JEE News JOSHI MEDIA Network Punjab

JEE News JOSHI MEDIA Network Punjab News72 Channel Digital News Platform Punjab and National News. Send your news on WhatsApp number 9988442050
We provide Paid Promotion service.

ਸਨਾਤਨ ਸੰਸਕ੍ਰਿਤੀ ਨੂੰ ਕਿਵੇਂ ਸੰਭਾਲ਼ੀਏ 28 ਅਪ੍ਰੈਲ ਸਮਾਗਮ ਨੂੰ ਸਫ਼ਲ ਬਣਾਉਣ ਬੈਠਕ -ਨਵਾਸਹਿਰ  21 ਅਪ੍ਰੈਲ  (ਐਸਕੇ ਜੋਸ਼ੀ) ਸਨਾਤਨ ਸੰਸਕ੍ਰਿਤੀ...
21/04/2024

ਸਨਾਤਨ ਸੰਸਕ੍ਰਿਤੀ ਨੂੰ ਕਿਵੇਂ ਸੰਭਾਲ਼ੀਏ 28 ਅਪ੍ਰੈਲ ਸਮਾਗਮ ਨੂੰ ਸਫ਼ਲ ਬਣਾਉਣ ਬੈਠਕ

-ਨਵਾਸਹਿਰ 21 ਅਪ੍ਰੈਲ (ਐਸਕੇ ਜੋਸ਼ੀ) ਸਨਾਤਨ ਸੰਸਕ੍ਰਿਤੀ ਨੂੰ ਕਿਵੇਂ ਸੰਭਾਲ਼ੀਏ ਦੇ ਸੰਬੰਧ ਵਿੱਚ ਹੋਣ ਜਾ ਰਹੀ ਧਰਮ ਸੰਸਦ ਸਮਾਗਮ 28 ਅਪ੍ਰੈਲ ਦੇ ਸੰਬੰਧ ਵਿੱਚ ਸਮਾਗਮ ਦੇ ਸੰਚਾਲਕ ਆਚਾਰਯ ਰਿਸ਼ੀ ਰਾਜ ਜੀ ਮਹਾਰਾਜ ਅਤੇ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਚੇਅਰਮੈਨ ਭਾਰਤੀ ਆਂਗਰਾ ਅਤੇ ਵਕੀਲ ਵਿਸ਼ਾਲ ਸ਼ਰਮਾ ਦੀ ਰਹਿਨੁਮਾਈ ਹੇਠ ਮਹਾਰਾਜ ਕੁਟੀਆ ਵਿਖੇ ਬਰਨਾਲਾ ਰੋਡ ਨਵਾਂਸ਼ਹਿਰ ਵਿਖੇ ਬੈਠਕ ਹੋਈ। ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਵੱਢੀ ਗਿਣਤੀ ਵਿੱਚ ਸੰਗਤ ਪਹੁੰਚ ਰਹੀ ਹੈ। ਮਹਾਂਰਿਸ਼ੀ,ਸੰਤ, ਮਹਾਂਮੰਡਲੇਸ਼ਵਰ ਪਹੰਚਣਗੇ। ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਾਰੀਆਂ ਤਿਆਰੀਆਂ ਨੂੰ ਲੈ ਵਿਸਤਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਬੈਠਕ ਮੀਟਿੰਗ ਵਿੱਚ ਡਾ ਅਸ਼ਵਨੀ ਕੁਮਾਰ ਧੀਰ, ਗੋਪਾਲ ਸ਼ਰਧਾ ਪ੍ਰਧਾਨ ਗੳਸਾਲਾ , ਪਰਮਿੰਦਰ ਬਸਰਾ ਸ਼ਾਮ ਸੰਗੀਤ ਮੰਡਲ, ਹੈਪੀ ਸ਼ਰਮਾ ਆਰ ਐਸ ਐਸ,ਸੀਨੀਅਰ ਕੌਂਸਲਰ ਚੇਤ ਰਾਮ ਰਤਨ, ਅੰਕੁਸ਼ ਨਿਝਾਵਨ ਐਸ ਕੇ ਟੀ ਪਲਾਂਟੇਸ਼ਨ ਟੀਮ , ਰਾਸ਼ਟਰੀ ਸਵੰਵਯਮਸੇਵਕ ਸੰਘ ਤੋਂ ਨਗਰ ਪ੍ਰਮੁੱਖ ਸੰਦੀਪ ਜੈਨ ,,ਜਸਪਾਲ ਜੱਸਾ,ਉਮ ਪ੍ਰਕਾਸ਼ ਅਰੋੜਾ ,ਕਿਸ਼ੋਰ ਕੁਮਾਰ ਆਦਿ ਹਾਜ਼ਰ ਰਹੇ।
Show quoted text

