ਟਿੱਬਿਆ ਵਾਲੇ PB 31

ਟਿੱਬਿਆ ਵਾਲੇ  PB 31 Photographer

25/12/2023

ਬੀਬੀ ਸ਼ਰਨ ਕੌਰ ਚਮਕੌਰ ਸਾਹਿਬ ਦੇ ਨੇੜੇ ਹੀ ਰਹਿੰਦੀ ਸੀ ਜਦੋਂ ਬੀਬੀ ਨੂੰ ਪਤਾ ਲੱਗਿਆ ਕਿ ਵੱਡੇ ਸ਼ਹਿਬਜਾਦੇ ਅਤੇ ਸਿੰਘ ਸ਼ਹੀਦ ਹੋ ਗਏ ਹਨ ਅਤੇ ਇਧਰ ਯੁੱਧ ਦੀ ਸਮਾਪਤੀ ਤੋਂ ਬਾਅਦ ਥੱਕ ਟੁੱਟ ਕੇ ਜਦ ਮੁਗਲ ਸੈਨਾ ਆਪਨੇ ਤੰਬੂਆਂ ਚ ਆਰਾਮ ਫਰਮਾਉਣ ਲੱਗੀ ਤਾਂ ਬੜੀ ਦਲੇਰੀ ਤੇ ਬਹਾਦਰੀ ਦਾ ਸਬੂਤ ਦਿੰਦਿਆਂ ਜੰਗ ਦੇ ਮੈਦਾਨ ਵਿਚ ਪੁੱਜ ਕੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਮ੍ਰਿਤਕ ਸਰੀਰਾਂ ਨੂੰ ਇਕੱਤਰ ਕਰਕੇ ਅੰਗੀਠਾ ਸੱਜਾਇਆ ਅਤੇ ਸ਼ਹੀਦਾਂ ਦਾ ਆਦਰ ਪੂ੍ਰਵਕ ਸੰਸਕਾਰ ਕਰਕੇ ਸ਼ਹੀਦਾਂ ਦੇ ਸਰੀਰਾਂ ਨੂੰ ਰੁਲਣ ਤੋਂ ਬਚਾ ਲਿਆ। ਇਸ ਅੰਗੀਠੇ ਵਾਲੀ ਥਾਂ ਉਤੇ ਅੱਜਕਲ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਮੌਜੂਦ ਹੈ। ਪੰਜਾਬ ਦੀ ਇਸ ਦਲੇਰ ਧੀ ਨੇ ਪਹਿਲਾਂ ਸੈਨਾ ਦੀਆਂ ਸਾਰੀਆਂ ਲਕੜਾਂ ਨੂੰ ਚੁੱਕ ਕੇ ਇੱਕ ਵੱਡੀ ਚਿੱਖਾ ਤਿਆਰ ਕੀਤੀ। ਅਤੇ ਉਸ ਚਿੱਖਾ ਤੇ ਇੱਕ ਇੱਕ ਕਰ ਕੇ ਸਾਰੇ ਸਿੰਘ ਸ਼ਹੀਦ ਅਦਬ ਤੇ ਮਰਿਆਦਾ ਨਾਲ ਟਿਕਾਏ ਤੇ ਫਿਰ ਆਪਣੇ ਹਥੀਂ ਸੰਸਕਾਰ ਲਈ ਲਾਂਬੂ ਲਾਇਆ ਲਾਂਬੂ ਦੀ ਅੱਗ ਬੜੀ ਪਰਚੰਡ ਸੀ ਮਾਂ ਦੀ ਦਲੇਰ ਧੀ ਤਲਵਾਰ ਮਿਆਂਨ ਵਿੱਚੋਂ ਬਾਹਰ ਖਿੱਚ ਕੇ ਚਿੱਖਾ ਦੀ ਰਾਖੀ ਕਰਦੀ ਖੜੀ ਸੀ ਕਿ ਮੁਗਲ ਸੈਨਾ ਨੂੰ ਪਤਾ ਲੱਗ ਗਿਆ । ਰੋਲਾ ਪੈਣ ਤੇ ਸਾਰੇ ਜਾਗ ਗਏ ਅਤੇ ਬੀਬੀ ਨੂੰ ਚੁਫੇਰਿਉਂ ਘੇਰਾ ਪਾ ਲਿਆ ਸਿੰਘਣੀ ਨੇ ਦਲੇਰੀ ਨਾਲ ਟਾਕਰਾ ਕੀਤਾ ਅਤੇ ਕੁੱਝ ਮੁਗਲ ਸੈਨਿਕ ਜਖਮੀ ਹੋਏ ਕੁਛ ਮਾਰੇ ਗਏ। ਆਖੀਰ ‘ਚ ਗੁਰੂ ਦੀ ਧੀ ਨੂੰ ਸਿਪਹੀਆਂ ਨੇ ਕਾਬੂ ਕਰ ਕੇ ਬਲਦੀ ਚਿਖਾ ‘ਚ ਸੁੱਟ ਕੇ ਸ਼ਹੀਦ ਕਰ ਦਿੱਤਾ।

ਬੀਬੀ ਸ਼ਰਨ ਕੋਰ ਦੀ ਮਹਾਨ ਕੁਰਬਾਨੀ ਨੂੰ ਕੋਟਿ-ਕੋਟਿ ਪ੍ਰਣਾਮ।

ਕਮਲਜੀਤ ਕੌਰ ਪੁੱਤਰੀ ਹਰਦੀਪ ਸਿੰਘ ਬੀਰੇਵਾਲਾ ਨੇ ਸੀਨੀਅਰ ਨੈਸ਼ਨਲ ਓਪਨ Ath ਚੈਂਪੀਅਨ ਬੰਗਲੌਰ 'ਚ 100 ਮੀਟਰ  ਰੇਸ ਚ Bronze ਮੈਡਲ ਜਿੱਤ  ਕੇ ਮਾ...
13/10/2023

ਕਮਲਜੀਤ ਕੌਰ ਪੁੱਤਰੀ ਹਰਦੀਪ ਸਿੰਘ ਬੀਰੇਵਾਲਾ ਨੇ ਸੀਨੀਅਰ ਨੈਸ਼ਨਲ ਓਪਨ Ath ਚੈਂਪੀਅਨ ਬੰਗਲੌਰ 'ਚ 100 ਮੀਟਰ ਰੇਸ ਚ Bronze ਮੈਡਲ ਜਿੱਤ ਕੇ ਮਾਨਸਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਕਾਬਲੇ ਗੌਰ ਹੈ ਕਿ ਪੰਜਾਬ ਦੀ ਕਿਸੇ ਵੀ ਕੁੜੀ ਵੱਲੋਂ ਪਿਛਲੇ 50 ਸਾਲਾਂ ਦੇ ਵਿੱਚ ਸੀਨੀਅਰ ਪੱਧਰ ਤੇ 100 ਮੀਟਰ ਵਿੱਚ ਮੈਡਲ ਨਹੀਂ ਜਿੱਤਿਆ ਕਮਲਦੀਪ ਕੌਰ ਨੇ 50 ਸਾਲਾਂ ਬਾਅਦ ਇਹ ਪ੍ਰਾਪਤੀ ਕੀਤੀ ਹੈ ਇਸ ਪ੍ਰਾਪਤੀ ਤੇ ਸਮੂਹ ਪੰਜਾਬ ਵਾਸੀਆਂ ਨੂੰ ਵਧਾਈ

10 ਅਕਤੂਬਰ 1710 ਈਸਵੀਉਨ੍ਹੀਂ ਦਿਨੀ ਸਿੱਖਾਂ ਦੀ ਕਸ਼ਟਾਂ ਭਰੀ ਜ਼ਿੰਦਗੀ ਬਿਆਨ ਕਰਨ ਲੱਗਿਆਂ ਦੋਸਤ ਦੁਸ਼ਮਣ ਹਰ ਇਤਿਹਾਸਕਾਰ ਦਾ ਕਲੇਜਾ ਮੂੰਹ ਨੂੰ ਆਇਆ ...
10/10/2023

10 ਅਕਤੂਬਰ 1710 ਈਸਵੀ

ਉਨ੍ਹੀਂ ਦਿਨੀ ਸਿੱਖਾਂ ਦੀ ਕਸ਼ਟਾਂ ਭਰੀ ਜ਼ਿੰਦਗੀ ਬਿਆਨ ਕਰਨ ਲੱਗਿਆਂ ਦੋਸਤ ਦੁਸ਼ਮਣ ਹਰ ਇਤਿਹਾਸਕਾਰ ਦਾ ਕਲੇਜਾ ਮੂੰਹ ਨੂੰ ਆਇਆ ਹੈ।

10 ਅਕਤੂਬਰ 1710 ਨੂੰ ਦਿੱਲੀ ਹਕੂਮਤ ਵੱਲੋਂ ਇਹ ਹੁਕਮ ਜਾਰੀ ਹੋ ਗਿਆ ਸੀ ਕਿ ਜਿੱਥੇ ਵੀ ਗੁਰੂੁ ਨਾਨਕ ਨਾਮ ਲੈਣ ਵਾਲਾ ਮਨੁੱਖ ਦਿਸੇ, ਉਸ ਨੂੰ ਕਤ੍ਹਲ ਕਰ ਦਿੱਤਾ ਜਾਵੇ। ਸੋ ਸਿੱਖਾਂ ਦਾ ਜੰਗਲੀ ਜਾਨਵਰਾਂ ਵਾਂਗ ਪਿੱਛਾ ਕੀਤਾ ਜਾਣ ਲੱਗਾ। ਪਿੰਡਾਂ ਸ਼ਹਿਰਾਂ ਵਿੱਚੋਂ ਫੜ੍ਹ ਫੜ੍ਹ ਕੇ ਸਿੱਖ ਕੋਹ ਕੋਹ ਕੇ ਮਾਰ ਦਿੱਤੇ ਗਏ। ਇੱਕ ਸਿੱਖ ਦੇ ਸਿਰ ਦਾ 80 ਰੁਪਏ ਇਨਾਮ ਰੱਖਿਆ ਗਿਆ। ਲਾਲਚੀ ਲੋਕਾਂ ਨੇ ਆਪਣੀਆਂ ਕੁੜੀਆਂ ਮਾਰ ਕੇ ਨੌਜਵਾਨ ਕੇਸਾਧਾਰੀ ਸਿੱਖਾਂ ਦੇ ਸਿਰ ਕਹਿ ਕੇ ਉਹ ਇਨਾਮ ਵਸੂਲੇ। ਖਾਣ ਵਾਲੇ ਗੁੜ ਦੇ ਨਾਮ ਤੇ ਪਾਬੰਦੀ ਲੱਗ ਗਈ ( ਕਿਉਂਕਿ ਗੁੜ ਆਖਿਆਂ ਸਿੱਖਾਂ ਨੂੰ ਗੁਰੂੁ ਯਾਦ ਆਉਂਦਾ ਸੀ) ਸੋ ਗੁੜ ਦਾ ਨਾਮ ਰੋੜੀ ਰੱਖ ਦਿੱਤਾ ਗਿਆ)।

