Patiala news club

Patiala news club लोगो तक हर तरह की जरुरी खबरें पहुंचाने के लिए आपकी सेवा में पटिआला न्यूज़ क्लब पेज

18/09/2021

ਪਟਿਆਲਾ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲੱਗਣ ਵਾਲੇ ਧਰਨੇ ਅੱਜ ਸ਼ਾਮ ਤੋਂ ਬਾਅਦ ਸ਼ਾਇਦ ਬੰਦ ਹੋਣ ਦੀ ਸੰਭਾਵਨਾ ਹੈ ਬਾਕੀ ਤੁਸੀਂ ਆਪਣੀ ਰਾਇ ਦੇ ਕੇ ਦੱਸੋ ਤੁਹਾਨੂੰ ਕੀ ਲੱਗਦਾ
ਧਰਨੇ ਬੰਦ ਹੋਣਗੇ ਜਾਂ ਨਹੀਂ

14/09/2021

ਦੇਖੋ 500 ਮੀਟਿਰ ਉਪਰ ਲਟਕੀ ਬਿਲੀ ਨੂ ਕਿਵੇ ਲੋਕਾ ਨੇ ਬਚਾਏਆ

12/09/2021
ਬਿਜਲੀ ਵਿਭਾਗ ਦੇ ਕਾਰਨਾਮੇਬਰਸਾਤੀ ਮੌਸਮ ਦੌਰਾਨ ਲੋਹੇ ਦੇ ਖੰਭੇ ਨਾਲ ਲੱਗੀ ਗਊ ਦੀ ਕਰੰਟ ਲੱਗਣ ਕਾਰਨ ਮੌਤ
29/07/2021

ਬਿਜਲੀ ਵਿਭਾਗ ਦੇ ਕਾਰਨਾਮੇ
ਬਰਸਾਤੀ ਮੌਸਮ ਦੌਰਾਨ ਲੋਹੇ ਦੇ ਖੰਭੇ ਨਾਲ ਲੱਗੀ ਗਊ ਦੀ ਕਰੰਟ ਲੱਗਣ ਕਾਰਨ ਮੌਤ

09/07/2021

ਪੰਜਾਬ
ਹਫਤਾਵਾਰੀ ਤੇ ਰਾਤ ਦਾ ਕਰਫਿਊ ਸਮਾਪਤ
ਕਾਲਜ ਵੀ ਖੁੱਲਣਗੇ
ਸਕੂਲ ਬੰਦ ਰਹਿਣਗੇ
ਸਪਾ, ਸਿਨੇਮਾ, ਪਬ, ਬਾਰ, ਮਾਰਕੀਟ ਸਭ ਖੁੱਲਣਗੇ
ਖੁਲ੍ਹੇ ਥਾਂ ਵਾਲੇ ਸਮਾਗਮ ਚ 200 ਵਿਅਕਤੀ ਅਤੇ ਹਾਲ ਚ 100 ਵਿਅਕਤੀ ਸ਼ਾਮਿਲ ਹੋ ਸਕੇਗਾ
ਕੋਵਿਡ ਨਿਯਮਾ ਦੀ ਪਾਲਣਾ ਕਰਨੀ ਹੋਏਗੀ

ਰਿਲਾਇੰਸ ਦੇ ਪੈਟਰੋਲ ਪੰਪ 'ਤੇ ਲੁੱਟ ਕਰਨ ਵਾਲੇ 6 ਲੁਟੇਰਿਆਂ ਨੂੰ ਪੁਲਸ ਨੇ ਕੀਤਾ ਕਾਬੂ ਪਟਿਆਲਾ, 22 ਜੂਨ (ਰੁਪਿੰਦਰ ਸਿੰਘ) : ਅਸਲੇ ਦੇ ਜ਼ੋਰ 'ਤੇ...
22/06/2021

ਰਿਲਾਇੰਸ ਦੇ ਪੈਟਰੋਲ ਪੰਪ 'ਤੇ ਲੁੱਟ ਕਰਨ ਵਾਲੇ 6 ਲੁਟੇਰਿਆਂ ਨੂੰ ਪੁਲਸ ਨੇ ਕੀਤਾ ਕਾਬੂ
ਪਟਿਆਲਾ, 22 ਜੂਨ (ਰੁਪਿੰਦਰ ਸਿੰਘ) : ਅਸਲੇ ਦੇ ਜ਼ੋਰ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਗਿਰੋਹ ਵੱਲੋਂ ਹੀ ਬੀਤੇ ਦਿਨੀਂ ਪਿੰਡ ਬਾਰਨ ਵਿਖੇ ਪੈਟਰੋਲ ਪੰਪ 'ਤੇ ਲੁੱਟ-ਖੋਹ ਕੀਤੀ ਗਈ ਸੀ। ਮੁਲਜ਼ਮਾਂ ਦੀ ਪਛਾਣ ਵਿਸ਼ਾਲ ਸਿੰਘ ਉਰਫ ਬੀਸੀ ਵਾਸੀ ਪਿੰਡ ਜਾਹਲਾਂ, ਹਰਭਜਨ ਸਿੰਘ ਫੌਜੀ ਪਿੰਡ ਮੰਡੋਰ, ਗੁਰਸੰਤਕੀਰਤ ਸਿੰਘ ਉਰਫ ਗੋਪੀ ਵਾਸੀ ਪਿੰਡ ਮੁਹੰਮਦਪੁਰਾ, ਗੋਬਿੰਦ ਸਿੰਘ ਸਿੰਘ ਵਾਸੀ ਨਿਹਾਲਗੜ੍ਹ, ਸ਼ੈਲਪ੍ਰਰੀਤ ਸਿੰਘ ਉਰਫ ਸੈਲੀ ਵਾਸੀ ਪਿੰਡ ਗੰਡੂਆ ਅਤੇ ਅਮਰਦੀਪ ਅਬਰੋਲ ਵਾਸੀ ਅਮਰਗੜ੍ਹ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਇਕ ਇਨੋਵਾ ਕਾਰ, ਆਲਟੋ ਕਾਰ, ਇਕ ਐਕਟਿਵਾ ਬਿਨਾਂ ਨੰਬਰੀ, ਇਕ ਰਿਵਾਲਵਰ, ਇਕ ਪਿਸਤੌਲ 32 ਬੋਰ, ਸੱਤ ਰੋਂਦ, ਇਕ ਕਿਰਚ, ਲੋਹੇ ਦੀ ਰਾਡ ਅਤੇ ਪੈਟਰੋਲ ਪੰਪ ਤੋਂ ਲੁੱਟਿਆ ਲੋਹੇ ਦਾ ਦਰਾਜਾਂ ਵਾਲਾ ਬਕਸਾ ਵੀ ਬਰਾਮਦ ਹੋਇਆ ਹੈ।
ਐੱਸ. ਐੱਸ. ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਇਸ ਗਿਰੋਹ ਦਾ ਮੁੱਖ ਸਰਗਨਾ ਵਿਸ਼ਾਲ ਸਿੰਘ ਉਰਫ ਬੀਸੀ ਹੈ। ਉਸ ਖ਼ਿਲਾਫ਼ ਐੱਨਡੀਪੀਐੱਸ ਐਕਟ ਅਤੇ ਹੋਰ ਜ਼ੁਰਮਾਂ ਸਬੰਧੀ 15 ਮੁਕੱਦਮੇ ਜ਼ਿਲ੍ਹਾ ਪਟਿਆਲਾ, ਸੰਗਰੂਰ, ਖੰਨਾ, ਚੰਡੀਗੜ੍ਹ ਅਤੇ ਸੋਲਨ ਹਿਮਾਚਲ ਪ੍ਰਦੇਸ਼ ਆਦਿ ਵਿਖੇ ਦਰਜ ਹਨ, ਕਈ ਵਾਰ ਜੇਲ੍ਹ ਜਾ ਚੁੱਕਾ ਹੈ। ਜੇਲ੍ਹ ਵਿਚ ਉਸ ਦੀ ਜਾਣ ਪਛਾਣ ਹਰਭਜਨ ਸਿੰਘ ਫੌਜੀ ਨਾਲ ਹੋਈ ਸੀ। ਹਰਭਜਨ ਆਰਮੀ ਵਿਚ ਭਰਤੀ ਹੋਇਆ ਸੀ। ਉਸ ਦੀ ਜੰਮੂ ਕਸ਼ਮੀਰ ਵਿਖੇ ਡਿਊਟੀ ਸੀ। ਇਸ ਦੌਰਾਨ ਉਸ ਨੇ ਆਪਣੇ ਸਾਥੀ ਨਾਲ ਤਕਰਾਰ ਹੋਣ 'ਤੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਗੁਰਕੀਰਤ ਸਿੰਘ ਉਰਫ ਗੋਪੀ ਅਤੇ ਅਮਰਦੀਪ ਸਿੰਘ ਅਬਰੋਲ ਨਾਲ ਵਿਸ਼ਾਲ ਸਿੰਘ ਬੀਸੀ ਦੀ ਅਮਰਗੜ੍ਹ ਵਿਖੇ ਜਾਣ ਪਛਾਣ ਹੋਈ ਸੀ। ਗੋਬਿੰਦ ਸਿੰਘ ਅਤੇ ਸੈਲਪ੍ਰਰੀਤ ਸਿੰਘ ਉਰਫ ਸ਼ੈਲੀ, ਜੋ ਕਿ ਪਾਰਕਿੰਗ ਸਟੈਂਡ ਵਿਚ ਕੰਮ ਕਰਦੇ ਸਨ, ਉਥੇ ਵਿਸ਼ਾਲ ਸਿੰਘ ਬੀਸੀ ਦੇ ਆਉਣ-ਜਾਣ ਕਰਕੇ ਇਨ੍ਹਾਂ ਨਾਲ ਵੀ ਜਾਣ-ਪਛਾਣ ਹੋ ਗਈ ਸੀ। ਵਿਸ਼ਾਲ ਸਿੰਘ ਬੀਸੀ ਨਸ਼ੇ ਦੇ ਤਿੰਨ ਕੇਸਾਂ ਵਿਚ ਭਗੌੜਾ ਹੈ ਅਤੇ ਹਰਭਜਨ ਸਿੰਘ ਫੌਜੀ ਵੀ ਕਤਲ ਕੇਸ ਵਿਚ ਪੈਰੋਲ ਜੰਪਰ ਹੈ।
ਐੱਸ.ਐੱਸ.ਪੀ ਡਾ. ਗਰਗ ਨੇ ਦੱਸਿਆ ਕਿ ਗਿਰੋਹ ਦੇ ਗ੍ਰਿਫ਼ਤਾਰ ਹੋਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਸਬਾ ਜਾਖਲ (ਹਰਿਆਣਾ) ਵਿਖੇ ਇਕ ਹਸਪਤਾਲ ਦੇ ਡਾਕਟਰ ਦੇ ਘਰ ਦੀ ਰੇਕੀ ਕੀਤੀ ਸੀ, ਜਿਨ੍ਹਾਂ ਨੇ ਉਸ ਦੇ ਘਰ ਵਿਚ ਦਾਖਲ ਹੋ ਕੇ ਪਿਸਤੌਲ ਦੇ ਜ਼ੋਰ 'ਤੇ ਲੁੱਟ-ਖੋਹ ਦੀ ਵਾਰਦਾਤ ਕਰਨੀ ਸੀ। ਜੇਕਰ ਇਹ ਮੁਲਜ਼ਮ ਗ੍ਰਿਫ਼ਤਾਰ ਨਾ ਹੁੰਦੇ ਤਾਂ ਇਨ੍ਹਾਂ ਨੇ ਜਾਖਲ ਵਿਖੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ।

ਆਮ ਆਦਮੀ ਪਾਰਟੀ ਪਟਿਆਲਾ ਦੇ ਜਿਲ੍ਹਾ ਪ੍ਰਧਾਨ *Tejinder Mehta  ਤੇ ਰਾਤ ਕੁਝ ਗੁੰਡਿਆਂ ਵਲੋਂ ਹੋਇਆ ਹਮਲਾ। ਇਕ ਅੱਖ ਹੋਈ ਗੰਭੀਰ ਜਖ਼ਮੀ ਦਿਖਣਾ ਬੰ...
22/06/2021

ਆਮ ਆਦਮੀ ਪਾਰਟੀ ਪਟਿਆਲਾ ਦੇ ਜਿਲ੍ਹਾ ਪ੍ਰਧਾਨ *Tejinder Mehta ਤੇ ਰਾਤ ਕੁਝ ਗੁੰਡਿਆਂ ਵਲੋਂ ਹੋਇਆ ਹਮਲਾ। ਇਕ ਅੱਖ ਹੋਈ ਗੰਭੀਰ ਜਖ਼ਮੀ ਦਿਖਣਾ ਬੰਦ, ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜੇਰੇ ਇਲਾਜ।