20/04/2024

*Still bearing fruit, despite the terrible condition,* *RESPECT SENIOR CITIZENS*

20/04/2024
ਗੈਰ ਕਾਨੂੰਨੀ ਨਸ਼ਾ ਕੇਂਦਰ ਚਲਾਉਣ ਵਾਲੇ ਤਿੰਨ ਕਾਬੂ ਨਵਾਂਸ਼ਹਿਰ, 20 ਅਪ੍ਰੈਲ (ਐਸਕੇ ਜੋਸ਼ੀ) ਮਾਨਯੋਗ SSP ਸਾਹਿਬ ਸ਼੍ਰੀ ਮਹਿਤਾਬ ਸਿੰਘ IPS, ਜਿ...
20/04/2024

ਗੈਰ ਕਾਨੂੰਨੀ ਨਸ਼ਾ ਕੇਂਦਰ ਚਲਾਉਣ ਵਾਲੇ ਤਿੰਨ ਕਾਬੂ
ਨਵਾਂਸ਼ਹਿਰ, 20 ਅਪ੍ਰੈਲ (ਐਸਕੇ ਜੋਸ਼ੀ)
ਮਾਨਯੋਗ SSP ਸਾਹਿਬ ਸ਼੍ਰੀ ਮਹਿਤਾਬ ਸਿੰਘ IPS, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ
ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਿਸ ਮਾਧਵੀ ਸ਼ਰਮਾ PPS, ਉਪ ਕਪਤਾਨ ਪੁਲਿਸ ਸਬ ਡਵੀਜਨ ਨਵਾਂਸ਼ਹਿਰ ਜੀ
ਦੀ ਰਹਿਨੁਮਾਈ ਹੇਠ ਮਾੜੇ ਅਨੁਸਾਰ ਖਿਲਾਫ ਛੇੜੀ ਮੁਹਿਮ ਤਹਿਤ ਮੁੱਖ ਅਫਸਰ ਥਾਣਾ ਔੜ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਕੱਲ੍ਹ ਮਿਤੀ 19-04-2024 ਨੂੰ ਇੱਕ ਮੁੱਖਬਰ ਖਾਸ ਨੇ ASI ਮਨੋਹਰ ਲਾਲ ਸਮੇਤ
ਪੁਲ਼ੀਸ ਪਾਰਟੀ ਪਾਸ ਹਾਜਰ ਆ ਕੇ ਇਤਲਾਹ ਦਿੱਤੀ ਕਿ ਜਸਤੇਜ ਸਿੰਘ ਪੁੱਤਰ ਅਮ੍ਰਿਤਪਾਲ ਸਿੰਘ ਵਾਸੀ ਕਮਲ ਕਲੋਨੀ ਸਮਰਾਲਾ ਥਾਣਾ ਸਮਰਾਲਾ ਜਿਲਾ ਲੁਧਿਆਣਾ, ਜਤਿੰਦਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਭੂਖੜੀ ਕਲਾਂ ਥਾਣਾ ਜਮਾਲਪੁਰ ਲੁਧਿਆਣਾ, ਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਲੱਖਾ ਥਾਣਾ ਸਦਰ
ਰਾਏਕੋਟ ਜਿਲਾ ਲੁਧਿਆਣਾ ਹਮਸਲਾਹ ਹੋਕੇ ਪਿੰਡ ਉੜਾਪੜ ਦੇ ਡਰੇਨਵਾਲੀ ਸੜਕ ਉੜਾਪੜ ਪਰ ਸਥਿਤ
ਬਿਲਡਿੰਗ ਵਿੱਚ ਸਾਈ ਵੈਲਫੇਅਰ ਸੁਸਾਇਟੀ ਦੀ ਆੜ ਵਿੱਚ ਗੈਰਕਾਨੂੰਨੀ ਨਸ਼ਾ ਛੁਡਾਉ ਕੇਂਦਰ ਚਲਾ ਰਹੇ ਹਨ। ਜਿਥੇ ਇਹਨਾ ਨੇ ਕਾਫੀ ਨੋਜਵਾਨ ਲੜਕਿਆ ਕਰੀਬ 2/3 ਮਹੀਨਿਆ ਤੋਂ ਗੈਰ ਕਾਨੂੰਨੀ ਢੰਗ ਨਾਲ ਗੈਰ ਕਾਨੂੰਨੀ ਹਿਰਾਸਤ ਵਿਚ ਰੱਖਿਆ ਹੋਇਆ ਹੈ, ਜੋ ਉਕਤ ਵਿਅਕਤੀ ਇਹਨਾਂ ਪੀੜਤ ਨੋਜਵਾਨਾਂ ਦੇ ਘਰਦਿਆ ਤੋਂ ਇੱਕ
