Patiala Now

Patiala Now Patiala now channel covered all Punjab news
(1)

11/11/2023

ਮਹਾਂਰਾਣੀ ਪਰਨੀਤ ਕੌਰ ਵਲੋਂ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ

ਜਲਦ ਦੂਰ ਕੀਤੀਆਂ ਜਾਣਗੀਆਂ ਵਾਰਡ ਦੀਆਂ ਸਮੱਸਿਆਵਾਂ  ਧਨੰਜੇ    ਅੱਜ ਵਾਰਡ ਨੰਬਰ 28 ਦੀ ਬਲਾਕ ਪ੍ਰਧਾਨ ਅਮਰਜੀਤ ਸਿੰਘ ਭਾਟੀਆ ਦੇ ਵਿਦੇਸ਼ ਜਾਣ ਕਾਰ...
10/11/2023

ਜਲਦ ਦੂਰ ਕੀਤੀਆਂ ਜਾਣਗੀਆਂ ਵਾਰਡ ਦੀਆਂ ਸਮੱਸਿਆਵਾਂ ਧਨੰਜੇ ਅੱਜ ਵਾਰਡ ਨੰਬਰ 28 ਦੀ ਬਲਾਕ ਪ੍ਰਧਾਨ ਅਮਰਜੀਤ ਸਿੰਘ ਭਾਟੀਆ ਦੇ ਵਿਦੇਸ਼ ਜਾਣ ਕਾਰਨ ਇਸ ਮੀਟਿੰਗ ਦੀ ਜ਼ਿਮੇਵਾਰੀ ਹਰਿੰਦਰ ਕੌਰ ਕਿਰਨ ਭਾਟੀਆ ਅਤੇ ਸਮੂਹ ਵਾਰਡ ਸੇਵਾਦਾਰਾਂ ਨੇ ਨਿਭਾਈ ਇਸ ਦੀ ਪ੍ਰਧਾਨਗੀ ਸਤਿਕਾਰ ਯੋਗ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਦੇ ਸਪੁੱਤਰ ਰਾਹੁਲ ਸੈਣੀ ਨੇ ਆਪਣੇ ਵਿਚਾਰ ਲੋਕਾਂ ਸਾਹਮਣੇ ਰੱਖੇ ਅਤੇ ਲੋਕਾਂ ਨੂੰ ਆਉਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ, ਪਾਰਟੀ ਦੇ ਸੀਨੀਅਰ ਆਗੂ ਸ਼ਵਿੰਦਰ ਧਨੰਜੇ ਨੇ ਲੋਕਾਂ ਦੇ ਵਿਚਾਰ ਸੁਣਨ ਤੋਂ ਬਾਅਦ ਵਾਰਡ ਨੰਬਰ 28 ਦੀਆਂ ਮੰਗਾਂ ਨਵੇਂ ਬਣੇ ਪੁਲ ਨੂੰ ਠੀਕ ਕਰਨ ਸਬੰਧੀ, ਸਟਰੀਟ ਲਾਈਟਾਂ ਸਬੰਧੀ,ਮੀਹ ਦੇ ਪਾਣੀ ਦੀ ਨਿਕਾਸੀ ਸਬੰਧੀ ਸ਼ਮਸ਼ਾਨ ਘਾਟ ਨੂੰ ਜਾਂਦੀ ਸੜਕ ਨੂੰ ਚੌੜਾ ਕਰਨ ਪੱਕੀ ਸੜਕ ਸਬੰਧੀ , ਅਤੇ ਹੋਰ ਮੰਗਾਂ ਨੂੰ ਛੇਤੀ ਹੀ ਪੂਰਾ ਕਰਨ ਦਾ ਭਰੋਸਾ ਦਿੱਤਾ
ਇਸ ਮੀਟਿੰਗ ਵਿੱਚ ਸਮੂਹ ਵਾਰਡ ਸੇਵਾਦਾਰਾਂ ਅਤੇ ਵਾਰਡ ਨੰਬਰ 28 ਦੇ ਵਲੀਟੀਅਰਾ ਨੇ ਹਿੱਸਾ ਲਿਆ

04/11/2023

ਪਬਲਿਕ ਟਰਾਂਸਪੋਰਟ ਦੀ ਬੱਸ ਨੇ ਮਾਰਕੀਟ 'ਚ ਖੜੀਆਂ ਗੱਡੀਆਂ ਨੂੰ ਮਾਰੀ ਟੱਕਰ
ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਦੀ ਹੋਈ ਮੌਤ
CCTV ਤਸਵੀਰ ਆਈ ਸਾਹਮਣੇ

23/10/2023
ਆਮ ਆਦਮੀ ਪਾਰਟੀ ਦੇ ਨਵੇਂ ਬਲਾਕ ਪ੍ਰਧਾਨਾਂ ਦਾ ਕੀਤਾ ਸਨਮਾਨ- ਲੋਕਾਂ ਨਾਲ ਕੀਤਾ ਇੱਕ ਇੱਕ ਵਾਅਦਾ ਪੂਰਾ ਕਰੇਗੀ ਆਪ ਦੀ ਸਰਕਾਰ : ਮਹਿਤਾ- ਸਨੌਰ ਬਲਾ...
23/10/2023

