Deepak Garg Journalist

Deepak Garg Journalist staff reporter babushahi network

ਵਿਆਂਦੜ ਲੜਕੀ ਦੇ ਪਰਿਵਾਰ ਦੀ ਨਵੇਂ ਸੂਟਾਂ ਅਤੇ ਮਠਿਆਈਆਂ ਦੀ ਕੀਤੀ ਮੱਦਦ : ਨਾਰੰਗਕੋਟਕਪੂਰਾ, 31 ਮਾਰਚ 2024 :- ਕਿਸੇ ਜਰੂਰਤਮੰਦ ਪਰਿਵਾਰ ਦੀ ਬੇ...
30/03/2024

ਵਿਆਂਦੜ ਲੜਕੀ ਦੇ ਪਰਿਵਾਰ ਦੀ ਨਵੇਂ ਸੂਟਾਂ ਅਤੇ ਮਠਿਆਈਆਂ ਦੀ ਕੀਤੀ ਮੱਦਦ : ਨਾਰੰਗ

ਕੋਟਕਪੂਰਾ, 31 ਮਾਰਚ 2024 :- ਕਿਸੇ ਜਰੂਰਤਮੰਦ ਪਰਿਵਾਰ ਦੀ ਬੇਟੀ ਦੇ ਵਿਆਹ ਮੌਕੇ ਮੱਦਦ ਕਰਨੀ ਬਹੁਤ ਵੱਡਾ ਸੇਵਾ ਕਾਰਜ ਮੰਨਿਆ ਜਾਂਦਾ ਹੈ। ਆਰ.ਟੀ.ਆਈ. ਐਂਡ ਹਿਊਮਨ ਰਾਈਟਸ ਸੰਸਥਾ ਵਲੋਂ ਇਸ ਤਰਾਂ ਦੇ ਗਰੀਬ, ਬੇਵੱਸ, ਲਾਚਾਰ, ਮੁਥਾਜ ਅਤੇ ਜਰੂਰਤਮੰਦ ਪਰਿਵਾਰਾਂ ਦੇ ਕਿਸੇ ਵੀ ਮੈਂਬਰ ਦੇ ਇਲਾਜ ਜਾਂ ਬੇਟੇ-ਬੇਟੀ ਦੀ ਸਕੂਲ-ਕਾਲਜ ਦੀ ਫ਼ੀਸ ਭਰਨ ਵਰਗੇ ਕਾਰਜ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੰਸਥਾ ਦੇ ਰਾਸ਼ਟਰੀ ਪ੍ਰਧਾਨ ਸੁਨੀਸ਼ ਨਾਰੰਗ ਦੀ ਅਗਵਾਈ ਵਿੱਚ ਕਾਹਲੀ ਨਾਲ ਸੱਦੀ ਗਈ ਮੀਟਿੰਗ ਵਿੱਚ ਸ਼ਾਮਲ ਹੋਏ ਸੂਬਾਈ ਪ੍ਰਧਾਨ (ਟਰਾਂਸਪੋਰਟ ਸੈੱਲ) ਬਲਜਿੰਦਰ ਸਿੰਘ ਬਬਲੂ ਅਤੇ ਸੂਬਾਈ ਸਲਾਹਕਾਰ ਐਡਵੋਕੇਟ ਸਤੀਸ਼ ਕੁਮਾਰ ਭੀਰੀ ਨੇ ਹੋਰ ਅਹੁਦੇਦਾਰਾਂ ਦੀ ਹਾਜਰੀ ਵਿੱਚ ਇਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਵਿੱਚ ਮੱਦਦ ਕਰਨ ਸਬੰਧੀ ਸਹਿਮਤੀ ਪ੍ਰਗਟਾਈ। ਸੁਨੀਸ਼ ਨਾਰੰਗ ਨੇ ਦੱਸਿਆ ਕਿ ਉਕਤ ਪਰਿਵਾਰ ਨੂੰ ਵਿਆਂਦੜ ਲੜਕੀ ਲਈ ਜਿੱਥੇ ਨਵੇਂ ਕੱਪੜਿਆਂ (ਸੂਟਾਂ) ਦੀ ਜਰੂਰਤ ਹੈ। ਜਥੇਬੰਦੀ ਦੇ ਹੋਰ ਅਹੁਦੇਦਾਰਾਂ ਪੇ੍ਰਮ ਕੁਮਾਰ ਸੂਬਾਈ ਇੰਚਾਰਜ (ਚਿਲਡਰਨ ਲੇਬਰ ਸੈੱਲ), ਮਨੋਜ ਗੁਲਾਟੀ, ਕਪਿਲ ਦੇਵ ਜ਼ਿਲਾ ਪ੍ਰਧਾਨ (ਟਰਾਂਸਪੋਰਟ ਸੈੱਲ), ਸੁਭਾਸ਼ ਨਾਰੰਗ, ਮਨੀਸ਼ ਨਾਰੰਗ, ਤਰਸੇਮ ਕੁਮਾਰ, ਸੰਜੀਵ ਕੁਮਾਰ, ਗਨੇਸ਼ ਨਾਰੰਗ ਅਤੇ ਰਾਸ਼ਟਰੀ ਚੇਅਰਮੈਨ ਪਿ੍ਰੰਸ ਸਿੰਘ ਨੇ ਵੀ ਸਹਿਮਤੀ ਦਿੱਤੀ ਤਾਂ ਸੰਸਥਾ ਨੇ ਉਕਤ ਲੜਕੀ ਦੇ ਮਾਪਿਆਂ ਨੂੰ ਲੋੜ ਅਨੁਸਾਰ ਨਵੇਂ ਸੂਟ ਅਤੇ ਮਠਿਆਈਆਂ ਮੁਹੱਈਆ ਕਰਵਾਈਆਂ। ਲੜਕੀ ਦੀ ਮਾਤਾ ਗੁਰਮੇਲ ਕੌਰ ਅਤੇ ਪਿਤਾ ਸੀਰਾ ਸਿੰਘ ਸਮੇਤ ਸਮੁੱਚੇ ਪਰਿਵਾਰ ਨੇ ਸੰਸਥਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ।

ਨੌਕਰੀਆਂ ਦੇ ਘੁਟਾਲੇ ਬਾਰੇ ਚੇਤਾਵਨੀ: ਵਿਦੇਸ਼ ਤੋਂ ਆਇਆ ਨੌਕਰੀ ਦਾ ਆਫਰ, ਸਾਬਕਾ ਫੌਜੀ ਨਾਲ ਹੋਇਆ ਵੱਡਾ ਘਪਲਾ ਦੀਪਕ ਗਰਗ ਕੋਟਕਪੂਰਾ 30 ਮਾਰਚ 202...
30/03/2024

ਨੌਕਰੀਆਂ ਦੇ ਘੁਟਾਲੇ ਬਾਰੇ ਚੇਤਾਵਨੀ: ਵਿਦੇਸ਼ ਤੋਂ ਆਇਆ ਨੌਕਰੀ ਦਾ ਆਫਰ, ਸਾਬਕਾ ਫੌਜੀ ਨਾਲ ਹੋਇਆ ਵੱਡਾ ਘਪਲਾ

ਦੀਪਕ ਗਰਗ

ਕੋਟਕਪੂਰਾ 30 ਮਾਰਚ 2024

ਜੇਕਰ ਤੁਸੀਂ ਚੰਗੀ ਤਨਖਾਹ ਦੀ ਉਮੀਦ ਵਿੱਚ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਚੌਕਸ ਹੋ ਜਾਓ। ਕਈ ਫਰਜ਼ੀ ਏਜੰਟਾਂ ਨੇ ਕਈ ਭਾਰਤੀਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਰੂਸੀ ਫੌਜ ਵਿੱਚ ਲੜਨ ਲਈ ਭੇਜਿਆ ਹੈ। ਜਿਸ ਵਿੱਚ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਆਓ ਜਾਣਦੇ ਹਾਂ ਵਿਦੇਸ਼ਾਂ 'ਚ ਨੌਕਰੀ ਦੇ ਨਾਂ 'ਤੇ ਹੋਣ ਵਾਲੀ ਧੋਖਾਧੜੀ ਤੋਂ ਕਿਵੇਂ ਬਚੀਏ।

ਬਹੁਤ ਸਾਰੇ ਲੋਕ ਚੰਗੀ ਤਨਖਾਹ ਅਤੇ ਬਿਹਤਰ ਜ਼ਿੰਦਗੀ ਦੀ ਉਮੀਦ ਨਾਲ ਵਿਦੇਸ਼ ਵਿੱਚ ਨੌਕਰੀ ਚਾਹੁੰਦੇ ਹਨ। ਪਰ ਹਰ ਰੋਜ਼ ਲੋਕਾਂ ਵੱਲੋਂ ਧੋਖਾਧੜੀ ਦਾ ਸ਼ਿਕਾਰ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਨੌਕਰੀ ਦੇ ਨਾਂ 'ਤੇ ਠੱਗੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਜਾਲ ਵਿਚ ਫਸ ਕੇ ਨਾ ਸਿਰਫ਼ ਲੱਖਾਂ ਰੁਪਏ ਦੀ ਠੱਗੀ ਮਾਰੀ ਜਾਂਦੀ ਹੈ, ਕਈ ਵਾਰ ਜਾਨ ਵੀ ਖ਼ਤਰੇ ਵਿਚ ਪੈ ਜਾਂਦੀ ਹੈ। ਤਾਜ਼ਾ ਮਾਮਲਾ ਕਈ ਦਰਜਨ ਭਾਰਤੀਆਂ ਨੂੰ ਚੰਗੀ ਨੌਕਰੀ ਦੇ ਬਹਾਨੇ ਰੂਸ ਭੇਜਣ ਦਾ ਸਾਹਮਣੇ ਆਇਆ ਹੈ। ਇੱਥੋਂ ਉਸ ਨੂੰ ਸੁਰੱਖਿਆ ਗਾਰਡ ਵਰਗੀ ਨੌਕਰੀ ਦਾ ਲਾਲਚ ਦੇ ਕੇ ਰੂਸ ਭੇਜ ਦਿੱਤਾ ਗਿਆ। ਉੱਥੇ ਪਹੁੰਚ ਕੇ, ਲੋਕਾਂ ਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕੀਤਾ ਗਿਆ ਅਤੇ ਯੂਕਰੇਨ ਦੀ ਸਰਹੱਦ 'ਤੇ ਲੜਨ ਲਈ ਭੇਜਿਆ ਗਿਆ। ਇਸ ਵਿੱਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹਾਲ ਹੀ 'ਚ ਦਾਰਜੀਲਿੰਗ ਜ਼ਿਲੇ ਦੇ ਕਲਿੰਗਪੋਂਗ ਨਿਵਾਸੀ ਇਕ ਸਾਬਕਾ ਫੌਜੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਸਾਬਕਾ ਫੌਜੀ ਨੂੰ ਸੁਰੱਖਿਆ ਗਾਰਡ ਦੀ ਨੌਕਰੀ ਦਿਵਾਉਣ ਦੇ ਬਹਾਨੇ ਰੂਸ ਭੇਜਿਆ ਗਿਆ ਸੀ। ਉੱਥੇ ਉਸ ਨੂੰ ਰੂਸ ਵਿਰੁੱਧ ਲੜਾਈ ਦੇ ਮੋਰਚੇ 'ਤੇ ਲੜਨ ਲਈ ਤਾਇਨਾਤ ਕੀਤਾ ਗਿਆ ਸੀ।

https://youtu.be/uR9zmMlpnrM?si=JPVl3epqwLEOS08O

ਆਓ ਜਾਣਦੇ ਹਾਂ ਇਸ ਤਰ੍ਹਾਂ ਦੀ ਧੋਖਾਧੜੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਵਿਦੇਸ਼ਾਂ ਵਿੱਚ ਨੌਕਰੀਆਂ ਪ੍ਰਦਾਨ ਕਰਨ ਵਿੱਚ ਧੋਖਾਧੜੀ ਤੋਂ ਬਚਣ ਦਾ ਇਹ ਤਰੀਕਾ ਹੈ…

ਏਜੰਟ ਰਜਿਸਟ੍ਰੇਸ਼ਨ ਦੀ ਜਾਂਚ ਕਰੋ

ਜੇਕਰ ਕੋਈ ਏਜੰਟ ਵਿਦੇਸ਼ 'ਚ ਨੌਕਰੀ ਲੈਣ ਦੀ ਗੱਲ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਭਾਰਤ ਸਰਕਾਰ ਦੀ ਵੈੱਬਸਾਈਟ www.emigrate.gov.in 'ਤੇ ਜਾ ਕੇ ਉਸ ਏਜੰਟ ਬਾਰੇ ਜਾਣਕਾਰੀ ਲਓ। ਜੇਕਰ ਉਹ ਰਜਿਸਟਰਡ ਹੈ ਤਾਂ ਉਸ ਬਾਰੇ ਜਾਣਕਾਰੀ ਇਸ ਵੈੱਬਸਾਈਟ 'ਤੇ ਉਪਲਬਧ ਹੋਵੇਗੀ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਸਾਰੇ ਰਜਿਸਟਰਡ ਭਰਤੀ ਏਜੰਟਾਂ ਨੂੰ ਇੱਕ ਲਾਇਸੈਂਸ ਨੰਬਰ ਜਾਰੀ ਕੀਤਾ ਜਾਂਦਾ ਹੈ।

ਜੇਕਰ ਉਹ ਖਾਤੇ ਵਿੱਚ ਪੈਸੇ ਮੰਗਦਾ ਹੈ...