ਮਹੀਨੇ ਦੀ ਫੀਸ 10 ਤੋਂ 12 ਹਜਾਰ ਰੁਪਏ ਵਾਸੂਲ ਕਰਦੇ ਹਨ। ਜੋ ਇਹਨਾ ਉਕਤ ਵਿਅਕਤੀਆਂ ਕੋਲ ਸਿਹਤ ਵਿਭਾਗ ਵਲੋਂ ਕੋਈ ਵੀ ਲਾਈਸੈਂਸ ਹਾਸਲ ਨਹੀਂ ਹੈ, ਮੌਕਾ ਪਰ ਪੁਲੀਸ ਪਾਰਟੀ ਵੱਲੋਂ ਜੱਦ ਰੇਡ ਕੀਤਾ ਗਿਆ ਅਤੇ
ਬਿਲਡਿੰਗ ਦੀ ਤਲਾਸੀ ਕੀਤੀ ਗਈ ਜੋ ਇੱਕ ਹਾਲ ਵਿਚ ਕਾਫੀ ਨੌਜਵਾਨ ਮੌਜੂਦ ਸਨ ਜਿਹਨਾਂ ਨੂੰ ਹਾਲ ਵਿੱਚ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਹੋਇਆ ਸੀ ਜੋ ਹਿਰਾਸਤ ਵਿੱਚ ਰੱਖੇ ਨੌਜਵਾਨਾ ਦੀ ਗਿਣਤੀ ਕਰਨ ਤੇ
68 ਨੌਜਵਾਨ ਹੋਏ। ਜਿਸਤੇ ਸਿਵਲ ਸਰਜਨ ਸਾਹਿਬ ਜਿਲਾ ਸ਼ਹੀਦ ਭਗਤ ਸਿੰਘ ਜੀ ਵੱਲੋ ਇੱਕ ਗਠਿਤ ਕਮੇਟੀ
ਵੱਲੋ ਮੌਕਾ ਪਰ ਪੁੱਜ ਕੇ ਇੰਨਸਪੈਕਸ਼ਨ ਕੀਤੀ ਗਈ। ਟੀਮ ਵੱਲੋਂ ਦਿੱਤੀ ਗਈ ਇੰਨਸਪੈਕਸਨ ਰਿਪੋਰਟ ਦੇ ਅਧਾਰ ਅਤੇ ਮੁਖਬਰ ਖਾਸ ਦੀ ਇਤਲਾਹ ਤੇ ਜੁਰਮ 420, 344,IPC & 22-61-85 NDPS ACT ਤਹਿਤ ਮੁਕੱਦਮਾ ਥਾਣਾ ਔੜ ਵਿਖੇ ਦਰਜ ਕੀਤਾ ਗਿਆ। ਤਿੰਨੇ ਦੋਸ਼ੀ ਜਿਨ੍ਹਾ ਦਾ ਨਾਮ :-
1.ਜਸਤੇਜ ਸਿੰਘ ਪੁੱਤਰ ਅਮ੍ਰਿਤਪਾਲ ਸਿੰਘ ਵਾਸੀ ਕਮਲ ਕਲੋਨੀ ਸਮਰਾਲਾ ਥਾਣਾ ਸਮਰਾਲਾ ਜਿਲਾ
ਲੁਧਿਆਣਾ, 2.ਜਤਿੰਦਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਭੂਖੜੀ ਕਲਾਂ ਥਾਣਾ ਜਮਾਲਪੁਰ ਲੁਧਿਆਣਾ,
3.ਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਲੱਖਾ ਥਾਣਾ ਸਦਰ ਰਾਏਕੋਟ ਜਿਲਾ ਲੁਧਿਆਣਾ
ਨੂੰ ਮੁਕੱਦਮਾ ਨੰਬਰ 26 ਮਿਤੀ 19-04-2024 ਅ/ਧ 420, 344,IPC & 22-61-85 NDPS ACT ਥਾਣਾ ਔੜ ਵਿੱਚ ਗ੍ਰਿਫਤਾਰ ਕੀਤਾ ਗਿਆ।
ਇਨ੍ਹਾਂ ਪਾਸੋਂ ਬਰਾਮਦਗੀ ਚ ਇੱਕ ਗੱਡੀ ਮਾਰਕਾ ਸਕਾਰਪਿਓ,35 ਨਸ਼ੀਲੀ ਗੋਲੀਆ,ਇੱਕ ਮੋਬਾਇਲ
ਇੱਕ ਹਾਜਰੀ ਰਜਿਸਟਰ ਸ਼ਾਮਲ ਹਨ।