ਉੱਤੋਂ ਕੁਦਰਤ ਦਾ ਕਹਿਰ ਵਰਤਿਆ। 1781 ਤੋਂ 1783 ਬਾਰਸ਼ਾਂ ਬਿਲਕੁਲ ਹੀ ਨਾ ਹੋਈਆਂ, ਜਿਸ ਕਾਰਨ ਉੱਤਰ ਪੱਛਮੀ ਭਾਰਤ ਭਿਆਨਕ ਕਾਲ ਦੀ ਲਪੇਟ ਵਿੱਚ ਆ ਗਿਆ। ਹਾਲਾਤ ਏਨੇ ਆਦਮਖੋਰ ਹੋ ਗਏ ਕਿ ਹਜ਼ਾਰਾਂ ਲੋਕ ਭੁੱਖ ਨਾਲ ਮਰ ਗਏ। ਭੁੱਖੇ ਪਰਿਵਾਰਾਂ ਦੀਆਂ ਅੱਖਾਂ ਸਭ ਤੋਂ ਪਹਿਲਾਂ ਮਰਨ ਵਾਲੇ ਪਰਿਵਾਰ ਦੇ ਜੀਅ ਦਾ ਮਾਸ ਖਾਣ ਨੂੰ ਉਡੀਕਣ ਲੱਗੀਆਂ। ਬੱਚੇ ਵੇਚ ਦਿੱਤੇ ਗਏ। ਪਸ਼ੂਆਂ ਦਾ ਚਾਰਾ ਖਤਮ ਹੋ ਗਿਆ। ਘਰ ਦੇ ਇੱਕ ਜੀਅ ਨੂੰ ਰੋਜ਼ ਜੰਗਲ ਵਿੱਚੋਂ ਕੁਝ ਖਾਣ ਨੂੰ ਲਿਆਉਣ ਵਾਸਤੇ ਭੇਜਿਆ ਜਾਣ ਲੱਗਾ। ਜਾਂ ਉਸਨੂੰ ਜੰਗਲੀ ਜਾਨਵਰ ਖਾ ਜਾਂਦੇ ਜਾਂ ਉਹ ਖਾਣ ਨੂੰ ਕੁਝ ਲੈ ਆਉਂਦਾ। ਉੱਤੋਂ ਟਿੱਟਣ ਨਾਮ ਦੇ ਛੋਟੇ ਕੀੜੇ ਪਤਾ ਨਹੀਂ ਕਿੱਥੋਂ ਪੈਦਾ ਹੋ ਗਏ, ਜਿਨ੍ਹਾਂ ਨੇ ਬਚੇ ਖੁਚੇ ਘਾਹ ਦੀਆਂ ਜੜ੍ਹਾਂ ਵੀ ਖਾ ਲਈਆਂ। ਭੁੱਖੇ ਪਸ਼ੂ ਇਹ ਟਿਟਣਾਂ ਖਾਣ ਲੱਗੇ। ਦੁੱਧ ਦਾ ਰੰਗ ਲਾਲ ਹੋ ਗਿਆ, ਜਿਸ ਵਿੱਚੋਂ ਸਿਰਫ ਮੱਖਣ ਹੀ ਕੁਝ ਖਾਣ ਜੋਗਾ ਨਿਕਲਦਾ। ਦਿੱਲੀ ਦੀ ਹਕੂਮਤ ਨੇ ਖਜਾਨਾ ਖਾਲੀ ਕਹਿ ਕੇ ਹੱਥ ਖੜ੍ਹੇ ਕਰ ਦਿੱਤੇ। ਸ਼ਾਹੂਕਾਰਾਂ ਨੇ ਅਨਾਜ ਲੁਕੋ ਲਿਆ। ਆਟਾ ਦਾਲਾਂ 3 ਰੁਪਏ ਸੇਰ ਵਿਕਣ ਲੱਗੀਆਂ। ਹਰੇ ਚਾਰੇ ਦਾ ਇੱਕ ਟਾਂਡਾ 2 ਰੁਪਏ ਦਾ ਹੋ ਗਿਆ।

ਡਾ. ਹਰੀ ਰਾਮ ਗੁਪਤਾ ਹਿਸਟਰੀ ਆਫ ਸਿੱਖਸ ਭਾਗ ਤੀਜਾ ਪੰਨਾ 176 ਉੱਤੇ ਜਮਨਾ ਗੰਗਾ ਦੁਆਬ ਦੇ ਇਲਾਕੇ ਸਕੁੰਦਰਾ ਰਾਉ ਦੇੇ ਇੱਕ ਸ਼ਾਹੂਕਾਰ ਬ੍ਰਾਹਮਣ ਦਾ ਜ਼ਿਕਰ ਕਰਦੇ ਹਨ। ਸੰਨ 1780 ਵਿੱਚ ਏਨੀ ਵਧੀਆ ਬਾਰਿਸ਼ ਹੋਈ ਉਸਦੇ ਘਰ ਬੇਤਹਾਸ਼ਾ ਅੰਨ ਪੈਦਾ ਹੋਇਆ। ਉਸਨੇ ਆਪਣਾ ਕੱਚਾ ਘਰ ਉੱਚੀ ਕੁਰਸੀ ਰੱਖ ਕੇ ਬਣਾਇਆ ਹੋਇਆ ਸੀ। ਉਸਨੇ ਆਪਣਾ ਨੀਂਵਾਂ ਵਿਹੜਾ ਘਟੀਆ ਕਿਸਮ ਦੇ ਅਨਾਜ ਨਾਲ ਭਰਕੇ ਉਸ ਉੱਪਰ ਮਿੱਟੀ ਪਾ ਦਿੱਤੀ, ਜੋ ਉਸਨੂੰ ਮਿੱਟੀ ਗਾਰੇ ਤੋਂ ਵੀ ਸਸਤਾ ਪੈ ਗਿਆ, ਪਰ ਇਸ ਕਾਲ ਦੇ ਸਮੇਂ ਉਸਨੇ ਇਹ ਸਾਰਾ ਅਨਾਜ, ਵਿਹੜਾ ਪੁੱਟ ਕੇ 3 ਰੁਪਏ ਸੇਰ ਵੇਚਿਆ, ਜਿਸ ਨਾਲ ਉਸ ਦਾ ਘਰ ਵੀ ਪੱਕਾ ਬਣ ਗਿਆ ਅਤੇ ਨਗਦ ਪੈਸਾ ਵੀ ਬਹੁਤ ਬਚ ਗਿਆ। ਸੱਚੇ ਸੌਦੇ ਦਾ ਲੰਗਰ ਲਾਉਣ ਵਾਲੇ ਦੁਖੀਆਂ ਦੇ ਦਰਦੀ ਗੁਰੂੁ ਨਾਨਕ ਦੇ ਸਿੱਖ ਤਾਂ ਆਪ ਮੌਤ ਨਾਲ ਜੂਝ ਰਹੇ ਸਨ। ਜੰਗਲ ਬੇਲਿਆ ਵਿੱਚ ਜਾਂਨਾਂ ਲਕੋਂਦੇ ਸਿੱਖ ਪਹਿਲਾਂ ਹੀ ਮਾਰੂਥਲ ਦੇ ਤੁੱਕਿਆਂ, ਡੇਲਿਆਂ ਅਤੇ ਪੀਲਾਂ ਉੱਪਰ ਦਿਨ ਕਟੀ ਕਰ ਰਹੇ ਸਨ। ਉਨ੍ਹਾਂ ਦੇ ਜੀਵਨ ਦੀ ਤਰਸਯੋਗ ਹਾਲਤ ਦੋ ਸਰੋਤਾਂ ਤੋਂ ਮਿਲਦੀ ਹੈ।

ਪਹਿਲਾ ਸਰੋਤ ਹੈ ਫਰੁਖਾਬਾਦ ਦੇ ਨਵਾਬ ਦਾ ਫਰਾਂਸੀਸੀ ਅੰਗ੍ਰੇਜ਼ ਸੈਨਾਪਤੀ ਮੇਜਰ ਪੋਲੀਅਰ, ਜੋ 1773 ਵਿੱਚ ਸਿੱਖਾਂ ਨਾਲ ਮੈਦਾਨੇ ਜੰਗ ਵਿੱਚ ਸਾਹਮਣੇ ਆਇਆ। ਉਹ ਲਿਖਦਾ ਹੈ ਕਿ ਸਿੱਖਾਂ ਦਾ ਲਿਬਾਸ ਸਿਰ ਉੱਪਰ ਨੀਲੇ ਰੰਗ ਦੀ ਛੋਟੀ ਪੱਗ, ਦੂਹਰੇ ਕਛਹਿਰੇ, ਦੋ ਖੇਸ ਜੋ ਇੱਕ ਉੱਤੇ ਲੈਣ ਨੂੰ ਅਤੇ ਦੂਜਾ ਘੋੜੇ ਦੀ ਕਾਠੀ ਲਈ, ਪੈਰੋਂ ਨੰਗੇ ਹੁੰਦੇ ਹਨ ਅਤੇ ਸਿਵਾਏ ਆਪਣੇ ਸਰਦਾਰ (ਸ਼ਾਇਦ ਗੁਰੁ ਗ੍ਰੰਥ ਸਾਹਿਬ) ਤੋਂ ਹੋਰ ਕੋਈ ਟੈਂਟ ਨਹੀਂ ਹੁੰਦਾ। ਉਹ ਸੌ ਸੌ ਕੋਹ ਰੋਜ਼ ਸਫਰ ਕਰ ਲੈਂਦੇ ਹਨ। ਅੰਤਾਂ ਦੀ ਗਰਮੀ, ਕਹਿਰਾਂ ਦੀ ਸਰਦੀ, ਬਾਰਸ਼ਾਂ ਅਤੇ ਹਨ੍ਹੇਰੀਆਂ ਉਨ੍ਹਾਂ ਦੇ ਸਿਰ ਤੋਂ ਏਂਵੇਂ ਹੀ ਲੰਘਦੀਆਂ ਹਨ। ਜੋ ਅਨਾਜ ਮਿਲ ਜਾਵੇ, ਉਹ ਇੱਕ ਥਾਂ ਇਕੱਠਾ ਉਬਾਲ ਕੇ ਲੂਣ ਪਾ ਕੇ ਦਿਨ ਵਿੱਚ ਇੱਕ ਵਾਰ ਹੀ ਖਾਂਦੇ ਹਨ। ਇਹ ਵੀ ਓਦੋਂ ਜਦ ਇਹ ਸੁਖ ਸ਼ਾਂਤੀ ਵਿੱਚ ਰਹਿ ਰਹੇ ਹੋਣ। ਨਹੀਂ ਤਾਂ ਇੱਕ ਮੁੱਠੀ ਭੁੱਜੇ ਛੋਲਿਆਂ ਨਾਲ ਹੀ ਦਿਨ ਕੱਢ ਲੈਂਦੇ ਹਨ। ਇਨ੍ਹਾਂ ਵਿੱਚੋਂ ਕਿਸੇ ਦੀ ਮੌਤ ਹੋ ਜਾਵੇ, ਤਾਂ ਗੀਤ ਗਾਉਂਦੇ ਹਨ ( ਸ਼ਬਦ ਕੀਰਤਨ) ਅਤੇ ਸਵੀਟ ਡਿਸ਼ (ਕੜਾਹ ਪ੍ਰਸ਼ਾਦ) ਖਾਂਦੇ ਹਨ, ਪਰ ਜੇ ਉਨ੍ਹਾਂ ਦਾ ਘੋੜਾ ਮਰ ਜਾਵੇ, ਤਾਂ ਬਹੁਤ ਰੋਂਦੇ ਹਨ। ਮੈਂ ਪੂਰੀ ਦੁਨੀਆਂ ਵਿੱਚ ਜਾਨਵਰ ਨੂੰ ਏਨਾ ਪਿਆਰ ਕਰਨ ਵਾਲੇ ਲੋਕ ਹੋਰ ਕਿਤੇ ਨਹੀਂ ਦੇਖੇ। ਉਨ੍ਹਾਂ ਦੇ ਡੀਲ ਡੌਲ ਸੰਸਾਰ ਪ੍ਰਸਿੱਧ ਬਹਾਦਰ ਕੌਮਾਂ ਨਾਲੋਂ ਵੀ ਬਹੁਤ ਵਧੀਆ ਹਨ। ਓਹਨਾਂ ਦੇ ਪੰਜ ਆਦਮੀ ਮੇਰੇ ਪੰਜਾਹ ਸਿਪਾਹੀਆਂ ਉੱਪਰ ਭਾਰੂ ਹੋ ਜਾਂਦੇ ਹਨ। (' ਅਰਲੀ ਯੂਰਪੀਨ ਅਕਾਊਂਟਸ ਆਫ ਦਾ ਸਿਖਸ' ਡਾ. ਗੰਡਾ ਸਿੰਘ )

ਮੇਜਰ ਏ.ਐੱਲ.ਐੱਚ ਪੋਲੀਅਰ ਨੇ ਬੇਨਤੀ ਕਰਕੇ ਉਨ੍ਹਾਂ ਦਰਵੇਸ਼ ਫਕੀਰਾਂ ਯੋਧਿਆਂ ਦੀ ਤਸਵੀਰ ਆਪਣੇ ਦੇਸ਼ਵਾਸੀਆਂ ਨੂੰ ਦਿਖਾਉਣ ਲਈ ਆਪਣੇ ਕਲਾਕਾਰ ਕੋਲੋਂ ਸੰਨ 1773 ਵਿੱਚ ਤਿਆਰ ਕਰਵਾਈ, ਜਿਸਨੂੰ ਦੇਖ ਕੇ ਜਿੱਥੇ ਸਾਡਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ। ਉੱਥੇ ਭੁੱਖ ਅਤੇ ਮੌਤ ਨਾਲ ਜੂਝ ਰਹੇ ਸਿੱਖਾਂ ਦੀ ਤਰਸਯੋਗ ਹਾਲਤ ਦੇਖ ਕੇ ਅੱਖਾਂ ਭਰ ਆਉਂਦੀਆਂ ਹਨ। ਅਜਿਹਾ ਜੀਵਨ ਜਿਉਣਾ ਤਾਂ ਇੱਕ ਪਾਸੇ ਰਿਹਾ, ਸੋਚਕੇ ਹੀ ਰੌਂਗਟੇ ਖੜੇ ਹੋ ਜਾਂਦੇ ਹਨ। ਧੰਨ ਖਾਲਸਾ ਜੀ, ਜੋ ਮੌਤ ਦੇ ਫਰਿਸ਼ਤੇ ਨੂੰ ਆਪਣਾ ਯਾਰ ਬਣਾਈ ਫਿਰਦੇ ਰਹੇ।