ਜੇਕਰ ਕੋਈ ਏਜੰਟ ਰਜਿਸਟ੍ਰੇਸ਼ਨ ਫੀਸ ਦੇ ਨਾਂ 'ਤੇ ਖਾਤੇ 'ਚ ਪੈਸੇ ਟਰਾਂਸਫਰ ਕਰਨ ਲਈ ਕਹਿੰਦਾ ਹੈ ਤਾਂ ਸਮਝ ਲਓ ਕਿ ਉਹ ਫਰਜ਼ੀ ਹੈ। ਭਾਰਤ ਦੇ ਇਮੀਗ੍ਰੇਸ਼ਨ ਐਕਟ 1983 ਦੇ ਤਹਿਤ, ਕੋਈ ਵੀ ਏਜੰਟ ਤੁਹਾਡੇ ਤੋਂ ਸਿਰਫ 30,000 ਰੁਪਏ ਅਤੇ ਜੀਐਸਟੀ ਲੈ ਸਕਦਾ ਹੈ। ਜੇਕਰ ਕੋਈ ਇਸ ਤੋਂ ਵੱਧ ਮੰਗ ਕਰਦਾ ਹੈ ਤਾਂ ਸੁਚੇਤ ਰਹੋ।

ਪੇਸ਼ਕਸ਼ ਪੱਤਰ ਦੀ ਜਾਂਚ ਕਰੋ

ਜੇ ਵਿਦੇਸ਼ ਵਿੱਚ ਨੌਕਰੀ ਲਈ ਕੋਈ ਪੇਸ਼ਕਸ਼ ਹੈ, ਤਾਂ ਕੰਪਨੀ/ਫਰਮ ਦੁਆਰਾ ਜਾਰੀ ਕੀਤੇ ਗਏ ਪੇਸ਼ਕਸ਼ ਪੱਤਰ ਨੂੰ ਧਿਆਨ ਨਾਲ ਦੇਖੋ। ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਇੱਕ ਸਲਾਹ ਦੇ ਅਨੁਸਾਰ, ਰੁਜ਼ਗਾਰ ਇਕਰਾਰਨਾਮੇ ਵਿੱਚ ਨੌਕਰੀ ਦੇ ਨਿਯਮਾਂ ਅਤੇ ਸ਼ਰਤਾਂ ਦੇ ਨਾਲ-ਨਾਲ ਤਨਖਾਹ ਅਤੇ ਹੋਰ ਭੱਤਿਆਂ ਦਾ ਸਪਸ਼ਟ ਤੌਰ 'ਤੇ ਜ਼ਿਕਰ ਹੋਣਾ ਚਾਹੀਦਾ ਹੈ। ਟੂਰਿਸਟ ਵੀਜ਼ਾ ਤੋਂ ਇਲਾਵਾ ਵਰਕ ਵੀਜ਼ਾ ਜਾਂ ਹੋਰ ਸਮਾਨ ਵੀਜ਼ਾ ਵੀ ਲੈਣਾ ਚਾਹੀਦਾ ਹੈ। ਨਾਮਵਰ ਵਿਦੇਸ਼ੀ ਰੁਜ਼ਗਾਰਦਾਤਾ ਆਮ ਤੌਰ 'ਤੇ ਹਵਾਈ ਕਿਰਾਏ, ਬੋਰਡਿੰਗ ਅਤੇ ਰਿਹਾਇਸ਼ ਅਤੇ ਬੀਮਾ ਕਵਰ ਦੀ ਲਾਗਤ ਪ੍ਰਦਾਨ ਕਰਦੇ ਹਨ।

ਹਵਾਲਾ

https://timesofindia.indiatimes.com/india/ex-army-man-from-kalimpong-tricked-into-russian-army-appeals-for-help-from-govt/articleshow/108798493.cms

ਸੁਸਾਇਟੀ ਦੇ ਅਹੁਦੇਦਾਰਾਂ ਨੇ 2 ਲੱਖ ਰੁਪਏ ਦੀ ਰਾਸ਼ੀ ਮਿਲਣ ’ਤੇ ਸਪੀਕਰ ਸੰਧਵਾਂ ਦਾ ਕੀਤਾ ਧੰਨਵਾਦਕੋਟਕਪੂਰਾ, 30 ਮਾਰਚ 2024 :- ‘ਰਾਮ ਮੁਹੰਮਦ ਸਿ...
30/03/2024

ਸੁਸਾਇਟੀ ਦੇ ਅਹੁਦੇਦਾਰਾਂ ਨੇ 2 ਲੱਖ ਰੁਪਏ ਦੀ ਰਾਸ਼ੀ ਮਿਲਣ ’ਤੇ ਸਪੀਕਰ ਸੰਧਵਾਂ ਦਾ ਕੀਤਾ ਧੰਨਵਾਦ

ਕੋਟਕਪੂਰਾ, 30 ਮਾਰਚ 2024 :- ‘ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ’ ਦੇ ਪ੍ਰਧਾਨ ਅਸ਼ੋਕ ਕੌਸ਼ਲ, ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਐੱਸ.ਐੱਸ. ਸੁਨਾਮੀ ਅਤੇ ਪੀਆਰਓ ਪੋ੍ਰਫੈਸਰ ਐੱਚ.ਐੱਸ. ਪਦਮ ਨੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਲਈ ਸੁਸਾਇਟੀ ਨੂੰ 2 ਲੱਖ ਰੁਪਏ ਦਾ ਚੈੱਕ ਦੇਣ ’ਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦਾ ਧੰਨਵਾਦ ਕਰਦਿਆਂ ਆਖਿਆ ਕਿ 9 ਮਾਰਚ ਨੂੰ ਮਿਲੇ ਚੈੱਕ ਵਿੱਚ ਪਹਿਲਾਂ ਸੁਸਾਇਟੀ ਦਾ ਨਾਮ ਗਲਤ ਛਪਣ ਅਤੇ ਹੁਣ ਚੋਣ ਜਾਬਤਾ ਲੱਗ ਜਾਣ ਕਾਰਨ ਪੜਾਈ ਵਿੱਚ ਹੁਸ਼ਿਆਰ ਅਤੇ ਲੋੜਵੰਦ ਬੱਚਿਆਂ ਨੂੰ ਉਕਤ ਰਾਸ਼ੀ ਚੋਣ ਜਾਬਤੇ ਤੋਂ ਬਾਅਦ ਵੰਡੀ ਜਾਵੇਗੀ। ਮੁਖਤਿਆਰ ਸਿੰਘ ਮੱਤਾ, ਤਰਸੇਮ ਨਰੂਲਾ ਅਤੇ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸੁਸਾਇਟੀ ਨੂੰ ਸਪੀਕਰ ਸੰਧਵਾਂ ਵਲੋਂ ਪਿਛਲੇ ਸਾਲ ਵੀ ਇਕ ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ ਸੀ, ਉਦੋਂ ਸੁਸਾਇਟੀ ਨੇ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਦੀ ਚੋਣ ਕਰਕੇ ਇਕ ਲੱਖ ਚਾਰ ਹਜਾਰ ਰੁਪਏ ਦੀ ਰਾਸ਼ੀ ਮਾਤਾ-ਪਿਤਾ ਦੇ ਸਾਏ ਤੋਂ ਵਾਂਝੇ ਪਰ ਪੜਾਈ ਵਿੱਚ ਹੁਸ਼ਿਆਰ ਬੱਚਿਆਂ ਵਿੱਚ ਤਕਸੀਮ ਕੀਤੀ ਸੀ। ਇਸ ਵਾਰ ਮਾ. ਸੋਮਨਾਥ ਅਰੋੜਾ ਨੇ ਸਪੀਕਰ ਸੰਧਵਾਂ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਦੋ ਲੱਖ ਦੀ ਬਜਾਇ ਢਾਈ ਲੱਖ ਰੁਪਿਆ ਸਰਕਾਰੀ ਸਕੂਲਾਂ ਵਿੱਚ ਪੜਦੇ ਪੜਾਈ ਵਿੱਚ ਹੁਸ਼ਿਆਰ ਪਰ ਆਰਥਿਕ ਪੱਖੋਂ ਕਮਜੋਰ ਬੱਚਿਆਂ ਨੂੰ ਵੰਡਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ, ਸਵਰਨ ਸਿੰਘ ਵਿਰਦੀ, ਇਕਬਾਲ ਸਿੰਘ ਮੰਘੇੜਾ, ਗੁਰਨਾਮ ਸਿੰਘ ਭੁੱਲਰ ਆਦਿ ਵੀ ਹਾਜਰ ਸਨ।

ਬਾਬਾ ਫਰੀਦ ਪਬਲਿਕ ਸਕੂਲ ਦਾ ਸਲਾਨਾ ਨਤੀਜਾ ਰਿਹਾ ਸ਼ਾਨਦਾਰਕੋਟਕਪੂਰਾ, 30 ਮਾਰਚ 2024  :- ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੇ ਪਿ੍ਰੰਸੀਪਲ ਸ਼੍ਰੀ...
30/03/2024