ਜ਼ਿਲ੍ਹਾ ਮੈਜਿਸਟ੍ਰੇਟ ਨੇ 21 ਅਪ੍ਰੈਲ ਨੂੰ ਭਗਵਾਨ ਮਹਾਂਵੀਰ ਜੈਯੰਤੀ ਦੇ ਤਿਉਹਾਰ ਦੇ ਮੌਕੇ ਤੇ ਜ਼ਿਲ੍ਹੇ ਅੰਦਰ ਮੀਟ ਦੀਆਂ ਦੁਕਾਨਾਂ ਅਤੇ ਬੁੱਚੜਖਾਨ ਬ...
19/04/2024

ਜ਼ਿਲ੍ਹਾ ਮੈਜਿਸਟ੍ਰੇਟ ਨੇ 21 ਅਪ੍ਰੈਲ ਨੂੰ ਭਗਵਾਨ ਮਹਾਂਵੀਰ ਜੈਯੰਤੀ ਦੇ ਤਿਉਹਾਰ ਦੇ ਮੌਕੇ ਤੇ ਜ਼ਿਲ੍ਹੇ ਅੰਦਰ ਮੀਟ ਦੀਆਂ ਦੁਕਾਨਾਂ ਅਤੇ ਬੁੱਚੜਖਾਨ ਬੰਦ ਰੱਖਣ ਦਾ ਜਾਰੀ ਕੀਤਾ ਹੁਕਮ*

ਨਵਾਂਸ਼ਹਿਰ, 19 ਅਪ੍ਰੈਲ 2024:-(ਐਸਕੇ ਜੋਸ਼ੀ) ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ 21 ਅਪ੍ਰੈਲ 2024 ਨੂੰ ਭਗਵਾਨ ਮਹਾਂਵੀਰ ਜੈਯੰਤੀ ਦੇ ਤਿਉਹਾਰ ਦੇ ਮੌਕੇ ਤੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਮੀਟ ਦੀਆਂ ਦੁਕਾਨਾਂ ਅਤੇ ਬੁੱਚੜਖਾਨ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਇਸ ਹੁਕਮ ਨੂੰ ਲਾਗੂ ਕਰਨ ਲਈ ਸੀਨੀਅਰ ਪੁਲਿਸ ਕਪਤਾਨ, ਸ਼ਹੀਦ ਭਗਤ ਸਿੰਘ ਨਗਰ ਅਤੇ ਡਿਪਟੀ ਡਾਇਰੈਕਟਰ, ਪਸੂ ਪਾਲਣ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਜ਼ਿੰਮੇਵਾਰ ਹੋਣਗੇ।

ਪ੍ਰਕਾਸ਼ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਦੀ ਸਟੂਡੈਂਟ ਮਾਨਸੀ ਨੇ ਕੀਤਾ ਨਾਮ ਰੌਸ਼ਨ ਨਵਾਂਸ਼ਹਿਰ, 19 ਅਪ੍ਰੈਲ (ਐਸਕੇ ਜੋਸ਼ੀ)ਪ੍ਰਕਾਸ਼ ਮਾੱਡਲ ਸੀਨੀ...
19/04/2024

