Public Voice Patiala

Public Voice Patiala public voice patiala
(1)

26/02/2024

ਕਿਸਾਨਾਂ ਨੇ ਕੈਮਰੇ ਅੱਗੇ ਕਹਿ ਦਿੱਤੀਆਂ ਸਿੱਧੀਆਂ ਗੱਲਾਂ, WTO ਨੂੰ ਸੁਣੋ ਕੀ ਕਿਹਾ ?

● ਸੰਦੀਪ ਬੰਧੂ ਵਲੋਂ ਮੰਦਿਰ ਸ੍ਰੀ ਕਾਲੀ ਦੇਵੀ ਜੀ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਤੋਂ ਅਸਤੀਫਾ● ਮਾਤਾ ਰਾਣੀ ਨੇ ਜਿੰਨੀ ਮੇਰੀ ਸੇਵਾ ਆਪਣੇ ਚਰਨਾਂ ਵਿ...
07/01/2024

● ਸੰਦੀਪ ਬੰਧੂ ਵਲੋਂ ਮੰਦਿਰ ਸ੍ਰੀ ਕਾਲੀ ਦੇਵੀ ਜੀ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਤੋਂ ਅਸਤੀਫਾ

● ਮਾਤਾ ਰਾਣੀ ਨੇ ਜਿੰਨੀ ਮੇਰੀ ਸੇਵਾ ਆਪਣੇ ਚਰਨਾਂ ਵਿੱਚ ਲਗਾਈ ਸੀ, ਉਹ ਮੈਂ ਪੂਰੀ ਇਮਾਨਦਾਰੀ, ਸਚਾਈ ਅਤੇ ਤਨਦੇਹੀ ਨਾਲ ਨਿਭਾਈ - ਸੰਦੀਪ ਬੰਧੂ

ਅੱਜ ਮੰਦਿਰ ਸ੍ਰੀ ਕਾਲੀ ਦੇਵੀ ਜੀ / ਸ੍ਰੀ ਰਾਜ ਰਾਜੇਸ਼ਵਰੀ ਜੀ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਦੇ ਮੈਂਬਰ ਸੰਦੀਪ ਬੰਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਆਪਣਾ ਅਸਤੀਫਾ ਐਫ ਸੀ ਆਰ ਪੰਜਾਬ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇਕ ਪੱਤਰ ਰਾਹੀਂ ਭੇਜਿਆ।

ਪ੍ਰੈਸ ਨੋਟ ਜਾਰੀ ਕਰਦਿਆਂ ਸੰਦੀਪ ਬੰਧੂ ਨੇ ਕਿਹਾ ਕਿ ਮਿਤੀ 21 ਜੁਲਾਈ, 2022 ਨੂੰ ਮੰਦਿਰ ਸ੍ਰੀ ਕਾਲੀ ਦੇਵੀ ਜੀ / ਸ੍ਰੀ ਰਾਜ ਰਾਜੇਸ਼ਵਰੀ ਮੰਦਿਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਦੋ ਸਾਲ ਲਈ ਬਣਾਈ ਗਈ ਸੀ। ਇਸ ਕਮੇਟੀ ਵਿੱਚ ਮੈਨੂੰ ਬਤੌਰ ਮੈਂਬਰ ਮੰਦਿਰ ਅਤੇ ਸ਼ਰਧਾਲੂਆਂ ਦੀ ਸੇਵਾ ਕਰਨ ਲਈ ਸ਼ਾਮਿਲ ਕੀਤਾ ਗਿਆ ਸੀ। ਇਹ ਸੇਵਾ ਮੈਂ ਮਾਤਾ ਜੀ ਦੇ ਅਸ਼ੀਰਵਾਦ ਸਦਕਾ, ਵਿਧਾਇਕ ਸ੍ਰ: ਅਜੀਤਪਾਲ ਸਿੰਘ ਕੋਹਲੀ ਜੀ ਦੀ ਅਗਵਾਈ ਹੇਠ ਅਤੇ ਸਮੁੱਚੇ ਸ਼ਰਧਾਲੂਆਂ ਦੇ, ਸਮੁੱਚੀ ਮੈਨੇਜਮੈਂਟ ਦੇ ਸਹਿਯੋਗ ਕਰਕੇ ਪੂਰੀ ਇਮਾਨਦਾਰੀ ਨਾਲ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕੀਤੀ। ਪਰ ਹੁਣ ਮੈਂ ਆਪਣੀਆਂ ਕੁਝ ਕੰਮਕਾਜੀ ਮਜਬੂਰੀਆਂ ਦੇ ਚੱਲਦਿਆਂ ਇਹ ਸੇਵਾ ਅੱਗੇ ਹੋਰ ਜਾਰੀ ਰੱਖਣ ਵਿੱਚ ਅਸਮਰੱਥ ਹਾਂ।