ਵਿਕਰਮਜੀਤ ਚੌਹਾਨ ਬਣੇ ਸੂਬਾ ਜਨਰਲ ਸਕੱਤਰ- ਯੂਥ ਅਕਾਲੀ ਆਗੂਆਂ 'ਚ ਖੁਸ਼ੀ ਦੀ ਲਹਿਰਚੰਡੀਗੜ੍ਹ, 19 ਜੂਨ (ਰੁਪਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਯੂ...
19/06/2021

ਵਿਕਰਮਜੀਤ ਚੌਹਾਨ ਬਣੇ ਸੂਬਾ ਜਨਰਲ ਸਕੱਤਰ
- ਯੂਥ ਅਕਾਲੀ ਆਗੂਆਂ 'ਚ ਖੁਸ਼ੀ ਦੀ ਲਹਿਰ
ਚੰਡੀਗੜ੍ਹ, 19 ਜੂਨ (ਰੁਪਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਨੌਜਵਾਨ ਵਰਗ ਨੂੰ ਅਹਿਮ ਅਹੁਦੇਦਾਰੀਆਂ ਦੇ ਕੇ ਨਿਵਾਜਿਆ ਗਿਆ ਹੈ। ਇਸ ਤਹਿਤ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਵਿਕਰਮਜੀਤ ਸਿੰਘ ਚੌਹਾਨ ਨੂੰ ਯੂਥ ਅਕਾਲੀ ਦਲ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨੂੰ ਲੈ ਕੇ ਨੌਜਵਾਨਾਂ ਵਿਚ ਖੁਸ਼ੀ ਦਾ ਆਲਮ ਵੇਖਣ ਨੂੰ ਮਿਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਨਵ-ਨਿਯੁਕਤ ਸੂਬਾ ਜਨਰਲ ਸਕੱਤਰ ਵਿਕਰਮਜੀਤ ਸਿੰਘ ਚੌਹਾਨ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਖਾਸ ਕਰ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਵਜ਼ੀਰ ਬਿਕਰਮਜੀਤ ਸਿੰਘ ਮਜੀਠੀਆ, ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਅਤੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਸ ਨੂੰ ਇਸ ਕਾਬਲ ਸਮਝਿਆ। ਪਾਰਟੀ ਹਾਈਕਮਾਂਡ ਨੂੰ ਵਿਸ਼ਵਾਸ ਦਿਵਾਉਂਦਿਆਂ ਵਿਕਰਮਜੀਤ ਸਿੰਘ ਚੌਹਾਨ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।

ਪੁਲਿਸ ਨੇ ਚਲਦੀ ਭੱਠੀ ਫੜੀ, ਦੋਸ਼ੀ ਕਾਬੂਪਾਤੜਾਂ 19 ਜੂਨ (ਬਲਬੀਰ ਸ਼ੁਤਰਾਣਾ/ ਰਮਨ ਜੋਸ਼ੀ) : ਪੁਲਿਸ ਵੱਲੋਂ ਪਿੰਡ ਸੁਤਰਾਣਾ ਦੇ ਇਕ ਵਿਅਕਤੀ ਨੂੰ ...
19/06/2021

ਪੁਲਿਸ ਨੇ ਚਲਦੀ ਭੱਠੀ ਫੜੀ, ਦੋਸ਼ੀ ਕਾਬੂ
ਪਾਤੜਾਂ 19 ਜੂਨ (ਬਲਬੀਰ ਸ਼ੁਤਰਾਣਾ/ ਰਮਨ ਜੋਸ਼ੀ) : ਪੁਲਿਸ ਵੱਲੋਂ ਪਿੰਡ ਸੁਤਰਾਣਾ ਦੇ ਇਕ ਵਿਅਕਤੀ ਨੂੰ ਨਜਾਇਜ਼ ਕਢਣ ਮੌਕੇ ਲਗਾਈ ਸ਼ਰਾਬ ਦੀ ਭੱਠੀ ਅਤੇ ਤਿਆਰ ਕੀਤੀ ਸ਼ਰਾਬ ਸਮੇਤ ਫੜਨ ਦਾ ਦਾਅਵਾ ਕਰਕੇ ਉਸ ਵਿਰੁੱਧ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕਰਨ ਦੀ ਖਬਰ ਪ੍ਰਾਪਤ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਤਰਾਣਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸਬ ਥਾਣੇਦਾਰ ਨਿਰਮਲ ਸਿੰਘ ਨੂੰ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਗੋਲਡੀ ਪੁੱਤਰ ਸਤਪਾਲ ਵਾਸੀ ਤੁਗੋਪੱਤੀ, ਪਿੰਡ ਸ਼ੁਤਰਾਣਾ ਜ਼ੋ ਨਜਾਇਜ਼ ਸ਼ਰਾਬ ਕੱਢਕੇ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਸ਼ਰਾਬ ਕੱਢ ਰਿਹਾ ਹੈ। ਨਿਰਮਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਜਦੋਂ ਕਥਿਤ ਦੋਸ਼ੀ ਦੇ ਘਰ ਰੇਡ ਕੀਤੀ ਤਾਂ ਗੋਲਡੀ ਭੱਠੀ ਲਗਾ ਕੇ ਸ਼ਰਾਬ ਕੱਢ ਰਿਹਾ ਸੀ ਅਤੇ ਉਸਨੇ ਤਿੰਨ ਬੋਤਲਾਂ ਵੀ ਭਰ ਲਈਆਂ ਸਨ। ਪੁਲਿਸ ਵੱਲੋਂ ਕਥਿਤ ਦੋਸ਼ੀ ਨੂੰ ਕਾਬੂ ਕਰਨ ਮੌਕੇ ਉਸ ਕੋਲੋਂ ਤਿੰਨ ਬੋਤਲਾਂ ਸ਼ਰਾਬ ਅਤੇ 50 ਲੀਟਰ ਲਾਹਣ ਬਰਾਮਦ ਕਰਕੇ ਉਸ ਵਿਰੁੱਧ ਐਕਸਾਈਜ਼ ਐਕਟ ਦੀ ਧਾਰਾ 61/1/14 ਤਹਿਤ ਮੁਕੱਦਮਾ ਨੰਬਰ 263 ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕੈਪਟਨ ਸਰਕਾਰ ਨੇ ਪੰਜਾਬ ਦਾ ਵਿਕਾਸ ਨਹੀਂ, ਵਿਨਾਸ਼ ਕੀਤਾ : ਅਨਿਲ ਅਗਰਵਾਲ- ਹਲਕਾ ਸਨੌਰ ਦੇ ਵਸਨੀਕਾਂ ਦੀ ਸੇਵਾ ਵਿਚ ਹਰ ਸਮੇਂ ਹਾਜਿਰ ਰਹਾਂਗਾਪਟਿਆਲ...
19/06/2021

ਕੈਪਟਨ ਸਰਕਾਰ ਨੇ ਪੰਜਾਬ ਦਾ ਵਿਕਾਸ ਨਹੀਂ, ਵਿਨਾਸ਼ ਕੀਤਾ : ਅਨਿਲ ਅਗਰਵਾਲ
- ਹਲਕਾ ਸਨੌਰ ਦੇ ਵਸਨੀਕਾਂ ਦੀ ਸੇਵਾ ਵਿਚ ਹਰ ਸਮੇਂ ਹਾਜਿਰ ਰਹਾਂਗਾ
ਪਟਿਆਲਾ, 19 ਜੂਨ (ਰੁਪਿੰਦਰ ਸਿੰਘ) : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਨਿਲ ਅਗਰਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਦਾ ਵਿਕਾਸ ਕਰਨ ਦੀ ਥਾਂ ਇਸ ਨੂੰ ਤਬਾਹ ਕਰ ਦਿੱਤਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸੀ, ਪਰ ਉਨ੍ਹਾਂ ਵਿੱਚੋਂ ਕੋਈ ਵੀ ਪੂਰਾ ਨਹੀਂ ਕੀਤਾ। ਦੂਜੇ ਪਾਸੇ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਨਸਿਆਂ ਦੇ ਕਾਰੋਬਾਰ, ਰੇਤ ਮਾਫੀਆ, ਕੇਬਲ ਮਾਫੀਆ ਅਤੇ ਘੁਟਾਲਿਆਂ ਤੋਂ ਇਲਾਵਾ ਕੁਝ ਨਹੀਂ ਹੋਇਆ।
ਸ਼੍ਰੀ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਪਿੰਡਾਂ ਦਾ ਬਿਲਕੁਲ ਵੀ ਸੁਧਾਰ ਨਹੀਂ ਕੀਤਾ ਹੈ। ਵਿਧਾਨ ਸਭਾ ਹਲਕਾ ਸਨੌਰ ਵਿੱਚ ਵਿਕਾਸ ਦਾ ਇੱਕ ਵੀ ਕਾਰਜ ਨਹੀਂ ਹੋਇਆ ਹੈ ਅਤੇ ਨਾ ਹੀ ਕਿਸੇ ਆਮ ਨਾਗਰਿਕ ਨੂੰ ਕੋਈ ਨੌਕਰੀ ਮਿਲੀ ਹੈ। ਜਦੋਂਕਿ ਕੈਪਟਨ ਸਰਕਾਰ ਨੇ ਵਿਧਾਇਕਾਂ ਦੇ ਪੁੱਤਰਾਂ ਨੂੰ ਸਿੱਧੇ ਡੀਐਸਪੀ ਅਤੇ ਤਹਿਸੀਲਦਾਰ ਦੀਆਂ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਘਰ-ਘਰ ਨੌਕਰੀ ਮੁਹਿੰਮ ਫੇਲ ਹੋ ਗਈ ਹੈ। ਰਾਜ ਵਿੱਚ ਬਿਜਲੀ ਦੀਆਂ ਕੀਮਤਾਂ ਅੰਬਰਾਂ ਤੱਕ ਪਹੁੰਚ ਗਈਆਂ ਹਨ।
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਉਹ ਹਮੇਸ਼ਾ ਹਲਕਾ ਸਨੌਰ ਦੇ ਵਸਨੀਕਾਂ ਦੀ ਸੇਵਾ ਵਿਚ ਹਾਜ਼ਰ ਹਨ ਅਤੇ ਉਨ੍ਹਾਂ ਦੇ ਰੁਕੇ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ ਤਾਂ ਜੋ ਸਮਾਜ ਦੇ ਹਰ ਵਰਗ ਦਾ ਵਿਕਾਸ ਹੋ ਸਕੇ।
ਫੋਟੋ : ਸੀਨੀਅਰ ਨੇਤਾ ਅਨਿਲ ਅਗਰਵਾਲ ਗੱਲਬਾਤ ਦੌਰਾਨ

ਜਥੇਬੰਦੀਆਂ ਦੀ ਕਿਸਾਨਾਂ ਨੂੰ ਅਪੀਲ, ਚੋਣਾਂ ਦੌਰਾਨ ਕਿਸੇ ਵੀ ਸਿਆਸੀ ਲੀਡਰ ਨੂੰ ਪਿੰਡਾਂ ’ਚ ਨਾ ਵੜਨ ਦਿਓ
17/06/2021

ਜਥੇਬੰਦੀਆਂ ਦੀ ਕਿਸਾਨਾਂ ਨੂੰ ਅਪੀਲ, ਚੋਣਾਂ ਦੌਰਾਨ ਕਿਸੇ ਵੀ ਸਿਆਸੀ ਲੀਡਰ ਨੂੰ ਪਿੰਡਾਂ ’ਚ ਨਾ ਵੜਨ ਦਿਓ

