27/05/2024
ਬੇਬੇ ਹਫਤੇ ਬਾਅਦ ਦਰਬਾਰ ਸਾਹਿਬ ਆਉਂਦੀ ਅਤੇ ਏਥੇ ਪੌੜੀਆਂ ਤੇ ਬੈਠ ਗੋਲੀਆਂ ਦੇ ਨਿਸ਼ਾਨ ਦੇਖਦੀ ਰਹਿੰਦੀ । ਲੰਗਰ ਪ੍ਰਸ਼ਾਦਾ ਛਕ ਕੇ ਫੇਰ ਵਾਪਸ ਆ ਕੇ ਓਥੇ ਪੌੜੀਆਂ ਦੇ ਮੁੱਢ ਵਿੱਚ ਬੈਠ ਜਾਇਆ ਕਰਦੀ ਜਾਂ ਫਿਰ ਦੋ ਤਿੰਨ ਪੋੜੀਆਂ ਉੱਪਰ ਹੋ ਕੇ ਅੱਖਾਂ ਬੰਦ ਕਰ ਵਾਹਿਗੁਰੂ ਵਾਹਿਗੁਰੂ ਕਰਦੀ । ਇੱਕ ਦਿਨ ਸੇਵਾਦਾਰ ਨੇ ਪੁੱਛ ਲਿਆ ਮਾਤਾ ਏਥੇ ਕਾਹਤੋਂ ਬੈਠ ਜਾਇਆ ਕਰਦੀ ਆਂ । ਜੇ ਬੈਠਣਾ ਤਾਂ ਪ੍ਰਕਰਮਾਂ ਵਿੱਚ ਬੈਠ ਜਾਇਆ ਕਰ । ਕਹਿੰਦੀ ਪੁੱਤ ਮੈਂ ਸੁਣਿਆ ਸੀ ਏਥੋਂ ਗੋਲੀਆ ਦੇ ਨਿਸਾ਼ਨ ਮਿਟਾਉਂਣ ਲੱਗੇ ਆ । ਮੇਰੇ ਮਨਪ੍ਰੀਤ ਦੀ ਰੂਹ ਵਸਦੀ ਆ ਇਹਨਾਂ ਨਿਸ਼ਾਨਾ ਵਿੱਚ । ਐਥੇ ਹੀ ਤਾਂ ਡਿੱਗਿਆ ਹੋਣਾ ਜਦੋਂ ਗੋਲੀ ਲੱਗੀ ਹੋਣੀ ਆ। ਜ਼ਾਲਮਾਂ ਨੇ ਜਵਾਕ ਵੀ ਨਹੀਂ ਦੇਖੇ। ਨਾਲੇ ਪੁੱਤ ਮੈਂ ਕਾਹਨੂੰ ਘੱਲਦੀ ਸੀ। ਮੇਰੇ ਨਾਲ ਦੀ ਮੇਰੀ ਭੈਣ ਅਸੀਂ ਇੱਕੋ ਪਿੰਡ ਵਿਆਹੀਆਂ,, ਜ਼ਿਦ ਕਰਕੇ ਮਨਪ੍ਰੀਤ ਨੂੰ ਨਾਲ ਲੈ ਆਈ ਉਸਦਾ ਆਪਣਾ ਪੁੱਤਰ ਜੀਤਾ ਵੀ ਨਾਲ ਹੀ ਸੀ। ਪਰ ਘਰ ਨਹੀਂ ਪਰਤੇ ।ਏਥੇ ਆ ਕੇ ਸਾਰਿਆਂ ਨੂੰ ਅਵਾਜ਼ਾਂ ਮਾਰਦੀ ਆ ਖੌਰੇ ਕੋਈ ਤਾਂ ਬੋਲ ਪਵੇ। ਚਲੋ ਮਨ ਨੂੰ ਤਸੱਲੀ ਵੀ ਹੈ ਕਿ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਬੈਠੇ ਆ। ਸੇਵਾਦਾਰ ਭਾਵੁਕ ਹੋ ਕੇ ਚੁੱਪ ਕਰਕੇ ਵਾਪਸ ਚਲਾ ਗਿਆ । ਸਾਡੇ ਕਿੰਨੇ ਜੀਤੇ ਮਨਪ੍ਰੀਤ ਅਤੇ ਦੁੱਧ ਚੁੰਘਦੇ ਜਵਾਕ ਏਕੇ 47 ਦੇ ਬਰੱਸਟ ਮਾਰ ਕੇ ਮਾਰ ਦਿੱਤੇ ਗਏ। ਨਸਲਕੁਸ਼ੀ 1984 ਤੋਂ ਬਾਅਦ ਵੀ ਜਾਰੀ ਰਹੀ।