ਆਮ ਆਦਮੀ ਪਾਰਟੀ ਦੇ ਨਵੇਂ ਬਲਾਕ ਪ੍ਰਧਾਨਾਂ ਦਾ ਕੀਤਾ ਸਨਮਾਨ
- ਲੋਕਾਂ ਨਾਲ ਕੀਤਾ ਇੱਕ ਇੱਕ ਵਾਅਦਾ ਪੂਰਾ ਕਰੇਗੀ ਆਪ ਦੀ ਸਰਕਾਰ : ਮਹਿਤਾ
- ਸਨੌਰ ਬਲਾਕ ਚ ਹੋਏ ਵਿਕਾਸ ਕਾਰਜਾ ਤੋਂ ਖੁਸ਼ ਲੋਕ : ਸੰਧੂ/ਔਲਖ
ਪਟਿਆਲਾ
ਆਮ ਆਦਮੀ ਪਾਰਟੀ ਦੀ ਜਿਲ੍ਾ ਇਕਾਈ ਵੱਲੋਂ ਜ਼ਿਲਾ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਹੇਠ ਸਨੌਰ ਬਲਾਕ ਦੇ 27 ਨਵੇਂ ਬਲਾਕ ਪ੍ਰਧਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਰਮੀਤ ਸਿੰਘ ਪਠਾਨਮਾਜਰਾ ਦੀ ਸੁਪਤਨੀ ਸਿਮਰਨਜੀਤ ਕੌਰ ਪਠਾਣਮਾਜਰਾ, ਭਰਾ ਪਰਦੀਪ ਸਿੰਘ ਪਠਾਣਮਾਜਰਾ, ਸਾਜਨ ਸਿੰਘ ਢਿਲੋਂ, ਪੀਏ ਗੁਰਪ੍ਰੀਤ ਸਿੰਘ ਗੁਰੀ, ਲੋਕ ਸਭਾ ਇੰਚਾਰਜ ਇੰਦਰਜੀਤ ਸਿੰਘ ਸੰਧੂ, ਜਨਰਲ ਸਕੱਤਰ ਸੁਖਦੇਵ ਸਿੰਘ ਔਲਖ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੌਰ ਚਹਿਲ, ਮਾਈਨੋਰਟੀ ਵਿੰਗ ਪ੍ਰਧਾਨ ਇਸਲਾਮ ਅਲੀ, ਬਲਾਕ ਪ੍ਰਧਾਨ ਦਲਬੀਰ ਸਿੰਘ ਗਿੱਲ ਯੂਕੇ ਵੀ ਮੌਜੂਦ ਸਨ।
ਨਵੇਂ ਬਲਾਕ ਪ੍ਰਧਾਨਾਂ ਵਿੱਚ ਸ਼ਾਮਲ ਬਲਕਾਰ ਸਿੰਘ ਬੁੱਧ ਮੋਰਾ, ਬਲਕਾਰ ਸਿੰਘ ਦੁਧਨ ਗੁਜਰਾਂ, ਬਲਕਾਰ ਸਿੰਘ ਰੋਡਜਗੀਰ, ਬਿੰਦਰ ਸਿੰਘ, ਗੁਰਜੀਤ ਸਿੰਘ ਨਿਜਾਮਪੁਰ, ਗੁਰਮੀਤ ਸਿੰਘ, ਗੁਰਪ੍ਰੀਤ ਗੋਪੀ, ਹਾਕਮ ਸਿੰਘ, ਹਰਪ੍ਰੀਤ ਸਿੰਘ ਘੁੰਮਣ, ਜਗਦੀਪ ਭੁੱਲਰ, ਜੀਤ ਸਿੰਘ, ਜਗਜੀਤ ਸਿੰਘ, ਜਸਪਾਲ ਪੱਪੂ, ਕਰਨਵੀਰ ਸਿੰਘ, ਕੁਲਵੰਤ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ ਢਗਰੋਲੀ, ਨਰਿੰਦਰ ਤੱਖੜ, ਰਾਜਵਿੰਦਰ ਸਿੰਘ ਰਾਜਾ ਧੰਜੂ, ਰਾਮ ਈਸ਼ਰ ਸਿੰਘ, ਰਾਮ ਸਿੰਘ ਜਲਬੇੜਾ, ਸ਼ਾਮ ਸਿੰਘ ਸਨੌਰ, ਸਿਮਰਨਜੀਤ ਸੋਹਲ, ਸਤਪਾਲ ਪੰਜੋਲਾ ਬੰਤ ਸਿੰਘ ਤੇ ਗਗਨ ਸੰਧੂ ਦਾ ਸਨਮਾਨ ਕੀਤਾ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਰਦਿਆਂ ਪ੍ਰਧਾਨ ਤੇਜਿੰਦਰ ਮਹਿਤਾ ਨੇ ਸਭ ਤੋਂ ਪਹਿਲਾਂ ਨਵੇਂ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਲਈ ਨੈਸ਼ਨਲ ਜਨਰਲ ਸਕੱਤਰ ਸੰਦੀਪ ਪਾਠਕ, ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਤੇ ਵਰਕਿੰਗ ਪ੍ਰੈਜੀਡੈਂਟ ਬੁੱਧ ਰਾਮ ਬੁੱਧਰਾਮ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀਆਂ ਸਬੰਧੀ ਨਵੇਂ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ। ਵਲੰਟਰੀਆ ਤੇ ਆਗੂਆਂ ਪਾਰਟੀ ਵੱਲੋਂ ਨਵੀਆਂ ਜਿੰਮੇਵਾਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਪਾਰਟੀ ਨੂੰ ਹੋਰ ਜਿਆਦਾ ਜਮੀਨੀ ਪੱਧਰ 'ਤੇ ਮਜਬੂਤ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਬਹੁਤ ਖੁਸ਼ ਹਨ। ਜੋ ਵਾਅਦੇ ਪਾਰਟੀ ਵੱਲੋਂ ਕੀਤੇ ਗਏ ਸਨ ਉਹਨਾਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਉਸੇ ਦਾ ਨਤੀਜਾ ਹੈ ਕਿ ਹੁਣ ਸਾਡੇ ਹਸਪਤਾਲ ਵੀ 550 ਕਰੋੜ ਦੀ ਲਾਗਤ ਨਾਲ ਅਪਗਰੇਡ ਹੋ ਰਹੇ ਹਨ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਲ 300 ਯੂਨਿਟ ਮਾਫ ਦਾ ਵੀ ਲਾਭ ਲੈ ਰਹੇ ਹਨ। 37000 ਨੌਜਵਾਨਾਂ ਲਈ ਨੌਕਰੀਆਂ, 117 ਸਕੂਲ ਆਫ ਐਮਿਨੈਂਸ ਵੀ ਬਣਾਏ ਹਨ। ਉਹਨਾਂ ਉਨਾਂ ਨਵੇਂ ਬਲਾਕ ਪ੍ਰਧਾਨਾਂ ਨੂੰ ਪਾਰਟੀ ਲਈ ਤਕੜੇ ਹੋ ਕੇ ਕੰਮ ਕਰਨ ਲਈ ਉਤਸਾਹਿਤ ਕੀਤਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਰਜ਼ ਤੇ ਆਗੂਆਂ ਵੱਲੋ ਘਰ ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਸਬੰਧੀ ਜਾਗਰੂਕ ਕੀਤਾ ਜਾਵੇਗਾ। 2024 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਜਾਵੇਗੀ ਤੇ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਮੰਤਰੀ ਬਣਾ ਕੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਜਾਵੇਗਾ। ਇਸ ਉਪਰੰਤ ਲੋਕ ਸਭਾ ਇੰਚਾਰਜ ਇੰਦਰਜੀਤ ਸਿੰਘ ਸੰਧੂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਔਲਖ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਭਰ ਵਿੱਚ ਭਰ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸਨੌਰ ਦੇ ਵਿੱਚ ਵੀ ਵਿਕਾਸ ਕਾਰਜਾਂ ਦੇ ਕੰਮਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

23/10/2023

ਗੁਰੂ ਸਾਹਿਬਾਨ ਦੇ ਉਪਦੇਸ਼ ਦਾ ਵਾਸਤਾ ਪਾਕੇ ਉੱਘੇ ਅਦਾਕਾਰ ਬੀਨੂ ਢਿੱਲੋਂ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੱਦਾ ਦਿੱਤਾ ਹੈ