16/06/2021

800 ਰੁਪਏ ਦਾ ਗੈਸ ਸਿਲੰਡਰ ਪਾਓ ਸਿਰਫ਼ 10 ਰੁਪਏ ’ਚ,
- 30 ਜੂਨ ਤੋਂ ਪਹਿਲਾਂ , ਇਸ ਤਰ੍ਹਾਂ ਕਰੋ ਬੁਕਿੰਗ
ਜੇ ਮਹਿੰਗੇ ਗੈਸ ਸਿਲੰਡਰ ਨੂੰ ਖਰੀਦਣ ਤੋਂ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਪੇਮੈਂਟ ਐਪ Paytm ਗਾਹਕਾਂ ਲਈ ਇਕ ਸ਼ਾਨਦਾਰ ਆਫਰ ਲੈ ਕੇ ਆਇਆ ਹੈ। ਜੇ ਗਾਹਕ 30 ਜੂਨ 2021 ਤੋਂ ਪਹਿਲਾਂ ਆਪਣਾ ਐੱਲਪੀਜੀ ਸਿਲੰਡਰ (LPG Cylinder) ਪੇਟੀਐੱਮ ਐਪ ਰਾਹੀਂ ਬੁੱਕ ਕਰਵਾਉਂਦੇ ਹੋ ਤਾਂ ਤੁਸੀਂ 800 ਰੁਪਏ ਤਕ ਦਾ ਕੈਸ਼ਬੈਕ (Cashback) ਪਾ ਸਕਦੇ ਹੋ। ਪੇਟੀਐੱਮ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭਾਰਤ ਗੈਸ (Bharat Gas), ਐੱਚਪੀ ਗੈਸ ਤੇ Indane ਗਾਹਕ ਇਸ ਸਹੂਲਤ ਦਾ ਫਾਇਦਾ ਲੈ ਸਕਦੇ ਹਨ।
ਦਿੱਲੀ ’ਚ ਗੈਸ ਸਿਲੰਡਰ ਦੀ ਕੀਮਤ 809 ਰੁਪਏ
ਦਿੱਲੀ ’ਚ ਜੂਨ 2021 ’ਚ 14.2 ਕਿਲੋਗ੍ਰਾਮ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਫਿਲਹਾਲ 809 ਰੁਪਏ ਹੈ ਤੇ ਪੇਟੀਐੱਮ ਤੋਂ ਘਰੇਲੂ ਐੱਲਪੀਡੀ ਸਿਲੰਡਰ ਬੁੱਕ ਕਰਵਾਉਣ ’ਤੇ 800 ਰੁਪਏ ਤਕ ਦਾ ਕੈਸ਼ਬੈਕ ਮਿਲ ਸਕਦਾ ਹੈ। Paytm LPG Cylinder Booking Cashback Offer ਦਾ ਲਾਭ ਪਾਉਣ ਲਈ ਪ੍ਰੋਮੋ ਸੈਕਸ਼ਨ ’ਚ ਪ੍ਰੋਮੋ ਕੋਡ FIRSTLPG ਦਰਜ ਕਰਨਾ ਹੁੰਦਾ ਹੈ।
ਦੱਸਣਯੋਗ ਹੈ ਕਿ Paytm ਦੇ ਇਸ ਆਫਰ ਦਾ ਫਾਇਦਾ ਗਾਹਕਾਂ ਨੂੰ ਸਿਰਫ਼ ਇਕ ਵਾਰ ਹੀ ਮਿਲੇਗਾ। ਅਜਿਹੇ ’ਚ ਗਾਹਕਾਂ ਦੇ ਕੋਲ ਸਸਤਾ ਗੈਸ ਸਿਲੰਡਰ ਪਾਉਣ ਲਈ ਕੁਝ ਹੀ ਦਿਨ ਬਚੇ ਹਨ। ਇਸ ਆਫਰ ਦਾ ਫਾਇਦਾ ਚੁੱਕਣ ਲਈ ਸਭ ਤੋਂ ਪਹਿਲਾਂ Recharge & Pay Bills ਦੇ ਆਪਸ਼ਨ ’ਤੇ ਜਾਣਾ ਪਵੇਗਾ, ਇੱਥੇ Book a cylinder ’ਤੇ ਟੈਪ ਕਰੋ ਤੇ ਗੈਸ ਸਿਲੰਡਰ ਦਾ ਬਿਊਰੋ ਭਰੋ। ਗੈਸ ਸਿਲੰਡਰ ਦਾ ਆਨਲਾਈਨ ਪੇਮੈਂਟ ਕਰਨ ਤੋਂ ਪਹਿਲਾਂ FIRSTLPG ਪ੍ਰੋਮੋ ਕੋਡ ਹੋਵੇਗਾ। ਐੱਲਪੀਜੀ ਡਿਲੀਵਰੀ ਲਈ ਪੇਟੀਐੱਮ ਨੇ ਭਾਰਤ ਪੈਟਰੋਲੀਅਮ, ਇੰਡੀਅਨ ਆਇਲ ਤੇ ਹਿੰਦੂਸਤਾਨ ਪੈਟਰੋਲੀਅਮ ਦੇ ਨਾਲ ਕਰਾਰ ਕੀਤਾ ਹੈ।

ਪਟਿਆਲਾ ਸ਼ਹਿਰੀ ਪ੍ਰਧਾਨ ਕੇ.ਕੇ. ਮਲਹੋਤਰਾ ਜੀ ਦੀ ਅਗਵਾਈ ਵਿੱਚ ਲੇਬਰਫੈੱਡ ਪੰਜਾਬ ਦੇ ਨਵ ਨਿਯੁਕਤ ਚੇਅਰਮੈਨ ਵਿਸ਼ਵਾਸ਼ ਸੈਣੀ ਦਾ ਫੁੱਲਾਂ ਦਾ ਗੁਲਦਸਤਾ...
16/06/2021

ਪਟਿਆਲਾ ਸ਼ਹਿਰੀ ਪ੍ਰਧਾਨ ਕੇ.ਕੇ. ਮਲਹੋਤਰਾ ਜੀ ਦੀ ਅਗਵਾਈ ਵਿੱਚ
ਲੇਬਰਫੈੱਡ ਪੰਜਾਬ ਦੇ ਨਵ ਨਿਯੁਕਤ ਚੇਅਰਮੈਨ ਵਿਸ਼ਵਾਸ਼ ਸੈਣੀ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ ਸਨਮਾਨ
ਪਟਿਆਲਾ, 16 ਜੂਨ (ਰੁਪਿੰਦਰ ਸਿੰਘ) : ਅੱਜ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਦਫ਼ਤਰ ਵਿਖੇ ਕੋਵਿਡ-19 ਦੇ ਨਿਯਮਾਂ ਨੂੰ ਮੁੱਖ ਰੱਖਦੇ ਹੋਏ ਇੱਕ ਸਾਦਾ ਪ੍ਰੋਗਰਾਮ ਰੱਖਕੇ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸ਼੍ਰੀ ਕੇ. ਕੇ. ਮਲਹੋਤਰਾਨੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਮਹਾਰਾਣੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਪਟਿਆਲਾ ਅਤੇ ਬੀਬਾ ਜੈ ਇੰਦਰ ਕੌਰ ਦੇ ਅਸ਼ੀਰਵਾਦ ਨਾਲ ਲੇਬਰਫੈਡ ਦੇ ਨਵ-ਨਿਯੁਕਤ ਚੇਅਰਮੈਨ ਵਿਸ਼ਵਾਸ ਸੈਣੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕੇ.ਕੇ. ਮਲਹੋਤਰਾ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਵਿਕਾਸ ਦੀ ਦੇਵੀ ਮਹਾਰਾਣੀ ਪ੍ਰਨੀਤ ਕੌਰ ਨੇ ਕਾਂਗਰਸ ਪਾਰਟੀ ਦੇ ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਸਮੁੰਦਰ ਵਿੱਚੋ ਸੀਪੀਆਂ ਵਾਂਗ ਲੱਭਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਸਨਮਾਨਿਤ ਕਰਵਾਇਆ ਹੈ, ਜਿਸ ਦੀ ਇੱਕ ਮਿਸਾਲ ਵਿਸ਼ਵਾਸ ਸੈਣੀ ਹੈ। ਇਸ ਮੌਕੇ ਸੁਰਿੰਦਰਜੀਤ ਸਿੰਘ ਵਾਲਿਆਂ, ਰਾਜੇਸ਼ ਮੰਡੋਰਾ, ਕਿਰਨ ਢਿੱਲੋਂ, ਅਨੂਜ ਖੋਸਲਾ, ਹਰਦੇਵ ਸਿੰਘ ਬੱਲੀ, ਮਹਿੰਦਰ ਸਿੰਘ ਬਡੂੰਗਰ, ਅਸ਼ੋਕ ਖੰਨਾ, ਰਾਜੀਵ ਸ਼ਰਮਾਂ, ਬਲਵਿੰਦਰ ਸਿੰਘ ਗਰੇਵਾਲ, ਮਨੀਸ਼ਾ ਉੱਪਲ, ਪ੍ਰਦੀਪ ਦੀਵਾਨ, ਹਰੀਸ਼ ਮਿਗਲਾਨੀ, ਰਾਜੂ ਸ਼ਰਮਾਂ, ਵਿੱਕੀ ਅਰੋੜਾ, ਡੌਲੀ ਗਿੱਲ, ਰੇਖਾ ਅੱਗਰਵਾਲ, ਲਤਾ ਵਰਮਾਂ, ਰਵਿੰਦਰ ਸਿੰਘ ਮੀਨ, ਰਾਕੇਸ਼ ਗੋਲਡੀ, ਸੰਜੇ ਠਾਕੁਰ, ਦਵਿੰਦਰ ਬੰਟੀ ਆਦਿ ਸ਼ਾਮਿਲ ਸਨ।

ਦੋ ਦਿਨਾਂ ਤੋਂ ਗੁੰਮ ਨੌਜ਼ਵਾਨ ਦੀ  ਨਹਿਰ ਚੋਂ ਮਿਲੀ ਲਾਸ਼
15/06/2021

ਦੋ ਦਿਨਾਂ ਤੋਂ ਗੁੰਮ ਨੌਜ਼ਵਾਨ ਦੀ ਨਹਿਰ ਚੋਂ ਮਿਲੀ ਲਾਸ਼

    AND   OUR  ਵਿਸ਼ਵਾਸ਼ ਸੈਣੀ ਬਣੇ ਪੰਜਾਬ ਲੇਬਰਫੈਡ ਦੇ ਇਲੈਕਟਿਡ ਚੇਅਰਮੈਨ- ਮਹਾਰਾਣੀ ਪ੍ਰਨੀਤ ਕੌਰ ਤੋਂ ਸੈਣੀ ਨੇ ਲਿਆ ਆਸ਼ੀਰਵਾਦਪਟਿਆਲਾ, 14 ਜੂ...
14/06/2021