ਸੰਦੀਪ ਬੰਧੂ ਨੇ ਕਿਹਾ ਕਿ ਹੁਣ ਮੈਂ ਬਤੌਰ ਸਰਕਾਰੀ ਮੈਂਬਰ ਦੀ ਜਿੰਮੇਵਾਰੀ ਤੋਂ ਮੁਕਤ ਹੋਣਾ ਚਾਉਂਦਾ ਹਾਂ। ਮੈਂ ਆਪਣੇ ਇਸ ਅਹੁਦੇ (ਮੈਂਬਰ, ਐਡਵਾਇਜ਼ਰੀ ਮੈਨੇਜਿੰਗ ਕਮੇਟੀ, ਮੰਦਿਰ ਸ੍ਰੀ ਕਾਲੀ ਦੇਵੀ ਜੀ/ਸ੍ਰੀ ਰਾਜ ਰਾਜੇਸ਼ਵਰੀ ਜੀ) ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫਾ ਦਿੰਦਾ ਹਾਂ। ਇਸ ਲਈ ਜੇਕਰ ਇਸ ਸੇਵਾ ਦੇ ਕਾਰਜਕਾਲ ਦੌਰਾਨ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਜਾਂ ਸੇਵਾ ਕਰਦਿਆਂ ਭੁੱਲ ਚੁੱਕ ਹੋ ਗਈ ਹੋਵੇ ਜਾਂ ਮੇਰੇ ਸ਼ਬਦਾਂ ਨਾਲ ਕਿਸੇ ਨੂੰ ਕੋਈ ਠੇਸ ਪਹੁੰਚੀ ਹੋਵੇ ਤਾਂ ਇਸ ਪ੍ਰਤੀ ਮੈਂ ਸਮੁੱਚੇ ਸ਼ਰਧਾਲੂਆਂ, ਮੈਨੇਜਮੈਂਟ ਅਧਿਕਾਰੀਆਂ, ਸਬੰਧਤ ਪ੍ਰਸ਼ਾਸਨ, ਦੋਸਤਾਂ ਮਿੱਤਰਾਂ ਤੋਂ ਖਿਮਾ ਦਾ ਜਾਚਕ ਹਾਂ। ਮਾਤਾ ਰਾਣੀ ਜੀ ਦਾ ਅਣਜਾਣ ਸੇਵਕ ਸਮਝ ਕੇ ਖਿਮਾ ਦੇਣੀ।

ਸੰਦੀਪ ਬੰਧੂ ਨੇ ਕਿਹਾ ਕਿ ਮਾਤਾ ਰਾਣੀ ਨੇ ਜਿੰਨੀ ਵੀ ਮੇਰੀ ਸੇਵਾ ਆਪਣੇ ਚਰਨਾਂ ਵਿੱਚ ਲਗਾਈ ਸੀ, ਉਹ ਮੈਂ ਪੂਰੀ ਇਮਾਨਦਾਰੀ, ਸਚਾਈ, ਤਨਦੇਹੀ ਨਾਲ ਦਿਲੋਂ ਨਿਭਾਈ ਹੈ। ਪਰ ਹੁਣ ਅਸਤੀਫਾ ਦੇਣ ਤੋਂ ਬਾਅਦ ਸਨਾਤਨੀ ਹੋਣ ਦੇ ਨਾਤੇ ਮੈਂ ਪਹਿਲਾਂ ਦੀ ਤਰ੍ਹਾਂ ਇਕ ਆਮ ਸ਼ਰਧਾਲੂ ਹੋਣ ਵਜੋਂ ਮਾਤਾ ਜੀ ਦੇ ਦਰਸ਼ਨ ਅਤੇ ਸੇਵਾ ਜਾਰੀ ਰੱਖਾਂਗਾ।

ਕੋਲਡ ਡੇਅ ਅਲਰਟ @ਮੌਸਮਪੰਜਾਬ 'ਚ ਕੋਲਡ ਡੇਅ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਠੰਡੇ ਦਿਨ ਰਹਿਣ ਦੀ ਭਵਿ...
29/12/2023