ਦੂਸਰਾ ਮਿਲਦਾ ਜੁਲਦਾ ਸਰੋਤ ਗਿਆਨੀ ਗਿਆਨ ਸਿੰਘ ਰਚਿਤ 'ਪੰਥ ਪ੍ਰਕਾਸ਼' ਹੈ, ਜਿਸ ਵਿੱਚ ਲਿਖਿਆ ਹੈ:
"ਏਕ ਵਕਤ ਵਰਤੈ ਨਿਤ ਲੰਗਰ,
ਸਭ ਕੋ ਬਾਂਛਤ ਮਿਲ ਹੈ।
ਆਠ ਪਹਿਰ ਮੈ ਰੁਖਾ ਮਿਸਾ,
ਪੰਚਾਅਮ੍ਰਿਤ ਕਰ ਗਿਲ ਹੈ।
ਹੁਤੇ ਸਿੰਘ ਸਭ ਹੀ ਸੰਤੋਖੀ,
ਗੁਰੁ ਬਿਵਹਾਰ ਨਿਭਾਹਿਤ।
ਮਤਸਰ ਕਰਤ ਨਾ ਕੋਈ ਕਾਹਿ,
ਸੋ ਜਤ ਸਤ ਹਠ ਤਪ ਚਾਹਿਤ।
ਆਪਸ ਮਹਿਂ ਪਿਆਰ ਸਭ ਰਾਖਹਿਂ,
ਜੈਸ ਸਹੋਦਰ ਭਾਈ।
ਪੇਖ ਸਿੰਘ ਕੋ ਸਿੰਘ ਖੁਸ਼ੀ ਹੋਇ,
ਕਰੇ ਸੇਵ ਅਧਿਕਾਈ।"

ਇੱਕ ਹੋਰ ਥਾਂ ਲਿਖਿਆ ਹੈ:
"ਹੁਤੀ ਸਿੰਘਨ ਕੀ ਰੀਤਿ ਤਬ ਤਾਹਿ।
ਦੁਇ ਦੁਇ ਕੱਛਾਂ ਸਭ ਕੇ ਲਘੂ ਰਹਿ।
ਖੱਦਰ ਚੌਂਸੀ ਕੇ ਦਸਤਾਰੇ।
ਸਾਫੇ ਊਭੌ ਹਜੂਰੀ ਭਾਰੇ।
ਇੱਕ ਇੱਕ ਭੂਰਾ ਗਾਤੀ ਹੇਤੈ।
ਦੂਸਰ ਭੂਰਾ ਸਭ ਕੰਮ ਦੇਤੈ।
ਇਤਕ ਪੁਸ਼ਾਕਾ ਬਾਰੋਂ ਮਾਸੈ।
ਰਖਤ ਹੁਤ ਤਬ ਸਭ ਸਿੰਘ ਖਾਸੈ।
ਇਸ ਤੇ ਅਧਿਕ ਨਾ ਰਖਤ ਕਦਾਈਂ।
ਰਹਿਤ ਭਜਨ ਮੈ ਲੀਨ ਸਦਾਈਂ।"

(ਸ. ਭੱਕਰ ਸਿੰਘ 'ਫਰੀਦਕੋਟ' ਦੇ ਲੰਮੇ ਲੇਖ
ਦਿੱਲੀ ਵਿੱਚ ਚਮਕੀ ਖਾਲਸੇ ਦੀ ਤੇਗ਼- ਮਾਰਚ 1783 ਵਿੱਚੋਂ)
ਫੋਟੋ- ਪੋਲੀਅਰ ਦੁਆਰਾ ਬਣਵਾਈ ਸਿੱਖ ਦੀ ਤਸਵੀਰ।

ਸ਼ਿਵਜੀਤ ਸਿੰਘ 'ਫਰੀਦਕੋਟ'

ਮੌਬਾਇਲ ਸਾਡੀ ਜ਼ਿੰਦਗੀ ਨੂੰ ਆਸਾਨ ਕਰਨ ਲਈ ਬਣਿਆ ਸੀ ਪਰ ਲੱਗਦਾ ਏ ਸੰਸਾਰ ਨੂੰ ਬਹੁਤ ਡਿਪਰੈਸ ਤੇ ਮੁਸ਼ਕਿਲਾਂ ਵਿੱਚ ਪਾ ਦੇਵੇਗਾ ਲੋਕ ਤਕਨੀਕ ਦਾ ਇਸ...
22/09/2023

ਮੌਬਾਇਲ ਸਾਡੀ ਜ਼ਿੰਦਗੀ ਨੂੰ ਆਸਾਨ ਕਰਨ ਲਈ ਬਣਿਆ ਸੀ ਪਰ ਲੱਗਦਾ ਏ ਸੰਸਾਰ ਨੂੰ ਬਹੁਤ ਡਿਪਰੈਸ ਤੇ ਮੁਸ਼ਕਿਲਾਂ ਵਿੱਚ ਪਾ ਦੇਵੇਗਾ
ਲੋਕ ਤਕਨੀਕ ਦਾ ਇਸਤੇਮਾਲ ਕਰਨ ਤਾਂ ਠੀਕ ਏ ਪਰ ਤਕਨੀਕ ਲੋਕਾਂ ਦਾ ਇਸਤੇਮਾਲ ਕਰਨ ਲੱਗ ਪਈ ਏ ਤੁਹਾਡੇ ਫੋਨ ਤੇ ਲੱਗਿਆ ਕੈਮਰਾ ਤੇ ਯੂਜ ਕੀਤਾ ਜਾ ਰਿਹਾ ਨੈਂਟ ਤੁਹਾਡੀ ਨਿੱਜੀ ਜ਼ਿੰਦਗੀ ਦੀਆਂ ਧੱਜੀਆਂ ਉਡਾ ਰਿਹਾ ਏ ਕਿਸੇ ਸਿਆਣੇ ਕਿਹਾ ਸੀ ਤਕਨੀਕ ਸਹੀ ਹੱਥਾਂ ਵਿੱਚ ਰਹੇ ਤਾਂ ਚੰਗਾ ਏ ਜੇ ਗਲਤ ਲੋਕਾਂ ਤੇ ਨਾਸਮਝ ਬੰਦਿਆਂ ਦੇ ਹੱਥ ਲੱਗੀ ਤਾਂ ਨਤੀਜੇ ਭਿਆਨਕ ਹੁੰਦੇ ਨੇ ਸੋ ਆਪਣੇ ਚਾਰ ਚੁਫੇਰੇ ਤੇ ਆਪਣੇ ਪਰਿਵਾਰ ਤੇ ਹਮੇਸ਼ਾਂ ਸਕਿਊਰਟੀ ਰੱਖੋ ਛੋਟੇ ਬੱਚੇ , ਅਣਜਾਣ ਕੁੜਿਆਂ ਤੇ ਅਨਪੜ੍ਹ ਬੀਬੀਆਂ ਦੇ ਹੱਥਾਂ ਵਿੱਚ ਕੈਮਰੇ ਵਾਲੇ ਮੌਬਾਇਲ ਨਾ ਦਿਓ ਇਹ ਤੁਹਾਡੇ ਪਤਨ ਦੀ ਨਿਸ਼ਾਨੀ ਹੋ ਸਕਦੀ ਏ ਕਿਉਂਕਿ ਸਮਾਜ ਬਹੁਤ ਸੜਿਆ ਕੇ ਗੰਦਲਾ ਹੁੰਦਾ ਜਾ ਰਿਹਾ ਏ ਇਸ ਤੋਂ ਬਚਣ ਲਈ ਤੁਹਾਨੂੰ ਆਲ਼ਾ ਦੁਆਲਾ ਸਾਫ ਰੱਖਣਾ ਪੈਣਾ ਏ ਹੋ ਸਕਦਾ ਮੇਰੇ ਬੋਲ ਨਾ ਸਮਝ ਆਉਣ ਤੇ ਕੁਝ ਬੁੱਧੀਜੀਵੀ ਕਿੰਤੂ ਪਰੰਤੂ ਕਰਨ ਪਰ ਸੱਚ ਤਾਂ ਇਹੀ ਏ 🙏

20/09/2023

*ਇਕਸਾਰਤਾ ਪ੍ਰਭਾਵ*

1- ਦਸ ਮਿੰਟ ਆਪਣੀ ਪਤਨੀ ਨਾਲ ਬੈਠੋ,*
*ਤੁਹਾਨੂੰ ਅਹਿਸਾਸ ਹੋਵੇਗਾ ਕਿ ਜ਼ਿੰਦਗੀ ਬਹੁਤ ਔਖੀ ਹੈ। ,
2- ਸ਼ਰਾਬੀ ਕੋਲ ਦਸ ਮਿੰਟ ਬੈਠੋ*
* ਤੁਹਾਨੂੰ ਅਹਿਸਾਸ ਹੋਵੇਗਾ ਕਿ ਜ਼ਿੰਦਗੀ ਬਹੁਤ ਆਸਾਨ ਹੈ। ,
3- ਦਸ ਮਿੰਟ ਸੰਤਾਂ ਕੋਲ ਬੈਠੋ,*
*ਤੁਸੀਂ ਮਹਿਸੂਸ ਕਰੋਗੇ ਕਿ ਸਭ ਕੁਝ ਦਾਨ ਕਰੋ, ਅਤੇ ਸੰਨਿਆਸ ਲਓ*।
4- ਦਸ ਮਿੰਟ ਰਾਜਨੇਤਾ ਦੇ ਕੋਲ ਬੈਠੋ,*
* ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੀ ਸਾਰੀ ਪੜ੍ਹਾਈ ਅਤੇ ਲਿਖਣਾ ਬੇਕਾਰ ਹੈ। ,
5- ਦਸ ਮਿੰਟ ਜੀਵਨ ਬੀਮਾ ਏਜੰਟ ਨਾਲ ਬੈਠੋ
* ਤੁਸੀਂ ਮਹਿਸੂਸ ਕਰੋਗੇ ਕਿ ਜੀਣ ਨਾਲੋਂ ਮਰਨਾ ਚੰਗਾ ਹੈ। *,
6- ਕਿਸੇ ਵਪਾਰੀ ਨਾਲ ਦਸ ਮਿੰਟ ਬੈਠੋ*
* ਤੁਹਾਨੂੰ ਲੱਗੇਗਾ ਕਿ ਤੁਹਾਡੀ ਕਮਾਈ ਕੁਝ ਵੀ ਨਹੀਂ ਹੈ।
7- ਵਿਗਿਆਨੀ ਨਾਲ ਦਸ ਮਿੰਟ ਬੈਠੋ,*
* ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੇ ਵਿਚ ਬੁਰਾਈ ਤੁਹਾਡੀ ਅਗਿਆਨਤਾ ਕਾਰਨ ਹੈ* .
8- ਕਿਸੇ ਚੰਗੇ ਅਧਿਆਪਕ ਕੋਲ ਦਸ ਮਿੰਟ ਬੈਠੋ,*
* ਤੁਸੀਂ ਮਹਿਸੂਸ ਕਰੋਗੇ ਕਿ ਤੁਹਾਨੂੰ ਦੁਬਾਰਾ ਵਿਦਿਆਰਥੀ ਬਣਨਾ ਚਾਹੀਦਾ ਹੈ। ,
9-ਕਿਸੇ ਕਿਸਾਨ ਜਾਂ ਮਜ਼ਦੂਰ ਨਾਲ ਦਸ ਮਿੰਟ ਬੈਠੋ*
* ਤੁਹਾਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਮਿਹਨਤ ਨਹੀਂ ਕਰਦੇ। ,
10 - ਦਸ ਮਿੰਟ ਸਿਪਾਹੀ ਨਾਲ ਬੈਠੋ *
*ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੀ ਨੌਕਰੀ ਅਤੇ ਕੁਰਬਾਨੀ ਬਹੁਤ ਛੋਟੀ ਹੈ*।
11- 10 ਮਿੰਟ ਅਰਥਾਂ ਨਾਲ ਸ਼ਮਸ਼ਾਨਘਾਟ 'ਤੇ ਜਾਓ* *ਤੁਹਾਨੂੰ ਲੱਗੇਗਾ ਕਿ ਜੀਵਨ ਵਿਚ ਸਾਰਾ ਭੁਲੇਖਾ ਹੈ, ਇਸ ਨੂੰ ਛੱਡ ਦਿਓ। ,