ਬਾਬਾ ਫਰੀਦ ਪਬਲਿਕ ਸਕੂਲ ਦਾ ਸਲਾਨਾ ਨਤੀਜਾ ਰਿਹਾ ਸ਼ਾਨਦਾਰ
ਕੋਟਕਪੂਰਾ, 30 ਮਾਰਚ 2024 :- ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੇ ਪਿ੍ਰੰਸੀਪਲ ਸ਼੍ਰੀਮਤੀ ਕੁਲਦੀਪ ਕੌਰ ਅਤੇ ਸਮੁੱਚੀ ਮੈਨੇਜਮੈਂਟ ਕਮੇਟੀ ਦੀ ਅਗਵਾਈ ’ਚ ਕਿੰਡਰਗਾਰਟਨ ਅਤੇ ਪਹਿਲੀ ਤੋਂ ਨੌਵੀਂ ਅਤੇ ਗਿਆਰਵੀਂ ਜਮਾਤ ਤੱਕ ਦੇ ਸਲਾਨਾ ਨਤੀਜੇ ਐਲਾਨੇ ਗਏ। ਆਪਣੇ ਸੰਬੋਧਨ ਦੌਰਾਨ ਪਿ੍ਰੰਸੀਪਲ ਸ਼੍ਰੀਮਤੀ ਕੁਲਦੀਪ ਕੌਰ ਨੇ ਦੱਸਿਆ ਕਿ ਓਵਰਆਲ ਨਤੀਜਿਆਂ ’ਚ ਨਰਸਰੀ ਜਮਾਤ ’ਚੋਂ ਸੁਮਨ ਸ਼ਰਮਾ ਨੇ ਪਹਿਲਾ, ਏਕਮਜੀਤ ਸਿੰਘ, ਪਰੀਸਾ ਨੇ ਦੂਜਾ ਅਤੇ ਮਾਹਿਰ ਨੇ ਤੀਜਾ ਸਥਾਨ, ਐੱਲ.ਕੇ.ਜੀ. ਜਮਾਤ ’ਚੋਂ ਦਿੱਤਿਆ ਅਰੋੜਾ ਨੇ ਪਹਿਲਾ, ਹਰਫਤਿਹ ਸਿੰਘ ਨੇ ਦੂਜਾ ਅਤੇ ਸਹਿਜਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਯੂ.ਕੇ.ਜੀ ’ਚੋਂ ਅਲੀਸਾ ਨੇ ਪਹਿਲਾ, ਤਮੰਨਾ ਬਾਂਸਲ ਨੇ ਦੂਜਾ ਅਤੇ ਜਪਨਾਜ ਕੌਰ, ਹਰਸਿਮਰਨ ਕੌਰ, ਅਮਰੀਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਪਹਿਲੀ ਜਮਾਤ ’ਚੋਂ ਗੁਰਸੀਰਤ ਸਿੰਘ ਨੇ ਪਹਿਲਾ, ਐਸਨਾ ਨੇ ਦੂਜਾ ਅਤੇ ਸਾਂਝਪ੍ਰੀਤ ਕੌਰ ਨੇ ਤੀਜਾ ਸਥਾਨ, ਦੂਜੀ ਜਮਾਤ ਵਿੱਚੋਂ ਨਿਮਰਦੀਪ ਕੌਰ ਨੇ ਪਹਿਲਾ, ਮਹਰੀਨ ਕੌਰ ਨੇ ਦੂਜਾ ਅਤੇ ਮਾਹਿਰਾ ਸੇਠੀ ਨੇ ਤੀਜਾ, ਤੀਜੀ ਜਮਾਤ ’ਚੋਂ ਅਸਵਨ ਜੋਤ ਕੌਰ ਨੇ ਪਹਿਲਾ, ਅਰਮਾਨਦੀਪ ਸਿੰਘ ਨੇ ਦੂਜਾ ਅਤੇ ਮੋਹਪ੍ਰੀਤ ਨੇ ਤੀਜਾ ਸਥਾਨ, ਚੌਥੀ ਜਮਾਤ ’ਚੋਂ ਸਿਮਰਨ ਬਰਾੜ ਨੇ ਪਹਿਲਾ, ਅਕਸਤਾ ਨੇ ਦੂਜਾ ਅਤੇ ਮਨਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਪੰਜਵੀਂ ਜਮਾਤ ’ਚੋਂ ਇਕਮਨਨੂਰ ਕੌਰ ਢਿੱਲੋਂ ਨੇ ਪਹਿਲਾ, ਅਨੂਰੀਤ ਕੌਰ ਨੇ ਦੂਜਾ ਅਤੇ ਜਗਸੀਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਛੇਵੀਂ ਜਮਾਤ ’ਚੋਂ ਮੰਨਤ ਮਨਚੰਦਾ ਨੇ ਪਹਿਲਾ, ਏਕਮਦੀਪ ਸਿੰਘ ਨੇ ਦੂਜਾ ਅਤੇ ਦੀਪਿਕਾ ਰਾਣੀ ਨੇ ਤੀਜਾ ਸਥਾਨ, ਸੱਤਵੀਂ ਜਮਾਤ ’ਚੋਂ ਕੀਰਤਰੂਪ ਕੌਰ ਨੇ ਪਹਿਲਾ, ਅਭੀਜੋਤ ਸਿੰਘ ਨੇ ਦੂਜਾ ਅਤੇ ਰਵਨੀਤ ਕੌਰ ਨੇ ਤੀਜਾ ਸਥਾਨ, ਅੱਠਵੀਂ ਜਮਾਤ ਵਿੱਚੋਂ ਹਰਲੀਨ ਕੌਰ ਨੇ ਪਹਿਲਾ, ਸੁਖਮਨ ਬਰਾੜ ਨੇ ਦੂਜਾ ਅਤੇ ਏਕਮਜੋਤ ਕੌਰ ਨੇ ਤੀਜਾ ਸਥਾਨ, ਨੌਵੀਂ ਜਮਾਤ ਵਿੱਚੋਂ ਸਫੂਰਤੀ ਜੈਨ ਨੇ ਪਹਿਲਾ, ਹਰਸਿਮਰਨ ਕੌਰ ਨੇ ਦੂਜਾ, ਪਰਿਨਾਜ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਹੀ ਗਿਆਰਵੀਂ ਜਮਾਤ ਦੇ ਸਾਇੰਸ ਸਟਰੀਮ ਵਿੱਚੋਂ ਕੁਲਜੀਤ ਕੌਰ ਪਹਿਲੇ, ਮਾਨਵਜੋਤ ਕੌਰ ਦੂਜੇ ਅਤੇ ਅਰਮਾਨ ਸਿੰਘ ਤੀਜੇ ਸਥਾਨ ‘ਤੇ ਆਏ। ਕਾਮਰਸ ਸਟਰੀਮ ਵਿੱਚੋਂ ਬੇਅੰਤ ਕੌਰ ਨੇ ਪਹਿਲਾ, ਰਿਤਿਕਾ ਵਰਮਾ ਨੇ ਦੂਜਾ ਅਤੇ ਗਗਨਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਹਿਊਮੈਨਟੀਜ ਵਿੱਚੋਂ ਸੁਖਦੀਪ ਕੌਰ ਨੇ ਪਹਿਲਾ, ਮਹਿਕਜੋਤ ਕੌਰ ਨੇ ਦੂਜਾ ਅਤੇ ਅਰਸਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕਰਕੇ ਆਪਣਾ, ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੌਸਨ ਕੀਤਾ ਹੈ। ਪਿ੍ਰੰਸੀਪਲ ਸ੍ਰੀਮਤੀ ਕੁਲਦੀਪ ਕੌਰ ਅਤੇ ਸਮੁੱਚੀ ਮੈਨੇਜਮੈਂਟ ਕਮੇਟੀ ਨੇ ਇਹ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਸਮੂਹ ਸਮੂਹ ਸਟਾਫ, ਕੋਆਰਡੀਨੇਟਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਮਾਪਿਆਂ ਦਾ ਭਰੋਸਾ ਅਤੇ ਕਾਬਲ ਅਧਿਆਪਕਾਂ ਦੁਆਰਾ ਪ੍ਰਦਾਨ ਕੀਤੀ ਗਈ ਉੱਤਮ ਸਿੱਖਿਆ ਦੀ ਬਦੌਲਤ ਹੀ ਸ਼ਾਨਦਾਰ ਆਇਆ ਹੈ। ਉਹਨਾਂ ਨੇ ਕਿਹਾ ਕਿ ਪਿ੍ਰੰਸੀਪਲ ਸ਼੍ਰੀਮਤੀ ਕੁਲਦੀਪ ਕੌਰ ਦੀ ਅਗਵਾਈ ਸਦਕਾ ਬਾਬਾ ਫਰੀਦ ਪਬਲਿਕ ਸਕੂਲ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਬਾਬਾ ਫਰੀਦ ਜੀ ਰਹਿਮਤ ਸਦਕਾ ਇਹ ਸਕੂਲ ਹਰ ਵਰ੍ਹੇ ਅਕਾਦਮਿਕ ਅਤੇ ਸਹਿ-ਅਕਾਦਮਿਕ ਖੇਤਰ ’ਚ ਬੇਮਿਸਾਲ ਪ੍ਰਾਪਤੀਆਂ ਹਾਸਿਲ ਕਰਕੇ ਪੰਜਾਬ ’ਚ ਆਪਣਾ ਨਾਮ ਚਮਕਾ ਰਿਹਾ ਹੈ। ਇਸ ਮੌਕੇ ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਮੁੱਖ ਸੇਵਾਦਾਰ ਡਾ ਗੁਰਇੰਦਰਮੋਹਨ ਸਿੰਘ ਸਮੇਤ ਸਵ: ਇੰਦਰਜੀਤ ਸਿੰਘ ਖਾਲਸਾ ਦਾ ਸਮੁੱਚਾ ਪਰਿਵਾਰ ਅਤੇ ਹੋਰ ਪਤਵੰਤੇ ਵੀ ਹਾਜਰ ਸਨ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਔਲਖ ਦਾ ਸਲਾਨਾਂ ਇਨਾਮ ਵੰਡ ਸਮਾਗਮ ਹੋਇਆਕੋਟਕਪੂਰਾ, 30 ਮਾਰਚ 2024 :- ਨੇੜਲੇ ਪਿੰਡ ਔਲਖ ਦੇ ਸਰਕਾਰੀ ਪ੍ਰਾ...
30/03/2024

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਔਲਖ ਦਾ ਸਲਾਨਾਂ ਇਨਾਮ ਵੰਡ ਸਮਾਗਮ ਹੋਇਆ
ਕੋਟਕਪੂਰਾ, 30 ਮਾਰਚ 2024 :- ਨੇੜਲੇ ਪਿੰਡ ਔਲਖ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਜਿਸ ਦੌਰਾਨ ਸਕੂਲ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਭ ਨੂੰ ਬੈਠਣ ਲਈ ਮਜਬੂਰ ਕਰ ਦਿੱਤਾ। ਇਸ ਸਮਾਗਮ ’ਚ ਬੀ.ਪੀ.ਈ.ੳ. ਜਸਕਰਨ ਸਿੰਘ ਰੋਮਾਣਾਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਇਸ ਮੌਕੇ ਪੁੱਜੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਦਾਖ਼ਲ ਕਰਵਾਉਣ ਕਿਉਂ ਕਿ ਸਰਕਾਰੀ ਸਕੂਲਾਂ ’ਚ ਪੜ੍ਹਾਈ ਦਾ ਮਿਆਰ ਦਿਨ ਬ ਦਿਨ ਉੱਚਾ ਹੁੰਦਾ ਜਾ ਰਿਹਾ ਹੈ। ਸਕੂਲ ਮੁਖੀ ਬਲਦੇਵ ਸਿੰਘ ਅਤੇ ਜਸਕਰਨ ਸਿੰਘ ਵਲੋਂ ਦਾਨੀਂ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਜਸੇਵੀ ਅਮਰ ਸਿੰਘ ਮਠਾੜੂ ਜੀ ਵਲੋਂ ਵੀ ਆਪਣੇ ਪਿਤਾ ਗੁਰਬਚਨ ਸਿੰਘ ਦੀ ਯਾਦ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਹਿਲੇ, ਦੂਜੇ ਅਤੇ ਤੀਜੇ ਦਰਜੇ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਕਾਪੀਆਂ ਦੇ ਸੈਟ ਦਿੱਤੇ ਗਏ। ਇਸੇ ਦੌਰਾਨ ਗੁਰਪ੍ਰੀਤ ਸਿੰਘ ਪਟਵਾਰੀ ਵਲੋਂ ਆਪਣੀ ਮਾਤਾ ਸਿਮਰਜੀਤ ਕੌਰ ਦੀ ਯਾਦ ਵਿਚ ਸਫਲ ਹੋਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਕੂਲ ਵਿਚ ਪੜ੍ਹ ਕੇ ਸਰਕਾਰੀ ਅਹੁਦਿਆਂ ’ਤੇ ਲੱਗਣ ਵਾਲੇ ਡਾ: ਗੁਰਜੰਟ ਸਿੰਘ, ਡਾ. ਨਿਰਮਲ ਸਿੰਘ ਕਾਨੂੰਗੋ, ਬਲਵਿੰਦਰ ਸਿੰਘ ਔਲਖ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਗੁਰਵਿੰਦਰ ਸਿੰਘ ਢਿਲੋਂ ਸ.ਪ.ਸ. ਸੁੱਖਣਵਾਲਾ, ਗੁਰਪ੍ਰੀਤ ਸਿੰਘ ਅਧਿਆਪਕ, ਪ੍ਰਕਾਸ਼ ਸਿੰਘ ਫੌਜੀ, ਜਗਜੀਤ ਸਿੰਘ, ਹਰਪ੍ਰੀਤ ਕੌਰ, ਬਲਜੀਤ ਕੌਰ, ਸੁਖਮੰਦਰ ਸਿੰਘ, ਸਿਮਰਜੀਤ ਕੌਰ, ਕੁਲਦੀਪ ਕੌਰ, ਕਲੱਬ ਪ੍ਰਧਾਨ ਬਾਜ ਸਿੰਘ, ਅਵਤਾਰ ਸਿੰਘ, ਕੁਲਵੰਤ ਸਿੰਘ, ਪ੍ਰੀਤਮ ਸਿੰਘ ਦਾਨੀ ਸੱਜਣ, ਅੰਗਰੇਜ਼ ਕੌਰ ਰਿਟਾ: ਅਧਿਆਪਕ, ਗੁਰਮੀਤ ਸਿੰਘ ਅਤੇ ਬੱਚਿਆਂ ਦੇ ਮਾਪੇ, ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸਟੇਜ਼ ਦੀ ਭੂਮਿਕਾ ਅਧਿਆਪਕ ਜਗਦੀਪ ਸਿੰਘ ਅਤੇ ਹਰਪ੍ਰੀਤ ਕੌਰ ਨੇ ਬਾਖੂਬੀ ਨਿਭਾਈ।

ਆਜ਼ਾਦੀ ਘੁਲਾਈਏ ਦੀ 27ਵੀਂ ਬਰਸੀ ਮੌਕੇ ਇੰਦਰ ਸਿੰਘ ਨੂੰ ਕੀਤਾ ਗਿਆ ਯਾਦਕੋਟਕਪੂਰਾ, 30 ਮਾਰਚ 2024:- ਅੱਜ ਸਵ: ਇੰਦਰ ਸਿੰਘ ਅਜਾਦੀ ਘੁਲਾਟੀਆ ਪਰਜਾ ...
30/03/2024