ਪ੍ਰਕਾਸ਼ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਦੀ ਸਟੂਡੈਂਟ ਮਾਨਸੀ ਨੇ ਕੀਤਾ ਨਾਮ ਰੌਸ਼ਨ ਨਵਾਂਸ਼ਹਿਰ, 19 ਅਪ੍ਰੈਲ (ਐਸਕੇ ਜੋਸ਼ੀ)
ਪ੍ਰਕਾਸ਼ ਮਾੱਡਲ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਦਸਵੀਂ ਕਲਾਸ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਨਤੀਜੇ ਚ ਮਾਨਸੀ ਸਪੁੱਤਰੀ ਅਸ਼ੋਕ ਕੁਮਾਰ ਨੇ 627/650 ਨੰਬਰ 96.46 ਪ੍ਰਤੀਸ਼ਤ ਅੰਕ ਲੈਕੇ ਪੰਜਾਬ ਵਿੱਚੋਂ ਮੈਰਿਟ ਹਾਸਿਲ ਕੀਤੀ। ਇਸ ਮੌਕੇ ਸਕੂਲ ਡਾਇਰੈਕਟਰ ਕੈਂਡੀ ਸੁੱਖਰਾਜ ਸਿੰਘ ਨੇ ਵਿਦਿਆਰਥੀ ਮਾਨਸੀ, ਅਧਿਆਪਕ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਸਕੂਲ ਦੇ ਯੋਗ, ਮਿਹਨਤੀ ਅਤੇ ਤਜੂਰਬੇਕਾਰ ਸਟਾਫ਼ ਦੀ ਸ਼ਲਾਘਾ ਕੀਤੀ। ਪਿ੍ੰਸੀਪਲ ਤੇਜਿੰਦਰ ਕੌਰ ਨੇ ਸਟਾਫ ਅਤੇ ਬੱਚੇ ਦੇ ਮਾਪਿਆਂ ਦੀ ਮਿਹਨਤ ਅਤੇ ਲਗਨ ਤੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਮਾਨਸੀ ਦਾ ਮਿਠਾਈ ਖਿਲਾਕੇ ਮੁੱਹ ਮਿਠਾ ਕਰਵਾਇਆ ਅਤੇ ਸਕੂਲ ਚ ਮਿਠਾਈ ਵੱਡੀ। ਉਨ੍ਹਾਂ ਸਕੂਲ ਦੇ ਬਾਕੀ ਬਚਿਆਂ ਨੂੰ ਮਾਨਸੀ ਤੋਂ ਪ੍ਰੇਰਨਾ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅੱਜ ਲੜਕੀਆਂ ਅਤੇ ਲੜਕਿਆਂ ਨੂੰ ਬਰਾਬਰ ਪੜਾਈ ਅਤੇ ਖੇਡਾਂ ਲਈ ਜੀਵਨ ਵਿੱਚ ਭਰਪੂਰ ਸਹਿਯੋਗ ਦੇਣਾ ਚਾਹੀਦਾ ਹੈ। ਜਿੱਥੇ ਲੜਕੇ ਇੱਕ ਖਾਨਦਾਨ ਦਾ ਨਾਮ ਰੌਸ਼ਨ ਕਰਦੇ ਹਨ ਉੱਥੇ ਲੜਕੀਆਂ ਦੋ ਘਰ (ਪੇਕੇ ਅਤੇ ਸੋਹਰੇ) ਦਾ ਨਾਮ ਰੌਸ਼ਨ ਕਰਦਿਆਂ ਹਨ। ਜਰੂਰਤ ਹੈ ਉਨ੍ਹਾਂ ਨੂੰ ਪ੍ਰੋਤਸਾਹਿਤ ਕਰਨ ਦੀ। ਮਾਨਸੀ ਨੇ ਕਿਹਾ ਕਿ ਉਹ ਭਵਿੱਖ ਵਿਚ ਹੋਰ ਮਿਹਨਤ ਕਰ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕਰ ਦੇਸ਼ ਦੀ ਸੇਵਾ ਕਰਨੀ ਚਾਹੁੰਦੀ ਹੈ। ਇਸ ਮੌਕੇ ਗੀਤਾ ਦੇਵੀ, ਸਰਬਜੀਤ ਕੌਰ, ਰੀਤੂ ਕਪੂਰ, ਸੁਰਿੰਦਰ ਕੌਰ, ਹਰਜਿੰਦਰ ਕੌਰ, ਪੂਨਮ ਕਪੂਰ, ਪਲਵੀ, ਮੀਨਾ ਰਾਣੀ ਅਤੇ ਰਾਜਵਿੰਦਰ ਕੌਰ ਅਤੇ ਸਟੂਡੈਂਟ ਮੋਜੂਦ ਸਨ।

17/04/2024
ਦੁਖੀਆਂ ਅਤੇ ਦਰਦਵੰਦ ਲੋਕਾਂ ਨੂੰ ਨਿਸ਼ਕਾਮ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਸਭ ਤੋਂ ਉੱਤਮ ਸੇਵਾ : ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ --ਗੁਰਦੁਆਰ...
17/04/2024

ਦੁਖੀਆਂ ਅਤੇ ਦਰਦਵੰਦ ਲੋਕਾਂ ਨੂੰ ਨਿਸ਼ਕਾਮ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਸਭ ਤੋਂ ਉੱਤਮ ਸੇਵਾ : ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ

--ਗੁਰਦੁਆਰਾ ਸਿੰਘ ਸਭਾ ਕੰਪਲੈਕਸ ਰਾਹੋਂ ਵਿਖੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਵਲੋਂ ਚੈਰੀਟੇਬਲ ਡਿਸਪੈਂਸਰੀ, ਖੂਨਜਾਂਚ ਲੈਬੋਰੇਟਰੀ ਦਾ ਕੀਤਾ ਗਿਆ ਉਦਘਾਟਨ