12- ਕਿਸੇ ਚੰਗੇ ਦੋਸਤ ਨਾਲ ਦਸ ਮਿੰਟ ਬੈਠੋ,*

* ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੀ ਜ਼ਿੰਦਗੀ ਸਵਰਗ ਨਾਲੋਂ ਵੀ ਘੱਟ ਨੀ

ਦੋਸਤੋ ਇਹ ਪੋਸਟ ਪਾਉਣ ਦਾ ਮਤਲਬ ਇਹ ਵਿਖਾਉਣਾ ਹੈ ਕਿ ਇਸ ਦੁਨੀਆਂ ਤੇ ਹਾਲੇ ਵੀ ਦਰਿਆ ਦਿਲ ਇਨਸਾਨ ਹੈਗੇ ਨੇ।ਤਸਵੀਰ ਵਿੱਚ ਜੋ ਤੁਸੀਂ ਵੇਖ ਰਹੇ ਹੋ ਇ...
17/09/2023

ਦੋਸਤੋ ਇਹ ਪੋਸਟ ਪਾਉਣ ਦਾ ਮਤਲਬ ਇਹ ਵਿਖਾਉਣਾ ਹੈ ਕਿ ਇਸ ਦੁਨੀਆਂ ਤੇ ਹਾਲੇ ਵੀ ਦਰਿਆ ਦਿਲ ਇਨਸਾਨ ਹੈਗੇ ਨੇ।

ਤਸਵੀਰ ਵਿੱਚ ਜੋ ਤੁਸੀਂ ਵੇਖ ਰਹੇ ਹੋ ਇਹ ਨੇ ਭਾਰਤੀ ਕ੍ਰਿਕਟ ਟੀਮ ਦੇ ਸ਼ਾਨਦਾਰ ਗੇਂਦਬਾਜ਼ ਮੁਹੰਮਦ ਸਿਰਾਜ। ਏਸ਼ੀਆ ਕਪ ਦੇ ਫਾਇਨਲ ਮੈਚ ਵਿੱਚ 6 ਵਿਕਟਾਂ ਲੈਕੇ ਸ੍ਰੀਲੰਕਾ ਨੂੰ 50 ਦੌੜਾਂ ਤੇ ਸਮੇਟਣ ਵਾਲੇ ਵਾਹਿਗੁਰੂ ਇਸ ਗੇਂਦਬਾਜ਼ ਦੀ ਗੇਂਦਬਾਜ਼ੀ ਨੇ ਜਿੱਥੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਉਥੇ ਇਸ ਸ਼ਾਨਦਾਰ ਇਨਸਾਨ ਨੇ ਆਪਣੀ
ਮੈਨ ਆਫ਼ ਦੀ ਮੈਚ ਵਾਲੀ ਮਿਲੀ ਇਨਾਮੀ ਰਾਸ਼ੀ 5000 ਡਾਲਰ (ਭਾਰਤੀ ਕਰੰਸੀ ਚ 4.15 ਲੱਖ ਰੁਪਏ) ਏਸ਼ੀਆ ਕੱਪ ਚ ਮੀਂਹ ਨਾਲ ਜੂਝਣ ਵਾਲੇ ਗਰਾਊਂਡ ਸਟਾਫ ਨੂੰ ਦੇ ਦਿੱਤੀ।

14/09/2023

ਪਿੰਡ ਏਰਿਆਵਾਲੀ ਕ੍ਰਿਕੇਟ ਟੂਰਨਮੈਂਟ

ਪੰਜਾਬ ਦੇ ਕਿਸਾਨਾ ਨੂੰ ਜਮੀਨਾ ਵੇਚਣੀਆ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਕਿਸਾਨਾ ਦਾ ਸਰਮਾਇਆ ਸਿਰਫ ਜਮੀਨਾ ਹਨ।ਅੰਮ੍ਰਿਤਸਰ ਸਾਹਿਬ ਹਿੰਦੁਸਤਾਨ ਦੀਆ...
10/09/2023

ਪੰਜਾਬ ਦੇ ਕਿਸਾਨਾ ਨੂੰ ਜਮੀਨਾ ਵੇਚਣੀਆ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਕਿਸਾਨਾ ਦਾ ਸਰਮਾਇਆ ਸਿਰਫ ਜਮੀਨਾ ਹਨ।
ਅੰਮ੍ਰਿਤਸਰ ਸਾਹਿਬ ਹਿੰਦੁਸਤਾਨ ਦੀਆਂ ਵੱਖ-ਵੱਖ ਬੰਦਰਗਾਹਾਂ ਨਾਲ ਸਿੱਧਾ ਜੋੜਿਆ ਜਾ ਰਿਹਾ ਐ, ਇਹ ਸਾਰੇ ਰੋਡ ਦੋਹਾਂ ਪਾਸਿਆਂ ਤੋਂ ਬੰਦ ਹੋਣਗੇ ਤੇ 2023 ਤੱਕ ਪੂਰੇ ਕਰਨ ਦਾ ਟੀਚਾ ਮਿੱਥਿਆ ਗਿਆ ਐ,
੧ - ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਜਰਾਤ ਦੇ ਸਮੁੰਦਰ ਨੇੜਲੇ ਸ਼ਹਿਰ ਜਾਮਨਗਰ ਤੱਕ 1257 ਕਿਲੋਮੀਟਰ ਲੰਮਾ ਚਾਰ ਲੇਨ ਐਕਸਪ੍ਰੈਸ ਵੇਅ ਬਣਾਇਆ ਜਾ ਰਿਹਾ ਜਿਸਨੂੰ ਭਵਿੱਖ ਵਿੱਚ ਛੇ ਲੇਨ ਵੀ ਕੀਤਾ ਜਾਵੇਗਾ, ਇਸ ਤੇ 80 ਹਜ਼ਾਰ ਕਰੋੜ ਰੁਪਏ ਖਰਚੇ ਜਾ ਰਹੇ ਹਨ, ਇਸ ਰੋਡ ਤੇ ਤਿੰਨ ਵੱਡੀਆਂ ਤੇਲ ਰਿਫਾਈਨਰੀਆਂ ਨੇ,
੨ - ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ 407 ਕਿਲੋਮੀਟਰ ਚਾਰ ਲੇਨ ਐਕਸਪ੍ਰੈਸ ਵੇਅ ਬਣ ਰਿਹਾ ਜਿਸ ਉਪਰ 35 ਹਜ਼ਾਰ ਕਰੋੜ ਖਰਚ ਆਵੇਗਾ, ਇਸਨੂੰ ਭਵਿੱਖ ਵਿੱਚ ਅੱਠ ਲੇਨ ਕੀਤਾ ਜਾਵੇਗਾ, ਦਿੱਲੀ ਤੋਂ ਮੁੰਬਈ 1380 ਕਿਲੋਮੀਟਰ ਸਿੱਧਾ ਅੱਠ ਮਾਰਗੀ ਐਕਸਪ੍ਰੈਸ ਵੇਅ ਹਾਈਵੇ ਬਣ ਰਿਹਾ ਜਿਸਨੂੰ ਭਵਿੱਖ ਵਿੱਚ 12 ਮਾਰਗੀ ਕੀਤਾ ਜਾਵੇਗਾ, ਇਸ ਉਪਰ 90 ਹਜ਼ਾਰ ਕਰੋੜ ਖਰਚ ਆਵੇਗਾ, ਇਸ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਚਾਰ ਘੰਟੇ ਤੇ ਮੁੰਬਈ 16 ਘੰਟੇ ਦਾ ਸਫ਼ਰ ਹੋਵੇਗਾ,
੩ - ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਲਕੱਤਾ 1839 ਕਿਲੋਮੀਟਰ ਉਦਯੋਗਿਕ ਕੋਰੀਡੋਰ ਜਿਸਦੇ ਉਪਰ ਵੱਡੇ ਉਦਯੋਗਿਕ ਕੇਂਦਰ ਵਿਕਸਿਤ ਕੀਤੇ ਜਾਣਗੇ,
ਇਸ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਹਿੰਦ ਮਹਾਂਸਾਗਰ, ਬੰਗਾਲ ਦੀ ਖਾੜੀ ਤੇ ਅਰਬ ਸਾਗਰ ਦੇ ਕੰਢੇ ਬਣੀਆਂ ਬੰਦਰਗਾਹਾਂ ਨਾਲ ਵੱਡੇ ਮਾਰਗਾਂ ਰਾਹੀਂ ਸਿੱਧਾ ਜੁੜਨ ਜਾ ਰਿਹਾ ਐ, ਇਹਨਾਂ ਹਲਾਤਾਂ ਵਿੱਚ ਪੰਜਾਬ ਦੀ ਜ਼ਮੀਨ ਤੇ ਦੁਨੀਆ ਦੇ ਵੱਡੇ ਸਰਮਾਏਦਾਰਾਂ ਦੀ ਨਜ਼ਰ ਹੈ ਤੇ ਪੰਜਾਬ ਭੂ-ਰਾਜਨੀਤੀ ਦੇ ਹਿਸਾਬ ਨਾਲ ਮਹੱਤਵਪੂਰਨ ਖਿੱਤਾ ਬਣ ਕੇ ਉਭਰੇਗਾ, ਪੰਜਾਬ ਦੇ ਵਾਰਸ ਭਵਿੱਖ ਪ੍ਰਤੀ ਸੁਚੇਤ ਹੋ ਕੇ ਫ਼ੈਸਲੇ ਲੈਣ,🙏
ਕਾਪੀ

ਬੰਦੇ ਨੂੰ ਆਸ ਪਾਸ ਕੀ ਹੋ ਰਿਹਾ ਇਹ ਦਿਮਾਗ ਖੋਲਕੇ ਦੇਖਣਾ ਚਾਹੀਦਾ, ਸਿਰਫ ਕੰਮ ਕਰਨਾ ਤੇ ਰੋਟੀ ਕਮਾਉਣਾ ਹੀ ਜਿੰਦਗੀ ਨਹੀ। ਦਿੱਲੀ ਚ G20 ਸੰਮੇਲਨ ਹ...
10/09/2023