ਆਜ਼ਾਦੀ ਘੁਲਾਈਏ ਦੀ 27ਵੀਂ ਬਰਸੀ ਮੌਕੇ ਇੰਦਰ ਸਿੰਘ ਨੂੰ ਕੀਤਾ ਗਿਆ ਯਾਦ
ਕੋਟਕਪੂਰਾ, 30 ਮਾਰਚ 2024:- ਅੱਜ ਸਵ: ਇੰਦਰ ਸਿੰਘ ਅਜਾਦੀ ਘੁਲਾਟੀਆ ਪਰਜਾ ਮੰਡਲ ਪਿੰਡ ਬੇਗੂਵਾਲਾ ਦੀ 27ਵੀਂ ਬਰਸੀ ਉਹਨਾ ਦੇ ਸਪੁੱਤਰ ਗੁਰਦੇਵ ਸਿੰਘ ਦੇ ਗ੍ਰਹਿ ਵਿਖੇ ਬਲਦੇਵ ਸਿੰਘ ਅਹਿਲ ਪ੍ਰਧਾਨ ਫਰੀਡਮ ਫਾਈਟਰ ਉਤਰਾਧਿਕਾਰੀ ਯੂਨੀਅਨ ਰਜਿਸਟ੍ਰਡ 196 ਫਰੀਦਕੋਟ ਦੀ ਅਗਵਾਈ ’ਚ ਮਨਾਈ ਗਈ, ਜਿਸ ਦੌਰਾਨ ਇੰਦਰ ਸਿੰਘ ਦੀ ਦੇਸ਼ ਲਈ ਕੀਤੀ ਕੁਰਬਾਨੀ ਨੂੰ ਯਾਦ ਕੀਤਾ ਗਿਆ। ਮਦਨ ਲਾਲ ਸ਼ਰਮਾ ਵਾਸੀ ਪਿੰਡ ਸੰਧਵਾਂ ਨੇ ਦੱਸਿਆ ਕਿ ਇਹ ਅਜਾਦੀ ਘੁਲਾਟੀਆ ਇੰਦਰ ਸਿੰਘ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਨਿਕਟਵਰਤੀ ਸਨ ਅਤੇ ਪਰਜਾ ਮੰਡਲ ਅੰਦੋਲਨ ਦੌਰਾਨ ਲੰਬੀ ਜੇਲ ਵੀ ਕੱਟੀ। ਆਪਣੇ ਸੰਬੋਧਨ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਰੋਸ ਪ੍ਰਗਟਾਇਆ ਕਿ ਮੌਜੂਦਾ ‘ਆਪ’ ਸਰਕਾਰ ਵੱਲੋਂ ਪੰਜਾਬ ਦੇ ਅਜਾਦੀ ਘੁਲਾਟੀਆਂ ਦੇ ਵਾਰਸਾਂ ਦੀਆਂ ਜਾਇਜ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਦੱਸਿਆ ਕਿ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਕੁਝ ਦਿਨ ਪਹਿਲਾਂ ਅਖਬਾਰਾਂ ਵਿੱਚ ਵਾਰਸਾਂ ਦੀਆਂ ਮੰਗਾਂ ਮੰਨਣ ਦੀ ਖਬਰ ਵੀ ਲਾਈ ਗਈ ਪਰ ਕੋਈ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ ਗਿਆ। ਇਸ ਸਮੇ ਹਰਨੇਕ ਸਿੰਘ ਦੇਸ਼ ਪ੍ਰੇਮੀ ਨੇ ਗੁਰਬਾਣੀ ਦਾ ਸੰਖੇਪ ਵਰਨਣ ਕਰਕੇ ਆਪਸੀ ਪਿਆਰ ਨਾਲ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਮਾਗਮ ਵਿੱਚ ਪਰਿਵਾਰਕ ਮੈਂਬਰਾਂ ਸਮੇਤ ਅਜਾਦੀ ਘੁਲਾਟੀਆਂ ਦੇ ਵਾਰਸ ਜਗਰੂਪ ਸਿੰਘ, ਸਤਪਾਲ ਸਿੰਘ, ਪਰਮਜੀਤ ਸਿੰਘ, ਲਖਵਿੰਦਰ ਸਿੰਘ, ਵਰਿੰਦਰ ਸਿੰਘ ਜਨਰਲ ਸਕੱਤਰ, ਪ੍ਰਵੀਨ ਕੁਮਾਰ, ਬੁੱਧ ਰਾਮ, ਲਖਵਿੰਦਰ ਸਿੰਘ, ਸੰਧੂਰਾ ਸਿੰਘ ਦੇ ਪੋਤਰੇ ਸਮੇਤ ਬੀਬੀ ਪਰਮਜੀਤ ਕੌਰ, ਬੀਬੀ ਕਰਮਜੀਤ ਕੌਰ ਅਤੇ ਬੀਬੀ ਪਿਆਰ ਕੌਰ ਆਦਿ ਵੀ ਸ਼ਾਮਲ ਸਨ।

ਅਕਾਲੀ ਦਲ ਦੇ ਨਵ-ਨਿਯੁਕਤ ਸਰਕਲ ਪ੍ਰਧਾਨਾ ਦਾ ਸਨਮਾਨਕੋਟਕਪੂਰਾ, 30 ਮਾਰਚ 2024 :- ਅਕਾਲੀ ਦਲ ਬਾਦਲ ਦੇ ਨਵ-ਨਿਯੁਕਤ ਸਰਕਲ ਪ੍ਰਧਾਨਾ ਨੂੰ ਜ਼ਿਲਾ ਜਥ...
30/03/2024

ਅਕਾਲੀ ਦਲ ਦੇ ਨਵ-ਨਿਯੁਕਤ ਸਰਕਲ ਪ੍ਰਧਾਨਾ ਦਾ ਸਨਮਾਨ
ਕੋਟਕਪੂਰਾ, 30 ਮਾਰਚ 2024 :- ਅਕਾਲੀ ਦਲ ਬਾਦਲ ਦੇ ਨਵ-ਨਿਯੁਕਤ ਸਰਕਲ ਪ੍ਰਧਾਨਾ ਨੂੰ ਜ਼ਿਲਾ ਜਥੇਬੰਦੀ ਦੇ ਪ੍ਰਧਾਨ ਜਥੇਦਾਰ ਸ਼ੇਰ ਸਿੰਘ ਮੰਡ ਅਤੇ ਮਨਤਾਰ ਸਿੰਘ ਮੈਂਬਰ ਕੋਰ ਕਮੇਟੀ ਨੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਦੀ ਮੌਜੂਦਗੀ ਵਿੱਚ ਨਿਯੁਕਤੀ ਪੱਤਰ ਸੌਂਪੇ ਅਤੇ ਸਿਰੋਪਾਉ ਦੀ ਬਖਸ਼ਿਸ਼ ਨਾਲ ਉਹਨਾ ਦਾ ਸਨਮਾਨ ਵੀ ਕੀਤਾ। ਸਨਮਾਨਿਤ ਹੋਣ ਵਾਲੇ ਸਰਕਲ ਪ੍ਰਧਾਨਾ ਵਿੱਚ ਸ਼ਾਮਲ ਸਰਕਲ ਢੁੱਡੀ ਤੋਂ ਕੁਲਦੀਪ ਸਿੰਘ ਢਿੱਲੋਂ ਸਰਕਲ ਚਹਿਲ ਤੋਂ ਅਮਨਦੀਪ ਸਿੰਘ ਸੰਧੂ, ਸਰਕਲ ਕੋਟਕਪੂਰਾ ਦਿਹਾਤੀ ਤੋਂ ਨਾਹਰ ਸਿੰਘ ਸੇਖੋਂ, ਸਰਕਲ ਵਾੜਾਦਰਾਕਾ ਤੋਂ ਜਤਿੰਦਰ ਸਿੰਘ ਸੰਨੀ ਮੋੜ ਅਤੇ ਸਰਕਲ ਢੀਮਾਂਵਾਲੀ ਤੋਂ ਗੁਰਪਿਆਰ ਸਿੰਘ ਦਿਉਲ ਆਦਿ ਨੇ ਪਾਰਟੀ ਪ੍ਰਧਾਨ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਪਾਰਟੀ ਦੀ ਮਜਬੂਤੀ ਲਈ ਯਤਨਸ਼ੀਲ ਰਹਿਣਗੇ। ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਤਾਰ ਸਿੰਘ ਬਰਾੜ ਅਤੇ ਜਥੇਦਾਰ ਸ਼ੇਰ ਸਿੰਘ ਮੰਡ ਨੇ ਆਖਿਆ ਕਿ ਅਕਾਲੀ ਦਲ ਨੂੰ ਸੀਟਾਂ ਜਿੱਤਣ ਦੀ ਮਹੱਤਤਾ ਨਾਲੋਂ ਆਪਣੇ ਅਸੂਲ ਪਿਆਰੇ ਹਨ। ਇਸ ਲਈ ਅਕਾਲੀ ਦਲ ਨੇ ਆਪਣੇ ਸਿਧਾਂਤਾਂ ’ਤੇ ਕਾਇਮ ਰਹਿੰਦਿਆਂ ਅਤੇ ਵਿਚਾਰਧਾਰਾ ਪ੍ਰਤੀ ਦਿ੍ਰੜਤਾ ਦਿਖਾਉਂਦਿਆਂ ਹੀ ਕਿਸੇ ਪਾਰਟੀ ਨਾਲ ਗਠਜੋੜ ਕਰਨ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ। ਉਂਝ ਉਹਨਾ ਦਾਅਵਾ ਕੀਤਾ ਕਿ ਲੋਕ ਸਭਾ ਚੋਣਾ ਦੌਰਾਨ ਅਕਾਲੀ ਦਲ ਬਾਦਲ ਦੇ ਉਮੀਦਵਾਰ ਚੰਗੀਆਂ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਵਾਉਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕੁਲਤਾਰ ਸਿੰਘ ਬਰਾੜ, ਐਡਵੋਕੇਟ ਅਨੂਪ੍ਰਤਾਪ ਸਿੰਘ, ਗੁਰਮੁੱਖ ਸਿੰਘ, ਜਸਪਾਲ ਸਿੰਘ ਮੌੜ, ਮੋਹਨ ਸਿੰਘ ਮੱਤਾ ਆਦਿ ਵੀ ਹਾਜਰ ਸਨ।

ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਸ਼੍ਰੀ ਬਾਲਾਜੀ ਸੇਵਾ ਮੰਡਲ (ਰਜਿ) ਵਲੋਂ ਸਿਖਾਂਵਾਲਾ ਰੋਡ ਕੋਟਕਪੂਰਾ ਤੇ ਸਥਿੱਤ ਗਊਸ਼ਾਲਾ ਵਿ...
25/03/2024

ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਸ਼੍ਰੀ ਬਾਲਾਜੀ ਸੇਵਾ ਮੰਡਲ (ਰਜਿ) ਵਲੋਂ ਸਿਖਾਂਵਾਲਾ ਰੋਡ ਕੋਟਕਪੂਰਾ ਤੇ ਸਥਿੱਤ ਗਊਸ਼ਾਲਾ ਵਿਖੇ ਕਰਵਾਏ ਗਏ ਹੌਲੀ ਸਮਾਗਮ ਵਿੱਚ ਹਿੱਸਾ ਲੈਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

24/03/2024

होलिका मंडल के सौजन्य से राजेंद्र और किरण की तरफ से पुरानी दाना मंडी में होलिका दहन स्थल पर भजन की पेशकारी

20/03/2024

पंडित कपिल शर्मा , दिव्य चैनल वाले

लक्खी मेला
श्री इच्छापूर्ण मंदिर जैतो

14/03/2024
ਆਧਾਰ ਕਾਰਡ ਨੂੰ ਲੈਕੇ ਕੋਟਕਪੂਰਾ ਦੇ ਨਵੇਂ ਖੁੱਲ੍ਹੇ ਆਮ ਆਦਮੀ ਕਲੀਨਿਕ ਅੰਦਰ ਕਈ ਮਰੀਜਾਂ ਨੂੰ ਆ ਰਹੀ ਪਰੇਸ਼ਾਨੀ ਕੋਈ ਵੀ ਮਰੀਜ਼ ਸਿਰਫ ਆਧਾਰ ਕਾਰਡ...
09/03/2024

ਆਧਾਰ ਕਾਰਡ ਨੂੰ ਲੈਕੇ ਕੋਟਕਪੂਰਾ ਦੇ ਨਵੇਂ ਖੁੱਲ੍ਹੇ ਆਮ ਆਦਮੀ ਕਲੀਨਿਕ ਅੰਦਰ ਕਈ ਮਰੀਜਾਂ ਨੂੰ ਆ ਰਹੀ ਪਰੇਸ਼ਾਨੀ

ਕੋਈ ਵੀ ਮਰੀਜ਼ ਸਿਰਫ ਆਧਾਰ ਕਾਰਡ ਨਾਂ ਹੋਣ ਕਰਕੇ ਇਲਾਜ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ : ਕਮਲ ਗਰਗ

ਦੀਪਕ ਗਰਗ

ਕੋਟਕਪੂਰਾ 9 ਮਾਰਚ 2024

ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ। ਇਸੇ ਲੜੀ ਤਹਿਤ ਇੱਕ ਹਫਤਾ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿਹਤ ਸਹੂਲਤਾਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਕਾਲਜ ਰੋਡ, ਪੁਰਾਣਾ ਸ਼ਹਿਰ ਕੋਟਕਪੂਰਾ ਵਿਖੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ, ਤਾਂ ਜੋ ਸ਼ਹਿਰ ਨਿਵਾਸੀ ਇਸ ਕਲੀਨਿਕ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।

ਇਹ ਨਵਾਂ ਆਮ ਆਦਮੀ ਕਲੀਨਿਕ ਜਿਹੜਾ ਕੋਟਕਪੁਰਾ ਦੇ ਕਰੀਬ ਪੰਜ ਵਾਰਡਾਂ ਨੂੰ ਕਵਰ ਕਰਦਾ ਹੈ। ਪਰ ਇਸ ਕਲੀਨਿਕ ਅੰਦਰ ਪਰਚੀ ਕਟਾਉਂਦੇ ਸਮੇਂ ਮੋਬਾਇਲ ਨੰਬਰ ਦੇ ਨਾਲ ਆਧਾਰ ਕਾਰਡ ਵੀ ਮੰਗਿਆ ਜਾ ਰਿਹਾ ਹੈ।

ਜਿਸਦੇ ਚਲਦੇ ਪਹਿਲੀ ਬਾਰ ਇਸ ਕਲੀਨਿਕ ਅੰਦਰ ਇਲਾਜ ਕਰਵਾਉਣ ਲਈ ਜਾਣ ਵਾਲੇ ਕਈ ਮਰੀਜਾਂ ਨੂੰ ਭਾਰੀ ਪਰੇਸ਼ਾਨੀ ਆ ਰਹੀ ਹੈ। ਕਿਉਂਕਿ ਉਨ੍ਹਾਂ ਕੋਲ ਮੌਕੇ ਤੇ ਆਧਾਰ ਕਾਰਡ ਨਹੀਂ ਹੁੰਦਾ ਜਾਂ ਆਧਾਰ ਕਾਰਡ ਨੰਬਰ ਯਾਦ ਨਹੀਂ ਹੁੰਦਾ। ਜਦੋਂਕਿ ਸਿਵਲ ਹਸਪਤਾਲ ਕੋਟਕਪੂਰਾ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੀ ਓਪੀਡੀ ਦੀ ਪਰਚੀ ਸਮੇਂ ਆਧਾਰ ਕਾਰਡ ਦੀ ਮੰਗ ਨਹੀਂ ਕੀਤੀ ਜਾ ਰਹੀ। ਕੋਟਕਪੂਰਾ ਦੇ ਵਾਲਮੀਕਿ ਚੌਕ ਅਤੇ ਨੇੜਲੇ ਪਿੰਡ ਪੰਜਗਰਾਈਂ ਦੇ ਸਿਹਤ ਕੇਂਦਰ ਅਤੇ ਆਮ ਆਦਮੀ ਕਲੀਨਿਕ ਅੰਦਰ ਵੀ ਸਿਰਫ ਮਰੀਜ਼ ਜਾਂ ਉਸਦੇ ਪਰਿਵਾਰਕ ਮੈਂਬਰ ਦੇ ਮੋਬਾਇਲ ਨੰਬਰ ਦੇ ਆਧਾਰ ਤੇ ਓਪੀਡੀ ਦੀ ਪਰਚੀ ਕੱਟੀ ਜਾ ਰਹੀ ਹੈ।