ਨਵਾਂਸ਼ਹਿਰ, 17 ਅਪ੍ਰੈਲ (ਐਸਕੇ ਜੋਸ਼ੀ)
ਦੁਖੀਆਂ ਅਤੇ ਲੋੜਵੰਦਾਂ ਦੀ ਸੇਵਾ ਗੁਰਮਤਿ ਅਨੁਸਾਰ ਅੱਜ ਸਭ ਤੋਂ ਉੱਤਮ ਸੇਵਾ ਮੰਨੀ ਗਈ ਹੈ। ਕਿਸੇ ਵੀ ਲੋੜਵੰਦ ਮਰੀਜ ਨੂੰ ਔਖੀ ਘੜੀ ਮੌਕੇ ਨਿਸ਼ਕਾਮ ਮੈਡੀਕਲ ਸਹੂਲਤਾਂ ਮੁਹੱਈਆ ਕਰਾਉਣਾ ਸਭ ਤੋਂ ਸ੍ਰੇਸ਼ਟ ਅਤੇ ਉੱਤਮ ਕਾਰਜ ਹੈ ਕਿਉਂਕਿ ਅੱਜ ਸਿਹਤ ਸੇਵਾਵਂ ਹਰ ਮਨੁੱਖ ਦੀ ਪਹੁੰਚ ਤੋਂ ਬਾਹਰ ਹਨ ਜਿਸ ਕਰਕੇ ਬਹੁਤੇ ਮਰੀਜ਼ ਇਲਾਜ ਨਾ ਕਰਵਾ ਸਕਣ ਕਾਰਣ ਸਰੀਰਕ ਅਤੇ ਮਾਨਸਿਕ ਤੌਰ ਤੇ ਬੇਹੱਦ ਪ੍ਰੇਸ਼ਾਨ ਰਹਿੰਦੇ ਹਨ। ਇਹ ਵਿਚਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਲੋੰ ਅੱਜ ਰਾਹੋੰ ਵਿਖੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਗੁਰਦੁਆਰਾ ਸਿੰਘ ਸਭਾ ਅੱਡਾ ਲਾਰੀਆਂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਰੰਭ ਕੀਤੀ ਜਾ ਰਹੀ ਚੈਰੀਟੇਬਲ ਡਿਸਪੈਂਸਰੀ, ਖੂਨਜਾਂਚ ਲੈਬੋਰੇਟਰੀ ਦੇ ਨਾਲ ਨਾਲ ਕਰਤਾਰਪੁਰ ਸਾਹਿਬ ਯਾਤਰਾ ਲਈ ਖੋਲੇ ਜਾ ਰਹੇ ਸੁਵਿਧਾ ਸੈਂਟਰ ਦੇ ਉਦਘਾਟਨ ਕਰਨ ਮੌਕੇ ਇਹ ਪੇਸ਼ ਕੀਤੇ ਗਏ। ਉਨਾਂ ਵਲੋਂ ਅਕਾਲ ਪੁਰਖ ਦੇ ਚਰਨਾਂ ਵਿਚ ਇਨਾਂ ਕਾਰਜਾਂ ਦੀ ਸਫਲਤਾ ਲਈ ਅਰਦਾਸ ਕੀਤੀ ਗਈ । ਉਪਰੰਤ ਉਨਾਂ ਨੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਡਿਸਪੈਂਸਰੀ ਵਿਖੇ ਮੂਲ ਮੰਤਰ ਅਤੇ ਗੁਰਮੰਤਰ ਸਾਹਿਬ ਜੀ ਦੇ ਪਾਠ ਕਰਕੇ ਸਰਬੱਤ ਦੇ ਭਲੇ ਲਈ ਇਸ ਦੀਆਂ ਸੇਵਾਵਾਂ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤੀਆਂ। ਇਸ ਮੌਕੇ ਉਹਨਾਂ ਨੇ ਕਰੋਨਾ ਕਾਲ ਸਮੇਂ ਸਿੱਖ ਕੌਮ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਦਾ ਜ਼ਿਕਰ ਵੀ ਕੀਤਾ। ਇਸ ਮੌਕੇ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਸਰਬਜੀਤ ਸਿੰਘ ਮੁੱਖ ਸਰਪ੍ਰਸਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵੱਲੋਂ ਮਨੁੱਖਤਾ ਦੇ ਭਲੇ ਲਈ ਆਰੰਭ ਕੀਤੀਆਂ ਗਈਆਂ ਸੇਵਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਅਤੇ ਦਰਸਾਏ ਮਾਰਗ ਤੇ ਚਲਦੇ ਹੋਏ ਸੁਸਾਇਟੀ ਮਨੁੱਖਤਾ ਦੇ ਭਲੇ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਹਨਾਂ ਨੇ ਸੁਸਾਇਟੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਸ: ਗੁਰਬਖਸ਼ ਸਿੰਘ ਖਾਲਸਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ ਅਤੇ ਇਸ ਵੱਲੋਂ ਕੀਤੇ ਜਾ ਰਹੇ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ। ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਸ: ਬਰਜਿੰਦਰ ਸਿੰਘ ਹੁਸੈਨਪੁਰ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਸੁਸਾਇਟੀ ਵੱਲੋਂ ਗੁਰਮਤਿ ਅਤੇ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਲਈ ਸੁਸਾਇਟੀ ਦੇ ਟੀਮ ਮੈਂਬਰ ਵਧਾਈ ਦੇ ਪਾਤਰ ਹਨ। ਇੰਟਰਨੈਸ਼ਨਲ ਸਿੱਖ ਫਾਊਂਡੇਸ਼ਨ ਦੇ ਚੇਅਰਮੈਨ ਗੁਰਚਰਨ ਸਿੰਘ ਬਨਵੈਤ ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਲਈ ਇਲਾਕੇ ਦਾ ਅੰਤਰ ਰਾਸ਼ਟਰੀ ਸਿੱਖ ਭਾਈਚਾਰਾ ਗੌਰਵ ਮਹਿਸੂਸ ਕਰਦਾ ਹੈ। ਅੰਤ ਵਿਚ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਆਈਆਂ ਹੋਈਆਂ ਸ਼ਖਸੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਦਿੱਤੇ ਜਾ ਰਹੇ ਪਿਆਰ ਅਤੇ ਸਹਿਯੋਗ ਲਈ ਸੁਸਾਇਟੀ ਹਮੇਸ਼ਾਂ ਹੀ ਰਿਣੀ ਹੈ। ਸੰਗਤਾਂ ਵਲੋਂ ਬਖਸ਼ੀਆਂ ਜਾ ਰਹੀਆਂ ਅਸੀਸਾਂ ਹੀ ਉਨਾਂ ਲਈ ਊਰਜਾ ਦਾ ਸਭ ਤੋਂ ਵੱਡਾ ਸਰੋਤ ਹਨ।
ਤਰਲੋਚਨ ਸਿੰਘ ਖਟਕੜ ਕਲਾਂ ਇਸ ਮੌਕੇ ਸਟੇਜ ਸੰਚਾਲਨ ਕੀਤਾ ਗਿਆ।
ਇਸ ਉਦਘਾਟਨ ਸਮਾਰੋਹ ਦੌਰਾਨ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ, ਅਮਰਜੀਤ ਸਿੰਘ ਜੌਹਲ ਪ੍ਰਧਾਨ ਨਗਰ ਕੌਂਸਲ, ਹੇਮੰਤ ਬੌਬੀ ਸਾਬਕਾ ਪ੍ਰਧਾਨ, ਸੁਖਦੇਵ ਸਿੰਘ ਪ੍ਰਧਾਨ, ਮਲਕੀਤ ਸਿੰਘ ਕਾਹਲੋਂ, ਸਤਪਾਲ ਸਿੰਘ ਲਹਿਲ, ਜਸਵੀਰ ਸਿੰਘ ਢਿਲੋਂ ਮਾਛੀਵਾੜਾ, ਤਰਲੋਚਨ ਸਿੰਘ ਸੈਕਟਰੀ, ਦਿਲਬਾਗ ਸਿੰਘ ਸੈਕਟਰੀ, ਉੱਤਮ ਸਿੰਘ ਸੇਠੀ, ਬਲਵੰਤ ਸਿੰਘ ਸੋਇਤਾ, ਦੀਦਾਰ ਸਿੰਘ ਡੀ ਐੱਸ ਪੀ, ਜਗਦੀਪ ਸਿੰਘ, ਇੰਦਰਜੀਤ ਸਿੰਘ ਬਾਹੜਾ, ਸੁਖਵਿੰਦਰ ਸਿੰਘ ਗੋਬਿੰਦਪੁਰ ਕੁਲਜਿੰਦਰਜੀਤ ਸਿੰਘ ਸੋਢੀ ਬੰਗਾ ਅਸ਼ਪ੍ਰੀਤ ਸਿੰਘ, ਕਮਲਜੀਤ ਸਿੰਘ ਸੈਣੀ ਸੇਵਾਮੁਕਤ ਡਿਵੀਜ਼ਨਲ ਕਮਿਸ਼ਨਰ, ਕੁਲਜੀਤ ਸਿੰਘ ਖਾਲਸਾ, ਜੋਗਿੰਦਰ ਸਿੰਘ ਮਹਾਲੋਂ, ਮਨਮੋਹਨ ਸਿੰਘ, ਦਲਜੀਤ ਸਿੰਘ ਬਡਵਾਲ, ਪਰਵਿੰਦਰ ਸਿੰਘ ਸੁੱਧਾ ਮਾਜਰਾ, ਡਾਕਟਰ ਬਲਵਿੰਦਰ ਸਿੰਘ ਖੋਜਾ, ਹਕੀਕਤ ਸਿੰਘ, ਸੁਰਜੀਤ ਸਿੰਘ ਮਹਿਤਪੁਰੀ, ਮਹਿੰਦਰ ਪਾਲ ਸਿੰਘ ਜਲਵਾਹਾ ਹਰੀ ਦਰਬਾਰ ਵਿਦਆਲਾ ਦੇ ਮੈਂਬਰ, ਹਰਮਿੰਦਰ ਸਿੰਘ ਅਸਮਾਨਪੁਰ ਗੁਰਮੁਖ ਸਿੰਘ ਅਸਮਾਨਪੁਰ, ਦਿਲਬਾਗ ਸਿੰਘ ਅਸਮਾਨਪੁਰ, ਹਰਦੀਪ ਸਿੰਘ ਗੜ ਪਧਾਣਾ, ਕੁਲਵਿੰਦਰ ਸਿੰਘ ਭੀਣ, ਡਾ: ਕਰਿਤਕਾ ਅਭੀ, ਮੈਡਮ ਊਸ਼ਾ, ਸੁਖਵੀਰ ਸਿੰਘ, ਮਨਜੀਤ ਸਿੰਘ, ਨਵਜੀਤ ਸਿੰਘ, ਸਰਬਜੀਤ ਕੌਰ ਅਤੇ ਇਲਾਕੇ ਦੀਆਂ ਹੋਰ ਪ੍ਰਸਿੱਧ ਸ਼ਖਸੀਅਤਾਂ ਮੌਜੂਦ ਸਨ।