ਪੰਜਾਬ ਦੀ ਜ਼ਰਖੇਜ ਧਰਤੀ ਨੂੰ ਸੰਭਾਲਣ ਲਈ ਪਰਾਲੀ ਨੂੰ ਅੱਗ ਨਾ ਲਾਉਣ ਮੇਰੇ ਕਿਸਾਨ ਵੀਰ

ਪਰਾਲੀ ਸਾਂਭਣ ਲਈ ਵੱਲੋਂ ਸ਼ੁਰੂ ਕੀਤੇ ਚੈਟਬੋਟ 7380016070 ਦਾ ਲਾਭ ਜਰੂਰ ਲੈਣ ਕਿਸਾਨ

ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਕਰਵਾਉਣ ਲਈ ਆਮ ਆਦਮੀ ਪਾਰਟੀ ਵਚਨਬੱਧ : ਮਹਿਤਾ- ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਲੋਕਾਂ ਨੂੰ ਆ ਰਹੀਆ...
11/10/2023

ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਕਰਵਾਉਣ ਲਈ ਆਮ ਆਦਮੀ ਪਾਰਟੀ ਵਚਨਬੱਧ : ਮਹਿਤਾ
- ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਸਬੰਧੀ ਕੀਤੀ ਮੀਟਿੰਗ
ਪਟਿਆਲਾ
ਸ਼ਹਿਰ ਦੇ ਵੱਖ ਵੱਖ ਇਲਾਕੀਆਂ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਆਪ ਦਾ ਵਫਦ ਡੀਸੀ ਸਾਕਸ਼ੀ ਸਾਹਨੀ ਨੂੰ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਵਿੱਚ ਮਿਲਿਆ।ਇਸ ਮੌਕੇ ਪ੍ਰਧਾਨ ਤੇਜਿੰਦਰ ਮਹਿਤਾ ਨੇ ਲੋਕਾਂ ਦੀ ਸਮੱਸਿਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡੀ ਸੀ ਪਟਿਆਲਾ ਨੂੰ ਆਮ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਨ ਲਈ ਆਖਿਆ, ਮਹਿਤਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲਾਭ ਪ੍ਰਾਪਤੀਆਂ ਨੂੰ ਮਕਾਨ ਤਾਂ ਮਿਲ ਗਏ ਹਨ ਪਰ ਹੁਣ ਇਸ ਸੁਸਾਇਟੀ ਨੂੰ ਸੁਵਿਧਾਵਾਂ ਦੀ ਘਾਟ ਨਾਲ ਜੁਝਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਇਲਾਕੇ ਵਿਚ ਬਹੁਤ ਸਾਰੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਜਿਨ੍ਹਾਂ ਵਿਚ ਗੰਦਗੀ, ਸੀਵਰੇਜ ਬਲੋਕੇਜ, ਸਾਫ਼ ਪਾਣੀ, ਬਿਜਲੀ ਸਪਲਾਈ ਤੇ ਹੋਰ ਸਮੱਸਿਆਵਾਂ ਹਨ। ਇਨ੍ਹਾਂ ਸਮੱਸਿਆਵਾਂ ਡਾ ਹੱਲ ਹਾਲੇ ਤੱਕ ਨਹੀਂ ਹੀ ਸਕਿਆ ਹੈ ।ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਹਰ ਵਰਗ ਦੇ ਲੋਕਾਂ ਲਈ ਲੋਕ ਪੱਖੀ ਸਕੀਮਾਂ ਲੈਕੇ ਆ ਰਹੀ ਹੈ ਅਤੇ ਇਹਨਾਂ ਸਕੀਮਾਂ ਤੋਂ ਕਿਸੇ ਵੀ ਵਰਗ ਨੂੰ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਕਦੇ ਵੀ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਹੈ ਬਲਕਿ ਸੱਤਾ ਵਿਚ ਆ ਲੋਕਾਂ ਦੇ ਟੈਕਸ ਨਾਲ ਇਕੱਠੇ ਕੀਤੇ ਪੈਸਿਆਂ ਦੀ ਲੁਟ ਹੀ ਕੀਤੀ ਹੈ। ਇਸੇ ਦਾ ਹੀ ਇਹ ਨਤੀਜਾ ਹੈ ਕਿ ਲੋਕ ਆਪਣੀਆਂ ਮੁਸ਼ਕਲਾਂ ਹੱਲ ਕਰਾਉਣ ਲਈ ਧੱਕੇ ਖਾਣ ਲਈ ਮਜਬੂਰ ਸਨ। ਪਰ ਹੁਣ ਮਾਨ ਸਰਕਾਰ ਵੱਲੋਂ ਲੋਕਾਂ ਦੀ ਇਕ ਇਕ ਪ੍ਰੇਸ਼ਾਨੀ ਹੱਲ ਕੀਤੀ ਜਾਵੇਗੀ। ਇਸ ਮੋਕੇ ਡੀ ਸੀ ਸਾਕਸ਼ੀ ਸਾਹਨੀ ਨੇ ਇਹਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਉਣ ਦਾ ਭਰੋਸਾ ਦਿੱਤਾ ਉਨ੍ਹਾਂ ਕਿਹਾ ਜਲਦੀ ਉਹ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਲੋਕਾਂ ਦੀ ਪ੍ਰੇਸ਼ਾਨੀਆਂ ਨੂੰ ਦੂਰ ਕਰਨਗੇ।

ਰਸੂਲਪੁਰ ਸੈਦਾਂ ਵਿੱਖੇ ਕੁਸ਼ਤੀ ਮੇਲੇ ਤੇ ਪੁੱਜੇ ਸਿਹਤ ਮੰਤਰੀ ਡਾਕਟਰ ਬਲਬੀਰ , ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਇੰਦਰਜੀਤ ਸਿੰਘ ਸੰਧੂ ਅਤੇ ਕੱ...
09/10/2023

ਰਸੂਲਪੁਰ ਸੈਦਾਂ ਵਿੱਖੇ ਕੁਸ਼ਤੀ ਮੇਲੇ ਤੇ ਪੁੱਜੇ ਸਿਹਤ ਮੰਤਰੀ ਡਾਕਟਰ ਬਲਬੀਰ , ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਇੰਦਰਜੀਤ ਸਿੰਘ ਸੰਧੂ ਅਤੇ ਕੱਬਡੀ ਖਿਡਾਰੀ ਵਿੱਕੀ ਘਨੌਰ

09/10/2023

ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਜਤਾ ਦਿੱਤਾ ਕਿ ਜਿਸ ਦੋਸਤ ਨੇ ਸਫ਼ਰ ਦੀ ਸ਼ੁਰੂਵਾਤ ਵੇਲੇ ਸਾਥ ਦਿੱਤਾ ਹੋਵੇ ਉਸਨੂੰ ਭੁਲਿਆ ਨਹੀਂ ਜਾ ਸਕਦੇ। ਸਹੀ ਕਿਹਾ ਨਵਾਂ ਨੋ ਦਿਨ ਦਾ ਪੁਰਾਣਾ ਸੋ ਦਿਨ ਦਾ !