ਜਾਣਕਾਰੀ ਮੁਤਾਬਿਕ ਬਹੁਤ ਸਾਰੇ ਬੱਚਿਆਂ ਦੇ ਆਧਾਰ ਕਾਰਡ ਨਹੀਂ ਬਣੇ ਹੁੰਦੇ। ਇਸ ਤੋਂ ਬਿਨਾਂ ਕਈ ਮਰੀਜਾਂ ਕੋਲ ਮੌਕੇ ਤੇ ਆਧਾਰ ਕਾਰਡ ਨਹੀਂ ਹੁੰਦਾ। ਆਧਾਰ ਕਾਰਡ ਦੀ ਫੋਟੋ ਵੀ ਸਿਰਫ ਉਹੀ ਮਰੀਜ ਆਪਣੇ ਨਾਲ ਰੱਖ ਸੱਕਦੇ ਹਨ। ਜਿਨ੍ਹਾਂ ਕੋਲ ਕੈਮਰੇ ਵਾਲਾ ਫੋਨ ਹੁੰਦਾ ਹੈ। ਇਸ ਤਰ੍ਹਾਂ ਆਧਾਰ ਕਾਰਡ ਦੀ ਲਾਜ਼ਮੀ ਮੰਗ ਮਰੀਜ ਲਈ ਪਰੇਸ਼ਾਨੀ ਦਾ ਸਬੱਬ ਬਣ ਜਾਂਦੀ ਹੈ।

ਕੋਟਕਪੂਰਾ ਦੇ ਸਮਾਜਸੇਵੀ ਕਮਲ ਗਰਗ ਦਾ ਕਹਿਣਾ ਹੈ ਕਿ ਆਧਾਰ ਕਾਰਡ ਨੰਬਰ ਨੂੰ ਹਰ ਵੇਲੇ ਸੁਰੱਖਿਅਤ ਰੱਖਣ ਦਾ ਇਕੋ ਤਰੀਕਾ ਹੋ ਸਕਦਾ ਹੈ ਕਿ ਹਰ ਵਿਅਕਤੀ ਸਰੀਰ ਉਪਰ ਟੈਟੂ ਰਾਹੀਂ ਆਧਾਰ ਕਾਰਡ ਨੰਬਰ ਅੰਕਿਤ ਕਰਵਾਏ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਆਕਤੀ ਬੀਮਾਰ ਹੈ ਤਾਂ ਸਿਰਫ ਆਧਾਰ ਕਾਰਡ ਨਾਂ ਹੋਣ ਕਰਕੇ ਇਲਾਜ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।

ਇਸ ਸਬੰਧੀ ਗੱਲਬਾਤ ਕਰਨ ਲਈ ਸਥਾਨਕ ਵਿਧਾਇਕ ਹੋਣ ਦੇ ਨਾਲ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਵੀ ਗੱਲਬਾਤ ਕਰਨ ਲਈ ਉਨ੍ਹਾਂ ਨੂੰ ਫੋਨ ਕੀਤਾ ਗਿਆ ਪਰ ਉਨ੍ਹਾਂ ਫੋਨ ਚੁੱਕਿਆ ਨਹੀਂ ਅਤੇ ਨਾਂ ਹੀ ਉਨ੍ਹਾਂ ਦਾ ਕੋਈ ਰਿਪਲਾਈ ਫੋਨ ਆਇਆ।

ਫਾਈਲ ਫੋਟੋ : ਆਮ ਆਦਮੀ ਮੁਹੱਲਾ ਕਲੀਨਿਕ ਕੋਟਕਪੂਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 10 ਸਾਲਾਂ ਵਿੱਚ ਬਦਲੀ ਔਰਤਾਂ ਦੀ ਜ਼ਿੰਦਗੀ ਕਦੇ ਧੂੰਏਂ ਕਾਰਨ ਸੜਦੀਆਂ ਸਨ ਅੱਖਾਂ, ਹੁਣ ਚਿਹਰੇ 'ਤੇ ਨ...
08/03/2024

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 10 ਸਾਲਾਂ ਵਿੱਚ ਬਦਲੀ ਔਰਤਾਂ ਦੀ ਜ਼ਿੰਦਗੀ

ਕਦੇ ਧੂੰਏਂ ਕਾਰਨ ਸੜਦੀਆਂ ਸਨ ਅੱਖਾਂ, ਹੁਣ ਚਿਹਰੇ 'ਤੇ ਨਜ਼ਰ ਆ ਰਹੀ ਹੈ ਤਰੱਕੀ ਦੀ ਚਮਕ, ਬੀਜੇਪੀ ਪੰਜਾਬ ਦੀ ਸਾਬਕਾ ਸੁੱਬਾ ਸੱਕਤਰ ਸੁਨੀਤਾ ਗਰਗ ਨੇ ਦੱਸਿਆ ਕਿ ਕਿਵੇਂ ਬਦਲੀ ਮੋਦੀ ਸਰਕਾਰ 'ਚ ਔਰਤਾਂ ਦੀ ਜ਼ਿੰਦਗੀ

ਦੀਪਕ ਗਰਗ

ਚੰਡੀਗੜ੍ਹ 8 ਮਾਰਚ 2024

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਔਰਤਾਂ ਦੇ ਵਿਕਾਸ ਰਾਹੀਂ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਵੱਲ ਕੰਮ ਕਰ ਰਹੀ ਹੈ। 2014 ਤੋਂ ਅੱਧੀ ਆਬਾਦੀ ਦੇ ਸਸ਼ਕਤੀਕਰਨ ਲਈ ਕੀਤੇ ਗਏ ਕੰਮਾਂ ਦੇ ਨਤੀਜੇ ਹੁਣ ਜ਼ਮੀਨੀ ਪੱਧਰ 'ਤੇ ਦਿਖਾਈ ਦੇ ਰਹੇ ਹਨ। ਪਹਿਲਾਂ ਚੁੱਲ੍ਹੇ ਵਿੱਚੋਂ ਨਿਕਲਦਾ ਧੂੰਆਂ ਔਰਤਾਂ ਦੀਆਂ ਅੱਖਾਂ ਨੂੰ ਸਾੜਦਾ ਸੀ। ਹੁਣ ਉਨ੍ਹਾਂ ਦੇ ਚਿਹਰੇ 'ਤੇ ਤਰੱਕੀ ਦੀ ਚਮਕ ਨਜ਼ਰ ਆ ਰਹੀ ਹੈ। ਅੱਜ ਅੰਤਰਰਾਸ਼ਟਰੀ ਮਹਿਲਾ ਦਿਹਾੜੇ ਮੌਕੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਜੇਪੀ ਦੀ ਸਾਬਕਾ ਸੁੱਬਾ ਸੱਕਤਰ ਸੁਨੀਤਾ ਗਰਗ ਨੇ ਕੀਤਾ।

ਸੁਨੀਤਾ ਗਰਗ ਨੇ ਮੋਦੀ ਸਰਕਾਰ ਵੱਲੋਂ ਔਰਤਾਂ ਦੇ ਹਿੱਤ ਵਿੱਚ ਕੀਤੇ ਗਏ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਯੂਪੀਏ ਦੇ ਸਮੇਂ ਤੋਂ ਹੁਣ ਤੱਕ ਕੀ-ਕੀ ਬਦਲਾਅ ਆਏ ਹਨ।

ਸੁਨੀਤਾ ਗਰਗ ਮੁਤਾਬਕ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਔਰਤਾਂ ਦੀ ਘੱਟ ਨੁਮਾਇੰਦਗੀ ਲੰਮੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਬਣੀ ਹੋਈ ਸੀ। ਇਸ ਮਾਮਲੇ 'ਚ ਵੱਡੀ ਪਹਿਲ ਕਰਦੇ ਹੋਏ ਨਰਿੰਦਰ ਮੋਦੀ ਦੀ ਸਰਕਾਰ ਨੇ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਦਾ ਕਾਨੂੰਨ ਪਾਸ ਕੀਤਾ। ਇਸ ਨਾਲ ਸੱਤਾ ਵਿਚ ਔਰਤਾਂ ਦੀ ਹਿੱਸੇਦਾਰੀ ਵਧੇਗੀ।

ਭਾਰਤ ਦਾ ਲਿੰਗ ਅਨੁਪਾਤ 1020 ਹੋ ਗਿਆ ਹੈ

ਪਹਿਲਾਂ ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਸੀ ਜਿੱਥੇ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਘੱਟ ਸੀ। ਕੇਂਦਰ ਵਿੱਚ ਪੀਐਮ ਮੋਦੀ ਦੇ ਸੱਤਾ ਵਿੱਚ ਰਹਿਣ ਦੌਰਾਨ ਸਥਿਤੀ ਬਦਲ ਗਈ ਹੈ। ਹੁਣ ਭਾਰਤ ਦਾ ਲਿੰਗ ਅਨੁਪਾਤ 1020 ਹੈ। ਇਸ ਦਾ ਮਤਲਬ ਹੈ ਕਿ ਹਰ 1000 ਮਰਦਾਂ ਪਿੱਛੇ ਔਰਤਾਂ ਦੀ ਗਿਣਤੀ 1020 ਹੈ। ਕੰਮਕਾਜੀ ਔਰਤਾਂ ਲਈ ਬੱਚੇ ਦੇ ਜਨਮ ਤੋਂ ਬਾਅਦ ਜਣੇਪਾ ਛੁੱਟੀ ਬਹੁਤ ਜ਼ਰੂਰੀ ਹੈ। ਇਸ ਨੂੰ ਵਧਾ ਕੇ 26 ਹਫ਼ਤੇ ਕਰ ਦਿੱਤਾ ਗਿਆ ਹੈ।

ਸੁਕੰਨਿਆ ਸਮ੍ਰਿਧੀ ਯੋਜਨਾ ਦੇ 3.2 ਕਰੋੜ ਖਾਤੇ ਖੋਲ੍ਹੇ ਗਏ

ਪ੍ਰਧਾਨ ਮੰਤਰੀ ਸੁਰੱਖਿਅਤ ਮਾਂ ਮੁਹਿੰਮ ਦੇ ਤਹਿਤ 4.73 ਕਰੋੜ ਤੋਂ ਵੱਧ ਗਰਭਵਤੀ ਔਰਤਾਂ ਨੇ ਆਪਣੀ ਜਾਂਚ ਕਰਵਾਈ ਹੈ। ਕੇਂਦਰ ਸਰਕਾਰ ਦੀ ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ 3.2 ਕਰੋੜ ਖਾਤੇ ਖੋਲ੍ਹੇ ਗਏ ਹਨ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਨੇ ਔਰਤਾਂ ਦੇ ਜੀਵਨ ਵਿੱਚ ਵੱਡਾ ਬਦਲਾਅ ਲਿਆਂਦਾ ਹੈ। ਲਗਭਗ 10 ਕਰੋੜ ਪਰਿਵਾਰਾਂ ਨੂੰ ਐਲਪੀਜੀ ਗੈਸ ਸਿਲੰਡਰ ਮਿਲੇ ਹਨ।

ਕੇਂਦਰ ਸਰਕਾਰ ਔਰਤਾਂ ਦੇ ਸੁਰੱਖਿਅਤ ਆਵਾਸ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਚਲਾ ਰਹੀ ਹੈ। ਇਸ ਸਕੀਮ ਦੇ 72% ਤੋਂ ਵੱਧ ਘਰ ਜਾਂ ਤਾਂ ਇਕੱਲੇ ਜਾਂ ਸਾਂਝੇ ਤੌਰ 'ਤੇ ਔਰਤਾਂ ਦੇ ਨਾਂ 'ਤੇ ਹਨ। ਪੀਐਮ ਮੋਦੀ ਦੀ ਸਰਕਾਰ ਨੇ ਜਣੇਪਾ ਸੁਰੱਖਿਆ 'ਤੇ ਕੰਮ ਕੀਤਾ ਹੈ। ਇਸ ਦਾ ਪ੍ਰਭਾਵ ਇਹ ਹੈ ਕਿ 2014-16 ਵਿੱਚ ਹਰ 1 ਲੱਖ ਬੱਚਿਆਂ ਪਿੱਛੇ 130 ਮਾਵਾਂ ਦੀ ਮੌਤ ਹੋਈ ਸੀ, ਜੋ 2018-20 ਵਿੱਚ ਘਟ ਕੇ 97 ਰਹਿ ਗਈ ਹੈ।