ਕੋਲਡ ਡੇਅ ਅਲਰਟ @ਮੌਸਮ

ਪੰਜਾਬ 'ਚ ਕੋਲਡ ਡੇਅ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਠੰਡੇ ਦਿਨ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਪੰਜਾਬ 'ਚ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਪੰਜਾਬ ਦੇ 16 ਜ਼ਿਲ੍ਹੇ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਰੂਪਨਗਰ ਅਤੇ ਪਟਿਆਲਾ ਬੇਹੱਦ ਸੰਘਣੀ ਧੁੰਦ ਨਾਲ ਪ੍ਰਭਾਵਿਤ ਹੋਣਗੇ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਪੰਜਾਬ 'ਚ ਜ਼ਿਆਦਾਤਰ ਥਾਵਾਂ 'ਤੇ ਸੰਘਣੀ ਧੁੰਦ ਛਾਈ ਰਹੇਗੀ। 30 ਅਤੇ 31 ਦਸੰਬਰ ਲਈ ਆਰੇਂਜ ਅਲਰਟ ਅਤੇ 1 ਜਨਵਰੀ 2024 ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤਹਿਤ ਇਨ੍ਹਾਂ ਤਿੰਨ ਦਿਨਾਂ ਦੌਰਾਨ ਪੰਜਾਬ ਵਿੱਚ ਕਈ ਥਾਵਾਂ ’ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਲੋਕਾਂ ਨੂੰ ਅਗਲੇ ਚਾਰ ਦਿਨਾਂ ਵਿੱਚ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਸਲਾਹ ਦਿੱਤੀ ਹੈ।

01/12/2023

ਪਟਿਆਲਾ ਪੁਲਿਸ ਨੇ 1 ਕਰੋੜ ਦੇ ਸੋਨਾ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ 3 ਵਿਅਕਤੀ 1 ਮਹਿਲਾ ਸਮੇਤ ਕੀਤੇ ਗਿਰਫਤਾਰ

13/10/2023

patiala ਵਿੱਚ ਨਜਾਇਜ ਚਲਦੀ ਬੱਸ ਫੜੀ ਬਠਿੰਡਾ ਤੋਂ ਪਟਿਆਲਾ ਲਾਉਂਦੀ ਸੀ ਗੇੜੇ

08/10/2023

CM ਭਗਵੰਤ ਮਾਨ ਦਾ ਵਿਰੋਧੀਆਂ ਨੂੰ ਖੁੱਲਾ ਚੈਲੰਜ

ਮੇਰਾ ਭਾਜਪਾ ਪ੍ਰਧਾਨ ਜਾਖੜ ਜੀ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਬਾਜਵਾ ਜੀ ਨੂੰ ਖੁੱਲ੍ਹਾ ਸੱਦਾ ਹੈ ਕਿ ਰੋਜ਼-ਰੋਜ਼ ਦੀ ਕਿੱਚ ਕਿੱਚ ਨਾਲੋਂ ਆਜੋ ਆਪਾਂ ਪੰਜਾਬੀਆਂ ਅਤੇ ਮੀਡੀਆ ਸਾਹਮਣੇ ਲਾਈਵ ਬੈਠ ਕੇ ਪੰਜਾਬ ਨੂੰ ਹੁਣ ਤੱਕ ਕੀਹਨੇ ਕਿਵੇਂ ਲੁੱਟਿਆ, ਭਾਈ-ਭਤੀਜੇ ਸਾਲੇ-ਜੀਜੇ, ਮਿੱਤਰ ਮੁਲਾਹਜ਼ੇ ਟੋਲ ਪਲਾਜੇ, ਜਵਾਨੀ ਕਿਸਾਨੀ, ਵਪਾਰ-ਦੁਕਾਨਦਾਰ, ਗੁਰੂਆਂ ਦੀ ਬਾਣੀ, ਨਹਿਰਾਂ ਦਾ ਪਾਣੀ..ਸਭ ਮੁੱਦਿਆਂ 'ਤੇ ਬਹਿਸ ਕਰੀਏ..ਤੁਸੀਂ ਆਪਣੇ ਨਾਲ ਕਾਗਜ਼ ਵੀ ਲਿਆ ਸਕਦੇ ਹੋ ਪਰ ਮੈਂ ਮੂੰਹ ਜ਼ੁਬਾਨੀ ਬੋਲਾਂਗਾ..1 ਨਵੰਬਰ ‘ਪੰਜਾਬ ਦਿਵਸ” ਵਾਲਾ ਦਿਨ ਠੀਕ ਰਹੇਗਾ..ਤੁਹਾਨੂੰ ਤਿਆਰੀ ਲਈ ਟਾਈਮ ਵੀ ਮਿਲ ਜਾਵੇਗਾ.. ਮੇਰੀ ਤਾਂ ਪੂਰੀ ਤਿਆਰੀ ਐ ਕਿਉਂਕਿ ਸੱਚ ਬੋਲਣ ਵਾਸਤੇ ਰੱਟੇ ਨਹੀਂ ਲਾਉਣੇ ਪੈਂਦੇ..