ਅੱਜ ਇੰਪਰੂਮੈਂਟ ਟ੍ਰਸਟ ਪਟਿਆਲਾ ਵੱਲੋਂ ਸੀਟੀ ਸੈਂਟਰ ਪਟਿਆਲਾ ਦੀ ਮਾਰਕੀਟ ਅਤੇ ਰਿਹਾਇਸ਼ੀ ਫਲੈਟਾਂ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਆ ਰਹੀ ਪਾਣੀ ਦੀ...
15/09/2023

ਅੱਜ ਇੰਪਰੂਮੈਂਟ ਟ੍ਰਸਟ ਪਟਿਆਲਾ ਵੱਲੋਂ ਸੀਟੀ ਸੈਂਟਰ ਪਟਿਆਲਾ ਦੀ ਮਾਰਕੀਟ ਅਤੇ ਰਿਹਾਇਸ਼ੀ ਫਲੈਟਾਂ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਆ ਰਹੀ ਪਾਣੀ ਦੀ ਸਮੱਸਿਆ ਨੂੰ ਹੱਲ ਨਵੇਂ ਬੋਰ ਦਾ ਕੰਮ ਸ਼ੁਰੂ ਕੀਤਾ ਗਿਆ ਇਸ ਮੌਕੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਸ੍ਰੀ ਮੇਘ ਚੰਦ ਸ਼ੇਰ ਮਾਜਰਾ ਜੀ ਵੱਲੋਂ ਆਪਣੇ ਕਾਰ ਕਮਲਾਂ ਨਾਲ ਇਸ ਜਗਾ ਦੇ ਉੱਪਰ ਨੀ ਪੱਥਰ ਰੱਖਿਆ ਗਿਆ ਸ਼ੇਰ ਮਾਜਰਾ ਜੀ ਨੇ ਦੱਸਿਆ ਕਿ ਇਮਪਰੂਵਮੈਂਟ ਟਰੱਸਟ ਵੱਲੋਂ ਪਟਿਆਲਾ ਦੀ ਜਨਤਾ ਹਰ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਪਿਛਲੀ ਸਰਕਾਰਾਂ ਦੇ ਕਾਰਜਕਾਲ ਦੌਰਾਨ ਇੰਮਪਰੂਵਮੈਂਟਸ ਟਰੱਸਟ ਉੱਪਰ ਕਰੋੜਾਂ ਰੁਪਏ ਦਾ ਕਰਜ਼ਾ ਹੈ। ਪਰ ਫਿਰ ਵੀ ਉਹਨਾਂ ਸਾਰਿਆਂ ਦੀ ਮਿਹਨਤ ਸਦਕਾ ਇਮਪਰੂਵਮੈਂਟ ਟ੍ਰਸਟ ਉਨੱਤੀ ਦੇ ਰਸਤੇ ਉਪਰ ਹੈ ਅਤੇ ਲੋਕਾਂ ਦੇ ਸਾਰੇ ਕੰਮ ਕਰਨ ਲਈ ਟ੍ਰਸ੍ਟ ਬਚਨ ਵੱਧ ਹੈ ਇਸ ਮੌਕੇ ਰਾਕੇਸ਼ ਪੂਰੀ ਐਸ ਸੀ ਸ਼ਾਮ ਲਾਲ ਗੁਪਤਾ ਸੰਦੀਪ ਗੁਪਤਾ ਓਪੀ ਗੋਇਲ ਸੁਮਨ ਕੁਮਾਰ ਐਸਜੀਡੀਓ ਨਰਿੰਦਰ ਸਿੰਘ ਅਸ਼ੋਕ ਅਜੇ ਗੋਇਲ ਮੌਜੂਦ ਰਹੇ

ਮਾਵਾਂ ਦੇ ਜਾਣ ਦਾ ਦੁੱਖ ਹਰ ਵਿਅਕਤੀ ਦੇ ਦਿਲੋ ਨਹੀ ਭੁੱਲਦਾ- ਰਣਜੋਧ ਸਿੰਘ ਹਡਾਨਾ ਚੇਅਰਮੈਨ ਪੀਆਰਟੀਸੀ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਨਾਲ ਮਿਲ ਕ...
15/09/2023

ਮਾਵਾਂ ਦੇ ਜਾਣ ਦਾ ਦੁੱਖ ਹਰ ਵਿਅਕਤੀ ਦੇ ਦਿਲੋ ਨਹੀ ਭੁੱਲਦਾ- ਰਣਜੋਧ ਸਿੰਘ ਹਡਾਨਾ

ਚੇਅਰਮੈਨ ਪੀਆਰਟੀਸੀ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ

ਹਰ ਵਿਅਕਤੀ ਦੀ ਜਿੰਦਗੀ ਵਿੱਚ ਪਰਿਵਾਰ ਵਿੱਚੋ ਮਾਂ ਦਾ ਅਹਿਮ ਰੋਲ ਹੁੰਦਾ ਹੈ। ਕਿਓਂਕਿ ਮਾਂ ਹੀ ਜਨਮ ਦੇਣ ਵਾਲੀ ਹੈ ਅਤੇ ਮਾਂ ਬੱਚੇ ਦੀ ਅਸਲ ਅਧਿਆਪਕ ਹੈ। ਇਹ ਵਿਚਾਰ ਚੇਅਰਮੈਨ ਪੀਆਰਟੀਸੀ ਰਣਜੋਧ ਸਿੰਘ ਹਡਾਨਾ ਨੇ
ਭਾਈ ਰਣਜੀਤ ਸਿੰਘ ਢੱਡਰੀਆਂ ਦੀ ਮਾਤਾ ਜੀ ਦੇ ਬੀਤੇ ਦਿਨੀ ਸਵਰਗਵਾਸ ਹੋਣ ਮਗਰਂ ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਵੇਲੇ ਸਾਂਝੇ ਕੀਤੇ।

ਇਸ ਮੌਕੇ ਹਡਾਨਾ ਨੇ ਕਿਹਾ ਕਿ ਅਸੀ ਦੇਖਦੇ ਹਾਂ ਕਿ ਰੋਜ ਮਰਾਂ ਦੀ ਜਿੰਦਗੀ ਵਿੱਚ ਲੋਕ ਤਰੱਕੀ ਤਾਂ ਕਰਦੇ ਹਨ, ਪਰ ਕਿਤੇ ਨਾ ਕਿਤੇ ਆਪਣੇ ਮਾਪਿਆ ਨੂੰ ਵਿਸਾਰ ਦਿੰਦੇ ਹਨ। ਪਹਿਲਾ ਇਹ ਕਲਚਰ ਬਾਹਰਲੇ ਮੁਲਕਾਂ ਵਿੱਚ ਵੇਖਣ ਨੂੰ ਮਿਲਦਾ ਸੀ ਪਰ ਹੁਣ ਇਹ ਕਲਚਰ ਭਾਰਤ ਵਿੱਚ ਵੀ ਆਮ ਹੁੰਦੈ ਜਾ ਰਿਹਾ। ਉਨ੍ਹਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸਮਾਜ ਪ੍ਰਤੀ ਆਪਣਾ ਫ਼ਰਜ਼ ਨਿਭਾਉਂਦੇ ਹੋਏ ਆਪਣੇ ਮਾਪਿਆਂ ਦੀ ਇੱਜ਼ਤ ਅਤੇ ਪਿਆਰ ਦੇ ਰੱਖੇ ਖਿਆਲ ਦੀ ਵੀ ਸਰਾਹਨਾ ਕੀਤੀ।