ਬੰਦੇ ਨੂੰ ਆਸ ਪਾਸ ਕੀ ਹੋ ਰਿਹਾ ਇਹ ਦਿਮਾਗ ਖੋਲਕੇ ਦੇਖਣਾ ਚਾਹੀਦਾ, ਸਿਰਫ ਕੰਮ ਕਰਨਾ ਤੇ ਰੋਟੀ ਕਮਾਉਣਾ ਹੀ ਜਿੰਦਗੀ ਨਹੀ। ਦਿੱਲੀ ਚ G20 ਸੰਮੇਲਨ ਹੋ ਰਿਹਾ ਤੇ 99% ਪੰਜਾਬੀਆਂ ਨੂੰ ਨੀ ਪਤਾ ਹੋਣਾ ਵੀ ਇਹ ਕੀ ਐ ਤੇ ਉਨ੍ਹਾ ਦੀ ਜਿੰਦਗੀ ਤੇ ਇਸਦਾ ਕੀ ਅਸਰ ਹੋਣਾ। ਬਿੱਲੀ ਥੈਲੇ ਤੋ ਬਾਹਰ ਆ ਗਈ ਜੋ ਕੱਲ ਫੈਸਲੇ ਹੋਏ ਉੱਥੇ। ਮੈ 4-5 ਸਾਲ ਤੋ ਇਹ ਸਵਾਲ ਪੁੱਛ ਰਿਹਾ ਸੀ ਵੀ ਸਿਰਫ ਪੰਜਾਬੀ ਤੇ ਹਰਿਆਣਵੀ ਮੁੰਡਿਆ ਨੂੰ ਕਿਉ ਕਨੇਡਾ ਦੇ ਵੀਜੇ ਮਿਲ ਰਹੇ ਨੇ ਹੋਰ ਇੰਡੀਆ ਦੀਆਂ ਸਟੇਟਾਂ ਨੂੰ ਕਿਉ ਨਹੀ? ਦੁਨੀਆ ਚ 190 ਦੇਸ਼ ਹੋਰ ਨੇ ਉੱਥੇ ਦੇ ਕਿਸੇ ਖਿੱਤੇ ਵਿੱਚੋਂ ਕਿਉ ਨੀ ਐਨਾ ਪਰਵਾਸ ਹੋ ਰਿਹਾ ਹੋ ਇਸ ਖਿੱਤੇ ਚੋਂ ਹੋ ਰਿਹਾ। ਫੇਰ ਅੱਗੇ ਬੰਦਾ ਜਿਸ ਮਰਜੀ ਵੀਜੇ ਤੇ ਜਾਂਦੇ ਤੇ ਵਾਪਿਸ ਨੀ ਮੁੜਦਾ, ਕੰਮ ਵੀ ਕਰ ਸਕਦਾ ਤੇ ਪੱਕਾ ਵੀ ਹੋ ਜਾਂਦਾ, ਕੀ ਸਰਕਾਰਾਂ ਨੂੰ ਬਿਲਕੁਲ ਨੀ ਪਤਾ ਵੀ ਇੱਕ ਟੂਰਿਸਟ ਆਇਆ ਬੰਦਾ ਵਾਪਿਸ ਨੀ ਗਿਆ? ਇਸ ਸਾਰੇ ਵਰਤਾਰੇ ਪਿੱਛੇ ਇੱਕੋ ਮਕਸਦ ਸੀ ਪੰਜਾਬ ਤੇ ਹਰਿਆਣੇ ਦੀਆਂ ਜਮੀਨਾ ਤੇ ਕਾਰਪੋਰੇਟ ਦਾ ਕਬਜਾ! ਕੱਲ G20 ਸੰਮੇਲਨ ਵਿੱਚ ਇਹ ਫੈਸਲਾ ਹੋ ਗਿਆ ਵੀ ਬਾਡਰ ਵਪਾਰ ਲਈ ਖੋਲੇ ਜਾਣਗੇ, ਥਾਈਲੈਂਡ ਤੋ ਯੁਰਪ ਤੱਕ ਸੜਕ ਰਾਹੀ ਵਪਾਰ ਚੱਲੂ। ਹੁਣ ਸਮਝ ਲੱਗਦੀ ਐ ਪੰਜਾਬ ਚ ਬਣਦੇ ਨਵੇ ਵੱਡੇ ਵੱਡੇ ਹਾਈਵੇ? ਨਵੀਆਂ ਰੇਲਵੇ ਲਾਈਨਾ? ਨਵੇ ਨਵੇ ਵੱਡੇ ਗੁਦਾਮ? ਬੱਸ ਆਹ ਖੇਡ ਸੀ। Vickie Khangura

ਬਘਿਆੜ, ਭੇੜੀਆ(Wolf) ਇੱਕ ਅਜਿਹਾ ਜਾਨਵਰ ਹੈ ਜਿਹੜਾ ਆਪਣੀ ਆਜ਼ਾਦੀ 'ਤੇ ਕਦੇ ਸਮਝੌਤਾ ਨਹੀਂ ਕਰਦਾ। ਇਹ ਇਕਲੌਤਾ ਜਾਨਵਰ ਹੈ ਜਿਸ ਨੂੰ ਗ਼ੁਲਾਮ ਨਹੀਂ ...
10/09/2023

ਬਘਿਆੜ, ਭੇੜੀਆ(Wolf)
ਇੱਕ ਅਜਿਹਾ ਜਾਨਵਰ ਹੈ ਜਿਹੜਾ ਆਪਣੀ ਆਜ਼ਾਦੀ 'ਤੇ ਕਦੇ ਸਮਝੌਤਾ ਨਹੀਂ ਕਰਦਾ। ਇਹ ਇਕਲੌਤਾ ਜਾਨਵਰ ਹੈ ਜਿਸ ਨੂੰ ਗ਼ੁਲਾਮ ਨਹੀਂ ਬਣਾਇਆ ਜਾ ਸਕਦਾ, ਜਦਕਿ ਹਾਥੀ,ਚੀਤਾ ਅਤੇ ਸ਼ੇਰ ਸਮੇਤ ਬਾਕੀ ਹਰ ਜਾਨਵਰ ਨੂੰ ਗ਼ੁਲਾਮ ਬਣਾਇਆ ਜਾ ਸਕਦਾ ਹੈ। ਬਘਿਆੜ ਨੂੰ ਫੜ ਕੇ ਕੈਦ ਕੀਤਾ ਜਾਵੇ ਤਾਂ ਇਹ ਖਾਣਾ ਪੀਣਾ ਛੱਡ ਦਿੰਦਾ ਹੈ ਅਤੇ ਭੁੱਖਾ ਰਹਿਕੇ ਆਪਣੀ ਜਾਨ ਗੁਆ ਦਿੰਦਾ ਹੈ , ਪਰ ਗ਼ੁਲਾਮੀ ਦੀ ਜ਼ਿੰਦਗੀ ਕਬੂਲ ਨਹੀਂ ਕਰਦਾ। ਬਘਿਆੜ ਕਦੇ ਵੀ ਮਰੇ ਹੋਏ ਜਾਨਵਰ ਦਾ ਮਾਸ ਨਹੀਂ ਖਾਂਦਾ ਅਤੇ ਇਸ ਨੂੰ ਇੱਕ ਐਬ ਸਮਝਦਾ ਹੈ। ਇਹ ਨਾ ਹੀ ਆਪਣੀ ਫ਼ੀਮੇਲ ਮਹਿਰਮ ਵੱਲ ਝਾਕਦਾ ਹੈ ਅਰਥਾਤ, ਦੂਜੇ ਜਾਨਵਰਾਂ ਦੇ ਉਲਟ, ਬਘਿਆੜ ਆਪਣੀ ਮਾਂ ਅਤੇ ਭੈਣ ਨੂੰ ਕਾਮਨਾ ਭਰੀਆਂ ਨਜ਼ਰਾਂ ਨਾਲ ਨਹੀਂ ਵੇਖਦਾ। ਬਘਿਆੜ ਆਪਣੇ ਸਾਥੀ ਪ੍ਰਤੀ ਇੰਨਾ ਵਫ਼ਾਦਾਰ ਹੁੰਦਾ ਹੈ ਕਿ ਉਹ ਕਿਸੇ ਹੋਰ ਮਾਦਾ ਨਾਲ ਸੰਭੋਗ ਨਹੀਂ ਕਰਦਾ, ਇਸੇ ਤਰ੍ਹਾਂ ਮਾਦਾ ਵੀ ਆਪਣੇ ਬਘਿਆੜ ਪ੍ਰਤੀ ਵਫ਼ਾਦਾਰ ਹੁੰਦੀ ਹੈ। ਬਘਿਆੜ ਆਪਣੀ ਔਲਾਦ ਨੂੰ ਜਾਣਦਾ ਅਤੇ ਪਛਾਣਦਾ ਹੈ ਕਿਉਂਕਿ ਉਨ੍ਹਾਂ ਦੇ ਮਾਂ ਅਤੇ ਪਿਤਾ ਇੱਕੋ ਹੁੰਦੇ ਹਨ। ਜੇ ਜੋੜੇ ਵਿਚੋਂ ਇੱਕ ਦੀ ਮੌਤ ਹੋ ਜਾਂਦੀ ਹੈ, ਦੂਸਰਾ ਮੌਤ ਦੇ ਸਥਾਨ 'ਤੇ ਖੜ੍ਹਾ ਰਹਿੰਦਾ ਹੈ ਅਤੇ ਘੱਟੋ ਘੱਟ ਤਿੰਨ ਮਹੀਨਿਆਂ ਲਈ ਸੋਗ ਕਰਦਾ ਹੈ। ਬਘਿਆੜ ਨੂੰ ਅਰਬੀ ਵਿੱਚ ਇਬਨ-ਅਲ-ਬਾਰ ਕਿਹਾ ਜਾਂਦਾ ਹੈ ਯਾਨੀ "ਚੰਗਾ ਜਾਂ ਨੇਕ ਪੁੱਤਰ" ਕਿ ਮਾਂ ਪਿਓ ਜਦ ਬੁੱਢੇ ਹੋ ਜਾਂਦੇ ਹਨ ਤਾਂ ਉਨ੍ਹਾਂ ਲਈ ਸ਼ਿਕਾਰ ਕਰਦਾ ਹੈ ਅਤੇ ਉਨ੍ਹਾਂ ਦਾ ਪੂਰਾ ਧਿਆਨ ਰੱਖਦਾ ਹੈ। ਇਹੀ ਕਾਰਨ ਹੈ ਕਿ ਤੁਰਕ ਆਪਣੀ ਔਲਾਦ ਨੂੰ ਸ਼ੇਰ ਦੀ ਬਜਾਏ ਬਿਘਿਆੜ ਨਾਲ਼ ਤਸ਼ਬੀਹ (ਤੁਲਨਾ ਕਰਨਾ,ਦ੍ਰਿਸ਼ਟਾਂਤ ) ਦਿੰਦੇ ਹਨ। ਉਹਨਾਂ ਦੇ ਖ਼ਿਆਲ ਅਨੁਸਾਰ ਇਹ ਬਿਹਤਰ ਹੈ ਕਿ ਸ਼ੇਰ ਦੀ ਤਰ੍ਹਾਂ ਖ਼ੂਨਖ਼ਾਰ ਬਣਨ ਦੀ ਬਜਾਏ ਬਿਘਿਆੜ ਦੀ ਤਰ੍ਹਾਂ ਚਲਾਕ , ਹੁਸ਼ਿਆਰ ਅਤੇ ਵਫ਼ਾਦਾਰ ਬਣਿਆ ਜਾਏ। ਬਘਿਆੜ ਦੇ ਬਿਹਤਰੀਨ ਗੁਣਾਂ ਵਿਚੋਂ ਬਹਾਦਰੀ ,ਵਫ਼ਾਦਾਰੀ ਸਵੈ-ਮਾਣ ਅਤੇ ਮਾਂ ਪਿਓ ਨਾਲ਼ ਅੱਛਾ ਵਰਤਾਓ ਮਸ਼ਹੂਰ ਹਨ। ਜਦੋਂ ਬਘਿਆੜ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹਨ, ਉਹ ਇਸ ਰ੍ਹਹਾਂ ਸਮੂਹਾਂ ਵਿੱਚ ਚਲਦੇ ਹਨ।
੧- ਬੁੱਢੇ ਅਤੇ ਬਿਮਾਰ ਬਘਿਆੜ ਸਭ ਤੋਂ ਅੱਗੇ ਹੁੰਦੇ ਹਨ ।
੨- ਦੂਸਰੇ ਨੰਬਰ 'ਤੇ ਪੰਜ ਚੁਣੇ ਹੋਏ ਸ਼ਕਤੀਸ਼ਾਲੀ ਬਘਿਆੜਾ ਜੋ ਬੁੱਢੇ ਅਤੇ ਬਿਮਾਰ ਬਘਿਆੜਾਂ ਦੇ ਨਾਲ ( ਮੁੱਢਲੀ ਸਹਾਇਤਾ) ਦੀ ਮਦਦ ਕਰਦੇ ਹਨ।
੩- ਉਨ੍ਹਾਂ ਦੇ ਪਿੱਛੇ ਦੁਸ਼ਮਣ ਦੇ ਹਮਲੇ ਦਾ ਬਚਾਅ ਕਰਨ ਵਾਲੇ ਸ਼ਕਤੀਸ਼ਾਲੀ ਅਤੇ ਹੁਸ਼ਿਆਰ ਬਘਿਆੜ ਹੁੰਦੇ ਹਨ।
੪- ਵਿਚਕਾਰ ਬਾਕੀ ਸਾਰੇ ਆਮ ਬਘਿਆੜ ਹੁੰਦੇ ਹਨ।
੫- ਸਭ ਦੇ ਅੰਤ ਵਿੱਚ ਬਘਿਆੜਾਂ ਦਾ ਇੱਕ ਮਿਹਨਤੀ ਨੇਤਾ ਹੁੰਦਾ ਹੈ ਜੋ ਹਰ ਕਿਸੇ ਤੇ ਨਜ਼ਰ ਰੱਖਦਾ ਹੈ ਕਿ ਕੋਈ ਆਪਣੀ ਜ਼ਿੰਮੇਵਾਰੀ ਤੋਂ ਲਾਪਰਵਾਹ ਤਾਂ ਨਹੀਂ ਹੈ ਅਤੇ ਦੁਸ਼ਮਣ ਦਾ ਹਰ ਪਾਸਿਓਂ ਧਿਆਨ ਰੱਖਦਾ ਹੈ ,ਇਸਨੂੰ ਅਰਬੀ ਵਿੱਚ ਅਲਫ਼ ਕਿਹਾ ਜਾਂਦਾ ਹੈ, ਜਿਸਦੇ ਅਰਥ ਹਨ ਹਜ਼ਾਰ, ਯਾਨੀ ਉਹ ਇਕੱਲਾ ਹੀ ਹਾਜ਼ਰ ਦੇ ਬਰਾਬਰ ਹੈ।ਇਹੀ ਕਾਰਨ ਹੈ ਕਿ ਤੁਰਕ ਅਤੇ ਮੰਗੋਲ ਇਸ ਨੂੰ ਪਿਆਰ ਕਰਦੇ ਹਨ ਅਤੇ ਇਹ ਤੁਰਕਾਂ ਦਾ ਰਾਸ਼ਟਰੀ ਜਾਨਵਰ ਹੈ।
ਕਾਪੀ *