AND OUR

ਵਿਸ਼ਵਾਸ਼ ਸੈਣੀ ਬਣੇ ਪੰਜਾਬ ਲੇਬਰਫੈਡ ਦੇ ਇਲੈਕਟਿਡ ਚੇਅਰਮੈਨ
- ਮਹਾਰਾਣੀ ਪ੍ਰਨੀਤ ਕੌਰ ਤੋਂ ਸੈਣੀ ਨੇ ਲਿਆ ਆਸ਼ੀਰਵਾਦ
ਪਟਿਆਲਾ, 14 ਜੂਨ (ਰੁਪਿੰਦਰ ਸਿੰਘ) : ਸੀਨੀਅਰ ਕਾਂਗਰਸੀ ਆਗੂ ਵਿਸ਼ਵਾਸ਼ ਸੈਣੀ ਕਾਲੂ ਲੇਬਰਫੈਡ ਪੰਜਾਬ ਦੇ ਚੇਅਰਮੈਨ ਚੁਣੇ ਗਏ ਹਨ। ਚੇਅਰਮੈਨ ਇਲੈਕਟ ਹੋਣ ਤੋਂ ਬਾਅਦ ਉਨ੍ਹਾਂ ਮੁੱਖ ਮੰਤਰੀ ਨਿਵਾਸ 'ਤੇ ਪਹੁੰਚ ਕੇ ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਦੀ ਐਮ. ਪੀ. ਪ੍ਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਦਾ ਆਸ਼ੀਰਵਾਦ ਹਾਸਲ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੰਜੀਵ ਸ਼ਰਮਾ ਬਿੱਟੂ, ਸ਼ਿਵ ਸੈਨਾ ਬਾਲ ਠਾਕਰੇ ਦੇ ਕਾਰਜਕਾਰੀ ਸੂਬਾ ਪ੍ਰਧਾਨ ਹਰੀਸ਼ ਸਿੰਗਲਾ, ਲੇਬਰਫੈਡ ਦੇ ਨਵ ਨਿਯੁਕਤ ਵਾਈਸ ਚੇਅਰਮੈਨ ਮੋਹਨ ਲਾਲ ਬਟਲਾਨਾ, ਐਮ. ਡੀ. ਰਵਿੰਦਰ ਕੁਮਾਰ ਮੀਨ, ਸੀਨੀਅਰ ਕਾਂਗਰਸੀ ਆਗੂ ਵਿਨੋਦ ਅਰੋੜਾ ਕਾਲੂ ਸਮੇਤ ਹੋਰ ਕਈ ਆਗੂ ਹਾਜ਼ਰ ਸਨ। ਵਿਸ਼ਵਾਸ਼ ਸੈਣੀ ਕਾਲੂ ਨੂੰ ਲੇਬਰਫੈਡ ਦੀ ਹੋਈ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਐਡੀਸ਼ਨਲ ਰਜਿਸਟਰਾਰ ਰਜਨੀਸ਼ ਸ਼ਰਮਾ ਦੀ ਰਹਿਨੁਮਾਈ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਵਿਸ਼ਵਾਸ਼ ਸੈਣੀ ਨੂੰ ਚੇਅਰਮੈਨ ਚੁਣਿਆ ਗਿਆ। ਐਮ. ਪੀ. ਪ੍ਰਨੀਤ ਕੌਰ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਸ਼ਵਾਸ਼ ਸੈਣੀ ਕਈ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਹਮੇਸ਼ਾ ਪਾਰਟੀ ਲਈ ਕੰਮ ਕੀਤਾ। ਉਨ੍ਹਾਂ ਦੀ ਪਾਰਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਹੀ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵਾਸ਼ ਸੈਣੀ ਕਾਲੂ ਦੀ ਅਗਵਾਈ ਹੇਠ ਲੇਬਰਫੈਡ ਪੰਜਾਬ ਆਪਣੇ ਟੀਚਿਆਂ ਦੀ ਸਫਲਤਾ ਦੀ ਪੂਰਤੀ ਕਰੇਗਾ। ਚੇਅਰਮੈਨ ਵਿਸ਼ਵਾਸ਼ ਸੈਣੀ ਤਿੰਨ ਦਹਾਕਿਆਂ ਤੋਂ ਕੰਸਟਰੱਕਸ਼ਨ ਕੰਮਾਂ ਵਿਚ ਜੁੜੇ ਹੋਏ ਹਨ, ਲਿਹਾਜਾ ਉਨ੍ਹਾਂ ਨੂੰ ਲੇਬਰਫੈਡ ਦਾ ਕੰਮ ਦੀ ਬਰੀਕੀ ਨਾਲ ਜਾਣਕਾਰੀ ਹੈ। ਚੇਅਰਮੈਨ ਵਿਸ਼ਵਾਸ਼ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਐਮ. ਪੀ. ਮਹਾਰਾਣੀ ਪ੍ਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਦੀ ਕ੍ਰਿਪਾ ਨਾਲ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ। ਮਹਾਰਾਣੀ ਪ੍ਰਨੀਤ ਕੌਰ ਦੇ ਆਸ਼ੀਰਵਾਦ ਨਾਲ ਉਹ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਸੁਸਾਇਟੀਆਂ ਨੂੰ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਵਿਚ ਕੰਮ ਦਵਾਉਣ ਲਈ ਪੁਰਜ਼ੋਰ ਯਤਨ ਕਰਨਗੇ ਤਾਂ ਜੋ ਕੋਰੋਨਾ ਮਹਾਮਾਰੀ ਕਾਰਨ ਬੇਰੁਜ਼ਗਾਰ ਹੋਏ ਕਾਮਿਆਂ ਨੂੰ ਮੁੜ ਤੋਂ ਰੁਜ਼ਗਾਰ ਮਿਲ ਸਕੇ ਅਤੇ ਪੰਜਾਬ ਦੇ ਮਜ਼ਦੂਰਾਂ ਦਾ ਭਲਾ ਹੋ ਸਕੇ। ਜਿਸ ਟੀਚੇ ਦੀ ਪੂਰਤੀ ਲਈ ਲੇਬਰਫੈਡ ਦਾ ਨਿਰਮਾਣ ਕੀਤਾ ਗਿਆ ਹੈ, ਉਸ ਟੀਚੇ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸੰਜੇ ਠਾਕੁਰ, ਕੈਪਟਨ ਅਮਰਜੀਤ ਸਿੰਘ, ਦਵਿੰਦਰ ਸਿੰਘ, ਬੰਟੀ, ਰਾਕੇਸ਼ ਕੁਮਾਰ, ਰਾਹੁਲ ਮਹਿਤਾ, ਅਮਨ ਸੈਣੀ, ਅਵਿਨਾਸ਼ ਸੈਣੀ, ਨਵੀਨ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

    AND   OUR  ਕੈ. ਅਮਰਿੰਦਰ ਦੀ ਅਗਵਾਈ ਹੇਠ ਬਣੇਗੀ ਮੁੜ ਤੋਂ ਕਾਂਗਰਸ ਸਰਕਾਰ : ਕਰਨ ਗੌੜਪਟਿਆਲਾ, 14 ਜੂਨ (ਰੁਪਿੰਦਰ ਸਿੰਘ) : ਕਾਂਗਰਸ ਦੇ ਮੌ...
14/06/2021

AND OUR
ਕੈ. ਅਮਰਿੰਦਰ ਦੀ ਅਗਵਾਈ ਹੇਠ ਬਣੇਗੀ ਮੁੜ ਤੋਂ ਕਾਂਗਰਸ ਸਰਕਾਰ : ਕਰਨ ਗੌੜ
ਪਟਿਆਲਾ, 14 ਜੂਨ (ਰੁਪਿੰਦਰ ਸਿੰਘ) : ਕਾਂਗਰਸ ਦੇ ਮੌਜੂਦਾ ਸੰਕਟ ਵਿਚ ਇਕ ਵਾਰ ਫਿਰ ਤੋਂ ਕੈ. ਅਮਰਿੰਦਰ ਸਿੰਘ ਆਪਣੀ ਛਵੀ ਨੂੰ ਨਿਖਾਰਨ ਵਿਚ ਕਾਮਯਾਬ ਹੋਏ ਹਨ ਅਤੇ ਉਨ੍ਹਾਂ ਦੇ ਧੁਰ ਵਿਰੋਧੀਆਂ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਕਰਨ ਗੌੜ ਨੇ ਇਕ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੈ. ਅਮਰਿੰਦਰ ਸਿੰਘ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਸਾਰੀ ਰਿਪੋਰਟ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ ਤੇ ਤਿੰਨ ਮੈਂਬਰੀ ਕਮੇਟੀ ਨੂੰ ਸੌਂਪ ਦਿੱਤੀ ਹੈ, ਜਿਸ ਤੋਂ ਬਾਅਦ ਕਾਂਗਰਸ ਕਮੇਟੀ ਵਲੋਂ 2022 ਦੀਆਂ ਚੋਣਾਂ ਕੈਪਟਨ ਦੀ ਅਗਵਾਈ ਹੇਠ ਲੜਨ ਦਾ ਇਸ਼ਾਰਾ ਵੀ ਦੇ ਦਿੱਤਾ ਹੈ, ਜਿਸ ਤੋਂ ਸਿੱਧੇ ਤੌਰ 'ਤੇ ਜਾਪਦਾ ਹੈ ਕਿ ਕੈਪਟਨ ਦੀ ਅਗਵਾਈ ਹੇਠ ਹੀ ਮੁੜ ਤੋਂ ਕਾਂਗਰਸ ਦੀ ਸਰਕਾਰ ਬਣੇਗੀ। ਗੌੜ ਨੇ ਕਿਹਾ ਕਿ ਕੈਪਟਨ ਹੀ ਪੰਜਾਬ ਕਾਂਗਰਸ ਦਾ ਅਸਲੀ ਚਿਹਰਾ ਹਨ ਤੇ ਉਨ੍ਹਾਂ ਦੀ ਲੋਕਪ੍ਰਿਯਤਾ ਵਿਸ਼ਵ ਪੱਧਰ ਦੀ ਹੈ ਅਤੇ ਕੈਪਟਨ ਇਕ ਵਾਰ ਫਿਰ ਤੋਂ ਆਪਣੇ ਵਿਰੋਧੀ ਪਾਰਟੀਆਂ ਨੂੰ ਪਛਾੜ ਕੇ ਮੁੜ ਤੋਂ ਸੱਤਾ 'ਤੇ ਕਾਬਜ ਹੋਣਗੇ ਕਿਉਂਕਿ ਮੌਜੂਦਾ ਸਮੇਂ ਵਿਚ ਕੈ. ਅਮਰਿੰਦਰ ਫਿਰ ਤੋਂ ਸਰਗਰਮ ਹੋ ਕੇ ਮੌਜੂਦਾ ਹਾਲਾਤਾਂ 'ਤੇ ਕੜੀ ਨਜ਼ਰ ਰੱਖ ਰਹੇ ਹਨ, ਜਿਸ ਨਾਲ ਜਲਦੀ ਹੀ ਪੰਜਾਬ ਕਾਂਗਰਸ ਦਾ ਸੰਕਟ ਹੱਲ ਹੋ ਜਾਵੇਗਾ। ਇਸ ਮੌਕੇ ਅਮ੍ਰਿਤਪਾਲ ਸਿੰਘ ਸ਼ੈਲੀ, ਆਸ਼ੂ ਕਟਾਰੀਆ, ਯੁਵਰਾਜ ਕੈਂਥ, ਪਰਵਿੰਦਰ ਸਿੰਘ ਤੇ ਕੈਲਾਸ਼ ਕੁਮਾਰ ਆਦਿ ਹਾਜ਼ਰ ਸਨ।

ਬੀਬਾ ਜੈਇੰਦਰ ਕੌਰ ਨੇ ਹੈਰੀਟੇਜ ਕੰਮਾਂ ਦਾ ਕੀਤਾ ਨਿਰੀਖਣ ਅਤੇ ਜਾਰੀ ਕੀਤੇ ਜਰੂਰੀ ਦਿਸ਼ਾ ਨਿਰਦੇਸ਼ : ਅਤੁਲ ਜੋਸ਼ੀ- ਵਪਾਰੀਆਂ ਨੇ ਬੀਬਾ ਜੈਇੰਦਰ ਕੌਰ ...
07/06/2021

ਬੀਬਾ ਜੈਇੰਦਰ ਕੌਰ ਨੇ ਹੈਰੀਟੇਜ ਕੰਮਾਂ ਦਾ ਕੀਤਾ ਨਿਰੀਖਣ ਅਤੇ ਜਾਰੀ ਕੀਤੇ ਜਰੂਰੀ ਦਿਸ਼ਾ ਨਿਰਦੇਸ਼ : ਅਤੁਲ ਜੋਸ਼ੀ
- ਵਪਾਰੀਆਂ ਨੇ ਬੀਬਾ ਜੈਇੰਦਰ ਕੌਰ ਦਾ ਤਹਿ ਦਿਲੋਂ ਕੀਤਾ ਧੰਨਵਾਦ : ਅਤੁਲ ਜੋਸ਼ੀ
ਪਟਿਆਲਾ, 7 ਜੂਨ (ਰੁਪਿੰਦਰ ਸਿੰਘ) : ਪਟਿਆਲਾ ਦੇ ਸਮਾਨੀਆ ਗੇਟ ਤੋਂ ਸ਼ੁਰੂ ਹੋ ਕੇ ਕਿਲਾ ਮੁਬਾਰਕ ਤੱਕ ਬਣ ਰਹੀ ਹੈਰੀਟੇਜ ਸਟਰੀਟ ਦੇ ਚੱਲ ਰਹੇ ਕੰਮਾਂ ਦਾ ਨਿਰੀਖਣ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਨੇ ਮੋਕੇ ਤੇ ਪਹੁੰਚ ਕੇ ਕੀਤਾ।ਇਸ ਮੋਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੀ ਕਮਿਸ਼ਨਰ ਪੂਨਮ ਦੀਪ ਕੌਰ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਅਤੇ ਕਾਊਂਸਲਰ ਅਤੁਲ ਜੋਸ਼ੀ ਵੀ ਮੋਕੇ ਤੇ ਹਾਜਰ ਸਨ। ਇਸ ਮੋਕੇ ਬੀਬਾ ਨੇ ਕਿਹਾ ਕਿ ਹੈਰੀਟੇਜ ਦਾ ਕੰਮ ਪੂਰਾ ਹੋਣ ਤੋਂ ਬਾਅਦ ਪਟਿਆਲਾ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਜਿਸ ਨਾਲ ਸਮੁੱਚੇ ਪਟਿਆਲਾ ਦੇ ਵਪਾਰ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ। ਕਿਉਂਕਿ ਮੁੱਖ ਮੰਤਰੀ ਦਾ ਸ਼ਹਿਰ ਹੋਣ ਦੇ ਨਾਤੇ ਸਮੁੱਚੇ ਵਿਸ਼ਵ ਵਿੱਚ ਪਟਿਆਲਾ ਸ਼ੁਰੂ ਤੋਂ ਹੀ ਖਿੱਚ ਦਾ ਕੇਂਦਰ ਰਿਹਾ ਹੈ। ਇਸ ਮੋਕੇ ਅਤੁਲ ਜੋਸ਼ੀ ਨੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ, ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬੀਬਾ ਜੈਇੰਦਰ ਕੌਰ ਨੇ ਇਸ ਪ੍ਰੋਜੈਕਟ ਦਾ ਨਿਰੀਖਣ ਕਰਕੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਇਸ ਅਹਿਮ ਪ੍ਰੋਜੈਕਟ ਦੇ ਪੂਰਾ ਹੋਣ ਨਾਲ 2022 ਦੀ ਇਲੈਕਸ਼ਨ ਵਿੱਚ ਕਾਂਗਰਸ ਨੂੰ ਪਟਿਆਲਾ ਸ਼ਹਿਰ ਵਿੱਚ ਵੱਡਾ ਫਾਇਦਾ ਮਿਲੇਗਾ ਕਿਉਂਕਿ ਵਿਕਾਸ ਦੇ ਪੱਖੋਂ ਇਸ ਸਮੇਂ ਪਟਿਆਲਾ ਵਿੱਚ ਕੋਈ ਵੀ ਕਮੀ ਰਹਿਣ ਨਹੀਂ ਦਿੱਤੀ ਜਾ ਰਹੀ। ਸਮੂਹ ਵਪਾਰੀਆਂ ਨੇ ਵੀ ਇਸ ਪ੍ਰੋਜੈਕਟ ਦੇ ਕੰਮਾਂ ਵਿੱਚ ਤੇਜੀ ਲਿਆਉਣ ਤੇ ਖੁਸ਼ੀ ਵੀ ਪ੍ਰਗਟਾਈ। ਇਸ ਮੋਕੇ ਐਸ.ਸੀ. ਸ਼ਾਮ ਲਾਲ ਗੁਪਤਾ, ਨਰਿੰਦਰ ਸਿੰਘ ਪ੍ਰੋਜੈਕਟ ਇੰਚਾਰਜ, ਪੰਕਜ ਸਿੰਗਲਾ, ਰਾਕੇਸ਼ ਗੋਇਲ, ਅਨਿਲ ਕਪੂਰ, ਵਿਜੈ ਗੁਪਤਾ, ਰਵਿੰਦਰ ਦੁੱਗਲ, ਨੀਟੂ, ਰੋਹਿਤ ਜੋਸ਼ੀ, ਸੰਜੀਵ ਕੁਮਾਰ, ਦਿਨੇਸ਼ ਕਾਂਸਲ, ਬੋਬੀ ਆਦਿ ਮੋਕੇ ਤੇ ਹਾਜਰ ਸਨ।