ਇਸ ਮੌਕੇ ਭਾਈ ਰਣਜੀਤ ਨੇ ਵੀ ਆਪਣੇ ਮਾਤਾ ਜੀ ਵਲੋਂ ਉਨ੍ਹਾਂ ਲਈ ਕੀਤੇ ਉਪਰਾਲਿਆ ਬਾਰੇ ਵੀ ਹਡਾਨਾ ਨਾਲ ਵਿਚਾਰ ਸਾਂਝੇ ਕੀਤੇ। ਹੋਰ ਬੋਲਦਿਆ ਉਨ੍ਹਾ ਚੇਅਰਮੈਨ ਹਡਾਨਾ ਵਲੋਂ ਮਹਿਕਮੇਂ ਜਰੀਏ ਲੋਕ ਪੱਖੀ ਮੁਸ਼ਕਲਾਂ ਨੂੰ ਚੰਗੇ ਢੰਗ ਨਾਲ ਹੱਲ ਕਰਨ ਦੇ ਚੰਗੇ ਜਜ਼ਬੇ ਦੀ ਤਾਰੀਫ਼ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਲਾਲੀ, ਗੁਰਿੰਦਰ ਅਦਾਲਤੀਵਾਲਾ, ਅਰਵਿੰਦਰ ਸਿੰਘ, ਨਵਕਰਨਦੀਪ ਸਿੰਘ ਅਤੇ ਹੋਰ ਧਾਰਮਿਕ ਸਖਸ਼ੀਅਤਾਂ ਮੌਜੂਦ ਰਹੀਆਂ।

14/09/2023

ਚੰਡੀਗੜ੍ਹ

ਪਰਲਜ਼ ਗਰੁੱਪ ਘੁਟਾਲਾ, MD ਨਿਰਮਲ ਸਿੰਘ ਭੰਗੂ ਦੀ ਪਤਨੀ ਪ੍ਰੇਮ ਕੌਰ ਗ੍ਰਿਫ਼ਤਾਰ

14/09/2023

Chetanya ਨੇ ਲੀਲਾ ਭਵਨ ਖੋਲਿਆ ਆਪਣਾ outlet ਜਿੱਥੇ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਚਾਹੇ ਉਹ ਵਿਦੇਸ਼ ਜਾਣਾ ਹੋਵੇ ਜਾਂ IELTS,PTE ਕਰਨੀ ਹੋਵੇ

12/09/2023

ਕਬੀਰ ਦਾਸ ਨੂੰ ਹਲਕਾ ਸ਼ਤਰਾਣਾ ਤੋ ਹਲਕਾ ਇੰਚਾਰਜ ਲਾਉਣ ਤੇ ਪਟਿਆਲਾ ਦੇ ਗੁਰੂਦੁਆਰਾ ਦੁੱਖਨਿਵਾਰਨ ਸਾਹਿਬ ਕੀਤੀ ਪ੍ਰੈੱਸ ਕਾਨਫਰੰਸ

12/09/2023

ਬਾਰਿਸ਼ ਨੇ ਬਦਲਾ ਪਟਿਆਲਾ ਦਾ ਮਜਾਜ

*ਜੇਕਰ ਮੁੜ ਤੋਂ 14 ਸਤੰਬਰ ਦੀ ਮੀਟਿੰਗ ਤੋਂ ਭੱਜੇ ਮੁੱਖ ਮੰਤਰੀ ਪੰਜਾਬ ਤਾਂ  ਪਨਬਸ/ਪੀ.ਆਰ.ਟੀ.ਸੀ ਦਾ ਕਰਾਂਗੇ ਤੁਰੰਤ ਚੱਕਾ ਜਾਮ - ਹਰਕੇਸ਼ ਕੁਮਾਰ...
12/09/2023

*ਜੇਕਰ ਮੁੜ ਤੋਂ 14 ਸਤੰਬਰ ਦੀ ਮੀਟਿੰਗ ਤੋਂ ਭੱਜੇ ਮੁੱਖ ਮੰਤਰੀ ਪੰਜਾਬ ਤਾਂ ਪਨਬਸ/ਪੀ.ਆਰ.ਟੀ.ਸੀ ਦਾ ਕਰਾਂਗੇ ਤੁਰੰਤ ਚੱਕਾ ਜਾਮ - ਹਰਕੇਸ਼ ਕੁਮਾਰ ਵਿੱਕੀ*

*ਕੱਚੇ ਮੁਲਾਜ਼ਮਾਂ ਦੀਆਂ ਮੰਨੀਆ ਮੰਗਾਂ ਨੂੰ ਪਨਬਸ/ ਪੀ.ਆਰ.ਟੀ.ਸੀ ਦੀ ਮਨੇਜਮੈਂਟ ਜਲਦ ਲਾਗੂ ਕਰੇ - ਜਸਦੀਪ ਸਿੰਘ ਲਾਲੀ*