Raghav Chadha ਤੇ Parineeti Chopra ਦੇ ਵਿਆਹ ਦੀਆਂ ਕੁਝ ਤਸਵੀਰਾਂ
25/09/2023

Raghav Chadha ਤੇ Parineeti Chopra ਦੇ ਵਿਆਹ ਦੀਆਂ ਕੁਝ ਤਸਵੀਰਾਂ

23/09/2023

ਰੱਬ ਦੀ ਮੇਹਰ ਫੀਲਮ ਨੇ ਪਹਿਲੇ ਸ਼ੌਅ ਵਿੱਚ ਹੀ ਲੁੱਟਿਆ ਮੇਲਾ

22/09/2023

BREAKING NEWS: ਕਾਲੀ ਮਾਤਾ ਦੇ ਮੰਦਰ ਦੇ ਬਾਹਰ ਹਿੰਦੂ ਤਖ਼ਤ ਦੇ ਦੋ ਧੜਿਆਂ ਵਿਚਾਲੇ ਝਗੜਾ ਗੱਡੀਆਂ ਦੀ ਹੋਈ ਭੰ+ਨ ਤੋ+ੜ

15/09/2023

https://fb.watch/n4hdlBkkMy/?mibextid=9R9pXO

ਪਟਿਆਲਾ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਮਾਮਲੇ ਚ ਵੱਡੀ ਕਾਰਵਾਈ

ਸੁਣੋ SSP ਪਟਿਆਲਾ ਵਰੁਣ ਸ਼ਰਮਾ ਤੋਂ

15/09/2023

ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਇਕ ਪੁਲਿਸ ਅਧਿਕਾਰੀ

ਕਿਸ ਤਰਾ ਇਕ ਬਜ਼ੁਰਗ ਨੂੰ ਡੰਡੇ ਮਾ+ਰ ਰਿਹਾ

ਮਾਮਲਾ ਕਿ ਹੈ ਪਤਾ ਨਹੀਂ ਵੀਡਿਉ ਹੋ ਰਹੀ ਹੈ

ਸੋਸ਼ਲ ਮੀਡੀਆ ਤੇ ਵਾਇਰਲ

ਚੰਡੀਗੜ੍ਹਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੱਪ ਨੇ ਡੰਗ ਲਿਆ ਹੈ। ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਖੁਦ ਜਾਣਕਾਰੀ ਦਿੱਤੀ ਦਿੱਤੀ।...
19/08/2023

ਚੰਡੀਗੜ੍ਹ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੱਪ ਨੇ ਡੰਗ ਲਿਆ ਹੈ। ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਖੁਦ ਜਾਣਕਾਰੀ ਦਿੱਤੀ ਦਿੱਤੀ। ਸਿੱਖਿਆ ਮੰਤਰੀ ਹਰਜੋਤ ਬੈਂਸ ਜਾਣਕਾਰੀ ਦਿੰਦੇ ਹੋਏ ਕਿਹਾ, ਪ੍ਰਮਾਤਮਾ ਦੀ ਅਪਾਰ ਬਖਸ਼ਿਸ਼ ਨਾਲ ਮੇਰੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੜ੍ਹਾਂ ਕਰਕੇ ਪਾਣੀ ਭਰਨ ਕਾਰਨ ਪੈਦਾ ਹੋਏ ਹਾਲਾਤ ਹੁਣ ਕਾਫੀ ਠੀਕ ਹਨ।

05/08/2023

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਜਿਲ੍ਹੇ ਦੇ ਅਧਿਕਾਰੀਆਂ ਨਾਲ ਕੀ ਮੀਟਿੰਗ ਕੀਤੀ? ਦੇਖੋ ਪੂਰੀ ਖਬਰ...

