ਨਾ ਆੳ ਝੂਠੀਆਂ ਅਫਵਾਹਾਂ ਤੋਂ ਬਚੋ ਪ੍ਰਸ਼ਾਸਨ ਨੂੰ ਸਭ ਕੁਝ ਪਤਾਂ ਹੈ ਸਾਡੀ ਦੇਖਭਾਲ ਕਿਵੇਂ ਕਰਨੀ ਹੈ ਇਸ ਦੀ ਪ੍ਰਸ਼ਾਸਨ ਨੂੰ ਪੂਰੀ ਟੈਨਸਨ ਹੈ ਸਾਡੀ ਸੇਹਤ ਦੀ ਸੰਭਾਲ ਕਿਵੇਂ ਕਰਨੀ ਹੈ ਇਹ ਪ੍ਰਸ਼ਾਸਨ ਨੇ ਦੇਖਣਾ ਹੈ ਆਪਾਂ ਨਹੀਂ ਜੇਕਰ ਦਿਲੀ ਤੋਂ ਕੋਈ ਵੀ ਕਰੋਨਾ ਵਾਇਰਸ ਮਰੀਜ਼ ਆ ਰਹੇ ਹਨ ਤਾਂ ਉਨ੍ਹਾਂ ਨੂੰ ਪ੍ਰਸ਼ਾਸਨ ਪਾਤੜਾਂ ਵਿਚ ਨਹੀਂ ਬਲਕਿ ਪਟਿਆਲਾ ਵਿਖੇ ਹੀ ਰੱਖੇਗਾ ਕਿੳ ਕਿ ਇਕ ਦੋ ਸ਼ੱਕੀ ਮਰੀਜ਼ਾਂ ਨੂੰ ਤਾਂ ਪ੍ਰਸ਼ਾਸਨ ਪਾਤੜਾਂ ਤੋਂ ਰਾਜਿੰਦਰਾ ਹਸਪਤਾਲ ਪਟਿਆਲਾ ਲੈ ਕੇ ਗਿਆ ਹੈ ਫੇਰ ਬਾਹਰੋਂ ਆਉਣ ਵਾਲੇ ਮਰੀਜ਼ਾਂ ਨੂੰ ਤਾਂ ਪਾਤੜਾਂ ਰੱਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੋ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਐਵੇਂ ਕਿਸੇ ਦੇ ਵੀ ਬਹਿਕਾਵੇ ਵਿੱਚ ਆ ਕੇ ਐਵੇਂ ਹੀ ਇਕੱਠੇ ਨਾ ਹੋ ਜਾਇੳ ਤਾਂ ਜ਼ੋ ਸਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਸੋ ਕਿਰਪਾ ਕਰਕੇ ਆਪਣੇ ਆਪਣੇ ਘਰਾਂ ਵਿਚ ਹੀ ਰਹੋ ਆਪਣੇ ਬੱਚਿਆਂ ਨਾਲ ਪਾਤੜਾਂ ਮੈਡਮ ਐਸ ਡੀ ਐਮ ਪਾਲਿਕਾ ਅਰੋੜਾ ਵੱਲੋਂ ਸਮੇਂ ਸਮੇਂ ਤੇ ਸ਼ਹਿਰ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੀ ਸੇਹਤ ਅਤੇ ਇਸ ਕਰੋਨਾ ਵਾਇਰਸ ਦੇ ਮੱਦੇਨਜ਼ਰ ਪੂਰੀ ਚੋਕਸੀ ਵਰਤੀ ਜਾ ਰਹੀ ਹੈ ਰਹੀ ਗੱਲ ਕਾਰੋਬਾਰ ਦੀ ਬਾਬਾ ਨਾਨਕ ਜੱਗ ਤੇ ਸੁਖ ਹੀ ਰਖੂ ਜੇ ਅਸੀਂ ਰਹੇ ਤਾਂ ਕਾਰੋਬਾਰ ਵੀ ਦੁਬਾਰਾ ਚਲਜੂ ਜੇ ਅਸੀਂ ਇਸ ਵਾਇਰਸ ਦੀ ਲਪੇਟ ਵਿਚ ਹੀ ਆ ਗੲੇ ਤਾਂ ਮਿਤਰੋਂ ਸਾਡੇ ਕਾਰੋਬਾਰ ਅਤੇ ਪੈਸਾ ਸਭ ਧਰਿਆ ਧਰਾਇਆ ਰਹਿ ਜਾਵੇਗਾ ਸੋ ਕਿਰਪਾ ਕਰਕੇ ਬੇਨਤੀ ਨੂੰ ਮੰਨਦਿਆਂ ਆਪਣੇ ਆਪਣੇ ਘਰਾਂ ਵਿਚ ਹੀ ਰਹੋ ਅਤੇ ਪ੍ਰਸ਼ਾਸਨ ਦੀਆਂ ਗੱਲਾਂ ਨੂੰ ਮੰਨੋ ਇਹ ਸਭ ਕੁਝ ਸਾਡੇ ਭਲੇ ਲਈ ਹੀ ਹੈ ਮੈਡਮ ਸ੍ਰੀ ਪਾਲਿਕਾ ਅਰੋੜਾ ਜ਼ਿਲ੍ਹਾ ਪਟਿਆਲਾ ਦੇ ਲੰਗ ਪਿੰਡ ਤੋਂ ਹੀ ਹਨ ਜਿਥੋਂ ਦੇ ਇਹ ਕਰੋਨਾ ਵਾਇਰਸ ਲੋਕ ਸੋਸ਼ਲ ਮੀਡੀਆ ਤੇ ਦਸੇ ਜਾ ਰਹੇ ਹਨ ਜਿਸ ਕਰਕੇ ਮੈਡਮ ਦਾ ਆਪਣਾ ਇਲਾਕਾ ਹੋਣ ਕਰਕੇ ੳੁਹ ਹਰ ਗੱਲ ਤੋਂ ਜਾਣੂ ਹਨ ੳੁਨ੍ਹਾਂ ਨੂੰ ਸ਼ਹਿਰ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੀ ਜ਼ਿਆਦਾ ਫ਼ਿਕਰ ਹੈ ,,,,,, ਬੇਨਤੀ ਕਰਦਾ,,, ਮੱਖਣ ਗੋਇਲ ਪੱਤਰਕਾਰ ਪਾਤੜਾਂ 9888573075