ਕੋਰੋਨਾ ਵੈਕਸੀਨ ਕਰਕੇ ਹੀ ਕੋਰੋਨਾ ਦੇ ਨਵੇਂ ਕੇਸ ਘਟੇ ï ਹਰੀਸ਼ ਮਿਗਲਾਨੀਪਟਿਆਲਾ, 7 ਜੂਨ (ਰੁਪਿੰਦਰ ਸਿੰਘ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ...
07/06/2021

ਕੋਰੋਨਾ ਵੈਕਸੀਨ ਕਰਕੇ ਹੀ ਕੋਰੋਨਾ ਦੇ ਨਵੇਂ ਕੇਸ ਘਟੇ ï ਹਰੀਸ਼ ਮਿਗਲਾਨੀ
ਪਟਿਆਲਾ, 7 ਜੂਨ (ਰੁਪਿੰਦਰ ਸਿੰਘ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਮਿਸ਼ਨ ਫਤਿਹ ਦੇ ਤਹਿਤ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਦੀ ਸਰਪ੍ਰਸਤੀ ਹੇਠ ਜਿਲ੍ਹਾ ਕਾਂਗਰਸ ਪਟਿਆਲਾ ਦੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਮਿਗਲਾਨੀ ਦੀ ਅਗਵਾਈ ਹੇਠ ਸ਼ਿਵ ਮੰਦਰ ਸਫਾਬਾਦੀ ਗੇਟ ਵਿਖੇ ਲਗਾਏ ਗਏ ਪੰਜਵਾਂ ਕੋਰੋਨਾ ਵੈਕਸੀਨ ਕੈਂਪ ਦਾ ਉਦਘਾਟਨ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਕੇ.ਕੇ.ਮਲਹੋਤਰਾ ਨੇ ਕੀਤਾ ਅਤੇ 130 ਦੇ ਕਰੀਬ 45 ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਕੋਰੋਨਾ ਦੀ ਵੈਕਸੀਨ ਲਗਾਈ ਗਈ। ਇਸ ਮੋਕੇ ਮਿਗਲਾਨੀ ਨੇ ਕਿਹਾ ਕਿ ਕੋਰਨੋ ਮਹਾਂਮਾਰੀ ਦੋਰਾਨ ਕੋਰੋਨਾ ਦੀ ਵੈਕਸੀਨ ਦੀ ਦੋਨੋਂ ਡੋਜ ਲਗਾਉਣ ਤੋਂ ਬਾਅਦ ਭਾਰਤ ਦੇਸ਼ ਵਿੱਚ ਕੋਰੋਨਾ ਦੇ ਨਵੇਂ ਕੇਸ ਘੱਟ ਹੋਏ ਹਨ। ਕਿਉਂਕਿ ਕੋਰੋਨਾ ਤੋਂ ਬਚਾਅ ਦਾ ਇੱਕੋ ਇੱਕ ਤਰੀਕਾ ਕੋਰੋਨਾ ਦੀ ਵੈਕਸੀਨ ਹੈ ਜਿਸ ਨਾਲ ਇਸ ਮਹਾਂਮਾਰੀ ਦੇ ਭਿਆਨਕ ਪ੍ਰਕੋਪ ਤੋਂ ਬਚਿਆ ਜਾ ਸਕਦਾ ਹੈ। ਇਸ ਮੋਕੇ ਸੁਨੀਲ ਮਿਗਲਾਨੀ, ਪ੍ਰੇਮ ਆਹੂਜਾ, ਧੀਰਜ ਅਰੋੜਾ, ਨੀਰਜ ਅਰੋੜਾ, ਵਿਜੈ ਚੁੱਘ, ਮਨੀਸ਼ ਸ਼ਰਮਾ, ਰਾਜੀਵ ਸ਼ਰਮਾ, ਮੁਨੀਸ਼ ਐਬਟ, ਸੰਜੈ ਮਿਗਲਾਨੀ, ਮਹੇਸ਼ ਹਸੀਜਾ, ਅਤੇ ਈਸ਼ਵਰ ਦਾਸ ਆਦਿ ਮੋਕੇ ਤੇ ਹਾਜਰ ਸਨ।

07/06/2021

ਦੇਸ਼ ਪ੍ਰਧਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਐਲਾਨ

&
ਕਰੋਨਾ ਦੀ ਦਵਾਈ ਚ 25 ਫੀਸਦੀ ਰਾਜ ਸਰਕਾਰ ਦਾ ਹਿਸਾ ਵੀ ਕੇਦਰ ਅਦਾ ਕਰੇਗਾ - ਪ੍ਰਧਾਨ ਮੰਤਰੀ
ਗਰੀਬ ਕਲਿਆਣ ਯੋਜਨਾ ਅਧੀਨ ਮੁਫ਼ਤ ਅਨਾਜ ਦੀਵਾਲੀ ਤੱਕ ਮਿਲੇਗਾ - ਪ੍ਰਧਾਨ ਮੰਤਰੀ
21 ਜੂਨ ਤੋਂ 18+ ਦੇ ਲਗੇਗੀ ਵੇਕਸੀਨੇਸਨ-- ਪ੍ਰਧਾਨ ਮੰਤਰੀ
ਵੇਕਸੀਨੇਸਨ ਖਰੀਦਣ ਲਈ ਰਾਜ ਸਰਕਾਰਾਂ ਦੀ ਜਿੰਮੇਵਾਰੀ ਖਤਮ-ਪ੍ਰਧਾਨ ਮੰਤਰੀ
ਇਹ ਜਿੰਮੇਵਾਰੀ ਸਿਰਫ ਕੇਦਰ ਨਿਭਾਏਗਾ-ਮੋਦੀ
ਰਾਂਜਾਂ ਨੂੰ ਮੁਫ਼ਤ ਮਿਲੇਗੀ ਵੇਕਸੀਨੇਸਨ-PM

07/06/2021

ਪੰਜਾਬ ਵਾਸੀਆਂ ਲਈ ਖੁਸ਼ਖਬਰੀ

ਕਰੋਨਾ ਕਰਫਿਊ ਤੋਂ ਵੱਡੀ ਰਾਹਤ

ਕੱਲ ਤੋਂ 6 ਵਜੇ ਤੱਕ ਖੁਲਣਗੀਆਂ ਦੁਕਾਨਾ

ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ

ਲੋਕਡੋਨ ਸਿਰਫ ਐਤਵਾਰ ਨੂੰ ਹੀ ਰਹੇਗਾ

ਕੋਈ ਵੀ ਘਰ ਅਤੇ ਵਿਅਕਤੀ ਕਿਸੇ ਕਿੰਨਰ ਗਰੁੱਪ ਨੂੰ ਵਧਾਈ ਨਾ ਦੇਵੇ : ਸਿਮਰਨ ਮਹੰਤ  ਪਿਛਲੇ ਦਿਨੀਂ ਕਿੰਨਰਾਂ ਦੇ ਦੋ ਗਰੁੱਪਾਂ ਵਿੱਚ ਹੋਏ ਝਗੜੇ ਤੋਂ...
07/06/2021

ਕੋਈ ਵੀ ਘਰ ਅਤੇ ਵਿਅਕਤੀ ਕਿਸੇ ਕਿੰਨਰ ਗਰੁੱਪ ਨੂੰ ਵਧਾਈ ਨਾ ਦੇਵੇ : ਸਿਮਰਨ ਮਹੰਤ
ਪਿਛਲੇ ਦਿਨੀਂ ਕਿੰਨਰਾਂ ਦੇ ਦੋ ਗਰੁੱਪਾਂ ਵਿੱਚ ਹੋਏ ਝਗੜੇ ਤੋਂ ਬਾਅਦ ਅੱਜ ਸਿਮਰਨ ਮਹੰਤ ਨੇ ਪ੍ਰੈਸ ਦੇ ਨਾਮ ਜਾਰੀ ਇੱਕ ਬਿਆਨ ਵਿੱਚ ਸਮੂਹ ਪਟਿਆਲਵੀਆਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਡੇਰੇ ਦਾ ਵਿਵਾਦ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਕੋਈ ਵੀ ਘਰ ਅਤੇ ਵਿਅਕਤੀ ਕਿਸੇ ਵੀ ਕਿੰਨਰ ਗਰੁੱਪ ਅਤੇ ਖਾਸ ਕਰਕੇ ਉਨ੍ਹਾਂ ਦੇ ਗਰੁੱਪ ਦੇ ਚੇਲਿਆਂ ਨੂੰ ਵੀ ਵਧਾਈ ਨਾ ਦੇਵੇ ਉਨਾਂ ਅੱਗੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀਂ 145 ਦੇ ਤਹਿਤ ਕਾਰਵਾਈ ਕਰਦੇ ਹੋਏ ਡੇਰੇ ਨੂੰ ਸੀਲ ਕਰ ਦਿੱਤਾ ਗਿਆ ਸੀ। ਉਨਾਂ ਅੱਗੇ ਕਿਹਾ ਕਿ ਵਿਵਾਦ ਤੋਂ ਬਾਅਦ ਕੁੱਝ ਅਖੋਤੀ ਕਿੰਨਰ ਗਰੁੱਪ ਸ਼ਹਿਰ ਵਿੱਚ ਘੁੰਮ ਫਿਰ ਕੇ ਵਧਾਈਆਂ ਮੰਗ ਰਹੇ ਹਨ ਜੋ ਕਿ ਗਲਤ ਹੈ। ਉਨਾਂ ਦੱਸਿਆ ਕਿ ਉਨਾਂ ਨੂੰ ਸਮੁੱਚੇ ਜਿਲ੍ਹਾ ਪ੍ਰਸ਼ਾਸਨ ਉੱਪਰ ਪੂਰਾ ਯਕੀਨ ਹੈ ਕਿਉਂਕਿ ਇਹ ਡੇਰਾ ਉਨ੍ਹਾਂ ਨੂੰ ਵਸੀਅਤ ਦੇ ਰੂਪ ਵਿੱਚ ਮਿਲਿਆ ਹੈ। ਜਿਸਦਾ ਦੂਜੇ ਗਰੁੱਪ ਨਾਲ ਮਾਨਯੋਗ ਜੱਜ ਪਟਿਆਲਾ ਜੀ.ਐਸ.ਜੋਹਲ ਦੀ ਅਦਾਲਤ ਵਿੱਚ ਦੀਵਾਨੀ ਮੁਕੱਦਮਾ ਵੀ ਚੱਲ ਰਿਹਾ ਹੈ। ਪਰ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਦੂਜੇ ਗਰੁੱਪਾਂ ਵੱਲੋਂ ਲਗਾਤਾਰ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਲਗਾਤਾਰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।ਪਰ ਉਨਾਂ ਨੂੰ ਨਿਆਂ ਪਾਲਿਕਾ ਤੇ ਪੂਰਾ ਭਰੋਸਾ ਹੈ ਜਿਸ ਨਾਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਫ ਹੋ ਕੇ ਸਾਰਾ ਸੱਚ ਲੋਕਾਂ ਦੇ ਸਾਹਮਣੇ ਆਵੇਗਾ।ਇਸ ਮੋਕੇ ਸਿੰਮੀ ਮਹੰਤ ਨਾਭਾ, ਪਾਰਵਤੀ ਪਟਿਆਲਾ, ਸਿਮਰਨ ਆਦਿ ਹਾਜਰ ਸਨ।