ਪਟਿਆਲਾ ਦੇ 54 ਟਰੈਵਲ ਏਜੇਂਟਾਂ IELTS ਕੌਂਸਲਟੈਂਟ ਦੇ ਲਾਇਸੈਂਸ ਸਸਪੈਂਡ
03/08/2023

ਪਟਿਆਲਾ ਦੇ 54 ਟਰੈਵਲ ਏਜੇਂਟਾਂ IELTS ਕੌਂਸਲਟੈਂਟ ਦੇ ਲਾਇਸੈਂਸ ਸਸਪੈਂਡ

01/08/2023

ਪਟਿਆਲਾ

ਵੇਖੋ ਇਹ ਸ਼ਖਸ ਕਿਉਂ ਕਰਨ ਲੱਗਿਆ ਆਤਮ+ਹੱਤਿਆ

ਨਗਰ ਨਿਗਮ ਪੁੱਜਿਆ ਦਵਾਈ ਲੈ ਕੇ

20/07/2023

ਪਹਿਲਾਂ ਗੁਰਦੁਆਰੇ ਦੇ ਬਾਹਰ ਖੜ ਟੇਕਿਆ ਮੱਥਾ ਤੇ ਫਿਰ ਮੋਟਰ ਸਾਇਕਲ ਚੋਰੀ ਕਰ ਹੋਇਆ ਫਰਾਰ

ਚੰਡੀਗੜ੍ਹਵਿਭਾਗ ਵੱਲੋਂ ਸਕੂਲਾਂ ਨੂੰ ਹੁਕਮ, ਪੜੋਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀਜੀਐੱਸਈ) ਵਲੋਂ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ।...
17/07/2023