ਤਿੰਨ ਤਲਾਕ ਨੂੰ ਖ਼ਤਮ ਕਰਕੇ ਮੁਸਲਿਮ ਔਰਤਾਂ ਨੂੰ ਤਾਕਤ ਦਿੱਤੀ

ਸੁਨੀਤਾ ਨੇ ਦੱਸਿਆ ਕਿ ਨਰਿੰਦਰ ਮੋਦੀ ਸਰਕਾਰ ਨੇ ਤਿੰਨ ਤਲਾਕ ਨੂੰ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਹੈ। ਇਸ ਨਾਲ ਮੁਸਲਿਮ ਔਰਤਾਂ ਨੂੰ ਤਾਕਤ ਮਿਲੀ ਹੈ। ਕੇਂਦਰ ਸਰਕਾਰ ਵਪਾਰ ਦੇ ਖੇਤਰ ਵਿਚ ਵੀ ਔਰਤਾਂ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ, ਮਹਿਲਾ ਉੱਦਮੀਆਂ ਨੂੰ 69% ਕਰਜ਼ੇ ਦਿੱਤੇ ਗਏ ਹਨ। ਇਸ ਦੇ ਨਾਲ ਹੀ, ਸਟੈਂਡ-ਅੱਪ ਇੰਡੀਆ ਸਕੀਮ ਦੇ ਲਾਭਪਾਤਰੀਆਂ ਵਿੱਚੋਂ 84% ਔਰਤਾਂ ਹਨ। ਮਹਿਲਾ ਅਧਿਕਾਰੀਆਂ ਨੂੰ 12 ਹਥਿਆਰਾਂ ਅਤੇ ਸੇਵਾਵਾਂ ਵਿੱਚ ਸਥਾਈ ਕਮਿਸ਼ਨ ਦਿੱਤਾ ਗਿਆ ਹੈ। ਤਿੰਨੋਂ ਸੈਨਾਵਾਂ ਵਿੱਚ ਔਰਤਾਂ ਨੂੰ ਅਗਨੀਵੀਰ ਵਜੋਂ ਭਰਤੀ ਕੀਤਾ ਜਾ ਰਿਹਾ ਹੈ।

ਔਰਤਾਂ ਨੂੰ ਘਰ ਵਿੱਚ ਇੱਜ਼ਤ ਮਿਲੀ

ਪਿੰਡ ਦੀਆਂ ਗਰੀਬ ਔਰਤਾਂ ਨੂੰ ਪਹਿਲਾਂ ਪਖਾਨੇ ਜਾਣ ਲਈ ਹਨੇਰੇ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਪੀਐਮ ਮੋਦੀ ਨੇ ਔਰਤਾਂ ਦੇ ਇਸ ਦਰਦ ਨੂੰ ਸਮਝਿਆ ਅਤੇ 2 ਅਕਤੂਬਰ 2014 ਨੂੰ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ। ਇਸ ਕਾਰਨ ਕਰੋੜਾਂ ਔਰਤਾਂ ਨੂੰ ਮਾਣ-ਸਨਮਾਨ ਮਿਲਿਆ। ਹੁਣ ਪੇਂਡੂ ਭਾਰਤ ਖੁੱਲ੍ਹੇ ਵਿੱਚ ਸ਼ੌਚ ਮੁਕਤ ਹੋ ਗਿਆ ਹੈ।

ਪੀਣ ਵਾਲਾ ਸਾਫ਼ ਪਾਣੀ 14.45 ਕਰੋੜ ਘਰਾਂ ਤੱਕ ਪਹੁੰਚਿਆ

ਇਹ ਯਕੀਨੀ ਬਣਾਉਣ ਲਈ ਕਿ ਦੇਸ਼ ਦੇ ਹਰ ਘਰ ਵਿੱਚ ਪੀਣ ਵਾਲਾ ਸਾਫ਼ ਪਾਣੀ ਪਹੁੰਚ ਸਕੇ, ਕੇਂਦਰ ਸਰਕਾਰ ਨੇ 15 ਅਗਸਤ 2019 ਨੂੰ ਜਲ ਜੀਵਨ ਮਿਸ਼ਨ (ਜੇਜੇਐਮ) ਸ਼ੁਰੂ ਕੀਤਾ ਸੀ। ਇਸ ਮਿਸ਼ਨ ਤਹਿਤ 14.45 ਕਰੋੜ ਘਰਾਂ ਤੱਕ ਨਲ ਦਾ ਪਾਣੀ ਪਹੁੰਚ ਚੁੱਕਾ ਹੈ। ਔਰਤਾਂ ਨੂੰ ਹੁਣ ਪੀਣ ਵਾਲੇ ਪਾਣੀ ਦੀ ਭਾਲ ਵਿੱਚ ਕਈ ਕਿਲੋਮੀਟਰ ਦਾ ਸਫ਼ਰ ਨਹੀਂ ਕਰਨਾ ਪੈਂਦਾ।
ਪਹਿਲਾਂ ਬਿਜਲੀ ਨਾ ਹੋਣ ਕਾਰਨ ਔਰਤਾਂ ਨੂੰ ਰੋਸ਼ਨੀ ਲਈ ਮਿੱਟੀ ਦਾ ਤੇਲ ਫੂਕਣਾ ਪੈਂਦਾ ਸੀ। ਰੋਸ਼ਨੀ ਘੱਟ ਹੋਣ ਕਾਰਨ ਬੱਚਿਆਂ ਨੂੰ ਪੜ੍ਹਨ ਵਿੱਚ ਦਿੱਕਤ ਆਉਂਦੀ ਸੀ। ਹੁਣ 2.86 ਪਰਿਵਾਰਾਂ ਨੂੰ ਸੌਭਾਗਿਆ ਬਿਜਲੀ ਕੁਨੈਕਸ਼ਨ ਦਿੱਤੇ ਗਏ ਹਨ।

07/03/2024
ਸਪੀਕਰ ਸੰਧਵਾਂ ਨੇ ਲਗਭਗ 37 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਤਿੰਨ ਨਵੇਂ ਪੁਲਾਂ ਦਾ ਨੀਂਹ ਪੱਥਰ ਰੱਖਿਆਦੀਪਕ ਗਰਗ ਕੋਟਕਪੂਰਾ, 4 ਮਾਰਚ 2024 ...
04/03/2024

ਸਪੀਕਰ ਸੰਧਵਾਂ ਨੇ ਲਗਭਗ 37 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਤਿੰਨ ਨਵੇਂ ਪੁਲਾਂ ਦਾ ਨੀਂਹ ਪੱਥਰ ਰੱਖਿਆ

ਦੀਪਕ ਗਰਗ

ਕੋਟਕਪੂਰਾ, 4 ਮਾਰਚ 2024 :- ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਲਗਭਗ 37 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਤਿੰਨ ਨਵੇਂ ਪੁਲਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਹ ਪੁਲ ਲਗਭਗ 1950 ਦੇ ਬਣੇ ਹੋਏ ਸਨ ਜੋ ਕਿ ਖਸਤਾ ਹਾਲਤ ਵਿੱਚ ਸਨ ਅਤੇ ਭੀੜੇ ਬਣੇ ਹੋਣ ਕਾਰਨ ਵੱਡੇ ਵਹੀਕਲ ਲੰਘਾਉਣ ਵਿੱਚ ਬਹੁਤ ਦਿੱਕਤ ਆਉਂਦੀ ਹੈ । ਉਹਨਾਂ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਕਾਫੀ ਲੰਮੇ ਸਮੇਂ ਤੋਂ ਇਹਨਾਂ ਪੁਲਾਂ ਨੂੰ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਵਿੱਚ ਪਿੰਡ ਫਿਡੇ ਕਲਾਂ, ਢੀਮਾਂ ਵਾਲੀ ਅਤੇ ਮਚਾਕੀ ਨਜਦੀਕ ਰਾਜਸਥਾਨ ਅਤੇ ਸਰਹੰਦ ਫੀਡਰ ਦੇ ਤਿੰਨ ਪੁਲ ਸਾਮਲ ਹਨ। ਉਨ੍ਹਾਂ ਕਿਹਾ ਕਿ ਇਹ ਪੁਲ ਸਟੀਲ ਦੇ ਬਣਾਏ ਜਾਣਗੇ, ਇਸ ਨਾਲ ਟਰੈਫਿਕ ਨੂੰ ਤਾਂ ਨਿਜਾਤ ਮਿਲੇਗੀ ਹੀ ਅਤੇ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਜਿਹੇ ਕੰਮਾਂ ਨੂੰ ਤਰਜੀਹ ਦੇ ਕੇ ਨੇਪਰੇ ਚੜਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੋਟਕਪੂਰਾ ਹਲਕੇ ਦੇ ਵਿਕਾਸ ਲਈ ਇਸ ਤੋਂ ਪਹਿਲਾਂ ਸੜਕਾਂ, ਸੀਵਰੇਜ, ਗਲੀਆਂ ਆਦਿ ਲਈ ਲੱਖਾਂ ਰੁਪਏ ਖਰਚ ਕੀਤੇ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਇਲਾਕੇ ਦੀ ਨੁਹਾਰ ਸੁਧਾਰਨ ਲਈ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਜਿਹੜੇ ਵੀ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ। ਉਹਨਾਂ ਨੂੰ ਮਿੱਥੇ ਸਮੇਂ ਵਿੱਚ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ, ਅਮਰੀਕ ਸਿੰਘ ਡੱਗੋ ਰੁਮਾਣਾ, ਬਾਬੂ ਸਿੰਘ ਫਿੱਡੇ, ਸੰਦੀਪ ਸਿੰਘ ਕੰਮੇਆਣਾ ਬਲਾਕ ਪ੍ਰਧਾਨ, ਹਾਕਮ ਸਿੰਘ ਖਾਲਸਾ, ਅਮਰਪਾਲ ਸਿੰਘ, ਅਮਰੀਕ ਸਿੰਘ ਬਲਾਕ ਪ੍ਰਧਾਨ, ਕੁਲਦੀਪ ਸਿੰਘ ਨੰਬਰਦਾਰ, ਗੁਰਮੀਤ ਸਿੰਘ, ਜਗਸੀਰ ਸਿੰਘ, ਹਰਜਿੰਦਰ ਸਿੰਘ, ਬਲਕਰਨ ਸਿੰਘ, ਜਗਦੀਸ਼ ਸਿੰਘ, ਬਲਜਿੰਦਰ ਸਿੰਘ, ਦਵਿੰਦਰ ਸਿੰਘ, ਹਰਪਾਲ ਸਿੰਘ, ਬੋਹੜ ਸਿੰਘ, ਲਖਵੀਰ ਸਿੰਘ, ਪਰਮਜੀਤ ਸਿੰਘ, ਰਾਜਵਿੰਦਰ ਸਿੰਘ ਰਾਜੂ, ਲਖਵਿੰਦਰ ਸਿੰਘ, ਜਗਤਾਰ ਸਿੰਘ, ਭਜਨ ਸਿੰਘ, ਮਨਜਿੰਦਰ ਸਿੰਘ, ਕਿਰਪਾਲ ਸਿੰਘ ਹਾਜਰ ਸਨ।

ਸਪੀਕਰ ਸੰਧਵਾਂ ਨੇ ਪਿੰਡ ਕੰਮੇਆਣਾ ਵਿਖੇ ਬਾਬਾ ਸ਼ੈਦੂ ਸ਼ਾਹ ਯਾਦਗਾਰੀ ਟੂਰਨਾਮੈਂਟ ’ਚ ਕੀਤੀ ਸ਼ਿਰਕਤਬਾਬਾ ਸ਼ੈਦੂ ਸ਼ਾਹ ਖੇਡ ਅਤੇ ਸੱਭਿਆਚਾਰਕ ਕਲੱਬ ਨੂੰ ...
04/03/2024

ਸਪੀਕਰ ਸੰਧਵਾਂ ਨੇ ਪਿੰਡ ਕੰਮੇਆਣਾ ਵਿਖੇ ਬਾਬਾ ਸ਼ੈਦੂ ਸ਼ਾਹ ਯਾਦਗਾਰੀ ਟੂਰਨਾਮੈਂਟ ’ਚ ਕੀਤੀ ਸ਼ਿਰਕਤ
ਬਾਬਾ ਸ਼ੈਦੂ ਸ਼ਾਹ ਖੇਡ ਅਤੇ ਸੱਭਿਆਚਾਰਕ ਕਲੱਬ ਨੂੰ 5 ਲੱਖ ਰੁਪਏ ਦੇਣ ਦਾ ਐਲਾਨ