ਤੁਹਾਨੂੰ ਕੀ ਲਗਦਾ ਕੀ ਫੈਸਲਾ ਲਵੇਗਾ ਦੇਸ਼ ਦਾ ਪ੍ਰਧਾਨ ਮੰਤਰੀ?ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 5 ਵਜੇ ਦੇਸ਼ ਨੂੰ ਸੰਬੋਧਨ ਕਰਨਗੇ  &
07/06/2021

ਤੁਹਾਨੂੰ ਕੀ ਲਗਦਾ ਕੀ ਫੈਸਲਾ ਲਵੇਗਾ ਦੇਸ਼ ਦਾ ਪ੍ਰਧਾਨ ਮੰਤਰੀ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 5 ਵਜੇ ਦੇਸ਼ ਨੂੰ ਸੰਬੋਧਨ ਕਰਨਗੇ

&

05/06/2021

ਪੰਜਾਬ

ਜਿਮ ਖੋਲਣ ਲਈ ਸਰਕਾਰ ਜਲਦੀ ਲਏਗੀ ਫੈਸਲਾ --CM ਅਮਰਿੰਦਰ

ਕੋਰੋਨਾ ਦੀ ਵੈਕਸੀਨ ਹੀ ਕੋਰੋਨਾ ਮਹਾਮਾਰੀ ਦਾ ਅੰਤ ਹੈ : ਪੁਨੀਤ ਗੁਪਤਾਪਟਿਆਲਾ, 5 ਜੂਨ (ਰੁਪਿੰਦਰ ਸਿੰਘ) : ਸਿਵਿਲ ਸਰਜਨ ਡਾ. ਸਤਿੰਦਰ ਸਿੰਘ ਵੱਲੋ...
05/06/2021

ਕੋਰੋਨਾ ਦੀ ਵੈਕਸੀਨ ਹੀ ਕੋਰੋਨਾ ਮਹਾਮਾਰੀ ਦਾ ਅੰਤ ਹੈ : ਪੁਨੀਤ ਗੁਪਤਾ
ਪਟਿਆਲਾ, 5 ਜੂਨ (ਰੁਪਿੰਦਰ ਸਿੰਘ) : ਸਿਵਿਲ ਸਰਜਨ ਡਾ. ਸਤਿੰਦਰ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ ਤ੍ਰਿਪੜੀ ਦੇ ਐਸ.ਐਮ.ਓ. ਡਾ. ਵਿਕਾਸ ਗੋਇਲ ਦੀ ਟੀਮ ਵੱਲੋਂ ਗਰੀਬ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਜਸਵਿੰਦਰ ਜੁਲਕਾ ਦੇ ਸਹਿਯੋਗ ਨਾਲ ਸ਼ਿਵ ਮੰਦਰ ਅਰਬਨ ਅਸਟੇਟ ਵਿਖੇ 45 ਸਾਲ ਤੋਂ ਉਪਰ ਦੇ ਵਿਅਕਤੀਆਂ ਲਈ ਕੋਰੋਨਾ ਵੈਕਸੀਨ ਦਾ ਕੈਂਪ ਲਗਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਥਾਣਾ ਅਰਬਨ ਅਸਟੇਟ ਦੇ ਐਸ.ਐਚ.ਓ. ਰੋਨੀ ਸਿੰਘ ਪਹੁੰਚੇ ਅਤੇ ਕੈਂਪ ਲਾਉਣ ਲਈ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਵਿਸ਼ੇਸ਼ ਸਹਿਯੋਗੀ ਸੁਸਾਇਟੀ ਦੇ ਨੈਸ਼ਨਲ ਐਡਵਾਈਜ਼ਰ ਪੁਨੀਤ ਗੁਪਤਾ ਗੋਪੀ ਨੇ ਕਿਹਾ ਕਿ ਕੋਰੋਨਾ ਦੀ ਵੈਕਸੀਨ ਹੀ ਕੋਰੋਨਾ ਮਹਾਮਾਰੀ ਦਾ ਅੰਤ ਹੈ। ਉਨ੍ਹਾਂ ਅੱਗੇ ਕਿਹਾ ਮੁੱਖ ਮੰਤਰੀ ਪੰਜਾਬ ਕੈ. ਅਮਰਿੰਦਰ ਸਿੰਘ, ਮੈਂਬਰ ਪਾਰਲੀਮੈਂਟ ਪਰਨੀਤ ਕੌਰ, ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮੋਹਿਤ ਮਹਿੰਦਰਾ ਵੱਲੋਂ ਮਿਸ਼ਨ ਫਤਿਹ ਦੇ ਤਹਿਤ ਅੱਜ ਇਸ ਕੈਂਪ ਵਿਚ 45 ਤੋਂ ਉਪਰ ਦੇ ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਗਿਆ। ਇਸ ਮੌਕੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਸਥਾ ਵੱਲੋਂ ਪੰਜਾਬ ਦੀ ਪ੍ਰਾਜੈਕਟ ਇੰਚਾਰਜ ਸੰਦੀਪ ਕੁਮਾਰੀ ਵਿਸ਼ੇਸ਼ ਤੌਰ 'ਤੇ ਪੁੱਜ ਅਤੇ ਸਮੁਚੀ ਟੀਮ ਦੀ ਦਿਲੋਂ ਸ਼ਲਾਘਾ ਕੀਤੀ। ਇਸ ਮੌਕੇ ਡਾ. ਹਰਵਿੰਦਰ ਸਿੰਘ, ਜੀਵਨ ਗੁਪਤਾ, ਇੰਜੀ. ਜੇ.ਕੇ. ਗੁਪਤਾ, ਆਰਕੀਟੈਕਟ ਲੋਕੇਸ਼ ਗੁਪਤਾ, ਡਾ. ਗੌਰਵ ਗੁਪਤਾ ਹਾਜ਼ਰ ਸਨ।
ਫੋਟੋ ਕੈਪਸ਼ਨ : ਐਸ.ਐਚ. ਰੋਨੀ ਸਿੰਘ, ਜਸਵਿੰਦਰ ਜੁਲਕਾ, ਪੁਨੀਤ ਗੁਪਤਾ, ਸੰਦੀਪ ਕੁਮਾਰੀ ਅਤੇ ਹੋਰ ਮੈਂਬਰ ਕੈਂਪ ਦੌਰਾਨ।

ਵੈਟਰਨਰੀ ਪੋਲੀਕਲੀਨਿਕ ਵਿਖੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਬੂਟੇ ਲਗਾਏਪਟਿਆਲਾ, 5 ਜੂਨ (ਰੁਪਿੰਦਰ ਸਿੰਘ) : ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਤੇ ਵੈਟ...
05/06/2021

ਵੈਟਰਨਰੀ ਪੋਲੀਕਲੀਨਿਕ ਵਿਖੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਬੂਟੇ ਲਗਾਏ
ਪਟਿਆਲਾ, 5 ਜੂਨ (ਰੁਪਿੰਦਰ ਸਿੰਘ) : ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਤੇ ਵੈਟਰਨਰੀ ਪੋਲੀਕਲੀਨਿਕ ਪਟਿਆਲਾ ਵਿਖੇ ਮੁੱਖ ਮਹਿਮਾਨ ਵਜੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪਟਿਆਲਾ ਡਾ. ਗੁਰਚਰਨ ਸਿੰਘ ਪਹੁੰਚੇ। ਇਸ ਮੌਕੇ ਸਮੂੰਹ ਸਟਾਫ ਵਲੋਂ ਵੱਡੀ ਗਿਣਤੀ ਵਿੱਚ ਬੂਟੇ ਲਗਾਏ ਗਏ।
ਇਸ ਮੌਕੇ ਤੇ ਡਾ. ਐਮ.ਪੀ. ਸਿੰਘ, ਡਾ. ਅਮਿਤ ਖੁਰਾਨਾ, ਡਾ. ਗਗਨਦੀਪ, ਡਾ. ਰਜੀਵ ਗਰੋਵਰ, ਵੀ.ਆਈ. ਸੁਖਵਿੰਦਰ ਪਾਲ ਸਿੰਘ, ਵਿਸ਼ਾਲ, ਮਹਾਂਵੀਰ ਰਬਾਰੀ, ਇੰਦਰਪਾਲ, ਨਰਿੰਦਰ, ਮਹਿੰਦਰ, ਸੁਪਰਵਾਇਜਰ ਨਪਿੰਦਰ, ਕਲਵਿੰਦਰ, ਲੱਕੀ ਜੋਸ਼ੀ, ਅਮਿਤ, ਸਤਿੰਦਰਪਾਲ, ਰਾਹੁਲ ਅਤੇ ਜਗਤਾਰ ਸਿੰਘ ਹਾਜਰ ਸਨ।

ਭਾਰਤ ਵਿਕਾਸ ਪ੍ਰੀਸ਼ਦ ਪਟਿਆਲਾ ਵੱਲੋਂ ਜਾਨਵਰਾਂ ਅਤੇ ਪੰਛੀਆਂ ਦੀ ਸੰਭਾਲ ਲਈ ਲੋਕਾਂ ਨੂੰ ਕੀਤਾ ਜਾਗਰੂਕਪਟਿਆਲਾ, 5 ਜੂਨ (ਰੁਪਿੰਦਰ ਸਿੰਘ) : ਅੱਜ ਭਾ...
05/06/2021

ਭਾਰਤ ਵਿਕਾਸ ਪ੍ਰੀਸ਼ਦ ਪਟਿਆਲਾ ਵੱਲੋਂ ਜਾਨਵਰਾਂ ਅਤੇ ਪੰਛੀਆਂ ਦੀ ਸੰਭਾਲ ਲਈ ਲੋਕਾਂ ਨੂੰ ਕੀਤਾ ਜਾਗਰੂਕ
ਪਟਿਆਲਾ, 5 ਜੂਨ (ਰੁਪਿੰਦਰ ਸਿੰਘ) : ਅੱਜ ਭਾਰਤ ਵਿਕਾਸ ਪ੍ਰੀਸ਼ਦ ਪਟਿਆਲਾ ਵੱਲੋਂ ਕਾਲੀ ਮਾਤਾ ਮੰਦਰ ਦੇ ਸਾਹਮਣੇ ਜਾਨਵਰਾਂ ਅਤੇ ਪੰਛੀਆਂ ਦੀ ਰੱਖਿਆ ਦੇ ਲਈ ਜਾਗਰੂਕਤਾ ਅਭਿਆਨ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਨਿਰਸਵਾਰਥ ਸੇਵਾ ਨਾਲ ਨਮਿਤ ਪ੍ਰਧਾਨ ਸ਼੍ਰੀਮਤੀ ਸੁਨੀਤਾ ਕੁਮਾਰੀ, ਸੈਕਟਰੀ ਸ਼੍ਰੀ ਦੇਵਿੰਦਰ ਸ਼ਰਮਾ, ਫਾਇਨਾਂਸ ਸਕੱਤਰ ਸ਼੍ਰੀ ਯੋਗਿੰਦਰ ਸਿੰਘ, ਮੈਡਮ ਗੁਰਿੰਦਰ ਕੌਰ ਅਤੇ ਨਿਸ਼ਾਂਤ ਜੈਨ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਪੰਛੀਆਂ ਦੇ ਲਈ ਬਰਤਨ ਅਤੇ ਸਤਨਾਜਾ ਭੇਂਟ ਕੀਤਾ ਗਿਆ। ਦੇਵਿੰਦਰ ਸ਼ਰਮਾ ਨੇ ਦੱਸਿਆ ਕਿ ਜਾਨਵਰਾਂ ਦੇ ਪ੍ਰਤੀ ਚਿੰਤਾ ਅਤੇ ਪ੍ਰੇਮ ਦੇ ਲਈ ਪ੍ਰੇਰਿਤ ਕਰਨ ਦੇ ਲਈ ਭਾਰਤ ਵਿਕਾਸ ਪ੍ਰੀਸ਼ਦ ਹਮੇਸ਼ਾਂ ਵਚਨਬੱਧ ਹੈ।