ਚੰਡੀਗੜ੍ਹ

ਵਿਭਾਗ ਵੱਲੋਂ ਸਕੂਲਾਂ ਨੂੰ ਹੁਕਮ, ਪੜੋ

ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀਜੀਐੱਸਈ) ਵਲੋਂ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ।ਇਸ ਪੱਤਰ ਰਾਹੀਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਰਾਜ ਵਿਚ ਤੇਜ਼ ਮੀਂਹ ਪੈਣ ਕਾਰਨ ਵੱਖ-ਵੱਖ ਇਲਾਕਿਆਂ 'ਚ ਪਾਣੀ ਭਰਿਆ ਹੈ ਤੇ ਬਹੁਤ ਸਾਰੇ ਇਲਾਕਿਆਂ 'ਚ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ।ਕਈ ਥਾਂਈਂ ਪਾਣੀ ਘਰਾਂ ਦੇ ਨਾਲ-ਨਾਲ ਸਕੂਲਾਂ ਦੀਆਂ ਇਮਾਰਤਾਂ 'ਚ ਵੀ ਭਰ ਗਿਆ ਹੈ। ਨਤੀਜੇ ਵਜੋਂ ਪੀਐਮ ਪੋਸ਼ਣ ਸਕੀਮ ਅਧੀਨ ਸਕੂਲਾਂ 'ਚ ਮਿਡ ਡੇ ਮੀਲ ਤਿਆਰ ਕਰਨ ਹਿੱਤ ਰੱਖਿਆ ਗਿਆ ਅਨਾਜ ਅਤੇ ਸਾਜੋ-ਸਾਮਾਨ ਖਰਾਬ ਹੋਣ ਦੀ ਸੰਭਾਵਨਾ ਹੈ।ਸਿੱਖਿਆ ਵਿਭਾਗ ਵੱਲੋਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਦੇਣ ਹਿੱਤ ਮੀਂਹ ਕਾਰਨ ਖਰਾਬ ਹੋਏ ਕਿਸੇ ਵੀ ਸਾਮਾਨ ਦੀ ਵਰਤੋਂ ਨਾ ਕੀਤੀ ਜਾਵੇ। ਫਿਲਹਾਲ ਆਪਣੇ ਪੱਧਰ 'ਤੇ ਉਪਰਾਲੇ ਕਰਦੇ ਹੋਏ ਵਿਦਿਆਰਥੀਆਂ ਨੂੰ ਸਿਰਫ਼ ਸਾਫ਼-ਸੁਥਰਾ ਤੇ ਪੌਸ਼ਟਿਕ ਭੋਜਣ ਸਾਫ-ਸੁਥਰੀ ਥਾਂ 'ਤੇ ਬਿਠਾ ਕੇ ਖਾਣਾ ਖਵਾਉਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਜਿੱਥੋਂ ਤਕ ਪਾਣੀ ਨਾਲ ਹੋਏ ਨੁਕਸਾਨ ਦਾ ਸਬੰਧ ਹੈ, ਉਸ ਸਬੰਧੀ ਐਸਐਮਸੀ ਵੱਲੋਂ ਸਬੰਧਤ ਸਕੂਲ ਦੀ ਵੇਰਵਿਆਂ ਸਹਿਤ ਮੁਕੰਮਲ ਰਿਪੋਰਟ ਤਿਆਰ ਕਰ ਕੇ ਬਲਾਕ ਦਫਤਰ 'ਤੇ ਮੰਗਵਾਈ ਜਾਵੇ ਅਤੇ ਬਲਾਕ ਦਫਤਰਾਂ ਰਾਹੀਂ ਇਹ ਰਿਪੋਰਟਾਂ ਮੰਗਵਾ ਕੇ ਜ਼ਿਲ੍ਹਾ ਪੱਧਰ 'ਤੇ ਸੰਕਲਿਤ ਕਰਦੇ ਹੋਏ ਇਕਮੁਸ਼ਤ ਰਿਪੋਰਟ ਮੁੱਖ ਦਫਤਰ ਨੂੰ ਭੇਜੀ ਜਾਵੇ।ਤਾਂ ਕਿ ਨੁਕਸਾਨੇ ਗਏ ਅਨਾਜ ਜਾਂ ਫਿਰ ਹੋਰ ਸਾਜੋ-ਸਾਮਾਨ ਦੀ ਭਰਪਾਈ ਹਿੱਤ ਉਪਰਾਲੇ ਕੀਤੇ ਜਾ ਸਕਣ।ਮੀਂਹ ਦੇ ਪਾਣੀ ਕਾਰਨ ਖਰਾਬ ਹੋਏ ਅਨਾਜ ਸਮੇਤ ਹੋਰ ਸਾਮਾਨ ਦੀ ਵੀਡਿਓਗ੍ਰਾਫੀ ਰਾਹੀਂ ਨਾ ਵਰਤਣ ਯੋਗ ਅਨਾਜ ਨੂੰ ਐਸਐਮਸੀ/ਸਕੂਲ ਮੁਖੀ ਦੀ ਨਿਗਰਾਨੀ ਹੇਠ ਮਤਾ ਪਾ ਕੇ ਖਤਮ ਕੀਤਾ ਜਾਵੇਗਾ ਤਾਂ ਜੋ ਖਰਾਬ ਹੋਏ ਸਾਮਾਨ ਦੀ ਮੁੜ ਵਰਤੋਂ ਨਾ ਹੋ ਸਕੇ ਤੇ ਭਵਿੱਖ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।

17/07/2023

ਪੌਂਗ ਡੈਮ 'ਚੋਂ ਛੱਡਿਆ ਗਿਆ ਪਾਣੀ, ਹੁਸ਼ਿਆਰਪੁਰ ਵਿਖੇ ਅਲਰਟ ਜਾਰੀ

16/07/2023

🚔ਪੰਜਾਬ ਪੁਲਿਸ ਤੁਹਾਡੀ ਸੇਵਾ ਵਿੱਚ 24x7 ਹਾਜ਼ਰ ਹੈ।
ਕਿਸੇ ਵੀ ਐਮਰਜੈਂਸੀ ਲਈ ਹੈਲਪਲਾਈਨ ਨੰਬਰ 112 ਨੂੰ ਸੰਪਰਕ ਕਰੋ।📞

🚔Punjab Police is at your service 24x7
For any emergency contact the helpline number 112.📞

15/07/2023

ਜਿਗਰਾ ਵੇਖੋ ਪੰਜਾਬੀਆਂ ਦਾ ਟਰੈਕਟਰ ਪੂਰੀ ਤਰਾਂ ਪਾਣੀ 'ਚ ਡੁੱਬ ਗਿਆ ਪਰ ਹੌਸਲਾ ਰੱਖ ਲੋਕਾਂ ਦੀਆਂ ਜਾਨਾਂ ਬਚਾਈਆਂ...

15/07/2023

CM Maan ਦੀ ਕਿਸ਼ਤੀ ਨਾਲ ਹਾਦਸਾ ਹੋਣੋਂ ਟਲਿਆ....