05/09/2023

ਅੱਜ ਅਧਿਆਪਕ ਦਿਵਸ ਦੇ ਮੌਕੇ ਤੇ ਬਸ ਇਹੀ ਕਹਾਂਗਾ " ਵਾਹਿਗੁਰੂ ਖੁਸ਼ ਰਖੀ ਸਦਾ ਹੀ ਜਿਹਨਾਂ ਨੇ ਸਾਨੂੰ ਜਿੰਦਗੀ ਵਿਚ ਕੁਝ ਕਰਨਾ ਸਿਖਾਈਆ

31/08/2023

ਇਨਸਾਨੀਅਤ 🥀
°°°°°°°°°°°°°°
ਇੱਕ ਜ਼ੇਬਕਤਰੇ ਨੇ ਕਿਸੇ ਗਰੀਬ ਦੀ ਜ਼ੇਬ ਕੱਟ ਲਈ ••! ਗਰੀਬ ਬਿਚਾਰਾ ਹਾਲਾਤ ਤੋਂ ਮਜਬੂਰ ਹੋ ਕੇ ਕੰਮ ਦੀ ਭਾਲ਼ ਵਿੱਚ ਸ਼ਹਿਰ ਆਇਆ ਸੀ। ਬੜਾ ਸਾੰਭ-ਸਾੰਭ ਕੇ ਰੱਖਿਆ ਹੋਇਆ ਸੀ ਉਸਨੇ ਇਹ ਆਖ਼ਰੀ 500 ਦਾ ਨੋਟ !
ਨਿਰਾਸ਼ ਹੋਇਆ ਗਰੀਬ ਬਿਚਾਰਾ ਰੋਣੀ ਸੂਰਤ ਲਈ ਇੱਕ ਦਰੱਖ਼ਤ ਹੇਠ ਜਾ ਕੇ ਬੈਠ ਗਿਆ। ਜੋ ਕੁੱਝ ਪੱਲੇ ਸੀ, ਲੁੱਟਿਆ ਜਾ ਚੁੱਕਿਆ ਸੀ। ਵਾਪਸ ਘਰੇ ਪਹੁੰਚਣ ਲਈ ਕਿਰਾਏ ਜੋਗੇ ਪੈਸੇ ਵੀ ਕੋਲ਼ ਨਹੀਂ ਸਨ। ਭੁੱਖ ਵੀ ਲੱਗ ਆਈ ਸੀ ••!
ਜ਼ੇਬਕਤਰਾ ਇਲਾਕੇ ਦਾ ਚੱਲਦਾ ਪੁਰਜਾ ਬੰਦਾ, ਇੱਕ ਸਮਾਜਸੇਵੀ ਸੀ। ਬੜਾ ਹੀ ਸ਼ਾਤਿਰ ਦਿਮਾਗ਼। ਆਸਪਾਸ ਹੀ ਕਿਸੇ ਹੋਰ ਸ਼ਿਕਾਰ ਦੀ ਭਾਲ਼ ਵਿੱਚ ਘੁੱਮ ਰਿਹਾ ਸੀ। ਉਸਨੇ ਵੇਖਿਆ ਕਿ ਉਸ ਗਰੀਬ ਆਦਮੀ ਦੇ ਆਲ਼ੇ-ਦੁਆਲ਼ੇ ਕਾਫ਼ੀ ਲੋਕਾਂ ਹਜ਼ੂਮ 'ਕੱਠਾ ਹੋ ਚੁੱਕਿਆ ਸੀ।
ਕੋਈ ਉਸਨੂੰ 'ਰੱਬ ਦੀ ਸ਼ਾਇਦ ਏਹੀ ਮਰਜ਼ੀ ਸੀ ' ਕਹਿ ਕੇ ਦਿਲਾਸਾ ਦੇ ਰਿਹਾ ਸੀ, ਅਤੇ ਕੋਈ ਕਹਿ ਰਿਹਾ ਸੀ ਕਿ 'ਏਸੇ ਸੜਕ ਤੇ ਹੀ ਇੱਕ ਦਿਨ ਮੇਰੀ ਵੀ ਜ਼ੇਬ ਕੱਟੀ ਗਈ ਸੀ । ਮੇਰੇ ਕੋਲ਼ ਵੀ ਉਸ ਦਿਨ ਕੋਈ ਪੈਸਾ ਨਹੀਂ ਸੀ । ਫੇਰ ਇੱਕ ਭਲੇ ਆਦਮੀ ਨੇ ਮੇਰੀ ਮਦਦ ਕੀਤੀ ਸੀ।'

ਹਜ਼ੂਮ ਵਿੱਚ ਕਈ ਤਰ੍ਹਾਂ ਦੇ ਲੋਕ ਤੇ ਉਹ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ।

ਅਚਾਨਕ ਦੇਵਦੂਤ ਬਣ ਕੇ ਇੱਕ ਬੰਦਾ ਉਸ ਗਰੀਬ ਆਦਮੀ ਦੇ ਮੂਹਰੇ ਜਾ ਖੜ੍ਹਾ ਹੋਇਆ ਅਤੇ ਬੋਲਿਆ ••" ਭਰਾਵਾ ! ਕੀ ਗੱਲ ਹੋ ਗਈ ••?"
ਲੋਕਾਂ ਨੂੰ ਆਪਣੀ ਬਿਥਿਆ ਦੱਸ-ਦੱਸ ਕੇ ਅਤੇ ਰੋ-ਰੋ ਕੇ ਗਰੀਬ ਦੀ ਹਾਲਤ ਖਰਾਬ ਹੋਈ ਪਈ ਸੀ। ਇੱਕ ਵਾਰ ਫੇਰ ਉਸਨੇ ਆਪਣੀ ਰਾਮਕਹਾਣੀ ਦੁਹਰਾਅ ਦਿੱਤੀ।

ਦੇਵਦੂਤ ਬਣ ਕੇ ਆਇਆ ਇਹ ਸ਼ਖ਼ਸ ਓਹੀ ਜ਼ੇਬਕਤਰਾ ਸੀ। ਸਾਊ ਜਿਹਾ ਬਣ ਕੇ ਬੋਲਿਆ ••" ਕਿੰਨਾਂ ਭੈੜਾ ਜ਼ਮਾਨਾ ਆ ਗਿਆ ਹੈ, ਸ਼ੈਤਾਨ ਲੋਕ ਗਰੀਬਾਂ ਨੂੰ ਵੀ ਨਹੀਂ ਛੱਡਦੇ। ਇਸ ਸ਼ਹਿਰ ਵਿੱਚ ਅਜਿਹੀਆਂ ਵਾਰਦਾਤਾਂ ਬਹੁਤ ਹੋਣ ਲੱਗ ਪਈਆਂ ਹਨ। "

'ਦੇਵਦੂਤ' ਨੇ ਆਪਣੀ ਜ਼ੇਬ ਵਿੱਚੋਂ 100 ਰੁਪਏ ਦਾ ਨੋਟ ਉਸ ਗਰੀਬ ਨੂੰ ਫੜਾਉਂਦੇ ਹੋਏ ਕਿਹਾ •• " ਆਹ ਲੈ ਭਰਾਵਾ ! ਮੇਰੇ ਕੋਲ਼ ਵੀ ਏਹੀ 100 ਰੁਪਏ ਦਾ ਆਖਰੀ ਨੋਟ ਆ, ਪਰ ਮੈਂ ਤਾਂ ਇੱਥੇ ਨੇੜੇ ਹੀ ਰਹਿੰਦਾ ਹਾਂ।ਪੈਦਲ ਵੀ ਚਲਾ ਜਾਵਾਂਗਾ। ਇਹ ਪੈਸੇ ਤੂੰ ਰੱਖ ਲੈ, ਤੇਰੇ ਕੰਮ ਆਉਣਗੇ। ਤੈਂ ਕਿਰਾਇਆ ਭਾੜਾ ਲਾ ਕੇ ਘਰੇ ਵਾਪਸ ਵੀ ਜਾਣਾ ਹੋਵੇਗਾ।
ਬਿਚਾਰੇ ਗਰੀਬ ਨੇ ਨਾ ਚਾਹੁੰਦੇ ਹੋਏ ਵੀ 'ਦੇਵਦੂਤ' ਤੋਂ 100 ਦਾ ਨੋਟ ਫੜ੍ਹ ਲਿਆ ਅਤੇ ਪੈਰੀਂ ਹੱਥ ਲਾ ਕੇ ਉਸ ਧਰਮਾਤਮਾ ਦਾ ਧੰਨਵਾਦ ਕੀਤਾ।
ਦੇਖਣ ਵਾਲ਼ੀ ਜਨਤਾ ਨੇ ਵੀ ਉਸ 'ਦੇਵਦੂਤ' ਦੀ ਬੜੀ ਤਰੀਫ਼ ਕੀਤੀ ਅਤੇ ਜਾਂਦੇ ਜਾਂਦੇ ਲੋਕਾਂ ਦੇ ਮੂੰਹੋਂ ਅਵਾਜ਼ਾਂ ਆ ਰਹੀਆਂ ਸਨ ••"ਇਨਸਾਨੀਅਤ ਅਜੇ ਵੀ ਜ਼ਿਉਂਦੀ ਹੈ। "

ਨੋਟ : ਇਸ ਕਹਾਣੀ ਦਾ ਸਲੰਡਰ ਦਾ ਭਾਅ 200 ਰੁਪਏ ਘਟਣ ਨਾਲ਼ ਕੋਈ ਵਾਸਤਾ ਨਹੀਂ ਹੈ। 🙏

-----------------
ਦਰਸ਼ਨ ਸਿੰਘ

31/08/2023

ਬੇਗਾਨੇ ਪੁੱਤ ਤਾੜੀ ਮਾਰ ਕੇ ਤਾਂ ਨਹੀਂ ਨਿੱਕਲਣ ਦਿੰਦੇ"
ਭਾਵੇਂ ਕਿਸੇ ਵੀ ਸੰਧਰਬ ਵਿਚ ਆਖੀ ਪਰ ਇਸ ਆਖੀ ਨੇ ਕਿੰਨੇ ਸਾਰੇ ਇਤਿਹਾਸਿਕ ਬਿਰਤਾਂਤ ਕਿੰਨੀਆਂ ਸਾਖੀਆਂ ਅਤੇ ਕਿੰਨੇ ਅਸਲ ਵਾਪਰੇ ਤਰਕ ਵਾਲੇ ਕਟਹਿਰੇ ਅੰਦਰ ਲਿਆ ਜਰੂਰ ਖਲਿਆਰੇ..!

ਖੈਰ ਪ੍ਰਤੱਖ ਨੂੰ ਪ੍ਰਮਾਣ ਕਾਹਦਾ..ਇੰਝ ਦੇ ਕਿੰਨੇ ਸਾਰੇ ਬਿਰਤਾਂਤ..ਖੁਦ ਅੱਖਾਂ ਨਾਲ ਵੇਖੇ..ਪਿਛਲੇ ਬੂਹੇ ਸੌਖਿਆਂ ਨਿੱਕਲ ਵੀ ਸਕਦੇ ਸਨ ਪਰ ਅੱਗਿਓਂ ਦੀ ਸਿੱਧਾ ਲਲਕਾਰ ਕੇ..ਵੰਗਾਰ ਕੇ..ਮਿਥ ਕੇ..ਸ਼ਰੇਆਮ ਦੱਸ ਕੇ..ਐਨ ਵਿਚਕਾਰੋਂ..ਮੌਤ ਦੀ ਪੈਂਦੀ ਵਾਛੜ ਵਿਚੋਂ ਦੀ ਨਿਕਲ ਕੇ ਗਏ..ਆਧੁਨਿਕ ਤਕਨੀਕਾਂ ਨਾਲ ਲੈਸ ਬੈਠੀ ਦੂਜੀ ਧਿਰ ਪੱਥਰ ਹੋ ਗਈ..ਸੁਸਰੀ ਵਾਂਙ ਸੌਂ ਗਈ..!