ਪੀ.ਪੀ.ਐਸ. ਅਫਸਰਾਂ ਦੀਆਂ ਤਰੱਕੀਆਂ ਦੀ ਜਾਰੀ ਸੂਚੀ ਵਿੱਚ- ਦਲਿਤ ਪੱਛੜੇ ਅਫਸਰਾਂ ਦੀ ਨਜ਼ਰ ਅੰਦਾਜੀ 'ਤੇ ਦਲਿਤ ਆਗੂਆਂ ਨੇ ਜਤਾਇਆ ਰੋਸਪਟਿਆਲਾ, 5 ਜੂ...
05/06/2021

ਪੀ.ਪੀ.ਐਸ. ਅਫਸਰਾਂ ਦੀਆਂ ਤਰੱਕੀਆਂ ਦੀ ਜਾਰੀ ਸੂਚੀ ਵਿੱਚ
- ਦਲਿਤ ਪੱਛੜੇ ਅਫਸਰਾਂ ਦੀ ਨਜ਼ਰ ਅੰਦਾਜੀ 'ਤੇ ਦਲਿਤ ਆਗੂਆਂ ਨੇ ਜਤਾਇਆ ਰੋਸ
ਪਟਿਆਲਾ, 5 ਜੂਨ (ਰੁਪਿੰਦਰ ਸਿੰਘ) : ਮਿੰਨੀ ਸਕੱਤਰੇਤ ਵਿਖੇ ਅੰਬੇਡਕਰ ਸਮਾਜਿਕ ਚੇਤਨਾ ਮਹਾਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਵਿਨੋਦ ਰਾਣਾ ਅਤੇ ਡਾ. ਬੀ.ਆਰ. ਅੰਬੇਡਕਰ ਕਲੱਬ ਪ੍ਰਧਾਨ ਸਤਵਿੰਦਰ ਸਿੰਘ ਦੀ ਅਗਵਾਈ ਵਿੱਚ ਵੱਖ-ਵੱਖ ਦਲਿਤ ਆਗੂਆਂ ਬੁੱਧੀਜੀਵੀਆਂ ਨਾਲ ਇੱਕਤਰਤਾ ਕੀਤੀ ਗਈ। ਜਿਸ ਵਿੱਚ ਇਨ੍ਹਾਂ ਦਲਿਤ ਆਗੂਆਂ ਨੇ ਪੀ.ਪੀ.ਐਸ. ਅਫਸਰਾਂ ਦੀ ਆਈ.ਪੀ.ਐਸ. ਵਜੋਂ 24 ਅਫਸਰਾਂ ਦੀਆਂ ਤਰੱਕੀਆਂ ਦੀ ਜਾਰੀ ਸੂਚੀ ਵਿੱਚ ਦਲਿਤ, ਪੱਛੜੇ ਸਮਾਜ ਨਾਲ ਸਬੰਧਤ ਪੀ.ਪੀ.ਐਸ. ਅਫਸਰਾਂ ਨੂੰ ਨਜ਼ਰ ਅੰਦਾਜ ਕਰ ਨਿਯਮਾਂ ਅਨੁਸਾਰ ਇਨ੍ਹਾਂ ਨੂੰ ਇਸ ਸੂਚੀ ਵਿੱਚ ਸ਼ਾਮਲ ਨਾ ਕਰਨ ਤੇ ਪੰਜਾਬ ਸਰਕਾਰ ਵਿਰੁੱਧ ਭਾਰੀ ਰੋਸ ਜਤਾਇਆ। ਇਸ ਮੌਕੇ ਸਮਾਜਿਕ ਚੇਤਨਾ ਮਹਾ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਵਿਨੋਤ ਰਾਣਾ, ਡਾ. ਅੰਬੇਡਕਰ ਕਲੱਬ ਦੇ ਪ੍ਰਧਾਨ ਸਤਵਿੰਦਰ ਸਿੰਘ ਅਤੇ ਬਸਪਾ ਦੇ ਜਨਰਲ ਸਕੱਤਰ ਕੁਸ਼ਵਿੰਦਰ ਕਲਿਆਣ ਨੇ ਸਾਂਝੇ ਤੌਰ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਰਿਜਰਵੇਸ਼ਨ ਪਾਲਿਸੀ ਦੀ ਪਾਲਣਾ ਨਾ ਕਰਨ ਦਾ ਸਖਤ ਇਤਰਾਜ ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਜਿਹੜੀ ਪੀ.ਪੀ.ਐਸ. ਅਧਿਕਾਰੀਆਂ ਦੀ ਤਰੱਕੀਆਂ ਸਬੰਧੀ ਸੂਚੀ ਜਾਰੀ ਕੀਤੀ ਗਈ ਹੈ, ਉਸ ਵਿੱਚ ਦਲਿਤ, ਪੱਛੜੇ ਸਮਾਜ ਨਾਲ ਸਬੰਧਤ ਪੀ.ਪੀ.ਐਸ. ਅਫਸਰ ਸ਼ਾਮਲ ਨਹੀਂ ਕੀਤੇ ਗਏ ਜਦੋਂ ਕਿ ਰਾਖਵੇਕਰਨ ਮੁਤਾਬਿਕ 33 ਫਿਸਦੀ ਐਸ.ਸੀ., ਐਸ.ਟੀ. ਵਰਗ ਨਾਲ ਸਬੰਧਤ ਅਧਿਕਾਰੀਆਂ ਨੂੰ ਤਰੱਕੀਆਂ ਦੇਣੀਆਂ ਬਣਦੀਆ ਹਨ, ਪਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਇਹ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਕਾਰਨ ਦਲਿਤ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦਲਿਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੀ ਇਸ ਤਰੱਕੀਆਂ ਸਬੰਧੀ ਸੁਚੀ ਵਿੱਚ ਪੱਛੜੇ, ਅਨੁਸੂਚਿਤ ਜਾਤੀ ਦੇ ਅਫਸਰਾ ਨੂੰ ਵੀ ਆਈ.ਪੀ.ਐਸ. ਵਜੋਂ ਤਰੱਕੀਆਂ ਦਿੱਤੀਆਂ ਜਾਣ ਤਾਂ ਜੋ ਇਨ੍ਹਾਂ ਨੂੰ ਵੀ ਸੰਵਿਧਾਨਕ ਹੱਕਾਂ ਦੀ ਪ੍ਰਾਪਤੀ ਹੋ ਸਕੇ। ਇਸ ਮੌਕੇ ਸੋਨੀ ਗਿੱਲ ਪ੍ਰਧਾਨ, ਬਲਦੇਵ ਸਿੰਘ ਹਾਜੀ ਮਾਜਰਾ, ਨਰਿੰਦਰ ਸਿੱਧੂ, ਰਾਜਨ, ਕਰਨ ਗਿੱਲ, ਰਘਬੀਰ ਸਿੰਘ ਫੌਜੀ, ਚਰਨਜੀਤ ਸਿੰਘ, ਮਨਜੀਤ ਗਿੱਲ, ਮਹੇਸ਼ ਪਾਲ ਕਾਕਾ ਆਦਿ ਦਲਿਤ ਆਗੂ ਹਾਜਰ ਸਨ।

ਮੋਦੀ ਕਾਲਜ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨਪਟਿਆਲਾ: 5 ਜੂਨ (ਰੁਪਿੰਦਰ ਸਿੰਘ) : ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿ...
05/06/2021