ਅੱਜ ਮਿਤੀ 12 ਸਤੰਬਰ ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਪੂਰੇ ਪੰਜਾਬ ਭਰ ਦੇ ਡਿੱਪੂਆਂ ਤੇ ਗੇਟ ਰੈਲੀਆਂ ਕੀਤੀਆਂ ਜਿਸ ਦੌਰਾਨ ਪਟਿਆਲਾ ਡਿਪੂ ਦੇ ਗੇਟ ਤੇ ਬੋਲਦਿਆਂ ਸੂਬਾ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਚੇਅਰਮੈਨ ਸੁਲਤਾਨ ਸਿੰਘ, ਸੈਕਟਰੀ ਜਸਦੀਪ ਸਿੰਘ ਲਾਲੀ, ਡੀਪੂ ਪ੍ਰਧਾਨ ਸਹਿਜਪਾਲ ਸਿੰਘ ਸੰਧੂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਫੇਲ ਸਾਬਿਤ ਹੋ ਰਹੀ ਹੈ ਅਤੇ ਮਾਫੀਆਂ ਰਾਜ ਕਾਬਜ਼ ਹੋ ਚੁੱਕਾ ਹੈ ਟਾਇਮਟੇਬਲਾ ਵਿੱਚ ਪ੍ਰਾਈਵੇਟ ਦਾ ਬੋਲਬਾਲਾ ਹੈ ਅਤੇ 2 ਸਾਲ ਵਿੱਚ ਸਰਕਾਰ ਨੇ ਇੱਕ ਵੀ ਨਵੀਂ ਬੱਸ ਨਹੀਂ ਪਾਈ ਜਿਸ ਨਾਲ ਵਿਭਾਗ ਸੁਘੜਦਾ ਜਾ ਰਿਹਾ ਹੈ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਹੁਣ ਤੱਕ ਨਹੀਂ ਆਈਆਂ,ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਯੂਨੀਅਨ ਨੂੰ 3 ਤੋਂ 4 ਮੀਟਿੰਗ ਦੇ ਕੇ ਭੱਜ ਚੁੱਕੇ ਹਨ 15 ਤੋਂ 16 ਮੀਟਿੰਗਾਂ ਅਸੀਂ ਵਿਭਾਗ ਦੇ ਅਧਿਕਾਰੀਆਂ ਤੇ ਸਟੇਟ ਟ੍ਰਾਂਸਪੋਰਟ ਸੈਕਟਰੀ ਤੇ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁਲਰ ਨਾਲ ਕਰ ਚੁੱਕੇ ਹਾਂ ਪਰ ਕੋਈ ਹੱਲ ਨਹੀਂ ਕੱਢਿਆ ਗਿਆ ਜੱਥੇਬੰਦੀ ਵੱਲੋਂ 14,15,16 ਅਗਸਤ ਨੂੰ ਹੜਤਾਲ ਕਰਕੇ 15 ਅਗਸਤ ਨੂੰ ਗੁਲਾਮੀ ਦਿਵਸ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਜਿਸ ਨੂੰ ਮੁੱਖ ਰੱਖਦੇ ਹੋਏ ਪਟਿਆਲਾ ਪ੍ਰਸ਼ਾਸਨ ਵੱਲੋ ਮੁੱਖ ਮੰਤਰੀ ਪੰਜਾਬ ਦੇ ਨਾਲ 25 ਅਗਸਤ ਦੀ ਮੀਟਿੰਗ ਤਹਿ ਕਰਵਾਈ ਗਈ ਸੀ ਪ੍ਰੰਤੂ ਮੌਕੇ ਤੇ ਮੀਟਿੰਗ ਪੋਸਟ-ਪੌਨ ਕਰਕੇ 14 ਸਤੰਬਰ ਦੀ ਮੀਟਿੰਗ ਤਹਿ ਕੀਤੀ ਗਈ ਯੂਨੀਅਨ ਨੂੰ ਉਮੀਦ ਹੈ ਕਿ 14 ਸਤੰਬਰ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਟਰਾਂਸਪੋਰਟ ਵਿਭਾਗ ਦੇ ਕੱਚੇ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕਰਨਗੇ ,
ਸਰਪ੍ਰਸਤ ਗੁਰਪ੍ਰੀਤ ਸਿੰਘ,ਵਰਕਸ਼ਾਪ ਪ੍ਰਧਾਨ ਹਰਜਿੰਦਰ ਸਿੰਘ ਗੋਰਾ, ਕੈਸ਼ੀਅਰ ਅਤਿੰਦਰਪਾਲ ਸਿੰਘ, ਮੁੱਖ ਸਲਾਹਕਾਰ ਸ਼੍ਰੀ ਵੀਰ ਚੰਦ ਸ਼ਰਮਾ ਜੀ, ਵਾਇਸ ਪ੍ਰਧਾਨ ਬਲਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਵਲੋ ਪਿੱਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਕੰਟਰੈਕਟ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ,ਘੱਟ ਤਨਖਾਹ ਵਾਲੇ ਮੁਲਾਜ਼ਮਾਂ ਤੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਨਹੀਂ ਕੀਤਾ ਜਾ ਰਿਹਾ ਕੱਢੇ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਅਤੇ ਜ਼ੋ ਪਿਛਲੇ ਸਮੇਂ ਵਿੱਚ 5% ਤਨਖ਼ਾਹ ਦਾ ਵਾਧਾ ਵਰਕਰਾਂ ਨੂੰ ਹਰ ਸਾਲ ਦਾ ਦਿੱਤਾ ਗਿਆ ਸੀ ਉਸ ਨੂੰ ਵਿਭਾਗ ਵਲੋ ਵਿੱਚ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਦੇ ਵਿੱਚ ਮੱਤਾ ਪਾਸ ਕੀਤਾ ਗਿਆ ਸੀ ਪਰ ਲਗਭਗ ਉਸ ਮੱਤੇ ਨੂੰ 2 ਸਾਲ ਦੇ ਕਰੀਬ ਸਮਾਂ ਹੋ ਚੁੱਕਾ ਹੈ ਪਰ ਮਨੇਜਮੈਂਟ ਉਸ ਨੂੰ ਲਾਗੂ ਨਹੀਂ ਕਰ ਰਹੀ ਉਲਟਾ ਵਿਭਾਗ ਦੀ ਠੇਕੇਦਾਰ ਕਾਰਨ GST ਅਤੇ ਕਮਿਸ਼ਨ ਰਾਹੀ 20 ਤੋ 25 ਕਰੋੜ ਰੁਪਏ ਦੀ ਹੋ ਰਹੀ ਲੁੱਟ ਨੂੰ ਰੋਕਣ ਦੀ ਬਜਾਏ ਵਿਭਾਗ ਨਵੇਂ ਭਰਤੀ ਵਰਕਰ ਨੂੰ ਬਹੁਤ ਘੱਟ ਤਨਖਾਹ ਤੇ ਭਰਤੀ ਕੀਤਾ ਜਾ ਰਿਹਾ ਹੈ ਮਨੇਜਮੈਂਟ ਅਤੇ ਸਰਕਾਰ ਵਰਕਰ ਨੂੰ ਕੁਝ ਨਹੀਂ ਦੇਣਾ ਚਹੁੰਦੀ,ਉਲਟਾ ਠੇਕੇਦਾਰੀ ਸਿਸਟਮ ਤਹਿਤ ਵਿਭਾਗਾਂ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਵਿਭਾਗ ਦਾ ਨੁਕਸਾਨ ਕਰ ਰਹੇ ਹਨ।
ਵਾਇਸ ਚੇਅਰਮੈਨ ਸੰਦੀਪ ਕੁਮਾਰ, ਵਾਇਸ ਪ੍ਰਧਾਨ ਪਵਨ ਸਿੰਘ ਢੀਡਸਾ, ਸੀਨਿਅਰ ਮੀਤ ਪ੍ਰਧਾਨ ਮੰਦੀਪ ਸਿੰਘ ਮੈਂਡੀ ਨੇ ਕਿਹਾ
ਪੰਜਾਬ ਦੇ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਕਿਲੋਮੀਟਰ ਸਕੀਮ ਬੱਸਾਂ ਪ੍ਰਾਈਵੇਟ ਮਾਲਕਾਂ ਦੀਆਂ ਪਾ ਕੇ ਲੁੱਟ ਕਰਾਉਣ ਦੀ ਤਿਆਰੀ ਹੈ ਜੋ ਕਿ ਵਿਭਾਗ ਦੀ ਸਿੱਧੀ ਕਰੋੜਾਂ ਦੀ ਲੁੱਟ ਹੈ । ਜੇਕਰ ਸਰਕਾਰ ਅਤੇ ਮਨੇਜਮੈਂਟ ਨੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ 14 ਸਤੰਬਰ ਦੀ ਮੀਟਿੰਗ ਵਿੱਚ ਨਾ ਕੀਤਾ ਜਾ ਮੀਟਿੰਗ ਤੋਂ ਸਰਕਾਰ ਫੇਰ ਭੱਜੀ ਤਾਂ ਤੁਰੰਤ ਚੱਕਾ ਜਾਮ ਕੀਤਾ ਜਾਵੇਗਾ ਤੇ ਸਰਕਾਰ ਦੇ ਖਿਲਾਫ ਸਖ਼ਤ ਵਿਰੋਧ ਕੀਤਾ ਜਾਵੇਗਾ ਜਿਸ ਦੀ ਜ਼ਿਮੇਵਾਰੀ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ ।