ਕੋਟਕਪੂਰਾ, 4 ਮਾਰਚ 2024 :- ਬਾਬਾ ਸ਼ੈਦੂ ਸ਼ਾਹ ਸੱਭਿਆਚਾਰਕ ਅਤੇ ਸਪੋਰਟਸ ਕਲੱਬ ਕੰਮੇਆਣਾ (ਫ਼ਰੀਦਕੋਟ) ਵਲੋਂ ਹਰ ਸਾਲ ਦੀ ਤਰ੍ਹਾਂ ਐਨ.ਆਰ.ਆਈ. ਵੀਰਾਂ, ਗ੍ਰਾਮ ਪੰਚਾਇਤ, ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਖੇਡ ਅਤੇ ਸੱਭਿਆਚਾਰਕ ਮੇਲੇ ’ਚ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਬੱਡੀ-ਵਾਲੀਵਾਲ ਸ਼ਮੈਸ਼ਿੰਗ ਦੇ ਖਿਡਾਰੀਆਂ ਦੇ ਵੱਖ-ਵੱਖ ਮੈਚਾਂ ’ਚ ਜਾਣ-ਪਹਿਚਾਣ ਕਰਦਿਆਂ ਆਸ਼ੀਰਵਾਦ ਦਿੱਤਾ। ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਕੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਵਾਸਤੇ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰਾਜ ਦੇ ਖਿਡਾਰੀਆਂ ਦੀ ਨਿਰੰਤਰ ਹੌਂਸਲਾ ਅਫ਼ਜ਼ਾਈ ਵੱਡੇ-ਵੱਡੇ ਇਨਾਮ ਦੇ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਪਿੰਡਾਂ ਦਾ ਵਿਕਾਸ ਕਰਵਾ ਰਹੀ ਹੈ ਅਤੇ ਵੱਖ-ਵੱਖ ਸਕੀਮਾਂ ਤਹਿਤ ਪਿੰਡਾਂ ’ਚ ਵਿਕਾਸ ਪ੍ਰੋਜੈਕਟ ਉਲੀਕੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਬਾਬਾ ਸ਼ੈਦੂਸ਼ਾਹ ਖੇਡ ਅਤੇ ਸੱਭਿਆਚਾਰਕ ਕਲੱਬ ਨੂੰ ਮੇਲੇ ਦੀ ਸਫ਼ਲਤਾ ਤੇ ਵਧਾਈ ਦਿੰਦਿਆਂ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸੰਦੀਪ ਸਿੰਘ ਕੰਮੇਆਣਾ ਬਲਾਕ ਪ੍ਰਧਾਨ, ਮਹਿੰਦਰ ਸ਼ਰਮਾ, ਰਮਨ ਸੰਧੂ, ਜਗਜੀਤ ਸਿੰਘ ਸੰਧੂ, ਪਰਮਿੰਦਰ ਸ਼ਰਮਾ ਮੈਂਬਰ, ਰਾਜਾ ਸੰਧੂ ਪ੍ਰਧਾਨ, ਮੰਮੂ ਸ਼ਰਮਾ, ਕਮਲਜੀਤ ਸ਼ਰਮਾ, ਦੇਬਾ ਸਿੰਘ ਸੰਧੂ, ਬੋਹੜ ਠੇਕੇਦਾਰ, ਬਾਲੀ, ਗੋਗਾ ਸ਼ਰਮਾ, ਨੈਬ ਸਿੰਘ, ਬੋਬੀ ਸਿੰਘ ਸੰਧੂ, ਸਮੂਹ ਨਗਰ ਨਿਵਾਸੀ ਅਤੇ ਕਲੱਬ ਮੈਬਰ ਹਾਜ਼ਰ ਸਨ।

‘ਸ਼ਾਸ਼ਤਰੀ ਮਾਰਕਿਟ’ ਦੇ ਦੁਕਾਨਦਾਰਾਂ ਲਈ ਵਿਕਾਸ ਕਾਰਜ ਬਣੇ ਪ੍ਰੇਸ਼ਾਨੀ ਦਾ ਸਬੱਬ!ਕੋਟਕਪੂਰਾ, 4 ਮਾਰਚ 2024 :- ਸ਼ਹਿਰ ਦੇ ਐਨ ਵਿਚਕਾਰ ਵਾਲੇ ਮਸ਼ਹੂਰ ਬ...
04/03/2024

‘ਸ਼ਾਸ਼ਤਰੀ ਮਾਰਕਿਟ’ ਦੇ ਦੁਕਾਨਦਾਰਾਂ ਲਈ ਵਿਕਾਸ ਕਾਰਜ ਬਣੇ ਪ੍ਰੇਸ਼ਾਨੀ ਦਾ ਸਬੱਬ!

ਕੋਟਕਪੂਰਾ, 4 ਮਾਰਚ 2024 :- ਸ਼ਹਿਰ ਦੇ ਐਨ ਵਿਚਕਾਰ ਵਾਲੇ ਮਸ਼ਹੂਰ ਬਜਾਰ ਅਰਥਾਤ ‘ਸ਼ਾਸ਼ਤਰੀ ਮਾਰਕਿਟ’ ਦੇ ਦੁਕਾਨਦਾਰਾਂ ਦੀ ਸਮੱਸਿਆ ਦੂਰ ਕਰਨ ਲਈ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਇੰਟਰਲਾਕਿੰਗ ਟਾਈਲਾਂ ਲਵਾਉਣ ਲਈ ਬਕਾਇਦਾ ਗਰਾਂਟ ਜਾਰੀ ਕਰਵਾਈ ਅਤੇ ਉਹਨਾਂ ਦੇ ਭਰਾਤਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਤੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਵਲੋਂ ਪਿਛਲੇ ਦਿਨੀਂ ਇੰਟਰਲਾਕਿੰਗ ਟਾਈਲਾਂ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ ਪਰ ਠੇਕੇਦਾਰ ਦੀ ਅਣਗਹਿਲੀ ਕਾਰਨ ਉੱਥੋਂ ਦੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਵਿੱਚ ਹੋਰ ਵਾਧਾ ਹੋ ਗਿਆ। ਸਾਰੇ ਬਜਾਰ ਦੀ ਪਹਿਲੀ ਸੜਕ ਪੁੱਟ ਦੇਣ ਤੋਂ ਬਾਅਦ ਨਵੀਆਂ ਟਾਈਲਾਂ ਲਾਉਣ ਦਾ ਕੰਮ ਸ਼ੁਰੂ ਹੋਣਾ ਸੀ ਪਰ ਕੰਮ ਰੁਕ ਜਾਣ ਕਾਰਨ ਅਤੇ ਅਚਾਨਕ ਬਾਰਿਸ਼ ਪੈ ਜਾਣ ਨਾਲ ਉੱਥੇ ਚਿੱਕੜ ਹੀ ਚਿੱਕੜ ਬਣ ਗਿਆ, ਜਿਸ ਵਿੱਚੋਂ ਦੁਕਾਨਦਾਰਾਂ ਸਮੇਤ ਵਾਹਨ ਚਾਲਕਾਂ, ਰਾਹਗੀਰਾਂ, ਗਾਹਕਾਂ ਅਤੇ ਆਮ ਲੋਕਾਂ ਨੂੰ ਲੰਘਣਾ ਮੁਸ਼ਕਿਲ ਹੋ ਰਿਹਾ ਹੈ। ਦੁਕਾਨਦਾਰਾਂ ਨੇ ਮੰਨਿਆ ਕਿ ਉਹ ਪਹਿਲਾਂ ਵਾਲੀ ਸੜਕ ਤੋਂ ਹੀ ਸੰਤੁਸ਼ਟ ਸਨ, ਕਿਉਂਕਿ ਹੁਣ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋ ਗਿਆ ਹੈ। ਦੁਕਾਨਦਾਰਾਂ ਨੇ ਸਪੀਕਰ ਸੰਧਵਾਂ ਸਮੇਤ ਨਗਰ ਕੌਂਸਲ ਕੋਟਕਪੂਰਾ ਦੇ ਕਾਰਜ ਸਾਧਕ ਅਫਸਰ ਨੂੰ ਅਪੀਲ ਕੀਤੀ ਹੈ ਕਿ ਉਹ ਉਕਤ ਸਮੱਸਿਆ ਤੁਰਤ ਹੱਲ ਕਰਵਾਉਣ, ਕਿਉਂਕਿ ਪਹਿਲਾਂ ਹੀ ਮੰਦਹਾਲੀ ਵਾਲਾ ਜੀਵਨ ਬਤੀਤ ਕਰ ਰਹੇ ਦੁਕਾਨਦਾਰ ਹੁਣ ਉਕਤ ਸਮੱਸਿਆ ਨਾਲ ਨਜਿੱਠਣ ਤੋਂ ਅਸਮਰੱਥ ਹਨ। ਸੰਪਰਕ ਕਰਨ ’ਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਦੱਸਿਆ ਕਿ ਉਕਤ ਸਮੱਸਿਆ ਜਲਦ ਹੱਲ ਕਰ ਦਿੱਤੀ ਜਾਵੇਗੀ।

ਚੇਅਰਮੈਨ ਢਿੱਲਵਾਂ ਨੇ ਸਕੂਲਾਂ ਦੀ ਨੁਹਾਰ ਬਦਲਣ ਲਈ 6.30 ਲੱਖ ਦੇ ਚੈੱਕ ਕੀਤੇ ਭੇਂਟਕੋਟਕਪੂਰਾ, 4 ਮਾਰਚ 2024 :- ਮੁੱਖ ਮੰਤਰੀ ਪੰਜਾਬ ਭਗਵੰਤ ਸਿੰ...
04/03/2024

ਚੇਅਰਮੈਨ ਢਿੱਲਵਾਂ ਨੇ ਸਕੂਲਾਂ ਦੀ ਨੁਹਾਰ ਬਦਲਣ ਲਈ 6.30 ਲੱਖ ਦੇ ਚੈੱਕ ਕੀਤੇ ਭੇਂਟ

ਕੋਟਕਪੂਰਾ, 4 ਮਾਰਚ 2024 :- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਸਿੱਖਿਆ ਦੇ ਮਿਆਰੀ ਪੱਧਰ ਉੱਪਰ ਚੁੱਕਣ ਦੇ ਮਿਸ਼ਨ ਤਹਿਤ ਚੇਅਰਮੈਨ ਪਲਾਨਿੰਗ ਬੋਰਡ ਫਰੀਦਕੋਟ ਇੰਜੀ. ਸੁਖਜੀਤ ਸਿੰਘ ਢਿੱਲਵਾਂ ਵਲੋਂ ਅੱਜ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ ਨੂੰ 2 ਲੱਖ 30 ਹਜਾਰ ਰੁਪਏ, ਸਰਕਾਰੀ ਮਿਡਲ ਸਕੂਲ ਨਾਨਕਸਰ 4 ਲੱਖ ਰੁਪਏ ਦੇ ਚੈੱਕ ਭੇਂਟ ਕੀਤੇ ਗਏ। ਉਨ੍ਹਾਂ ਵਲੋਂ ਸਰਕਾਰੀ ਹਾਈ ਸਕੂਲ ਬੀੜ ਸਿੱਖਾਂਵਾਲਾ ਨੂੰ ਆਰ.ਓ. ਸਿਸਟਮ ਦੇਣ ਦਾ ਵੀ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਸ੍ਰ. ਢਿੱਲਵਾਂ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਅਧਿਆਪਕਾਂ ਨਾਲ ਗੱਲ ਕੀਤੀ ਤੇ ਉਹਨਾਂ ਦੇ ਸੁਝਾਅ ਵੀ ਪ੍ਰਾਪਤ ਕੀਤੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਜਿਲ੍ਹਾ ਫਰੀਦਕੋਟ ਦੇ ਹਰ ਇੱਕ ਸਕੂਲ ਤੱਕ ਪਹੁੰਚ ਕਰਕੇ ਉਸ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਤੇ ਬੱਚਿਆਂ ਨੂੰ ਪੜ੍ਹਾਈ ਲਈ ਇੱਕ ਵਧੀਆ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ।

ਪਿ੍ਰੰਸੀਪਲ ਦੇ ਵਿਸ਼ਵਾਸ਼ ਦਿਵਾਉਣ ’ਤੇ ਪ੍ਰੋਫੈਸਰਾਂ ਦਾ ਧਰਨਾ ਖਤਮਦੀਪਕ ਗਰਗ ਕੋਟਕਪੂਰਾ, 4 ਮਾਰਚ 2024 :- ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਦ...
04/03/2024

