16/02/2022
ਨੌਜਵਾਨ ਸੰਘਰਸ਼ ਮੋਰਚਾ, ਹਰਿਆਣਾ ਦੀ ਅਗੁਵਾਈ ਵਿੱਚ ਕਿਸਾਨਾਂ ਦੇ ਖਰਾਬ ਹੋਏ ਨਰਮੇ ਅਤੇ ਹੋਰ ਫਸਲਾਂ ਦੇ ਮੁਆਵਜੇ ਨੂੰ ਲੈ ਕੇ ਅੱਜ ਅਨਮਿੱਥੇ ਸਮੇਂ ਲਈ ਮੋਰਚਾ ਤਹਿਸੀਲ ਕੰਪਲੈਕਸ ਮੰਡੀ ਡੱਬਵਾਲੀ ਵਿੱਚ ਆਰੰਭ ਕਰ ਦਿੱਤਾ ਗਿਆ ।
ਅੱਜ ਪਹਿਲੇ ਦਿਨ ਇਲਾਕੇ ਦੇ ਸਾਰੇ ਕਿਸਾਨਾਂ ਵਿੱਚ ਮੋਰਚੇ ਨੂੰ ਲੈ ਕੇ ਭਾਰੀ ਜੋਸ਼ ਦੇਖਣ ਨੂੰ ਮਿਲਿਆ । ਜਿੱਥੇ ਸਿਰਸੇ ਦੀਆਂ ਸਮੁਹ ਕਿਸਾਨ ਜੱਥੇਬੰਦਿਆਂ ਵੱਲੋ ਸ਼ਿਰਕਤ ਕੀਤੀ ਗਈ ਉੱਥੇ ਸਮੁਹ ਸਮਾਜਸੇਵੀ ਸੰਸਥਾਵਾਂ ਵੱਲੋੰ, ਆਢਤੀਆ ਐਸੋਸ਼ੀਅਨ ਵੱਲੋਂ ਤੇ ਹੋਰ ਇਲਾਕੇ ਦੇ ਪੰਤਵੰਤੇ ਸੱਜਣਾ ਵੱਲੋਂ ਅਤੇ ਰਾਜਨੀਤਕ ਪਾਰਟੀਆਂ ਦੇ ਨੁੰਮਾਇਦਆਂ ਨੇ ਸ਼ਿਰਕਤ ਕੀਤੀ ।
ਵੱਖ ਵੱਖ ਬੁਲਾਰਿਆਂ ਵੱਲੋ ਸਰਕਾਰ ਅਤੇ ਅਧਿਕਾਰੀਆਂ ਦੇ ਖਿਲਾਫ ਮੋਰਚਾ ਖੋਲਿਆ ਗਿਆ ਤੇ ਮੋਰਚੇ ਨੂੰ ਪੁਰਾ ਸਹਿਯੋਗ ਦੇਣ ਦੀ ਗੱਲ ਕਹੀ ।
ਮੁੱਖ ਮੰਗ ਮੁਆਵਜਾ ਰਾਸ਼ੀ ਜਾਰੀ ਕਰਨ ਅਤੇ ਜਿੰਨਾਂ ਅਧਿਕਾਰੀਆਂ ਵੱਲੋ ਗਲਤੀ ਕੀਤੀ ਗਈ ਉਨਾਂ ਤੇ ਜਾਇਜ ਕਾਰਵਾਈ ਤੇ ਜੋਰ ਦਿੱਤਾ ।
ਸਾਰੇ ਵੀਰਾਂ ਨੂੰ ਅਪੀਲ ਕਰਦੇ ਹਾਂ ਮੋਰਚਾ 24 ਘੰਟੇ ਚੱਲ ਰਿਹਾ ਮੈਂ ਐਸਪੀ, ਜਸਵੀਰ ਇੱਥੇ ਦਿਨ ਰਾਤ ਹਾਜਿਰ ਹਾਂ । ਜਿਨਾਂ ਜਿਨਾਂ ਟਾਈਮ ਜੋ ਵੀ ਵੀਰ ਕੱਢ ਸਕਦੇ ਨੇ ਜਰੂਰ ਹਾਜਰੀ ਲਵਾਉ,ਜਦੋ ਵੀ ਰੁਝੇਵਿਆਂ ਵਿੱਚੋ ਟਾਈਮ ਮਿੱਲੇ । ਆਪਾਂ ਜਿੱਤਣ ਤੱਕ ਦਿਨ ਰਾਤ ਡੱਟੇ ਰਹਾਂਗੇ ਤੁਹਾਡੇ ਸਹਿਯੋਗ ਨਾਲ ,ਪਿਆਰ ਨਾਲ ਆਸ਼ੀਰਵਾਦ ਨਾਲ ਜੰਗ ਜਿੱਤ ਕੇ ਮੁਆਵਜਾ ਕਿਸਾਨਾਂ ਦੀ ਝੋਲੀ ਪਾਵਾਂਗੇ ।
ਜਿੱਤ ਸਦਾ ਲੱੜਦੇ ਲੋਕਾਂ ਦੀ 🙏🏻🙏🏻