ਇੱਕ ਪਾਸੇ ਗਵਾਉਣ ਲਈ ਕੁਝ ਵੀ ਨਹੀਂ ਸੀ..ਸਿਵਾਏ "ਆਪ ਮੁੱਕੇ ਪੰਥ ਵੱਸੇ" ਵਾਲੀ ਭਾਵਨਾ ਦੇ..ਤੇ ਦੂਜੇ ਪਾਸੇ ਮੋਟੀਆਂ ਤਨਖਾਵਾਂ ਸਹੂਲਤਾਂ ਰੈਂਕਾਂ ਅਤੇ ਪਰਿਵਾਰਿਕ ਮੋਹ ਦੀਆਂ ਤੰਦਾਂ ਨਾਲ ਜਕੜੇ ਹੋਏ ਸਰਕਾਰੀ ਅਹਿਲਕਾਰ..!

ਜਥੇਦਾਰ ਵੇਦਾਂਤੀ..ਚੁਰਾਸੀ ਘਲੂਕਾਰੇ ਵੇਲੇ ਪਰਿਕਰਮਾ ਦੇ ਪ੍ਰਸ਼ਾਦ ਅਤੇ ਗਿੱਲੇ ਪੋਣੇ ਕਮਰੇ ਦੇ ਐਨ ਉੱਤੇ ਕਵਾਟਰ..ਛੇ ਜੂਨ ਦੁਪਹਿਰ ਵੇਲੇ ਪੂਰੀ ਪ੍ਰਕਰਮਾ ਵਿਚ ਫੌਜ ਅਤੇ ਟੈਂਕ ਹੀ ਟੈਂਕ..!
ਨਿਕਲਣ ਦਾ ਮੌਕਾ ਮਿਲਿਆ ਤਾਂ ਬਾਹਰ ਜਾਂਦੀ ਸੰਗਤ ਨਾਲ ਜਾ ਰਲੇ..ਤੁਰਨ ਲੱਗਿਆਂ ਕਮਰੇ ਮੋਰਚੇ ਤੇ ਡਟੇ ਹੋਏ ਦੋ ਸਿੰਘ..ਪੁੱਛਿਆ ਸਿੰਘੋ ਤੁਹਾਡਾ ਕੀ ਪ੍ਰੋਗਰਾਮ ਏ..?

ਆਖਣ ਲੱਗੇ ਥੋੜਾ ਗੁੜ ਅਤੇ ਛੋਲੇ ਰੱਖ ਜਾਵੋ ਤੇ ਤੁਸੀਂ ਜਾਵੋ..ਅਸੀਂ ਤੇ ਇਥੇ ਰਹਿਣਾ..ਅਖੀਰ ਤੀਕਰ..ਓਹ "ਅਖੀਰ" ਪਤਾ ਨਹੀਂ ਕਿਸ ਨੇ ਮਿਥੀ ਸੀ..ਸ਼ਾਇਦ ਦਸਮ ਪਿਤਾ ਨੇ..ਕਹਿੰਦੇ ਸਾਥੋਂ ਗਲਤੀ ਹੋ ਗਈ ਅਸਾਂ ਨਾਮ ਨਹੀਂ ਪੁੱਛੇ..ਵਰਨਾ ਅੱਜ ਦੋਵੇਂ ਸੁਨਿਹਰੀ ਅੱਖਰਾਂ ਨਾਲ ਸ਼ਿੰਗਾਰੇ ਹੁੰਦੇ..ਪਰ ਐਸੀਆਂ ਰੂਹਾਂ ਦਾ ਸੁਨਹਿਰੀ ਅੱਖਰਾਂ ਅਤੇ ਬੱਲੇ ਬੱਲੇ ਦੀ ਝਾਕ ਨਾਲ ਕੀ ਲੈਣ-ਦੇਣ..ਉਹ ਤੇ ਧੁਰੋਂ ਹੀ ਆਪ ਮੋਏ ਜੱਗ ਪਰਲੋ ਹੋਣਾ ਮਿਥ ਕੇ ਆਏ ਹੁੰਦੇ!
ਅਖੀਰ ਅੱਠ ਜੂਨ ਨੂੰ ਮੁੱਠ ਕੁ ਛੋਲੇ ਚੱਬ ਕੇ ਉੱਡਦੇ ਫਿਰਨ ਸਰੀਰ..ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ!

ਬੋਤਾ ਸਿੰਘ ਗਰਜਾ ਸਿੰਘ ਹੁਰਾਂ ਤਾਂ ਲਾਹੌਰ ਉਚੇਚਾ ਸੁਨੇਹਾ ਘਲਾਇਆ..ਫਲਾਣੀ ਥਾਂ ਨਾਕਾ ਲਾਇਆ ਏ..ਆਜੋ ਡੱਕ ਲਵੋ..ਫੇਰ ਡਾਂਗਾਂ ਅਤੇ ਚੰਡੇ ਹੋਏ ਲੋਹੇ ਦਾ ਐਸਾ ਬੇਜੋੜ ਸੁਮੇਲ ਹੋਇਆ ਤੇ ਅੰਦਰੋਂ ਪ੍ਰਕਟ ਹੋਈਆਂ ਦੋ ਸ਼ਹੀਦੀਆਂ..!

ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਨੇ ਤਾਂ ਤਕੜੀ ਧਿਰ ਦੀ ਵਰਮੀ ਅੰਦਰ ਖਲੋ ਕੇ ਉੱਚੀ ਸਾਰੀ ਵੰਗਾਰਿਆ..!

ਬਾਬਾ ਆਲੀ ਸਿੰਘ ਮਾਲੀ ਸਿੰਘ..ਬਾਬਾ ਬੰਦਾ ਸਿੰਘ ਬਹਾਦੁਰ..ਚਾਰ ਸਾਲ ਦਾ ਪੁੱਤ ਉਦ੍ਹੇ ਸਿੰਘ..ਚੀਰ ਕੇ ਅੰਦਰੋਂ ਧੜਕਦਾ ਹੋਇਆ ਦਿਲ ਕੱਢਿਆ ਤੇ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ..ਪਰ ਅੱਗੋਂ ਸ਼ਾਂਤ ਚਿੱਤ..!
ਐਸੇ ਬਿਰਤਾਂਤ ਐਸੀਆਂ ਅਸਲ ਵਾਪਰੀਆਂ ਕੇ ਏਨੀਆਂ ਸਦੀਆਂ ਲੰਘਣ ਬਾਅਦ ਵੀ ਲੂ-ਕੰਢੇ ਖੜੇ ਹੋ ਜਾਂਦੇ..!

ਬੇਅੰਤ ਸਿੰਘ ਸਤਵੰਤ ਸਿੰਘ ਭਾਈ ਜਿੰਦਾ..ਡਾਕਟਰ ਆਖਦੇ ਤੇਰੀ ਲੱਤ ਵੱਢ ਦੇਣੀ ਸੱਚ ਬੋਲ..ਆਖਦਾ ਵੱਢ ਦਿਓ ਮੈਨੂੰ ਕੋਈ ਫਰਕ ਨਹੀਂ ਪੈਂਦਾ..!

ਪੁੱਟੇ ਹੋਏ ਨਹੁੰ..ਲਾਹ ਦਿੱਤਾ ਖੋਪੜ..ਵੱਢ ਦਿੱਤੀ ਰਸਨਾ..ਕੱਢ ਦਿੱਤੀਆਂ ਅੱਖੀਆਂ..ਤਾਂ ਵੀ ਬਾਣੀ ਪੜਦਾ ਭਾਈ ਅਨੋਖ ਸਿੰਘ..ਅਜੇ ਕੱਲ ਹੀ ਸ਼ਹੀਦੀ ਦਿਨ ਲੰਘ ਕੇ ਗਿਆ!

ਕੱਤੀ ਅਗਸਤ ਪੰਚਨਵੇਂ ਨੂੰ ਆਪਣਾ ਆਪ ਵਾਰਨ ਲਈ ਸਿੱਕਾ ਉਛਾਲ ਕੇ ਕੀਤਾ ਗਿਆ ਇੱਕ ਫੈਸਲਾ..ਮੁਲਤਾਨ ਦੇ ਕਿਲੇ ਦੀ ਫਸੀਲ ਤੋੜਨ ਲਈ ਤੋਪ ਦੇ ਟੁੱਟ ਗਏ ਪਹੀਏ ਨੂੰ ਦਿੱਤੇ ਗਏ ਬਾਈ ਮੋਢੇ ਅਤੇ ਫੇਰ ਤੂੰਬਾ ਤੂੰਬਾ ਹੋ ਕੇ ਉੱਡ ਗਏ ਬਾਈ ਦੇ ਬਾਈ ਸਰੀਰ..!

ਪਿੱਛੇ ਜਿਹੇ ਕੰਪਲੈਕਸ ਵਿਚ ਛੇ ਮਈ ਚੁਰਾਸੀ ਨੂੰ ਸਿੰਘਾਂ ਦੇ ਹੋਏ ਸਮੂਹਿਕ ਅਨੰਦ ਕਾਰਜਾਂ ਦੀ ਇੱਕ ਫਿਲਮ ਜੱਗ ਜਾਹਰ ਹੋਈ..ਜੂਨ ਚੁਰਾਸੀ ਘਲੂਕਾਰੇ ਤੋਂ ਸਿਰਫ ਇਕ ਮਹੀਨੇ ਪਹਿਲੋਂ ਦੀ..ਬਾਹਰ ਚੱਪੇ ਚੱਪੇ ਤੇ ਲੱਗੀ ਫੋਰਸ..ਤਾਂ ਵੀ ਅੰਦਰ ਤੁਰੇ ਫਿਰਦੇ ਸਿੰਘ ਚੜ੍ਹਦੀ ਕਲਾ ਵਿਚ ਹੱਸਦੇ ਖੇਡਦੇ..ਮਜਾਕਾਂ ਕਰਦੇ..ਇੱਕ ਦੂਜੇ ਨੂੰ ਫਤਹਿ ਬੁਲਾਉਂਦੇ ਬੈਠਣ ਲਈ ਥਾਂ ਬਣਾਉਂਦੇ..ਹਿਦਾਇਤਾਂ ਬੇਨਤੀਆਂ ਕਰਦੇ ਫੋਟੋਆਂ ਖਿੱਚਦੇ..ਕੋਈ ਡਰ ਸ਼ਿਕਨ ਮਲਾਲ ਅਨਿਸਚਿਤਤਾ ਫਿਕਰ ਫਾਕਾ ਨਹੀਂ..ਕਾਲ ਨੂੰ ਟਿੱਚਰਾਂ ਕਰਦੇ ਇੰਜ ਆਖਦੇ ਪ੍ਰਤੀਤ ਹੁੰਦੇ ਕੱਲ ਨੂੰ ਆਉਂਦਾ ਭਾਵੇਂ ਹੁਣੇ ਹੀ ਲੰਘ ਆ..ਸਾਨੂੰ ਕੋਈ ਪ੍ਰਵਾਹ ਨਹੀਂ..ਮਗਰੋਂ ਬਹੁਤੇ ਸ਼ਹੀਦ ਵੀ ਹੋ ਗਏ..ਬਹੁਮੁੱਲਾ ਇਤਿਹਾਸਿਕ ਦਸਤਾਵੇਜ..ਕੋਈ ਸਮਕਾਲੀ ਉਦਮ ਕਰੇ ਤਾਂ ਇੱਕ ਇੱਕ ਦੀ ਪਹਿਚਾਣ ਅਗਲੀਆਂ ਪੀੜੀਆਂ ਲਈ ਪ੍ਰਭਾਸ਼ਿਤ ਕੀਤੀ ਜਾ ਸਕਦੀ!