15/07/2023

ਇਹ ਕੁਦਰਤ ਦਾ ਕ੍ਰਿਸ਼ਮਾ ਹੈ ਜਾਂ ਕੁਝ ਹੋਰ... ਵੇਖੋ ਅਤੇ ਕਾਮੈਂਟ ਬਾਕਸ ਵਿਚ ਦਸੋ...

13/07/2023

*Urgent Alert*
*ਪਾਤੜਾਂ ਤੋਂ ਖਨੌਰੀ ਰਸਤੇ 'ਤੇ ਪੁਲ ਨੁਕਸਾਨਿਆ* ਗਿਆ ਹੈ, ਕਿਰਪਾ ਕਰਕੇ *ਇਸ ਰਸਤੇ ਦੀ ਥਾਂ ਬਦਲਵੇਂ ਰਸਤੇ ਦੀ ਵਰਤੋਂ* ਕੀਤੀ ਜਾਵੇ
🔴🔴🔴🔴
*Patran to khanauri Bridge* has been washed away - *no movement on that side please*

ਛੋਟੀ ਉਮਰ ਚ ਕੁਰਸੀ ਤੋੜ ਅਧਿਕਾਰੀਆਂ ਨੂੰ ਮਾਤ ਪਾ ਰਹੀ ਜਾਂਬਾਜ IAS ਸਾਕਸ਼ੀ ਸਾਹਨੀ (DC ਪਟਿਆਲਾ) ਇਸ ਸਮੇਂ ਬਰਸਾਤੀ ਮੌਸਮ ਵਲੋਂ ਮਚਾਈ ਤਬਾਹੀ ਨਾਲ...
12/07/2023

ਛੋਟੀ ਉਮਰ ਚ ਕੁਰਸੀ ਤੋੜ ਅਧਿਕਾਰੀਆਂ ਨੂੰ ਮਾਤ ਪਾ ਰਹੀ ਜਾਂਬਾਜ IAS ਸਾਕਸ਼ੀ ਸਾਹਨੀ (DC ਪਟਿਆਲਾ)