ਅੱਜ ਪਟਿਆਲਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਅਤੇ ਇੰਪਰੂਵਮੈਂਟ ਰਾਸ਼ਟਰ ਪਟਿਆਲਾ ਦੇ ਚੇਅਰਮੈਨ ਸ਼੍ਰੀ ਮੇਗਚੰਦ ਸ਼ੇਰਮਾਜਰਾ ਜੀ ਦੀ ਅਗਵਾਈ ਹੇਠ ਪਟਿਆਲਾ ਜ...
08/09/2023

ਅੱਜ ਪਟਿਆਲਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਅਤੇ ਇੰਪਰੂਵਮੈਂਟ ਰਾਸ਼ਟਰ ਪਟਿਆਲਾ ਦੇ ਚੇਅਰਮੈਨ ਸ਼੍ਰੀ ਮੇਗਚੰਦ ਸ਼ੇਰਮਾਜਰਾ ਜੀ ਦੀ ਅਗਵਾਈ ਹੇਠ ਪਟਿਆਲਾ ਜਿਲਾ ਦੇ ਸਾਰੇ ਹਲਕਿਆਂ ਦੇ ਕੌਡੀਨੇਟਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਜ਼ਿਲ੍ਹੇ ਦੇ ਸਾਰੇ ਹਲਕਿਆਂ ਵਿੱਚ ਹੋਣ ਵਾਲੀ ਮੀਟਿੰਗਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ ਇਸ ਮੌਕੇ ਪ੍ਰਧਾਨ ਸ਼ੇਰਮਾਜਰਾ ਨੇ ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਪਾਰਟੀ ਹਾਈ ਕਮਾਂਡ ਵੱਲੋਂ ਲੀਡਰਾਂ ਅਤੇ ਵਰਕਰਾਂ ਨੂੰ ਨਵੀਂ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਕੋਈ ਕਮੀ ਨਾ ਰਹੇ। ਅਤੇ ਪੰਜਾਬ ਦੀ ਜਨਤਾ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾ ਸਕਣ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਤੇ ਪੂਰੀ ਤਰ੍ਹਾਂ ਨਿਕੇਲ ਕਸੀ ਜਾ ਸਕੇ। ਪ੍ਰਧਾਨ ਸ਼ੇਰਮਾਜਰਾ ਨੇ ਦਾਅਵਾ ਕਿੱਤਾ ਕੇ ਲੋਕ ਸਭਾ ਚੋਣਾਂ ਵਿੱਚ ਆਪ ਪਾਰਟੀ ਪੰਜਾਬ ਤੇਰਾ ਵੀ ਤੇਰਾ ਸੀਟਾਂ ਤੇ ਭਾਰੀ ਬਹੁਮਤ ਲੈਕੇ ਜਿੱਤ ਪ੍ਰਾਪਤ ਕਰੇਗੀ ਇਸ ਮੌਕੇ ਪਟਿਆਲਾ ਜਿਲੇ ਦੇ ਨਵ ਨਿਯੁਕਤ ਕੌਡੀਨੇਟਰਾਂ ਤੋਂ ਇਲਾਵਾ ਜਸਬੀਰ ਗਾਂਧੀ ਆਫਿਸ ਇੰਚਾਰਜ ਸਿਹਤ ਮੰਤਰੀ ਅਸ਼ੋਕ ਸਿਰਸਵਾਲ ਸੂਬਾ ਸਕੱਤਰ ਐਸ ਸੀ ਵਿੰਗ ਪੰਜਾਬ ਅਜੇ ਗੋਇਲ ਵੱਲੋਂ ਸਾਬਕਾ ਇਲੈਕਸ਼ਨ ਬਲਾਕ ਪ੍ਰਭਾਰੀ ਆਮ ਆਦਮੀ ਪਾਰਟੀ ਲੋਕ ਸਭਾ ਜਲੰਧਰ ਹਲਕਾ ਆਦਮਪੁਰ ਅਮਰਜੀਤ ਭਾਟੀਆ ਬਲਾਕ ਪ੍ਰਧਾਨ ਅਤੇ ਉਨ੍ਹਾਂ ਦੇ ਬਲਾਕ ਦੇ ਸਾਰੇ ਵਾਰਡ ਇੰਚਾਰਜ ਅਤੇ ਵਲੰਟੀਅਰ ਮੌਜੂਦ ਰਹੇ

08/09/2023

ਪਟਿਆਲਾ ਵਿਚ ਸ਼ਰੇਆਮ ਹੋ ਰਹੀਆਂ ਲੁੱਟਾ, ਡਾਕਟਰ ਜਸਲੀਨ ਹੋਏ ਲੁਟ ਦਾ ਸ਼ਿਕਾਰ

07/09/2023

ਪ੍ਰਾਚੀਨ ਸ਼ਿਵ ਮੰਦਿਰ ਸ਼ੇਰਾਂਵਾਲਾ ਗੇਟ ਜਨਮਅਸ਼ਟਮੀ ਨੂੰ ਬੜੇ ਧੂਮ ਧਾਮ ਨਾਲ ਮਨਾਇਆ ਗਿਆ, ਇਸ ਮੋਕੇ ਮੰਦਿਰ ਦੇ ਪ੍ਰਬੰਧਕ ਨਰਿੰਦਰ ਲਾਲੀ ਜੀ ਵੱਲੋ ਸਾਰੇ ਪਟਿਆਲਾ ਵਾਸੀਆਂ ਦਾ ਨਿੱਘਾ ਸਵਾਗਤ ਕੀਤਾ

ਅੱਜ ਪਟਿਆਲਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਅਤੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਸ਼੍ਰੀ ਮੇਗਚੰਦ ਸ਼ੇਰਮਾਜਰਾ ਜੀ ਦੀ ਅਗਵਾਈ ਹੇਠ ਪਟਿਆਲਾ ਜਿ...
07/09/2023