ਪਰ ਅਕਸਰ ਆਖਿਆ ਜਾਂਦਾ..ਲਮਹੋਂ ਨੇ ਖਤਾ ਕੀ ਸਦੀਓਂ ਨੇ ਸਜਾ ਪਾਈ..ਇੱਕ ਦਿਨ ਫੇਰ ਓਹੀ ਹੋਵੇਗਾ ਜੋ ਅੱਜ ਬਿੱਪਰ ਘੱਟ ਗਿਣਤੀਆਂ ਦੇ ਇਤਿਹਾਸ ਨਾਲ ਕਰ ਰਿਹਾ ਏ..ਸਭ ਕੁਝ ਸਫ਼ਾ ਚੱਟ..ਨਾਮੋ ਨਿਸ਼ਾਨ ਹੀ ਕੋਈ ਨਹੀਂ..ਨਾ ਛੱਡਣਗੇ ਬਾਂਸ ਤੇ ਨਾ ਵੱਜੂਗੀ ਬਾਂਸਰੀ..!
ਇਕ ਮਹਾਨ ਸਿੱਖ ਫਿਲਾਸਫਰ ਨਿੱਕੇ ਹੁੰਦਿਆਂ ਆਪਣੇ ਪਿਤਾ ਜੀ ਨੂੰ ਪੁੱਛ ਬੈਠਾ ਕੇ ਖੰਡੇ ਬਾਟੇ ਦੀ ਪਾਹੁਲ ਵੇਲੇ ਦਸਮ ਪਿਤਾ ਨੇ ਬੱਕਰੇ ਝਟਕਾਏ ਸਨ ਕੇ ਇਨਸਾਨ?

ਅੱਗਿਓਂ ਝਿੜਕ ਮਾਰ ਦਿੱਤੀ ਕੇ ਖ਼ਬਰਦਾਰ ਜੇ ਇਹ ਸਵਾਲ ਦੋਬਾਰਾ ਪੁੱਛਿਆ ਤਾਂ..ਜਿਹੜੀ ਗੱਲ ਦਸਮ ਪਿਤਾ ਨੇ ਸਾਨੂੰ ਦੱਸਣੀ ਵਾਜਿਬ ਹੀ ਨਹੀਂ ਸਮਝੀ ਉਹ ਗੱਲ ਨੂੰ ਤਰਕ ਦੀ ਕਸਵੱਟੀ ਤੇ ਰੱਖ ਕਿੰਨੇ ਸਾਰੇ ਸਵਾਲ ਖੜੇ ਕਰਨ ਦਾ ਸਾਨੂੰ ਕੋਈ ਹੱਕ ਨਹੀਂ..!

ਯਹੂਦੀ ਬੱਚੇ ਪੀੜੀ ਦਰ ਪੀੜੀ ਤੁਰੇ ਆਉਂਦੇ ਇਤਿਹਾਸ ਨੂੰ ਜਦੋਂ ਆਪਣੀਆਂ ਦਾਦੀਆਂ ਨਾਨੀਆਂ ਦੇ ਮੂਹੋਂ ਸੁਣਦੇ ਨੇ ਤਾਂ ਕਦੇ ਨਹੀਂ ਭੁੱਲਦੇ..ਕਿਓੰਕੇ ਬਜ਼ੁਰਗਾਂ ਮੂਹੋਂ ਸੁਣੀ ਹੋਈ ਨੂੰ ਉਹ ਲੋਕ ਸੱਚੇ ਰੱਬ ਦਾ ਹੋਕਾ ਮੰਨਦੇ..ਓਹੋ ਬਜ਼ੁਰਗ ਜੋ ਪ੍ਰਾਈਵੇਸੀ ਦੇ ਨਾਮ ਹੇਠ ਸਾਡੇ ਵਿਰਸਿਆਂ ਪਰਿਵਾਰਾਂ ਚੋਂ ਹੌਲੀ ਹੌਲੀ ਅਲੋਪ ਹੁੰਦੇ ਜਾ ਰਹੇ!
ਹਰਪ੍ਰੀਤ ਸਿੰਘ ਜਵੰਦਾ

30/08/2023

ਪੈਂਤੀ ਲੱਖ ਤੋਂ ਮੁੜਿਆ ਕਿੱਲਾ, ਰੇਟ ਟੁੱਟਗੇ ਫੇਰ ਜ਼ਮੀਨਾਂ ਦੇ
ਹੁਣ ਸੈਂਸ ਨੇ ਕਰੀ ਆ ਤਰੱਕੀ, ਤੇ ਕੰਮ ਹੁੰਦੇ ਕੁੱਲ ਮਸ਼ੀਨਾਂ ਤੇ
ਬਾਬਿਆਂ ਦੇ ਜੂਰਿਕ ਐਸੜ ਵੱਧਗੇ, ਗਠੀਆ ਵਾਅ ਨੇ ਹੱਡ
ਜੋੜਤੇ
ਜਰਾਬਾਂ ਪਾਕੇ ਖੇਤ ਲਾਦੇ ਪਾਣੀ , ਫੱਟੀ ਚੱਕਕੇ
ਨੱਕਾ ਮੋੜਦੇ ਲਿਮਟਾਂ ਚੱਕਕੇ ਐੱਫ ਡੀ ਕਰਾਉਂਦੇ , ਜਗਾੜ ਲਾਏ ਆ
ਜੱਟਾਂ ਨੇ
ਧੌਲ ਮਾਰਕੇ ਹੰਦਿਆਂ ਤੇ ਸਿੱਟਦੇ ਜਾਫੀ, ਮਾਰਕੇ
ਥਾਪੀ ਪੱਟਾਂ ਤੇ
ਵਧੇ ਵਿਆਜ ਹੁਣ ਮੂਲ ਨਈਂ ਮੁੜਦੇ, ਨੰਗ ਰਹੇ ਆ ਧੁਰ ਤੋਂ
ਤਾਂਵੀ ਡੱਬਾਂ ਵਿੱਚ ਪੱਟੂ ਟੰਗਦੇ ਅਸਲੇ, ਲਿਆਕੇ ਕਾਨਪੁਰ ਤੋਂ ਹਿੱਕ ਦੇ ਜ਼ੋਰ ਤੇ ਪੈਂਦੀਆਂ ਵੋਟਾਂ ,ਕੇਹੜਾ ਕੈਂਹਦਾ ਏਹ
ਲੋਕਤੰਤਰ ਆ
ਗਾਂਧੀ ਦੀ ਸ਼ਿਫਾਰਸ਼ ਚੱਲਦੀ ,ਹੋਰ ਬਾਦਲ ਕੋਲ
ਕੇਹੜਾ ਮੰਤਰ ਆ
ਕੰਧਾਂ ਤੋਂ ਸਮਿੰਟ ਝਰਗੇ ਤੇ ,ਛੱਤਾਂ ਖੜ੍ਹੀਆਂ ਮਸਾਂ ਬਾਲਿਆਂ
ਤੇ 'ਬੁਲੰਦ ਹੌਸਲੇ' ਲਿਖਿਆ ਹੁੰਦਾ ਤਾਂਵੀ, ਟਰੈਲੀ ਦਿਆਂ
ਡਾਲਿਆਂ ਤੇ
ਜਦ ਵੀ ਹਿੰਦ ਨੇ ਕਿਤੇ ਜੰਗ ਲੜੀ , #ਸਿੱਖ ਫੌਜ ਸੀ ਬਾਡਰੋਂ ਪਾਰ ਹੁੰਦੀ
ਸਿੰਘਾ ਵੇਂਹਦਾ ਰੰਗ ਪੰਜਾਬੀਆਂ ਦੇ, ਜੇ ਹੱਕ 'ਚ
ਖੜ੍ਹੀ ਸਰਕਾਰ ਹੁੰਦੀ

ਇਗਨੋਰ ਇਕ ਬੰਦ ਪਈ ਦੁਕਾਨ ਚ ਕਿਤਿਓਂ ਘੁੰਮਦਾ ਘੁਮਾਉਂਦਾ ਇਕ ਸੱਪ ਵੜ ਗਿਆਦੁਕਾਨ ਚ ਪਈ ਇਕ ਆਰੀ ਨਾਲ ਟਕਰਾ ਕੇ ਮਾਮੂਲੀ ਜਿਹਾ ਜਖਮੀ ਹੋ ਗਿਆ , ਘਬਰਾ...
30/08/2023

ਇਗਨੋਰ
ਇਕ ਬੰਦ ਪਈ ਦੁਕਾਨ ਚ ਕਿਤਿਓਂ ਘੁੰਮਦਾ ਘੁਮਾਉਂਦਾ ਇਕ ਸੱਪ ਵੜ ਗਿਆ
ਦੁਕਾਨ ਚ ਪਈ ਇਕ ਆਰੀ ਨਾਲ ਟਕਰਾ ਕੇ ਮਾਮੂਲੀ ਜਿਹਾ ਜਖਮੀ ਹੋ ਗਿਆ , ਘਬਰਾਹਟ ਚ ਸੱਪ ਨੇ ਘੁੰਮ ਕੇ ਆਰੀ ਤੇ ਡੰਗ ਮਾਰਿਆ ਉਹ ਕੁਦਰਤੀ ਆਰੀ ਦੇ ਦੰਦਿਆਂ ਤੇ ਵਜਿਆ ਤੇ ਸੱਪ ਦਾ ਮੂੰਹ ਲਹੂ ਲੁਹਾਣ ਹੋ ਗਿਆ ,
ਹੋਰ ਵੀ ਗੁੱਸੇ ਚ ਭੜਕੇ ਨੇ ਆਪਣੇ ਸੁਭਾਅ ਅਨੁਸਾਰ ਆਰੀ ਨੂੰ ਦਮ ਘੁੱਟ ਕੇ ਮਾਰਨ ਦੀ ਕੋਸ਼ਿਸ਼ ਚ ਜਕੜਨਾ ਸ਼ੁਰੂ ਕੀਤਾ
ਆਪਣੇ ਗੁੱਸੇ ਦੀ ਵਜ੍ਹਾ ਨਾਲ ਸੱਪ ਬੁਰੀ ਤਰਾਂ ਜਖਮੀ ਹੋ ਗਿਆ..
ਅਗਲੇ ਦਿਨ ਜਦੋਂ ਦੁਕਾਨਦਾਰ ਨੇ ਦੁਕਾਨ ਖੋਲੀ ਤਾਂ ਦੇਖਿਆ ਸੱਪ ਆਰੀ ਤੇ ਲਿਪਟਨ ਕਰਕੇ ਮਰਿਆ ਪਿਆ ਸੀ , ਜੋ ਕਿਸੇ ਹੋਰ ਕਾਰਨ ਨਹੀਂ ਆਪਣੇ ਗੁੱਸੇ ਤੇ ਤੈਸ਼ ਕਾਰਣ ਮਾਰਿਆ ਗਿਆ....
ਕਦੇ ਕਦੇ ਅਸੀਂ ਗੁੱਸੇ ਚ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਮਾਂ ਪੈ ਕੇ ਪਤਾ ਲਗਦਾ ਹੈ ਕਿ ਅਸੀਂ ਆਪਣੇ ਆਪ ਦਾ ਜ਼ਿਆਦਾ ਨੁਕਸਾਨ ਕਰ ਬੈਠੇ..
ਇਸ ਕਹਾਣੀ ਦਾ ਸਾਰ ਹੈ ਵਧੀਆ ਜਿੰਦਗੀ ਲਈ ਸਾਨੂੰ ਕਦੇ ਕਦੇ ਕੁਝ ਚੀਜ਼ਾਂ, ਕੰਮਾਂ , ਕੁਝ ਲੋਕਾਂ ਤੇ ਕੁਝ ਘਟਨਾਵਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ..
ਆਪਣੇ ਆਪ ਨੂੰ ਮਾਨਸਿਕ ਮਜਬੂਤੀ ਨਾਲ ਇਗਨੋਰ ਕਰਨ ਦਾ ਆਦੀ ਬਣਾਉਣਾ ਚਾਹੀਦਾ ਹੈ , ਜਰੂਰੀ ਨਹੀਂ ਕੇ ਹਰ ਐਕਸ਼ਨ ਦਾ ਰੀਐਕਸ਼ਨ ਦਿਖਾਇਆ ਹੀ ਜਾਵੇ
ਸਭ ਤੋਂ ਵੱਡੀ ਸ਼ਕਤੀ ਸਹਿਣ ਤੇ ਸੰਜਮ ਦੀ ਹੈ..ਸੰਜਮ ਇਕ ਅਜਿਹੀ ਸਵਾਰੀ ਹੈ ਜੋ ਆਪਣੇ ਸਵਾਰ ਨੂੰ ਡਿੱਗਣ ਨਹੀਂ ਦਿੰਦੀ , ਨਾ ਕਿਸੇ ਦੇ ਕਦਮਾਂ ਚ ਤੇ ਨਾ ਕਿਸੇ ਦੀਆਂ ਨਜ਼ਰਾਂ ਚੋਂ copy paste

Address

Mansa

Telephone

+918427429006

Website

Alerts

Be the first to know and let us send you an email when ਟਿੱਬਿਆ ਵਾਲੇ PB 31 posts news and promotions. Your email address will not be used for any other purpose, and you can unsubscribe at any time.

Contact The Business

Send a message to ਟਿੱਬਿਆ ਵਾਲੇ PB 31:

Videos

Share