ਪਿ੍ਰੰਸੀਪਲ ਦੇ ਵਿਸ਼ਵਾਸ਼ ਦਿਵਾਉਣ ’ਤੇ ਪ੍ਰੋਫੈਸਰਾਂ ਦਾ ਧਰਨਾ ਖਤਮ

ਦੀਪਕ ਗਰਗ

ਕੋਟਕਪੂਰਾ, 4 ਮਾਰਚ 2024 :- ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ ਐਸੋਸ਼ੀਏਸ਼ਨ ਦੇ ਅਧੀਨ ਚੱਲ ਰਿਹਾ ਧਰਨਾ ਜੋ ਕਿ ਅੱਜ 7ਵੇਂ ਦਿਨ ਪਿ੍ਰੰਸੀਪਲ ਵਲੋਂ ਮੰਗਾਂ ਮੰਨਣ ਨਾਲ ਖਤਮ ਕਰ ਦਿੱਤਾ ਗਿਆ। ਪਿ੍ਰੰਸੀਪਲ ਡਾ. ਜਤਿੰਦਰ ਕੁਮਾਰ ਜੈਨ ਵਲੋਂ ਵਿਸ਼ਵਾਸ਼ ਦਿੱਤਾ ਗਿਆ ਕਿ ਜਿੰਨਾ ਗੈਸਟ ਫੈਕਲਟੀ ਪ੍ਰੋਫੈਸਰਾਂ ਦਾ ਬਣਦਾ ਮਾਣਭੱਤਾ ਬਾਕੀ ਸੀ, ਉਹਨਾ ਨੂੰ ਅਗਲੇ ਮਹੀਨੇ ਤੋਂ ਬਣਦੇ ਵਾਧੇ ਅਨੁਸਾਰ ਤਨਖਾਹ ਅਤੇ ਬਣਦਾ ਬਕਾਇਆ ਵੀ ਦਿੱਤਾ ਜਾਵੇਗਾ। ਉਹਨਾਂ ਇਸ ਦਾ ਮਤਾ ਕਾਲਜ ਦੇ ਸੀਨੀਅਰ ਪ੍ਰੋ. ਡਾ. ਹਰੀਸ਼ ਸ਼ਰਮਾ ਅਤੇ ਕਾਲਜ ਕੌਂਸਲ ਦੀ ਸਹਿਮਤੀ ਨਾਲ ਪਾ ਦਿੱਤਾ ਗਿਆ। ਇਸ ਮੌਕੇ ਪ੍ਰੋ. ਰਣਜੀਤ ਸਿੰਘ ਨੇ ਦੱਸਿਆ ਕਿ ਕਾਲਜ ਦੇ ਪਿ੍ਰੰਸੀਪਲ ਡਾ. ਜਤਿੰਦਰ ਕੁਮਾਰ ਜੈਨ ਡੀ.ਪੀ.ਆਈ. ਹਾਇਰ ਐਜੂਕੇਸ਼ਨ (ਕਾਲਜ) ਤੋਂ ਸੰਪੂਰਨ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਉਹਨਾਂ ਦੀ ਵਧਦੀ ਬਣਦੀ ਤਨਖਾਹ ਦੇ ਦਿੱਤੀ ਜਾਵੇਗੀ। ਇਸ ਮੌਕੇ ਪ੍ਰੋ. ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਸਰਕਾਰ ਦੇ ਨੋਟੀਫਿਕੇਸ਼ਨ ਦੀ ਸ਼ਲਾਘਾ ਕਰਦੇ ਹਨ ਅਤੇ ਕਾਲਜ ਪ੍ਰਸ਼ਾਸ਼ਨ ਦਾ ਉਹਨਾਂ ਦੀਆਂ ਮੰਗਾਂ ਮੰਨਣ ’ਤੇ ਧੰਨਵਾਦ ਕਰਦੇ ਹਨ। ਇਸ ਮੌਕੇ ਪ੍ਰੋ: ਪੂਨਮ ਅਰੋੜਾ, ਪ੍ਰੋ. ਸ਼ਹਿਨਾਜ, ਪ੍ਰੋ. ਸੁਖਵੀਰ ਕੌਰ ਨੇ ਵੀ ਪਿ੍ਰੰਸੀਪਲ, ਕਾਲਜ ਪ੍ਰਸਾਸ਼ਨ, ਵਿਭਾਗ, ਸਮੂਹ ਕੋਟਕਪੂਰਾ ਮੀਡੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਸਰਕਾਰ ਤੁਹਾਡੇ ਦੁਆਰ’ ਕੈਂਪਾਂ ਦੀ ਸਮਾਪਤੀ ਤੋਂ ਬਾਅਦ ਵੀ ਸਪੀਕਰ ਸੰਧਵਾਂ ਦੀ ਟੀਮ ਦੇ ਕੈਂਪ ਜਾਰੀਕੋਟਕਪੂਰਾ, 4 ਮਾਰਚ 2024 :- ‘ਸਰਕਾਰ ਤੁਹਾਡੇ ਦ...
04/03/2024

ਸਰਕਾਰ ਤੁਹਾਡੇ ਦੁਆਰ’ ਕੈਂਪਾਂ ਦੀ ਸਮਾਪਤੀ ਤੋਂ ਬਾਅਦ ਵੀ ਸਪੀਕਰ ਸੰਧਵਾਂ ਦੀ ਟੀਮ ਦੇ ਕੈਂਪ ਜਾਰੀ

ਕੋਟਕਪੂਰਾ, 4 ਮਾਰਚ 2024 :- ‘ਸਰਕਾਰ ਤੁਹਾਡੇ ਦੁਆਰ’ ਵਾਲੇ ਲਗਾਤਾਰ ਫਰਵਰੀ ਦੇ ਪੂਰੇ ਮਹੀਨੇ ਚੱਲੇ ਕੈਂਪਾਂ ਦੇ ਬਾਵਜੂਦ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੀ ਸਮੁੱਚੀ ਟੀਮ ਵਲੋਂ ਲੋਕਾਂ ਦੇ ਕੰਮ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਸਥਾਨਕ ਬਲਾਕ ਵਿਕਾਸ ਪੰਚਾਇਤ ਅਫਸਰ ਦੇ ਦਫਤਰ ਵਿੱਚ ਸਪੀਕਰ ਸੰਧਵਾਂ ਦੀਆਂ ਹਦਾਇਤਾਂ ’ਤੇ ਕੈਂਪ ਲਾਉਂਦਿਆਂ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਅਤੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਦੱਸਿਆ ਕਿ ਭਾਵੇਂ ਸਰਕਾਰ ਤੁਹਾਡੇ ਦੁਆਰ ਵਾਲਾ ਫੈਸਲਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦਾ ਇਨਕਲਾਬੀ ਅਰਥਾਤ ਕ੍ਰਾਂਤੀਕਾਰੀ ਕਦਮ ਹੈ ਪਰ ਅਗਿਆਨਤਾ ਕਰਕੇ ਲੋਕ ਇਸ ਸਹੂਲਤ ਦਾ ਪੂਰਾ ਫਾਇਦਾ ਲੈਣ ਤੋਂ ਵਾਂਝੇ ਰਹਿ ਰਹੇ ਹਨ। ਉਹਨਾ ਦੱਸਿਆ ਕਿ ਸਰਕਾਰ ਤੁਹਾਡੇ ਦੁਆਰ ਵਾਲੇ ਕੈਂਪ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਅਤੇ ਹਰ ਤਰਾਂ ਦੀਆਂ ਸਹੂਲਤਾਂ ਲੈ ਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਇਸੇ ਤਰਾਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਅਤੇ ਪਿੰਡ ਪਿੰਡ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਦੂਰ ਕਰਨਗੇ। ਅੱਜ ਆਪੋ ਆਪਣੀਆਂ ਸ਼ਿਕਾਇਤਾਂ ਲੈ ਕੇ ਪੁੱਜੇ ਲੋਕਾਂ ਦੀਆਂ 90 ਫੀਸਦੀ ਜਾਇਜ ਅਰਥਾਤ ਵਾਜਬ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਹੱਲ ਕਰ ਦਿੱਤਾ ਗਿਆ। ਐਡਵੋਕੇਟ ਸੰਧਵਾਂ ਅਤੇ ਮਨੀ ਧਾਲੀਵਾਲ ਨੇ ਆਖਿਆ ਕਿ ਕਈ ਛੋਟੇ ਛੋਟੇ ਮਾਮੂਲੀ ਕੰਮ ਲੈ ਕੇ ਆਏ ਲੋਕਾਂ ਨੂੰ ਜਦੋਂ ਸਰਕਾਰ ਤੁਹਾਡੇ ਦੁਆਰ ਵਾਲੇ ਕੈਂਪ ਬਾਰੇ ਪੁੱਛਿਆ ਗਿਆ ਤਾਂ ਉਹ ਉਸ ਤੋਂ ਬਿਲਕੁਲ ਅਣਜਾਣ ਸਨ। ਉਹਨਾ ਦੱਸਿਆ ਕਿ ਲੋਕਾਂ ਦੇ ਕੰਮ ਕਰਨ ਦੇ ਨਾਲ ਨਾਲ ਉਹਨਾ ਨੂੰ ਸਰਕਾਰ ਤੁਹਾਡੇ ਦੁਆਰ ਵਾਲੇ ਪੋ੍ਰਗਰਾਮਾ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।

ਲਾਭਪਾਤਰੀ ਸੰਪਰਕ ਮੁਹਿੰਮ ਤਹਿਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਬੂਥ ਨੰਬਰ 33 ਫ਼ਰੀਦਕੋਟ ਵਿਖੇ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨਾਲ ਮੁਲਾਕਾਤ...
04/03/2024

ਲਾਭਪਾਤਰੀ ਸੰਪਰਕ ਮੁਹਿੰਮ ਤਹਿਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਬੂਥ ਨੰਬਰ 33 ਫ਼ਰੀਦਕੋਟ ਵਿਖੇ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨਾਲ ਮੁਲਾਕਾਤ ਕੀਤੀ

ਦੀਪਕ ਗਰਗ

ਫਰੀਦਕੋਟ 3 ਮਾਰਚ 2024

ਭਾਜਪਾ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੇ ਫ਼ਰੀਦਕੋਟ ਵਿਖੇ ਭਾਜਪਾ ਦੀ ਲਾਭਪਾਤਰੀ ਸੰਪਰਕ ਮੁਹਿੰਮ ਤਹਿਤ ਬੂਥ ਨੰਬਰ 33 ਦਾ ਦੌਰਾ ਕੀਤਾ। ਇਸ ਸਮੇਂ ਦੌਰਾਨ ਜ਼ਿਲ੍ਹਾ ਪ੍ਰਧਾਨ ਨੇ ਇਸ ਬੂਥ ਅੰਦਰ ਬਹੁਤ ਸਾਰੇ ਲਾਭਪਾਤਰੀਆਂ ਦੀ ਪੁਸ਼ਟੀ ਕੀਤੀ ਅਤੇ ਉਨ੍ਹਾਂ ਨੂੰ ਸਰਲ ਐਪ ਰਾਹੀਂ ਅਪਡੇਟ ਕੀਤਾ।

ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਸੌਭਾਗਿਆ ਯੋਜਨਾ, ਹੁਨਰ ਸਿਖਲਾਈ, ਆਯੂਸ਼ਮਾਨ ਯੋਜਨਾ ਅਤੇ ਕੇਂਦਰ ਸਰਕਾਰ ਦੁਆਰਾ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਸਵੈ ਸਹਾਇਤਾ ਸਮੂਹ, ਖੇਤੀਬਾੜੀ ਵਿਭਾਗ ਆਦਿ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕੇਂਦਰ ਸਰਕਾਰ ਦੇ ਲਾਭਪਾਤਰੀਆਂ ਦਾ ਫੀਡਬੈਕ ਲਿਆ ਅਤੇ ਉਨ੍ਹਾਂ ਦੀ ਸਹਿਮਤੀ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਬਾਹਰ
ਇਕ ਵਾਰ ਫਿਰ ਏਕ ਬਾਰ ਮੋਦੀ ਸਰਕਾਰ ਅਬਕੀ ਬਾਰ 400 ਪਾਰ ਦੇ ਸਟਿੱਕਰ ਲਗਾਏ।

ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੇ ਮੋਦੀ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਦੇ ਨਾਲ-ਨਾਲ ਦੇਸ਼ ਵਾਸੀਆਂ ਦੇ ਨਾਂਅ ਦੇਸ਼ ਦੀ ਖੁਸ਼ਹਾਲੀ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੱਤਰ ਲਾਭਪਾਤਰੀਆਂ ਵਿੱਚ ਵੰਡਿਆ।

ਜ਼ਿਲ੍ਹਾ ਪ੍ਰਧਾਨ ਨੇ ਲਾਭਪਾਤਰੀਆਂ ਦੇ ਫ਼ੋਨ ਤੋਂ ਪਰਚੇ ਵਿੱਚ ਦਿੱਤੇ ਮੋਬਾਈਲ ਨੰਬਰ 'ਤੇ ਮਿਸ ਕਾਲ ਕੀਤੀ ਅਤੇ ਲਾਭਪਾਤਰੀਆਂ ਨਾਲ ਸੈਲਫ਼ੀ ਵੀ ਲਈ। ਇਸ ਮੌਕੇ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕੱਕੜ ਨੇ ਕਿਹਾ ਕਿ ਕੇਂਦਰ ਦੀਆਂ ਕੁਝ ਵਿਕਾਸ ਯੋਜਨਾਵਾਂ ਦਾ ਦੇਸ਼ ਅਤੇ ਸੂਬੇ ਦੇ ਲੋਕਾਂ ਨੂੰ ਲਾਭ ਹੋਇਆ ਹੈ। ਕੱਕੜ ਨੇ ਸਾਰੇ ਲਾਭਪਾਤਰੀਆਂ ਨੂੰ ਕਿਹਾ ਕਿ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਇਸ ਨਾਲ ਵਿਕਸਿਤ ਭਾਰਤ ਬਣਾਉਣ ਦੇ ਸੰਕਲਪ ਨੂੰ ਪੂਰਾ ਕਰਨਾ ਆਸਾਨ ਹੋ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਵਰਗ ਨੂੰ ਬਰਾਬਰੀ ਦੀ ਨਜ਼ਰ ਨਾਲ ਦੇਖਦੇ ਹਨ। ਉਹ ਸਰਬਪੱਖੀ ਵਿਕਾਸ ਲਈ ਵਚਨਬੱਧਤਾ ਨਾਲ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਹਰ ਖੇਤਰ ਵਿੱਚ ਔਰਤਾਂ ਦਾ ਸਨਮਾਨ ਵਧਿਆ ਹੈ।

ਉਨ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਨਾਕਾਮੀਆਂ ਅਤੇ ਭ੍ਰਿਸ਼ਟਾਚਾਰ ਬਾਰੇ ਵੀ ਲੋਕਾਂ ਨੂੰ ਦੱਸਿਆ। ਨਾਲ ਹੀ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਵੱਲੋਂ ਦਿੱਤੀ ਹਰ ਗਰੰਟੀ ਝੂਠੀ ਸਾਬਤ ਹੋਈ ਹੈ।

Address

Moga
151204

Telephone

+917009916074

Website

Alerts

Be the first to know and let us send you an email when Deepak Garg Journalist posts news and promotions. Your email address will not be used for any other purpose, and you can unsubscribe at any time.

Contact The Business

Send a message to Deepak Garg Journalist:

Videos

Share