ਅੱਜ ਪਟਿਆਲਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਅਤੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਸ਼੍ਰੀ ਮੇਗਚੰਦ ਸ਼ੇਰਮਾਜਰਾ ਜੀ ਦੀ ਅਗਵਾਈ ਹੇਠ ਪਟਿਆਲਾ ਜਿਲਾ ਦੇ ਸਾਰੇ ਹਲਕਿਆਂ ਦੇ ਕੌਡੀਨੇਟਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਜ਼ਿਲ੍ਹੇ ਦੇ ਸਾਰੇ ਹਲਕਿਆਂ ਵਿੱਚ ਹੋਣ ਵਾਲੀ ਮੀਟਿੰਗਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ ਪ੍ਰਧਾਨ ਸ਼ੇਰਮਾਜਰਾ ਨੇ ਦੱਸਿਆ ਕਿ ਪਾਰਟੀ ਹਾਈ ਕਮਾਂਡ ਵੱਲੋਂ ਲੀਡਰਾਂ ਅਤੇ ਵਰਕਰਾਂ ਨੂੰ ਨਵੀਂ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਕੋਈ ਕਮੀ ਨਾ ਰਹੇ। ਅਤੇ ਪੰਜਾਬ ਦੀ ਜਨਤਾ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾ ਸਕਣ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਤੇ ਪੂਰੀ ਤਰ੍ਹਾਂ ਨਿਕੇਲ ਕਸੀ ਜਾ ਸਕੇ। ਪ੍ਰਧਾਨ ਸ਼ੇਰਮਾਜਰਾ ਨੇ ਦਾਅਵਾ ਕਿੱਤਾ ਕੇ ਲੋਕ ਸਭਾ ਚੋਣਾਂ ਵਿੱਚ ਆਪ ਪਾਰਟੀ ਪੰਜਾਬ ਤੇਰਾ ਵੀ ਤੇਰਾ ਸੀਟਾਂ ਤੇ ਭਾਰੀ ਬਹੁਮਤ ਲੈਕੇ ਜਿੱਤ ਪ੍ਰਾਪਤ ਕਰੇਗੀ

06/09/2023

ਪਟਿਆਲਾ ਦੇ ਰਾਜਿੰਦਰਾ ਜਿਮਖਾਨਾ ਕਲੱਬ ਦੇ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਪ੍ਰਧਾਨ ਰੁਪਿੰਦਰ ਬਾਂਸਲ ਦੁਆਰਾ ਕੀਤੀ ਗਈ ਇਸ ਮੌਕੇ ਕਲੱਬ ਦੇ ਮੈਂਬਰ ਅਮਰਵੀਰ ਬੇਦੀ, ਮਨਜੀਤ ਜੈਜੀ, ਰਜਨੀ ਗਰਗ, ਕਿਰਨ ਗਰੇਵਾਲ, ਅਨੂੰ ਭਾਰਦਵਾਜ, ਰਾਜਵੀਰ ਗਰੇਵਾਲ, ਅਨੂ ਬਰਾੜ, ਸਤਿੰਦਰ, ਪ੍ਰੀਤੀ ਤੇ ਤ੍ਰਿਪਤਜੀਤ ਕੌਰ ਪਹੁੰਚੇ

02/09/2023

ਦੇਖੋ ਕਿਵੇਂ ਚੋਰਾਂ ਦਾ ਸਵਾਗਤ ਕਰ ਰਹੇ ਨੇ ਪਿੰਡ ਵਾਸੀ !

Viral video

22/08/2023

ਸ਼੍ਰੋਮਣੀ ਅਕਾਲੀ ਦਲ ਵੱਲੋਂ ਦੇਵੀਗੜ੍ਹ ਦੇ ਅਨਾਜ ਮੰਡੀ ਵਿਖੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਦਿੱਤਾ ਰੋਸ ਧਰਨਾ।

21/08/2023

ਸ੍ਰੀ ਕ੍ਰਿਸ਼ਨ ਕਿਰਪਾ ਜੀਓ ਮਹਿਲਾ ਮੰਡਲ ਪਟਿਆਲਾ ਵੱਲੋਂ ਚੌਰਾ ਪਿੰਡ ਵਿੱਚ ਬਿਰਧ ਆਸ਼ਰਮ ਦੇ ਵਿੱਚ ਕੀਤੀ ਗਈ ਪੂਜਾ ਤੇ ਬਿਰਧ ਆਸ਼ਰਮ ਦੇ ਵਿੱਚ ਦਿੱਤਾ ਗਿਆ ਰਾਸ਼ਨ

ਰਾਈਜਿੰਗ ਸਟਾਰ ਕਲੱਬ ਵੱਲੋਂ ਤੀਆਂ ਦਾ ਤਿਉਹਾਰ ਹੋਟਲ ਏ ਕੇ ਸੂਟਸ ਵਿੱਚ ਮਨਾਇਆ ਗਿਆ ਰਾਈਜ਼ਿੰਗ ਸਟਾਰ ਦੇ ਮੈਂਬਰ ਜੋਤੀ ਵਰਮਾ ਤੇ ਸ਼ਵੇਤਾ ਅਰੌੜਾ ਵੱ...
20/08/2023

ਰਾਈਜਿੰਗ ਸਟਾਰ ਕਲੱਬ ਵੱਲੋਂ ਤੀਆਂ ਦਾ ਤਿਉਹਾਰ ਹੋਟਲ ਏ ਕੇ ਸੂਟਸ ਵਿੱਚ ਮਨਾਇਆ ਗਿਆ ਰਾਈਜ਼ਿੰਗ ਸਟਾਰ ਦੇ ਮੈਂਬਰ ਜੋਤੀ ਵਰਮਾ ਤੇ ਸ਼ਵੇਤਾ ਅਰੌੜਾ ਵੱਲੋਂ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ, ਇਸ ਪ੍ਰੋਗਰਾਮ ਦੇ ਵਿੱਚ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਜਿਵੇਂ ਗਿੱਧਾ,ਬੋਲੀਆਂ ਆਦਿ

ਰਾਈਜਿੰਗ ਸਟਾਰ ਕਲੱਬ ਵੱਲੋਂ ਤੀਆਂ ਦਾ ਤਿਉਹਾਰ ਹੋਟਲ ਏ ਕੇ ਸੂਟਸ ਵਿੱਚ ਮਨਾਇਆ ਗਿਆ ਰਾਈਜ਼ਿੰਗ ਸਟਾਰ ਦੇ ਮੈਂਬਰ ਜੋਤੀ ਵਰਮਾ ਤੇ ਸ਼ਵੇਤਾ ਅਰੌੜਾ ਵੱ...
20/08/2023

ਰਾਈਜਿੰਗ ਸਟਾਰ ਕਲੱਬ ਵੱਲੋਂ ਤੀਆਂ ਦਾ ਤਿਉਹਾਰ ਹੋਟਲ ਏ ਕੇ ਸੂਟਸ ਵਿੱਚ ਮਨਾਇਆ ਗਿਆ ਰਾਈਜ਼ਿੰਗ ਸਟਾਰ ਦੇ ਮੈਂਬਰ ਜੋਤੀ ਵਰਮਾ ਤੇ ਸ਼ਵੇਤਾ ਅਰੌੜਾ ਵੱਲੋਂ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ, ਇਸ ਪ੍ਰੋਗਰਾਮ ਦੇ ਵਿੱਚ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਜਿਵੇਂ ਗਿੱਧਾ,ਬੋਲੀਆਂ ਆਦਿ

Address

Patiala
147001

Telephone

+916280659439

Website

Alerts

Be the first to know and let us send you an email when Patiala Now posts news and promotions. Your email address will not be used for any other purpose, and you can unsubscribe at any time.

Contact The Business

Send a message to Patiala Now:

Videos

Share

Category


Other TV Channels in Patiala

Show All