ਐਨੇ ਸਾਲਾਂ ਬਾਅਦ ਅੱਜ ਜਦੋਂ ਪੰਥ ਦੀ ਚੜਦੀ ਕਲਾ ਦੇਖੀ ਤਾਂ ਯਾਦ ਆਇਆ ਕਿ ਇਹਦੇ ਪਿੱਛੇ ਬਹੁਤ ਵੱਡਾ ਦੁਖਾਂਤ ਆ ਅਤੇ ਇੱਕ ਵੱਡਾ ਸੰਘਰਸ਼ ਆ । ਸਿਰ ਚੱਕ ਕੇ ਜਿਓਣ ਦਾ ਵੱਡਾ ਮੁੱਲ ਤਾਰਿਆ। ਬੇਸ਼ੱਕ ਅੱਜ ਕੁੱਝ ਲੋਕ ਕਹਿ ਦਿੰਦੇ ਆ ਕਿ ਕੀ ਖੱਟਿਆ ਇੰਦਰਾ ਨੂੰ ਮਾਰ ਕੇ ਆਪਣਾ ਨੁਕਸਾਨ ਵੱਧ ਕਰਵਾ ਲਿਆ। ਪਰ ਏਥੇ ਨਫ਼ੇ ਵੀ ਹੋਰ ਹੁੰਦੇ ਆ ਅਤੇ ਨੁਕਸਾਨ ਵੀ ਹੋਰ । ਜੇਕਰ ਦੁਸ਼ਮਣ ਦਾ ਸਿਰ ਵੱਢ ਕੇ ਅਕਾਲ ਤਖ਼ਤ ਸਾਹਿਬ ਤੇ ਭੇਂਟ ਹੀ ਨਾ ਕੀਤਾ ਤਾਂ ਆਪਣਾ ਸਿਰ ਵੱਢ ਕੇ ਰੱਖ ਦੇਣਾ ਚੰਗਾਂ। ਆਹ ਜੋ ਮੂੰਹ ਤੇ ਦਾੜੀਆਂ ਅਤੇ ਸਿਰਾਂ ਤੇ ਪੱਗਾਂ ਸਜੀਆਂ ਹੋਈਆਂ ਇਹ ਓਹਨਾਂ ਦੀ ਹੀ ਦੇਣ ਆ ਜਿੰਨਾਂ ਆਪ ਮਰ ਕੇ ਤੁਹਾਨੂੰ ਜਿਓਂਦਿਆਂ ਕੀਤਾ। ਬਾਈ ਬੇਅੰਤ ਸਿੰਘ ਨੂੰ ਜਦੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਤਲਖ਼ੀ ਵਿੱਚ ਆਏ ਮੁਲਾਜ਼ਮ ਲਗਾਤਾਰ ਗੰਦੀਆਂ ਗਾਲਾਂ ਕੱਢ ਰਹੇ ਸੀ । ਜਦੋਂ ਅੱਗੇ ਬੇਅੰਤ ਸਿੰਘ ਨੇ ਗਾਲਾਂ ਕੱਢੀਆਂ ਤਾਂ ਹਰਖ ਵਿੱਚ ਆਇਆਂ ਨੇ ਗੋਲੀ ਮਾਰ ਦਿੱਤੀ। ਵੈਸੇ ਵੀ ਜਿੰਦੜੀ ਕੌਂਮ ਲੇਖੇ ਲੱਗ ਚੁੱਕੀ ਸੀ। ਬਾਈ ਸਤਵੰਤ ਸਿੰਘ ਦਾ ਸਫ਼ਰ ਥੋੜਾ ਲੰਮਾ ਹੋ ਗਿਆ। ਜੇਲ ਅੰਦਰ ਓਹਦੀ ਮਾਨਸਿਕਤਾ ਨੂੰ ਡੇਗਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਚੱਕੀਆਂ ਤੋਂ ਅੱਗੇ ਚੱਕੀਆਂ ਵਿੱਚ ਬੰਦ ਕੀਤਾ ਗਿਆ। ਜਿੱਥੇ ਤੁਰਨ ਫਿਰਨ ਤਾਂ ਦੂਰ ਬੰਦਾ ਖੜ ਵੀ ਨਹੀਂ ਸੀ ਸਕਦਾ। ਪਰ ਜਦੋਂ ਚੱਕੀਆਂ ਖੋਲਦੇ ਤਾਂ ਅੰਦਰੋਂ ਗੁਰਬਾਣੀ ਪੜ੍ਹ ਰਿਹਾ ਹੁੰਦਾ। ਆਖ਼ਰੀ ਵਾਰ ਮੁਲਾਕਾਤ ਕਰਨ ਆਈ ਮਾਂ ਨੂੰ ਮਸ਼ਕਰੀ ਕਰ ਕਹਿੰਦਾ ਲੈ ਬੇਬੇ ਤੂੰ ਕਹਿੰਦੀ ਸੀ ਰੋਟੀਆਂ ਸਭ ਤੋਂ ਵੱਧ ਖਾ ਜਾਂਦਾ। ਸਾਰਾ ਘਿਓ ਖਾ ਜਾਨਾਂ । ਹੁਣ ਤੈਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ ਮੇਰੇ ਨਾਲ। ਮਾਂ ਨੇ ਘੁੱਟ ਕੇ ਸੀਨੇ ਨਾਲ ਲਾਇਆ ਤੇ ਭਾਵੁਕ ਹੋ ਗਈ। ਬਾਪੂ ਨੂੰ ਕਹਿੰਦਾ ਕਿ ਜਦੋਂ ਏਥੋਂ ਬਾਹਰ ਜਾਵੇਗਾ ਤਾਂ ਰੋਣਾ ਨਹੀਂ। ਜੈਕਾਰੇ ਛੱਡਦਾ ਬਾਹਰ ਜਾਵੀਂ ਤਾਂ ਕੀ ਦਿੱਲੀ ਦੇ ਹਾਕਮ ਨੂੰ ਪਤਾ ਲੱਗ ਜਾਵੇ ਕਿ ਜੇ ਕਿ ਕੋਈ ਦਰਬਾਰ ਸਾਹਿਬ ਵੱਲ ਮੈਲੀ ਨਿਗਾ ਨਾਲ ਝਾਕਿਆ ਤਾਂ ਸਿੰਘਾਂ ਨੇ ਕਿਸੇ ਨੂੰ ਨਹੀਂ ਬਖ਼ਸ਼ਣਾ। ਖਾਲਸਾ ਪੰਥ ਦੀ ਡਿਊਡੀ ਉੱਪਰ ਲੱਗੀਆਂ ਹੋਈਆਂ ਦੋ ਇੱਟਾਂ ਭਾਈ ਸਤਵੰਤ ਸਿੰਘ ,ਭਾਈ ਬੇਅੰਤ ਸਿੰਘ। ਅੱਜ ਪੰਜਾਬ ਵਿੱਚ 1989 ਤੋਂ ਬਾਅਦ ਪਹਿਲੀ ਵਾਰ ਪੰਥਕ ਮਹੌਲ ਬਣਿਆ ਹੋਇਆ। ਆਪਾਂ ਪੰਥ ਦੀ ਚੜਦੀ ਕਲਾ ਦੀ ਅਰਦਾਸ ਕਰੀਏ ਅਤੇ ਵੱਧ ਚੜ ਕੇ ਜਿੱਥੇ ਜਿੱਥੇ ਸ਼ਹੀਦ ਪ੍ਰੀਵਾਰ ਵੋਟਾਂ ਵਿੱਚ ਖੜੇ ਆ ਓਹਨਾਂ ਦੀ ਸਪੋਟ ਕਰੀਏ। ਅਤੇ ਜੋ ਸਾਡੇ ਹੱਕਾਂ ਲਈ ਲੜਦੇ ਹੋਏ ਜੇਲਾਂ ਅੰਦਰ ਬੈਠੇ ਆ ਓਹਨਾਂ ਨੂੰ ਜਿਤਾ ਕੇ ਬਾਹਰ ਲੈਂ ਕੇ ਆਈਏ।
#ਪੰਜਾਬ #ਸਿੱਖੀ #ਪੰਜਾਬੀ #ਭਾਈ_ਅੰਮ੍ਰਿਤਪਾਲ_ਸਿੰਘ #ਇਲੈਕਸ਼ਨ_ਪੰਜਾਬ #ਫਰੀਦਕੋਟ #ਸੰਗਰੂਰ #ਬਠਿੰਡਾ #ਹਲਕਾ_ਖੱਡੂਰ_ਸਾਹਿਬ