Mind Cafe

Mind Cafe Here positivity in life is promoted

29/01/2025

ਆਮ ਹਾਲਤਾਂ ਵਿੱਚ ਵਿਚਰਦੇ ਹੋਏ ਸਿਮਰਨ ਅਭਿਆਸ ਦਾ ਪ੍ਰਯੋਗ

28/01/2025

ਪ੍ਰਭ ਜੀ ਤੁਸੀਂ ਹੀ ਮੇਰਾ ਸਹਾਰਾ ਹੋ ਬਲ ਹੋ ਬੁੱਧੀ ਹੋ ਧਨ ਹੋ ਤੁਸੀਂ ਹੀ ਮੇਰਾ ਪਰਿਵਾਰ ਹੋ।
ਜੋ ਤੁਸੀਂ ਕਰਦੇ ਹੋ ਓਹੀ ਮੇਰੇ ਲਈ ਭਲਾ ਹੈ ਹੇ ਨਾਨਕ ਜੀ ਤੁਹਾਡੇ ਚਰਨਾਂ ਨੂੰ ਵੇਖ ਸੁੱਖ ਮਿਲਦਾ ਹੈ ।

28/01/2025

ਤੂ ਮੇਰੀ ਓਟ ਬਲ ਬੁਧਿ ਧਨੁ ਤੁਮ ਹੀ ਤੁਮਹਿ ਮੇਰੈ ਪਰਵਾਰੈ॥
ਜੋ ਤੁਮ ਕਰਹੁ ਸੋਈ ਭਲ ਹਮਰੈ ਪੇਖਿ ਨਾਨਕ ਸੁਖ ਚਰਨਾਰੈ॥੨॥੨॥੮੨॥

27/01/2025

ਪ੍ਰਭ ਜੀ ਉਠਦੇ ਹੋਏ ਬੈਠਦੇ ਹੋਏ ਸੋਂਦੇ ਹੋਏ ਜਾਗਦੇ ਹੋਏ ਇਹ ਮਨ ਆਪ ਜੀ ਨੂੰ ਯਾਦ ਕਰਦਾ ਹੈ।ਸੁੱਖ ਵਿੱਚ ਦੁੱਖ ਵਿੱਚ ਇਸ ਮਨ ਦੀ ਅਵਸਥਾ ਨੂੰ ਆਪ ਜੀ ਅੱਗੇ ਹੀ ਬਿਆਨ ਕਰਦਾ ਹਾਂ ।

27/01/2025

ਊਠਤ ਬੈਠਤ ਸੋਵਤ ਜਾਗਤ ਇਹੁ ਮਨੁ ਤੁਝਹਿ ਚਿਤਾਰੈ॥
ਸੂਖ ਦੂਖ ਇਸੁ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ॥੧॥

26/01/2025

ਪ੍ਰਭ ਜੀ ਤੁਸੀਂ ਮੇਰੀ ਜਿੰਦ ਜਾਨ ਦਾ ਸਹਾਰਾ ਹੋ। ਮੈਂ ਆਪ ਜੀ ਨੂੰ ਨਮਸਕਾਰ ਲੰਮਾ ਪੈ ਕੇ ਨਮਸਕਾਰ ਕਰਦਾ ਹਾਂ ਅਨੇਕ ਵਾਰ ਬਲਿਹਾਰੇ ਜਾਂਦਾ ਹਾਂ।

26/01/2025

ਬਿਲਾਵਲੁ ਮਹਲਾ ੫॥
ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ॥
ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ ਬਾਰੈ॥੧॥ਰਹਾਉ॥

25/01/2025

ਕਿਸ ਵਰਗਾ ਕਹਾਂ ਕਿਸ ਤਰਾਂ ਵਡਿਆਈ ਕਰਾਂ ਹੇ ਗੁਰੂ ਨਾਨਕ ਜੀ ਮੈ ਹਰ ਪਲ ਆਪ ਜੀ ਤੋਂ ਕੁਰਬਾਨ ਜਾਂਦਾ ਹਾਂ ।