ਮੋਦੀ ਕਾਲਜ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ
ਪਟਿਆਲਾ: 5 ਜੂਨ (ਰੁਪਿੰਦਰ ਸਿੰਘ) : ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਈਕੋ-ਕਲੱਬ ਵੱਲੋਂ ਵੱਲੋਂ ਅੱਜ 'ਵਿਸ਼ਵ ਵਾਤਾਵਰਣ ਦਿਵਸ' ਨੂੰ ਸਮਰਪਿਤ ਇੱਕ ਵਿਸ਼ੇਸ਼ ਭਾਸ਼ਣ ਦਾ ਆਯੋਜਿਨ ਕੀਤਾ ਗਿਆ ਜਿਹੜਾ ਇਸ ਸਾਲ ਦੇ ਵਿਸ਼ਵ-ਪੱਧਰੀ ਥੀਮ ' ਵਾਤਾਵਰਣ ਦੀ ਪੁਨਰ-ਸੁਰਜੀਤੀ' ਤੇ ਆਧਾਰਿਤ ਸੀ।ਇਸ ਭਾਸ਼ਣ ਦਾ ਮੁੱਖ ਉਦੇਸ਼ ਮੌਜੂਦਾ ਦੌਰ ਵਿੱਚ ਵਾਤਾਵਰਣ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਤੇ ਚਰਚਾ ਕਰਨਾ ਅਤੇ ਉਹਨਾਂ ਦੇ ਢੁੱਕਵੇਂ ਹੱਲ ਤਲਾਸ਼ਣ ਲਈ ਵਿਚਾਰ-ਵਟਾਂਦਰਾ ਕਰਨਾ ਸੀ।ਇਸ ਵਿਸ਼ੇਸ਼ ਭਾਸ਼ਣ ਵਿੱਚ ਮੁੱਖ ਵਕਤਾ ਵੱਜੋਂ ਡਾ.ਅਨਿਲ.ਕੇ.ਸ਼ਰਮਾ, ਪ੍ਰੋਫੈਸਰ ਤੇ ਮੁਖੀ, ਬਾਇਉਟੈਕਨਾਲੌਜੀ ਵਿਭਾਗ, ਐੱਮ.ਐੱਮ.ਡੀਮਡ ਯੂਨੀਵਰਸਿਟੀ, ਮੁਲਾਣਾ ਨੇ ਸ਼ਿਰਕਤ ਕੀਤੀ।ਉਹ ਲੰਬੇ ਸਮੇਂ ਤੋਂ ਛੋਟੇ ਜੀਵਾਣੂਆਂ ਦੀ ਸਹਾਇਤਾ ਨਾਲ ਵਾਤਾਵਰਣ ਦੀ ਪੁਨਰ-ਸੁਰਜੀਤੀ ਤੇ ਖੋਜ-ਕਾਰਜ ਕਰ ਰਹੇ ਹਨ।
ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਮੁੱਖ ਵਕਤਾ ਦਾ ਸਵਾਗਤ ਕਰਦਿਆਂ ਕਿਹਾ ਕਿ ਵਾਤਾਵਰਣ ਵਿਗਾੜਾ੍ਹਂ ਬਾਰੇ ਹਾਲੇ ਤੱਕ ਗਿਣੇ-ਚੁਣੇ ਗਰੁੱਪ ਜਿਵੇਂ ਕਿ ਅਧਿਆਪਕ ਅਤੇ ਵਾਤਾਵਰਣ ਦੇ ਖੇਤਰ ਵਿੱਚ ਲੱਗੇ ਗਰੁੱਪ ਹੀ ਚਿੰਤਤ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਕੁਦਰਤ ਤੇ ਮਨੁੱਖ ਵਿਚਲੀਆਂ ਨਾਜ਼ੁਕ ਤੰਦਾਂ ਨੁੰ ਸਮਝਣ ਦੀ ਜ਼ਰੂਰਤ ਦੇ ਨਾਲ-ਨਾਲ ਸਾਨੂੰ ਕਾਰਪੋਰੇਟ ਲਾਲਚ ਤੇ ਲੰਬੇ ਸਮੇਂ ਲਈ ਵਾਤਾਵਰਣ ਦੀ ਸੁਰੱਖਿਆ ਵਰਗੇ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।ਉਹਨਾਂ ਨੇ ਵਿਗਿਆਨਕਾਂ ਦੁਆਰਾ ਇਸ ਖੇਤਰ ਵਿੱਚ ਕੀਤੀਆਂ ਖੋਜਾਂ ਲਈ ਉਹਨਾਂ ਦੀ ਸਰਾਹਣਾ ਕੀਤੀ ਤੇ ਕਿਹਾ ਕਿ ਇਸ ਸਾਰੇ ਗਿਆਨ ਤੇ ਜਾਣਕਾਰੀ ਨੂੰ ਅਧਿਆਪਕਾਂ ਤੇ ਸਬੰਧਿਤ ਗਰੁੱਪਾਂ ਵੱਲੋਂ ਆਮ ਪਬਲਿਕ ਤੱਕ ਲੈਕੇ ਜਾਣ ਦੀ ਲੋੜ੍ਹ ਹੈ ਜੋ ਕਿ ਲੰਬੇ ਸਮੇਂ ਦੀਆਂ ਨੀਤੀਆਂ ਤੇ ਯੋਜਨਾਵਾਂ ਨਾਲ ਹੀ ਸੰਭਵ ਹੈ।
ਇਸ ਮੌਕੇ ਤੇ ਭਾਸ਼ਣ ਦੇ ਵਿਸ਼ੇ ਨਾਲ ਜਾਣ-ਪਛਾਣ ਕਰਵਾਉਂਦਿਆਂ ਡਾ. ਅਸ਼ਵਨੀ ਸ਼ਰਮਾ, ਡੀਨ, ਲਾਈਫ ਸਾਇੰਸ਼ਿਜ਼ ਨੇ ਦੱਸਿਆ ਕਿ ਇਸ ਸਾਲ ਵਾਤਾਵਰਣ ਬਾਰੇ ਜਾਗਰੂਕਤਾ ਫੈਲਾਉਣ ਲਈ 'ਵਾਤਾਵਰਣ ਦੀ ਪੁਨਰ-ਸੁਰਜੀਤੀ' ਥੀਮ ਨਿਰਧਾਰਤ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਮਨੁੱਖਾਂ ਤੋਂ ਬਿਨਾਂ ਸਾਰੇ ਜੀਵ-ਜੰਤੂ ਵਾਤਾਵਰਣ ਦੀ ਸੁਰੱਖਿਆ ਤੇ ਪੁਨਰ-ਸੁਰਜੀਤੀ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਪਰ ਮਨੁੱਖ ਸਵਾਰਥੀ ਹੋ ਕੇ ਇਸ ਦੀ ਦੁਰਵਰਤੋਂ ਕਰ ਰਿਹਾ ਹੈ।ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਜੀਵਣ ਨੂੰ ਸਥਿਰ ਬਣਾਈ ਰੱਖਣ, ਵਾਤਾਵਰਣ-ਵਿਗਾੜ੍ਹਾਂ ਨੂੰ ਰੋਕਣ ਤੇ ਜੀਵ-ਵਿੰਭਿੰਨਤਾ ਨੂੰ ਬਰਕਰਾਰ ਰੱਖਣ ਲਈ ਸੁਹਿਰਦ ਹੋਣਾ ਚਾਹੀਦਾ ਹੈ।
ਆਪਣੇ ਵਿਸ਼ੇਸ ਭਾਸ਼ਣ ਵਿੱਚ ਡਾ.ਅਨਿਲ.ਕੇ.ਸ਼ਰਮਾ ਨੇ ਦੱਸਿਆ ਕਿ ਕਿਵੇਂ ਕੁਦਰਤੀ ਤੌਰ ਤੇ ਛੋਟੇ-ਛੋਟੇ ਕੀਟ ਤੇ ਜੀਵਾਣੂ ਧਰਤੀ ਤੇ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਆਪਣੇ-ਆਪ ਹੀ ਰੀ-ਸਾਈਕਲ ਕਰਕੇ ਉਹਨਾਂ ਨੂੰ ਫਿਰ ਤੋਂ ਵਰਤੋਂ ਯੋਗ ਤੇ ਜ਼ਹਿਰ-ਮੁਕਤ ਕਰਦੇ ਰਹਿੰਦੇ ਹਨ ਪਰ ਕੀਟ-ਨਾਸ਼ਕਾਂ ਤੇ ਹੋਰ ਨੁਕਸਾਨਦੇਹ ਕਾਰਕਾਂ ਦੀ ਵਰਤੋਂ ਕਾਰਣ ਉਹਨਾਂ ਦੀ ਇਹ ਕੁਦਰਤੀ ਪ੍ਰੀਕ੍ਰਿਆਂ ਪ੍ਰਭਾਵਿਤ ਹੋ ਰਹੀ ਹੈ।ਉਹਨਾਂ ਨੇ ਦੱਸਿਆ ਕਿ ੳੇਹਨਾਂ ਨੇ ਪਿਛਲੇ ਸਾਲਾਂ ਤੋਂ ਇਹਨਾਂ ਛੋਟੇ-ਛੋਟੇ ਕੀਟਾਂ ਤੇ ਜੀਵਾਣੂਆਂ ਦੀ ਵਰਤੋਂ ਨਾਲ ਧਰਤੀ ਵਿੱਚੋਂ ਸਿੱਕੇ ਤੇ ਕੈਡੀਮੀਅਮ ਵਰਗੀਆਂ ਜ਼ਹਿਰੀਲੀਆਂ ਧਾਤਾਂ ਦੀ ਮਾਤਰਾ ਘਟਾਉਣ ਤੇ ਜ਼ਹਿਰਾਂ ਦੀ ਵਰਤੋਂ ਨਾਲ ਖਤਮ ਹੋਏ ਉਪਜਾਊਪਣ ਨੂੰ ਵਧਾਉਣ ਲਈ ਖੋਜਾਂ ਕੀਤੀਆਂ ਹਨ।ਉਹਨਾਂ ਨੇ ਕਿਹਾ ਕਿ ਵਿਗਿਆਨਕ ਤੱਥਾਂ ਨਾਲ ਭਰਪੂਰ ਜਾਣਕਾਰੀ ਨਾਗਰਿਕਾਂ ਵਿੱਚ ਸਹੀ ਤਰੀਕੇ ਨਾਲ ਫੈਲਾਕੇ ਵਾਤਾਵਰਣ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ।
ਇਸ ਮੌਕੇ ਤੇ ਤਕਨੀਕੀ ਪ੍ਰਬੰਧਨ ਦੀ ਜ਼ਿੰਮੇਵਾਰੀ ਡਾ.ਰੋਹਿਤ ਸਚਦੇਵਾ ਨੇ ਨਿਭਾਈ ਤੇ ਧੰਨਵਾਦ ਦਾ ਮਤਾ ਬਾਇਉਟੈਕਨਾਲੌਜੀ ਵਿਭਾਗ ਦੇ ਮੁਖੀ ਡਾ. ਕੁਲਦੀਪ ਕੁਮਾਰ ਨੇ ਪੇਸ਼ ਕੀਤਾ।ਇਸ ਭਾਸ਼ਣ ਦੌਰਾਨ ਵੱਡੀ ਗਿਣਤੀ ਵਿੱਚ ਅਧਿਆਪਕ ਤੇ ਵਿਦਿਆਰਥੀਅ ਆਨਲਾਈਨ ਹਾਜ਼ਿਰ ਰਹੇ।

ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ- ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਬੂਟੇ ਦੇ ਕੇ ਕੀਤਾ ਸਨਮਾਨਤਪਟਿਆਲਾ, 5 ਜੂਨ (ਰੁਪਿੰਦਰ ...
05/06/2021

ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ
- ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਬੂਟੇ ਦੇ ਕੇ ਕੀਤਾ ਸਨਮਾਨਤ
ਪਟਿਆਲਾ, 5 ਜੂਨ (ਰੁਪਿੰਦਰ ਸਿੰਘ) : ਵਿਸ਼ਵ ਵਾਤਾਵਰਣ ਦਿਵਸ ਮੌਕੇ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਵੱਲੋਂ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਚ ਕੈਂਪ ਕਮਾਂਡਰ ਸੁਰੇਸ਼ ਅਣਖੀ ਪੜਾਓ ਦੀ ਅਗਵਾਈ ਹੇਠ 226ਵਾਂ ਖੂਨਦਾਨ ਕੈਂਪ ਲਗਾਇਆ। ਕੈਂਪ ਦਾ ਰਸਮੀ ਉਦਘਾਟਨ ਸੁਰੇਸ਼ ਕੁਮਾਰ ਜਲਾਲਪੁਰ ਤੇ ਹਰਿੰਦਰ ਸਿੰਘ ਡਕਾਲਾ ਨੇ ਖੁਦ ਖੂਨਦਾਨ ਕਰਕੇ ਕੀਤਾ। ਵਲੰਟੀਅਰਾਂ ਦੀ ਹੌਂਸਲਾ ਅਫਜਾਈ ਕਰਨ ਲਈ ਫਿਲਾਸਫਰ ਪਰਮਜੀਤ ਸਿੰਘ ਅਗਰਵਾਲ, ਮਾਡਲ ਮਿਸ ਨੈਣਾਂ, ਗੁਰਮੁੱਖ ਗੁਰੂ ਵੰਦੇ ਮਾਤਰਮ ਦਲ, ਯੂਥ ਆਗੂ ਹਰਮੀਤ ਸਿੰਘ ਮੀਤ ਤੇ ਵਿਜੇ ਪਾਹਵਾ ਥੈਲਾਸੀਮਕ ਚਿਲਡਰਨ ਵੈਲਫੇਅਰ ਸੁਸਾਇਟੀ ਵਿਸ਼ੇਸ਼ ਤੌਰ ਤੇ ਪਹੁੰਚੇ। ਕੈਂਪ ਵਿਚ ਬਲਵਿੰਦਰ ਸਿੰਘ ਅਕੌਤ ਤੇ ਗੌਰਵ ਬਾਂਸਲ ਭਾਦਸੋਂ ਨੇ 22ਵੀਂ ਵਾਰ, ਦਲਵਿੰਦਰ ਸਿੰਘ ਐਮ. ਸੀ. ਸਨੌਰ, ਚਾਚਾ ਜੁਗਰਾਜ ਸਿੰਘ ਚਹਿਲ, ਗੁਰਜੰਟ ਸਿੰਘ ਸਿਉਣਾ ਯੂਥ ਕਾਂਗਰਸੀ ਆਗੂ, ਠੇਕੇਦਾਰ ਕਰਮਜੀਤ ਸਿੰਘ, ਜਤਿੰਦਰ ਸਿੰਘ, ਦਰਸ਼ਨ ਸਿੰਘ, ਬਲਕਾਰ ਸਿੰਘ ਪੰਜੌਲੀ ਖੁਰਦ, ਸਰਬਜੀਤ ਕੌਰ, ਨਿਖਿਲ ਸੈਣੀ ਤੇ ਜਸਵਿੰਦਰ ਸੰਧੂ ਸਮੇਤ 22 ਵਲੰਟੀਅਰਾਂ ਨੇ ਖੂਨਦਾਨ ਕੀਤਾ। ਖੂਨਦਾਨੀਆਂ ਨੂੰ ਸਰਟੀਫਿਕੇਟ, ਰਿਮਾਈਂਡਰ ਕਾਰਡ ਤੇ ਬੂਟੇ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਅਗਰਵਾਲ, ਮਾਡਲ ਨੈਣਾਂ, ਗੁਰਮੁੱਖ ਗੁਰੂ ਨੇ ਬੋਲਦਿਆਂ ਕਿਹਾ ਕਿ ਮਨੁੱਖਤਾ ਬਚਾਉਣ ਲਈ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮਿਲ ਸਕੇ। ਵਾਤਾਵਰਣ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਮਿਸ਼ਨ ਲਾਲੀ ਤੇ ਹਰਿਆਲੀ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਹਰਦੀਪ ਸਿੰਘ ਸਨੌਰ, ਕਿਰਪਾਲ ਸਿੰਘ ਪੰਜੌਲਾ, ਠੇਕੇਦਾਰ ਗੁਰਬਚਨ ਸਿੰਘ, ਅਮਨ ਧਮੌਲੀ, ਸੁਖਬਨੀ ਸਿੰਘ ਢਿੱਲੋਂ, ਜਸਵਿੰਦਰ ਸਿੰਘ ਭੱਪਲ, ਸੁਖਦੀਪ ਸਿੰਘ ਪਟਿਆਲਾ ਹਾਜ਼ਰ ਸਨ।

Address

Patiala
147001

Website

Alerts

Be the first to know and let us send you an email when Patiala news club posts news and promotions. Your email address will not be used for any other purpose, and you can unsubscribe at any time.

Videos

Share


Other Media/News Companies in Patiala

Show All