16/11/2023
26 ਨਵੰਬਰ ਨੂੰ ਹੋਣ ਵਾਲੇ ਤੀਸਰੇ ਸ਼੍ਰੀ ਸ਼ਿਆਮ ਮਹਾਉਤਸਵ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਆਯੋਜਿਤ
23 ਨਵੰਬਰ ਨੂੰ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ
ਸ਼੍ਰੀ ਸ਼ਿਆਮ ਪਰਿਵਾਰ ਸੰਘ ਵੱਲੋਂ ਤੀਸਰਾ ਸ਼੍ਰੀ ਸ਼ਿਆਮ ਵੰਦਨਾ ਮਹੋਤਸਵ ਅਤੇ ਭੰਡਾਰਾ ਦਾ ਆਯੋਜਨ ਬੜੀ ਧੂਮਧਾਮ ਅਤੇ ਸ਼ਰਧਾ ਨਾਲ 26 ਨਵੰਬਰ ਨੂੰ ਸ਼ਾਮ 6 ਵਜੇ ਤੋਂ ਰਿਪੁਦਮਨ ਕਾਲਜ ਸਟੇਡੀਅਮ ਵਿਖੇ ਸ਼ਿਆਮ ਇਛਾ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵਿਸ਼ਵ ਪ੍ਰਸਿੱਧ ਭਜਨ ਗਾਇਕ ਕਨ੍ਹਈਆ ਮਿੱਤਲ ਅਤੇ ਬ੍ਰਿਜ ਰਸ ਅਨੁਰਾਗੀ ਸਾਧਵੀ ਪੂਰਨਿਮਾ ਪੂਨਮ ਦੀਦੀ ਸ਼੍ਰੀ ਸ਼ਿਆਮ ਭਜਨਾ ਨਾਲ ਸੰਗਤ ਨੂੰ ਨਿਹਾਲ ਕਰਨਗੇ l ਸ਼ਿਆਮ ਪਰਿਵਾਰ ਵੱਲੋਂ ਮਹਾਉਤਸਵ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਇਸ ਸਬੰਧੀ ਅੱਜ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਸੇਵਾਦਾਰ ਸੁਮਿਤ ਗੋਇਲ ਸ਼ੈਟੀ ਨੇ ਦੱਸਿਆ ਕਿ ਮਹਾਉਤਸਵ 'ਚ ਸ਼ਿਆਮ ਬਾਬਾ ਦਾ ਵਿਸ਼ਾਲ ਦਰਬਾਰ ਸਜਾਇਆ ਜਾਵੇਗਾ ਅਤੇ ਸ਼ਿਆਮ ਬਾਬਾ ਦਾ ਕੋਲਕਾਤਾ ਦੇ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਨਾਲ ਸ਼ਿੰਗਾਰ ਸਜਾਇਆ ਜਾਵੇਗਾ।ਬਾਬਾ ਸ਼ਿਆਮ ਨੂੰ ਛਪਣ ਭੋਗ ਲਗਾਇਆ ਜਾਵੇਗਾ। ਪੰਡਾਲ ਅਤੇ ਆਸ-ਪਾਸ ਦੇ ਬਾਜ਼ਾਰਾਂ ਨੂੰ ਰੰਗ-ਬਰੰਗੀਆਂ ਲਾਈਟਾਂ ਨਾਲ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਤਸਵ ਦੀ ਸਫ਼ਲਤਾ ਲਈ 24 ਸਬ-ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ 700 ਦੇ ਕਰੀਬ ਵਲੰਟੀਅਰ ਡਿਊਟੀ ਨਿਭਾਉਣਗੇ ਅਤੇ ਇਸ ਤੋਂ ਇਲਾਵਾ ਪੰਡਾਲ ਵਿੱਚ ਸੰਗਤ ਦੇ ਬੈਠਣ ਲਈ ਵਿਸ਼ੇਸ ਪ੍ਰਬੰਧ ਕੀਤੇ ਜਾ ਰਹੇ ਹਨ l ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਵੀ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਹਾਂਉਤਸਵ ਦੇ ਸੰਬੰਧ ਚ 23 ਨਵੰਬਰ ਨੂੰ ਵਿਸ਼ਾਲ ਨਿਸ਼ਾਨ ਯਾਤਰਾ ਕੱਢੀ ਜਾ ਰਹੀ ਹੈ, ਜਿਸ ਵਿੱਚ ਭਗਵਾਨ ਸ਼ਿਆਮ ਬਾਬਾ ਦੇ ਵਿਸ਼ਾਲ ਰੱਥ ਨਾਲ, ਢੋਲ, ਨਗਾਰੇ ਅਤੇ ਬੈਂਡ ਵਾਜਿਆਂ ਦੇ ਨਾਲ ਇਹ ਯਾਤਰਾ ਡੇਰਾ ਮੋਤੀਪੁਰਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਸ਼੍ਰੀ ਨੈਣਾ ਦੇਵੀ ਮੰਦਿਰ ਕੋਰਟ ਰੋਡ ਵਿਖੇ ਸਮਾਪਤ ਹੋਵੇਗੀ।ਸ਼ੋਭਾ ਯਾਤਰਾ ਵਿੱਚ ਵਿਸ਼ੇਸ਼ ਤੌਰ 'ਤੇ ਸੰਤ ਸਮਾਜ ਆਪਣਾ ਆਸ਼ੀਰਵਾਦ ਦੇਣ ਲਈ ਪਹੁੰਚਣਗੇ l ਮਹਾਂਉਤਸਵ ਨੂੰ ਲੈ ਕੇ ਆਸ-ਪਾਸ ਦੇ ਇਲਾਕਿਆਂ 'ਚ ਵੀ ਭਾਰੀ ਉਤਸ਼ਾਹ ਹੈ l
ਇਸ ਮੌਕੇ ਸੁਮਿਤ ਗੋਇਲ ਸੈਂਟੀ, ਮਯੰਕ ਗੁਪਤਾ, ਗੌਰਵ ਜਿੰਦਲ, ਤਰੁਣ ਗੁਪਤਾ, ਸੌਰਵ ਜਿੰਦਲ, ਰੋਹਿਨ ਬਾਂਸਲ, ਕਮਲ ਗੋਇਲ, ਵਿਕਾਸ ਮਿੱਤਲ, ਮੋਹਿਤ ਬਾਂਸਲ, ਅਸ਼ਵਨੀ ਸਚਦੇਵਾ, ਰੋਬਿਨ ਅਰੋੜਾ, ਵਿਸ਼ਾਲ ਸ਼ਰਮਾ, ਮਯੰਕ ਜਿੰਦਲ, ਸੰਦੀਪ ਗਰਗ, ਮੋਹਿਤ ਜਿੰਦਲ, ਅਮਨਦੀਪ ਭਾਟੀਆ ਆਦਿ ਮੈਂਬਰ ਹਾਜ਼ਰ ਸਨ।