25/01/2025

ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿਨੁ ਖਿਨੁ ਵਾਰੇ॥੪॥੧॥੧੪੧॥

24/01/2025

ਆਨੰਦ ਸਾਹਿਬ ਜੀ ਦੀ ਬਾਣੀ ਜਿਸ ਨੂੰ ਪੜ੍ਹਣ ਵਾਲਾ ਰੂਹਾਨੀ ਆਨੰਦ ਅਨੁਭਵ ਕਰਦਾ ਹੈ
#ਗੁਰਬਾਣੀ #ਪੰਜਾਬ

24/01/2025

ਸਤਿਗੁਰੂ ਜੀ ਜਿਹਨਾਂ ਨੂੰ ਕੋਈ ਜਾਣਦਾ ਨਹੀਂ ਸੀ ਕੋਈ ਮੰਨਦਾ ਨਹੀਂ ਸੀ ਤੁਹਾਡੀ ਕਿਰਪਾ ਸਦਕਾ ਓਹ ਵੀ ਪਰਮਾਤਮਾ ਦੇ ਦਰਬਾਰ ਅੰਦਰ ਆਦਰ ਮਾਣ ਵਾਲੇ ਹੋ ਗਏ ਹਨ।

24/01/2025

ਕੋਇ ਨ ਜਾਨੈ ਕੋਇ ਨ ਮਾਨੈ ਸੇ ਪਰਗਟੁ ਹਰਿ ਦੁਆਰੇ॥੩॥

23/01/2025

ਸਤਿਗੁਰੂ ਜੀ ਜਿਹੜੇ ਜਨਮ ਵਿੱਚ ਭਟਕ ਕੇ ਨਰਕ ਵਿੱਚ ਜਾ ਡਿਗਦੇ ਸਨ ਤੁਸੀਂ ਓਹਨਾਂ ਦੀਆਂ ਕੁਲਾਂ ਤੱਕ ਦਾ ਉਧਾਰ ਕਰ ਦਿੱਤਾ ਹੈ ।

23/01/2025

ਜਨਮ ਭਵੰਤੇ ਨਰਕਿ ਪੜੰਤੇ
ਤਿਨ੍ ਕੇ ਕੁਲ ਉਧਾਰੇ॥੨॥

22/01/2025

ਸਤਿਗੁਰੂ ਜੀ ਤੁਹਾਡੀ ਸੰਗਤ ਕਰਨ ਸਦਕਾ ਮਹਾ ਝਗੜਾਲੂ ਮਾੜੇ ਆਚਰਣ ਵਾਲੇ ਮੰਦਾ ਬੋਲਣ ਵਾਲੇ ਪਵਿੱਤਰ ਹੋ ਗਏ ਹਨ।

22/01/2025

ਮਹਾ ਬਿਖਾਦੀ ਦੁਸਟ ਅਪਵਾਦੀ ਤੇ ਪੁਨੀਤ ਸੰਗਾਰੇ॥੧॥

21/01/2025

ਸਤਿਗੁਰੂ ਜੀ ਤੁਹਾਡੇ ਬਚਨਾਂ ਨੇ
ਗੁਣਹੀਣਾ ਨੂੰ ਵੀ ਸੰਸਾਰ ਸਮੁੰਦਰ ਪਾਰ ਕਰਾ ਦਿੱਤਾ ਹੈ ।

21/01/2025

ਰਾਗੁ ਆਸਾ ਮਹਲਾ ੫ ਘਰੁ ੧੩
੧ਓ ਸਤਿਗੁਰ ਪ੍ਰਸਾਦਿ ॥
ਸਤਿਗੁਰ ਬਚਨ ਤੁਮਾ੍ਰੇ ॥
ਨਿਰਗੁਣ ਨਿਸਤਾਰੇ ॥੧॥ਰਹਾਉ॥

Address

Patiala
147001

Website

Alerts

Be the first to know and let us send you an email when Mind Cafe posts news and promotions. Your email address will not be used for any other purpose, and you can unsubscribe at any time.

Videos

Share