ਇਸ ਸਮੇਂ ਬਰਸਾਤੀ ਮੌਸਮ ਵਲੋਂ ਮਚਾਈ ਤਬਾਹੀ ਨਾਲ ਟਾਕਰਾ ਲੈਣ ਵਾਸਤੇ ਪੀੜਤ ਲੋਕਾਂ ਨਾਲ ਖੜਨ ਲਈ ਦਿਨ ਰਾਤ ਇਕ ਕਰਕੇ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਉਹਨਾਂ ਵਿਹਲੜ, ਨਿਕੰਮੇ ਤੇ ਕੁਰਸੀ ਤੋੜ ਮੁਲਾਜਮਾਂ, ਅਧਿਕਾਰੀਆਂ ਤੇ ਲੀਡਰਾਂ ਨੂੰ ਮਾਤ ਪਾ ਗਈ, ਜੋ ਸਾਰਾ ਦਿਨ ਦਫਤਰ ਅੰਦਰ ਬੈਠ ਕੇ AC ਦਾ ਬਟਨ ਬੰਦ ਨਹੀਂ ਕਰਦੇ।
ਡਿਪਟੀ ਕਮਿਸ਼ਨਰ ਪਟਿਆਲਾ ਵਲੋਂ ਹੜ੍ਹਾਂ ਦੌਰਾਨ ਕੀਤੇ ਅਤੇ ਹੋ ਰਹੇ ਕਾਰਜਾਂ ਦੀ ਜਿੰਨੀ ਵੀ ਤਾਰੀਫ ਕਰੀਏ ਥੋੜੀ ਹੈ। ਕੁਝ ਹੀ ਅਧਿਕਾਰੀ ਹੁੰਦੇ ਹਨ ਜੋ ਵੱਡਾ ਜਿਗਰਾ ਕਰਕੇ ਬਿਨਾ ਨੀਂਦ ਲਏ ਸਾਰਾ ਦਿਨ, ਪੂਰੀ-ਪੂਰੀ ਰਾਤ ਲੋਕਾਂ ਚ ਜਾਂਦੇ ਹਨ। ਬਹੁਤੇ ਅਧਿਕਾਰੀ ਇਕ ਭਲਵਾਨੀ ਗੇੜਾ ਮਾਰ ਕੇ ਅਤੇ ਪਾਣੀ ਚ ਗੱਡੀ ਨਾ ਜਾਣ ਦਾ ਬਹਾਨਾ ਮਾਰ ਕੇ ਸਾਰਾ ਦਿਨ AC ਕਮਰੇ ਚ ਬੈਠ ਕੇ ਮੁਲਾਜਮਾਂ ਉਪਰ ਰੋਹਬ ਮਾਰਦੇ ਰਹਿੰਦੇ ਹਨ। DC ਮੈਡਮ ਜੀ ਤੁਹਾਡੇ ਇਸ ਜਾਂਬਾਜ ਤੇ ਬੁਲੰਦ ਹੌਸਲੇ ਨੂੰ ਯਾਦ ਰੱਖਿਆ ਜਾਏਗਾ। ਇਨ੍ਹਾਂ ਹੀ ਨਹੀਂ ਤੁਹਾਡੇ ਮਾਤਾ ਪਿਤਾ ਨੂੰ ਵੀ ਸਲਾਮ ਕਰਨੀ ਤਾਂ ਬਣਦੀ ਹੈ, ਜਿਨ੍ਹਾਂ ਨੇ ਤੁਹਾਨੂੰ ਇਹੋ ਜਿਹੇ ਸੰਸਕਾਰ ਤੇ ਤਾਲੀਮ ਦਿੱਤੀ।
ਇਕ ਹੋਰ ਮੈਂ ਪਿਛਲੇ 2-3 ਦਿਨਾਂ ਅੰਦਰ ਅਜਿਹੇ ਅਧਿਕਾਰੀ ਵੀ ਵੇਖੇ ਹਨ, ਜਿਨ੍ਹਾਂ ਨੇ ਸਰਕਾਰੀ ਗੱਡੀ ਤੇ ਚੜ੍ਹ ਕੇ ਕੋਈ ਫਾਇਦਾ ਨਹੀਂ ਕੀਤਾ ਬਲਕਿ ਸਰਕਾਰ ਦਾ ਵਾਧੂ ਤੇਲ ਫੂਕ ਕੇ ਹੂਟਰ ਮਾਰਦੇ ਕਦੇ ਉਹ ਸੜਕ ਤੇ, ਕਦੇ ਉਹ ਸੜਕ ਤੇ ਭਲਵਾਨੀ ਗੇੜੇ ਹੀ ਮਾਰਦੇ ਰਹੇ, ਮੈਂ ਖੁਦ ਗਵਾਹ ਹਾਂ। ਨਾ ਕਿਸੇ ਦਾ ਫੋਨ ਚੁੱਕਿਆ, ਨਾ ਕਿਸੇ ਨੂੰ ਕੱਢ ਕੇ ਲਿਆਂਦਾ, ਨਾ ਕਿਸੇ ਦੀ ਮਦਦ ਕੀਤੀ। ਚਲੋ ਕੋਈ ਗੱਲ ਨਹੀਂ ਅਜਿਹੇ ਅਧਿਕਾਰੀਆਂ ਨੂੰ ਵੀ ਦੂਰੋਂ ਫੋਕੀ ਸਲਾਮ ਕਰ ਦਿੰਦੇ ਹਾਂ।

11/07/2023

ਮਹਾਰਾਣੀ ਪ੍ਰਨੀਤ ਕੌਰ ਨੇ ਵੱਡੀ ਨਦੀ ਤੇ ਚੜ੍ਹਾਇਆ ਨੱਥ ਚੂੜਾ... ਪਟਿਆਲਾ ਵਾਸੀਆਂ ਨੂੰ ਰਾਹਤ ਮਿਲੇਗੀ.?

11/07/2023
10/07/2023

CHANDIGARH :ਫਲੱਡ ਦੌਰਾਨ ਪਟਾਕਿਆਂ ਵਾਂਗ ਸੜਿਆ ਬਿਜਲੀ ਦਾ ਟਰਾਂਸਫਾਰਮਰ

10/07/2023

ਪਟਿਆਲਾ ਵੱਡੀ ਨਦੀ ਦੇ ਤਾਜ਼ਾ ਹਾਲਾਤ

21/06/2023

ਸੰਗਰੂਰ ਦੇ ਅਜੀਤਪਾਲ ਸਿੰਘ ਗਿੱਲ ਨੇ ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਮਾਰੀਆਂ ਮੱਲਾਂ

Address

Patiala

Website

Alerts

Be the first to know and let us send you an email when Public Voice Patiala posts news and promotions. Your email address will not be used for any other purpose, and you can unsubscribe at any time.

Videos

Share