16/04/2024

I

16/04/2024
माँ के कालरात्रि रूप की पूजा से भक्ति प्राप्त होती हैकुलाम रोड  नवांशहर, 15 अप्रैल (एसके जोशी)शिवाला स्वरूप चंद्र ट्रस्ट...
16/04/2024

माँ के कालरात्रि रूप की पूजा से भक्ति प्राप्त होती है
कुलाम रोड
नवांशहर, 15 अप्रैल (एसके जोशी)
शिवाला स्वरूप चंद्र ट्रस्ट शिव मंदिर कच्चा टोबा में मां के सातवें नवरात्रे के अवसर पर मां की चौकी का आयोजन किया गया।

इस मौके मंदिर प्रबंधक कमेटी के सदस्यों ने बताया कि चेत्र महीने में 9 अप्रैल से 17 अप्रैल तक 9 दिन मां की चौकी का आयोजन किया गया है। जिसमें सातवें दिन की चौकी में पंडित जी ने यजमान लांबा परिवार से विधिवत पूजन करवाया। उसके उपरांत प्रसिद्ध भजन गायक महेश साजन ने सर्व प्रथम गणेश वंदना गाकर कार्यक्रम की शुरुआत की। उसके बाद माँ की भेंट शेरां वाली नु पसंद किवे आई..., जय काली मां जय काली...,नी मैं दुध काहदे नाल रीरकां चाटी चो मधानी ले गया..., ॐ नमो शिवाय...आदि भजन गाकर दरबार में हाजरी लगाई तो सब मस्त होकर झूमने लगे और मां के जयकारों से पंडाल गूंजने लगा। मुख्य सेवादार प्रेम कुमार के अनुसार नवरात्रों में प्रति दिन रात्रि 8:30 बजे से 10:30 तक रोजाना अलग अलग गायक माँ के दरबार मे हाजरी लगाएंगे। परविंदर बतरा ने बताया कि सातवें नवरात्रे में मां कालरात्रि रूप की पूजा करने से भक्ति की प्राप्ति होती है और जीवन का मंगल होता है और सब मनोरथ पूरे होते है। इस मौके पर मंदिर प्रबंधक कमेटी के सभी सदस्य कच्चा टोबा मंदिर की महिला संकीर्तन मंडल व अन्य मंदिर संस्थाओं के प्रतिनिधि व सेवादार काफी मात्रा में उपस्थित रहे। आरती के साथ कार्यक्रम सम्पन्न हुआ और सारी संगत को प्रशाद वितरण किया गया।

Address

Nawanshahr

Website

Alerts

Be the first to know and let us send you an email when JEE News JOSHI MEDIA Network Punjab posts news and promotions. Your email address will not be used for any other purpose, and you can unsubscribe at any time.

Contact The Business

Send a message to JEE News JOSHI MEDIA Network Punjab:

Videos

Share


Other Nawanshahr media companies

Show All